ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਭੱਠੀ ਦੀ ਅੱਗ ਨਾਲ ਤਿੰਨ ਕਾਮੇ ਝੁਲਸੇ

October 09, 2019 07:17 PM

ਮੋਗਾ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਥਾਣਾ ਸਦਰ ਅਧੀਨ ਕਸਬਾ ਨੁਮਾ ਪਿੰਡ ਦੌਲਤਪੁਰਾ ਵਿਚ ਮਠਿਆਈ ਤਿਆਰ ਕਰਨ ਵਾਲੀ ਭੱਠੀ ’ਚ ਡੀਜ਼ਲ ਪਾਉਣ ਸਮੇਂ ਭੜਕੀ ਅੱਗ ਨਾਲ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਦੁਕਾਨ ਬਾਹਰ ਖੜੀ ਪਿੱਕਅੱਪ ਵੈਨ ਵੀ ਅੱਗ ਦੀ ਲਪੇਟ ’ਚ ਆਉਣ ਨਾਲ ਸੜ ਗਈ। ਇਸ ਘਟਨਾ ’ਚ ਤਿੰਨ ਕਾਮੇ ਝੁਲਸ ਗਏ ਅਤੇ ਸਥਾਨਕ ਸਿਵਲ ਹਸਪਤਾਲ ’ਚੋਂ ਡਾਕਟਰਾਂ ਨੇ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਹੈ।
ਵੇਰਵਿਆਂ ਅਨੁਸਾਰ ਦਸਹਿਰੇ ਮੌਕੇ ਪਿੰਡ ਦੌਲਤਪੁਰਾ ਵਿਚ ਸੁਖਮਨੀ ਸਵੀਟ ਸ਼ਾਪ ’ਚ ਕਮਲੇਸ਼ ਕੁਮਾਰ, ਪਵਨ ਕੁਮਾਰ ਤੇ ਬ੍ਰਹਮਦੇਵ ਕਾਮੇ ਡੀਜ਼ਲ ਭੱਠੀ ਉੱਤੇ ਮਠਿਆਈਆਂ ਤਿਆਰ ਕਰ ਰਹੇ ਸਨ। ਜਿਸ ਭੱਠੀ ’ਤੇ ਮਠਿਆਈ ਤਿਆਰ ਕੀਤੀ ਜਾ ਰਹੀ ਸੀ ਉਸ ਦੇ ਕੋਲ ਹੀ ਡੀਜ਼ਲ ਦਾ ਭਰਿਆ ਡਰੰਮ ਵੀ ਪਿਆ ਸੀ। ਇਸ ਦੌਰਾਨ ਇੱਕ ਕਾਮੇ ਨੇ ਭੱਠੀ ਲਈ ਡਰੰਮ ’ਚੋਂ ਡੀਜ਼ਲ ਕੱਢਣ ਲਈ ਢੱਕਣ ਖੋਲ੍ਹਿਆ ਤੇ ਭੱਠੀ ਦੇ ਸੇਕ ਨਾਲ ਡਰੰਮ ’ਚ ਪਿਆ ਡੀਜ਼ਲ ਉਬਾਲ ਖਾ ਰਿਹਾ ਸੀ ਤੇ ਢੱਕਣ ਚੁੱਕਦੇ ਡੀਜ਼ਲ ਫੁਹਾਰੇ ਵਾਂਗ ਦੁਕਾਨਦਾਰ ਅੰਦਰ ਫੈਲ ਗਿਆ ਤੇ ਭੱਠੀ ਦੀ ਅੱਗ ਨਾਲ ਪੂਰੀ ਦੁਕਾਨ ’ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਫੈਲ ਗਈ ਕਿ ਦੁਕਾਨ ਬਾਹਰ ਖੜ੍ਹੀ ਪਿੱਕਅੱਪ ਵੈਨ ਵੀ ਅੱਗ ਦੀ ਲਪਟਾਂ ਨਾਲ ਸੜ ਗਈ। ਚੀਕ ਚਿਹਾੜਾ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਇਸ ਦੌਰਾਨ ਅੱਗ ਦੀਆਂ ਲਪਟਾਂ ਨਾਲ ਝੁਲਸੇ ਤਿੰਨੇ ਕਾਮਿਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਫ਼ਾਇਰ ਬ੍ਰਿਗੇਡ ਨੇ ਲੋਕਾਂ ਦੀ ਮੱਦਦ ਨਾਲ ਤਕਰੀਬਨ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ।
ਇਸ ਮੌਕੇ ਮਠਿਆਈ ਦੁਕਾਨ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦਸਹਿਰੇ ਦਾ ਤਿਉਹਾਰ ਹੋਣ ਕਰ ਕੇ ਦੁਕਾਨ ’ਚ ਕਾਰੀਗਰ ਸਵੇਰੇ ਮਠਿਆਈ ਤਿਆਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭੱਠੀ ’ਚ ਡੀਜ਼ਲ ਪਾਉਣ ਸਮੇਂ ਇਹ ਹਾਦਸਾ ਵਾਪਰ ਗਿਆ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਮੰਡੀਆਂ ’ਚੋਂ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਚੱਕਾ ਜਾਮ

ਜੈਤੋ ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਅਨਾਜ ਖ਼ਰੀਦ ਕੇਂਦਰਾਂ ’ਚ ਵਿਕੇ ਝੋਨੇ ਦੀ ਚੁਕਾਈ ਵਿੱਚ ਆਈ ਰੁਕਾਵਟ ਦੇ ਰੋਸ ਵਜੋਂ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਜੈਤੋ-ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਅਜਿੱਤਗਿੱਲ ਦੇ ਬੱਸ ਅੱਡੇ ’ਤੇ ਜਾਮ ਲਾ ਕੇ ਆਵਾਜਾਈ ਰੋਕੀ ਗਈ। 

ਕਿਸਾਨ ਯੂਨੀਅਨ ਨੇ ਕਪਾਹ ਨਿਗਮ ਦਾ ਦਫ਼ਤਰ ਘੇਰਿਆ

ਬਠਿੰਡਾ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਅੱਜ ਚਾਰ ਜ਼ਿਲ੍ਹਿਆਂ ਦਾ ਇਕੱਠ ਕਰ ਕੇ ਕਿਸਾਨਾਂ ਵੱਲੋਂ ਕਪਾਹ ਨਿਗਮ ਦਫ਼ਤਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਧਰਨੇ ਵਿੱਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂ, ਪ੍ਰਗਟ ਸਿੰਘ ਫ਼ਾਜ਼ਿਲਕਾ, ਮਲੂਕ ਸਿੰਘ ਮਾਨਸਾ ਤੇ ਰੂਪ ਸਿੰਘ ਬਰਨਾਲਾ ਆਦਿ ਆਗੂਆਂ ਨੇ ਦੋਸ਼ ਲਗਾਏ ਕਿ ਸੀਸੀਆਈ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਖ਼ਰੀਦ ਕਰਨ ਦੇ ਵਾਰ ਵਾਰ ਲਾਰੇ ਲਗਾਏ ਜਾ ਰਹੇ ਹਨ।

ਝੋਨੇ ਦੀ ਸਰਕਾਰੀ ਖ਼ਰੀਦ ਦੇ 21 ਦਿਨਾਂ ਮਗਰੋਂ ਵੀ ਦਾਣਾ ਮੰਡੀਆਂ ਖ਼ਾਲੀ

ਟੱਲੇਵਾਲ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ 21 ਦਿਨਾਂ ਬਾਅਦ ਵੀ ਪਿੰਡਾਂ ਦੀਆਂ ਮੰਡੀਆਂ ਖ਼ਾਲੀ ਪਈਆਂ ਹਨ। ਦੇਰੀ ਨਾਲ ਹੋਈ ਬਿਜਾਈ ਰੰੰਗ ਦਿਖਾਉਣ ਲੱਗੀ ਹੈ। ਸਰਦੀ ਦਾ ਮੌਸਮ ਸ਼ੁਰੂ ਹੋਣ ਕਰਕੇ ਫ਼ਸਲ ਵੇਚਣ ’ਚ ਕਿਸਾਨਾਂ ਨੂੰ ਪ੍ਰੇਸ਼ਾਨੀ ਆਵੇਗੀ। ਠੰਢ ਹੋਣ ਕਾਰਨ ਸਰਕਾਰ ਵੱਲੋਂ ਤੈਅ ਕੀਤੀ ਫ਼ੀਸਦ ਤੋਂ ਨਮੀ ਫ਼ਸਲ ਵਿੱਚ ’ਚ ਵਧੇਰੇ ਹੋਵੇਗੀ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ’ਚ ਰੁਲਣ ਤੋਂ ਇਲਾਵਾ ਸਰਕਾਰੀ ਲੁੱਟ ਦਾ ਸ਼ਿਕਾਰ ਵੀ ਹੋਣਾ ਪਵੇਗਾ।

ਸੀਆਈਏ ਸਟਾਫ ’ਤੇ ਵਿਦਿਆਰਥੀ ਨੂੰ ਕਾਲਜ ’ਚੋਂ ਚੁੱਕਣ ਦਾ ਦੋਸ਼

ਜੈਤੋ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਯੂਨੀਵਰਸਿਟੀ ਕਾਲਜ ਦੇ ਇਕ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਸੀਆਈਏ ਸਟਾਫ਼ ਜੈਤੋ ਵੱਲੋਂ ਹਿਰਾਸਤ ’ਚ ਲਏ ਜਾਣ ਦੇ ਰੋਸ ਵਜੋਂ ਵਿਦਿਆਰਥੀਆਂ ਨੇ ਬਾਜਾ ਚੌਕ ’ਚ ਕਰੀਬ ਦੋ ਘੰਟੇ ਧਰਨਾ ਲਾ ਕੇ ਆਵਾਜਾਈ ਠੱਪ ਰੱਖੀ। ਧਰਨੇ ਦੀ ਅਗਵਾਈ ਕਰ ਰਹੇ ਪੰਜਾਬ ਸਟੂਡੈਂਟਸ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਪ੍ਰਧਾਨ ਸੰਜੇ ਸੋਨੀ ਅਨੁਸਾਰ ਵਿਦਿਆਰਥੀ ਅਨਿਲ ਕੁਮਾਰ ਨੂੰ ਸੀਆਈਏ ਦੇ ਮੁਲਾਜ਼ਮ ਕਾਲਜ ’ਚੋਂ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਲੈ ਗਏ ਅਤੇ ਵਿਦਿਆਰਥੀਆਂ ਵੱਲੋਂ ਪ੍ਰਗਟਾਏ ਰੋਸ ਮਗਰੋਂ ਰਿਹਾਅ ਕਰ ਦਿੱਤਾ।

ਬੱਚਿਆਂ ਨੂੰ ਸਕੂਲੋਂ ਬਾਹਰ ਕੱਢਣ ਦੇ ਰੋਸ ਵਜੋਂ ਧਰਨਾ

ਫਾਜ਼ਿਲਕਾ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਗਵਾਨ ਵਾਲਮੀਕਿ ਆਸ਼ਰਮ ਰੇਗਰ ਚੌਕ ਫਾਜ਼ਿਲਕਾ ਦੇ ਵਿਹੜੇ ‘ਚ ਪਿਛਲੇ ਕਈ ਵਰ੍ਹਿਆਂ ਤੋਂ ਚੱਲ ਰਹੇ ਸਕੂਲ ਦੇ ਪਖਾਨੇ ਢਾਹੁਣ ਅਤੇ ਬੱਚਿਆਂ ਤੇ ਅਧਿਆਪਕਾਂ ਨੂੰ ਬਾਹਰ ਕੱਢਕੇ ਸਕੂਲ ਨੂੰ ਤਾਲਾ ਲਗਾਉਣ ਦੇ ਰੋਸ ਵਜੋਂ ਅੱਜ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਦੇ ਸਾਹਮਣੇ ਸੜਕ ‘ਤੇ ਦਰੀਆਂ ਵਿਛਾ ਕੇ ਧਰਨਾ ਦਿੱਤਾ। ਉਨ੍ਹਾਂ ਪਖਾਨੇ ਬਣਾਉਣ ਅਤੇ ਸਕੂਲ ਉਨ੍ਹਾਂ ਨੂੰ ਵਾਪਸ ਦੇਣ ਦੀ ਮੰਗ ਕੀਤੀ।

ਜਵਾਨ ਪੁੱਤ ਦੀ ਮੌਤ; ਮਾਪਿਆਂ ਵਲੋਂ ਹਸਪਤਾਲ ’ਤੇ ਗ਼ਲਤ ਅਪਰੇਸ਼ਨ ਕਰਨ ਦਾ ਦੋਸ਼

ਤਲਵਾੜਾ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਪਿੰਡ ਭੰਬੋਤਾੜ ਦੇ 23 ਸਾਲਾ ਕਾਮਰਸ ਗੈਜੂਏਟ ਰੋਹਿਤ ਦੀ ਨਿੱਜੀ ਹਸਪਤਾਲ ਵੱਲੋਂ ਕਥਿਤ ਤੌਰ ’ਤੇ ਗਲ਼ਤ ਆਪ੍ਰੇਸ਼ਨ ਕੀਤੇ ਜਾਣ ਉਪਰੰਤ ਕਰੀਬ ਸਾਢੇ ਮਹੀਨੇ ਬਾਅਦ ਪੀਜੀਆਈ ਚੰਡੀਗੜ੍ਹ ’ਚ ਦੇਰ ਰਾਤ ਮੌਤ ਹੋ ਗਈ।

ਘਰੇਲੂ ਕਲੇਸ਼ ਕਾਰਨ ਪਤਨੀ ਦਾ ਕਤਲ

ਭਿੱਖੀਵਿੰਡ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੱਟੀ ਸ਼ਹਿਰ ਦੇ ਵਾਰਡ ਨੰਬਰ ਦੋ ਵਿਚ ਘਰੇਲੂ ਝਗੜੇ ਨੂੰ ਲੈ ਕੇ ਪਤੀ ਵੱਲੋਂ ਪਤਨੀ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਸ ਨੂੰ ਦਵਾਈ ਦਿਵਾਉਣ ਬਹਾਨੇ ਘਰੋਂ ਬਾਹਰ ਲਿਜਾ ਕੇ ਰਸਤੇ ’ਚ ਹੀ ਗਲਾ ਘੁੱਟ ਕੇ ਅਤੇ ਸਿਰ ਵਿਚ ਕੁਹਾੜੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਖ਼ੁਦ ਹੀ ਥਾਣਾ ਸਿਟੀ ਪੱਟੀ ਵਿਖੇ ਪੇਸ਼ ਹੋ ਗਿਆ ਅਤੇ ਕਤਲ ਕਰਨ ਦਾ ਸੱਚ ਕਬੂਲ ਕਰ ਲਿਆ। ਇਸ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਐਤਵਾਰ ਰਾਤ ਅਮਰਜੀਤ ਸਿੰਘ ਤੇ ਕਿਰਨਦੀਪ ਕੌਰ ਦਰਮਿਆਨ ਝਗੜਾ ਹੋਇਆ।

ਪਾਂਡਵ ਸਰੋਵਰ ਦੀ ਸਫਾਈ ਨਾ ਹੋਣ ਕਾਰਨ ਮਰ ਰਹੀਆਂ ਨੇ ਮੱਛੀਆਂ

ਦਸੂਹਾ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਪ੍ਰਾਚੀਨ ਪਾਂਡਵ ਸਰੋਵਰ ਦੇ ਪਾਣੀ ਨੂੰ ਸਾਫ ਰੱਖਣ ਲਈ ਛੱਡੀਆਂ ਮੱਛੀਆਂ ਦੇ ਮਰਨ ਦਾ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਪਵਿੱਤਰ ਸਰੋਵਰ ਦੇ ਦੂਸ਼ਿਤ ਪਾਣੀ ਕਾਰਨ ਮੱਛੀਆਂ ਮਰਨ ਦਾ ਇਹ ਸਿਲਸਿਲਾ ਸ਼ਰਧਾਲੂਆਂ ਤੇ ਵਾਤਾਵਰਨ ਪ੍ਰੇਮੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹ ਮਾਮਲਾ ਮੰਦਿਰ ਪ੍ਰਬੰਧਕਾਂ ਦੀ ਜਾਣਕਾਰੀ ਵਿੱਚ ਹੋਣ ਦੇ ਬਾਵਜੂਦ ਅੱਜ ਤੜਕੇ ਸਰੋਵਰ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਦੇਖੀਆਂ ਗਈਆਂ।

ਸ਼ਹੀਦ ਹੋਏ ਪੁਲੀਸ ਜਵਾਨਾਂ ਦੀ ਯਾਦ ’ਚ ਸ਼ਹੀਦੀ ਸਮਾਗਮ

ਅੰਮ੍ਰਿਤਸਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰੇਟ ਅਤੇ ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਅੱਜ ਇਥੇ ਵੱਖ ਵੱਖ ਸਮਾਗਮਾਂ ਦੌਰਾਨ ਸ਼ਹੀਦ ਹੋਏ ਪੁਲੀਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸਮਾਗਮ ਵਿਚ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪੁਲੀਸ ਕਮਿਸ਼ਨਰੇਟ ਵਲੋਂ ਇਸ ਸਬੰਧੀ ਸਮਾਗਮ ਪੁਲੀਸ ਲਾਈਨ ਵਿਚ ਕੀਤਾ ਗਿਆ, ਜਿਸ ਵਿਚ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸ਼ਮੂਲੀਅਤ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਇਕ ਸਤੰਬਰ 2018 ਤੋਂ ਲੈ ਕੇ 31 ਅਗਸਤ 2019 ਤੱਕ ਦੇਸ਼ ਭਰ ਵਿਚ ਪੁਲੀਸ ਅਤੇ ਨੀਮ ਫੌਜੀ ਬਲਾਂ ਦੇ ਲਗਪਗ 292 ਅਧਿਕਾਰੀ ਅਤੇ ਜਵਾਨ ਡਿਊਟੀ ਦੌਰਾਨ ਸ਼ਹੀਦ ਹੋਏ ਹਨ। ਇਸ ਦੌਰਾਨ ਸਹਾਇਕ ਪੁਲੀਸ ਕਮਿਸ਼ਨਰ ਪਰਵਿੰਦਰ ਕੌਰ ਦੀ ਅਗਵਾਈ ਹੇਠ ਪੁਲੀਸ ਦੇ ਮਹਿਲਾ ਦਸਤੇ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਤਹਿਸੀਲ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ

ਅਜਨਾਲਾ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਡੀਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਅੱਜ ਤੀਜੇ ਦਿਨ ਵੀ ਮੰਗਾਂ ਦੀ ਪ੍ਰਾਪਤੀ ਲਈ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਕਰ ਕੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਪ੍ਰਗਟ ਸਿੰਘ ਦੀ ਅਗਵਾਈ ਹੇਠ ਤਹਿਸੀਲ ਮੂਹਰੇ ਰੋਸ ਧਰਨਾ ਦਿੱਤਾ।
ਧਰਨਾਕਾਰੀਆਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਠੰਡੇ ਬਸਤੇ ਵਿਚ ਪਾਉਣ ਵਿਰੁੱਧ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਪ੍ਰਗਟ ਸਿੰਘ ਹੇਰ ਨੇ ਦੱਸਿਆ ਕਿ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਸਰਕਾਰ ਕੋਈ ਨਾ ਕੋਈ ਬਹਾਨਾ ਲੱਭ ਕੇ ਲਮਕਾਉਂਦੀ ਆ ਰਹੀ ਹੈ।

ਹੈਰੀਟੇਜ ਸਟਰੀਟ ’ਚ ਮੁਫ਼ਤ ਵਾਈ-ਫਾਈ ਦਾ ਉਦਘਾਟਨ

ਅੰਮ੍ਰਿਤਸਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਭਰਾਵਾਂ ਦੇ ਢਾਬੇ ਤੋਂ ਲੈ ਕੇ ਹੈਰੀਟੇਜ ਸਟਰੀਟ ਤੱਕ ਮੁਫ਼ਤ ਵਾਈਫਾਈ ਸਹੂਲਤ ਦਾ ਉਦਘਾਟਨ ਕੀਤਾ।

ਸਰਬ-ਸਾਂਝੀ ਸਟੇਜ ਦੀ ਕਹਾਣੀ ਖਤਮ

ਅੰਮ੍ਰਿਤਸਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਸਮਾਗਮ ਸਮੇਂ ਵੱਖਰੇ ਤੌਰ 'ਤੇ ਪੰਜਾਬ ਸਰਕਾਰ ਨੂੰ ਸਟੇਜ ਲਾਉਣ ਦੀ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਗੁਰੂਦੁਆਰਾ ਬੇਰ ਸਾਹਿਬ ਸੁਲਤਾਪੁਰ ਲੋਧੀ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਸਟੇਜ ਲੱਗੇਗੀ ਤੇ ਬਾਹਰ ਜੇਕਰ ਕੋਈ ਵੱਖਰੀ ਸਟੇਜ ਲਗਾਉਂਦਾ ਹੈ ਤਾਂ ਉਸ ਉਪਰ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਲਗਾਈ ਜਾਵੇਗੀ, ਪਰ ਉਸ ਸਟੇਜ ਤੋਂ ਸਿਰਫ ਗੁਰੂ ਸਾਹਿਬ ਦੀ ਜੀਵਨ-ਸ਼ੈਲੀ, ਗੁਰੂ ਸਾਹਿਬ ਦੀਆ ਸਿੱਖਿਆਵਾਂ ਤੇ ਸ਼ਬਦ ਗੁਰੂ ਦੀ ਗੱਲ ਹੋਵੇ। ਸਿੰਘ ਸਹਿਬਾਨ ਦੇ ਇਸ ਫੈਸਲੇ ਨਾਲ ਸਾਂਝੀ ਸਟੇਜ ਵਾਲੀ ਗੱਲ 'ਤੇ ਫੁੱਲ-ਸਟਾਪ ਲੱਗ ਗਿਆ ਹੈ।

ਮੋਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਦਿਨੋਂ-ਦਿਨ ਨਿੱਘਰਦੀ ਜਾ ਰਹੀ'

ਮੋਗਾ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਰੋਡਵੇਜ਼ ਅਤੇ ਕਿਰਤੀ ਜਮਾਤ ਦੇ ਮਹਾਨ ਆਗੂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 31ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੱਸ ਅੱਡਾ ਮੋਗਾ ਉੱਪਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਬਰਸੀ ਵਿੱਚ ਸੂਬੇ ਭਰ ਵਿੱਚੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ, ਪੈਨਸ਼ਨਰ, ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਕਾਮੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਜਾਇਦਾਦ ਕਰ ਦੇ ਡਿਫਾਲਟਰਾਂ ਨੂੰ ਰੋਜ਼ਾਨਾ 50 ਨੋਟਿਸ ਜਾਰੀ ਕਰਨਗੇ ਇੰਸਪੈਕਟਰ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਜਾਇਦਾਦ ਕਰ ਦੀ ਵਸੂਲੀ ਲਈ ਨਿਗਮ ਪ੍ਰਸ਼ਾਸਨ ਨੇ ਕੰਮ ਤੇਜ਼ ਕਰ ਦਿੱਤਾ ਹੈ | ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਕੀਤੀ ਮੀਟਿੰਗ 'ਚ ਹਰ ਇੰਸਪੈਕਟਰਾਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਹੈ ਕਿ ਉਹ ਜਾਇਦਾਦ ਕਰ ਦੀ ਵਸੂਲੀ ਤੇਜ਼ ਕਰਨ ਲਈ ਹਰ ਜਾਇਦਾਦ ਕਰ

ਆਵਾਜ਼ ਤੇ ਰੌਸ਼ਨੀ ਸ਼ੋਅ 'ਕੈਸੀ ਆਰਤੀ ਹੋਇ' ਨੂੰ ਦੇਖਣ ਲਈ ਸੰਗਤਾਂ ਦਾ ਉਮੜਿਆ ਸੈਲਾਬ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਅਵਾਜ਼ ਤੇ ਰੌਸ਼ਨੀ ਸ਼ੋਅ 'ਕੈਸੀ ਆਰਤੀ ਹੋਇ' ਨਾਟ ਕਲਾ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ 'ਚ ਜਗਨਨਾਥ ਪੁਰੀ ਵਿਖੇ ਪੰਡਤਾਂ ਵਲੋਂ ਕੀਤੀ ਜਾਂਦੀ ਆਰਤੀ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਦੇ ਮਹੱਤਵ ਬਾਰੇ ਉਪਦੇਸ਼ ਦਿੱਤਾ | ਨਾਟਕ ਨੂੰ ਕਲਾਕਾਰਾਂ ਵਲੋਂ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਅਜਿਹੇ ਨਾਟਕ ਜੋ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਇਕ ਵਹੁਤ ਵਧੀਆਂ ਮਾਧਿਅਮ ਹਨ ਵੱਡੇੇ ਪੱਧਰ 'ਤੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਸਮਾਜ ਨੂੰ ਗੁਰ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ | 

ਪੰਜਾਬ ਸਕੂਲ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ 'ਚੋਂ ਸੁਖਨੂਰਪ੍ਰੀਤ ਕੌਰ ਨੇ 2 ਸੋਨ ਤਗਮੇ ਜਿੱਤੇ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : 65ਵੀਆਂ ਪੰਜਾਬ ਸਕੂਲ ਖੇਡਾਂ ਦੇ ਜਿਮਨਾਸਟਿਕ ਅੰਡਰ 14, 17 ਤੇ 19 ਸਾਲ ਵਰਗ ਦੇ ਮੁਕਾਬਲੇ ਜੋ ਸਪੋਰਟਸ ਸਕੂਲ ਜਲੰਧਰ ਦੇ ਹਾਲ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡਾਂ 'ਚ ਅੱਜ ਖਿਡਾਰੀਆਂ ਨੂੰ ਅਸ਼ੀਰਵਾਦ ਇਕਾਬਲ ਸਿੰਘ ਰੰਧਾਵਾ ਨੇ ਦਿੱਤਾ | 

ਹੈਰੋਇਨ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਾਇਜੀਰੀਅਣ ਲੜਕੀ ਸੂਫਾ ਹਰੁਣਾ ਸੁਵਾਨੀ ਵਾਸੀ ਉੱਤਮ ਨਗਰ, ਦਿੱਲੀ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 6 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਿਖ਼ਲਾਫ਼ ਮਿਤੀ 8-08-18 ਨੂੰ ਥਾਣਾ ਮਕਸੂਦਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ |

ਮੁੱਖ ਸੜਕਾਂ ਦੀ ਹੋਵੇਗੀ ਸਫ਼ਾਈ, ਨਿਗਮ ਨੂੰ ਸਾਲ ਬਾਅਦ ਮਿਲੀ ਨਵੀਂ ਮਸ਼ੀਨ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਨੂੰ ਸਮਾਰਟ ਸਿਟੀ ਪ੍ਰਾਜੈਕਟ 'ਚ ਸਮਰਾਲਾ ਦੀ ਬਣੀ ਇਕ ਸਵੀਪਿੰਗ ਮਸ਼ੀਨ ਮਿਲ ਗਈ ਹੈ ਜਿਹੜਾ ਕਿ ਵੀਰਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ | ਕੰਮ ਦੀ ਸ਼ੁਰੂਆਤ ਐਮ. ਪੀ., ਵਿਧਾਇਕ ਤੇ ਕੌਾਸਲਰਾਂ ਦੀ ਹਾਜ਼ਰੀ 'ਚ ਕੰਪਨੀ ਬਾਗ਼ ਚੌਕ ਤੋਂ ਸਵੇਰੇ 11 ਵਜੇ ਕੀਤਾ ਜਾਵੇਗਾ | ਮੁੱਖ ਸੜਕਾਂ ਦੀ ਸਫ਼ਾਈ ਕਈ ਮਹੀਨੇ ਤੋਂ ਨਹੀਂ ਹੋਈ ਹੈ | ਕੰਟਰੋਲ ਰੂਮ ਬਾਅਦ 'ਚ ਬਣਾਇਆ ਜਾਵੇਗਾ | 

 ਏ. ਟੀ. ਐਮ. ਬਦਲ ਕੇ ਪੈਸੇ ਕਢਵਾਉਣ ਵਾਲੇ ਗਰੋਹ ਦਾ ਇਕ ਮੈਂਬਰ ਗਿ੍ਫ਼ਤਾਰ, ਸਾਥੀ ਫਰਾਰ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਵਿਅਕਤੀ ਗਿ੍ਫ਼ਤਾਰ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਵਰਕਸ਼ਾਪ ਚੌਕ ਨੇੜੇ ਕਾਰਵਾਈ ਕਰਦੇ ਹੋਏ ਅੰਬਰੀਸ਼ ਕੁਮਾਰ ਪੁੱਤਰ ਸਵ. ਜਤਿੰਦਰ ਕੁਮਾਰ ਵਾਸੀ ਨਿਊ ਗਾਂਧੀ ਨਗਰ, ਜਲੰਧਰ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 1030 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਅੰਬਰੀਸ਼ ਨੇ ਤਫ਼ਤੀਸ਼ ਦੌਰਾਨ ਦੱਸਿਆ ਹੈ ਕਿ

ਟਰਾਲੀ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ

ਮਕਸੂਦਾਂ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ 1 ਦੇ ਅਧੀਨ ਆਉਂਦੇ ਡੀ. ਏ. ਵੀ. ਫਲਾਈਓਵਰ 'ਤੇ ਸਵੇਰੇ ਵਾਪਰੇ ਇਕ ਸੜਕ ਹਾਦਸੇ 'ਚ ਐਕਟੀਵਾ ਸਵਾਰ ਇਕ 80 ਸਾਲਾ ਬਜ਼ੁਰਗ ਦੀ ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085205729
Copyright © 2019, Panjabi Times. All rights reserved. Website Designed by Mozart Infotech