ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਹਰਿਆਣਾ ਚੋਣਾਂ: ਪੰਚਕੂਲਾ ’ਚ ਤਿਕੋਣਾ ਮੁਕਾਬਲਾ

October 09, 2019 07:20 PM

ਪੰਚਕੂਲਾ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਚਕੂਲਾ ਹਲਕੇ ਵਿੱਚ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਤਿਕੋਣਾ ਮੁਕਾਬਲਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ਵਰ ਸ਼ਰਮਾ, ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਅਤੇ ਕਾਂਗਰਸ ਦੇ ਉਮੀਦਵਾਰ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰ ਮੋਹਨ ਹਨ। ਜੇ ਸ਼ਹਿਰੀ ਖੇਤਰ ਨੂੰ ਦੇਖੀਏ ਤਾਂ ਉੱਥੇ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਤੇ ਕਾਂਗਰਸ ਦੇ ਉਮੀਦਵਾਰ ਚੰਦਰ ਮੋਹਨ ਦੀ ਸਿੱਧੀ ਟੱਕਰ ਹੈ। ਇਹ ਸੱਚਾਈ ਹੈ ਕਿ ਚੰਦਰ ਮੋਹਨ ਨੂੰ ਫਿਜ਼ਾ ਵਾਲਾ ਚੰਦਰ ਮੋਹਨ ਦੇ ਨਾਮ ਨਾਲ ਕਈ ਲੋਕ ਜਾਣਦੇ ਹਨ। ਕਈ ਡਿਪਟੀ ਮੁੱਖ ਮੰਤਰੀ ਦੇ ਕਾਰਨ ਚੰਦਰ ਮੋਹਨ ਨੂੰ ਜਾਣਦੇ ਹਨ ਅਤੇ ਕਈ ਲੋਕ ਉਨ੍ਹਾਂ ਨੂੰ ਮਰਹੂਮ ਚੌਧਰੀ ਭਜਨ ਲਾਲ ਦੇ ਪੁੱਤਰ ਵਜੋਂ ਜਾਣਦੇ ਹਨ। ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਬੀਤੇ ਪੰਜ ਸਾਲਾ ਵਿੱਚ ਨਾ ਸਿਰਫ ਵਿਕਾਸ ਕਰਵਾਇਆ ਸਗੋਂ ਬੂਥ ਤੇ ਬਲਾਕ ਪੱਧਰ ਤੱਕ ਦੇ ਲੋਕਾਂ ਦੀਆਂ ਵੋਟਾਂ ਬਣਵਾਈਆਂ ਤੇ ਸਮੱਸਿਆਵਾਂ ਸੁਣੀਆਂ। ਫਿਲਹਾਲ ਤਾਂ ਭਾਜਪਾ, ਕਾਂਗਰਸ ਤੇ ‘ਆਪ’ ਦੇ ਉਮੀਦਵਾਰ ਇੱਕ ਦੂਜੇ ਉੱਪਰ ਦੋਸ਼ ਲਗਾ ਕੇ ਚੋਣ ਕਮਿਸ਼ਨਰ ਨੂੰ ਚਿੱਠੀਆਂ ਲਿਖਣ ਦਾ ਜ਼ੋਰ ਲਗਾ ਰਹੇ ਹਨ। ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਕਰੁਣ ਚੌਧਰੀ, ਬਹੁਜਨ ਸਮਾਜ ਪਾਰਟੀ ਵੱਲੋਂ ਰੋਸ਼ਨ ਲਾਲ, ਰਾਸ਼ਟਰੀ ਜਨਤਾ ਪਾਰਟੀ ਵੱਲੋਂ ਮਨੋਜ ਕੁਮਾਰ ਤੇ ਸਵਰਾਜ ਇੰਡੀਆ ਪਾਰਟੀ ਵੱਲੋਂ ਮਧੂ ਅਨੰਦ, ਜੈ ਮਹਾਂਭਾਰਤ ਪਾਰਟੀ ਵੱਲੋਂ ਗੁਰਤੇਜ ਸਿੰਘ, ਸਰਵਹਿੱਤ ਪਾਰਟੀ ਵੱਲੋਂ ਸੁਰੇਸ਼ ਕੁਮਾਰ ਅਤੇ ਚਾਰ ਹੋਰ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਆਗਿਆ ਨਾ ਮਿਲਣ ’ਤੇ ਫੜ੍ਹੀ ਵਾਲੇ ਪਹੁੰਚੇ ਨਗਰ ਨਿਗਮ ਦੇ ਦਫ਼ਤਰ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਨਗਰ ਨਿਗਮ ਵੱਲੋਂ ਦੀਵਾਲੀ ਮੌਕੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਆਰਜ਼ੀ ਸਟਾਲ ਲਗਾਏ ਜਾਣ ਦੀ ਮਨਜ਼ੂਰੀ ਦੇਣ ਤੋਂ ਬਾਅਦ ਨਿਗਮ ਵੱਲੋਂ ਸਟਾਲ ਲਗਾਉਣ ਲਈ ਕੂਪਨ ਵੇਚੇ ਜਾ ਰਹੇ ਰਹੇ ਹਨ। ਪਰ ਨਿਗਮ ਵੱਲੋਂ ਆਰਜ਼ੀ ਸਟਾਲ ਲਗਾਉਣ ਵਾਲੇ ਫੜ੍ਹੀ ਵਾਲਿਆਂ ਨੂੰ ਦੀਵਾਲੀ ਮੌਕੇ ਸਟਾਲ ਲਗਾਉਣ ਦੀ ਆਗਿਆ ਨਹੀਂ ਹੈ। ਅੱਜ ਵੱਡੀ ਗਿਣਤੀ ਵਿੱਚ ਨਗਰ ਨਿਗਮ ਪੁੱਜੇ ਫੜ੍ਹੀ ਵਾਲਿਆਂ ਦੇ ਕੂਪਨ ਨਹੀਂ ਕੱਟੇ ਗਏ। ਨਿਗਮ ਦੇ ਇਸ ਫੈਸਲੇ ਖਿਲਾਫ ਨਿਗਮ ਦੇ ਮੁੱਖ ਦਫਤਰ ਵਿੱਚ ਵੱਡੀ ਗਿਣਤੀ ਵਿੱਚ ਫੜ੍ਹੀ ਲਗਾਉਣ ਵਾਲੇ ਇਕੱਠੇ ਹੋ ਗਏ ਅਤੇ ਸਥਿਤੀ ਕਾਬੂ ਨਾ ਹੁੰਦੀ ਦੇਖ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਖਦੇੜ ਦਿੱਤਾ।

ਪੰਜਾਬ ’ਵਰਸਿਟੀ ਵੱਲੋਂ ਸਰਕਾਰੀ ਕਾਲਜ ਦੀ ਜਵਾਬ ਤਲਬੀ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਦੀ ਅੱਜ ਮਾਨਤਾ ਕਮੇਟੀ ਨੇ ਪੋਸਟ ਗਰੈਜੂਏਟ ਸਰਕਾਰੀ ਕਾਲਜ-46 ਦੀ ਪ੍ਰਿੰਸੀਪਲ ਤੋਂ ਇਕ ਦਿਨ ਵਿਚ ਜਵਾਬ ਮੰਗਿਆ ਹੈ ਕਿ ਕਾਲਜ ਨੇ ਬਿਨਾਂ ਯੂਨੀਵਰਸਿਟੀ ਦੀ ਆਗਿਆ ਤੋਂ ਬੀਕਾਮ ਆਨਰਜ਼ ਦਾ ਕੋਰਸ ਬੰਦ ਕਿਉਂ ਕੀਤਾ। ਕਮੇਟੀ ਨੇ ਕਾਲਜ ਤੋਂ ਆਨਰਜ਼ ਦੇ ਹੋਰ ਵਿਸ਼ਿਆਂ ਤੇ ਉਨ੍ਹਾਂ ਦੇ ਵਿਦਿਆਰਥੀਆਂ ਦੀ ਗਿਣਤੀ ਦਾ ਵੀ ਵੇਰਵਾ ਮੰਗਿਆ ਹੈ। ਇਹ ਵੇਰਵਾ ਭਲਕੇ ਦੁਪਹਿਰ ਤਕ ਦੇਣ ਲਈ ਹੁਕਮ ਕੀਤੇ ਗਏ ਹਨ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਨੇ ਇਸ ਸਬੰਧੀ 20 ਅਕਤੂਬਰ ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ।

ਹੀਦੀ ਯਾਦਗਾਰ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਦੀ ਆਨ-ਬਾਨ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਪੁਲੀਸ ਤੇ ਸੁਰੱਖਿਆ ਬੱਲਾਂ ਦੀ ਯਾਦ ’ਚ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਐੱਸ.ਐੱਸ.ਪੀ. ਚੰਡੀਗੜ੍ਹ ਨੀਲਾਂਬਰੀ ਜਗਦਲੇ ਤੇ ਹੋਰਨਾਂ ਪੁਲੀਸ ਅਧਿਕਾਰੀਆਂ ਨੇ ਸ਼ਹੀਦ ਸਮਾਰਕ ਸਥਾਨ ’ਤੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਉਪ ਕੁਲਪਤੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਗਾਉਣ ਿਖ਼ਲਾਫ਼ ਵੱਖ- ਵੱਖ ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਵਿਚ ਐਸ.ਐਫ.ਐਸ, ਏ.ਐਫ.ਐਸ.ਐਸ, ਸੱਥ, ਆਈਸਾ, ਐਸ.ਐਫ.ਆਈ., ਪੀ.ਐਸ.ਯੂ. (ਲਲਕਾਰ) ਵਿਦਿਆਰਥੀ ਜਥੇਬੰਦੀਆਂ ਸ਼ਾਮਲ ਹੋਈਆਂ | ਇਸ ਦੌਰਾਨ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਵਿਦਿਆਰਥੀਆਂ ਨੇ ਉਪ ਕੁਲਪਤੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਰਨ 'ਤੇ ਲੱਗੀ ਪਾਬੰਦੀ ਤੁਰੰਤ ਹਟਾਉਣ ਦੀ ਮੰਗ ਕੀਤੀ | ਹਾਲਾਂ ਵਿਚ ਇਸ ਰੋਸ ਪ੍ਰਦਰਸ਼ਨ ਵਿਚ ਐਸ.ਓ.ਆਈ ਸ਼ਾਮਿਲ ਨਹੀਂ ਹੋਈ |

ਯੂ.ਬੀ.ਐਸ. ਵਿਭਾਗ ਦੀ ਕੰਟੀਨ ਮੁੜ ਖੁਲ੍ਹਵਾਉਣ ਲਈ ਵਿਦਿਆਰਥੀ ਕੌ ਾਸਲ ਨੇ ਸੌ ਾਪਿਆ ਮੰਗ-ਪੱਤਰ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : )-ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਵਲੋਂ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ) ਵਿਭਾਗ ਦੀ ਬੰਦ ਪਈ ਕੰਟੀਨ ਮੁੜ ਖੁਲ੍ਹਵਾਉਣ ਨੂੰ ਲੈ ਕੇ ਡੀਨ ਵਿਦਿਆਰਥੀ ਭਲਾਈ ਨੂੰ ਮੰਗ ਪੱਤਰ ਸੌਾਪਿਆ ਗਿਆ |

ਸੀ.ਆਈ.ਆਈ. ਚੰਡੀਗੜ੍ਹ ਮੇਲਾ ਸਮਾਪਤ ਜੈਵਿਕ ਖੇਤੀ ਉਤਪਾਦਾਂ ਅਤੇ ਰਵਾਇਤੀ ਵਸਤਾਂ ਵਿਚ ਆਧੁਨਿਕ ਸ਼ਹਿਰੀਆਂ ਨੇ ਦਿਖਾਈ ਰੁਚੀ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅੱਜ ਸ਼ਹਿਰ ਪਲਾਸਟਿਕ ਮੁਕਤ ਬਣਾਉਣ 'ਤੇ ਕੇਂਦਰਿਤ ਚਾਰ ਦਿਨਾ ਸੀ.ਆਈ.ਆਈ ਚੰਡੀਗੜ੍ਹ ਮੇਲਾ ਸਮਾਪਤ ਹੋ ਗਿਆ ਹੈ | ਚਾਰ ਦਿਨਾਂ ਦੇ ਰੁਝਾਨਾਂ 'ਤੇ ਝਾਤ ਮਾਰੀਏ ਤਾਂ ਜੈਵਿਕ ਖੇਤੀ ਉਤਪਾਦਾਂ ਅਤੇ ਰਵਾਇਤੀ ਵਸਤਾਂ ਵਿਚ ਆਧੁਨਿਕ ਸ਼ਹਿਰੀਆਂ ਨੇ ਰੁਚੀ ਦਿਖਾਈ ਉੱਥੇ ਪ੍ਰਸ਼ਾਸਨ ਦੇ ਟ੍ਰੈਫਿਕ ਪੁਲਿਸ ਤੇ ਆਰ ਐਲ ਏ ਵਿਭਾਗ ਨੇ ਨਿਯਮਾਂ ਦੇ ਅਮਲ ਤੇ ਸੋਧਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ, ਇਸ ਦੇ ਨਾਲ ਸਮਾਰਟ ਸਿਟੀ ਸਬੰਧੀ ਪ੍ਰਾਜੈਕਟਾਂ ਦੇ ਕਾਰਨ ਸ਼ਹਿਰ ਦੇ ਕਿੰਨਾ ਹੋਰ ਸਮਾਰਟ ਹੋ ਜਾਣਾ ਹੈ, ਨੂੰ ਵਿਸਥਾਰ ਨਾਲ ਸਮਾਰਟ ਸਿਟੀ ਵੱਲੋਂ ਲਗਾਈ ਸਟਾਲ ਵਿਚ ਦੱਸਿਆ ਜਾਂਦਾ ਰਿਹਾ ਜਦਕਿ ਲੋਕਾਂ ਨੂੰ ਤਿਉਹਾਰਾਂ ਸਬੰਧੀ ਖ਼ਰੀਦਦਾਰੀ ਤੋਂ ਇਲਾਵਾ ਪ੍ਰਸ਼ਾਸਨ ਦੇ ਮੁੱਖ 

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੈਕਟਰ-28 ਦੇ ਰਹਿਣ ਵਾਲੇ ਰਾਹੁਲ ਪ੍ਰਧਾਨ ਵਜੋਂ ਹੋਈ ਹੈ 

ਕਾਂਗਰਸ ਨੇ ਭਿ੍ਸ਼ਟਾਚਾਰ ਦੇ ਦੋਸ਼ ਲਗਾਉਂਦੇ ਨਗਰ ਨਿਗਮ ਨੂੰ ਭੰਗ ਕਰਨ ਦੀ ਕੀਤੀ ਮੰਗ

ਚੰਡੀਗੜ੍ਹ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਕਾਂਗਰਸ ਨੇ ਮੌਜੂਦਾ ਨਗਰ ਨਿਗਮ 'ਚ ਸੱਤਾਧਾਰੀ ਪਾਰਟੀ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਗਾਉਂਦੇ ਨਗਰ ਨਿਗਮ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ |
ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਭਾਜਪਾ ਸ਼ਾਸਿਤ ਨਗਰ ਨਿਗਮ ਭੰਗ ਕਰਨ ਲਈ ਕਿਹਾ ਹੈ | ਛਾਬੜਾ ਨੇ ਸਲਾਹਕਾਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਦੇਖਭਾਲ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ

ਸੇਵਾ-ਮੁਕਤ ਅਧਿਕਾਰੀਆਂ ਨੇ ਕੈਪਟਨ ਸਰਕਾਰ ਵਿਰੁੱਧ ਝੰਡਾ ਚੁੱਕਿਆ

ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਕੱਤਰੇਤ ਦੇ ਸੇਵਾ-ਮੁਕਤ ਅਧਿਕਾਰੀਆਂ ਨੇ ਕੈਪਟਨ ਸਰਕਾਰ ਵਿਰੁੱਧ ਝੰਡਾ ਚੁੱਕ ਲਿਆ ਹੈ। ਪੰਜਾਬ ਸਕੱਤਰੇਤ ਸਰਵਿਸਿਜ਼ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਚੰਡੀਗੜ੍ਹ ਦੀ ਅੱਜ ਇਥੇ ਸੈਕਟਰ-22 ਦੇ ਕਮਿਊਨਿਟੀ ਸੈਂਟਰ ਵਿਚ ਪ੍ਰਧਾਨ ਕੰਵਲਜੀਤ ਕੌਰ ਭਾਟੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ 15 ਨਵੰਬਰ ਨੂੰ ਪੰਜਾਬ ਸਕੱਤਰੇਤ ਦੀ 6ਵੀਂ ਮੰਜ਼ਿਲ ’ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਦਫਤਰ ਨੂੰ ਘੇਰਨ ਦਾ ਐਲਾਨ ਕੀਤਾ ਗਿਆ।

ਵੈਂਡਰਾਂ ਨੂੰ ਸ਼ਿਫਟ ਕਰਨ ਦੇ ਮਾਮਲੇ ’ਚ ਕਸੂਤਾ ਫਸਿਆ ਨਿਗਮ

ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਨਗਰ ਨਿਗਮ ਕਸੂਤਾ ਫਸਿਆ ਹੋਇਆ ਹੈ। ਇਕ ਪਾਸੇ ਨਗਰ ਨਿਗਮ ਹਾਈ ਕੋਰਟ ਵੱਲੋਂ ਸ਼ਹਿਰ ਦੇ ਵੈਂਡਰਾਂ ਸਬੰਧੀ ਦਿੱਤੇ ਹੁਕਮਾਂ ਦੀ ਤਾਮਿਲ ਲਈ ਪੱਬਾਂ ਭਾਰ ਹੈ, ਦੂਜੇ ਪਾਸੇ ਕੋਰਟ ਦੇ ਹੁਕਮਾਂ ਅਨੁਸਾਰ ਸ਼ਹਿਰ ਵਿੱਚ ਰਜਿਸਟਰਡ ਵੈਂਡਰਾਂ ਨੂੰ ਬਿਠਾਉਣ ਲਈ ਕੀਤੀ ਜਾ ਰਹੀ ਨਿਸ਼ਾਨਦੇਹੀ ਨੂੰ ਲੈ ਕੇ ਮਾਰਕੀਟਾਂ ਦੇ ਦੁਕਾਨਦਾਰਾਂ ਦਾ ਵਿਰੋਧ ਵੀ ਨਿਗਮ ਅਧਿਕਾਰੀਆਂ ਨੂੰ ਸਹਿਣਾ ਪੈ ਰਿਹਾ ਹੈ।

ਵਿਸ਼ਵ ਸਟ੍ਰੋਕ ਦਿਵਸ ਮੌਕੇ ਸੁਖਨਾ ਝੀਲ ’ਤੇ ਰੈਲੀ

ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ‘ਵਿਸ਼ਵ ਸਟ੍ਰੋਕ ਦਿਵਸ’ ਮੌਕੇ ਅੱਜ ਸੁਖਨਾ ਝੀਲ ’ਤੇ ਸਿਹਤ ਮਾਹਿਰਾਂ ਵੱਲੋਂ ਜਾਗਰੂਕਤਾ ਦੌੜ ਕਰਵਾਈ ਗਈ। ਟ੍ਰਾਈਸਿਟੀ ਦੇ ਸਟ੍ਰੋਕ ਨਿਊਰੋਲੋਜਿਸਟ ਡਾ. ਦੀਪਕ ਗੁਪਤਾ, ਡਾ. (ਪ੍ਰੋ.) ਧੀਰਜ ਖੁਰਾਣਾ, ਪੀ.ਜੀ.ਆਈ. ਤੋਂ ਸਟ੍ਰੋਕ ਨਿਊਰੋਲੋਜਿਸਟ ਡਾ. (ਪ੍ਰੋ.) ਵਿਵੇਕ ਗੁਪਤਾ, ਨਿਊਰੋ ਇੰਟਰਵੈਨਸ਼ਨਲ ਰੇਡੀਓਲੋਜਿਸਟ ਦੀ ਅਗਵਾਈ ਵਿਚ ‘ਸਟ੍ਰੋਕ ਨੂੰ ਜਾਣੋ’ ਸਿਰਲੇਖ ਤਹਿਤ ਕਰਵਾਈ ਗਈ ਇਸ ਦੌੜ ਵਿਚ 200 ਦੇ ਕਰੀਬ ਲੋਕਾਂ ਨੇ ਭਾਗ ਲਿਆ।

ਪੋਲਿੰਗ ਏਜੰਟਾਂ ਨੂੰ ਚੋਣ ਸਮੱਗਰੀ ਵਾਲੇ ਬਸਤੇ ਵੰਡੇ

ਪੰਚਕੂਲਾ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਭਰ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਭਾਵੇਂ ਆਧੁਨਿਕ ਹੋ ਗਈ ਹੈ ਅਤੇ ਈਵੀਐੱਮ ਮਸ਼ੀਨਾਂ ਦੇ ਨਾਲ ਵੀਵੀ ਪੈਟ ਮਸ਼ੀਨਾਂ ਵੀ ਆ ਗਈਆਂ ਹਨ ਜਿਹੜੀਆਂ ਸਲਿਪਾਂ ਵੀ ਦਿੰਦੀਆਂ ਹਨ ਤਾਂ ਕਿ ਵੋਟਰ ਨੂੰ ਪਤਾ ਲੱਗ ਸਕੇ ਕਿ ਜਿੱਥੇ ਉਸ ਨੇ ਵੋਟ ਪਾਈ ਹੈ ਉਹ ਉਹੀ ਸਲਿੱਪ ਹੈ| ਇਸ ਸਭ ਦੇ ਬਾਵਜੂਦ ਹਾਲੇ ਵੀ ਉਮੀਦਵਾਰ ਪੁਰਾਣੀ ਪ੍ਰਕਿਰਿਆ ਨੂੰ ਦੁਹਰਾਉਂਦੇ ਹੋਏ ਪੋਲਿੰਗ ਏਜੰਟਾਂ ਨੂੰ ਬਸਤੇ ਵੰਡ ਰਹੇ ਹਨ|

ਪੁੱਕਾ ਦੇ ਵਫ਼ਦ ਵੱਲੋਂ ਭਾਰਤੀ ਕੌਂਸਲ ਜਨਰਲ ਨਾਲ ਮੁਲਾਕਾਤ

ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਦਾ ਵਫਦ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਭਾਰਤੀ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਨੂੰ ਵੈਨਕੂਵਰ ਵਿੱਚ ਮਿਲਿਆ। ਕੈਨੇਡਾ ਇੰਟਰਨੈਸ਼ਨਲ ਐਜ਼ੂਕੇਸ਼ਨ ਕੰਸਟੋਰੀਅਮ ਦੇ ਬਾਨੀ ਕ੍ਰਿਸ਼ਨਾ ਮੂਰਤੀ ਵੀ ਇਸ ਮੌਕੇ ’ਤੇ ਮੌਜੂਦ ਸਨ। ਅਭਿਲਾਸ਼ਾ ਜੋਸ਼ੀ ਨੇ ਵਫਦ ਦਾ ਸਵਾਗਤ ਕੀਤਾ ਅਤੇ ਵਫਦ ਨੂੰ ਪੰਜਾਬ ਦੇ ਵਿਦਿਆਰਥੀਆਂ ਵਿੱਚ ‘ਮਦਦ’ ਪੋਰਟਲ ਪ੍ਰਤੀ ਵੱਧ ਤੋ ਵੱਧ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ।

ਪੁਸਤਕਾਂ ‘ਲਾਲਗੜ੍ਹ’ ਤੇ ‘ਦਿਲ ਦੀ ਅੱਗ’ ਲੋਕ ਅਰਪਣ

ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ‘ਦਰਦ ਹੂੰ ਇਸ ਲੀਏ ਬਾਰ ਬਾਰ ਉਠਤਾ ਹੂੰ, ਜ਼ਖਮ ਹੋਤਾ ਤੋ ਕਬ ਕਾ ਭਰ ਗਿਆ ਹੋਤਾ’ ਸ਼ੇਅਰ ਸਾਂਝਾ ਕਰਦਿਆਂ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਲਾਲਗੜ੍ਹ’ ਅਤੇ ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ’ ਦੇ ਲੋਕ ਅਰਪਣ ਮੌਕੇ ਕਿਹਾ ਕਿ ਸ੍ਰੀ ਰੂਪ ਦਾ ਲੋਕਾਈ ਪ੍ਰਤੀ ਦਰਦ ਉਨ੍ਹਾਂ ਦੀਆਂ ਲਿਖਤਾਂ ਦਾ ਪ੍ਰਮੁੱਖ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਲੋਕ ਕਵੀ ਗਿਆਨੀ ਈਸ਼ਰ ਸਿੰਘ ਦਰਦ ਤੇ ਆਪਣੇ ਵੱਡੇ ਵੀਰ ਸ਼੍ਰੋਮਣੀ ਸਹਿਤਕਾਰ ਸੰਤੋਖ ਸਿੰਘ ਧੀਰ ਦੀ ਵਿਰਾਸਤ ਨੂੰ ਪ੍ਰਤੀਬਧੱਤਾ ਅਤੇ ਸ਼ਿਦੱਤ ਨਾਲ ਅੱਗੇ ਵਧਾ ਰਹੇ ਹਨ। ਇਹ 

ਡਾਕਟਰ ਚੀਮਾ ਕਹਿੰਦੈ: ਅਸੀਂ ਤਾਂ ਪਹਿਲਾਂ ਹੀ ਢੀਂਡਸੇ ਦੀ ਥਾਂ ਭੂੰਦੜ ਨੂੰ ਅੱਗੇ ਕਰ ਛੱਡਿਐ

ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ਵਿੱਚ ਅਕਾਲੀ ਦਲ ਦੇ ਮੈਂਬਰਾਂ ਦੇ ਗਰੁੱਪ ਲੀਡਰ ਵਜੋਂ ਅਸਤੀਫਾ ਦੇਣ ਦੇ ਮੁੱਦੇ ਨੇ ਉਦੋਂ ਦਿਲਚਸਪ ਮੋੜ ਲੈ ਲਿਆ, ਜਦੋਂ ਪਾਰਟੀ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ ਨੂੰ ਪੱਤਰ ਲਿਖ ਕੇ ਰਾਜ ਸਭਾ ਵਿੱਚ ਆਪਣਾ ਲੀਡਰ ਬਦਲਣ ਬਾਰੇ 12 ਜੂਨ ਨੂੰ ਸੂਚਿਤ ਕਰ ਦਿੱਤਾ ਸੀ।

ਪੰਜਾਬ ’ਚ 14 ਸਾਲਾਂ ਦੌਰਾਨ ਇੱਕ ਵੀ ਮਜ਼ਦੂਰ ਨੂੰ ਨਹੀਂ ਮਿਲਿਆ ਬੇਰੁਜ਼ਗਾਰੀ ਭੱਤਾ

ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਦੀ ਸੰਸਦ ਵੱਲੋਂ ਪੇਂਡੂ ਮਜ਼ਦੂਰਾਂ ਨੂੰ ਸਾਲ ਵਿੱਚ ਸੌ ਦਿਨ ਰੁਜ਼ਗਾਰ ਦੀ ਗਾਰੰਟੀ ਦਾ ਦਿੱਤਾ ਬੁਨਿਆਦੀ ਅਧਿਕਾਰ ਸਰਕਾਰੀ ਤੰਤਰ ਨੇ ਹੀ ਮਿੱਟੀ ਘੱਟੇ ਰੋਲ ਦਿੱਤਾ ਹੈ। ਪੰਜਾਬ ਦੀਆਂ ਹੁਣ ਤੱਕ ਬਣੀਆਂ ਸਰਕਾਰਾਂ ਨੇ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ (ਮਗਨਰੇਗਾ) ਦੀਆਂ ਖ਼ੁਦ ਹੀ ਧੱਜੀਆਂ ਉਡਾਈਆਂ ਹਨ। ਇਸ ਕਾਨੂੰਨ ਮੁਤਾਬਿਕ ਮੰਗਿਆ ਗਿਆ ਕੰਮ ਸਮੇਂ ਸਿਰ ਨਾ ਦੇਣ ਉੱਤੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਣਾ ਲਾਜ਼ਮੀ ਹੈ ਪਰ ਪੰਜਾਬ ਸਰਕਾਰ ਨੇ ਇਸ ਕੰਮ ਲਈ ਲੋੜੀਂਦਾ ਸਟੇਟ ਰੁਜ਼ਗਾਰ ਫੰਡ ਹੀ ਸਥਾਪਿਤ ਨਹੀਂ ਕੀਤਾ ਹੈ। ਇਸ ਲਈ ਅਧਿਕਾਰੀਆਂ ਨੂੰ ਇਸ ਦਬਾਅ ਹੇਠ ਰੱਖਿਆ ਜਾ ਰਿਹਾ ਹੈ ਕਿ ਉਹ ਬੇਰੁਜ਼ਗਾਰੀ ਭੱਤਾ ਰਿਕਾਰਡ ’ਤੇ ਲਿਆਉਣ ਦੀ ਨੌਬਤ ਹੀ ਨਾ ਆਉਣ ਦੇਣ।

‘ਇੱਕ ਰਾਸ਼ਟਰ ਇੱਕ ਭਾਸ਼ਾ’ ਏਜੰਡੇ ਖ਼ਿਲਾਫ਼ ਨਿੱਤਰੀਆਂ ਵਿਦਿਆਰਥੀ ਜਥੇਬੰਦੀਆਂ

ਚੰਡੀਗੜ੍,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੋਦੀ ਸਰਕਾਰ ਦੀ ‘ਇੱਕ ਰਾਸ਼ਟਰ ਇੱਕ ਭਾਸ਼ਾ’ ਤਜਵੀਜ਼ ਦਾ ਕੁੱਝ ਯੂਥ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਵਿਰੋਧ ਦੇ ਚਲਦਿਆਂ ਅੱਜ ਵਿਦਿਆਰਥੀ ਜਥੇਬੰਦੀ ‘ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਯੂਥ ਆਰਗੇਨਾਈਜੇਸ਼ਨ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ ਉਤੇ ‘ਮਾਂ ਬੋਲੀ ਚੇਤਨਾ ਮੁਹਿੰਮ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ।

ਪੁਸਤਕ ‘ਗੁਰੂ ਨਾਨਕ ਦੇਵ-ਡਿਸਪੈਂਸਰ ਆਫ਼ ਲਵ ਐਂਡ ਲਾਈਟ’ ਰਿਲੀਜ਼

ਚੰਡੀਗੜ੍,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਫਸਟ ਫ੍ਰਾਈਡੇਅ ਫੋਰਮ ਨੇ ਸਥਾਪਨਾ ਦੇ 20 ਸਾਲ ਪੂਰੇ ਹੋਣ ਦਾ ਜਸ਼ਨ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਸਰਕਾਰੀ ਮਿਊਜ਼ੀਅਮ ਐਂਡ ਆਰਟ ਗੈਲਰੀ, ਚੰਡੀਗੜ੍ਹ ਵਿੱਚ ਸਮਾਗਮ ਕੀਤਾ।

ਹੁਣ ਵਪਾਰਕ ਵਾਹਨ ਕੰਪਿਊਟਰ ਸਿਸਟਮ ਰਾਹੀਂ ਹੋਣਗੇ ਪਾਸ

ਚੰਡੀਗੜ੍ਹ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿਚ ਕਈ ਨਵੇਂ ਤੇ ਆਧੁਨਿਕ ਪ੍ਰਾਜੈਕਟਾਂ ਨੂੰ ਲਾਉਣ ਦੀ ਤਿਆਰੀ ਚੱਲ ਰਹੀ ਹੈ। ਇਨ੍ਹਾਂ ਵਿਚੋਂ 13.76 ਕਰੋੜ ਦੀ ਲਾਗਤ ਵਾਲੇ ਇਕ ਅਹਿਮ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ ਜਿਸ ਤਹਿਤ ਹੁਣ ਕਮਰਸ਼ੀਅਲ ਵਾਹਨਾਂ ਦੀ ਪਾਸਿੰਗ ਮੈਨੂਅਲ ਨਹੀਂ ਸਗੋਂ ਸੈਂਸਰ ਦੇ ਆਧਾਰਿਤ ਕੰਪਿਊਟਰ ਸਿਸਟਮ ਰਾਹੀਂ ਹੋਵੇਗੀ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਕਮਰਸ਼ੀਅਲ ਵਾਹਨਾਂ ਦੀ ਪਾਸਿੰਗ ਮੌਕੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਤਕਰੀਬਨ ਖਤਮ ਹੋ ਜਾਵੇਗੀ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਵਾਹਨਾਂ ਦੀ ਚੈਕਿੰਗ ਤੇ ਟੈਸਟਿੰਗ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ) ਨਹੀਂ ਸਗੋਂ ਅਧੁਨਿਕ ਮਸ਼ੀਨਾਂ ਤੇ ਕੰਪਿਊਟਰ ਹੀ ਕਰਨਗੇ ਅਤੇ ਅਧਿਕਾਰੀਆਂ ਦੇ ਹੱਥ ਘਾਟਾ-ਵਾਧਾ ਕਰਨ ਲਈ ਕੁਝ ਨਹੀਂ ਰਹੇਗਾ।

ਮਹਿਲਾ ਦਾ ਪਰਸ ਖੋਹਣ ਵਾਲਾ ਨਾਬਾਲਗ ਗ੍ਰਿਫ਼ਤਾਰ

ਚੰਡੀਗੜ੍ਹ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਪੁਲੀਸ ਨੇ ਮਨੀਮਾਜਰਾ ਵਿਚ ਇਕ ਮਹਿਲਾ ਤੋਂ ਪਰਸ ਖੋਹਣ ਵਾਲੇ 17 ਸਾਲਾ ਝਪਟਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨੀਮਾਜਰਾ ਥਾਣੇ ਦੀ ਐੱਸਐੱਚਓ ਜਸਵਿੰਦਰ ਕੌਰ ਜੱਸੀ ਨੇ ਦੱਸਿਆ 17 ਅਕਤੂਬਰ ਨੂੰ ਮਾਡਰਨ ਹਾਊਸਿੰਗ ਕੰਪਲੈਕਸ ਮਨੀਮਾਜਰਾ ਦੀ ਵਸਨੀਕ ਮੱਧੂ ਗੁਪਤਾ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਜਦੋਂ ਮਾਰਕੀਟ ਵੱਲ ਜਾ ਰਹੀ ਸੀ ਤਾਂ ਇਕ ਪੈਦਲ ਆਏ ਮੁੰਡੇ ਨੇ ਉਸ ਦਾ ਪਰਸ ਖੋਹ ਲਿਆ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085206128
Copyright © 2019, Panjabi Times. All rights reserved. Website Designed by Mozart Infotech