» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਚੰਡੀਗੜ੍ਹ

ਦਸਹਿਰੇ ਮੌਕੇ ਬਦੀ ’ਤੇ ਸਾਧਿਆ ਨਿਸ਼ਾਨਾ; ਨੇਕੀ ਦੀ ਜਿੱਤ

October 09, 2019 07:21 PM

ਚੰਡੀਗੜ੍ਹ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿੱਚ ਦਸਹਿਰੇ ਦਾ ਤਿਉਹਾਰ ਅੱਜ ਧੂਮਧਾਮ ਨਾਲ ਮਨਾਇਆ ਗਿਆ ਅਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਥੇ ਧਨਾਸ ਵਿੱਚ ਸਭ ਤੋਂ ਉੱਚੇ (221 ਫੁੱਟ) ਰਾਵਣ ਦਾ ਪੁਤਲਾ ਸਾੜਿਆ ਗਿਆ। ਇਸੇ ਤਰ੍ਹਾਂ ਸੈਕਟਰ 22, 27, 17, 34, 46, 44, 32, ਮਨੀਮਾਜਰਾ, ਰਾਮ ਦਰਬਾਰ, ਡੱਡੂਮਾਜਰਾ ਵਿੱਚ ਵੀ ਦਸਹਿਰੇ ਮੌਕੇ ਲੋਕਾਂ ਦੀ ਭੀੜ ਰਹੀ। ਮੇਲੇ ਦੌਰਾਨ ਸੈਕਟਰ 17, 34 ਅਤੇ 46 ਤੇ ਧਨਾਸ ਵਿੱਚ ਸੜਕਾਂ ’ਤੇ ਜਾਮ ਲੱਗ ਗਿਆ।
ਚੰਡੀਗੜ੍ਹ ਪੁਲੀਸ ਵਲੋਂ ਦਸਹਿਰੇ ਨੂੰ ਲੈ ਕੇ ਵਾਹਨਾਂ ਦੀ ਆਵਾਜਾਈ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਦਰਸ਼ਕਾਂ ਦੀ ਭਾਰੀ ਭੀੜ ਕਾਰਨ ਸੜਕਾਂ ’ਤੇ ਘੜਮੱਸ ਮਚਿਆ ਰਿਹਾ। ਸੈਕਟਰ-46 ਵਿੱਚ ਸਨਾਤਨ ਧਰਮ ਦਸਹਿਰਾ ਕਮੇਟੀ ਵਲੋਂ ਲਗਾਏ ਦਸਹਿਰੇ ਮੇਲੇ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਇਥੇ ਰਾਵਣ ਦੇ ਪੁਤਲੇ ਦੀ ਘੁੰਮਦੀ ਹੋਈ ਗਰਦਨ ਖਿੱਚ ਦਾ ਕੇਂਦਰ ਰਹੀ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਯੂਥ ਮੇਲੇ ਦੌਰਾਨ ਜੇਤੂ ਰਹੀ ਐੱਸਡੀ ਕਾਲਜ ਦੀ ਟੀਮ ਵੱਲੋਂ ਪੰਜਾਬੀ ਲੋਕ ਸਾਜ਼ਾਂ ’ਤੇ ਵਿਲੱਖਣ ਕਿਸਮ ਦਾ ਤਿਆਰ ਕੀਤਾ ‘ਲੋਕ ਆਰਕੈਸਟਰਾ’ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲਿਆ ਗਿਆ। ਇਸੇ ਦੌਰਾਨ ‘ਚੰਡੀਗੜ੍ਹ ਰਤਨ’ ਐਵਾਰਡ ਵੀ ਦਿੱਤੇ ਗਏ। ਇਸ ਸਾਲ ਇਹ ਐਵਾਰਡ ਪੀਜੀਆਈ ਦੇ ਯੂਰੋਲੋਜੀ ਵਿਭਾਗ ਦੇ ਡਾ. ਸਤੀਸ਼ ਕੁਮਾਰ ਅਤੇ ਚੰਡੀਗੜ੍ਹ ਦਾ ਖੇਡਾਂ ਵਿੱਚ ਨਾਮ ਰੋਸ਼ਨ ਕਰਨ ਵਾਲੀ ਅੰਕਿਤਾ ਗੋਇਲ ਨੂੰ ਦਿੱਤੇ ਗਏ। ਦੁਸਹਿਰਾ ਕਮੇਟੀ ਸੈਕਟਰ-46 ਦੇ ਚੀਫ ਪੈਟਰਨ ਜਤਿੰਦਰ ਭਾਟੀਆ ਨੇ ਦੱਸਿਆ ਕਿ ਇਥੇ ਪਿਛਲੇ 21 ਸਾਲਾਂ ਤੋਂ ਦਸਹਿਰਾ ਮਨਾਇਆ ਜਾ ਰਿਹਾ ਹੈ। ਸੈਕਟਰ-27 ਵਿੱਚ ਮੇਲੇ ਦੌਰਾਨ ਚੰਡੀਗੜ੍ਹ ਦੇ ਚੀਫ ਇੰਜਨੀਅਰ ਮੁਕੇਸ਼ ਆਨੰਦ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਸੈਕਟਰ-17 ਸਥਿਤ ਪਰੇਡ ਗਰਾਉਂਡ ਵਿੱਚ ਵੀ ਦਸਹਿਰਾ ਮਨਾਇਆ ਗਿਆ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਮੀਂਹ ਤੇ ਸੀਤ ਹਵਾਵਾਂ ਨੇ ਚੰਡੀਗੜ੍ਹ ’ਚ ਮੁੜ ਠੰਢ ਵਧਾਈ

ਚੰਡੀਗੜ੍ਹ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ’ਚ ਕਈ ਦਿਨ ਲਗਾਤਾਰ ਨਿਕਲੀ ਧੁੱਪ ਤੋਂ ਬਾਅਦ ਲਗਾਤਾਰ 48 ਘੰਟਿਆਂ ਤੋਂ ਮੈਦਾਨੀ ਇਲਾਕਿਆਂ ’ਚ ਪਏ ਮੀਂਹ ਨੇ ਮੁੜ ਠੰਢ ਵਧਾ ਦਿੱਤੀ ਹੈ। ਉਸ ਦੇ ਨਾਲ ਹੀ ਚਲ ਰਹੀ ਬਰਫ਼ੀਲੀ ਹਵਾਵਾਂ ਨੇ ਲੋਕਾਂ ਨੂੰ ਘਰ ਵੜ ਕੇ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ। ਮੀਂਹ ਦੇ ਚਲਦਿਆਂ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 12.1 ਅਤੇ ਵੱਧ ਤੋਂ ਵੱਧ ਤਾਪਮਾਨ 19 ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 29 ਜਨਵਰੀ ਨੂੰ ਮੀਂਹ ਅਤੇ ਅਗਲੇ ਹਫ਼ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।  ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਕਰਕੇ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਦਿਹਾੜੀ ਕਰਕੇ ਕਮਾਉਣ ਵਾਲੇ ਦਾ ਕੰਮ ਹੀ ਬੰਦ ਹੋ ਗਿਆ ਹੈ। 

ਬੰਗਲਾਦੇਸ਼ੀ ਵਫ਼ਦ ਨੇ ਕੀਤਾ ਚੰਡੀਗੜ੍ਹ ਦਾ ਦੌਰਾ

ਚੰਡੀਗੜ੍ਹ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਤੋਂ ਆਏ 28 ਸਿਵਲ ਸੇਵਕਾਂ ਦੇ ਇੱਕ ਵਫ਼ਦ ਨੇ ਇਥੇ ਨਗਰ ਨਿਗਮ ਚੰਡੀਗੜ੍ਹ ਦਾ ਦੌਰਾ ਕੀਤਾ। ਇਹਨਾਂ ਸਿਵਿਲ ਸੇਵਕਾਂ ਦੇ ਵਫਦ ਦਾ ਇਥੋਂ ਦੀ ਮੇਅਰ ਰਾਜ ਬਾਲਾ ਮਲਿਕ ਨੇ ਸਵਾਗਤ ਕੀਤਾ। ਵਫਦ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਚੰਡੀਗੜ੍ਹ ਨਗਰ ਨਿਗਮ ਦੇ ਬੁਨਿਆਦੀ ਕੰਮਕਾਜ ਤੇ ਚੰਡੀਗੜ੍ਹ ਦੀ ਯੋਜਨਾਬੰਦੀ ਬਾਰੇ ਜਾਣਕਾਰੀ ਦਿੱਤੀ। ਨਿਗਮ ਕਮਿਸ਼ਨਰ 

ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਪ੍ਰੇਰਿਆ

ਚੰਡੀਗੜ੍ਹ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੋਂ ਦੇ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿੱਚ ਅੱਜ ਦੋ ਸਮਾਗਮ ਕਰਵਾਏ ਗਏ। ਕਾਲਜ ਵਿਚ ਵਿਦਿਆਰਥੀਆਂ ਨੂੰ ਵੋਟਰ ਬਣਨ ਲਈ ਪ੍ਰੇਰਿਆ ਗਿਆ ਤੇ ਫੇਸ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ ਨੇ ਲੋਕਤੰਤਰੀ ਦੇਸ਼ ਵਿਚ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਇਆ। ਕਾਲਜ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਨਵੀਂ ਵੋਟ ਬਣਾਉਣ ਵਾਲੇ ਫਾਰਮ ਨੰਬਰ ਛੇ ਵੰਡੇ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕਈ ਵਾਰੀ ਇਕ ਵੋਟ ਨਾਲ ਨਤੀਜੇ ਪ੍ਰਭਾਵਿਤ ਹੋ 

ਵਿਦਿਆਰਥੀਆਂ ਵੱਲੋਂ ਉਪ-ਕੁਲਪਤੀ ਦਫ਼ਤਰ ਅੱਗੇ ਨਾਅਰੇਬਾਜ਼ੀ

ਚੰਡੀਗੜ੍ਹ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਯੂਨੀਵਰਸਿਟੀ ਵਿੱਚ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ 29 ਜਨਵਰੀ ਨੂੰ ‘ਜਾਮੀਆ ਤੋਂ ਸ਼ਾਹੀਨ ਬਾਗ : ਸੀਏਏ ਅਤੇ ਐਨਆਰਸੀ ਵਿਰੁੱਧ ਲੋਕ ਲਹਿਰ’ ਵਿਸ਼ੇ ਉਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਸੰਦੀਪ, ਪ੍ਰਿਯਾ, ਵਰਿੰਦਰ ਨੇ ਦੱਸਿਆ ਕਿ ਪੀਯੂ ਦੇ ਵਿਦਿਆਰਥੀ ਕੇਂਦਰ ਵਿੱਚ ਕਰਵਾਏ ਜਾਣ ਵਾਲੇ ਸੈਮੀਨਾਰ ਵਿਚ ਇਨ੍ਹਾਂ ਲੋਕ ਵਿਰੋਧੀ ਕਾਲ਼ੇ ਕਾਨੂੰਨਾਂ ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਇਸ ਸਬੰਧੀ ਸੈਮੀਨਾਰ ਫਿਜ਼ਿਕਸ ਵਿਭਾਗ ਦੇ ਆਡੀਟੋਰੀਅਮ ਵਿਚ ਕਰਵਾਏ ਜਾਣ ਦਾ ਪ੍ਰੋਗਰਾਮ ਸੀ ਪ੍ਰੰਤੂ ਇਸ ਲਈ ਵਿਭਾਗ ਦੇ ਚੇਅਰਪਰਸਨ ਵੱਲੋਂ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਰੋਹ ਵਿਚ ਆਏ ਵਿਦਿਆਰਥੀ ਤੁਰੰਤ ਉਪ-ਕੁਲਪਤੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਜਿੱਥੇ ਖਰਾਬ ਮੌਸਮ ਦੇ ਬਾਵਜੂਦ ਵੀ 

ਸਾਰੰਗਪੁਰ ਥੀਮ ਪਾਰਕ ਘੁਟਾਲਾ: ਤਿੰਨਾਂ ਦੀ ਜ਼ਮਾਨਤ ਮਨਜ਼ੂਰ

ਚੰਡੀਗੜ੍ਹ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਾਲ 2006 ’ਚ ਇੱਥੇ ਦੇ ਪਿੰਡ ਸਾਰੰਗਪੁਰ ਦੀ 73.65 ਏਕੜ ਜ਼ਮੀਨ ’ਤੇ ਥੀਮ ਪਾਰਕ ਬਣਾਉਣ ਸਮੇਂ ਹੋਏ ਕਥਿਤ ਘੁਟਾਲੇ ਸਬੰਧੀ ਦਰਜ ਕੇਸ ਦੀ ਸੁਣਵਾਈ ਸੀਬੀਆਈ ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ’ਚ ਹੋਈ। ਅੱਜ ਦੀ ਸੁਣਵਾਈ ਦੌਰਾਨ ਸਾਬਕਾ ਸਲਾਹਕਾਰ ਲਲਿਤ ਕੁਮਾਰ, ਕ੍ਰਿਸ਼ਨ ਮੋਹਨ ਸ਼ਰਮਾ, ਯੂਟੀ ਟੂਰਿਜ਼ਮ ਦੇ ਸਾਬਕਾ ਡਾਇਰੇਕਟਰ ਵਿਵੇਕ ਅੱਤਰੇ ਪੇਸ਼ ਹੋਏ। ਅਦਾਲਤ ਨੇ ਤਿੰਨਾਂ ਦੀ ਜ਼ਮਾਨਤ ਮਨਜ਼ੂਰ ਕਰਦਿਆਂ ਕੇਸ ਦੀ ਅਗਲੀ ਸੁਣਵਾਈ 

ਰੇਹੜੀ ਫੜ੍ਹੀ ਵਾਲਿਆਂ ਲਈ ਡਰਾਅ ਕੱਢਿਆ

ਪੰਚਕੂਲਾ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਦੇ ਰੇਹੜੀ ਫੜ੍ਹੀ ਵਾਲਿਆਂ ਲਈ ਪੀਡਬਲਿਊਡੀ ਗੈਸਟ ਹਾਊਸ ਵਿੱਚ ਅੱਜ ਡਰਾਅ ਕੱਢਿਆ ਗਿਆ। ਇਹ ਡਰਾਅ ਸੈਕਟਰ 19 ਵਿੱਚ ਥਾਵਾਂ ਅਲਾਟ ਕਰਨ ਲਈ ਕੱਢਿਆ ਗਿਆ। ਡਰਾਅ ਕੱਢਣ ਵੇਲੇ ਨਗਰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਸੁਮਿਧਾ ਕਟਾਰੀਆ ਨੇ ਦੱਸਿਆ ਕਿ ਪੰਚਕੂਲਾ ਵਿੱਚ ਰੇਹੜੀ ਫੜ੍ਹੀ ਵਾਲਿਆਂ ਲਈ ਹੋਰ ਵੀ ਕਈ ਸੈਕਟਰਾਂ ਵਿੱਚ ਡਰਾਅ ਕੱਢੇ ਜਾਣੇ ਹਨ। ਇਹ ਡਰਾਅ ਕੱਢਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ ਕਿ ਰੇਹੜੀ ਫੜ੍ਹੀ ਵਾਲਿਆਂ ਨੇ ਨਿਗਮ ਦੀਆਂ ਸ਼ਰਤਾਂ ਮੰਨੀਆਂ ਵੀ ਹਨ ਜਾਂ ਨਹੀਂ। ਪੰਚਕੂਲਾ ਨੂੰ ਸੁੰਦਰ ਬਣਾਉਣ ਲਈ ਨਿਗਮ ਨੇ ਕਈ ਸ਼ਰਤਾਂ ਉੱਤੇ ਡਰਾਅ ਕੱਢਣ ਦੇ ਫ਼ੈਸਲੇ ਕੀਤੇ ਹਨ ਅਤੇ ਥਾਵਾਂ ਦੀ ਚੋਣ ਕੀਤੀ ਹੈ। ਹਰੇਕ ਰੇਹੜੀ ਫੜ੍ਹੀ ਵਾਲੇ ਨੂੰ ਸਾਫ਼ ਸੁਥਰਾ ਮਾਹੌਲ ਖੁਦ ਬਣਾਉਣਾ ਪਵੇਗਾ ਅਤੇ ਅੱਗ ਬੁਝਾਊ ਯੰਤਰ ਰੱਖਣੇ ਹੋਣਗੇ। ਉਧਰ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ 

ਖੇਤੀਬਾੜੀ ਵਿਭਾਗ ’ਚ 2200 ਅਸਾਮੀਆਂ ਖ਼ਤਮ ਕਰੇਗੀ ਸਰਕਾਰ

ਚੰਡੀਗੜ੍ਹ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ’ਚ 2200 ਅਸਾਮੀਆਂ ਖ਼ਤਮ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਕੋਲ ਪੇਸ਼ ਕੀਤੀ ਪੁਨਰਗਠਨ ਰਿਪੋਰਟ ’ਚ 5400 ਕੁੱਲ ਪ੍ਰਵਾਨਿਤ ਅਸਾਮੀਆਂ ’ਚੋਂ 2200 ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕਮੇਟੀ ਦੀ ਮੀਟਿੰਗ ’ਚ ਮੁੱਖ ਸਕੱਤਰ ਤੋਂ ਇਲਾਵਾ ਵਧੀਕ ਮੁੱਖ ਸਕੱਤਰ, ਖੇਤੀਬਾੜੀ ਵਿਸ਼ਵਜੀਤ ਖੰਨਾ ਤੇ ਸਕੱਤਰ ਕਾਹਨ ਸਿੰਘ ਪਨੂੰ ਵੀ ਸ਼ਾਮਲ ਸਨ। ਰਿਪੋਰਟ ਨੂੰ ਅਮਲੀ ਰੂਪ ਵਿਚ ਲਾਗੂੂ ਕਰਨ ਲਈ ਪਰਸੋਨਲ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਰਿਪੋਰਟ ’ਚ ਗਰੁੱਪ-ਡੀ ਮੁਲਾਜ਼ਮਾਂ ਦੀਆਂ ਸਾਰੀਆਂ 1748 ਪੋਸਟਾਂ ਖ਼ਤਮ ਕਰਨ ਲਈ ਕਿਹਾ ਗਿਆ ਹੈ।

ਪੰਜਾਬ ’ਚ 16 ਤੇ ਹਰਿਆਣਾ ’ਚ ਦੋ ਮਰੀਜ਼ ਵੱਖਰੇ ਵਾਰਡਾਂ ’ਚ ਨਿਗਰਾਨੀ ਹੇਠ

ਚੰਡੀਗੜ੍ਹ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਤੋਂ ਪੀੜਤ ਹੋਣ ਦੇ ਸ਼ੱਕ ’ਚ ਪੰਜਾਬ ਵਿਚ 16 ਤੇ ਹਰਿਆਣਾ ਵਿਚ ਦੋ ਮਰੀਜ਼ਾਂ ਨੂੰ ਵੱਖਰੇ ਵਾਰਡਾਂ ਵਿਚ ਰੱਖਿਆ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਹੋਈ ਇਕ ਮੌਤ ਸਵਾਈਨ ਫ਼ਲੂ ਕਾਰਨ ਹੋਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 16 ਮਰੀਜ਼ਾਂ ਦੇ ਸਰੀਰ ’ਚੋਂ ਲਏ ਨਮੂਨੇ ਜਾਂਚ ਲਈ ਭੇਜੇ ਗਏ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਸੂਬੇ ਵਿਚ ਦੋ ਵਿਅਕਤੀ ਜੋ

ਬੈੱਡ ਵਿੱਚ ਬੰਦ ਕੀਤੇ ਬੱਚੇ ਦੀ ਮੌਤ; ਮਾਂ ਗ੍ਰਿਫ਼ਤਾਰ

ਚੰਡੀਗੜ੍ਹ,,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੋਂ ਦੇ ਬੁੜੈਲ ਇਲਾਕੇ ਵਿੱਚ ਇਕ ਮਾਂ ਆਪਣੇ ਢਾਈ ਸਾਲਾਂ ਦੇ ਪੁੱਤਰ ਨੂੰ ਬੈੱਡ ’ਚ ਬੰਦ ਕਰਕੇ ਫ਼ਰਾਰ ਹੋ ਗਈ ਜਿਸ ਕਾਰਨ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਦਿਵਿਆਂਸ਼ੂ ਵਜੋਂ ਹੋਈ ਹੈ। ਇਹ ਘਟਨਾ ਬੀਤੇ ਦਿਨ ਵਾਪਰੀ ਜਿਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-34 ਦੀ ਪੁਲੀਸ ਨੇ ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸੇ ਦੌਰਾਨ ਮਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕੇਸ ਦਿਵਿਆਂਸ਼ੂ ਦੇ ਪਿਤਾ ਦਸ਼ਰਥ ਨਾਥ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਦਰਜ ਕੀਤਾ ਗਿਆ ਹੈ।

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ

ਚੰਡੀਗੜ੍ਹ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲੀਸ ਨੇ ਤਿੰਨ ਨਾਬਾਲਗ ਮੁਲਜ਼ਮਾਂ ਸਣੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ 22 ਸਾਲਾਂ ਦੇ ਸ਼ੁੱਭਮ ਅਤੇ 24 ਸਾਲਾਂ ਦੇ ਰਜਿੰਦਰ ਵਾਸੀ ਮੌਲੀ ਕੰਪਲੈਕਸ ਚੰਡੀਗੜ੍ਹ ਵਜੋਂ ਹੋਈ ਹੈ। ਇਸੇ ਦੌਰਾਨ ਪੁਲੀਸ ਨੇ ਤਿੰਨ ਨਾਬਾਲਗ ਮੁਲਜ਼ਮਾਂ ਦੀ ਪਛਾਣ ਗੁਪਤ ਰੱਖੀ ਹੈ। ਇਹ ਕਾਰਵਾਈ ਥਾਣਾ ਮੌਲੀ ਜੱਗਰਾਂ ਦੀ ਪੁਲੀਸ ਵੱਲੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਗਰੋਹ ਦੇ ਮੈਂਬਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਰਾਹਗੀਰਾਂ ਨੂੰ ਰੋਕ ਕੇ ਲੁੱਟ-ਖੋਹਾਂ ਕਰਦੇ ਸਨ ਅਤੇ ਰੇਲ ਗੱਡੀਆਂ ’ਚ ਮੁਸਾਫਰਾਂ ਦਾ ਸਾਮਾਨ ਆਦਿ ਚੋਰੀ ਕਰਦੇ ਸਨ।

ਚੰਡੀਗੜ੍ਹ ਪੁਲੀਸ ਨੂੰ ਮਿਲਿਆ ‘ਸਰਬੋਤਮ ਪਰੇਡ’ ਐਵਾਰਡ

ਚੰਡੀਗੜ੍ਹ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਥੇ ਸੈਕਟਰ-17 ਸਥਿਤ ਪਰੇਡ ਗਰਾਉਂਡ ਵਿੱਚ ਮੁੱਖ ਸਮਾਗਮ ਕਰਵਾਇਆ ਗਿਆ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਨੇ ਚੰਡੀਗੜ੍ਰ ਪੁਲੀਸ, ਐਨਸੀਸੀ ਤੇ ਐਨਐੱਸਐੱਸ ਕੈਡਿਟਾਂ ਤੋਂ ਸਲਾਮੀ ਵੀ ਲਈ। ਉਨ੍ਹਾਂ ਨੇ ਕਲਾ ਤੇ ਸਭਿਆਚਾਰ, ਸਮਾਜਿਕ ਸੇਵਾਵਾਂ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪਤਵੰਤਿਆਂ ਅਤੇ ਹੋਰਨਾਂ ਸਮਾਜ-ਸੇਵੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ। ਇਸੇ ਦੌਰਾਨ ਕਈ ਜਵਾਨਾਂ ਨੂੰ ਪੁਲੀਸ ਮੈਡਲ ਦੇ ਕੇ ਸਨਮਾਨਿਆ ਗਿਆ। ਸਮਾਗਮ ਦੌਰਾਨ ਚੰਡੀਗੜ੍ਹ ਪੁਲੀਸ ਨੂੰ ਸਰਬੋਤਮ ਪਰੇਡ ਦਾ ਇਨਾਮ ਮਿਲਿਆ। ਇਸੇ ਦੌਰਾਨ ਮਾਡਲ ਜੇਲ੍ਹ ਬੁੜੈਲ ਦੀ ਝਾਕੀ ਨੇ ਪਹਿਲਾ, ਸਿੱਖਿਆ ਵਿਭਾਗ ਦੀ ਝਾਕੀ ਨੇ ਦੂਜਾ ਅਤੇ ਜੰਗਲਾਤ ਵਿਭਾਗ ਦੀ ਝਾਕੀ ਨੂੰ ਤੀਜਾ ਇਨਾਮ ਦਿੱਤਾ ਗਿਆ।

38 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਿਹੈ ਜਗਦੀਸ਼ ਅਹੂਜਾ

ਚੰਡੀਗੜ੍ਹ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਵੱਖ ਵੱਖ ਖੇਤਰਾਂ ’ਚ ਕਾਬਿਲੇ ਤਾਰੀਫ਼ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਕੇਂਦਰ ਸਰਕਾਰ ਵੱਲੋਂ 18 ਜਣਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਜੀ ਵਿਚ 84 ਸਾਲਾ ਜਗਦੀਸ਼ ਲਾਲ ਅਹੂਜਾ ਦਾ ਨਾਮ ਵੀ ਸ਼ਾਮਲ ਹੈ, ਜੋ ‘ਲੰਗਰ ਬਾਬਾ’ ਦੇ ਨਾਮ ਨਾਲ ਜਾਣੇ ਜਾਂਦੇ ਹਨ। ਜਗਦੀਸ਼ ਚੰਡੀਗੜ੍ਹ ਸ਼ਹਿਰ ’ਚ ਵੱਖ ਵੱਖ ਥਾਂਵਾ ’ਤੇ ਪਿਛਲੇ 38 ਸਾਲਾਂ ਤੋਂ ਤੇ ਪੀਜੀਆਈ ਦੇ ਬਾਹਰ ਦੋ ਦਹਾਕਿਆਂ ਤੋਂ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਲੰਗਰ ਵਾਲੀ ਥਾਂ ’ਤੇ ਸ਼ੈੱਡ ਪਾ ਦੇਣ ਅਤੇ ਉਨ੍ਹਾਂ ਦੇ ਆਮਦਨ ਕਰ ਸਮੇਤ ਹੋਰ ਸਾਰੇ ਟੈਕਸ ਮੁਆਫ਼ ਕਰ ਦੇਣ ਤਾਂ ਜੋ ਲੰਗਰ ਨੂੰ ਇਸੇ ਤਰ੍ਹਾਂ ਆਪਣੇ ਜਿਉਂਦੇ ਜੀਅ ਜਾਰੀ ਰੱਖ ਸਕਣ। ਜਗਦੀਸ਼ ਲਾਲ ਅਹੂਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਾਕਿਸਤਾਨ ਤੋਂ ਆਏ ਹੋਏ ਹਨ, ਜਿਨ੍ਹਾਂ ਪਹਿਲਾਂ ਪਟਿਆਲਾ ’ਚ ਕੁਝ ਸਮਾਂ ਗੁਜਾਰਾ ਕੀਤਾ। 

ਸੀਟੀਯੂ ਏਸੀ ਬੱਸਾਂ ਦੀ ਆਨਲਾਈਨ ਬੁਕਿੰਗ ਸ਼ੁਰੂ

ਚੰਡੀਗੜ੍ਹ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਨੇ ਆਪਣੀ ਏ.ਸੀ. ਬੱਸਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਮੁਸਾਫਿਰ ਐਪ ਰਾਹੀ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ।

ਪੰਜਾਬ ਦੇ ਕਿਸਾਨਾਂ ਨੂੰ ਜਿਣਸਾਂ ਦੀ ਹੋਵੇਗੀ ਸਿੱਧੀ ਅਦਾਇਗੀ

ਚੰਡੀਗੜ੍ਹ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਨੇ ਅੱਜ ਇਕ ਵੱਡਾ ਫੈਸਲਾ ਲੈਂਦਿਆਂ ‘ਪੰਜਾਬ ਖੇਤੀ ਉਤਪਾਦ ਮਾਰਕੀਟ ਐਕਟ’ (ਏਪੀਐੱਮਸੀ ਐਕਟ) ਦੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਹੈ। ਇਸ ਸੋਧ ਨਾਲ ਹੁਣ ਕਿਸਾਨਾਂ ਨੂੰ ਜਿਣਸਾਂ ਦੀ ਸਿੱਧੀ ਅਦਾਇਗੀ ਹੋਵੇਗੀ। ਸਰਕਾਰ ਵੱਲੋਂ ਅਗਾਮੀ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੇ ਜਾਣ ਦੇ ਆਸਾਰ ਹਨ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਧਰ ਆੜ੍ਹਤੀਆਂ ਨੂੰ ਖ਼ਦਸ਼ਾ ਹੈ ਕਿ ਇਸ ਨਵੀਂ ਸੋਧ ਨਾਲ ਕਿਸਾਨਾਂ ਨੂੰ ਦਿੱਤਾ ਕਰਜ਼ਾ ਡੁੱਬ ਜਾਵੇਗਾ। ਆੜ੍ਹਤੀਆਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਦੇ ਦਬਾਅ ਕਾਰਨ ਕੈਪਟਨ ਸਰਕਾਰ ਨੂੰ ਇਹ ਕੌੜਾ ਘੁੱਟ ਭਰਨਾ ਪਿਆ। ਕੇਂਦਰ ਵੱਲੋਂ ਸੂਬਾ ਸਰਕਾਰ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਵਿਕਰੀ ਸਮੇਂ ਵਿਚੋਲਿਆਂ (ਆੜ੍ਹਤੀਆਂ) ਦਾ ਖਾਤਮਾ ਕਰਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ।

ਵਰਿੰਦਰ ਕੁਮਾਰ ਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਲਾਇਆ

ਚੰਡੀਗੜ੍ਹ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ਵਿੱਚ ਵੱਡੀ ਤਬਦੀਲੀ ਕਰਦਿਆਂ ਵੀਰੇਸ਼ ਕੁਮਾਰ ਭਾਵੜਾ ਨੂੰ ਪੰਜਾਬ ਹੋਮ ਗਾਰਡਜ਼ ਦਾ ਮੁਖੀ ਲਾਇਆ ਹੈ ਤੇ ਏ.ਡੀ.ਜੀ.ਪੀ. ਵਰਿੰਦਰ ਕੁਮਾਰ ਨੂੰ ਸ੍ਰੀ ਭਾਵੜਾ ਦੀ ਥਾਂ ਇੰਟੈਲੀਜੈਂਸ ਵਿੰਗ ਦਾ ਮੁਖੀ ਤਾਇਨਾਤ ਕੀਤਾ ਹੈ। ਇਨ੍ਹਾਂ ਨਿਯੁਕਤੀਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਵੀਰੇਸ਼ ਕੁਮਾਰ ਭਾਵੜਾ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਕਾਰਨ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਹ ਅਹਿਮ ਤਬਾਦਲੇ ਕੀਤੇ ਹਨ। ਹੋਰਨਾਂ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਸਰਕਾਰ ਨੇ ਗੁਰਪ੍ਰੀਤ ਕੌਰ ਦਿਓ ਨੂੰ ਵਧੀਕ ਡੀ.ਜੀ.ਪੀ. ਕਮਿਊਨਿਟੀ ਮਾਮਲੇ ਤੇ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ, ਐੱਸ.ਕੇ. ਅਸਥਾਨਾ ਨੂੰ ਵਧੀਕ ਡੀ.ਜੀ.ਪੀ. ਮਨੁੱਖੀ ਹੱਕ, ਸ਼ਸ਼ੀ ਪ੍ਰਭਾ ਦਿਵੇਦੀ ਨੂੰ ਵਧੀਕ ਡੀ.ਜੀ.ਪੀ. ਲੋਕ ਪਾਲ, ਡਾ. ਨਰੇਸ਼ ਅਰੋੜਾ ਨੂੰ ਵਧੀਕ ਡੀ.ਜੀ.ਪੀ. ਸਟੇਟ ਕ੍ਰਾਈਮ ਰਿਕਾਰਡ ਬਿਊਰੋ, ਰਾਮ ਸਿੰਘ ਨੂੰ ਵਧੀਕ ਡੀ.ਜੀ.ਪੀ. 

ਨਵੇਂ ਸੰਕੇਤਾਂ ਅਤੇ ਸੰਭਾਵਨਾਵਾਂ ਨਾਲ ਲਬਰੇਜ਼ ਸੀਏਏ ਵਿਰੋਧੀ ਅੰਦੋਲਨ

ਚੰਡੀਗੜ੍ਹ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੌਮੀ ਨਾਗਰਿਕ ਸੋਧ ਕਾਨੂੰਨ (ਸੀਏਏ), ਸੰਭਾਵਿਤ ਨਾਗਰਿਕ ਜਨ ਸੰਖਿਆ ਰਜਿਸਟਰ (ਐੱਨਪੀਆਰ) ਅਤੇ ਨੈਸ਼ਨਲ ਰਜਿਸਟਰ ਫਾਰ ਸਿਟੀਜ਼ਨਜ਼ (ਐੱਨਆਰਸੀ) ਖ਼ਿਲਾਫ਼ ਸ਼ੁਰੂ ਹੋਇਆ ਅੰਦੋਲਨ ਬਹੁਤ ਸਾਰੇ ਨਵੇਂ ਸੰਕੇਤਾਂ ਅਤੇ ਸੰਭਾਵਨਾਵਾਂ ਨਾਲ ਲਬਰੇਜ਼ ਹੈ। ਇਹ ਬੌਧਿਕ ਤਬਕੇ ਲਈ ਅੰਦੋਲਨਾਂ ਨੂੰ ਸਮਝਣ ਦੇ ਨਵੇਂ ਸਿਧਾਂਤ, ਫੈਡਰਲਿਜ਼ਮ ਨੂੰ ਹਕੀਕੀ ਤੌਰ ’ਤੇ ਰੂਪਮਾਨ ਕਰਨ ਦੀ ਲੋੜ ਅਤੇ ਹੁਕਮਰਾਨਾਂ ਨੂੰ ਵੰਗਾਰਨ ਲਈ ਵਿਕਲਪਕ ਤਰੀਕਿਆਂ ਦੀ ਦੱਸ ਪਾਉਂਦਾ ਹੈ। ਸ਼ਾਹੀਨ ਬਾਗ ਇਸ ਅੰਦੋਲਨ ਦਾ ਅਣ-ਐਲਾਨਿਆ ਕੇਂਦਰ ਬਣ ਚੁੱਕਿਆ ਹੈ। 

ਕੈਪਟਨ ਮੁੜ ਭੁੱਲੇ ਸਮਾਰਟਫੋਨ ਵੰਡਣ ਦਾ ਵਾਅਦਾ

ਚੰਡੀਗੜ੍ਹ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਆਪਣਾ ਵਾਅਦਾ ਤੋੜਦੇ ਨਜ਼ਰ ਆ ਰਹੇ ਹਨ। ਕੈਪਟਨ ਨੇ 2 ਦਸੰਬਰ ਨੂੰ ਇਸ 26 ਜਨਵਰੀ ਮੌਕੇ ਆਪਣਾ ਸਮਾਰਟਫੋਨ ਵੰਡਣ ਦਾ ਵਾਅਦਾ ਪੂਰਾ ਕਰਨ ਦਾ ਐਲਾਨ ਕੀਤਾ ਸੀ, ਪਰ ਅੱਜ ਵੀ ਇਹ ਵਾਅਦਾ ਸਿਰ੍ਹੇ ਚੜ੍ਹਦਾ ਨਹੀਂ ਦਿਖਿਆ।

ਭਾਰਤੀ ਚੋਣ ਕਮਿਸ਼ਨ ਵੱਲੋਂ ਆਮ ਚੋਣਾਂ 2019 ਦੌਰਾਨ ਮਿਸਾਲੀ ਪ੍ਰਬੰਧਾਂ ਲਈ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਕੌਮੀ ਖ਼ਿਤਾਬ ਨਾਲ ਸਨਮਾਨਤ

ਚੰਡੀਗੜ੍ਹ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਆਮ ਚੋਣਾਂ 2019 ਦੋਰਾਨ ਦਿਵਿਆਂਗ ਵੋਟਰਾਂ, ਬਿਰਧਾਂ ਅਤੇ ਬਿਮਾਰਾਂ, ਗਰਭਵਤੀ ਔਰਤਾਂ ਆਦਿ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਭਾਰਤੀ ਚੋਣ ਕਮਿਸ਼ਨ ਵਲੋ ਦਫ਼ਤਰ, ਮੁੱਖ ਚੋਣ ਅਫਸਰ ਪੰਜਾਬ ਨੂੰ ਅਕਸੈਸੀਬਲ ਇਲੈਕਸ਼ਨ ਲਈ ਬੈਸਟ ਸੀ.ਈ.ਓ. ਦਾ ਕੌਮੀ ਖ਼ਿਤਾਬ ਦਿੱਤਾ ਗਿਆ। ਇਹ ਐਵਾਰਡ ਅੱਜ ਇਥੇ ਕੌਮੀ ਵੋਟਰ ਦਿਵਸ ਦੇ ਮੌਕੇ ਤੇ ਮਾਨਕ ਸ਼ਾਅ ਸੈਂਟਰ ਦੇ ਜੋਰਾਵਰ ਆਡੀਟੋਰੀਅਮ ਵਿਖੇ ਡਾ.ਐਸ ਕਰੁਣਾ ਰਾਜੂ ਮੁੱਖ ਚੋਣ ਅਫਸਰ ਪੰਜਾਬ ਨੇ ਭਾਰਤ ਦੇ ਰਾਸ਼ਟਰਪਤੀ ਸੀ੍ਰ ਰਾਮ ਨਾਥ ਕੋਵਿੰਦ ਤੋਂ ਹਾਸਲ ਕੀਤਾ।

ਅਕਾਲੀ ਆਗੂ ਵਲਟੋਹਾ ਵਿਰੁੱਧ ਕਤਲ ਕੇਸ ਮਾਮਲੇ ‘ਚ ਅਦਾਲਤੀ ਕਾਰਵਾਈ ਸ਼ੁਰੂ

ਚੰਡੀਗੜ੍ਹ ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਖਾੜਕੂ ਤੇ ਅਕਾਲੀ ਦਲ (ਬਾਦਲ) ਦੀ ਸਰਕਾਰ ‘ਚ ਮੰਤਰੀ ਰਹੇ ਵਿਰਸਾ ਸਿੰਘ ਵਲਟੋਹਾ ਵਿਰੁੱਧ 37 ਵਰ੍ਹੇ ਪੁਰਾਣੇ ਇੱਕ ਕਤਲ ਕੇਸ ਵਿੱਚ ਤਰਨਤਾਰਨ ਦੀ ਅਦਾਲਤ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀਮਤੀ ਪਰਮਜੀਤ ਕੌਰ ਨੇ ਇਸ ਸਬੰਧੀ ਬੀਤੀ 17 ਜਨਵਰੀ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਮਾਮਲੇ ਦੀ ਅਗਲੇਰੀ ਸੁਣਵਾਈ ਹੁਣ 14 ਫ਼ਰਵਰੀ, 2020 ਨੂੰ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਪੁਲਿਸ ਨੇ 36 ਵਰ੍ਹੇ ਪੁਰਾਣੇ ਇੱਕ ਕਤਲ ਕੇਸ ਵਿੱਚ ਕਾਰਵਾਈ ਕਰਦਿਆਂ ਆਪਣੇ 7 ਅਧਿਕਾਰੀਆਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ।

ਵਿੱਕੀ ਗੌਂਡਰ ਗਰੁੱਪ ਦਾ ਐਨਕਾਉਂਟਰ ਕਰਨ ਵਾਲੇ ਅਫ਼ਸਰਾਂ ਨੂੰ ਬਹਾਦਰੀ ਲਈ ਰਾਸ਼ਟਰਪਤੀ ਐਵਾਰਡ

ਚੰਡੀਗੜ੍ਹ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸਾਥੀਆਂ ਦਾ ਐਨਕਾਊਂਟਰ ਕਰਨ ਵਾਲੀ ਟੀਮ, ਜਿਸਦੀ ਅਗਵਾਈ ਏ.ਆਈ.ਜੀ ਗੁਰਮੀਤ ਚੌਹਾਨ ਕਰ ਰਹੇ ਸਨ, ਰਾਸ਼ਟਰਪਤੀ ਦੇ ਗੈਲੈਂਟਰੀ ਪੁਲਿਸ ਮੈਡਲ ਨਾਲ ਸਨਮਾਨਿਤ ਹੋਣਗੇ। ਇਹ ਐਲਾਨ ਗਣਤੰਤਰ ਦਿਵਸ ਦੇ ਮੌਕੇ ਕੀਤਾ ਗਿਆ ਹੈ। ਇਸ ਟੀਮ ‘ਚ ਏ.ਆਈ.ਜੀ ਗੁਰਮੀਤ ਚੌਹਾਨ, ਡੀ.ਐਸ.ਪੀ ਬਿਕਰਮ ਸਿੰਘ ਬਰਾੜ, ਐਸ.ਆਈ ਬਲਵਿੰਦਰ ਸਿੰਘ ਅਤੇ ਐਸ.ਆਈ ਕਿਰਪਾਲ ਸਿੰਘ ਸ਼ਾਮਲ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090530364
Copyright © 2020, Panjabi Times. All rights reserved. Website Designed by Mozart Infotech