ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਚੀਨ ਨੇ ਹੈਲੀਕਾਪਟਰ ਦੀ ਥਾਂ ‘ਹੌਂਗਕੀ’ ਨੂੰ ਦਿੱਤੀ ਤਰਜੀਹ

October 12, 2019 03:43 PM

ਪੇਈਚਿੰਗ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਖ਼ਰ ਵਾਰਤਾ ਲਈ ਚੇਨੱਈ ਪੁੱਜੇ ਚੀਨੀ ਸਦਰ ਸ਼ੀ ਜਿਨਪਿੰਗ ਨੇ ਮਹਾਬਲੀਪੁਰਮ ਤਕ ਜਾਣ ਲਈ ਹੈਲੀਕਾਪਟਰ ਦੀ ਥਾਂ ਚੀਨ ਦੀ ਬਣੀ ਲਗਜ਼ਰੀ ਕਾਰ ‘ਹੌਂਗਕੀ’ ਦੀ ਸਵਾਰੀ ਕਰਨ ਨੂੰ ਤਰਜੀਹ ਦਿੱਤੀ। ਉਂਜ ਚੀਨੀ ਆਗੂਆਂ ਨੇ ‘ਸਵਾਰੀ ਦੀ ਚੋਣ’ ਨੂੰ ਸਰਕਾਰੀ ਨੀਤੀ ਦਾ ਹਿੱਸਾ ਦੱਸਿਆ ਹੈ। ਚੀਨੀ ਸਦਰ ਨੇ ਚੇਨੱਈ ਤੋਂ ਮਹਾਬਲੀਪੁਰਮ ਤਕ 57 ਕਿਲੋਮੀਟਰ ਦਾ ਸਫ਼ਰ ਚੀਨ ਤੋਂ ਵਿਸ਼ੇਸ਼ ਤੌਰ ’ਤੇ ਹਵਾਈ ਰਸਤੇ ਮੰਗਵਾਈ ‘ਹੌਂਗਕੀ’ ਵਿੱਚ ਪੂਰਾ ਕੀਤਾ। ‘ਹੌਂਗਕੀ’ ਇਕ ਬੁਲੇਟਪਰੂਫ ਲਗਜ਼ਰੀ ਕਾਰ ਹੈ, ਜਿਸ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਆਗੂ ਇਸ ਦੇ ਬਾਨੀ ਮਾਓ ਜ਼ੇ ਤੁੰਗ ਦੇ ਵੇਲਿਆਂ ਤੋਂ ਵਰਤ ਰਹੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਅਮਰੀਕਾ ’ਚ ਨਫ਼ਰਤ ਝੱਲਣ ਦੇ ਮਾਮਲੇ ’ਚ ਸਿੱਖ ਤੀਜੇ ਨੰਬਰ ’ਤੇ

ਵਾਸ਼ਿੰਗਟਨ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ ਦੇ ਕਰੀਬ 60 ਮਾਮਲੇ ਅਮਰੀਕੀ ਏਜੰਸੀ ਐੱਫਬੀਆਈ ਨੂੰ 2018 ਵਿਚ ਮਿਲੇ ਹਨ। ਇਸ ਤੋਂ ਵੱਧ ਅਜਿਹੀਆਂ ਘਟਨਾਵਾਂ ਸਿਰਫ਼ ਯਹੂਦੀਆਂ ਤੇ ਮੁਸਲਿਮ ਭਾਈਚਾਰੇ ਨਾਲ ਹੀ ਵਾਪਰੀਆਂ ਹਨ। ਇਸ ਤਰ੍ਹਾਂ ਸਿੱਖ ਧਰਮ ਅਮਰੀਕਾ ਵਿਚ ਨਫ਼ਰਤ ਝੱਲਣ ਦੇ ਮਾਮਲੇ ਵਿਚ ਤੀਜੇ ਨੰਬਰ ’ਤੇ ਹੈ। ਵੱਖ-ਵੱਖ ਏਜੰਸੀਆਂ ਕੋਲ ਪਿਛਲੇ ਸਾਲ 7,120 ਮਾਮਲੇ ਆਏ ਹਨ। ਜਦਕਿ 2017 ਵਿਚ ਇਨ੍ਹਾਂ ਦੀ ਗਿਣਤੀ 7,175 ਸੀ।

ਪ੍ਰਧਾਨ ਮੰਤਰੀ ਮੋਦੀ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਬ੍ਰਾਜ਼ੀਲ ਪੁੱਜੇ

ਬ੍ਰਾਸੀਲੀਆ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਬ੍ਰਾਜ਼ੀਲ ਪੁੱਜ ਗਏ ਹਨ। ਸੰਮੇਲਨ ਦੌਰਾਨ ਦਹਿਸ਼ਤਗਰਦੀ ਦੇ ਖਾਤਮੇ ਲਈ ਢਾਂਚਾ ਉਸਾਰਨ ਦੇ ਨਾਲ ਨਾਲ ਮੈਂਬਰ ਮੁਲਕਾਂ ਵਿਚਾਲੇ ਆਰਥਿਕ ਤੇ ਸਭਿਆਚਾਰਕ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰ ਨਾਲ ਮੁਲਾਕਾਤ ਕੀਤੀ। ਇਨ੍ਹਾਂ ਆਗੂਆਂ ਨੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ’ਤੇ ਚਰਚਾ ਕੀਤੀ।

ਪਾਕਿ ਫ਼ੌਜ ਵੱਲੋਂ ਐਕਟ ਵਿੱਚ ਸੋਧ ਦੀਆਂ ਖ਼ਬਰਾਂ ਰੱਦ

ਇਸਲਾਮਾਬਾਦ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨੀ ਫ਼ੌਜ ਨੇ ਕੁਲਭੂਸ਼ਣ ਜਾਧਵ ਨੂੰ ਫ਼ੌਜੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਸਿਵਲ ਅਦਾਲਤ ਵਿੱਚ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਲਈ ਫ਼ੌਜੀ ਐਕਟ ਵਿੱਚ ਸੋਧ ਕਰਨ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅੰਤਰ ਸੇਵਾਵਾਂ ਲੋਕ ਸੰਪਰਕ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ਼ ਗਫੂਰ ਨੇ ਟਵੀਟ ਕਰ ਕੇ ਇਸ ਸਬੰਧੀ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ। ਉਨ੍ਹਾਂ ਟਵੀਟ ਕੀਤਾ ਕਿ ਜਾਸੂਸੀ ਤੇ

ਭਾਰਤ ਤੇ ਚੀਨ ਦਾ ਕੂੜਾ ਸਮੁੰਦਰ ਰਾਹੀਂ ਪਹੁੰਚ ਰਿਹੈ ਅਮਰੀਕਾ: ਟਰੰਪ

ਨਿਊਯਾਰਕ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ, ਭਾਰਤ ਤੇ ਰੂਸ ਜਿਹੇ ਮੁਲਕ ਆਪਣੀਆਂ ਸਨਅਤੀ ਯੂਨਿਟਾਂ, ਇਨ੍ਹਾਂ ਵਿਚੋਂ ਨਿਕਲਦੇ ਧੂੰਏਂ ਬਾਰੇ ‘ਕੁਝ ਵੀ ਨਹੀਂ ਕਰ ਰਹੇ। ਇਹ ਮੁਲਕ ਨਾ ਹੀ ਸਮੁੰਦਰ ਵਿਚ ਸੁੱਟੇ ਜਾ ਰਹੇ ਕੂੜੇ ਵੱਲ ਕੋਈ ਧਿਆਨ ਦੇ ਰਹੇ ਹਨ ਜੋ ਤਰ ਕੇ ਲਾਸ ਏਂਜਲਸ ਤੱਕ ਆ ਰਿਹਾ ਹੈ।’ ਜਲਵਾਧੂ ਬਦਲਾਅ ਨੂੰ ‘ਬਹੁਤ ਗੁੰਝਲਦਾਰ ਮੁੱਦਾ’ ਕਰਾਰ ਦਿੰਦਿਆਂ ਟਰੰਪ ਨੇ ਕਿਹਾ ਕਿ

ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਜਨਤਕ ਤੌਰ ’ਤੇ ਆਰੰਭ

ਵਾਸ਼ਿੰਗਟਨ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਜਨਤਕ ਤੌਰ ’ਤੇ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਸ਼ੁਰੂਆਤ ਲੋਕਾਂ ਨੇ ਟੈਲੀਵਿਜ਼ਨ ’ਤੇ ਦੇਖੀ। ਡੈਮੋਕ੍ਰੇਟ ਸਦਨ ਵਿਚ ਅਗਲੇ ਕੁਝ ਹਫ਼ਤਿਆਂ ਤੱਕ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿ

ਵਿਨੀਪੈਗ ’ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਵਿਨੀਪੈਗ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਹਿਲੀ ਸੰਸਾਰ ਜੰਗ ਦੇ 101 ਵਰ੍ਹੇ ਪੂਰੇ ਹੋਣ ’ਤੇ ਅੱਜ ਰਾਇਲ ਵਿਨੀਪੈਗ ਰਾਈਫ਼ਲਜ਼ ਐਸੋਸੀਏਸ਼ਨ ਵੱਲੋਂ ਵਿਮੀ ਮੈਮੋਰੀਅਲ ਪਾਰਕ ਵਿਚ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਯਾਦਗਾਰ ਵਿਚ 300 ਹੋਰ ਸ਼ਹੀਦਾਂ ਦੇ ਨਾਮ ਦਰਜ ਕੀਤੇ ਗਏ। ਪਹਿਲਾ ਯਾਦਗਾਰੀ ਦਿਵਸ 1918 ਨੂੰ ਸ਼ੁਰੂ ਹੋਇਆ ਸੀ।

ਪਾਕਿਸਤਾਨ ’ਚ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

ਇਸਲਾਮਾਬਾਦ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਅੱਜ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਸਬੰਧੀ ਮੁੱਖ ਸਮਾਗਮ ਪਾਕਿਸਤਾਨੀ ਪੰਜਾਬ ਦੇ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਜਨਮ ਅਸਥਾਨ ਵਿਖੇ ਕੀਤਾ ਗਿਆ। ਗ੍ਰਹਿ ਮੰਤਰੀ ਐਜਾਜ਼ ਸ਼ਾਹ ਸਮੇਂ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂਆਂ ਨੇ ਇੱਥੇ ਮੱਥਾ ਟੇਕਿਆ। ਇਸ ਮੌਕੇ ਸੰਬੋਧਨ ਕਰਦਿਆਂ ਐਜਾਜ਼ ਸ਼ਾਹ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਖੋਲ੍ਹਿਆ ਗਿਆ 4.5 ਕਿਲੋਮੀਟਰ ਲੰਮਾ ਕਰਤਾਰਪੁਰ ਲਾਂਘਾ ਦੋਵਾਂ ਮੁਲਕਾਂ ’ਚ ਸਥਿਤ ਡੇਰਾ ਬਾਬਾ ਨਾਨਕ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਆਪਸ ਵਿੱਚ ਜੋੜੇਗਾ। 

ਕਸ਼ਮੀਰ ਦੀ ਸਥਿਤੀ ਬਾਰੇ ਕਾਂਗਰਸ ਕਾਕਸ ਦੀ ਸੁਣਵਾਈ ਅੱਜ ਤੋਂ

ਵਾਸ਼ਿੰਗਟਨ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਸੰਸਦ ਦਾ ਮਨੁੱਖੀ ਅਧਿਕਾਰਾਂ ਬਾਰੇ ਕਾਕਸ ਇਸ ਹਫ਼ਤੇ ਜੰਮੂ ਕਸ਼ਮੀਰ ਦੀ ਸਥਿਤੀ ਬਾਰੇ ਇਕ ਸੁਣਵਾਈ ਰੱਖੇਗਾ। ਹਾਲਾਂਕਿ ਕੁਝ ਨਿਗਰਾਨਾਂ ਨੇ ਇਸ ਕਾਕਸ ਦੇ ਮੰਤਵਾਂ ’ਤੇ ਸ਼ੱਕ ਜਤਾਇਆ ਹੈ ਤੇ

‘ਅਮਰੀਕਾ ਲਈ ਖ਼ਤਰਾ ਬਣੇ ਅਤਿਵਾਦੀਆਂ’ ਨੂੰ ਪਾਲ ਰਿਹੈ ਪਾਕਿ: ਹੇਲੀ

ਵਾਸ਼ਿੰਗਟਨ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੰਯੁਕਤ ਰਾਸ਼ਟਰ ’ਚ ਸਾਬਕਾ ਅਮਰੀਕੀ ਸਫ਼ੀਰ ਨਿਕੀ ਹੇਲੀ ਨੇ ਕਿਹਾ ਹੈ ਕਿ ਪਾਕਿਸਤਾਨ ਉਨ੍ਹਾਂ ਅਤਿਵਾਦੀਆਂ ਨੂੰ ਲੁਕੋ ਤੇ ਪਾਲ ਰਿਹਾ ਹੈ ਜਿਨ੍ਹਾਂ ‘ਬਾਹਰ ਨਿਕਲ ਕੇ ਅਮਰੀਕੀ ਫ਼ੌਜੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।’ ਭਾਰਤੀ-ਅਮਰੀਕੀ ਨੇ ਆਪਣੀ ਹਾਲ ਹੀ ’ਚ ਰਿਲੀਜ਼ ਕਿਤਾਬ ’ਚ ਲਿਖਿਆ ਹੈ ਕਿ ਜਦ ਉਨ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੱਸਿਆ ਕਿ ਅਮਰੀਕਾ ਤੋਂ ਮਾਲੀ ਮਦਦ ਲੈਣ ਦੇ ਬਾਵਜੂਦ ਪਾਕਿ ਸੰਯੁਕਤ 

ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ

ਹਾਂਗਕਾਂਗ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜਮਹੂਰੀਅਤ ਪੱਖੀ ਅੰਦੋਲਨ ਦੌਰਾਨ ਸੋਮਵਾਰ ਨੂੰ ਹਾਂਗਕਾਂਗ ’ਚ ਹਿੰਸਾ ਭੜਕ ਗਈ ਅਤੇ ਪੁਲੀਸ ਅਧਿਕਾਰੀ ਨੇ ਇਕ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰ ਦਿੱਤੀ। ਘਟਨਾ ਨੂੰ ਫੇਸਬੁੱਕ ’ਤੇ ਸਿੱਧਾ ਦਿਖਾਇਆ ਗਿਆ। 

ਚੀਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ

ਪੇਈਚਿੰਗ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਨੇ ਇਤਿਹਾਸਕ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਭਾਰਤ ਅਤੇ ਪਾਕਿਸਤਾਨ ਆਪਣਾ ਵਧੀਆ ਰਵੱਈਆ ਜਾਰੀ ਰੱਖਣਗੇ ਤਾਂ ਜੋ ਵਾਰਤਾ ਰਾਹੀਂ ਉਹ ਆਪਣੇ ਮਸਲੇ ਸੁਲਝਾ ਸਕਣ। 

ਪਾਕਿ ਮੰਤਰੀ ਦੀ ਨਫ਼ਰਤੀ ਟਿੱਪਣੀ ਦਾ ਅਹਿਮਦੀਆ ਭਾਈਚਾਰੇ ਵੱਲੋਂ ਵਿਰੋਧ

ਲਾਹੌਰ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਨੇ ਮੁਲਕ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਆਜ਼ਮ ਸਵਾਤੀ ਵੱਲੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਸੰਦਰਭ ’ਚ ਭਾਈਚਾਰੇ ਖ਼ਿਲਾਫ਼ ‘ਨਫ਼ਰਤੀ ਟਿੱਪਣੀ’ ਲਈ ਮੰਤਰੀ ਦੀ ਸਖ਼ਤ ਨਿਖੇਧੀ ਕੀਤੀ ਹੈ।

ਇਮਰਾਨ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ: ਮੌਲਾਨਾ ਰਹਿਮਾਨ

ਇਸਲਾਮਾਬਾਦ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੇਯੂਆਈ-ਐਫ ਦੇ ਮੁਖੀ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ‘ਜੰਗ’ ਜਾਰੀ ਰੱਖਣ ਦਾ ਅਹਿਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਨਾਕਾਮ ਸਾਬਿਤ ਹੋਈ ਹੈ। ਰਹਿਮਾਨ ਦਾ ‘ਆਜ਼ਾਦੀ ਮਾਰਚ’ ਧਰਨਾ ਇੱਥੇ 11ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਰਹਿਮਾਨ ਨੇ ਕਿਹਾ ਕਿ ਕਈ ਸਿਆਸੀ ਧਿਰਾਂ ਉਨ੍ਹਾਂ ਦੇ ਸੰਪਰਕ ਵਿਚ ਹਨ ਤੇ ਉਹ ਪਿੱਛੇ ਨਹੀਂ ਹਟਣਗੇ।

ਗੁਰਪੁਰਬ: ''ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ''

ਔਕਲੈਂਡ 11 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਅੱਜ ਗੁਰਦੁਆਰਾ ਸ੍ਰੀ  ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਕੀਰਤਨ ਦਰਬਾਰ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਸਜਾਇਆ ਗਿਆ। ਇਸ ਮਹਾਨ ਕੀਰਤਨ ਦਰਬਾਰ ਦੇ ਵਿਚ ਜਿੱਥੇ ਹਜੂਰੀ ਰਾਗੀ ਭਾਈ ਯਾਦਵਿੰਦਰ ਸਿੰਘ-ਅੰਮ੍ਰਿਤਾ ਕੌਰ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰੀ ਉਥੇ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਭਾਈ  ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਕੀਰਤਨ ਲੜੀ ਆਰੰਭ ਕੀਤੀ।  ਉਨ੍ਹਾਂ ਬਹੁਤ ਹੀ ਰਸਭਿੰਨੀ ਰਸਨਾ ਦੇ ਨਾਲ ਜਦੋਂ   'ਜਿਥੇ ਬਾਬਾ ਪੈਰੁ ਧਰਿ', 'ਐਸਾ ਨਾਮੁ ਨਿਰੰਜਨੁ ਹੋਇ', 'ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ' ਤੇ 'ਗਲੀ ਜੋਗੁ ਨਾ ਹੋਈ' ਆਦਿ ਸ਼ਬਦ ਸਰਵਣ ਕਰਵਾਏ ਤਾਂ ਸੰਗਤਾਂ ਸੱਚਮੁੱਚ ਮੰਤਰ ਮੁਗਧ ਹੋ ਗਈਆਂ। ਸਮੂਹ ਸੰਗਤ ਨਾਲੋ-ਨਾਲ ਰਸਨਾ ਦੇ ਨਾਲ ਸ਼ਬਦ ਗਾਇਨ ਕਰ ਰਹੀਆਂ ਸਨ। ਇਹ ਕੀਰਤਨ ਦਰਬਾਰ ਸੱਚਮੁੱਚ ਮਨ ਨੂੰ ਸ਼ਾਂਤ ਕਰਨ ਦੇ ਸਮਰੱਥ ਸੀ।  ਸੰਗਤ ਦੀ ਐਨੀ ਭਰਪੂਰ ਆਮਦ  ਸੀ ਕਿ ਮੱਥਾ ਟੇਕਣ ਅਤੇ ਲੰਗਰ ਛਕਣ ਲਈ ਲਾਈਨਾਂ ਦੇ ਵਿਚ ਕਾਫੀ ਸਮਾਂ ਉਡੀਕ ਕਰਨੀ ਪਈ ਤੇ ਬੈਠਣ ਲਈ ਹਾਲ ਛੋਟਾ ਪੈ ਗਿਆ। ਸਕੱਤਰ ਸ੍ਰੀ ਰਾਜ ਬੇਦੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਐਨ. ਐਸ. ਜ਼ੀ: ਖੇਡਾਂ ਦਾ ਮਹਾਂ ਕੁੰਭ 30 ਨਵੰਬਰ ਅਤੇ 1 ਦਸੰਬਰ ਨੂੰ ਆ ਰਹੀਆਂ 'ਨਿਊਜ਼ੀਲੈਂਡ ਸਿੱਖ ਖੇਡਾਂ' ਸਬੰਧੀ ਰੰਗਦਾਰ ਪੋਸਟਰ ਜਾਰੀ -ਦੋ ਦਿਨਾਂ ਸਭਿਆਚਾਰਕ ਪ੍ਰੋਗਰਾਮ 'ਚ ਦੇਬੀ ਮਖਸੂਸਪੁਰੀ ਲਾਉਣਗੇ ਅਖਾੜਾ

ਔਕਲੈਂਡ 11 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ ਵੱਡੇ ਪੱਧਰ ਉਤੇ ਪਹਿਲੀਆਂ 'ਨਿਊਜ਼ੀਲੈਂਡ ਸਿੱਖ ਖੇਡਾਂ' ਦਾ ਆਗਾਜ਼ 30 ਨਵੰਬਰ ਅਤੇ 1 ਦਸੰਬਰ ਨੂੰ ਹੋਣ ਜਾ ਰਿਹਾ ਹੈ। ਬੀਤੀ 23 ਜੂਨ ਨੂੰ ਖੇਡਾਂ ਦੇ ਇਸ ਮਹਾਂ ਕੁੰਭ ਜਿਸ ਨੂੰ ਐਨ. ਐਸ. ਜੀ ਮਤਲਬ ਕਿ ਨਿਊਜ਼ੀਲੈਂਡ ਸਿੱਖ ਗੇਮਜ਼ ਦਾ ਨਾਂਅ ਦਿੱਤਾ ਗਿਆ ਹੈ ਬਾਰੇ ਐਲਾਨ ਕੀਤਾ ਗਿਆ ਸੀ ਅਤੇ ਪ੍ਰਬੰਧਕ ਉਸ ਦਿਨ ਤੋਂ ਲੈ ਕੇ ਹੁਣ ਤੱਕ ਤਿਆਰੀਆਂ ਵਿਚ ਜੁਟੇ ਹਨ। ਖੇਡ ਕਲੱਬਾਂ, ਸਪਾਂਸਰਜ ਅਤੇ ਸਥਾਨਿਕ ਸੰਸਥਾਵਾਂ ਨਾਲ ਮੀਟਿੰਗਾਂ ਜਾਰੀ ਹਨ। ਅੱਜ ਖੇਡਾਂ ਨਾਲ ਸਬੰਧਿਤ ਤਾਲਮੇਲ ਸਕੱਤਰਾਂ, ਮੀਡੀਆ ਕਰਮੀਆਂ, ਸੰਸਥਾਵਾਂ ਦੇ ਆਗੂਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੀ  ਇਕ ਵੱਡੀ ਹਾਜ਼ਰੀ ਦੇ ਵਿਚ ਇਨ੍ਹਾਂ ਖੇਡਾਂ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ। ਕੁਝ ਵੀਡੀਓ ਸੰਦੇਸ਼ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਫੁੱਲਬਾਲਰ ਸਰਪ੍ਰੀਤ ਸਿੰਘ, ਭਾਰਤੀ ਜੂਨੀਅਰ ਹਾਕੀ ਕੈਪਟਨ ਹਰਜੀਤ ਸਿੰਘ, ਗਾਇਕ ਪ੍ਰੀਤ ਹਰਪਾਲ ਅਤੇ ਗਾਇਕ ਸਾਜਨ ਅਦੀਬ ਸ਼ਾਮਿਲ ਹਨ ਨੂੰ ਸਕਰੀਨ ਉਤੇ ਚਲਾਇਆ ਗਿਆ।

ਬੋਲੀਵੀਆ ’ਚ ਰਾਸ਼ਟਰਪਤੀ ਏਵੋ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰੇ

ਲਾ ਪਾਜ਼,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੋਲੀਵੀਆ ਵਿਚ ਵਿਰੋਧੀ ਧਿਰ ਨਾਲ ਸਬੰਧਤ ਮੁਜ਼ਾਹਰਾਕਾਰੀਆਂ ਨੇ ਦੋ ਸਰਕਾਰੀ ਮੀਡੀਆ ਇਕਾਈਆਂ ’ਤੇ ਕਬਜ਼ਾ ਕਰ ਕੇ ਇਨ੍ਹਾਂ ਨੂੰ ਪ੍ਰਸਾਰਨ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਪੁਲੀਸ ਕਰਮੀ ਵੀ ਰਾਸ਼ਟਰਪਤੀ ਇਵੋ ਮੋਰਾਲਜ਼ ਦੀ ਰਿਹਾਇਸ਼ ਦੀ ਸੁਰੱਖਿਆ ਤੋਂ ਹਟ ਗਏ ਹਨ। ਵਿਵਾਦਤ ਚੋਣਾਂ ਤੋਂ ਬਾਅਦ ਮੁਲਕ ਵਿਚ ਉਥਲ-ਪੁਥਲ ਦੀ ਸਥਿਤੀ ਹੈ। ਪ੍ਰਦਰਸ਼ਨਕਾਰੀ ਦੋਸ਼ ਲਾ ਰਹੇ ਹਨ ਕਿ ਵੋਟਾਂ ਦੀ ਗਿਣਤੀ ’ਚ ਧੋਖਾਧੜੀ ਕੀਤੀ ਗਈ ਹੈ।

ਐੱਚ-1ਬੀ ਵੀਜ਼ਾ: ਹਜ਼ਾਰਾਂ ਭਾਰਤੀਆਂ ਨੂੰ ਰਾਹਤ

ਵਾਸ਼ਿੰਗਟਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੀ ਅਦਾਲਤ ਨੇ ਅਮਰੀਕਾ ’ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ’ਚ ਕੰਮ ਕਰਨ ’ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ।

ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ

ਸਾਂ ਫਰਾਂਸਿਸਕੋ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੂਗਲ ਮੈਪ ਨੇ ਯੂਜ਼ਰਜ਼ ਨੂੰ ਵਧੀਆ ਸੇਵਾਵਾਂ ਦੇਣ ਦੇ ਮੰਤਵ ਨਾਲ ਪ੍ਰੋਫਾਈਲ ਪਿਕਚਰ ਅਤੇ ਆਪਣਾ ਬਾਇਓ ਡਾਟਾ ਖ਼ੁਦ ਅਪਡੇਟ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਨਾਲ ਯੂਜ਼ਰਜ਼

ਕੈਟਾਲੋਨੀਆ ਵਿੱਚ ਮੁੜ ਹੋਈਆਂ ਚੋਣਾਂ

ਮੈਡਰਿਡ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੈਟਾਲੋਨੀਆ ਦੇ ਵੱਖਵਾਦੀ ਆਗੂਆਂ ਦੀ ਸਜ਼ਾ ਨੂੰ ਲੈ ਕੇ ਵਧੇ ਤਣਾਅ ਕਾਰਨ ਪਿਛਲੇ ਚਾਰ ਸਾਲਾਂ ਦੌਰਾਨ ਚੌਥੀ ਵਾਰ ਸਪੇਨ ਵਿੱਚ ਅੱਜ ਆਮ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿੱਚ ਸੱਜੇ ਪੱਖੀ ਵੋਕਸ ਪਾਰਟੀ ਦਾ ਸਮਰਥਨ ਵਧਣ ਦੀ ਸੰਭਾਵਨਾ ਹੈ। 

ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ

ਤਹਿਰਾਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇਰਾਨ ਦੇ ਰਾਸ਼ਟਰਪਤੀ ਕਿਹਾ ਕਿ ਦੇਸ਼ ਦੇ ਦੱਖਣੀ ਹਿੱਸੇ ਵਿੱਚ ਕਰੀਬ 50 ਬਿਲੀਅਨ ਬੈਰਲ ਵਾਲੇ ਕੱਚੇ ਤੇਲ ਦੇ ਖੂਹਾਂ ਦੀ ਖੋਜ ਕੀਤੀ ਗਈ ਹੈ। ਯਾਜ਼ੇਦ ਸ਼ਹਿਰ ਵਿੱਚ ਹਸਨ ਰੂਹਾਨੀ ਨੇ ਕਿਹਾ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086387777
Copyright © 2019, Panjabi Times. All rights reserved. Website Designed by Mozart Infotech