» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਅਬਦੁੱਲਾ ਪੱਖੀਆਂ ਵੱਲੋਂ ਵੋਟਾਂ ’ਚ ਧੋਖੇ ਦਾ ਦੋਸ਼

October 13, 2019 02:26 PM

ਕਾਬੁਲ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਫ਼ਗਾਨਿਸਤਾਨ ’ਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਚੀਫ਼ ਐਗਜ਼ੈਕਟਿਵ ਅਬਦੁੱਲਾ ਅਬਦੁੱਲਾ ਦੇ ਨੇੜਲੇ ਸਹਿਯੋਗੀ ਅਸਾਦੁੱਲ੍ਹਾ ਸਾਦਤੀ ਨੇ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨ ‘ਬੇਹੱਦ ਤਕਨੀਕੀ ਢੰਗ ਨਾਲ ਧੋਖਾਧੜੀ’ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁਲਕ ਵਿਚ ਪਿਛਲੇ ਮਹੀਨੇ ਹੀ ਰਾਸ਼ਟਰਪਤੀ ਚੋਣਾਂ ਹੋਈਆਂ ਹਨ। ਉਸ ਦੇ ਇਸ ਦਾਅਵੇ ਤੋਂ ਬਾਅਦ ਮੁਲਕ ਵਿਚ ਸਿਆਸੀ ਤਣਾਅ ਵਧਣ ਦੇ ਆਸਾਰ ਬਣ ਗਏ ਹਨ। 28 ਸਤੰਬਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਨਤੀਜੇ ਬੇਸਬਰੀ ਨਾਲ ਉਡੀਕੇ ਜਾ ਰਹੇ ਹਨ। ਚੋਣ ਅਧਿਕਾਰੀਆਂ ਨੇ ਉਮੀਦਵਾਰਾਂ ਨੂੰ ਧੀਰਜ ਰੱਖਣ ਤੇ ਨਤੀਜੇ ਉਡੀਕਣ ਲਈ ਕਿਹਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਸ੍ਰੀਲੰਕਾ: ਰਾਸ਼ਟਰਪਤੀ ਰਾਜਪਕਸਾ ਨੇ ਵੱਡੇ ਭਰਾ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ

ਕੋਲੰਬੋ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਛੋਟੇ ਭਰਾ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਕੁਝ ਦਿਨਾਂ ਮਗਰੋਂ ਮਹਿੰਦਾ ਰਾਜਪਕਸਾ (74) ਨੇ ਵੀਰਵਾਰ ਨੂੰ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਇਸ ਦੇ ਨਾਲ ਵਿਵਾਦਤ ਰਾਜਪਕਸਾ ਪਰਿਵਾਰ ਨੇ ਸ੍ਰੀਲੰਕਾ ਦੇ ਸਿਆਸੀ ਦ੍ਰਿਸ਼ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਮਹਿੰਦਾ ਨੂੰ 23ਵੇਂ ਪ੍ਰਧਾਨ ਮੰਤਰੀ ਵਜੋਂ ਛੋਟੇ ਭਰਾ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨੇ ਸਹੁੰ ਚੁਕਾਈ। ਅਗਲੇ ਸਾਲ ਅਗਸਤ ’ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਮਹਿੰਦਾ ਮੌਜੂਦਾ ਕੈਬਨਿਟ ਨਾਲ ਹੀ ਕੰਮ ਚਲਾਉਣਗੇ।

ਕੈਨੇਡਾ: ਟਰੂਡੋ ਸਰਕਾਰ ਵਿੱਚ ਚਾਰ ਪੰਜਾਬੀ ਸ਼ਾਮਲ

ਟੋਰਾਂਟੋ/ਬਰੈਂਪਟਨ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦੇ 36 ਮੈਂਬਰੀ ਮੰਤਰੀ ਮੰਡਲ ਦਾ ਗਠਨ ਕਰ ਲਿਆ ਹੈ। ਪਿਛਲੀ ਸਰਕਾਰ ’ਚ ਸ਼ਾਮਲ ਹਰਜੀਤ ਸਿੰਘ ਸੱਜਣ, ਨਵਦੀਪ ਬੈਂਸ, ਬਰਦੀਸ਼ ਚੱਗੜ ਅਤੇ ਪਹਿਲੀ ਵਾਰ ਉਂਟਾਰੀਓ ਦੇ ਓਕਵਿਲ ਹਲਕੇ ਤੋਂ ਜਿੱਤੀ ਅਨੀਤਾ ਆਨੰਦ ਨੂੰ ਅਹਿਮ ਅਹੁਦੇ ਸੌਂਪੇ ਹਨ। ਹਰਜੀਤ ਸੱਜਣ ਨੂੰ ਮੁਲਕ ਦਾ ਰੱਖਿਆ ਮੰਤਰੀ, ਨਵਦੀਪ ਬੈਂਸ ਨੂੰ ਸਾਇੰਸ ਇਨੋਵੇਸ਼ਨ ਅਤੇ ਸਨਅਤ ਮੰਤਰੀ, ਬੀਬੀ ਬਰਦੀਸ਼ ਚੱਗੜ ਨੂੰ ਡਾਇਵਰਸਿਟੀ, ਇਨਕਲੂਜ਼ਨ ਅਤੇ ਯੂਥ ਮੰਤਰੀ ਜਦਕਿ ਅਨੀਤਾ ਆਨੰਦ ਨੂੰ ਪਬਲਿਕ ਸਰਵਿਸ ਤੇ ਪ੍ਰਕਿਉਰਮੈਂਟ ਮੰਤਰਾਲਾ ਸੌਂਪਿਆ ਗਿਆ ਹੈ। ਕੈਨੇਡਾ ਦੀ ਜੰਮਪਲ ਅਨੀਤਾ ਦੀ ਮਾਂ ਅੰਮ੍ਰਿਤਸਰ ਅਤੇ ਪਿਤਾ ਤਾਮਿਲ ਹਨ।

ਗੋਟਬਾਯਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਰੀ ਕੀਤਾ

ਕੋਲੰਬੋ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨੂੰ ਇਕ ਲੱਖ 85 ਹਜ਼ਾਰ ਡਾਲਰ ਦੇ ਫੰਡਾਂ ਦੀ ਗੜਬੜੀ ਨਾਲ ਜੁੜੇ ਸਾਰੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਹਾਈ ਕੋਰਟ ਨੇ ਬਰੀ ਕਰ ਦਿੱਤਾ ਹੈ। ਹਾਈ ਕੋਰਟ ਨੇ ਉਨ੍ਹਾਂ

ਕੈਨੇਡਾ ਦੀ ਸਰਕਾਰ ਵਿਚ ਮੰਤਰੀ ਬਣੇ ਪੰਜਾਬੀ ਮੰਤਰੀਆਂ ਦਾ ਪਿਛੋਕੜ

ਬਰੈਂਪਟਨ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੈਨੇਡਾ ਦੀ ਸਰਕਾਰ ਵਿਚ ਮੰਤਰੀ ਬਣੇ ਹਰਜੀਤ ਸਿੰਘ ਸੱਜਣ ਦਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਮੇਲੀ ਦੇ ਜੰਮਪਲ ਹਨ। ਉਨ੍ਹਾਂ ਦੇ ਪਿਤਾ ਕੁੰਦਨ ਸਿੰਘ ਪੰਜਾਬ ਪੁਲੀਸ ਵਿਚ ਕਾਂਸਟੇਬਲ ਸਨ। ਉਹ ਪੰਜ ਸਾਲ ਦੀ ਉਮਰ ’ਚ ਮਾਂ ਅਤੇ ਵੱਡੀ ਭੈਣ ਨਾਲ ਕੈਨੇਡਾ ਦੇ ਵੈਨਕੂਵਰ ਸ਼ਹਿਰ ਆ ਗਏ ਸਨ।

ਅਮਰੀਕਾ ’ਚ ਦਾਖ਼ਲ ਹੁੰਦੇ ਪੰਜ ਭਾਰਤੀ ਗ੍ਰਿਫ਼ਤਾਰ

ਨਿਊ ਯਾਰਕ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੀ ਸਰਹੱਦੀ ਗਸ਼ਤੀ ਟੀਮ ਨੇ ਮੁਲਕ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਪੰਜ ਭਾਰਤੀ ਨਾਗਰਿਕਾਂ ਤੇ ਇਕ ਸ਼ੱਕੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ ਇਨ੍ਹਾਂ ਛੇ ਜਣਿਆਂ ਨੂੰ ਓਗਡੈੱਨਸਬਰਗ ਸਥਿਤ ਕਾਰੋਬਾਰੀ ਅਦਾਰੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਨਿਊ ਯਾਰਕ ਨੇੜਲੇ ਮੌਰਿਸਟਾਊਨ ਇਮੀਗ੍ਰੇਸ਼ਨ ਨਾਕੇ ’ਤੇ ਇਕ ਅਮਰੀਕੀ ਚਾਲਕ ਵੱਲੋਂ ਚਲਾਏ ਜਾ ਰਹੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ 

ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ

ਬਰੈਂਪਟਨ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੈਨੇਡਾ ਵਿਚ ਭਲਕੇ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ। ਜਸਟਿਨ ਟਰੂਡੋ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਘੱਟ ਗਿਣਤੀ ਸਰਕਾਰ ਦਾ ਗਠਨ ਕਰੇਗੀ, ਜਿਸ ਨਾਲ ਕਿਸੇ ਕਿਸਮ ਦਾ ਗੱਠਜੋੜ ਬਣਨ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ। ਕੈਨੇਡਾ ਵਾਸੀਆਂ ਖ਼ਾਸ ਕਰਕੇ ਪੰਜਾਬੀਆਂ ਦੀਆਂ ਨਜ਼ਰਾਂ ਟਰੂਡੋ ਦੇ ਨਵੇਂ ਬਣ ਰਹੇ ਮੰਤਰੀ ਮੰਡਲ ’ਤੇ ਟਿਕੀਆਂ ਹੋਈਆਂ ਹਨ। ਪਿਛਲੀ ਲਿਬਰਲ ਸਰਕਾਰ ਵਿਚ 34 ਮੰਤਰੀ ਸਨ ਜਦਕਿ ਲਿਬਰਲ ਪਾਰਟੀ ਕੋਲ ਹਾਊਸ ਵਿਚ 184 ਮੈਂਬਰ ਸਨ। ਹੁਣ ਬਣ ਰਹੀ ਘੱਟ ਗਿਣਤੀ ਸਰਕਾਰ ਕੋਲ ਸਿਰਫ਼ 157 ਮੈਂਬਰ ਹਨ ਅਤੇ ਕੋਰਮ ਪੂਰਾ ਹੋਣ ਤੋਂ 13 ਮੈਂਬਰ ਘੱਟ ਹਨ। ਲੋਕ ਇਹ ਜਾਨਣ ਲਈ ਉਤਸੁਕ ਹਨ ਕਿ ਐਤਕੀਂ ਸਰਕਾਰ ਵਿਚ ਕਿੰਨੇ ਮੰਤਰੀ ਬਣਾਏ ਜਾਣਗੇ।

ਸ੍ਰੀਲੰਕਾ: ਰਾਜਪਕਸੇ ਨੇ ਵੱਡੇ ਭਰਾ ਨੂੰ ਸ੍ਰੀਲੰਕਾ ਦਾ ਪ੍ਰਧਾਨ ਮੰਤਰੀ ਬਣਾਇਆ

ਕੋਲੰਬੋ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੋਣਾਂ ’ਚ ਹਾਰ ਮਗਰੋਂ ਰਨੀਲ ਵਿਕਰਮਸਿੰਘੇ ਵੱਲੋਂ ਅਸਤੀਫ਼ਾ ਦਿੱਤੇ ਜਾਣ ’ਤੇ ਸ੍ਰੀਲੰਕਾ ਦੇ ਨਵੇਂ ਬਣੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨੇ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸਾ ਨੂੰ ਮੁਲਕ ਦਾ ਨਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ ਹੈ।

ਬ੍ਰੈਗਜ਼ਿਟ ਤੇ ਐੱਨਐਚਐੱਸ ’ਤੇ ਕੇਂਦਰਤ ਰਹੀ ਜੌਹਨਸਨ-ਕੌਰਬਿਨ ਦੀ ਬਹਿਸ

ਮੈਨਚੈਸਟਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਲੇਬਰ ਆਗੂ ਜੈਰੇਮੀ ਕੌਰਬਿਨ ਵਿਚਾਲੇ ਚੋਣਾਂ ਤੋਂ ਪਹਿਲਾਂ ਅੱਜ ਟੀਵੀ ’ਤੇ ਆਹਮੋ-ਸਾਹਮਣੇ ਤਿੱਖੀ ਬਹਿਸ ਹੋਈ। ਬਹਿਸ ਮੁੱਖ ਤੌਰ ’ਤੇ ਬ੍ਰੈਗਜ਼ਿਟ ਤੇ ਸਿਹਤ ਢਾਂਚੇ ’ਤੇ ਹੀ ਕੇਂਦਰਤ ਰਹੀ। ਪ੍ਰਾਈਮ ਟਾਈਮ ’ਤੇ ਮੈਨਚੈਸਟਰ ਵਿਚ ਹੋਈ ਇਸ ਬਹਿਸ ਦਾ ਆਈਟੀਵੀ ਉੱਤੇ ਪ੍ਰਸਾਰਨ ਕੀਤਾ ਗਿਆ। ਇਸ ਨਾਲ ਦੋਵਾਂ ਧਿਰਾਂ ਨੂੰ ਚੋਣ ਮੁਹਿੰਮ ’ਚ ਚਮਕਣ ਦਾ ਮੌਕਾ ਮਿਲਿਆ ਕਿਉਂਕਿ ਹਾਲੇ ਤੱਕ ਜ਼ਿਆਦਾਤਰ ਮੁਹਿੰਮ ਫਿੱਕੀ ਹੀ ਰਹੀ ਹੈ। ਸੱਤਾਧਾਰੀ ਕੰਜ਼ਰਵੇਟਿਵ ਧਿਰ ਦੇ ਜੌਹਨਸਨ ਇਸ ਦੌਰਾਨ ਮੁਲਕ ਨੂੰ ਯੂਰੋਪੀਅਨ ਯੂਨੀਅਨ ਵਿਚੋਂ ਬਾਹਰ ਕੱਢਣ ਤੇ ‘ਬ੍ਰੈਗਜ਼ਿਟ’ ਨੂੰ ਸਿਰੇ ਚੜ੍ਹਾਉਣ ’ਤੇ ਅੜੇ ਰਹੇ।

ਸਰੀ ’ਚ ਖੌਰੂ ਪਾਉਣ ਵਾਲੇ ਤਿੰਨ ਨੌਜਵਾਨ ਕੈਨੇਡਾ ’ਚੋਂ ਕੱਢੇ

ਵੈਨਕੂਵਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੈਨੇਡਾ ਪੁਲੀਸ ਅਸਥਾਈ ਤੌਰ ’ਤੇ ਇੱਥੇ ਆ ਕੇ ਖੌਰੂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਹੋ ਗਈ ਹੈ। ਸਰੀ ਸ਼ਹਿਰ ਦੇ ਸਟਰਾਬੈਰੀ ਹਿੱਲ ਖੇਤਰ ’ਚ ਅਗਸਤ ਮਹੀਨੇ ਇੱਕ ਪਲਾਜ਼ੇ ’ਚ ਪੰਜਾਬੀ ਮੁੰਡਿਆਂ ਵੱਲੋਂ ਇੱਕ-ਦੂਜੇ ਦੀ ਕੁੱਟਮਾਰ ਕਰਨ ਵਾਲਿਆਂ ’ਚੋਂ ਤਿੰਨ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ ਤੇ ਤਿੰਨ ਹੋਰਨਾਂ ਨੂੰ ਵੀ ਉਸੇ ਦਰਵਾਜ਼ੇ ਰਾਹੀਂ ਲੰਘਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲੀਸ ਦੇ ਦੇਸ਼ ਵਾਪਸੀ (ਡਿਪੋਰਟੇਸ਼ਨ) ਦੇ ਫੈਸਲੇ ਦਾ ਸੰਕੇਤ ਹੈ ਕਿ ਹੁਣ ਖੌਰੂ ਪਾਉਣ ਵਾਲਿਆਂ ਦੀ ਖੈਰ ਨਹੀਂ। ਅੱਜ ਜਿਵੇਂ ਹੀ ਸਰੀ ਪੁਲੀਸ ਨੇ ਉਕਤ ਕਾਰਵਾਈ ਬਾਰੇ ਪੱਤਰ ਜਾਰੀ ਕੀਤਾ ਤਾਂ ਲੋਕਾਂ ਨੇ ਤੁਰੰਤ ਇਸ ਨੂੰ ਸ਼ਹਿਰ ’ਚ ਸ਼ਾਂਤੀ ਦੀ ਬਹਾਲੀ ਵੱਲ ਪੁੱਟਿਆ ਪਹਿਲਾ ਸਹੀ ਕਦਮ ਕਰਾਰ ਦਿੱਤਾ। ਪੁਲੀਸ ਨੇ ਕਿਹਾ ਕਿ ਬੀਤੇ ਹਫ਼ਤੇ ਸਰੀ ’ਚ ਅੱਧੀ ਰਾਤ ਹੋਈ ਹੁੱਲੜਬਾਜ਼ੀ ਵਾਲੇ ਮਾਮਲੇ ਦੀ ਜਾਂਚ ਵੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਉਸ ’ਚ ਦੋਸ਼ੀ ਪਾਏ ਜਾਣ ਵਾਲਿਆਂ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਜਾਵੇਗਾ।

ਅਤਿਵਾਦ-ਅਪਰਾਧ ਗੱਠਜੋੜ ਫੈਲਾ ਰਿਹਾ ਹੈ ਅਸਥਿਰਤਾ: ਅਕਰਬੂਦੀਨ

ਸੰਯੁਕਤ ਰਾਸ਼ਟਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਨੇ ਅਤਿਵਾਦ-ਅਪਰਾਧ ਗੱਠਜੋੜ ਦੇ ਮੌਜੂਦਾ ਆਲਮੀ ਖਤਰੇ ਖ਼ਿਲਾਫ਼ ਲੜਾਈ ’ਚ ਕਿਸੇ ਵੀ ਤਰ੍ਹਾਂ ਦੋਹਰਾ ਪੈਮਾਨਾ ਅਪਣਾਏ ਬਿਨਾਂ ‘ਬਰਦਾਸ਼ਤ ਨਾ ਕਰਨ ਦੀ ਨੀਤੀ’ ਅਪਣਾਉਣ ਦਾ ਸੱਦਾ ਦਿੱਤਾ ਹੈ। ਇਸ ਗੱਠਜੋੜ ਤਹਿਤ ਸੰਯੁਕਤ ਰਾਸ਼ਟਰ ਵੱਲੋਂ ਅਤਿਵਾਦੀ ਜਥੇਬੰਦੀ ਐਲਾਨੇ ਗਏ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸਮੂਹ ਸਰਹੱਦ ਪਾਰੋਂ ਫੰਡਿੰਗ ਤੇ ਗਲਤ ਪ੍ਰਚਰ ਰਾਹੀਂ ਲਗਾਤਾਰ ਦੇਸ਼

ਭਾਰਤੀ ਮੂਲ ਦੇ ਵਿਅਕਤੀ ’ਤੇ ਧੋਖਾਧੜੀ ਦਾ ਦੋਸ਼

ਨਿਊਯਾਰਕ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਮੂਲ ਦੇ ਵਿਅਕਤੀ ਨੂੰ ਬੈਂਕ ਫੰਡਾਂ ਦੀ ਦੁਰਵਰਤੋਂ, ਗਬਨ ਤੇ ਚੋਰੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਭਾਰਤੀ ਵਿਅਕਤੀ ਦੀ ਪਛਾਣ ਸਾਂ ਫਰਾਂਸਿਸਕੋ ’ਚ ਰਹਿੰਦੇ ਰਮਿੰਦਰ ਸਿੰਘ

ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ

ਜੰਮੂ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਨੇ ਅੱਜ ਜੰਮੂ ਦੇ ਪੁਣਛ ਜ਼ਿਲ੍ਹੇ ਵਿੱਚ ਗੋਲੀਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨ ਨੇ ਕੰਟਰੋਲ ਰੇਖਾ ਨਾਲ ਲੱਗਦੀ ਚੌਕੀ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਤੇ ਮੋਰਟਾਰ ਦਾਗੇ।

ਦੁਨੀਆਂ ਕਸ਼ਮੀਰੀ ਬੱਚਿਆਂ ਦੀ ਹਾਲਤ ਵੱਲ ਧਿਆਨ ਧਰੇ: ਪਾਕਿ

ਇਸਲਾਮਾਬਾਦ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਅੱਜ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਬੱਚਿਆਂ ਦੇ ਹੱਕਾਂ ਬਾਰੇ ਕਨਵੈਨਸ਼ਨ (ਸੀਆਰਸੀ) ’ਚ ਪਾਸ ਹੋਏ ਮਤੇ ਦੀ 30ਵੀਂ ਵਰ੍ਹੇਗੰਢ ਮੌਕੇ ਕਸ਼ਮੀਰੀ ਬੱਚਿਆਂ ਦੀ ਤਰਸਯੋਗ ਹਾਲਤ ਦਾ ਧਿਆਨ ਰੱਖਣਾ ਚਾਹੀਦਾ ਹੈ। ਸੀਆਰਸੀ ਮਨੁੱਖੀ ਅਧਿਕਾਰਾਂ ਬਾਰੇ ਸਮਝੌਤਾ ਹੈ ਜਿਸ ਤਹਿਤ ਬੱਚਿਆਂ ਦੇ ਸਿਵਲ, ਸਿਆਸੀ, ਸਮਾਜਕ, ਸਿਹਤ ਤੇ ਸੱਭਿਆਚਾਰ ਨਾਲ ਸਬੰਧਤ ਅਧਿਕਾਰ ਤੈਅ ਕੀਤੇ ਗਏ ਹਨ।

ਦੋ ਵਿਦੇਸ਼ੀ ਪ੍ਰੋਫੈਸਰਾਂ ਬਦਲੇ ਅਫ਼ਗਾਨਿਸਤਾਨ ਸਰਕਾਰ ਵੱਲੋਂ ਤਿੰਨ ਅੱਤਵਾਦੀ ਰਿਹਾਅ

ਕਾਬੁਲ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਫ਼ਗਾਨਿਸਤਾਨ ਦੀ ਸਰਕਾਰ ਨੇ ਹੱਕਾਨੀ ਨੈੱਟਵਰਕ ਦੇ ਤਿੰਨ ਅੱਤਵਾਦੀਆਂ ਨੂੰ ਅੱਜ ਛੱਡ ਦਿੱਤਾ ਹੈ। ਇਹ ਕਾਰਵਾਈ ਅਗਸਤ 2016 ਵਿੱਚ ਅਗਵਾ ਕੀਤੇ ਗਏ ਅਮਰੀਕਾ ਦੇ ਪ੍ਰੋਫੈਸਰ ਕੇਵਿਨ ਕਿੰਗ (63) ਅਤੇ ਆਸਟ੍ਰੇਲੀਆ ਦੇ ਪ੍ਰੋਫੈਸਰ ਟਿਮੋਥੀ ਵੀਕਸ (50) ਦੀ ਸੁਰੱਖਿਅਤ ਰਿਹਾਈ ਲਈ ਕੀਤੀ ਗਈ ਹੈ। ਛੱਡੇ ਗਏ ਅੱਤਵਾਦੀਆਂ ਵਿੱਚ ਅਨਾਸ ਹੱਕਾਨੀ, ਹਾਜੀ ਮਾਲੀ ਖ਼ਾਨ ਅਤੇ ਹਾਫਿਜ਼ ਰਸ਼ੀਦ ਸ਼ਾਮਲ ਹਨ।

ਇੰਦਰਾ ਨੂਈ ਦਾ ਪੋਰਟਰੇਟ ਅਮਰੀਕਾ ਦੀ ਸਮਿੱਥਸੋਨੀਅਨ ਗੈਲਰੀ 'ਚ ਸ਼ਾਮਲ

ਵਾਰਸ਼ਿੰਗਟਨ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੈਪਸਿਕੋ ਦੀ ਸਾਬਕਾ ਮੁੱਖੀ ਅਤੇ ਭਾਰਤ-ਅਮਰੀਕੀ ਇੰਦਰਾ ਨੂਈ ਅਤੇ ਐਮੇਜ਼ੋਨ ਦੇ ਸੀ ਈ ਓ ਜੈਫ ਬੋਜ਼ੋਸ ਦੇ ਚਿੱਤਰਾਂ ਨੂੰ ਮਸ਼ਹੂਰ ਸਮਿੱਥਸੋਨੀਅਨ ਨੈਸ਼ਨਲ ਪੋਰਟਰੇਟ ਗੈਲਰੀ 'ਚ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਅਮਰੀਕਾ ਦੇ ਇਤਿਹਾਸ, ਵਿਕਾਸ ਅਤੇ ਸੱਭਿਆਚਾਰ 'ਚ ਅਹਿਮ ਯੋਗਦਾਨ ਪਾਉਣ ਲਈ ਦੋਵਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਵਿਜ਼ੂਅਲ, ਪਰਫਾਰਮਿੰਗ ਆਰਟ ਅਤੇ ਨਿਊ ਮੀਡੀਆ ਰਾਹੀਂ ਪੋਰਟਰੇਟ ਗੈਲਰੀ 'ਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ।

ਆਰਕਟਿਕ ਮਹਾਸਾਗਰ ਦੀ ਬਰਫ 2067 ਤੱਕ ਖਤਮ ਹੋ ਜਾਵੇਗੀ

ਲਾਸ ਏਂਜਲਸ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਕ ਅਧਿਐਨ ਮੁਤਾਬਕ ਮਨੁੱਖ ਵੱਲੋਂ ਪੈਦਾ ਕੀਤੀ ਗਈ ਪੌਣ-ਪਾਣੀ ਦੀ ਤਬਦੀਲੀ ਦੀ ਸਮੱਸਿਆ ਦੇ ਕਾਰਨ 2044 ਤੋਂ 2067 ਦੌਰਾਨ ਆਰਕਟਿਕ ਮਹਾਸਾਗਰ 'ਚ ਮੌਜੂਦ ਬਰਫ ਖਤਮ ਹੋ ਜਾਵੇਗੀ। ਲਾਸ ਏਂਜਲਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਸ਼ੋਧਕਾਰਾਂ ਨੇ ਇਸ ਦੇ ਨਾਲ ਇਹ ਕਿਹਾ ਹੈ ਕਿ ਜਦੋਂ ਤੱਕ ਮਨੁੱਖ ਪ੍ਰਿਥਵੀ ਉੱਤੇ ਮੌਜੂਦ ਹੈ ਉਦੋਂ ਤੱਕ ਆਰਕਟਿਕ ਖੇਤਰ ਉੱਤੇ ਬਰਫ ਵੀ ਰਹੇਗੀ। ਸਰਦੀਆਂ ਵਿੱਚ ਜਿੱਥੇ ਇਸ ਬਰਫ ਦਾ ਖੇਤਰਫਲ ਵਧੇਗਾ ਉਥੇ ਗਰਮੀਆਂ 'ਚ ਘੱਟ ਹੋਵੇਗਾ।

ਸ੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਬਣੇ

ਕੋਲੰਬੋ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਗੋਤਬਾਯਾ ਰਾਜਪਕਸ਼ੇ ਨੇ ਕੱਲ੍ਹ ਸ੍ਰੀਲੰਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲਈ। ਚੀਫ ਜਸਟਿਸ ਜਯੰਤ ਜੈਸੂਰੀਆ ਨੇ ਤੈਅ ਮਹੂਰਤ ਅਨੁਸਾਰ 11 ਵੱਜ ਕੇ 49 ਮਿੰਟ ਉੱਤੇ ਉਨ੍ਹਾਂ ਨੂੰ ਸਹੁੰ ਚੁਕਾਈ। ਰਾਸ਼ਟਰਪਤੀ ਗੋਤਯਾਬਾ ਦਾ ਸਹੁੰ ਚੁੱਕ ਸਮਾਗਮ ਪੁਰਾਤਨ ਸ਼ਹਿਰ ਅਨੁਰਾਧਾਪੁਰ ਦੇ ਇਤਿਹਾਸਕ ਬੋਧੀ ਮੱਠ ਰੂਵਨਵੇਲੀਸਿਆ ਵਿੱਚ ਕਰਵਾਇਆ ਗਿਆ। ਉਹ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਰਾਜਧਾਨੀ ਕੋਲੰਬੋ ਤੋਂ ਬਾਹਰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਹੈ।

ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਚੀਨ ਤੋਂ ਪਿੱਛੋਂ ਭਾਰਤ ਦੂਜੇ ਨੰਬਰ ਉੱਤੇ

ਵਾਸ਼ਿੰਗਟਨ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਾਲ 2018-19 ਵਿੱਚ ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਗਏ ਹਨ, ਪਰ ਚੀਨ ਲਗਾਤਾਰ ਦਸਵੇਂ ਸਾਲ ਵੀ ਸਭ ਤੋਂ ਵੱਧ ਵਿਦਿਆਰਥੀ ਭੇਜਣ ਵਾਲਾ ਦੇਸ਼ ਬਣਿਆ ਹੈ। ਕੱਲ੍ਹ ਜਾਰੀ ਕੀਤੀ ਗਈ ਰਿਪੋਰਟ-2019 ਓਪਨ ਡੋਰਜ਼ ਰਿਪੋਰਟ ਆਨ ਇੰਟਰਨੈਸ਼ਨਲ ਐਜੂਕੇਸ਼ਨ ਐਕਸਚੇਂਜ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਅਕਾਦਮਿਕ ਸਾਲ 2018-19 ਵਿੱਚ ਸਭ ਤੋਂ ਵੱਧ ਰਹੀ ਹੈ।

ਪਰਸਨਲ ਰੀਅਲ ਅਸਟੇਟ ਕਾਰਪੋਰੇਸ਼ਨਜ਼ ਕਾਇਮ ਕਰਨ ਦੀ ਇਜਾਜ਼ਤ ਲਈ ਬਿੱਲ ਪੇਸ਼

ਓਨਟਾਰੀਓ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਓਨਟਾਰੀਓ ਸਰਕਾਰ ਵੱਲੋਂ ਅੱਜ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਜੇ ਉਹ ਪਾਸ ਹੋ ਜਾਂਦਾ ਹੈ ਤਾਂ ਉਸ ਨਾਲ ਪਰਸਨਲ ਰੀਅਲ ਅਸਟੇਟ ਕਾਰਪੋਰੇਸ਼ਨਜ਼ ਕਾਇਮ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਓਨਟਾਰੀਓ ਰੀਅਲ ਅਸਟੇਟ ਐਸੋਸਿਏਸ਼ਨ (ਓਰੀਆ) ਵੱਲੋਂ ਕੀਤੀ ਗਈ ਮਿਹਨਤ ਆਖਿਰਕਾਰ ਰੰਗ ਲੈ ਹੀ ਆਈ।

ਟਰੂਡੋ ਕੈਬਨਿਟ ਵਿੱਚ ਫੇਰਬਦਲ ਸ਼ੁਰੂ, ਮੈਕੇਨਾ ਤੋਂ ਐਨਵਾਇਰਮੈਂਟ ਮੰਤਰਾਲਾ ਖੁੱਸਿਆ

ਓਟਵਾ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੋ ਕੁੱਝ ਨਵਾਂ ਆਕਾਰ ਲੈ ਰਿਹਾ ਹੈ ਇਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿੱਚ ਨਵੀਂ ਹਲਚਲ ਪੈਦਾ ਕਰ ਰਿਹਾ ਹੈ। ਕੈਥਰੀਨ ਮੈਕੇਨਾ ਤੋਂ ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਮੰਤਰਾਲਾ ਵਾਪਿਸ ਲੈ ਲਿਆ ਗਿਆ ਹੈ ਤੇ ਹੁਣ ਜੌਨਾਥਨ ਵਿਲਕਿੰਸਨ ਵਾਤਾਵਰਣ ਮੰਤਰੀ ਹੋਣਗੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086870879
Copyright © 2019, Panjabi Times. All rights reserved. Website Designed by Mozart Infotech