» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਮੋਦੀ 8 ਨੂੰ ਕਰਨਗੇ ਉਦਘਾਟਨ

October 13, 2019 02:52 PM

ਗੁਰੂਸਰ ਸੁਧਾਰ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਦਾਅਵਾ ਕੀਤਾ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਅੱਠ ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ’ਤੇ ਹੀ ਆਉਣਗੇ, ਨਾ ਕਿ ਕਿਸੇ ਹੋਰ ਸਟੇਜ ’ਤੇ। ਹਲਕਾ ਦਾਖਾ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪੁੱਜੀ ਬੀਬੀ ਬਾਦਲ ਨੇ ਪਿੰਡ ਲਤਾਲਾ ਵਿਚ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਸਮਾਗਮਾਂ ਵਿਚ ਦਖ਼ਲਅੰਦਾਜ਼ੀ ਛੱਡ ਆਪਣੇ ਫ਼ਰਜ਼ ਪੂਰੇ ਕਰੇ ਤੇ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਵਿਚ ਸਿੱਖ ਸੰਗਤਾਂ ਅਤੇ ਹੋਰ ਸ਼ਰਧਾਲੂਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਧਿਆਨ ਦੇਵੇ। ਉਨ੍ਹਾਂ ਨਾਲ ਹੀ ਕਿਹਾ ਕਿ 11 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ 12 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਧਾਰਮਿਕ ਸਮਾਗਮ ’ਚ ਹਿੱਸਾ ਲੈਣ ਲਈ ਆਉਣਗੇ। ਉਹ ਵੀ ਕਮੇਟੀ ਦੀ ਸਟੇਜ ’ਤੇ ਹੀ ਜਾਣਗੇ ਨਾ ਕਿ ਕਿਸੇ ਹੋਰ ਪ੍ਰੋਗਰਾਮ ’ਚ। ਬੀਬੀ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਜਿੰਨੀਆਂ ਵੀ ਸ਼ਤਾਬਦੀਆਂ ਜਾਂ ਗੁਰਪੁਰਬ ਮਨਾਏ ਗਏ ਹਨ, ਉਨ੍ਹਾਂ ਦੇ ਪ੍ਰਬੰਧ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰਦੀ ਰਹੀ ਹੈ ਅਤੇ ਇਸ ਵਾਰ ਤਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਅਜਿਹਾ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਹੁਕਮਾਂ ਦੇ ਵਿਰੁੱਧ ਜਾ ਕੇ ਅਜਿਹਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਧਾਰਮਿਕ ਸਮਾਗਮਾਂ ਲਈ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਦਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਵੀ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੱਦਾ ਪੱਤਰ ਦਿੱਤਾ ਸੀ ਜੋ ਉਨ੍ਹਾਂ ਕਬੂਲ ਵੀ ਕੀਤਾ ਸੀ।

ਹਲਕਾ ਦਾਖਾ ’ਚ ਅਕਾਲੀ ਉਮੀਦਵਾਰ ਦੇ ਹੱਕ ’ਚ ਪ੍ਰਚਾਰ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਦਾਖਾ ਦੇ ਕਈ ਪਿੰਡਾਂ ਵਿਚ ਚੋਣ ਜਲਸੇ ਕਰ ਕੇ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਇਆਲੀ ਦੇ ਹੱਕ ਵਿਚ ਪ੍ਰਚਾਰ ਕੀਤਾ। ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ’ਤੇ ਵੀ ਤਿੱਖੇ ਹਮਲੇ ਕੀਤੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਰਾਜ ਸਭਾ 'ਚ ਮਾਰਸ਼ਲਾਂ ਦੀ ਵਰਦੀ 'ਤੇ ਛਿੜਿਆ ਵਿਵਾਦ, ਇਤਰਾਜ਼ ਪਿੱਛੋਂ ਮੁੜ ਹੋ ਸਕਦੈ ਬਦਲਾਅ

ਨਵੀਂ ਦਿੱਲੀ ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਰਾਜ ਸਭਾ ਵਿਚ ਨਿਯੁਕਤ ਮਾਰਸ਼ਲਾਂ ਦੀ ਵਰਦੀ ਨੂੰ ਫ਼ੌਜ ਵਰਗੀ ਬਣਾਉਣ 'ਤੇ ਉੱਠ ਰਹੇ ਇਤਰਾਜ਼ ਦੇ ਮੱਦੇਨਜ਼ਰ ਉਸ 'ਤੇ ਦੁਬਾਰਾ ਵਿਚਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਰਾਜ ਸਭਾ ਸਕੱਤਰੇਤ ਨੂੰ ਫ਼ੌਜੀ ਸਟਾਈਲ ਦੀ ਵਰਦੀ 'ਤੇ ਦੁਬਾਰਾ ਵਿਚਾਰ ਕਰਨ ਦਾ ਆਦੇਸ਼ ਦਿੱਤਾ ਹੈ। ਨਾਇਡੂ ਨੇ ਸਦਨ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਦਨ ਦੇ ਕੁਝ ਸੀਨੀਅਰ ਮੈਂਬਰਾਂ ਅਤੇ ਬਾਹਰ ਫ਼ੌਜ ਦੇ ਕੁਝ ਸਾਬਕਾ ਅਧਿਕਾਰੀਆਂ ਨੇ

ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਕੇਸੀਸੀਆਈ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

ਸ੍ਰੀਨਗਰ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ ਵਿਚ ਵਪਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਕਸ਼ਮੀਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ (ਕੇਸੀਸੀਆਈ) ਅਦਾਲਤ ਦਾ ਰੁਖ਼ ਕਰਨ 'ਤੇ ਵਿਚਾਰ ਕਰ ਰਿਹਾ ਹੈ। ਕੇਸੀਸੀਆਈ ਦੇ ਮੀਤ ਪ੍ਰਧਾਨ ਨਾਸਿਰ ਖ਼ਾਨ ਨੇ ਕਿਹਾ ਕਿ ਪੰਜ ਅਗਸਤ ਤੋਂ ਬਾਅਦ ਤੋਂ ਕਸ਼ਮੀਰ ਵਿਚ ਜੋ ਹਾਲਾਤ ਬਣੇ, ਉਸ ਨਾਲ ਇਥੇ ਕਾਰੋਬਾਰ, ਉਦਯੋਗਿਕ ਅਤੇ ਵਿਕਾਸਤਮਕ ਸਰਗਰਮੀਆਂ ਲਗਪਗ ਠੱਪ ਹੋ ਗਈਆਂ ਹਨ। ਕਿਰਤੀਆਂ ਦੇ ਜਾਣ ਨਾਲ ਕਈ ਕਾਰਖ਼ਾਨੇ ਤੇ ਹੋਟਲ ਬੰਦ ਹੋ ਗਏ। ਬਰਾਮਦ-ਦਰਾਮਦ ਵੀ ਪ੍ਰਭਾਵਿਤ ਹੋਇਆ ਹੈ। ਨਾਸਿਰ ਅਨੁਸਾਰ ਸਤੰਬਰ ਮਹੀਨੇ ਦੇ ਅੰਤ ਤਕ ਜੋ ਮੁਲੰਕਣ ਕੀਤਾ ਹੈ,

ਰਾਜ ਸਭਾ ਵਿਚ ਪ੍ਰਦੂਸ਼ਣ 'ਤੇ ਬੋਲੇ ਗੌਤਮ ਗੰਭੀਰ, ਦਿੱਲੀ 'ਚ ਜਲਵਾਯੂ ਐਮਰਜੈਂਸੀ ਦੇ ਹਾਲਾਤ

ਨਵੀਂ ਦਿੱਲੀ ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਰਾਜ ਸਭਾ ਦਾ 250ਵਾਂ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਕਿ ਇਹ ਇਸ ਸਾਲ ਦਾ ਆਖਰੀ ਅਤੇ ਅਹਿਮ ਸੈਸ਼ਨ ਰਹਿਣ ਵਾਲਾ ਹੈ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਅਸੀਂ ਸਾਰੇ ਮੁੱਦਿਆਂ 'ਤੇ ਵਿਰੋਧੀ ਧਿਰਾਂ ਨਾਲ ਇਕ ਸਾਰਥਕ ਚਰਚਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿਚ ਮੁੱਦਿਆਂ 'ਤੇ ਵਾਦ ਵਿਵਾਦ ਹੋਵੇ, ਅਸੀਂ ਹਰ ਚਰਚਾ ਲਈ ਤਿਆਰ ਹਾਂ ਪਰ

ਕਮਲ ਹਾਸਨ ਨੂੰ ਓਡੀਸ਼ਾ 'ਵਰਸਿਟੀ ਤੋਂ ਆਨਰੇਰੀ ਡਿਗਰੀ

ਭੁਬਨੇਸ਼ਵਰ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰੀ ਤੋਂ ਸਿਆਸਤ 'ਚ ਆਏ ਕਮਲ ਹਾਸਨ ਨੂੰ 'ਓਡੀਸ਼ਾ ਸੈਂ ਚਿਊਰੀਅਨ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ' ਵੱਲੋਂ ਉਨ੍ਹਾਂ ਦੀਆਂ ਸਿਨੇਮਾ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਇਹ ਡਿਗਰੀ ਪ੍ਰਦਾਨ ਕੀਤੀ। ਨਵੀਨ ਪਟਨਾਇਕ ਨੇ ਇਸ ਮੌਕੇ ਕਿਹਾ ਕਿ ਕਮਲ ਹਾਸਨ ਨੇ ਸਿਨੇਮਾ ਦੇ ਖੇਤਰ 'ਚ ਕਈ ਨਵੇਂ ਤਜਰਬੇ ਕੀਤੇ।

ਉੱਤਰ ਭਾਰਤ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਨੇਪਾਲ ਸਰਹੱਦ 'ਤੇ ਸੀ ਕੇਂਦਰ

ਨਵੀਂ ਦਿੱਲੀ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮੰਗਲਵਾਰ ਸ਼ਾਮ ਨੂੰ ਦਿੱਲੀ-ਐੱਨਸੀਆਰ ਅਤੇ ਉੱਤਰਾਖੰਡ 'ਚ ਮੰਗਲਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ-ਐੱਨਸੀਆਰ ਤੋਂ ਇਲਾਵਾ ਲਖਨਊ, ਨੋਇਡਾ, ਗੁਰੂਗ੍ਰਾਮ, ਚੰਡੀਗੜ੍ਹ ਸਮੇਤ ਉੱਤਰ ਭਾਰਤ ਦੇ ਹੋਰ ਕਈ ਸ਼ਹਿਰਾਂ 'ਚ ਵੀ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਕੇਂਦਰ ਭਾਰਤ-ਨੇਪਾਲ ਸਰਹੱਦ 'ਤੇ ਸੀ। ਮੀਡੀਆ 'ਚ ਆ ਰਹੀਆਂ ਖ਼ਬਰਾਂ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5 ਮਾਪੀ ਗਈ।

ਇਕਬਾਲ ਮਿਰਚੀ ਦੀਆਂ ਨਹੀਂ ਵਿਕੀਆਂ ਜਾਇਦਾਦਾਂ

ਮੁੰਬਈ ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਹਿਯੋਗੀ ਇਕਬਾਲ ਮਿਰਚੀ ਦੀਆਂ ਮੁੰਬਈ ਸਥਿਤ ਜਾਇਦਾਦਾਂ ਦੀ ਮੰਗਲਵਾਰ ਨੂੰ ਨਿਲਾਮੀ ਨਹੀਂ ਹੋ ਸਕੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਲੀ ਲਈ ਜੋ ਕੀਮਤ ਲਗਾਈ ਗਈ ਸੀ ਉਹ ਹੋ ਸਕਦਾ ਹੈ ਜ਼ਿਆਦਾ ਹੋਵੇ। ਇਸ ਲਈ ਨਿਲਾਮੀ ਸਫ਼ਲ ਨਹੀਂ ਰਹੀ। ਇਕ ਅਧਿਕਾਰੀ ਨੇ ਦੱਸਿਆ ਕਿ ਬੋਲੀ ਲਗਾਉਣ ਲਈ ਕੋਈ ਅੱਗੇ ਨਹੀਂ ਆਇਆ। ਸਾਨੂੰ ਲੱਗਿਆ ਕਿ ਜਾਇਦਾਦਾਂ ਦੀ ਕੀਮਤ ਬਾਜ਼ਾਰ ਮੁੱਲਾਂ ਤੋਂ ਕੁਝ ਜ਼ਿਆਦਾ ਹੈ।

ਭਾਰਤ ਵਿੱਚ ਹਰ ਸਾਲ ਕੈਂਸਰ ਦੇ 11 ਲੱਖ ਕੇਸ, ਕਰੀਬ ਅੱਠ ਲੱਖ ਲੋਕਾਂ ਦੀ ਮੌਤ

ਕੋਲਕਾਤਾ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸੰਸਾਰ ਵਿੱਚ ਕੈਂਸਰ ਦੇ ਵੱਧਦੇ ਕੇਸਾਂ ਵਿੱਚ ਭਾਰਤ ਵਿੱਚ ਹਰ ਸਾਲ ਕੈਂਸਰ ਦੇ 11 ਲੱਖ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਕਰੀਬ 7 ਲੱਖ 80 ਹਜ਼ਾਰ ਲੋਕਾਂ ਦੀ ਹਰ ਸਾਲ ਕੈਂਸਰ ਦੇ ਕਾਰਨ ਮੌਤ ਹੋ ਜਾਂਦੀ ਹੈ। ਗਲੋਬਲ ਕੈਂਸਰ ਇੰਸੀਡੈਂਸ, ਮੋਰਾਲਿਟੀ ਤੇ ਪ੍ਰੀਵਿਲੈਂਸ (ਗਲੋਬੋਕੋਨ) ਦੇ ਵਿਸ਼ਵ ਭਰ ਤੋਂ ਇਕੱਠੇ ਕੀਤੇ ਅੰਕੜੇ ਵੇਖੋ ਤਾਂ ਭਾਰਤ ਵਿੱਚ ਕੈਂਸਰ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੈਂਸਰ ਦੇ ਕੇਸਾਂ ਵਿੱਚ 30 ਫੀਸਦੀ ਅਤੇ ਕੈਂਸਰ ਦੇ ਨਾਲ ਮਰਨ ਦੇ ਕੇਸਾਂ ਵਿੱਚ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਆਈ ਟੀ ਕੰਪਨੀਆਂ ਵਿੱਚ ਭਾਰੀ ਛਾਂਟੀ ਹੋਣ ਦਾ ਖਤਰਾ

ਬੈਂਗਲੁਰੂ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਾਤ ਦੇ ਅਰਥਚਾਰੇ ਵਿੱਚ ਸੁਸਤੀ ਦੀ ਮਾਰ ਕਾਰਨ ਆਈ ਟੀ ਕੰਪਨੀਆਂ ਦੇ ਮਿਡ-ਲੇਵਲ ਕਰਮਚਾਰੀਆਂ 'ਤੇ ਮਾਰ ਪੈਣ ਵਾਲੀ ਹੈ। ਆਈ ਟੀ ਕੰਪਨੀਆਂ 30,000 ਤੋਂ 40,000 ਮਿਡ ਲੇਵਲ ਸਟਾਫ ਦੀ ਛਾਂਟੀ ਕਰ ਸਕਦੀਆਂ ਹਨ। ਭਾਰਤ ਦੀਆਂ ਇਨਫਾਰਮੇਸ਼ਨ ਟੈਕਨਾਲੋਜੀ ਸਰਵਿਸ ਕੰਪਨੀਆਂ ਇਸ ਸੁਸਤੀ ਦੇ ਕਾਰਨ ਇਸ ਸਾਲ ਇਨ੍ਹਾਂ ਕਰਮਚਾਰੀਆਂ ਦੀ ਛਾਂਟੀ ਕਰ ਸਕਦੀਆਂ ਹਨ।
ਆਈ ਟੀ ਇੰਡਸਟਰੀ ਦੇ ਤਜਰਬੇਕਾਰ ਟੀ ਵੀ ਮੋਹਨਦਾਸ ਪਈ ਨੇ ਕੱਲ੍ਹ ਇਹ ਗੱਲ ਕਹੀ ਹੈ। ਦਿੱਗਜ ਆਈ ਟੀ ਕੰਪਨੀ ਇਮਫੋਸਿਸ ਦੇ ਸਾਬਕਾ ਚੀਫ ਫਾਈਨੈਂਸ ਅਫਸਰ ਨੇ ਇਸ ਛਾਂਟੀ ਨੂੰ ਪੰਜ ਸਾਲ ਵਿੱਚ ਇੱਕ ਵਾਰ ਹੋਣ ਵਾਲੀ ਇੰਡਸਟਰੀ ਦੀ ਆਮ ਘਟਨਾ ਕਿਹਾ ਹੈ।

ਸਿਆਚਿਨ 'ਚ ਬਰਫ਼ ਦੇ ਤੋਦੇ ਡਿੱਗੇ, ਫ਼ੌਜ ਦੇ ਅੱਠ ਜਵਾਨ ਲਪੇਟ 'ਚ ਆਏ, ਰਾਹਤ ਕਾਰਜ ਜਾਰੀ

ਜੰਮੂ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੱਤਰੀ ਲੱਦਾਖ ਵਿਚ ਵਿਸ਼ਵ ਦੇ ਸਭ ਤੋਂ ਉੱਚੇ ਗਲੇਸ਼ੀਅਰ ਸਿਆਚਿਨ ਵਿਚ ਬਰਫ਼ ਦੇ ਤੋਦੇ ਦੀ ਲਪੇਟ ਵਿਚ ਫ਼ੌਜ ਦੇ ਅੱਠ ਜਵਾਨ ਆ ਗਏ। ਕਰੀਬ 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਸੋਮਵਾਰ ਦੁਪਹਿਰ ਬਾਅਦ 3.30 ਵਜੇ ਹੋਏ ਇਸ ਹਾਦਸੇ ਪਿੱਛੋਂ ਅੱਠਾਂ ਜਵਾਨਾਂ ਨੂੰ ਬਚਾਉਣ ਲਈ ਫ਼ੌਜ ਨੇ ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕੀਤੇ ਹਨ। ਫ਼ੌਜ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸਿਆਚਿਨ 'ਚ ਸਿਫ਼ਰ ਤੋਂ 30 ਡਿਗਰੀ ਤੋਂ

ਅੱਤਵਾਦ ਦੇ ਮੁੱਦੇ 'ਤੇ ਰੱਖਿਆ ਮੰਤਰੀ ਰਾਜਨਾਥ ਦਾ ਪਾਕਿਸਤਾਨ 'ਤੇ ਸਿੱਧਾ ਹਮਲਾ

ਬੈਂਕਾਕ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅੱਤਵਾਦ ਦਾ ਪਾਲਣ ਪੋਸ਼ਣ ਤੇ ਅੱਤਵਾਦੀਆਂ ਨੂੰ ਆਪਣੇ ਇੱਥੇ ਸੁਰੱਖਿਅਤ ਪਨਾਹ ਦੇਣ ਵਾਲਾ ਪਾਕਿਸਤਾਨ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਿਸ਼ਾਨੇ 'ਤੇ ਰਿਹਾ, ਹਾਲਾਂਕਿ ਉਨ੍ਹਾਂ ਨੇ ਇਸ ਦਾ ਨਾਂ ਨਹੀਂ ਲਿਆ। ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ। ਨਾਲ ਹੀ ਅੱਤਵਾਦੀਆਂ ਨੂੰ ਮਿਲਣ ਵਾਲੀ ਆਰਥਿਕ ਮਦਦ 'ਤੇ ਸਖ਼ਤੀ ਨਾਲ ਰੋਕ ਲਗਾਉਣਾ ਕਾਫ਼ੀ ਅਹਿਮ ਹੈ।

ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਚਿਦੰਬਰਮ ਸੁਪਰੀਮ ਕੋਰਟ ਪੁੱਜੇ

ਨਵੀਂ ਦਿੱਲੀ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਆਈਐੱਨਐਕਸ ਮੀਡੀਆ ਮਨੀ ਲਾਂਡਰਿੰਗ ਮਾਮਲੇ ਵਿਚ ਜ਼ਮਾਨਤ ਅਰਜ਼ੀ ਖ਼ਾਰਜ ਕਰਨ ਦੇ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ।  ਚੀਫ ਜਸਟਿਸ ਐੱਸ ਏ ਬੋਬਡੇ ਦੀ ਪ੍ਰਧਾਨਗੀ ਵਾਲੀ ਬੈਂਚ ਨੂੰ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਚਿਦੰਬਰਮ ਕਰੀਬ 90 ਦਿਨਾਂ ਤੋਂ ਜੇਲ੍ਹ ਵਿਚ ਹਨ। ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ ਮੰਗਲਵਾਰ ਜਾਂ

ਸਵਾਮੀ ਨਿਤਿਆਨੰਦ ਦੇ ਮਹਾਨਗਰ ਸਥਿਤ ਆਸ਼ਰਮ ਤੋਂ ਗੁੰਮ ਲੜਕੀ ਤਿ੍ਨੀਦਾਦ 'ਚ

ਅਹਿਮਦਾਬਾਦ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਵਿਵਾਦਪੂਰਣ ਅਧਿਆਤਮਕ ਗੁਰੂ ਸਵਾਮੀ ਨਿਤਿਆਨੰਦ ਦੇ ਮਹਾਨਗਰ ਸਥਿਤ ਆਸ਼ਰਮ ਤੋਂ ਗੁੰਮ ਹੋਈ ਇਕ ਲੜਕੀ ਨੰਦਿਤਾ ਤਿ੍ਨੀਦਾਦ ਵਿਚ ਹੈ। ਪੁਲਿਸ ਨੇ ਸਕਾਈਪ ਰਾਹੀਂ ਉਸ ਨਾਲ ਸੰਪਰਕ ਕੀਤਾ ਹੈ। ਆਸ਼ਰਮ ਤੋਂ ਦੋ ਲੜਕੀਆਂ ਦੇ ਗੁੰਮ ਹੋਣ ਦੇ ਮਾਮਲੇ ਵਿਚ ਨਿਤਿਆਨੰਦ ਅਤੇ ਉਸ ਦੀਆਂ ਦੋ ਔਰਤ ਸੇਵਿਕਾਵਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਹਿਰਾਸਤ 'ਚ ਲਏ ਗਏ ਕਰੀਬ 200 ਵਿਦਿਆਰਥੀ ਛੱਡੇ ਗਏ, ਟ੍ਰੈਫਿਕ ਠੱਪ

ਨਵੀਂ ਦਿੱਲੀ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਦੇ ਨਾਮੀ ਸੰਸਥਾਨਾਂ 'ਚ ਸ਼ੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਫੀਸ ਵਾਧੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਵਿਚਕਾਰ ਫੀਸ ਵਾਧੇ ਦਾ ਵਿਰੋਧ ਕਰਨ ਦੀ ਸਖ਼ਤੀ 'ਚ JNU ਦੇ ਸੈਂਕੜੇ ਵਿਦਿਆਰਥੀ ਸੋਮਵਾਰ ਨੂੰ ਸੰਸਦ ਭਵਨ ਤਕ ਵਿਰੋਧ ਮਾਰਚ ਕਰਨਗੇ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਪਣਾ ਮਾਰਚ ਸਫ਼ਲ ਬਣਾਉਣ ਲਈ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵੀ ਇਸ ਵਿਰੋਧ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਵਿਚਕਾਰ ਜੇਐੱਨਯੂ ਨਾਰਥ ਗੇਟ ਦਾ ਬੈਰੀਕੇਡ ਤੋੜ ਕੇ ਡਫਲੀ ਵਜਾਂਦੇ ਤੇ ਨਾਅਰੇਬਾਜ਼ੀ ਕਰਦੇ ਵਿਦਿਆਰਥੀਆਂ ਦਾ ਮਾਰਚ ਅੱਗੇ ਵੱਧ ਰਿਹਾ ਹੈ।

ਗੌਤਮ ਗੰਭੀਰ ਦਾ ਵਿਰੋਧੀਆਂ 'ਤੇ ਤਨਜ਼, ਦਿੱਲੀ 'ਚ ਪ੍ਰਦੂਸ਼ਣ ਘਟਿਆ ਤਾਂ ਜਲੇਬੀਆਂ ਖਾਣੀਆਂ ਛੱਡ ਦਿਆਂਗਾ

ਨਵੀਂ ਦਿੱਲੀ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ-ਐਨਸੀਆਰ 'ਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਦਿੱਲੀ 'ਚ 15 ਨਵੰਬਰ ਨੂੰ ਹੋਣ ਵਾਲੀ ਅਹਿਮ ਬੈਠਕ 'ਚ ਸ਼ਾਮਲ ਨਹੀਂ ਹੋ ਪਾਉਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲਬਾਤ 'ਚ ਇਸ ਦੇ ਪਿੱਛੇ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਕਾਮ੍ਰੇਂਟੀ ਲਈ ਜਨਵਰੀ 'ਚ ਕਾਨਟ੍ਰੈਕਟ ਸਾਈਨ ਕੀਤਾ ਸੀ, ਜਦਕਿ ਮੈਂ ਰਾਜਨੀਤੀ 'ਚ ਅਪ੍ਰੈਲ 'ਚ ਦਸਤਕ ਦਿੱਤੀ। ਕਾਨਟ੍ਰੈਕਟ ਦੇ ਨਿਯਮਾਂ ਤਹਿਤ ਮੈਂ ਕਾਮੇਟ੍ਰੀ ਕਰ ਰਿਹਾ ਹਾਂ। ਪ੍ਰਦੂਸ਼ਣ ਨੂੰ ਲੈ ਕੇ ਹੋਣ ਵਾਲੀ ਬੈਠਕ ਨੂੰ ਲੈ ਕੇ 11 ਨਵੰਬਰ ਨੂੰ ਮੈਨੂੰ ਇਕ ਮੇਲ ਮਿਲਿਆ ਸੀ, ਜਿਸ 'ਚ ਮੈਂਨੂੰ ਮੀਟਿੰਗ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ।

ਹੱਥ 'ਚ ਕੜਾ ਪਾਉਣ ਕਾਰਨ ਨਹੀਂ ਦੇਣ ਦਿੱਤੀ ਸੀ ਪ੍ਰੀਖਿਆ, ਨਾਰਾਜ਼ ਸਿੱਖ ਭਾਈਚਾਰੇ ਦਾ ਦਿੱਲੀ 'ਚ ਪ੍ਰਦਰਸ਼ਨ

ਨਵੀਂ ਦਿੱਲੀ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪ੍ਰੀਖਿਆ ਦੌਰਾਨ ਇਕ ਸਿੱਖ ਵਿਦਿਆਰਥੀ ਦਾ ਕੜਾ ਪਹਿਣਨ ਦੇ ਚਲਦਿਆਂ ਪ੍ਰੀਖਿਆ ਦੇਣ ਦਾ ਮੁੱਦਾ ਗਰਮਾ ਗਿਆ ਹੈ। ਸੋਮਵਾਰ ਨੂੰ

ਰਾਜਸਥਾਨ ਦੇ ਡੁੰਗਰਗੜ੍ਹ 'ਚ ਜ਼ਬਰਦਸਤ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ 'ਚ 10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ

ਬੀਕਾਨੇਰ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਇਕ ਬੇਹੱਦ ਦਰਦਨਾਕ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਡੁੰਗਰਗੜ੍ਹ 'ਚ ਇਕ ਟਰੱਕ ਤੇ ਯਾਤਰੀ ਬੱਸ ਦੀ ਟੱਕਰ 'ਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਉੱਥੇ ਹੀ 25 ਲੋਕ ਜ਼ਖ਼ਮੀ ਹੋਏ ਹਨ। ਹਾਦਸਾ ਬੀਕਾਨੇਰ ਜ਼ਿਲ੍ਹੇ ਦੇ ਡੁੰਗਰਗੜ੍ਹ 'ਚ ਤੜਕਸਾਰ ਹੋਣ ਦੀ ਸੂਚਨਾ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ ਤੇ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ।

ਸਰਬ ਪਾਰਟੀ ਮੀਟਿੰਗ ਵਿਚ ਮੋਦੀ ਨੇ ਸਾਰੇ ਮੁੱਦਿਆਂ 'ਤੇ ਚਰਚਾ ਦਾ ਦਿੱਤਾ ਭਰੋਸਾ

ਨਵੀਂ ਦਿੱਲੀ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵੱਲੋਂ ਐਤਵਾਰ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਕਿ ਸਰਕਾਰ ਸੰਸਦ 'ਚ ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ। ਉਧਰ ਵਿਰੋਧੀ ਧਿਰ ਨੇ ਲੋਕ ਸਭਾ ਦੇ ਮੌਜੂਦਾ ਐੱਮਪੀ, ਨੈਸ਼ਨਲ ਕਾਨਫਰੰਸ ਦੇ ਆਗੂ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਹਿਰਾਸਤ ਦਾ ਮੁੱਦਾ ਉਠਾਇਆ ਤੇ ਉਨ੍ਹਾਂ ਨੇ ਸਦਨ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ। ਲੋਕ ਸਭਾ 'ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਅਨੁਸਾਰ ਵਿਰੋਧੀ ਧਿਰ ਨੇ ਇਜਲਾਸ ਦੌਰਾਨ ਆਰਥਿਕ ਮੰਦੀ,

ਭਾਰਤ 'ਚ ਤੇਜ਼ ਆਰਥਿਕ ਵਿਕਾਸ ਦੀ ਸਮਰੱਥਾ, ਬਿਲ ਗੇਟਸ ਨੇ ਭਾਰਤ ਨੂੰ ਦਿੱਤਾ ਭਰੋਸਾ

ਨਵੀਂ ਦਿੱਲੀ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਤੇ ਦੁਨੀਆ ਦੇ ਸਭ ਤੋਂ ਵੱਡੇ ਧਨਕੁਬੇਰ ਬਿਲ ਗੇਟਸ ਨੂੰ ਯਕੀਨ ਹੈ ਕਿ ਭਾਰਤੀ ਅਰਥ ਵਿਵਸਥਾ ਕੋਲ ਕਾਫ਼ੀ ਤੇਜ਼ ਰਫ਼ਤਾਰ ਨਾਲ ਵਿਕਾਸ ਕਰਨ ਦੀ ਪੂਰੀ ਸਮਰੱਥਾ ਹੈ। ਉਨ੍ਹਾਂ ਮੁਤਾਬਕ ਅਗਲੇ ਇਕ ਦਹਾਕੇ 'ਚ ਭਾਰਤ ਦੀ ਵਿਕਾਸ ਰਫ਼ਤਾਰ ਏਨੀ ਤੇਜ਼ੀ ਹੋਵੇਗੀ ਕਿ ਲੋਕ ਗ਼ਰੀਬੀ ਤੋਂ ਬਾਹਰ ਨਿਕਲ ਸਕਣਗੇ ਤੇ ਸਰਕਾਰ ਸਿਹਤ ਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ 'ਚ ਵੱਡਾ ਨਿਵੇਸ਼ ਕਰ ਸਕਣਗੀਆਂ। ਉਨ੍ਹਾਂ ਨੇ ਆਧਾਰ ਕਾਰਡ ਵਰਗਾ ਪਛਾਣ ਤੰਤਰ ਵਿਕਸਤ ਕਰਨ ਤੇ ਫਾਈਨੈਂਸ਼ੀਅਲ ਸਰਵਿਸਜ਼ ਤੇ ਫਾਰਮਾ ਸੈਕਟਰ ਬਿਹਤਰ ਕਾਰਗੁਜ਼ਾਰੀ ਲਈ ਸਰਕਾਰ ਦੀ ਪ੍ਰਸੰਸਾ ਵੀ ਕੀਤੀ।

ਪ੍ਰਦੂਸ਼ਣ ਨਾਲ ਨਜਿੱਠਣ ਲਈ ਉੱਤਰੀ ਸੂਬਿਆਂ ਦੇ ਅਧਿਕਾਰੀ ਸੋਮਵਾਰ ਨੂੰ ਕਰਨਗੇ ਮੰਥਨ

ਨਵੀਂ ਦਿੱਲੀ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਦੇ ਮੱਦੇਨਜ਼ਰ ਕੇਂਦਰੀ ਵਾਤਾਵਰਨ ਮੰਤਰਾਲਾ ਸਬੰਧਿਤ ਸੂਬਿਆਂ ਦੇ ਆਹਲਾ ਅਧਿਕਾਰੀਆਂ ਨਾਲ ਸੋਮਵਾਰ ਨੂੰ ਮੀਟਿੰਗ ਕਰੇਗਾ। ਵਾਤਾਵਰਨ ਸਕੱਤਰ ਸੀ ਕੇ ਮਿਸ਼ਰਾ ਦੀ ਅਗਵਾਈ 'ਚ ਹੋਣ ਵਾਲੀ ਇਸ ਮੀਟਿੰਗ ਵਿਚ ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਹਿੱਸਾ ਲੈਣਗੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ

ਅੰਕੜੇ ਲੁਕਾਉਣ ਦੇ ਦੋਸ਼ਾਂ 'ਤੇ ਚਿਦੰਬਰਮ ਦਾ ਸਰਕਾਰ 'ਤੇ ਨਿਸ਼ਾਨਾ

ਨਵੀਂ ਦਿੱਲੀ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਖਪਤਕਾਰ ਖ਼ਰਚ 'ਤੇ ਅੰਕੜੇ ਦਬਾਉਣ ਦੇ ਦੋਸ਼ਾਂ ਦੇ ਮੱਦੇਨਜ਼ਰ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਐਤਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਇਹ ਸੂਚਨਾ ਦਾ ਅਧਿਕਾਰ ਹੈ, ਜਿਸ ਦਾ ਸਰਕਾਰ ਪਾਲਣ ਕਰਦੀ ਹੈ। ਭਿ੍ਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਚਿਦੰਬਰਮ ਨੇ ਹਿੰਦੀ ਵਿਚ ਟਵੀਟ ਕੀਤਾ, 'ਪਿਛਲੇ ਸਾਲ ਰੁਜ਼ਗਾਰ 'ਤੇ ਅੰਕੜੇ ਲੁਕਾਏ ਗਏ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086753501
Copyright © 2019, Panjabi Times. All rights reserved. Website Designed by Mozart Infotech