ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

October 16, 2019 02:23 PM

ਇਟਲੀ,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾਂ ਇਟਲੀ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਨਗਰ ਕੀਰਤਨ ਬਾਜ਼ਾਰਾਂ ਵਿਚੋਂ ਲੰਘਦਾ ਹੋਇਆ ਸ਼ਹਿਰ ਦੇ ਪਾਰਕ ਵਿਚ ਪਹੁੰਚਿਆ ਜਿੱਥੇ ਰਾਗੀ-ਢਾਡੀ ਅਤੇ ਕਵੀਸਰਾਂ ਨੇ ਗੁਰਬਾਣੀ ਕਥਾ ਰਾਹੀਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਹਾਜ਼ਰ ਸੰਗਤ ਨੂੰ ਵਧਾਈ ਦਿੱਤੀ। ਇਸ ਨਗਰ ਕੀਰਤਨ ਦੌਰਾਨ ਭਾਰਤ ਤੋਂ ਆਏ ਢਾਡੀ ਭਾਈ ਨਿਰਮਲ ਸਿੰਘ ਨੂਰ ਦਾ ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਦਮਦਮੀ ਟਕਸਾਲ ਇਟਲੀ ਅਤੇ ਭਾਈ ਗੂਰਪਾਲ ਸਿੰਘ ਕੱਸਤੀਲਿਉਨੇ, ਭਾਈ ਸੁਖਜੀਤ ਸਿੰਘ, ਭਾਈ ਬਲਰਾਮ ਸਿੰਘ ਅਤੇ ਇਟਲੀ ਦੀਆਂ ਪੰਥਕ ਜਥੇਬੰਦੀਆਂ ਆਦਿ ਨੇ ਵਿਸ਼ੇਸ਼ ਤੌਰ ’ਤੇ ਸੋਨੇ ਦੇ ਮੁੱਠੇ ਵਾਲੀ ਕ੍ਰਿਪਾਨ ਨਾਲ ਸਨਮਾਨ ਕੀਤਾ ਗਿਆ। ਅਖ਼ੀਰ ਵਿਚ ਗੁਰਦੁਆਰਾ ਕਮੇਟੀ ਵੱਲੋਂ ਜਥਿਆਂ, ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਭਾਰਤੀ ਹਾਈ ਕਮਿਸ਼ਨਰ ਲੰਡਨ ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਹੋਏ ਨਤਮਸਤਕ

ਲੰਡਨ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਹਾਈ ਕਮਿਸ਼ਨਰ ਲੰਡਨ ਰੁਚੀ ਘਣਸ਼ਿਆਮ ਨੇ ਗੁਰਦੁਆਰਾ ਰਾਮਗੜ੍ਹੀਆ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੀ ਸਜਾਵਟੀ ਸੇਵਾਵਾਂ ਵਿਚ ਹਿੱਸਾ ਲਿਆ | ਉਨ੍ਹਾਂ ਬੀਬੀਆਂ ਨਾਲ ਮਿਲ ਕੇ ਪਾਲਕੀ ਸਾਹਿਬ ਦੀ ਵਿਛਾਈ, ਫੁੱਲਾਂ ਦੇ ਗੁਲਦਸਤੇ ਤਿਆਰ ਕਰਨ ਤੇ ਲੰਗਰ ਵਿਚ ਹਿੱਸਾ ਪਾਇਆ, ਤੇ ਹੱਥੀ ਸੇਵਾ ਕੀਤੀ | ਘਣਸ਼ਿਆਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਸਰਕਾਰ ਵਲੋਂ ਤੋਹਫੇ ਭੇਂਟ ਕੀਤੇ,

ਸੁਦਰਸ਼ਨ ਪਟਨਾਇਕ 'ਇਟਾਲੀਅਨ ਸੈਂਡ ਆਰਟ ਐਵਾਰਡ' ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ

ਲੰਡਨ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਸਿੱਧ ਰੇਤ ਕਲਾਕਾਰ ਸੁਦਰਸ਼ਨ ਪਟਨਾਇਨ ਨੇ ਰੋਮ ਵਿਖੇ ਹੋਏ ਸਨਮਾਨ ਸਮਾਗਮ ਦੌਰਾਨ 'ਇਟਾਲੀਅਨ ਗੋਲਡਨ ਸੈਂਡ ਆਰਟ ਐਵਾਰਡ 2019' ਪ੍ਰਾਪਤ ਕੀਤਾ | ਓਡੀਸ਼ਾ ਦੇ ਇਸ ਮਸ਼ਹੂਰ ਰੇਤ ਕਲਾਕਾਰ ਨੇ ਕਿਹਾ ਕਿ ਉਕਤ ਵੱਕਾਰੀ ਪੁਰਸਕਾਰ ਮਿਲਣ ਨਾਲ ਉਸ ਨੂੰ ਬਹੁਤ ਹੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ, ਜ਼ਿਕਰਯੋਗ ਹੈ ਕਿ ਸੁਦਰਸ਼ਨ ਪਹਿਲਾ ਭਾਰਤੀ ਹੈ, ਜਿਸ ਨੂੰ ਉਕਤ ਪੁਰਸਕਾਰ ਮਿਲਿਆ ਹੈ

ਵਿਚੈਂਸਾ ਵਿਖੇ ਸਿੱਖ ਇਤਿਹਾਸ ਨਾਲ ਸਬੰਧਿਤ ਪ੍ਰਦਰਸ਼ਨੀ

ਵੀਨਸ (ਇਟਲੀ),16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੀਨਸ ਨੇੜਲੇ ਸ਼ਹਿਰ ਵਿਚੈਂਸਾ ਦੇ ਧਰਮ ਤੇ ਸੱਭਿਆਚਾਰਕ ਵਿਭਾਗ ਦੇ ਮੁੱਖ ਹਾਲ 'ਚ ਸਿੱਖ ਇਤਿਹਾਸਕ ਤਸਵੀਰਾਂ ਦੀ

ਲੇਬਰ ਪਾਰਟੀ ਭਾਰਤ ਵਿਰੋਧੀ ਨਹੀਂ–ਚੇਅਰਮੈਨ ਈਯਨ ਲਾਵੈਰੀ

ਲੰਡਨ,14 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੀਆਂ ਚੋਣਾਂ ਵਿਚ ਭਾਰਤੀ ਲੋਕਾਂ ਨੂੰ ਭਰਮਾਉਣ ਲਈ ਬਰਤਾਨੀਆ ਦੀਆਂ ਦੋਵੇਂ ਮੁੱਖ ਪਾਰਟੀਆਂ ਪੱਬਾਂ ਭਾਰ ਹਨ | ਕਸ਼ਮੀਰ ਦਾ ਮੁੱਦਾ ਹੁਣ ਭਾਰਤ ਨਾਲੋਂ ਜ਼ਿਆਦਾ ਬਰਤਾਨੀਆ ਦੋਣਾਂ ਵਿਚ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ | 

ਸਿੰਘ ਸਭਾ ਲੰਡਨ ਈਸਟ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੱਗੀਆਂ ਰੌਣਕਾਂ

ਲੰਡਨ,14 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਸੈਵਨਕਿੰਗਜ਼ ਅਤੇ ਬਾਰਕਿੰਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਸਾਰਾ ਦਿਨ ਗੁਰਬਾਣੀ ਗਾਇਨ, ਕਥਾ ਵਿਚਾਰਾਂ ਦਾ ਪ੍ਰਵਾਹ ਚੱਲਦਾ ਰਿਹਾ। ਸੰਗਤਾਂ ਸਵੇਰ ਤੋਂ ਦੇਰ ਸ਼ਾਮ ਤੱਕ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀਆਂ ਰਹੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ

ਬਾਰਕਿੰਗ ਵਿਖੇ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਕੀਤਾ ਯਾਦ

ਲੰਡਨ,14 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਸ਼ਵ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਬਾਰਕਿੰਗ ਵਿਖੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਯੂ. ਕੇ. ਦੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਿੰਘ ਸਭਾ ਲੰਡਨ ਈਸਟ ਦੇ ਪ੍ਰਧਾਨ ਸ: ਮੇਜਰ ਸਿੰਘ ਬਾਸੀ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੋਵੇਂ ਵਿਸ਼ਵ ਯੁੱਧਾਂ ਵਿਚ ਸਿੱਖ ਸਿਪਾਹੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਜਿਨ੍ਹਾਂ ਮਨੁੱਖਤਾ ਲਈ ਜਾਨਾਂ ਵਾਰੀਆਂ।

ਵਿਨੀਪੈਗ 'ਚ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਵਿਨੀਪੈਗ,14 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਨੀਪੈਗ ਦੇ ਵੱਖ-ਵੱਖ ਗੁਰੂਘਰਾਂ ਵਿਚ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਿੱਖ ਹੈਰੀਟੇਜ ਮੈਨੀਟੋਬਾ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਵਲੋਂ ਵਿਨੀਪੈਗ ਆਰਟ ਗੈਲਰੀ ਵਿਚ ਸਿੱਖ ਇਤਿਹਾਸ ਅਤੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀ 'ਵੂਈ ਆਬ ਵਨ' ਨਾਮਕ ਇਕ ਪ੍ਰਦਰਸ਼ਨੀ ਲਾਈ ਗਈ ਜਿਸ ਵਿਚ 

ਸਲੋਹ ਦੇ ਲੇਬਰ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੂੰ ਭਰਵਾਂ ਹੁੰਗਾਰਾ

ਲੰਡਨ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਇਕ ਵਾਰ ਫਿਰ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਹਨ, ਤੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਢੇਸੀ ਦੇ ਹੱਕ ਵਿਚ ਹੇਜ਼ ਵਿਖੇ ਲੇਬਰ ਪਾਰਟੀ ਤੇ ਢੇਸੀ ਦੇ ਸਹਿਯੋਗੀਆਂ ਕੌਾਸਲਰ ਰਘਵਿੰਦਰ ਸਿੰਘ ਤੇ ਕੌਾਸਲਰ ਰਾਜੂ ਸੰਸਾਰਪੁਰੀ ਵਲੋਂ ਪਿੰਕ ਸਿਟੀ ਹੇਜ਼ ਵਿਚ ਇਕ ਸਮਾਗਮ ਕਰਵਾਇਆ ਗਿਆ,

ਜਨਗਣਨਾ ਲਈ ਸਿੱਖਾਂ ਦੀ ਵੱਖਰੀ ਗਿਣਤੀ ਨੂੰ ਲੈ ਕੇ ਲੰਡਨ ਅਦਾਲਤ ਦੇ ਬਾਹਰ ਰੋਸ ਪ੍ਰਦਰਸ਼ਨ

ਲੰਡਨ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : 2021 ਜਨਗਣਨਾ ਨੂੰ ਲੈ ਕੇ ਸਿੱਖ ਭਾਈਚਾਰਾ ਅਤੇ ਬਰਤਾਨੀਆਂ ਸਰਕਾਰ ਆਹਮੋ ਸਾਹਮਣੇ ਹੋ ਗਏ ਹਨ | ਰੋਇਲ ਕੋਰਟ ਲੰਡਨ ਵਿਚ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਸਿੱਖ ਭਾਈਚਾਰੇ ਵਲੋਂ ਅਦਾਲਤ ਦੇ ਬਾਹਰ ਸਿੱਖਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ | ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਯੂ. ਕੇ. ਸਰਕਾਰ ਵਲੋਂ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਵੱਖਰੀ ਗਿਣਤੀ 

ਇਟਲੀ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਰੇਸ਼ੀਆ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰੇਸ਼ੀਆ ਦੇ ਗੁਰਦਵਾਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ ਦੀਆਂ ਸਮੂਹ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਉੱਤਰੀ ਇਟਲੀ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ | ਨਗਰ ਕੀਰਤਨ ਨੇ ਬਾਅਦ ਦੁਪਿਹਰ ਗੁਰਦਵਾਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਚਾਲੇ ਪਾਏ | ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਪਿੱਛੇ ਸਤਿਨਾਮ ਵਾਹਿਗੁਰੂ ਦਾ ਜਾਪੁ ਕੀਤਾ ਜਾ ਰਿਹਾ ਸੀ |

ਯੂਕੇ: ਲੇਬਰ ਪਾਰਟੀ ਨੇ ‘ਭਾਰਤ ਵਿਰੋਧੀ ਰੁਖ਼’ ਤੋਂ ਪਾਸਾ ਵੱਟਿਆ

ਲੰਡਨ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ’ਤੇ ਭਾਰਤ ਵਿਰੋਧੀ ਹੋਣ ਦੇ ਦੋਸ਼ ਲੱਗਣ ਤੋਂ ਬਾਅਦ ਪਾਰਟੀ ਨੇ ਹੁਣ ਦਖ਼ਲ ਦਿੰਦਿਆਂ ਅਪੀਲ ਕੀਤੀ ਹੈ ਕਿ ਕਸ਼ਮੀਰ ਮੁੱਦੇ ਨੂੰ ਯੂਕੇ ’ਚ ਦੋ ਫ਼ਿਰਕਿਆਂ ਵਿਚ ਵੰਡ ਪਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ। 

550 ਸਾਜੀਆਂ, ਸੰਗੀਤਕਾਰਾਂ, ਗਾਇਕਾਂ ਨੇ ਸ਼ਬਦ ਗਾਇਨ ਕਰਕੇ ਬਣਾਇਆ ਵਿਸ਼ਵ ਰਿਕਾਰਡ

ਲੰਡਨ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਰਮਿੰਘਮ ਲਾਇਬਰੇਰੀ 'ਚ ਵੱਖ-ਵੱਖ ਧਰਮਾਂ ਦੇ 550 ਸਾਜ਼ੀਆਂ, ਗਾਇਕਾਂ ਅਤੇ ਗਾਇਕਾਵਾਂ ਵਲੋਂ ਸ਼ਬਦ ਗਾਇਨ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ | ਗਲੋਬਲ ਸਿੱਖ ਵਿਜ਼ਨ ਵਲੋਂ ਰਵਿੰਦਰ ਸਿੰਘ ਕੋਹਲੀ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ 'ਚ ਉਸਤਾਦ ਪ੍ਰੀਤਮ ਸਿੰਘ ਦੀ ਅਗਵਾਈ 'ਚ ਵੱਖ-ਵੱਖ ਧਰਮਾਂ ਦੇ ਬੱਚਿਆਂ,

ਪ੍ਰਕਾਸ਼ ਪੁਰਬ ਸਮਾਗਮਾਂ ਲਈ ਯੂ.ਕੇ. ਤੋਂ 100 ਸਿੱਖ ਸਰਧਾਲੂਆਂ ਦਾ ਜਥਾ ਪਾਕਿਸਤਾਨ ਪੁੱਜਾ

 ਇੰਗਲੈਂਡ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਚ ਹਿੱਸਾ ਲੈਣ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋ ਰਹੇ ਸਮਾਗਮਾਂ ਚ ਹਿੱਸਾ ਲੈਣ ਲਈ ਇੰਗਲੈਂਡ ਤੋਂ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਵਲੋਂ ਗੁਰਜੀਤ ਸਿੰਘ ਸਮਰਾ ਦੀ ਅਗਵਾਈ ਪਾਕਿਸਤਾਨ ਗਏ 100 ਦੇ ਕਰੀਬ ਸੰਗਤ ਦੇ ਜਥੇ ਵਲੋਂ ਜਿੱਥੇ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕੀਤੇ ਗਏ ¢ ਪ੍ਰਕਾਸ਼ ਪੁਰਬ ਨੂੰ 

ਬੋਲੀਵੀਆ ’ਚ ਰਾਸ਼ਟਰਪਤੀ ਦੇ ਅਸਤੀਫ਼ੇ ਮਗਰੋਂ ਦੰਗੇ

ਲਾ ਪਾਜ਼,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੋਲੀਵੀਆ ਦੇ ਰਾਸ਼ਟਰਪਤੀ ਇਵੋ ਮੋਰਾਲਜ਼ ਦੇ ਅਸਤੀਫ਼ੇ ਮਗਰੋਂ ਮੁਲਕ ’ਚ ਥਾਂ-ਥਾਂ ਦੰਗੇ ਹੋ ਰਹੇ ਹਨ। ਦੱਸਣਯੋਗ ਹੈ ਕਿ ਸਰਕਾਰ ਖ਼ਿਲਾਫ਼ ਪਿਛਲੇ ਇਕ ਮਹੀਨੇ ਤੋਂ ਮੁਜ਼ਾਹਰੇ ਹੋ ਰਹੇ ਹਨ ਤੇ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਾਇਆ ਗਿਆ ਹੈ। ਮੋਰਾਲਜ਼ ਤੇ ਉਪ ਰਾਸ਼ਟਰਪਤੀ ਦੇ ਐਤਵਾਰ ਰਾਤ ਅਸਤੀਫ਼ੇ ਤੋਂ ਬਾਅਦ ਮੁਲਕ ਵਿਚ ਦੰਗੇ ਸ਼ੁਰੂ ਹੋ ਗਏ।

ਕੀਥ ਵਾਜ਼ ਵੱਲੋਂ ਸੇਵਾਮੁਕਤੀ ਦਾ ਐਲਾਨ

ਲੰਡਨ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਮੂਲ ਦੇ ਸਭ ਤੋਂ ਜ਼ਿਆਦਾ ਸਮਾਂ ਲੋਕ ਸਭਾ ਮੈਂਬਰ ਰਹੇ ਕੀਥ ਵਾਜ਼ ਨੇ ਅੱਜ 32 ਸਾਲ ਦੀ ਆਪਣੀ ਲੰਬੀ ਪਾਰੀ ਮਗਰੋਂ ਡਰੱਗ ਸਕੈਂਡਲ ਦੇ ਸੰਦਰਭ ਵਿੱਚ ਸੇਵਾ ਮੁਕਤੀ ਲੈਣ ਦਾ ਐਲਾਨ ਕਰ ਦਿੱਤਾ। ਉਹ ਲੇਬਰ ਪਾਰਟੀ ਦੇ ਲੈਸਟਰ ਪੂਰਬੀ ਤੋਂ 1987 ਤੋਂ ਐਮਪੀ ਬਣਦੇ ਆ ਰਹੇ ਹਨ। ਉਨ੍ਹਾਂ ਦੇ ਸੇਵਾਮੁਕਤੀ ਦੇ ਐਲਾਨ ਮਗਰੋਂ ਹੁਣ ਇਸ ਹਲਕੇ ਵਿੱਚ 12 ਦਸੰਬਰ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਆਪਣੀ ਵੈੱਬਸਾਈਟ ’ਤੇ ਆਖਿਆ ਕਿ

ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ

ਲੰਡਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ’ਚ ਹੋਣ ਵਾਲੀਆਂ ਆਮ ਚੋਣਾਂ ’ਚ ਵਾਤਾਵਰਨ ਦਾ ਮੁੱਦਾ ਉਭਾਰੇ ਜਾਣ ਲਈ ਅੱਜ ਮੁਜ਼ਾਹਰਾਕਾਰੀਆਂ ਵੱਲੋਂ ਥੇਮਸ ਨਦੀ ’ਚ ਮਕਾਨ ਦਾ ਮਾਡਲ ਡੋਬਿਆ ਗਿਆ। 

ਕੋਈ ਕੰਧ ਇੰਨੀ ਉੱਚੀ ਨਹੀਂ ਜੋ ਤੋੜੀ ਨਾ ਜਾ ਸਕੇ: ਮਰਕਲ

ਬਰਲਿਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਬਰਲਿਨ ਦੀ ਕੰਧ ਟੁੱਟਣ ਦੀ 30ਵੀਂ ਵਰ੍ਹੇਗੰਢ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਕੋਈ ਵੀ ਕੰਧ ਇੰਨੀ ਉੱਚੀ ਨਹੀਂ ਹੈ ਜੋ ਲੋਕਾਂ ਨੂੰ ਵੱਖ ਕਰ ਸਕੇ ਤੇ ਉਨ੍ਹਾਂ ਨੂੰ ਆਜ਼ਾਦੀ ਤੋਂ ਦੂਰ ਰੱਖਿਆ ਜਾ ਸਕੇ ਅਤੇ ਅਜਿਹੀ ਕੋਈ ਕੰਧ ਨਹੀਂ ਹੈ ਜਿਸ ਨੂੰ ਤੋੜਿਆ ਨਾ ਜਾ ਸਕੇ।

ਯੂਕੇ ਚੋਣਾਂ ’ਚ ਉਮੀਦਵਾਰਾਂ ਨੂੰ ਕਸ਼ਮੀਰ ਮਸਲਾ ਨਾ ਉਛਾਲਣ ਦੀ ਅਪੀਲ

ਲੰਡਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਮਗਰੋਂ ਇੰਗਲੈਂਡ ਦੀਆਂ ਆਮ ਚੋਣਾਂ ’ਚ ਇਹ ਮਸਲਾ ਉਭਾਰਿਆ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਉਪ ਮਹਾਦੀਪ ਦੀਆਂ ਵੰਡੀਆਂ ਪਾਉਣ ਦੇ ਇਰਾਦਿਆਂ ਨੂੰ ਉਭਾਰੇ ਜਾਣ ਖ਼ਿਲਾਫ਼ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਕਸ਼ਮੀਰ ਮਸਲੇ ਦੀ ਬਜਾਏ ਇੰਗਲੈਂਡ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਕੁਝ ਭਾਰਤੀ ਪ੍ਰਵਾਸੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਸੁਨੇਹਿਆਂ ਅਤੇ ਚੈਟ ਗਰੁੱਪਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਕਸ਼ਮੀਰ ’ਚ ਕੌਮਾਂਤਰੀ ਦਖ਼ਲ ਦੇ ਪੱਖ ’ਚ ਮਤਾ ਪਾਸ ਕਰਨ ਅਤੇ ਉਸ ਦੇ ‘ਭਾਰਤ ਵਿਰੋਧੀ’ ਰਵੱਈਏ ਕਾਰਨ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਨੀ ਲਾਂਡਰਿੰਗ ਵਿਰੁੱਧ ਯੂਰਪੀ ਯੂਨੀਅਨ ਦੇ ਵੱਡੇ ਦੇਸ਼ ਸਾਂਝੀ ਨਿਗਰਾਨ ਅਥਾਰਿਟੀ ਕਾਇਮ ਕਰਨ ਲੱਗੇ

ਬ੍ਰਸਲਜ਼,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰਪੀ ਯੂਨੀਅਨ ਦੇ ਵੱਡੇ ਦੇਸ਼ ਸਾਂਝੇ ਤੌਰ ਉੱਤੇ ਨਵੀਂ ਨਿਗਰਾਨ ਅਥਾਰਟੀ ਕਾਇਮ ਕਰਨ ਲਈ ਸਰਗਰਮ ਹੋ ਗਏ ਹਨ। ਇਹ ਏਜੰਸੀ ਵੱਖ-ਵੱਖ ਦੇਸ਼ਾਂ ਵਿੱਚ ਕਾਲੇ ਧਨ ਨੂੰ ਚਿੱਟਾ ਬਣਾਉਣ (ਮਨੀ ਲਾਂਡਰਿੰਗ) ਦੇ ਮਾਮਲਿਆਂ ਨਾਲ ਦੇਸ਼ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਤੌਰ ਨਜਿੱਠ ਸਕੇਗੀ ਅਤੇ ਸਿੱਧੀ ਕਾਰਵਾਈ ਕਰ ਸਕੇਗੀ। ਜ਼ਿਕਰਯੋਗ ਹੈ ਕਿ ਯੂਰਪੀ ਯੂਨੀਅਨ ਦੇ ਬੈਂਕਾਂ ਵਿੱਚ ਮਨੀ ਲਾਂਡਰਿੰਗ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਜਰਮਨੀ, ਫਰਾਂਸ, ਇਟਲੀ, ਸਪੇਨ, ਨੈਦਰਲੈਂਡਜ਼ ਅਤੇ ਲਾਤਵੀਆ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ 28 ਦੇਸ਼ਾਂ ਦੀ ਯੂਰਪੀ ਯੂਨੀਅਨ ਨੂੰ ਇੱਕ ਕੇਂਦਰੀ ਨਿਗਰਾਨ ਦੀ ਲੋੜ ਹੈ ਜੋ ਯੂਰਪੀ ਯੂਨੀਅਨ ਦੇ ਵਿੱਤੀ ਪ੍ਰਬੰਧ ਵਿੱਚ ਧਨ ਦੀ ਸਿੱਧੀ ਆਮਦ ਦੀ ਬੁਰਾਈ ਨਾਲ ਨਜਿੱਠ ਸਕੇ।

ਬਰਤਾਨਵੀ ਪੈਨਲ ਵੱਲੋਂ ਕਸ਼ਮੀਰ ਮਸਲੇ ’ਤੇ ਚਰਚਾ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ’ਚ ਕੂਟਨੀਤਕ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਸ਼ਮੀਰ ’ਚ ਤਣਾਅ ਘਟਾਉਣ ’ਚ ਕੌਮਾਂਤਰੀ ਭਾਈਚਾਰਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਅਤੇ ਉੱਤਰੀ ਆਇਰਲੈਂਡ ਸ਼ਾਂਤੀ ਪ੍ਰਕਿਰਿਆ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ‘ਗੁੱਡ ਫਰਾਈਡੇਅ ਸਮਝੌਤੇ’ ਵਾਂਗ ਭਾਰਤ ਤੇ ਪਾਕਿਸਤਾਨ ਵਿ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086564830
Copyright © 2019, Panjabi Times. All rights reserved. Website Designed by Mozart Infotech