ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਸਿਹਤ ਖਜ਼ਾਨਾ

ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ)

October 20, 2019 04:38 PM

ਸਰੀਰ ਦੀਆਂ ਹੱਡੀਆਂ ਦੇ ਜੋੜਾਂ ’ਚ ਹੋਣ ਵਾਲੀ ਸੋਜ ਨੂੰ ਗਠੀਆ (ਆਰਥਰਾਈਟਿਸ) ਕਿਹਾ ਜਾਂਦਾ ਹੈ। ਅੱਜ ਦੇ ਪ੍ਰਚੱਲਤ ਡਾਕਟਰੀ ਵਿਗਿਆਨ ਨੇ ਆਰਥਰਾਈਟਿਸ (ਗੱਠੀਏ) ਦੇ ਕਈ ਭੇਤ ਦੱਸੇ ਹਨ ਜਿਵੇਂ ਕਿ ਆਮ ਗੱਠੀਆ (ਰਿਊਮੇਟਾਇਡ ਆਰਥਰਾਈਟਿਸ), ਗਨੋਰੀਅਲ ਆਰਥਰਾਈਟਿਸ,ਜੁਵੇਨਾਈਲ ਆਰਥਰਾਈਟਿਸ, ਵੱਡੀ ਉਮਰ ਦਾ ਗਠੀਆ (ਓਸਟੀਓ ਆਰਥਰਾਈਟਿਸ), ਨਿਊਰੋ ਟ੍ਰਾਪਿਕ ਆਰਥਰਾਈਟਿਸ ਆਦਿ ਤੋਂ ਇਲਾਵਾ ਕੁਝ ਹੋਰ ਵੀ ਕਿਸਮਾਂ ਹਨ। ਅੱਜ ਕੱਲ ਗੋਡੇ ਬਦਲਣੇ ਆਮ ਗੱਲ ਹੋ ਗਈ ਹੈ। ਹੱਡੀਆਂ ਦੇ ਜੋੜ ਦੋ ਕਿਸਮ ਦੇ ਹੁੰਦੇ ਹਨ। ਇੱਕ ਕਿਸਮ ਤਾਂ ਅਜਿਹੀ ਹੁੰਦੀ ਹੈ, ਜਿਸ ਵਿੱਚ ਹੱਡੀਆਂ ਦੇ ਜੋੜ ਉੱਪਰੋਂ ਹੇਠਾਂ, ਖੱਬੇ ਸੱਜੇ ਸਭ ਪਾਸੇ ਮੁੜਦੇ ਹਨ। ਇਸ ਕਰ ਕੇ ਅਸੀਂ ਤੁਰ-ਫੇਰ ਸਕਦੇ ਹਾਂ, ਦੌੜ ਸਕਦੇ ਹਾਂ, ਪਾਣੀ ਵਿੱਚ ਤੈਰ ਸਕਦੇ ਹਾਂ। ਇਹ ਜੋੜ ਮੋਢੇ, ਕੂਹਣੀਆਂ, ਕਮਰ, ਕੁੱਲੇ, ਗੋਡੇ ਤੇ ਗਿੱਟਿਆਂ ਦੇ ਹੁੰਦੇ ਹਨ। ਦੂਜੀ ਕਿਸਮ ਅਜਿਹੀ ਹੁੰਦੀ ਹੈ, ਜਿਸ ਵਿੱਚ ਜੋੜਾਂ ਦੀ ਗਤੀਸ਼ੀਲਤਾ ਹੁੰਦੀ ਹੈ ਜਾਂ ਫੇਰ ਹੁੰਦੀ ਹੀ ਨਹੀਂ, ਜਿਵੇਂ ਘੱਟ ਗਤੀ ਵਾਲੀਆਂ ਰੀੜ੍ਹ ਦੀਆਂ ਹੱਡੀਆਂ ਤੇ ਗਤੀ ਨਾ ਕਰਨ ਵਾਲੀਆਂ ਖੋਪੜੀ ਦੀਆਂ ਹੱਡੀਆਂ ਦੇ ਜੋੜ ਠੀਕ ਤਰ੍ਹਾਂ ਜੁੜੇ ਰਹਿਣ ਤੇ ਆਪਣਾ ਕੰਮ ਠੀਕ ਤਰ੍ਹਾਂ ਨਾਲ ਕਰਦੇ ਰਹਿਣ, ਇਸ ਲਈ ਕੁਦਰਤ ਨੇ ਸੁਰੱਖਿਆ ਦੀ ਵਿਵਸਥਾ ਵੀ ਪੂਰੀ ਤਰ੍ਹਾਂ ਕੀਤੀ ਹੈ ਯਾਨੀ ਜੋੜਾਂ ਦੇ ਆਸ ਪਾਸ ਚਾਰੇ ਪਾਸੇ ਤੰਤੂਆਂ ਅਤੇ ਮਾਸਪੇਸ਼ੀਆਂ ਦਾ ਇੱਕ ਅਵਰਨ (ਕੈਪਸੂਲ) ਬਣਾ ਰੱਖਿਆ ਹੈ। ਇਹ ਕੈਪਸੂਲ ਅੰਦਰ ਦੋ ਵਿਸ਼ੇਸ਼ ਤੱਤ ਹੁੰਦੇ ਹਨ ਇੱਕ ਕਾਰਟੀਲੇਜ (ਵਾਸ਼ਲ ਵਾਗੂੰ) ਦੂਜੀ ਲੇਸਦਾਰ ਝਿੱਲੀ (ਸਾਇਨੋਵੀਅਲ ਮੈਂਬਰੇਨ) ਜਾਰਟੀਲੇਜ ਨਰਮ ਤੇ ਚਿਕਨੀ ਹੁੰਦੀ ਹੈ ਅਤੇ ਦੂਜੀ ਝਿੱਲੀ ਟਾਈਪ ਸ਼ੇਦਯੁੱਕਤ ਤੇ ਚਿਕਨੀ ਹੁੰਦੀ ਹੈ, ਜਿਸ ’ਚ ਪਾਣੀ ਤੇ ਪ੍ਰੋਟੀਨ ਹੁੰਦੇ ਹਨ, ਜਿਸ ਨਾਲ ਕੋਲੇਜਨ ਪ੍ਰੋਟੀਨ ਇੱਕ ਜਾਲ ਨੁਮਾ ਆਕਿਰਤੀ ਬਣਾਉਂਦਾ ਹੈ, ਜੋ ਜੋੜ ਨੂੰ ਸਥਿਰਤਾ ਤੇ ਲਚਕੀਲਾਪਣ ਦਿੰਦਾ ਹੈ। ਪਾਣੀ ਤੇ ਜਾਲ ਮਿਲਾ ਕੇ ਇੱਕ ਮਜ਼ਬੂਤ ਗੱਦੀਨੁਮਾਂ ਬਣਤਰ ਬਣਾਉਂਦੇ ਹਨ ਜੋ ਜੋੜ ਤੇ ਗਤੀ ਦੌਰਾਨ ਹੱਡੀਆਂ ਨੂੰ ਸਹਿਜ ਗਤੀਸ਼ੀਲਤਾ ਦੇਣ ਵਾਲੀ ਤੇ ਘਸਰਨ ਤੋਂ ਉਨ੍ਹਾਂ ਦੀ ਰਾਖੀ ਕਰਨ ਵਾਲੀ ਹੁੰਦੀ ਹੈ। ਇਹ ਸ਼ਲੇਸ਼ਮਿਕ ਝਿੱਲੀ ਜੋੜ ਦੀ ਕੋਠੜੀ ਦੀ ਅੰਦਰਲੀ ਪਰਤ ਬਣਾਉਂਦੀ ਹੈ ਅਤੇ ਇਸ ਕੋਠੜੀ ਦੇ ਵਿੱਚ ਇੱਕ ਚਿਕਨਾ ਤਰਲ ਪਦਾਰਥ (ਸਾਇਨੋਵੀਅਲ ਫਲਿਊਡ) ਰਿਸਦਾ ਰਹਿੰਦਾ ਹੈ, ਜਿਵੇਂ ਮਸ਼ੀਨ ਦੇ ਕੱਲ ਪੁਰਜਿਆਂ ਨੂੰ ਤੇਲ ਜਾਂ ਗ੍ਰੀਸ ਲਾਇਆ ਜਾਂਦਾ ਹੈ ਤਾਂ ਕਿ ਉਹ ਘਿਸਨ ਤੋਂ ਬਚੇ ਰਹਿਣ ਅਤੇ ਸੌਖਿਆਂ ਹੀ ਗਤੀ ਕਰਦੇ ਰਹਿਣ, ਉਸੇ ਤਰ੍ਹਾਂ ਕੁਦਰਤ ਨੇ ਹੱਡੀਆਂ ਦੇ ਜੋੜਾਂ ਵਿੱਚ ਇਸ ਤਰਲ ਪਦਾਰਥ ਦੀ ਵਿਵਸਥਾ ਕਰ ਰੱਖੀ ਹੈ ਤਾਂ ਕਿ ਜੋੜ ਤੇ ਹੱਡੀਆਂ ਭਲੀ ਪ੍ਰਕਾਰ ਗਤੀ ਕਰ ਸਕਣ ਅਤੇ ਇਹ ਆਪਸੀ ਰਗੜ ਖਾਣ ਤੋਂ ਬਚੀਆਂ ਰਹਿਣ। ਇਹੀ ਵਜ੍ਹਾ ਹੈ ਕਿ ਦਿਨ ਭਰ ਕੰਮਕਾਜ਼ ਕਰਦੇ ਰਹਿਣ ਨਾਲ ਹੱਡੀਆਂ ਦੇ ਇਹ ਜੋੜ ਅਣਗਿਣਤ ਵਾਰ ਗਤੀ ਕਰਦੇ ਹਨ ਪਰ ਆਪਸ ਵਿੱਚ ਹੱਡੀਆਂ ਰਗੜ ਨਹੀਂ ਖਾਂਦੀਆਂ।
ਹੁਣ ਆਪਾਂ ਓਸਟੀਓ ਆਰਥਰਾਈਟਿਸ ’ਤੇ ਚਰਚਾ ਕਰਦੇ ਹਾਂ ਓਸਟੀਓ ਆਰਥਰਾਈਟਿਸ (ਵੱਡੀ ਉਮਰ ਦਾ ਗਠੀਆ) ਹੱਡੀਆਂ ਤੇ ਜੋੜਾਂ ਦਾ ਉਹ ਵਿਗਾੜ ਹੈ, ਜਿਸ ’ਚ ਜੋੜਾਂ ਦੀ ਕਾਰਟੀਲੇਜ ਦਾ ਹਰਜਾ ਹੋਣ ਲੱਗਦਾ ਹੈ। ਇਸ ਲਈ ਇਸ ਨੂੰ ਡੀਜਨਰੇਟਿਵ ਆਰਥਰਾਈਟਿਸ ਵੀ ਕਿਹਾ ਜਾਂਦਾ ਹੈ ਅਤੇ ਅਕਸਰ ਇਹ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਹੈ। ਹਾਲਾਂਕਿ ਅੱਜ ਕੱਲ੍ਹ ਦੇ ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਸਿੱਟੇ ਵਜੋਂ ਘੱਟ ਉਮਰ ਦੇ ਲੋਕ ਵੀ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਵੱਧ ਭਾਰ ਤੇ ਦਬਾਅ ਝੱਲਣ ਵਾਲੇ ਜੋੜ ਜਿਵੇਂ ਗੋਡੇ ਗਿੱਟੇ ਕੁੱਲੇ ਰੀੜ ਹੱਥ ਅਤੇ ਪੈਰਾਂ ਆਦਿ ਵਿੱਚੋਂ ਜਿਸ ਜੋੜ ਦੀ ਕਾਰਟੀਲੇਜ ਪਕੜਦੀ ਹੈ ਤਾਂ ਉਥੋਂ ਦੀ ਕਾਰਟੀਲੇਜ ਨੂੰ ਹਰਜਾ ਮੱਠੀ ਰਫ਼ਤਾਰ ਨਾਲ ਹੋਣ ਲੱਗਦਾ ਹੈ। ਸ਼ੁਰੂ ’ਚ ਕਾਰਟੀਲੇਜ ’ਚ ਸੋਜ ਪੈ ਜਾਂਦੀ ਹੈ ਤੇ ਫਿਰ ਇਸ ’ਚੋਂ ਪਾਣੀ ਤੇ ਪ੍ਰੋਟੀਨ ਖਾਰਜ ਹੋਣ ਲੱਗਦੇ ਹਨ ਤੇ ਫਿਰ ਕਾਰਟੀਲੇਜ ’ਚ ਦਰਾੜਾਂ ਅਤੇ ਟੋਏ ਪੈਣ ਲੱਗਦੇ ਹਨ। ਰੋਗ ਨਾਲ ਇਹ ਹਰਜਾ ਹੌਲੀ ਹੌਲੀ ਵਧਦਾ ਜਾਂਦਾ ਹੈ ਅਤੇ ਆਖਿਰ ਵਿੱਚ ਕਾਰਟੀਲੇਜ ਦਾ ਥੋੜ੍ਹਾ ਹਿੱਸਾ ਹਰਜਾ ਚੱਲ ਕੇ ਨਸ਼ਟ ਹੋ ਜਾਂਦਾ ਹੈ ਅਤੇ ਜੋੜ ਦੀ ਕੋਠੜੀ (ਕੈਵਿਟੀ) ਵਿੱਚ ਹੱਡੀਆਂ ਦੇ ਸਾਰੇ ਸਿਰੇ ਅਸੁਰੱਖਿਅਤ ਰੂਪ ’ਚ ਖੁੱਲ੍ਹੀ ਹਾਲਤ ’ਚ ਰਹਿ ਜਾਂਦੇ ਹਨ। ਅਜਿਹੀ ਹਾਲਤ ’ਚ ਜੋੜਾਂ ਦੀ ਵਰਤੋਂ ਹੋਣ ਤੇ ਹੱਡੀਆਂ ਦੇ ਸਿਰਿਆਂ ਦਾ ਹਰਜ਼ਾ ਹੁੰਦਾ ਹੈ ਅਤੇ ਰੋਗ ਦੇ ਲੱਛਣ ਉੱਭਰਦੇ ਹਨ।
ਕਾਰਨ:- ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਭੌਤਿਕ ਸਾਧਨਾਂ ਨਾਲ ਜੀਵਨ ਦੀਆਂ ਸੁੱਖ ਸਹੂਲਤਾਂ ਲਗਾਤਾਰ ਵੱਧ ਰਹੀਆਂ ਹਨ। ਡਾਕਟਰੀ ਵਿਗਿਆਨ ਵੀ ਨਿੱਤ ਨਵੀਆਂ ਖੋਜਾਂ ਕਾਰਨ ਮਾਨਵ ਜੀਵਨ ਦੇ ਪੱਧਰ ਨੂੰ ਸੁਧਾਰਨ ਵਿੱਚ ਲੱਗਿਆ ਹੋਇਆ ਹੈ। ਟੈਲੀਵਿਜ਼ਨ ਅਤੇ ਅਖ਼ਬਾਰਾਂ ’ਚ ਸਮਾਜ ਦੇ ਜਾਣੇ ਪਛਾਣੇ ਬੰਦੇ ਫਿਲਮ ਕਲਾਕਾਰ, ਖਿਡਾਰੀ ਅੱਧੀ ਚੁਟਕੀ ’ਚ ਗੋਡੇ ਠੀਕ ਕਰ ਦੇਣ ਵਾਲੇ ਤੇਲ ਤੇ ਦਵਾਈਆਂ ਦਾ ਪ੍ਰਚਾਰ ਕਰ ਰਹੇ ਹਨ। ਵੱਖ ਵੱਖ ਪ੍ਰਚਾਰ ਮਾਧਿਅਮ ਰਾਹੀਂ ਉੱਠਣ ਬੈਠਣ ਦੇ ਤਰੀਕੇ ਯੂਰਪੀਅਨ ਟਾਇਲਟ ਦੀ ਵਰਤੋਂ ਖਾਣ ਪੀਣ ਦੇ ਸਹੀ ਮਾਪਦੰਡਾ ਦੀ ਵਰਤੋਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਇਨ੍ਹਾਂ ਸਭ ਦੇ ਬਾਵਜੂਦ ਓਸਟਿਓ ਆਰਥਰਾਈਟਿਸ ਦੇ ਰੋਗੀਆਂ ਦੀ ਔਸਤ ਉਮਰ ਚਾਲੀ-ਪੰਜਾਹ ਸਾਲ ਹੋ ਗਈ ਹੈ। ਅੱਜ ਇਸ ਰੋਗ ਨਾਲ ਪੀੜਤ ਲੋਕਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਵੇਖਿਆ ਜਾ ਰਿਹਾ ਹੈ। ਇੱਕ ਸਰਵੇ ਅਨੁਸਾਰ ਭਾਰਤ ਵਿੱਚ ਕਰੀਬ ਚਾਰ ਕਰੋੜ ਸੱਠ ਲੱਖ ਲੋਕ ਇਸ ਬਿਮਾਰੀ ਦੀ ਮਾਰ ਹੇਠ ਹਨ। ਕੀ ਸਾਨੂੰ ਅਧੁਨਿਕਤਾ ਦੇ ਨਾਲ ਉਨ੍ਹਾਂ ਲੋਕਾਂ ਦੇ ਆਹਾਰ ਵਿਹਾਰ ਤੇ ਜੀਵਨ ਸ਼ੈਲੀ ਬਾਰੇ ਚਿੰਤਨ ਕਰਨ ਦੀ ਲੋੜ ਨਹੀਂ ਹੈ ? ਅਧੁਨਿਕਤਾ ਦੇ ਨਾਂਅ ਹੇਠ ਆਮ ਗਿਆਨ ਦੀ ਘਾਟ ਕਾਰਨ ਕੀ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ? ਓਸਟਿਓ ਆਰਥਰਾਈਟਿਸ ਸਿਆਣੀ ਚਿੱਲੀ ਦੇ ਤਰਲ ਸਾਇਨੋਵੀਅਲ ਫਲੂਡ ਦਾ ਸੁੱਕਣਾ ਤੇ ਕਾਰਟੀਲੇਜ ਦਾ ਘਿਸਨਾ ਅਕਸਰ ਬੁਢੇਪੇ ਵਿੱਚ ਦੇਖੀ ਜਾਣ ਵਾਲੀ ਬਿਮਾਰੀ ਹੈ ਪਰ ਅੱਜ ਕਲ੍ਹ 40-45 ਸਾਲ ਦੀ ਉਮਰ ਦੇ ਲੋਕ ਵੀ ਇਸ ਦੀ ਮਾਰ ਹੇਠ ਵੇਖੇ ਜਾਣ ਲੱਗੇ ਹਨ।ਇਸ ਦੇ ਕਈ ਕਾਰਨ ਹਨ।
ਪਿਤਾ ਪੁਰਖੀ:— ਜਿਨ੍ਹਾਂ ਲੋਕਾਂ ਦੇ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਇਸ ਰੋਗ ਦੇ ਰੋਗੀ ਰਹੇ ਹੋਣ ਉਨ੍ਹਾਂ ਨੂੰ ਇਸ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਨ੍ਹਾਂ ਕੇਸਾਂ ’ਚ ਜੋੜ ਦਾ ਜਮਾਂਦਰੂ ਪੱਧਰ ਤੇ ਹਰਜਾ ਹੋਣ ਦਾ ਰੁਝਾਨ ਰਹਿੰਦਾ ਹੈ ਤੇ ਉਮਰ ਵਧਣ ਦੇ ਨਾਲ ਹੀ ਕਾਰਟੀਲੇਜ ਦੀ ਜੋੜ ਦੀ ਰਾਖੀ ਕਰਨ ਦੀ ਸਮਰਥਾ ਘੱਟ ਜਾਂਦੀ ਹੈ। ਰਿਊਮੇਟਾਇਡ ਆਰਥਰਾਈਟਿਸ ਦੇ ਰੋਗੀਆਂ ’ਚ ਵੀ ਜੋੜਾਂ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ।
ਜ਼ੋਰ ਦੀ ਸੱਟ ਲੱਗਣੀ:- ਇਹ ਰੋਗ ਦੇ ਪੈਦਾ ਹੋਣ ਨਾਲ ਇੱਕ ਪ੍ਰਮੁੱਖ ਕਾਰਨ ਹੁੰਦਾ ਹੈ। ਜੋੜ ’ਤੇ ਸੱਟ ਵੱਜਣ ਜਾਂ ਲੋੜੋਂ ਵੱਧ ਭਾਰ ਪੈਣ ਨਾਲ ਇਹ ਰੋਗ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਗੋਡੇ ’ਤੇ ਸੱਟ ਬੱਝ ਜਾਂਦੀ ਹੈ ਜਾਂ ਉਨ੍ਹਾਂ ਦਾ ਸਰੀਰ ਮੋਟਾਪੇ ਦਾ ਸ਼ਿਕਾਰ ਰਹਿੰਦਾ ਹੈ, ਉਨ੍ਹਾਂ ਨੂੰ ਗੋਡਿਆਂ ’ਚ ਓਸਟਿਓ ਆਰਥਰਾਈਟਿਸ ਹੋਣ ਦੀ ਸੰਭਾਵਨਾ ਹੋਰ ਲੋਕਾਂ ਦੀ ਤੁਲਨਾ ’ਚ ਵੱਧ ਹੁੰਦੀ ਹੈ।
ਇਨਫੈਕਸ਼ਨ:- ਕਿਸੇ ਕਿਸਮ ਦੀ ਬੈਕਟੀਰੀਅਲ ਵਾਇਰਲ ਇਨਫੈਕਸ਼ਨ ਦੇ ਤੇਜ਼ ਰੂਪ ਕਾਰਨ ਜੋੜ ਇਸ ਰੋਗ ਦੀ ਮਾਰ ਹੇਠ ਆ ਜਾਂਦੇ ਹਨ; ਇਸ ਤਰ੍ਹਾਂ ਸੋਰਾਇਸਿਸ ਨਾਮਕ ਚਮੜੀ ਰੋਗ ਹੋਣ ’ਤੇ ਵੀ ਗਠੀਆ ਹੋ ਜਾਂਦਾ ਹੈ।
ਹੋਰ ਕਰਨ:- ਜਿਵੇਂ ਖ਼ੂਨ ਦਾ ਵਿਗਾੜ-ਹੀਮੋਫੀਲੀਆ ਜਿਸ ’ਚ ਜੋੜਾਂ ਅੰਦਰ ਖੂਨ ਰਿਸ ਜਾਂਦਾ ਹੈ,ਸ਼ੂਗਰ, ਬਲੱਡ ਪ੍ਰੈਸ਼ਰ, ਹਾਈਪਰ ਥਾਇਰਾਈਡ ਆਦਿ ਕਾਰਨ ਹੁੰਦੇ ਹਨ।
ਵਿਸ਼ੇਸ਼ ਕਾਰਨ:- ਘੱਟ ਉਮਰ ਦੇ ਇਸ ਰੋਗ ਦੀ ਉਤਪਤੀ ਪਿੱਛੇ ਸਭ ਤੋਂ ਅਹਿਮ ਕਾਰਨ ਹੈ। ਗਲਤ ਆਹਾਰ ਵਿਹਾਰ ਤੇ ਗਲਤ ਜੀਵਨ ਸ਼ੈਲੀ, ਰੋਜ਼ਾਨਾ ਕੰਮਾਂ ’ਚ ਸਰਗਰਮੀ ਤੇ ਕਸਰਤ ਦੀ ਘਾਟ ਹੱਡੀਆਂ, ਕਾਰਾਤੀਲੇਜ ਤੇ ਪੱਠੇ ਕਮਜ਼ੋਰ ਹੋ ਜਾਂਦੇ ਹਨ, ਇਸ ਲਈ ਇੱਕ ਵਾਰੀ ਫਿਰ ਸਿਹਤ ਦੀ ਪਰਿਭਾਸ਼ਾ ’ਤੇ ਵਿਚਾਰ ਕਰਨਾ ਜ਼ਰੂਰੀ ਹੋ ਜਾਂਦੀ ਹੈ। ਅੱਜ ਕੱਲ ਨਾ ਤਾਂ ਸਾਡੇ ਰੋਜ਼ਾਨਾ ਦੇ ਰੁਝੇਵੇ ਸਹੀ ਹਨ ਤੇ ਨਾ ਹੀ ਅਸੀਂ ਸਿਹਤ ਨਿਯਮਾਂ ਦੀ ਪਾਲਣਾ ਕਰਦੇ ਹਾਂ; ਅਸੀਂ ਜਵਾਨੀ ਵਿੱਚ ਹੀ ਬੁਢਾਪੇ ਵਰਗੇ ਵਿਗਾੜਾਂ ਨੂੰ ਸੱਦਾ ਦੇ ਲੈਂਦੇ ਹਾਂ। ਅੱਜ ਦੇ ਭੋਜਨ ’ਚ ਬਣਾਉਟੀ ਤੇ ਬਾਜ਼ਾਰੂ ਵਸਤਾਂ ਦੀ ਵਰਤੋਂ ਦਾ ਰਿਵਾਜ਼ ਹੋ ਗਿਆ ਹੈ। ਚਾਹ, ਕੌਫੀ, ਸ਼ਰਾਬ, ਸਿਗਰਟਨੋਸ਼ੀ,ਡਿੱਬਾ ਬੰਦ ਬੇਹੇ ਖੁਰਾਕੀ ਪਦਾਰਥ, ਟਰਾਂਸਫੈਟ ,ਰਿਫਾਈਂਡ ਆਇਲ, ਚਰਬੀ ਆਦਿ ਨਾਲ ਸੋਜ ਨੂੰ ਸੱਦਾ ਦੇਣ ਵਾਲੇ ਤੱਤਾਂ ਦਾ ਨਿਰਮਾਣ ਹੁੰਦਾ ਹੈ, ਜਿਸ ਕਾਰਨ ਲੰਮੇ ਸਮੇਂ ਦੀ ਨਿਮਨ ਪੱਧਰੀ ਸੋਜ ਸਰੀਰ ਬਣੀ ਰਹਿੰਦੀ ਹੈ, ਜੋ ਆਖਰਕਾਰ ਗਠੀਆਂ ਪੈਦਾ ਕਰਨ ਦਾ ਕਾਰਨ ਬਣਦੀ ਹੈ। ਫਰਿੱਜ ਵਿੱਚ ਰੱਖਿਆ ਖਾਣਾ ਪੀਜ਼ਾ, ਬਰਗਰ ਨਿਊਡਲਜ਼, ਪੇਸਟਰੀ, ਕੇਕ, ਨਮਕੀਨ ਬਿਸਕੁਟ, ਪਲਾਸਟਿਕ ਦੀਆਂ ਬੋਤਲਾਂ ’ਚ ਭਰੀ ਕੋਲਡ ਡ੍ਰਿੰਕਸ ਆਦਿ ਅਤੇ ਉਦਾਸੀ, ਤਣਾਅ, ਰਾਤ ਦਾ ਜਾਗਣਾ ਦਿਨੇ ਸੋਣਾ ਆਲਸੀ ਰੁਝੇਵੇ ਜਿਵੇਂ ਟੀਵੀ ਮੋਬਾਈਲ ਜਾਂ ਲੈਪਟਾਪ ਤੇ ਵੱਧ ਸਮਾਂ ਰੁੱਝੇ ਰਹਿਣਾ, ਕਸਰਤ ਨਾ ਕਰਨੀ, ਆਦਿ ਕਾਰਕ ਹਨ ਜੋ ਪੇਟ ਖਰਾਬ ਕਰਦੇ ਹਨ ਤੇ ਪੇਟ ਗੈਸ ਭਰਦੇ ਹਨ ,ਅੰਤੜੀਆਂ ਦੀ ਚਾਲ ਮੱਠੀ ਪੈ ਜਾਂਦੀ ਹੈ। ਜੋੜਾਂ ਦੀ ਚਿਕਨਾਈ ਘੱਟ ਜਾਂਦੀ ਹੈ। ਜੋੜਾਂ ਦਾ ਗਰੀਸ ਨੁਮਾ ਪਦਾਰਥ ਸੁੱਕਣ ਲੱਗਦਾ ਹੈ ਕਾਰਟੀਲੇਜ ਘਿਸਨ ਲੱਗਦੀ ਹੈ। ਇਸੇ ਕਰ ਕੇ ਲੋਕ ਤੀਹ-ਚਾਲੀ ਸਾਲ ਦੀ ਉਮਰ ਵਿੱਚ ਹੀ ਮੋਟਾਪੇ ਸ਼ੂਗਰ ਗਠੀਆ ਅਤੇ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦੇ ਹਨ। ਕਲੈਸਟਰੋਲ ਵੱਧ ਜਾਂਦਾ ਹੈ। ਡਾਕਟਰ ਉਨ੍ਹਾਂ ਨੂੰ ਚਿਕਨਾਈ ਬੰਦ ਕਰਨ ਦੀ ਸਲਾਹ ਦਿੰਦੇ ਹਨ। ਅੱਜ ਕੱਲ੍ਹ ਦੁੱਧ ਦਹੀਂ ਲੱਸੀ ਦੀ ਥਾਂ ਕੋਲਡ ਡ੍ਰਿਕਸ ਦਾ ਰਿਵਾਜ ਹੋ ਗਿਆ ਹੈ, ਜਿਨ੍ਹਾਂ ਵਿੱਚ ਪ੍ਰਿਜ਼ਰਵੇਟਿਵ ਪਾਏ ਹੁੰਦੇ ਹਨ।
ਲੱਛਣ:— ਜੋੜਾਂ ’ਚ ਅਕੜਾ ਤੇ ਸੋਜ ਆਉਣ ਲੱਗਦੀ ਹੈ। ਜੋੜਾਂ ’ਚ ਲਾਲੀ ਦੇ ਦਰਦ ਪੈਦਾ ਹੁੰਦੇ ਹਨ ਅਤੇ ਜੋੜਾਂ ਦਾ ਮੁੜਨਾ ਸੀਮਤ ਹੋ ਜਾਂਦਾ ਹੈ। ਸਵੇਰੇ ਉੱਠਣ ਵੇਲੇ ਅਕੜਾ ਰਹਿੰਦਾ ਹੈ। ਸਰਦੀ ਕਾਰਨ ਗਠੀਆ ਵਧਦਾ ਹੈ। ਜੋੜਾਂ ਨੂੰ ਹਿਲਾਉਣ ਵਾਲੇ ਕੜਕੜ ਦੀ ਆਵਾਜ਼ ਆਉਂਦੀ ਹੈ। ਜਾਰਟੀਲੇਜ ਘਿਸਣ ਤੋਂ ਪਹਿਲਾਂ ਹੀ ਆਹਾਰ ਵਿਹਾਰ ਵਿੱਚ ਤਬਦੀਲੀ ਕੀਤੀ ਜਾਵੇ।
ਕੁਦਰਤੀ ਭੋਜਨ, ਦੁੱਧ, ਦਹੀਂ, ਪਨੀਰ, ਲੱਸੀ, ਪਾਲਕ, ਟਮਾਟਰ, ਗਾਜਰ, ਮੇਥੀ ਕੱਕੜੀ, ਚੁਕੰਦਰ, ਮੂਲੀ, ਦਾਣੇ, ਬਾਥੂ, ਮੇਥੀ ਕੇਲਾ ਔਲਾ, ਸਿੰਘੇੜਾ ਖੰਜੂਰ ਅਖਰੋਟ ਬਾਦਾਮ ਕਾਜੂ ਰਾਜਮਾਂਹ ਆਦਿ ਦੀ ਖੂਬ ਵਰਤੋਂ ਕਰੋ, ਧੁੱਪੇ ਬੈਠ ਕੇ ਤਿਲ ਦੇ ਤੇਲ ਦੀ ਮਾਲਸ਼ ਕਰੋ। ਵਜ਼ਨ ਕੰਟਰੋਲ ਰੱਖੋ। ਜੇ ਜਾਰਟੀਕੇਜ ਘਿਸ ਜਾਵੇ ਤੇ ਜੋੜ ਕੰਮ ਹੀ ਨਾ ਕਰਨ ਤਾਂ ਜੋੜ ਬਦਲਣ ਦੀ ਨੌਬਤ ਆ ਜਾਂਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਮਾਨਸਿਕ ਤਣਾਅ ਦੇ ਸਰੀਰ ’ਤੇ ਪ੍ਰਭਾਵ

ਲੇਖ਼ਕ : ਡਾ. ਰਣਜੀਤ ਸਿੰਘ
ਸੋਰਸ : ਇੰਟਰਨੇਟ
ਭੱਜਦੌੜ ਦੇ ਦੌਰ ਵਿੱਚ ਮਾਨਸਿਕ ਤਣਾਅ ਵਿੱਚ ਵਾਧਾ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਨਿੱਜਤਵ ਨੇ ਮਨੁੱਖੀ ਰਿਸ਼ਤੇ ਕਮਜ਼ੋਰ ਕਰ ਦਿੱਤੇ ਹਨ। ਹਰ ਪਾਸੇ ਰੌਣਕਾਂ ਵਿਚ ਵੀ ਮਨੁੱਖ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪਿਆ ਹੈ। ਆਧੁਨਿਕਤਾ ਦੇ ਪ੍ਰਭਾਵ ਨਾਲ ਲੋੜਾਂ ਤੇ ਖਾਹਿਸ਼ਾਂ ਵਿਚ ਵਾਧਾ ਹੋ ਗਿਆ ਹੈ, ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਨਿਰਾਸ਼ਾ ਘੇਰ ਲੈਂਦੀ ਹੈ। ਇਸ ਨਾਲ ਹੋਣ ਵਾਲੇ ਆਮ ਨੁਕਸਾਨਾਂ ਵਿਚ ਤਨ ਤੇ ਮਨ ਦਾ ਰੋਗੀ ਹੋਣਾਂ, ਢਾਹੂ ਸੋਚ ਦਾ ਭਾਰੂ ਹੋਣਾ ਅਤੇ ਘਟੀਆਪਨ ਦੇ ਅਹਿਸਾਸ ਵਿੱਚ ਵਾਧਾ ਹੋਣਾ ਆਮ ਵੇਖਣ ਨੂੰ ਮਿਲਦੇ ਹੈ। ਮਾਨਸਿਕ ਬੋਝ ਅਤੇ ਤਣਾਅ ਵਿੱਚ ਉਦੋਂ ਹੀ ਵਾਧਾ ਹੁੰਦਾ ਹੈ ਜਦੋਂ ਮਨੁੱਖ ਚੁਣੌਤੀਆਂ ਤੋਂ ਘਬਰਾ ਜਾਂਦਾ ਹੈ। ਇਹ ਘਬਰਾਹਟ ਹੀ ਮਨ ਤੇ ਤਨ ਦੇ ਰੋਗੀ ਹੋਣ ਦਾ ਕਾਰਨ ਬਣਦੀ ਹੈ।

ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ

ਲੇਖ਼ਕ : ਡਾ. ਪਿਆਰਾ ਲਾਲ ਗਰਗ
ਸੋਰਸ : ਇੰਟਰਨੇਟ
ਕਰੋਨਾਵਾਇਰਸ ਨੇ ਸੰਸਾਰ ਵਿੱਚ ਦਹਿਸ਼ਤ ਫੈਲਾ ਰੱਖੀ ਹੈ ਅਤੇ ਅੱਜ ਇਹ ਮੌਤ ਦਾ ਸੁਦਾਗਰ ਬਣ ਕੇ ਪੇਸ਼ ਹੋਇਆ ਹੈ। ਬੇਸ਼ੱਕ ਭਾਰਤ ਵਿੱਚ ਕੇਵਲ ਤਿੰਨ ਮਾਮਲੇ ਹੀ ਸਾਹਮਣੇ ਆਏ ਹਨ ਤੇ ਪੰਜਾਬ ਵਿੱਚ ਤਾਂ ਇੱਕ ਵੀ ਮਰੀਜ਼ ਇਸ ਤੋਂ ਪੀੜ੍ਹਤ ਨਹੀਂ ਪਾਇਆ ਗਿਆ, ਤਦ ਵੀ ਡਰ ਅਤੇ ਸਹਿਮ ਦਾ ਮਾਹੌਲ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ 23 ਫਰਵਰੀ 2020 ਤੱਕ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਬਿਮਾਰੀ ਪੈਰ ਪਾ ਗਈ ਹੈ। ਸੰਸਥਾ ਵੱਲੋਂ ਜਾਰੀ ਸੰਸਾਰ ਭਰ ਦੇ ਮਰੀਜ਼ਾਂ ਦੇ ਅੰਕੜਿਆਂ ਅਨੁਸਾਰ 23 ਫਰਵਰੀ ਤੱਕ ਕੁੱਲ 78,811 ਮਰੀਜ਼ ਪਾਏ ਗਏ ਹਨ ਤੇ 2462 ਮੌਤਾਂ ਹੋਈਆਂ ਹਨ। ਸਭ ਤੋਂ ਵੱਧ ਮਰੀਜ਼ 76,936 ਤੇ ਮੌਤਾਂ 24,42 ਚੀਨ ਵਿੱਚ, ਇਸ ਤੋਂ ਬਾਅਦ ਦੱਖਣੀ ਕੋਰੀਆ

ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਲੇਖਕ :  ਕਿਰਨਦੀਪ ਕੌਰ, ਹਰਪ੍ਰੀਤ ਕੌਰ ਤੇ ਜਸਵਿੰਦਰ ਸਿੰਘ ਬਰਾੜ

ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ, ਜਿਵੇਂ ਵਿਟਾਮਿਨ ਸੀ 91 ਫ਼ੀਸਦ, ਵਿਟਾਮਿਨ ਏ 48 ਫ਼ੀਸਦ, ਫੌਲਿਕ ਏਸਿਡ 30 ਫ਼ੀਸਦ, ਵਿਟਾਮਿਨ ਬੀ-6 17 ਫ਼ੀਸਦ ਅਤੇ ਵਿਟਾਮਿਨ ਬੀ-3 (ਨਾਇਆਸਿਨ) 15 ਫ਼ੀਸਦ।

ਕੋਰੋਨਾਵਾਇਰਸ: ਲੱਛਣ ਤੇ ਉਪਾਅ

ਲੇਖਕ :  ਡਾ. ਰਿਪੁਦਮਨ ਸਿੰਘ
ਸੰਸਾਰ ਸਿਹਤ ਸੰਗਠਨ (WHO) ਨੇ ਏਸ਼ੀਆਈ ਦੇਸ਼ਾ* ਨੂੰ ਇੱਕ ਜਾਨਲੇਵਾ ਵਾਇਰਸ ਤੋ* ਬਚਨ ਲਈ ਚਿਤਾਵਨੀ ਜਾਰੀ ਕੀਤੀ ਹੈ। ਸ਼ੁਰੂਆਤ ਵਿੱਚ ਚੀਨ ਵਿੱਚ ਫੈਲਿਆ ਇਹ ਖਤਰਨਾਕ ਵਾਇਰਸ ਜਾਪਾਨ ਅਤੇ ਥਾਈਲੈ*ਡ ਤੱਕ ਪਹੁੰਚ ਗਿਆ ਹੈ। ਚੀਨ ਵਿੱਚ ਪਾਏ ਗਏ ਇਸ ਵਾਇਰਸ ਨੂੰ ਕੋਰੋਨਾਵਾਇਰਸ ਨਾਮ ਦਿੱਤਾ ਗਿਆ ਹੈ। ਡਬਲਯੂ.ਐੱਚ.ਓ. ਦੇ ਟਵੀਟ ਅਨੁਸਾਰ ਜਾਪਾਨ ਦੇ ਹੈਲਥ ਮੰਤਰਾਲਾ ਨੇ ਜਾਪਾਨ ਵਿੱਚ ਇਸ ਵਾਇਰਸ ਦੇ ਪਹਿਲੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਇਹ ਵਿਅਕਤੀ ਚੀਨ ਦੇ ਵੂਹਾਨ ਸ਼ਹਿਰ ਤੋ* ਪਰਤਿਆ ਸੀ। ਇਸ ਵਾਇਰਸ ਦੀ ਸ਼ੁਰੂਆਤ ਚੀਨ ਤੋ* ਹੀ ਹੋਈ ਹੈ ਪਰ ਹੁਣ ਇਹ ਜਾਪਾਨ ਅਤੇ ਥਾਈਲੈ*ਡ ਵਿੱਚ ਵੀ ਪਹੁੰਚ ਗਿਆ ਹੈ ਜਿਸ ਦੇ ਨਾਲ ਦੁਨੀਆ ਭਰ ਦੇ ਸਿਹਤ ਸੰਗਠਨ ਚਿੰਤਤ ਹਨ। ਏਅਰਪੋਰਟ ਉੱਤੇ ਵੀ ਲੋਕਾ* ਦੀ ਜਾ*ਚ ਕੀਤੀ ਜਾ ਰਹੀ ਹੈ, ਖਾਸਕਰ ਜੋ ਲੋਕ ਚੀਨ ਤੋ* ਆ ਰਹੇ ਹਨ।

ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ

ਡਾ. ਮਨਜੀਤ ਸਿੰਘ ਬੱਲ

ਕੁਦਰਤ ਦੁਆਰਾ ਮਨੁੱਖ ਨੂੰ ਬਖਸ਼ੀ ਹੋਈ ਸਾਹ-ਪ੍ਰਣਾਲੀ ਵਿਚ ਸਾਹ ਰੋਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ, ਜੋ ਆਖਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ

ਲਾਲ ਚੰਦ ਸਿੰਘ
ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਕਮਜ਼ੋਰ ਜਾਂ ਬਿਮਾਰ ਹੋਣ ਸਗੋਂ ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਹੋਣ। ਹਰ ਮਾਂ-ਪਿਓ ਬੱਚਿਆਂ ਦੀ ਸਲਾਮਤੀ/ਤੰਦਰੁਸਤੀ ਵਿੱਚ ਹੀ ਆਪਣੀ ਸਲਾਮਤੀ ਸਮਝਦਾ ਹੈ। ਦਰਅਸਲ ਤੰਦਰੁਸਤ/ਅਰੋਗ ਅਤੇ ਰਿਸ਼ਟ ਪੁੱਸ਼ਟ ਬੱਚੇ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਭਵਿੱਖ ਦੇ ਵਾਰਿਸ ਅਤੇ ਉਸ ਦੇਸ਼, ਕੌਮ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦਾ ਆਧਾਰ ਬਣਦੇ ਹਨ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਹਰ ਮਾਂ-ਬਾਪ ਦਾ ਸਭ ਤੋਂ ਅਹਿਮ ਤੇ ਮੁੱਢਲਾ ਫਰਜ਼ ਹੁੰਦਾ ਹੈ ਕਿਉਂਕਿ ਜੇਕਰ ਬਚਪਨ ਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤਾਂ ਬਾਅਦ ਦੀ ਉਮਰ ਵਿੱਚ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਅਕਸਰ ਬਣਿਆਂ ਰਹਿੰਦਾ ਹੈ।

ਬਹੁਤ ਲਾਭ ਹਨ ਗਾਜਰ ਦੇ

ਗਾਜਰ ਜ਼ਮੀਨ ਅੰਦਰ ਉੱਗਣ ਵਾਲੀ ਸਬਜ਼ੀ ਹੈ। ਇਸ ਦੀਆਂ ਮੂਸਲਾ ਜੜ੍ਹਾਂ ਜ਼ਮੀਨ ਅੰਦਰੋਂ ਖਾਧ ਪਦਾਰਥ ਇਕੱਠੇ ਕਰ ਕੇ ਜੜ੍ਹ ਦੇ ਰੂਪ ਵਿਚ ਬਦਲ ਜਾਂਦੀ ਹੈ। ਇਹ ਠੰਢੇ ਮੌਸਮ ਦਾ ਸਸਤਾ, ਗੁਣਕਾਰੀ ਭੋਜਨ ਹੈ। ਜੇਕਰ ਠੰਢੇ ਮੌਸਮ ਵਿਚ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਅਨੇਕਾਂ ਰੋਗਾਂ ਤੋਂ ਸਾਡੀ ਰੱਖਿਆ ਹੋਵੇਗੀ ਅਤੇ ਸਰੀਰਕ ਸੁੰਦਰਤਾ ਵੀ ਵਧੇਗੀ। ਇਸ ਗੁਣਕਾਰੀ ਭੋਜਨ ਦੇ ਕੁਝ ਚਮਤਕਾਰੀ ਲਾਭ ਹੇਠ ਦਿੱਤੇ ਜਾ ਰਹੇ ਹਨ :-
* ਗਾਜਰ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਅੰਤੜੀਆਂ ਨੂੰ ਸਾਫ਼ ਕਰਦਾ ਹੈ। ਜੇਕਰ ਨਿਯਮਤ ਰੂਪ ਨਾਲ ਗਾਜਰ ਚਬਾ-ਚਬਾ ਕੇ ਖਾਧੀ ਜਾਵੇ ਤਾਂ ਕਬਜ਼ ਅਤੇ ਅੰਤੜੀ ਵਿਚ ਸੜਨ ਤੋਂ ਛੁਟਕਾਰਾ ਮਿਲਦਾ ਹੈ। ਅੰਤੜੀਆਂ ਵਿਚੋਂ ਮਲ ਨਿਕਲ ਕੇ ਅੰਤੜੀਆਂ ਸਾਫ਼ ਹੋ ਜਾਂਦੀਆਂ ਹਨ।

ਘਾਤਕ ਹੋ ਸਕਦਾ ਹੈ ਲੰਮੇ ਸਮੇਂ ਤੱਕ ਲੇਟੇ ਰਹਿਣਾ

ਕਈ ਵਾਰ ਮਜਬੂਰੀ ਵਿਚ ਕਿਸੇ ਰੋਗ ਦੇ ਕਾਰਨ ਘਰ ਵਿਚ ਜਾਂ ਹਸਪਤਾਲ ਵਿਚ ਮਰੀਜ਼ ਨੂੰ ਲੰਬੇ ਸਮੇਂ ਤੱਕ ਲੇਟੇ ਰਹਿਣਾ ਪੈ ਸਕਦਾ ਹੈ ਪਰ ਇਹ ਕਾਫੀ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਪੈਰਾਂ ਦੇ ਲਗਾਤਾਰ ਸਥਿਰ ਰਹਿਣ ਕਾਰਨ ਨਸਾਂ ਵਿਚ ਬਣੇ ਖੂਨ ਦੇ ਥੱਕੇ ਫੇਫੜਿਆਂ ਵਿਚ ਪਹੁੰਚ ਕੇ ਆਦਮੀ ਦੀ ਜਾਨ ਲੈ ਸਕਦੇ ਹਨ।

ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ
ਲੇਖਕ : ਅਮਨਦੀਪ ਅੱਗਰਵਾਲ


ਖ਼ੂਨ ਵਿੱਚ ਪਲੇਟਲੈੱਟ ਘੱਟਣ ਦਾ ਮਤਲਬ ਸਿਰਫ ਡੇਂਗੂ ਨਹੀਂ ਹੁੰਦਾ। ਡਾਕਟਰ ਹੋਣ ਦੇ ਨਾਤੇ ਹਮੇਸ਼ਾ ਲੋਕਾਂ ਨੂੰ ਸਰੀਰ ਵਿਚ ਪਾਣੀ ਦੀ ਘਾਟ ਤੋਂ ਬਚਣ ਅਤੇ ਡੇਂਗੂ ਤੋਂ ਬਚਣ ਲਈ ਚੰਗੀ ਸਫ਼ਾਈ ਬਣਾਏ ਰੱਖਣ ਲਈ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁਖਾਰ ਦੇ ਮਾਮਲੇ ਵਿੱਚ ਮਰੀਜ਼ਾਂ ਨੂੰ ਪੇਰਾਸਿਟਾਮੋਲ ਲੈਣਾ ਚਾਹੀਦਾ ਹੈ ਅਤੇ ਬਲੱਡ ਪ੍ਰੈਸ਼ਰ, ਪਲੱਸ ਰੇਟ ਵਿੱਚ ਵਾਧਾ ਅਤੇ ਜੇਕਰ ਪੀਸੀਵੀ ਬਲੱਡ ਕਾਊਂਟ 50 ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਉੱਤੇ ਬਰੀਕੀ ਨਜ਼ਰ ਰੱਖਣੀ ਚਾਹੀਦੀ ਹੈ। ਪਲੇਟਲੈੱਟ ਕਾਊਂਟ ਪੂਰੀ ਤਰ੍ਹਾਂ ਨਾਲ ਭਰੋਸੇਯੋਗ ਨਹੀਂ ਹਨ ਅਤੇ ਕੁੱਝ ਵੀ ਨਿਰਣਾਇਕ ਨਹੀਂ ਦੱਸਦੇ। ਦੂਜੇ ਸ਼ਬਦਾਂ ਵਿੱਚ, ਪਲੇਟਲੈੱਟ ਦੀ ਕਮੀ ਚਿੰਤਾਜਨਕ ਨਹੀਂ ਹੈ, ਨਾ ਹੀ ਕੇਵਲ ਪਲੇਟਲੈੱਟ ਟਰਾਂਸਫਿਊਜ਼ਨ ਹੀ ਕਿਸੇ ਦੇ ਜੀਵਨ ਨੂੰ ਬਚਾ ਸਕਦਾ ਹੈ।

ਡਾਇਬੀਟੀਜ਼ ਦਾ ਵੱਧਦਾ ਖਤਰਾ

ਲੇਖਕ :  ਡਾ. ਮਨੀਸ਼ਾ ਬੱਤਰਾ
ਅਜੋਕੇ ਸਮੇਂ ਭਾਰਤ ਤੋਂ ਲੈ ਕਿ ਵਿਸ਼ਵ ਦੇ ਹਰ ਮੁਲਕ ਵਿੱਚ ਰਹਿ ਰਹੇ ਬਹੁ-ਗਿਣਤੀ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ, ਜਿਸ ਨੂੰ ਡਾਇਬੀਟੀਜ਼ ਜਾਂ ਸ਼ੂਗਰ ਕਿਹਾ ਜਾਂਦਾ ਹੈ, ਤੋਂ ਪੀੜਤ ਹਨ। ਇਹ ਬੀਮਾਰੀ ਸੁਣਨ ਵਿਚ ਜਿੰਨੀ ਸਾਧਾਰਨ ਲੱਗਦੀ ਹੈ ਅਸਲ ਵਿੱਚ ਇਸ ਦਾ ਪ੍ਰਭਾਵ ਕਿਸੇ ਵਿਅਕਤੀ ਦੀ ਹੱਸਦੀ-ਖੇਡਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਡਾਇਬੀਟੀਜ਼ ਇਕ ਪ੍ਰਕਾਰ ਦਾ ਧੀਮਾ ਜ਼ਹਿਰ ਹੈ, ਜੋ ਹੌਲੀ-ਹੌਲੀ ਤੰਦਰੁਸਤ ਵਿਅਕਤੀ ਨੂੰ ਮੌਤ ਦੇ ਘੇਰੇ ਤੱਕ ਲੈ ਜਾਂਦਾ ਹੈ। ਲੋਕਾਂ ਵਿਚ ਇਸ ਬੀਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਨਵੰਬਰ ਨੂੰ “ਵਿਸ਼ਵ ਡਾਇਬੀਟੀਜ਼ ਦਿਵਸ” ਮਨਾਇਆ ਜਾਂਦਾ ਹੈ|

ਜਰਕਾਨ, ਸ਼ਰਾਬ ਤੇ ਜਿਗਰ ਦੀ ਸੋਜ

ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ, ਆਮ ਕਰਕੇ ਲੋਕ ਸ਼ੌਕੀਆ ਤੌਰ ’ਤੇ ਪੀਣੀ ਸ਼ੁਰੂ ਕਰਦੇ ਹਨ, ਪਰ ਬਾਅਦ ਵਿੱਚ ਇਹੀ ਸ਼ਰਾਬ, ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਇਕ ਪੁਰਾਣਾ ਗਾਣਾ ਹੈ:
‘‘ਬੋਤਲਾਂ ’ਚ ਰੋਲ੍ਹੀ ਏ ਤੂੰ ਸਾਰੀ ਜ਼ਿੰਦਗਾਨੀ ਓਇ
ਲੱਖਾਂ ਦੀ ਇੱਜ਼ਤ ਤੇਰੀ ਐਵੇਂ ਚਲੀ ਜਾਣੀ ਓਇ
ਹੋਸ਼ ਕਰ ਜ਼ਿੰਦਗੀ ਨਹੀਂ ਵਾਰ ਵਾਰ ਆਣੀ ਓਇ
ਬੋਤਲਾਂ ਨੇ ਕੀਤੇ ਲੱਖਾਂ ਵਾਲੇ ਵੀ ਕੰਗਾਲ ਓਇ

ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ

ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ। ‘ਐਕੁਸ’ (Acus) ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੂਈ ਅਤੇ ‘ਪੰਕਚੁਰਾ’ (Punctura) ਦਾ ਅਰਥ ਹੈ ਸੂਈ ਨਾਲ ਛੇਦਣਾ ਜਾਂ ਚੋਭਣਾ। ਇਸ ਤਰ੍ਹਾਂ ਐਕੂਪੰਕਚਰ ਇਕ ਬਹੁਤ ਪੁਰਾਣੀ ਚੀਨ ਦੀ ਕੁਦਰਤੀ ਇਲਾਜ ਪ੍ਰਣਾਲੀ ਹੈ। ਚੀਨੀ ਭਾਸ਼ਾ ਵਿਚ ਇਸ ਨੂੰ (Chen) ਜਾਂ ਜੇਨ (Zhen) ਆਖਿਆ ਜਾਂਦਾ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਅਜੋਕੀਆਂ ਸੂਈਆਂ ਤੋਂ ਪਹਿਲਾਂ ਤਿੱਖੇ ਪੱਥਰ ਜਾਂ ਪੱਥਰ ਦੀਆਂ ਬਣੀਆਂ ਸੂਈਆਂ ਨੂੰ ਇਲਾਜ ਲਈ ਵਰਤਿਆ ਜਾਂਦਾ ਹੈ। ਉਸ ਸਮੇਂ ਇਸ ਵਿਧੀ ਨੂੰ ਬੀਨ (2ien) ਜਾਂ ਪੀਨ (Pien) ਆਖਿਆ ਜਾਂਦਾ ਹੈ। ਫਿਰ ਹੱਡੀਆਂ ਅਤੇ ਬਾਂਸ ਤੋਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗੀ। 2697-2596 ਬੀ.ਸੀ. ਦੇ ਸਮੇਂ ਤੋਂ ਧਾਤੂ ਦੀਆਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗ ਪਈ। ਇਸ ਦਾ ਜ਼ਿਕਰ ‘ਹੂਆਂਗ ਦੀ ਫੂ ਸੀ’ ਦੀ ਪ੍ਰਸਿੱਧ ਪੁਸਤਕ (The yellow emperors classic of internal medicine) ‘ਦੀ ਯੈਲੋ ਇਮਪੈਰਰਸ ਕਲਾਸਿਕ ਆਫ ਇੰਟਰਨਲ ਮੈਡੀਸਿਨ’ ਵਿਚ ਬਾਖੂਬੀ ਗਵਾਹੀ ਸਹਿਤ ਦਰਜ ਹੈ। ਕਈ ਤਰ੍ਹਾਂ ਦੇ ਆਸ਼ਰਤ ਅਨੁਭਵ, ਪਰਿਕਲਪਨਾ, ਮਨੌਤਾਂ ਅਤੇ 

ਨਸ਼ਾ ਕਾਰੋਬਾਰ ਦੀ ਸਿੰਗਲ ਵਿੰਡੋ ਸੇਵਾ

ਕਦੇ ਨਸ਼ਿਆਂ ਦਾ ਇਕ ਦੌਰ ਅਜਿਹਾ ਵੀ ਹੁੰਦਾ ਸੀ। ਇਸ ਕਾਰੋਬਾਰ ਦੀਆਂ ਤਿੰਨ ਪ੍ਰਤੱਖ ਧਿਰਾਂ ਹੁੰਦੀਆਂ ਸਨ। ਇਕ ਧਿਰ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਦੀ ਹੁੰਦੀ ਸੀ। ਦੂਜੀ ਧਿਰ ਨਸ਼ੇ ਦੇ ਉਪਭੋਗੀਆਂ ਦੀ ਹੁੰਦੀ ਸੀ ਤੇ ਤੀਜੀ ਧਿਰ ਪੁਲੀਸ ਦੀ ਹੁੰਦੀ ਸੀ, ਜਿਹੜੀ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਖਤਮ ਕਰਨ ਦੀ ਭੂਮਿਕਾ ਨਿਭਾਉਂਦੀ ਸੀ। ਇਨ੍ਹਾਂ ਤਿੰਨਾਂ ਧਿਰਾਂ ਨਾਲ ਜੁੜੇ ਬੰਦੇ ਇਕ-ਦੂਜੇ ਨਾਲੋਂ ਵੱਖਰੇ ਕਿਰਦਾਰ ਵਾਲੇ ਹੁੰਦੇ ਸਨ ਭਾਵ ਤਿੰਨਾਂ ਧਿਰਾਂ ਦੇ ਕਿਰਦਾਰ ਚੰਗੀ ਤਰ੍ਹਾਂ ਪਰਿਭਾਸ਼ਿਤ ਹੁੰਦੇ ਸਨ। ਨਸ਼ਾ ਤਸਕਰ ਨੂੰ ਬਲੈਕੀਏ ਦੇ ਰੂਪ ਵਿਚ ਪਛਾਣਿਆ ਜਾਂਦਾ ਸੀ ਤੇ ਨਸ਼ਾ ਕਰਨ ਵਾਲੇ ਨੂੰ ਨਸ਼ੇੜੀ ਦੇ ਰੂਪ ਵਿਚ ਅਤੇ ਪੁਲੀਸ ਵਾਲੇ ਨੂੰ ਕਾਨੂੰਨ ਦੇ ਰਖਵਾਲੇ ਵਜੋਂ। ਅੱਜ ਵੀ ਸਾਨੂੰ ਫਿਲਮਾਂ 

ਦਮੇ ਦੀ ਬੀਮਾਰੀ: ਕਾਰਨ ਲੱਛਣ ਅਤੇ ਬਚਾਅ

ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ’ਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਜੇ ਇਹ ਤਕਲੀਫ਼ ਵੱਧ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬੀਮਾਰੀ ਭਾਵ ਅਸਥਮਾ (ਸੀਓਪੀਡੀ) ਕਿਹਾ ਜਾਂਦਾ ਹੈ। ਦਮੇ ਦੀ ਬੀਮਾਰੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ।
ਇਹ ਦਮੇ ਦਾ ਇੱਕ ਉਹ ਰੋਗ ਹੈ ਜੋ ਅਲਰਜੀ ਕਾਰਨ ਪੈਦਾ ਹੁੰਦਾ ਹੈ। ਇਸ ਵਿੱਚ ਸਾਹ ਨਾਲੀਆਂ ਵਾਰ ਵਾਰ ਸੁੰਗੜਦੀਆਂ ਰਹਿੰਦੀਆਂ ਹਨ ਅਤੇ ਬੰਦੇ ਨੂੰ ਵਾਰ ਵਾਰ ਤਕਲੀਫ਼ ਹੁੰਦੀ ਰਹਿੰਦੀ ਹੈ।ਆਮ ਤੌਰ ’ਤੇ ਦਮੇ ਦੀ ਬੀਮਾਰੀ ਦੋ ਕਿਸਮ ਦੀ ਹੁੰਦੀ ਹੈ, ਬਾਹਰੀ ਦਮਾ ਅਤੇ ਅੰਦਰੂਨੀ ਦਮਾ। ਬਾਹਰੀ ਦਮੇ ਨੂੰ ਪ੍ਰਾਸੰਗਿਕ ਦਮਾ ਵੀ ਕਿ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ਬਣੇ ਰਹੇ ਹਨ। ਪੱਛਮੀ ਦੇਸ਼ਾਂ ਦੀ ਤਰਜ਼ ’ਤੇ ਖਾਣ-ਪੀਣ ਤੇ ਰਹਿਣ-ਸਹਿਣ ਨੂੰ ਤੇਜ਼ੀ ਨਾਲ ਅਪਣਾਉਣ ਦਾ ਸਿੱਟਾ ਇਹ ਨਿਕਲਿਆ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਸਾਡਾ ਭਵਿੱਖ ਜੀਵਨ ਤੇ ਸਿਹਤ ਹੈ।ਇੱਕ ਮਾੜੇ ਆਚਰਨ ਦਾ ਘਾਤਕ ਸਿੱਟਾ ਪੀਲੀਆ ਹੈ।

ਦੁੱਧ ਦੇ ਦੰਦ ਕਿਉਂ ਡਿੱਗਦੇ ਹਨ?

ਬੱਚੇ ਦੇ ਮੂੰਹ ਵਿਚ 20 ਦੰਦ ਹੁੰਦੇ ਹਨ। ਇਹ 5 ਤੋਂ 7 ਮਹੀਨੇ ਬਾਅਦ ਨਿਕਲਣੇ ਸ਼ੁਰੂ ਹੁੰਦੇ ਹਨ। ਇਨ੍ਹਾਂ ਦੰਦਾਂ ਨੂੰ ਦੁੱਧ ਦੇ ਦੰਦ ਕਹਿੰਦੇ ਹਨ। ਇਨ੍ਹਾਂ ਦੀਆਂ ਜੜਾਂ ਕਮਜ਼ੋਰ ਅਤੇ ਬਹੁਤ ਪਤਲੀਆਂ ਹੁੰਦੀਆਂ ਹਨ।
ਬੱਚੇ ਦਾ ਜਬਾੜਾ 5 ਤੋਂ 6 ਸਾਲ ਬਾਅਦ ਲੰਬਾ ਅਤੇ ਸਖ਼ਤ ਹੋ 

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

 ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਗੁਣਕਾਰੀ ਕੁਆਰ ਅਤੇ ਆਂਵਲਾ

ਲੇਖ਼ਕ  : ਇਸ਼ਟ ਪਾਲ ਵਿੱਕੀ ,   ਸੋਰਸ - ਇੰਟਰਨੇਟ
ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ਸਰੀਰ ਅੰਦਰ ਜਾ ਕਿ ਤਰ੍ਹਾਂ-ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਉਤਪੰਨ ਕਰਦੀਆਂ ਹਨ। ਇਹ ਐਲੋਪੈਥੀ ਦਵਾਈਆਂ ਇੱਕ ਵਾਰ ਤਾਂ ਸਾਡੇ ਸਰੀਰ ਨੂੰ ਲੱਗੇ ਕਿਸੇ ਭਿਆਨਕ ਰੋਗ ਤੋਂ ਛੁਟਕਾਰਾ ਦਿਵਾ ਦਿੰਦੀਆਂ ਹਨ ਪਰ ਉਸ ਰੋਗ ਦੀ ਜੜ੍ਹ ਨੂੰ ਨਹੀਂ ਖਤਮ ਕਰ ਪਾਉਂਦੀਆ। ਮਹਿੰਗੀਆਂ-ਮਹਿੰਗੀਆਂ ਦਵਾਈਆਂ, ਟੈਸਟ ਅਤੇ ਡਾਕਟਰਾਂ ਦੀਆ ਫੀਸਾਂ ਹਰੇਕ ਦੇ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਭੱਜ ਦੌੜ ਦੀ ਜ਼ਿੰਦਗੀ ਵਿੱਚ ਕਈ ਵਾਰ ਇਨਸਾਨ ਨੂੰ ਇਹ ਵੀ ਹੁੰਦਾ ਹੈ ਕਿ ਉਹ ਬੱਸ ਇੱਕ ਦੋ ਵਾਰ ਇਹ ਐਲੋਪੈਥੀ ਦੀ ਕੋਈ ਦਵਾਈ ਖਾ ਕੇ ਠੀਕ ਹੋ ਜਾਣ।

ਮਨੋਤੰਤੂ ਰੋਗ ਕੀ ਹੈ ?

ਲੇਖ਼ਕ  : ਡਾ. ਆਗਿਆਜੀਤ ਸਿੰਘ ,   ਸੋਰਸ - ਇੰਟਰਨੇਟ
ਮਨੋਤੰਤੂ ਰੋਗ ਜਿਸ ਨੂੰ ਮਨਸੰਤਾਪ ਵੀ ਕਿਹਾ ਜਾਂਦਾ ਹੈ, ਇਕ ਭਾਵਾਤਮਕ ਵਿਕਾਰ ਹੈ, ਜਿਹੜਾ ਇਕ ਵਿਅਕਤੀ ਨੂੰ ਵਾਰ-ਵਾਰ ਤੰਗ ਕਰਦਾ ਰਹਿੰਦਾ ਹੈ ਅਤੇ ਇਸ ਦੀ ਉਤੇਜਣਾ ਇਕ ਤੀਬਰ ਵਿਸ਼ਾਦ ਤੇ ਡਰ ਵਾਲੀ ਹਾਲਤ ਤੋਂ ਹੁੰਦੀ ਹੈ। ਮਨਸੰਤਾਪੀ ਵਿਅਕਤੀ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੂੰ ਸੰਤੁਸ਼ਟ ਕਰਨ ਲਈ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੇ ਫਰਜ਼ਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਔਕੜਾਂ ਤੇ ਦਿੱਕਤਾਂ ਮਹਿਸੂਸ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਵਿੱਚ ਕੁਝ ਨੁਕਸ ਹਨ ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਹਨ। ਕਈ ਵਾਰ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀਆਂ ਦਿੱਕਤਾਂ ਤੇ ਤਕਲੀਫ਼ਾਂ ਉਸ ਦੇ ਅੰਦਰੂਨੀ ਸੰਘਰਸ਼ਾਂ ਕਰ ਕੇ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਆਮ ਤੌਰ ’ਤੇ

ਬਰਸਾਤ ਦੇ ਮੌਸਮ ’ਚ ਸਾਵਧਾਨ!

ਲੇਖਕ :   ਨਰਿੰਦਰ ਪਾਲ ਸਿੰਘ ,  ਸੋਰਸ - ਇੰਟਰਨੇਟ

ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097006886
Copyright © 2020, Panjabi Times. All rights reserved. Website Designed by Mozart Infotech