» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਠੱਗਾਂ ਨੇ ਨੌਜਵਾਨ ਨੂੰ ਹਿਪਨੋਟਾਈਜ਼ ਕਰ ਕੇ 36 ਹਜ਼ਾਰ ਲੁੱਟੇ

October 22, 2019 03:53 PM

ਨਕੋਦਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ਼ਨੀਵਾਰ ਸਵੇਰੇ ਕਰੀਬ 11 ਵਜੇ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਗਏ ਇੱਕ ਨੌਜਵਾਨ ਨੂੰ ਦੋ ਠੱਗਾਂ ਨੇ ਹਿਪਨੋਟਾਈਜ਼ ਕਰ ਦਿੱਤਾ ਅਤੇ 10000 ਦੀ ਨਕਦੀ ਲੁੱਟ ਲਈ। ਪੀੜਤ ਨੇ ਠੱਗਾਂ ਨੂੰ ਏ ਟੀ ਐੱਮ ਕਾਰਡ ਅਤੇ ਉਸ ਦਾ ਪਾਸਵਰਡ ਵੀ ਦੇ ਦਿੱਤਾ। ਪਿਰ ਠੱਗਾਂ ਨੇ ਅੱਧੇ ਘੰਟੇ ਵਿੱਚ ਏ ਟੀ ਐੱਮ 'ਚੋਂ 26 ਹਜ਼ਾਰ ਹੋਰ ਕਢਵਾ ਲਏ। ਠੱਗ ਨੌਜਵਾਨ ਦਾ ਮੋਬਾਈਲ ਫੋਨ ਵੀ ਲੈ ਗਏ।
ਖੱਦਰ ਭੰਡਾਰੀ ਕਲੋਨੀ ਦੇ ਵਸਨੀਕ ਵਿਜੇ ਕੁਮਾਰ ਪੁੱਤਰ ਪ੍ਰਮੋਦ ਪ੍ਰਸਾਦ ਨੇ ਦੱਸਿਆ ਕਿ ਉਹ 12ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਅਖਬਾਰਾਂ ਵੰਡਣ ਦਾ ਕੰਮ ਕਰਦਾ ਹੈ। ਮਕਾਨ ਬਣਾਉਣ ਲਈ ਕਰਜ਼ਾ ਲਿਆ ਸੀ। ਇਹ ਪੈਸਾ ਉਸ ਦੇ ਖਾਤੇ 'ਚ ਸੀ। ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ, ਜਲੰਧਰ ਰੋਡ ਤੋਂ ਐੱਸ ਬੀ ਆਈ ਦੇ ਏ ਟੀ ਐੱਮ ਤੋਂ ਆਪਣੀ ਭਾਬੀ ਦੇ ਖਾਤੇ 'ਚੋਂ 10 ਹਜ਼ਾਰ ਰੁਪਏ ਕਢਵਾਏ ਅਤੇ ਇਹ ਰਕਮ ਉਸ ਨੇ ਆਪਣੇ ਖਾਤੇ 'ਚ ਜਮ੍ਹਾ ਕਰਵਾਉਣੀ ਸੀ। ਜਦੋਂ ਉਹ ਮਸ਼ੀਨ 'ਚ ਪੈਸੇ ਜਮ੍ਹਾ ਕਰਵਾ ਰਿਹਾ ਸੀ ਤਾਂ ਇੱਕ ਲੜਕਾ ਉਸ ਕੋਲ ਆਇਆ ਤੇ ਕਿਹਾ ਕਿ ਉਹ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ। ਉਹ ਏ ਟੀ ਐੱਮ 'ਚੋਂ ਬਾਹਰ ਆਇਆ ਅਤੇ ਉਸ ਨਾਲ ਗੱਲ ਕਰਨ ਲੱਗ ਗਿਆ। ਵਿਜੇ ਕੁਮਾਰ ਨੇ ਦੱਸਿਆ ਕਿ ਗੱਲਬਾਤ ਦੌਰਾਨ ਦੋਵੇਂ ਠੱਗ ਉਸ ਨੂੰ ਹਿਪਨੋਟਾਈਜ਼ ਕਰਕੇ ਜੇਬ ਉਸ ਦੀ 'ਚੋਂ 10 ਹਜ਼ਾਰ ਰੁਪਏ, ਏ ਟੀ ਐੱਮ ਕਾਰਡ ਤੇ ਮੋਬਾਈਲ ਫੋਨ ਲੈ ਗਏ। ਦੋਵੇਂ ਠੱਗਾਂ ਨੇ ਉਸ ਦੇ ਏ ਟੀ ਐੱਮ ਦੀ ਵਰਤੋਂ ਕਰ ਕੇ ਉਸ ਦੇ ਇੱਕ ਖਾਤੇ 'ਚੋਂ 26 ਹਜ਼ਾਰ ਰੁਪਏ ਹੋਰ ਕਢਵਾ ਲਏ। ਉਸ ਨੇ ਆਪਣੇ ਪਰਵਾਰਕ ਮੈਂਬਰਾਂ ਸਮੇਤ ਤੁਰੰਤ ਨਕੋਦਰ ਸਿਟੀ ਥਾਣੇ ਘਟਨਾ ਸੰਬੰਧੀ ਸੂਚਿਤ ਕੀਤਾ। ਏ ਐੱਸ ਆਈ ਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਭਗਤਾ ਭਾਈ ਵਿਚ ਗੋਲੀ ਚੱਲੀ, ਇੱਕ ਗੰਭੀਰ ਜ਼ਖ਼ਮੀ

ਭਗਤਾ ਭਾਈ (ਬਠਿੰਡਾ),21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹੇ ਦੇ ਕਸਬਾ ਭਗਤਾ ਭਾਈਕਾ ਵਿਚ ਅੱਜ ਸਵੇਰੇ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਭਿਆਨਕ ਲੜਾਈ ਵਿੱਚ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਸ ਮਾਮਲੇ ‘ਚ ਤਿੰਨ ਜਣਿਆਂ ਖਿਲਾਫ਼ ਮਾਮਲਾ ਦਰਜ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਤੀਜੇ ਦੀ ਭਾਲ ਜਾਰੀ ਹੈ। ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸਦੀ ਗੰਭੀਰ ਹਾਲਾਤ ਵੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

ਪੈਸਿਆਂ ਦੇ ਲੈਣ-ਦੇਣ ਤੋਂ ਕਤਲ

ਸ੍ਰੀ ਮੁਕਤਸਰ ਸਾਹਿਬ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਡੀਜੇ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਬੀਤੀ ਦੇਰ ਰਾਤ ਕਤਲ ਹੋ ਗਿਆ। ਥਾਣਾ ਸਦਰ ਪੁਲੀਸ ਨੇ ਆਦਰਸ਼ ਨਗਰ ਦੇ ਇਕ ਡਾਕਟਰ, ਸ਼ਰਾਬ ਠੇਕੇਦਾਰ ਦੇ ਪੁੱਤਰ ਅਤੇ ਫਾਇਨਾਂਸਰ ਸਣੇ ਚਾਰ ਜਣਿਆਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਹੁਣ ਇਸ ਮਾਮਲੇ ਵਿਚ ਪੁਲੀਸ ਵਲੋਂ ਬਿਊਟੀ ਪਾਰਲਰ ਚਲਾਉਣ ਵਾਲੀ ਮਹਿਲਾ ਪਾਸੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਭਗਤਪੁਰਾ ਮੌੜ ਵਾਸੀ ਦਾ ਨਸ਼ੇੜੀ ਨੇ ਪੱਥਰ ਮਾਰ ਕੇ ਕੀਤਾ ਸੀ ਕਤਲ

ਸ਼ਹਿਣਾ ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਾਸੀ ਵਿਅਕਤੀ ਦੇ ਕਤਲ ਸਬੰਧੀ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਨਸ਼ੇੜੀ ਵਿਅਕਤੀ ਨੇ ਪੈਸਿਆਂ ਦੇ ਲਾਲਚ ਵਿੱਚ ਪੱਥਰ ਮਾਰ ਕੇ ਕਤਲ ਕੀਤਾ ਸੀ। 

ਚਰਚ ਢਾਹੇ ਜਾਣ ਸਬੰਧੀ ਹੋਵੇਗੀ ਜਾਂਚ

ਫਿਰੋਜ਼ਪੁਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਰੱਤਾ ਖੇੜਾ ਵਿੱਚ ਚਰਚ ਦੀ ਇਮਾਰਤ ਢਾਹੁਣ ਅਤੇ ਪਵਿੱਤਰ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਅੱਜ ਜ਼ਿਲ੍ਹੇ ਦੇ ਪਿੰਡ ਰੱਤਾ ਖੇੜਾ ਪਹੁੰਚੇ। ਇੱਥੇ ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਅਤੇ ਸਬੰਧਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨਗੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਉਹ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪਣਗੇ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਅਲਬਰਟ ਦੁਆ ਵੀ ਹਾਜ਼ਰ ਸਨ। 

ਹੁਸ਼ਿਆਰਪੁਰ ਦੇ 7 ਹੋਰ ਪਿੰਡ ‘ਡਰੱਗ ਫਰੀ’ ਐਲਾਨੇ

ਹੁਸ਼ਿਆਰਪੁਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਹੋਰ ਸਾਰਥਕ ਬਣਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਪੱਬਾਂ ਭਾਰ ਹਨ ਅਤੇ ਪੰਚਾਇਤਾਂ ਦੀ ਪਹਿਲਕਦਮੀ ਅਤੇ ਦੂਰ-ਅੰਦੇਸ਼ੀ ਸੋਚ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 7 ਹੋਰ ਪਿੰਡਾਂ ਨੂੰ ‘ਡਰੱਗ ਫਰੀ’ ਐਲਾਨਿਆ ਗਿਆ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੁਸ਼ਿਆਰਪੁਰ ਸਬ-ਡਵੀਜ਼ਨ ਦੇ 7 ਪਿੰਡਾਂ ਟੱਪਾ, ਕੋਰਟ, ਕੂਕਾਨੇਟ, ਢੋਲਬਾਹਾ, ਦੇਹਰੀਆਂ, ਪਟਿਆਲ ਅਤੇ ਮਹਿੰਗਰੋਵਾਲ ਨੂੰ ‘ਡਰੱਗ ਫਰੀ’ ਹੋਣ ਦਾ ਸਰਟੀਫਿਕੇਟ ਦਿੱਤਾ।

ਵਿੱਤ ਤੇ ਠੇਕਾ ਕਮੇਟੀ ਨੇ ਨਵੇਂ ਲੱਗਣ ਵਾਲੇ ਟਿਊਬਵੈੱਲਾਂ ’ਤੇ ਰੋਕ ਲਾਈ

ਜਲੰਧਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ’ਚ ਲੱਗਣ ਵਾਲੇ 17 ਨਵੇਂ ਟਿਊਬਵੈੱਲਾਂ ਵਿਚੋਂ 10 ’ਤੇ ਰੋਕ ਲਾ ਦਿੱਤੀ ਹੈ। ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਜਿਹੜੀ ਕੰਪਨੀ ਨੇ ਪਿਛਲੇ ਸਾਲ ਟੈਂਡਰ ਭਰਿਆ ਸੀ ਉਸੇ ਕੰਪਨੀ ਨੇ ਹੁਣ ਵੀ ਟਿਊਬਵੈੱਲ ਲਾਉਣ ਦੇ ਪ੍ਰੋਜੈਕਟ ਦਾ ਟੈਂਡਰ ਭਰਿਆ ਹੈ। ਮੀਟਿੰਗ ਵਿਚ ਇਹ ਗੱਲ ਉੱਠੀ ਸੀ ਕਿ ਪਿਛਲੇ ਸਾਲ ਇਸੇ ਕੰਪਨੀ ਨੂੰ 19 ਟਿਊਬਵੈੱਲ ਲਗਾਉਣ ਲਈ ਕਿਹਾ ਗਿਆ ਸੀ ਪਰ ਕੰਪਨੀ ਨੇ ਸਿਰਫ਼ 5 ਹੀ ਟਿਊਬਵੈਲ ਲਾਏ ਸਨ। ਨਵੇਂ ਟਿਊਬਵੈੱਲ ਲਾਉਣ ਵਾਲੇ ਮਤਾ ਨੰਬਰ 190 ਨੂੰ ਪੈਂਡਿੰਗ ਰੱਖਿਆ ਗਿਆ।

ਮਿੱਡ-ਡੇਅ-ਮੀਲ ਵਰਕਰਾਂ ਨੇ ਏਡੀਸੀ ਨੂੰ ਮੰਗ ਪੱਤਰ ਦਿੱਤਾ

ਹੁਸ਼ਿਆਰਪੁਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮਿੱਡ-ਡੇਅ-ਮੀਲ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਵਫ਼ਦ ਨੇ ਮੰਗ ਕੀਤੀ ਕਿ ਮਿੱਡ-ਡੇਅ-ਮੀਲ ਵਰਕਰਾਂ ਨੂੰ ਹੁਨਰਮੰਦ ਵਰਕਰ ਮੰਨਦੇ ਹੋਏ ਘੱਟੋ-ਘੱਟ ਉਜਰਤ ਦੇ ਘੇਰੇ ਅਧੀਨ ਲਿਆਂਦਾ ਜਾਵੇ, 12 ਮਹੀਨੇ ਮਾਣ ਭੱਤਾ ਦਿੱਤਾ ਜਾਵੇ, ਬਾਕੀ ਮਹਿਲਾ ਮੁਲਾਜ਼ਮਾਂ ਵਾਂਗ ਅਚਨਚੇਤ, 

ਝੋਨੇ ਦੀ ਖ਼ਰੀਦ ਪ੍ਰਕਿਰਿਆ 30 ਨਵੰਬਰ ਨੂੰ ਹੋਵੇਗੀ ਸਮਾਪਤ: ਆਸ਼ੂ

ਹੁਸ਼ਿਆਰਪੁਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਘਟਣ ਦੇ ਮੱਦੇਨਜ਼ਰ ਝੋਨੇ ਦੀ ਖ਼ਰੀਦ ਦੀ ਮਿਆਦ ਵਿਚ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭੂਸ਼ਣ ਆਸ਼ੂ ਨੇ ਅੱਜ ਇਥੇ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਸਾਉਣੀ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਝੋਨੇ ਦੀ ਖ਼ਰੀਦ ਦਾ ਸਮਾਂ 1 ਅਕਤੂਬਰ ਤੋਂ 15 ਦਸੰਬਰ ਤੱਕ ਰੱਖਿਆ ਗਿਆ ਸੀ ਪਰ ਹੁਣ ਇਸ ਵਿੱਚ 

ਨਗਰ ਨਿਗਮ ਕੰਗਾਲ: ਢਿੱਲਵਾਂ ਵਾਸੀਆਂ ਨੇ ਖ਼ੁਦ ਹੀ ਬਣਵਾਈ ਸੜਕ

ਜਲੰਧਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਆਰਥਿਕ ਪੱਖੋਂ ਕੰਗਾਲੀ ਦੇ ਕਗਾਰ ’ਤੇ ਪਹੁੰਚ ਚੁੱਕੇ ਨਗਰ ਨਿਗਮ ਕੋਲ ਸੜਕਾਂ ਵਿੱਚ ਪੱਚ ਲਾਉਣੇ ਲਈ ਵੀ ਪੈਸੇ ਨਹੀਂ ਹਨ, ਨਵੀਂਆਂ ਸੜਕਾਂ ਬਣਾਉਣੀਆਂ ਤਾਂ ਦੂਰ ਦੀ ਗੱਲ ਹੈ। ਰਾਮਾਮੰਡੀ ਦੇ ਇਲਾਕੇ ਕਾਕੀ ਪਿੰਡ ਨੇੜਿਓਂ ਢਿੱਲਵਾਂ, ਤੱਲ੍ਹਣ ਤੇ ਕੋਟਲੀ ਥਾਨ ਸਿੰਘ ਵਰਗੇ ਪਿੰਡਾਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਇੰਨੀ ਮਾੜੀ ਹੋਈ ਪਈ ਹੈ ਕਿ ਨਗਰ ਨਿਗਮ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਸੜਕ ਦੀ ਸਾਰ ਨਹੀਂ ਲਈ ਜਾ ਰਹੀ। ਢਿੱਲਵਾਂ ਪਿੰਡ, ਜਿਹੜਾ ਕਿ ਹੁਣ ਨਗਰ ਨਿਗਮ ਦਾ ਹਿੱਸਾ ਬਣ ਚੁੱਕਾ ਹੈ, ਉਥੋਂ ਦੇ ਲੋਕਾਂ ਨੇ ਨਗਰ ਨਿਗਮ ਵੱਲ ਝਾਕ ਰੱਖਣ ਦੀ ਥਾਂ ਹਿੰਮਤ ਕਰਕੇ ਆਪ ਟੁੱਟੀ ਹੋਈ ਸੜਕ ਦਾ ਟੋਟਾ ਬਣਵਾਇਆ।

ਪੀਏਡੀਬੀ ਦੇ ਦੋ ਡਿਫ਼ਾਲਟਰਾਂ ਨੂੰ ਅਦਾਲਤ ’ਚ ਪੇਸ਼ ਕੀਤਾ

ਹੁਸ਼ਿਆਰਪੁਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਹੁਸ਼ਿਆਰਪੁਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਦਾ ਕਰੋੜਾਂ ਰੁਪਏ ਦਾ ਕਰਜਾ ਨਾ ਮੋੜਣ ਵਾਲੇ ਦੋ ਡਿਫ਼ਾਲਟਰਾਂ ਬਲਵੀਰ ਸਿੰਘ ਸਾਂਧਰਾ ਤੇ ਸੰਦੀਪ ਸਿੰਘ ਸੋਢੀ ਨੂੰ ਅੱਜ ਐੱਸਡੀਐੱਮ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਕਰਜ਼ੇ ਦੀ ਰਕਮ ਨਾ ਮੋੜਨ ਕਰਕੇ ਇਨ੍ਹਾਂ ਨੂੰ ਦੁਬਾਰਾ 5 ਦਸੰਬਰ ਤੱਕ ਜੇਲ੍ਹ ਭੇਜ ਦਿੱਤਾ ਗਿਆ। ਪੀਏਡੀਬੀ ਦੇ ਮੈਨੇਜਰ ਸੁਰਿੰਦਰ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਸਾਂਧਰਾ ਨੇ ਆਪਣੇ ਤੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ 31 ਕਰਜ਼ੇ ਲਏ ਸਨ ਜਿਨ੍ਹਾਂ ਦੀ ਰਕਮ 5 ਕਰੋੜ 63 ਲੱਖ ਰੁਪਏ ਤੋਂ ਵੱਧ ਬਣਦੀ ਹੈ ਜੋ ਬੈਂਕ ਨੂੰ ਦੇਣਯੋਗ ਖੜ੍ਹੀ ਹੈ। ਇਸ ਤੋਂ ਇਲਾਵਾ 8 ਲੱਖ 37 ਹਜ਼ਾਰ ਰੁਪਏ ਪਰਸਨਲ ਕਰਜ਼ਾ ਲਿਆ ਹੋਇਆ ਹੈ ਜਿਸ ਦੀ ਅਦਾਇਗੀ ਅਜੇ ਬਾਕੀ ਹੈ।

ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ

ਬਟਾਲਾ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਟਾਲਾ ਦੀ ਇੱਕ ਨੌਜਵਾਨ ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਨਿਗਲ ਲਿਆ ਜਿਸ ਨੂੰ ਸੈਂਕੜੇ ਲੋਕਾਂ ਨੇ ਲਾਈਵ ਵੇਖਿਆ। ਲੜਕੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਲੜਕੀ ਵੱਲੋਂ ਜ਼ਹਿਰ ਖਾਣ ਦਾ ਕਾਰਨ ਉਸ ਵੱਲੋਂ ਆਪਣੇ ਮੰਗੇਤਰ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਦਿੱਤੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣਾ ਦੱਸਿਆ ਜਾ ਰਿਹਾ ਹੈ। ਇਸਤਰੀ ਅਕਾਲੀ ਦਲ ਦੀ ਆਗੂ ਗੀਤਾ ਸ਼ਰਮਾ ਨੇ ਸਿਵਲ ਹਸਪਤਾਲ ਪਹੁੰਚ ਕੇ ਲੜਕੀ ਦੀ ਹਾਲਤ ਬਾਰੇ ਜਾਣਕਾਰੀ ਲਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੀਤਾ ਸ਼ਰਮਾ ਨੇ ਦੱਸਿਆ ਕਿ ਉਸ ਦੇ ਵਟਸਐਪ ’ਤੇ ਇੱਕ ਮੈਸੇਜ ਆਇਆ ਜਿਸ ਵਿੱਚ ਮੈਸੇਜ ਭੇਜਣ ਵਾਲੇ ਨੇ ਲੜਕੀ ਵੱਲੋਂ ਆਤਮਹੱਤਿਆ ਕਰਨ ਅਤੇ ਉਸ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਪੀੜਤ ਲੜਕੀ ਦੇ ਘਰ ਪਹੁੰਚੀ ਜਿੱਥੋਂ ਪਤਾ ਲੱਗਾ ਕਿ ਉਸ ਨੂੰ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ ਹੈ। ਗੀਤਾ ਸ਼ਰਮਾ ਨੇ ਕਿਹਾ ਕਿ ਉਹ ਲੜਕੀ ਨਾਲ ਕਥਿਤ ਧੋਖਾ ਕਰਨ ਵਾਲੇ ਮੰਗੇਤਰ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਕਰਵਾਉਂਦਿਆਂ ਪੀੜਤ ਲੜਕੀ ਨੂੰ ਇਨਸਾਫ਼ ਦਿਵਾ ਕੇ ਰਹੇਗੀ।

ਇੰਸਪੈਕਟਰ ਵੱਲੋਂ ਵਿਧਾਇਕ ਨੂੰ ਦੋਸ਼ ਸਾਬਤ ਕਰਨ ਦੀ ਚੁਣੌਤੀ

ਸਮਾਣਾ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਸਮਾਣਾ ਦੇ ਇੱਕ ਸਵਰਨਕਾਰ ਪਰਿਵਾਰ ਤੋਂ 25 ਲੱਖ ਰੁਪਏ ਲੈਣ ਸਣੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸੀ.ਆਈ.ਏ. ਇੰਸਪੈਕਟਰ ਵਿਜੇ ਕੁਮਾਰ ਨੇ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ’ਤੇ ਲਗਾਏ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਉਹ ਆਪਣਾ ਅਹੁਦਾ ਛੱਡਣ ਸਣੇ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ।

ਵਿਧਾਇਕ ਜਲਾਲਪੁਰ ਦਾ ਵਿਵਾਦਤ ਵੀਡੀਓ ਵਾਇਰ

ਰਾਜਪੁਰਾ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਤਖਤੂ ਮਾਜਰਾ ਦੇ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ ’ਤੇ ਸਰਕਾਰੀ ਹਸਪਤਾਲ ਰਾਜਪੁਰਾ ’ਚ ਹੋਏ ਕਾਤਲਾਨਾ ਹਮਲਾ ਦੇ ਮਾਮਲੇ ਵਿੱਚ ਥਾਣਾ ਖੇੜੀ ਗੰਡਿਆਂ ਦੀ ਪੁਲੀਸ ਨੇ ਤਿੰਨ ਦਰਜਨ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਜ਼ਖ਼ਮੀ ਸਰਪੰਚ ਹਰਸੰਗਤ ਸਿੰਘ ਅਤੇ ਉਸ ਦੇ ਭਰਾ ਦਾ ਹਸਪਤਾਲ ਵਿੱਚ ਹਾਲ-ਚਾਲ ਪੁੱਛਣ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਉਹ ਹਮਲਾਵਰਾਂ ਖ਼ਿਲਾਫ਼ ਧਾਰਾ 307 ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਔਰਤਾਂ ਸਣੇ ਘਰੋਂ ਚੁੱਕਣ ਦੀ ਗੱਲ 

ਸਿੱਖ ਵਿਦਿਅਕ ਪ੍ਰਬੰਧਾਂ ਦਾ ਲੇਖਾ-ਜੋਖਾ ਕਰਨ ਲਈ ਵਿਦਿਅਕ ਸੰਮੇਲਨ ਕਰਵਾਉਣ ਦਾ ਫ਼ੈਸਲਾ

ਅੰਮ੍ਰਿਤਸਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਵੱਲੋਂ ਇਕ ਕਾਨਫਰੰਸ ਕਰਵਾ ਪਿੱਛਲੇ 50 ਸਾਲਾਂ ਦੇ ਸਿੱਖ ਵਿਦਿਅਕ ਪ੍ਰਬੰਧਾਂ ਦੀ ਸਮੀਖਿਆ ਕਰਨ ਅਤੇ ਅਗਲੇ 50 ਸਾਲਾਂ ਲਈ ਟੀਚਾ ਨਿਰਧਾਰਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕਾਨਫਰੰਸ 23 ਨਵੰਬਰ ਨੂੰ ਅੰਮ੍ਰਿਤਸਰ ਵਿਚ ਰੱਖੀ ਗਈ ਹੈ। ਜਥੇਬੰਦੀ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਪ੍ਰਿੰਸੀਪਲ ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ 23 ਨਵੰਬਰ ਨੂੰ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ਇਸ ਸਬੰਧੀ ਇਕ ਵਿਸ਼ੇਸ਼ ਵਿਦਿਅਕ ਸੰਮੇਲਨ ਕੀਤਾ ਜਾ ਰਿਹਾ ਹੈ। 

ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਧਰਮਾਂ ਨੂੰ ਨਵੀਂ ਸੇਧ ਦਿੱਤੀ: ਪ੍ਰੋ. ਜਗਬੀਰ ਸਿੰਘ

ਅੰਮ੍ਰਿਤਸਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ‘ਗੁਰੂ ਨਾਨਕ ਦੇਵ ਜੀ ਦੇ ਪ੍ਰਮੁਖ ਆਦਰਸ਼ ਤੇ ਸੰਸਥਾਵਾਂ ਦਾ ਪੁਨਰ-ਮੁਲੰਕਣ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ’ਚ ਵਿਦਵਾਨਾਂ ਨੇ ਗੁਰਬਾਣੀ ਨਾਲ ਗਿਆਨ ਦਾ ਰਿਸ਼ਤਾ ਨਵੇਂ ਸਿਰਿਉਂ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਨੂੰ ਨਵੀਂ ਸੇਧ ਦੇਣ ਵਾਲੇ ਤੇ ਵਿਸ਼ਵ ਧਰਮਾਂ ਨੂੰ ਸੇਧ ਦੇਣ ਵਾਲੇ ਸਨ। ਉੱਘੇ ਵਿਦਵਾਨ ਪ੍ਰੋ. ਜਗਬੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਗਿਆਨ ਦਾ ਮਹਾਂ-ਪ੍ਰਵਚਨ ਸਿਰਜਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਧਰਮਾਂ ਨੂੰ ਨਵੀਂ ਸੇਧ ਦਿੱਤੀ ਤੇ ਉਨ੍ਹਾਂ ਆਪਣੇ ਵਿਰਸੇ ਨਾਲ ਵੀ ਸੰਵਾਦ ਰਚਾਇਆ। ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਨਵੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਸਗੋਂ ਉਨ੍ਹਾਂ ਨੂੰ ਨਵੀਂ ਸੇਧ ਵੀ ਦਿੱਤੀ। ਗੁਰੂ ਨਾਨਕ ਦੇਵ ਜੀ 

ਪੁਲੀਸ ਨਾਲ ਹੱਥੋਪਾਈ ਹੋਣ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ

ਮਜੀਠਾ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਜਿਜੇਆਣੀ ਵਿੱਚ ਕਿਸੇ ਮਾਮਲੇ ਵਿੱਚ ਜਾਂਚ ਲਈ ਘਰ ਗਈ ਪੁਲੀਸ ਨਾਲ ਹੱਥੋਪਾਈ ਹੋਣ ਦੇ ਦੋਸ਼ ਹੇਠ ਪੁਲੀਸ ਨੇ ਚਾਰ ਖ਼ਿਲਾਫ਼ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਪਿੰਡ ਜਿਜੇਆਣੀ ਦੇ ਵਸਨੀਕ ਰਣਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਪਿੰਡ ਦੇ ਵਸਨੀਕ ਓਕਾਂਰ ਸਿੰਘ, ਪ੍ਰਭ ਸਿੰਘ ਅਤੇ ਅਤਿੰਦਰਪਾਲ ਸਿੰਘ ਖਿਲਾਫ ਧਮਕੀਆਂ ਦੇਣ ਦੀ ਸ਼ਿਕਾਇਤ ਦਿੱਤੀ ਸੀ।

ਹਾਈਵੇਅ ਵੱਲੋਂ ਬਣਾਈ ਤਿੰਨ ਕਿਲੋਮੀਟਰ ਸੜਕ ’ਤੇ ਚਾਰ ਪੁਲੀਸ ਨਾਕੇ

ਡੇਰਾ ਬਾਬਾ ਨਾਨਕ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਡੇਰਾ ਬਾਬਾ ਨਾਨਕ ਰਾਹੀ ਖੁੱਲ੍ਹ ਤਾਂ ਗਿਆ ਹੈ, ਪਰ ਪਿੰਡ ਮਾਨ ਤੋਂ ਕੌਮਾਂਤਰੀ ਸੀਮਾ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਬਣਾਈ ਸੜਕ/ਲਾਂਘਾ ਲੱਗਦਾ ਸਿਰਫ਼ ਵੀਆਈਪੀਜ਼ ਲੋਕਾਂ ਲਈ ਹੈ। ਜਦੋਂਕਿ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਤਿੰਨ ਕਿਲੋਮੀਟਰ ਤੱਕ ਇਸ ਸੜਕ ’ਤੇ ਪੁਲੀਸ ਨੇ ਚਾਰ ਸਖ਼ਤ ਨਾਕੇ ਲਗਾਏ ਹਨ। ਜਿਸ ਕਰਕੇ ਸ਼ਰਧਾਲੂਆਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਇੱਥੋਂ ਤੱਕ ਕਿ ਕੌਮਾਂਤਰੀ ਸੀਮਾ ਕੋਲ ਬਣੀ ਧੁੱਸੀ ’ਤੇ ਪਹਿਲਾਂ ਦੂਰਬੀਨ ਲੱਗੀ ਸੀ, ਪਰ ਉਹ ਵੀ 10-11 ਨਵੰਬਰ ’ਤੇ ਹਟਾ ਲਈ ਹੈ। ਹੁਣ ਸ਼ਰਧਾਲੂ ਦੂਰੋਂ ਹੀ ਦਰਸ਼ਨ ਕਰਕੇ ਪਰਤ ਜਾਂਦੇ ਹਨ। 

ਪਸ਼ੂਆਂ ਦੀ ਨਸਲ ਸੁਧਾਰ ਲਈ ਮੁਫ਼ਤ ਸਹੂਲਤ ਦਿੱਤੀ ਜਾਵੇਗੀ: ਬਾਜਵਾ

ਬਟਾਲਾ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਪਸੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਕਿਹਾ ਹੈ ਕਿ ਪੰਜਾਬ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਲਈ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰਾਜੈਕਟ ਤਹਿਤ ਸੂਬੇ ਵਿਚ 4 ਲੱਖ, 40 ਹਜ਼ਾਰ ਮੱਝਾਂ/ਗਾਵਾਂ ਨੂੰ ਹਰ ਪੱਖੋਂ ਮਿਆਰੀ ਸੀਮਨ ਨਾਲ ਮਸਨੂਈ ਗਰਭਧਾਰਨ ਕਰਾਉਣ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। 

ਰਾਜਸਥਾਨ ਤੋਂ ਆਏ ਡੈਲੀਗੇਸ਼ਨ ਨੇ ਮੇਅਰ ਨਾਲ ਮੁਲਾਕਾਤ ਕੀਤੀ

ਅੰਮ੍ਰਿਤਸਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਥਾਨਕ ਸਰਕਾਰਾਂ ਵਿਭਾਗ ਜੈਪੁਰ (ਰਾਜਸਥਾਨ) ਤੋਂ ਇਕ ਡੈਲੀਗੇਸ਼ਨ ਅੰਮ੍ਰਿਤਸਰ ’ਚ ਵਿਰਾਸਤ, ਸੋਲਿਡ ਵੇਸਟ ਮੈਨੇਜਮੈਂਟ ਤੇ ਸੂਚਨਾ ਤਕਨੀਕ ਖੇਤਰ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਅੰਮ੍ਰਿਤਸਰ ਦੇ ਦਫ਼ਤਰ ਪਹੁੰਚਿਆ। ਉਨ੍ਹਾਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਉਚੇਚੇ ਤੌਰ ’ਤੇ ਮੁਲਾਕਾਤ ਕੀਤੀ ਤੇ ਨਗਰ ਨਿਗਮ ਵਲੋਂ ਇਨ੍ਹਾਂ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਪ੍ਰਤੀ ਆਪਣੀ ਗਹਿਰੀ ਰੁਚੀ ਦਿਖਾਉਂਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱੱਸਿਆ ਕਿ ਵਫਦ ਦੇ ਮੈਂਬਰ ਸ਼ਹਿਰ ਦੇ ਵੱਖ-ਵੱਖ ਥਾਂਵਾਂ ’ਤੇ ਗਏ ਹਨ ਅਤੇ ਨਗਰ ਨਿਗਮ ਵਲੋਂ ਸ਼ਹਿਰ ਦੀ ਸਾਫ-ਸਫਾਈ ਅਤੇ ਸੁੰਦਰਤਾ ਲਈ ਮੇਅਰ ਅਤੇ ਕਮਿਸ਼ਨਰ ਦੇ ਉਪਰਾਲਿਆਂ ਦੀ ਸ਼ਲ਼ਾਘਾ ਕੀਤੀ।

ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਹੋਣ: ਕਿਸਾਨ ਜਥੇਬੰਦੀਆਂ

ਜੰਡਿਆਲਾ ਗੁਰੂ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅੱਜ ਇਥੇ ਦਿੱਲੀ ਆਧਾਰਤ ਕਿਸਾਨ ਜਥੇਬੰਦੀਆਂ ਦੇ ਤਾਲਮੇਲ ਸੰਗਠਨ ਦੀ ਮੀਟਿੰਗ ਸਾਥੀ ਗੁਰਭੇਜ ਸਿੰਘ ਸੈਦੋਲੇਲ ਦੀ ਪ੍ਰਧਾਨਗੀ ਹੇਠ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਲੱਖਬੀਰ ਸਿੰਘ ਨਿਜਾਮਪੁਰਾ ਨੇ ਦੱਸਿਆ ਕਿ ਦਿੱਲੀ ਆਧਾਰਤ ਕਿਸਾਨ ਜਥੇਬੰਦੀਆਂ ਦੇ ਤਾਲਮੇਲ ਸੰਗਠਨ ਦੀ ਮੀਟਿੰਗ ’ਚ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੰਗਠਨ ਵੱਲੋਂ ਜੋ ਦੇਸ਼ ਪੱਧਰ ’ਤੇ ਕਿਸਾਨ ਮਸਲਿਆਂ ’ਤੇ ਜ਼ਿਲ੍ਹਾ ਹੈੱਡਕੁਆਟਰ ’ਤੇ 27 ਨਵੰਬਰ ਨੂੰ ਜੋ ਧਰਨੇ ਦੇਣ ਦਾ ਸੱਦਾ ਦਿੱਤਾ ਹੈ, ਉਸ ਸਬੰਧੀ ਅੰਮ੍ਰਿਤਸਰ ’ਚ ਡੀਸੀ ਦਫ਼ਤਰ ਅੱਗੇ ਧਰਨਾ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086870710
Copyright © 2019, Panjabi Times. All rights reserved. Website Designed by Mozart Infotech