ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

 ਏ. ਟੀ. ਐਮ. ਬਦਲ ਕੇ ਪੈਸੇ ਕਢਵਾਉਣ ਵਾਲੇ ਗਰੋਹ ਦਾ ਇਕ ਮੈਂਬਰ ਗਿ੍ਫ਼ਤਾਰ, ਸਾਥੀ ਫਰਾਰ

October 22, 2019 04:01 PM

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਵਿਅਕਤੀ ਗਿ੍ਫ਼ਤਾਰ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਵਰਕਸ਼ਾਪ ਚੌਕ ਨੇੜੇ ਕਾਰਵਾਈ ਕਰਦੇ ਹੋਏ ਅੰਬਰੀਸ਼ ਕੁਮਾਰ ਪੁੱਤਰ ਸਵ. ਜਤਿੰਦਰ ਕੁਮਾਰ ਵਾਸੀ ਨਿਊ ਗਾਂਧੀ ਨਗਰ, ਜਲੰਧਰ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 1030 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਅੰਬਰੀਸ਼ ਨੇ ਤਫ਼ਤੀਸ਼ ਦੌਰਾਨ ਦੱਸਿਆ ਹੈ ਕਿ ਉਹ ਆਪਣੇ ਸਾਥੀ ਮਾਨ ਸਿੰਘ ਉਰਫ਼ ਨਿੱਕਾ ਪੁੱਤਰ ਜਰਨੈਲ ਸਿੰਘ ਵਾਸੀ ਗਾਂਧੀ ਨਗਰ ਤੇ ਦੀਪਕ ਵਾਸੀ ਹਰਦਿਆਲ ਨਗਰ, ਲੰਮਾ ਪਿੰਡ ਚੌਕ ਨਾਲ ਮਿਲ ਕੇ ਏ. ਟੀ. ਐਮ. ਤੋਂ ਪੈਸੇ ਕਢਵਾਉਣ ਆਏ ਵਿਅਕਤੀਆਂ ਦੇ ਧੋਖੇ ਨਾਲ ਕਾਰਡ ਬਦਲ ਕੇ ਉਨ੍ਹਾਂ ਦੇ ਖਾਤੇ 'ਚੋਂ ਪੈਸ ਕਢਵਾ ਲੈਂਦੇ ਸਨ | ਇਨ੍ਹਾਂ ਨੇ ਫਗਵਾੜਾ 'ਚ ਇਕ ਵਿਅਕਤੀ ਦਾ ਏ. ਟੀ. ਐਮ. ਕਾਰਡ ਬਦਲ ਕੇ ਉਸ 'ਚੋਂ 15 ਹਜ਼ਾਰ ਰੁਪਏ, ਓਰੀਐਾਟਲ ਬੈਂਕ, ਸੋਢਲ ਰੋਡ ਤੋਂ ਇਕ ਵਿਅਕਤੀ ਦਾ ਕਾਰਡ ਬਦਲ ਕੇ 10 ਹਜ਼ਾਰ ਰੁਪਏ, ਸੋਢਲ ਚੌਕ ਨੇੜੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐਮ. 'ਚ ਖੜ੍ਹੇ ਇਕ ਵਿਅਕਤੀ ਦਾ ਕਾਰਡ ਬਦਲ ਕੇ ਉਸ ਦੇ ਖਾਤੇ 'ਚੋਂ 10 ਹਜ਼ਾਰ ਰੁਪਏ ਤੇ ਯੂਕੋ ਬੈਂਕ ਸੋਢਲ ਦੇ ਏ. ਟੀ. ਐਮ. 'ਚ ਖੜ੍ਹੇ ਵਿਅਕਤੀ ਦਾ ਕਾਰਡ ਬਦਲ ਕੇ ਉਸ 'ਚੋਂ 3500 ਰੁਪਏ ਕਢਵਾਏ ਸਨ | ਫਿਲਹਾਲ ਅੰਬਰੀਸ਼ ਦੇ ਦੋਵੇਂ ਸਾਥੀ ਮਾਨ ਸਿੰਘ ਤੇ ਦੀਪਕ ਫਰਾਰ ਦੱਸੇ ਜਾ ਰਹੇ ਹਨ |
ਇਸੇ ਤਰ੍ਹਾਂ ਨਕੋਦਰ ਰੋਡ 'ਤੇ ਇਕ ਮਾਰਕੀਟ 'ਚ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਰਜਿੰਦਰ ਸਿੰਘ ਉਰਫ਼ ਬਿੱਟੂ ਪ੍ਰਧਾਨ ਦੀ ਪੰਜਾਬ ਸਰਕਾਰ ਦੀ ਲਾਟਰੀ ਦੀ ਦੁਕਾਨ 'ਤੇ ਕਾਰਵਾਈ ਕਰਦੇ ਹੋਏ ਉਸ ਦੇ ਕਰਿੰਦੇ ਸਲਾਮਤ ਪੁੱਤਰ ਸੈਮੂਅਲ ਵਾਸੀ ਪਿੰਡ ਤਲਵੰਡੀ ਭਰਥ ਬਟਾਲਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਸਲਾਮਤ ਨੇ ਦੱਸਿਆ ਕਿ ਉਹ ਬਿੱਟੂ ਪ੍ਰਧਾਨ ਦੇ ਘਰ 'ਚ ਹੀ ਰਹਿੰਦਾ ਹੈ ਤੇ ਉਸ ਦੀ ਪੰਜਾਬ ਸਰਕਾਰ ਦੀ ਲਾਟਰੀ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜਿਥੇ ਉਹ ਲਾਟਰੀ ਦੀ ਆੜ 'ਚ ਦੜ੍ਹਾ ਸੱਟਾ ਲਗਾਉਣ ਦਾ ਕੰਮ ਕਰਦੇ ਹਨ | ਪੁਲਿਸ ਨੇ ਕਾਰਵਾਈ ਦੌਰਾਨ ਸਲਾਮਤ ਕੋਲੋਂ 5230 ਰੁਪਏ, ਪਰਚੀ ਦੜ੍ਹਾ-ਸੱਟਾ, ਇਕ ਲੈਪਟਾਪ, ਪਿ੍ੰਟਰ ਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ | ਫਿਲਹਾਲ ਬਿੱਟੂ ਪ੍ਰਧਾਨ ਫਰਾਰ ਦੱਸਿਆ ਜਾ ਰਿਹਾ ਹੈ | ਪੁਲਿਸ ਵਲੋਂ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
8 ਸਿੱਖ ਕੈਦੀਆਂ ਦੀ ਰਿਹਾਈ ਦਾ ਦਮਦਮੀ ਟਕਸਾਲ ਵੱਲੋਂ ਸਵਾਗਤ
ਅੰਮ੍ਰਿਤਸਰ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਵੱਖ ਵੱਖ ਜੇਲ੍ਹਾਂ ਵਿਚ ਬੰਦ ੮ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕੀਤੇ ਜਾਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਰਿਹਾਅ ਹੋਏ ਸਿੰਘਾਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਕਿਹਾ ਹੈ। ਉਨ੍ਹਾਂ ਮੋਦੀ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਦੇਰ ਨਾਲ ਹੀ ਸਹੀ ਪਰ ਦਰੁਸਤ ਫ਼ੈਸਲਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਸਿਖ ਕੌਮ ਨੂੰ ਉਸ ਦਿਨ ਪੂਰੀ ਖ਼ੁਸ਼ੀ ਮਿਲੇਗੀ ਜਦ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਸਿਖ ਸਿਆਸੀ ਕੈਦੀਆਂ ਨੂੰ ਰਿਹਾਅ ਹੋਣਗੇ। ਉਨ੍ਹਾਂ ਕੇਂਦਰ ਨੂੰ ਸਿਖਾਂ ਦੇ ਦਿਲ ਜਿੱਤਣ ਲਈ ਸਾਰੇ ਸਿਖ ਕੈਦੀਆਂ ਦੀ ਰਿਹਾਈ ਦੀ ਮੰਗ ਦੁਹਰਾਈ ਹੈ।  

ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ

ਨਾਜਾਇਜ਼ ਖਣਨ: ਸੰਘਰਸ਼ ਕਮੇਟੀ ਦੇ ਦੋ ਕਾਰਕੁਨ ਜ਼ਖ਼ਮੀ

ਕੁਰਾਲੀ ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਲਾਕ ਮਾਜਰੀ ਦੇ ਪਿੰਡਾਂ ਵਿੱਚ ਨਾਜਾਇਜ਼ ਖਣਨ ਰੋਕਣ ਲਈ ਬਣਾਈ ਗਈ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਅੱਜ ਖਣਨ ਮਾਫੀਆ ਵੱਲੋਂ ਕੁੱਟਮਾਰ ਕੀਤੀ ਗਈ। ਵੇਰਵਿਆਂ ਅਨੁਸਾਰ ਪਿੰਡ ਅਭੀਪੁਰ ਵਿਚ ਭਰੇ ਹੋਏ ਟਿੱਪਰਾਂ ਨੂੰ ਰੋਕਣ ਨੂੰ ਲੈ ਕੇ ਟਕਰਾਅ ਹੋ ਗਿਆ ਤੇ ਕਮੇਟੀ ਦੇ ਜ਼ਖ਼ਮੀ ਹੋਏ ਦੋ ਮੈਂਬਰਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਇੱਕ ਵਿਅਕਤੀ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਦੂਜੀ ਧਿਰ ਦਾ ਇੱਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ ਹੈ। ਇਸੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।

ਸਦੀਕ ਵੱਲੋਂ ਉੱਤਰੀ ਜ਼ੋਨ ਫ਼ਿਲਮ ਤੇ ਟੀਵੀ ਕਲਾਕਾਰ ਸੰਸਥਾ ਦੀ ਵੈੱਬਸਾਈਟ ਜਾਰੀ

ਐਸ.ਏ.ਐਸ. ਨਗਰ (ਮੁਹਾਲੀ),16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬੀ ਕਲਾਕਾਰਾਂ ਦੀ ਸਿਰਮੌਰ ਸੰਸਥਾ ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਅੱਜ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਸੰਸਥਾ ਦੀ ਅਧਿਕਾਰਿਤ ਵੈੱਬਸਾਈਟ ਲਾਂਚ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਫ਼ਿਲਮੀ ਕਲਾਕਾਰ, ਗਾਇਕ, ਗੀਤਕਾਰ ਤੇ ਨਿਰਦੇਸ਼ਕ ਮੌਜੂਦ ਸਨ।
ਇਸ ਮੌਕੇ ਸ੍ਰੀ ਸਦੀਕ ਨੇ ਸੰਸਥਾ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਫ਼ਿਲਮੀ ਕਲਾਕਾਰ ਪੈਦਾ ਕਰਨ ਲਈ ਪੰਜਾਬ ਨੇ ਹਮੇਸ਼ਾ ਨਰਸਰੀ ਵਜੋਂ ਭੂਮਿਕਾ ਨਿਭਾਈ ਹੈ ਅਤੇ ਫ਼ਿਲਮੀ ਖੇਤਰ ਦੇ ਦਰਜਨਾਂ ਦਿੱਗਜ਼ ਪੰਜਾਬ ਨਾਲ ਸਬੰਧਿਤ ਹਨ। ਉਨ੍ਹਾਂ ਕਲਾਕਾਰਾਂ ਦੀ ਵਡਿਆਈ ਕਰਦਿਆਂ ਕਿਹਾ ਕਿ ਉਹ ਭਾਵੇਂ ਸੰਸਦ ਮੈਂਬਰ ਬਣ ਗਏ ਹਨ ਅਤੇ ਸਿਆਸਤ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ ਪਰ ਉਨ੍ਹਾਂ ਦੀ ਅੱਜ ਵੀ ਪਹਿਲੀ ਪਹਿਚਾਣ ਕਲਾਕਾਰ ਵਜੋਂ ਹੀ ਹੈ। ਉਨ੍ਹਾਂ ਸੰਸਥਾ ਨੂੰ ਆਪਣੇ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।

ਟੁੱਟੀਆਂ ਸਲੈਬਾਂ ਕਾਰਨ ਹਾਦਸਿਆਂ ਦਾ ਖ਼ਤਰਾ

ਜ਼ੀਰਕਪੁਰ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਵਿੱਚ ਲੰਘ ਰਹੀਆਂ ਸੜਕਾਂ ਦੇ ਕੰਢੇ ਪਾਣੀ ਦੀ ਨਿਕਾਸੀ ਬਣਾਏ ਨਾਲੇ ਖੁੱਲ੍ਹੇ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਨਾਲੇ ਢੱਕਣ ਲਈ ਰੱਖੀਆਂ ਸੀਮਿੰਟ ਦੀਆਂ ਸਲੈਬਾਂ ਟੁੱਟਣ ਕਾਰਨ ਇਹ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਲਈ ਖ਼ਤਰੇ ਦਾ ਸਬੱਬ ਬਣੀਆਂ ਹੋਈਆਂ ਹਨ। ਸ਼ਹਿਰ ਵਾਸੀ ਲੰਮੇ ਸਮੇ ਤੋਂ ਖੁੱਲ੍ਹੇ ਨਾਲੇ ਢੱਕਣ ਦੀ ਮੰਗ ਕਰ ਰਹੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀ ਦੇ ਰਿਹਾ ਹੈ।

ਬਲਾਕ ਮਾਜਰੀ ’ਚ ਲਿੰਕ ਸੜਕਾਂ ਬਣਾਉਣ ਦਾ ਕੰਮ ਆਰੰਭ

ਕੁਰਾਲੀ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕੁਰਾਲੀ-ਸੀਸਵਾਂ ਰੋਡ ’ਤੇ ਪੈਂਦੇ ਪਿੰਡ ਸ਼ੇਖਪੁਰਾ ਤੋਂ ਪਿੰਡ ਨਗਲੀਆਂ ਤੱਕ ਅਤੇ ਪਿੰਡ ਕਾਦੀਮਾਜਰਾ ਤੋਂ ਖੈਰਪੁਰ ਤੇ ਨਗਲੀਆਂ ਤੱਕ ਬਣਨ ਵਾਲੀਆਂ ਸੜਕਾਂ ਦਾ ਨਿਰਮਾਨ ਇਲਾਕੇ ਦੇ ਪੰਚਾਂ ਅਤੇ ਸਰਪੰਚਾਂ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਇਆ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿੱਚ ਹਲਕੇ ਦੀਆਂ ਸੜਕਾਂ ਦੀ ਜੰਗੀ ਪੱਧਰ ’ਤੇ ਨੁਹਾਰ ਬਦਲੀ ਜਾ ਰਹੀ ਹੈ।

ਕੇਂਦਰ ਦੀਆਂ ਯੋਜਨਾਵਾਂ ਨਾਲ ਗ਼ਰੀਬਾਂ ਨੂੰ ਲਾਭ ਮਿਲਿਆ: ਮਲਿਕ

ਅੰਮ੍ਰਿਤਸਰ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਭਾਜਪਾ ਵਲੋਂ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਨੂੰ ਸਮਰਪਿਤ ‘ਗਾਂਧੀ ਸੰਕਲਪ ਯਾਤਰਾ’ ਤਹਿਤ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਵਿਚ ਪਾਰਟੀ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਹੇਠ ਕੱਢੀ ਗਈ। ਸਥਾਨਕ ਲਾਰੇਂਸ ਰੋਡ ਤੋਂ ਸ਼ੁਰੂ ਹੋਈ ਇਸ ਯਾਤਰਾ ਮੌਕੇ ਭਾਜਪਾ ਕਾਰਕੁੰਨਾਂ ਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਲਿਕ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਹਿਤ ਵਿਚ ਕਈ ਕੰਮ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਵਲੋਂ ਕੀਤੇ ਜਾ ਰਹੇ ਵਿਕਾਸ ਦਾ ਮੂਲ ਮੰਤਰ ‘ਸਭ ਦਾ ਸਾਥ, ਸਭ ਦਾ ਵਿਕਾਸ,

ਦੁਰਗਿਆਣਾ ਮੰਦਰ ਦੀ ਜਗ੍ਹਾ ’ਤੇ ਉਸਾਰੀ ਕੰਧ ਢਾਹੀ

ਜੰਡਿਆਲਾ ਗੁਰੂ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਨੇੜੇ ਮਾਨਾਂਵਾਲਾ ਜੀਟੀ ਰੋਡ ਉੱਪਰ ਦੁਰਗਿਆਣਾ ਮੰਦਰ ਦੀ ਜਗ੍ਹਾ ਵਿੱਚ ਉਸਾਰੀ ਕੰਧ ਢਾਹ ਦਿੱਤੀ ਗਈ। ਕੰਧ ਢਾਹੁਣ ਦੇ ਮਾਮਲੇ ਵਿੱਚ ਦੁਰਗਿਆਣਾ ਮੰਦਰ ਕਮੇਟੀ ਮਾਨਾਂਵਾਲਾ ਦੇ ਸਰਪੰਚ ਅਤੇ ਉਸ ਦੇ ਸਾਥੀਆਂ ਉੱਪਰ ਦੋਸ਼ ਲਗਾ ਰਹੀ ਹੈ।

ਕਮਾਦ ਦੀ ਗੋਡੀ ਲਈ ਰੋਟਾਵੇਟਰ ਮੁਹੱਈਆ ਕਰਵਾਏਗੀ ਮਿੱਲ

ਮੁਕੇਰੀਆਂ,,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਏ.ਬੀ. ਸ਼ੂਗਰ ਮਿੱਲ ਰੰਧਾਵਾ ਦੇ ਪ੍ਰਬੰਧਕਾਂ ਦੇ ਉਤਸ਼ਾਹ ਸਦਕਾ ਗੜ੍ਹਦੀਵਾਲਾ ਖੇਤਰ ਦੇ ਬਹੁਗਿਣਤੀ ਗੰਨਾ ਕਾਸ਼ਤਕਾਰਾਂ ਵਲੋਂ 4 ਫੁੱਟ ਤੇ ਗੰਨੇ ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਪ੍ਰਕਾਸ਼ ਪੁਰਬ: ਹੁਣ ਸਫ਼ਾਈ ਕਾਰਜ ’ਚ ਜੁਟਿਆ ਸਥਾਨਕ ਸਰਕਾਰਾਂ ਵਿਭਾਗ

ਜਲੰਧਰ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਕਰਵਾਏ ਗਏ ਸਮਾਗਮਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਸ਼ਰਧਾਲੂਆਂ ਦੇ ਪੁੱਜਣ ਕਾਰਨ ਪੈਦਾ ਹੋਏ ਕੂੜੇ-ਕਰਕਟ ਅਤੇ ਹੋਰ ਰਹਿੰਦ-ਖੂੰਹਦ ਦੇ ਯੋਗ ਨਿਪਟਾਰੇ ਲਈ ਸਥਾਨਕ ਸਰਕਾਰਾਂ ਵਿਭਾਗ ਜੁੱਟ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਦੇ ਪੁੱਜਣ ਕਾਰਨ ਇੱਥੇ ਪੈਦਾ ਹੋਏ ਕੂੜੇ ਦੇ ਯੋਗ ਨਿਪਟਾਰੇ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਉਨ੍ਹਾਂ ਦਾ ਵਿਭਾਗ ਕੂੜੇ ਦੇ ਯੋਗ ਪ੍ਰਬੰਧ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਮੁੜ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਇਹ ਕੰਮ 300 ਮੁਲਾਜ਼ਮਾਂ ਦੀ ਮਦਦ ਨਾਲ 20 ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਗਰੋਹ ਕੋਲੋਂ 20 ਮੋਟਰਸਾਈਕਲ ਬਰਾਮਦ

ਜਲੰਧਰ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਲਾਂਬੜਾ ਦੀ ਪੁਲੀਸ ਨੇ ਲੁੱਟਾਂ-ਖੋਹਾਂ ਕਰ ਕੇ ਮੋਟਰਸਾਈਕਲ ਖੋਹਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 20 ਮੋਟਰਸਾਈਕਲ ਬਰਾਮਦ ਕੀਤੇ ਹਨ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਲਾਂਬੜਾ ਦੇ ਐਸਐਚਓ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਮਿਲੀ ਸੂਚਨਾ ਦੇ ਅਧਾਰ ’ਤੇ ਪੁਲੀਸ ਪਾਰਟੀ ਨੇ ਛਾਪਾ ਮਾਰੀ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਕੋਲੋਂ 20 ਮੋਟਰਸਾਈਕਲ ਤੇ 10 ਮੋਬਾਈਲ ਬਰਾਮਦ ਕੀਤੇ।

ਵਿਗਿਆਨ ਮੇਲੇ ਦੇ ਜੇਤੂਆਂ ਨੂੰ ਇਨਾਮ ਵੰਡੇ

ਬਲਾਚੌਰ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਵਿੱਚ ਪ੍ਰਿੰਸੀਪਲ ਸੁਖਜੀਤ ਸਿੰਘ ਦੀ ਰਹਿਨੁਮਾਈ ਹੇਠ ਦੋ ਰੋਜ਼ਾ ਸਾਇੰਸ ਮੇਲਾ ਲਾਇਆ ਗਿਆ। ਦੂਜੇ ਦਿਨ ਐੱਸਡੀਐੱਮ ਜਸਬੀਰ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਹਰਚਰਨ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। 50 ਤੋਂ ਵਧੇਰੇ ਸਾਇੰਸ ਮਾਡਲ ਦੋ ਰੋਜ਼ਾ ਮੇਲੇ ਵਿੱਚ ਪੇਸ਼ ਕੀਤੇ ਗਏ।

ਵੱਖ ਵੱਖ ਥਾਈਂ ਦੰਦਾਂ ਦੇ ਪੰਦਰਵਾੜੇ ਸ਼ੁਰੂ

ਹੁਸ਼ਿਆਰਪੁਰ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਿਹਤ ਵਿਭਾਗ ਵੱਲੋਂ ਅੱਜ ਇੱਥੇ ਸਿਵਲ ਹਸਪਤਾਲ ਵਿੱਚ ਦੰਦਾਂ ਦਾ ਪੰਦਰਵਾੜਾ ਸ਼ੁਰੂ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਡਾਇਰੈਕਟਰ ਡੈਂਟਲ ਡਾ. ਗੁਲਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ, ਐਸ.ਐਮ.ਓ ਡਾ. ਬਲਦੇਵ ਸਿੰਘ, ਡਾ. ਨਵਨੀਤ ਕੌਰ, ਡਾ. ਬਲਜੀਤ ਕੌਰ ਅਤੇ ਡਾ. ਸਨਮ ਸੰਧੂ ਮੌਜੂਦ ਸਨ। ਡਾ. ਗੁਲਵਿੰਦਰ ਸਿੰਘ ਨੇ

ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਐਕਸ਼ਨ ਕਮੇਟੀ ਕਾਇਮ

ਲਹਿਰਾਗਾਗਾ ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਜੱਦੀ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਅੱਜ ਸਵੇਰੇ ਪੀਜੀਆਈ ’ਚ ਮੌਤ ਹੋਣ ਮਗਰੋਂ ਇਹ ਮਸਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ। ਬੀਤੇ ਦਿਨ ਇਸ ਨੌਜਵਾਨ ਦੀਆਂ ਦੋਵੇਂ ਲੱਤਾਂ ਇਨਫੈਕਸ਼ਨ ਕਾਰਨ ਕੱਟ ਦਿੱਤੀਆਂ ਗਈਆਂ ਸਨ।

ਮੋਗਾ: ਨੌਜਵਾਨ ਨੇ ਹਵਾਲਾਤ ’ਚ ਫਾਹਾ ਲਿਆ

ਮੋਗਾ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਥਾਣਾ ਸਿਟੀ ਦੀ ਹਵਾਲਾਤ ’ਚ ਬੰਦ ਨੌਜਵਾਨ ਫਿਲਿਪ ਮਸੀਹ ਉਰਫ਼ ਨਿੱਕੂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਹ ਪੂਰੀ ਘਟਨਾ ਥਾਣੇ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਮੋਗਾ ਦੇ ਸੂਰਜ ਨਗਰ ਵਾਸੀ ਫਿਲਿਪ ਨੂੰ ਪੁਲੀਸ ਦੇ ਸੀਨੀਅਰ ਅਧਿਕਾਰੀ ਦੇ ਪਿਤਾ ਦੀ ਮਾਲਕੀ ਵਾਲੀ ਗੈਸ ਏਜੰਸੀ ’ਚੋਂ ਨਕਦੀ ਅਤੇ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਨੌਜਵਾਨ ਨੇ ਅੱਜ ਸਵੇਰੇ ਕੰਬਲ ਕੱਟ ਕੇ ਲਾਕਅਪ ਦੀਆਂ ਸਲਾਖਾਂ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਹਵਾਲਾਤ ’ਚ ਹਫੜਾ-ਦਫੜੀ ਦਾ ਮਾਹੌਲ ਬਣਨ ਦਾ ਲਾਭ ਉਠਾਉਂਦਿਆਂ ਉਥੇ ਬੰਦ ਇੱਕ ਹੋਰ ਮੁਲਜ਼ਮ ਫ਼ਰਾਰ ਹੋ ਗਿਆ।

ਅੱਗ ਲੱਗਣ ਕਾਰਨ ਬਿਜਲੀ ਘਰ ਦਾ ਸਾਰਾ ਰਿਕਾਰਡ ਸੜਿਆ

ਜੰਡਿਆਲਾ ਗੁਰੂ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਨੇੜੇ ਸਥਿਤ ਪਿੰਡ ਟਾਂਗਰਾ ਦੇ ਬਿਜਲੀ ਘਰ ਵਿੱਚ ਰਿਕਾਰਡ ਵਾਲੇ ਕਮਰੇ ਨੂੰ ਅੱਗ ਲੱਗਣ ਕਾਰਨ ਉਥੇ ਪਿਆ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ।ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਐਕਸੀਐਨ ਜੰਡਿਆਲਾ ਗੁਰੂ ਮਨਿੰਦਰ ਪਾਲ ਸਿੰਘ ਨੇ ਦੱਸਿਆ ਬੀਤੀ ਦੇਰ ਰਾਤ ਪੀਐੱਸਪੀਸੀਐੱਲ ਦੇ ਦਫ਼ਤਰ ਟਾਂਗਰਾ ਵਿੱਚ ਅੱਗ ਲੱਗ ਗਈ ਜਿਸ ਦੀ ਸੂਚਨਾ ਸਵੇਰੇ ਉਨ੍ਹਾਂ ਨੂੰ ਕਰੀਬ ਅੱਠ ਵਜੇ ਮਿਲੀ।

ਡਿਜੀਟਲ ਮਿਊਜ਼ੀਅਮ ਰਾਹੀਂ ਪ੍ਰਚਾਰੀਆਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ

ਪਠਾਨਕੋਟ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਨੇ ਸ਼ਰਧਾਮਈ ਮਾਹੌਲ ਸਿਰਜ ਦਿੱਤਾ। ਅੱਜ ਤੀਸਰੇ ਦਿਨ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਾਪਤ ਕੀਤੇ ਗਏ ਡਿਜੀਟਲ ਮਿਊਜ਼ੀਅਮ ਵਿੱਚ ਸੰਗਤਾਂ ਦਾ ਤਾਂਤਾ ਲੱਗਾ ਰਿਹਾ ਅਤੇ ਸਵੇਰ ਤੋਂ ਸ਼ਾਮ ਤੱਕ 4000 ਤੋਂ ਵੱਧ ਵਿਅਕਤੀਆਂ ਅਤੇ ਵਿਦਿਆਰਥੀਆਂ ਨੇ

ਸਮਾਰਟ ਸਕੂਲ ’ਚ ਗਣਿਤ ਤੇ ਵਾਤਾਵਰਨ ਪ੍ਰਦਰਸ਼ਨੀ

ਮਜੀਠਾ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਸਬਾ ਮਜੀਠਾ ਦੇ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਵਿੱਚ ਪ੍ਰਿੰਸੀਪਲ ਮੋਨਾ ਕੌਰ ਦੀ ਅਗਵਾਈ ਹੇਠ ਬੀਤੇ ਦਿਨ ਤੋਂ ਲਾਈ ਗਈ ਦੋ ਰੋਜ਼ਾ ਤਹਿਸੀਲ ਪੱਧਰੀ ਵਿਗਿਆਨ, ਗਣਿਤ ਅਤੇ ਵਾਤਾਵਰਨ ਪ੍ਰਦਰਸ਼ਨੀ ’ਚ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।

ਮੁਕੇਰੀਆਂ-ਗੁਰਦਾਸਪੁਰ ਫਲਾਈਓਵਰ ਨੂੰ ਚਾਰ ਸਾਲਾਂ ਬਾਅਦ ਵੀ ਰੋਸ਼ਨੀ ਨਸੀਬ ਨਾ ਹੋਈ

ਮੁਕੇਰੀਆਂ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ਼ਹਿਰ ਦੇ ਫਲਾਈਓਵਰ ’ਤੇ ਕਰੀਬ ਚਾਰ ਸਾਲ ਪਹਿਲਾਂ ਲੱਗੀਆਂ ਲਾਈਟਾਂ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਅਹੁਦੇਦਾਰਾਂ ਦੀ ਬੇਪ੍ਰਵਾਹੀ ਕਾਰਨ ਰੋਸ਼ਨੀ ਨੂੰ ਤਰਸ ਰਹੀਆਂ ਹਨ। ਲਾਈਟਾਂ ਨਾ ਜਗਣ ਕਾਰਨ ਪੁਲ ’ਤੇ ਲੱਗੇ ਰਿਫਲੈਕਟਰ ਤੇ ਸੋਲਰ ਬਲਿੰਕਰ ਚੋਰੀ ਹੋ ਚੁੱਕੇ ਹਨ ਤੇ ਆਉਂਦੇ ਸਰਦੀ ਦੇ ਸੀਜ਼ਨ ਵਿੱਚ ਬੰਦ ਪਈਆਂ ਲਾਈਟਾਂ ਕਾਰਨ ਪੁਲ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣਦਾ ਜਾ ਰਿਹਾ ਹੈ।

ਬਿਆਸ ਦਰਿਆ ਵਿੱਚ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’

ਰਈਆ ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਿਆਸ ਦਰਿਆ ’ਚ ਸ਼ੁਰੂ ਹੋਏ ਚਾਰ ਰੋਜ਼ਾ ‘ਫਲੋਟਿੰਗ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਦੇਰ ਸ਼ਾਮ ਹੋਏ ਸ਼ੋਅ ਦੌਰਾਨ ਬਿਆਸ ਦਰਿਆ ’ਚੋਂ ਨਿਕਲੀ ਅਲੌਕਿਕ ਰੌਸ਼ਨੀ ਨੇ ਜਿੱਥੇ ਚੁਫੇਰਾ ਜਗਮਗਾ ਦਿੱਤਾ, ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਬਹੁਤ ਹੀ ਨਿਮਰਤਾ ਅਤੇ ਸ਼ਰਧਾ ਨਾਲ

ਪੰਜਾਬ ਕਾਂਗਰਸ ਦੇ ਕੇਂਦਰ ਸਰਕਾਰ ਖ਼ਿਲਾਫ਼ ਧਰਨਿਆਂ ’ਚ ਪਾਰਟੀ ਦੀ ਫੁੱਟ ਜੱਗ ਜ਼ਾਹਿਰ

ਫ਼ਰੀਦਕੋਟ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੱਦੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇਪਾਲ ਸਿੰਘ ਸੰਧੂ ਦੀ ਅਗਵਾਈ ’ਚ ਲੱਗੇ ਧਰਨੇ ’ਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਕੋਸਿਆ ਗਿਆ। ਅੱਜ ਦੇ ਇਸ ਧਰਨੇ ਵਿੱਚ ਉਹ ਆਗੂ ਸ਼ਾਮਿਲ ਨਹੀਂ ਹੋਏ ਜਿਨ੍ਹਾਂ ਨੂੰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਝੰਡੀਆਂ ਵਾਲੀਆਂ ਕਾਰਾਂ ਅਤੇ ਵੱਡੇ ਅਹੁਦੇ ਮਿਲੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086564467
Copyright © 2019, Panjabi Times. All rights reserved. Website Designed by Mozart Infotech