» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਗੁਰਜੀਤ ਕੌਰ ਬੈਂਸ ਨੂੰ ਵਾਲਸਾਲ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਨੇ ਉਮੀਦਵਾਰ ਐਲਾਨਿਆ

October 22, 2019 05:39 PM

ਲੰਡਨ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀਆਂ ਆਉਣ ਵਾਲੀਆਂ ਆਮ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਨਾਲ ਸਰਗਰਮੀਆਂ ਚੱਲ ਰਹੀਆਂ ਹਨ¢ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਲੋਂ ਗ੍ਰੇਵਸ਼ੈਮ ਤੋਂ ਕੌਾਸਲਰ ਗੁਰਜੀਤ ਕੌਰ ਬੈਂਸ ਨੂੰ ਵਾਲ ਸਾਲ ਦੱਖਣੀ ਇਲਾਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ¢ ਗ੍ਰੇਵਸ਼ੈਮ 'ਚ 23 ਸਾਲ ਦੀ ਉਮਰ 'ਚ ਪਹਿਲੀ ਏਸ਼ੀਅਨ ਕੌਾਸਲਰ ਹੋਣ ਦਾ ਮਾਣ ਹਾਸਲ ਕਰਨ ਵਾਲੀ ਗੁਰਜੀਤ ਨੇ ਬਕਿੰਘਮ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪਾਸ ਕੀਤੀ ਹੈ¢ ਗੁਰਜੀਤ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਸਥਾਨਕ ਮੈਂਬਰਾਂ ਨੇ ਉਸ ਨੂੰ ਆਪਣਾ ਉਮੀਦਵਾਰ ਚੁਣਿਆ ਹੈ¢ ਉਹ ਸਥਾਨਕ ਲੋਕਾਂ ਦੀ ਸੰਸਦ 'ਚ ਆਵਾਜ਼ ਬਣਨ ਲਈ ਭਰਪੂਰ ਕੋਸ਼ਿਸ਼ ਕਰੇਗੀ¢ ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਦੇਸ਼ ਦੇ ਲੋਕਾਂ ਨੇ ਈ. ਯੂ. ਤੋਂ ਵੱਖ ਹੋਣ ਲਈ ਫ਼ੈਸਲਾ ਦਿੱਤਾ ਸੀ ਅਤੇ ਹੁਣ ਬ੍ਰੈਗਜ਼ਿਟ 'ਚ ਹੋ ਰਹੀ ਬੇਵਜ੍ਹਾ ਦੇਰੀ ਤੋਂ ਵਾਲ ਸਾਲ ਦੱਖਣੀ ਨੇ ਲੋਕ ਨਿਰਾਸ਼ ਹਨ¢ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ, ਕਾਨੂੰਨ, ਅਰਥ ਵਿਵਸਥਾ ਤੇ ਘਰੇਲੂ ਮਸਲਿਆਂ 'ਤੇ ਦੇਸ਼ ਦਾ ਕੰਟਰੋਲ ਵਾਪਸ ਹੋਣਾ ਚਾਹੀਦਾ ਹੈ¢ ਉਨ੍ਹਾਂ ਸਿਹਤ ਸਹੂਲਤਾਂ 'ਚ ਸੁਧਾਰ, ਅਪਰਾਧ ਘਟਾਉਣ ਤੋਂ ਇਲਾਵਾ ਘੱਟੋ ਘੱਟ 10:50 ਪੌਾਡ ਪ੍ਰਤੀ ਘੰਟਾ ਤਨਖ਼ਾਹ ਲਈ ਕੰਮ ਕਰਨ ਲਈ ਵਚਨ ਵੱਧਤਾ ਪ੍ਰਗਟਾਈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਅਖੰਡ ਕੀਰਤਨੀ ਜਥਾ ਯੂ. ਕੇ. ਦੇ ਜਥੇਦਾਰ ਭਾਈ ਰਘਬੀਰ ਸਿੰਘ ਨਹੀਂ ਰਹੇ

ਲੰਡਨ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਖੰਡ ਕੀਰਤਨੀ ਜਥਾ ਯੂ. ਕੇ. ਦੇ ਜਥੇਦਾਰ ਭਾਈ ਰਘਬੀਰ ਸਿੰਘ (77 ਸਾਲ) 19 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ | ਆਪ ਨੇ ਲੰਮਾ ਸਮਾਂ ਪੰਥ ਦੀ ਸੇਵਾ ਕੀਤੀ | ਯੂ. ਕੇ. ਤੋਂ ਇਲਾਵਾ ਅਮਰੀਕਾ, ਕੈਨੇਡਾ

ਬੱਚਿਆਂ 'ਚ ਮਿਰਗੀ ਦੇ ਦੌਰੇ ਨੂੰ ਰੋਕਣ ਲਈ ਲੰਡਨ 'ਚ ਅਧਿਐਨ ਸ਼ੁਰੂ

ਲੰਡਨ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆਂ ਤੇ ਭਾਰਤੀ ਯੂਨੀਵਰਸਿਟੀਆਂ ਦੇ ਮਾਹਿਰਾਂ ਵਲੋਂ ਭਾਰਤ ਵਿਚ ਦਿਮਾਗੀ ਸੱਟਾਂ ਨਾਲ ਪੀੜ੍ਹਤ ਬੱਚਿਆਂ 'ਤੇ ਅਧਿਐਨ ਸ਼ੁਰੂ ਕੀਤਾ ਹੈ, ਜਿਸ ਦਾ ਮਕਸਦ ਮਿਰਗੀ ਜਿਹੀਆ ਬਿਮਾਰੀਆਂ ਦੀ ਰੋਕਥਾਮ ਵਿਚ ਮਦਦ ਕਰਨਾ ਹੈ |

ਗੁਰਜੀਤ ਕੌਰ ਬੈਂਸ ਵਲੋਂ ਮੁੱਕੇਬਾਜ਼ ਆਮਿਰ ਖ਼ਾਨ ਨਾਲ ਮੁਲਾਕਾਤ

ਲੰਡਨ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਾਲਸਾਲ ਦੱਖਣੀ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਗੁਰਜੀਤ ਕੌਰ ਬੈਂਸ ਵਲੋਂ ਆਪਣੀਆਂ ਚੋਣ ਸਰਗਰਮੀਆਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਉਹ ਜਿਥੇ ਵੱਖ-ਵੱਖ ਭਾਈਚਾਰਿਆਂ ਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਮਿਲ ਰਹੀ ਹੈ, ਉਥੇ ਹੀ ਉਹ ਬਰਤਾਨੀਆ ਦੇ ਮਸ਼ਹੂਰ ਮੁੱਕੇਬਾਜ਼ ਆਮਿਰ ਖ਼ਾਨ ਨੂੰ ਨੌਜਵਾਨਾਂ ਦੇ ਸਿਖਲਾਈ ਕੇਂਦਰ ਫੇਅਰਲਿਸ ਅਕੈਡਮੀ ਵਿਖੇ ਮਿਲੇ | ਉਨ੍ਹਾਂ ਇਸ ਮੌਕੇ ਆਮਿਰ ਖ਼ਾਨ ਵਲੋਂ ਨੌਜਵਾਨਾਂ ਲਈ ਕੀਤੇ ਜਾ ਰਹੇ ਕੰਮਾਂ 

ਵੱਖਵਾਦੀ ਸਿੱਖ ਜਥੇਬੰਦੀਆਂ ਵੱਲੋਂ ਇਮਰਾਨ ਖਾਨ ਨੂੰ ਐਵਾਰਡ

ਲੰਡਨ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਦੀਆਂ ਦੋ ਵੱਖਵਾਦੀ ਸਿੱਖ ਜਥੇਬੰਦੀਆਂ ਨੇ ਇੱਥੋਂ ਦੇ ਸਿਟੀ ਹਾਲ ’ਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘੇ ਲਈ ‘ਲਾਈਫਟਾਈਮ ਅਚੀਵਮੈਂਟ’ ਐਵਾਰਡ ਦੇਣ ਦਾ ਐਲਾਨ ਕੀਤਾ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬੁਲਾਰੇ ਸਾਹਿਬਜ਼ਾਦਾ ਜਹਾਂਗੀਰ ਨੇ ਇਮਰਾਨ ਖਾਨ ਵੱਲੋਂ ਇਹ ਐਵਾਰਡ ਹਾਸਲ ਕੀਤਾ। 

ਲੰਡਨ ਅਸੈਂਬਲੀ 'ਚ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ

ਲੰਡਨ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਲੰਡਨ ਅਸੈਂਬਲੀ ਵਿਚ ਲੰਡਨ ਦੇ ਮੇਅਰ ਸਾਦਿਕ ਖਾਨ, ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਲੋਂ ਦਾ ਸਿੱਖ ਨੈੱਟਵਰਕ, ਸਿੱਖ ਫੈਡਰੇਸ਼ਨ ਯੂ. ਕੇ. ਦੇ ਸਾਂਝੇ ਉਪਰਾਲੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਮੇਅਰ ਸਾਦਿਕ ਖਾਨ ਨੇ ਸਿੱਖ ਭਾਈਚਾਰੇ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ, ਤੇ ਸਿੱਖਾਂ ਦੇ ਯੂ.ਕੇ. ਤੇ ਖਾਸ ਤੌਰ ਤੇ ਲੰਡਨ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ | ਮੋਨਿਕਾ ਕੌਰ ਨੇ ਸ਼ਬਦ ਗਾਇਨ ਕੀਤੇ | ਇਸ ਮੌਕੇ ਕਰਤਾਰਪੁਰ ਲਾਂਘੇ ਲਈ ਪੰਜਾਬ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਗਈ, ਤੇ ਇਸ ਲਾਂਘੇ ਲਈ ਪਾਏ ਯੋਗਦਾਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਉਮਰ ਭਰ ਦੀਆਂ ਪ੍ਰਾਪਤੀਆਂ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ 

ਜਤਿੰਦਰ ਕੁਮਾਰ ਨੇ ਜਿੱਤਿਆ ਯੂ.ਕੇ. ਬੱਸ ਡਰਾਈਵਰ ਦਾ ਪੁਰਸਕਾਰ

ਲੰਡਨ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਰਬੋਤਮ ਯੂ. ਕੇ. ਬੱਸ ਡਰਾਈਵਰ ਪੁਰਸਕਾਰ ਲਈ ਦੋ ਭਾਰਤੀ ਨਾਮਜ਼ਦ ਹੋਏ ਸਨ | ਇਸ ਸਬੰਧੀ ਲੰਡਨ ਵਿਚ ਹੋਏ ਪੁਰਸਕਾਰ ਸਮਾਗਮ ਦੌਰਾਨ ਪੂਰਬੀ ਮਿਡਲੈਂਡ ਦੇ ਨੌਟਿੰਘਮ ਸ਼ਹਿਰ ਵਿਚ ਕੰਮ ਕਰਨ ਵਾਲੇ 37 ਸਾਲਾ ਜਤਿੰਦਰ ਕੁਮਾਰ ਨੂੰ '2019 ਗੋਲਡ' ਪੁਰਸਕਾਰ ਦਿੱਤਾ ਗਿਆ | ਇਹ ਪੁਰਸਕਾਰ ਜਤਿੰਦਰ ਨੂੰ ਉਸ ਵਲੋਂ ਸੁਰੱਖਿਅਤ ਬੱਸ ਚਲਾਉਣ ਤੇ ਗਾਹਕਾਂ ਨਾਲ ਚੰਗੇ ਵਿਵਹਾਰ ਲਈ ਦਿੱਤਾ ਗਿਆ, ਜਦਕਿ ਪੰਜਾਬੀ ਮੂਲ ਦੇ ਗੁਰਨਾਮ ਸਿੰਘ ਨੂੰ ਤੀਜਾ ਸਥਾਨ ਮਿਲਿਆ ਹੈ | ਜ਼ਿਕਰਯੋਗ ਹੈ ਕਿ ਨੌਟਿੰਘਮ ਸ਼ਹਿਰ ਟਰਾਂਸਪੋਰਟ ਵਿਚ 2008 ਤੋਂ ਬੱਸ ਨੰਬਰ 24, 25 ਤੇ 27 ਚਲਾ ਰਹੇ ਜਤਿੰਦਰ ਕੁਮਾਰ 

ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਲੰਡਨ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਗਏ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਵਿਚਾਰਿਆ ਗਿਆ, ਤੇ ਗੁਰੂ ਸਾਹਿਬ ਵਲੋਂ ਦਿੱਤੀਆਂ ਸਿੱਖਿਆਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ |

ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ

ਫਰੈਂਕਫਰਟ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜਰਮਨੀ ਦੇ ਮਰਹੂਮ ਸਾਬਕਾ ਰਾਸ਼ਟਰਪਤੀ ਰਿਚਰਡ ਵੌਨ ਵੀਜ਼ਸੇਕਰ ਦੇ ਪੁੱਤਰ ਦੀ ਇਕ ਹਮਲਾਵਰ ਨੇ ਹੱਤਿਆ ਕਰ ਦਿੱਤੀ। ਹਮਲੇ ਪਿਛਲੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਰਿਟਜ਼ ਵੌਨ ਵੀਜ਼ਸੇਕਰ (59) ਪੇਸ਼ੇ ਵਜੋਂ ਡਾਕਟਰ ਸਨ। ਉਹ ਜਦ ਬਰਲਿਨ ਨੇੜੇ ਇਕ ਹਸਪਤਾਲ ਵਿਚ ਕਿਸੇ ਬੀਮਾਰੀ ਬਾਰੇ ਭਾਸ਼ਨ ਦੇ ਕੇ ਬਾਹਰ ਆ ਰਹੇ ਸਨ ਤਾਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ। 

ਬਹੁਤੇ ਪੋਰਨ ਦੇਖਣ ਵਾਲੇ ਪੁਰਸ਼ਾਂ ਦੇ ਨਿਪੁੰਸਕ ਹੋਣ ਦੀ ਸੰਭਾਵਨਾ!

ਲੰਡਨ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੇ ਤੁਸੀ ਇੱਕ ਚੰਗੀ ਬੈਡਰੂਮ ਲਾਈਫ ਦਾ ਆਨੰਦ ਨਹੀਂ ਲੈ ਰਹੇ ਤਾਂ ਪੋਰਨਗ੍ਰਾਫੀ ਨੂੰ ਦੋਸ਼ ਦੇਣਾ ਪੈ ਸਕਦਾ ਹੈ, ਇਸ ਦੀ ਕਾਫੀ ਸੰਭਾਵਨਾ ਹੈ।
ਬ੍ਰਿਟੇਸ਼ ਵਿੱਚ ਇੱਕ ਸੈਕਸ ਅਵਸਥਾ ਦੇ ਖੋਜੀਆਂ ਦੇ ਅਨੁਸਾਰ ਇਕੱਲੇ ਜਾਂ ਤਲਾਕਸ਼ੁਦਾ ਮਰਦਾਂ ਦੇ ਨਪੁੰਸਕ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਪੋਰਨ ਵੇਖਦੇ ਹਨ। ਲੰਡਨ ਦੇ ਕਿਲਰਿਕ ਨਿਯੂਮਨ ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਬ੍ਰਿਟੇਨ ਵਿੱਚ ਰਹਿਣ ਵਾਲੇ 80 ਪ੍ਰਤੀਸ਼ਤ ਪੁਰਸ਼ਾਂ ਵਿੱਚੋਂ ਇਸ ਦੋਸ਼ ਦਾ ਅਨੁਭਵ ਕੀਤਾ ਗਿਆ ਹੈ। ਰਿਪੋਰਟ ਵਿੱਚ ਇਕੱਲੇ ਅਤੇ ਤਲਾਕਸ਼ੁਦਾ ਪੁਰਸ਼ਾਂ ਦੇ ਬੈਡਰੂਮ ਵਿੱਚ ਸਮਸਿਆਵਾਂ ਜਾ ‘ਅਸੰਤੁਸ਼ਜਨਕ' ਸੈਕਸ ਜੀਵਨ ਪੈਦਾ ਹੋਣ ਦਾ ਮੁੱਖ ਕਾਰਨ ਅਸ਼ਲੀਲ ਸਾਹਿਤ ਅਤੇ ਸ਼ਰਾਬ ਪੀਣਾ ਵੀ ਹੈ।

ਕੰਬੋਡੀਆ ਦੀ ਰਾਜਕੁਮਾਰੀ ਬੋਫਾ ਦੇਵੀ ਦਾ ਦੇਹਾਂਤ

ਨਾਮ ਪੇਨ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੰਬੋਡੀਆ ਦੀ ਰਾਜਕੁਮਾਰੀ ਨੋਰਡੋਮ ਬੋਫਾ ਦੇਵੀ ਜੋਕਿ ਸੱਭਿਆਚਾਰਕ ਮਾਮਲਿਆਂ ਦੀ ਸਾਬਕਾ ਮੰਤਰੀ ਵੀ ਸੀ ਦਾ 76 ਸਾਲ ਦੀ ਉਮਰ 'ਚ ਥਾਈਲੈਂਡ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਸ਼ਾਹੀ ਪੈਲੇਸ ਅਨੁਸਾਰ ਰਾਜਕੁਮਾਰੀ ਦੀ ਮੌਤ ਕੁਦਰਤੀ ਸੀ। 1970 'ਚ ਖਮੇਰ ਰੌਗ ਸ਼ਾਸਨ ਸਮੇਂ ਉਨ੍ਹਾਂ ਰਵਾਇਤੀ ਅਪਸਰਾ ਡਾਂਸ ਨੂੰ ਬਚਾਉਣ ਲਈ ਅਹਿਮ ਯੋਗਦਾਨ ਪਾਇਆ ਸੀ। ਰਾਜਕੁਮਾਰੀ ਦੀ ਮੌਤ ਬਾਰੇ ਸ਼ਾਹੀ ਪੈਲੇਸ ਨੇ ਫੇਸਬੁੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ।

ਵੀਨਸ ਨੂੰ ਮੁੜ ਡਰਾ ਰਿਹੈ ਸਮੁੰਦਰ, ਸੇਂਟ ਮਾਰਕ ਸਕੁਵਾਇਰ ਬੰਦ

ਵੀਨਸ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਨੈਸਕੋ ਦੀਆਂ ਵਿਸ਼ਵ ਵਿਰਾਸਤਾਂ ਵਿਚ ਸ਼ਾਮਲ ਇਟਲੀ ਦੇ ਵੀਨਸ ਸ਼ਹਿਰ ਦੀ ਹਾਲਤ ਜਵਾਰਭਾਟੇ ਅਤੇ ਬਾਰਿਸ਼ ਕਾਰਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਦੁਨੀਆ ਭਰ 'ਚ ਮਸ਼ਹੂਰ ਸ਼ਹਿਰ ਦੇ ਸੇਂਟ ਮਾਰਕ ਸਕੁਵਾਇਰ ਨੂੰ ਇਕ ਹਫ਼ਤੇ ਵਿਚ ਤੀਜੀ ਵਾਰ ਹੜ੍ਹ ਦੇ ਖ਼ਤਰੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਬਾਰਿਸ਼ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਫਲੋਰੈਂਸ ਅਤੇ ਪੀਸਾ ਲਈ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਨਸ 'ਚ ਐਤਵਾਰ ਨੂੰ ਪਾਣੀ ਦਾ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਗੁ: ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਹੋਏ ਨਤਮਸਤਕ

ਲੰਡਨ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ, ਤੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਉਨ੍ਹਾਂ ਸਿੱਖ ਭਾਈਚਾਰੇ ਦੇ ਬਰਤਾਨੀਆਂ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ, ਤੇ ਸਮੂਹ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ |

ਸਨਬੋਨੀਫਾਚੋ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਵੀਨਸ (ਇਟਲੀ),17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਇਲਾਕਿਆਂ 'ਚੋਂ ਵੱਡੀ ਗਿਣਤੀ 'ਚ ਸੰਗਤ ਨੇ ਸ਼ਿਰਕਤ ਕੀਤੀ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨਾਂ ਵਿਚ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ ਅਤੇ ਕਵੀਸ਼ਰੀ ਵਾਰਾਂ ਗਾਇਨ ਕੀਤੀਆਂ ਗਈਆਂ

ਬੈਲਜੀਅਮ ਦਾ ਲੌਰੇਂਟ ਸਾਈਮਨ 9 ਸਾਲ ਦੀ ਉਮਰ 'ਚ ਕਰੇਗਾ ਗ੍ਰੈਜੂਏਸ਼ਨ

ਲੰਡਨ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੇਕਰ ਤੁਸੀ ਸੋਸ਼ਲ ਮੀਡੀਆ ਤੇ ਆਨਲਾਈਨ ਖੇਡਾਂ ਨੂੰ ਪੜ੍ਹਾਈ ਦੇ ਰਸਤੇ 'ਚ ਰੁਕਾਵਟ ਮੰਨਦੇ ਹੋ ਤਾਂ ਸ਼ਾਇਦ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ | ਘੱਟੋਂ-ਘੱਟ ਲੌਰੇਂਟ ਸਾਈਮਨ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ, ਜਿਸ ਦੀ ਉਮਰ 9 ਸਾਲ ਹੈ | ਉਹ ਕਿਸੇ ਯੂਨੀਵਰਸਿਟੀ ਤੋਂ ਸਭ ਤੋਂ ਘੱਟ ਉਮਰ 'ਚ ਗ੍ਰੈਜੂਏਸ਼ਨ ਕਰਨ ਵਾਲਿਆਂ 'ਚ ਸ਼ਾਮਿਲ ਹੋਵੇਗਾ | ਬੈਲਜੀਅਮ ਦਾ ਰਹਿਣ ਵਾਲਾ ਲੌਰੇਂਟ ਸਿਰਫ ਪੜ੍ਹਦਾ ਹੀ ਨਹੀਂ ਹੈ, ਬਲਕਿ ਉਸ ਨੂੰ ਆਨਲਾਈਨ ਖੇਡ 'ਫੋਰਟਨਾਈਟ' ਅਤੇ 'ਮਾਈਨਕ੍ਰਾਫਟ' ਨਾਲ ਵੀ ਪਿਆਰ ਹੈ | ਉਹ ਨੇਟਫਿਲਕਸ ਵੀ ਦੇਖਦਾ ਹੈ | ਇਹ ਚੀਜਾਂ ਉਸ ਦੀ ਪੜ੍ਹਾਈ ਦੇ ਰਸਤੇ 'ਚ ਕਦੀ ਰੁਕਾਵਟ ਨਹੀਂ ਬਣੀਆਂ ਹਨ |

ਐੱਮਕਿਊਐੱਮ ਦੇ ਬਾਨੀ ਅਲਤਾਫ ਹੁਸੈਨ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਵਿਚ ਸ਼ਰਨ ਮੰਗੀ

ਲੰਡਨ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ 'ਚ ਜਲਾਵਤਨ ਦਾ ਜੀਵਨ ਬਤੀਤ ਕਰ ਰਹੇ ਪਾਕਿਸਤਾਨੀ ਆਗੂ ਅਤੇ ਮੁਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਬਾਨੀ ਅਲਤਾਫ ਹੁਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਵਿਚ ਸ਼ਰਨ ਦੇਣ ਦੀ ਮੰਗ ਕੀਤੀ ਹੈ। ਐੱਮਕਿਊਐੱਮ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਸਾਥੀਆਂ ਸਣੇ ਮੈਨੂੰ ਭਾਰਤ ਵਿਚ ਸ਼ਰਨ ਦੇਣ, ਜੇ ਉਹ ਅਜਿਹਾ ਕਰਨ ਵਿਚ ਅਸਮਰਥ ਹਨ ਤਾਂ ਆਰਥਿਕ ਤੌਰ 'ਤੇ ਸਾਡੀ ਮਦਦ ਕਰਨ।

ਭਾਰਤੀ ਹਾਈ ਕਮਿਸ਼ਨਰ ਲੰਡਨ ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਹੋਏ ਨਤਮਸਤਕ

ਲੰਡਨ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਹਾਈ ਕਮਿਸ਼ਨਰ ਲੰਡਨ ਰੁਚੀ ਘਣਸ਼ਿਆਮ ਨੇ ਗੁਰਦੁਆਰਾ ਰਾਮਗੜ੍ਹੀਆ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੀ ਸਜਾਵਟੀ ਸੇਵਾਵਾਂ ਵਿਚ ਹਿੱਸਾ ਲਿਆ | ਉਨ੍ਹਾਂ ਬੀਬੀਆਂ ਨਾਲ ਮਿਲ ਕੇ ਪਾਲਕੀ ਸਾਹਿਬ ਦੀ ਵਿਛਾਈ, ਫੁੱਲਾਂ ਦੇ ਗੁਲਦਸਤੇ ਤਿਆਰ ਕਰਨ ਤੇ ਲੰਗਰ ਵਿਚ ਹਿੱਸਾ ਪਾਇਆ, ਤੇ ਹੱਥੀ ਸੇਵਾ ਕੀਤੀ | ਘਣਸ਼ਿਆਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਸਰਕਾਰ ਵਲੋਂ ਤੋਹਫੇ ਭੇਂਟ ਕੀਤੇ,

ਸੁਦਰਸ਼ਨ ਪਟਨਾਇਕ 'ਇਟਾਲੀਅਨ ਸੈਂਡ ਆਰਟ ਐਵਾਰਡ' ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ

ਲੰਡਨ,16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਸਿੱਧ ਰੇਤ ਕਲਾਕਾਰ ਸੁਦਰਸ਼ਨ ਪਟਨਾਇਨ ਨੇ ਰੋਮ ਵਿਖੇ ਹੋਏ ਸਨਮਾਨ ਸਮਾਗਮ ਦੌਰਾਨ 'ਇਟਾਲੀਅਨ ਗੋਲਡਨ ਸੈਂਡ ਆਰਟ ਐਵਾਰਡ 2019' ਪ੍ਰਾਪਤ ਕੀਤਾ | ਓਡੀਸ਼ਾ ਦੇ ਇਸ ਮਸ਼ਹੂਰ ਰੇਤ ਕਲਾਕਾਰ ਨੇ ਕਿਹਾ ਕਿ ਉਕਤ ਵੱਕਾਰੀ ਪੁਰਸਕਾਰ ਮਿਲਣ ਨਾਲ ਉਸ ਨੂੰ ਬਹੁਤ ਹੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ, ਜ਼ਿਕਰਯੋਗ ਹੈ ਕਿ ਸੁਦਰਸ਼ਨ ਪਹਿਲਾ ਭਾਰਤੀ ਹੈ, ਜਿਸ ਨੂੰ ਉਕਤ ਪੁਰਸਕਾਰ ਮਿਲਿਆ ਹੈ

ਵਿਚੈਂਸਾ ਵਿਖੇ ਸਿੱਖ ਇਤਿਹਾਸ ਨਾਲ ਸਬੰਧਿਤ ਪ੍ਰਦਰਸ਼ਨੀ

ਵੀਨਸ (ਇਟਲੀ),16 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੀਨਸ ਨੇੜਲੇ ਸ਼ਹਿਰ ਵਿਚੈਂਸਾ ਦੇ ਧਰਮ ਤੇ ਸੱਭਿਆਚਾਰਕ ਵਿਭਾਗ ਦੇ ਮੁੱਖ ਹਾਲ 'ਚ ਸਿੱਖ ਇਤਿਹਾਸਕ ਤਸਵੀਰਾਂ ਦੀ

ਲੇਬਰ ਪਾਰਟੀ ਭਾਰਤ ਵਿਰੋਧੀ ਨਹੀਂ–ਚੇਅਰਮੈਨ ਈਯਨ ਲਾਵੈਰੀ

ਲੰਡਨ,14 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੀਆਂ ਚੋਣਾਂ ਵਿਚ ਭਾਰਤੀ ਲੋਕਾਂ ਨੂੰ ਭਰਮਾਉਣ ਲਈ ਬਰਤਾਨੀਆ ਦੀਆਂ ਦੋਵੇਂ ਮੁੱਖ ਪਾਰਟੀਆਂ ਪੱਬਾਂ ਭਾਰ ਹਨ | ਕਸ਼ਮੀਰ ਦਾ ਮੁੱਦਾ ਹੁਣ ਭਾਰਤ ਨਾਲੋਂ ਜ਼ਿਆਦਾ ਬਰਤਾਨੀਆ ਦੋਣਾਂ ਵਿਚ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ | 

ਸਿੰਘ ਸਭਾ ਲੰਡਨ ਈਸਟ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੱਗੀਆਂ ਰੌਣਕਾਂ

ਲੰਡਨ,14 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਸੈਵਨਕਿੰਗਜ਼ ਅਤੇ ਬਾਰਕਿੰਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਸਾਰਾ ਦਿਨ ਗੁਰਬਾਣੀ ਗਾਇਨ, ਕਥਾ ਵਿਚਾਰਾਂ ਦਾ ਪ੍ਰਵਾਹ ਚੱਲਦਾ ਰਿਹਾ। ਸੰਗਤਾਂ ਸਵੇਰ ਤੋਂ ਦੇਰ ਸ਼ਾਮ ਤੱਕ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀਆਂ ਰਹੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086869908
Copyright © 2019, Panjabi Times. All rights reserved. Website Designed by Mozart Infotech