ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਮਨੌਰੰਜਨ

ਖ਼ੂਬਸੂਰਤ ਅਦਾਕਾਰਾ ਜਬੀਨ ਜਲੀਲ

November 03, 2019 04:47 PM

2 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਪੰਜਾਹਵੇਂ ਦਹਾਕੇ ’ਚ ਹਿੰਦੀ ਫ਼ਿਲਮ ਜਗਤ ਵਿਚ ਇਕ ਖ਼ੂਬਸੂਰਤ ਅਦਾਕਾਰਾ ਦੀ ਆਮਦ ਹੋਈ ਜਿਸ ਨੇ ਆਪਣੀ ਦਿਲਕਸ਼ ਅਦਾਕਾਰੀ ਦੇ ਤੂਫ਼ੈਲ ਦਰਸ਼ਕਾਂ ਦੇ ਮਨਾਂ ’ਚ ਆਪਣੀ ਚੰਗੀ ਪਛਾਣ ਕਾਇਮ ਕੀਤੀ। ਜਬੀਨ ਜਲੀਲ ਦੀ ਪੈਦਾਇਸ਼ 1 ਅਪਰੈਲ 1937 ਨੂੰ ਦਿੱਲੀ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਉਹ ਹਾਲੇ 2 ਵਰ੍ਹਿਆਂ ਦੀ ਹੀ ਸੀ ਜਦੋਂ ਉਸ ਦੇ ਵਾਲਿਦ ਸਈਅਦ ਅਬੂ ਅਹਿਮਦ ਜਲੀਲ ਦਾ ਤਬਾਦਲਾ ਹੋ ਗਿਆ ਅਤੇ ਉਹ ਆਪਣੇ ਵਾਲਿਦ ਅਤੇ ਅੰਮੀ ਦਿਲਾਰਾ ਜਲੀਲ ਨਾਲ ਜਪਾਨ ਚਲੀ ਗਈ। ਚਾਰ ਸਾਲ ਜਪਾਨ ਰਹਿਣ ਤੋਂ ਬਾਅਦ ਉਹ ਬੰਬਈ ਆ ਗਏ। ਜਬੀਨ ਨੇ ਸ਼ੁਰੂਆਤੀ ਤਾਲੀਮ ਕੁਈਨ ਮੈਰੀ ਸਕੂਲ ਅਤੇ ਉੱਚ ਵਿਦਿਆ ਐਲਫਿਨਸਟੋਨ ਕਾਲਜ, ਬੰਬਈ ਤੋਂ ਹਾਸਲ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਹੀ ਉਹ ਸੱਭਿਆਚਾਰਕ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕਰਦੀ ਸੀ। ਇਕ ਵਾਰ ਉਹ ਕਾਲਜ ਦੇ ਨਾਟਕ ‘ਨੇਕ ਪਰਵੀਨ’ ’ਚ ਅਹਿਮ ਪਾਰਟ ਅਦਾ ਕਰ ਰਹੀ ਸੀ। ਉਸ ਨਾਟਕ ਨੂੰ ਵੇਖਣ ਅਤੇ ਜੱਜ ਦੀ ਭੂਮਿਕਾ ਨਿਭਾਉਣ ਲਈ ਨੁਮਾਇਆਂ ਫ਼ਿਲਮਸਾਜ਼ ਅਤੇ ਹਿਦਾਇਤਕਾਰ ਐੱਸ. ਐੱਮ. ਯੂਸਫ਼ ਅਤੇ ਉਨ੍ਹਾਂ ਦੀ ਅਦਾਕਾਰਾ ਬੀਵੀ ਨਿਗਾਰ ਸੁਲਤਾਨਾ ਪਹੁੰਚੇ ਸਨ। ਉਨ੍ਹਾਂ ਨੂੰ ਜਬੀਨ ਦੀ ਅਦਾਕਾਰੀ ਬੜੀ ਪਸੰਦ ਆਈ ਤੇ ਉਸ ਨੂੰ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਮਿਲਿਆ। ਯੂਸਫ਼ ਨੇ ਜਬੀਨ ਨੂੰ ਆਪਣੀ ਨਵੀਂ ਫ਼ਿਲਮ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਇਸ ਤਰ੍ਹਾਂ ਉਸਨੂੰ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ ਮਿਲ ਗਿਆ।
 
ਇਸ ਫ਼ਿਲਮ ਦਾ ਨਾਮ ਸੀ ‘ਗੁਜ਼ਾਰਾ’ (1954) ਜੋ ਬਤੌਰ ਅਦਾਕਾਰਾ ਜਬੀਨ ਦੀ ਪਹਿਲੀ ਹਿੰਦੀ ਫ਼ਿਲਮ ਸੀ। ਆਇਨਾ ਪਿਕਚਰਜ਼, ਬੰਬਈ ਦੇ ਬੈਨਰ ਹੇਠ ਐੱਸ. ਐੱਮ. ਯੂਸਫ਼ ਦੀ ਹਿਦਾਇਤਕਾਰੀ ’ਚ ਬਣੀ ਇਸ ਫ਼ਿਲਮ ’ਚ ਜਬੀਨ ਦੇ ਮੁਕਾਬਿਲ ਹੀਰੋ ਦਾ ਕਿਰਦਾਰ ਕਰਨ ਦੀਵਾਨ ਨੇ ਨਿਭਾਇਆ। ਬੇਸ਼ੱਕ ਇਸ ਫ਼ਿਲਮ ਨੂੰ ਬਹੁਤੀ ਕਾਮਯਾਬੀ ਨਹੀਂ ਮਿਲੀ, ਪਰ ਜਬੀਨ ਫ਼ਿਲਮ-ਮੱਦਾਹਾਂ ਦੀਆਂ ਨਜ਼ਰਾਂ ਦਾ ਮਰਕਜ਼ ਜ਼ਰੂਰ ਬਣ ਗਈ ਸੀ। ਉਸਦੀ ਦੂਸਰੀ ਹਿੰਦੀ ਫ਼ਿਲਮ ਪੰਚੋਲੀ ਪ੍ਰੋਡਕਸ਼ਨਜ਼, ਬੰਬਈ ਦੀ ਰਵਿੰਦਰ ਦਵੇ ਨਿਰਦੇਸ਼ਿਤ ‘ਲੁਟੇਰਾ’ (1955) ਸੀ ਜਿਸ ਵਿਚ ਹੀਰੋ ਦਾ ਪਾਤਰ ਨਾਸਿਰ ਖ਼ਾਨ (ਭਰਾ ਦਲੀਪ ਕੁਮਾਰ) ਨੇ ਅਦਾ ਕੀਤਾ। ਨਗੀਨਾ ਫ਼ਿਲਮਜ਼, ਬੰਬਈ ਦੀ ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਚਾਰ ਮੀਨਾਰ’ (1956) ’ਚ ਇਕ ਵਾਰ ਫੇਰ ਨਾਸਿਰ ਖ਼ਾਨ ਜਬੀਨ ਦੇ ਹੀਰੋ ਸਨ। ਅਸ਼ੋਕ ਪਿਕਚਰਜ਼, ਬੰਬਈ ਦੀ ਹੀਰਾ ਸਿੰਘ ਨਿਰਦੇਸ਼ਿਤ ਫ਼ਿਲਮ ‘ਕੀਮਤ’ (1956) ’ਚ ਅਭੀ ਭੱਟਾਚਾਰਿਆ ਤੇ ਰੇਹਾਨਾ ਦਰਮਿਆਨ ਦੂਜੀ ਹੀਰੋਇਨ ਵਜੋਂ ਮੌਜੂਦ ਸੀ। ਡਿਲਕਸ ਫ਼ਿਲਮਜ਼, ਬੰਬਈ ਦੀ ਮੋਹਨ ਸਹਿਗਲ ਨਿਰਦੇਸ਼ਿਤ ਫ਼ਿਲਮ ‘ਨਈ ਦਿੱਲੀ’ (1958) ’ਚ ਉਸਨੇ ਕਿਸ਼ੋਰ ਕੁਮਾਰ ਦੀ ਛੋਟੀ ਭੈਣ ‘ਨਿਰਮਲਾ’ ਦਾ ਪਾਰਟ ਅਦਾ ਕੀਤਾ ਜਿਸ ਦੇ ਰੂਬਰੂ ਅਦਾਕਾਰ ਪ੍ਰਭੂ ਦਿਆਲ (ਪਤੀ ਨਲਿਨੀ ਜਯਵੰਤ) ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਹੇ ਸਨ। ਇਸ ਫ਼ਿਲਮ ਨੇ ਜਬੀਨ ਦੀ ਅਦਾਕਾਰੀ ਨੂੰ ਪੁਖਤਾ ਪਛਾਣ ਦਿੱਤੀ। ਤਸਵੀਰਸਤਾਨ, ਬੰਬਈ ਦੀ ਲੇਖਰਾਜ ਭਾਖੜੀ ਨਿਰਦੇਸ਼ਿਤ ਫ਼ਿਲਮ ‘ਫੈਸ਼ਨ’ (1957) ’ਚ ਚੰਦਰਸ਼ੇਖਰ ਨਾਲ ਹੀਰੋਇਨ ਦਾ ਕਿਰਦਾਰ ਨਿਭਾਇਆ। ਡੀ. ਐੱਮ. ਫ਼ਿਲਮਜ਼, ਬੰਬਈ ਦੀ ਸੁਦਰਸ਼ਨ ਭਾਟੀਆ ਨਿਰਦੇਸ਼ਿਤ ਫ਼ਿਲਮ ‘ਹੱਥਕੜੀ’ (1958) ’ਚ ਉਸਨੇ ਮੋਤੀ ਲਾਲ ਦੇ ਰੂਬਰੂ ਹੀਰੋਇਨ ਦਾ ਪਾਰਟ ਅਦਾ ਕੀਤਾ। ਤਸਵੀਰਸਤਾਨ, ਬੰਬਈ ਦੀ ਲੇਖਰਾਜ ਭਾਖੜੀ ਨਿਰਦੇਸ਼ਿਤ ਫ਼ਿਲਮ ‘ਪੰਚਾਇਤ’ (1958) ’ਚ ਉਸਨੇ ‘ਸੁਸ਼ੀਲਾ’ ਦਾ ਕਿਰਦਾਰ ਨਿਭਾਇਆ ਤੇ ਹੀਰੋ ਵਜੋਂ ਮਨੋਜ ਕੁਮਾਰ ਮੌਜੂਦ ਸਨ। ਇਕਬਾਲ ਕੁਰੈਸ਼ੀ ਦੇ ਸੰਗੀਤ ’ਚ ਜਬੀਨ ਤੇ ਸ਼ਿਆਮਾ ’ਤੇ ਫ਼ਿਲਮਾਇਆ ‘ਤਾ ਥੈਯਾ ਕਰਤੇ ਆਨਾ ਓ ਜਾਦੂਗਰ ਮੋਰੇ ਸਈਆਂ’ (ਲਤਾ ਮੰਗੇਸ਼ਕਰ, ਗੀਤਾ ਦੱਤ) ਅਤੇ ਮਨੋਜ ਕੁਮਾਰ ਤੇ ਜਬੀਨ ’ਤੇ ਫ਼ਿਲਮਾਇਆ ਗੀਤ ‘ਹਾਲ ਯਹ ਕਰ ਦੀਯਾ ਜ਼ਾਲਿਮ’ (ਮੁਹੰਮਦ ਰਫ਼ੀ, ਗੀਤਾ ਦੱਤ) ਵੀ ਬੜੇ ਪਸੰਦ ਕੀਤੇ ਗਏ। ਅਸ਼ੋਕ ਪਿਕਚਰਜ਼ ਪ੍ਰਾਈਵੇਟ ਲਿਮਟਿਡ ਬੰਬਈ ਦੀ ਫ਼ਿਲਮ ‘ਰਾਗਿਨੀ’ (1958) ’ਚ ਉਸਨੇ ‘ਰਾਗਿਨੀ’ ਦਾ ਪਾਤਰ ਤੇ ਕਿਸ਼ੋਰ ਕੁਮਾਰ ਨੇ ‘ਰਾਜਨ’ ਦਾ ਕਿਰਦਾਰ ਨਿਭਾਇਆ। ਓ. ਪੀ. ਨਈਅਰ ਦੇ ਸੰਗੀਤ ’ਚ ਜਬੀਨ ਤੇ ਕਿਸ਼ੋਰ ਕੁਮਾਰ ’ਤੇ ਫ਼ਿਲਮਾਇਆ ‘ਪਿਯਾ ਮੈਂ ਹੂੰ ਪਤੰਗ ਤੂੰ ਡੋਰ’ (ਆਸ਼ਾ ਭੋਸਲੇ, ਕਿਸ਼ੋਰ ਕੁਮਾਰ) ਵੀ ਪਿਆਰਾ ਗੀਤ ਸੀ। ਸੁਭਾਸ਼ ਪਿਕਚਰਜ਼, ਬੰਬਈ ਦੀ ਬਾਬੂ ਭਾਈ ਮਿਸਤਰੀ ਨਿਰਦੇਸ਼ਿਤ ਫ਼ਿਲਮ ‘ਬੇਦਰਦ ਜ਼ਮਾਨਾ ਕਯਾ ਜਾਨੇ’ (1959) ’ਚ ਉਸਨੇ ਨਿਰੂਪਾ ਰਾਏ ਦੀ ਧੀ ‘ਰਾਧਾ’ ਦਾ ਪਾਤਰ ਅਦਾ ਕੀਤਾ, ਜਿਸ ਦੇ ਸਨਮੁੱਖ ਸੁਦੇਸ਼ ਕੁਮਾਰ ‘ਮੋਹਨ’ ਦਾ ਪਾਰਟ ਨਿਭਾ ਰਿਹਾ ਸੀ। ਕਲਿਆਣ ਜੀ ਵੀਰ ਸ਼ਾਹ ਦੇ ਸੰਗੀਤ ’ਚ ਰਜਿੰਦਰ ਕ੍ਰਿਸ਼ਨ ਲਿਖਤ ਸੁਦੇਸ਼ ਤੇ ਜਬੀਨ ’ਤੇ ਫ਼ਿਲਮਾਇਆ ‘ਦੂਰ ਕਹੀਂ ਤੂ ਚੱਲ’ (ਲਤਾ, ਰਫ਼ੀ), ‘ਨੈਨਾ ਹੈ ਜਾਦੂ ਭਰੇ ਓ ਗੋਰੀ ਤੇਰੇ’ (ਮੁਕੇਸ਼) ਤੋਂ ਇਲਾਵਾ ‘ਕੈਦ ਮੇਂ ਹੈ ਬੁਲਬੁਲ ਸੱਯਾਦ ਮੁਸਕਰਾਏ’ (ਲਤਾ ਮੰਗੇਸ਼ਕਰ) ਗੀਤ ਨੂੰ ਜਬੀਨ ਆਪਣਾ ਬਿਹਤਰੀਨ ਗੀਤ ਮੰਨਦੀ ਹੈ। ਚਿੱਤਰਾਭਾਰਤੀ, ਬੰਬਈ ਦੀ ਫ਼ਿਲਮ ‘ਜੱਗਾ ਡਾਕੂ’ (1959) ਉਸਨੇ ਅਦਾਕਾਰ ਜੈਰਾਜ ਨਾਲ ਕੀਤੀ। ਪੁਸ਼ਪਾਂਜਲੀ ਪਿਕਚਰਜ਼, ਬੰਬਈ ਦੀ ਨਸੀਮ ਨਿਰਦੇਸ਼ਿਤ ਫ਼ਿਲਮ ‘ਰਾਤ ਕੇ ਰਾਹੀ’ (1959) ’ਚ ਉਸਨੇ ਪਹਿਲੀ ਵਾਰ ਸ਼ਮੀ ਕਪੂਰ ਦੀ ਹੀਰੋਇਨ ਦਾ ਪਾਰਟ ਨਿਭਾਇਆ। ਦੀਪ ਐਂਡ ਸੰਦੀਪ ਪ੍ਰੋਡਕਸ਼ਨਜ਼, ਬੰਬਈ ਦੀ ਕਰੁਣੇਸ਼ ਠਾਕੁਰ ਨਿਰਦੇਸ਼ਿਤ ਫ਼ਿਲਮ ‘ਬਟਵਾਰਾ’ (1961) ’ਚ ਉਹ ‘ਆਸ਼ਾ’ ਅਤੇ ਹੀਰੋ ਜਵਾਹਰ ਕੌਲ ‘ਮਦਨ’ ਦੇ ਕਿਰਦਾਰ ਵਿਚ ਸੀ। ਐੱਸ. ਮਦਨ ਦੇ ਸੰਗੀਤ ’ਚ ਜਬੀਨ ਤੇ ਜਵਾਹਰ ਕੌਲ ’ਤੇ ਫ਼ਿਲਮਾਇਆ ‘ਯੇਹ ਰਾਤ ਯੇਹ ਫ਼ਿਜ਼ਾਏਂ’ (ਆਸ਼ਾ, ਰਫ਼ੀ) ਗੀਤ ਵੀ ਬੜਾ ਪਸੰਦ ਕੀਤਾ ਗਿਆ। ਉਸਦੀ ਅਦਾਕਾਰੀ ਨਾਲ ਕੁਝ ਹੋਰ ਯਾਦਗਾਰੀ ਫ਼ਿਲਮਾਂ ‘ਖਿਲਾੜੀ’ (1961), ‘ਜਾਦੂਗਰ ਡਾਕੂ’, ‘ਸੱਚੇ ਮੋਤੀ’, (1962), ‘ਤਾਜ ਮਹਿਲ’, ‘ਸਦਨ ਧਾਰਕ’, ਜਿੰਗਾਰੂ’ (1963), ‘ਰਾਜੂ’ (1967) ਤੋਂ ਬਾਅਦ ਰਿਲੀਜ਼ ਹੋਈ ਜ਼ਾਰ ਫ਼ਿਲਮਜ਼ ਆਰਗੇਨਾਈਜੇਸ਼ਨ, ਬੰਬਈ ਦੀ ਫ਼ਿਲਮ ‘ਵਚਨ’ (1974) ਸਹਾਇਕ ਅਦਾਕਾਰਾ ਵਜੋਂ ਉਸਦੀ ਆਖ਼ਰੀ ਫ਼ਿਲਮ ਸੀ। ਫ਼ਿਲਮ ‘ਤਾਜ ਮਹਿਲ’ ’ਚ ਉਸਨੇ ਸ਼ਾਹਜਹਾਨ ਦੀ ਮੰਗੇਤਰ ‘ਲਾਡਲੀ ਬਾਨੋ’ ਦਾ ਯਾਦਗਾਰੀ ਕਿਰਦਾਰ ਨਿਭਾਇਆ। ਰੌਸ਼ਨ ਦੇ ਸੰਗੀਤ ’ਚ ਸਾਹਿਰ ਲੁਧਿਆਣਵੀ ਦਾ ਲਿਖਿਆ ਗੀਤ ਜਬੀਨ ’ਤੇ ਫ਼ਿਲਮਾਇਆ ਗਿਆ ‘ਜੁਰਮ-ਏ-ਉਲਫ਼ਤ’। ਇਸ ਫ਼ਿਲਮ ਤੋਂ ਬਾਅਦ ਉਸਨੇ 2004-05 ਵਿਚ ਦੂਰਦਰਸ਼ਨ ਦੇ ਕਿਸ਼ਤਵਾਰ ‘ਹਵਾਏਂ’ ਵਿਚ ਵੀ ਅਦਾਕਾਰੀ ਕੀਤੀ ਸੀ।
ਹਿੰਦੀ ਦੇ ਨਾਲ-ਨਾਲ ਉਸਨੇ ਚਾਰ ਪੰਜਾਬੀ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰਨਿਗਾਰੀ ਕੀਤੀ। ਉਸ ਦੀ ਅਦਾਕਾਰੀ ਨਾਲ ਸਜੀ ਪਹਿਲੀ ਪੰਜਾਬੀ ਫ਼ਿਲਮ ਸਟਾਰ ਆਫ ਇੰਡੀਆ ਪਿਕਚਰਜ਼, ਬੰਬੇ ਦੀ ਕ੍ਰਿਸ਼ਨ ਕੁਮਾਰ ਨਿਰਦੇਸ਼ਿਤ ‘ਚੌਧਰੀ ਕਰਨੈਲ ਸਿੰਘ’ (1962) ਸੀ। ਵੰਡ ’ਤੇ ਆਧਾਰਿਤ ਇਸ ਫ਼ਿਲਮ ’ਚ ਜਬੀਨ ਨੇ ਮੁਸਲਿਮ ਲੜਕੀ ‘ਨਾਜੀ’ ਦਾ ਸੋਹਣਾ ਪਾਰਟ ਅਦਾ ਕੀਤਾ ਜਿਸ ਦੇ ਰੂਬਰੂ ਨਵਾਂ ਹੀਰੋ ਪ੍ਰੇਮ ਚੋਪੜਾ ‘ਸ਼ੇਰਾ’ ਦਾ ਕਿਰਦਾਰ ਨਿਭਾ ਰਿਹਾ ਸੀ। ਪੰਡਤ ਹਰਬੰਸ ਦੇ ਸੰਗੀਤ ’ਚ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਦੇ ਲਿਖੇ ਜਬੀਨ ਤੇ ਪ੍ਰੇਮ ਚੋਪੜਾ ’ਤੇ ਫ਼ਿਲਮਾਏ ‘ਬੇਲੀਆ ਹੋ ਹਾਣੀਆ ਹੋ…ਆਜਾ ਵੇ ਆਜਾ ਆ ਕੇ ਮੁੜ ਨਾ ਜਾਣ ਬਹਾਰਾਂ’ (ਸੁਮਨ ਕਲਿਆਣਪੁਰ), ਭੰਗੜਾ ਗੀਤ ‘ਅੱਡੀ ਮਾਰ ਕੇ ਨੱਚੀ ਜਦੋਂ ਬੰਤੋ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ, ਮੀਨੂੰ ਪੁਰਸ਼ੋਤਮ), ਕੱਵਾਲੀ ‘ਪਿਆਰ ਪਾਉਣਾ ਔਖਾ ਤੇ ਨਿਭਾਉਣਾ ਸੌਖਾ ਏ’ (ਆਸ਼ਾ ਭੋਸਲੇ, ਊਸ਼ਾ ਮੰਗੇਸ਼ਕਰ) ਤੋਂ ਇਲਾਵਾ ਜਬੀਨ ’ਤੇ ਫ਼ਿਲਮਾਇਆ ਵਿਦਾਈ ਗੀਤ ‘ਓ ਘਰ ਬਾਬੁਲ ਦਾ ਛੱਡ ਕੇ ਧੀਏ, ਧੀਆਂ ਇਕ ਦਿਨ ਜਾਣਾ ਏ’ (ਮੁਹੰਮਦ ਰਫ਼ੀ) ਵੀ ਸੁਣਨ ਵਾਲਿਆਂ ਦੀਆਂ ਅੱਖਾਂ ਨਮ ਕਰ ਜਾਂਦਾ ਹੈ। ਸਾਲ 1962 ਵਿਚ ਇਸ ਫ਼ਿਲਮ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਅਕਾਸ਼ਬਾਣੀ ਪਿਕਚਰਜ਼, ਬੰਬੇ ਦੀ ਹੈਨਰੀ ਜੂਲੀਅਸ ਨਿਰਦੇਸ਼ਿਤ ਫ਼ਿਲਮ ‘ਗੀਤ ਬਹਾਰਾਂ ਦੇ’ (1964) ’ਚ ਜਬੀਨ ਨੇ ‘ਆਸ਼ਾ’ ਦਾ ਕਿਰਦਾਰ ਜਿਸ ਦੇ ਸਨਮੁੱਖ ਮਨੋਹਰ ਦੀਪਕ ‘ਦੀਪਕ’ ਦਾ ਪਾਤਰ ਅਦਾ ਕਰ ਰਿਹਾ ਸੀ। ਮੌਸੀਕਾਰ ਦੱਤਾ ਰਾਮ ਦੇ ਸੰਗੀਤ ’ਚ ਜਬੀਨ ਤੇ ਮਨੋਹਰ ਦੀਪਕ ’ਤੇ ਫ਼ਿਲਮਾਏ ‘ਸੋਹਣੇ ਰੱਬ ਦੀਆਂ ਕੀ ਕਰੀਏ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ), ‘ਵੇ ਚੰਨਾ ਅੱਖੀਆਂ ’ਚ ਘੋਲ ਦੇ ਅੱਖੀਆਂ’ (ਲਤਾ ਮੰਗੇਸ਼ਕਰ, ਮਹਿੰਦਰ ਕਪੂਰ), ‘ਤੂੰ ਤੇ ਸੌਂ ਗਈ ਗੂੜ੍ਹੀ ਨੀਂਦਰੇ’ (ਲਤਾ ਮੰਗੇਸ਼ਕਰ) ਗੀਤ ਬੜੇ ਪਸੰਦ ਕੀਤੇ ਗਏ। ਸੂਭੀ ਫ਼ਿਲਮਜ਼, ਬੰਬੇ ਦੀ ਸੱਤਿਆਜੀਤਪਾਲ ਨਿਰਦੇਸ਼ਿਤ ‘ਇਹ ਧਰਤੀ ਪੰਜਾਬ ਦੀ’ (1966) ਫ਼ਿਲਮ ਅਦਾਕਾਰ ਪ੍ਰੇਮ ਚੋਪੜਾ ਨਾਲ ਉਸਦੀ ਦੂਜੀ ਪੰਜਾਬੀ ਫ਼ਿਲਮ ਸੀ। ਹਰਬੰਸ ਦੀ ਮੌਸੀਕੀ ’ਚ ਨਕਸ਼ ਲਾਇਲਪੁਰੀ ਦਾ ਲਿਖਿਆ ਤੇ ਜਬੀਨ ਤੇ ਪ੍ਰੇਮ ਚੋਪੜਾ ’ਤੇ ਫ਼ਿਲਮਾਇਆ ਗੀਤ ‘ਸੁਣਦੀ ਜਾ ਇਕ ਗੱਲ ਨੀਂ ਕੁੜੀਏ’ (ਐੱਸ. ਬਲਬੀਰ, ਮੀਨੂੰ ਪ੍ਰਸ਼ੋਤਮ) ਵੀ ਖ਼ੂਬ ਚੱਲਿਆ। ਉਸਦੀ ਅਦਾਕਾਰੀ ਨਾਲ ਸਜੀ ਚੌਥੀ ਤੇ ਆਖਰੀ ਪੰਜਾਬੀ ਫ਼ਿਲਮ ਪ੍ਰੋਗਰੈਸਿਵ ਫ਼ਿਲਮਜ਼, ਬੰਬੇ ਦੀ ਕੰਵਰ ਸ਼ੋਰੀ ਨਿਰਦੇਸ਼ਿਤ ‘ਕਦੇ ਧੁੱਪ ਕਦੇ ਛਾਂ’ (1966) ਸੀ। ਪਰਿਵਾਰ ਨਿਯੋਜਨ ’ਤੇ ਆਧਾਰਿਤ ਇਸ ਫ਼ਿਲਮ ਵਿਚ ਜਬੀਨ ਨੇ ‘ਸਰਲਾ’ ਦਾ ਪਾਤਰ ਨਿਭਾਇਆ ਜਦੋਂ ਕਿ ਹੀਰੋ ਪੁਰਿੰਦਰ ‘ਰਾਜੇਸ਼’ ਦਾ ਕਿਰਦਾਰ ਅਦਾ ਕਰ ਰਿਹਾ ਸੀ। ਹਰਬੰਸ ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦੇ ਲਿਖੇ ਤੇ ਜਬੀਨ ’ਤੇ ਫ਼ਿਲਮਾਏ ‘ਓਏ ਡਿੱਗ-ਡਿੱਗ ਪੈਂਦੀ ਚੁੰਨੀ ਸਿਲਕ ਦੀ ਜਾਵੇ ਤਿਲ੍ਹਕ ਦੀ’ (ਕ੍ਰਿਸ਼ਨ ਕੱਲੇ) ਤੇ ‘ਹੱਥ ਵਟਾ ਲੈ ਹਈ ਸ਼ਾ…ਚੱਲੀ ਟੋਕਰੀ’ (ਐੱਸ. ਬਲਬੀਰ, ਬਦਰੀ, ਮੀਨਾ ਪਟਕੀ, ਸ਼ੈਲਜਾ) ਗੀਤ ਵੀ ਬੜੇ ਪਸੰਦ ਕੀਤੇ ਗਏ। ਇਸ ਫ਼ਿਲਮ ਨੂੰ ਬਿਹਤਰੀਨ ਕਹਾਣੀ ਦਾ ਸਟੇਟ ਐਵਾਰਡ ਵੀ ਮਿਲਿਆ।
1968 ਵਿਚ ਜਬੀਨ ਦਾ ਵਿਆਹ ਕਸ਼ਮੀਰੀ ਹਿੰਦੂ ਖ਼ਾਨਦਾਨ ਦੇ ਫ਼ਰਜ਼ੰਦ ਅਸ਼ੋਕ ਕਾਕ ਨਾਲ ਹੋਇਆ ਜੋ ਉਨ੍ਹੀਂ ਦਿਨੀਂ ਕੋਡੈਕ ਕੰਪਨੀ ਦੇ ਪ੍ਰਧਾਨ ਅਤੇ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਸੀ.ਈ.ਓ. ਸਨ। ਵਿਆਹ ਤੋਂ ਬਾਅਦ ਜਬੀਨ ਨੇ ਫ਼ਿਲਮਾਂ ਦੀ ਬਜਾਏ ਆਪਣੀ ਗ੍ਰਹਿਸਥੀ ਸੰਭਾਲਣ ਨੂੰ ਤਰਜੀਹ ਦਿੱਤੀ। ਅੱਜਕੱਲ੍ਹ ਉਹ ਆਪਣੇ ਪਤੀ ਅਸ਼ੋਕ ਕਾਕ ਅਤੇ ਪੁੱਤਰ ਦਿਵਿਜ ਕਾਕ ਨਾਲ ਮੁੰਬਈ ਵਿਖੇ ਖ਼ੁਸ਼ਹਾਲ ਜ਼ਿੰਦਗੀ ਬਸਰ ਕਰ ਰਹੀ ਹੈ। ਦਿਵਿਜ ਕਾਕ ਨੇ ਵੀ ਮਾਂ ਦੇ ਨਕਸ਼-ਏ-ਕਦਮ ’ਤੇ ਚੱਲਦਿਆਂ ਦੋ ਹਿੰਦੀ ਫ਼ਿਲਮਾਂ ‘ਸਾਥੀ’ (2005) ਅਤੇ ‘ਪਹਿਲੀ ਨਜ਼ਰ ਕਾ ਪਿਆਰ’ (2008) ਜੋ ਜਬੀਨ ਇੰਟਰਨੈਸ਼ਨਲ, ਬੰਬਈ ਦੇ ਬੈਨਰ ਹੇਠ ਬਣੀ ਸੀ ’ਚ ਅਦਾਕਾਰੀ ਕੀਤੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਵਿੱਦਿਆ ਬਾਲਨ ਦੀ ‘ਸ਼ਕੁੰਤਲਾ ਦੇਵੀ’ 8 ਮਈ ਨੂੰ ਹੋਵੇਗੀ ਰਿਲੀਜ਼

ਮੁੰਬਈ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਵਿੱਦਿਆ ਬਾਲਨ ਦੀ ਫ਼ਿਲਮ ‘ਸ਼ਕੁੰਤਲਾ ਦੇਵੀ’ ਅਗਲੇ ਵਰ੍ਹੇ ਮਈ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਵਿੱਦਿਆ ਬਾਲਨ ਨੇ ਵੀਰਵਾਰ ਨੂੰ ਇੰਸਟਾਗ੍ਰਾਮ ਖ਼ਾਤੇ ’ਤੇ ਆਪਣੀ ਆਉਣ ਵਾਲੀ ਫ਼ਿਲਮ ਰਿਲੀਜ਼ ਹੋਣ ਦੀ ਤਰੀਕ ਦਾ ਐਲਾਨ ਕੀਤਾ ਹੈ। ਇਹ ਫਿਲਮ ਮਰਹੂਮ ਗਣਿਤਕਾਰ ਸ਼ਕੁੰਤਲਾ ਦੇਵੀ ਦੀ ਜ਼ਿੰਦਗੀ ’ਤੇ ਆਧਾਰਤ ਹੈ। ਵਿੱਦਿਆ ਨੇ ਆਪਣੇ ਫਾਲੋਅਰਜ਼ ਨੂੰ ਪਹੇਲੀ ਦੇ ਰੂਪ ’ਚ ਦੱਸਿਆ ਕਿ ਉਸ ਦੀ ਫ਼ਿਲਮ ਹੁਣ ਤੋਂ ਠੀਕ 148 ਦਿਨਾਂ ਬਾਅਦ ਰਿਲੀਜ਼ ਹੋਵੇਗੀ।

ਫ਼ਿਲਮ ਦੀ ਕਮਾਈ ਨਹੀਂ ਬਲਕਿ ਲੰਮੀ ਉਮਰ ਅਹਿਮ: ਮਹੇਸ਼ ਭੱਟ

ਮੁੰਬਈ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਫ਼ਿਲਮਸਾਜ਼ ਮਹੇਸ਼ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਫ਼ਿਲਮ ਦਾ ਦਰਸ਼ਕਾਂ ਦੇ ਚੇਤਿਆਂ ’ਚ ਵੱਸ ਜਾਣਾ ਜ਼ਿਆਦਾ ਅਹਿਮੀਅਤ ਰੱਖਦਾ ਹੈ ਨਾ ਕਿ ਪਹਿਲੇ ਦਿਨ ਦੀ ਕਮਾਈ। ਆਪਣੀ 21 ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਜ਼ਖ਼ਮ’ ਦਾ ਪੋਸਟਰ ਸਾਂਝਾ ਕਰਦਿਆਂ ਮੰਨੇ-ਪ੍ਰਮੰਨੇ ਨਿਰਮਾਤਾ-ਨਿਰਦੇਸ਼ਕ ਨੇ ਕਿਹਾ ਕਿ ਫ਼ਿਲਮ ਦੀ ਲੰਮੀ ਉਮਰ ਉਨ੍ਹਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਮਾਈ 10 ਜਾਂ 20 ਸਾਲਾਂ ਬਾਅਦ ਫ਼ਿਲਮ ਲਈ ਕੁਝ ਬੋਲੇਗੀ,

‘ਰਾਧੇ’ ਵਿੱਚ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਵੇਗਾ ਗੋਵਿੰਦ ਨਾਮਦੇਵ

ਮੁੰਬਈ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਅਦਾਕਾਰ ਗੋਵਿੰਦ ਨਾਮਦੇਵ, ਜੋ ਕਿ ਜ਼ਿਆਦਾਤਰ ਖਲਨਾਇਕਾਂ ਵਾਲੇ ਰੋਲ ਨਿਭਾਉਣ ਲਈ ਜਾਣੇ ਜਾਂਦੇ ਹਨ, ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ’ ਵਿੱਚ ਪੁਲੀਸ ਅਧਕਾਰੀ ਦੀ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ।

ਸਮਾਜਿਕ ਅਲਾਮਤਾਂ ਵਿਰੁੱਧ ਨਿੱਗਰ ਸੁਨੇਹਾ ਦੇਵੇਗੀ ‘ਮਰਦਾਨੀ 2’: ਰਾਣੀ

ਮੁੰਬਈ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰਾ ਰਾਣੀ ਮੁਖਰਜੀ ਨੇ ਅੱਜ ਕਿਹਾ ਕਿ ਫ਼ਿਲਮ ‘ਮਰਦਾਨੀ’ ਨੂੰ ਭਵਿੱਖ ਵਿਚ ਵੀ ਕੜੀਆਂ ’ਚ ਰਿਲੀਜ਼ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਦੀ ‘ਫਰੈਂਚਾਈਜ਼’ ਹੀ ਬਣਾ ਲੈਣੀ ਚਾਹੀਦੀ ਹੈ। ਇਸ ਰਾਹੀਂ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਤੇ ਸਿਹਤਮੰਦ ਵਿਚਾਰਾਂ ਦਾ ਪ੍ਰਸਾਰ ਵੀ ਹੁੰਦਾ ਰਹੇਗਾ। ਅਜਿਹੇ ਮੁੱਦਿਆਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨਾਲ ਦੇਸ਼ ਜੂਝ ਰਿਹਾ ਹੈ। ਅਭਿਨੇਤਰੀ ਆਪਣੀ ਜਲਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਮਰਦਾਨੀ 2’ ਵਿਚ ਪੁਲੀਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰੌਏ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਗੋਪੀ ਪੁਤਰਨ ਹਨ ਤੇ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ।

‘ਪਤੀ ਪਤਨੀ ਔਰ ਵੋਹ’ ਵਿਚੋਂ ਵਿਵਾਦਤ ਸੰਵਾਦ ਹਟਾਇਆ

ਮੁੰਬਈ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਕਾਰਤਿਕ ਆਰੀਅਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਪਤੀ ਪਤਨੀ ਔਰ ਵੋਹ’ ਦੀ ਟੀਮ ਨੇ ਫ਼ਿਲਮ ਵਿਚੋਂ ਵਿਵਾਦਤ ‘ਡਾਇਲਾਗ’ ਹਟਾ ਲਿਆ ਹੈ। ਇਹ ਸੰਵਾਦ ਦਰਅਸਲ ਵਿਆਹੁਤਾ ਬਲਾਤਕਾਰ (ਮੈਰੀਟਲ ਰੇਪ) ਨਾਲ ਸਬੰਧਤ ਸੀ। 

ਆਸ਼ੂਤੋਸ਼ ਦੀਆਂ ਫਿਲਮਾਂ ਦੇ ਮਹਿਲਾ ਕਿਰਦਾਰ ਦਲੇਰ: ਕ੍ਰਿਤੀ

ਮੁੰਬਈ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਦੀ ਆਉਣ ਵਾਲੀ ਫਿਲਮ ‘ਪਾਣੀਪਤ’ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰਕਰ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਆਪਣੀਆਂ ਫਿਲਮਾਂ ’ਚ ਮਹਿਲਾਵਾਂ ਨੂੰ ਕਮਜ਼ੋਰ ਨਹੀਂ ਦੇਖ ਸਕਦੇ। ਇਸੇ ਲਈ ਉਨ੍ਹਾਂ ਦੀਆ ਫਿਲਮਾਂ ਦੇ ਮਹਿਲਾ ਕਿਰਦਾਰ ਹਮੇਸ਼ਾ ਮਜ਼ਬੂਤ ਤੇ ਦਲੇਰ ਹੁੰਦੇ ਹਨ। ਫਿਲਮ ‘ਪਾਣੀਪਤ’ ’ਚ ਕ੍ਰਿਤੀ ਨੇ ਮਰਾਠਾ ਯੋਧੇ ਸਦਾਸ਼ਿਵ ਰਾਓ ਭਾਊ ਦੀ ਪਤਨੀ ਪਾਰਵਤੀ

ਵਿਸ਼ਾ ਕੇਂਦਰਿਤ ਫਿਲਮਾਂ ਵੀ ਤੈਅ ਫਾਰਮੂਲੇ ਤਹਿਤ ਬਣਦੀਆਂ ਹਨ: ਨਵਾਜ਼ੂਦੀਨ

ਮੁੰਬਈ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਮੰਨਣਾ ਹੈ ਕਿ ਹਿੰਦੀ ਸਿਨੇਮਾ ਵਿੱਚ ਭਾਵੇਂ ਵਿਸ਼ਾ ਕੇਂਦਰਿਤ ਫਿਲਮਾ ਦੀ ਚੜ੍ਹਤ ਹੈ ਪਰ ਇਹ ਫਿਲਮਾਂ ਵੀ ਤੈਅ ਫਾਰਮੂਲੇ ’ਤੇ ਹੀ ਬਣਦੀਆਂ ਹਨ, ਜਿਵੇਂ ਕਿ ਬਾਲੀਵੁੱਡ ਦੀ ਮੁੱਖ ਧਾਰਾ ਦੀਆਂ ਫਿਲਮਾਂ।

‘ਕਸੂਰ’ ਰਾਹੀਂ ਆਖ਼ਰੀ ਵਾਰ ਵਾਪਸੀ ਕਰਨਗੇ ਅਮੋਲ ਪਾਲੇਕਰ

ਨਵੀਂ ਦਿੱਲੀ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੁਣੌਤੀਪੂਰਨ ਭੂਮਿਕਾਵਾਂ ਦੀ ਘਾਟ ਜਾਂ ਫਿਲਮਾਂ ਬਣਾਉਣ ਵਿੱਚ ਰੁੱਝੇ ਹੋਣ ਕਾਰਨ ਪਿਛਲੇ 25 ਸਾਲਾਂ ਤੋਂ ਥੀਏਟਰ ਤੋਂ ਦੂਰ ਚਲੇ ਆ ਰਹੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਅਮੋਲ ਪਾਲੇਕਰ ਨਾਟਕ ‘ਕਸੂਰ’ ਰਾਹੀਂ ਮੁੜ ਆਖ਼ਰੀ ਵਾਰ ਵਾਪਸੀ ਕਰਨ ਜਾ ਰਹੇ ਹਨ। ਇਸ ਨਾਟਕ ’ਚ ਵੀ ਚੁਣੌਤੀਪੂਰਨ ਭੂਮਿਕਾ ਕਾਰਨ ਉਨ੍ਹਾਂ ਨੇ ਇਕ ਵਾਰ ਮੁੜ ਵਾਪਸੀ ਦਾ ਫ਼ੈਸਲਾ ਲਿਆ ਹੈ। ਪੀਟੀਆਈ ਨਾਲ ਗੱਲਬਾਤ ਦੌਰਾਨ ਅਮੋਲ ਪਾਲੇਕਰ ਨੇ ਕਿਹਾ ਕਿ ਥੀਏਟਰ ਦੀ ਮੰਗ

ਫਰਹਾਨ ਵੱਲੋਂ ਮੁੱਕੇਬਾਜ਼ੀ ਸਿਖਲਾਈ ਦੀਆਂ ਤਸਵੀਰਾਂ ਨਸ਼ਰ

ਮੁੰਬਈ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਅਦਾਕਾਰ ਤੇ ਫਿਲਮਸਾਜ਼ ਫਰਹਾਨ ਅਖ਼ਤਰ ਨੇ ਆਪਣੀ ਨਵੀਂ ਫਿਲਮ ‘ਤੂਫਾਨ’ ਲਈ ਬਾਕਸਿੰਗ ਸਿਖਲਾਈ ਲੈਣ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਫਿਲਮ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫਰਹਾਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਲਈ ਫਰਹਾਨ ਅਖ਼ਤਰ ਨੇ ਆਪਣੀ ਸਰੀਰਕ ਬਣਤਰ ਬਦਲਣ ਲਈ ਬਹੁਤ

ਆਈਸੀਯੂ 'ਚ ਦਾਖ਼ਲ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਹਾਲਤ 'ਚ ਸੁਧਾਰ

ਮੁੰਬਈ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ 'ਚ ਦਾਖ਼ਲ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਇਹ ਜਾਣਕਾਰੀ ਮੰਗੇਸ਼ਕਰ ਪਰਿਵਾਰ ਦੇ ਬੁਲਾਰੇ ਨੇ ਸ਼ਨਿਚਰਵਾਰ ਨੂੰ ਦਿੱਤੀ। ਦੱਸਣਯੋਗ ਹੈ ਕਿ ਸਾਹ ਲੈਣ 'ਚ ਪਰੇਸ਼ਾਨੀ ਕਾਰਨ ਉਨ੍ਹਾਂ ਨੂੰ ਸੋਮਵਾਰ ਸਵੇਰੇ ਇਥੇ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੇ 28 ਸਤੰਬਰ ਨੂੰ ਹੀ ਆਪਣਾ 90ਵਾਂ ਜਨਮ ਦਿਨ ਮਨਾਇਆ ਹੈ।

ਤਬੀਅਤ ਖ਼ਰਾਬ ਹੈ ਫਿਰ ਵੀ 18 ਘੰਟੇ ਕੰਮ ਕਰ ਰਹੇ ਅਮਿਤਾਭ ਬੱਚਨ, ਇਕ ਦਿਨ 'ਚ ਸ਼ੂਟ ਕੀਤੇ KBC ਦੇ ਇੰਨੇ ਐਪੀਸੋਡ

ਨਵੀਂ ਦਿੱਲੀ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਮਿਤਾਭ ਬੱਚਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ ਤੇ ਉਸ ਦੇ ਬਾਅਦ ਉਨ੍ਹਾਂ ਨੂੰ ਆਪਣੀ ਤਬੀਅਤ ਖ਼ਰਾਬ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਬਿੱਗ ਬੀ ਦੀ ਤਬੀਅਤ ਭਲਾ ਹੀ ਖ਼ਰਾਬ ਹੈ, ਪਰ ਉਨ੍ਹਾਂ ਨੇ ਕਦੀ ਵੀ ਕੰਮ ਦਾ ਸਾਥ ਨਹੀਂ ਛੱਡਿਆ। ਥੋੜ੍ਹੀ ਜਿਹੀ ਤਬੀਅਤ ਠੀਕ ਹੋਣ ਦੇ ਬਾਅਦ ਅਮਿਤਾਭ ਫਿਰ ਤੋਂ ਸੈੱਟ 'ਤੇ ਆਏ ਤੇ ਕੈਮਰੇ ਦੇ ਸਾਹਮਣੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ।

ਭਾਰਤ ਆਈ ਪੌਪ ਸਟਾਰ ਕੈਟੀ ਪੈਰੀ ਤੋਂ ਸਕਿਓਰਟੀ ਨੇ ਕਈ ਵਾਰ ਮੰਗਿਆ ਪਾਸਪੋਰਟ, ਫਿਰ ਵੀ ਨਹੀਂ ਦਿਖਾਇਆ

ਮੁੰਬਈ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੰਟਰਨੈਸ਼ਨਲ ਪੌਪ ਸਟਾਰ ਕੈਟੀ ਪੈਰੀ ਭਾਰਤ 'ਚ ਸੀ ਤੇ ਹੁਣ ਉਹ ਵਾਪਸ ਚਲੀ ਗਈ ਹੈ। ਭਾਰਤ 'ਚ ਕੈਟੀ ਨੂੰ ਕਾਫੀ ਪਿਆਰ ਮਿਲਿਆ ਪਰ ਜਾਂਦੇ ਸਮੇਂ ਕੈਟੀ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਇਕ ਹਰਕਤ ਨਾਲ ਉਨ੍ਹਾਂ ਦੀ ਕਾਫੀ ਅਲੋਚਨਾ ਹੋ ਰਹੀ ਹੈ। ਦਰਅਸਲ, ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਕੈਟੀ ਏਅਰਪੋਰਟ 'ਤੇ ਆਪਣੀ ਟੀਮ ਨਾਲ ਜਾ ਰਹੀ ਹੈ।  ਉਸ ਸਮੇਂ ਏਅਰਪੋਰਟ ਸਕਿਓਰਟੀ 'ਚ

ਖ਼ੁਰਾਣਾ ਜਿਊਲਰਜ਼ ਵੱਲੋਂ ਫ਼ੈਸ਼ਨ ਸ਼ੋਅ ’ਚ ਨਵੀਂ ਕੁਲੈਕਸ਼ਨ ਪੇਸ਼

ਅੰਮ੍ਰਿਤਸਰ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਖ਼ੁਰਾਣਾ ਜਿਊਲਰੀ ਹਾਊਸ ਵੱਲੋਂ ਗਹਿਣਿਆਂ ਦੀ ਪ੍ਰਦਰਸ਼ਨੀ ਲਈ ਰੈਂਪ ਵਾਕ ਕਰਵਾਇਆ ਗਿਆ। ਇਸ ਫੈਸ਼ਨ ਸ਼ੋਅ ਦਾ ਥੀਮ ‘ਅਰਾਊਂਡ ਦਿ ਵਰਲਡ’ ਸੀ। ਇਸ ਵਿਚ ਪੂਰੇ ਪੰਜਾਬ ਤੋਂ ਔਰਤ ਉੱਦਮੀਆਂ ਨੇ ਹਿੱਸਾ ਲਿਆ। ਖ਼ੁਰਾਣਾ ਜਿਊਲਰਜ਼ ਉੱਤਰੀ ਭਾਰਤ ਦਾ ਮੋਹਰੀ ਬਰਾਂਡ ਹੈ। ਸ਼ੋਅ ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਪਿੰਕੀ ਰੈੱਡੀ ਦੇ ਨਾਲ ਆਰੰਭ ਕੀਤਾ। ਇਸ ਮੌਕੇ ਡਿਜ਼ਾਈਨਰ ਸੰਦੀਪ 

ਡੂੰਘੀ ਸੋਚ ’ਚ ਪਰੋਏ ਸਰਲ ਅਲਫ਼ਾਜ਼ ਮੇਰਾ ਮੂਲ ਮੰਤਰ: ਇਰਸ਼ਾਦ

ਭੋਪਾਲ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੀਤਕਾਰ ਇਰਸ਼ਾਦ ਕਾਮਿਲ ਦਾ ਕਹਿਣਾ ਹੈ ਕਿ ‘ਡੂੰਘੀ ਸੋਚ ’ਚ ਘੁਲੇ ਸਾਧਾਰਨ ਸ਼ਬਦ’ ਉਨ੍ਹਾਂ ਦੀਆਂ ਰਚਨਾਵਾਂ ਦਾ ਮੂਲ ਮੰਤਰ ਹਨ, ਜੋ ਲੋਕਾਂ ਨੂੰ ਖਿੱਚ ਲੈਂਦੇ ਹਨ। ਰੌਕਸਟਾਰ ਦੇ ਰੂਹਾਨੀ ‘ਕੁਨ ਫਾਯਾ ਕੁਨ’, ਤਮਾਸ਼ਾ ਦੇ ਠੰਢੀ ਹਵਾ ਦੇ ਬੁੱਲ੍ਹੇ ਵਰਗੇ ‘ਸਫ਼ਰਨਾਮਾ’ ਤੇ ਇਸ਼ਕ ਦੀ ਬਾਤ ਪਾਉਂਦੇ ‘ਬੇਖ਼ਯਾਲੀ’ ਗੀਤ ਦੇ ਰਚੇਤਾ ਇਰਸ਼ਾਦ ਕਾਮਿਲ ਮੁਤਾਬਕ ਉਹ ਹਲਕੇ ਲਹਿਜ਼ੇ ਵਿਚ ਗੱਲ ਕਰਦੇ ਹਨ, ਪਰ ‘ਹਲਕੀ’ ਗੱਲ ਨਹੀਂ ਕਰਦੇ। ਉਨ੍ਹਾਂ ਦਾ ਮਕਸਦ ਹਮੇਸ਼ਾ ਡੂੰਘੀ ਸੋਚ ਨੂੰ ਸਾਧਾਰਨ ਸ਼ਬਦਾਵਲੀ ’ਚ ਪਰੋਣਾ ਹੁੰਦਾ ਹੈ। ਟੈਗੋਰ ਸਾਹਿਤ ਤੇ ਕਲਾ ਮੇਲੇ ਮੌਕੇ ਵਿਚਾਰ ਪ੍ਰਗਟਾਉਂਦਿਆਂ ਕਾਮਿਲ ਨੇ ਕਿਹਾ ਕਿ ਕਿਰਦਾਰ ਜੋ ਮਹਿਸੂਸ ਕਰਦਾ ਹੈ

ਚੰਗੇ ਪ੍ਰੋਡਿਊਸਰ ਹੁੰਦੇ ਤਾਂ ‘ਗੌਨ ਕੇਸ਼’ ਵੀ ਕਮਾਲ ਕਰਦੀ: ਸ਼ਵੇਤਾ

ਮੁੰਬਈ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ‘ਗੌਨ ਕੇਸ਼’ ’ਚ ਗੰਜੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਫਿਲਮ ਨੂੰ ‘ਬਾਲਾ’ ਤੇ ‘ਉਜੜਾ ਚਮਨ’ ਫਿਲਮਾਂ ਜਿਹੇ ਪ੍ਰੋਡਿਊਸਰ ਮਿਲਦੇ ਤਾਂ ਉਸ ਦੀ ਫਿਲਮ ਵੀ ਦਰਸ਼ਕਾਂ ਵੱਲੋਂ ਵੱਧ ਦੇਖੀ ਜਾਣੀ ਸੀ। ‘ਬਾਲਾ’ ਤੇ ‘ਉਜੜਾ ਚਮਨ’ ਪੁਰਸ਼ਾਂ ਦੇ ਗੰਜੇਪਣ ਦੀ ਸਮੱਸਿਆ ’ਤੇ ਆਧਾਰਤ ਫਿਲਮਾਂ ਹਨ ਜਿਨ੍ਹਾਂ ’ਚ ਕ੍ਰਮਵਾਰ ਆਯੂਸ਼ਮਾਨ ਖੁਰਾਣਾ ਤੇ ਸਨੀ ਸਿੰਘ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਸ਼ਵੇਤਾ ਨੇ ਕਿਹਾ, ‘ਜਦੋਂ ‘ਗੌਨ ਕੇਸ਼’ ਰਿਲੀਜ਼ ਹੋਈ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਇਹ ਬਹੁਤ ਛੋਟੀ ਫਿਲਮ ਸੀ ਤੇ ਸਾਡੇ ਕੋਲ ਇਸ ਦੇ ਪ੍ਰਚਾਰ ਲਈ ਬਹੁਤੇ ਪੈਸੇ ਨਹੀਂ ਸੀ ਪਰ ਮੈਨੂੰ ਆਸ ਸੀ 

ਬਿੱਗ ਬੀ ਦੇ ਬੌਲੀਵੁੱਡ ’ਚ 50 ਵਰ੍ਹੇ: ਅਭਿਸ਼ੇਕ ਨੇ ਲਿਖਿਆ ਭਾਵੁਕ ਨੋਟ

ਮੁੰਬਈ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਹ ਸਾਲ ਪਹਿਲਾਂ ਅੱਜ ਦੇ ਦਿਨ ਅਮਿਤਾਭ ਬੱਚਨ ਨੇ ਕੇ ਏ ਅੱਬਾਸ ਦੀ ਫਿਲਮ ‘ਸਾਤ ਹਿੰਦਸਤਾਨੀ’ ਰਾਹੀਂ ਬੌਲੀਵੁੱਡ ’ਚ ਕਦਮ ਰੱਖਿਆ ਸੀ। ਪਿਤਾ ਦੇ ਇਸ ਮੁਕਾਮ ਲਈ ਪੁੱਤਰ ਅਭਿਸ਼ੇਕ ਬੱਚਨ ਨੇ ਵੀਰਵਾਰ ਨੂੰ ਦਿਲ ਛੂਹਣ ਵਾਲਾ ਨੋਟ ਲਿਖਿਆ। ਸੋਸ਼ਲ ਮੀਡੀਆ ’ਤੇ ਅਭਿਸ਼ੇਕ ਨੇ ਲਿਖਿਆ ਕਿ ਸਿਰਫ਼ ਪੁੱਤਰ ਕਰਕੇ ਨਹੀਂ ਸਗੋਂ ਅਦਾਕਾਰ ਅਤੇ ਪ੍ਰਸ਼ੰਸਕ ਵਜੋਂ ਵੀ ਸਾਨੂੰ ਮਹਾਨਤਾ ਦੇਖਣ ਦਾ ਮੌਕਾ ਮਿਲਿਆ ਹੈ। ‘ਸਤਿਕਾਰ ਕਰਨ, ਸਿੱਖਣ ਅਤੇ ਸ਼ਲਾਘਾ ਕਰਨ ਲਈ ਬਹੁਤ ਕੁਝ ਹੈ। ਸਿਨਮੇ ਨੂੰ ਪਿਆਰ ਕਰਨ ਵਾਲੀਆਂ ਕਈ ਪੀੜ੍ਹੀਆਂ ਆਖਣਗੀਆਂ ਕਿ ਅਸੀਂ ਬੱਚਨ ਦੇ ਸਮੇਂ ’ਚ ਰਹਿੰਦੇ ਸੀ। ਫਿਲਮ ਇੰਡਸਟਰੀ ’ਚ 50 ਵਰ੍ਹੇ ਮੁਕੰਮਲ ਕਰਨ ’ਤੇ ‘ਪਾ’ ਨੂੰ ਵਧਾਈਆਂ।

ਆਲੀਆ ਭੱਟ ਦਾਲ-ਚਾਵਲ ਦੀ ਸ਼ੌਕੀਨ

ਨਵੀਂ ਦਿੱਲੀ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਭਿਨੇਤਰੀ ਆਲੀਆ ਭੱਟ ਘਰ ਦੇ ਬਣੇ ਹੋਏ ਖਾਣੇ ਦੀ ਬੇਹੱਦ ਸ਼ੌਕੀਨ ਹੈ ਅਤੇ ਦਾਲ-ਚਾਵਲ ਉਸ ਦੀ ਪਹਿਲੀ ਪਸੰਦ ਹਨ। ‘ਰਾਜ਼ੀ’ ਦੀ ਅਭਿਨੇਤਰੀ ਆਲੀਆ ਭੱਟ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਘਰ ਦਾ ਬਣਿਆ ਖਾਣਾ ਸਭ ਤੋਂ ਵਧੀਆ ਹੁੰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਉਹ ਦਿਨ ਯਾਦ ਹਨ ਜਦੋਂ ਉਸ ਦੀ ਮਾਂ ਉਸ ਦੇ ਲਈ ਪਾਸਤਾ ਬਣਾਉਂਦੀ ਸੀ ਤਾਂ ਉਹ ਦਾਲ- ਚਾਵਲ ਦੀ ਮੰਗ ਕਰਦੀ ਸੀ। ਜ਼ਿਕਰਯੋਗ ਹੈ

ਇਜ਼ਰਾਇਲੀ ਸੀਰੀਜ਼ ‘ਫੌਦਾ’ ਭਾਰਤ ’ਚ ਦਿਖਾਏਗੀ ਜਲਵੇ

ਬਈ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮਾਂਤਰੀ ਪੱਧਰ ’ਤੇ ਮਸ਼ਹੂਰ ਇਜ਼ਰਾਇਲੀ ਸੀਰੀਜ਼ ‘ਫੌਦਾ’ ਹੁਣ ਭਾਰਤੀ ਪਰਿਪੇਖ ’ਚ ਬਣੇਗੀ। ਸੀਰੀਜ਼ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਪੈਦਾ ਹੋਏ ਤਣਾਅ ਨੂੰ ਦਰਸਾਉਂਦੀ ਹੈ। ਸਟੂਡੀਓ ਐਪਲੌਜ਼ ਐਂਟਰਟੇਨਮੈਂਟ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਵੱਲੋਂ ਸੀਰੀਜ਼ ’ਚ ਭਾਰਤ ਅਤੇ ਪਾਕਿਸਤਾਨ ਦੇ ਗੁੰਝਲਦਾਰ ਸਬੰਧਾਂ ਨੂੰ ਉਜਾਗਰ ਕੀਤਾ ਜਾਵੇਗਾ। ਆਦਿੱਤਿਆ ਬਿਰਲਾ ਗਰੁੱਪ ਦੇ ਸਟੂਡੀਓ ਵੱਲੋਂ ਪਹਿਲਾਂ ਮਸ਼ਹੂਰ ਕੌਮਾਂਤਰੀ ਸ਼ੋਅ ‘ਕ੍ਰਿਮਿਨਲ ਜਸਟਿਸ’, ‘ਹੋਸਟੇਜਿਜ਼’, ‘ਦਿ ਆਫ਼ਿਸ’ ਅਤੇ ‘ਮਾਈਂਡ ਦਿ ਮਲਹੋਤਰਾਜ਼’ ਕੀਤੇ ਜਾ ਚੁੱਕੇ ਹਨ। ‘ਫੌਦਾ’ ਦਾ ਅਰਬੀ ’ਚ ਮਤਲਬ ਹੈ ‘ਹਫੜਾ-ਦਫੜੀ’ ਜੋ ਕਮਾਂਡੋਜ਼ ਦਾ ਕੋਡ ਹੈ। ਜਦੋਂ ਅਪਰੇਸ਼ਨ ਵੇਲੇ ਗੜਬੜ ਹੋ 

ਸਾਇਨਾ’ ਦੀ ਸ਼ੂਟਿੰਗ ਲਈ ਸਟੇਡੀਅਮ ’ਚ ਰਹੇਗੀ ਪਰਿਨੀਤੀ

ਮੁੰਬਈ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮ ‘ਸਾਇਨਾ’ ਦੀ ਸ਼ੂਟਿੰਗ ਅਤੇ ਅਭਿਆਸ ਲਈ ਅਦਾਕਾਰਾ ਪਰਿਨੀਤੀ ਚੋਪੜਾ ਦੋ ਹਫ਼ਤੇ ਨਵੀਂ ਮੁੰਬਈ ਸਥਿਤ ਰਾਮਸੇਠ ਠਾਕੁਰ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿੱਚ ਬਿਤਾਏਗੀ ਤਾਂ ਜੋ ਉਹ ਆਪਣਾ ਆਉਣ-ਜਾਣ ਦਾ ਸਮਾਂ ਬਚਾ ਸਕੇ। ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਜ਼ਿੰਦਗੀ ’ਤੇ ਆਧਾਰਿਤ ਇਸ ਫਿਲਮ ਬਾਰੇ ਪਰਿਨੀਤੀ ਦਾ ਕਹਿਣਾ ਹੈ ਕਿ ਉਸ ਦੇ ਲਈ ਫਿਲਮ ਵਾਸਤੇ ਆਪਣੀ ਖੇਡ ਵਿੱਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਸੀ। 

ਸਿਨਮੇ ਦੀ ਤਾਕਤ ਤੋਂ ਭੈਅ ਖਾਂਦੇ ਨੇ ਹਾਕਮ: ਮਜੂਮਦਾਰ

ਗੁਹਾਟੀ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੱਘੇ ਫ਼ਿਲਮ ਆਲੋਚਕ ਤੇ ਕਿਊਰੇਟਰ ਪ੍ਰੇਮੇਂਦਰ ਮਜੂਮਦਾਰ ਦਾ ਕਹਿਣਾ ਹੈ ਕਿ ਬਾਵਜੂਦ ਇਸ ਦੇ ਕਿ ‘ਸਿਨੇਮਾ ਨੇ ਹਮੇਸ਼ਾ ਮੁਹੱਬਤ ਦਾ ਸੁਨੇਹਾ ਦੇ ਕੇ ਲੋਕਾਂ ਨੂੰ ਜੋੜਿਆ ਹੈ, ਸੱਤਾਧਾਰੀ ਧਿਰਾਂ ਹਮੇਸ਼ਾ ਇਸ ਤੋਂ ਡਰਦੀਆਂ ਰਹੀਆਂ ਹਨ।’ ਇਹ ਫ਼ਰਕ ਨਹੀਂ ਪੈਂਦਾ ਕਿ ਸੱਤਾ ’ਤੇ ਕਿਹੜੀ ਧਿਰ ਕਾਬਜ਼ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਮੇਲੇ ਹੁਣ ਮਹਿਜ਼ ‘ਵਪਾਰਕ ਮੰਚ’ ਬਣ ਕੇ ਰਹਿ ਗਏ ਹਨ ਤੇ ਫ਼ਿਲਮਾਂ ਲਈ ਉੱਥੇ ਗਾਹਕ ਲੱਭੇ ਜਾਂਦੇ ਹਨ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087992235
Copyright © 2019, Panjabi Times. All rights reserved. Website Designed by Mozart Infotech