» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ਸਮਝਦਿਆਂ

November 04, 2019 04:55 PM

ਵੱਖ ਵੱਖ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸ਼ਰਧਾਮਈ ਬਿਆਨ ਹਨ। ਬੀ-40 ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਵੱਖ ਵੱਖ ਸਾਖੀਆਂ ਦੇ ਨਾਲ ਨਾਲ ਉੱਤਮ ਦਰਜੇ ਦੀ ਚਿੱਤਰਕਾਰੀ ਵੀ ਹੋਈ ਹੈ।ਕਰੋੜੀਆ, ਬਾਬਾ ਨਾਨਕ ਤੇ ਮਰਦਾਨਾ: ਜਿਥੇ ਬਾਬਾ ਰਹੰਦਾ ਥਾ। ਉਸ ਗਿਰਾਉ ਪਾਸਿ ਹਿਕ ਕਰੋੜੀਆ ਰਹੰਦਾ ਥਾ। ਉਨਿ ਕਹਿਆ। ਹਿੰਦੂਆ ਦੇ ਤਾਈ ਤਾ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ। ਲੋਕਾ ਕਹਿਆ ਦੀਵਾਨ ਜੀ ਨਾਨਕੁ ਵਡਾ ਪੀਰ ਹੈ। ਤਾ ਆਇ ਕੈ ਪੈਰੀ ਪਇਆ। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੇ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰੁ ਰਖੀਐ। ਚਿੱਤਰ: ਬੀ-40 ਜਨਮ ਸਾਖੀ

ਇੰਡੀਆ ਆਫਿਸ ਲਾਇਬਰੇਰੀ ਲੰਡਨ ਵਿਚ ਇਕ ਹੱਥ ਲਿਖਤ ਖਰੜਾ ਹੈ ਜਿਸ ਦਾ ਲਾਇਬਰੇਰੀ ਨੰਬਰ ਬੀ-40 (2-40) ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਰਨਣ ਹੈ ਭਾਵ ਇਹ ਜਨਮ ਸਾਖੀ ਹੈ। ਲਾਇਬਰੇਰੀ ਦੇ ਨੰਬਰ ਅਨੁਸਾਰ ਹੀ ਇਸ ਨੂੰ ਬੀ-40 ਜਨਮ ਸਾਖੀ ਕਿਹਾ ਜਾਂਦਾ ਹੈ। ਇਹ ਜਨਮ ਸਾਖੀ, ਕੋਲਬਰੁਕ ਵਾਲੀ ਜਨਮ ਸਾਖੀ ਜਿਹੜੀ ਵਲੈਤ ਵਾਲੀ ਜਨਮ ਸਾਖੀ ਜਾਂ ਪੁਰਾਤਨ ਜਨਮ ਸਾਖੀ ਦੇ ਨਾਮ ਨਾਲ ਮਸ਼ਹੂਰ ਹੈ, ਤੋਂ ਵੱਖਰੀ ਹੈ। ਇਸ ਸਾਖੀ ਵਿਚ ਮੂਲ ਪਾਠ ਦੇ ਨਾਲ ਨਾਲ 57 ਚਿੱਤਰ ਹਨ। ਜਨਮ ਸਾਖੀ ਅਨੁਸਾਰ ਇਹ ਚਿੱਤਰ ਇਕ ਰਾਜ-ਮਿਸਤਰੀ ਆਲਮ ਚੰਦ ਰਾਜ ਨੇ ਬਣਾਏ।
ਡਾ. ਪਿਆਰ ਸਿੰਘ ਦੁਆਰਾ ਸੰਪਾਦਿਤ ਕੀਤੀ ਇਸ ਜਨਮ ਸਾਖੀ ਦਾ ਮੂਲ ਪਾਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1974 ਵਿਚ ਛਾਪਿਆ। ਇਸ ਵਿਚਲੇ ਰੰਗੀਨ ਚਿੱਤਰਾਂ ਵਾਲੀ ਕਿਤਾਬ ਯੂਨੀਵਰਸਿਟੀ ਨੇ 1987 ਵਿਚ ਛਾਪੀ। ਇਸ ਨੂੰ ਇਤਿਹਾਸਕਾਰ ਸੁਰਜੀਤ ਹਾਂਸ ਨੇ ਸੰਪਾਦਿਤ ਕੀਤਾ। ਪਿਛਲੇ ਦਿਨੀਂ ਮੁਲਾਕਾਤ ਦੌਰਾਨ ਸੁਰਜੀਤ ਹਾਂਸ ਨੇ ਇਸ ਜਨਮ ਸਾਖੀ ਦੇ ਚਿੱਤਰਾਂ ਬਾਬਤ ਵਿਚਾਰ ਸਾਂਝੇ ਕੀਤੇ। ਹਾਂਸ ਅਨੁਸਾਰ, ‘‘ਇਹ ਤਸਵੀਰਾਂ ਇਕ ਸਿੱਖ ਨੇ ਦੂਸਰੇ ਸਿੱਖਾਂ ਲਈ ਬਣਾਈਆਂ ਅਤੇ ਇਸ ਵਿਚ ਸਿੱਖ ਸਿਧਾਂਤ ਨੂੰ ਲੋਕਾਂ ਤਕ ਪਹੁੰਚਾੳਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ।’’
ਸੁਰਜੀਤ ਹਾਂਸ ਨੇ ਕਿਹਾ, ‘‘ਤਸਵੀਰਾਂ ਬੋਲਦੀਆਂ ਨਹੀਂ; ਤਸਵੀਰਾਂ ਨੂੰ ਬੁਲਾਉਣਾ ਪੈਂਦਾ ਹੈ; ਇਹ ਕੰਮ ਚਿੱਤਰਕਾਰ ਦਾ ਹੈ; ਉਸ ਦਾ ਕਮਾਲ ਇਸ ਵਿਚ ਹੈ ਕਿ ਉਸ ਦੀਆਂ ਬਣਾਈਆਂ ਤਸਵੀਰਾਂ ਬੋਲਣ। ਇਸ ਦੇ ਨਾਲ ਨਾਲ ਵੇਖਣ ਵਾਲੇ ਨੂੰ ਤਸਵੀਰਾਂ ਨੂੰ ਸਮਝਣਾ ਪੈਂਦਾ ਹੈ; ਇਹ ਕੰਮ ਸੌਖਾ ਨਹੀਂ।’’
ਸੁਰਜੀਤ ਹਾਂਸ ਅਨੁਸਾਰ ਯੂਰਪੀਅਨ ਤਸਵੀਰਾਂ ਬੋਲਦੀਆਂ ਨਹੀਂ; ਇਸ ਪੱਖੋਂ ਉਹ ਅਧੂਰੀਆਂ ਹਨ। ਹਾਂਸ ਦਾ ਕਹਿਣਾ ਹੈ ਕਿ ਕੋਈ ਇਕ ਤਸਵੀਰ ਕਦੇ ਵੀ ਆਪਣੇ ਮਾਅਨੇ ਵੇਖਣ ਵਾਲੇ ਤਕ ਨਹੀਂ ਪਹੁੰਚਾ ਸਕਦੀ; ਇਸ ਲਈ ਤਸਵੀਰਾਂ ਦੀ ਲੜੀ ਹੋਣੀ ਚਾਹੀਦੀ ਹੈ ਤਾਂ ਜੋ ਦੇਖਣ ਵਾਲਾ ਸਾਰੀਆਂ ਤਸਵੀਰਾਂ ਨੂੰ ਵੇਖ ਕੇ ਇਹ ਸਮਝ ਸਕੇ ਕਿ ਚਿੱਤਰਕਾਰ ਨੇ ਫਲਾਂ ਰੰਗ ਕਿਉਂ ਵਰਤਿਆ; ਕੀ ਉਹ ਤਸਵੀਰ ਵਿਚ ਐਵੇਂ ਹੀ ਆਇਆ ਹੈ ਜਾਂ ਕਿਸੇ ਵਿਚਾਰ ਦਾ ਪ੍ਰਤੀਕ ਹੈ; ਚਿੱਤਰਕਾਰ ਕੈਨਵਸ/ਕਾਗਜ਼/ਸਪੇਸ ਦੀ ਵਰਤੋਂ ਕਿਵੇਂ ਕਰਦਾ ਹੈ; ਇਕ ਚਿੱਤਰ ਨੂੰ ਕਿੰਨੇ ਹਿੱਸਿਆਂ ਵਿਚ ਵੰਡਦਾ ਹੈ; ਚਿੱਤਰ ਵਿਚ ਕਿਹੜੇ ਮਨੁੱਖ, ਪੰਛੀ, ਰੁੱਖ, ਪਸ਼ੂ ਚਿਤਰੇ ਗਏ ਹਨ; ਕਿਵੇਂ ਚਿਤਰੇ ਗਏ ਹਨ; ਕਿਉਂ ਚਿਤਰੇ ਗਏ ਹਨ। ਹਾਂਸ ਅਨੁਸਾਰ ਇਹ ਸਭ ਕੁਝ ਚਿੱਤਰਾਂ ਦੀ ਲੜੀ ਬਣਾਉਣ ਰਾਹੀਂ ਹੀ ਸੰਭਵ ਹੁੰਦਾ ਹੈ ਅਤੇ ਏਸੇ ਕਰਕੇ ਜਨਮ ਸਾਖੀ ਦੇ ਚਿੱਤਰਕਾਰ ਜਿਸ ਦਾ ਨਾਂ ਆਲਮ ਚੰਦ ਰਾਜ ਦਿੱਤਾ ਗਿਆ ਹੈ, ਨੇ 57 ਚਿੱਤਰਾਂ ਦੀ ਲੜੀ ਬਣਾਈ ਹੈ ਤੇ ਉਹ ਸਫ਼ਲ ਚਿੱਤਰ ਬਣਾਉਣ ਅਤੇ ਆਪਣੇ ਆਸ਼ਿਆਂ ਨੂੰ ਵੇਖਣ ਵਾਲਿਆਂ ਤਕ ਪਹੁੰਚਾਉਣ ਵਿਚ ਸਫ਼ਲ ਹੋਇਆ ਹੈ।

ਬਾਬਾ ਨਾਨਕ, ਅਬਦੁਲ ਰਹਿਮਾਨ, ਮੀਆਂ ਮਿੱਠਾ ਤੇ ਮਰਦਾਨਾ : ਸਾਹ ਅਬਦਲ ਰਹਮਾਨ ਨਾਲਿ ਗੋਸਟ ਹੋਈ। ਅਗੋ ਮੀਆ ਮਿਠਾ ਮੁਰੀਦ ਸਾਹ ਕਾ ਥਾ। ਆਖਿਉਸੁ ਸਾਹ ਜੀ ਅਜੁ ਤਾ ਬਹੁਤੁ ਲਾਲ ਰਗੀਨੁ ਹੋਇ ਆਏ ਹੋ। ਸਾਹ ਆਖਿਆ ਜੋ ਅਜੁ ਖੁਦਾਇ ਕਾ ਲਾਲੁ ਮਿਲਿਆ। ਚਿੱਤਰ: ਬੀ-40 ਜਨਮ ਸਾਖੀ

ਹਾਂਸ ਬੀ-40 ਜਨਮ ਸਾਖੀ ਦੇ ਚਿੱਤਰਾਂ ਵਾਲੀ ਕਿਤਾਬ ਦੀ ਭੂਮਿਕਾ ਵਿਚ ਦੱਸਦਾ ਹੈ ਕਿ ਜਨਮ ਸਾਖੀ ਦੇ ਕਰਤਾ ਅਤੇ ਚਿੱਤਰਕਾਰ ਦੇ ਉਦੇਸ਼ ਕੀ ਹਨ: ‘‘ਜਨਮ ਸਾਖੀ ਦਾ ਉਦੇਸ਼ (1) ਬਾਬੇ ਨਾਨਕ ਦੀ ਰੂਹਾਨੀ ਸਰਵਸ਼ਕਤੀ ਮਾਨਤਾ (2) ਆਦਿ ਗ੍ਰੰਥ ਅਰਥਾਤ ਗੁਰਮਤਿ ਅਤੇ (3) ਸਿੱਖ ਪਰੰਪਰਾ/ਰਵਾਇਤ ਅਨੁਸਾਰ ਸਥਾਪਿਤ ਕਰਨਾ ਹੈ।’’
ਹਾਂਸ ਅਨੁਸਾਰ ਇਨ੍ਹਾਂ ਚਿੱਤਰਾਂ ਦੇ ਵੱਖ ਵੱਖ ਰੰਗਾਂ ਵਿਚੋਂ ਸਭ ਤੋਂ ਮਹੱਤਵਪੂਰਨ ਰੰਗ ਲਾਲ ਹੈ। ਉਹ ਲਿਖਦਾ ਹੈ: ‘‘ਲਾਲ ਰੰਗ ਵਾਲਾ ‘ਮਜੀਠ’ ਸਿੱਖ ਧਰਮ ਵਿਚ ਸ਼ਰਧਾ ਦਾ ਪ੍ਰਤੀਕ ਹੈ।’’ ਮਜੀਠ ਇਕ ਵੇਲ ਹੈ ਜਿਸ ਦਾ ਵਿਗਿਆਨਕ ਨਾਮ ਰੂਬੀਆ ਕਾਰਡੀਫੋਲੀਆ (Rubia Cordifolia) ਹੈ। ਇਸ ਦੇ ਡੰਡੀ ਤੇ ਜੜ੍ਹਾਂ ਵਿਚੋਂ ਪੱਕਾ ਲਾਲ ਰੰਗ ਨਿਕਲਦਾ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘‘ਗੁਰਬਾਣੀ ਵਿਚ ਮਜੀਠ ਦੇ ਰੰਗ ਦਾ ਦ੍ਰਿਸ਼ਟਾਂਤ ਕਰਤਾਰ ਦੇ ਪ੍ਰੇਮ ਰੰਗ ਨੂੰ ਦਿੱਤਾ ਹੈ ਕਿਉਂਕਿ ਇਹ ਪੱਕਾ ਹੁੰਦਾ ਹੈ।’’ ਹਾਂਸ ਅਨੁਸਾਰ ਇਹ ਰੰਗ ਬਾਬੇ ਨਾਨਕ ਦੇ ਵਿਚਾਰਾਂ ਦਾ ਪ੍ਰਤੀਕ ਹੈ।
ਚਿੱਤਰਕਾਰ ਨੇ ਇਸ ਰੰਗ ਬਾਰੇ ਵਿਚਾਰ ਬਾਬੇ ਦੀ ਬਾਣੀ ਵਿਚੋਂ ਲਿਆ ਹੈ। ਬਾਬਾ ਜੀ ਮਾਰੂ ਰਾਗ ਵਿਚ ਕਹਿੰਦੇ ਹਨ: ‘‘ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ।।’’ ਭਾਵ ਨਾਨਕ ਪੂਰਾ ਸੂਹਾ ਹੈ, ਉਸ (ਪਰਮਾਤਮਾ) ਦਾ ਰੰਗ ਸੱਚਾ ਹੈ ਤੇ ਉਹ ਉਸ ਵਿਚ ਰੰਗਿਆ ਹੋਇਆ ਹੈ। ਸੂਹੀ ਰਾਗ ਵਿਚ ਕਹਿੰਦੇ ਹਨ: ‘‘ਤੇਰਾ ਏਕੋ ਨਾਮੁ ਮਜੀਠੜਾ ਰਤਾ ਮੇਰਾ ਚੋਲਾ ਸਦਾ ਰੰਗ ਢੋਲਾ।।’’ ਭਾਵ ਕੇਵਲ ਤੇਰਾ (ਪਰਮਾਤਮਾ ਦਾ) ਨਾਮ ਹੀ ਮਜੀਠ/ਲਾਲ ਹੈ ਜਿਸ ਨਾਲ ਮੇਰਾ ਚੋਲਾ ਰੰਗਿਆ ਹੋਇਆ ਹੈ; ਇਹ ਰੰਗਤ ਹਮੇਸ਼ਾ ਰਹਿਣ ਵਾਲੀ ਹੈ। ਰਾਗ ਤਿਲੰਗ ਵਿਚ ਕਿਹਾ ਹੈ: ‘‘ਕਾਇਆ ਰੰਙਣਿ ਜੇ ਥੀਐ ਪਿਆਰ ਪਾਈਐ ਨਾਉ ਮਜੀਠ।। ਰੰਙਣਿ ਵਾਲਾ ਜੇ ਰੰਙੈ ਸਾਹਿਬ ਐਸਾ ਰੰਗੁ ਨ ਡੀਠ।।’’ ਭਾਵ ਜੇਕਰ ਦੇਹ ਲਲਾਰੀ (ਪਰਮਾਤਮਾ) ਦੀ ਮਟੀ ਹੋ ਜਾਵੇ, ਇਸ ਵਿਚ ਨਾਮ ਜਿਸ ਦਾ ਰੰਗ ਮਜੀਠ/ਲਾਲ ਹੈ ਪਾਇਆ ਜਾਵੇ ਤੇ ਜੇ ਰੰਗਣ ਵਾਲਾ (ਪਰਮਾਤਮਾ) ਦੇਹ ਨੂੰ ਉਸ ਨਾਲ ਰੰਗੇ ਤਾਂ ਏਹੋ ਜਿਹਾ ਰੰਗ ਉਘੜੇਗਾ, ਜੇਹੋ ਜੇਹਾ ਕਦੇ ਕਿਸੇ ਨੇ ਵੇਖਿਆ ਨਹੀਂ ਹੋਣਾ।
ਬਹੁਤੇ ਚਿੱਤਰਾਂ ਵਿਚ ਭਾਈ ਮਰਦਾਨੇ ਦੇ ਚੋਲੇ ਦਾ ਰੰਗ ਗੂੜ੍ਹਾ ਲਾਲ ਹੈ। ਹਾਂਸ ਅਨੁਸਾਰ ਇਹ ਇਸ ਗੱਲ ਦਾ ਸੂਚਕ ਹੈ ਕਿ ਮਰਦਾਨਾ ਬਾਬੇ ਦੇ ਰੰਗ ਵਿਚ ਸਮੁੱਚਾ ਰੰਗਿਆ ਜਾ ਚੁੱਕਾ ਹੈ। ਸਾਖੀ ਦੇ 31 (ਇਕੱਤੀਵੇਂ) ਚਿੱਤਰ ਵਿਚ ਬਾਬਾ ਤੇ ਭਗਤ ਕਬੀਰ ਗੋਸ਼ਟਿ ਕਰ ਰਹੇ ਹਨ। ਦੋਹਾਂ ਦੀ ਟੋਪੀ ਦਾ ਰੰਗ ਲਾਲ ਹੈ। 2-40 ਦੀ ਭੂਮਿਕਾ ਵਿਚ ਹਾਂਸ ਲਿਖਦਾ ਹੈ, ‘‘ਬਾਬਾ ਨਾਨਕ ਦੀ ਅਤੇ ਕਬੀਰ ਸਾਹਿਬ ਦੀ ਟੋਪੀ ਦਾ ਰੰਗ ਉਨ੍ਹਾਂ ਦੇ ਸਾਂਝੇ ਆਤਮਿਕ ਤੱਤ ਨੂੰ ਦਰਸਾਉਂਦਾ ਹੈ।’’ ਜਨਮ ਸਾਖੀ ਦੇ 7ਵੇਂ (ਸੱਤਵੇਂ) ਚਿੱਤਰ ਵਿਚ ਬਾਬਾ ਜੀ ਅਬਦੁਲ ਰਹਿਮਾਨ ਅਤੇ ਮੀਆਂ ਮਿੱਠਾ ਲਾਲ ਗੋਸ਼ਟਿ ਕਰਦੇ ਦਿਖਾਏ ਗਏ ਹਨ। ਹਾਂਸ ਲਿਖਦਾ ਹੈ, ‘‘ਅਬਦੁਲ ਰਹਿਮਾਨ ਦੀ ਮੁਸਲਮਾਨੀ ਨੀਲੀ ਪੁਸ਼ਾਕ ਦਾ ਰੰਗ ਲਾਲ ਹੋ ਗਿਆ ਹੈ। ਭਾਵ ਅਬਦੁਲ ਰਹਿਮਾਨ ’ਤੇ ਬਾਬੇ ਦਾ ਅਸਰ ਹੋ ਗਿਆ ਹੈ। ਪਰ ਮੀਆਂ ਮਿੱਠਾ ਨੂੰ ਅਜੇ ਤਕ ਗਿਆਨ ਨਹੀਂ ਹੋਇਆ; ਉਹਦੀ ਪੁਸ਼ਾਕ ਦਾ ਰੰਗ ਅਜੇ ਵੀ ਨੀਲਾ ਹੈ।’’

ਬਾਬਾ ਨਾਨਕ ਭਗਤ ਕਬੀਰ ਨਾਲ : ਕੰਬੀਰ ਵਾਚ। ‘ਜੁਗੋ ਜੁਗੋ ਗੁਰ ਨਾਨਕੁ ਜਪਿਆ ਕੀਟ ਮੁਰੀਦੁ ਕਬੀਰ। ਸੁਨਿ ਉਪਦੇਸੁ ਪੂਰੇ ਸਤਿਗੁਰੁ ਕਾ ਮਨ ਮਹਿ ਭਇਆ ਅਨੰਦੁ। ਮੁਕਤਿ ਕਾ ਦਾਤਾ ਬਾਬਾ ਨਾਨਕੁ ਰੰਚਕ ਰਾਮਾ ਨੰਦ’। ਤਬ ਬਾਬਾ ਜੀ ਨਿਰੰਕਾਰ ਕਾ ਸਰੂਪੁ ਉਥੋ ਜੋ ਅੰਤਰਿ ਧਿਆਨੁ ਧਰਿਉ ਨੇ। ਕਰਤਾਰਪੁਰ ਆਇ ਨਿਕਲੇ। ਚਿੱਤਰ: ਬੀ-40 ਜਨਮ ਸਾਖੀ

ਬਾਬੇ ਨੇ ਰਾਵੀ ਕਿਨਾਰੇ ਚੱਕ ਬੰਨ੍ਹਿਆ। ਕਰਤਾਰਪੁਰ ਵਿਚ ਟਿਕਾਣਾ ਕੀਤਾ। ਸਾਖੀ ਵਿਚ ਲਿਖਿਆ ਹੈ: ‘‘ਤਬ ਜਿਥੇ ਬਾਬਾ ਰਹੰਦਾ ਥਾ।। ਉਸ ਗਿਰਾਉ (ਪਿੰਡ) ਪਾਸਿ ਇਕ ਕਰੋੜੀਆ ਰਹੰਦਾ ਥਾ।। ਉਨਿ ਕਹਿਆ ਏਹੁ ਕਉਨੁ ਪੈਦਾ ਹੋਆ ਹੈ।। ਜੋ ਸਭ ਇਸ ਕਾ ਨਾਉ ਲੇਤੇ ਹੈਨਿ।। ਹਿੰਦੂਆਂ ਨੂੰ ਤਾਂ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ।। ਕਿਆ ਈਮਾਨੁ ਹੈ ਮੁਸਲਮਾਨਾ ਕਾ ਜੋ ਹਿੰਦੂ ਉਪਰ ਸਿਦਕੁ ਰਖਦੇ ਹੈਨਿ।। ਜਾ ਚੜਿਆ ਘੋੜੇ ਉਪਰਿ ਤਾ ਹੇਠੌ ਘੋੜਾ ਫਰਕਿ (ਫੜ੍ਹਕ) ਪਇਆ।। ਉਸਿ ਦਿਨ ਤਾ ਨ ਗਇਆ।। ਫੇਰ ਅਗਲੇ ਦਿਨ ਚੜਿਆ।। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ।। ਬਹਿ ਗਇਆ ਸੁਝਸੁ ਕਛੁ ਨਾਹੀ।। ਤਾਂ ਲੋਕ ਕਹਿਆ/ਜੀ ਅਸੀ ਤਾ ਡਰਦੇ ਆਖਿ ਨਹੀ ਸਕਤੇ।। ਪਰੁ ਨਾਨਕੁ ਵਡਾ ਪੀਰ ਹੈ।। ਤੁਸੀਂ ਉਸ ਦਾ ਸਿਮਰਨਿ ਕਰਹੁ।। ਤਬ ਕਰੋੜੀਆ ਲਗਾ ਸਿਫਤ ਨਾਨਕੁ ਦੀ ਕਰਨਿ।। ਪਾਸਲੇ ਲੋਕ ਭੀ ਲਗੇ ਬਾਬੇ ਵਲਿ ਸਿਜਦਾ ਕਰਨਿ।। ਤਾ ਕਰੋੜੀਏ ਕਹਿਆ ਜੁ ਨਾਨਕੁ ਵਡਾ ਮਰਦੁ ਹੈ।। ਕਰੋੜੀਆ ਫੇਰ ਅਸਵਾਰ ਹੋਇਆ।। ਤਾ ਪਟ ਘੋੜੇ ਉਪਰਹੁ ਲਹਿ ਪਇਆ।। ਦਿਸਸੁ ਕਛੁ ਨਾਹੀ।। ਤਾ ਲੋਕਾ ਕਹਿਆ ਦੀਵਾਨ ਜੀ ਤੂੰ ਭੁਲਦਾ ਹੈ।। ਜੋ ਘੋੜੇ ਉਤੇ ਚੜਿ ਚਲਦਾ ਹੈ।। ਨਾਨਕ ਵਡਾ ਪੀਰ ਹੈ।। ਤੂੰ ਪਿਆਦਾ ਹੋਇ ਕਰਿ ਚਲ ਜੋ ਤੂੰ ਬਖਸੀਏ।। ਤਾ ਕਰੋੜੀ ਪਿਆਦਾ ਹੋਇ ਚਲਿਆ।। ਜਿਥੇ ਬਾਬਾ ਦੀ ਦਰਗਾਹ ਦਿਸ ਆਈ ਤਿਥਾਊ ਖੜਾ ਹੋਇ ਕਰਿ ਲਗਾ ਸਲਾਮ ਕਰਣਿ।। ਜਾ ਨੇੜੇ ਆਇਆ।। ਤਾ ਆਇ ਕੈ ਪੈਰੀ ਪਇਆ ਬਾਬੇ ਬਹੁਤੁ ਖੁਸੀ ਕੀਤੀ ਬਾਬੇ ਤਿਨ ਦਿਨ ਰਖਿਆ।। ਬਾਬਾ ਬਹੁਤ ਮਿਹਰਵਾਨ ਹੋਇਆ।। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੈ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰ ਰਖੀਐ।। ਅਤੇ ਜੋ ਕਛੁ ਪੈਦਾ ਹੋਵੈ ਆਣਿ ਧਰਮਸਾਲਾ ਵਿਚ ਪਾਈਐ।। ਕਰੋੜੀਆ ਵਿਦਾ ਹੋਇਆ।।’’
ਇਸ ਸਾਖੀ ਦੀ ਤਸਵੀਰਕਸ਼ੀ 17ਵੇਂ ਚਿੱਤਰ ਵਿਚ ਹੋਈ ਹੈ। ਕਰੋੜੀਆ ਬਾਬੇ ਦੇ ਚਰਨਾਂ ਵਿਚ ਝੁਕਿਆ ਪਿਆ ਹੈ। ਉਸ ਦੀ ਪੱਗੜੀ ਦਾ ਰੰਗ ਲਾਲ ਹੋ ਚੁੱਕਾ ਹੈ। ਬਾਬਾ ਜੀ ਤਕ ਪਹੁੰਚਦਿਆਂ ਪਹੁੰਚਦਿਆਂ ਉਹ ਬਾਬਾ ਜੀ ਦਾ ਮੁਰੀਦ ਹੋ ਚੁੱਕਾ ਹੈ। ਚਿੱਤਰਕਾਰ ਦੁਆਰਾ ਲਾਲ ਰੰਗ ਦੀ ਇਸ ਤਰ੍ਹਾਂ ਕੀਤੀ ਵਰਤੋਂ ਬਾਰੇ ਹਾਂਸ ਲਿਖਦਾ ਹੈ ਕਿ ਇਹ ਚਿੱਤਰਨ ‘‘ਬਾਬੇ ਨਾਨਕ ਦੀਆਂ ਮੱਕੇ ਦੇ ਮਜਾਵਰ (12), ਸ਼ੇਖ ਰੁਕਨ-ਉਦ-ਦੀਨ (13), ਹਾਜੀ ਰਤਨ (14), ਕਮਾਲ ਅਤੇ ਸ਼ੇਖ ਇਬਰਾਹੀਮ (15), ਕਰੋੜੀਆ (17), ਜਾਦੂਗਰਨੀਆਂ (19), ਗੋਰਖਨਾਥ (20), ਦੁਰਗਾ ਦੇ ਪੁਜਾਰੀ (22), ਸਿੱਧਾਂ (22,44), ਰਾਜੇ (29,32,35), ਫੈਲਸੂਫ (52), ਗੋਰਖਨਾਥ ਤੇ ਕਾਲ (53), ਰਾਖ਼ਸ਼ (8) ਅਤੇ ਕਲਜੁਗ (10) ’ਤੇ ਜਿੱਤਾਂ ਦਾ ਸਿੱਧਾ ਚਿੱਤਰਨ ਹੈ। (ਬਰੈਕਟ ਵਿਚ ਪਾਏ ਨੰਬਰ ਸਾਖੀ ਦੇ ਚਿੱਤਰ ਨੰਬਰ ਹਨ)। ਇਸ ਤਰ੍ਹਾਂ ਚਿੱਤਰਕਾਰ ਅੰਦਾਜ਼ਾ ਲਾਉਂਦਾ ਹੈ ਕਿ ਫਲਾਂ ਆਦਮੀ ’ਤੇ ਬਾਬੇ ਦਾ ਕਿੰਨਾ ਅਸਰ ਹੋਇਆ ਹੈ ਅਤੇ ਏਸੇ ਅਨੁਸਾਰ ਉਸ ਸ਼ਖ਼ਸ ਦੀ ਪੁਸ਼ਾਕ ਦਾ ਕੋਈ ਹਿੱਸਾ ਜਾਂ ਪੂਰੀ ਪੁਸ਼ਾਕ ਲਾਲ ਹੋ ਜਾਂਦੀ ਹੈ। ਕੁਝ ਚਿੱਤਰਾਂ (20, 32, 35, 47, 49, 50) ਵਿਚ ਭਾਈ ਮਰਦਾਨੇ ਦੀ ਪੱਗ ਲਾਲ ਹੈ ਅਤੇ ਸਿਰਫ਼ ਚਿੱਤਰ ਨੰਬਰ 29 ਹੀ ਇਕੱਲਾ ਚਿੱਤਰ ਹੈ ਜਿਸ ਵਿਚ ਮਰਦਾਨੇ ਦੇ ਚੋਲੇ ਵਿਚ ਲਾਲ ਰੰਗ ਨਹੀਂ ਹੈ।
ਸੁਰਜੀਤ ਹਾਂਸ ਨੇ ਦੱਸਿਆ ਕਿ ਚਿੱਤਰਕਾਰ ਲਗਭਗ ਹਰ ਚਿੱਤਰ ਨੂੰ ਦੋ ਹਿੱਸਿਆਂ/ਸਮਤਲਾਂ ਵਿਚ ਵੰਡਦਾ ਹੈ; ਚਿੱਤਰ ਦਾ ਇਕ ਹਿੱਸਾ ਲੋਕ ਵਿਚ ਹੈ ਤੇ ਦੂਸਰਾ ਪ੍ਰਲੋਕ ਵਿਚ। ਉਹ ਲਿਖਦਾ ਹੈ; ‘‘ਧਾਰਮਿਕ ਚਿੱਤਰਕਾਰੀ ਜ਼ਰੂਰੀ ਤੌਰ ’ਤੇ ਅ-ਯਥਾਰਥਵਾਦੀ ਹੋ ਜਾਂਦੀ ਹੈ। ਇਹਨੇ ਲੋਕ ਅਤੇ ਪ੍ਰਲੋਕ ਨੂੰ ਉਲੀਕਣਾ ਹੁੰਦਾ ਹੈ। ਜਿਨ੍ਹਾਂ ਦੇ ਦੋ ਵੱਖਰੇ ਵੱਖਰੇ ਗੁਣਾਤਮਕ ਪੱਧਰ ਹਨ। ਇਸੇ ਕਰਕੇ ਕਈ ਤਸਵੀਰਾਂ ਨੂੰ ਸਮਤਲਾਂ ਵਿਚ ਵੰਡਿਆ ਹੋਇਆ ਹੈ।’’ ਹਾਂਸ ਅਨੁਸਾਰ ਆਲਮ ਚੰਦ ਰਾਜ ਦੀ ਇਕ ਹੋਰ ਮੁੱਖ ਜੁਗਤ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਪ੍ਰਭਾਵ ਦੇ ਪਸਾਰ ਹੋਣ ਨੂੰ ਪੰਛੀਆਂ ਦੇ ਚਿੱਤਰਣ ਦੀ ਜੁਗਤ ਅਨੁਸਾਰ ਦਿਖਾਉਣਾ ਹੈ; ਬਹੁਤ ਸਾਰੇ ਚਿੱਤਰਾਂ ਵਿਚ ਪੰਛੀ ਗੁਰੂ ਨਾਨਕ ਦੇਵ ਜੀ ਵਾਲੇ ਪਾਸਿਓਂ ਹੋਰ ਲੋਕਾਂ ਵੱਲ ਉੱਡਦੇ ਜਾਂਦੇ ਦਿਖਾਈ ਦਿੰਦੇ ਹਨ ਭਾਵ ਸਾਹਮਣੇ ਬੈਠੇ/ਚਿੱਤਰੇ ਲੋਕਾਂ ’ਤੇ ਬਾਬੇ ਨਾਨਕ ਦਾ ਅਸਰ ਹੋ ਰਿਹਾ ਹੈ। ਹਾਂਸ ਧਿਆਨ ਦਿਵਾਉਂਦਾ ਹੈ ਕਿ ਕਬੀਰ ਸਾਹਿਬ ਵਾਲੇ ਚਿੱਤਰ ਵਿਚ ਇਕ ਮੋਰ-ਨੁਮਾ ਪੰਛੀ ਨਾਨਕ ਸਾਹਿਬ ਵੱਲੋਂ ਉੱਡਦਾ ਹੋਇਆ ਕਬੀਰ ਸਾਹਿਬ ਵੱਲ ਜਾ ਰਿਹਾ ਹੈ।
ਸੁਰਜੀਤ ਹਾਂਸ ਵਾਰ ਵਾਰ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਕ ਇਕੱਲੀ ਤਸਵੀਰ ਵੇਖਣ ਨਾਲ ਤਸਵੀਰ ਵਿਚਲੀ ਰਮਜ਼ ਸਮਝ ਨਹੀਂ ਪੈ ਸਕਦੀ ਕਿਉਂਕਿ ਸਿਰਫ਼ ਇਕ ਤਸਵੀਰ ਵੇਖ ਕੇ ਇਹ ਪਤਾ ਨਹੀਂ ਲੱਗਦਾ ਕਿ ਤਸਵੀਰ ਵਿਚ ਲਾਲ ਰੰਗ ਕਿਉਂ ਵਰਤਿਆ ਹੈ; ਤਸਵੀਰ ਨੂੰ ਦੋ ਹਿੱਸਿਆਂ/ਸਮਤਲਾਂ ਵਿਚ ਕਿਉਂ ਵੰਡਿਆ ਹੈ; ਪੰਛੀ ਕਿਸ ਰਮਜ਼ ਦੀ ਬਾਤ ਪਾਉਂਦੇ ਹਨ। ਇਸ ਲਈ ਮੁਸੱਵਰ ਨੇ ਤਸਵੀਰਾਂ ਦੀ ਲੜੀ ਚਿੱਤਰੀ ਅਤੇ ਲੜੀ ਦੇਖਣ ਨਾਲ ਹੀ ਚਿੱਤਰਕਾਰ ਦੀਆਂ ਰਮਜ਼ਾਂ ਤੇ ਜੁਗਤਾਂ ਸਮਝ ਪੈਂਦੀਆਂ ਹਨ।
 

ਸੁਰਜੀਤ ਹਾਂਸ ਅਨੁਸਾਰ, ਬੀ-40 ਦੀਆਂ ਤਸਵੀਰਾਂ ਆਧੁਨਿਕ ਚਿੱਤਰਕਾਰ ਲਈ ਚੁਣੌਤੀ ਹਨ; ਤਸਵੀਰਾਂ ਉਹੀ ਕੰਮ ਕਰਦੀਆਂ ਹਨ ਜੋ ਸਾਖੀ ਦਾ ਬਿਰਤਾਂਤ ਉਨ੍ਹਾਂ ਨੂੰ ਕਰਨ ਲਈ ਕਹਿੰਦਾ ਹੈ; ਅਜਿਹਾ ਕਰਨਾ ਸਾਹਿਤ ਵਿਚ ਤਾਂ ਸੌਖਾ ਹੁੰਦਾ ਹੈ, ਪਰ ਚਿੱਤਰਾਂ ਰਾਹੀਂ ਮੁਸ਼ਕਿਲ; ਬੀ-40 ਦੀਆਂ ਤਸਵੀਰਾਂ ਸਾਖੀ ਦੇ ਬਿਰਤਾਂਤ ਨੂੰ ਹੋਰ ਉਚੇਰੀ ਪੱਧਰ ’ਤੇ ਲੈ ਜਾਂਦੀਆਂ ਹਨ।
ਸੁਰਜੀਤ ਹਾਂਸ ਨੇ ਕਿਹਾ ਕਿ ਵਿਚਾਰ ਵੱਖ ਵੱਖ ਕਲਾਵਾਂ ਰਾਹੀਂ ਪ੍ਰਗਟਾਏ ਜਾ ਸਕਦੇ ਹਨ, ਪਰ ਅਸਲੀ ਚੁਣੌਤੀ ਇਸ ਗੱਲ ਵਿਚ ਪਈ ਹੈ ਕਿ ਵਿਚਾਰਾਂ ਨੂੰ ਪ੍ਰਗਟਾਉਣ ਲਈ ਸਹੀ ਤਕਨੀਕ ਕਿਵੇਂ ਲੱਭੀ ਜਾਏ; ਸੰਸਾਰ-ਸਾਹਿਤ ਦੇ ਕੁਝ ਪ੍ਰਮੁੱਖ ਚਿੰਤਕਾਂ ਅਨੁਸਾਰ ਵਿਚਾਰਾਂ ਨੂੰ ਸਹੀ ਸਹੀ ਪ੍ਰਗਟਾਉਣ ਲਈ ਉਚਿਤ ਤਕਨੀਕ ਲੱਭਣਾ ਨਾਮੁਮਕਿਨ ਹੈ; ਪਰ ਬੀ-40 ਦਾ ਚਿੱਤਰਕਾਰ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਉਂਦਾ ਹੈ; ਉਹ ਆਪਣੇ ਚਿੱਤਰਾਂ ਰਾਹੀਂ ਆਪਣੇ ਵਿਚਾਰਾਂ ਨੂੰ ਦਰਸ਼ਕ ਤਕ ਪਹੁੰਚਾਉਣ ਵਿਚ ਸਫ਼ਲ ਹੁੰਦਾ ਹੈ।
ਸੁਰਜੀਤ ਹਾਂਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਦਲੀਲਾਂ ਦਾ ਮੰਤਵ ਪੱਛਮੀ ਕਲਾ ਨੂੰ ਛੁਟਿਆਉਣਾ ਨਹੀਂ ਸਗੋਂ ਬੀ-40 ਦੀਆਂ ਤਸਵੀਰਾਂ ਦੇ ਮਹੱਤਵ ਨੂੰ ਦਰਸਾਉਣਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
550ਵੀਂ – ਕਿਵੇਂ ਚੱਲਣਾ ਗੁਰੂ ਦੇ ਨਾਲ ?

ਮੇਰੇ ਜੀਵਨ ਵਿੱਚ ਨਾ ਸਹੀ ਪਰ ਕਦੀ ਤਾਂ ਗੁਰੂ ਦੀ 600ਵੀਂ ਵਰ੍ਹੇਗੰਢ ਵੀ ਆਵੇਗੀ। 550ਵੀਂ ’ਤੇ ਬਹੁਤਾ ਪੜ੍ਹਨ-ਸੁਣਨ ਨੂੰ ਨਹੀਂ ਮਿਲਿਆ ਕਿ 500ਵੀਂ ’ਤੇ ਗੁਰੂ ਦਾ ਸੰਦੇਸ਼ ਕੁੱਲ ਜਹਾਨ ਤੱਕ ਪਹੁੰਚਾਉਣ ਲਈ ਕਿਹੜੇ ਤਰੱਦਦ ਕੀਤੇ ਗਏ ਸਨ ਪਰ 600ਵੀਂ ’ਤੇ ਕਿਸ ਨੂੰ ਭੁੱਲੇਗਾ ਕਿ 550ਵੀਂ ਕਿਵੇਂ ਮਨਾਈ ਗਈ ਸੀ?

ਸਿਰਫ ਗੁਰੂ ਨੂੰ ਹੀ ਨਹੀਂ, ਗੁਰੂ ਦੀ ਵੀ ਮੰਨੀਏ

ਗੁਰੂ ਨਾਨਕ ਦਾ ਜਨਮ ਉਸ ਵੇਲੇ ਹੋਇਆ ਜਦੋਂ ਇਸ ਧਰਤੀ ’ਤੇ ਵਿਗਿਆਨਕ ਸੋਚ ਪੈਰ ਪਸਾਰ ਰਹੀ ਸੀ, ਜਦੋਂ ਵਿਗਿਆਨ ਕੁਦਰਤੀ ਭੇਦਾਂ ਤੋਂ ਪਰਦੇ ਚੁੱਕ ਰਿਹਾ ਸੀ। ਅਸੀਂ ਇਤਿਹਾਸਕ ਵਰਤਾਰਿਆਂ ਦੇ ਸਮਕਾਲੀ ਨਹੀਂ ਹਾਂ ਪਰ ਇਤਿਹਾਸ ਵਿਚ ਦਰਜ ਘਟਨਾਵਾਂ ’ਤੇ ਯਕੀਨ ਕਰਦੇ ਹਾਂ। ਇਸੇ ਯਕੀਨ ਵਿਚ ਉਹ ਸਾਰੀਆਂ ਕਥਾ/ਕਹਾਣੀਆਂ ਸ਼ਾਮਲ ਹਨ, ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹਨ।
ਬਾਬਾ ਨਾਨਕ ਨੇ ਇਸ ਧਰਤੀ ’ਤੇ ਲਗਭਗ 72 ਸਾਲ ਜੀਵਨ ਬਿਤਾਇਆ । ਇਤਿਹਾਸ ਅਨੁਸਾਰ ਬਾਲਪਣ ਤੋਂ ਲੈ ਕੇ ਬਿਰਧ ਅਵਸਥਾ ਤੱਕ, ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਵਿਚ ਉਨ੍ਹਾਂ ਦੀ ਤਰਕ ਭਰਪੂਰ ਮਾਨਵੀ ਪਹੁੰਚ ਰੂਪਮਾਨ ਹੁੰਦੀ ਹੈ ਤੇ ਕੋਈ ਸਦੀਵੀ ਸੁਨੇਹਾ ਉੱਭਰਦਾ ਹੈ। ਉਹ ਹਰ ਵਰਤਾਰੇ ਵਿੱਚ ਪਿਛਾਖੜੀ ਧਾਰਨਾਵਾਂ ਨੂੰ ਝੰਭਦੇ ਹਨ, ਤਰਕ ਅਧਾਰਤ ਪੱਖ ਰੱਖਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੇ ਹਨ।

ਗੁਰੂ ਨਾਨਕ ਬਾਣੀ ਦਾ ਸੱਤਾ ਪ੍ਰਸੰਗ

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਚੁਣੌਤੀ ਦਿੱਤੀ ਅਤੇ ਇਕ ਪਰਮਾਤਮਾ ਦੀ ਸੱਤਾ ਸਥਾਪਤ ਕੀਤੀ। ਇਸ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਿਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗ਼ਰੀਬੀ, ਖ਼ੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ ਵੱਸ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖਾਂ ਦੀ ਲੜੀ ਵਿਚ ਹਥਲਾ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ।

50 ਸਾਲਾ ਸਥਾਪਨਾ 'ਤੇ ਵਿਸ਼ੇਸ਼ : ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ ਤੇ ਯੋਗਦਾਨ।

ਆਦਿ ਕਾਲ ਤੋਂ ਹੀ ਸੰਸਾਰ ਵਿਚ ਵੱਖ ਵੱਖ ਦੁਨਿਆਵੀ ਅਤੇ ਧਾਰਮਿਕ ਆਗੂਆਂ ਵੱਲੋਂ ਆਪਣੇ ਸੰਦਰਭੀਂ ਵਰਗਾਂ ਨੂੰ ਇਕ ਕੇਂਦਰ ਬਿੰਦੂ ਦੇਣ ਲਈ ਕੇਂਦਰੀ ਅਸਥਾਨ ਸਥਾਪਿਤ ਕੀਤੇ ਜਾਂਦੇ ਰਹੇ ਹਨ। ਜਿਨ੍ਹਾਂ ਦੁਆਰਾ ਸਮਾਜ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਕ ਅਗਵਾਈ ਦਿਤੀ ਜਾਂਦੀ ਰਹੀ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵੀਹਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ।  ਇੱਥੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਅਜਿਹੀ ਲਹਿਰ ਆਰੰਭ ਕੀਤੀ ਜਿਸ ਵਿਚ ਲੱਖਾਂ ਪ੍ਰਾਣੀਆਂ ਨੂੰ ਉਨ੍ਹਾਂ ਨੇ ਸਿੱਖੀ ਦੀ ਮੁਖ ਧਾਰਾ ਵਿਚ ਲਿਆਂਦਾ ਅਤੇ ਦੇਹਧਾਰੀ ਗੁਰੂ ਡੰਮ੍ਹ ਨਕਲੀ ਨਿਰੰਕਾਰੀਆਂ ਦੇ ਖ਼ਿਲਾਫ਼ ਜੱਦੋਜਹਿਦ ਕੀਤੀ । ਸਮੇਂ ਦੀ ਹਕੂਮਤ ਵੱਲੋਂ ਭਾਰਤ ਵਿਚ ਲਗਾਈ ਗਈ ਐਮਰਜੈਂਸੀ ਨੂੰ ਤੋੜਨ ਵਾਸਤੇ ਆਪ ਜੀ ਵੱਲੋਂ ਫ਼ੈਸਲੇ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ਅਜਿਹੇ ਕੰਧ-ਚਿੱਤਰਾਂ ਦੇ ਵਧੀਆ ਨਮੂਨੇ ਅੰਮ੍ਰਿਤਸਰ ਵਿਚ ਅਖਾੜਾ ਬਾਲਾ ਨੰਦ ਵਿਚ ਅਤੇ ਜ਼ਿਲ੍ਹਾ ਤਰਨਤਾਰਨ ਦੇ ਨੌਰੰਗਾਬਾਦ ਵਿਚ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਸੁਰੱਖਿਅਤ ਹਨ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਚਿਤਰਿਆ ਗਿਆ ਸੀ, ਜਿਸ ਦੀ ਫੋਟੋ ਲੇਖਕ ਕੇ 1971 ਵਿਚ ਖਿੱਚੀ ਸੀ।

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ਵੰਡ ਛਕਣ ਅਤੇ ਸਮਾਜ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਦਾ ਕੰਮ ਬਿਨਾਂ ਭੇਦ-ਭਾਵ ਤੋਂ ਕਰ ਸਕਾਂਗੇ । ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟਾਂ, ਭਗਤਾਂ ਅਤੇ ਗੁਰੂ ਸਾਹਿਬਾਨ ਦੀ ਰਚੀ ਗੁਰਬਾਣੀ ‘ਨਾਮ’ ਦੀ ਹੀ ਗੱਲ ਕਰਦੀ ਹੈ । ‘ਨਾਮ’ ਸਾਰੇ ਤੱਤਾਂ ਤੋਂ ਉੱਪਰ ਪਰਮ ਤੱਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 293 ’ਤੇ ਦਰਜ ਹੈ:

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ…

ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ ’ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨਾ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ਇਸੇ ਕਰ ਕੇ ਉਹ ਆਪਣੇ ਦੀਨ ਵਿਚ ਰਹਿ ਕੇ ਬਿਖੜੇ ਪੈਂਡੇ-ਲੰਮੀਆ ਰਾਹਾਂ ਦੀਆਂ ਤਕਲੀਫਦੇਹ ਚੁਣੌਤੀਆਂ ਨੂੰ ਝੇਲਦਾ ਹੋਇਆ ਗੁਰੂ-ਆਸ਼ੇ ’ਤੇ ਪੂਰਾ ਖਰਾ ਉਤਰਿਆ।

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦਾ ਜਨਮ 12 ਸ਼ਤਾਬਦੀ ਵਿਚ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ।
ਜਦ ਉਹ 18 ਕੁ ਮਹੀਨੇ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਉਨ੍ਹਾਂ ਦੀ ਮਾਤਾ ਨੇ ਹੀ ਉਨ੍ਹਾਂ ਨੂੰ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ ਕੋਲੋਂ ਪੜ੍ਹਿਆ। ਫਿਰ ਬਗਦਾਦ ਚਲੇ ਗਏ, ਜਿੱਥੇ ਉਨ੍ਹਾਂ ਨੇ ਅਬਦੁਲ ਕਾਦਰ ਗਿਲਾਨੀ, ਖਵਾਜਾ ਮੋਈਨਉਦੀਨ ਚਿਸ਼ਤੀ, ਤੇਠ, ਸ਼ੇਖ਼ ਕਿਰਸਾਨੀ ਆਦਿ ਤੋਂ ਸਿੱਖਿਆ ਪ੍ਰਾਪਤ ਕੀਤੀ।

ਮਹਾਰਾਜ ਸਿੰਘ ਨੌਰੰਗਾਬਾਦ

ਲੇਖਕ :  ਦੇਵਿੰਦਰ ਸਿੰਘ ਜੱਗੀ,  ਸੋਰਸ : ਇੰਟਰਨੇਟ 
ਸਿੱਖ ਭਾਈਚਾਰੇ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ 85 ਫੀਸਦੀਆਂ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਸਭ ਤੋ ਪਹਿਲੀ ਲੜਾਈ ਸ਼ੁਰੂ ਕਰਨ ਦਾ ਸਿਹਰਾ ਸ਼ਹੀਦ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ। ਇਨ੍ਹਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋ ਨੀਚੀ ਵਿਚ 1780 ਨੂੰ ਲੋਹੜੀ ਵਾਲੇ ਦਿਨ ਹੋਇਆ। ਉਹ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਕਰਨ ਵਿਚ ਜੁੜੇ ਰਹੇ। ਸਿੱਖ ਰਾਜ ਨੂੰ ਬਚਾਉਣ ਲਈ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਡੇਰਾ ਨੌਰੰਗਾਬਾਦ ਦੇ ਮੁਖੀ ਬਣੇ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਲੜਾਈ ਸ਼ੁਰੂ ਕਰਕੇ ਆਪਣਾ ਸਾਰਾ ਜੀਵਨ ਇਸ ਲੇਖੇ ਲਗਾ ਦਿੱਤਾ।

ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ

ਲੇਖਕ :  ਡਾ. ਕੰਵਰਜੀਤ ਸਿੰਘ ਕੰਗ, ਸੋਰਸ : ਇੰਟਰਨੇਟ 
ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਪੰਜਾਬ ਦੇ ਕੰਧ-ਚਿੱਤਰਾਂ ਵਿਚ ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਬੰਧੀ ਚਿੱਤਰ ਬਾਕੀ ਗੁਰੂ ਸਾਹਿਬਾਨ ਨਾਲੋਂ ਵੱਧ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਨੂੰ ਕੰਧ-ਚਿੱਤਰਾਂ ਵਿਚ ਅਕਸਰ ਘੋੜੇ ’ਤੇ ਸਵਾਰ ਚਿੱਤਰਿਆ ਗਿਆ ਹੈ। ਅਜਿਹੇ ਸੰਯੋਜਤ ਚਿੱਤਰ ਕਈ ਗੁਰਦੁਆਰਿਆਂ, ਮੰਦਰਾਂ, ਸਮਾਧਾਂ ਅਤੇ ਅਖਾੜਿਆਂ ਦੀਆਂ ਕੰਧਾਂ ’ਤੇ ਦੇਖੇ ਗਏ ਹਨ।

ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ

19ਵੀਂ ਸਦੀ ਦੇ ਪੰਜਾਬ ਵਿਚ ਜੋ ਕੰਧ-ਚਿੱਤਰ ਸਿੱਖ ਧਰਮ ਨਾਲ ਸਬੰਧਤ ਚਿੱਤਰੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਸਨ। ਇਹ ਉਨ੍ਹਾਂ ਨੂੰ ਵਧੇਰੇ ਪਾਰਟਰੇਟ ਰੂਪ ਵਿਚ ਦਰਸਾਉਂਦੇ ਸਨ। ਅਜਿਹੇ ਕੰਧ-ਚਿੱਤਰ ਬਹੁਤ ਘਟ ਉਲੀਕੇ ਗਏ, ਜੋ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਜਾਂ ਵਿਸ਼ੇਸ਼ ਪ੍ਰਾਪਤੀਆਂ ਨਾਲ ਸਬੰਧਤ ਹੋਣ।

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-11

ਇਥੇ ਬੇਬੇ ਨਾਨਕੀ ਦਾ ਸਹੁਰਾ ਘਰ ਹੁੰਦਾ ਸੀ। ਬੇਬੇ ਨਾਨਕੀ ਆਪਣੇ ਪਤੀ ਜੈ ਰਾਮ ਨਾਲ ਇਸੇ ਘਰ ਵਿਚ ਨਿਵਾਸ ਕਰਦੇ ਸਨ। ਉਂਜ ਤਾਂ ਬਾਬਾ ਨਾਨਕ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਪਹਿਲਾਂ ਵੀ ਕਈ ਵਾਰ ਸੁਲਤਾਨਪੁਰ ਲੋਧੀ ਆਏ ਹੋਣਗੇ ਪਰ

ਗੁਰਦੁਆਰਿਆਂ ਦੇ ਨਵੀਨੀਕਰਨ ਦੀਆਂ ਸਮੱਸਿਆਵਾਂ

ਕਰਤਾਰਪੁਰ ਸਾਹਿਬ ਅਮਨ ਲਾਂਘੇ ਦੀ ਚਮਕ-ਦਮਕ ਤੋਂ ਦੂਰ ਅਤੇ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨੂੰ ਛੂਹੰਦਾ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਹੋਰ ਗੁਰਦੁਆਰਾ ਵੀ ਸਥਿਤ ਹੈ। ਵੇਲ-ਬੂਟਿਆਂ ਦੀ ਸੰਘਣੀ ਛਾਂ ਇਸ ਨੂੰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਤੋਂ ਬਚਾਉਂਦੀ ਹੈ। ਰੁੱਖਾਂ ਦੀਆਂ ਟਾਹਣੀਆਂ ਦੀ ਛਤਰੀ ਦੇ ਪਿਛਵਾੜਓਂ, ਕੁਝ ਇਮਾਰਤਾਂ ਅਤੇ ਥੰਮ੍ਹ ਦਿਖਾਈ ਦਿੰਦੇ ਹਨ, ਜਿਹੜੇ ਇਥੋਂ ਨੇੜੇ ਪੈਂਦੇ ਭਾਰਤੀ (ਚੜ੍ਹਦੇ ਪੰਜਾਬ ਦੇ) ਪਿੰਡ ਨਾਲ ਸਬੰਧਤ ਹਨ। ਇਨ੍ਹਾਂ ਇਮਾਰਤਾਂ ਵਿਚੋਂ ਇਕ ਇਮਾਰਤ ਗੁਰਦੁਆਰੇ ਦੀ ਵੀ ਹੈ, ਪਰ ਉਸ ਗੁਰਦੁਆਰੇ ਦੀ ਆਭਾ ਅੱਗੇ ਇੱਧਰ ਲਹਿੰਦੇ ਪੰਜਾਬ ਵਾਲੇ ਪਾਸੇ ਸਥਿਤ ਗੁਰਦੁਆਰੇ ਦਾ ਖ਼ਸਤਾਹਾਲ ਢਾਂਚਾ ਕਿਤੇ ਵੀ ਨਹੀਂ ਖੜ੍ਹਦਾ। ਲਹਿੰਦੇ ਪਾਸੇ ਵਾਲਾ ਗੁਰਦੁਆਰਾ ਪਿੰਡ ਝਾਮਣ ਦੇ ਬਾਹਰਵਾਰ (ਚੜ੍ਹਦੇ ਪੰਜਾਬ ਦੀ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਨੇੜੇ) ਸਥਿਤ ਹੈ।

ਗੁਰੂ ਹਰਗੋਬਿੰਦ ਸਾਹਿਬ ਤੇ ਮੀਆਂ ਮੀਰ ਦਾ ਚਿੱਤਰ

ਅੰਮ੍ਰਿਤਸਰ ਦੇ ਕਟੜਾ ਰਾਮਗੜ੍ਹੀਆ ਵਿਚ ‘ਅਖਾੜਾ ਪਰਾਗ ਦਾਸ’ ਦੀ ਨੀਂਹ ਇਸ ਅਖਾੜੇ ਦੇ ਬਾਨੀ ਮਹੰਤ ਮੰਗਨੀ ਰਾਮ ਨੇ ਬਿਕ੍ਰਮੀ ਸੰਮਤ 1862 ਵਿਚ ਰੱਖੀ ਸੀ। ਇਸ ਅਖਾੜੇ ਦੇ ਪਿਛਲੇ ਪਾਸੇ ਮਹੰਤ ਮੰਗਨੀ ਰਾਮ ਦੀ ਸਮਾਧ ਸਥਿਤ ਹੈ, ਜਿਸ ਦੀਆਂ ਕੰਧਾਂ ’ਤੇ 19ਵੀਂ ਸਦੀ ਵਿਚ ਚਿੱਤਰਕਾਰੀ ਕੀਤੀ ਗਈ ਸੀ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਇਸ ਸਮਾਧ ਵਿਚੋਂ ਹੈ, ਜਿਸ ਦੀ ਫੋਟੋ ਲੇਖਕ ਨੇ ਜੂਨ 1971 ਵਿਚ ਖਿੱਚੀ ਸੀ।
ਇਸ ਕੱਧ-ਚਿੱਤਰ ਵਿਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਸਲਿਮ ਦਰਵੇਸ਼ ਮੀਆਂ ਮੀਰ ਨਾਲ ਕਿਸੇ ਅਹਿਮ ਮਸਲੇ ’ਤੇ ਵਿਚਾਰ ਵਟਾਂਦਰਾ ਕਰਦਿਆਂ ਚਿੱਤਰਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰੂਸ਼ਬਦ ਰਤਨਕਾਰ ਮਹਾਨ ਕੋਸ਼’ ਅਨੁਸਾਰ ਲਾਹੌਰ ਦਾ ਰਹਿਣ ਵਾਲਾ ਮੀਆਂ ਮੀਰ ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਪਰਮ ਸਨੇਹੀ ਸੀ।

ਕਰਤਾਰਪੁਰ ਲਾਂਘਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ

ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਕਰਤਾਰਪੁਰ ਲਾਂਘੇ ਸਬੰਧੀ ਵਿਸ਼ੇਸ਼ ਸਟੋਰੀ ਛਪੀ ਸੀ। ਜਿਸ ਵਿਚ ਡੇਰਾ ਬਾਬਾ ਨਾਨਕ ਵਿਚ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਸਾਂਝੇ ਕੀਤੇ ਹੋਏ ਸਨ। ਉਸ ਵਿਚ ਕਰਤਾਰ ਚੰਦ ਕਹਿੰਦਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ। ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ ਕਿ ਜਿਉਂ ਹੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਵਾਂ ਲਾਂਘਾ ਖੁਲ੍ਹਿਆ ਤਾਂ ਉਹ ਕਸਬੇ ਵਿਚੋਂ ਕਿਸੇ ਨੌਜਵਾਨ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਦਰਸ਼ਨ ਕਰਨ ਜ਼ਰੂਰ ਜਾਵੇਗਾ। ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਹੈ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਪਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ।

ਗੁਰਦੁਆਰਾ ਕਿਆਰਾ ਸਾਹਿਬ

ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।

ਸਰਦਾਰ ਬਘੇਲ ਸਿੰਘ ਦੀ ਸਮਾਧ

 
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ।

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁਗਿਣਤੀ ਲੋਕੀ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਥੋਂ ਤਕ ਕਿ ਉਨ੍ਹਾਂ ਦੀ ਦਸ਼ਾ ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿਛੋਂ ਵੀ ਢਿਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜੇ ਹੋਏ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ।
ਜੇ ਜੀਵੈ ਪਤਿ ਲੱਥੀ ਜਾਇ॥

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

ਆਰਫ਼ ਕਾ ਸੁਣ ਵਾਜਾ ਰੇ

ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) ਦੀ ਕਲਮ ਤੋਂ ਨਿਕਲੀਆਂ ਹਨ ਤੇ ਅਸੀਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੂੰ ਇਸ ਆਰਫ਼ ਦਾ ਵਾਜਾ ਸੁਣਨ ਦੀ ਗੁਜ਼ਾਰਿਸ਼ ਕਰਦੇ ਹਾਂ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086753468
Copyright © 2019, Panjabi Times. All rights reserved. Website Designed by Mozart Infotech