» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
 
ਮੁਲਾਕਾਤਾਂ

ਗਿਆਨ ਦਾ ਖ਼ਜ਼ਾਨਾ ਦੇਣ ਵਾਲੀ ਸ਼ਖ਼ਸੀਅਤ ਦਾ ਚਲਾਣਾ

November 04, 2019 05:07 PM

ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਬੀ.ਏ. ਆਨਰਜ਼ ਦੇ ਪਹਿਲੇ ਸਾਲ ਦਾ ਪਹਿਲਾ ਦਿਨ ਸੀ। ਨਵੇਂ ਕੋਰਸ ਦੇ ਚਾਅ ਵਿਚ ਅਸੀਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਸੌ ਪੌੜੀਆਂ ਵਾਲੇ ਵਿਭਾਗ ਵਿਚ ਪਹੁੰਚੇ ਸੀ। ਪਹਿਲਾ ਪੀਰੀਅਡ ਸਭਿਆਚਾਰ ਪੜ੍ਹਾਉਣ ਵਾਲੇ ਸ਼ਾਇਸਤਾ ਸੁਭਾਅ ਵਾਲੇ ਇਕ ਅਧਿਆਪਕ ਨੇ ਰਸਮੀ ਜਿਹੀ ਜਾਣ-ਪਛਾਣ ਨਾਲ ਬਿਤਾਇਆ। ਦੂਜੇ ਪੀਰੀਅਡ ਵਿਚ ਅਜੇ ਜਦੋਂ ਕੋਈ ਪੜ੍ਹਾਉਣ ਨਹੀਂ ਸੀ ਆਇਆ, ਅਸੀਂ ਆਪਸੀ ਵਾਕਫ਼ੀਅਤ ਵਿਚ ਰੁੱਝ ਗਏ। ਅਚਾਨਕ ਦਰਵਾਜ਼ੇ ਬਾਹਰੋਂ ਕਿਸੇ ਦੇ ਜ਼ੋਰ ਦੀ ਹੱਸਣ ਦੀ ਆਵਾਜ਼ ਆਈ ਜਿਵੇਂ ਤੱਤੀ ਰੇਤ ਵਿਚ ਪਾਏ ਮੱਕੀ ਦੇ ਦਾਣੇ ਖਿੜ-ਖਿੜ ਕਰਕੇ ਖਿੜ ਗਏ ਹੋਣ। ਇਉਂ ਜਾਪਿਆ ਜਿਵੇਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਵਿਚ ਵਿਭਾਗ ਵਿਚ ਕਿਸੇ ਨੇ ਸੱਤ ਰੰਗਾ ਅਨਾਰ ਚਲਾ ਦਿੱਤਾ। ਰੂਹ ਖੇੜੇ ਨਾਲ ਭਰ ਗਈ।
ਬੂਹਾ ਖੁੱਲ੍ਹਾ, ਇਕ ਸੁੰਦਰ ਚਿਹਰਾ ਨਮੂਦਾਰ ਹੋਇਆ। ਇਕ ਖ਼ੂਬਸੂਰਤ ਔਰਤ ਨੇ ਕਮਰੇ ਵਿਚ ਪ੍ਰਵੇਸ਼ ਕੀਤਾ। ਲੱਗਿਆ, ਕੋਈ ਅਦਾਕਾਰਾ ਰਾਹ ਭੁੱਲ ਕੇ ਪੰਜਾਬੀ ਵਿਭਾਗ ਵਿਚ ਆ ਗਈ। ਇਹ ਨਾਟਕ ਪੜ੍ਹਾਉਣ ਵਾਲੀ ਅਧਿਆਪਕਾ ਸੀ। ਹੈਰਾਨੀ ਤੇ ਅਚੰਭੇ ਨਾਲ ਭਰੇ ਸਾਰੇ ਵਿਦਿਆਰਥੀ ਚੁੱਪਚਾਪ ਬੈਠ ਗਏ। ਸਮਝ ਤਾਂ ਪਤਾ ਨਹੀਂ ਕੀ ਆਇਆ ਜਾਂ ਕੀ ਨਹੀਂ, ਬਸ ਕੀਲੇ ਹੋਏ ਬੈਠੇ ਰਹੇ। ਇਹ ਸੋਹਣੇ ਜਿਹੇ ਮੈਡਮ ਸਨ ਮਨਜੀਤਪਾਲ ਕੌਰ।
ਡਾ. ਮਨਜੀਤਪਾਲ ਕੌਰ ਦੀ ਰਹਿਨੁਮਾਈ ਹੇਠ ਪੰਜ ਸਾਲ ਤੇ ਫਿਰ ਪੀਐੱਚ. ਡੀ. ਦੇ ਚਾਰ ਸਾਲ ਬੜੇ ਮਹੱਤਵਪੂਰਨ ਰਹੇ। ਜੋ ਕੁਝ ਉਨ੍ਹਾਂ ਤੋਂ ਇੰਨੇ ਸਾਲਾਂ ਵਿਚ ਸਿੱਖਿਆ, ਲਫ਼ਜ਼-ਬ-ਲਫ਼ਜ਼ ਮਨ ’ਤੇ ਉੱਕਰ ਗਿਆ। ਉਨ੍ਹਾਂ ਨੂੰ ਦੇਖ ਕੇ ਯਕੀਨ ਆ ਗਿਆ ਕਿ ਕਿਸੇ ਨੂੰ ਸੱਚਮੁੱਚ ਹੀ ਆਪਣੇ ਖੇਤਰ ਦਾ ਇੰਨਾ ਗਿਆਨ ਹੋ ਸਕਦਾ ਹੈ। ਸੂਰਤ ਤੇ ਸੀਰਤ ਦਾ ਸੱਚਾ ਸੁਮੇਲ।
ਡਾ. ਮਨਜੀਤਪਾਲ ਨੇ ਅੰਮ੍ਰਿਤਸਰ ਸ਼ਹਿਰ ਨੂੰ ਆਪਣੀ ਕਰਮਭੂਮੀ ਬਣਾਇਆ। ਅੰਮ੍ਰਿਤਸਰ ਸ਼ਹਿਰ ਦੇ ਸਥਾਪਤ ਨਾਟਕਕਾਰਾਂ ਵਿਚ ਉਨ੍ਹਾਂ ਦਾ ਨਾਂ ਸ਼ੁਮਾਰ ਹੈ। ਉਨ੍ਹਾਂ ਦਾ ਹਰ ਨਾਟਕ ਕਿਸੇ ਨਾ ਕਿਸੇ ਦ੍ਰਿਸ਼ਟੀ ਤੋਂ ਚਰਚਾ ਦਾ ਵਿਸ਼ਾ ਰਿਹਾ। ਵਿਸ਼ੇ ਪੱਖੋਂ ਉਨ੍ਹਾਂ ਨੇ ਨਵੀਆਂ ਰਵਾਇਤਾਂ ਤੋੜਨ ਦਾ ਯਤਨ ਕੀਤਾ। ਸਭਿਆਚਾਰਕ ਤੌਰ ’ਤੇ ਸਥਾਪਤ ਰਿਸ਼ਤਿਆਂ ਦੀਆਂ ਸਿੱਖਿਆਵਾਂ ਦਾ ਰੂਪਾਂਤਰਨ ਕਰਦੇ ਹੋਏ ਮਨੋਵਿਗਿਆਨਕ ਵਿਧੀ ਨਾਲ ਨਾਰੀ ਮੂਲ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ।
ਉਨ੍ਹਾਂ ਨੇ 1986 ਵਿਚ ਪਹਿਲਾ ਕਾਵਿ-ਨਾਟ ‘ਸਾਹਿਬਾਂ’ ਲਿਖਿਆ। ਇਸ ਉਪਰੰਤ ਬੰਧਨ ਤੇ ਸਰਾਪ, ਸੁੰਦਰਾਂ, ਸਬਾ, ਨੋ ਸਪੇਸ ਜ਼ੋਨ, ਜਾਈਂ ਨਾ ਉਸ ਦਰੇ (2012) ਵਿਚ ਪ੍ਰਕਾਸ਼ਿਤ ਹੋਏ ਨਾਟਕ ਸਨ। ਨਾਟ-ਆਲੋਚਨਾ ਦੇ ਖੇਤਰ ਵਿਚ ਪ੍ਰਕਾਸ਼ਿਤ ਦੋ ਪੁਸਤਕਾਂ ਪੰਜਾਬੀ ਕਾਵਿ-ਨਾਟ ਦਾ ਅਧਿਐਨ ਅਤੇ ਕਾਵਿ-ਨਾਟ ਨੇ ਆਲੋਚਕ ਵਜੋਂ ਉਨ੍ਹਾਂ ਦੀ ਪਛਾਣ ਬਣਾਈ।
ਸਮਕਾਲੀਨ ਕਾਵਿ ਖੇਤਰ ਵਿਚ ਮਨਜੀਤਪਾਲ ਕੌਰ ਨੂੰ ਇਕ ਪ੍ਰਸਿੱਧ ਕਵਿੱਤਰੀ ਹੈ। ਉਨ੍ਹਾਂ ਨੇ ਰੇਤ ਦਾ ਸਮੁੰਦਰ (1985) ਤੋਂ ਬਾਅਦ ਮਿਜ਼ਰਾਬ, ਆਪਾਂ ਨਾ ਮਿਲਦੇ, ਸੁਰਮਈ, ਅਹਿਸਾਸ, ਆਸਾਵਰੀ, ਹਯਾਤੀ, ਕਾਇਨਾਤ, ਤਾਸੀਰ (2012) ਤੱਕ ਇਕ ਲੰਮਾ ਕਾਵਿ-ਸਫ਼ਰ ਤੈਅ ਕੀਤਾ।
ਚੁਣੌਤੀ ਦਾ ਸਾਹਮਣਾ
ਜੀਵਨ ਨੂੰ ਅਰਥ ਦਿੰਦਾ…
ਚੁਣੌਤੀ ਨਾਲ ਟਕਰਾਉਂਦੇ ਜਿਹੜੇ ਪਲ
ਜੀਵਨ ਮਘਦਾ
ਜਾਂ
ਖ਼ਵਰੇ ਕਿੰਨੇ ਸਰਾਪ ਭੋਗਣਾ
ਔਰਤ ਦਾ ਮੱਥਾ ਮਘਦਾ
ਤ੍ਰੈਲੋਕ ਦਾ ਰਾਹ ਚੁੱਕਦੇ ਨੇਤਰ
ਔਝੜ ਰਾਹ ਭਟਕਦੇ
ਜਾਂ
ਇਕ ਮਰਦ ਇਕ ਔਰਤ
ਮੁਹੱਬਤ ਦਾ ਨਿਯਮ
ਕਿਸਨੂੰ ਯਾਦ ਰਹਿੰਦਾ
ਹਰੇਕ ਫੁੱਲ ਪੱਤੀ ਦੀ ਮਹਿਕ ਵੱਖਰੀ
ਇਕ ਤੋਂ ਵੱਧ ਇਕ
ਆਕਰਸ਼ਣ ਕੁਦਰਤ ਰੱਖਦੀ
ਡਾ. ਮਨਜੀਤਪਾਲ ਕੌਰ ਦੀ ਕਾਵਿ ਯਾਤਰਾ ਵੰਨਗੀ ਭਰਪੂਰ ਹੈ। ਉਨ੍ਹਾਂ ਦੀ ਨਾਇਕਾ ਸੰਵੇਦਨਾਵਾਂ ਦੀ ਗ਼ੁਲਾਮੀ ਤੋਂ ਮੁਕਤ ਹੋਣ ਦੀ ਲਾਲਸਾ ਵਿਚ ਹਰ ਬਦਲਵੀਂ ਸਥਿਤੀ ਲਈ ਤਿਆਰ ਹੈ। ਅਜਿਹੇ ਬਦਲ ਤਾਰਕਿਕ ਨਹੀਂ ਹੁੰਦੇ, ਇਸ ਲਈ ਉਨ੍ਹਾਂ ਦੀ ਨਾਇਕਾ ਵਿਨਾਸ਼ ਦੇ ਸਨਮੁੱਖ ਜਾ ਪਹੁੰਚਦੀ ਹੈ। ਪਰਤ ਦਰ ਪਰਤ ਖੁੱਲ੍ਹਦੀ ਹੋਈ ਕਈ ਸੰਸਾਰਕ ਮੋਹਾਂ ਦਾ ਤਿਆਗ ਕਰਦੀ ਹੈ। ਬੰਧਨਾਂ ਤੋਂ ਪਾਰ ਲੰਘ ਜਾਣਾ ਲੋਚਦੀ ਹੈ।
ਅਜਿਹੀ ਸਥਿਤੀ ਤੋਂ ਗੁਜ਼ਰਦੀ ਹੋਈ ਉਨ੍ਹਾਂ ਦੀ ਸ਼ਾਇਰੀ ਭੌਤਿਕ ਤੋਂ ਪਰਾਭੌਤਿਕਤਾ ਵੱਲ ਸਫ਼ਰ ਤੈਅ ਕਰਦੀ ਹੈ। ਅਨਿਸ਼ਚਿਤਤਾਵਾਂ ਘਟਦੀਆਂ ਪ੍ਰਤੀਤ ਹੁੰਦੀਆਂ ਹਨ। ਕਵਿਤਾ ਆਤਮ ਕੇਂਦਰਿਤ ਹੋਣ ਲੱਗਦੀ ਹੈ। ਆਖ਼ਰੀ ਮੁਕਾਮ ’ਤੇ ਪੁੱਜਦੀ ਕਵਿਤਾ ਵਿਚ ਵਿਭਿੰਨਤਾ ਬਰਕਰਾਰ ਰਹਿੰਦੀ ਹੈ। ਉਨ੍ਹਾਂ ਨੂੰ ਨਵੇਂ ਆਗਾਜ਼ ਹਮੇਸ਼ਾਂ ਆਕਰਸ਼ਿਤ ਕਰਦੇ ਰਹੇ, ਆਖ਼ਰੀ ਰਚਨਾ ਵਿਚ ਨਵੀਂ ਨਾਟਕਕਾਰ ਦੇ ਦਰਸ਼ਨ ਹੁੰਦੇ ਹਨ।
ਏਨੀ ਰਚਨਾਕਾਰੀ, ਨਾਟਕਕਾਰੀ, ਸੰਪਾਦਨ ਦੇ ਨਾਲ ਡਾ. ਮਨਜੀਤਪਾਲ ਅਜੇ ਵੀ ਪੜ੍ਹਨ-ਲਿਖਣ ਰੁੱਝੇ ਹੋਏ ਸਨ। ਇਹ ਤਾਂ ਕਮਬਖ਼ਤ ਦਿਲ ਨੇ ਧੋਖਾ ਦੇ ਦਿੱਤਾ, ਵਰਨਾ ਇਕ ਖ਼ੂਬਸੂਰਤ ਸਾਹਿਤਕ ਸਵੈ-ਜੀਵਨੀ ਆਉਣ ਵਾਲੇ ਸਮੇਂ ਵਿਚ ਸਾਡੇ ਹੱਥਾਂ ਵਿਚ ਹੋਣੀ ਸੀ। ਇੰਨੇ ਵੱਡੇ ਸਾਹਿਤਕ ਕੱਦ ਵਾਲੇ ਬੜੇ ਘੱਟ ਹੀ ਅਧਿਆਪਕ ਹੁੰਦੇ ਹਨ।
ਜ਼ਿੰਦਗੀ ਨੂੰ ਏਨੀ ਸ਼ਿੱਦਤ ਤੇ ਭਰਪੂਰਤਾ ਨਾਲ ਕਿਵੇਂ ਜੀਵਿਆ ਜਾਂਦਾ ਹੈ, ਡਾ. ਮਨਜੀਤਪਾਲ ਇਸ ਦੀ ਮਿਸਾਲ ਸਨ। ਉਨ੍ਹਾਂ ਦੁਆਰਾ ਦਿੱਤੀ ਤਾਲੀਮ ਦਾ ਅਨਮੋਲ ਖ਼ਜ਼ਾਨਾ ਉਨ੍ਹਾਂ ਦੇ ਵਿਦਿਆਰਥੀਆਂ ਕੋਲ ਅਮਾਨਤ ਹੈ ਜੋ ਉਨ੍ਹਾਂ ਨੇ ਉਮਰ ਭਰ ਵਰਤਣੀ ਹੈ। ਉਹ ਹਰ ਉਸ ਵਿਅਕਤੀ ਲਈ ਮਾਰਗਦਰਸ਼ਕ ਬਣੇ ਰਹਿਣਗੇ ਜੋ ਆਪਣੀਆਂ ਸ਼ਰਤਾਂ ’ਤੇ ਜੀਵਨ ਜਿਊਂਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਇਕ ਮਹਾਨ ਔਰਤ ਦੀ ਕਹਾਣੀ

ਲੇਖਕ : ਸਾਂਵਲ ਧਾਮੀ , ਸੋਰਸ : ਇੰਟਰਨੇਟ

ਬਾਬਾ ਸਰਨ ਦਾਸ ਨੇ ਸੌ ਵਰ੍ਹਿਆਂ ਤੋਂ ਵੱਧ ਦੀ ਉਮਰ ਭੋਗ ਲਈ ਏ। ਉੱਨੀਂਵੀ ਸਦੀ ਦੇ ਅੱਧ ਤਕ ਇਨ੍ਹਾਂ ਦੇ ਬਜ਼ੁਰਗ ਜਲੰਧਰ ਜ਼ਿਲ੍ਹੇ ਦੇ ਕੁੱਕੜ ਪਿੰਡ ’ਚ ਰਹਿੰਦੇ ਸਨ। ਉੱਥੇ ਪਲੇਗ ਪੈ ਗਈ। ਲੋਕ ਮਰਨ ਲੱਗੇ ਤਾਂ ਇਕ ਬਜ਼ੁਰਗ ਨੇ ਪਿੰਡ ਦੇ ਨੌਜਵਾਨਾਂ ਨੂੰ ਉੱਥੋਂ ਦੁੜਾ ਦਿੱਤਾ। ਉਹ ਚੜ੍ਹਦੇ ਪਾਸੇ ਵੱਲ ਤੁਰ ਪਏ। ਤੁਰਦੇ-ਤੁਰਦੇ ਉਹ ਕੰਢੀ ਦੇ ਇਲਾਕੇ ’ਚ ਪਹੁੰਚ ਗਏ। ਇਕ ਥਾਂ ਉਨ੍ਹਾਂ ਨੇ ਕਿਸੇ ਸਾਧ ਨੂੰ ਕੁੱਲੀ ਪਾ ਕੇ ਰਹਿੰਦਾ ਵੇਖਿਆ। ਉਸ ਸਾਧ ਨੇ ਇਨ੍ਹਾਂ ਨੂੰ ਭੋਜਨ ਛਕਾਇਆ। ਕੁੱਕੜ-ਪਿੰਡੀਆਂ ਨੇ ਵੀ ਇੱਥੇ ਹੀ ਕੁੱਲੀਆਂ ਪਾ ਲਈਆਂ।

ਅਦਾਕਾਰ ਤੇ ਨਿਰਦੇਸ਼ਕ ਬੌਬ ਖਹਿਰਾ
ਲੇਖਕ :  ਰਜਿੰਦਰ ਸਿੰਘ ਬੰਟੂ , ਸੋਰਸ : ਇੰਟਰਨੇਟ

ਬੌਬ ਖਹਿਰਾ ਅਦਾਕਾਰ ਹੋਣ ਦੇ ਨਾਲ ਨਾਲ ਕਈ ਪੰਜਾਬੀ ਫ਼ਿਲਮਾਂ ਦਾ ਡਾਇਰੈਕਟਰ ਵੀ ਹੈ। ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਅਦਾਕਾਰ ਬਣਾ ਚੁੱਕਿਆ ਇਹ ਸ਼ਖ਼ਸ ਇਕ ਵੱਖਰੀ ਕਹਾਣੀ ਨੂੰ ਜਨਮ ਦਿੰਦਾ ਰਹਿੰਦਾ ਹੈ। ਉਸਦੀ ਖ਼ਾਸੀਅਤ ਹੈ ਕਿ ਉਹ ਫ਼ਿਲਮ ਬਣਾਉਣ ਲੱਗਿਆਂ ਜਲਦਬਾਜ਼ੀ ਨਹੀਂ ਕਰਦਾ ਤੇ ਅਦਾਕਾਰੀ ਕਰਨ ਲੱਗਿਆ ਵੀ ਕਿਰਦਾਰ ਵਿਚ ਮਸਤ ਹੋ ਜਾਂਦਾ ਹੈ ਜਿਸ ਕਰਕੇ ਉਸਨੇ ਇਸ ਖੇਤਰ ਵਿਚ ਚੰਗਾ ਨਾਂ ਕਮਾਇਆ ਹੈ।
ਅੱਜਕੱਲ੍ਹ ਪੰਜਾਬ ਵਿਚ ਸ਼ੂਟਿੰਗ ਕਰ ਰਹੇ ਬੌਬ ਖਹਿਰਾ ਨੇ ਦੱਸਿਆ ਕਿ ਉਸਨੇ 31 ਸਾਲਾਂ ਵਿਚ ਫ਼ਿਲਮਾਂ ਵਿਚ ਬਹੁਤ ਤਰ੍ਹਾਂ ਦੇ ਅਲੱਗ ਅਲੱਗ ਕਿਰਦਾਰ ਨਿਭਾਏ ਹਨ। ਭਾਵੇਂ ਉਸਨੇ ਆਪਣੇ ਫ਼ਿਲਮੀ ਸਫ਼ਰ ’ਚ ਫ਼ਿਲਮਾਂ ਘੱਟ ਕੀਤੀਆਂ ਹਨ, ਪਰ ਉਸਨੇ ਜੋ ਵੀ ਕੀਤਾ ਨਿੱਠ ਕੇ ਕੀਤਾ ਹੈ।

ਸ਼ਾਇਰੀ ਦਾ ਉੱਭਰਦਾ ਹਸਤਾਖਰ

ਕੁਲਦੀਪ ਸਿੰਘ ਧਨੌਲਾ

ਸ਼ਾਇਰ ਦੀ ਜ਼ਿੰਦਗੀ ਵਿਚ
ਮੁਹੱਬਤ ਦਾ ਹੋਣਾ ਜ਼ਰੂਰੀ ਹੈ
ਹੋ ਕੇ ਟੁੱਟ ਜਾਣਾ

ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ

ਅਮਰਬੀਰ ਸਿੰਘ ਚੀਮਾ

ਪਿੰਡ ਚੁੱਪਕੀਤੀ, ਜ਼ਿਲ੍ਹਾ ਮੋਗਾ ਵਿਖੇ 45 ਕੁ ਸਾਲ ਪਹਿਲਾਂ ਤਾਰਾ ਸਿੰਘ ਤੇ ਭਗਵਾਨ ਕੌਰ ਦੇ ਘਰ ਇਕ ਬੱਚੇ ਦਾ ਜਨਮ ਹੋਇਆ। ਮੱਧਵਰਗੀ ਤੇ ਸਾਧਾਰਨ ਪਰਿਵਾਰ ’ਚ ਜਨਮੇ ਇਸ ਬੱਚੇ ਦਾ ਨਾਂ ਮਾਪਿਆਂ ਨੇ ਬੜੇ ਲਾਡਾਂ ਨਾਲ ਰਣਜੀਤ ਸਿੰਘ ਧਾਲੀਵਾਲ ਰੱਖਿਆ। ਗਾਇਕੀ ਦੇ ਖੇਤਰ ਵਿਚ ਉਸਨੇ ਰਣਜੀਤ ਮਣੀ ਵਜੋਂ ਪਛਾਣ ਬਣਾਈ। ਬਚਪਨ ਤੋਂ ਹੀ ਗਾਇਕੀ ਦੀ ਚਿਣਗ ਤੇ ਜਨੂੰਨ ਕਰਕੇ ਆਪਣੇ ਸੁਪਨਿਆਂ ਨੂੰ ਉਡਾਣ ਦੇਣ ਦੇ ਮੰਤਵ ਹਿੱਤ ਸਿਰਫ਼ 17 ਕੁ ਸਾਲਾਂ ਦੀ ਉਮਰ ਵਿਚ ਹੀ ਉਸਨੇ ਪਿੰਡ ਛੱਡ ਲੁਧਿਆਣਾ ਆ ਕੇ ਅਮਰ ਸਿੰਘ ਚਮਕੀਲਾ ਨੂੰ ਆਪਣਾ ਉਸਤਾਦ ਧਾਰ ਲਿਆ, ਪਰ ਬਦਕਿਸਮਤੀ ਨਾਲ ਚਮਕੀਲੇ ਦਾ ਸਾਥ ਸਾਲ ਭਰ ਹੀ ਨਸੀਬ ਹੋਇਆ। 1988 ਵਿਚ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੀ

ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ

ਲੇਖਕ :  ਗੁਰਮੇਲ ਸਿੰਘ ਗਿੱਲ
ਮਾਲਵੇ ਦੇ ਰੇਤਲੇ ਇਲਾਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਦੀ ਟਿੱਬਿਆਂ ਵਾਲੀ ਜਰਖੇਜ਼ ਭੂਮੀ ਵਿਚ ਜਨਮਿਆ ਪੰਜਾਬੀ ਗਾਇਕੀ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੋਕ ਗਾਇਕ ਕੁਲਦੀਪ ਮਾਣਕ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਫੱਕਰ ਸੁਭਾਅ ਦੀ ਸ਼ਖ਼ਸੀਅਤ ਦੇ ਮਾਲਕ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ। ਜਦੋਂ ਉਹ ਕੁਝ ਮਹੀਨਿਆਂ ਦਾ ਸੀ ਤਾਂ ਉਸਦੇ ਪਿਤਾ ਨਿੱਕਾ ਖ਼ਾਨ ਉਰਫ਼ ਨਿੱਕਾ ਸਿੰਘ ਦੀ ਮੌਤ ਹੋ ਗਈ। ਮਾਤਾ ਬਚਨ ਕੌਰ ਨੇ ਕੰਮ ਕਾਰ ਕਰਕੇ ਲਤੀਫ਼ ਮੁਹੰਮਦ ਅਤੇ ਉਸਦੇ ਵੱਡੇ ਭੈਣ-ਭਰਾਵਾਂ ਨੂੰ ਪਾਲਿਆ। 

ਪੰਜਾਬੀ ਸਿਨਮਾ ਦਾ ਸਰਦਾਰ ਸੋਹੀ

ਲੇਖਕ : ਜਗਰੂਪ ਸਿੰਘ ਮਾਨ
ਜੇ ਪੰਜਾਬੀ ਸਿਨਮਾ ਦੇ ਅਤੀਤ ਤੇ ਵਰਤਮਾਨ ਦੀ ਗੱਲ ਕਰਨੀ ਹੈ ਤਾਂ ਉਸ ਵਿਚੋਂ ਸਰਦਾਰ ਸੋਹੀ ਕਦੇ ਵੀ ਮਨਫ਼ੀ ਨਹੀਂ ਹੋਏਗਾ। ਜੇ ਕੋਈ ਜਾਣ ਬੁੱਝ ਕੇ ਇਸ ਸ਼ਖ਼ਸੀਅਤ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਕਾਰਜ ਅਧੂਰਾ ਹੋਵੇਗਾ। ਬੀਤੇ ਸਮੇਂ ਦੀ ਸਭ ਤੋਂ ਹਿੱਟ ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲਾ ਇਹ ਜੱਟਾਂ ਦਾ ਮੁੰਡਾ ਇਕ ਦਿਨ ਪੰਜਾਬੀ ਸਿਨਮਾ ਦੀ ਰੀੜ੍ਹ ਦੀ ਹੱਡੀ ਬਣ ਕੇ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ, ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ। ਸ਼ਾਇਦ ਸੋਹੀ ਸਾਹਿਬ ਨੇ ਖ਼ੁਦ ਵੀ ਨਹੀਂ।

ਸੋਭਾ ਸਿੰਘ ਦੇ ਜੀਵਨ ਵਿਚਲੇ ਦੋ ਨਾਨਕ ਸਿੰਘ

ਸੋਭਾ ਸਿੰਘ ਆਰਟਿਸਟ ਦਾ ਪਿਤਾ ਦੇਵਾ ਸਿੰਘ ਮਿਲਟਰੀ ਰਸਾਲੇ ਵਿਚ ਕੈਵਲਰੀ ਸਰਵੇਅਰ ਸੀ। ਉਹ ਆਪ ਵੀ ਥੋੜ੍ਹੀਆਂ-ਬਹੁਤੀਆਂ ਮੂਰਤਾਂ ਬਣਾ ਲੈਂਦਾ ਸੀ। ਉਸ ਦੀਆਂ ਮੂਰਤਾਂ ਨੂੰ ਵੇਖ ਕੇ ਸੋਭਾ ਸਿੰਘ ਅੰਦਰ ਵੀ ਮੂਰਤਾਂ ਬਣਾਉਣ ਦਾ ਸ਼ੌਕ ਉੱਠਦਾ ਸੀ।

ਉਮੰਗ ਮੁੜ ‘ਇੰਡੀਅਨ ਆਈਡਲ’ ਨਾਲ ਜੁੜਿਆ

‘ਇੰਡੀਅਨ ਆਈਡਲ’ ਭਾਰਤ ਦਾ ਗਾਇਕੀ ਦਾ ਬਹੁਪੱਖੀ ਰਿਐਲਿਟੀ ਸ਼ੋਅ ਹੈ ਜਿਸਨੇ ਬੌਲੀਵੁੱਡ ਨੂੰ ਚੰਗੇ ਗਾਇਕ ਦਿੱਤੇ ਹਨ। ਹੁਣ ਇਹ ਇਕ ਹੋਰ ਸੀਜ਼ਨ ਨਾਲ ਵਾਪਸ ਆ ਰਿਹਾ ਹੈ। ਇਸ ਦੇ 11ਵੇਂ ਸੀਜ਼ਨ ਲਈ ਪ੍ਰਸਿੱਧ ਕਲਾ ਨਿਰਦੇਸ਼ਕ ਉਮੰਗ ਕੁਮਾਰ ਨੂੰ ਕਲਾ ਨਿਰਦੇਸ਼ਕ ਦੇ ਰੂਪ ਵਿਚ ਮੁੜ ਤੋਂ ਚੁਣਿਆ ਗਿਆ ਹੈ। 

ਸ਼ਵੇਤਾ ਤਿਵਾੜੀ ਦੀ ਟੀਵੀ ’ਤੇ ਵਾਪਸੀ

‘ਮੇਰੇ ਡੈਡ ਕੀ ਦੁਲਹਨ’ ਸ਼ੋਅ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ। ਅਭਿਨੇਤਰੀ ਸ਼ਵੇਤਾ ਤਿਵਾੜੀ ਇਸ ਸ਼ੋਅ ਨਾਲ ਟੀਵੀ ’ਤੇ ਵਾਪਸੀ ਕਰ ਰਹੀ ਹੈ ਜਿਸ ਵਿਚ ਉਹ ਪੰਜਾਬੀ ਕਿਰਦਾਰ ਵਿਚ ਨਜ਼ਰ ਆਵੇਗੀ।

ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਉਸ ਦੇ ਹੁਣ ਤਕ ਦੇ ਸਫ਼ਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਮੰਜ਼ਿਲ ਆਸਮਾਨ ਹੈ। ਜੇਕਰ ਇਮਾਨਦਾਰੀ ਨਾਲ ਉਸ ਦੀ ਸ਼ਖ਼ਸੀਅਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਬਣੀ ਹੀ ਕਲਾ ਲਈ ਹੈ। ਦੂਜੇ ਪਾਸੇ ਇਹ ਵੀ ਮੰਨਣਾ ਪਵੇਗਾ ਕਿ ਉਹ ਕਿਸਮਤ ਵਾਲੀ ਵੀ ਬਹੁਤ ਹੈ। ਸਾਕਾਰਾਤਮਕਤਾ ਸੁਨੰਦਾ ਸ਼ਰਮਾ ਦਾ ਗੁਣ ਆਖਿਆ ਜਾ ਸਕਦਾ ਹੈ। ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਦੇ ਨਾਲ ਨਾਲ ਉਹ ਪਿਛਲੇ ਸਮੇਂ ਦੌਰਾਨ ਕੁਝ ਪਰਿਵਾਰਕ ਦਰਦਾਂ ਨਾਲ ਵੀ ਦੋ-ਚਾਰ ਹੁੰਦੀ ਰਹੀ ਹੈ, ਪਰ ਉਹ ਪਹਿਲਾਂ ਦੇ ਮੁਕਾਬਲਤਨ ਹੋਰ ਮਜ਼ਬੂਤ ਹੋ ਕੇ ਨਿਕਲਦੀ ਰਹੀ ਹੈ। ਇਸ ਵੇਲੇ ਉਸ ਨੂੰ ਦੌਲਤ ਤੇ ਸ਼ੋਹਰਤ ਦੀ ਕੋਈ ਕਮੀ ਨਹੀਂ, ਪਰ ਕੁਦਰਤ ਦੀ ਰਹਿਮਤ ਇਹ ਵੀ ਹੈ ਕਿ ਉਹ ਬਹੁਤ ਹਲੀਮੀ ਤੇ ਨਿਮਰਤਾ ਬਰਕਰਾਰ ਰੱਖਣ ਵਾਲੀ ਕੁੜੀ ਸਾਬਤ ਹੋਈ ਹੈ।

ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ

ਜਿਹੜੇ ਇਨਸਾਨ ਸਮੇਂ ਦੀ ਕਦਰ ਕਰਦੇ ਹਨ ਅਤੇ ਉਸ ਨਾਲ ਆਪਣੇ ਕਦਮ ਮਿਲਾ ਕੇ ਚੱਲਦੇ ਹਨ। ਉਹ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ ’ਤੇ ਪਹੁੰਚ ਜਾਂਦੇ ਹਨ। ਉਹ ਇਕ-ਨਾ-ਇਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਜ਼ਰੂਰ ਮਾਣਦੇ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਭਗਤਪੁਰੇ ਦਾ ਸੁਪਰਹਿੱਟ ਗੀਤਾਂ ਦਾ ਰਚੇਤਾ ਸਰਬਾ ਮਾਨ।

ਵਾਮਿਕਾ ਗੱਬੀ ਦੀ ਮਿਹਨਤ ਆਈ ਰਾਸ

ਵਾਮਿਕਾ ਗੱਬੀ ਪੰਜਾਬੀ ਸਿਨਮਾ ਦੀ ਉਹ ਅਦਾਕਾਰਾ ਹੈ ਜਿਸ ਨੇ ਬਾਲ ਵਰੇਸੇ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ। ਨਾਮਵਰ ਲੇਖਕ ਗੋਵਰਧਨ ਗੱਬੀ ਦੀ ਇਹ ਲਾਡਲੀ ਧੀ ਇਸ ਵੇਲੇ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਦੱਖਣੀ ਸਿਨਮਾ ਦੀ ਸਰਗਰਮ ਅਭਿਨੇਤਰੀ ਹੈ। ਹਿੰਦੀ ਫ਼ਿਲਮ ‘ਜਬ ਵੂਈ ਮੈਟ’ ਅਤੇ ‘ਮੌਸਮ’ ਵਿਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋਂ ਸ਼ਾਇਦ ਕਿਸੇ ਨੇ ਇਹ ਕਿਆਸਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ ’ਤੇ ਅਜਿਹੀ ਦਸਤਕ ਦੇਵੇਗੀ ਕਿ ਨਿਰਮਾਤਾ, ਨਿਰਦੇਸ਼ਕ ਉਸ ਨੂੰ ਆਪਣੀ ਫ਼ਿਲਮ ’ਚ ਲੈਣ ਲਈ ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਤਕ ਬਦਲ ਦੇਣਗੇ।

ਇਤਿਹਾਸ ਨੂੰ ਸੁਰਾਂ ’ਚ ਢਾਲਣ ਵਾਲੀ ਗਾਇਕਾ ਨਰਿੰਦਰ ਬੀਬਾ

ਪੰਜਾਬੀ ਗਾਇਕੀ ਦੇ ਉਸ ਸੁਨਹਿਰੀ ਦੌਰ ਨੂੰ ਯਾਦ ਕਰੀਏ ਤਾਂ ਨਰਿੰਦਰ ਬੀਬਾ ਦਾ ਨਾਮ ਆਪ ਮੁਹਾਰੇ ਜ਼ੁਬਾਨ ’ਤੇ ਆ ਜਾਂਦਾ ਹੈ। ਉਸ ਦੌਰ ਵਿਚ ਜਿਸ ਤਰ੍ਹਾਂ ਲਾਲ ਚੰਦ ਯਮਲਾ ਜੱਟ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਕਈ ਹੋਰਨਾਂ ਕਲਾਕਾਰਾਂ ਨੇ ਸਿੱਖ ਇਤਿਹਾਸ ਨੂੰ ਬੜੀ ਸ਼ਿੱਦਤ ਨਾਲ ਗਾਇਆ, ਉਸੇ ਤਰ੍ਹਾਂ ਔਰਤਾਂ ਵਿਚੋਂ ਜੇਕਰ ਕਿਸੇ ਗਾਇਕਾ ਨੂੰ ਧਾਰਮਿਕ ਗਾਇਕੀ ਲਈ ਜ਼ਿਆਦਾ ਮਾਣ ਸਤਿਕਾਰ ਮਿਲਿਆ ਹੈ ਤਾਂ ਉਹ ਸਿਰਫ਼ ਨਰਿੰਦਰ ਬੀਬਾ ਹੀ ਹੈ।

ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਸੁਵਿੰਦਰ ਵਿੱਕੀ

‘ਕੇਸਰੀ’ ਫ਼ਿਲਮ ਵਿਚ ਹੀਰੋ ਅਕਸ਼ੈ ਕੁਮਾਰ ਜਦੋਂ ਸਾਰਾਗੜ੍ਹੀ ਵਿਚ ਦਾਖਲ ਹੁੰਦਾ ਹੈ ਤਾਂ ਉਸਦਾ ਸਾਹਮਣਾ ਨਾਇਕ ਲਾਲ ਸਿੰਘ ਨਾਲ ਹੁੰਦਾ ਹੈ ਜਿਹੜਾ ਫਿਰ ਪੂਰੀ ਕਹਾਣੀ ਵਿਚ ਨਾਲ ਨਾਲ ਚੱਲਦਾ ਹੈ। ਇਸ ਕਿਰਦਾਰ ਵਿਚ ਆਪਣੀ ਅਦਾਕਾਰੀ ਦੀ ਗਹਿਰੀ ਛਾਪ ਛੱਡਣ ਵਾਲਾ ਕਲਾਕਾਰ ਸੁਵਿੰਦਰ ਵਿੱਕੀ ਹੈ। ਉਸਨੇ ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਨਾ ਕੇਵਲ ਪੌਲੀਵੁੱਡ ਸਗੋਂ ਬੌਲੀਵੁੱਡ ਦੀਆਂ ਫ਼ਿਲਮਾਂ ਵਿਚ ਪਹਿਲਾਂ ਵੀ ਮਨਵਾਇਆ ਹੈ। ‘ਚੌਥੀ ਕੂਟ’, ‘ਸੁਪਰ ਸਿੰਘ’, ‘ਉੜਤਾ ਪੰਜਾਬ’, ‘ਸਲੱਮ ਸਟਾਰ’ ਅਤੇ ‘ਜੰਗ-ਏ-ਆਜ਼ਾਦੀ’ ਫ਼ਿਲਮਾਂ ਦਾ ਉਸਦਾ ਸਫ਼ਰ ‘ਕੇਸਰੀ’ ਫ਼ਿਲਮ ਰਾਹੀਂ ਉਸਦੀ ਅਦਾਕਾਰੀ ਦੇ ਸਿਖਰ ਵੱਲ ਇਕ ਹੋਰ ਪੁਲਾਂਘ ਹੈ।

ਗਾਇਕੀ ਦੇ ਅੰਬਰ ’ਤੇ ਨਵੀਂ ਪਰਵਾਜ਼

‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਕਹਾਵਤ ਨੂੰ ਸੱਚ ਕਰ ਵਿਖਾਉਣ ਵਾਲੀ ਮੁਟਿਆਰ ਗਾਇਕਾ ਗਿੰਨੀ ਗੁਰਸਾਜ਼ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਪਟਿਆਲਾ ਦੇ ਆਮ ਜਿਹੇ ਪਰਿਵਾਰ ’ਚ ਪਿਤਾ ਸੁਰਜੀਤ ਸਿੰਘ ਭੰਮ ਤੇ ਮਾਤਾ ਰਣਜੀਤ ਕੌਰ ਦੇ ਘਰ ਪੈਦਾ ਹੋਈ ਗਿੰਨੀ ਦਾ ਅਸਲੀ ਨਾਮ ਗੁਰਪ੍ਰੀਤ ਕੌਰ ਹੈ, ਜਿਸਨੇ ਸ਼ਹਿਰ ਦੀ ਭੀੜ ’ਚੋਂ ਉੱੱਠ ਕੇ ਆਪਣੀ ਆਵਾਜ਼ ਦੇ ਦਮ ’ਤੇ ਪੰਜਾਬੀ ਗਾਇਕੀ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ ਹੈ।

ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ

ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ।

ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’

ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ-ਵੇਖ ਕੇ ਅੱਕ ਚੁੱਕੇ ਦਰਸ਼ਕਾਂ ਲਈ ਹੁਣ ਪੰਜਾਬੀ ਸਿਨਮਾ ਨਵੇਂ ਵਿਸ਼ੇ ਦੀਆਂ ਦਿਲਚਸਪ ਫ਼ਿਲਮਾਂ ਲੈ ਕੇ ਆ ਰਿਹਾ ਹੈ। ਸਾਲ ਦੇ ਆਰੰਭ ’ਚ ਜਿੱਥੇ ਕੁਝ ਫ਼ਿਲਮਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦੀ ਮਨੋਰੰਜਨ ਰਾਹੀਂ ਗੱਲ ਕੀਤੀ, ਉੱਥੇ ਨਵੀਂ ਉਮਰ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’ ਨਾਲ ਵਿਦੇਸ਼ ਰਹਿੰਦੇ ਤਿੰਨ ਨੌਜਵਾਨਾਂ ਦੀ ਸੱਚੀ ਦੋਸਤੀ ਦੀ ਅਹਿਮੀਅਤ ਨੂੰ ਪਰਦੇ ’ਤੇ ਉਤਾਰਿਆ ਹੈ ਜੋ ਅੱਜ ਦੇ ਦੌਰ ਦੀ ਇਕ ਦਿਲਚਸਪ ਕਹਾਣੀ ਹੈ।

ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ ਪੰਜਾਬੀ ਦਰਸ਼ਕ

ਕੋਈ ਸਮਾਂ ਸੀ ਜਦੋਂ ਪੰਜਾਬੀ ਦਰਸ਼ਕ ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ। ਲੰਮ-ਸਲੰਮੀ ਤੇ ਸੋਹਣੀ-ਸੁਨੱਖੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਛਾਈ ਹੋਈ ਸੀ। ਉਸਦੀ ਫ਼ਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ਵਿਚ ਹੋਇਆ ਜੋ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਉਸਨੇ ਦਾਰਜੀਲਿੰਗ ਦੇ ਕੌਨਵੈਂਟ ਸਕੂਲ ਸੇਂਟ ਹੇਲੇਨਸ ਤੋਂ ਪੜ੍ਹਾਈ ਕੀਤੀ। ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਹੋਣ ਕਰਕੇ ਉਹ ਪੜ੍ਹਾਈ ਤੇ ਖੇਡਾਂ ਦੇ ਨਾਲ ਨਾਲ ਸਕੂਲ ਵਿਚ ਹੁੰਦੇ ਡਾਂਸ ਤੇ ਡਰਾਮਿਆਂ ਵਿਚ ਹਿੱਸਾ ਲੈਂਦੀ ਸੀ। ਉਹ ਪਹਿਲਾਂ ਤਾਂ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਿਸ ਵਿਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈਣ ਉਪਰੰਤ ਉਸਦਾ ਮੇਲ ਉਨ੍ਹਾਂ ਵਿਦਿਆਰਥਣਾਂ ਨਾਲ ਹੋਇਆ ਜੋ ਕਲਾ ਦੇ ਖੇਤਰ ਵਿਚ ਅੱਗੇ ਆਈਆਂ ਸਨ। ਇਸ ਕਾਲਜ ਵਿਚ ਬੀ.ਏ. ਆਨਰਜ਼ ਕਰਨ ਸਮੇਂ ਉਸਨੂੰ ਅਦਾਕਾਰੀ ਵਿਚ ਜਾਣ ਲਈ ਕਾਫ਼ੀ ਪ੍ਰੇਰਨਾ ਮਿਲੀ ਤੇ ਉਸਨੇ ਕਾਲਜ ਦੀ ਪੜ੍ਹਾਈ ਵਿਚ ਹੀ ਛੱਡ ਕੇ ਪੂਨਾ ਦੇ ਫ਼ਿਲਮ ਅਤੇ ਟੈਲੀਵਿਜ਼ਨ 

ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ

ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ ‘ਖ਼ੁਦਕੁਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਸਨਅਤ ’ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਸਿਨਮਾ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲ ਹੀ ਵਿਚ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਸੀ। ਗੈਂਗਸਟਰ ਅਤੇ ਪੁਲੀਸ ਤੰਤਰ ਦੁਆਲੇ ਘੁੰਮਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਇਹ ਦੋਵੇਂ ਫ਼ਿਲਮਾਂ ਵਿਸ਼ੇ ਤੇ ਤਕਨੀਕ ਪੱਖੋਂ ਇਕ ਦੂਜੇ ਤੋਂ ਵਿਪਰੀਤ ਸਨ।

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ‘ਅੰਗਰੇਜ’ ਅਤੇ ‘ਮੰਜੇ ਬਿਸਤਰੇ’ ਨਾਲ ਉੱਠੀ ਵਿਆਹਾਂ ਦੀ ਹਨੇਰੀ ਵਿਚ ਕਈ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਵੀ ਗੁਆਚ ਗਈਆਂ। ਹਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ, ਜਦੋਂਕਿ ਚੰਗੀਆਂ ਫ਼ਿਲਮਾਂ ਜਿਵੇਂ ‘ਦਾਣਾ ਪਾਣੀ’, ‘ਆਸੀਸ’, ‘ਸੰਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਆਪਣੇ ਖ਼ਰਚ ਵੀ ਪੂਰੇ ਨਾ ਕਰ ਸਕੀਆਂ। ਆਓ, ਸਾਲ ਭਰ ਵਿਚ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ’ਤੇ ਝਾਤ ਮਾਰਦੇ ਹਾਂ:

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091906168
Copyright © 2020, Panjabi Times. All rights reserved. Website Designed by Mozart Infotech