» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਰੰਕੀਰੈੱਡੀ ਤੇ ਸ਼ੈੱਟੀ ਦੀ ਜੋੜੀ ਚਾਈਨਾ ਓਪਨ ਦੇ ਕੁਆਰਟਰ ਫਾਈਨਲ ’ਚ

November 08, 2019 03:46 PM

ਫੁਝੋਊ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਇੱਥੇ ਹਿਰੋਯੁਕੀ ਐਂਡੋ ਤੇ ਯੁਤਾ ਵਾਟਨਾਬੇ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ ਹਰਾ ਕੇ ਉਲਟ ਫੇਰ ਕਰਦਿਆਂ ਚਾਈਨਾ ਓਪਨ ਬੈਡਮਿੰਟਨ ਦੇ ਕੁਆਰਟਰ ਫਾਈਨਲ ਵਿਚ ਦਾਖ਼ਲਾ ਹਾਸਲ ਕੀਤਾ।
ਰੰਕੀਰੈੱਡੀ ਤੇ ਸ਼ੈੱਟੀ ਨੇ ਇਕ ਘੰਟੇ ਛੇ ਮਿੰਟ ਤੱਕ ਚੱਲੇ ਦੂਜੇ ਦੌਰ ਦੇ ਦਿਲਚਸਪ ਮੁਕਾਬਲੇ ਵਿਚ ਜਪਾਨੀ ਮੁਕਾਬਲੇਬਾਜ਼ਾਂ ਨੂੰ 21-18, 21-23 ਤੇ 21-11 ਨਾਲ ਮਾਤ ਦਿੱਤੀ। ਪਿਛਲੇ ਮਹੀਨੇ ਫਰੈਂਚ ਓਪਨ ਫਾਈਨਲ ਵਿਚ ਪੁੱਜੇ ਰੰਕੀਰੈੱਡੀ ਤੇ ਸ਼ੈੱਟੀ ਨੇ ਇਸ ਤਰ੍ਹਾਂ ਐਂਡੋ ਤੇ ਵਾਟਨਾਬੇ ਨੂੰ ਲਗਾਤਾਰ ਦੂਜੀ ਵਾਰ ਹਰਾਇਆ ਹੈ। ਭਾਰਤੀ ਜੋੜੀ ਨੇ ਪਿਛਲੇ ਮਹੀਨੇ ਜਾਪਾਨੀ ਜੋੜੀ ਨੂੰ ਸਿੱਧੇ ਗੇਮ ਵਿਚ ਹਰਾਇਆ ਸੀ। ਹੁਣ ਰੰਕੀਰੈੱਡੀ ਤੇ ਸ਼ੈੱਟੀ ਦੀ ਜੋੜੀ ਦਾ ਸਾਹਮਣਾ ਭਲਕੇ ਕੁਆਰਟਰ ਫਾਈਨਲ ਵਿਚ ਚੀਨ ਦੇ ਲੀ ਜੁਨ ਹੁਈ ਤੇ ਲਿਯੂ ਯੂ ਚੇਨ ਦੀ ਜੋੜੀ ਨਾਲ ਹੋਵੇਗਾ। ਹੁਣ ਟੂਰਨਾਮੈਂਟ ਵਿਚ ਭਾਰਤੀ ਖਿਡਾਰੀਆਂ ਵਿਚੋਂ ਸਿਰਫ਼ ਰੰਕੀਰੈੱਡੀ ਤੇ ਸ਼ੈੱਟੀ ਹੀ ਬਚੇ ਹਨ ਕਿਉਂਕਿ ਬਾਕੀ ਖਿਡਾਰੀ ਅੱਜ ਸਾਰੇ ਮੁਕਾਬਲੇ ਹਾਰ ਕੇ ਬਾਹਰ ਹੋ ਗਏ ਹਨ। ਇਕ ਹੋਰ ਮੁਕਾਬਲੇ ਭਾਰਤੀ ਬੈਡਮਿੰਟਨ ਸਟਾਰ ਪਾਰੂਪੱਲੀ ਕਸ਼ਿਅਪ ਤੇ ਬੀ. ਸਾਈ ਪ੍ਰਣੀਤ ਅੱਜ ਇੱਥੇ ਚਾਈਨਾ ਓਪਨ ਦੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਦੇ ਦੂਜੇ ਦੌਰ ਵਿਚੋਂ ਬਾਹਰ ਹੋ ਗਏ।
ਪ੍ਰਣੀਤ ਨੇ ਡੈਨਮਾਰਕ ਦੇ ਚੌਥੇ ਦਰਜਾ ਪ੍ਰਾਪਤ ਐਂਡਰਸ ਐਂਟੋਨਸੇਨ ਖ਼ਿਲਾਫ਼ ਇਕ ਘੰਟਾ 24 ਮਿੰਟ ਤੱਕ ਚੁਣੌਤੀ ਪੇਸ਼ ਕੀਤੀ ਪਰ 11ਵਾਂ ਦਰਜਾ ਪ੍ਰਾਪਤ ਭਾਰਤੀ ਨੂੰ 20-22, 22-20, 21-16 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਕਸ਼ਿਅਪ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਤੋਂ ਸਿੱਧੇ ਗੇਮ ਵਿਚ ਹਾਰ ਕੇ ਬਾਹਰ ਹੋ ਗਏ ਸਨ। ਸੰਸਾਰ ਦਰਜਾਬੰਦੀ ਵਿਚ 25ਵੇਂ ਸਥਾਨ ਉਤੇ ਕਾਬਜ਼ ਕਸ਼ਿਅਪ ਨੂੰ ਸੱਤਵਾਂ ਦਰਜਾ ਹਾਸਲ ਐਕਸੇਲਸੇਨ ਨੇ ਮਹਿਜ਼ 43 ਮਿੰਟ ਵਿਚ 21-13. 21-19 ਨਾਲ ਹਰਾਇਆ। ਇਸ ਸਾਲ ਕਸ਼ਿਅਪ ਦੂਜੀ ਵਾਰ ਐਕਸੇਲਸੇਨ ਤੋਂ ਹਾਰੇ ਹਨ।
ਉਨ੍ਹਾਂ ਨੂੰ ਮਾਰਚ ਵਿਚ ਇੰਡੀਆ ਓਪਨ ’ਚ ਵੀ ਇਸੇ ਖਿਡਾਰੀ ਨੇ ਹਰਾਇਆ ਸੀ। ਸਾਬਕਾ ਰਾਸ਼ਟਰਮੰਡਲ ਚੈਂਪੀਅਨ ਕਸ਼ਿਅਪ ਇੰਡੀਆ ਓਪਨ ਤੇ ਕੋਰੀਆ ਓਪਨ ਦੇ ਸੈਮੀਫਾਈਨਲ ਵਿਚ ਪੁੱਜੇ ਸਨ। ਸਾਤਵਿਕਸਾਈਰਾਜ ਰੰਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਮਿਸ਼ਰਤ ਡਬਲਜ਼ ਜੋੜੀ ਦਾ ਸਫ਼ਰ ਵੀ ਸਮਾਪਤ ਹੋ ਗਿਆ ਹੈ। ਗੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੂੰ ਦੱਖਣੀ ਕੋਰਿਆਈ ਜੋੜੀ ਸਿਯੋ ਸੇਯੁੰਗ ਤੇ ਚਾਏ ਯੁਜੁੰਗ ਦੀ ਪੰਜਵਾ ਦਰਜਾ ਹਾਸਲ ਜੋੜੀ ਨੇ 21-23, 16-21 ਨਾਲ ਹਰਾਇਆ। ਦੱਸਣਯੋਗ ਹੈ ਕਿ ਭਾਰਤੀ ਬੈਡਮਿੰਟਨ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਹਨ ਤੇ ਆਪਣੇ ਵਿਰੋਧੀਆਂ ਲਈ ਤਕੜੀ ਚੁਣੌਤੀ ਪੇਸ਼ ਕਰ ਰਹੇ ਹਨ। ਭਾਰਤ ਦੇ ਮੋਹਰੀ ਖਿਡਾਰੀਆਂ ਨੇ ਕਈ ਮੁਕਾਬਲਿਆਂ ਵਿਚ ਉਲਟ ਫੇਰ ਕਰਦਿਆਂ ਸੰਸਾਰ ਦੇ ਉੱਚ ਦਰਜਾਬੰਦੀ ਹਾਸਲ ਖਿਡਾਰੀਆਂ ਨੂੰ ਮਾਤ ਿਦੱਤੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਸਿਟਸਿਪਾਸ ਨੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤਿਆ

ਲੰਡਨ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਟੈਫਨੋਸ ਸਿਟਸਿਪਾਸ ਨੇ ਡੌਮੀਨੀਕ ਥੀਮ ਨੂੰ ਹਰਾ ਕੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤ ਲਿਆ। ਯੂਨਾਨ ਦੇ 21 ਸਾਲ ਦੇ ਸਿਟਸਿਪਾਸ ਨੇ 6-7, 6-2, 7-6 ਨਾਲ ਜਿੱਤ ਦਰਜ ਕੀਤੀ। ਉਹ ਲੇਟਨ ਹੈਵਿਟ ਤੋਂ 18 ਸਾਲ ਮਗਰੋਂ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ। ਇਸ ਦੇ ਨਾਲ ਹੀ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤਣ ਵਾਲਾ ਉਹ ਪਹਿਲਾ ਯੂਨਾਨੀ ਖਿਡਾਰੀ ਹੈ।

ਫੀਫਾ ਕੱਪ ਕੁਆਲੀਫਾਇਰ: ਭਾਰਤ ਦਾ ਓਮਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਮਸਕਟ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਹੁਣ ਤੱਕ ਚਾਰ ਮੈਚਾਂ ਵਿੱਚ ਹਾਰ ਚੁੱਕੀ ਭਾਰਤੀ ਫੁਟਬਾਲ ਟੀਮ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਮੰਗਲਵਾਰ ਨੂੰ ਓਮਾਨ ਟੀਮ ਨਾਲ ਖੇਡੇਗੀ। ਗੁਹਾਟੀ ਵਿੱਚ ਸਤੰਬਰ ਮਹੀਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੀਲ ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੂੰ ਜਿੱਤ ਦੀ ਉਮੀਦ ਬੱਝੀ ਸੀ, ਪਰ ਆਖ਼ਰੀ ਪਲਾਂ ਵਿੱਚ ਦੋ ਗੋਲ ਕਰਕੇ ਓਮਾਨ ਨੇ ਭਾਰਤ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਖ਼ਿਲਾਫ਼ ਓਮਾਨ ਨੇ 4-1 ਨਾਲ ਜਿੱਤ ਦਰਜ ਕੀਤੀ।

ਮਹਿਲਾ ਟੀ-20: ਭਾਰਤ ਨੇ ਵਿੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾਇਆ

ਪ੍ਰੋਵੀਡੈਂਸ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜ ਮੈਚਾਂ ਦੀ ਲੜੀ ਵਿੱਚ ਪਹਿਲਾਂ ਹੀ ਲੀਡ ਹਾਸਲ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਵੈਸਟ ਇੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾ ਕੇ ਚੌਥਾ ਟੀ-20 ਮੈਚ ਵੀ ਆਪਣੀ ਝੋਲੀ ਪਾ ਲਿਆ। ਭਾਰਤੀ ਮਹਿਲਾ ਟੀਮ ਹੁਣ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ਅੱਗੇ ਹੈ। ਚੌਥਾ ਮੈਚ ਮੀਂਹ ਕਾਰਨ ਪ੍ਰਤੀ ਟੀਮ ਨੌਂ ਓਵਰ ਦਾ ਕਰ ਦਿੱਤਾ ਗਿਆ। ਭਾਰਤ ਨੇ ਸੱਤ ਵਿਕਟਾਂ ਗੁਆ ਕੇ 50 ਦੌੜਾਂ ਬਣਾਈਆਂ। ਪੂਜਾ ਵਸਤਰਾਕਰ (ਦਸ ਦੌੜਾਂ) ਦੂਹਰੇ ਅੰਕ ਤੱਕ ਪਹੁੰਚਣ ਵਾਲੀ ਇਕਲੌਤੀ ਭਾਰਤੀ ਰਹੀ। ਤਾਨੀਆ ਭਾਟੀਆ ਨੇ ਨਾਬਾਦ ਅੱਠ ਦੌੜਾਂ ਬਣਾਈਆਂ।

ਨੀਦਰਲੈਂਡ ਤੇ ਜਰਮਨੀ ਨੇ ਕੀਤਾ ਯੂਰੋ 2020 ਲਈ ਕੁਆਲੀਫਾਈ

ਪੈਰਿਸ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨੀਦਰਲੈਂਡ, ਜਰਮਨੀ ਤੇ ਕ੍ਰੋਏਸ਼ੀਆ ਵਰਗੀਆਂ ਦਿੱਗਜ ਫੁੱਟਬਾਲ ਟੀਮਾਂ ਨੇ ਸ਼ਨਿਚਰਵਾਰ ਨੂੰ ਯੂਰੋ 2020 ਲਈ ਕੁਆਲੀਫਾਈ ਕਰ ਲਿਆ। ਨਾਲ ਹੀ ਆਸਟ੍ਰੀਆ ਨੇ ਵੀ ਅਗਲੇ ਸਾਲ 12 ਜੂਨ ਤੋਂ ਰੋਮ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ। 24 ਟੀਮਾਂ ਦੇ ਇਸ ਟੂਰਨਾਮੈਂਟ ਵਿਚ ਹੁਣ ਤਕ 16 ਟੀਮਾਂ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਕਾਰਨ ਮੁੱਖ ਕੁਆਲੀਫਾਇੰਗ ਟੂਰਨਾਮੈਂਟ ਰਾਹੀਂ ਸਿੱਧਾ

ਜਰਖੜ ਅਕੈਡਮੀ ਨੇ ਜਿੱਤਿਆ ਆਲ ਇੰਡੀਆ ਹਾਕੀ ਫੈਸਟੀਵਲ

ਰੂਪਨਗਰ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : 30ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖ਼ਰੀ ਦਿਨ ਅੱਜ ਫਾਈਨਲ ਮੈਚ ਦੌਰਾਨ ਜਰਖੜ ਅਕੈਡਮੀ ਦੀ ਟੀਮ ਨੇ 2-1 ਗੋਲਾਂ ਦੇ ਫ਼ਰਕ ਨਾਲ ਸਿਗਨਲ ਜਲੰਧਰ ਨੂੰ ਹਰਾ ਕੇ ਫੈਸਟੀਵਲ ਨੂੰ ਆਪਣੇ ਨਾਂ ਕੀਤਾ। ਜਰਖੜ ਅਕੈਡਮੀ ਨੇ ਇਸ ਮੈਚ ਨੂੰ ਜੋਸ਼ ਨਾਲ ਖੇਡਿਆ ਤੇ ਮੈਚ ਦੇ 5ਵੇਂ ਮਿੰਟ ਵਿਚ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਸਿਗਨਲ ਜਲੰਧਰ ਦੀ ਟੀਮ ਵੱਲੋਂ ਗੋਲ ਉਤਾਰਨ ਦੀਆਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਨੂੰ ਰੰਗ ਉਦੋਂ ਲੱਗਿਆ ਜਦੋਂ ਕਪਤਾਨ ਦਲੀਪ ਪਾਲ ਵੱਲੋਂ ਪਹਿਲੇ ਅੱਧ ਦੇ 8ਵੇਂ ਮਿੰਟ ਵਿਚ ਫੀਲਡ ਗੋਲ ਕਰ ਕੇ ਆਪਣੀ ਟੀਮ ਦੀ ਮੈਚ ਵਿਚ ਵਾਪਸੀ ਕਰਵਾਈ ਗਈ।

ਹਾਂਗਕਾਂਗ ਓਪਨ 'ਚ ਹਾਰੇ ਕਿਦਾਂਬੀ ਸ਼੍ਰੀਕਾਂਤ

ਹਾਂਗਕਾਂਗ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਇੱਥੇ ਜਾਰੀ ਹਾਂਗਕਾਂਗ ਓਪਨ ਦੇ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਸ਼ਨਿਚਰਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਨਾਲ ਹੀ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਸਮਾਪਤ ਹੋ ਗਈ।

ਟੀ-20 ਦਰਜਾਬੰਦੀ: ਚਾਹਰ 42ਵੇਂ ਸਥਾਨ ’ਤੇ ਪੁੱਜਿਆ

ਦੁਬਈ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਖ਼ਿਲਾਫ਼ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲੈ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 88 ਦਰਜਿਆਂ ਦੀ ਲੰਮੀ ਛਾਲ ਮਾਰ ਕੇ ਆਈਸੀਸੀ ਟੀ-20 ਵਿੱਚ ਗੇਂਦਬਾਜ਼ਾਂ ਦੀ ਰੈਂਕਿੰਗਜ਼ ਵਿੱਚ 42ਵੇਂ ਨੰਬਰ ’ਤੇ ਪਹੁੰਚ ਗਿਆ। ਇਸ ਸੂਚੀ ਵਿੱਚ ਹਾਲਾਂਕਿ ਸਪਿੰਨਰਾਂ ਦਾ ਦਬਦਬਾ ਹੈ। ਚੋਟੀ ਦੇ ਪੰਜ ਗੇਂਦਬਾਜ਼ ਅਤੇ ਸਿਖਰਲੇ ਨੌਂ ਵਿੱਚੋਂ ਅੱਠ ਗੇਂਦਬਾਜ਼ ਸਪਿੰਨਰ ਹਨ। 

ਹਾਂਗਕਾਂਗ ਓਪਨ ਬੈਡਮਿੰਟਨ ਟੂੂਰਨਾਮੈਂਟ ਅੱਜ ਤੋਂ

ਹਾਂਗਕਾਂਗ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਜੋੜੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਹਾਂਗਕਾਂਗ ਓਪਨ ਵਿੱਚ ਜਾਰੀ ਰੱਖਣਾ ਚਾਹੇਗੀ, ਪਰ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੀ ਕਾਰਗੁਜ਼ਾਰੀ ’ਤੇ ਹੋਣਗੀਆਂ। ਵਿਸ਼ਵ ਦਰਜਾਬੰਦੀ ਵਿੱਚ ਨੌਵੇਂ ਸਥਾਨ ’ਤੇ ਕਾਬਜ਼ ਭਾਰਤੀ ਪੁਰਸ਼ ਡਬਲਜ਼ ਜੋੜੀ ਫਰੈਂਚ ਓਪਨ ’ਚ ਉਪ-ਜੇਤੂ ਰਹੀ ਸੀ, ਜਦਕਿ ਬੀਤੇ ਹਫ਼ਤੇ ਉਸ ਨੇ ਚਾਈਨਾ ਓਪਨ ਦੇ ਸੈਮੀ-ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਚਾਰ ਲੱਖ ਡਾਲਰ ਇਨਾਮੀ ਰਕਮ ਵਾਲੇ ਇਸ ਟੂਰਨਾਮੈਂਟ ਵਿੱਚ ਸਾਤਵਿਕ ਅਤੇ ਚਿਰਾਗ ਦੀ ਜੋੜੀ ਤੋਂ ਇੱਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਉਹ ਜਾਪਾਨ ਦੇ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਦੀ ਜੋੜੀ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰਨਗੇ। ਸਿੰਧੂ ਅਤੇ ਸਾਇਨਾ ਅਗਸਤ ਮਹੀਨੇ ਹੋਈ ਵਿਸ਼ਵ ਚੈਂਪੀਅਨਸ਼ਿਪ ਮਗਰੋਂ ਮਜ਼ਬੂਤ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੀਆਂ ਅਤੇ ਪਿਛਲੇ ਕੁੱਝ ਟੂਰਨਾਮੈਂਟਾਂ ਦੇ ਸ਼ੁਰੂਆਤੀ ਗੇੜ ’ਚੋਂ ਬਾਹਰ ਗਈਆਂ। ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਸਿੰਧੂ ਨੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ, ਜਦਕਿ ਸਾਇਨਾ ਨੇ ਇੰਡੋਨੇਸ਼ੀਆ ਓਪਨ ਦਾ ਖ਼ਿਤਾਬ ਜਿੱਤਿਆ ਹੈ

ਟੀਮ ’ਚ ਚੌਥੇ ਨੰਬਰ ’ਤੇ ਹੀ ਖੇਡਾਂਗਾ: ਅਈਅਰ

ਨਾਗਪੁਰ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਹੁਨਰਮੰਦ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਭਾਰਤੀ ਟੀਮ ਪ੍ਰਬੰਧਕਾਂ ਨੇ ਦੱਸ ਦਿੱਤਾ ਹੈ ਕਿ ਇੱਕ ਰੋਜ਼ਾ ਕ੍ਰਿਕਟ ਵਿੱਚ ਉਹੀ ਨੰਬਰ ਚਾਰ ਬੱਲੇਬਾਜ਼ ਦੀ ਭੂਮਿਕਾ ਨਿਭਾਏਗਾ। ਟੀਮ ਪ੍ਰਬੰਧਨ ਨੇ ਨੰਬਰ ਚਾਰ ’ਤੇ ਕਈ ਤਜਰਬੇ ਕੀਤੇ, ਪਰ ਉਸ ਨੂੰ ਲਗਾਤਾਰ ਅਸਫਲਤਾਵਾਂ ਮਿਲੀਆਂ। ਇੰਗਲੈਂਡ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨੂੰ ਇਸ ਨੰਬਰ ’ਤੇ ਅਜਮਾਇਆ ਗਿਆ, ਪਰ ਕੋਈ ਵੀ ਆਪਣੀ ਥਾਂ ਪੱਕੀ ਨਹੀਂ ਕਰ ਸਕਿਆ।

ਭਾਰਤ ਤੇ ਬੰਗਲਾਦੇਸ਼ ਵਿਚਾਲੇ ਤੀਜਾ ਟੀ-20 ਅੱਜ

ਨਾਗਪੁਰ,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਭਾਰਤੀ ਟੀਮ ਦੀਆਂ ਨਜ਼ਰਾਂ ਇਸ ਸਾਲ ਘਰ ਵਿੱਚ ਸਭ ਤੋਂ ਛੋਟੀ ਕ੍ਰਿਕਟ ਵੰਨਗੀ ਦੀ ਪਹਿਲੀ ਲੜੀ ਜਿੱਤਣ ’ਤੇ ਹੋਣਗੀਆਂ। ਕਪਤਾਨ ਵਿਰਾਟ ਕੋਹਲੀ ਸਣੇ ਕੁੱਝ ਹੋਰ ਸੀਨੀਅਰ ਖਿਡਾਰੀਆਂ ਦੀ ਗ਼ੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦਾ ਇਰਾਦਾ ਲੜੀ ਆਪਣੇ ਨਾਮ ਕਰਨ ਦੇ ਨਾਲ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੋਰ ਖਿਡਾਰੀਆਂ ਦੀ ਪਛਾਣ ਕਰਨਾ ਹੋਵੇਗਾ। ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਲੜੀ ਵਿੱਚ ਸਫਲ ਵਾਪਸੀ ਕੀਤੀ ਹੈ। ਚਾਹਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਵਿਚਕਾਰਲੇ ਓਵਰਾਂ ਵਿੱਚ ਉਸ ਕੋਲ ਵਿਕਟ ਲੈਣ ਦੀ ਸਮਰੱਥਾ ਹੈ। ਰਾਜਕੋਟ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਚਾਹਲ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਛੇ ਵਿਕਟਾਂ ਪਿੱਛੇ 153 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਇਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ 85 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ ਸੀ। ਗੇਂਦਬਾਜ਼ ਕੁਲਦੀਪ ਯਾਦਵ ਦੀ ਥਾਂ ਟੀਮ ਵਿੱਚ ਚੁਣਿਆ ਜਾਣ ਵਾਲਾ ਵਾਸ਼ਿੰਗਟਨ ਸੁੰਦਰ ਕਾਫ਼ੀ ਕਿਫ਼ਾਇਤੀ ਰਿਹਾ।

ਤੇਜਸਵਿਨੀ ਨੇ ਭਾਰਤ ਨੂੰ 12ਵਾਂ ਓਲੰਪਿਕ ਕੋਟਾ ਦਿਵਾਇਆ

ਦੋਹਾ,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮਾਹਿਰ ਨਿਸ਼ਾਨਚੀ ਤੇਜਸਵਿਨੀ ਸਾਵੰਤ ਨੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 12ਵਾਂ ਓਲੰਪਿਕ ਕੋਟਾ ਦਿਵਾਇਆ, ਪਰ ਉਹ ਅੱੱਜ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਤਗ਼ਮਾ ਹਾਸਲ ਕਰਨ ਤੋਂ ਖੁੰਝ ਗਈ। ਅੱਠ ਫਾਈਨਲਿਸਟਾਂ ਵਿੱਚੋਂ ਪੰਜ ਪਹਿਲਾਂ ਹੀ ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀ ਓਲੰਪਿਕ ਲਈ ਟਿਕਟ ਹਾਸਲ ਕਰ ਚੁੱਕੇ ਸਨ, ਜਿਸ ਕਾਰਨ ਭਾਰਤ ਨੇ ਤਿੰਨ ਉਪਲੱਬਧ ਕੋਟਿਆ ਵਿੱਚੋਂ ਇੱਕ ਆਪਣੇ ਨਾਮ ਕੀਤਾ।

ਰੋਹਿਤ ਇੱਕ ਹੋਰ ਮੀਲ ਪੱਥਰ ਰੱਖਣ ਦੇ ਨੇੜੇ

ਨਾਗਪੁਰ,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਦਾ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕਟਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਤ ਕਰਨ ਦੇ ਨੇੜ ਹੈ। ਉਸਨੂੰ ਕੌਮਾਂਤਰੀ ਕ੍ਰਿਕਟ ਦੇ 400 ਛੱਕਿਆਂ ਦੇ ਕੁਲੀਸ਼ਨ ਕਲੱਬ ਵਿੱਚ

ਨਿਸ਼ਾਨੇਬਾਜ਼ੀ: ਚਿੰਕੀ ਨੇ ਓਲੰਪਿਕ ਟਿਕਟ ਕਟਾਈ

ਦੋਹਾ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚਿੰਕੀ ਯਾਦਵ ਨੇ ਕਰੀਅਰ ਦੇ ਸਰਵੋਤਮ ਕੁਆਲੀਫਿਕੇਸ਼ਨ ਸਕੋਰ 588 ਅੰਕ ਨਾਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਨੂੰ 11ਵਾਂ ਓਲੰਪਿਕ ਕੋਟਾ ਦਿਵਾਇਆ, ਪਰ ਉਹ ਸ਼ੁੱਕਰਵਾਰ ਨੂੰ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਗ਼ਮਾ ਨਹੀਂ ਜਿੱਤ ਸਕੀ। ਚਿੰਕੀ ਕੌਮੀ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ, ਪਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਕੁਆਲੀਫਿਕੇਸ਼ਨ ਵਰਗਾ ਪ੍ਰਦਰਸ਼ਨ ਨਹੀਂ ਦੁਹਰਾ ਸਕੀ। ਉਹ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ 116 ਅੰਕ ਦੇ ਸਕੋਰ ਨਾਲ ਛੇਵੇਂ ਸਥਾਨ ’ਤੇ ਰਹੀ।

ਏਟੀਪੀ ਫਾਈਨਲਜ਼: ਬਾਦਸ਼ਾਹਤ ਲਈ ਭਿੜਨਗੇ ਜੋਕੋਵਿਚ ਤੇ ਨਡਾਲ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨੋਵਾਕ ਜੋਕੋਵਿਚ ਏਟੀਪੀ ਫਾਈਨਲਜ਼ ਵਿੱਚ ਰੋਜਰ ਫੈਡਰਰ ਦੇ ਰਿਕਾਰਡ ਛੇ ਖ਼ਿਤਾਬ ਦੀ ਬਰਾਬਰੀ ਕਰਕੇ ਅਤੇ ਰਾਫੇਲ ਨਡਾਲ ਨੂੰ ਨੰਬਰ ਇੱਕ ਦਰਜਾਬੰਦੀ ਤੋਂ ਹਟਾ ਕੇ ਇਸ ਸੈਸ਼ਨ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹਾ ਸਕਦਾ ਹੈ। ਜਰਮਨੀ ਦੇ ਅਲੈਗਜ਼ੈਂਡਰ ਜੈਵੇਰੇਵ ਨੇ ਬੀਤੇ ਸਾਲ ਏਟੀਪੀ ਫਾਈਨਲਜ਼ ਦੇ ਖ਼ਿਤਾਬੀ ਮੁਕਾਬਲੇ ਵਿੱਚ ਜੋਕੋਵਿਚ ਨੂੰ ਹਰਾ ਦਿੱਤਾ ਸੀ, ਪਰ ਇਹ ਸਰਬਿਆਈ ਟੈਨਿਸ ਸਟਾਰ ਇਸ ਸਾਲ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ।

ਹਰਜੀਤ ਮੈਮੋਰੀਅਲ ਕਲੱਬ ਵਲੋਂ ਹਾਕੀ ਟੂਰਨਾਮੈਂਟ ਸ਼ੁਰੂ

ਅਮਲੋਹ,,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਵਰਗੀ ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਅਮਲੋਹ ਵਲੋਂ ਸਰਕਾਰੀ ਸੈਕੰਡਰੀ ਸਕੂਲ ਅਮਲੋਹ ਵਿਚ ਸਵਰਗੀ ਹਾਕੀ ਖਿਡਾਰੀ ਹਰਜੀਤ ਸਿੰਘ ਹੁੰਦਲ ਦੀ ਯਾਦ ਵਿਚ ਹਾਕੀ ਦਾ ਮਹਾਂ ਕੁੰਭ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਵਰਗੀ ਹਰਜੀਤ ਸਿੰਘ ਹੁੰਦਲ ਦੇ ਪਿਤਾ ਸੁਖਦੇਵ ਸਿੰਘ ਨੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਨਿਰਭੈ ਸਿੰਘ, ਖ਼ਜ਼ਾਨਚੀ ਸੰਦੀਪ ਸਿੰਘ, ਉਪ ਪ੍ਰਧਾਨ ਹਰਜੋਤ ਸਿੰਘ, ਉਪ ਸਕੱਤਰ ਮਨੀਸ਼ ਕੁਮਾਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਸਲਾਹਕਾਰ ਗਗਨਦੀਪ ਸਿੰਘ ਰਹਿਲ ਨੇ ਦੱਸਿਆ ਕਿ ਦਵਿੰਦਰ ਸਿੰਘ ਪੁਰਤਗਾਲ, ਪਰਮਜੀਤ ਸਿੰਘ, ਸੁਖਜੀਤ ਸਿੰਘ, ਸਕੱਤਰ ਤਰਨਦੀਪ ਸਿੰਘ ਨਿਊਜ਼ੀਲੈਂਡ, ਕਰਨ ਕੈਨੇਡਾ, ਗਗਨ ਕੈਨੇਡਾ ਅਤੇ ਸੈਮ ਵੜਿੰਗ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

ਮਹਿਲਾ ਕ੍ਰਿਕਟ: ਭਾਰਤ ਨੇ ਵੈਸਟ ਇੰਡੀਜ਼ ਤੋਂ ਲੜੀ ਜਿੱਤੀ

ਨਾਰਥ ਸਾਊਂਡ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਟੀਮ ਵਿਚ ਵਾਪਸੀ ਕਰਨ ਵਾਲੀ ਸਮ੍ਰਿਤੀ ਮੰਧਾਨਾ ਤੇ ਜੇਮਿਮਾ ਰੌਡਰਿਗਜ਼ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਫ਼ੈਸਲਾਕੁਨ ਤੀਜੇ ਇਕ ਰੋਜ਼ਾ ਮੈਚ ਵਿਚ ਵੈਸਟ ਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਸੱਟ ਕਾਰਨ ਪਹਿਲੇ ਦੋ ਮੈਚਾਂ ਵਿਚੋਂ ਬਾਹਰ ਰਹੀ ਮੰਧਾਨਾ ਨੇ 63 ਗੇਂਦਾਂ ਵਿਚ 74 ਦੌੜਾਂ ਜੋੜੀਆਂ ਅਤੇ ਰੌਡਰਿਗਜ਼ ਨਾਲ 141 ਦੌੜਾਂ ਦੀ ਭਾਈਵਾਲੀ ਕੀਤੀ। ਰੌਡਰਿਗਜ਼ ਨੇ 92 ਗੇਂਦਾਂ ਵਿਚ 69 ਦੌੜਾਂ ਬਣਾਈਆਂ। ਭਾਰਤ ਨੇ 195 ਦੌੜਾਂ ਦਾ ਟੀਚਾ 42.1 ਓਵਰਾਂ ਵਿਚ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਵੈਸਟ ਇੰਡੀਜ਼ ਨੂੰ 50 ਓਵਰਾਂ ਵਿਚ 194 ਦੌੜਾਂ ’ਤੇ ਆਊਟ ਕਰ ਦਿੱਤਾ। 

ਮੈਚ ਫਿਕਸਿੰਗ ਦੇ ਦੋਸ਼ ਹੇਠ ਦੋ ਕ੍ਰਿਕਟਰ ਗ੍ਰਿਫ਼ਤਾਰ

ਬੰਗਲੌਰ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਰਨਾਟਕ ਪ੍ਰੀਮੀਅਰ ਲੀਗ ਫਿਕਸਿੰਗ ਮੁਕਾਬਲੇ ਵਿਚ ਦੋ ਹੋਰ ਘਰੇਲੂ ਕ੍ਰਿਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਬੇਲਾਰੀ ਟਸਕਰਜ਼ ਦੇ ਕਪਤਾਨ ਤੇ ਕਰਨਾਟਕ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਸੀ. ਐੱਮ ਗੌਤਮ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਅਬਰਾਰ ਕਾਜ਼ੀ ਨੂੰ ਅਪਰਾਧ ਸ਼ਾਖ਼ਾ ਨੇ ਗ੍ਰਿਫ਼ਤਾਰ ਕੀਤਾ ਹੈ।

ਕੋਹਲੀ ਨੇ 31ਵਾਂ ਜਨਮ ਦਿਨ ਮਨਾਇਆ

ਨਵੀਂ ਦਿੱਲੀ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਆਪਣਾ 31ਵਾਂ ਜਨਮ ਦਿਨ ਆਪਣੀ ਪਤਨੀ ਅਤੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਭੂਟਾਨ ਦੀ ਰਾਜਧਾਨੀ ਥਿੰਫੂ ਵਿੱਚ ਮਨਾਇਆ। ਕੋਹਲੀ ਤੇ ਅਨੁਸ਼ਕਾਂ ਵੱਲੋਂ ਸੋਸ਼ਲ ਸਾਈਟਾਂ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਦਾ ਸਮਾਜਿਕ ਰੁਤਬਾ ਜਾਣੇ ਬਗ਼ੈਰ ਉਹਨਾਂ ਨੂੰ ਆਪਣੇ ਘਰਾਂ ਵਿੱਚ ਚਾਹ ਪੀਣ ਦਾ ਸੱਦਾ ਦਿੱਤਾ।

ਨਿਸ਼ਾਨੇਬਾਜ਼ੀ: ਮਨੂ ਨੂੰ ਸੋਨ ਤਗ਼ਮਾ; ਦੀਪਕ ਨੂੰ ਓਲੰਪਿਕ ਕੋਟਾ

ਦੋਹਾ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੀਪਕ ਕੁਮਾਰ ਨੇ 14ਵੀਂ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਪੁਰਸ਼ਾਂ ਦੇ ਦਸ ਮੀਟਰ ਏਅਰ ਰਾਈਫਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਟੋਕੀਓ ਓਲੰਪਿਕ ਦਾ ਦਸਵਾਂ ਕੋਟਾ ਹਾਸਲ ਕੀਤਾ,

ਟੀ-20: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ

ਨੈਲਸਨ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੋਲਿਨ ਡੀ ਗਰੈਂਡਹੋਮ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੱਥੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086777219
Copyright © 2019, Panjabi Times. All rights reserved. Website Designed by Mozart Infotech