» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
 
ਮਨੌਰੰਜਨ

ਇਜ਼ਰਾਇਲੀ ਸੀਰੀਜ਼ ‘ਫੌਦਾ’ ਭਾਰਤ ’ਚ ਦਿਖਾਏਗੀ ਜਲਵੇ

November 08, 2019 03:59 PM

ਬਈ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮਾਂਤਰੀ ਪੱਧਰ ’ਤੇ ਮਸ਼ਹੂਰ ਇਜ਼ਰਾਇਲੀ ਸੀਰੀਜ਼ ‘ਫੌਦਾ’ ਹੁਣ ਭਾਰਤੀ ਪਰਿਪੇਖ ’ਚ ਬਣੇਗੀ। ਸੀਰੀਜ਼ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਪੈਦਾ ਹੋਏ ਤਣਾਅ ਨੂੰ ਦਰਸਾਉਂਦੀ ਹੈ। ਸਟੂਡੀਓ ਐਪਲੌਜ਼ ਐਂਟਰਟੇਨਮੈਂਟ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਵੱਲੋਂ ਸੀਰੀਜ਼ ’ਚ ਭਾਰਤ ਅਤੇ ਪਾਕਿਸਤਾਨ ਦੇ ਗੁੰਝਲਦਾਰ ਸਬੰਧਾਂ ਨੂੰ ਉਜਾਗਰ ਕੀਤਾ ਜਾਵੇਗਾ। ਆਦਿੱਤਿਆ ਬਿਰਲਾ ਗਰੁੱਪ ਦੇ ਸਟੂਡੀਓ ਵੱਲੋਂ ਪਹਿਲਾਂ ਮਸ਼ਹੂਰ ਕੌਮਾਂਤਰੀ ਸ਼ੋਅ ‘ਕ੍ਰਿਮਿਨਲ ਜਸਟਿਸ’, ‘ਹੋਸਟੇਜਿਜ਼’, ‘ਦਿ ਆਫ਼ਿਸ’ ਅਤੇ ‘ਮਾਈਂਡ ਦਿ ਮਲਹੋਤਰਾਜ਼’ ਕੀਤੇ ਜਾ ਚੁੱਕੇ ਹਨ। ‘ਫੌਦਾ’ ਦਾ ਅਰਬੀ ’ਚ ਮਤਲਬ ਹੈ ‘ਹਫੜਾ-ਦਫੜੀ’ ਜੋ ਕਮਾਂਡੋਜ਼ ਦਾ ਕੋਡ ਹੈ। ਜਦੋਂ ਅਪਰੇਸ਼ਨ ਵੇਲੇ ਗੜਬੜ ਹੋ ਜਾਂਦੀ ਹੈ ਤਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਟੂਡੀਓ ਨੇ ਕਿਹਾ ਕਿ ਉਨ੍ਹਾਂ ਯੈੱਸ ਸਟੂਡੀਓਜ਼ ਨਾਲ ਸਮਝੌਤਾ ਕੀਤਾ ਹੈ। ਐਪਲੌਜ਼ ਐਨਟਰਟੇਨਮੈਂਟ ਦੇ ਸੀਈਓ ਸਮੀਰ ਨਾਇਰ ਨੇ ਕਿਹਾ ਕਿ ਸੀਰੀਜ਼ ’ਚ ਦੋਵੇਂ ਮੁਲਕਾਂ ਵਿਚਕਾਰ ਪੈਦਾ ਤਣਾਅ ਅਤੇ ਬੇਕਸੂਰਾਂ ਦੀਆਂ ਮੌਤਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਆਲਮੀ ਦਰਸ਼ਕਾਂ ਤੱਕ ਇਸ ਕਹਾਣੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਹਾਣੀ ’ਤੇ ਕੰਮ ਚਲ ਰਿਹਾ ਹੈ ਅਤੇ ਸੀਰੀਜ਼ ਦੀ ਸ਼ੂਟਿੰਗ ਅਗਲੇ ਸਾਲ ਦੇ ਸ਼ੁਰੂ ਤੋਂ ਆਰੰਭ ਹੋ ਜਾਵੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
‘ਸੂਰਜ ਪੇ ਮੰਗਲ ਭਾਰੀ’ ’ਚ ਮਰਾਠੀ ਲੜਕੀ ਦਾ ਕਿਰਦਾਰ ਨਿਭਾਏਗੀ ਫ਼ਾਤਿਮਾ

ਮੁੰਬਈ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਦੇ ਨਿਰਮਾਤਾਵਾਂ ਨੇ ਅਦਾਕਾਰਾ ਫ਼ਾਤਿਮਾ ਸਨਾ ਸ਼ੇਖ਼ ਦੀ ਫ਼ਿਲਮ ਵਿਚੋਂ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ‘ਦੰਗਲ’ ਦੀ ਅਦਾਕਾਰਾ ਨੇ ਫ਼ਿਲਮ ’ਚ ਮਰਾਠੀ ਲੜਕੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਦਾ ਹੈ। ਅਭਿਸ਼ੇਕ ‘ਦਿ ਜ਼ੋਆ ਫੈਕਟਰ’ ਤੇ ‘ਪਰਮਾਣੂ: ਦਿ ਸਟੋਰੀ ਆਫ਼ ਪੋਖ਼ਰਣ’ ਦੇ ਨਿਰਦੇਸ਼ਕ ਹਨ। ਅਭਿਸ਼ੇਕ ਨੇ ਕਿਹਾ ਕਿ ਫ਼ਾਤਿਮਾ ਬੇਹੱਦ ਯੋਗ ਅਭਿਨੇਤਰੀ ਹੈ।

‘ਲਾਲ ਸਿੰਘ ਚੱਢਾ’ ’ਚੋਂ ਕਰੀਨਾ ਦੀ ਪਹਿਲੀ ਝਲਕ ਰਿਲੀਜ਼

ਮੁੰਬਈ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰਸਟਾਰ ਆਮਿਰ ਖ਼ਾਨ ਨੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚੋਂ ਕਰੀਨਾ ਕਪੂਰ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ਟੌਮ ਹੈਂਕਸ ਦੀ ‘ਫੌਰੈਸਟ ਗੰਪ’ (1994) ਦੇ ਇਸ ਰੀਮੇਕ ਵਿਚ ਉਹ ਕਰੀਨਾ ਕਪੂਰ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ। ਅਦਵੈਤ ਚੰਦਨ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ। ਕਰੀਨਾ ਫ਼ਿਲਮ ਵਿਚ ਆਮਿਰ ਦੇ ਨਾਲ ਮੁੱਖ ਕਿਰਦਾਰ ਅਦਾ ਕਰ ਰਹੀ ਹੈ। 

ਮਧੂਬਾਲਾ ’ਤੇ ਆਧਾਰਿਤ ਫ਼ਿਲਮ ਫ਼ਿਲਹਾਲ ਟਲੀ

ਮੁੰਬਈ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਪਣੇ ਸਮੇਂ ਦੀ ਮੰਨੀ-ਪ੍ਰਮੰਨੀ ਅਦਾਕਾਰਾ ਮਧੂਬਾਲਾ ਦੀ ਭੈਣ ਨੇ ਖ਼ੁਲਾਸਾ ਕੀਤਾ ਹੈ ਕਿ ਅਭਿਨੇਤਰੀ ਦੀ ਜ਼ਿੰਦਗੀ ’ਤੇ ਬਣਨ ਵਾਲੀ ਫ਼ਿਲਮ ਫ਼ਿਲਹਾਲ ਟਾਲ ਦਿੱਤੀ ਗਈ ਹੈ। ਪਰਿਵਾਰ ਦੇ ਵਿਰੋਧ ਕਾਰਨ ਇਮਤਿਆਜ਼ ਅਲੀ ਦੇ ਨਿਰਦੇਸ਼ਨ ’ਚ ਬਣਨ ਵਾਲੀ ਫ਼ਿਲਮ ਅੱਗੇ ਨਹੀਂ ਵੱਧ ਸਕੀ। ਮਧੂਬਾਲਾ ਦੀ ਭੈਣ ਮਧੁਰ ਬ੍ਰਿਜ ਭੂਸ਼ਨ ਨੇ ਦੱਸਿਆ ਕਿ ਅਦਾਕਾਰਾ ਦੇ 87ਵੇਂ ਜਨਮ ਦਿਨ ਮੌਕੇ ਫ਼ਿਲਮ ਦਾ ਐਲਾਨ ਕੀਤਾ ਜਾਣਾ ਸੀ, ਪਰ ਇਹ ਫ਼ਿਲਹਾਲ ਰੋਕ ਦਿੱਤੀ ਗਈ ਹੈ। ਮਧੁਰ ਨੇ ਕਿਹਾ ਕਿ ਪਰਿਵਾਰ ਵਿਰੋਧ ਕਰ ਰਿਹਾ ਹੈ ਪਰ ਅਸੀਂ ਇਸ ਨੂੰ ਬਣਾਵਾਂਗੇ।

ਪ੍ਰੇਮ ਕਹਾਣੀਆਂ ਸੁਣਾਉਣਾ ਸਹਿਜ ਲਗਦਾ ਹੈ: ਇਮਤਿਆਜ਼ ਅਲੀ

ਨਵੀਂ ਦਿੱਲੀ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਰਦੇਸ਼ਕ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਰੋਮਾਂਸ ਤੋਂ ਬਿਨਾਂ ਫਿਲਮ ਬਣ ਸਕਦੀ ਹੈ ਪਰ ਉਸ ਦੇ ਲਈ ਪੁਰਸ਼ ਤੇ ਔਰਤ ਦੀ ਕਹਾਣੀ ਬਿਨਾਂ ਫਿਲਮ ਬਣਾਉਣ ਬਾਰੇ ਸੋਚਣਾ ਮੁਸ਼ਕਲ ਹੈ।

ਸੱਤ ਲਘੂ ਫ਼ਿਲਮਾਂ ਦਾ ਨਿਰਮਾਣ ਕਰੇਗੀ ਗੁਨੀਤ ਮੋਂਗਾ

ਮੁੰਬਈ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫ਼ਿਲਮ ਨਿਰਮਾਤਾ ਗੁਨੀਤ ਮੋਂਗਾ ਸੱਤ ਹੋਰ ਫ਼ਿਲਮਸਾਜ਼ਾਂ ਨਾਲ ਮਿਲ ਕੇ ‘ਜ਼ਿੰਦਗੀ ਇਨਸ਼ੌਰਟ’ ਨਾਂ ਦੇ ਇਕ ਸੰਗ੍ਰਹਿ ਨੂੰ ਸੱਤ ਹਿੱਸਿਆਂ ’ਚ ਲਘੂ ਫ਼ਿਲਮਾਂ ਦੇ ਰੂਪ ਵਿਚ ਪੇਸ਼ ਕਰੇਗੀ। ਇਸ ਲੜੀਵਾਰ ’ਚ ਨੀਨਾ ਗੁਪਤਾ, ਸੰਜੈ ਕਪੂਰ, ਦਿਵਿਆ ਦੱਤਾ ਤੇ ਹੋਰ ਨਜ਼ਰ ਆਉਣਗੇ। ਸਿੱਖਿਆ ਐਂਟਰਟੇਨਮੈਂਟ ਤੇ ਫਲਿੱਪਕਾਰਟ ਵੀਡੀਓ ਇਨ੍ਹਾਂ ਲਘੂ ਫ਼ਿਲਮਾਂ ਨੂੰ ਭਾਈਵਾਲੀ ਪਾ ਕੇ ਬਣਾਉਣਗੇ। ਨਿਰਦੇਸ਼ਨ ਤਾਹਿਰਾ ਕਸ਼ਿਅਪ ਖ਼ੁਰਾਨਾ, 

ਕਭੀ ਈਦ ਕਭੀ ਦੀਵਾਲੀ’ ਵਿੱਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਪੂਜਾ ਹੇਗੜੇ

ਮੁੰਬਈ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮਸਾਜ਼ ਸਾਜਿਦ ਨਾਡਿਆਡਵਾਲਾ ਦੀ ਅਗਲੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਵਿੱਚ ਸੁਪਰਸਟਾਰ ਸਲਮਾਨ ਖਾਨ ਨਾਲ ਮੁੱਖ ਭੂਮਿਕਾ ਵਿੱਚ ਪੂਜਾ ਹੇਗੜੇ ਨਜ਼ਰ ਆਵੇਗੀ।

ਵੰਡ-ਪਾਊ ਸਿਆਸਤ ਦੇ ਬਾਵਜੂਦ ਅਸੀਂ ਏਕਤਾ ਲਈ ਬਣੇ: ਰਹਿਮਾਨ

ਮੁੰਬਈ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਕੈਡਮੀ ਪੁਰਸਕਾਰ ਵਿਜੇਤਾ ਸੰਗੀਤਕਾਰ ਏ.ਆਰ. ਰਹਿਮਾਨ ਦਾ ਕਹਿਣਾ ਹੈ ਕਿ ‘ਏਕਤਾ’ ਸ਼ਬਦ ਮੌਜੂਦਾ ਵੰਡ-ਪਾਊ ਸਿਆਸਤ ਅਤੇ ਮਾਨਸਿਕਤਾ ਦੇ ਦੌਰ ਵਿੱਚ ਲੋਕਾਂ ਦੀ ਹੋਂਦ ’ਤੇ ਸਵਾਲ ਖੜ੍ਹੇ ਕਰ ਸਕਦਾ ਹੈ। ਰਹਿਮਾਨ ਅਤੇ ਸੰਗੀਤ ਕਲਾਕਾਰ ਅਮੀਆ ਦਾਬਲੀ ਵਲੋਂ ‘ਏਕਮ ਸਾਤ ਯੂਨਿਟੀ ਕਨਸਰਟ: ਦਿ 50 ਸਿੰਫਨੀ’ ਮੌਕੇ ਪ੍ਰੋਗਰਾਮ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਨੂੰ ‘ਯੂਨਿਟੀ’ ਕਨਸਰਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘

ਮੈਂ ਅਦਾਕਾਰੀ ’ਤੇ ਅੰਦਰਲੇ ਲੇਖਕ ਨੂੰ ਹਾਵੀ ਨਹੀਂ ਹੋਣ ਦਿੰਦਾ: ਮਨੂ ਰਿਸ਼ੀ

ਮੁੰਬਈ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਭਿਨੇਤਾ ਮਨੂ ਰਿਸ਼ੀ ਦਾ ਕਹਿਣਾ ਹੈ ਕਿ ਉਹ ਆਪਣੇ ਅੰਦਰਲੇ ਲੇਖਕ ਨੂੰ ਅਦਾਕਾਰੀ ’ਤੇ ਹਾਵੀ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਅਭਿਨੈ ’ਤੇ ਉਹ ਲੇਖਣੀ ਦਾ ਬਹੁਤਾ ਪਰਛਾਵਾਂ ਨਹੀਂ ਪੈਣ ਦਿੰਦੇ ਤੇ ਕੁਦਰਤੀ ਢੰਗ ਨਾਲ ਅੱਗੇ ਵਧਦੇ ਹਨ। ਮਨੂ ਰਿਸ਼ੀ ਨੇ ‘ਓਏ ਲੱਕੀ ਲੱਕੀ ਓਏ’, ‘ਆਖੋਂ ਦੇਖੀ’ ਤੇ ‘ਪਤੀ ਪਤਨੀ ਔਰ ਵੋਹ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਲੇਖਕ ਵਜੋਂ ਉਹ ‘ਰਾਜਮਾ ਚਾਵਲ’, 

ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਲਾਇਆ

ਮੁੰਬਈ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ‘ਜਵਾਨੀ ਜਾਨੇਮਨ’ ਨਾਲ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਅਲਾਇਆ ਐੱਫ. ਇਸ ਪ੍ਰਾਜੈਕਟ ਤੋਂ ਕਾਫ਼ੀ ਖ਼ੁਸ਼ ਹੈ। ਉਸ ਦਾ ਕਹਿਣਾ ਹੈ ਕਿ ਕਰੀਅਰ ਵਿਚ ਅਗਾਂਹ ਹੁਣ ਉਹ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਅਦਾ ਕਰਨਾ ਚਾਹੇਗੀ। ਨਿਤਿਨ ਕੱਕੜ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਸੈਫ਼ ਅਲੀ ਖ਼ਾਨ ਦੀ ਵੀ ਅਹਿਮ ਭੂਮਿਕਾ ਹੈ। 31 ਜਨਵਰੀ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਸਰਾਹਿਆ ਗਿਆ ਹੈ। 

ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਮੁੰਬਈ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੀਨੀਅਰ ਅਦਾਕਾਰਾ ਜ਼ੀਨਤ ਅਮਾਨ ਦਾ ਮੰਨਣਾ ਹੈ ਕਿ ਹਿੰਦੀ ਸਿਨੇ ਜਗਤ ਵਿੱਚ ਮਹਿਲਾਵਾਂ ਲਈ ‘ਉਮਰ ਅਨੁਸਾਰ ਢੁਕਵੇਂ’ ਕਿਰਦਾਰ ਬਹੁਤ ਘੱਟ ਲਿਖੇ ਜਾਂਦੇ ਹਨ ਅਤੇ ਇਸੇ ਕਾਰਨ ਹੀ ਉਹ ਘੱਟ ਕੰਮ ਕਰ ਕਰਦੀ ਹੈ। ਜ਼ੀਨਤ ਵਲੋਂ 15 ਸਾਲਾਂ ਬਾਅਦ ਨਾਟਕ ‘ਡੀਅਰੈਸਟ ਬਾਪੂ, ਲਵ ਕਸਤੂਰਬਾ’ ਨਾਲ ਥੀਏਟਰ ਜਗਤ ਵਿੱਚ ਵਾਪਸੀ ਕੀਤੀ ਜਾ ਰਹੀ ਹੈ, ਇਸ ਵਿੱਚ ਉਹ ਕਸਤੂਰਬਾ ਦਾ ਕਿਰਦਾਰ ਨਿਭਾਅ ਰਹੀ ਹੈ

ਬਰਲਿਨ ਕੌਮਾਂਤਰੀ ਫਿਲਮ ਮੇਲੇ ’ਚ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਵੇਗੀ ਰੀਮਾ ਦਾਸ

ਨਵੀਂ ਦਿੱਲੀ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੌਮਾਂਤਰੀ ਪੱਧਰ ’ਤੇ ਸਰਾਹੀਆਂ ਗਈਆਂ ਦੋ ਫਿਲਮਾਂ ਦੀ ਕੌਮੀ ਫਿਲਮ ਪੁਰਸਕਾਰ ਜੇਤੂ ਨਿਰਦੇਸ਼ਕਾ ਰੀਮਾ ਦਾਸ ਨੂੰ ਬਰਲਿਨ ਦੇ ਕੌਮਾਂਤਰੀ ਫਿਲਮ ਮੇਲੇ ਦੀ 14ਪਲੱਸ ਕੌਮਾਂਤਰੀ ਸ਼੍ਰੇਣੀ ਲਈ ਜਿਊਰੀ ਮੈਂਬਰ ਵਜੋਂ ਸੱਦਾ ਆਇਆ ਹੈ। ਅਸਾਮ ਵਿੱਚ ਆਪਣੇ ਪਿੰਡ ਛਾਏਗਾਓਂ ਵਿੱਚ ਸੀਮਤ ਸਾਧਨਾਂ ਰਾਹੀਂ ਆਪਣੀ ਪਹਿਲੀ ਫਿਲਮ ‘ਵਿਲੇਜ ਰੌਕਸਟਾਰਜ਼’ ਦੀ ਸ਼ੂਟਿੰਗ ਕਰਨ ਵਾਲੀ ਰੀਮਾ ਦਾਸ ਲਗਾਤਾਰ ਦੂਜੇ ਵਰ੍ਹੇ ਬਰਲਿਨ

ਦਰਸ਼ਕਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ: ਇਮਰਾਨ ਹਾਸ਼ਮੀ

ਮੁੰਬਈ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਉਹ ਕਦੇ ਵੀ ਬੌਲੀਵੁੱਡ ਹੀਰੋ ਬਾਰੇ ਬਣੀਆਂ ਧਾਰਨਾਵਾਂ ’ਤੇ ਖਰਾ ਨਹੀਂ ਉੱਤਰ ਸਕਦਾ ਭਾਵੇਂ ਕਿ ਉਹ ਆਪਣੇ ਦਰਸ਼ਕਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਸ ਦੇ ਦਰਸ਼ਕ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ, ਇੱਕ ਉਹ ਜੋ ਚਾਹੁੰਦੇ ਹਨ ਕਿ ਉਹ ਕੁਝ ਵੱਖਰਾ ਕਰੇ ਅਤੇ ਦੂਸਰੇ ਉਹ ਜੋ ਚਾਹੁੰਦੇ ਹਨ ਕਿ ਉਹ ਆਪਣੀ ਬਣੀ ਹੋਈ ਇਮੇਜ ਵਾਲੇ ਇੱਕੋ

ਵਿਵਾਦ ਵੀ ਸਮਾਜ ਦਾ ਹਿੱਸਾ: ਮਹੇਸ਼ ਭੱਟ

ਮੁੰਬਈ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਮਹੇਸ਼ ਭੱਟ ਦਾ ਕਹਿਣਾ ਹੈ ਕਿ ਵਿਵਾਦ ਹਮੇਸ਼ਾ ਬੁਰਾ ਨਹੀਂ ਹੁੰਦਾ ਅਤੇ ਵਿਰੋਧੀ ਵਿਚਾਰ ਵੀ ਸਮਾਜ ਦਾ ਢੁਕਵਾਂ ਅੰਗ ਹੁੰਦੇ ਹਨ। ਇੱਕ ਤਾਂਤਰਿਕ ਅਤੇ ਉਸ ਦੇ ਦੋ ਬੱਚਿਆਂ ’ਤੇ ਆਧਾਰਿਤ ਟੀਵੀ ਸ਼ੋਅ ‘ਦਿਲ ਜੈਸੇ ਧੜਕੇ….ਧੜਕਨੇ ਦੋ’ ਦਾ ਰਚਨਾਤਮਕ ਪੱਖ ਦੇਖ ਰਹੇ ਭੱਟ ਨੇ ਇਸ ਸ਼ੋਅ ਸਬੰਧੀ ਕਿਸੇ ਵਿਵਾਦ ਤੋਂ ਡਰ ਲੱਗਣ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਵਿਚਾਰਾਂ ਦਾ ਸਵਾਗਤ ਕਰਦਾ ਹੈ।

ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣਾ ਚਾਹੀਦਾ ਹੈ: ਅਨੁਰਾਗ

ਕੋਲਕਾਤਾ,4 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮਸਾਜ਼ ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣ ਚਾਹੀਦਾ ਹੈ ਅਤੇ ਉਸ ਨੂੰ ਲਾਜ਼ਮੀ ਤੌਰ ’ਤੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ।
ਇੱਥੇ ਅੱਜ ਪੰਜਵੇਂ ਦਮਦਮ ਕੌਮਾਂਤਰੀ ਫਿਲਮ ਮੇਲੇ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਰਚਨਾਤਮਕ ਵਿਅਕਤੀ ਨੂੰ ਉਦਾਸੀਨ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਹੱਕਾਂ ਦੀ ਗੱਲ ਕਰਨੀ ਬੰਦ ਨਹੀਂ ਕਰਨੀ ਚਾਹੀਦੀ। ਸੰਸਦ ਵਲੋਂ 11 ਦਸੰਬਰ ਨੂੰ ਸੀਏਏ ਪਾਸ ਕੀਤੇ ਜਾਣ 

‘ਛਪਾਕ’ ਦਰਦ ’ਚੋਂ ਉੱਭਰਨ ਤੇ ਰੋਸ ਦੇ ਪ੍ਰਗਟਾਵੇ ਦਾ ਪ੍ਰਤੀਕ

ਮੁੰਬਈ,4 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਤੇਜ਼ਾਬ ਹਮਲੇ ਨਾਲ ਪੀੜਤਾ ਦੀ ਕਹਾਣੀ ’ਤੇ ਅਧਾਰਿਤ ‘ਛਪਾਕ’ ਦੀ ਲੇਖਿਕਾ ਅਤਿਕਾ ਚੌਹਾਨ ਦਾ ਕਹਿਣਾ ਹੈ ਕਿ ਫ਼ਿਲਮ ਦੀ ਹੋ ਰਹੀ ਸ਼ਲਾਘਾ ਮਿੱਠੀ ਜਿੱਤ ਵਾਂਗ ਹੈ। ਅਤਿਕਾ ਨੇ ਕਿਹਾ ਕਿ ਕਹਾਣੀ ਲਿਖਦਿਆਂ ਉਸ ਨੂੰ ਲੱਗਾ ਕਿ ਇਹ ਉਸ ਦੀ ਨਿੱਜੀ ਜ਼ਿੰਦਗੀ ਨਾਲ ਵੀ ਕਾਫ਼ੀ ਹੱਦ ਤੱਕ ਮੇਲ ਖਾਂਦੀ ਹੈ। ਚੌਹਾਨ ਨੇ ਕਿਹਾ ਕਿ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ਦੁੱਖ ’ਚੋਂ ਉੱਭਰਨ ਤੇ ਰੋਸ ਦੇ ਜਜ਼ਬੇ ਨੂੰ ਇਕੱਠਿਆਂ ਪ੍ਰਗਟਾਉਂਦੀ ਹੈ। ਨਿਰਦੇਸ਼ਕਾ ਮੇਘਨਾ ਗੁਲਜ਼ਾਰ ਫ਼ਿਲਮ ਦੀ ਸਹਿ ਲੇਖਿਕਾ ਹੈ। ਅਤਿਕਾ ਨੇ ਕਿਹਾ ਕਿ ‘ਛਪਾਕ’ ਨੇ ਉਸ ਦਾ ਭਰੋਸਾ ਵਧਾਇਆ ਹੈ ਤੇ ਵਿਸ਼ੇ ਦੀ ਚੋਣ ’ਤੇ ਮੋਹਰ ਲਾਈ ਹੈ। 38 ਸਾਲਾ ਲੇਖਿਕਾ ਨੇ ਕਿਹਾ ਕਿ ਉਹ ਪੁਰਾਣੀ ਦਿੱਲੀ ’ਚ ਜੰਮੀ-ਪਲੀ ਹੈ ਤੇ ਇਹ ਸੌਖ਼ਾ ਨਹੀਂ ਸੀ।

ਮੇਰੇ ਪਦਮਸ੍ਰੀ ਦਾ ਮੇਰੇ ਪਿਤਾ ਨਾਲ ਕੀ ਸਬੰਧ: ਅਦਨਾਨ ਸਾਮੀ

ਮੁੰਬਈ,31 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨੀ ਮੂਲ ਦੇ ਸੰਗੀਤਕਾਰ ਅਦਨਾਨ ਸਾਮੀ, ਜੋ ਪਦਮਸ੍ਰੀ ਕਾਰਨ ਚਰਚਾ ਵਿੱਚ ਹਨ, ਦਾ ਕਹਿਣਾ ਹੈ ਕਿ ਉਹ ਕਲਾਕਾਰ ਹੈ ਅਤੇ ਉਸ ਦਾ ਰਾਜਨੀਤੀ ਨਾਲ ਕੋਈ ਲੈਣ-ਦੇਣ ਨਹੀਂ ਹੈ ਪਰ ਕੁਝ ਲੋਕਾਂ ਵਲੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਉਸ ਦਾ ਨਾਂ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ।

ਰਤਨਾ ਪਾਠਕ ‘ਜਯੇਸ਼ਭਾਈ ਜ਼ੋਰਦਾਰ’ ਵਿਚ ਰਣਵੀਰ ਸਿੰਘ ਦੀ ਮਾਂ ਬਣੇਗੀ

ਮੁੰਬਈ,31 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਰਤਨਾ ਪਾਠਕ ਸ਼ਾਹ (62) ਨਵੀਂ ਫਿਲਮ ‘ਜਯੇਸ਼ਭਾਈ ਜੋਰਦਾਰ’ ’ਚ ਰਣਵੀਰ ਸਿੰਘ ਦੀ ਮਾਂ ਦੀ ਭੂਮਿਕਾ ਨਿਭਾਏਗੀ। ਗੁਜਰਾਤੀ ਪਿਛੋਕੜ ਵਾਲੀ ਇਸ ਮਜ਼ਾਹੀਆ ਫਿਲਮ ਦਾ ਨਿਰਦੇਸ਼ਨ ਦਿਵਯਾਂਗ ਠੱਕਰ ਕਰ ਰਹੇ ਹਨ। ਰਤਨਾ ਮੁਤਾਬਕ ਦਿਵਯਾਂਗ ਨੂੰ ਉਹ ਥਿਏਟਰ ਦੇ ਸਮੇਂ ਤੋਂ ਜਾਣਦੀ ਹੈ। ‘ਕੁਝ ਮਹੀਨੇ ਪਹਿਲਾਂ ਨੌਜਵਾਨ ਅਦਾਕਾਰ ਮੇਰੇ ਕੋਲ ਕਹਾਣੀ ਲੈ ਕੇ ਆਇਆ। ਮੈਂ ਕੁਝ ਝਿਜਕੀ ਸੀ ਪਰ ਜਦੋਂ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਤਾਂ ਇਹ ਮਨੋਰੰਜਕ ਸੀ। 

ਤਾਪਸੀ ਨੇ ਛੇੜਖਾਨੀ ਕਰਨ ਵਾਲੇ ਦੀ ਤੋੜ ਦਿੱਤੀ ਸੀ ਉਂਗਲ

ਮੁੰਬਈ,29 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਤਾਪਸੀ ਪੰਨੂ ਮੁਤਾਬਕ ਇਕ ਵਿਅਕਤੀ ਨੇ ਜਦੋਂ ਉਸ ਨੂੰ ਪਿੱਛੋਂ ਛੇੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਦੀ ਉਂਗਲ ਤੋੜ ਦਿੱਤੀ ਸੀ। ਇਸ ਪੁਰਾਣੀ ਘਟਨਾ ਨੂੰ ਚੇਤੇ ਕਰਦਿਆਂ ਤਾਪਸੀ ਨੇ ਦੱਸਿਆ,

ਰਜਨੀਕਾਂਤ ਸ਼ੂਟਿੰਗ ਦੌਰਾਨ ਜ਼ਖ਼ਮੀ ਨਹੀਂ ਹੋਇਆ: ਗ੍ਰਿਲਸ

ਬੰਗਲੁਰੂ,29 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਡਿਸਕਵਰੀ ਚੈਨਲ ਦੇ ਪ੍ਰੋਗਰਾਮ ਦੀ ਸ਼ੂਟਿੰਗ ਦੌਰਾਨ ਤਾਮਿਲ ਸੁਪਰਸਟਾਰ ਰਜਨੀਕਾਂਤ ਜ਼ਖ਼ਮੀ ਨਹੀਂ ਹੋਏ ਹਨ। ਇਹ ਦਾਅਵਾ ਸ਼ੋਅ ਦੇ ਮੇਜ਼ਬਾਨ ਬਿਅਰ ਗ੍ਰਿਲਸ ਨੇ ਸੋਸ਼ਲ ਮੀਡੀਆ ’ਤੇ ਕੀਤਾ ਹੈ। ਉਸ ਨੇ ਲਿਖਿਆ ਕਿ ਰਜਨੀਕਾਂਤ ਜ਼ਖ਼ਮੀ ਨਹੀਂ ਹੋਏ ਅਤੇ ਉਹ ਬਹਾਦਰ, ਨਿਸ਼ਚੇ ਦੇ ਪੱਕੇ ਅਤੇ ਕਦੇ ਵੀ ਮੈਦਾਨ ਨਾ ਛੱਡਣ ਵਾਲੇ ਵਿਅਕਤੀ ਹਨ। ਬਾਂਦੀਪੁਰ ਟਾਈਗਰ ਰਿਜ਼ਰਵ ਦੇ ਡਾਇਰੈਕਟਰ ਟੀ ਬਾਲਾਚੰਦਰਾ ਨੇ ਵੀ ਰਜਨੀਕਾਂਤ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨੂੰ ਫਰਜ਼ੀ ਕਰਾਰ ਦਿੱਤਾ ਸੀ।

ਮੀ ਐਵਾਰਡਜ਼ ’ਚ ਬਿਲੀ ਇਲਿਸ਼ ਨੇ ਹੂੰਝਾ ਫੇਰਿਆ

ਲਾਸ ਏਂਜਲਸ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਗਾਇਕਾ ਬਿਲੀ ਇਲਿਸ਼ (18) ਨੇ ਗ੍ਰੈਮੀ ਐਵਾਰਡਜ਼ ’ਚ ਚੋਟੀ ਦੇ ਵਰਗਾਂ ’ਚ ਹੂੰਝਾ ਫੇਰ ਦਿੱਤਾ ਹੈ। ਇਲਿਸ਼ ਨੇ ਆਪਣੇ ਭਰਾ ਅਤੇ ਰਿਕਾਰਡਿੰਗ ਪਾਰਟਨਰ ਫਿਨਿਅਸ ਓ’ਕੋਨੋਲ (22) ਨਾਲ ਮਿਲ ਕੇ ਛੇ ਪੁਰਸਕਾਰ ਹਾਸਲ ਕੀਤੇ। ਉਹ ਸੱਤ ਪੁਰਸਕਾਰਾਂ ਲਈ ਨਾਮਜ਼ਦ ਸਨ। ਇਲਿਸ਼ ਸਭ ਤੋਂ ਛੋਟੀ ਅਤੇ ਦੂਜੀ ਕਲਾਕਾਰ ਬਣ ਗਈ ਹੈ ਜਿਸ ਨੇ ਚਾਰ ਮੁੱਖ ਵਰਗਾਂ ’ਚ ਪੁਰਸਕਾਰ ਜਿੱਤੇ ਹਨ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091904552
Copyright © 2020, Panjabi Times. All rights reserved. Website Designed by Mozart Infotech