» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਮਹਿਲਾ ਸੰਸਥਾ: ਜੀਵਨ ਬਣਾਏ ਬਿਹਤਰ ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਦਾ ਸਫ਼ਰ ਛੇਵੇਂ ਵਰ੍ਹੇ ਵਿਚ ਪ੍ਰਵੇਸ਼-5ਵੀਂ ਸਾਲਗਿਰਾ 'ਤੇ ਲੱਗੀਆਂ ਰੌਣਕਾਂ

November 08, 2019 04:06 PM

ਔਕਲੈਂਡ 7 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਇਕ ਮਹਿਲਾ ਸੰਸਥਾ 'ਵੋਮੈਨ ਕੇਅਰ ਟ੍ਰਸਟ' ਜਿਸਦਾ ਮਾਟੋ ਹੈ 'ਜੀਵਨ ਬਣਾਏ ਬਿਹਤਰ' ਨੇ ਆਪਣੇ ਸ਼ਾਨਦਾਰ ਸਫਰ ਨੂੰ ਜਾਰੀ ਰੱਖਦਿਆਂ ਛੇਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਲਿਆ ਹੈ। ਬੀਤੇ ਦਿਨੀਂ ਕਲੱਬ ਦੀਆਂ ਸਮੂਹ ਮਹਿਲਾਵਾਂ ਨੇ ਇਕੱਤਰ ਹੋ ਕੇ ਆਪਣੀ 5ਵੀਂ ਸਾਲਗਿਰਾ ਮਨਾਈ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਰਵਣ ਕਰਕੇ ਕੀਤੀ ਗਈ। ਵੋਮੈਨ ਕੇਅਰ ਸੰਸਥਾ ਦੇ ਪੰਜ ਸਾਲਾਂ ਦੇ ਸਫਰ ਨੂੰ ਜਿਸ ਦੇ ਵਿਚ ਮੁਫਤ ਸਲਾਹ ਮਸ਼ਵਰਾ, ਸਿਹਤ ਸਬੰਧੀ ਸਲਾਹ, ਕੌਂਸਲਿੰਗ ਸਰਵਿਸ, ਪਰਿਵਾਰਕ ਝਗੜਿਆਂ ਨੂੰ ਸੁਲਝਾਉਣਾ, ਮਹਿਲਾ ਸਿਹਤ ਸਿਖਿਆ, ਕਮਿਊਨਿਟੀ ਵਿਕਾਸ, ਸ਼ੋਸ਼ਲ ਨੈਟਵਰਕ, ਸਭਿਆਚਾਰਕ ਸਾਂਝ, ਲੋਕ ਨਾਚ, ਇੰਗਲਿਸ਼ ਭਾਸ਼ਾ ਦਾ ਗਿਆਨ ਅਤੇ ਯੋਗਾ ਆਦਿ ਸ਼ਾਮਿਲ ਹੈ, ਨੂੰ ਵੀਡੀਓਗ੍ਰਾਫੀ ਰਾਹੀਂ ਵਿਖਾਇਆ ਗਿਆ। ਵੋਮੈਨ ਕੇਅਰ ਟ੍ਰਸਟ ਦੀ ਚੇਅਰਪਰਸਨ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ਵਿਚ ਚੱਲ ਰਹੀ ਇਸ ਸੰਸਥਾਂ ਦੀਆਂ ਮੈਂਬਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਨ੍ਹਾਂ ਨੂੰ ਜਸ਼ਨਾਂ ਨੂੰ ਹੋਰ ਨਿਖਾਰਦਿਆਂ ਖੂਬਸੂਰਤ ਕੇਟ ਕੱਟਿਆ ਗਿਆ। ਇਸ ਮੌਕੇ ਗਿੱਧਾ (ਗੋਲਡਨ ਗਰਲਜ਼) ਬਾਲੀਵੁੱਡ ਡਾਂਸ ਤੋਂ ਇਲਾਵਾ ਸਾਰੀਆਂ ਮਹਿਲਾਵਾਂ ਨੇ ਡੀ.ਜੇ. ਉਤੇ ਡਾਂਸ ਕੀਤਾ। ਬਲਜੀਤ ਕੌਰ ਢੇਲ ਨੇ ਸਾਰੀਆਂ ਮੈਂਬਰ ਮਹਿਲਾਵਾਂ ਦਾ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।  

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਦੋ ਵਿਦੇਸ਼ੀ ਪ੍ਰੋਫੈਸਰਾਂ ਬਦਲੇ ਅਫ਼ਗਾਨਿਸਤਾਨ ਸਰਕਾਰ ਵੱਲੋਂ ਤਿੰਨ ਅੱਤਵਾਦੀ ਰਿਹਾਅ

ਕਾਬੁਲ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਫ਼ਗਾਨਿਸਤਾਨ ਦੀ ਸਰਕਾਰ ਨੇ ਹੱਕਾਨੀ ਨੈੱਟਵਰਕ ਦੇ ਤਿੰਨ ਅੱਤਵਾਦੀਆਂ ਨੂੰ ਅੱਜ ਛੱਡ ਦਿੱਤਾ ਹੈ। ਇਹ ਕਾਰਵਾਈ ਅਗਸਤ 2016 ਵਿੱਚ ਅਗਵਾ ਕੀਤੇ ਗਏ ਅਮਰੀਕਾ ਦੇ ਪ੍ਰੋਫੈਸਰ ਕੇਵਿਨ ਕਿੰਗ (63) ਅਤੇ ਆਸਟ੍ਰੇਲੀਆ ਦੇ ਪ੍ਰੋਫੈਸਰ ਟਿਮੋਥੀ ਵੀਕਸ (50) ਦੀ ਸੁਰੱਖਿਅਤ ਰਿਹਾਈ ਲਈ ਕੀਤੀ ਗਈ ਹੈ। ਛੱਡੇ ਗਏ ਅੱਤਵਾਦੀਆਂ ਵਿੱਚ ਅਨਾਸ ਹੱਕਾਨੀ, ਹਾਜੀ ਮਾਲੀ ਖ਼ਾਨ ਅਤੇ ਹਾਫਿਜ਼ ਰਸ਼ੀਦ ਸ਼ਾਮਲ ਹਨ।

ਇੰਦਰਾ ਨੂਈ ਦਾ ਪੋਰਟਰੇਟ ਅਮਰੀਕਾ ਦੀ ਸਮਿੱਥਸੋਨੀਅਨ ਗੈਲਰੀ 'ਚ ਸ਼ਾਮਲ

ਵਾਰਸ਼ਿੰਗਟਨ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੈਪਸਿਕੋ ਦੀ ਸਾਬਕਾ ਮੁੱਖੀ ਅਤੇ ਭਾਰਤ-ਅਮਰੀਕੀ ਇੰਦਰਾ ਨੂਈ ਅਤੇ ਐਮੇਜ਼ੋਨ ਦੇ ਸੀ ਈ ਓ ਜੈਫ ਬੋਜ਼ੋਸ ਦੇ ਚਿੱਤਰਾਂ ਨੂੰ ਮਸ਼ਹੂਰ ਸਮਿੱਥਸੋਨੀਅਨ ਨੈਸ਼ਨਲ ਪੋਰਟਰੇਟ ਗੈਲਰੀ 'ਚ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਅਮਰੀਕਾ ਦੇ ਇਤਿਹਾਸ, ਵਿਕਾਸ ਅਤੇ ਸੱਭਿਆਚਾਰ 'ਚ ਅਹਿਮ ਯੋਗਦਾਨ ਪਾਉਣ ਲਈ ਦੋਵਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਵਿਜ਼ੂਅਲ, ਪਰਫਾਰਮਿੰਗ ਆਰਟ ਅਤੇ ਨਿਊ ਮੀਡੀਆ ਰਾਹੀਂ ਪੋਰਟਰੇਟ ਗੈਲਰੀ 'ਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ।

ਆਰਕਟਿਕ ਮਹਾਸਾਗਰ ਦੀ ਬਰਫ 2067 ਤੱਕ ਖਤਮ ਹੋ ਜਾਵੇਗੀ

ਲਾਸ ਏਂਜਲਸ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਕ ਅਧਿਐਨ ਮੁਤਾਬਕ ਮਨੁੱਖ ਵੱਲੋਂ ਪੈਦਾ ਕੀਤੀ ਗਈ ਪੌਣ-ਪਾਣੀ ਦੀ ਤਬਦੀਲੀ ਦੀ ਸਮੱਸਿਆ ਦੇ ਕਾਰਨ 2044 ਤੋਂ 2067 ਦੌਰਾਨ ਆਰਕਟਿਕ ਮਹਾਸਾਗਰ 'ਚ ਮੌਜੂਦ ਬਰਫ ਖਤਮ ਹੋ ਜਾਵੇਗੀ। ਲਾਸ ਏਂਜਲਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਸ਼ੋਧਕਾਰਾਂ ਨੇ ਇਸ ਦੇ ਨਾਲ ਇਹ ਕਿਹਾ ਹੈ ਕਿ ਜਦੋਂ ਤੱਕ ਮਨੁੱਖ ਪ੍ਰਿਥਵੀ ਉੱਤੇ ਮੌਜੂਦ ਹੈ ਉਦੋਂ ਤੱਕ ਆਰਕਟਿਕ ਖੇਤਰ ਉੱਤੇ ਬਰਫ ਵੀ ਰਹੇਗੀ। ਸਰਦੀਆਂ ਵਿੱਚ ਜਿੱਥੇ ਇਸ ਬਰਫ ਦਾ ਖੇਤਰਫਲ ਵਧੇਗਾ ਉਥੇ ਗਰਮੀਆਂ 'ਚ ਘੱਟ ਹੋਵੇਗਾ।

ਸ੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਬਣੇ

ਕੋਲੰਬੋ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਗੋਤਬਾਯਾ ਰਾਜਪਕਸ਼ੇ ਨੇ ਕੱਲ੍ਹ ਸ੍ਰੀਲੰਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲਈ। ਚੀਫ ਜਸਟਿਸ ਜਯੰਤ ਜੈਸੂਰੀਆ ਨੇ ਤੈਅ ਮਹੂਰਤ ਅਨੁਸਾਰ 11 ਵੱਜ ਕੇ 49 ਮਿੰਟ ਉੱਤੇ ਉਨ੍ਹਾਂ ਨੂੰ ਸਹੁੰ ਚੁਕਾਈ। ਰਾਸ਼ਟਰਪਤੀ ਗੋਤਯਾਬਾ ਦਾ ਸਹੁੰ ਚੁੱਕ ਸਮਾਗਮ ਪੁਰਾਤਨ ਸ਼ਹਿਰ ਅਨੁਰਾਧਾਪੁਰ ਦੇ ਇਤਿਹਾਸਕ ਬੋਧੀ ਮੱਠ ਰੂਵਨਵੇਲੀਸਿਆ ਵਿੱਚ ਕਰਵਾਇਆ ਗਿਆ। ਉਹ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਰਾਜਧਾਨੀ ਕੋਲੰਬੋ ਤੋਂ ਬਾਹਰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਹੈ।

ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਚੀਨ ਤੋਂ ਪਿੱਛੋਂ ਭਾਰਤ ਦੂਜੇ ਨੰਬਰ ਉੱਤੇ

ਵਾਸ਼ਿੰਗਟਨ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਾਲ 2018-19 ਵਿੱਚ ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਗਏ ਹਨ, ਪਰ ਚੀਨ ਲਗਾਤਾਰ ਦਸਵੇਂ ਸਾਲ ਵੀ ਸਭ ਤੋਂ ਵੱਧ ਵਿਦਿਆਰਥੀ ਭੇਜਣ ਵਾਲਾ ਦੇਸ਼ ਬਣਿਆ ਹੈ। ਕੱਲ੍ਹ ਜਾਰੀ ਕੀਤੀ ਗਈ ਰਿਪੋਰਟ-2019 ਓਪਨ ਡੋਰਜ਼ ਰਿਪੋਰਟ ਆਨ ਇੰਟਰਨੈਸ਼ਨਲ ਐਜੂਕੇਸ਼ਨ ਐਕਸਚੇਂਜ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਅਕਾਦਮਿਕ ਸਾਲ 2018-19 ਵਿੱਚ ਸਭ ਤੋਂ ਵੱਧ ਰਹੀ ਹੈ।

ਪਰਸਨਲ ਰੀਅਲ ਅਸਟੇਟ ਕਾਰਪੋਰੇਸ਼ਨਜ਼ ਕਾਇਮ ਕਰਨ ਦੀ ਇਜਾਜ਼ਤ ਲਈ ਬਿੱਲ ਪੇਸ਼

ਓਨਟਾਰੀਓ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਓਨਟਾਰੀਓ ਸਰਕਾਰ ਵੱਲੋਂ ਅੱਜ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਜੇ ਉਹ ਪਾਸ ਹੋ ਜਾਂਦਾ ਹੈ ਤਾਂ ਉਸ ਨਾਲ ਪਰਸਨਲ ਰੀਅਲ ਅਸਟੇਟ ਕਾਰਪੋਰੇਸ਼ਨਜ਼ ਕਾਇਮ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਓਨਟਾਰੀਓ ਰੀਅਲ ਅਸਟੇਟ ਐਸੋਸਿਏਸ਼ਨ (ਓਰੀਆ) ਵੱਲੋਂ ਕੀਤੀ ਗਈ ਮਿਹਨਤ ਆਖਿਰਕਾਰ ਰੰਗ ਲੈ ਹੀ ਆਈ।

ਟਰੂਡੋ ਕੈਬਨਿਟ ਵਿੱਚ ਫੇਰਬਦਲ ਸ਼ੁਰੂ, ਮੈਕੇਨਾ ਤੋਂ ਐਨਵਾਇਰਮੈਂਟ ਮੰਤਰਾਲਾ ਖੁੱਸਿਆ

ਓਟਵਾ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੋ ਕੁੱਝ ਨਵਾਂ ਆਕਾਰ ਲੈ ਰਿਹਾ ਹੈ ਇਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿੱਚ ਨਵੀਂ ਹਲਚਲ ਪੈਦਾ ਕਰ ਰਿਹਾ ਹੈ। ਕੈਥਰੀਨ ਮੈਕੇਨਾ ਤੋਂ ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਮੰਤਰਾਲਾ ਵਾਪਿਸ ਲੈ ਲਿਆ ਗਿਆ ਹੈ ਤੇ ਹੁਣ ਜੌਨਾਥਨ ਵਿਲਕਿੰਸਨ ਵਾਤਾਵਰਣ ਮੰਤਰੀ ਹੋਣਗੇ।

ਵਿਦਿਆਰਥਣ ਉੱਤੇ ਜਿਨਸੀ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ

ਬਰੈਂਪਟਨ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੌਮਾਂਤਰੀ ਵਿਦਿਆਰਥੀ ਉੱਤੇ ਕਥਿਤ ਤੌਰ ਉੱਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਬਰੈਂਪਟਨ ਦੇ ਇੱਕ ਵਿਅਕਤੀ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੇ ਪਹਿਲਾਂ ਇਸ ਵਿਦਿਆਰਥਣ ਨੂੰ ਭਲੋਅ ਕੇ ਇਹ ਆਖਿਆ ਕਿ ਉਹ ਕੈਨੇਡੀਅਨ ਬੈਂਕ ਐਕਾਊਂਟ ਸ਼ੁਰੂ ਕਰਨ ਵਿੱਚ ਉਸ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਿਰ ਉਹ ਲੜਕੀ ਇਸ ਮਸ਼ਕੂਕ ਨੂੰ ਮਿਲਣ ਲਈ

ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ

ਲਾਹੌਰ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੋਨਿਲਾ ਗਿੱਲ ਨਾਮਕ ਈਸਾਈ ਔਰਤ ਪੱਤਰਕਾਰ ਨੂੰ ਸਿਰਫ਼ ਇਸ ਕਾਰਨ ਨੌਕਰੀ ਛੱਡਣੀ ਪਈ ਕਿਉਂਕਿ ਉਸ ਨੇ ਇਕ ਮੁਸਲਿਮ ਨਾਲ ਨਿਕਾਹ ਕੀਤਾ ਅਤੇ ਇਸਲਾਮ ਧਰਮ ਨਹੀਂ ਅਪਣਾਇਆ। ਇਸ ਕਾਰਨ ਉਹ ਆਪਣੇ ਸਹਿਯੋਗੀਆਂ ਦੇ ਨਿਸ਼ਾਨੇ 'ਤੇ ਸੀ। ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਨੌਕਰੀ ਛੱਡ ਦਿੱਤੀ। ਹੁਸਨੈਨ ਜਮੀਲ ਨਾਲ ਨਿਕਾਹ ਕਰਨ ਵਾਲੀ 38 ਸਾਲਾ ਗਿੱਲ ਦੁਨੀਆ ਨਿਊਜ਼ ਵਿਚ ਕੰਮ ਕਰਦੀ ਸੀ। ਕੰਮ ਵਾਲੀ ਥਾਂ 'ਤੇ ਉਸ ਨੂੰ ਆਪਣੇ ਧਰਮ ਅਤੇ ਇਸਲਾਮ ਨਾ ਅਪਣਾਉਣ ਨੂੰ ਲੈ ਕੇ ਅਪਮਾਨਿਤ ਕੀਤਾ ਜਾਂਦਾ ਸੀ। ਉਹ ਲਾਹੌਰ ਪ੍ਰਰੈੱਸ ਕਲੱਬ ਵਿਚ ਇਕਲੌਤੀ ਰਜਿਸਟਰਡ ਈਸਾਈ ਪੱਤਰਕਾਰ ਹੈ। ਉਸ ਦੇ ਪਤੀ ਨੇ ਕਿਹਾ ਕਿ ਗੋਨਿਲਾ ਦਾ ਕਹਿਣਾ ਹੈ ਕਿ ਮੇਰੀ ਆਸਥਾ ਦੇ ਬਾਰੇ ਵਿਚ ਫਾਲਤੂ ਗੱਲਾਂ ਕਰਦੇ ਹਨ ਪ੍ਰੰਤੂ ਮੈਂ ਉਮੀਦ ਨਹੀਂ ਛੱਡਾਂਗੀ ਅਤੇ ਆਪਣੇ ਧਰਮ ਦੇ ਨਾਲ ਖੜ੍ਹੀ ਰਹਾਂਗੀ।

ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ

ਕਰਾਚੀ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਸਿੰਧੀ ਭਾਈਚਾਰੇ ਨੇ ਵੱਖਰੇ ਸਿੰਧੂ ਦੇਸ਼ ਦੀ ਮੰਗ ਬੁਲੰਦ ਕੀਤੀ ਹੈ। ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਮਾਰਚ ਕੱਢਿਆ। ਆਪਣੀ ਮੰਗ ਦੇ ਸਮਰਥਨ 'ਚ ਸਾਰੇ ਦੇਸ਼ ਤੋਂ ਇਕੱਠੇ ਹੋਏ ਸਿੰਧੀ ਨਾਗਰਿਕਾਂ ਨੇ ਕਰਾਚੀ 'ਚ ਗੁਲਸ਼ਨ-ਇ-ਹਦੀਦ ਤੋਂ ਪ੍ਰਰੈਸ ਕੱਲਬ ਤਕ ਮਾਰਚ ਕੀਤਾ। ਹੱਥਾਂ 'ਚ ਸਿੰਧੂ ਦੇਸ਼ ਦੇ ਪ੍ਰਤੀਕ ਲਾਲ ਝੰਡੇ ਲਈ ਹਜ਼ਾਰਾਂ ਲੋਕਾਂ ਨੇ ਸੁਤੰਤਰ ਦੇਸ਼ ਦੇ ਸਮਰਥਨ 'ਚ ਨਾਅਰੇ ਲਗਾਏ।

ਲੀਬੀਆ ਨੇ 62 ਗ਼ੈਰ-ਕਾਨੂੰਨੀ ਪਰਵਾਸੀ ਵਾਪਸ ਭੇਜੇ

ਤਿ੍ਪੋਲੀ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਲੀਬੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਪੂਰਬੀ ਸ਼ਹਿਰ ਬੇਨਗਾਜ਼ੀ ਵਿਚੋਂ 62 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਚਾਡ ਅਤੇ ਸੂਡਾਨ ਵਾਪਸ ਭੇਜਿਆ ਹੈ। ਸ਼ਰਨਾਰਥੀਆਂ ਬਾਰੇ ਬਣੀ ਕੌਮਾਂਤਰੀ ਸੰਸਥਾ ਨੇ ਦੱਸਿਆ ਕਿ ਇਸ ਸਮੇਂ ਲੀਬੀਆ ਵਿਚ 6,50,000 ਗ਼ੈਰਕਾਨੂੰਨੀ ਪਰਵਾਸੀ ਰਹਿ ਰਹੇ ਹਨ ਜਿਨ੍ਹਾਂ ਵਿਚ ਛੇ ਹਜ਼ਾਰ ਔਰਤਾਂ ਅਤੇ ਬੱਚੇ ਹਿਰਾਸਤੀ ਕੇਂਦਰਾਂ ਵਿਚ ਬੰਦ ਹਨ। ਹਜ਼ਾਰਾਂ ਗ਼ੈਰ-ਕਾਨੂੰਨੀ ਪਰਵਾਸੀ ਜਿਨ੍ਹਾਂ ਵਿਚੋਂ ਜ਼ਿਆਦਾਤਰ

ਪਾਕਿਸਤਾਨ ਨੇ ਸ਼ਾਹੀਨ-1 ਮਿਜ਼ਾਈਲ ਦਾ ਕੀਤਾ ਤਜਰਬਾ

ਇਸਲਾਮਾਬਾਦ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਸੋਮਵਾਰ ਨੂੰ ਜ਼ਮੀਨ ਤੋਂ ਜ਼ਮੀਨ ਤਕ ਮਾਰ ਕਰਨ ਵਾਲੀ ਸ਼ਾਹੀਨ-1 ਮਿਜ਼ਾਈਲ ਦਾ ਸਫ਼ਲ ਤਜਰਬਾ ਕਰਨ ਦਾ ਦਾਅਵਾ ਕੀਤਾ। ਪਰਮਾਣੂ ਹਥਿਆਰ ਲੈ ਜਾਣ ਦੇ ਸਮਰੱਥ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ 650 ਕਿਲੋਮੀਟਰ ਹੈ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰ ਕੇ ਇਸ ਤਜਰਬੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਿਜ਼ਾਈਲ ਦੇ ਤਜਰਬੇ ਦਾ

ਮਹਾਦੋਸ਼ ਜਾਂਚ 'ਚ ਸਪੀਕਰ ਨੇ ਟਰੰਪ ਨੂੰ ਪੁੱਛਗਿੱਛ ਲਈ ਬੁਲਾਇਆ

ਵਾਸ਼ਿੰਗਟਨ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਮਹਾਦੋਸ਼ ਜਾਂਚ ਮਾਮਲੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਟਰੰਪ ਜੇਕਰ ਪੇਸ਼ ਹੋਣਾ ਜਾਂ ਲਿਖਤੀ ਰੂਪ ਵਿਚ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਟਰੰਪ ਖ਼ਿਲਾਫ਼ ਮਹਾਦੋਸ਼ ਮਾਮਲੇ ਵਿਚ ਇਸ ਸਮੇਂ ਸਦਨ ਦੀ ਖ਼ੁਫ਼ੀਆ ਮਾਮਲਿਆਂ ਦੀ ਕਮੇਟੀ ਗਵਾਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਅਫ਼ਗਾਨਿਸਤਾਨ ਦੀ ਰਾਜਧਾਨੀ 'ਚ ਧਮਾਕਿਆਂ ਦੌਰਾਨ ਚਾਰ ਜਵਾਨ ਜ਼ਖ਼ਮੀ

ਕਾਬੁਲ ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਸਵੇਰੇ ਫ਼ੌਜ ਦੇ ਟ੍ਰੇਨਿੰਗ ਸੈਂਟਰ ਵਿਚ ਹੋਏ ਧਮਾਕਿਆਂ ਵਿਚ ਚਾਰ ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਅਤੇ ਅੰਦਰੂਨੀ ਸੁਰੱਖਿਆ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕੇ ਕਾਬੁਲ ਮਿਲਟਰੀ ਟ੍ਰੇਨਿੰਗ ਸੈਂਟਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜੋਕਿ ਕਾਬੁਲ ਦੇ ਪੱਛਮੀ ਇਲਾਕੇ ਵਿਚ ਸਥਿਤ ਹੈ। ਅੰਦਰੂਨੀ ਸੁਰੱਖਿਆ ਵਿਭਾਗ ਦੇ ਬੁਲਾਰੇ ਨਸਰਤ ਰਾਹੀਮੀ ਨੇ

ਢਾਕਾ 'ਚ 220 ਰੁਪਏ ਕਿੱਲੋ ਮਿਲ ਰਿਹਾ ਪਿਆਜ਼, ਭਾਰਤ ਤੋਂ ਬਰਾਮਦ ਬੰਦ ਹੋਣ ਤੋਂ ਬਾਅਦ ਹੋਇਆ ਇਹ ਹਾਲ

ਢਾਕਾ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :: ਪਿਆਜ਼ ਤੋਂ ਭਾਰਤੀ ਤਾਂ ਘੱਟ ਪਰੇਸ਼ਾਨ ਪਰ ਗੁਆਂਢੀ ਮੁਲਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੈ। ਆਲਮ ਇਹ ਹੈ ਕਿ ਗੁਆਂਢੀ ਦੇਸ਼ ਬੰਗਲਾਦੇਸ਼ 'ਚ ਪਿਆਜ਼ ਦੀ ਕੀਮਤ 220 ਰੁਪਏ ਪ੍ਰਤੀ ਕਿੱਲੋ ਪਹੁੰਚਣ ਤੋਂ ਬਾਅਦ ਖ਼ੁਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪਿਆਜ਼ ਖਾਣਾ ਛੱਡ ਦਿੱਤਾ ਹੈ। ਦੇਸ਼ ਵਿਚ ਐਮਰਜੈਂਸੀ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਹਵਾਈ ਜਹਾਜ਼ ਰਾਹੀਂ ਪਿਆਜ਼ ਦਰਾਮਦ ਕੀਤਾ ਜਾ ਰਿਹਾ ਹੈ। ਅਸਲ ਵਿਚ ਭਾਰਤ 'ਚ ਪਿਆਜ਼ ਦੀਆਂ ਕੀਮਤਾਂ ਵਧਣ ਤੋਂ ਬਾਅਦ ਸਰਕਾਰ ਨੇ ਇਸ ਦੀ ਬਰਾਮਦ 'ਚ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਗੁਆਂਡੀ ਦੇਸ਼ਾਂ 'ਚ ਪਿਆਜ਼ ਦੇ ਭਾਅ ਅਸਮਾਨੀਂ ਪਹੁੰਚ ਗਏ।
ਭਾਰਤ 'ਚ ਮੌਨਸੂਨ ਦੌਰਾਨ ਜ਼ਬਰਦਸਤ ਬਾਰਿਸ਼ ਹੋਣ ਕਾਰਨ ਪਿਆਜ਼ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ। ਲਿਹਾਜ਼ਾ, ਪਿਆਜ਼ ਦਾ ਉਤਪਾਦਨ ਘਟ ਹੋਣ ਕਾਰਨ ਕੀਮਤਾਂ 'ਚ ਜ਼ਬਰਦਸਤ ਇਜ਼ਾਫ਼ਾ ਹੋਇਆ। ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਖਾਣੇ 'ਚ ਪਿਆਜ਼ ਦਾ ਜ਼ਿਆਦਾ ਹੀ ਇਸਤੇਮਾਲ ਹੁੰਦਾ ਹੈ। ਇਹ ਸਿਆਸੀ ਲਿਹਾਜ਼ ਤੋਂ ਵੀ ਕਾਫ਼ੀ ਸੰਵੇਦਨਸ਼ੀਲ ਹੈ। ਜ਼ਿਕਰਯੋਗ ਹੈ ਕਿ ਇਸ ਕਾਰਨ ਭਾਜਪਾ ਦੀ ਅਟਲ ਬਿਹਾਰੀ ਭਾਜਪਾਈ ਦੀ ਸਰਕਾਰ ਤਕ ਡਿੱਗ ਚੁੱਕੀ ਹੈ।

ਗੋਤਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਦੀ ਚੁੱਕੀ ਸਹੁੰ, ਬਣੇ ਦੇਸ਼ ਦੇ ਸੱਤਵੇਂ ਰਾਸ਼ਟਰਪਤੀ

ਕੋਲੰਬੋ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀਲੰਕਾ ਵਿਚ ਗੋਤਬਾਯਾ ਰਾਜਪਕਸ਼ੇ ਨੇ ਅੱਜ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਉਹ ਦੇਸ਼ ਦੇ 7ਵੇਂ ਰਾਸ਼ਟਰਪਤੀ ਬਣੇ। ਉਨ੍ਹਾਂ ਨੂੰ ਐਤਵਾਰ ਨੂੰ ਚੁਣਾਵੀ ਨਤੀਜਿਆਂ ਵਿਚ ਜਿੱਤ ਹਾਸਲ ਹੋਈ ਸੀ। ਜਾਣਾਕਾਰੀ ਮੁਤਾਬਕ ਰਾਜਪਕਸ਼ੇ ਜਿਨ੍ਹਾਂ ਨੇ ਸ੍ਰੀਲੰਕਾ ਐਸਐਲੀਪੀਪੀ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜੀ। ਸਹੁੰ ਚੁੱਕ ਸਮਾਗਮ ਪੁਰਾਤਨ ਬੋਧੀ ਸ਼ਹਿਰ ਅਨੁਰਾਧਪੁਰਾ ਵਿਚ ਰੂਵਨਵੇਲੀਸਆ ਵਿਚ ਆਯੋਜਿਤ ਕੀਤਾ ਗਿਆ।

ਬੰਗਲਾਦੇਸ਼ 'ਚ ਇਮਾਰਤ ਡਿੱਗਣ ਕਾਰਨ ਸੱਤ ਜਾਣਿਆਂ ਦੀ ਮੌਤ, 32 ਜ਼ਖ਼ਮੀ

ਢਾਕਾ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਦੇ ਤੱਟੀ ਸ਼ਹਿਰ ਛੱਤੋਗ੍ਰਾਮ ਵਿਚ ਗੈਸ ਲਾਈਨ ਦੇ ਧਮਾਕੇ ਕਾਰਨ ਇਕ ਮਕਾਨ ਦੀ ਛੱਤ ਉੱਡ ਗਈ ਜਿਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਜਦਕਿ 32 ਹੋਰ ਜ਼ਖ਼ਮੀ ਹੋ ਗਏ।

ਕੈਲੀਫੋਰਨੀਆ 'ਚ ਫਾਇਰਿੰਗ, ਪਰਿਵਾਰ ਦੇ ਪੰਜ ਜੀਆਂ ਦੀ ਮੌਤ

ਲਾਸ ਏਂਜਲਸ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਦੱਖਣੀ ਕੈਲੀਫੋਰਨੀਆ ਵਿਚ ਇਕ ਘਰ 'ਚ ਕੀਤੀ ਗਈ ਫਾਇਰਿੰਗ 'ਚ ਤਿੰਨ ਬੱਚਿਆਂ ਸਣੇ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਫਾਇਰਿੰਗ ਕਰਨ ਵਾਲਾ ਹਮਲਾਵਰ ਵੀ ਮਿ੍ਤਕਾਂ ਵਿਚ ਸ਼ਾਮਲ ਹੈ।

ਐੱਫਏਟੀਐੱਫ ਯੋਜਨਾ ਲਈ ਈਯੂ ਪਾਕਿਸਤਾਨ ਦੀ ਕਰੇਗਾ ਮਦਦ

ਇਸਲਾਮਾਬਾਦ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅੱਤਵਾਦੀਆਂ ਨੂੰ ਸਮਰਥਨ ਦੇ ਦੋਸ਼ਾਂ ਅਤੇ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਯੂਰਪੀ ਸੰਘ (ਈਯੂ) ਨੇ ਵਿੱਤੀ ਕਾਰਵਾਈ ਕਾਰਜ ਬਲ (ਐੱਫਏਟੀਐੱਫ) ਦੀ ਕਾਰਜ ਯੋਜਨਾ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਨੇ ਐੱਫਏਟੀਐੱਫ ਕਾਰਜ ਯੋਜਨਾ ਨੂੰ ਲਾਗੂ ਕਰਨ ਵਿਚ ਈਯੂ ਦੀ ਤਕਨੀਕੀ ਮਦਦ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ। ਪਾਕਿਸਤਾਨੀ ਅਖ਼ਬਾਰ 'ਡਾਨ' 'ਚ ਛਪੀ ਖ਼ਬਰ ਮੁਤਾਬਿਕ ਬਰੱਸਲਜ਼ ਵਿਚ ਯੂਰਪੀ ਸੰਘ ਅਤੇ ਪਾਕਿਸਤਾਨ ਦੇ ਸਾਂਝੇ ਕਮਿਸ਼ਨ ਦੇ 10ਵੇਂ ਇਜਲਾਸ ਦੀ ਸਮਾਪਤੀ ਪਿੱਛੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਇਸ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਪਾਕਿਸਤਾਨ ਵੱਲੋਂ ਐੱਫਏਟੀਐੱਫ ਦੀਆਂ ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਬਰਕੀਨਾ ਫਾਸੋ 'ਚ ਦੋ ਵੱਖ-ਵੱਖ ਮੁਕਾਬਲਿਆਂ ਵਿਚ 32 ਅੱਤਵਾਦੀ ਕੀਤੇ ਢੇਰ

ਉਆਗਾਡੋਗੋ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਕੀਨਾ ਫਾਸੋ ਦੀ ਫ਼ੌਜ ਨੇ ਐਤਵਾਰ ਨੂੰ ਦੱਸਿਆ ਕਿ ਫ਼ੌਜ ਨੇ ਦੇਸ਼ ਦੇ ਉੱਤਰੀ ਹਿੱਸਿਆਂ 'ਚ ਦੋ ਵੱਖ-ਵੱਖ ਮੁਕਾਬਲਿਆਂ ਵਿਚ 32 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਕਾਰਵਾਈ ਦੌਰਾਨ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086754174
Copyright © 2019, Panjabi Times. All rights reserved. Website Designed by Mozart Infotech