ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਮਨੀ ਲਾਂਡਰਿੰਗ ਵਿਰੁੱਧ ਯੂਰਪੀ ਯੂਨੀਅਨ ਦੇ ਵੱਡੇ ਦੇਸ਼ ਸਾਂਝੀ ਨਿਗਰਾਨ ਅਥਾਰਿਟੀ ਕਾਇਮ ਕਰਨ ਲੱਗੇ

November 10, 2019 11:30 AM

ਬ੍ਰਸਲਜ਼,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰਪੀ ਯੂਨੀਅਨ ਦੇ ਵੱਡੇ ਦੇਸ਼ ਸਾਂਝੇ ਤੌਰ ਉੱਤੇ ਨਵੀਂ ਨਿਗਰਾਨ ਅਥਾਰਟੀ ਕਾਇਮ ਕਰਨ ਲਈ ਸਰਗਰਮ ਹੋ ਗਏ ਹਨ। ਇਹ ਏਜੰਸੀ ਵੱਖ-ਵੱਖ ਦੇਸ਼ਾਂ ਵਿੱਚ ਕਾਲੇ ਧਨ ਨੂੰ ਚਿੱਟਾ ਬਣਾਉਣ (ਮਨੀ ਲਾਂਡਰਿੰਗ) ਦੇ ਮਾਮਲਿਆਂ ਨਾਲ ਦੇਸ਼ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਤੌਰ ਨਜਿੱਠ ਸਕੇਗੀ ਅਤੇ ਸਿੱਧੀ ਕਾਰਵਾਈ ਕਰ ਸਕੇਗੀ। ਜ਼ਿਕਰਯੋਗ ਹੈ ਕਿ ਯੂਰਪੀ ਯੂਨੀਅਨ ਦੇ ਬੈਂਕਾਂ ਵਿੱਚ ਮਨੀ ਲਾਂਡਰਿੰਗ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਜਰਮਨੀ, ਫਰਾਂਸ, ਇਟਲੀ, ਸਪੇਨ, ਨੈਦਰਲੈਂਡਜ਼ ਅਤੇ ਲਾਤਵੀਆ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ 28 ਦੇਸ਼ਾਂ ਦੀ ਯੂਰਪੀ ਯੂਨੀਅਨ ਨੂੰ ਇੱਕ ਕੇਂਦਰੀ ਨਿਗਰਾਨ ਦੀ ਲੋੜ ਹੈ ਜੋ ਯੂਰਪੀ ਯੂਨੀਅਨ ਦੇ ਵਿੱਤੀ ਪ੍ਰਬੰਧ ਵਿੱਚ ਧਨ ਦੀ ਸਿੱਧੀ ਆਮਦ ਦੀ ਬੁਰਾਈ ਨਾਲ ਨਜਿੱਠ ਸਕੇ।
ਇਸ ਪਹਿਲਕਦਮੀ ਨੂੰ ਸ਼ੁਰੂ ਕਰਨ ਪਿੱਛੇ ਇੱਕ ਪਾਸੇ ਮੁੱਖ ਕਾਰਨ ਲਾਤਵੀਆ, ਮਾਲਟਾ ਅਤੇ ਸਾਈਪਰਸ ਵਿੱਚ ਮਨੀ ਲਾਂਡਰਿੰਗ ਦੇ ਮੁੱਦੇ ਉੱਤੇ ਯੂਰਪੀਅਨ ਵਿੱਤੀ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਹੜਤਾਲਾਂ ਹਨ ਅਤੇ ਦੂਜੇ ਪਾਸੇ ਬਾਲਟਿਕ ਅਤੇ ਉੱਤਰੀ ਯੂਰਪ ਦੇ ਵੱਡੇ ਬੈਂਕਾਂ ਵਿੱਚ ਰੂਸ ਦੇ ਵਿੱਚੋਂ ਗਲਤ ਤਰੀਕੇ ਨਾਲ ਇਕੱਤਰ ਕੀਤੀ ਹੋਈ ਅਰਬਾਂ ਯੂਰੋ ਦੀ ਰਾਸ਼ੀ ਜਮ੍ਹਾਂ ਹੋ ਰਹੀ ਹੈ। ਇਹ ਰਾਸ਼ੀ ਅਸਤੋਨੀਆ ਵਿੱਚ ਡਾਂਸਕੇ ਬੈਂਕ ਦੀ ਬਰਾਂਚ ਰਾਹੀਂ ਜਮ੍ਹਾਂ ਹੋਈ ਹੈ, ਜੋ ਕਿ ਯੂਰਪ ਵਿੱਚ ਮਨੀਲਾਂਡਰਿੰਗ ਦਾ ਸਭ ਤੋਂ ਵੱਡਾ ਸਕੈਂਡਲ ਮੰਨਿਆ ਜਾ ਰਿਹਾ ਹੈ। ਮਨੀਲਾਂਡਰਿੰਗ ਦੀ ਬੁਰਾਈ ਨਾਲ ਯੂਰਪੀ ਯੂਨੀਅਨ ਨੂੰ ਇੱਕਜੁੱਟ ਹੋ ਕੇ ਨਜਿੱਠਣ ਦੀ ਲੋੜ ਇਸ ਕਰਕੇ ਪਈ ਹੈ ਕਿਉਂਕਿ ਯੂਰਪੀ ਯੂਨੀਅਨ ਦੇ ਮੈਂਬਰ ਦੇਸ਼ ਆਪਣੇ ਪੱਧਰ ਉੱਤੇ ਇਸ ਨਾਲ ਨਜਿੱਠਣ ਵਿੱਚ ਨਾਕਾਮ ਰਹੇ ਹਨ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਜਮਾਇਕਾ ਦੀ ਟੋਨੀ-ਐੱਨ ਸਿੰਘ ਸਿਰ ਸਜਿਆ ਵਿਸ਼ਵ ਸੁੰਦਰੀ ਦਾ ਤਾਜ

ਲੰਡਨ,15 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਸ ਵਰ੍ਹੇ ਦੀ ਵਿਸ਼ਵ ਸੁੰਦਰੀ (ਮਿਸ ਵਰਲਡ) ਦਾ ਤਾਜ ਜਮਾਇਕਾ ਦੀ ਟੋਨੀ-ਐੱਨ ਸਿੰਘ (23) ਦੇ ਸਿਰ ਸਜਿਆ ਹੈ ਤੇ ਭਾਰਤ ਦੀ ਸੁਮਨ ਰਾਓ ਇਸ ਸੁੰਦਰਤਾ ਮੁਕਾਬਲੇ ਵਿਚ ਤੀਜੇ ਸਥਾਨ ’ਤੇ ਰਹੀ ਹੈ। ਡਾਕਟਰ ਬਣਨ ਦੀ ਚਾਹਤ ਰੱਖਦੀ ਟੋਨੀ ਦੇ ਪਿਤਾ ਬ੍ਰੈਡਸ਼ਾਅ ਸਿੰਘ ਭਾਰਤੀ-ਕੈਰੇਬਿਆਈ ਮੂਲ ਦੇ ਹਨ ਤੇ ਉਸ ਦੀ ਮਾਂ ਜਹਰੀਨ ਬੈਲੇ ਅਫ਼ਰੀਕੀ-ਕੈਰੇਬਿਆਈ ਮੂਲ ਦੀ ਹੈ। ਮੌਜੂਦਾ ਸਮੇਂ ਉਹ ਫਲੋਰਿਡਾ ਸਟੇਟ ਯੂਨੀਵਰਸਿਟੀ 

ਸੋਧੇ ਨਾਗਰਿਕਤਾ ਕਾਨੂੰਨ ਖ਼ਿਲਾਫ਼ ਲੰਡਨ ’ਚ ਰੋਸ ਪ੍ਰਦਰਸ਼ਨ

ਲੰਡਨ,15 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਵੱਖ-ਵੱਖ ਸੰਗਠਨਾਂ ਦੇ ਲੋਕਾਂ ਨੇ ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਅੱਜ ਇੱਥੇ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਇਸ ਨੂੰ ਮੋਦੀ ਸਰਕਾਰ ਦੀ ‘ਅਸਫ਼ਲਤਾ’ ਕਰਾਰ ਦਿੱਤਾ। ਆਪਣੇ ਰਵਾਇਤੀ ਪਹਿਰਾਵੇ ਪਾ ਬੱਚਿਆਂ ਦੇ ਨਾਲ ਆਏ ਬ੍ਰਿਟਿਸ਼-ਅਸਾਮੀ ਭਾਈਚਾਰੇ ਦੇ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ’ਤੇ ਅਸਾਮੀ ਭਾਸ਼ਾ ਤੇ ਅੰਗਰੇਜ਼ੀ ਵਿਚ ਲਿਖਿਆ ਸੀ ‘ਲੋਕਤੰਤਰ ਬਚਾਓ, ਕੈਬ ਰੋਕੋ।

ਲੇਬਰ ਵੋਟਰਾਂ ਵੱਲੋਂ ਜਤਾਏ ਭਰੋਸੇ ਉਤੇ ਖ਼ਰਾ ਉਤਰਾਂਗਾ: ਜੌਹਨਸਨ

ਲੰਡਨ,15 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਹਿਦ ਲਿਆ ਹੈ ਕਿ ਉਹ ਪਹਿਲਾਂ ਵਿਰੋਧੀ ਧਿਰ ਨੂੰ ਵੋਟ ਕਰਨ ਵਾਲੇ ਉਨ੍ਹਾਂ ਵੋਟਰਾਂ ਦੇ ਭਰੋਸੇ ’ਤੇ ਖ਼ਰਾ ਉਤਰਨਗੇ ਜਿਨ੍ਹਾਂ ਇਸ ਵਾਰ ਕੰਜ਼ਰਵੇਟਿਵ ਪਾਰਟੀ ਦੇ ਹੱਕ ’ਚ ਫ਼ਤਵਾ ਦਿੱਤਾ ਹੈ। ਜੌਹਨਸਨ ਨੇ ਕਿਸੇ ਸਮੇਂ ਲੇਬਰ ਪਾਰਟੀ ਦਾ ਗੜ੍ਹ ਰਹੇ ਉੱਤਰ-ਪੂਰਬੀ ਖੇਤਰ ਦਾ ਦੌਰਾ ਕੀਤਾ ਤੇ ਉੱਥੇ ਮੌਜੂਦ ਲੋਕਾਂ ਦੀ ਭੀੜ ਨੂੰ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਰਵਾਇਤੀ ਲੇਬਰ ਵੋਟਰਾਂ ਲਈ ਉਨ੍ਹਾਂ ਦੀ ਪਾਰਟੀ ਨੂੰ ਵੋਟ ਦੇਣਾ ਕਿੰਨਾ ਮੁਸ਼ਕਲ ਰਿਹਾ ਹੋਵੇਗਾ। ਜੌਹਨਸਨ ਨੇ ਕਿਹਾ ਕਿ ਉਹ ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ ਤੋਂ ਇਲਾਵਾ ਕੌਮੀ ਸਿਹਤ ਸੇਵਾ (ਐੱਨਐਚਐੱਸ), ਸਿੱਖਿਆ, ਸੁਰੱਖਿਆ

ਜੌਹਨਸਨ ਦੀ ਜਿੱਤ ਨਾਲ ਮੁਸਲਿਮ ਭਾਈਚਾਰੇ ’ਚ ਖ਼ੌਫ਼

ਲੰਡਨ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਯੂਕੇ ਵਿੱਚ ਬਰਤਾਨਵੀ ਮੁਸਲਮਾਨਾਂ ਦੀ ਨੁਮਾਇੰਦਾ ਜਥੇਬੰਦੀ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਆਮ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਮਗਰੋਂ ਮੁਲਕ ਵਿੱਚ ਰਹਿੰਦੇ ਮੁਸਲਿਮ ਭਾਈਚਾਰੇ ਵਿੱਚ ‘ਇਕ ਪ੍ਰਤੱਖ ਜਿਹਾ ਡਰ’ ਹੈ। ਮੁਸਲਿਮ ਕੌਂਸਲ ਆਫ਼ ਬ੍ਰਿਟੇਨ (ਐੱਮਸੀਬੀ), ਜਿਸ ਨੇ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੇ ਮੁਸਲਿਮ ਵਿਰੋਧੀ ਵਤੀਰੇ ਦੀ ਮੁਕੰਮਲ ਜਾਂਚ ਕਰਾਉਣ ਦਾ ਸੱਦਾ ਦਿੱਤਾ ਸੀ

ਜੌਹਨਸਨ ਜਸ਼ਨ ਮਨਾਉਣ ਲਈ ਉੱਤਰੀ ਇੰਗਲੈਂਡ ਰਵਾਨਾ

ਲੰਡਨ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਆਮ ਚੋਣਾਂ ਵਿੱਚ ਮਿਲੇ ਵੱਡੇ ਫ਼ਤਵੇ ਮਗਰੋਂ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਚੁਣੇ ਕਾਨੂੰਨਘਾੜਿਆਂ ਨੂੰ ਮਿਲਣ ਤੇ ਜਸ਼ਨ ਮਨਾਉਣ ਦੇ ਇਰਾਦੇ ਨਾਲ ਅੱਜ ਉੱਤਰੀ ਇੰਗਲੈਂਡ ਰਵਾਨਾ ਹੋ ਗਏ।

ਬਰਤਾਨਵੀ ਇਤਿਹਾਸਕ ਚੋਣਾਂ ’ਚ ਜੌਹਨਸਨ ਦੀ ਜਿੱਤ

ਲੰਡਨ/ਬਰੱਸਲਜ਼,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਨਾਇਟਿਡ ਕਿੰਗਡਮ (ਯੂਕੇ) ਦੇ ਦਹਾਕਿਆਂ ਦੇ ਇਤਿਹਾਸ ’ਚ ਸਭ ਤੋਂ ਨਾਟਕੀ ਆਮ ਚੋਣਾਂ ਭਰਵੇਂ ਬਹੁਮਤ ਨਾਲ ਜਿੱਤ ਲਈਆਂ ਹਨ। ਮੁਲਕ ’ਚ ਸਿਆਸੀ ਭੰਬਲਭੂਸਾ ਹੁਣ ਮੁੱਕ ਗਿਆ ਹੈ ਤੇ ਇਸ ਦੇ ਨਾਲ ਹੀ ਨਵੇਂ ਵਰ੍ਹੇ ’ਚ ਬਰਤਾਨੀਆ ਯੂਰੋਪੀਅਨ ਯੂਨੀਅਨ ਨਾਲੋਂ ਤੋੜ-ਵਿਛੋੜੇ ਦੇ ਮੰਤਵ ਨਾਲ ਦਾਖ਼ਲ ਹੋਵੇਗਾ। ਜੌਹਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ 364 ਸੀਟਾਂ ਜਿੱਤੀਆਂ ਹਨ। 650 ਮੈਂਬਰੀ ਬ੍ਰਿਟਿਸ਼ ਸੰਸਦ (ਹਾਊਸ ਆਫ਼ ਕਾਮਨਜ਼) ’ਚ ਲੇਬਰ ਪਾਰਟੀ ਨੂੰ 203 ਸੀਟਾਂ ਹੀ ਮਿਲੀਆਂ ਹਨ। ਯੂਕੇ ਦੀ ਸੰਸਦ ਲਈ ਇਸ ਵਾਰ ਭਾਰਤੀ ਮੂਲ ਦੇ ਰਿਕਾਰਡ 15 ਸੰਸਦ ਮੈਂਬਰ ਚੁਣੇ ਗਏ ਹਨ।

ਮੰਗੂ ਮੱਠ ਢਾਹੁਣ ਦੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਨਿੰਦਾ

ਲੰਡਨ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਉੜੀਸਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠ ਢਾਹੁਣ ਦੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ | ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ 

25 ਔਰਤਾਂ ਦਾ ਸ਼ੋਸ਼ਣ ਕਰਨ ਵਾਲਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

ਲੰਡਨ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਲੰਡਨ ਦੀ ਓਲਡ ਵੈਲੀ ਅਦਾਲਤ ਨੇ ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਔਰਤਾਂ ਦਾ ਸ਼ੋਸ਼ਣ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਮਨੀਸ਼ ਸ਼ਾਹ ਔਰਤਾਂ ਦਾ ਸ਼ੋਸ਼ਣ ਕਰਦਾ ਸੀ, ਤੇ ਉਨ੍ਹਾਂ ਦੀ ਕਮਜ਼ੋਰੀ ਦਾ ਸਹਾਰਾ ਲੈ ਕੇ ਹਾਲੀਵੁੱਡ ਤੇ ਟੀ.ਵੀ. ਅਦਾਕਾਰਾਂ ਦੀਆਂ ਕੈਂਸਰ ਨਾਲ ਸਬੰਧਿਤ ਖ਼ਬਰਾਂ ਸੁਣਾ ਕੇ ਡਰਾਉਂਦਾ ਸੀ | ਅਦਾਲਤ ਵਿਚ ਦੱਸਿਆ ਗਿਆ ਕਿ ਮਨੀਸ਼ ਸ਼ਾਹ ਨੇ 

ਗੁਆਂਢੀ 'ਤੇ ਤੇਜ਼ਾਬ ਸੁੱਟਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਕੈਦ

ਲੰਡਨ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਯੂ.ਕੇ. ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 53 ਸਾਲ ਦੇ ਵਿਅਕਤੀ ਨੂੰ ਗੁਆਂਢੀ 'ਤੇ ਮਾਮੂਲੀ ਤਕਰਾਰ ਉਪਰੰਤ ਤੇਜ਼ਾਬ ਸੁੱਟਣ ਦੇ ਦੋਸ਼ 'ਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ | ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਕਤ ਅਪਰਾਧ ਬੇਹੱਦ ਘਿਨਾਉਣਾ ਹੈ, ਤੇ ਪੀੜਤ ਦੇ ਚਿਹਰੇ ਦੇ ਦਾਗ ਸਾਰੀ ਉਮਰ ਰਹਿਣਗੇ ਪਰ ਉਸ ਨੂੰ ਇਸ ਗੱਲ ਦਾ ਦਿਲਾਸਾ ਹੋਵੇਗਾ, ਕਿ ਉਸ ਨਾਲ ਨਿਆਂ ਕੀਤਾ ਗਿਆ ਹੈ | 

ਭਾਰਤ ਸਰਕਾਰ ਨਾਲ ਗੱਲਬਾਤ ਰਾਜਨੀਤਿਕ ਮੁੱਦਿਆਂ 'ਤੇ ਹੋਈ-ਸੇਵਾ ਸਿੰਘ ਲੱਲੀ

ਲੰਡਨ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿਚ ਵੱਸਦੇ ਪੁਰਾਣੇ ਖਾਲਿਸਤਾਨੀ ਆਗੂਆਂ ਵਲੋਂ ਕੀਤੀ ਮੁਲਾਕਾਤ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਸ਼ੋਸ਼ਲ ਮੀਡੀਆ 'ਤੇ ਮੁਲਾਕਾਤ ਕਰਨ ਵਾਲੇ ਸਿੱਖ ਆਗੂਆਂ ਦੀ ਵੱਡੇ ਪੱਧਰ 'ਤੇ ਆਲੋਚਨਾ ਹੋ ਰਹੀ ਹੈ, ਤੇ ਉਨ੍ਹਾਂ ਨੂੰ ਤੰਨਜ ਕੱਸੇ ਜਾ ਰਹੇ ਹਨ | ਇਸ ਸਬੰਧੀ ਖਾਲਿਸਤਾਨ ਜਲਾਵਤਨ ਸਰਕਾਰ ਦੇ ਰਾਸ਼ਟਰਪਤੀ ਸੇਵਾ ਸਿੰਘ ਲੱਲੀ ਨੇ ਕਿਹਾ ਕਿ ਉਹ ਚਿਰਾਂ ਤੋਂ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਤੇ ਦਲ ਖਾਲਸਾ ਵਾਂਗ ਪੰਜਾਬ ਵਿਚ ਜਾ ਕੇ ਸਿੱਖਾਂ ਦੇ ਹੱਕਾਂ ਦੀ ਆਵਾਜ਼ ਤੇ ਖਾਲਿਸਤਾਨ ਦੀ ਗੱਲ ਕੀਤੀ ਜਾਵੇ, ਜਿਸ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਲਿਖਤੀ ਰੂਪ ਵਿਚ ਹੋਈ ਸੀ 

ਤੇਜ਼ਾਬ ਹਮਲੇ ’ਚ ਭਾਰਤੀ ਮੂਲ ਦੇ ਦੋਸ਼ੀ ਨੂੰ 20 ਸਾਲ ਦੀ ਜੇਲ੍ਹ

ਲੰਡਨ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਆਪਣੇ ਗੁਆਂਢੀ ਉੱਤੇ ਤੇਜ਼ਾਬ ਸੁੱਟਣ ਅਤੇ ਗੰਭੀਰ ਜ਼ਖ਼ਮੀ ਕਰਨ ਦੇ ਕੇਸ ਵਿੱਚ ਅਦਾਲਤ ਨੇ ਭਾਰਤੀ ਮੂਲ ਦੇ ਦੋਸ਼ੀ ਨੂੰ ਵੀਹ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਨੇਰੇਸਬਰੁੱਕ ਕਰਾਊਨ ਕੋਰਟ ਦੇ ਜੱਜ ਵੱਲੋਂ ਸੁਣਾਈ ਸਜ਼ਾ ਅਨੁਸਾਰ ਸੰਤੋਖ ਜੌਹਲ ਘੱਟੋ ਘੱਟ 15 ਸਾਲ ਸਲਾਖਾਂ ਪਿੱਛੇ ਰਹੇਗਾ। ਉਸ ਨੂੰ ਇਸ ਅਦਾਲਤ ਦੀ ਜਿਊਰੀ ਨੇ ਪਿਛਲੇ ਸਾਲ ਦੋਸ਼ੀ ਠਹਿਰਾਇਆ ਸੀ। ਜੌਹਲ ਨੇ ਆਪਣੇ ਗੁਆਂਢੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ ਉਸ ਨੂੰ ਸਰੀਰਕ ਤੌਰ ਉੱਤੇ ਨੁਕਸਾਨ ਪਹੁੰਚਾਉਣ ਦੀ ਭਾਵਨਾ ਤਹਿਤ ਤੇਜ਼ਾਬ ਸੁੱਟ ਦਿੱਤਾ ਸੀ। ਹਮਲੇ ਵਿੱਚ ਪੀੜਤ ਗੰਭੀਰ ਜ਼ਖ਼ਮੀ ਹੋ ਗਿਆ ਸੀ। ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੇ ਪੀੜਤ ਨੂੰ ਕਦੇ ਵੀ ਨਾ ਖਤਮ ਹੋਣ ਵਾਲੇ ਜ਼ਖ਼ਮ ਦਿੱਤੇ ਹਨ।

ਬਰਤਾਨੀਆ ਚੋਣਾਂ: ਵੱਡੀ ਗਿਣਤੀ ਵੋਟਰ ਪੋਲਿੰਗ ਕੇਂਦਰਾਂ ’ਚ ਪੁੱਜੇ

ਲੰਡਨ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਵਿੱਚ ਇੱਕ ਸਦੀ ਦੌਰਾਨ ਪਹਿਲੀ ਵਾਰ ਦਸੰਬਰ ਮਹੀਨੇ ਹੋਣ ਰਹੀਆਂ ਮੱਧਕਾਰਲੀ ਚੋਣਾਂ ਲਈ ਲੱਖਾਂ ਦੀ ਗਿਣਤੀ ’ਚ ਵੋਟਰ ਪੋਲਿੰਗ ਕੇਂਦਰਾਂ ’ਤੇ ਪਹੁੰਚੇ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੌਰਬਿਨ ਨੇ ਲੰਡਨ ’ਚ ਸਭ ਤੋਂ ਪਹਿਲਾਂ ਆਪਣੀ ਵੋਟ ਪਾਈ।

ਯੂਕੇ ਚੋਣਾਂ: ਪਾਰਟੀਆਂ ਨੇ ਆਖਰੀ ਹੰਭਲਾ ਮਾਰਿਆ

ਲੰਡਨ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੰਗਲੈਂਡ ਦੀਆਂ ਵੀਰਵਾਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਆਖਰੀ ਹੰਭਲਾ ਮਾਰਿਆ। ਹੁਕਮਰਾਨ ਕੰਜ਼ਰਵੇਟਿਵ ਪਾਰਟੀ ਦੇ ਬੋਰਿਸ ਜੌਹਨਸਨ ‘ਬ੍ਰੈਗਜ਼ਿਟ’ ਲਾਗੂ ਕਰਾਉਣ ਅਤੇ ਲੇਬਰ ਪਾਰਟੀ ਦੇ ਜੈਰੇਮੀ ਕੌਰਬਿਨ ‘ਭਵਿੱਖ ਲਈ ਵੋਟ’ ਦੇ ਸਹਾਰੇ ਸੱਤਾ ਹਾਸਲ ਕਰਨ ਦੇ ਚਾਹਵਾਨ ਹਨ। ਲਿਬਰਲ ਡੈਮੋਕਰੈਟ ਆਗੂ ਜੋਅ ਸਵਿਨਸਨ ਯੂਕੇ ਦੇ ਯੂਰੋਪੀਅਨ ਯੂਨੀਅਨ ਤੋਂ ਅੱਡ ਨਾ ਹੋਣ ਦਾ ਨਾਅਰਾ ਬੁਲੰਦ ਕਰ ਰਹੇ ਹਨ। ਸਕੌਟਿਸ਼ ਨੈਸ਼ਨਲ ਪਾਰਟੀ ਦੇ ਆਗੂ ਨਿਕੋਲਾ ਸਟਰਜਿਓਨ ਵੀ ਵੋਟਰਾਂ ਨੂੰ ਆਪਣੇ ਪੱਖ ’ਚ ਕਰਨ ਲਈ ਜੁਟੇ ਹੋਏ ਹਨ।

ਮੇਲ ਗੇਲ ਮਲਟੀਕਲਚਰਲ ਪ੍ਰਾਜੈਕਟ ਸਾਊਥਾਲ ਨੂੰ ਭਾਈਚਾਰਕ ਪੁਰਸਕਾਰ

ਲੰਡਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਰਹਿਨੁਮਾਈ ਹੇਠ ਚੱਲ ਰਹੇ ਮੇਲ ਗੇਲ ਮਲਟੀ ਕਲਚਰਲ ਕਮਿਊਨਿਟੀ ਪ੍ਰਾਜੈਕਟ ਨੂੰ ਲੰਡਨ ਵਿਚ ਆਮ ਲੋਕਾਂ ਦੀ ਭਲਾਈ ਵੱਖ-ਵੱਖ ਸੇਵਾਵਾਂ ਦੇਣ ਲਈ 'ਫੇਥ ਐਾਡ ਬਲੀਫ ਕਮਿਊਨਿਟੀ ਐਵਾਰਡ' (ਭਾਈਚਾਰਕ ਪੁਰਸਕਾਰ) ਦਿੱਤਾ ਗਿਆ | ਇਹ ਪੁਰਸਕਾਰ ਲੰਡਨ ਵਿਖੇ ਰਾਇਲ ਸੁਸਾਇਟੀ ਆਫ਼ ਮੈਡੀਸਨ ਵਲੋਂ ਕਰਵਾਏ ਸਮਾਗਮ ਦੌਰਾਨ ਮਹਾਰਾਣੀ ਦੇ ਲਾਰਡ ਲੈਫਟੀਨੈੱਟ ਵਲੋਂ ਦਿੱਤਾ ਗਿਆ | ਫੇਥ ਐਾਡ ਬਲੀਫ ਫੌਰਮ ਦੇ ਡਾਇਰੈਕਟਰ ਫਿਲ ਚੈਂਪੀਅਨ ਨੇ ਕਿਹਾ ਕਿ ਅੱਜ ਸਮਾਜ ਵਿਚ ਬਹੁਤ ਵੰਡੀਆਂ ਪਈਆਂ ਹੋਈਆਂ ਹਨ, ਇਸ ਲਈ ਬਹੁਤ ਮਹੱਤਵਪੂਰਨ ਹੈ ਕਿ ਹਰ ਪਿਛੋਕੜ ਵਾਲੇ ਭਾਈਚਾਰਿਆਂ ਨੂੰ ਇਕੱਠੇ ਕਰਨ ਲਈ ਯਕੀਨੀ ਬਣਾਈਏ, ਤੇ ਇਸ ਮਹਾਨ ਸ਼ਹਿਰ ਨੂੰ ਸੁਰੱਖਿਅਤ ਰੱਖੀਏ | ਮੇਲ ਗੇਲ ਦੇ ਕੋਆਰਡੀਨੇਟਰ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪੁਰਸਕਾਰ ਮੇਲ ਗੇਲ ਦੇ ਸੇਵਾਦਾਰਾਂ ਨੂੰ ਹੋਰ ਵੀ ਉਤਸ਼ਾਹਿਤ ਕਰੇਗਾ |

ਕਬੱਡੀ ਖਿਡਾਰੀ ਪਿਰਤਾ ਮੋਹੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਲੰਡਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਉੱਘੇ ਕਬੱਡੀ ਖਿਡਾਰੀ ਪਿਰਤਾ ਮੋਹੀ ਦੀ ਬੇਵਕਤੀ ਮੌਤ 'ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਖੇਡ ਸਕੱਤਰ ਤੇ ਕਬੱਡੀ ਪ੍ਰਮੋਟਰ ਪ੍ਰਭਜੋਤ ਸਿੰਘ ਬਿੱਟੂ ਮੋਹੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | 

ਹਲਿੰਗਡਨ ਕੌ ਾਸਲ ਵਲੋਂ ਮਨਾਇਆ 550ਵਾਂ ਪ੍ਰਕਾਸ਼ ਪੁਰਬ

ਲੰਡਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਲਿੰਗਡਨ ਕੌਾਸਲ ਵਲੋਂ ਪੰਜਾਬੀ ਕੌਾਸਲਰਾਂ ਮੈਰਾਥਨ ਦੌੜਾਕ ਜਗਜੀਤ ਸਿੰਘ ਹਰਦੋਫਰੋਲਾ, ਕੌਾਸਲਰ ਮਹਿੰਦਰ ਸਿੰਘ ਬਿਰਹਾ ਤੇ ਜਸਜੋਤ ਸਿੰਘ ਢੋਟ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਤਾਵਰਨ ਸਬੰਧੀ ਦਿੱਤੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਸਥਾਨਕ ਪਾਰਕ 'ਚ ਇਕ ਬੂਟਾ ਵੀ ਲਗਾਇਆ ਗਿਆ | ਉਪਰੰਤ ਕੌਾਸਲ ਹਾਲ ਵਿਚ ਕਰਵਾਏ ਵਿਸ਼ੇਸ਼ ਸਮਾਗਮ ਵਿਚ ਮੇਅਰ ਡੇਵਿਡ ੲੈਰੋ, ਡਿਪਟੀ ਮੇਅਰ ਤੇਜੀ ਬਾਰਨਸ, ਕੌਾਸਲ ਲੀਡਰ ਰੇਅ ਪੈਡੀਫੁੱਟ, ਦੀਦਾਰ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਆਦਿ ਨੇ ਹਿੱਸਾ ਲਿਆ | 

ਯੂਕੇ ਚੋਣਾਂ: ਲੇਬਰ ਪਾਰਟੀ ਨੇ ਸਿਹਤ ਸੇਵਾਵਾਂ ’ਤੇ ਕੰਜ਼ਰਵੇਟਿਵ ਘੇਰੇ

ਲੰਡਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਵਿੱਚ ਮੁੱਖ ਵਿਰੋਧੀ ਲੇਬਰ ਪਾਰਟੀ ਨੇ ਅਗਲੇ ਦਿਨਾਂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅੱਜ ਸਰਕਾਰ ਦੀਆਂ ਕਮੀਆਂ ਦਾ ਲਾਹਾ ਲੈਣ ਲਈ ਸਰਕਾਰੀ ਸਿਹਤ ਸੇਵਾਵਾਂ ਨੂੰ ਲੈ ਕੇ ਕਾਬਜ਼ ਧਿਰ ਕੰਜ਼ਰਵੇਟਿਵ ਪਾਰਟੀ ਨੂੰ ਘੇਰਿਆ ਅਤੇ ਬ੍ਰੈਗਜ਼ਿਟ ਸਬੰਧੀ ਇਸ ਦੇ ਸੁਨੇਹੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਘੱਟ ਗਿਣਤੀ ਵਾਲੀ ਸਰਕਾਰ ਨੇ ਅੱਜ ਆਸ ਪ੍ਰਗਟਾਈ ਕਿ ਬਰਤਾਨੀਆ ਨੂੰ ਯੂਰਪੀ ਸੰਘ ’ਚੋਂ ਬਾਹਰ ਕੱਢਣ ਸਬੰਧੀ ਉਹ ਅਗਲੇ ਮਹੀਨੇ ਦੇ ਅਖ਼ੀਰ ਤੱਕ ਸੰਸਦ ’ਚ ਬਹੁਮੱਤ ਹਾਸਲ ਕਰ ਲੈਣਗੇ।

ਸਿੱਖ ਕੈਦੀਆਂ ਦੇ ਕੇਸਾਂ ਦੀ ਪੈਰਵੀ ਅਤੇ ਮੁੜ ਵਸੇਬੇ ਲਈ ਯਤਨਸ਼ੀਲ ਸੰਸਥਾ 'ਸਿੱਖ ਰਿਲੀਫ਼' - ਬਲਬੀਰ ਸਿੰਘ ਬੈਂਸ

ਲੰਡਨ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸਮਾਜ ਸੇਵੀ ਸੰਸਥਾ 'ਸਿੱਖ ਰਿਲੀਫ਼' ਪਿਛਲੇ ਦੋ ਦਹਾਕਿਆਂ ਤੋਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਅਤੇ ਉਨ੍ਹਾਂ ਦੇ ਕੇਸਾਂ ਦੀ ਪੈਰਵੀ ਕਰਨ, ਮੁੜ ਵਸੇਬੇ ਅਤੇ ਮਨੁੱਖਤਾ ਦੇ ਭਲੇ ਲਈ ਲੋੜਵੰਦਾਂ ਦੀ ਮਦਦ ਲਈ ਕੰਮ ਕਰ ਰਹੀ ਹੈ | ਇਸ ਦੇ ਚੇਅਰਮੈਨ ਯੂ.ਕੇ. ਨਿਵਾਸੀ ਬਲਬੀਰ ਸਿੰਘ ਬੈਂਸ ਹਨ | ਬੀਤੇ ਦਿਨੀ ਵਿਦੇਸ਼ੀ ਵਸੇ ਪੁਰਾਣੇ ਖਾੜਕੂਆਂ 'ਤੇ ਮੋਦੀ ਸਰਕਾਰ ਨੇ ਪਾਏ ਡੋਰੇ ਸਿਰਲੇਖ ਹੇਠ ਛਪੀ ਖ਼ਬਰ ਬਾਰੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ 

ਵੀਨਸ ਨੇੜਲੇ ਸ਼ਹਿਰ ਮੇਸਟਰੇ ਵਿਖੇ ਪਾਸਪੋਰਟ ਕੈਂਪ 14 ਨੂੰ

ਵੀਨਸ (ਇਟਲੀ),9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮਿਲਾਨ ਸਥਿਤ ਇੰਡੀਅਨ ਕੌਾਸਲੇਟ ਦੁਆਰਾ ਇਟਲੀ ਵਸਦੇ ਭਾਰਤੀਆਂ ਨੂੰ ਪਾਸਪੋਰਟ ਸਹੂਲਤਾਂ ਦੇਣ ਹਿਤ ਇਟਲੀ ਦੇ ਵੀਨਸ ਨੇੜਲੇ ਸ਼ਹਿਰ ਮੇਸਟਰੇ ਵਿਖੇ 'ਪਾਸਪੋਰਟ ਕੈਂਪ' 14 ਦਸੰਬਰ ਨੂੰ ਲਗਾਇਆ ਜਾਵੇਗਾ | ਇਸ ਕੈਂਪ ਦੌਰਾਨ ਪਾਸਪੋਰਟ ਰਿਨਿਊ ਕਰਨ ਸਬੰਧੀ ਅਤੇ ਓ.ਸੀ.ਆਈ. ਕਾਰਡ ਨਾਲ਼ ਸਬੰਧਿਤ ਦਰਖਾਸਤਾਂ ਲਈ ਜਾਣਗੀਆਂ | ਤਿਆਰ ਪਾਸਪੋਰਟ ਤਕਸੀਮ ਵੀ ਕੀਤੇ ਜਾਣਗੇ |

ਫਿਨਲੈਂਡ 'ਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ

ਵੀਨਸ (ਇਟਲੀ),9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਫਿਨਲੈਂਡ 'ਚ ਮੌਜੂਦਾ ਟਰਾਂਸਪੋਰਟ ਅਤੇ ਸੰਚਾਰ ਮੰਤਰੀ ਫਿਨਲੈਂਡ ਦੀ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਵੀ ਹੋਵੇਗੀ ¢ ਵਰਤਮਾਨ 'ਚ ਇਹ ਸਿਰਲੇਖ 35 ਸਾਲਾ ਯੁਕਰੇਨ ਦੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਰੂਕ ਕੋਲ ਹੈ, ਜਿਸ ਨੇ ਮਈ 'ਚ ਅਹੁਦਾ ਸੰਭਾਲਿਆ ਸੀ ¢ ਮਾਰਿਨ ਫਿਨਲੈਂਡ ਦੇ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਵੀ ਬਣੇਗੀ, ਕਿਉਂਕਿ ਉਹ ਸੈਂਟਰ ਪਾਰਟੀ ਦੀ ਏਸਕੋ ਆਹੋ ਨਾਲੋਂ ਦੋ ਸਾਲ ਛੋਟੀ ਹੈ, ਜੋ ਅਪ੍ਰੈਲ 1991 'ਚ 36 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣੀ ਸੀ ¢ ਐਤਵਾਰ ਸ਼ਾਮ ਨੂੰ ਹੇਲਸਿੰਕੀ 'ਚ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਕੌਾਸਲ 'ਚ ਵੋਟਾਂ ਦੇ ਨਤੀਜੇ ਦੇ ਐਲਾਨ ਹੁੰਦੇ ਹੀ ਮਾਰਿਨ ਨੂੰ ਉਸ ਦੀ ਉਮਰ ਬਾਰੇ ਇਕ ਸਵਾਲ ਪੁੱਛਿਆ ਗਿਆ ¢ ਮਾਰਿਨ ਨੇ ਕਿਹਾ, Tਮੈਂ ਪਹਿਲਾਂ ਵਾਂਗ ਉੱਤਰ ਦਿਆਂਗੀ ¢ ਮੈਂ ਆਪਣੀ ਉਮਰ ਜਾਂ ਆਪਣੀ ਲਿੰਗ ਬਾਰੇ ਅਸਲ 'ਚ ਕਦੇ ਨਹੀਂ ਸੋਚਿਆ, 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087993554
Copyright © 2019, Panjabi Times. All rights reserved. Website Designed by Mozart Infotech