ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਸੰਪਾਦਕੀ

ਉੱਤਰੀ ਭਾਰਤ ਨੂੰ ਹਵਾ ਪ੍ਰਦੂਸ਼ਣ ਤੋਂ ਨਿਜਾਤ ਕਿਵੇਂ ਮਿਲੇ

November 10, 2019 03:20 PM

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ, ਹਰਿਆਣਾ, ਪੰਜਾਬ ਸਮੇਤ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸੇ ਹਵਾ ਦੇ ਖ਼ਤਰਨਾਕ ਪ੍ਰਦੂਸ਼ਣ ਧੂੰਆਂਖੀ ਧੁੰਦ ਦੀ ਲਪੇਟ ਵਿਚ ਆਏ ਹੋਏ ਹਨ। ਹਵਾ ਦੇ ਇਸ ਖ਼ਤਰਨਾਕ ਪ੍ਰਦੂਸ਼ਣ ਨਾਲ ਇਨ੍ਹਾਂ ਥਾਵਾਂ ਉੱਤੇ ਵਸੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਸਾਹ, ਐਲਰਜੀ, ਚਮੜੀ ਅਤੇ ਅੱਖਾਂ ਦੀਆਂ ਬੀਮਾਰੀਆਂ ਤੋਂ ਪੀੜ੍ਹਤ ਹਨ। ਬੱਚੇ ਅਤੇ ਬਜ਼ੁਰਗਾਂ ਦੇ ਨਾਲ ਨਾਲ ਸਾਹ, ਦਮੇ ਅਤੇ ਐਲਰਜੀ ਦੇ ਮਰੀਜ਼ਾਂ ਦੀ ਸਥਿਤੀ ਜ਼ਿਆਦਾ ਨਾਜ਼ੁਕ ਹੈ। ਹਵਾ ਦੇ ਖ਼ਤਰਨਾਕ ਪ੍ਰਦੂਸ਼ਣ ਕਾਰਨ ਪਾਰਦਰਸ਼ਿਕਾ ਵਿਚ ਕਮੀ ਆਉਣ ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਵਾਹਨਾਂ ਦੇ ਆਪਸ ਵਿਚ ਟਕਰਾਉਣ ਨਾਲ ਸੜਕ ਹਾਦਸਿਆਂ ਵਿਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਾਫ਼ੀ ਲੋਕ ਜ਼ਖ਼ਮੀ ਹੋ ਗਏ ਹਨ। ਦਿੱਲੀ ਵਿਚ ਜ਼ਿਆਦਾ ਪ੍ਰਦੂਸ਼ਣ ਹੋਣ ਕਾਰਨ 3 ਨਵੰਬਰ ਨੂੰ ਕੌਮਾਂਤਰੀ ਹਵਾਈ ਅੱਡੇ ਤੋਂ 32 ਉਡਾਣਾਂ ਦੇ ਰੂਟ ਅੰਮ੍ਰਿਤਸਰ, ਜੈਪੁਰ, ਮੁੰਬਈ ਅਤੇ ਲਖਨਊ ਵੱਲ ਬਦਲ ਦਿੱਤੇ ਗਏ ਹਨ। ਦਿੱਲੀ ਵਿਚ ਹਵਾ ਦੇ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਤੱਕ ਪਹੁੰਚਣ ਕਾਰਨ ਸੁਪਰੀਮ ਕੋਰਟ ਵੱਲੋਂ ਗਠਿਤ ਪੈਨਲ ਨੇ ਦਿੱਲੀ ਐੱਨਸੀਆਰ ਖੇਤਰ ਵਿਚ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਰਨ ਦੇ ਨਾਲ ਨਾਲ, ਨਿਰਮਾਣ ਕਾਰਜਾਂ ਕੋਲੇ ਅਤੇ ਤੇਲ ਨਾਲ ਚੱਲਣ ਵਾਲੀਆਂ ਉਦਯੋਗਿਕ ਇਕਾਈਆਂ ਉੱਤੇ 5 ਨਵੰਬਰ ਤੱਕ ਪਾਬੰਦੀ ਲਗਾਉਣ ਅਤੇ ਸਕੂਲ ਬੰਦ ਰੱਖਣ ਦਾ ਆਦੇਸ਼ ਵੀ ਦੇ ਦਿੱਤਾ ਹੈ। ਇਸ ਪੈਨਲ ਨੇ ਸਰਦੀ ਦੀ ਰੁੱਤ ਵਿਚ ਪਟਾਕੇ ਚਲਾਉਣ ਉੱਤੇ ਵੀ ਪਾਬੰਦੀ ਵੀ ਲਗਾ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸਕੂਲ ਦੇ ਬੱਚਿਆਂ ਨੂੰ ਹਵਾ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ 50 ਲੱਖ ਮਾਸਕ ਵੀ ਵੰਡੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਇਸ ਮਾਮਲੇ ਵਿਚ ਦਖ਼ਲ ਦੇ ਕੇ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ 24 ਘੰਟੇ ਸਥਿਤੀ ਉੱਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ ਹੈ ਅਤੇ ਲਗਪਗ 300 ਟੀਮਾਂ ਨੂੰ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਤਾਇਨਾਤ ਕੀਤਾ ਗਿਆ ਹੈ।
ਹਰ ਸਾਲ ਸਰਦੀਆਂ ਦੇ ਸ਼ੁਰੂ ਵਿਚ ਹੀ ਦਿੱਲੀ ਸਮੇਤ ਸਾਰਾ ਉੱਤਰੀ ਭਾਰਤ ਧੂੰਆਂਖੀ ਧੁੰਦ ਦੀ ਲਪੇਟ ਵਿਚ ਆ ਜਾਂਦਾ ਹੈ ਅਤੇ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਵਰਤਾਰਾ ਇਸ ਖੇਤਰ ਵਿਚ ਪਿਛਲੇ ਇਕ ਦੋ ਸਾਲਾਂ ਤੋਂ ਹੀ ਨਹੀਂ ਵਾਪਰ ਰਿਹਾ ਬਲਕਿ ਇਸ ਨੂੰ ਵਾਪਰਦੇ ਨੂੰ ਇਕ ਦਹਾਕੇ ਤੋਂ ਵਧ ਦਾ ਸਮਾਂ ਹੋ ਗਿਆ ਹੈ। ਹਰ ਸਾਲ ਇਸ ਸਾਲ ਦੀ ਤਰ੍ਹਾਂ ਹੀ, ਲੋਕਾਂ ਦੀਆਂ ਅੱਖਾਂ ਵਿਚ ਘਟਾ ਪਾਉਣ ਅਤੇ ਮੂੰਹ ਬੰਦ ਕਰਨ ਲਈ, ਛੋਟੇ-ਮੋਟੇ ਉਪਰਾਲੇ ਕਰ ਦਿੱਤੇ ਜਾਂਦੇ ਹਨ, ਜੋ ਕਿ ਹਵਾ ਦੇ ਪ੍ਰਦੂਸ਼ਣ ਤੋਂ ਨਿਜ਼ਾਤ ਪਾਉਣ ਦਾ ਕੋਈ ਪੱਕਾ ਹੱਲ ਨਹੀਂ ਹਨ। 
ਦਿੱਲੀ ਵਿਚ ਹਵਾ ਦੇ ਪ੍ਰਦੂਸ਼ਣ ਦੀ ਖ਼ਤਰਨਾਕ ਹੱਦ ਤੱਕ ਪਹੁੰਚਣ ਦੀ ਪੁਸ਼ਟੀ ਹਰ ਸਾਲ ਦੁਨੀਆ ਦੀ ਕੋਈ ਨਾ ਕੋਈ ਖੋਜ ਏਜੰਸੀ ਕਰ ਹੀ ਦਿੰਦੀ ਹੈ। ਡਬਲਯੂਐੱਚਓ ਦੀ 2012 ਇਕ ਰਿਪੋਰਟ ਅਨੁਸਾਰ ਦੁਨੀਆ ਦੇ ਪਹਿਲੇ ਸਭ ਤੋਂ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਸਿਰਫ਼ ਭਾਰਤ ਵਿੱਚ ਪਾਏ ਗਏ ਸਨ ਅਤੇ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ। ਇਸ ਤੋਂ ਬਾਅਦ 2014 ਵਿਚ ਅਮਰੀਕਾ ਦੀ ਥੇਲ ਯੂਨੀਵਰਸਿਟੀ ਦੀ ਇਕ ਖੋਜ ਅਨੁਸਾਰ ਵੀ ਦਿੱਲੀ ਸ਼ਹਿਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਸੀ। ਲੈਂਸੈੱਟ ਨਾਂ ਦੇ ਕੌਮਾਂਤਰੀ ਰਸਾਲੇ ਵਿਚ ਛਪੀ ਇਕ ਖੋਜ ਅਨੁਸਾਰ ਦੁਨੀਆ ਵਿਚ 2015 ਦੌਰਾਨ ਲਗਭਗ 90 ਲੱਖ ਲੋਕਾਂ ਦੀ ਮੌਤ ਵੱਖ ਵੱਖ ਤਰ੍ਹਾਂ ਦੇ ਪ੍ਰਦੂਸ਼ਣ ਕਾਰਨ ਹੋਈ ਸੀ ਅਤੇ ਇਨ੍ਹਾਂ ਮੌਤਾਂ ਵਿਚੋਂ 25 ਲੱਖ ਮੌਤਾਂ ਭਾਰਤ ਵਿਚ ਹੋਈਆਂ ਸਨ ਜੋ ਦੁਨੀਆ ਦੇ ਸਭ ਦੇਸ਼ਾਂ ਨਾਲੋਂ ਜ਼ਿਆਦਾ ਸਨ। ਗਰੀਨਪੀਸ ਦੀ 2019 ਦੀ ਇਕ ਖੋਜ ਅਨੁਸਾਰ ਵੀ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਅਤੇ ਗੁਰੂਗਰਾਮ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਇਸ ਰਿਪੋਰਟ ਵਿਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਦੁਨੀਆ ਵਿਚ ਹਰ ਸਾਲ ਹਵਾ ਦੇ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ਦੀ ਗਿਣਤੀ ਏਡਜ਼, ਤਪਦਿਕ, ਮਲੇਰੀਆ, ਡੇਂਗੂ ਵਰਗੀਆਂ ਨਾਮੁਰਾਦ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਹਵਾ ਦੇ ਪ੍ਰਦੂਸ਼ਣ ਨਾਲ ਦਿਲ, ਸਾਹ, ਫੇਫ਼ੜਿਆਂ ਦੀਆਂ ਬੀਮਾਰੀਆਂ ਦੇ ਨਾਲ ਨਾਲ ਚਮੜੀ ਅਤੇ ਕੈਂਸਰ ਵਰਗੀਆਂ ਲਾਇਲਾਜ ਬੀਮਾਰੀਆਂ ਵੀ ਹੋ ਜਾਂਦੀਆਂ ਹਨ। ਦਿੱਲੀ ਸ਼ਹਿਰ ਦੇ ਹਸਪਤਾਲਾਂ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਸ਼ਹਿਰ ਵਿਚ ਹਰ ਸਾਲ ਸਾਹ ਦੇ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 3 ਨਵੰਬਰ, 2019 ਨੂੰ ਦਿੱਲੀ ਦਾ ਏਅਰ ਕੁਆਲਟੀ ਇੰਡਕਸ ਇੰਨਾ ਜ਼ਿਆਦਾ ਸੀ ਕਿ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਆਂਕਿਆ ਗਿਆ।
ਦਿੱਲੀ ਅਤੇ ਐੱਨਸੀਆਰ ਖੇਤਰ ਵਿਚ 1700 ਵਿਅਕਤੀਆਂ ਉੱਤੇ ਕੀਤੇ ਗਏ ਇਕ ਸਰਵੇਖਣ ਤੋਂ ਇਹ ਸਾਮਹਣੇ ਆਇਆ ਹੈ ਕਿ ਇਥੇ ਹਵਾ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ 40 ਫ਼ੀਸਦ ਲੋਕ ਦਿੱਲੀ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ ਕਿਉਂਕਿ ਹਵਾ ਦੇ ਪ੍ਰਦੂਸ਼ਣ ਕਾਰਨ ਦਿੱਲੀ ਦੇ ਲਗਪਗ 50 ਫ਼ੀਸਦ ਬੱਚੇ ਫ਼ੇਫੜਿਆਂ ਦੀਆਂ ਬੀਮਾਰੀਆਂ ਤੋਂ ਪੀੜਤ ਹਨ। ਵੱਖ ਵੱਖ ਖੋਜਾਂ ਦੇ ਆਧਾਰ ’ਤੇ ਇਹ ਕਹਿਣਾ ਅੱਤਕਥਨੀ ਨਹੀਂ ਹੋਵੇਗੀ ਕਿ ਹਵਾ ਦਾ ਪ੍ਰਦੂਸ਼ਣ ਸਾਡੇ ਦੇਸ਼ ਵਿਚ ਦਿਨ ਪ੍ਰਤੀ ਦਿਨ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਹੁਣ ਸਰਕਾਰ ਨੂੰ ਇਸ ਦੇ ’ਤੇ ਕਾਬੂ ਪਾਉਣ ਦੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ।
ਦਿੱਲੀ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਵਿਚ ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿਚ ਇਸ ਖੇਤਰ ਵਿਚ ਵਾਹਨਾਂ ਦੀ ਵੱਧਦੀ ਗਿਣਤੀ, ਉਦਯੋਗ, ਇੱਟਾਂ ਦੇ ਭੱਠੇ, ਥਰਮਲ ਪਾਵਰ ਪਲਾਂਟ, ਉਸਾਰੀ ਦੇ ਕੰਮ, ਕੂੜੇ ਦੇ ਢੇਰਾਂ ਦਾ ਬਲਣਾ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਅਤੇ ਦੁਸ਼ਹਿਰੇ ਅਤੇ ਦੀਵਾਲੀ ਨੂੰ ਪਟਾਕੇ ਚਲਾਉਣਾ ਆਦਿ ਸ਼ਾਮਲ ਹਨ। ਇਹ ਸਾਰੀਆਂ ਕਿਰਿਆਵਾਂ ਹਵਾ ਵਿਚ ਵੱਡੀ ਮਾਤਰਾ ਵਿਚ ਪ੍ਰਦੂਸ਼ਿਤ ਗੈਸਾਂ, ਧੂੰਏ ਅਤੇ ਧੂੜ ਦੇ ਕਣ ਛੱਡਦੀਆਂ ਹਨ। ਸਰਦੀ ਵਿਚ ਜਦੋਂ ਰਾਤ ਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਮੌਸਮੀ ਅਤੇ ਭੂਗੋਲਿਕ ਸਥਿਤੀਆਂ ਵਿਚ ਧੂੰਏਂ ਅਤੇ ਧੂੜ ਦੇ ਕਣ ਧੁੰਦ ਨਾਲ ਮਿਲ ਕੇ ਖ਼ਾਸ ਤਰ੍ਹਾਂ ਦੀ ਧੂੰਆਂਖੀ ਧੁੰਦ ਵਿਚ ਤਬਦੀਲ ਹੋ ਜਾਂਦੇ ਹਨ। ਦਿੱਲੀ ਸਰਕਾਰ ਪੰਜਾਬ ਅਤੇ ਹਰਿਆਣੇ ਵਰਗੇ ਗੁਆਂਢੀ ਰਾਜਾਂ ਨੂੰ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ ਜਦੋਂਕਿ ਇਨ੍ਹਾਂ ਰਾਜਾਂ ਦੀਆਂ ਸਰਕਾਰਾਂ ਇਸ ਨੂੰ ਕਿਸਾਨਾਂ ਦੀ ਮਜਬੂਰੀ ਦੱਸ ਕੇ ਆਪਣਾ ਪੱਲਾ ਝਾੜਣ ਲੱਗਦੀਆਂ ਹਨ। ਅਸਲ ਵਿਚ ਧੂੰਆਂਖੀ ਧੁੰਦ ਦੇ ਜ਼ਿੰਮੇਵਾਰ ਸਾਡੇ ਦੇਸ਼ ਦਾ ਅਣਯੋਜਿਤ ਆਰਥਿਕ ਵਿਕਾਸ ਮਾਡਲ ਹੈ। ਦਿੱਲੀ ਵਿਚ ਨਿੱਜੀ ਵਾਹਨਾਂ ਦੀ ਵਧਦੀ ਅਤੇ ਜਨਤਕ ਵਾਹਨਾਂ ਦੀ ਘਟਦੀ ਗਿਣਤੀ ਹੈ। ਟਾਂਕ-ਜਿਸਤ ਗੱਡੀਆਂ ਦੀ ਸਕੀਮ ਲਾਗੂ ਕਰਨ ਦੀ ਥਾਂ ਉੱਤੇ ਜਨਤਕ ਬੱਸ ਸੇਵਾ ਨੂੰ ਚੁਸਤ-ਦਰੁਸਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਨਤਕ ਵਾਹਨ ਵੀ ਬਿਜਲੀ ਜਾਂ ਸੌਰ ਊਰਜਾ ਨਾਲ ਚੱਲਣ ਵਾਲੇ ਹੋਣੇ ਚਾਹੀਦੇ ਹਨ। ਉਦਯੋਗਿਕ ਇਕਾਈਆਂ ਵਿਚ ਵਾਤਾਵਰਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਨਿਰਮਾਣ ਕਾਰਜਾਂ ਨੂੰ ਸਿਰਫ਼ ਧੂੰਆਂਖੀ ਧੁੰਦ ਦੇ ਦਿਨਾਂ ਵਿਚ ਬੰਦ ਕਰਨ ਦੀ ਥਾਂ ਉੱਤੇ ਆਮ ਦਿਨਾਂ ਵਿਚ ਵੀ ਉਸਾਰੀ ਵੇਲੇ ਧੂੜ, ਮਿੱਟੀ, ਰੇਤਾ ਆਦਿ ਨੂੰ ਢੱਕ ਕੇ ਰੱਖਣਾ ਅਤੇ ਉਸਾਰੀ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।
ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਧਾਨ ਦੀ ਫ਼ਸਲ ਦੀ ਥਾਂ ਉੱਤੇ ਕੇਂਦਰ ਸਰਕਾਰ ਨੂੰ ਮੱਕੀ, ਕਪਾਹ, ਨਰਮਾ ਆਦਿ ਫ਼ਸਲਾਂ ਦਾ ਉੱਚਿਤ ਮੁੱਲ ਨਿਰਧਾਰਤ ਕਰ ਕੇ ਅਤੇ ਉਨ੍ਹਾਂ ਦੀ ਖ਼ਰੀਦ ਨੂੰ ਯਕੀਨੀ ਬਣਾਉਂਦੇ ਹੋਏ ਧਾਨ ਦੀ ਫ਼ਸਲ ਤੋਂ ਖਹਿੜਾ ਛੁਡਵਾਉਣਾ ਚਾਹੀਦਾ ਹੈ, ਜਿਸ ਨਾਲ ਨਾ ਤਾਂ ਝੋਨੇ ਦੀ ਰਹਿੰਦ-ਖੂੰਹਦ ਹੋਵੇਗੀ ਅਤੇ ਨਾ ਹੀ ਕਿਸਾਨਾਂ ਨੂੰ ਉਸਨੂੰ ਅੱਗ ਲਗਾਉਣੀ ਪਵੇਗੀ। ਜੇਕਰ ਸਰਕਾਰ ਉਸ ਨੂੰ ਲਾਗੂ ਕਰਨ ਤੋਂ ਹਾਲ ਦੀ ਘੜੀ ਅਸਮਰੱਥ ਹੈ ਤਾਂ ਕਿਸਾਨਾਂ ਨੂੰ ਪਰਾਲੀ ਨੂੰ ਸਮੇਟਣ ਲਈ ਸਸਤੀਆਂ ਦਰਾਂ ਉੱਤੇ ਅਜਿਹੀ ਮਸ਼ੀਨਰੀ ਮੁਹੱਈਆ ਕਰਵਾਏ, ਜਿਸ ਨਾਲ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਖਾਦ, ਪਸ਼ੂਆਂ ਲਈ ਚਾਰਾ ਆਦਿ ਬਣਾ ਸਕਣ ਨਾ ਕਿ ਉਸ ਨੂੰ ਸਾੜ ਕੇ ਵਾਤਾਵਰਨ ਨੂੰ ਗੰਧਲਾ ਕਰਕੇ ਬੀਮਾਰੀਆਂ ਵਿਚ ਵਾਧਾ ਕਰ ਕੇ ਆਪਣੀ ਅਤੇ ਹੋਰ ਲੋਕਾਂ ਦੀ ਸਿਹਤ ਖ਼ਰਾਬ ਕਰਨ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਇਕ ਤਿਉਹਾਰ ਜਿਵੇਂ ਦੀਵਾਲੀ, ਦੁਸ਼ਹਿਰੇ ਅਤੇ ਵਿਆਹਾਂ ਅਤੇ ਹੋਰ ਧਾਰਮਿਕ ਸਮਾਗਮਾਂ ਮੌਕੇ ਪਟਾਕਿਆਂ ਉੱਤੇ ਪੂਰਨ ਤੌਰ ’ਤੇ ਰੋਕ ਲਗਾਉਣੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲਗਾਤਾਰ ਵਧਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣਾ ਸਰਕਾਰੀ ਜ਼ਿੰਮੇਵਾਰੀ ਦੇ ਨਾਲ ਨਾਲ ਸਾਡੇ ਨਿੱਜੀ ਅਤੇ ਸਮੂਹਿਕ ਕਿਰਦਾਰ ਦਾ ਵੀ ਸਵਾਲ ਹੈ। ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਪੈਦਾ ਨਹੀਂ ਕਰਨਾ ਚਾਹੀਦਾ ਤਾਂ ਕਿ ਸਾਰੇ ਲੋਕ ਸਾਫ਼ ਵਾਤਾਵਰਨ ਵਿਚ ਸਾਹ ਲੈ ਕੇ ਸਿਹਤਮੰਦ ਜ਼ਿੰਦਗੀ ਦਾ ਆਨੰਦ ਮਾਣ ਸਕਣ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ?

ਲੇਖਕ : ਮੇਜਰ ਸਿੰਘ
ਸਿੱਖਿਆ ਵਿਭਾਗ ਵਿੱਚ ਸੁਧਾਰਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਨਵੇਂ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਜਦੋਂ ਕਿਸੇ ਵਿਭਾਗ ਦਾ ਮੁਖੀ ਇਮਾਨਦਾਰ ਕੁਸ਼ਲ ਪ੍ਰਬੰਧਕ ਆ ਜਾਵੇ ਤਾਂ ਬਹੁਤ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਹਨ। ਸਕੂਲ ਪੱਧਰ ਦੀ ਗੱਲ ਕਰੀਏ ਤਾਂ ਸਕੂਲ ਮੁਖੀ ਦੀਆਂ ਜ਼ਿੰਮੇਵਾਰੀਆਂ ਵੀ ਘੱਟ ਨਹੀਂ। ਸਕੂਲ ਦੇ ਸਾਰੇ ਸਟਾਫ ਨੂੰ ਜਿਹੜਾ ਸਕੂਲ ਮੁਖੀ ਆਪਣੇ ਨਾਲ ਲੈ ਕੇ ਚੱਲਦਾ ਹੈ, ਉਹ ਸਕੂਲ ਦੇ ਸਟਾਫ ਨੂੰ ਵਧੀਆ ਮਾਹੌਲ ਦੇ ਸਕਦਾ ਹੈ। ਬਹੁਤੇ ਸਕੂਲ ਮੁਖੀ ਸਾਰੇ ਸਟਾਫ ਨੂੰ ਹਰ ਪੱਖੋਂ ਸੰਤੁਸ਼ਟ ਕਰਨ ’ਚ ਅਸਫ਼ਲ ਰਹਿੰਦੇ ਹਨ, ਜਿਸ ਨਾਲ ਸਕੂਲ ਦੇ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਕਈ ਸਕੂਲ ਮੁਖੀ ਅਧਿਆਪਕਾਂ ਨਾਲ ਬੋਲ-ਕੁਬੋਲ ਬੋਲਦੇ ਇਥੋਂ ਤੱਕ

ਅਧਿਆਪਕ ਦਾ ਸਤਿਕਾਰ ਕਿਵੇਂ ਬਹਾਲ ਹੋਵੇ ?

ਲੇਖਕ :  ਡਾ. ਸਰਬਜੀਤ ਸਿੰਘ
ਅਧਿਆਪਕ ਕਿਸੇ ਵੀ ਸਮਾਜ ਦੇ ਵਿਕਾਸ ਦੀ ਅਹਿਮ ਕੜੀ ਮੰਨਿਆ ਜਾਂਦਾ ਹੈ, ਜਿਸ ਸਮਾਜ ਵਿੱਚ ਬੱਚੇ ਸਿੱਖਿਅਤ ਹੋਣਗੇ, ਸੰਸਕਾਰੀ ਹੋਣਗੇ, ਉਹ ਸਮਾਜ ਨਿਰੰਤਰ ਵਿਕਾਸ ਕਰਦਾ ਹੋਇਆ ਆਪਣੇ ਟੀਚੇ ਵੱਲ ਵੱਧਦਾ ਰਹਿੰਦਾ ਹੈ। ਇਤਿਹਾਸ ਗਵਾਹ ਹੈ ਕਿ ਵਿਸ਼ਵ ਵਿੱਚ ਜਦੋਂ ਵੀ ਕਿਸੇ ਦੇਸ਼ ਨੇ ਤਰੱਕੀ ਕੀਤੀ ਹੈ, ਉਸ ਵਿੱਚ ਸਿੱਖਿਆ ਸਿਹਤ ਅਤੇ ਮੁੱਢਲੀਆਂ ਜ਼ਰੂਰਤਾਂ ਨੂੰ ਵਧੇਰੇ ਧਿਆਨ ਵਿੱਚ ਰੱਖਿਆ ਗਿਆ ਹੈ। ਮਸਲਾ ਆਧੁਨਿਕ ਸਥਿਤੀ ਦਾ ਹੈ ਕਿ ਅੱਜ ਵਿਸ਼ਵ ਜਿੱਥੇ ਇੱਕ ਗਲੋਬਲੀ

ਨਵੀਂ ਸਿੱਖਿਆ ਨੀਤੀ ਅਨੁਸਾਰ ਸਕੂਲੀ ਸਿੱਖਿਆ ’ਤੇ ਇੱਕ ਝਾਤ

ਕਿਸੇ ਵੀ ਦੇਸ਼ ਦੇ ਵਿਕਾਸ ਲਈ, ਉਸ ਦੇਸ਼ ਦੇ ਨਾਗਰਿਕਾਂ ਦੀਆਂ ਸਿੱਖਿਆ ਅਤੇ ਸਿਹਤ ਸਬੰਧੀ ਜ਼ਰੂਰਤਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ। ਕਿਸੇ ਵੀ ਦੇਸ਼ ਦਾ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਉਸ ਦੇਸ਼ ਦੀ ਸਪੱਸ਼ਟ ਸਿੱਖਿਆ ਨੀਤੀ ਹੋਵੇ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਿੱਖਿਆ ਨੀਤੀ 1968 ਵਿੱਚ ਕੋਠਾਰੀ ਕਮਿਸ਼ਨ ਦੇ ਸੁਝਾਵਾਂ ’ਤੇ ਤਿਆਰ ਕੀਤੀ ਗਈ ਸੀ, ਜਿਸ ਦਾ ਮੁੱਖ ਏਜੰਡਾ 14 ਸਾਲ ਤੱਕ ਦੇ ਵਿਦਿਆਰਥੀਆਂ ਲਈ ਜ਼ਰੂਰੀ ਸਿੱਖਿਆ, ਤਿੰਨ ਭਾਸ਼ਾਈ ਫਾਰਮੂਲਾ ਅਤੇ ਅਧਿਆਪਕਾਂ ਲਈ ਉੱਚਿਤ ਸਿੱਖਿਆ ਅਤੇ ਸਿਖਲਾਈ ਦੀ ਵਿਵਸਥਾ ਕਰਨਾ ਸੀ। ਉਸ ਤੋਂ ਬਾਅਦ 1986 ਵਿੱਚ ਨਵੀਂ ਸਿੱਖਿਆ ਨੀਤੀ ਤਿਆਰ ਕੀਤੀ ਗਈ।

ਗੁਰੂ ਨਾਨਕ ਦੀ ਬਾਂਗਰ ਫੇਰੀ

ਬਾਂਗਰ (ਬਾਗੜ) ਦਾ ਇਲਾਕਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਰਿਹਾ ਹੈ। ਇਹ ਇਲਾਕਾ ਅੱਜ ਹਰਿਆਣਾ ਅਖਵਾਉਂਦਾ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਆਉਣ ’ਤੇ ਵੱਡੀ ਕ੍ਰਾਂਤੀ ਆਈ।ਗੁਰੂ ਨਾਨਕ ਸਾਹਿਬ ਦੀ ਹਰਿਆਣਾ ਯਾਤਰਾ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਸਾਖੀ ਸਾਹਿਤ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ (ਯਾਤਰਾਵਾਂ) ਦਾ ਪ੍ਰਮਾਣਿਕ ਸਰੋਤ ਸਵਿਕਾਰ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਹਰਿਆਣਾ ਵਿਚ ਆਉਣ ਦੇ ਪ੍ਰਮਾਣ ਸਾਖੀ ਸਾਹਿਤ ’ਚੋਂ ਮਿਲਦੇ ਹਨ। ਗੁਰੂ ਜੀ ਦੀਆਂ ਉਦਾਸੀਆਂ ਸਬੰਧੀ ਸਾਰੇ ਸਾਖੀਕਾਰ ਇਕ ਮਤ ਨਹੀਂ ਹਨ। ਹਰ ਸਾਖੀਕਾਰ ਨੇ ਗੁਰੂ ਜੀ ਦੀਆਂ ਯਾਤਰਾਵਾਂ ਦਾ ਵੱਖੋ-ਵੱਖਰਾ ਰਾਹ ਵਿਖਾਇਆ ਹੈ। ਉਨ੍ਹਾਂ ਉਦਾਸੀਆਂ ਅਤੇ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਥਾਵਾਂ ਦੀ ਗਿਣਤੀ ’ਚ ਵੀ ਫ਼ਰਕ ਕੀਤਾ ਹੈ। 

550ਵੀਂ – ਕਿਵੇਂ ਚੱਲਣਾ ਗੁਰੂ ਦੇ ਨਾਲ ?

ਮੇਰੇ ਜੀਵਨ ਵਿੱਚ ਨਾ ਸਹੀ ਪਰ ਕਦੀ ਤਾਂ ਗੁਰੂ ਦੀ 600ਵੀਂ ਵਰ੍ਹੇਗੰਢ ਵੀ ਆਵੇਗੀ। 550ਵੀਂ ’ਤੇ ਬਹੁਤਾ ਪੜ੍ਹਨ-ਸੁਣਨ ਨੂੰ ਨਹੀਂ ਮਿਲਿਆ ਕਿ 500ਵੀਂ ’ਤੇ ਗੁਰੂ ਦਾ ਸੰਦੇਸ਼ ਕੁੱਲ ਜਹਾਨ ਤੱਕ ਪਹੁੰਚਾਉਣ ਲਈ ਕਿਹੜੇ ਤਰੱਦਦ ਕੀਤੇ ਗਏ ਸਨ ਪਰ 600ਵੀਂ ’ਤੇ ਕਿਸ ਨੂੰ ਭੁੱਲੇਗਾ ਕਿ 550ਵੀਂ ਕਿਵੇਂ ਮਨਾਈ ਗਈ ਸੀ?

ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਆਮ ਲੋਕਾਂ ਨੂੰ ਮੁਲਕ ਦੀ ਸੰਸਦ ਵਿਚ ਨਵਾਂ ਮੋਟਰ ਵਾਹਨ ਸੋਧ ਕਾਨੂੰਨ ਪਾਸ ਹੋਣ ਕਾਰਨ ਇਸ ਉੱਤੇ ਸ਼ੱਕ ਸੀ। ਇਹ ਕਾਨੂੰਨ ਲਾਗੂ ਹੋਣ ਮਗਰੋਂ ਪੂਰੇ ਮੁਲਕ ਵਿਚ ਅਜਿਹਾ ਮਾਹੌਲ ਬਣ ਗਿਆ ਜਿਵੇਂ ਪੁਲੀਸ ਅਤੇ ਦੇਸ਼ ਵਾਸੀ ਲੋਕ ਦੋ ਵੱਖੋ ਵੱਖਰੇ ਖੇਮੇ ਹੋਣ ਅਤੇ ਦੋਵਾਂ ਵਿਚਕਾਰ ਸੰਘਰਸ਼ ਚੱਲ ਰਿਹਾ ਹੋਵੇ। ਜਿੱਥੇ ਲੋਕ ਭਾਰੀ ਪੈ ਰਹੇ ਹਨ, ਪੁਲੀਸ ਖ਼ਾਮੋਸ਼ ਹੋ ਜਾਂਦੀ ਹੈ, ਪਰ ਜ਼ਿਆਦਾਤਰ ਮਾਮਲਿਆਂ ਵਿਚ ਸਰਕਾਰੀ ਤੰਤਰ ਭਾਰੀ ਹੋ ਰਿਹਾ ਹੈ ਅਤੇ ਪੁਲੀਸ ਲੋਕਾਂ ਨੂੰ ਕੁੱਟ-ਕੁੱਟ ਕੇ ਆਪਣੇ ਅਧਿਕਾਰਾਂ ਦੀ ਬੇਹੂਦਾ ਨੁਮਾਇਸ਼ ਕਰ ਰਹੀ ਹੈ।

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਲੇਖਕ  - ਗਗਨ ਦੀਪ ਸ਼ਰਮਾ , ਸੋਰਸ - ਇੰਟਰਨੇਟ 
ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ਤੇ ਪਰਦਾ ਚੁੱਕਣ ਤੋਂ ਪਹਿਲਾਂ ਕਬੂਤਰ ਦਾ ਮੂੰਹ ਉਸ ਪਾਸੇ ਕਰ ਦਿੰਦੇ ਹੋਣ ਜਿੱਧਰ ਸੁੱਖ-ਸ਼ਾਂਤੀ ਦੇ ਨਗ਼ਮੇ ਗਾਏ ਜਾ ਰਹੇ ਹੋਣ। ਅਜੋਕੇ ਦੌਰ ਵਿਚ ਸਰਕਾਰਾਂ ਰੂਪੀ ਰਾਖੇ ਜਨਤਾ ਰੂਪੀ ਕਬੂਤਰਾਂ ਨਾਲ ਅਜਿਹਾ ਕਰਦੇ ਆਮ ਵੇਖੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਬਿੱਲੀ ਨੂੰ ਨਾ ਵੇਖਣ ਨਾਲ ਕਬੂਤਰ ਦੀ ਜਾਨ ਨਹੀਂ ਬਚਦੀ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਕਈ ਸਮਾਜਿਕ-ਆਰਥਿਕ ਬਿੱਲੀਆਂ ਸਾਡੇ ਦੁਆਲੇ ਰਹੀਆਂ ਨੇ, ਪਰ ਰਾਖਿਆਂ ਨੇ ਬਾਖ਼ੂਬੀ ਪਰਦਾ ਪਾਇਆ ਤੇ ਜਦੋਂ ਪਰਦਾ ਚੁੱਕਿਆ ਤਾਂ ਬਿੱਲੀ ਵੱਲ ਨੂੰ ਪਿੱਠ ਸੀ ਤੇ ਸਾਹਮਣੇ ਰਾਸ਼ਟਰ-ਭਗਤੀ ਦੇ ਨਗ਼ਮੇ ਵੱਜ ਰਹੇ ਸਨ। ਕਬੂਤਰ ਰਾਖਿਆਂ ਦੇ ਮੁਰੀਦ ਹੋ ਗਏ ਤੇ ਆਪਣੇ ਅਗਲੇ ਪੰਜ ਸਾਲ ਦੀ ਰਾਖੀ ਵੀ ਉਨ੍ਹਾਂ ਦੇ ਹਿੱਸੇ ਲਿਖ ਦਿੱਤੀ। ਹੁਣ ਜਦੋਂ ਆਰਥਿਕ ਮੰਦਵਾੜਾ ਰੂਪੀ ਬਿੱਲੀ ਨੇੜੇ ਆ ਢੁੱਕੀ ਹੈ ਤਾਂ ਕਬੂਤਰ ਵੀ ਪ੍ਰੇਸ਼ਾਨ ਹੋਣਾ ਸ਼ੁਰੂ ਹੋ ਗਏ ਨੇ ਤੇ ਰਾਖੇ ਵੀ।

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਲੇਖਕ  -  ਬੀਰ ਦਵਿੰਦਰ ਸਿੰਘ   , ਸੋਰਸ - ਇੰਟਰਨੇਟ   
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ਦੀ ਅਸਹਿਣਸ਼ੀਲਤਾ ਨੂੰ ਸੰਵਿਧਾਨਿਕ ਮਖੌਟਾ ਪਹਿਨਾ ਦਿੱਤਾ ਗਿਆ ਹੈ। ਇਸ ਘਟਨਾ ਨਾਲ ਪੂਰੀ ਦੁਨੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਂਝੀਵਾਲਤਾ ’ਤੇ ਆਧਾਰਿਤ ਸੰਘਵਾਦ ਦੇ ‘ਆਦਰਸ਼ ਨਮੂਨੇ’ ਦੀ ਸਮਝ ਪੈ ਗਈ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਮਨਸੂਖ਼ ਕਰਨਾ ਕਸ਼ਮੀਰ ਮਸਲੇ ਦਾ ਹੱਲ ਨਹੀਂ, ਸਗੋਂ ਇਹ ਘਟਨਾਕ੍ਰਮ ਕਿਸੇ ਹੋਰ ਵੱਡੀ ਆਫ਼ਤ ਦਾ ਸੂਚਕ ਹੈ।ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਕੇ ਕਸ਼ਮੀਰ ਦੇ ਟੁਕੜੇ-ਟੁਕੜੇ ਕਰਨ ਦਾ ਫ਼ੈਸਲਾ ਜਿਵੇਂ ਵੱਡੀ ਜਿੱਤ ਵਾਲਾ ਨਜ਼ਰ ਆ ਰਿਹਾ ਹੈ, ਹਕੀਕਤ ਵਿਚ ਸਮਾਂ ਪਾ ਕੇ ਉਸਦੇ ਦੂਰਗਾਮੀ ਪਰਿਣਾਮ, ਇਸ ਤੋਂ ਕਿਤੇ ਵੱਧ ਵਿਸ਼ੈਲੇ ਹੋਣਗੇ। ਇਸ ਦਾ ਅਸਲ ਅਨੁਭਵ ਦੇਸ਼ ਵਾਸੀਆਂ ਨੂੰ ਉਸ ਵੇਲੇ ਹੋਵੇਗਾ, ਜਦੋਂ ਬਹੁਗਿਣਤੀਵਾਦ ਦੀ ਮਨ ਦੀ ਧਾਰਨਾ ਵਿਚੋਂ ਜੇਤੂ ਹੋਣ ਦੇ ਅਹਿਸਾਸ ਦਾ ਘੁਮੰਡ ਥੋੜ੍ਹਾ ਮੱਠਾ ਪੈ ਜਾਵੇਗਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087995437
Copyright © 2019, Panjabi Times. All rights reserved. Website Designed by Mozart Infotech