» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਧਰਮ

550ਵੀਂ – ਕਿਵੇਂ ਚੱਲਣਾ ਗੁਰੂ ਦੇ ਨਾਲ ?

November 10, 2019 03:24 PM

ਮੇਰੇ ਜੀਵਨ ਵਿੱਚ ਨਾ ਸਹੀ ਪਰ ਕਦੀ ਤਾਂ ਗੁਰੂ ਦੀ 600ਵੀਂ ਵਰ੍ਹੇਗੰਢ ਵੀ ਆਵੇਗੀ। 550ਵੀਂ ’ਤੇ ਬਹੁਤਾ ਪੜ੍ਹਨ-ਸੁਣਨ ਨੂੰ ਨਹੀਂ ਮਿਲਿਆ ਕਿ 500ਵੀਂ ’ਤੇ ਗੁਰੂ ਦਾ ਸੰਦੇਸ਼ ਕੁੱਲ ਜਹਾਨ ਤੱਕ ਪਹੁੰਚਾਉਣ ਲਈ ਕਿਹੜੇ ਤਰੱਦਦ ਕੀਤੇ ਗਏ ਸਨ ਪਰ 600ਵੀਂ ’ਤੇ ਕਿਸ ਨੂੰ ਭੁੱਲੇਗਾ ਕਿ 550ਵੀਂ ਕਿਵੇਂ ਮਨਾਈ ਗਈ ਸੀ?
ਸਾਡੇ ਮੁਲਕ ਦੇ ਬਾਸ਼ਿੰਦੇ ਇੱਕ ਦੂਜੇ ਮੁਲਕ ਦੇ ਅੰਦਰ ਸਵੇਰੇ ਜਾ ਕੇ ਆਪਣੇ ਗੁਰੂ ਦੀ ਭੋਇੰ ਦੇ ਦਰਸ਼ਨ ਕਰ, ਇਬਾਦਤ ਕਰਨ ਮਗਰੋਂ ਆਥਣੇ ਆਪਣੇ ਮੁਲਕ ਮੁੜ ਆਉਣ ਦਾ ਪ੍ਰਬੰਧ ਕਰ ਲੈਣ, ਇਹ ਕੋਈ ਛੋਟੀ ਗੱਲ ਤਾਂ ਨਹੀਂ? ਕ੍ਰਾਂਤੀਕਾਰੀ ਗੁਰੂ ਦੇ ਅਸਮਾਨੀ ਬਿਜਲੀ ਦੀ ਲਿਸ਼ਕ ਵਾਂਗ ਅੰਦਰ ਤੱਕ ਰੂਹ ਨੂੰ ਰੁਸ਼ਨਾਉਣ, ਬੰਦੇ ਨੂੰ ਰਹਿੰਦੀ ਉਮਰ ਤੱਕ ਇਨਕਲਾਬੀ ਬਣਾਉਣ ਅਤੇ ਬਾਬਰਾਂ ਜਾਬਰਾਂ ਖਿਲਾਫ਼ ਖੰਡਾ ਖੜਕਾਉਣ ਲਈ ਤਿਆਰ-ਬਰ-ਤਿਆਰ ਕਰ ਦੇਣ ਦੀ ਕੁਵੱਤ ਨਾਲ ਭਰ ਦੇਣ ਵਾਲਾ ਸੰਦੇਸ਼ ਸਾਡੀ ਅਜੋਕੀ ਸਿਆਸਤ, ਵੱਡ-ਅਕਲ ਨਾਲ ਤਾਮੀਰ ਕੀਤੇ ਦਰਜਾ-ਬਦਰਜਾ ਜਮਾਤੀ ਸਮਾਜ ਅਤੇ ਸੱਤਾ-ਸਿਆਸਤ-ਆਰਥਿਕਤਾ-ਬੌਧਿਕਤਾ ਦੇ ਸੁਰ-ਬੱਧ ਪੜੁੱਲ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਸਾਧਾਰਨ ਸੱਚ ਸਭਨਾਂ ਦੀ ਸਮਝ ਵਿੱਚ ਆਉਂਦਾ ਹੈ।
ਇੰਨੇ ਮਹਾਨ ਰਹਿਬਰ ਨਾਲ, ਜਿਸ ਦਾ ਸੁਨੇਹਾ 550 ਸਾਲ ਬਾਅਦ ਵੀ ਸਾਡੀਆਂ ਕਿਸਮਤਾਂ ਦੇ ਫ਼ੈਸਲੇ ਕਰਨ ਵਾਲਿਆਂ ਦੀ ਰਾਤਾਂ ਦੀ ਨੀਂਦ ਉਡਾ ਦੇਵੇ, ਕੋਈ ਸਿਆਸਤ ਜਾਂ ਸਮਾਜ ਕਿਵੇਂ ਸਿੱਝਦਾ? ਵਰ੍ਹਿਆਂ ਦਾ ਕੀਤਾ ਕਰਾਇਆ, ਅਕਲ-ਚੁਸਤੀ-ਚਲਾਕੀ ਨਾਲ ਪ੍ਰਣਾਇਆ, ਹੁਣ ਕਿਸੇ ਪੰਜਾਹ ਨਾਲ ਤਕਸੀਮ ਹੁੰਦੇ ਹਿੰਦਸੇ ਦੀ ਭੇਟ ਤਾਂ ਨਹੀਂ ਚਾੜ੍ਹਿਆ ਜਾ ਸਕਦਾ?
ਇਸ ਲਈ ਸਾਡੇ ਆਲੇ-ਦੁਆਲੇ ਦਾ ਕੁੱਲ ਜਹਾਨ ਗੁਰੂ ਨਾਨਕ ਦੀ ਗੱਲ ਕਰ ਰਿਹਾ ਹੈ। ਲਾਂਘਾ ਕਦੋਂ ਤੱਕ ਤਿਆਰ ਹੋ ਜਾਵੇਗਾ? ਉਧਰ ਜਾਣ ਲਈ ਪ੍ਰਾਰਥਨਾ ਪੱਤਰ ਕਿਵੇਂ ਦੇਣਾ ਹੈ? ਪਾਸਪੋਰਟ ਦੀ ਸ਼ਰਤ ਦਾ ਕੀ ਬਣੇਗਾ? ਪਾਕਿਸਤਾਨ ਨੂੰ ਛੱਡੋ, ਸਾਡੇ ਵਾਲੇ ਤਾਂ ਨੀਂ ਠੱਪਾ ਲਾ ਦੇਣਗੇ? ਕਹਿੰਦੇ ਉਸ ਨੂੰ ਦੋ ਜਹਾਂ ਦਾ ਵਾਲੀ ਹਾਂ, ਬਹਿਸ ਕਰਦੇ ਹਾਂ ਕਿ ਗੁਰੂ ਤੱਕ ਲਾਂਘਾ ਹਾਸਲ ਕਰਨ, ਕਰਵਾਉਣ ਲਈ ਨਵਜੋਤ ਸਿੱਧੂ ਸਿਰ ਕਿੰਨਾ ਕੁ ਸਿਹਰਾ ਬੰਨ੍ਹਣਾ ਹੈ?
ਜਿਸ ਦੀ ਬਾਣੀ ਆਲੇ-ਦੁਆਲੇ ਵਰਤ ਰਹੇ ਵਰਤਾਰਿਆਂ ਉੱਤੇ ਹਜ਼ਾਰ ਸਵਾਲ ਦਾਗਣ ਲਈ ਮਜਬੂਰ ਕਰ ਦਿੰਦੀ ਹੈ; ਸੱਤਾ ਦੇ ਉਗਰ ਰੂਪ ਨੂੰ ਵੇਖ ਡਰਨ ਦੀ ਥਾਂ ਉਕਸਾ ਦਿੰਦੀ ਹੈ ਕਿ ਲੋਟੂ ਟੋਲੇ ਨਾਲ ਬੱਸ ਭਿੜ ਹੀ ਜਾਈਏ; ਨਿੱਤ ਅਖ਼ਬਾਰ ਪੜ੍ਹ ਅਵਾਜ਼ਾਰ ਕਰ ਦਿੰਦੀ ਹੈ, ਉਹ ਹੁਣ ਅਖ਼ਬਾਰੀ ਕਾਲਮਾਂ ਦਾ ਅਤੇ ਯੂਨੀਵਰਸਿਟੀ ਕੈਂਪਸਾਂ ਵਿੱਚ ਨਿੱਤ ਪੜ੍ਹੇ ਜਾ ਰਹੇ ਵਿਦਵਤਾ ਭਰਪੂਰ ਖੋਜ ਪਰਚਿਆਂ ਦਾ ਸਾਮਾਨ ਸਮਝੀ ਜਾ ਰਹੀ ਹੈ? ਗੁਰੂ ਰੁਜ਼ਗਾਰ ਦੇ ਕੰਮ ਆ ਰਿਹਾ ਹੈ।
ਉਹਦੀ ਇਲਾਹੀ ਬਾਣੀ ਬੰਦੇ ਵਿੱਚ ਬਗ਼ਾਵਤ ਭਰਦੀ ਹੈ, ਅਸੀਂ ਉਸ ਤੋਂ ਕੰਮ ਲੈਂਦੇ ਹਾਂ ਕਿ ਜਿਗਰ ਨੂੰ ਠੰਢਾ ਕਰਦੀ ਹੈ। ਨਿਆਣੇ ਨੂੰ ਪਹਿਲੀਆਂ ਪੰਜ ਪੌੜੀਆਂ ਕੰਠ ਹੋ ਜਾਣ ਤਾਂ ਫਖ਼ਰ ਨਾਲ ਸਭਨਾਂ ਨੂੰ ਦੱਸਦੇ ਹਾਂ। ਅੰਦਰੋਂ ਡਰੀ ਵੀ ਜਾਨੇ ਹਾਂ ਕਿ ਜਵਾਨੀ ਵਿੱਚ ਪੈਰ ਰੱਖਦਾ ਮੁੰਡਾ ਕੁੜੀ ਐਵੇਂ ਦਿਲ ਨੂੰ ਹੀ ਨਾ ਲਾ ਲਵੇ। ਕਿਤੇ ਧੀ ਪੁੱਤ ਸੱਚੀਂ ਗੁਰੂ ਵਾਲਾ ਹੋ ਨਿੱਬੜਿਆ ਤਾਂ ਸਾਡੇ ਕਿਸ ਕੰਮ ਆਸੀ?
ਫਲਸਫ਼ਾ ਉਹਦਾ ਜੀਣਾ ਮੁਹਾਲ ਕਰ ਦਿੰਦਾ ਹੈ। ਇੱਕੋ-ਇੱਕ ਹੱਲ ਇਹੀ ਦਿਸਦਾ ਹੈ ਕਿ ਉਹਦੇ ਫਲਸਫ਼ੇ ਬਾਰੇ ਹਰ ਗਲੀ, ਮੁਹੱਲੇ, ਪਿੰਡ, ਸ਼ਹਿਰ, ਮੁਲਕ, ਮੰਚ ਉੱਤੇ ਗੱਲ ਕੀਤੀ ਜਾਵੇ। ਘਰੋਂ ਨਿਕਲਿਆ ਜਾਵੇ, ਆਪਣੀ ਸਮਝ ਪ੍ਰਪੱਕ ਕੀਤੀ ਜਾਵੇ, ਜਿੱਥੇ ਹਨੇਰਾ ਹੈ ਉੱਥੇ ਚਾਨਣ ਦੀ ਛਿੱਟ ਦਿੱਤੀ ਜਾਵੇ। ਸਕੂਲਾਂ ਕਾਲਜਾਂ ਵਿੱਚ ਜਾ, ਜਵਾਨ ਦਿਲਾਂ ਦਾ ਇਸ ਮਨੁੱਖਤਾ ਦੇ ਦਿਲ ਦੇ ਜਾਨੀ ਨਾਲ ਰਾਬਤਾ ਕਰਵਾਇਆ ਜਾਵੇ। ਪਰ ਉੱਥੇ ਤਾਂ ਗੁਰੂ ਪਹਿਲਾਂ ਤੋਂ ਹੀ ਮੌਜੂਦ ਹੈ- ਪਾਠਕ੍ਰਮ ਦਾ ਹਿੱਸਾ, ਲਘੂ ਨਿਬੰਧ ਦਾ ਵਿਸ਼ਾ, ਖੋਜ ਪੱਤ੍ਰਿਕਾ ਦੇ ਪਰਚੇ ਦਾ ਸਾਮਾਨ!
ਬਾਬੇ ਦੀ ਿਵਸ਼ਾਲ ਹਸਤੀ ਸਾਡੇ ’ਤੇ ਹਾਵੀ ਹੋ ਸਕਦੀ ਸੀ। ਸਾਨੂੰ ਆਪਣੇ ਮੇਚ ਦਾ ਹੀ ਮਨਜ਼ੂਰ ਸੀ। ਗੁਰੂ ਉਹ ਜਿਸ ਦੀ ਬੇਅਦਬੀ ਸਾਡੀ ਸਮਝ ਵਿੱਚ ਆਵੇ, ਅਸੀਂ ਉਸ ਬਾਰੇ ਕੁਝ ਕਰ ਸਕੀਏ – ਅਸਤੀਫ਼ੇ ਦੀ ਮੰਗ, ਜਾਂਚ ਕਮਿਸ਼ਨ, ਸਿਆਸੀ ਉਧੇੜਬੁਣ, ਟਕਸਾਲੀ ਹੋ ਅਤੇ ਕਾਬਜ਼ ਨੂੰ ਫੜ ਕੇ ਜੇਲ੍ਹ ਵਿੱਚ ਤੁੰਨਣ ਦੇ ਬਿਆਨ ਦਾਗੀਏ। ਜੇ 550ਵੀਂ ’ਤੇ ਤੂਫ਼ਾਨ ਖੜ੍ਹਾ ਹੋ ਜਾਂਦਾ ਕਿ ਗੁਰੂ ਦੀ ਧਰਤੀ ’ਤੇ ਜਾਤ-ਪਾਤ ਦਾ ਕੀ ਕੰਮ? ਜੇ ਵਾਵਰੋਲਾ ਆ ਜਾਂਦਾ ਕਿ ਇਹ ਸਿਆਸਤ ਅਤੇ ਆਰਥਿਕਤਾ ਦੀ ਚੱਕਰੀ ਕੌਣ ਚਲਾ ਰਿਹਾ ਹੈ ਜਿਸ ਕਰਕੇ ਸਾਜੇ ਨਿਵਾਜੇ ਗੁਰੂ-ਵਰੋਸਾਈ ਧਰਤੀ ਛੱਡ, ਸੱਤ ਸਮੁੰਦਰ ਪਾਰ ਤੱਕ ਦੇ ਉਜਾੜਿਆਂ ਦੀ ਸੁਪਨਸਾਜ਼ੀ ਕਰ ਰਹੇ ਹਨ ਤਾਂ ਸੱਤਾ ਲਈ ਮੁਸ਼ਕਿਲ ਸਵਾਲ ਖੜ੍ਹੇ ਹੋ ਜਾਣੇ ਸਨ।
 

ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਨਾਲ, ਪਰਾਈਆਂ ਧਰਤੀਆਂ ਤੋਂ ਉੱਠ, ‘‘ਗੱਡੀ ਬਹਿ ਸਿਆਲਦਾ, ਨਾਲ ਬਥੇਰੇ ਹੋਰ’’ ਲਿਆ, ਸਾਡੇ ਪਿੰਡਾਂ ਸ਼ਹਿਰਾਂ ਵਿੱਚ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਨ ਵਾਲਿਆਂ ਨਾਲ ਜੋ ਸਾਡਾ ਵਰਤਾਰਾ ਹੈ, ਜੇ ਉਸ ਵਿੱਚੋਂ ਗੁਰੂ ਦੀ ਬੇਅਦਬੀ ਦੇ ਚਰਚੇ 550ਵੀਂ ਵਰ੍ਹੇਗੰਢ ਬਾਰੇ ਬਿਆਨੀਏ ਦਾ ਹਿੱਸਾ ਹੋ ਜਾਂਦੇ ਤਾਂ ਇੱਕ ਦੂਜੇ ਨੂੰ ਮੂੰਹ ਕਿਵੇਂ ਵਿਖਾਉਂਦੇ?
ਗੁਰੂ ਆਪਣਾ ਸੰਦੇਸ਼ ਦੇਣ ਲਈ ਘਰੋਂ ਬੇਘਰ ਹੋਇਆ, ਉਦਾਸੀ ਕੀ ਰੀਤਿ ਚਲਾਈ। ਸਾਡੇ ਬੁੱਧੀਜੀਵੀਆਂ ਗੁਰੂ ਦੀਆਂ ਉਦਾਸੀਆਂ ਬਾਰੇ ਖੋਜ ਪੱਤਰ ਲਿਖ-ਲਿਖ ਆਪਣੇ ਲਈ ਘਰ, ਕੋਠੀ ਦਾ ਇੰਤਜ਼ਾਮ ਕਰ ਲਿਆ। ਹੁਣ ਉਹਦੀ 550ਵੀਂ ’ਤੇ ਕਿਸੇ ਰੌਸ਼ਨ ਦਿਮਾਗ਼ ਵਿਦਵਾਨ ਦਾ ਵੀ ਵੱਡਾ ਉਦੇਸ਼ ਕੋਈ ਸੱਚੀ-ਮੁੱਚੀ ਚੰਗਾ ਸੈਮੀਨਾਰ ਕਰਨ, ਕਰਵਾਉਣ ਤੱਕ ਸੀਮਤ ਹੈ। ਜੇ ਫਲਾਣੀ ਤਰੀਕ ਤੱਕ ਕੋਈ ਵੱਡ-ਆਕਾਰੀ ਕੌਫੀ ਟੇਬਲ ਕਿਤਾਬ ਵੀ ਆ ਜਾਵੇ ਤਾਂ ਸੋਨੇ ’ਤੇ ਸੁਹਾਗਾ ਸਮਝਣਾ।
ਜਦੋਂ 500ਵੀਂ ਮਨਾਈ ਸੀ ਤਾਂ ਕਣਕਾਂ ਲੰਮੀਆਂ ਧੀਆਂ ਵਾਲੇ ਲੋਕਗੀਤ ਨੇ ਹਾਸਾ ਛੇੜਨਾ ਸ਼ੁਰੂ ਕਰ ਦਿੱਤਾ ਸੀ ਕਿਉਂ ਜੋ ਕਣਕਾਂ ਅਚਾਨਕ ਗਿੱਠੀਆਂ ਹੋ ਗਈਆਂ ਸਨ। ਲੁਧਿਆਣੇ ਵਾਲੀ ਯੂਨੀਵਰਸਿਟੀ ਹਰਾ ਇਨਕਲਾਬ ਲਿਆ ਰਹੀ ਸੀ। ਗੁਰੂ ਦੇ ਨਾਮ ’ਤੇ ਅੰਮ੍ਰਿਤਸਰ ਵਿੱਚ ਨਵੀਂ ਯੂਨੀਵਰਸਿਟੀ ਖੁੱਲ੍ਹੀ ਸੀ। ਪਟਿਆਲੇ ਵਾਲੀ ਪੰਜਾਬੀ ਯੂਨੀਵਰਸਿਟੀ ਨੇ ‘ਗੁਰੂ ਨਾਨਕ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੋਮੇ’ ਦੇ ਸਿਰਨਾਵੇਂ ਵਾਲਾ “he Panjab – Past and Present ਦਾ ਖ਼ਾਸ ਅੰਕ ਕੱਢਿਆ ਸੀ ਜਿਸ ਵਿੱਚੋਂ ਡਾ. ਗੰਡਾ ਸਿੰਘ ਦੀ ਅਣਥੱਕ ਮਿਹਨਤ ਝਲਕਦੀ ਹੈ।
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਉਦੋਂ ਗੁਰੂ ਦੇ ਦਾਰਸ਼ਨਿਕ ਵਿਚਾਰਾਂ ਬਾਰੇ ਪੁਸਤਕਾਂ ਲਈ ਇੱਕ-ਇੱਕ ਹਜ਼ਾਰ ਰੁਪਏ ਦੇ ਪੰਜ ਇਨਾਮ ਐਲਾਨੇ, ਸਰਵੋਤਮ ਇਨਾਮ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਵਜ਼ੀਰ ਸਿੰਘ ਦੀ ਪੁਸਤਕ ‘ਗੁਰੂ ਨਾਨਕ ਸਿਧਾਂਤ’ ਨੂੰ ਮਿਲਿਆ। ਉਦੋਂ ਸੰਸਾਰ ਵਿੱਚ ਸ਼ੀਤ ਯੁੱਧ ਸਿਖਰਾਂ ’ਤੇ ਸੀ। ਚਾਰੋਂ ਪਾਸੇ ਐਟਮੀ ਤਬਾਹੀ ਦੀ ਕੁਵੱਤ ਹਾਸਲ ਕਰ ਲੈਣ ਦੇ ਦਾਅਵੇ ਠੋਕੇ ਜਾ ਰਹੇ ਸਨ, ਪਰ ਗੁਰੂ ਦੀ ਧਰਤੀ ’ਤੇ ਆਸ ਦਾ ਬੁਹਰਾਨ ਸੀ।
ਵਜ਼ੀਰ ਸਿੰਘ ਵਾਲੀ ਕਿਤਾਬ ਤਾਂ ਹੁਣ ਦੁਰਲੱਭ ਹੈ। ਪੰਜਾਬੀ ਸਾਹਿਤ ਅਕਾਡਮੀ ਨੇ ਗੁਰੂ ਦੀ 550ਵੀਂ ’ਤੇ ਕਿਹੜਾ ਮਾਅਰਕਾ ਮਾਰਿਆ ਹੈ, ਪਤਾ ਕਰ ਲੈਣਾ। ਪਟਿਆਲੇ ਵਾਲੀ ਯੂਨੀਵਰਸਿਟੀ ਨੇ ਡਾ. ਗੰਡਾ ਸਿੰਘ ਦੇ ਕੰਮ ਬਰਾਬਰ ਕਿਹੜਾ ਸ਼ਾਹਕਾਰ ਰਚਿਆ ਹੈ? ਗੁਰੂ ਦੀ ਇਸ 550ਵੀਂ ਵਰ੍ਹੇਗੰਢ ਵਾਲੇ ਸਾਲ ਵਿੱਚ ਵੀ ਇਸ ਯੂਨੀਵਰਸਿਟੀ ਦੀਆਂ ਕੁੜੀਆਂ ਅੱਜ ਵੀ ਕੈਂਪਸ ਵਿੱਚ ਹੀ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀਆਂ ਹਨ, ਭਾਵੇਂ ਹੋਸਟਲ ਖੁੱਲ੍ਹੇ ਰੱਖਣ ਦੀ ਲੜਾਈ ਵਾਲੀਆਂ ਸੁਰਖ਼ੀਆਂ ਪੱਤਰਕਾਰਾਂ ਲਈ ਪੁਰਾਣੀਆਂ ਹੋ ਗਈਆਂ ਹਨ। ਸੁਰਜੀਤ ਪਾਤਰ ਜਿਹੇ ਪੋਟਿਆਂ ’ਤੇ ਗਿਣਨ ਜੋਗੇ ਨਾਮ ਛੱਡ ਕੇ ਲੁਧਿਆਣੇ ਵਾਲੀ ਖੇਤੀਬਾੜੀ ਯੂਨੀਵਰਸਿਟੀ ਦਾ ਪੰਜਾਬ ਦੇ ਸੱਭਿਆਚਾਰਕ ਜੀਵਨ ਉੱਤੇ ਪ੍ਰਭਾਵ ਤਾਂ ਫਿਰੋਜ਼ਪੁਰ ਰੋਡ ਦੇ ਪਾਰਲੇ ਕੰਢੇ ਤੱਕ ਕਦੀ ਨਹੀਂ ਪਹੁੰਚਿਆ। ਹੁਣ ਇਹ ਸਾਡੀ ਆਰਥਿਕਤਾ ’ਚੋਂ ਵੀ ਮਨਫ਼ੀ ਹੈ। ਸ਼ਾਇਦ 550 ਪ੍ਰੋਫ਼ੈਸਰਾਂ ਦੇ ਰੁਜ਼ਗਾਰ ਜੋਗੀ ਹੀ ਰਹਿ ਗਈ ਹੈ। ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਦਾ ਸੰਦੇਸ਼ ਦੇਣ ਵਾਲੇ ਦੀ 550ਵੀਂ ਮਨਾਉਂਦੇ ਪੰਜਾਬ ਵਿੱਚ ਯੂਨੀਵਰਸਿਟੀਆਂ ਦੇ ‘ਆਕੇ’ ਆਪਣੀ ਸਫ਼ਲਤਾ ਘੱਟ ਪੈਸਿਆਂ ਨਾਲ ਅਦਾਰੇ ਚਲਾਉਣ ਦੀ ਜੁਗਤਬਾਜ਼ੀ ਦੇ ਹਵਾਲੇ ਨਾਲ ਦਰਸਾਉਂਦੇ ਹਨ। 500ਵੀਂ ਵਰ੍ਹੇਗੰਢ ’ਤੇ ਗੁਰੂ ਦੇ ਨਾਮ ’ਤੇ ਖੁੱਲ੍ਹੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੀਆਂ ਸੀਟਾਂ ਵੀ ਨਹੀਂ ਭਰਦੀਆਂ। ਤਮਾਮ ਯੂਨੀਵਰਸਿਟੀਆਂ ਵਿੱਚ ਗੁਰੂ ਨਾਨਕ ਨੂੰ ਕੇਵਲ ਪੰਜਾਬੀ ਵਿਭਾਗਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਸਾਰੇ ਪੰਜਾਬ ਵਿੱਚ ਬਿਨਾਂ ਕਿਸੇ ਗੁਰੂ ਦੀ ਕਿਸੇ ਵੀ ਵਰ੍ਹੇਗੰਢ ਦਾ ਇੰਤਜ਼ਾਰ ਕੀਤੇ ਬਿਨਾਂ ਢਾਈ-ਤਿੰਨ ਦਰਜਨ ਖੁੱਲ੍ਹੀਆਂ ਯੂਨੀਵਰਸਿਟੀਆਂ ਵਿੱਚ ਜਿੰਨੀਆਂ ਫੀਸਾਂ ਅਤੇ ਖਰਚੇ ਵਿਦਿਆਰਥੀਆਂ ਤੋਂ ਵਸੂਲ ਕੀਤੇ ਜਾਂਦੇ ਹਨ, ਉਸ ਨੂੰ ਜਜ਼ੀਆ ਕਹਿਣ ਦਾ ਅਜੇ ਕੋਈ ਪ੍ਰਚਲਨ ਸ਼ੁਰੂ ਨਹੀਂ ਹੋਇਆ। ਅਜੇ ਅਸਾਂ ਇਹ ਗਾਲ਼੍ਹ ਕੰਡੇਦਾਰ ਤਾਰ ਤੋਂ ਪਾਰਲਿਆਂ ਨੂੰ 20 ਡਾਲਰ ਪ੍ਰਤੀ ਸ਼ਰਧਾਲੂ ਦੀ ਦਰ ’ਤੇ ਕੱਢਣ ਦਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ, ਅਸਲ ਵਿੱਚ ਨਿਸ਼ਾਨੇ ਇੱਕ-ਦੂਜੇ ਦੇ ਫੁੰਡ ਰਹੇ ਹਾਂ।
550ਵੀਂ ਦੇ ਮੌਕੇ ਇਸ ਹਿੰਦਸੇ ਨੇ ਏਨੀ ਪਵਿੱਤਰਤਾ ਅਖਤਿਆਰ ਕਰ ਲਈ ਹੈ ਕਿ 551 ਨਹੀਂ ਹੋਣ ਦਿੰਦਾ ਕੋਈ। ਗੁਰੂ ਦੇ ਸੱਚੇ ਨਾਮਲੇਵਾ ਵੀ 550 ਹੀ ਲੱਭਣੇ ਹਨ ਸਰਕਾਰੀ ਕਮੇਟੀ ਨੇ। ਰੁੱਖ ਵੀ 550 ਲਗਾਉਣੇ ਹਨ, ਗੁਰੂ ਦੇ ਡੇਰੇ ਨੂੰ ਸਾਈਕਲ ਯਾਤਰਾ ਲਈ ਵੀ 550 ਸਵਾਰ ਕਾਫ਼ੀ ਹਨ। ਪੰਜਾਹ ਸਾਲ ਹੋਰ ਜਿਊ ਵੀ ਲਿਆ ਤਾਂ ਕਾਸ ਲਈ? 2069 ਵਿੱਚ 600 ਪੈਰੋਕਾਰ ਹੀ ਲੱਭਣ ਦੀ ਯੋਜਨਾ ਘੜੇਗਾ ਕੋਈ?
ਅਧਿਆਪਕਾਂ, ਸਹੂਲਤਾਂ, ਫੰਡਾਂ ਤੋਂ ਸੱਖਣੇ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਡਾਕਟਰਾਂ, ਨਰਸਾਂ, ਦਵਾਈਆਂ ਤੋਂ ਸੱਖਣੇ ਹਸਪਤਾਲ, ਡਿਸਪੈਂਸਰੀਆਂ ਗੁਰੂ ਦੀ ਬੇਅਦਬੀ ਦੇ ਜ਼ਾਹਿਰਾ ਦੋਸ਼ੀ ਹਨ। ਜਿਹੜਾ ਕਿੱਤਾ ਗੁਰੂ ਨੇ ਲਾਂਘਿਓਂ ਪਾਰ ਕਰਤਾਰਪੁਰ ਕੀਤਾ ਸੀ, ਉਸੇ ਕਿੱਤੇ ਨਾਲ ਜੁੜਿਆਂ ਨੇ ਖ਼ੁਦਕੁਸ਼ੀਆਂ ਕਰਦਿਆਂ ਕਦੋਂ ਦਾ ਜ਼ਿਲ੍ਹੇ-ਦਰ-ਜ਼ਿਲ੍ਹੇ ਵਿੱਚ 550 ਦਾ ਅੰਕੜਾ ਵਾਰ-ਵਾਰ ਪਾਰ ਕੀਤਾ ਹੈ। ਅਸੀਂ ਨਾ ਕੱਚਾ ਮੋਰਚਾ ਲਾ ਰਹੇ ਹਾਂ, ਨਾ ਪੱਕਾ ਮੋਰਚਾ ਕੋਈ ਵਿੱਢਿਆ ਹੈ।
ਗੁਰੂ ਦੀ 550ਵੀਂ ਲਈ ਸਾਨੂੰ ਸਰਕਾਰ ਚਾਹੀਦੀ ਹੈ। ਬਿਨਾ ਸਰਕਾਰ ਨਾਨਕ ਨਾਮਲੇਵਾ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਆਪਣਾ ਕੀ ਤਰੱਦਦ ਹੈ? ਬਿਨਾਂ ਸਰਕਾਰ ਤਾਂ ਅਸੀਂ ਖੇਤਾਂ ਵਿੱਚ ਆਪਣੇ ਭਵਿੱਖ ਨੂੰ ਅੱਗ ਲਾਉਣੋਂ ਨਹੀਂ ਰੁਕਦੇ। ਪ੍ਰਤੀ ਕੁਇੰਟਲ ਬੋਨਸ ਮਿਲੇ ਤਾਂ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਦੇ ਸੰਦੇਸ਼ ਸਾਹਵੇਂ ਨਿਵੀਏਂ, ਨਹੀਂ ਤਾਂ ਯੂਨੀਅਨ ਦੇ ਝੰਡੇ ਥੱਲੇ ਚੁਆਤੀ ਲਾ ਪੰਜਾਬ ਅਤੇ ਕੁਦਰਤ ਨੂੰ ਧੁਆਂਖ ਦੇਣ ਦਾ ਪ੍ਰਣ ਕਰੀ ਬੈਠੇ ਹਾਂ।
550 ਸਾਲ ਪਹਿਲਾਂ ਦਾ ਨਿਜ਼ਾਮ ਹੋਰ ਵੀ ਡਾਢਾ ਸੀ। ਉਦੋਂ ਕਿਹੜੀ ਸਰਕਾਰ ਨਾਲ ਰਾਬਤਾ ਬਣਾ ਕੇ ਗੁਰੂ ਸੀ ਚੜ੍ਹਿਆ ਸੋਧਣਿ ਧਰਤਿ ਲੁਕਾਈ? ਰਾਜੇ, ਉਨ੍ਹਾਂ ਦੇ ਮੁਕੱਦਮ, ਅਹਿਲਕਾਰਾਂ ਅਤੇ ਸਮੇਂ ਦੇ ਅਸ਼ਰਾਫੀਏ ਬਾਰੇ ਤਾਂ ਗੁਰੂ ਦਾ ਸ਼ਬਦ ਅਸਾਵੇਂ ਸਮਾਜ ਵਿਰੁੱਧ ਬਗ਼ਾਵਤ ਦੀ ਸਿਖਰ ਹੈ, ਪਰ ਅਸੀਂ ਆਪਣੇ ਬਾਰੇ 550 ਵਾਰੀ ਸੋਚ ਲਈਏ ਕਿ ‘‘ਅੰਧੀ ਰਯਤਿ ਗਿਆਨ ਵਿਹੂਣੀ’’ ਵਾਲੀ ਤਸ਼ਬੀਹ ਤੋਂ ਸਾਡਾ ਕਿਰਦਾਰ ਕਿੰਨੀ ਕੁ ਦੂਰ ਹੈ?
ਗੁਰੂ ਹੁੰਦਾ ਤਾਂ ਲਾਂਘਾ ਦੂਰ ਤੱਕ ਜਾਂਦਾ। ਗੁਰੂ ਪੁੱਛਦਾ ਕਿ ਨਫ਼ਰਤਾਂ ਦੀ ਸਿਆਸਤ ਨਾਲ ਗੁਰਮੁਖਾਂ ਦੀ ਇਹ ਕੇਹੀ ਸਾਂਝ? ਗੁਰੂ ਦੀ ਨਜ਼ਰ ਤੋਂ ਨਾ ਟਰੰਪ ਬਚਦਾ ਤੇ ਨਾ ਸੀਰੀਆ, ਯਮਨ, ਲਿਬਨਾਨ ਵਿੱਚ ਹੋ ਰਿਹਾ ਦਮਨ। ਗੁਰੂ ਨਾਲ ਲਿਵ ਲਾਉਂਦਿਆਂ ਨੂੰ ਸਭਨਾਂ ਨਿਆਮਤਾਂ ਨੂੰ ਚੰਦ ਘਰਾਣਿਆਂ ਤੱਕ ਮਹਿਦੂਦ ਕਰਦੇ ਅਰਥਚਾਰੇ ਬਾਰੇ ‘‘ਏਤੀ ਮਾਰ ਪਈ ਕਰਲਾਣੇ’’ ਕਹਿ ਮੋਰਚੇ ਲਾਉਣੇ ਪੈਂਦੇ। ਫਿਰ ਗੁਰੂ ਨਾਨਕ ਨਾਮਲੇਵਾ ਕਰਤਾਰਪੁਰ ਦਾ ਲਾਂਘਾ ਲੰਘ ਸਵਾਲ ਪੁੱਛਦੇ ਕਿ ਪਾਕਿਸਤਾਨ ਦੇ ਗ਼ਰੀਬ ਦਾ ਕੀ ਹਾਲ ਹੈ? ਹਿੰਦ-ਪਾਕਿ ਅਮਨ ਦੀ ਗੱਲ ਕਰਨ ਵਾਲਿਆਂ ’ਤੇ ਗੁਰੂ ਦੀ ਸਦੀਵ-ਸੁਵੱਲੀ ਨਜ਼ਰ ਬਾਰੇ ਸਾਨੂੰ 550ਵੇਂ ਹਿੱਸੇ ਜਿੰਨਾ ਵੀ ਸ਼ੱਕ ਨਹੀਂ ਹੋਣਾ ਚਾਹੀਦਾ। ਸ਼ਾਇਦ ਇਸੇ ਵਿਸ਼ਵਾਸ ਨਾਲ ਕੋਈ ਜੱਫੀ ਪਾਣ ਲਈ ਗਾਲ੍ਹਾਂ ਖਾਂਦਾ, ਲਾਂਘੇ ਦੇ ਦੋਹੀਂ ਪਾਸੀ ਏਨਾ ਮਕਬੂਲ ਹੈ ਭਾਵੇਂ ਬੜਿਆਂ ਦੀਆਂ ਅੱਖੀਆਂ ਵਿੱਚ ਰੜਕਦਾ ਹੈ।
ਜਦੋਂ 550ਵੀਂ ’ਤੇ ਲਾਂਘਿਓਂ ਲੰਘ, ਉਸ ਦੀ ਵਰੋਸਾਈ ਮਿੱਟੀ ਦੀ ਮੁੱਠ ਭਰ, ਕਰਤਾਰਪੁਰ ਆਪਣੇ ਘਰੀਂ ਲਿਆਵਾਂਗੇ ਤਾਂ ਗੁਰੂ ਵੇਖ ਰਿਹਾ ਹੋਵੇਗਾ ਕਿ ਕੁਝ ਹੀ ਘੰਟਿਆਂ ਬਾਅਦ ਮੁਲਕ ਦੀ ਆਲਾ ਅਦਾਲਤ ਕਿਸੇ ਦੇ ਰੱਬ ਦੇ ਘਰ ਬਾਰੇ ਵੱਡਾ ਫ਼ੈਸਲਾ ਸੁਣਾਉਣ ਜਾ ਰਹੀ ਹੈ ਅਤੇ ਉਹਦੇ ਨਾਮਲੇਵਾ ਇਹਦੇ ਬਾਰੇ ਚੁੱਪ ਵੱਟੀ ਬੈਠੇ ਹਨ। ਮੰਦਰ ਬਣੇ ਕਿ ਮਸਜਿਦ, ਅਸਾਂ ਕੀ ਲੈਣਾ ਹੈ? ਦੂਜੀਆਂ ਕੌਮਾਂ ਦਾ ਮਾਮਲਾ ਹੈ। ਮੁਲਕ ਭਰ ਵਿੱਚ ਇੱਕ ਘੱਟਗਿਣਤੀ ਦੜ੍ਹ ਵੱਟ ਡਰੀ ਬੈਠੀ ਹੈ। 550ਵੀਂ ਵਾਲੇ ਦਿਨ ਤਾਂ ਧਰਤੀ ਉੱਤੇ ਸਵਰਗ ਕਹਾਉਂਦੀ ਵਾਦੀ ਵਿੱਚ ਚੁੱਪ ਨੂੰ ਪਸਰਿਆਂ 100 ਦਿਨ ਪੂਰੇ ਹੋ ਜਾਣਗੇ।
ਕਿਸੇ ਨੇ ਹਿੰਦੋਸਤਾਨ ਡਰਾਇਆ ਤਾਂ ਗੁਰੂ ਉੱਠਿਆ। ਇੱਕ ਤੱਤੀ ਤਵੀ ਤੇ ਬੈਠ ਸਦੀਆਂ ਲਈ ਰਹਿਮਤ ਵਰਤਾ ਗਿਆ। ਕਦੀ ਜ਼ੁਲਮ ਵੇਖਿਆ ਤਾਂ ਇੱਕ ਗੁਰੂ ਹਿੰਦ ਦੀ ਚਾਦਰ ਹੋ ਨਿਬੜਿਆ। ਇੱਕ ਨੇ ਸਰਬੰਸ ਵਾਰ ਦਿੱਤਾ। ਅਸੀਂ ਫੀਤੀ ਉਹਦੇ ਨਾਮਲੇਵਾ ਹੋਣ ਦੀ ਲਵਾਈ ਹੈ ਜਿਹੜਾ ਰਹਿੰਦੀ ਦੁਨੀਆ ਤੱਕ ਫਖਰੇ ਕੌਮ ਰਹੇਗਾ। ਸਾਡੇ ਹਿੱਸੇ ਸੇਵਾ ਕਿਹੜੀ ਆਈ ਹੈ?

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਸਿਰਫ ਗੁਰੂ ਨੂੰ ਹੀ ਨਹੀਂ, ਗੁਰੂ ਦੀ ਵੀ ਮੰਨੀਏ

ਗੁਰੂ ਨਾਨਕ ਦਾ ਜਨਮ ਉਸ ਵੇਲੇ ਹੋਇਆ ਜਦੋਂ ਇਸ ਧਰਤੀ ’ਤੇ ਵਿਗਿਆਨਕ ਸੋਚ ਪੈਰ ਪਸਾਰ ਰਹੀ ਸੀ, ਜਦੋਂ ਵਿਗਿਆਨ ਕੁਦਰਤੀ ਭੇਦਾਂ ਤੋਂ ਪਰਦੇ ਚੁੱਕ ਰਿਹਾ ਸੀ। ਅਸੀਂ ਇਤਿਹਾਸਕ ਵਰਤਾਰਿਆਂ ਦੇ ਸਮਕਾਲੀ ਨਹੀਂ ਹਾਂ ਪਰ ਇਤਿਹਾਸ ਵਿਚ ਦਰਜ ਘਟਨਾਵਾਂ ’ਤੇ ਯਕੀਨ ਕਰਦੇ ਹਾਂ। ਇਸੇ ਯਕੀਨ ਵਿਚ ਉਹ ਸਾਰੀਆਂ ਕਥਾ/ਕਹਾਣੀਆਂ ਸ਼ਾਮਲ ਹਨ, ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹਨ।
ਬਾਬਾ ਨਾਨਕ ਨੇ ਇਸ ਧਰਤੀ ’ਤੇ ਲਗਭਗ 72 ਸਾਲ ਜੀਵਨ ਬਿਤਾਇਆ । ਇਤਿਹਾਸ ਅਨੁਸਾਰ ਬਾਲਪਣ ਤੋਂ ਲੈ ਕੇ ਬਿਰਧ ਅਵਸਥਾ ਤੱਕ, ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਵਿਚ ਉਨ੍ਹਾਂ ਦੀ ਤਰਕ ਭਰਪੂਰ ਮਾਨਵੀ ਪਹੁੰਚ ਰੂਪਮਾਨ ਹੁੰਦੀ ਹੈ ਤੇ ਕੋਈ ਸਦੀਵੀ ਸੁਨੇਹਾ ਉੱਭਰਦਾ ਹੈ। ਉਹ ਹਰ ਵਰਤਾਰੇ ਵਿੱਚ ਪਿਛਾਖੜੀ ਧਾਰਨਾਵਾਂ ਨੂੰ ਝੰਭਦੇ ਹਨ, ਤਰਕ ਅਧਾਰਤ ਪੱਖ ਰੱਖਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੇ ਹਨ।

ਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ਸਮਝਦਿਆਂ

ਵੱਖ ਵੱਖ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸ਼ਰਧਾਮਈ ਬਿਆਨ ਹਨ। ਬੀ-40 ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਵੱਖ ਵੱਖ ਸਾਖੀਆਂ ਦੇ ਨਾਲ ਨਾਲ ਉੱਤਮ ਦਰਜੇ ਦੀ ਚਿੱਤਰਕਾਰੀ ਵੀ ਹੋਈ ਹੈ।ਕਰੋੜੀਆ, ਬਾਬਾ ਨਾਨਕ ਤੇ ਮਰਦਾਨਾ: ਜਿਥੇ ਬਾਬਾ ਰਹੰਦਾ ਥਾ। ਉਸ ਗਿਰਾਉ ਪਾਸਿ ਹਿਕ ਕਰੋੜੀਆ ਰਹੰਦਾ ਥਾ। ਉਨਿ ਕਹਿਆ। ਹਿੰਦੂਆ ਦੇ ਤਾਈ ਤਾ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ। ਲੋਕਾ ਕਹਿਆ ਦੀਵਾਨ ਜੀ ਨਾਨਕੁ ਵਡਾ ਪੀਰ ਹੈ। ਤਾ ਆਇ ਕੈ ਪੈਰੀ ਪਇਆ। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੇ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰੁ ਰਖੀਐ। ਚਿੱਤਰ: ਬੀ-40 ਜਨਮ ਸਾਖੀ

ਗੁਰੂ ਨਾਨਕ ਬਾਣੀ ਦਾ ਸੱਤਾ ਪ੍ਰਸੰਗ

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਚੁਣੌਤੀ ਦਿੱਤੀ ਅਤੇ ਇਕ ਪਰਮਾਤਮਾ ਦੀ ਸੱਤਾ ਸਥਾਪਤ ਕੀਤੀ। ਇਸ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਿਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗ਼ਰੀਬੀ, ਖ਼ੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ ਵੱਸ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖਾਂ ਦੀ ਲੜੀ ਵਿਚ ਹਥਲਾ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ।

50 ਸਾਲਾ ਸਥਾਪਨਾ 'ਤੇ ਵਿਸ਼ੇਸ਼ : ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ ਤੇ ਯੋਗਦਾਨ।

ਆਦਿ ਕਾਲ ਤੋਂ ਹੀ ਸੰਸਾਰ ਵਿਚ ਵੱਖ ਵੱਖ ਦੁਨਿਆਵੀ ਅਤੇ ਧਾਰਮਿਕ ਆਗੂਆਂ ਵੱਲੋਂ ਆਪਣੇ ਸੰਦਰਭੀਂ ਵਰਗਾਂ ਨੂੰ ਇਕ ਕੇਂਦਰ ਬਿੰਦੂ ਦੇਣ ਲਈ ਕੇਂਦਰੀ ਅਸਥਾਨ ਸਥਾਪਿਤ ਕੀਤੇ ਜਾਂਦੇ ਰਹੇ ਹਨ। ਜਿਨ੍ਹਾਂ ਦੁਆਰਾ ਸਮਾਜ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਕ ਅਗਵਾਈ ਦਿਤੀ ਜਾਂਦੀ ਰਹੀ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵੀਹਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ।  ਇੱਥੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਅਜਿਹੀ ਲਹਿਰ ਆਰੰਭ ਕੀਤੀ ਜਿਸ ਵਿਚ ਲੱਖਾਂ ਪ੍ਰਾਣੀਆਂ ਨੂੰ ਉਨ੍ਹਾਂ ਨੇ ਸਿੱਖੀ ਦੀ ਮੁਖ ਧਾਰਾ ਵਿਚ ਲਿਆਂਦਾ ਅਤੇ ਦੇਹਧਾਰੀ ਗੁਰੂ ਡੰਮ੍ਹ ਨਕਲੀ ਨਿਰੰਕਾਰੀਆਂ ਦੇ ਖ਼ਿਲਾਫ਼ ਜੱਦੋਜਹਿਦ ਕੀਤੀ । ਸਮੇਂ ਦੀ ਹਕੂਮਤ ਵੱਲੋਂ ਭਾਰਤ ਵਿਚ ਲਗਾਈ ਗਈ ਐਮਰਜੈਂਸੀ ਨੂੰ ਤੋੜਨ ਵਾਸਤੇ ਆਪ ਜੀ ਵੱਲੋਂ ਫ਼ੈਸਲੇ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ਅਜਿਹੇ ਕੰਧ-ਚਿੱਤਰਾਂ ਦੇ ਵਧੀਆ ਨਮੂਨੇ ਅੰਮ੍ਰਿਤਸਰ ਵਿਚ ਅਖਾੜਾ ਬਾਲਾ ਨੰਦ ਵਿਚ ਅਤੇ ਜ਼ਿਲ੍ਹਾ ਤਰਨਤਾਰਨ ਦੇ ਨੌਰੰਗਾਬਾਦ ਵਿਚ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਸੁਰੱਖਿਅਤ ਹਨ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਚਿਤਰਿਆ ਗਿਆ ਸੀ, ਜਿਸ ਦੀ ਫੋਟੋ ਲੇਖਕ ਕੇ 1971 ਵਿਚ ਖਿੱਚੀ ਸੀ।

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ਵੰਡ ਛਕਣ ਅਤੇ ਸਮਾਜ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਦਾ ਕੰਮ ਬਿਨਾਂ ਭੇਦ-ਭਾਵ ਤੋਂ ਕਰ ਸਕਾਂਗੇ । ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟਾਂ, ਭਗਤਾਂ ਅਤੇ ਗੁਰੂ ਸਾਹਿਬਾਨ ਦੀ ਰਚੀ ਗੁਰਬਾਣੀ ‘ਨਾਮ’ ਦੀ ਹੀ ਗੱਲ ਕਰਦੀ ਹੈ । ‘ਨਾਮ’ ਸਾਰੇ ਤੱਤਾਂ ਤੋਂ ਉੱਪਰ ਪਰਮ ਤੱਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 293 ’ਤੇ ਦਰਜ ਹੈ:

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ…

ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ ’ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨਾ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ਇਸੇ ਕਰ ਕੇ ਉਹ ਆਪਣੇ ਦੀਨ ਵਿਚ ਰਹਿ ਕੇ ਬਿਖੜੇ ਪੈਂਡੇ-ਲੰਮੀਆ ਰਾਹਾਂ ਦੀਆਂ ਤਕਲੀਫਦੇਹ ਚੁਣੌਤੀਆਂ ਨੂੰ ਝੇਲਦਾ ਹੋਇਆ ਗੁਰੂ-ਆਸ਼ੇ ’ਤੇ ਪੂਰਾ ਖਰਾ ਉਤਰਿਆ।

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦਾ ਜਨਮ 12 ਸ਼ਤਾਬਦੀ ਵਿਚ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ।
ਜਦ ਉਹ 18 ਕੁ ਮਹੀਨੇ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਉਨ੍ਹਾਂ ਦੀ ਮਾਤਾ ਨੇ ਹੀ ਉਨ੍ਹਾਂ ਨੂੰ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ ਕੋਲੋਂ ਪੜ੍ਹਿਆ। ਫਿਰ ਬਗਦਾਦ ਚਲੇ ਗਏ, ਜਿੱਥੇ ਉਨ੍ਹਾਂ ਨੇ ਅਬਦੁਲ ਕਾਦਰ ਗਿਲਾਨੀ, ਖਵਾਜਾ ਮੋਈਨਉਦੀਨ ਚਿਸ਼ਤੀ, ਤੇਠ, ਸ਼ੇਖ਼ ਕਿਰਸਾਨੀ ਆਦਿ ਤੋਂ ਸਿੱਖਿਆ ਪ੍ਰਾਪਤ ਕੀਤੀ।

ਮਹਾਰਾਜ ਸਿੰਘ ਨੌਰੰਗਾਬਾਦ

ਲੇਖਕ :  ਦੇਵਿੰਦਰ ਸਿੰਘ ਜੱਗੀ,  ਸੋਰਸ : ਇੰਟਰਨੇਟ 
ਸਿੱਖ ਭਾਈਚਾਰੇ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ 85 ਫੀਸਦੀਆਂ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਸਭ ਤੋ ਪਹਿਲੀ ਲੜਾਈ ਸ਼ੁਰੂ ਕਰਨ ਦਾ ਸਿਹਰਾ ਸ਼ਹੀਦ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ। ਇਨ੍ਹਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋ ਨੀਚੀ ਵਿਚ 1780 ਨੂੰ ਲੋਹੜੀ ਵਾਲੇ ਦਿਨ ਹੋਇਆ। ਉਹ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਕਰਨ ਵਿਚ ਜੁੜੇ ਰਹੇ। ਸਿੱਖ ਰਾਜ ਨੂੰ ਬਚਾਉਣ ਲਈ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਡੇਰਾ ਨੌਰੰਗਾਬਾਦ ਦੇ ਮੁਖੀ ਬਣੇ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਲੜਾਈ ਸ਼ੁਰੂ ਕਰਕੇ ਆਪਣਾ ਸਾਰਾ ਜੀਵਨ ਇਸ ਲੇਖੇ ਲਗਾ ਦਿੱਤਾ।

ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ

ਲੇਖਕ :  ਡਾ. ਕੰਵਰਜੀਤ ਸਿੰਘ ਕੰਗ, ਸੋਰਸ : ਇੰਟਰਨੇਟ 
ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਪੰਜਾਬ ਦੇ ਕੰਧ-ਚਿੱਤਰਾਂ ਵਿਚ ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਬੰਧੀ ਚਿੱਤਰ ਬਾਕੀ ਗੁਰੂ ਸਾਹਿਬਾਨ ਨਾਲੋਂ ਵੱਧ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਨੂੰ ਕੰਧ-ਚਿੱਤਰਾਂ ਵਿਚ ਅਕਸਰ ਘੋੜੇ ’ਤੇ ਸਵਾਰ ਚਿੱਤਰਿਆ ਗਿਆ ਹੈ। ਅਜਿਹੇ ਸੰਯੋਜਤ ਚਿੱਤਰ ਕਈ ਗੁਰਦੁਆਰਿਆਂ, ਮੰਦਰਾਂ, ਸਮਾਧਾਂ ਅਤੇ ਅਖਾੜਿਆਂ ਦੀਆਂ ਕੰਧਾਂ ’ਤੇ ਦੇਖੇ ਗਏ ਹਨ।

ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ

19ਵੀਂ ਸਦੀ ਦੇ ਪੰਜਾਬ ਵਿਚ ਜੋ ਕੰਧ-ਚਿੱਤਰ ਸਿੱਖ ਧਰਮ ਨਾਲ ਸਬੰਧਤ ਚਿੱਤਰੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਸਨ। ਇਹ ਉਨ੍ਹਾਂ ਨੂੰ ਵਧੇਰੇ ਪਾਰਟਰੇਟ ਰੂਪ ਵਿਚ ਦਰਸਾਉਂਦੇ ਸਨ। ਅਜਿਹੇ ਕੰਧ-ਚਿੱਤਰ ਬਹੁਤ ਘਟ ਉਲੀਕੇ ਗਏ, ਜੋ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਜਾਂ ਵਿਸ਼ੇਸ਼ ਪ੍ਰਾਪਤੀਆਂ ਨਾਲ ਸਬੰਧਤ ਹੋਣ।

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-11

ਇਥੇ ਬੇਬੇ ਨਾਨਕੀ ਦਾ ਸਹੁਰਾ ਘਰ ਹੁੰਦਾ ਸੀ। ਬੇਬੇ ਨਾਨਕੀ ਆਪਣੇ ਪਤੀ ਜੈ ਰਾਮ ਨਾਲ ਇਸੇ ਘਰ ਵਿਚ ਨਿਵਾਸ ਕਰਦੇ ਸਨ। ਉਂਜ ਤਾਂ ਬਾਬਾ ਨਾਨਕ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਪਹਿਲਾਂ ਵੀ ਕਈ ਵਾਰ ਸੁਲਤਾਨਪੁਰ ਲੋਧੀ ਆਏ ਹੋਣਗੇ ਪਰ

ਗੁਰਦੁਆਰਿਆਂ ਦੇ ਨਵੀਨੀਕਰਨ ਦੀਆਂ ਸਮੱਸਿਆਵਾਂ

ਕਰਤਾਰਪੁਰ ਸਾਹਿਬ ਅਮਨ ਲਾਂਘੇ ਦੀ ਚਮਕ-ਦਮਕ ਤੋਂ ਦੂਰ ਅਤੇ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨੂੰ ਛੂਹੰਦਾ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਹੋਰ ਗੁਰਦੁਆਰਾ ਵੀ ਸਥਿਤ ਹੈ। ਵੇਲ-ਬੂਟਿਆਂ ਦੀ ਸੰਘਣੀ ਛਾਂ ਇਸ ਨੂੰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਤੋਂ ਬਚਾਉਂਦੀ ਹੈ। ਰੁੱਖਾਂ ਦੀਆਂ ਟਾਹਣੀਆਂ ਦੀ ਛਤਰੀ ਦੇ ਪਿਛਵਾੜਓਂ, ਕੁਝ ਇਮਾਰਤਾਂ ਅਤੇ ਥੰਮ੍ਹ ਦਿਖਾਈ ਦਿੰਦੇ ਹਨ, ਜਿਹੜੇ ਇਥੋਂ ਨੇੜੇ ਪੈਂਦੇ ਭਾਰਤੀ (ਚੜ੍ਹਦੇ ਪੰਜਾਬ ਦੇ) ਪਿੰਡ ਨਾਲ ਸਬੰਧਤ ਹਨ। ਇਨ੍ਹਾਂ ਇਮਾਰਤਾਂ ਵਿਚੋਂ ਇਕ ਇਮਾਰਤ ਗੁਰਦੁਆਰੇ ਦੀ ਵੀ ਹੈ, ਪਰ ਉਸ ਗੁਰਦੁਆਰੇ ਦੀ ਆਭਾ ਅੱਗੇ ਇੱਧਰ ਲਹਿੰਦੇ ਪੰਜਾਬ ਵਾਲੇ ਪਾਸੇ ਸਥਿਤ ਗੁਰਦੁਆਰੇ ਦਾ ਖ਼ਸਤਾਹਾਲ ਢਾਂਚਾ ਕਿਤੇ ਵੀ ਨਹੀਂ ਖੜ੍ਹਦਾ। ਲਹਿੰਦੇ ਪਾਸੇ ਵਾਲਾ ਗੁਰਦੁਆਰਾ ਪਿੰਡ ਝਾਮਣ ਦੇ ਬਾਹਰਵਾਰ (ਚੜ੍ਹਦੇ ਪੰਜਾਬ ਦੀ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਨੇੜੇ) ਸਥਿਤ ਹੈ।

ਗੁਰੂ ਹਰਗੋਬਿੰਦ ਸਾਹਿਬ ਤੇ ਮੀਆਂ ਮੀਰ ਦਾ ਚਿੱਤਰ

ਅੰਮ੍ਰਿਤਸਰ ਦੇ ਕਟੜਾ ਰਾਮਗੜ੍ਹੀਆ ਵਿਚ ‘ਅਖਾੜਾ ਪਰਾਗ ਦਾਸ’ ਦੀ ਨੀਂਹ ਇਸ ਅਖਾੜੇ ਦੇ ਬਾਨੀ ਮਹੰਤ ਮੰਗਨੀ ਰਾਮ ਨੇ ਬਿਕ੍ਰਮੀ ਸੰਮਤ 1862 ਵਿਚ ਰੱਖੀ ਸੀ। ਇਸ ਅਖਾੜੇ ਦੇ ਪਿਛਲੇ ਪਾਸੇ ਮਹੰਤ ਮੰਗਨੀ ਰਾਮ ਦੀ ਸਮਾਧ ਸਥਿਤ ਹੈ, ਜਿਸ ਦੀਆਂ ਕੰਧਾਂ ’ਤੇ 19ਵੀਂ ਸਦੀ ਵਿਚ ਚਿੱਤਰਕਾਰੀ ਕੀਤੀ ਗਈ ਸੀ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਇਸ ਸਮਾਧ ਵਿਚੋਂ ਹੈ, ਜਿਸ ਦੀ ਫੋਟੋ ਲੇਖਕ ਨੇ ਜੂਨ 1971 ਵਿਚ ਖਿੱਚੀ ਸੀ।
ਇਸ ਕੱਧ-ਚਿੱਤਰ ਵਿਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਸਲਿਮ ਦਰਵੇਸ਼ ਮੀਆਂ ਮੀਰ ਨਾਲ ਕਿਸੇ ਅਹਿਮ ਮਸਲੇ ’ਤੇ ਵਿਚਾਰ ਵਟਾਂਦਰਾ ਕਰਦਿਆਂ ਚਿੱਤਰਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰੂਸ਼ਬਦ ਰਤਨਕਾਰ ਮਹਾਨ ਕੋਸ਼’ ਅਨੁਸਾਰ ਲਾਹੌਰ ਦਾ ਰਹਿਣ ਵਾਲਾ ਮੀਆਂ ਮੀਰ ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਪਰਮ ਸਨੇਹੀ ਸੀ।

ਕਰਤਾਰਪੁਰ ਲਾਂਘਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ

ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਕਰਤਾਰਪੁਰ ਲਾਂਘੇ ਸਬੰਧੀ ਵਿਸ਼ੇਸ਼ ਸਟੋਰੀ ਛਪੀ ਸੀ। ਜਿਸ ਵਿਚ ਡੇਰਾ ਬਾਬਾ ਨਾਨਕ ਵਿਚ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਸਾਂਝੇ ਕੀਤੇ ਹੋਏ ਸਨ। ਉਸ ਵਿਚ ਕਰਤਾਰ ਚੰਦ ਕਹਿੰਦਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ। ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ ਕਿ ਜਿਉਂ ਹੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਵਾਂ ਲਾਂਘਾ ਖੁਲ੍ਹਿਆ ਤਾਂ ਉਹ ਕਸਬੇ ਵਿਚੋਂ ਕਿਸੇ ਨੌਜਵਾਨ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਦਰਸ਼ਨ ਕਰਨ ਜ਼ਰੂਰ ਜਾਵੇਗਾ। ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਹੈ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਪਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ।

ਗੁਰਦੁਆਰਾ ਕਿਆਰਾ ਸਾਹਿਬ

ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।

ਸਰਦਾਰ ਬਘੇਲ ਸਿੰਘ ਦੀ ਸਮਾਧ

 
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ।

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁਗਿਣਤੀ ਲੋਕੀ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਥੋਂ ਤਕ ਕਿ ਉਨ੍ਹਾਂ ਦੀ ਦਸ਼ਾ ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿਛੋਂ ਵੀ ਢਿਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜੇ ਹੋਏ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ।
ਜੇ ਜੀਵੈ ਪਤਿ ਲੱਥੀ ਜਾਇ॥

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

ਆਰਫ਼ ਕਾ ਸੁਣ ਵਾਜਾ ਰੇ

ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) ਦੀ ਕਲਮ ਤੋਂ ਨਿਕਲੀਆਂ ਹਨ ਤੇ ਅਸੀਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੂੰ ਇਸ ਆਰਫ਼ ਦਾ ਵਾਜਾ ਸੁਣਨ ਦੀ ਗੁਜ਼ਾਰਿਸ਼ ਕਰਦੇ ਹਾਂ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087525406
Copyright © 2019, Panjabi Times. All rights reserved. Website Designed by Mozart Infotech