ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਲਾਈਫ ਸਟਾਇਲ

ਅਸਲੀਅਤ ’ਚ ਰਹਿਣਾ ਸਿੱਖੋ

November 10, 2019 03:34 PM

ਇਕ ਸਮਾਂ ਸੀ ਜਦੋਂ ਆਪਸੀ ਪ੍ਰੇਮ-ਪਿਆਰ, ਵਿਸ਼ਵਾਸ ਤੇ ਆਪਣਾਪਨ ਚਰਮ ਸੀਮਾ ’ਤੇ ਹੁੰਦਾ ਸੀ। ਲੋਕ ਰਿਸ਼ਤਿਆਂ ਦਾ ਨਿੱਘ ਮਾਣਦੇ ਹੋਏ ਆਪਣੇ ਦੁਖ-ਸੁਖ ਦੀ ਸਾਂਝ ਬਣਾਈ ਰੱਖਦੇ ਸਨ। ਸਾਰੇ ਰਿਸ਼ਤੇਦਾਰ ਤੇ ਸੱਜਣ-ਮਿੱਤਰ ਬਿਨਾਂ ਕਿਸੇ ਭੇਦ-ਭਾਵ ਤੋਂ ਇਕ ਦੂਜੇ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੁੰਦੇ ਜਿਸ ਨਾਲ ਛੋਟੀ ਜਿਹੀ ਖ਼ੁਸ਼ੀ ਵੀ ਵੱਡਾ ਰੂਪ ਧਾਰਨ ਕਰ ਜਾਂਦੀ। ਹੌਲੀ-ਹੌਲੀ ਬਦਲਦੇ ਹਾਲਾਤ ਦੇ ਸਿੱਟੇ ਵਜੋਂ ਪਦਾਰਥਵਾਦੀ ਚੀਜ਼ਾਂ ਪ੍ਰਤੀ ਮੋਹ-ਮਾਇਆ ਵਧਣ ਕਾਰਨ ਇਨਸਾਨ ਵਿਚ ਇਨ੍ਹਾਂ ਨੂੰ ਇਕੱਠਾ ਕਰਨ ਦੀ ਦੌੜ ਵਧ ਗਈ। ਇਨਸਾਨੀਅਤ ਦੇ ਗੁਣਾਂ ਨਾਲ ਲਬਰੇਜ਼, ਪਰ ਪਦਾਰਥਵਾਦੀ ਵਸਤਾਂ ਦੀ ਕਮੀ ਵਾਲਿਆਂ ਨੂੰ ਦੂਸਰਿਆਂ ਨੇ ਘਟੀਆ ਪੱਧਰ ਦਾ ਸਮਝਣਾ ਸ਼ੁਰੂ ਕਰ ਦਿੱਤਾ। ਚਮਕ-ਦਮਕ ਤੇ ਵਿਖਾਵੇ ਵਾਲੀ ਬਿਰਤੀ ਕਾਰਨ ਹਰ ਵਿਅਕਤੀ ਆਪਣੇ-ਆਪ ਨੂੰ ਦੂਸਰਿਆਂ ਨਾਲੋਂ ਵਧੀਆ ਵਿਖਾਉਣ ਦੀ ਦੌੜ ਵਿਚ ਸ਼ਾਮਲ ਹੋ ਗਿਆ, ਫਲਸਰੂਪ ਬਨਾਵਟੀਪਨ ਨੇ ਪਸਾਰਾ ਵਧਾ ਲਿਆ। ਬਨਾਵਟੀਪਨ ਦੀ ਇਸ ਜੀਵਨ- ਸ਼ੈਲੀ ਨੇ ਵਿਅਕਤੀ ਦੀਆਂ ਬਾਹਰੀ ਅਤੇ ਅੰਦਰੂਨੀ ਦੋਵਾਂ ਹੀ ਸ਼ਖ਼ਸੀਅਤਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਵਿਅਕਤੀ ਆਪਣੇ ਅਸਲੀ ਮਕਸਦ ਤੋਂ ਭਟਕ ਗਿਆ ਹੈ ਜਿਸ ਕਾਰਨ ਉਸ ਦਾ ਸਕੂਨ ਵਾਲਾ ਜੀਵਨ ਨਸ਼ਟ ਹੋਣ ਦੇ ਕੰਢੇ ਪਹੁੰਚ ਗਿਆ ਹੈ। ਅਸੀਂ ਆਪਣੇ ਜੀਵਨ ਵਿਚ ਅਸਲੀ ਚੀਜ਼ਾਂ ਦੀ ਬਜਾਏ ਨਕਲੀ ਅਤੇ ਝੂਠੀਆਂ ਚੀਜ਼ਾਂ ਹਾਸਲ ਕਰਨ ਵਿਚ ਹੀ ਲੱਗੇ ਹੋਏ ਹਾਂ। ਹੁਣ ਸਾਡਾ ਧਿਆਨ ਕਦੇ ਵੀ ਅਸਲੀ ਚੀਜ਼ਾਂ ਵੱਲ ਨਹੀਂ ਜਾਂਦਾ ਜਿਸ ਕਰਨ ਵਿਅਕਤੀ ਦੇ ਮੱਥੇ ’ਤੇ ਚਿੰਤਾ, ਨਫ਼ਰਤ ਤੇ ਨਿਰਾਸ਼ਾ ਦੀਆਂ ਲਕੀਰਾਂ ਆਮ ਵੇਖਣ ਨੂੰ ਮਿਲਦੀਆਂ ਹਨ।
ਬਨਾਵਟੀਪਨ ਅਸਲ ਵਿਚ ਸਾਡੇ ਅੰਦਰ ਲੁਕੀ ਉਹ ਹੀਣ-ਭਾਵਨਾ ਦਾ ਪ੍ਰਤੀਕ ਹੈ ਜਿਸ ਨੂੰ ਅਸੀਂ ਦੂਸਰਿਆਂ ਤੋਂ ਲੁਕਾਉਣਾ ਚਾਹੁੰਦੇ ਹਾਂ ਕਿਉਂਕਿ ‘ਲੋਕ ਕੀ ਕਹਿਣਗੇ’ ਦਾ ਡਰ ਸਾਡੇ ਦਿਲ-ਦਿਮਾਗ਼ ’ਤੇ ਪੱਕਾ ਡੇਰਾ ਲਾਈ ਬੈਠਾ ਹੈ। ਸੱਚਾਈ ਜਾਣਦੇ ਹੋਏ ਵੀ ਅਸੀਂ ਬੇਧਿਆਨੀ ਕਰ ਦਿੰਦੇ ਹਾਂ ਕਿਉਂਕਿ ਇਸ ਨਾਲ ਸਾਡੇ ਅੰਤਰਮਨ ਨੂੰ ਦਿਲਾਸਾ ਮਿਲਦਾ ਹੈ। ਬਨਾਉਟੀ ਲੋਕ ਅਕਸਰ ਆਪਣੇ-ਆਪ ਨੂੰ ਖ਼ੁਸ਼ ਦੱਸਦੇ ਹਨ, ਪਰ ਆਪਣੇ ਅੰਦਰ ਦੇ ਖਾਲੀਪਣ ਵੱਲ ਕਦੇ ਨਹੀਂ ਝਾਕਦੇ। ਅਜਿਹੇ ਲੋਕਾਂ ਅੰਦਰ ਹਮੇਸ਼ਾਂ ਇਕ ਬੇਚੈਨੀ ਬਣੀ ਰਹਿੰਦੀ ਹੈ ਜਿਸ ਕਾਰਨ ਜਦੋਂ ਉਨ੍ਹਾਂ ਦੇ ਜੀਵਨ ਵਿਚ ਇਕ ਛੋਟਾ ਜਿਹਾ ਉਤਰਾਅ-ਚੜ੍ਹਾਅ ਵੀ ਆਉਂਦਾ ਹੈ ਤਾਂ ਉਹ ਡਗਮਗਾ ਜਾਂਦੇ ਹਨ। ਇਹ ਉਨ੍ਹਾਂ ਦੇ ਆਤਮ-ਵਿਸ਼ਵਾਸ ਦੀ ਕਮੀ ਕਾਰਨ ਹੁੰਦਾ ਹੈ। ਹੌਲੀ-ਹੌਲੀ ਅਜਿਹੇ ਲੋਕ ਖ਼ੁਦ ਨੂੰ ਬਨਾਵਟੀ ਦੁਨੀਆਂ ਵਿਚ ਮਹਿਸੂਸ ਕਰਨ ਲੱਗ ਪੈਂਦੇ ਹਨ ਜਿਸ ਕਾਰਨ ਅਸੰਤੁਸ਼ਟ ਅਤੇ ਨਿਰਾਸ਼ ਦਿਖਾਈ ਦਿੰਦੇ ਹਨ ਅਤੇ ਜ਼ਿੰਦਗੀ ਦੀ ਅਸਲੀ ਖ਼ੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਨ। ਬਨਾਵਟੀ ਲੋਕਾਂ ਵਿਚ ਅਕਸਰ ਸੰਸਕਾਰਾਂ ਅਤੇ ਆਚਰਣ ਦੀ ਕਮੀ ਹੁੰਦੀ ਹੈ ਅਤੇ ਮਤਲਬ ਨਿਕਲ ਜਾਣ ਤੋਂ ਬਾਅਦ ਇਨ੍ਹਾਂ ਦਾ ਗੱਲਬਾਤ ਦਾ ਤਰੀਕਾ ਵੀ ਬਦਲ ਜਾਂਦਾ ਹੈ। ਅਜੋਕੇ ਯੁੱਗ ਵਿਚ ਅਕਸਰ ਦੋਸਤੀ ਅਤੇ ਸੋਨ-ਸੁਨਹਿਰੀ ਰਿਸ਼ਤੇ ਵੀ ਬਨਾਵਟੀ ਬਣ ਗਏ ਹਨ। ਲੋਕ ਹੋਰਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ, ਉਨ੍ਹਾਂ ਨੂੰ ਤਬਾਹ ਕਰ ਦਿੰਦੇ ਹਨ। ਤੁਹਾਡੀਆਂ ਕਮਜ਼ੋਰੀਆਂ ਨੂੰ ਢਾਲ ਬਣਾ ਕੇ ਤੁਹਾਨੂੰ ਬਰਬਾਦ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡਦੇ। ਭੋਲੇ-ਭਾਲੇ ਤੇ ਸਿੱਧੇ-ਸਾਦੇ ਲੋਕ ਇਨ੍ਹਾਂ ਦੀ ਪਕੜ ਵਿਚ ਜਲਦੀ ਆ ਜਾਂਦੇ ਹਨ। ਅਜਿਹੇ ਲੋਕ ਆਪਣੀ ਨਕਲੀ ਜੀਵਨ-ਸ਼ੈਲੀ ਵਿਚ ਹੀ ਘਿਰੇ ਰਹਿੰਦੇ ਹਨ।  ਅਸੀਂ ਫੋਕੀ ਸ਼ੋਹਰਤ ਲਈ ਦੂਜਿਆਂ ਦੀ ਵੇਖਾ-ਵੇਖੀ ਆਪਣੇ ਖ਼ਰਚੇ ਵਧਾ ਲਏ ਹਨ। ਇਸ ਲਈ ਹਰ ਸਮੇਂ ਪ੍ਰੇਸ਼ਾਨ ਰਹਿਣ ਲੱਗੇ ਹਾਂ। ਇਸ ’ਚ ਦੂਜਿਆਂ ਦਾ ਕੋਈ ਦੋਸ਼ ਨਹੀਂ, ਇਹ ਸਿਰਫ਼ ਸਾਡੀ ਆਪਣੀ ਹੀ ਮੂਰਖਤਾ ਹੈ। ਬਨਾਵਟੀਪਨ ਨੇ ਮਨੁੱਖ ਲਈ ਨਵੀਂ ਚਿੰਤਾ ਛੇੜ ਦਿੱਤੀ ਹੈ ਜਿਸ ਕਾਰਨ ਜੀਵਨ ਵਿਚੋਂ ਖ਼ੁਸ਼ੀਆਂ ਕਿਧਰੇ ਉੱਡ-ਪੁੱਡ ਗਈਆਂ ਹਨ। ਤੁਹਾਡੀ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਦੇ ਮਾਅਨੇ ਹੋਣੇ ਚਾਹੀਦੇ ਹਨ, ਉਹ ਤੁਹਾਨੂੰ ਹੀ ਲੱਭਣਾ ਪਵੇਗਾ ਅਤੇ ਉਨ੍ਹਾਂ ਸੱਚੀਆਂ ਚੀਜ਼ਾਂ ਨੂੰ ਹਾਸਲ ਕਰਨ ’ਚ ਹੀ ਸੱਚਾ ਆਨੰਦ ਮਿਲੇਗਾ। ਆਤਮਾ ਤਾਂ ਹਮੇਸ਼ਾਂ ਹੀ ਜਾਣਦੀ ਹੈ ਕਿ ਸਹੀ ਕੀ ਹੈ। ਚੁਣੌਤੀ ਤਾਂ ਮਨ ਨੂੰ ਸਮਝਾਉਣ ਦੀ ਹੁੰਦੀ ਹੈ। ਇਸ ਲਈ ਆਪਣੇ ਅੰਦਰ ਉੱਠਣ ਵਾਲੀਆਂ ਜਗਿਆਸਾਵਾਂ ਵੱਲ ਵਧਣ ਨਾਲ ਹੀ ਤੁਸੀਂ ਸੱਚਾ ਆਨੰਦ ਹਾਸਲ ਕਰ ਸਕੋਗੇ।
ਇਸ ਲਈ ਸੱਚੇ ਆਨੰਦ ਦੀ ਪ੍ਰਾਪਤੀ ਲਈ ਦਿਖਾਵਾ ਛੱਡ ਕੇ ਅਸਲੀਅਤ ’ਚ ਰਹਿਣਾ ਸ਼ੁਰੂ ਕਰੋ। ਇਸ ਲਈ ਅੰਦਰ ਦੀਆਂ ਤਰੰਗਾਂ ਨੂੰ ਪਛਾਣੋ ਤਾਂ ਹੀ ਤੁਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਸਹੀ ਦਿਸ਼ਾ ’ਚ ਅੱਗੇ ਵਧਾ ਸਕੋਗੇ। ਅਸਲੀਅਤ ’ਚ ਜਿਊਣ ਵਾਲਾ ਵਿਅਕਤੀ ਆਪਣਾ ਰਸਤਾ ਲੱਭ ਹੀ ਲੈਂਦਾ ਹੈ। ਜਿਸ ਤਰ੍ਹਾਂ ਸੂਰਜ ਆਪਣੇ ਚਾਨਣ ਨਾਲ ਹਨੇਰੇ ਨੂੰ ਦੂਰ ਭਜਾਉਂਦਾ ਹੈ, ਉਸੇ ਤਰ੍ਹਾਂ ਅਸਲੀਅਤ ’ਚ ਵਿਚਰਨ ਵਾਲੇ ਦਾ ਜੀਵਨ ਸੁੱਖ ਭਰਿਆ ਬਣ ਜਾਂਦਾ ਹੈ ਕਿਉਂਕਿ ਅਜਿਹੇ ਲੋਕਾਂ ਦੇ ਸਬੰਧ ਮਜ਼ਬੂਤ ਹੁੰਦੇ ਹਨ। ਅਜਿਹਾ ਹੋਣ ’ਤੇ ਹੀ ਆਪਸੀ ਵਿਸ਼ਵਾਸ ਅਤੇ ਸਹਿਯੋਗ ਸਦਕਾ ਜੀਵਨ ਨੂੰ ਸੱਚੇ ਅਰਥਾਂ ’ਚ ਪੂਰਨ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਸਿਲਾਈ ਮਸ਼ੀਨ ’ਚ ਧਾਗਾ ਨਾ ਪਾਉਣ ’ਤੇ ਚਲਦੀ ਜ਼ਰੂਰ ਹੈ, ਪਰ ਕੁਝ ਸਿਊਂਦੀ ਨਹੀਂ। ਉਸੇ ਤਰ੍ਹਾਂ ਰਿਸ਼ਤਿਆਂ ਵਿਚ ਆਪਣਾਪਨ ਨਾ ਪਾਉਣ ਵਾਲੇ ਰਿਸ਼ਤੇ ਚੱਲਦੇ ਤਾਂ ਜ਼ਰੂਰ ਹਨ, ਪਰ ਰਿਸ਼ਤਿਆਂ ਵਿਚਲੇ ਨਿੱਘ ਦਾ ਆਨੰਦ ਨਹੀਂ ਲਿਆ ਜਾ ਸਕਦਾ। ਸ਼ਾਨਦਾਰ ਰਿਸ਼ਤੇ ਚਾਹੀਦੇ ਹਨ ਤਾਂ ਅਸਲੀਅਤ ’ਚ ਰਹਿ ਕੇ ਨਿਭਾਓ। ਇਹ ਵੀ ਠੀਕ ਹੈ ਕਿ ਅਸਲੀਅਤ ਵਿਚ ਰਹਿਣ ਵਾਲੇ ਲੋਕਾਂ ਨੂੰ ਜੀਵਨ ਵਿਚ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਆਖਰ ਜਿੱਤ ਉਨ੍ਹਾਂ ਦੀ ਹੀ ਹੁੰਦੀ ਹੈ। ਅਸਲੀਅਤ ’ਚ ਰਹਿਣ ਵਾਲੇ ਲੋਕਾਂ ਲਈ ਕੋਈ ਵੀ ਚੀਜ਼ ਦੁਰਲੱਭ ਜਾਂ ਅਛੂਤੀ ਨਹੀਂ ਹੁੰਦੀ। ਅਜਿਹੇ ਵਿਅਕਤੀਆਂ ਦਾ ਸਮਾਜ ’ਚ ਸਾਰੇ ਸਨਮਾਨ ਕਰਦੇ ਹਨ ਕਿਉਂਕਿ ਅਜਿਹੇ ਲੋਕ ਦਿਲ ਦੇ ਸੱਚੇ ਹੁੰਦੇ ਹਨ। ਆਪਣੀਆਂ ਭਾਵਨਾਵਾਂ ਕਾਰਨ ਉਹ ਜ਼ੁਬਾਨ ਦੇ ਖਰ੍ਹਵੇ ਤਾਂ ਹੋ ਸਕਦੇ ਹਨ, ਪਰ ਲੋੜ ਪੈਣ ’ਤੇ ਉਹ ਬਹਾਨੇ ਨਹੀਂ ਬਣਾਉਂਦੇ ਅਤੇ ਸਮਾਂ ਆਉਣ ’ਤੇ ਚੰਗਿਆਈ ਹੀ ਕਰਦੇ ਹਨ। ਇਸ ਲਈ ਝੂਠੀ-ਚਮਕ-ਦਮਕ ਤੋਂ ਕਿਨਾਰਾ ਕਰਦੇ ਹੋਏ ਅਸਲੀ ਜੀਵਨ ਪੰਧਾਂ ਵਿਚ ਪਰਤਣਾ ਸ਼ੁਰੂ ਕਰੋ ਤਾਂ ਹੀ ਜ਼ਿੰਦਗੀ ਅਸਲੀਅਤ ਵਿਚ ਖਿੜੀ ਰਹੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ

ਲੇਖਕ : ਰਣਦੀਪ ਮੱਦੋਕੇ

ਰੋਕੋਕੋ ਸ਼ੈਲੀ ਦੀ ਇਮਾਰਤਸਾਜ਼ੀ ਦਾ ਅੰਦਰੂਨੀ ਨਮੂਨਾ
ਬਰੋਕ ਕਲਾ ਕਾਲ ਤੋਂ ਬਾਅਦ 18ਵੀਂ ਸਦੀ ਦੇ ਸ਼ੁਰੂਆਤੀ ਦੌਰ ਦੀ ਕਲਾ ਨੂੰ ਰੋਕੋਕੋ ਕਲਾ (Rococo art) ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਹੈ ਕਿ ਕਲਾ ਸਮਾਜਿਕ ਸਿਆਸੀ ਅਤੇ ਵਿੱਤੀ ਤਾਣੇ-ਬਾਣੇ ਵਿਚ ਵਾਪਰਦੀਆਂ ਤਬਦੀਲੀਆਂ ਨਾਲ ਆਪਣਾ ਰੂਪ ਅਤੇ ਤੱਤ ਬਦਲਦੀ ਹੈ ਜਾਂ ਕਹਿ ਲਵੋ ਆਲੇ ਦੁਆਲੇ ਦੇ ਹਾਲਾਤ ਦਾ ਪ੍ਰਤੀਬਿੰਬ ਹੀ ਕਲਾ ਦੇ ਸ਼ੀਸ਼ੇ ਵਿਚੋਂ ਦਿਖਦਾ ਹੈ। 18ਵੀਂ ਸਦੀ ਵਿਚ ਯੂਰੋਪੀ ਸਮਾਜ ਵਿਚ ਵਪਾਰੀ ਜਮਾਤ ਆਪਣੇ ਆਧੁਨਿਕ ਰੂਪ ਵਿਚ ਆ ਚੁੱਕੀ ਸੀ, ਜੋ ਹੁਣ ਮੰਡੀਆਂ ਦੀ ਭਾਲ ਵਿਚ ਹੋਰ ਮਹਾਂਦੀਪਾਂ ਵੱਲ ਨਿੱਠ ਕੇ ਤੁਰੀ ਸੀ। ਇਸ ਨਵੀਂ ਜਮਾਤ ਦੇ ਸੁਹਜ ਸੁਆਦ ਵੀ ਨਵੇਂ ਸਨ। ਰੋਕੋਕੋ ਕਲਾ ਵੀ ਕਿਸੇ ਹੱਦ ਤਕ ਇਸ ਨਵੀਂ ਜਮਾਤ ਦੇ ਅਯਾਸ਼ ਸੁਹਜ ਸਵਾਦਾਂ ਦੀ ਪੂਰਤੀ ਕਰਦੀ ਸੀ। ਇਸ ਕਲਾ ਦੇ ਅੰਦਰੂਨੀ ਨਮੂਨਿਆਂ ਨੂੰ ਇਕ ਕੁਲੀਨ ਆਦਰਸ਼ਵਾਦ ਨੇ ਪ੍ਰਭਾਵਿਤ ਕੀਤਾ ਜੋ ਵਿਸਥਾਰਤ ਸਜਾਵਟ ਅਤੇ ਗੁੰਝਲਦਾਰ ਸੂਖਮਤਾ ਦਾ ਕਾਇਲ ਸੀ। ਰਾਕੋਕੋ ਕਲਾ ਵਿਚ ਜਿਨ੍ਹਾਂ ਚਿੱਤਰਾਂ ਨੂੰ ਹਸਤਾਖਰ ਮੰਨਿਆ ਗਿਆ, ਉਹ ਇਸ ਕਲਾ ਦੇ ਆਦਰਸ਼ਾਂ ਅਤੇ ਮਨਮੋਹਣੀ ਜੀਵਨਸ਼ੈਲੀ ਅਤੇ ਮਨੋਰੰਜਨ ਦੇ ਜਸ਼ਨ ਵਿਚ ਬਣੇ ਸਨ। ਰੋਕੋਕੋ ਕਲਾ ਅੰਦੋਲਨ 1700 ਈਂ ਦੇ ਸ਼ੁਰੂਆਤੀ ਦੌਰ ਵਿਚ ਸ਼ੁਰੂ ਹੋਇਆ ਜੋ ਸ਼ਾਹੀ ਵਿਆਹ ਸ਼ਾਦੀਆਂ ਵਿਚ ਸਜਾਵਟੀ ਅਤੇ ਉੱਤਮ ਕਲਾਤਮਕ ਦਿਖਾਵੇ ਦਾ ਸਾਧਨ ਸੀ। ਇਸ ਕਲਾ ਵਿਚ ਇਸਦਾ ਨਵਾਂ ਦਰਸ਼ਨੀ ਸ਼ਬਦਕੋਸ਼ (visual lexicon) ਯੂਰੋਪੀ ਮਹਾਂਦੀਪ ਵਿਚ ਰਚਿਆ ਗਿਆ ਸੀ।

ਲੋਕ ਗੀਤਾਂ ਵਿਚ ਸੁਆਲ ਜੁਆਬ

ਲੇਖਕ :  ਗੁਰਸ਼ਰਨ ਕੌਰ ਮੋਗਾ
ਪੰਜਾਬੀ ਸੱਭਿਆਚਾਰ ਦਾ ਅੰਗ ਲੋਕ ਗੀਤ ਪੰਜਾਬੀ ਸਾਹਿਤ ਦਾ ਅਨਮੋਲ ਅਤੇ ਅਮੀਰ ਖ਼ਜ਼ਾਨਾ ਹਨ। ਜਿਉਂ ਜਿਉਂ ਇਨ੍ਹਾਂ ਦਾ ਅਧਿਐਨ ਕਰਦੇ ਹਾਂ ਤਾਂ ਦਰ-ਬ-ਦਰ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਜੋ ਰੌਚਕ ਹੋਣ ਦੇ ਨਾਲ ਨਾਲ ਉਸ ਸਮੇਂ ਬਾਰੇ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ। ਆਮ ਕਰਕੇ ਪੰਜਾਬੀ ਲੋਕ ਗੀਤ ਨਾਇਕਾ ਪ੍ਰਧਾਨ ਹਨ ਕਿਉਂਕਿ ਇਨ੍ਹਾਂ ਨਾਇਕਾਵਾਂ ਨੇ ਪੰਜਾਬੀ ਸਮਾਜ ਦੀ ਉਥਲ- ਪੁਥਲ ਭਰੀ ਜ਼ਿੰਦਗੀ, ਮਾੜੀਆਂ ਸਮਾਜਿਕ ਅਤੇ ਆਰਥਿਕ ਹਾਲਤਾਂ ਅਤੇ ਜਰਵਾਣਿਆਂ ਦੇ ਜ਼ੋਰ ਜ਼ੁਲਮ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਇਨ੍ਹਾਂ ਮੂੰਹ ਜ਼ੋਰ ਪ੍ਰਸਥਿਤੀਆਂ ਦਾ ਸਾਹਮਣਾ ਕਰਦੀ ਹੋਈ ਨਾਇਕਾ ਸਾਰੀ ਰਾਤ ਚੰਨ ਤਾਰਿਆਂ ਨਾਲ ਗੱਲਾਂ ਕਰ ਕੇ ਹਉਕੇ ਹਾਵਿਆਂ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ

ਵਿਦਿਅਕ ਅਦਾਰਿਆਂ ਦਾ ਰੰਗਮੰਚ

ਹਰ ਸਾਲ ਦੇ ਤੀਜੇ ਅੱਧ ’ਚ ਕਾਲਜ ਰੌਣਕਾਂ ਨਾਲ ਭਰ ਜਾਂਦੇ ਹਨ। ਨਾਟਕ, ਗੀਤ ਸੰਗੀਤ, ਨਾਚ, ਭਾਸ਼ਣ, ਕਵਿਤਾ ਆਦਿ ਦੀਆਂ ਰਿਹਰਸਲਾਂ ਦੀ ਗੂੰਜ ਲਗਪਗ ਹਰ ਕਾਲਜ ਦੇ ਵਿਹੜੇ ਸੁਣਾਈ ਦੇਣ ਲੱਗਦੀ ਹੈ। ਫਿਰ ਮੁਕਾਬਲਿਆਂ ਦੇ ਦਿਨ ਆ ਬਹੁੜਦੇ ਹਨ, ਰੰਗ ਬਿਰੰਗੇ ਸ਼ਾਮਿਆਨਿਆਂ ਨਾਲ ਕਾਲਜ ਨਵੀਂ ਵਿਆਹੀ ਵਹੁਟੀ ਵਾਂਗ ਖਿੜ ਉਠਦੇ ਹਨ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਜੋਸ਼ ਦੇਖਣ ਵਾਲਾ ਹੁੰਦਾ ਹੈ, ਜਿੱਤਣ ਦਾ ਜਨੂੰਨ ਤੇ ਟਰਾਫੀ ਚੁੰਮਣ ਦੀ ਖਾਹਿਸ਼ ਧਰਤੀ ’ਤੇ ਪੱਬ ਨਹੀਂ ਲੱਗਣ ਦਿੰਦੀ। ਇਹ ਸਚਮੁੱਚ ਦਾ ਮੇਲਾ ਹੁੰਦਾ ਹੈ ਤੇ ਮੇਲੇ ਵਿਚ ਸੰਭਵ ਹਰ ਸ਼ੈਅ ਇੱਥੇ ਹਾਜ਼ਰ ਹੁੰਦੀ ਹੈ।

ਲਫ਼ਜ਼ਾਂ ਦੀ ਤਾਕਤ

ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿਚ ਆਪਣੀਆਂ ਰਿਪੋਰਟਾਂ ਦਿਖਾ ਕੇ ਆਈ ਸੀ, ਉਦੋਂ ਦੀ ਹੀ ਮੰਜੇ ’ਤੇ ਪਈ ਸੀ। ਦਰਅਸਲ, ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸ ਨੇ ਰਿਪੋਰਟਾਂ ਦੇਖਣ ਦਾ ਹੀ ਢਾਈ ਤਿੰਨ ਸੌ ਰੁਪਈਆ ਲੈ ਲੈਣਾ। ਇਸ ਕਰਕੇ ਉਹ ਸਰਕਾਰੀ ਹਸਪਤਾਲ ਵਿਚ ਚਲੀ ਗਈ।

ਔਰਤ ਦੇ ਬਲੀਦਾਨ ਦੀ ਕਹਾਣੀ ਆਸਰਾ

ਪੰਜਾਬੀ ਫ਼ਿਲਮ ‘ਆਸਰਾ’ ਔਰਤ ਦੀਆਂ ਭਾਵਨਾਵਾਂ, ਸੰਜਮ, ਸਹਿਣਸ਼ੀਲਤਾ ਅਤੇ ਪਿਆਰ ਦੀ ਗੱਲ ਕਰਦੀ ਸਮਾਜਿਕ ਰਿਸ਼ਤਿਆਂ ਨਾਲ ਜੁੜੀ ਖ਼ੂਬਸੂਰਤ ਫ਼ਿਲਮ ਹੈ। ਕੱਲ੍ਹ ਹੀ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟਸ ਦੇ ਬੈਨਰ ਹੇਠ ਨਿਰਮਾਤਾ ਰਾਜ ਕੁਮਾਰ ਵੱਲੋਂ ਬਣਾਇਆ ਗਿਆ ਹੈ। ਬਲਕਾਰ ਸਿੰਘ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਹੈ।

ਸੱਜੇ ਹੱਥ ਵਰਗੇ ਲੋਕ
ਲੇਖ਼ਕ  : ਪਰਮਜੀਤ ਕੌਰ ਸਰਹਿੰਦ ,   ਸੋਰਸ - ਇੰਟਰਨੇਟ

ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬਹੁਤ ਉੱਘੜਵੇਂ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ ਪਈ’ ਵਾਲਾ ਹਾਲ ਹੈ ਜਦੋਂ ਕਿ ਬੀਤੇ ਸਮੇਂ ਲੋਕ ਇਕ-ਦੂਜੇ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਸਨ। ਇਨ੍ਹਾਂ ਵਿਚੋਂ ਮਿਹਨਤਕਸ਼ ਸ਼੍ਰੇਣੀ ਦੇ ਲੋਕ ਤਾਂ ਆਮ ਲੋਕਾਂ ਦੇ ਸੱਜੇ ਹੱਥ ਵਾਲੀ ਭੂਮਿਕਾ ਨਿਭਾਉਂਦੇ ਸਨ ਜਿਨ੍ਹਾਂ ਵਿਚੋਂ ਪੀਂਜਾ ਅਹਿਮ ਸਥਾਨ ਰੱਖਦਾ ਹੈ। ਪੇਂਡੂ ਸਮਾਜ ਦੇ ਜੀਵਨ ਦਾ ਇਹ ਬਹੁਤ ਲੋੜੀਂਦਾ ਕਿਰਦਾਰ ਹੁੰਦਾ ਹੈ। ਪੇਂਡੂ ਲੋਕ ਜਿੱਥੇ ਪੱਛੜੇ

ਲੋਪ ਹੋਏ ਟੱਪਾ ਨੁਮਾ ਲੋਕ ਗੀਤ

ਲੇਖ਼ਕ  : ਗੁਰਸ਼ਰਨ ਕੌਰ ਮੋਗਾ ,   ਸੋਰਸ - ਇੰਟਰਨੇਟ
ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ ’ਤੇ ਹੀ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਕਿਸੇ ਦੇ ਘਰ ਲੜਕਾ ਪੈਦਾ ਹੁੰਦਾ, ਕਿਸੇ ਦੇ ਮੁੰਡੇ ਦਾ ਮੰਗਣਾ ਹੁੰਦਾ, ਕਿਸੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਪਿੱਛੋਂ ਪਿੰਡ ਵਿਚ ਮਠਿਆਈ ਵੰਡੀ ਜਾਂਦੀ ਜਿਸਨੂੰ ਘਰ ਸੰਭਾਲਣਾ ਕਿਹਾ ਜਾਂਦਾ ਸੀ। ਸ਼ਰੀਕੇ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਮਠਿਆਈ ਜਾਂ ਭਾਜੀ ਵੰਡਦੀਆਂ ਸਨ। ਨਾਲ ਦੀ ਨਾਲ ਉਹ ਟੱਪੇ ਨੁਮਾ ਗੀਤ ਵੀ ਗਾਉਂਦੀਆਂ ਸਨ।

ਅਸੀਂ ਦੂਈਸ਼ੇਨ ਦੇ ਕੀ ਲਗਦੇ ਹਾਂ…

ਲੇਖਕ : ਨੀਤੂ ਅਰੋੜਾ , ਸੋਰਸ : ਇੰਟਰਨੇਟ 
ਪਿਛਲੇ ਕੁਝ ਮਹੀਨਿਆਂ ਵਿਚ ਸਾਡਾ ਜ਼ਿਹਨ ਅਨੇਕਾਂ ਵਾਦਾਂ, ਪ੍ਰਤਿਵਾਦਾਂ, ਚਿੰਤਾਵਾਂ ਦਾ ਕੇਂਦਰ ਬਣਿਆ ਰਿਹਾ। ਚਿੰਤਾ ਸੀ ਕਿ ਅਸੀਂ ਭਾਰਤੀ, ਕੇਂਦਰ ਵਿਚ ਕਿਹੜੀ ਸਰਕਾਰ ਚੁਣਾਂਗੇ? ਪੰਜਾਬੀ ਜੀਅ ਕਿਧਰ ਖੜ੍ਹੇ ਹੋਣਗੇ? ਆਮ ਆਦਮੀ ਪਾਰਟੀ ਆਪਣੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਣੀ ਜਾਂ ਬਚੀ ਸਾਖ ਗਵਾ ਚੁੱਕੀ ਸੀ। ਧਰਮਵੀਰ ਗਾਂਧੀ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੇ ਬੀਐੱਸਪੀ ਅਤੇ ਸੀਪੀਆਈ ਨਾਲ ਰਲ ਕੇ ਪੰਜਾਬ ਡੈਮੋਕਰੇਟਿਕ ਐਲਾਇੰਸ ਖੜ੍ਹਾ ਕਰ ਲਿਆ ਸੀ। ਕਾਮਰੇਡ ਮਿੱਤਰਾਂ ਵਿਚ ਚੋਣਾਂ ਦੇ ਬਾਈਕਾਟ ਅਤੇ ‘ਨੋਟਾ’ ਵਿਚੋਂ ਚੋਣ ਬਾਰੇ ਚਰਚਾਵਾਂ ਸੁਣ ਰਹੀ ਸਾਂ।

ਮਾਹਵਾਰੀ: ਔਰਤ ਦੀ ਸਿਹਤ ਨਾਲ ਜੁੜੇ ਮਸਲੇ

ਲੇਖਕ :  ਤੇਜ ਕੌਰ , ਸੋਰਸ : ਇੰਟਰਨੇਟ 
26 ਅਪਰੈਲ ਨੂੰ ‘ਸਿਹਤ ਤੇ ਸਿੱਖਿਆ’ ਪੰਨੇ ਉੱਪਰ ਮੇਰਾ ਲੇਖ ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਛਪਿਆ ਸੀ। 29 ਅਪਰੈਲ 2019 ਨੂੰ ਇਸ ਲੇਖ ਬਾਰੇ ਅੰਬਰ ਕੌਰ ਦੀ ਚਿੱਠੀ ਛਪੀ ਜਿਸ ਵਿਚ ਉਨ੍ਹਾਂ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਅਤੇ ਕੱਪੜੇ ਦੀ ਵਰਤੋਂ ਉੱਪਰ ਸਵਾਲ ਉਠਾਏ ਸਨ। ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਲੇਖ ਮੁੱਖ ਰੂਪ ਵਿਚ ਭਾਰਤੀ ਸਮਾਜ ਵਿਚ ਮਾਹਵਾਰੀ ਨਾਲ ਜੁੜੀ ਸ਼ਰਮ ਅਤੇ ਅਪਵਿੱਤਰਤਾ ਦੀ ਧਾਰਨਾ ਨਾਲ ਵਾਬਸਤਾ ਸੀ। ਲੇਖ ਵਿਚ ਮਾਹਵਾਰੀ ਨਾਲ ਜੁੜੇ ਕਈ ਮਸਲੇ ਵਿਚਾਰਨੇ ਰਹਿ ਗਏ ਸਨ।

ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ

ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ? ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰ ਤੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਕਦੇ-ਕਦੇ ਤਾਂ ਅਜਿਹਾ ਹੁੰਦਾ ਹੈ ਕਿ ਘਰ ਤੋਂ ਬਾਹਰ ਨਿਕਲ ਕੇ ਇਨ੍ਹਾਂ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜੇ ਵਜੋਂ ਸ਼ਾਮ ਨੂੰ ਘਰ ਆਉਂਦੇ ਹੀ ਬੁਖਾਰ ਜਾਂ ਥਕਾਨ ਦੀ ਗੱਲ ਸੁਣਦੇ ਹੀ ਮੂੰਹ ਵਿਚੋਂ ਇਹੀ ਨਿਕਲਦਾ ਹੈ, 'ਲੂ ਲੱਗ ਗਈ ਹੋਵੇਗੀ।'
ਗਰਮੀ ਦੇ ਦਿਨਾਂ ਵਿਚ ਪਸੀਨਾ ਜ਼ਿਆਦਾ ਨਿਕਲਦਾ ਹੈ, ਜਿਸ ਨਾਲ ਸਰੀਰ ਵਿਚ ਨਮਕ ਅਤੇ ਪਾਣੀ ਦੋਵਾਂ ਦੀ ਕਮੀ ਹੋ ਜਾਂਦੀ ਹੈ। ਇਸੇ ਦੇ ਨਾਲ ਵਾਤਾਵਰਨ ਵਿਚ ਜਦੋਂ ਤਾਪਮਾਨ ਸਰੀਰ ਦੇ ਮੁਕਾਬਲੇ ਜ਼ਿਆਦਾ ਵਧ ਜਾਂਦਾ ਹੈ ਤਾਂ ਦਿਮਾਗ ਦੀ ਤਾਪ ਕਾਬੂ ਦੀ ਸੁਭਾਵਿਕ ਸਮਰੱਥਾ ਅਕਸਰ ਘੱਟ ਹੋਣ ਲਗਦੀ ਹੈ। ਨਤੀਜੇ ਵਜੋਂ ਸਾਡਾ ਖੂਨ ਦਬਾਅ ਘੱਟ ਹੋਣ ਲਗਦਾ ਹੈ ਅਤੇ ਇਸੇ ਪ੍ਰਕਿਰਿਆ ਵਿਚ ਲੂ ਦਾ ਵੀ ਅੰਦੇਸ਼ਾ ਹੋ ਜਾਂਦਾ ਹੈ। ਹੁਣ ਜਦੋਂ ਗਰਮੀ ਦਾ ਮੌਸਮ ਆਇਆ ਹੈ ਤਾਂ ਤੁਹਾਡੇ ਆਹਾਰ-ਵਿਹਾਰ ਵਿਚ ਵੀ ਬਦਲਾਅ ਆਉਣਾ ਹੀ ਹੈ। ਗਰਮੀ ਵਿਚ ਜਿਥੋਂ ਤੱਕ ਹੋਵੇ, ਸਾਦਾ ਭੋਜਨ ਹੀ ਕਰੋ। ਜੋ ਅਸਾਨੀ ਨਾਲ ਪਚੇ, ਉਹੀ ਖਾਓ ਅਤੇ ਵੱਧ ਤੋਂ ਵੱਧ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ। ਘਰੇਲੂ ਠੰਢੇ ਪੀਣ ਵਾਲੇ ਪਦਾਰਥ, ਨਮਕੀਨ ਲੱਸੀ ਨਾਲ ਪੁਦੀਨਾ ਅਤੇ ਜੀਰਾ ਦੇ ਨਾਲ ਹੀ ਪਾਣੀ ਦਾ ਜ਼ਿਆਦਾ ਸੇਵਨ ਕਰੋ ਤਾਂ ਕਿ ਸਰੀਰ ਵਿਚੋਂ ਨਿਕਲਣ ਵਾਲੇ ਪਸੀਨੇ ਦੀ ਕਮੀ ਪੂਰੀ ਹੁੰਦੀ ਰਹੇ।
ਖਾਣੇ ਵਿਚ ਕੱਚਾ ਪਿਆਜ਼, ਸਲਾਦ, ਪੁਦੀਨੇ ਦੀ ਚਟਣੀ ਅਤੇ ਹਰੀਆਂ ਸਬਜ਼ੀਆਂ ਦੀ ਖੂਬ ਵਰਤੋਂ ਕਰੋ। ਖਰਬੂਜ਼ਾ, ਤਰਬੂਜ਼, ਕਕੜੀ ਖੂਬ ਖਾਓ। ਹਾਂ, ਇਹ ਜ਼ਰੂਰ ਧਿਆਨ ਰੱਖੋ ਕਿ ਸੜਕ 'ਤੇ ਵੇਚਣ ਵਾਲਿਆਂ ਕੋਲੋਂ ਕੱਟੇ ਹੋਏ ਫਲ ਆਦਿ ਕਦੇ ਨਾ ਖਰੀਦੋ, ਕਿਉਂਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੰਕ੍ਰਮਣ ਹੋ ਸਕਦਾ ਹੈ।

12 ਮਈ ਮਾਂ ਦਿਵਸ 'ਤੇ ਵਿਸ਼ੇਸ਼ - ਇਕ ਅੱਖ਼ਰ 'ਚ ਸੁਮੰਦਰ ਦਾ ਨਾਂਅ ਹੈ-ਮਾਂ

ਦੇਖਣ ਅਤੇ ਬੋਲਣ ਵਿਚ ਇਕ  ਅੱਖ਼ਰ ਦਾ ਬਣਿਆ ਸ਼ਬਦ ਹੈ 'ਮਾਂ'। ਪਰ ਇਹ ਇਕੋ ਅੱਖ਼ਰ ਆਪਣੇ ਅੰਦਰ ਇਕ ਵਿਸ਼ਾਲ ਸੁਮੰਦਰ ਜਿੰਨਾ ਜ਼ਿਗਰਾ, ਹੀਰੇ ਮੋਤੀਆਂ ਵਰਗੇ ਵਿਚਾਰ ਅਤੇ ਪਾਣੀ ਵਾਂਗ ਹਰ ਰੰਗ ਵਿਚ ਰਮ ਜਾਣ ਵਰਗੇ ਸਰਵਉੱਚ ਗੁਣ ਸਮੋਈ ਸਦੀਆਂ ਤੋਂ ਚਲਿਆ ਆ ਰਿਹਾ ਹੈ। 'ਮਾਂ' ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਗੁਰਬਾਣੀ ਤੋਂ ਪੁਛੀਏ ਕਿ ਮਾਤਾ ਕੀ ਹੈ ਤਾਂ ਫੁਰਮਾਨ ਹੈ 'ਮਾਤਾ ਧਰਤਿ ਮਹਤੁ' ਕਹਿਣ ਤੋਂ ਭਾਵ ਮਾਤਾ ਉਹ ਹੈ ਜਿਸ ਦਾ ਜਿਗਰਾ ਤੇ ਸਹਿਣਸ਼ਕਤੀ ਧਰਤੀ ਵਾਂਗਰਾ ਹੋਵੇ। ਇਕ ਅੰਗਰੇਜ਼ ਲਿਖਦਾ ਹੈ ਕਿ 'ਮਾਂ ੁਉਹ ਬੈਂਕ ਹੈ ਜਿਥੇ ਅਸੀਂ ਆਪਣੇ ਦੁੱਖ ਅਤੇ ਚਿੰਤਾਵਾਂ ਜਮਾਂ ਕਰਦੇ ਹਾਂ''।

ਭੰਗੜੇ ਦਾ ਉਦਗਮ ਅਤੇ ਵਿਕਾਸ

ਭੰਗੜੇ ਦੇ ਇਤਿਹਾਸਕ ਪਿਛੋਕੜ ਨੂੰ ਖੋਜਣ ਤੋਂ ਪਹਿਲਾਂ ਇਸ ਦੇ ਮਿਥਿਹਾਸਕ ਪੱਖ ’ਤੇ ਝਾਤੀ ਮਾਰਨੀ ਲੋੜੀਂਦੀ ਹੈ। ਇਸ ਦੀ ਪਰਖ ਕਰਨ ਤੋਂ ਪਤਾ ਚੱਲਦਾ ਹੈ ਕਿ ਜਦੋਂ ਸ਼ਿਵਜੀ ਮਹਾਰਾਜ ਨੇ ‘ਤਾਂਡਵ ਨ੍ਰਿਤ’ ਨੱਚਿਆ ਤਾਂ ਉਨ੍ਹਾਂ ਨੇ ਭੰਗ ਦੀ ਲੋਰ ਵਿਚ ਅਨੇਕਾਂ ਨ੍ਰਿਤ ਮੁਦਰਾਵਾਂ ਦੀ ਸਿਰਜਣਾ ਕੀਤੀ। ਕਈ ਪਾਰਖੂ ਗੁਰੂ ਦੇਵਾਂ ਦਾ ਵਿਚਾਰ ਹੈ ਕਿ ਉਨ੍ਹਾਂ ਵਿਚੋਂ ਹੀ ਭੰਗੜੇ ਦਾ ਉਦਭਵ ਹੋਇਆ ਹੈ, ਉਹ ਭੰਗੜਾ ਦੇ ਸ਼ਬਦਿਕ ਅਰਥ ਭੰਗ+ਅੜਾ= ਭੰਗੜਾ ਲੈਂਦੇ ਹਨ ਜੋ ਮਸਤੀ ਵਿਚ ਨੱਚ-ਨੱਚ ਕੇ ਬੜ੍ਹਕਾਂ ਮਾਰਨ ਦੇ ਧਾਰਨੀ ਹਨ।

ਚਿੰਤਾ ਤਿਆਗੋ, ਖ਼ੁਸ਼ੀ ਅਪਣਾਓ

ਕੁਦਰਤ ਨੂੰ ਮਨੁੱਖ ਨੇ ਧਰਤੀ ’ਤੇ ਸਭ ਤੋਂ ਸ਼੍ਰੇਸ਼ਠ ਬਣਾ ਕੇ ਭੇਜਿਆ। ਉਸਨੂੰ ਚੰਗੀ ਯਾਦ ਸ਼ਕਤੀ ਦਿੱਤੀ, ਸੋਚ ਅਤੇ ਸਮਝ ਦਿੱਤੀ। ਉਸਨੂੰ ਚੰਗੇ ਬੁਰੇ ਦੀ ਪਰਖ ਦੀ ਸੋਝੀ ਵੀ ਦਿੱਤੀ। ਇਸ ਦੇ ਨਾਲ ਉਸ ਨੂੰ ਫ਼ਿਕਰ ਕਰਨ ਜਾਂ ਕਹਿ ਲਵੋ ਕਿ ਧਿਆਨ ਦੇਣ ਦਾ ਵਲ ਵੀ ਦਿੱਤਾ, ਪਰ ਕਈ ਵਾਰ ਇਹ ਕਰੂਪ ਰੂਪ ਧਾਰ ਜਾਂਦਾ ਹੈ। ਹਰ ਵੇਲੇ ਚਿੰਤਾ ਵਿਚ ਰਹਿਣਾ ਆਪਣੇ ਆਪ ਨੂੰ ਤਣਾਅ ਵਿਚ ਰੱਖਣਾ ਸਿਹਤ ਖ਼ਰਾਬ ਕਰ ਦਿੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚਿੰਤਾ ਚਿਖਾ ਬਰਾਬਰ ਹੈ।

ਸੰਭਾਲੋ ਭਵਿੱਖ ਦੇ ਵਾਰਸਾਂ ਨੂੰ

ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਬੱਚੇ ਮਨ ਦੇ ਸੱਚੇ ਹੁੰਦੇ ਹਨ, ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਤੋਤਲੀਆਂ ਗੱਲਾਂ ਸੁਣ ਕੇ ਆਪ ਮੁਹਾਰੇ ਖੁੱਲ੍ਹ ਕੇ ਹੱਸਣ ਨੂੰ ਜੀਅ ਕਰ ਆਉਂਦਾ ਹੈ, ਪਰ ਬੱਚਿਆਂ ਦੀ ਇਹ ਅਵਸਥਾ ਕੇਵਲ ਦੋ ਸਾਲ ਦੀ ਉਮਰ ਤਕ ਹੀ ਰਹਿੰਦੀ ਹੈ। ਬੱਚੇ ਕੋਲੋਂ ਉਸ ਦਾ ਬਚਪਨ ਉਦੋਂ ਹੀ ਖੁੱਸ ਜਾਂਦਾ ਹੈ, ਜਦੋਂ ਉਹ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਦੀ ਦੌੜ ਤੇ ਮਾਪਿਆਂ ਦੀ ਆਰਥਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ।

ਪੀੜਾਂ ’ਚੋਂ ਪੀੜ ਅਨੋਖੀ

ਗ਼ਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖ਼ੂਬਸੂਰਤੀ ਨਾਲ ਚਿਤਰਿਆ ਹੈ:
ਪੀੜਾਂ ਵਿਚੋਂ ਪੀੜ ਅਨੋਖੀ 
ਨਾਮ ਹੈ ਉਸ ਦਾ ਗ਼ਰੀਬੀ
ਔਖੇ ਵੇਲੇ ਕੰਧ ਕਰ ਲੈਂਦੇ
ਰਿਸ਼ਤੇਦਾਰ ਕਰੀਬੀ।

ਜਦ ਸਿਹਰਾ ਸਿਰ ’ਤੇ ਸਜਦਾ ਏ…

ਪੰਜਾਬੀ ਵਿਆਹ ਨਾਲ ਸਬੰਧਿਤ ਰੀਤੀ ਰਿਵਾਜਾਂ ਵਿਚੋਂ ਇਕ ਅਹਿਮ ਰਸਮ ਸਿਹਰਾਬੰਦੀ ਹੁੰਦੀ ਹੈ। ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਇਸ ਰਸਮ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ। ਵਿਆਹ ਵੇਲੇ ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਨੂੰ ਸਿਹਰਾ ਸਜਾਇਆ ਜਾਂਦਾ ਹੈ। ਬੇਸ਼ੱਕ ਵਿਆਹਾਂ ’ਤੇ ਆਧੁਨਿਕਤਾ ਦੀ ਪਰਤ ਚੜ੍ਹ ਗਈ ਹੈ, ਪਰ ਸਿਹਰਾ ਬੰਨ੍ਹਣ ਦੀ ਪੁਰਾਣੀ ਰਸਮ ਅੱਜ ਵੀ ਪ੍ਰਚੱਲਿਤ ਤਾਂ ਹੈ, ਪਰ ਹੁਣ ਪਹਿਲਾਂ ਵਾਲਾ ਉਤਸ਼ਾਹ ਗਾਇਬ ਹੈ।
ਵਿਆਹ ਵਾਲੇ ਦਿਨ ਸਵੇਰੇ ਵਿਆਹ ਵਾਲੇ ਲੜਕੇ ਦੀ ਨ੍ਹਾਈ ਧੋਈ ਦੀ ਰਸਮ ਕਰਨ ਤੋਂ ਬਾਅਦ ਉਸਨੂੰ ਸਿਹਰਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਿਹਰਾ ਬੰਨ੍ਹਣ ਦੀ ਰਮਸ ਲਾੜੇ ਦੀ ਭੈਣ ਵੱਲੋਂ ਨਿਭਾਈ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾਬੰਦੀ ਦਾ ਗੀਤ ਲਿਖ ਕੇ ਉਸ ਨੂੰ ਛਪਾਇਆ ਜਾਂਦਾ ਸੀ ਤੇ ਜਿਸ ਦਿਨ ਇਹ ਰਸਮ ਹੁੰਦੀ ਤਾਂ ਉਸ ਗੀਤ ਨੂੰ ਗਾਇਆ ਜਾਂਦਾ।

ਲੋਕ-ਕਾਵਿ ਦੀ ਖੱਟੀ-ਮਿੱਠੀ ਵਿਧਾ ਸਿੱਠਣੀਆਂ

ਮੂਲ ਰੂਪ ਵਿਚ ਕਿਸੇ ਵੀ ਖੇਤਰ, ਸੂਬੇ ਜਾਂ ਦੇਸ਼ ਦਾ ਲੋਕ-ਕਾਵਿ ਉੱਥੋਂ ਦੇ ਵਸਨੀਕਾਂ ਦੇ ਧੁਰ ਅੰਦਰ ਦੀ ਸਿੱਧੀ-ਸਾਦੀ ਭਾਸ਼ਾ ਵਿਚ ਪ੍ਰਗਟਾਈ ਆਵਾਜ਼ ਹੈ। ਇਨ੍ਹਾਂ ਲੋਕ ਗੀਤਾਂ ਨੂੰ ਸਿਰਜਣ ਵਾਲੇ ਅਨੇਕ ਲੋਕ ਹਨ। ਇਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਕਿਰਤ ਨਹੀਂ ਹਨ। ਸਮੇਂ ਦੇ ਨਾਲ ਕਈ ਵਾਰ ਇਨ੍ਹਾਂ ਵਿਚ ਫੇਰ-ਬਦਲ ਵੀ ਹੁੰਦਾ ਰਹਿੰਦਾ ਹੈ। ਆਮ ਤੌਰ ’ਤੇ ਲੋਕ-ਕਾਵਿ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ ਹੈ। ਇਸ ਕਾਵਿ ਦੀ ਖਾਸੀਅਤ ਹੈ ਕਿ ਇਹ ਭਾਵੇਂ ਬਹੁਤਾ ਨਾਰੀ ਮਨ ਵਿਚੋਂ ਹੂਕ ਵਾਂਗ ਜਾਂ ਹੇਕ ਵਾਂਗ ਨਿਕਲਿਆ ਹੈ, ਪਰ ਇਹ ਨਿੱਜ ਤੋਂ ਪਰ ਤਕ ਦਾ ਸਫ਼ਰ ਤੈਅ ਕਰਦਾ ਘਰ-ਪਰਿਵਾਰ ਤੋਂ ਸੂਬੇ ਤੇ ਦੇਸ਼ ਵਿਚ ਉਡਾਰੀਆਂ ਲਾਉਂਦਾ ਵਿਸ਼ਵ ਪੱਧਰ ਤਕ ਦੀ ਗੱਲ ਵੀ ਕਰ ਜਾਂਦਾ ਹੈ। ਜਿੱਥੇ ਇਹ ਗਹਿਰ-ਗੰਭੀਰ ਵਿਸ਼ਿਆਂ ਉੱਤੇ ਪਕੜ ਰੱਖਦਾ ਹੈ ਉੱਥੇ ਹਲਕੇ-ਫੁਲਕੇ, ਹਾਸੇ-ਠੱਠੇ ਅਤੇ ਵਿਅੰਗਮਈ ਰਸ ਨਾਲ ਵੀ ਭਰਪੂਰ ਹੈ। ਇਸੇ ਖੱਟੇ-ਮਿੱਠੇ ਰਸ ਨਾਲ ਲਬਾਲਬ ਭਰੀਆਂ ਹਨ ‘ਸਿੱਠਣੀਆਂ’। ਸਿੱਠਣੀ ਲੋਕ-ਕਾਵਿ ਦੀ ਤਿੱਖੀ ਮਜ਼ਾਕੀਆ ਵਿਧਾ ਹੈ ਜਿਸ ਦਾ ਰਿਵਾਜ ਲੋਕਧਾਰਾ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਕੁਝ ਵਿਦਵਾਨਾਂ ਅਨੁਸਾਰ ‘ਸਿਠ’ ਸ਼ਬਦ ਦਾ ਅਰਥ ਹਾਸਾ-ਠੱਠਾ ਜਾਂ ਮਜ਼ਾਕ ਹੈ। ਇਹ ਵੀ ਹੋ ਸਕਦਾ ਹੈ ਸਿੱਠਣੀ ਸ਼ਬਦ ਸਿਠ ਤੋਂ ਹੀ ਬਣਿਆ ਹੋਵੇ।

ਪ੍ਰਸੰਸਾ ਕਰਕੇ ਤਾਂ ਦੇਖੋ

ਪ੍ਰਸੰਸਾ ਭਰੇ ਸ਼ਬਦ ਊਰਜਾ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਨਾਲ ਸਰੀਰਿਕ ਥਕਾਵਟ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਤ੍ਰਿਪਤੀ ਵੀ ਮਿਲਦੀ ਹੈ। ਜਿਹੜਾ ਵਿਅਕਤੀ ਪ੍ਰਸੰਸਾ ਨੂੰ ਊਰਜਾ ਬਣਾ ਕੇ ਆਪਣੇ ਕੰਮ ਵਿਚ ਸੁਧਾਰ ਲਿਆਉਂਦਾ ਹੈ, ਉਹ ਜਲਦੀ ਹੀ ਆਪਣੇ ਮਿਸ਼ਨ ਵਿਚ ਸਫਲ ਹੋ ਜਾਂਦਾ ਹੈ। ਪ੍ਰਸੰਸਾ ਸਾਨੂੰ ਜੀਵਨ ਵਿਚ ਹੋਰ ਬਿਹਤਰ ਬਣਨ ਦੀ ਜ਼ਿੰਮੇਵਾਰੀ ਵੀ ਦਿੰਦੀ ਹੈ। ਸੱਚੇ ਦਿਲ ਨਾਲ ਕੀਤੀ ਗਈ ਪ੍ਰਸੰਸਾ ਪ੍ਰਸੰਸਕ ਨੂੰ ਵੀ ਆਤਮਿਕ ਸੁੱਖ ਦਿੰਦੀ ਹੈ। ਛੋਟੀਆਂ-ਛੋਟੀਆਂ ਤਾਰੀਫ਼ਾਂ ਖ਼ੁਸ਼ੀਆਂ ਦੇ ਨਾਲ-ਨਾਲ ਸਾਨੂੰ ਬਹੁਤ ਸਾਰਾ ਉਤਸ਼ਾਹ ਤੇ ਜਿਊਣ ਦਾ ਹੌਸਲਾ ਦਿੰਦੀਆਂ ਹਨ। ਪ੍ਰਸੰਸਾ ਕਰਨ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਵਿਅਕਤੀ ਪ੍ਰਸੰਸਾ ਦੇ ਪੈਮਾਨੇ ਵਿਚ ਸਹੀ ਵੀ ਉੱਤਰਦਾ ਹੈ ਜਾਂ ਨਹੀਂ।

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…

ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ। ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਵੀ ਹੁੰਦੇ। ਨੱਕ ਵਿਚ ਪਾਉਣ ਵਾਲੇ ਗਹਿਣਿਆਂ ਵਿਚ ਲੌਂਗ, ਤੀਲ੍ਹੀ, ਰੇਖ ਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਤੇ ਕੰਨ ਆਮ ਤੌਰ ’ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਿਰ ਔਰਤ ਵੀ ਇਹ ਕੰਮ ਕਰ ਲੈਂਦੀ। ਸੁਨਿਆਰਾ ਤਾਂ ਚਾਂਦੀ ਦੀ ਇਕ ਸਿਰੇ ਤੋਂ ਤਿੱਖੀ ਪਤਲੀ ਜਿਹੀ ਤਾਰ ਨਾਲ ਨੱਕ ਵਿੰਨ੍ਹਦਾ ਸੀ ਤੇ ਇਸ ਨੂੰ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੰਦਾ। ਇਸ ਗੋਲ ਮੋੜੀ ਤਾਰ ਨੂੰ ‘ਮੁਰਕੀ’ ਕਿਹਾ ਜਾਂਦਾ। ਕੁਝ ਸਮੇਂ ਬਾਅਦ ਜਦੋਂ ਨੱਕ ਵਿਚ ਛੇਕ ਠੀਕ ਹੋ ਜਾਂਦਾ ਤਾਂ ਮੁਰਕੀ ਕੱਢ ਵੀ ਦਿੱਤੀ ਜਾਂਦੀ। ਛੋਟੀ ਉਮਰ ਦੀਆਂ ਕੁੜੀਆਂ ਤਾਂ ਬਾਂਸ ਦੀ ਸੂਹਣੀ (ਝਾੜੂ) ਦੀ ਤੀਲ੍ਹ ਦਾ ਤਿੱਖਾ ਸਿਰਾ ਤੋੜ ਕੇ ਨੱਕ ਵਿਚਲੇ ਛੇਕ ਵਿਚ ਪਾ ਲੈਂਦੀਆਂ। ਨਿੰਮ ਦਾ ਪਤਲਾ ਜਿਹਾ ਡੱਕਾ ਵੀ ਨੱਕ ਵਿਚ ਪਾ ਲਿਆ ਜਾਂਦਾ, ਉਸ ਨਾਲ ਨੱਕ ਦਾ ਛੇਕ ਪੱਕਦਾ ਜਾਂ ਦੁਖਦਾ ਨਹੀਂ ਸੀ। ਇਹ ਡੱਕੇ-ਤੀਲ੍ਹੇ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਏ ਜਾਂਦੇ। ਕੁਆਰੀਆਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਦੇ ਡਰੋਂ ਚਾਂਦੀ ਦੀ ਨਿੱਕੀ ਜਿਹੀ ਮੇਖ, ਰੇਖ ਜਾਂ ਤੀਲ੍ਹੀ ਵੀ ਨੱਕ ਵਿਚ ਪਾ ਲੈਂਦੀਆਂ।

ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ

ਨਿਸ਼ਾਨੇ ਦੀ ਪੂਰਤੀ ਲਈ ਯਤਨ ਹੀ ਇਕੋ ਇਕ ਸਹਾਰਾ ਹੁੰਦੇ ਹਨ। ਯਤਨਾਂ ਤੋਂ ਬਿਨਾਂ ਸਫਲਤਾ ਦੀ ਉਮੀਦ ਕਰਨਾ ਵਿਅਰਥ ਹੈ। ਇਨ੍ਹਾਂ ਯਤਨਾਂ ਜਾਂ ਕੋਸ਼ਿਸ਼ਾਂ ਦਾ ਛੋਟੇ ਜਾਂ ਵੱਡੇ ਰੂਪ ਵਿਚ ਸਾਡੀ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਕਮਾਈ ਕਰਨ ਨਾਲ ਹੀ ਪੈਸਾ ਜੁੜਦਾ ਹੈ ਅਤੇ ਸਮਝ ਕੇ ਖਰਚਣ ਨਾਲ ਇਹ ਬਚਦਾ ਹੈ। ਗ਼ੈਰਜ਼ਰੂਰੀ ਸ਼ੌਕਾਂ ਦਾ ਤਿਆਗ ਮਨ ਨੂੰ ਸਕੂਨ ਦਿੰਦਾ ਹੈ ਅਤੇ ਮਿਹਨਤ ਵਿਚ ਬਰਕਤ ਪਾਉਂਦਾ ਹੈ। ਇਸ ਲਈ ਮਿਹਨਤ ਲਈ ਤਿਆਗ ਦੀ ਭਾਵਨਾ ਬੇਹੱਦ ਜ਼ਰੂਰੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087993590
Copyright © 2019, Panjabi Times. All rights reserved. Website Designed by Mozart Infotech