ਪੰਜਾਬੀ ਸੱਭਿਆਚਾਰ
ਰਸੋਈ ਘਰ
ਅਕਾਲ ਤਖਤ ਅਤੇ ਜਥੇਦਾਰ
ਮਲਹਾਰ ਸਿੰਘ ਜਰਮਨੀ
ਜਤਿੰਦਰ ਪੰਨੂ
ਸੁਰਜੀਤ ਪਾਤਰ
ਇਕਬਾਲ ਰਾਮੂਵਾਲੀਆ
ਉਜਾਗਰ ਸਿੰਘ
ਤਰਲੋਚਨ ਸਿੰਘ ਦੁਪਾਲਪੁਰੀ
ਅੰਜੂਜੀਤ ਸ਼ਰਮਾ
ਡਾ.ਮਲਕੀਅਤ ਸਿੰਘ ਸੁਹਲ
ਸ:ਰਵੇਲ ਸਿੰਘ ਇਟਲੀ
ਐਸ ਸੁਰਿੰਦਰ ਇਟਲੀ
ਸ:ਧਿਆਨ ਸਿੰਘ ਰਾਏ
ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)
ਇਕਵਾਕ ਸਿੰਘ ਪੱਟੀ
ਨਰਿੰਦਰ ਸਿੰੰਘ ਸੰਧੁ ਬਟਾਲਾਵੀ
ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ
ਤਹਿਰਾਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇਰਾਨ ਦੇ ਰਾਸ਼ਟਰਪਤੀ ਕਿਹਾ ਕਿ ਦੇਸ਼ ਦੇ ਦੱਖਣੀ ਹਿੱਸੇ ਵਿੱਚ ਕਰੀਬ 50 ਬਿਲੀਅਨ ਬੈਰਲ ਵਾਲੇ ਕੱਚੇ ਤੇਲ ਦੇ ਖੂਹਾਂ ਦੀ ਖੋਜ ਕੀਤੀ ਗਈ ਹੈ। ਯਾਜ਼ੇਦ ਸ਼ਹਿਰ ਵਿੱਚ ਹਸਨ ਰੂਹਾਨੀ ਨੇ ਕਿਹਾ ਇਹ ਖੂਹ ਇਰਾਨ ਦੇ ਖੁਜ਼ਸਤਾਨ ਜ਼ਿਲ੍ਹੇ ਵਿੱਚ ਮਿਲੇ ਹਨ।
ਨਿਊਯਾਰਕ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਫੋਰਬਸ ਨੇ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਦੁਨੀਆਂ ਦੀਆਂ ਸੌ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਸੂਚੀ ਵਿੱਚ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਲਗਾਤਾਰ ਨੌਂਵੇ ਸਾਲ ਸਿਖਰ ’ਤੇ ਹੈ। ਵਿੱਤ ਮੰਤਰੀ ਸੀਤਾਰਾਮਨ ਨੂੰ ਫੋਰਬਸ ਵੱਲੋਂ ਇਸ ਸੂਚੀ ਵਿੱਚ ਪਹਿਲੀ ਵਾਰ ਥਾਂ ਦਿੰਦਿਆਂ 34ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਪਹਿਲੀ ਵਿੱਤ ਮੰਤਰੀ
ਵਾਸ਼ਿੰਗਟਨ/ਇਸਲਾਮਾਬਾਦ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤ ’ਚ ਸੋਧੇ ਗਏ ਨਾਗਰਿਕਤਾ ਕਾਨੂੰਨ ਤੋਂ ਬਾਅਦ ਬਣੀ ਸਥਿਤੀ ’ਤੇ ਮੁਲਕ ‘ਨੇੜਿਓਂ ਨਜ਼ਰ’ ਰੱਖ ਰਿਹਾ ਹੈ। ਅਮਰੀਕਾ ਨੇ ਨਵੀਂ ਦਿੱਲੀ ਨੂੰ ਭਾਰਤ ਦੀਆਂ ਸੰਵਿਧਾਨਕ ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਮੁਤਾਬਕ ਧਾਰਮਿਕ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਨੇ ਵੀ ਕਿਹਾ ਹੈ ਕਿ ਸੋਧ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਭਾਰਤ ਵਿਚ ਉਪਜ ਰਹੀ ਸਥਿਤੀ ਦੀ ਸੰਗਠਨ ਸਮੀਖ਼ਿਆ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਨੇ ਕਿਹਾ ਕਿ ਆਲਮੀ ਸੰਗਠਨ ਦੇ ਮੁੱਢਲੇ ਸਿਧਾਂਤਾਂ ’ਚ
ਪੇਈਚਿੰਗ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਕਿਹਾ ਕਿ ਚੇਨਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਗੈਰ-ਰਸਮੀ ਵਾਰਤਾ ਨੇ ਦੋਵਾਂ ਮੁਲਕਾਂ ਵਿਚਾਲੇ
ਇਸਲਾਮਾਬਾਦ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਫਰਜ਼ੀ ਖਾਤਿਆਂ ਨਾਲ ਸਬੰਧਤ ਭ੍ਰਿਸ਼ਟਾਚਾਰ ਦੋ ਕੇਸਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ (64) ਨੂੰ ਅੱਜ ਮੈਡੀਕਲ ਅਧਾਰ ’ਤੇ ਜ਼ਮਾਨਤ ਮਿਲ ਗਈ ਹੈ। ਜ਼ਰਦਾਰੀ ਦੀ ਪਿਛਲੇ ਕੁਝ ਸਮੇਂ ਤੋਂ ਸਿਹਤ ਨਾਸਾਜ਼ ਹੈ।
ਨਿਆਮੇ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੱਛਮੀ ਅਫਰੀਕਾ ਦੇ ਮੁਲਕ ਨਾਈਜਰ ’ਚ ਹਥਿਆਰਬੰਦ ਅਤਿਵਾਦੀਆਂ ਵੱਲੋਂ ਫੌਜੀ ਕੈਂਪ ’ਤੇ ਕੀਤੇ ਹਮਲੇ ’ਚ 71 ਦੇ ਕਰੀਬ ਫੌਜੀ ਮਾਰੇ ਗਏ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਕੈਂਪ ਨਾਈਜਰ ਦੀ ਮਾਲੀ ਨਾਲ ਲੱਗਦੀ ਸਰਹੱਦ ਨੇੜੇ ਸਥਿਤ ਸੀ। ਮੰਤਰਾਲੇ ਨੇ ਦੱਸਿਆ ਕਿ ਸੈਂਕੜੇ ਦੀ ਗਿਣਤੀ ’ਚ ਅਤਿਵਾਦੀਆਂ ਨੇ ਤਿੰਨ ਘੰਟੇ ਤੱਕ ਕੈਂਪ ’ਤੇ ਹਮਲਾ ਜਾਰੀ ਰੱਖਿਆ। ਨਾਈਜੀਰੀਆ ਆਧਾਰਤ ਬੋਕੋ
ਲਾਸ ਏਂਜਲਸ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਭਿਨੇਤਾ ਜਿਮ ਕੈਰੀ ਦੀ ਹਿੱਟ ਜਾਸੂਸੀ ਫਿਲਮ ‘ਏਸ ਵੈਂਚੁਰਾ ਦਾ ਨਵਾਂ ਸੀਕੁਅਲ ਬਣਾਉਣ ਦੀ ਤਿਆਰੀ ਹੈ। ਇਸ ਦਾ ਸੀਕੁਅਲ ਵੈਂਚੁਰਾ-3 ਕਰੀਬ ਵੀਹ ਸਾਲਾਂ ਬਾਅਦ ਬਣਨ ਜਾ ਰਿਹਾ ਹੈ। ਏਸਸ਼ੋਅਵਿਜ਼ ਡੌਟ ਕਾਮ ਅਨੁਸਾਰ ਕੈਰੀ ਨੇ 1994 ਵਿੱਚ ‘ਏਸ ਵੈਂਚੁਰਾ; ਨੇਚਰ ਕਾਲਿੰਗ’ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ ਅਤੇ ਹੁਣ ਸੀਕੁਅਲ ਵਿੱਚ ਵੀ ਕੈਰੀ ਦੀ ਸ਼ਾਨਦਾਰ ਭੂਮਿਕਾ ਹੋਵੇਗੀ। ਇਹ ਫਿਲਮ ਫਿਰ ਤੋਂ ਦਰਸ਼ਕਾਂ ਦਾ ਮਨ ਜਿੱਤੇਗੀ।
ਮੈਡਰਿਡ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ‘ਗ੍ਰੇਟਾ’ ਵਜੋਂ ਜਾਣੀ ਜਾਂਦੀ ਅੱਠ ਵਰ੍ਹਿਆਂ ਦੀ ਲਿਸੀਪ੍ਰਿਆ ਕੰਗੂਜਾਮ ਨੇ ਆਲਮੀ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਪ੍ਰਿਥਵੀ ਅਤੇ ਉਸ ਵਰਗੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਤੁਰੰਤ ਕਦਮ ਉਠਾਉਣ। ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫਰੰਸ ਸੀਓਪੀ 25’ ਨੂੰ ਸੰਬੋਧਨ ਕਰਦਿਆਂ ਮਨੀਪੁਰ ਦੀ ਬਾਲੜੀ ਕਾਰਕੁਨ ਨੇ ਦੁਨੀਆਂ ਨੂੰ ਵਾਤਾਵਰਨ ਬਚਾਉਣ ਦਾ ਹੋਕਾ ਦਿੱਤਾ। ਜਲਵਾਯੂ ਤਬਦੀਲੀ ਬਾਰੇ ਉਹ ਪਹਿਲਾਂ ਹੀ 21 ਮੁਲਕਾਂ ’ਚ ਭਾਸ਼ਣ ਦੇ ਚੁੱਕੀ ਹੈ
ਮੈਡਰਿਡ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਘੱਟ ਕਾਰਬਨ ਵਾਲੇ ਅਰਥਚਾਰਿਆਂ ਨਾਲ 2030 ਤੱਕ 6.5 ਕਰੋੜ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। 25ਵੀਂ ਕਾਨਫ਼ਰੰਸ ਆਫ਼ ਪਾਰਟੀਜ਼ (ਸੀਓਪੀ25) ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਦੁਨੀਆਂ ਜਲਵਾਯੂ ਦੀ ਦੌੜ ’ਚ ਪੱਛੜ ਰਹੀ ਹੈ। ਉਨ੍ਹਾਂ ਕਿਹਾ ਕਿ ਘੱਟ ਕਾਰਬਨ ਵਾਲੇ ਅਰਥਚਾਰਿਆਂ ’ਚ 26
ਮੈਡਰਿਡ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਕਾਨਫਰੰਸ ਦੌਰਾਨ ਪ੍ਰਦਰਸ਼ਨ ਕਰਨ ’ਤੇ 200 ਵਾਤਾਵਰਨ ਪੱਖੀਆਂ ਅਤੇ ਬਜ਼ਰਵਰਾਂ ਨੂੰ ਬਾਹਰ ਕੱਢ ਦਿੱਤਾ ਗਿਆ। ਸਵੀਡਨ ਦੀ ਕਾਰਕੁਨ ਗ੍ਰੇਟਾ ਥੁਨਬਰਗ ਵੱਲੋਂ ਸੀਓਪੀ25 ’ਚ ਜ਼ੋਰਦਾਰ ਭਾਸ਼ਣ ਦੇਣ ਦੇ ਕੁਝ ਸਮੇਂ ਬਾਅਦ ਹੀ 200 ਨੌਜਵਾਨ ਕਾਰਕੁਨਾਂ ਨੇ ਮੁੱਖ ਹਾਲ ਮੂਹਰੇ ਸ਼ੋਰ ਸ਼ਰਾਬਾ ਕਰਨਾ ਸ਼ੁਰੂ ਕਰ ਦਿੱਤਾ ਜਿਥੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਾਨਫ਼ਰੰਸ ਨੂੰ ਸੰਬੋਧਨ ਕਰਨਾ ਸੀ।
ਵੈਨਕੂਵਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਦੇ ਪਹਿਲੇ ਇਲੈਕਟ੍ਰਿਕ ਕਮਰਸ਼ੀਅਲ ਜਹਾਜ਼ ਨੇ ਮੰਗਲਵਾਰ ਨੂੰ ਪਹਿਲੀ ਉਡਾਣ ਭਰੀ। ਜਹਾਜ਼ ਨੇ ਸਵੇਰੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਨੇੜੇ ਫਰੇਜ਼ਰ ਦਰਿਆ ਉਪਰ ਉਡਾਣ ਭਰੀ ਅਤੇ ਜਹਾਜ਼ 15 ਮਿੰਟ ਤੋਂ ਘੱਟ ਸਮੇਂ ’ਚ ਹੇਠਾਂ ਉਤਰ ਆਇਆ।
ਹੇਗ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ’ਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਨੇ ਮਿਆਂਮਾਰ ’ਚ ਰੋਹਿੰਗੀਆ ਮੁਸਲਮਾਨਾਂ ਖ਼ਿਲਾਫ਼ ਫ਼ੌਜੀ ਕਾਰਵਾਈ ਦਾ ਬਚਾਅ ਕਰਦਿਆਂ ਇਸ ਪਿੱਛੇ ‘ਨਸਲਕੁਸ਼ੀ ਦੇ ਮੰਤਵ’ ਤੋਂ ਇਨਕਾਰ ਕੀਤਾ ਹੈ। ਆਪਣਾ ਪੱਖ ਰੱਖਦਿਆਂ ਮਿਆਂਮਾਰ ਦੀ ਆਗੂ ਨੇ ਸਵੀਕਾਰ ਕੀਤਾ ਕਿ ਸ਼ਾਇਦ ਫ਼ੌਜ ਨੇ ‘ਤਾਕਤ ਦੀ ਵਰਤੋਂ ਹੱਦੋਂ ਵੱਧ ਕੀਤੀ ਹੋਵੇ’ ਪਰ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ
ਵਾਸ਼ਿੰਗਟਨ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਵਿਚ ਵੱਖ-ਵੱਖ ਏਜੰਸੀਆਂ ਨੇ 2018 ’ਚ ਕਰੀਬ 10,000 ਭਾਰਤੀਆਂ ਨੂੰ ਕੌਮੀ ਤੇ ਜਨਤਕ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਹੈ। ਸਰਕਾਰੀ ਰਿਪੋਰਟ ਮੁਤਾਬਕ ਏਜੰਸੀਆਂ ਨੇ ਇਨ੍ਹਾਂ ਦੀ ਸ਼ਨਾਖ਼ਤ ਕਰ ਕੇ ਮੁਲਕ ਤੋਂ ਬਾਹਰ ਭੇਜਣ ਦੀ ਕਾਰਵਾਈ ਵੀ ਆਰੰਭੀ ਹੈ। ਕਰੀਬ 831 ਜਣਿਆਂ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ।
ਸਟਾਕਹੋਮ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਸ ਸਾਲ ਅਰਥਚਾਰੇ ਲਈ ਨੋਬੇਲ ਇਨਾਮ ਜਿੱਤਣ ਵਾਲੀਆਂ ਤਿੰਨ ਸ਼ਖ਼ਸੀਅਤਾਂ ਅਭਿਜੀਤ ਬੈਨਰਜੀ, ਐਸਟਰ ਡਫਲੋ ਤੇ ਮਾਈਕਲ ਕਰੈਮਰ ਨੂੰ ਇਸ ਪੱਕਾ ਯਕੀਨ ਹੈ ਕਿ ਗ਼ਰੀਬੀ ਤੇ ਗੁਰਬਤ ਨੂੰ ਇਕ ਵੱਡੀ ਲੜਾਈ (ਹੱਲੇ) ਦੇ ਰੂਪ ਵਿੱਚ ਨਹੀਂ ਬਲਕਿ ਲੜੀਵਾਰ ਛੋਟੀਆਂ ਜਿੱਤਾਂ ਨਾਲ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਗ਼ਰੀਬੀ ਨੂੰ ਘਟਾਉਣ ਲਈ ਯਤਨ ਵਿੱਢਣ ਮੌਕੇ ਉਨ੍ਹਾਂ ਇਹੀ ਪ੍ਰਯੋਗਿਕ ਰਸਾਈ ਅਪਣਾਈ ਸੀ। ਉਨ੍ਹਾਂ ਕਿਹਾ ਕਿ ਗ਼ਰੀਬੀ ਖ਼ਿਲਾਫ਼ ਲੜਾਈ ਕੈਂਸਰ ਨੂੰ ਖ਼ਤਮ ਕਰਨ ਲਈ ਵਿੱਢੀ ਲੜਾਈ ਵਾਂਗ ਹੈ। ਇਸ ਤਿੱਕੜੀ ਨੂੰ ਆਰਥਿਕ ਵਿਗਿਆਨ ਵਿੱਚ ਪਾਏ ਯੋਗਦਾਨ ਲਈ ਮੰਗਲਵਾਰ ਨੂੰ ਐਲਫਰੈਡ ਨੋਬੇਲ ਦੀ ਯਾਦ ਵਿੱਚ ਸ਼ੁਰੂ ਕੀਤਾ ਸਵਿਰਿਜਿਸ ਰਿਕਸਬੈਂਕਸ ਪੁਰਸਕਾਰ ਦਿੱਤਾ ਗਿਆ।
ਸਿਡਨੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬੁੱਧਵਾਰ ਨੂੰ ਵੀਹ ਹਜ਼ਾਰ ਦੇ ਕਰੀਬ ਲੋਕਾਂ ਨੇ ਇੱਥੇ ਰੈਲੀ ਕਰਕੇ ਆਸਟਰੇਲੀਆ ਦੀ ਸਰਕਾਰ ਤੋਂ ਵਾਤਾਵਰਣ ਮੁੱਦੇ ਉੱਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਕਿਉਂਕਿ ਜੰਗਲੀ ਅੱਗਾਂ ਕਾਰਨ ਸ਼ਹਿਰ ਤਪ ਰਿਹਾ ਹੈ ਅਤੇ ਲੋਕਾਂ ਨੂੰ ਸਿਹਤ ਸਬੰਧੀ ਰੋਗ ਵਧ ਰਹੇ ਹਨ। ਸਿਡਨੀ ਦੇ ਆਲੇ ਦੁਆਲੇ ਅੱਗਾਂ ਲੱਗਣ ਕਾਰਨ ਸਿਡਨੀ ਵਾਸੀਆਂ ਨੂੰ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਦੇਸ਼ ਵਿੱਚ ਹਜ਼ਾਰਾਂ ਹੀ ਥਾਵਾਂ ਉੱਤੇ ਜੰਗਲਾਂ ਵਿੱਚ ਅੱਗਾਂ ਲੱਗੀਆਂ ਹੋਈਆਂ ਹਨ। ਸਿਡਨੀ ਵਿੱਚ ਇਸ ਕਰਕੇ ਫੈਲੇ ਧੂੰਏ ਕਾਰਨ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਹੀ 25 ਫੀਸਦੀ ਵਾਧਾ ਹੋ ਗਿਆ ਹੈ। ਮੰਗਲਵਾਰ ਨੂੰ ਜੰਗਲੀ
ਮੈਡਰਿਡ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸਵੀਡਨ ਦੀ ਵਾਤਾਵਰਣ ਪ੍ਰੇਮੀ ਗ੍ਰੇਟਾ ਥੁਨਬਰਗ ਨੇ ਕਿਹਾ ਹੈ ਕਿ ਕਾਰੋਬਾਰੀ ਅਤੇ ਰਾਜਸੀ ਆਗੂ ਆਪਸੀ ਵਾਰਤਾ ਰਚਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਵਧ ਰਹੇ ਤਾਪਮਾਨ ਦੇ ਲਈ ਅਮਲੀ ਤੌਰ ਉੱਤੇ ਕੁੱਝ ਵੀ ਸਾਰਥਿਕ ਨਹੀਂ ਕਰ ਰਹੇ। ਮੈਡਰਿਡ ਵਿੱਚ ਯੂਐੱਨ ਵਾਤਾਵਰਣ ਵਾਰਤਾ ਜਾਂ ਸੀਓਪੀ25 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਗ੍ਰੇਟਾ ਨੇ ਕਿਹਾ ਕਿ ਅਸਲ ਖਤਰਾ ਇਹ ਹੈ ਕਿ ਜਦੋਂ ਰਾਜਸੀ ਲੋਕ
ਇਸਲਾਮਾਬਾਦ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਿਹਤ ਨਾਸਾਜ਼ ਹੋਣ ਕਰਕੇ ਲੰਡਨ ਵਿੱਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਅਗਲੇ ਦਿਨਾਂ ਵਿੱਚ ਵਿਸ਼ੇਸ਼ ਇਲਾਜ ਲਈ ਹੁਣ ਅਮਰੀਕਾ ਰਵਾਨਾ ਹੋਣਗੇ। ਦਿ ਐਕਸਪ੍ਰੈੱਸ
ਨਿਊਯਾਰਕ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਜਲਵਾਯੂ ਤਬਦੀਲੀ ਐਮਰਜੈਂਸੀ ਦਾ ਸਾਹਮਣਾ ਕਰ ਰਹੀ ਪੀੜ੍ਹੀ ਦੀ ਆਵਾਜ਼ ਬਣਨ ਵਾਲੀ ਸਵੀਡਨ ਦੀ ਮੁਟਿਆਰ ਗ੍ਰੇਟਾ ਥੁਨਬਰਗ ਨੂੰ ਬੁੱਧਵਾਰ ਨੂੰ ਟਾਈਮ ਮੈਗਜ਼ੀਨ 2019 ਪਰਸਨ ਆਫ ਦਾ ਯੀਅਰ ਐਲਾਨਿਆ ਗਿਆ।
ਹਿਊਸਟਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਨੂੰ ਸ਼ੱਕੀ ਨਸਲੀ ਅਪਰਾਧ ਮੰਨਿਆ ਜਾ ਰਿਹੈ। ਬੈਲਿੰਗਮ ਹੇਰਾਲਡ ਨੇ ਪੁਲੀਸ ਦੇ ਹਵਾਲੇ ਨਾਲ ਕਿਹਾ ਕਿ ਗ੍ਰਿਫਿਨ ਲੇਵੀ ਸੇਅਰਜ਼ (22) ਨਾਂ ਦੇ ਅਮਰੀਕੀ ਨੌਜਵਾਨ ਨੇ 5 ਦਸੰਬਰ ਨੂੰ ਬੈਲਿੰਗਮ ਸ਼ਹਿਰ ਵਿੱਚ ਸਿੱਖ ਊਬਰ ਡਰਾਈਵਰ ਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਤੇ ਮਗਰੋਂ ਉਸ ਨਾਲ ਦੀ ਖਿੱਚਧੂਹ ਵੀ ਕੀਤੀ। ਪੁਲੀਸ ਅਧਿਕਾਰੀ ਕਲਾਉਡੀਆ ਮਰਫ਼ੀ ਨੇ ਇਸ ਰੋਜ਼ਨਾਮਚੇ ਨੂੰ ਦੱਸਿਆ ਕਿ ਖਿੱਚਧੂਹ ਦੌਰਾਨ ਸੇਅਰਜ਼ ਨੇ ਸਿੱਖ ਡਰਾਈਵਰ ਦਾ ਗ਼ਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਤੇ ਪੀੜਤ ਦੀ ਚਮੜੀ ਦੇ
ਵਾਸ਼ਿੰਗਟਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਸੰਘੀ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਗਲਤ ਦਿਸ਼ਾ ’ਚ ਵਧਾਇਆ ਗਿਆ ਇੱਕ ਖਤਰਨਾਕ ਕਦਮ ਹੈ ਅਤੇ ਜੇਕਰ ਇਹ ਬਿੱਲ ਭਾਰਤੀ ਸੰਸਦ ’ਚ ਪਾਸ ਹੁੰਦਾ ਹੈ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਮੁੱਖ ਭਾਰਤੀ ਸਿਆਸੀ ਆਗੂਆਂ ਖ਼ਿਲਾਫ਼ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਬੀਤੇ ਦਿਨ ਬਿਆਨ ਜਾਰੀ ਕਰਦਿਆਂ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵੱਖ ਵੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ ਪਰ ਇਸ ’ਚੋਂ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਤਰ੍ਹਾਂ ਇਹ ਬਿੱਲ ਨਾਗਰਿਕਤਾ ਲਈ ਧਰਮ ਦੇ ਆਧਾਰ ’ਤੇ ਕਾਨੂੰਨੀ ਮਾਪਦੰਡ ਤੈਅ ਕਰਦਾ ਹੈ। ਉਨ੍ਹਾਂ ਕਿਹਾ, ‘ਇਹ ਬਿੱਲ ਗਲਤ ਦਿਸ਼ਾ ਵੱਲ ਚੁੱਕਿਆ ਗਿਆ ਖਤਰਨਾਕ ਕਦਮ ਹੈ। ਇਹ ਭਾਰਤ ਦੇ ਧਰਮ ਨਿਰਪੱਖ ਵੰਨ-ਸੁਵੰਨਤਾ ਦੇ ਅਮੀਰ ਵਿਰਸੇ ਅਤੇ ਭਾਰਤੀ ਸੰਵਿਧਾਨ ਦੇ ਉਲਟ ਹੈ ਜੋ ਧਾਰਮਿਕ ਭੇਦਭਾਵ ਤੋਂ ਉੱਪਰ ਉੱਠ ਕੇ ਕਾਨੂੰਨ ਸਾਹਮਣੇ ਬਰਾਬਰੀ ਦੀ ਗਾਰੰਟੀ ਦਿੰਦਾ ਹੈ।’ ਕਮਿਸ਼ਨ ਨੇ ਕਿਹਾ ਕਿ ਉਹ ਭਾਰਤੀ ਲੋਕ ਸਭਾ ਵੱਲੋਂ ਨਾਗਰਿਕਤਾ ਸੋਧ ਬਿੱਲ ਪਾਸ ਕੀਤੇ ਜਾਣ ਤੋਂ ਬਹੁਤ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਭਾਰਤ ਦੇ ਦੋਵਾਂ ਸਦਨਾਂ ਵੱਲੋਂ ਪਾਸ ਕਰ ਦਿੱਤਾ ਜਾਂਦਾ ਹੈ ਹੈ ਅਮਰੀਕੀ ਸਰਕਾਰ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਦੇ ਹੋਰ ਵੱਡੇ ਸਿਆਸੀ ਆਗੂਆਂ ਖ਼ਿਲਾਫ਼ ਪਾਬੰਦੀਆਂ ਆਇਦ ਕਰਨੀਆਂ ਚਾਹੀਦੀਆਂ ਹਨ।
ਓਸਲੋ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਥੋਪੀਆ ਦੇ ਪ੍ਰਧਾਨ ਮੰਤਰੀ ਆਬੀ ਅਹਿਮਦ ਮੰਗਲਵਾਰ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਹਾਸਲ ਕਾਰਨ ਲਈ ਓਸਲੋ ਵਿੱਚ ਪੁੱਜੇ ਪਰ ਇਸ ਦੌਰਾਨ ਇਥੋਪੀਆ ਵਿੱਚ ਨਸਲੀ ਹਿੰਸਾ ਵਧਣ ਕਾਰਨ ਉਨ੍ਹਾਂ ਸਾਮਹਣੇ ਚੁਣੌਤੀਆਂ ਵੀ ਵਧ ਗਈਆਂ ਹਨ। ਹਿੰਸਾ ਕਾਰਨ ਉਹ ਦੇਸ਼ ਵਿੱਚ ਆਪਣੀਆਂ ਮੀਡੀਆ ਨਾਲ ਮੀਟਿੰਗਾਂ ਅਤੇ ਆਪਣੇ ਦੌਰੇ ਘੱਟ ਕਰਨ ਲਈ ਮਜਬੂਰ ਹੋ ਗਏ ਹਨ। ਆਧੁਨਿਕ ਸੁਧਾਰਵਾਦੀ ਆਗੂ ਵਜੋਂ ਉਭਰੇ ਸ੍ਰੀ ਆਬੀ ਦੇ ਇਸ ਫੈਸਲੇ ਨੂੰ ਉਨ੍ਹਾਂ
ਨਵੀਂ ਦਿੱਲੀ, ਭਾਰਤ
ਬਰਲਿਨ, ਜਰਮਨੀ