» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਚੰਡੀਗੜ੍ਹ

ਸੈਕਟਰ-17 ਵਿੱਚ 67 ਵੈਂਡਰਾਂ ਨੂੰ ਨੋਟਿਸ ਜਾਰੀ

November 13, 2019 02:53 PM

ਚੰਡੀਗੜ੍ਹ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੇ ਰਜਿਸਟਰਡ ਵੈਂਡਰਾਂ ਨੂੰ ਸ਼ਿਫਟ ਕਰਨ ਦੀ ਮੁਹਿੰਮ ਤਹਿਤ ਨੋਟਿਸ ਦੇਣ ਦੀ ਕਾਰਵਾਈ ਅੱਜ ਵੀ ਜਾਰੀ ਰਹੀ। ਨਿਗਮ ਦੇ ਐਨਫੋਰਸਮੈਂਟ ਵਿੰਗ ਨੇ ਪ੍ਰਕਾਸ਼ ਪੁਰਬ ਮੌਕੇ ਛੁੱਟੀ ਹੋਣ ਦੇ ਬਾਵਜੂਦ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਦੇ ਵੈਂਡਰਾਂ ਨੂੰ ਨੋਟਿਸ ਜਾਰੀ ਕੀਤੇ। ਇਸੇ ਦੌਰਾਨ ਕਈ ਵੈਂਡਰਾਂ ਨੇ ਇਹ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਐਨਫੋਰਸਮੈਂਟ ਵਿੰਗ ਨੇ ਇਹ ਨੋਟਿਸ ਉਨ੍ਹਾਂ ਦੀਆਂ ਫੜ੍ਹੀਆਂ ’ਤੇ ਚਿਪਕਾ ਦਿੱਤੇ।
ਨਗਰ ਨਿਗਮ ਨੇ ਅੱਜ ਸੈਕਟਰ 17 ਵਿੱਚ 67 ਵੈਂਡਰਾਂ ਨੂੰ ਨੋਟਿਸ ਦਿੱਤੇ। ਇਸੇ ਤਰ੍ਹਾਂ ਸੈਕਟਰ-19 ਵਿੱਚ 105, ਸੈਕਟਰ-15 ਵਿੱਚ 32, ਮਲੋਆ ਤੇ ਡੱਡੂਮਾਜਰਾ ਵਿੱਚ 38, ਸੈਕਟਰ-23 ਵਿੱਚ 16, ਸੈਕਟਰ-24 ਵਿੱਚ 25 ਅਤੇ ਸੈਕਟਰ 41 ਵਿੱਚ 5 ਰਜਿਸਟਰਡ ਵੈਂਡਰਾਂ ਨੂੰ ਨੋਟਿਸ ਦਿੱਤੇ ਗਏ। ਹਾਈ ਕੋਰਟ ਦੇ ਆਦੇਸ਼ਾਂ ’ਤੇ ਨਗਰ ਨਿਗਮ ਨੂੰ ਰਜਿਸਟਰਡ ਵੈਂਡਰਾਂ ਨੂੰ ਚਾਰ ਹਫ਼ਤੇ ਵਿੱਚ ਵੈਂਡਿੰਗ ਜ਼ੋਨਾਂ ਵਿੱਚ ਸ਼ਿਫਟ ਕਰਨਾ ਸੀ ਅਤੇ ਇਹ ਮਿਆਦ ਪੂਰੀ ਹੋਣ ਵਾਲੀ ਹੈ। ਦੂਜੇ ਪਾਸੇ ਨਗਰ ਨਿਗਮ ਨੇ ਵੈਂਡਰਾਂ ਨੂੰ ਸ਼ਿਫਟ ਕਰਨ ਲਈ ਕੱਢਿਆ ਜਾਣ ਵਾਲਾ ਤੀਸਰੇ ਪੜਾਅ ਦਾ ਡਰਾਅ ਮੁਅੱਤਲ ਕਰਕੇ ਇਸ ਨੂੰ 13 ਅਤੇ 14 ਨਵੰਬਰ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਤੀਸਰੇ ਪੜਾਅ ਵਿੱਚ 2697 ਵੈਂਡਰਾਂ ਲਈ ਡਰਾਅ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਜਿਨ੍ਹਾਂ 3259 ਵੈਂਡਰਾਂ ਲਈ ਡਰਾਅ ਕੱਢਿਆ ਗਿਆ ਸੀ, ਉਨ੍ਹਾਂ ਵਿੱਚੋਂ ਬਹੁਤੇ ਵੈਂਡਰਾਂ ਨੂੰ ਨਗਰ ਨਿਗਮ ਵੈਂਡਿੰਗ ਜ਼ੋਨਾਂ ਵਿੱਚ ਸ਼ਿਫਟ ਕਰਨ ਤੋਂ ਅਸਫਲ ਰਿਹਾ ਹੈ। ਨਿਗਮ ਵੱਲੋਂ ਹਾਈ ਕੋਰਟ ਕੋਲੋਂ ਹੋਰ ਸਮਾਂ ਮੰਗਿਆ ਜਾ ਸਕਦਾ ਹੈ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਰੇਹੜੀਆਂ ਫੜ੍ਹੀਆਂ ਹਟਣ ਬਾਅਦ ਸੈਕਟਰ 17 ਦੀ ‘ਟੌਅਰ’ ਬਹਾਲ

ਚੰਡੀਗੜ੍ਹ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਵਿੱਚ ਕਬਜ਼ਾ ਜਮਾਈ ਬੈਠੇ ਰੇਹੜੀ ਫੜ੍ਹੀ ਵਾਲਿਆਂ ਨੂੰ ਨਗਰ ਨਿਗਮ ਵੱਲੋਂ ਹਟਾਏ ਜਾਣ ਬਾਅਦ ਹੁਣ ਸ਼ਹਿਰ ਦਾ ਇੱਕ ਵੱਖਰਾ ਰੂਪ ਉੱਭਰ ਕੇ ਸਾਹਮਣੇ ਆਇਆ ਹੈ। ਚੰਡੀਗੜ੍ਹ ਦਾ ਦਿਲ ਮੰਨੇ ਜਾਣ ਵਾਲੇ ਸੈਕਟਰ 17 ਨੂੰ ਫੜ੍ਹੀਆਂ ਤੋਂ ਮੁਕਤੀ ਮਿਲਣ ਬਾਅਦ ਇਸਦੀ ‘ਟੌਹਰ’ ਮੁੜ ਬਹਾਲ ਹੋ ਗਈ ਹੈ। ਇਥੋਂ ਫੜ੍ਹੀ ਵਾਲਿਆਂ ਨੂੰ ਹਟਾਏ ਜਾਣ ਬਾਅਦ ਨਿਗਮ ਵੱਲੋਂ ਪਲਾਜ਼ਾ ਨੂੰ ਫੁੱਲਾਂ ਵਾਲੇ ਗਮਲਿਆਂ ਨਾਲ ਸਜਾਇਆ ਗਿਆ ਹੈ। ਪਲਾਜ਼ਾ ਵਿੱਚ ਘੁੰਮਣ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਲੱਗਣ ਵਾਲੀਆਂ ਫੜ੍ਹੀਆਂ ਦੇ ਸਫਾਏ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।

ਸਿੱਖਿਆ ਵਿਭਾਗ ਵਲੋਂ ਛੇ ਸਕੂਲਾਂ ਨੂੰ ਨੋਟਿਸ

ਚੰਡੀਗੜ੍,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਯੂਟੀ ਸਿੱਖਿਆ ਵਿਭਾਗ ਨੇ ਐਂਟਰੀ ਲੈਵਲ ਜਮਾਤਾਂ ਵਿਚ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ (ਈਡਬਲਿਊਐਸ) ਵਿਦਿਆਰਥੀਆਂ ਦੇ ਫਾਰਮ ਲੈਣ ਤੋਂ ਨਾਂਹ ਕਰਨ ’ਤੇ ਛੇ ਸਕੂਲਾਂ ਦੀ ਜਵਾਬਤਲਬੀ ਕੀਤੀ ਹੈ। ਵਿਭਾਗ ਨੇ ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਤਿੰਨ ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਹੈ। ਦੂਜੇ ਪਾਸੇ ਹੋਰਨਾਂ ਸਕੂਲਾਂ ਵੱਲੋਂ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।

ਬਰਵਾਲਾ ਤੇ ਰਾਏਪੁਰ ਰਾਣੀ ’ਚ ਮੱਖੀਆਂ ਕਾਰਨ ਸਮੱਸਿਆ

ਪੰਚਕੂਲਾ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਚਕੂਲਾ ਦੇ ਬਰਵਾਲਾ ਬਲਾਕ ਅਤੇ ਰਾਏਪੁਰ ਰਾਣੀ ਬਲਾਕ ਵਿੱਚ ਪੋਲਟਰੀ ਫਾਰਮਾਂ ਦੀ ਫੈਲੀ ਗੰਦਗੀ ਕਾਰਨ ਫੈਲ ਰਹੀਆਂ ਮੱਖੀਆਂ ਕਰਨ ਪਿੰਡਾਂ ਦੇ ਲੋਕ ਬਹੁਤ ਤੰਗ ਹਨ। ਪੰਚਕੂਲਾ ਦੇ ਇਹਨਾਂ ਦੋਹਾਂ ਬਲਾਕਾਂ ਵਿੱਚ ਹੁਣ ਸਮਾਜਿਕ ਸਮੱਸਿਆ ਇਹ ਛਿੜ ਗਈ ਹੈ ਕਿ ਹੌਲੀ-ਹੌਲੀ ਇਨ੍ਹਾਂ ਬਲਾਕਾਂ ਵਿੱਚ ਪੈਂਦੇ ਪਿੰਡਾਂ ਦੇ ਮੁੰਡਿਆਂ ਦੇ ਵਿਆਹ ਵੀ ਰੁੱਕ ਰਹੇ ਹਨ ਕਿਉਂਕਿ ਇੱਥੇ ਮੱਖੀਆਂ ਕਾਰਨ ਨਰਕ ਭਰੀ ਜ਼ਿੰਦਗੀ ਵਿੱਚ ਕੋਈ ਬਾਹਰੀ ਵਿਅਕਤੀ ਆਪਣੀਆਂ ਲੜਕੀਆਂ ਦਾ ਰਿਸ਼ਤਾ ਵੀ ਨਹੀਂ ਕਰਦਾ। ਐਡਵੋਕੇਟ ਵਿਜੈ ਬਾਂਸਲ ਅਤੇ ਸ਼ਿਵਾਲਿਕ ਵਿਕਾਸ ਮੰਚ ਦੇ ਮੁੱਖ ਸਲਾਹਕਾਰ ਐਡਵੋਕੇਟ ਰਵੀ ਸ਼ਰਮਾ ਤੇ ਇਲਾਕੇ ਦੇ ਹੋਰ ਕਈ ਬਜ਼ੁਰਗਾਂ ਨੇ ਦੱਸਿਆ ਕਿ ਇਹ ਸਮੱਸਿਆ ਬੀਤੇ

ਹਾਊਸਿੰਗ ਬੋਰਡ ਦੇ ਅਲਾਟੀਆਂ ਵਲੋਂ ਰੈਲੀ ਅੱਜ

ਚੰਡੀਗੜ੍,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਵਲੋਂ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਗਈਆਂ ਵਾਧੂ ਉਸਾਰੀਆਂ ਅਤੇ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ਲਈ ਵਿੱਢੀ ਗਈ ਰੋਸ ਮੁਜ਼ਾਹਰਿਆਂ ਦੀ ਲੜੀ ਤਹਿਤ ਭਲਕੇ ਸੈਕਟਰ 47 ਵਿੱਚ ਫਲੈਸ਼ ਰੈਲੀ ਕੀਤੀ ਜਾ ਰਹੀ ਹੈ। ਰੈਲੀ ਵਿੱਚ ਸਾਬਕਾ ਮੇਅਰ ਤੇ ਕੌਂਸਲਰ ਦਵੇਸ਼ ਮੌਦਗਿਲ ਸਮੇਤ ਨਿਗਮ ਦੇ ਹੋਰ ਕੌਂਸਲਰਾਂ ਤੇ ਬੋਰਡ ਮੈਂਬਰਾਂ ਵਲੋਂ ਸ਼ਮੂਲੀਅਤ ਕਰਕੇ ਬੋਰਡ ਦੇ ਅਲਾਟੀਆਂ ਦੀਆਂ ਮੰਗਾ ਨੂੰ ਲੈਕੇ ਹਿਮਾਇਤ ਕੀਤੀ ਜਾਵੇਗੀ।

ਐੱਮਜੀ ਮੋਟਰਸ ਵੱਲੋਂ ਇਲੈਕਟ੍ਰਿਕ ਐੱਸਯੂਵੀ ਲਾਂਚ

ਚੰਡੀਗੜ੍,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਐੱਮਜੀ (ਮਾਰਿਸ ਗੈਰਾਜ) ਮੋਟਰ ਇੰਡੀਆ ਨੇ ਭਾਰਤ ਵਿੱਚ ਪਹਿਲੀ ਇਲੈਕਟ੍ਰਿਕ ਇੰਟਰਨੈੱਟ ਐੱਸਯੂਵੀ ਜ਼ੈੱਡਐੱਸ ਈਵੀ ਅਤੇ ਐਂਡ-ਟੂ-ਐਂਡ ਇਲੈਕਟ੍ਰਿਕ ਵਹੀਕਲ ਈਕੋ ਸਿਸਟਮ ਲਾਂਚ ਕੀਤਾ ਹੈ। ਜ਼ੈੱਡਐੱਸ ਈਵੀ ਐਮਜੀ ਦੀ ਪਹਿਲੀ ਇਲੈਕਟ੍ਰਿਕ ਇੰਟਰਨੈੱਟ ਐੱਸਯੂਵੀ ਹੈ। ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਨਿਰਮਾਤਾਵਾਂ ਚੋਂ ਇਕ ਸੀਏਟੀਐਲ ਦੀ ਨਵੀਂ, ਐਡਵਾਂਸ 44.5 ਕੇਡਬਲਿਊਐਚ, ਲਿਕਵਿਡ-ਕੂਲਡ ਐਨਐਮਸੀ ਬੈਟਰੀ ਕਾਰ

ਮਿਲਟਰੀ ਲਿਟਰੇਚਰ ਫੈਸਟੀਵਲ ’ਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਚੰਡੀਗੜ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਦਸੰਬਰ ਮਹੀਨੇ ਵਿਚ 13 ਤੋਂ 15 ਤੱਕ ਹੋਣ ਵਾਲੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਕੜੀ ਵਿਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਕੌਮੀ ਝੰਡਾ ਦਿਵਸ ਮੌਕੇ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁਖੀਆਂ ਨੇ ਚੰਡੀਗੜ੍ਹ ਦੇ ਵਾਰ ਮੈਮੋਰੀਅਲ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਸਨਮਾਨ ਦੇਣ ਲਈ ਸਾਬਕਾ ਸੇਵਾ ਮੁਖੀ ਜਨਰਲ ਵੀਪੀ ਮਲਿਕ ਤੇ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ (ਸੇਵਾਮੁਕਤ) ਤੇ ਐਡਮਿਰਲ ਸੁਨੀਲ ਲਾਂਬਾ (ਸੇਵਾਮੁਕਤ) ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਜਬਰ-ਜਨਾਹ ਦੇ ਦੋਸ਼ ਹੇਠ 20 ਸਾਲ ਕੈਦ

ਚੰਡੀਗੜ੍ਹ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੈਕਟਰ-43 ਵਿਚ ਸਥਿਤ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਨੂੰ 20 ਸਾਲ ਕੈਦ ਅਤੇ 57 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ।

ਰੰਧਾਵਾ ਨੇ ਸੁਖਬੀਰ ਨੂੰ ਨਿਰਪੱਖ ਜਾਂਚ ਲਈ ਵੰਗਾਰਿਆ

ਚੰਡੀਗੜ੍,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ’ਤੇ ਬੋਲਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਨਿਰਪੱਖ ਜਾਂਚ ਏਜੰਸੀ ਜਾਂ ਫੇਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਲਈ ਤਿਆਰ ਹਨ, ਪਰ ਨਾਲ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਵੀ ਆਪਣੇ ਰਾਜ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ,

ਸਖਤ ਸੁਰੱਖਿਆ ਹੇਠ ਚਲਾਈ ਵੈਂਡਰਾਂ ਨੂੰ ਹਟਾਉਣ ਦੀ ਮੁਹਿੰਮ

ਚੰਡੀਗੜ੍ਹ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਨਗਰ ਨਿਗਮ ਨੇ ਅੱਜ ਸਖਤ ਸੁਰੱਖਿਆ ਹੇਠ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਵੈਂਡਰਾਂ ਨੂੰ ਹਟਾਉਣ ਦੀ ਮੁਹਿੰਮ ਚਲਾਈ। ਨਿਗਮ ਨੇ ਇਸ ਮੁਹਿੰਮ ਤਹਿਤ ਵੈਂਡਿੰਗ ਜ਼ੋਨ ’ਚ ਸ਼ਿਫਟ ਨਾ ਹੋਣ ਵਾਲੇ ਵੈਂਡਰਾਂ ਸਣੇ ਹੋਰ ਗੈਰਕਾਨੂੰਨੀ ਬੈਠੇ ਵੈਂਡਰਾਂ ਨੂੰ ਹਟਾਇਆ ਤੇ ਉਨ੍ਹਾਂ ਕਬਜ਼ਾ ਕਰਕੇ ਰੱਖਿਆ ਸਾਮਾਨ ਜ਼ਬਤ ਕੀਤਾ। ਨਿਗਮ ਦੀਆਂ ਟੀਮਾਂ ਨਾਲ ਪੁਲੀਸ ਸੁਰੱਖਿਆ ਦੇ ਸਖਤ ਬੰਦੋਬਸਤ ਦੇ ਚੱਲਦੇ ਅੱਜ ਦੀ ਕਾਰਵਾਈ ਦੌਰਾਨ ਮਾਰਕੀਟਾਂ ਤੇ ਹੋਰ ਜਨਤਕ ਥਾਵਾਂ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ। ਨਿਗਮ ਵੱਲੋਂ ਕੀਤੀ ਵਿਉਂਤਬੰਦੀ ਅਨੁਸਾਰ ਅੱਜ ਤੜਕੇ 6 ਵਜੇ ਸ਼ੁਰੂ ਕੀਤੀ ਗਈ ਇਕ ਕਾਰਵਾਈ ਦੌਰਾਨ ਕੁਝ ਹੀ ਘੰਟਿਆਂ ਵਿੱਚ ਸ਼ਹਿਰੀ ’ਚ ਕਬਜ਼ਾ ਜਮਾਈ ਬੈਠੇ ਵੈਂਡਰਾਂ ਨੂੰ ਹਟਾ ਦਿੱਤਾ ਤੇ ਉਸਤੋਂ ਬਾਅਦ ਵੀ ਉਥੇ ਨਿਗਮ ਦੀਆਂ ਟੀਮਾਂ ਨਿਗਰਾਨੀ ਰੱਖਣ ਲਈ ਡਟੀਆਂ ਰਹੀਆਂ। ਲੰਘੇ ਦਿਨਾਂ ਤੋਂ ਨਿਗਮ ਦੇ ਇਸ ਫੈਂਸਲੇ ਦਾ ਵਿਰੋਧ ਕਰ ਰਹੇ ਵੈਂਡਰਾਂ ਨੇ ਇੱਕ ਤਰ੍ਹਾਂ ਨਾਲ ਆਪ ਹੀ ਆਤਮ ਸਮਰਪਣ ਕਰ ਦਿੱਤਾ।

ਟੈਰੇਸ ਗਾਰਡਨ ਵਿੱਚ ਗੁਲਦਾਉਦੀ ਮੇਲਾ ਸ਼ੁਰੂ

ਚੰਡੀਗੜ੍ਹ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅੱਜ ਇਥੇ ਸੈਕਟਰ-33 ਸਥਿਤ ਟੈਰੇਸਡ ਗਾਰਡਨ ’ਚ ਸਾਲਾਨਾ ਗੁਲਦਾਉਦੀ ਮੇਲਾ ਸ਼ੁਰੂ ਹੋ ਗਿਆ। ਚੰਡੀਗੜ੍ਹ ਨਗਰ ਨਿਗਮ ਵੱਲੋਂ ਕਰਵਾਏ ਜਾਣ ਵਾਲੇ ਇਸ ਤਿੰਨ ਰੋਜ਼ਾ ਮੇਲੇ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੀਤਾ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸ੍ਰੀ ਪਰੀਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੁੱਲ ਸਾਡੀ ਜ਼ਿੰਦਗੀ ਵਿੱਚ ਦੋਸਤਾਂ ਵਾਂਗ ਹੁੰਦੇ ਹਨ। ਇਹ ਦੋਸਤ ਸਾਡੀ ਜ਼ਿੰਦਗੀ ਤੇ ਕੁਦਰਤ ਨੂੰ ਰੰਗੀਨ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਫੁੱਲ ਸਾਡੇ ਨਾਲ ਜੀਵਨ ਦੇ ਆਰੰਭ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਕਈ ਕਿਸਮਾਂ ਤੇ ਤਰੀਕਿਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਸ ਮੇਲੇ ਦੇ ਪ੍ਰੰਬਧਨ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਬਾਗਵਾਨੀ ਵਿਭਾਗ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਆਪਣੇ ਸੁੰਦਰ ਅਤੇ ਸ਼ਾਨਦਾਰ ਬਗੀਚਿਆਂ ਤੇ ਫੁੱਲਾਂ ਵਾਲੇ ਵੰਨ ਸੁਵੰਨੇ ਰੁੱਖਾਂ ਕਾਰਨ ਵਿਸ਼ਵ ਪੱਧਰ ਵਿੱਚ ਜਾਣਿਆ ਜਾਂਦਾ ਹੈ।

ਜੇਬੀਟੀ ਘੁਟਾਲੇ ’ਚ ਸ਼ਾਮਲ 42 ਅਧਿਆਪਕ ਫਾਰਗ

ਚੰਡੀਗੜ੍ਹ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਜੇਬੀਟੀ ਤੇ ਟੀਜੀਟੀ ਘੁਟਾਲੇ ਵਿਚ ਸ਼ਾਮਲ 42 ਅਧਿਆਪਕਾਂ ਨੂੰ ਫਾਰਗ ਕਰ ਦਿੱਤਾ ਹੈ। ਇਸ ਬਾਰੇ ਅੱਜ ਦੇਰ ਸ਼ਾਮ ਡੀਈਓ ਦਫ਼ਤਰ ਵਲੋਂ ਸਕੂਲ ਮੁਖੀਆਂ ਨੂੰ ਸੱਦ ਕੇ ਗੁਪਤ ਪੱਤਰ ਜਾਰੀ ਕੀਤੇ ਜੋ 7 ਦਸੰਬਰ ਨੂੰ ਦਾਗੀ ਅਧਿਆਪਕਾਂ ਨੂੰ ਦਿੱਤੇ ਜਾਣਗੇ। ਵਿਭਾਗ ਨੇ ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸਾਰੇ ਅਧਿਆਪਕਾਂ ਦੀ ਭਰਤੀ ਰੱਦ ਨਾ ਕਰਨ ਦੇ ਫੈਸਲੇ ਤੋਂ ਬਾਅਦ ਜਾਰੀ ਕੀਤੇ ਹਨ।

ਪੀਯੂ: ਬਾਬਰੀ ਮਸਜਿਦ ਮੁੜ ਬਣਾਉਣ ਦੀ ਮੰਗ

ਚੰਡੀਗੜ੍ਹ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਵੱਖ-ਵੱਖ ਹੋਸਟਲਾਂ ਵਿਚ ਨੋਟਿਸ ਬੋਰਡਾਂ ’ਤੇ ਅਯੁੱਧਿਆ ਵਿਚ ਬਾਬਰੀ ਮਸਜਿਦ ਮੁੜ ਬਣਾਏ ਜਾਣ ਦੀ ਮੰਗ ਸਬੰਧੀ ਪੋਸਟਰ ਲਗਾਏ ਗਏ ਹਨ। ਜਥੇਬੰਦੀ ਦੇ ਆਗੂਆਂ ਹਰਮਨ ਤੇ ਵਰਿੰਦਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੋਸਟਰਾਂ ਦੇ ਨਾਲ ਹੀ ਇੱਕ ਅੰਗਰੇਜ਼ੀ ਭਾਸ਼ਾ ਵਿਚ ਵਿਸਥਾਰ ਸਹਿਤ ਜਾਣਕਾਰੀ ਵੀ ਲਿਖੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 1529 ਵਿਚ ਅਯੁੱਧਿਆ ਵਿਚ ਬਣਾਈ ਗਈ ਬਾਬਰੀ ਮਸਜਿਦ ਨੂੰ 6 ਦਸੰਬਰ 1992 ਨੂੰ ਹਿੰਦੂਆਂ ਵੱਲੋਂ ਦਹਿਸ਼ਤ ਫੈ਼ਲਾਉਣ ਦੇ ਮਕਸਦ ਨਾਲ ਤੋੜ ਦਿੱਤਾ ਗਿਆ ਸੀ, ਜਿਸ ਕਾਰਨ ਮੁਸਲਿਮ ਭਾਈਚਾਰੇ ਨੂੰ ਕਾਫ਼ੀ ਠੇਸ ਪਹੁੰਚੀ ਸੀ।

ਫਿਲਿਪਸ ਵੱਲੋਂ ਏਅਰ ਪਿਓਰੀਫਾਇਰ ਦੀ ਨਵੀਂ ਰੇਂਜ ਪੇਸ਼

ਚੰਡੀਗੜ੍ਹ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਰਾਇਲ ਫਿਲਿਪਸ, ਨੀਦਰਲੈਂਡ ਦੀ ਸਬਸਿਡਰੀ ਅਤੇ ਸਿਹਤ ਤਕਨਾਲੋਜੀ ‘ਚ ਮੋਹਰੀ, ਫਿਲਿਪਸ ਇੰਡੀਆ ਨੇ ਏਅਰ ਪਿਓਰੀਫਾਇਰਜ਼ ਦੀ ਨਵੀਂ ਰੇਂਜ ਪੇਸ਼ ਕੀਤੀ ਹੈ। ਨਵੀਂ ਰੇਂਜ- ਫਿਲਿਪਸ 800 ਸੀਰੀਜ਼ ਹੇਠ ਪੇਸ਼ ਕੀਤੀ ਗਈ ਹੈ।

ਰਾਤ 12ਵਜੇ ਤਕ ਖੁੱਲ੍ਹੇ ਰਹਿਣਗੇ ਫੋਰਡ ਦੇ ਸ਼ੋਅਰੂਮ

ਚੰਡੀਗੜ੍ਹ ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਫੋਰਡ ਇੰਡੀਆ ਨੇ ‘ਮਿਡਨਾਈਟ ਸਰਪ੍ਰਾਈਜ਼’ ਤਹਿਤ ਅੱਜ ਤੋਂ ਅਗਲੇ ਤਿੰਨ ਦਿਨਾਂ ਲਈ ਆਪਣੇ ਸ਼ੋਅਰੂਮਾਂ ਨੂੰ ਰਾਤ 12 ਵਜੇ ਤਕ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਹੈ।

ਕੈਪਟਨ ਵੱਲੋਂ ਜਾਪਾਨੀ ਕੰਪਨੀਆਂ ਨੂੰ ਨਿਵੇਸ਼ ਲਈ ਸੱਦਾ

ਚੰਡੀਗੜ੍ਹ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜ਼ੂਕੀ ਨੂੰ ਅਪੀਲ ਕੀਤੀ ਕਿ ਉਹ ਜਾਪਾਨੀ ਕੰਪਨੀਆਂ ਨੂੰ ਰਾਜਪੁਰਾ ਅਤੇ ਬਠਿੰਡਾ ਵਿੱਚ ਉਸਾਰੇ ਜਾਣ ਵਾਲੇ ਮੈਗਾ ਉਦਯੋਗਿਕ ਪਾਰਕਾਂ ਵਿਚ ਨਿਵੇਸ਼ ਲਈ ਉਤਸ਼ਾਹਿਤ ਕਰਨ। ਸ੍ਰੀ ਸੁਜ਼ੂਕੀ ਨੇ ਅੱਜ ਮੁਹਾਲੀ ਵਿਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿਚ ਸ਼ਿਰਕਤ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਨਿਵੇਸ਼ ਨੂੰ ਲੈ ਕੇ ਹੋਈ ਇਸ ਮਿਲਣੀ ਦੌਰਾਨ ਕੈਪਟਨ ਨੇ ਜਾਪਾਨੀ ਰਾਜਦੂਤ ਨੂੰ ਦੱਸਿਆ ਕਿ ਰਾਜਪੁਰਾ, ਮੁਹਾਲੀ ਦੇ ਬਿਲਕੁਲ ਨੇੜੇ ਸਥਿਤ ਹੈ ਜਿਸ ਨਾਲ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬਿਹਤਰੀਨ ਸੜਕੀ ਤੇ

ਡਾਕਟਰੀ ਇਮਤਿਹਾਨ ਦੇ ਦੌਰਾਨ ਕੱਕਾਰਾਂ ਤੋਂ ਪਾਬੰਦੀ ਹਟਾਉਣ ਦੇ ਹੁਕਮ

ਚੰਡੀਗੜ੍ਹ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਡਾਕਟਰੀ ਕੋਰਸ (ਐਮ ਬੀ ਬੀ ਐਸ) ਵਿੱਚ ਦਾਖਲੇ ਵਾਸਤੇ ਹੁੰਦੇ ਸਾਂਝੇ ਟੈਸਟ ਵੇਲੇ ਸਿੱਖ ਉਮੀਦਵਾਰਾ ਨੂੰ ਇਮਤਿਹਾਨ ਹਾਲ ਵਿੱਚ ਕਕਾਰ ਪਹਿਨ ਕੇ ਜਾਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ।

ਸ਼ਿਫਟ ਕਰਨ ਦੇ ਮਾਮਲੇ ’ਚ ਵੈਂਡਰ ਤੇ ਨਗਰ ਨਿਗਮ ਆਹਮੋ-ਸਾਹਮਣੇ

ਚੰਡੀਗੜ੍ਹ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਨਗਰ ਨਿਗਮ ਵੱਲੋਂ ਵੈਂਡਿੰਗ ਜ਼ੋਨ ’ਚ ਵੈਂਡਰਾਂ ਨੂੰ ਸ਼ਿਫਟ ਕਰਨ ਨੂੰ ਲੈ ਕੇ ਸ਼ਹਿਰ ’ਚ ਬੈਠੇ ਰੇਹੜੀ ਫੜ੍ਹੀ ਵਾਲਿਆਂ ਨੇ ਲਾਮਬੰਦ ਹੋ ਕੇ ਨਗਰ ਨਿਗਮ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਇਥੇ ਸੈਕਟਰ-19 ਸਥਿਤ ਸਦਰ ਬਾਜ਼ਾਰ ਦੀ ਪਾਰਕਿੰਗ ’ਚ ਸੈਕਟਰ-15,17, 19 ਤੇ ਸੈਕਟਰ-22 ਦੇ ਸਟਰੀਟ ਵੈਂਡਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਖ਼ਿਲਾਫ਼ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਸਟਰੀਟ ਵੈਂਡਰਾਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਵੱਲੋਂ ਵੈਂਡਰ ਐਕਟ ਅਧੀਨ ਰਜਿਸਟਰਡ ਵੈਂਡਰਾਂ ਦੇ ਮੁੜ ਵਸੇਬੇ ਲਈ ਬਣਾਈ ਟਾਊਨ ਵੈਂਡਿੰਗ ਕਮੇਟੀ ’ਚ ਬੇਨਿਯਮੀਆਂ ਹੋਈਆਂ ਹਨ। ਇਸ ਬਾਰੇ ਉਨ੍ਹਾਂ ਵੱਲੋਂ ਨਿਗਮ ਤੋਂ ਪੂਰਾ ਰਿਕਾਰਡ ਮੰਗਿਆ ਗਿਆ ਹੈ ਤੇ ਨਿਗਮ ਤੇ ਪ੍ਰਸ਼ਾਸਨ ਦੀ ਇਸ ਕਥਿਤ ਧਾਂਧਲੀ ਖ਼ਿਲਾਫ਼ ਸਟਰੀਟ ਵੈਂਡਰਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਣੇ ਪ੍ਰਸ਼ਾਸਕ ਦੇ ਸਲਾਹਕਾਰ, ਗ੍ਰਹਿ ਸਕੱਤਰ, ਸੰਸਦ ਮੈਂਬਰ. ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਨ ਤੇ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਸ਼ਿਫਟ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ’ਤੇ ਲੱਤ ਮਾਰੀ ਜਾ ਰਹੀ ਹੈ। ਇਸੇ ਤਰ੍ਹਾਂ ਮੌਲੀ ਜਗਰਾਂ ਕਲੋਨੀ ਸਣੇ ਰਾਮ ਦਰਬਾਰ ਦੇ ਵੈਂਡਰਾਂ ਵੱਲੋਂ ਸ਼ਿਫਟ ਨਾ ਹੋਣ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਫੜ੍ਹੀ ਵਰਕਰਜ਼ ਯੂਨੀਅਨ ਵੱਲੋਂ ਵੀ 5 ਦਸੰਬਰ ਨੂੰ ਸਵੇਰੇ ਦਸ ਵਜੇ ਸੈਕਟਰ-20 ਸਥਿਤ ਮੱਠ ਮੰਦਰ ਵਾਲੇ ਗਰਾਉਂਡ ’ਚ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਫੜ੍ਹੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਮ ਮਿਲਣ ਗੌੜ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਰੇਹੜੀ ਫੜ੍ਹੀ ਵਾਲਿਆਂ ਨਾਲ ਵੈਂਡਰ ਐਕਟ ਨੂੰ ਲੈ ਕੇ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਹੜੀ ਫੜ੍ਹੀ ਵਰਕਰਜ਼ 30 ਦਸੰਬਰ ਨੂੰ ਪਰਿਵਾਰ ਸਣੇ ਪ੍ਰਦਰਸ਼ਨ ਕਰਕੇ ਗ੍ਰਿਫ਼ਤਾਰੀਆਂ ਦੇਣਗੇ।

ਪ੍ਰਸ਼ਾਸਨ ਸ਼ਹਿਰ ’ਚ ਸਸਤੇ ਭਾਅ ’ਤੇ ਵੇਚੇਗਾ ਪਿਆਜ਼

ਚੰਡੀਗੜ੍ਹ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਿਆਜ਼ਾਂ ਦੀਆਂ ਵੱਧਦੀਆਂ ਕੀਮਤਾਂ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਮੁੜ ਸਸਤੇ ਭਾਅ ’ਤੇ ਪਿਆਜ਼ ਦੀਆਂ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਲਈ ਖ਼ੁਰਾਕ, ਸਪਲਾਈ ਅਤੇ ਖ਼ਪਤਕਾਰ ਵਿਭਾਗ ਵੱਲੋਂ ਜਲਦੀ ਹੀ ਵਧੀਆਂ ਕਿਸਮ ਦੇ ਪਿਆਜ਼ਾਂ ਦੀ ਖਰੀਦ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ।

ਪੰਚਕੂਲਾ ਦੇ ਪਿੰਡ ਬਿੱਲਾ ਵਿੱਚੋਂ ਤੇਂਦੂਆ ਫੜ੍ਹਿਆ

ਪੰਚਕੂਲਾ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅੱਜ ਸਵੇਰੇ ਪੰਚਕੂਲਾ ਦੇ ਬਰਵਾਲਾ ਬਲਾਕ ਵਿੱਚ ਪੈਂਦੇ ਪਿੰਡ ਬਿੱਲਾ ਦੇ ਇੱਕ ਫਾਰਮ ਹਾਊਸ ਵਿੱਚੋਂ ਖੂੰਖਾਰ ਤੇਂਦੂਆ ਫੜ੍ਹਿਆ ਗਿਆ ਹੈ। ਇਹ ਤੇਂਦੂਆ ਫਾਰਮ ਹਾਊਸ ਦੀਆਂ ਤਾਰਾਂ ਵਿੱਚ ਫਸਿਆ ਹੋਇਆ ਸੀ। ਇਹ ਫਾਰਮ ਹਾਊਸ ਇਲਾਕੇ ਦੇ ਭਾਜਪਾ ਨੇਤਾ ਵਰਿੰਦਰ ਭਾਉ ਦਾ ਹੈ। ਸਭ ਤੋਂ ਪਹਿਲਾਂ ਫਾਰਮ ਹਾਊਸ ਦੇ ਕਾਮਿਆਂ ਨੇ ਇਸ ਦੀਆਂ ਦਹਾੜਾਂ ਦੀ ਆਵਾਜ਼ ਸੁਣੀ ਅਤੇ ਫੇਰ ਰਾਮਗੜ੍ਹ ਪੁਲੀਸ ਚੌਕੀ ਨੂੰ ਫ਼ੋਨ ਕੀਤਾ ਗਿਆ।

ਝੀਲ ’ਤੇ ‘ਸੁਖਨਾ ਮਿਊਜ਼ੀਅਮ’ ਦਾ ਉਦਘਾਟਨ

ਚੰਡੀਗੜ੍ਹ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੀਅਰੇ ਜੀਨੇਰੇਟ ਦੀ 52ਵੀਂ ਬਰਸੀ ਮੌਕੇ ਸੁਖਨਾ ਝੀਲ ’ਤੇ ਸਥਿਤ ਪੰਪ ਹਾਊਸ ਵਿੱਚ ‘ਸੁਖਨਾ ਮਿਊਜ਼ੀਅਮ’ ਦਾ ਉਦਘਾਟਨ ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਖਨਾ ਝੀਲ ’ਤੇ ਸਥਾਪਿਤ ਕੀਤੇ ਗਏ ਮਿਊਜ਼ੀਅਮ ’ਚ ਝੀਲ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਝੀਲ ਬਾਰੇ ਸਾਰੀ ਜਾਣਕਾਰੀ ਨੂੰ ਇਕੱਠਾ ਕੀਤਾ ਗਿਆ ਹੈ। ਇਸ ਨਾਲ ਉੱਥੇ ਆਉਣ ਵਾਲੇ ਹਰੇਕ ਵਿਅਕਤੀ ਨੂੰ ਝੀਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿਲ ਸਕੇਗੀ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087631701
Copyright © 2019, Panjabi Times. All rights reserved. Website Designed by Mozart Infotech