ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਰਾਜੋਆਣਾ ਮਾਮਲਾ: ਸ਼ਵੇਤ ਮਲਿਕ ਵੱਲੋਂ ਕੇਂਦਰ ਦੇ ਫ਼ੈਸਲੇ ਦਾ ਸਮਰਥਨ

November 14, 2019 10:08 AM

ਲੁਧਿਆਣਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾਈ ਪ੍ਰਧਾਨ ਅਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕੇਂਦਰ ਸਰਕਾਰ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਕੇ ਉਮਰ ਕੈਦ ਵਿਚ ਬਦਲਣ ਦੇ ਫ਼ੈਸਲੇ ’ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕਰ ਕੇ ਕੋਈ ਗ਼ਲਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਵਜ੍ਹਾ ਇਸ ਫ਼ੈਸਲੇ ਦੀ ਆਲੋਚਨਾ ਕਰ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।
ਸ੍ਰੀ ਮਲਿਕ ਅੱਜ ਇੱਥੇ ਭਾਜਪਾ ਵੱਲੋਂ ਦੇਸ਼ ਭਰ ਵਿਚ ‘ਮਨ ਮੇਂ ਬਾਪੂ ਯੋਜਨਾ’ ਤਹਿਤ ਐਲਾਨੀ ਗਾਂਧੀ ਸੰਕਲਪ ਯਾਤਰਾ ਦੀ ਸ਼ੁਰੂਆਤ ਮੌਕੇ ਪੁੱਜੇ ਸਨ। ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਮਿੱਤਲ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਪ੍ਰਵੀਨ ਬਾਂਸਲ, ਜੀਵਨ ਗੁਪਤਾ, ਗੁਰਦੇਵ ਸ਼ਰਮਾ ਦੇਬੀ ਵੀ ਹਾਜ਼ਰ ਸਨ।  ਸ੍ਰੀ ਮਲਿਕ ਨੇ ਕਿਹਾ ਕਿ ਰਾਜੋਆਣਾ ਪਹਿਲਾਂ ਹੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਜੇ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਫ਼ਾਂਸੀ ਖ਼ਤਮ ਕਰ ਕੇ ਉਮਰ ਕੈਦ ਵਿਚ ਤਬਦੀਲ ਕੀਤੀ ਹੈ ਤਾਂ ਇਸ ਵਿਚ ਕੋਈ ਗ਼ਲਤ ਕਾਰਵਾਈ ਨਹੀਂ ਹੋਈ। ਸ਼ਵੇਤ ਮਲਿਕ ਨੇ ਕਿਹਾ ਕਿ ਰਾਜੋਆਣਾ ਮਾਮਲੇ ਵਿਚ ਕਾਂਗਰਸ ਨੇ ਵੀ ਫ਼ੈਸਲੇ ਦਾ ਸਮਰਥਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਭੇਜੀ ਗਈ ਸੂਚੀ ਵਿਚ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਵੀ ਸ਼ਾਮਲ ਸੀ। ਇਸ ਤਹਿਤ ਹੀ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦਾ ਫ਼ੈਸਲਾ ਲਿਆ ਗਿਆ। ਪੰਜਾਬ ਪੁਲੀਸ ਵੱਲੋਂ ਸਾਰੀ ਸਥਿਤੀ ’ਤੇ ਨਿਗਾਹ ਰੱਖੀ ਜਾ ਰਹੀ ਹੈ ਤੇ ਹਾਲ ਹੀ ਵਿਚ ਕੁਝ ਖਾੜਕੂ ਸਮਰਥਕਾਂ ਨੂੰ ਕਾਬੂ ਵੀ ਕੀਤਾ ਗਿਆ ਹੈ। ਇਸ ਮੌਕੇ ਰਜਨੀਸ਼ ਧੀਮਾਨ, ਨੀਰਜ ਵਰਮਾ, ਮਨਮੀਤ ਚਾਵਲਾ ਹਾਜ਼ਰ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
‘ਅਕਾਲੀਆਂ’ ਨੇ ਬਾਦਲਾਂ ਖ਼ਿਲਾਫ਼ ਹੱਥ ਮਿਲਾਏ

ਅੰਮ੍ਰਿਤਸਰ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬਾਦਲਾਂ ਤੋਂ ਨਾਰਾਜ਼ ਅਕਾਲੀ ਦਲਾਂ ਦੇ ਆਗੂਆਂ ਨੇ ਅੱਜ ਇਥੇ ਇਕ ਮੰਚ ’ਤੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ। ਇਨ੍ਹਾਂ ਆਗੂਆਂ ਨੇ ਸੱਦਾ ਦਿੱਤਾ ਕਿ ਇਕਜੁੱਟ ਹੋ ਕੇ ਇਕ ਹੋਰ ਗੁਰਦੁਆਰਾ ਸੁਧਾਰ ਲਹਿਰ ਚਲਾਈ ਜਾਵੇ ਜਿਸ ਤਹਿਤ ਬਾਦਲ ਪਰਿਵਾਰ ਕੋਲੋਂ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਆਜ਼ਾਦ ਕਰਵਾਇਆ ਜਾਵੇ।

ਐੱਸਡੀਐੱਮ ਵੱਲੋਂ ਖਸਤਾ ਹਾਲ ਗਲੀ ਦਾ ਨਿਰੀਖਣ

ਬੱਸੀ ਪਠਾਣਾਂ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਐੱਸਡੀਐੱਮ ਬਸੀ ਪਠਾਣਾਂ ਪਵਿੱਤਰ ਸਿੰਘ ਨੇ ਮੀਂਹ ਦੇ ਬਾਵਜੂਦ ਇੱਥੋਂ ਦੇ ਵਾਰਡ ਨੰਬਰ 2 ਵਿਚ ਸਥਿਤ ਚੱਕਰੀ ਮੁਹੱਲਾ ਵਿੱਚ ਭਗਵਾਨ ਪਰਸ਼ੂਰਾਮ ਮੰਦਿਰ ਨੂੰ ਜਾਣ ਵਾਲੇ ਰਸਤੇ ਦਾ ਨਿਰੀਖਣ ਕਰਦੇ ਹੋਏ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਨਾਜਾਇਜ਼ ਕਬਜ਼ਾਧਾਰਕਾਂ ਵਿਰੁੱਧ ਸਖਤ ਕਰਵਾਈ ਕਰਨ ਦੇ ਸੰਕੇਤ ਵੀ ਦਿੱਤੇ।

ਪਾਕਿਸਤਾਨੀ ਕਿਸ਼ਤੀ ਜ਼ਬਤ

ਅਜਨਾਲਾ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਚੌਕੀ ਪੰਜ ਗਰਾਈਆਂ ਵਾਹਲਾ ਨੇੜੇ ਪਾਕਿਸਤਾਨ ਵਲੋਂ ਆਈ ਇਕ ਕਿਸ਼ਤੀ ਨੂੰ ਕਾਬੂ ਕੀਤਾ ਹੈ। ਕਿਸ਼ਤੀ ਦੇ ਆਉਣ ਦੀ ਜਾਂਚ ਜਿਥੇ ਖੁਫੀਆ

ਦੂਸਰੀ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ

ਜੰਡਿਆਲਾ ਗੁਰੂ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੁਲੀਸ ਨੇ ਬਿਆਸ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਦਸਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਉਸੇ ਸਕੂਲ ਦੀ ਦੂਸਰੀ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦਾ ਕੇਸ ਦਰਜ ਕੀਤਾ ਹੈ। ਇਹ ਮੰਦਭਾਗੀ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 8:30 ਵਜੇ ਵਾਪਰੀ ਅਤੇ ਕਰੀਬ 14 ਘੰਟੇ ਬੀਤਣ ਮਗਰੋਂ ਪੁਲੀਸ ਨੇ ਕਰੀਬ 10:30 ਵਜੇ ਇਸ ਸਬੰਧੀ ਕੇਸ ਦਰਜ ਕੀਤਾ। ਪੁਲੀਸ ਵੱਲੋਂ ਥਾਣਾ ਬਿਆਸ ’ਚ ਮੁਲਜ਼ਮ ਚੰਦਨ ਕਾਲੀਆ ਖ਼ਿਲਾਫ਼ ਦਫਾ 376 ਆਈਪੀਸੀ 8 ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮੂਰਤੀ ਦੀ ਬੇਅਦਬੀ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ

ਫਗਵਾੜਾ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਦੇ ਹਦੀਆਬਾਦ ਖੇਤਰ ’ਚ ਸਥਿਤ ਸੁਆਮੀ ਸ਼ੰਕਰਨਾਥ ਪਰਬਤ ਮੱਠ ਪਾਠਸ਼ਾਲਾ ਮੰਦਿਰ ’ਚ ਇੱਕ ਵਿਅਕਤੀ ਵੱਲੋਂ ਭਗਵਾਨ ਸ਼ਿਵ ਦੀ ਮੂਰਤੀ ਦੀ ਬੇਅਦਬੀ ਕਰਨ ਕਾਰਨ ਮਾਹੌਲ ਤਣਾਅਪੂਰਵਕ ਹੋ ਗਿਆ। ਮੰਦਿਰ ਟਰੱਸਟ ਦੇ ਸਕੱਤਰ ਰਾਕੇਸ਼ ਦੁੱਗਲ ਨੇ ਦੱਸਿਆ ਕਿ ਪੁਜਾਰੀ ਭਾਸਕਰ ਜੋਸ਼ੀ ਨੇ ਸੂਚਨਾ ਦਿੱਤੀ ਕਿ ਇੱਥੇ ਭਗਵਾਨ ਸ਼ਿਵ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਹੈ, ਜਿਸ ਮਗਰੋਂ ਟਰੱਸਟ ਮੈਂਬਰ ਮੌਕੇ ’ਤੇ

ਵਿਆਹ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਮੌਤ

ਮੋਗਾ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਧਰਮਕੋਟ ਦੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਵਿਆਹ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਿਸ਼ਨਪੁਰਾ ਕਲਾਂ ਵਾਸੀ ਸਦੀਕ ਮੁਹੰਮਦ (26) ਆਪਣੇ ਪਿਤਾ ਗਨੀ ਮੁਹੰਮਦ ਨਾਲ ਵੱਖ-ਵੱਖ ਮੋਟਰਸਾਈਕਲਾਂ ’ਤੇ ਨਜ਼ਦੀਕੀ ਪਿੰਡ ਇੰਦਰਗੜ੍ਹ ਦੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਪਿੰਡ ਦੇ ਨੇੜੇ ਅਵਾਰਾ ਕੁੱਤਾ ਅੱਗੇ ਆਉਣ ਨਾਲ ਸਦੀਕ ਮੁਹੰਮਦ ਸੜਕ ’ਤੇ ਡਿੱਗ ਕੇ ਗੰਭੀਰ

ਨੌਜਵਾਨ ਨੇ ਬਦਫੈਲੀ ਮਗਰੋਂ ਕੀਤੀ ਸੀ ਬੱਚੇ ਦੀ ਹੱਤਿਆ

ਪਟਿਆਲਾ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੁਲੀਸ ਨੇ ਤਿੰਨ ਦਿਨ ਪਹਿਲਾਂ ਸੱਤ ਸਾਲਾ ਸਾਹਿਲ ਦੇ ਵਿਆਹ ਸਮਾਗਮ ਵਿਚੋਂ ਲਾਪਤਾ ਹੋਣ ਦੀ ਗੁੱਥੀ ਸੁਲ਼ਝਾ ਲਈ ਹੈ। ਸਾਹਿਲ ਨੂੰ ਇਸੇ ਵਿਆਹ ’ਚ ਡੀ.ਜੇ ਟੀਮ ਨਾਲ਼ ਆਏ ਲਖਵਿੰਦਰ ਸਿੰਘ ਨੇ ਅਗਵਾ ਕੀਤਾ ਸੀ। ਉਸ ਨੇ ਬੱਚੇ ਨਾਲ ਬਦਫੈਲੀ ਕਰਨ ਮਗਰੋਂ ਗਲ਼ਾ ਘੋਟ ਕੇ ਉਸ ਦੀ ਹੱੱਤਿਆ ਕਰ ਦਿੱਤੀ ਅਤੇ ਫੇਰ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿੱਤੀ। ਪੁਲੀਸ ਨੇ ਹਾਲੇ ਲਾਸ਼ ਤਾਂ ਬਰਾਮਦ ਨਹੀਂ ਕੀਤੀ ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਿਨਸੀ ਸ਼ੋਸ਼ਣ: 18 ਨੂੰ ਫ਼ਰੀਦਕੋਟ ਬੰਦ ਦਾ ਸੱਦਾ

ਫ਼ਰੀਦਕੋਟ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਜਿਨਸੀ ਸ਼ੋਸ਼ਣ ਵਿਵਾਦ ਦੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਜਿਨਸੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਨੇ 18 ਦਸੰਬਰ ਨੂੰ ਫ਼ਰੀਦਕੋਟ ਬੰਦ ਦਾ ਸੱਦਾ ਦਿੱਤਾ ਹੈ। ਪੀੜਤ ਡਾਕਟਰ ਅਤੇ ਐਕਸ਼ਨ ਕਮੇਟੀ ਨੇ ਅੱਜ ਇੱਥੇ ਦੋਸ਼ ਲਾਇਆ ਕਿ ਪ੍ਰਸ਼ਾਸਨ ਅਤੇ ਜਾਂਚ ਕਮੇਟੀ ਨੇ ਕਥਿਤ ਤੌਰ ’ਤੇ ਮੁਲਜ਼ਮਾਂ ਦਾ ਸਾਥ ਦਿੱਤਾ ਹੈ ਅਤੇ ਪੰਜਾਬ ਦੇ ਪ੍ਰਮੁੱਖ ਅਧਿਕਾਰੀ ਦੀ ਸ਼ਹਿ ’ਤੇ ਡਾਕਟਰਾਂ ਨੂੰ ਕਲੀਨ ਚਿੱਟ ਦਿਵਾਈ ਗਈ ਹੈ।

ਲੁਧਿਆਣਾ ’ਚ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਗਰਜੇ ਮੁਸਲਿਮ

ਲੁਧਿਆਣਾ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰ ਸਰਕਾਰ ਵੱਲੋਂ ਪਾਸੇ ਕੀਤੇ ਗਏ ਨਾਗਰਿਕਤਾ ਸੋਧ ਖ਼ਿਲਾਫ਼ ਅੱਜ ਮੁਸਲਿਮ ਭਾਈਚਾਰੇ ਨੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਆਖਿਆ ਕਿ ਮੁਸਲਿਮ ਭਾਈਚਾਰਾ ਦੇਸ਼ ਵਿੱਚ ਕਿਸੇ ਵੀ ਕਾਲੇ ਕਾਨੂੰਨ ਨੂੰ ਜਨਤਾ ’ਤੇ ਥੋਪਣ ਨਹੀਂ ਦੇਵੇਗਾ ਅਤੇ ਜਲਦੀ ਹੀ ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾ ਕੇ ਸੂਬਾ ਪੱਧਰੀ ਸੰਘਰਸ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਅਗਵਾਈ ਹੇਠ ਇਤਿਹਾਸਕ ਜਾਮਾ ਮਸਜਿਦ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮੁਸਲਿਮ ਭਾਈਚਾਰੇ ਨੇ ਰੋਸ ਮਾਰਚ ਕੀਤਾ। ਇਸ ਦੌਰਾਨ ਸ਼ਹਿਰ ਦੀ ਸਾਰੀਆਂ ਮਸਜਿਦਾਂ ਦੇ ਮੈਬਰਾਂ ਦੀ ਅਗਵਾਈ ਹੇਠ ਡੀਸੀ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਰੋਸ ਮਾਰਚ ’ਚ ਹਿੰਦੂ-ਸਿੱਖ ਅਤੇ ਹੋਰਨਾਂ ਨੇ ਹਿੱਸਾ ਲੈ ਕੇ ਦੇਸ਼ ਦੀ ਧਰਮ ਨਿਰਪੱਖਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ।

ਨਾਗਰਿਕਤਾ ਬਿੱਲ: ਦੇਸ਼ ਵਿਆਪੀ ਰੋਸ ਵਿਖਾਵੇ 19 ਨੂੰ

ਐਸ.ਏ.ਐਸ.ਨਗਰ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦੱਸਿਆ ਕਿ ਨਾਗਰਿਕਤਾ ਐਕਟ ਵਿੱਚ ਸੋਧ ਸੋਧ ਖ਼ਿਲਾਫ਼ ਖੱਬੀਆਂ ਧਿਰਾਂ ਵੱਲੋਂ 19 ਦਸੰਬਰ ਨੂੰ ਦੇਸ਼ਵਿਆਪੀ ਰੋਸ ਵਿਖਾਵੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਵੀ ਖੱਬੀਆਂ ਪਾਰਟੀਆਂ ਅਤੇ ਭਰਾਤਰੀ ਜਥੇਬੰਦੀਆਂ ਰੋਸ ਮੁਜ਼ਾਹਰੇ ਕਰਨਗੀਆਂ। ਉਨ੍ਹਾਂ ਆਖਿਆ ਕਿ ਇਹ ਬਿੱਲ ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਢਾਂਚੇ ਲਈ ਗੰਭੀਰ ਖਤਰਾ ਹੈ

ਸੁਖਬੀਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਅੰਮ੍ਰਿਤਸਰ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਕੀਤੇ ਗਏ ਡੈਲੀਗੇਟ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੀਜੀ ਵਾਰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਅਗਲੇ ਪੰਜ ਸਾਲਾਂ ਵਾਸਤੇ ਪਾਰਟੀ ਦਾ ਤੀਜੀ ਵਾਰ ਮੁੜ ਪ੍ਰਧਾਨ ਚੁਣਿਆ ਹੈ। ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਪ੍ਰਧਾਨ ਦੇ ਉਮੀਦਵਾਰ ਵਾਸਤੇ ਕੋਈ ਹੋਰ ਨਾਂ ਸਾਹਮਣੇ ਨਾ ਆਉਣ ’ਤੇ ਚੋਣ ਨਿਗਰਾਨ ਬਣੇ ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਐਲਾਨਿਆ। ਇਸ ਤੋਂ ਪਹਿਲਾਂ ਜਥੇਦਾਰ ਤੋਤਾ ਸਿੰਘ ਨੇ ਪ੍ਰਧਾਨ ਦੇ ਉਮੀਦਵਾਰ ਵਜੋਂ ਸੁਖਬੀਰ ਸਿੰਘ

ਡੈਲੀਗੇਟ ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਮਤੇ ਪਾਸ

ਅੰਮ੍ਰਿਤਸਰ ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਡੈਲੀਗੇਟ ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ 15 ਮਤੇ ਪਾਸ ਕੀਤੇ ਹਨ। ਇਹ ਮਤੇ ਜਥੇਬੰਦੀ ਦੇ ਵੱਖ ਵੱਖ ਆਗੂਆਂ ਨੇ ਪੜ੍ਹੇ। ਇੱਕ ਮਤੇ ਰਾਹੀਂ ਸੂਬੇ ਦੀ ਕਾਂਗਰਸ ਸਰਕਾਰ ’ਤੇ ਚੋਣ ਮਨੋਰਥ ਪੱਤਰ ਨੂੰ ਲਾਗੂ ਨਾ ਕਰਨ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਤੋਂ ਕਾਂਗਰਸ ਸਰਕਾਰ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਗਈ। ਹੋਰ ਮਤਿਆਂ ਰਾਹੀਂ ਕੇਂਦਰ ਸਰਕਾਰ ਕੋਲੋਂ ਹਰਿਆਣਾ, ਹਿ

ਫਸਲਾਂ ਲਈ ਅੰਮ੍ਰਿਤ ਬਣ ਕੇ ਵਰ੍ਹਿਆ ਮੀਂਹ

ਮਾਨਸਾ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਖੇਤੀ ਮਹਿਕਮੇ ਨੇ ਪੈ ਰਹੇ ਮੀਂਹ ਨੂੰ ਹਾੜੀ ਦੀਆਂ ਸਾਰੀਆਂ ਫਸਲਾਂ ਲਈ ਵਰਦਾਨ ਦੱਸਦਿਆਂ ਦਾਅਵਾ ਕੀਤਾ ਹੈ ਕਿ ਝੋਨੇ ਦੀ ਪਰਾਲੀ ਵਾਲੇ ਖੇਤਾਂ ਵਿੱਚ ਬੀਜੀ ਕਣਕ ’ਚ ਪੈਦਾ ਹੋਈ ਸੁੰਡੀ ਮੀਂਹ ਨਾਲ ਆਪਣੇ ਆਪ ਮਰ ਜਾਵੇਗੀ। ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੁੰਡੀ ਮੌਸਮ ’ਚ ਠੰਢ ਪੈਦਾ ਹੋਣ ਮਗਰੋਂ ਆਪਣੇ ਆਪ ਖਤਮ ਹੋ ਜਾਵੇਗੀ ਤੇ ਜਿਹੜੇ ਖੇਤਾਂ ’ਚ ਥੋੜ੍ਹਾ ਵੀ ਪਾਣੀ ਖੜ੍ਹ ਗਿਆ, ਉੱਥੇ ਇਸਦਾ ਉਂਝ ਹੀ ਖਾਤਮਾ ਹੋ ਜਾਵੇਗਾ। 

ਮੀਂਹ ਕਾਰਨ ਕਣਕ ਦੀ ਫ਼ਸਲ ਕਰੰਡ ਹੋਈ

ਝੁਨੀਰ ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਹਰਦੇਵ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ, ਗੁਰਜੀਤ ਸਿੰਘ ਅਤੇ ਮਿੱਠੂ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ 

ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ

ਸ਼ਹਿਣਾ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਦੋ ਦਿਨਾਂ ਦੀ ਬਾਰਸ਼ ਨੇ ਸ਼ਹਿਣਾ ਖੇਤਰ ਵਿੱਚ ਲੋਕਾਂ ਲਈ ਜਿੱਥੇ ਔਕੜਾਂ ਖੜ੍ਹੀਆਂ ਕਰ ਦਿੱਤੀਆਂ ਹਨ, ਉੱਥੇ ਕਣਕ ਦੀ ਫਸਲ ਲਈ ਬਾਰਸ਼ ਨੂੰ ਲਾਹੇਵੰਦ ਵੀ ਦੱਸਿਆ ਜਾ ਰਿਹਾ ਹੈ। ਕਸਬਾ ਸ਼ਹਿਣਾ ਦੇ ਬੱਸ ਸਟੈਂਡ ਰੋਡ ਦੀ ਹਾਲਤ ਤੋਂ ਬੱਦਤਰ ਹੋ ਗਈ ਹੈ। ਮੰਡੀ ਰੋਡ ’ਤੇ ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਬਾਰਸ਼ ਕਾਰਨ ਬਾਜ਼ਾਰ ਵਿੱਚ ਗਾਹਕ ਵੀ ਕਾਫੀ ਘੱਟ ਗਏ ਹਨ। ਗਰੀਬ ਵਰਗ ਦੀ ਦਿਹਾੜੀ ਨਹੀਂ ਲੱਗ ਰਹੀ ਹੈ। 

ਕੈਨੇਡਾ ਦਾ ਡਰਾਈਵਿੰਗ ਲਾਇਸੈਂਸ ਲੈਣ ਦੀ ਕੋਸ਼ਿਸ ਕਰਦਾ ਕਸੂਤਾ ਫ਼ਸਿਆ

ਮੋਗਾ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਧਰਮਕੋਟ ਪੁਲੀਸ ਸਾਂਝ ਕੇਂਦਰ ਇੰਚਾਰਜ਼ ਨੇ ਸੂਝ ਬੂਝ ਨਾਲ ਇੱਕ ਪਰਵਾਸੀ ਪੰਜਾਬੀ ਦੀ ਫ਼ਰੀਦਕੋਟ ਖੇਤਰੀ ਟਰਾਂਸਪੋਰਟ ਅਧਿਕਾਰੀ (ਆਰਟੀਏ) ਦੇ ਜਾਅਲੀ ਲੈੱਟਰ ਹੈੱਡ ’ਤੇ ਦਸਤਖ਼ਤਾਂ ਨਾਲ ਕਥਿਤ ਫ਼ਰਜੀ ਭਾਰਤੀ ਡਰਾਈਵਿੰਗ ਲਾਇਸੈਂਸ ਦੀ ਵੈਰੀਫਿਕੇਸ਼ਨ ਕਰਵਾਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਸ਼ੱਕ ਹੋਣ ’ਤੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ। ਮੁਢਲੀ ਪੜਤਾਲ ਮਗਰੋਂ ਪਰਵਾਸੀ ਪੰਜਾਬੀ, ਉਸਦੇ ਦੋਸਤ ਤੇ ਏਜੰਟ ਖ਼ਿਲਾਫ਼ ਥਾਣਾ ਸਿਟੀ ’ਚ ਜਾਅਲਸਾਜ਼ੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਧਰਮਕੋਟ ਪੁਲੀਸ ਸਾਂਝ ਕੇਂਦਰ ਇੰਚਾਰਜ਼ ਸਬ ਇੰਸਪੈਕਟਰ ਹਰਜੀਤ ਕੌਰ ਢੀਂਢਸਾ ਨੇ ਦੱਸਿਆ ਕਿ ਕੈਨੇਡਾ ਰਹਿੰਦੇ ਮੂਲ ਰੂਪ ’ਚ ਪਿੰਡ ਪੁਰਾਣੇ ਵਾਲਾ (ਮੋਗਾ) 

ਬਿਨਾ ਡਿਗਰੀ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕਾਬੂ

ਫਗਵਾੜਾ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮੈਡੀਕਲ ਸਟੋਰ ਦੀ ਆੜ੍ਹ ’ਚ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਨਕਲੀ ਫਾਰਮਾਸਿਸਟਾਂ ਨੂੰ ਸਤਨਾਮਪੁਰਾ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਥਾਣਾ ਸਤਨਾਮਪੁਰਾ ਦੇ ਐਸ.ਐਚ.ਓ ਓਂਕਾਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਊਦੈ ਭਾਨ ਤੇ ਏ.ਐਸ.ਆਈ ਜਸਵਿੰਦਰਪਾਲ ਨੇ ਪੁਲੀਸ ਪਾਰਟੀ ਸਮੇਤ ਪਿੰਡ ਜਗਤਪੁਰ ਜੱਟਾਂ ’ਚ ਮੈਡੀਕਲ ਸਟੋਰ ਚਲਾਉਣ ਵਾਲੇ ਨੌਜਵਾਨ ਨੂੰ ਕਾਬੂ ਕਰ ਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਸਮੇਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਨਖ਼ਾਹ ਨਾ ਮਿਲਣ ਕਾਰਨ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਤਲਵਾੜਾ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਲੰਘੇ ਮਹੀਨੇ ਦੀ ਤਨਖ਼ਾਹ ਨਾ ਮਿਲਣ ’ਤੇ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਕਾਮਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਤਨਖ਼ਾਹ ਨਾ ਜਾਰੀ ਹੋਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਥੇ ਯੂਨੀਅਨ ਦੀ ਤਲਵਾੜਾ ਇਕਾਈ ਦੀ ਮੀਟਿੰਗ ਪ੍ਰਧਾਨ ਸੂਬਾ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸਕੱਤਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਰੈਗੂਲਰ ਅਤੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ। ਅੱਤ ਦੀ ਮਹਿੰਗਾਈ ਵਿੱਚ ਮੁਲਾਜ਼ਮਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਮਾਮੂਲੀ ਮਾਣ ਭੱਤੇ ’ਤੇ ਕੰਮ ਕਰਦੇ ਕੱਚੇ ਕਾਮਿਆਂ ਦੀ ਹਾਲਤ ਨਿੱਘਰ ਗਈ ਹੈ। ਉਨ੍ਹਾਂ ਜਲਦ ਤਨਖ਼ਾਹ ਜਾਰੀ ਨਾ ਕਰਨ 

ਹੁਸ਼ਿਆਰਪੁਰ ਦੇ ਨੌਂ ਪਿੰਡ ‘ਨਸ਼ਾ ਮੁਕਤ’ ਹੋਏ

ਹੁਸ਼ਿਆਰਪੁਰ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 9 ਹੋਰ ਪਿੰਡ ‘ਨਸ਼ਾ ਮੁਕਤ’ ਐਲਾਨੇ ਗਏ ਹਨ, ਜਿਸ ਨਾਲ ‘ਡਰੱਗ ਫਰੀ’ ਪਿੰਡਾਂ ਦੀ ਗਿਣਤੀ 36 ਹੋ ਗਈ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਨ੍ਹਾਂ 9 ਪਿੰਡਾਂ ਬਹੇੜਾ, ਬਾੜੀਖੱਡ, ਨੰਦਨ, ਬੱਸੀ ਪੁਰਾਣੀ, ਸਤਿਆਲ, ਡਾਡਾ, ਪਟਿਆੜੀਆਂ, ਚੱਕ ਸਾਧੂ ਅਤੇ ਪਿੰਡ ਖੜਕਾਂ ਨੂੰ ‘ਡਰੱਗ ਫਰੀ’ ਪਿੰਡਾਂ ਦੇ ਸਰਟੀਫਿਕੇਟ ਸੌਂਪੇ। ਇਸ ਮੌਕੇ ਐੱਸਡੀਐੱਮ ਅਮਿਤ ਸਰੀਨ ਅਤੇ ਪਿੰਡਾਂ ਦੇ ਸਰਪੰਚ-ਪੰਚ ਹਾਜ਼ਰ ਸਨ।

ਡੀਜੀਪੀ ਵੱਲੋਂ ਗੈਂਗਸਟਰਾਂ ਖ਼ਿਲਾਫ਼ ਸਖ਼ਤੀ ਦੀ ਹਦਾਇਤ

ਜਲੰਧਰ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਡੀਜੀਪੀ ਦਿਨਕਰ ਗੁਪਤਾ ਵੱਲੋਂ ਕੀਤੀ ਗਈ ਮੀਟਿੰਗ ਵਿਚ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪੀਏਪੀ ਵਿਚ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਸਰਹੱਦ ਦੇ ਨਾਲ-ਨਾਲ ਚੈਕਿੰਗ ਤੇ ਸੁਰੱਖਿਆ ਵਧਾਉਣ ਦੀਆਂ ਹਦਾਇਤਾਂ ਕੀਤੀਆਂ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਐੱਸਐੱਸਪੀਜ਼ ਅਤੇ ਪੁਲੀਸ ਕਮਿਸ਼ਨਰਾਂ ਨੂੰ ਡੀਜੀਪੀ ਨੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਵੀ ਸ਼ਿਕੰਜਾ ਕੱਸਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਨੇ ਅਫ਼ਸਰਾਂ ਨੂੰ ਕਿਹਾ ਕਿ ਉਹ ਅਪਰਾਧਾਂ ਨੂੰ ਤੇ ਖ਼ਾਸ ਕਰਕੇ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਨਿੱਜੀ ਤੌਰ ’ਤੇ ਧਿਆਨ ਦੇਣ ਤੇ ਲੋਕਾਂ ਦੀਆਂ ਆਮ ਸ਼ਿਕਾਇਤਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕਰਨ। ਸੂਬੇ ਦੇ ‘ਏ’ ਸ਼੍ਰੇਣੀ ਦੇ ਮੰਨੇ ਜਾਂਦੇ ਪੰਜ ਗੈਂਗਸਟਰਾਂ ਵਿਰੁੱਧ ਵੀ ਟੀਮਾਂ ਬਣਾ ਕੇ ਉਨ੍ਹਾਂ ਨੂੰ ਫੜਨ ਲਈ ਵਿਉਂਤਬੰਦੀ ਕਰਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087963899
Copyright © 2019, Panjabi Times. All rights reserved. Website Designed by Mozart Infotech