ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
 
ਖੇਡ ਸੰਸਾਰ

ਜਰਖੜ ਅਕੈਡਮੀ ਨੇ ਜਿੱਤਿਆ ਆਲ ਇੰਡੀਆ ਹਾਕੀ ਫੈਸਟੀਵਲ

November 18, 2019 01:18 AM

ਰੂਪਨਗਰ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : 30ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖ਼ਰੀ ਦਿਨ ਅੱਜ ਫਾਈਨਲ ਮੈਚ ਦੌਰਾਨ ਜਰਖੜ ਅਕੈਡਮੀ ਦੀ ਟੀਮ ਨੇ 2-1 ਗੋਲਾਂ ਦੇ ਫ਼ਰਕ ਨਾਲ ਸਿਗਨਲ ਜਲੰਧਰ ਨੂੰ ਹਰਾ ਕੇ ਫੈਸਟੀਵਲ ਨੂੰ ਆਪਣੇ ਨਾਂ ਕੀਤਾ। ਜਰਖੜ ਅਕੈਡਮੀ ਨੇ ਇਸ ਮੈਚ ਨੂੰ ਜੋਸ਼ ਨਾਲ ਖੇਡਿਆ ਤੇ ਮੈਚ ਦੇ 5ਵੇਂ ਮਿੰਟ ਵਿਚ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਸਿਗਨਲ ਜਲੰਧਰ ਦੀ ਟੀਮ ਵੱਲੋਂ ਗੋਲ ਉਤਾਰਨ ਦੀਆਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਨੂੰ ਰੰਗ ਉਦੋਂ ਲੱਗਿਆ ਜਦੋਂ ਕਪਤਾਨ ਦਲੀਪ ਪਾਲ ਵੱਲੋਂ ਪਹਿਲੇ ਅੱਧ ਦੇ 8ਵੇਂ ਮਿੰਟ ਵਿਚ ਫੀਲਡ ਗੋਲ ਕਰ ਕੇ ਆਪਣੀ ਟੀਮ ਦੀ ਮੈਚ ਵਿਚ ਵਾਪਸੀ ਕਰਵਾਈ ਗਈ। ਪਹਿਲਾ ਅੱਧ ਖ਼ਤਮ ਹੋਣ ਤਕ ਸਕੋਰ 1-1 ਦੀ ਬਰਾਬਰੀ 'ਤੇ ਸੀ। ਦੂਜੇ ਅੱਧ ਦੇ 37ਵੇਂ ਮਿੰਟ ਵਿਚ ਜਰਖੜ ਅਕੈਡਮੀ ਦੀ ਟੀਮ ਦੇ ਕਪਤਾਨ ਕਰਨਵੀਰ ਸਿੰਘ ਨੇ ਬਹੁਤ ਹੀ ਬਿਹਤਰੀਨ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਸਿਗਨਲ ਜਲੰਧਰ ਦੀ ਟੀਮ ਵੱਲੋਂ ਗੋਲ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਨੂੰ ਜਰਖੜ ਅਕੈਡਮੀ ਦੇ ਡਿਫੈਂਸ ਨੇ ਸਫ਼ਲ ਨਹੀਂ ਹੋਣ ਦਿੱਤਾ। ਇਸ ਤਰ੍ਹਾਂ ਜਰਖੜ ਅਕੈਡਮੀ ਨੇ ਸਿਗਨਲ ਜਲੰਧਰ ਨੂੰ 2-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ 30ਵੇਂ ਦਸਮੇਸ਼ ਹਾਕਸ ਹਾਕੀ ਫੈਸਟੀਵਲ ਨੂੰ ਆਪਣੇ ਨਾਂ ਕਰ ਲਿਆ। ਅੱਜ ਰਿਟਾ. ਇੰਜੀਨੀਅਰ-ਇਨ-ਚੀਫ ਮਨਮੋਹਨ ਸਿੰਘ ਮੈਂਬਰ ਪੰਜਾਬ ਇਨਫਰਾਸਟਰਕਚਰ ਰੈਗੂਲੇਟਰੀ ਅਥਾਰਟੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਹੀ ਨਹੀਂ ਭਾਰਤ ਦੀ ਹਾਕੀ ਵਿਚ ਜੋ ਯੋਗਦਾਨ ਹਾਕਸ ਕਲੱਬ ਰੂਪਨਗਰ ਦਾ ਹੈ, ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਮੌਕੇ ਵਿਸ਼ਵਾਸ ਦੁਵਾਇਆ ਕਿ ਰੋਪੜ ਹਾਕਸ ਹਾਕੀ ਦੀ ਜੋ ਪਿਛਲੇ ਲੰਮੇ ਸਮੇਂ ਤੋਂ ਟਰਫ ਲਗਾਉਣ ਦੀ ਮੰਗ ਹੈ, ਨੂੰ ਪੂਰਾ ਕਰਨ ਦਾ ਉਹ ਭਰਪੂਰ ਯਤਨ ਕਰਨਗੇ। ਉਨ੍ਹਾਂ ਦੇ ਨਾਲ ਉੱਘੇ ਸਮਾਜ-ਸੇਵੀ ਡਾ.ਆਰਐੱਸ ਪਰਮਾਰ, ਸਾਬਕਾ ਐੱਮਐੱਲਏ ਭਾਗ ਸਿੰਘ, ਜਗਰੂਪ ਜਰਖੜ ਅਤੇ ਤੇਜਾ ਸਿੰਘ ਜਨਰਲ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਇੰਜ. ਮਨਮੋਹਨ ਸਿੰਘ ਨੇ ਜੇਤੂ ਅਤੇ ਉੱਪ ਜੇਤੂ ਰਹੀ ਟੀਮ ਨੂੰ ਕ੍ਮਵਾਰ 51 ਹਜ਼ਾਰ ਰੁਪਏ ਅਤੇ 31 ਹਜ਼ਾਰ ਰੁਪਏ ਸਮੇਤ ਹਰੇਕ ਖਿਡਾਰੀ ਨੂੰ ਵਿਅਕਤੀਗਤ ਇਨਾਮ , ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਟਰਾਫੀਆਂ ਵੀ ਦਿੱਤੀਆਂ। ਇੰਦਰਜੀਤ ਸਿੰਘ ਲਾਡੀ ਜ਼ਿਲ੍ਹਾ ਹਾਕੀ ਕੋਚ (ਰੋਪੜ) ਨੂੰ ਬੈਸਟ ਹਾਕਸ ਦਾ ਇਨਾਮ ਵੀ ਮੁੱਖ ਮਹਿਮਾਨ ਵੱਲੋਂ ਦਿੱਤਾ ਗਿਆ। ਅੱਜ ਇਸ ਮੌਕੇ ਹਾਕਸ ਕਲੱਬ ਦੇ ਸਕੱਤਰ ਜਸਵੀਰ ਸਿੰਘ ਰਾਏ ਪੀਪੀਐੱਸ, ਐੱਸਪੀ ਹੈੱਡ ਕੁਆਟਰ ਬਟਾਲਾ ਨੇ ਦੱਸਿਆ ਕਿ ਰੂਪਨਗਰ ਹਾਕਸ ਕਲੱਬ ਭਾਰਤ ਦਾ ਇਕ ਨਿਵੇਕਲਾ ਕਲੱਬ ਹੈ, ਜਿਸ ਦਾ ਆਪਣਾ ਸਟੇਡੀਅਮ ਹੈ ਅਤੇ ਇਸ ਕਲੱਬ ਨੇ ਰੋਪੜ ਦੀ ਹਾਕੀ ਨੂੰ ਸਿਰਫ ਰਾਸ਼ਟਰੀ ਪੱਧਰ 'ਤੇ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਾਉਣ ਲਈ ਪਿਛਲੇ 50 ਸਾਲਾਂ ਤੋਂ ਵੱਡਾ ਯੋਗਦਾਨ ਪਾਇਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਸਾਇਨਾ ਤੇ ਸਿੰਧੂ ਮਲੇਸ਼ੀਆ ਮਾਸ਼ਟਰਜ਼ ਦੇ ਦੂਜੇ ਗੇੜ ’ਚ

ਕੁਆਲਾਲੰਪੁਰ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਐੱਚਐੱਸ ਪ੍ਰਣਯ ਨੇ ਵਿਸ਼ਵ ਵਿੱਚ ਦਸਵੇਂ ਨੰਬਰ ਦੇ ਖਿਡਾਰੀ ਕੈਂਤਾ ਸੁਨੇਯਾਮਾ ਨੂੰ ਹਰਾ ਕੇ ਮਹਿਲਾ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨਾਲ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਵਿਸ਼ਵ ਵਿੱਚ 26ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੇਯਾਮਾ ਨੂੰ ਸਿਰਫ਼ 34 ਮਿੰਟ ਵਿੱਚ 21-9, 21-17 ਨਾਲ ਸ਼ਿਕਸਤ ਦਿੱਤੀ। ਪ੍ਰਣਯ ਨੂੰ ਹਾਲਾਂਕਿ ਵੀਰਵਾਰ ਨੂੰ ਦੂਜੇ ਗੇੜ ਵਿੱਚ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਜਾਪਾਨ ਦੇ ਕੈਂਤੋ ਮੋਮੋਤਾ ਦਾ ਸਾਹਮਣਾ ਕਰਨਾ ਹੋਵੇਗਾ, ਜੋ ਬਿਹਰਤੀਨ ਲੈਅ ਵਿੱਚ ਚੱਲ ਰਿਹਾ ਹੈ। ਮੋਮੋਤਾ ਨੇ ਇੱਕ ਹੋਰ ਭਾਰਤੀ ਪਾਰੂਪੱਲੀ ਕਸ਼ਿਅਪ ਨੂੰ 43 ਮਿੰਟ ਵਿੱਚ 21-17, 21-16 ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕੀਤਾ।

ਗਰੈਂਡ ਸਲੈਮ ’ਚ ਫੈਡਰਰ ਦੀ ਬਰਾਬਰੀ ਦਾ ਇਰਾਦਾ ਨਹੀਂ: ਨਡਾਲ

ਪਰਥ/ਸਿਡਨੀ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੇ ਅੱਜ ਕਿਹਾ ਕਿ ਆਸਟਰੇਲੀਅਨ ਓਪਨ ਵਿੱਚ ਉਸ ਦਾ ਧਿਆਨ ਰੋਜ਼ਰ ਫੈਡਰਰ ਦੇ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ’ਤੇ ਨਹੀਂ ਰਹੇਗਾ। ਨਡਾਲ ਦਾ ਤਤਕਾਲੀ ਟੀਚਾ ਸਪੇਨ ਨੂੰ ਪਹਿਲੇ ਏਟੀਪੀ ਕੱਪ ਵਿੱਚ ਖ਼ਿਤਾਬ ਦਿਵਾਉਣਾ ਹੈ। ਰਾਫੇਲ ਨਡਾਲ ਦੀ ਅਗਵਾਈ ਵਿੱਚ ਸਪੇਨ ਨੇ ਪਹਿਲੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਜਦਕਿ ਅਰਜਨਟੀਨਾ ਵੀ ਆਖ਼ਰੀ ਅੱਠ ਵਿੱਚ ਥਾਂ ਬਣਾਉਣ ’ਚ ਸਫਲ ਰਿਹਾ।

ਸ਼ਾਰਾਪੋਵਾ ਨੂੰ ਵਾਈਲਡ ਕਾਰਡ

ਮੈਲਬਰਨ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜ ਵਾਰ ਦੀ ਗਰੈਂਡ ਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੂੰ ਅੱਜ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਵਾਈਲਡ ਕਾਰਡ ਦਿੱਤਾ ਗਿਆ। ਸ਼ਾਰਾਪੋਵਾ ਸਾਲ 2019 ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹਿਣ ਮਗਰੋਂ ਆਪਣਾ ਕਰੀਅਰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਵਿੱਚ ਹੈ। ਆਸਟਰੇਲੀਅਨ ਓਪਨ 2008 ਦੀ ਜੇਤੂ ਸ਼ਾਰਾਪੋਵਾ ਵਿਸ਼ਵ ਦਰਜਾਬੰਦੀ ਵਿੱਚ 147ਵੇਂ ਸਥਾਨ ’ਤੇ ਖਿਸਕ ਗਈ ਹੈ ਅਤੇ ਇਸ ਹਫ਼ਤੇ ਉਸ ਨੂੰ ਬ੍ਰਿਸਬਨ ਇੰਟਰਨੈਸ਼ਨਲ ਦੇ ਪਹਿਲੇ ਗੇੜ ਵਿੱਚ ਹੀ

ਤੇਂਦੁਲਕਰ ਵੱਲੋਂ ਚਾਰ ਰੋਜ਼ਾ ਟੈਸਟ ਤਜਵੀਜ਼ ਦਾ ਵਿਰੋਧ

ਨਵੀਂ ਦਿੱਲੀ,7 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ‘ਚਾਰ ਰੋਜ਼ਾ ਟੈਸਟ’ ਤਜਵੀਜ਼ ਦਾ ਪੁਰਜ਼ੋਰ ਵਿਰੋਧ ਕੀਤਾ ਹੈ ਅਤੇ ਕੌਮਾਂਤਰੀ ਖੇਡ ਸੰਸਥਾ ਨੂੰ ਇਸ ਵੰਨਗੀ ਨਾਲ ‘ਛੇੜਛਾੜ’ ਤੋਂ ਬਚਣ ਦੀ ਅਪੀਲ ਕੀਤੀ ਹੈ, ਜਿਸ ਵਿੱਚ ਸਪਿੰਨਰਾਂ ਦੀ ਭੂਮਿਕਾ ਆਖ਼ਰੀ ਦਿਨ ਹੁੰਦੀ ਹੈ। ਆਈਸੀਸੀ ਚਾਹੁੰਦੀ ਹੈ ਕਿ 143 ਸਾਲ ਪੁਰਾਣੀ ਪੰਜ ਰੋਜ਼ਾ ਵੰਨਗੀ ਚਾਰ ਦਿਨ ਦੀ ਕਰ ਦਿੱਤੀ ਜਾਵੇ ਅਤੇ ਅਗਲੇ ਭਵਿੱਖੀ ਦੌਰਾ ਪ੍ਰੋਗਰਾਮ (ਐੱਫਟੀਪੀ) ਸੈਸ਼ਨ ਵਿੱਚ ਸੀਮਤ ਓਵਰਾਂ ਦੀ ਕ੍ਰਿਕਟ ਨੂੰ ਵੱਧ ਤਵੱਜੋ ਦਿੱਤੀ ਜਾਵੇ। ਵਿਰਾਟ ਕੋਹਲੀ, ਰਿੱਕੀ ਪੋਂਟਿੰਗ, ਜਸਟਿਨ ਲੈਂਗਰ ਅਤੇ ਨਾਥਨ ਲਿਓਨ ਵਰਗੇ ਸਟਾਰ ਖਿਡਾਰੀਆਂ ਨੇ ਵੀ ਇਸ ਤਜਵੀਜ਼ ਦਾ ਵਿਰੋਧ ਕੀਤਾ ਹੈ।

ਭਾਰਤ ਦੀਆਂ ਪਿੱਚਾਂ ’ਤੇ ਖੇਡਣਾ ਔਖਾ: ਲਾਬੂਸ਼ਾਨੇ

ਸਿਡਨੀ,7 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਤੇਜ਼ੀ ਨਾਲ ਉਭਰ ਰਿਹਾ ਆਸਟਰੇਲੀਆ ਦਾ ਨੌਜਵਾਨ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਭਾਰਤ ਖ਼ਿਲਾਫ਼ ਆਪਣੇ ਹੁਨਰ ਨੂੰ ਅਜ਼ਮਾਉਣ ਲਈ ਉਤਸੁਕ ਹੈ ਅਤੇ ਉਸ ਦਾ ਮੰਨਣਾ ਹੈ ਕਿ ਕ੍ਰਿਕਟ ਦੀ ਦੁਨੀਆਂ ਵਿੱਚ ਭਾਰਤ ਦਾ ਦੌਰਾ ਸਭ ਤੋਂ ਔਖਾ ਹੈ। 25 ਸਾਲ ਦੇ ਲਾਬੂਸ਼ਾਨੇ ਲਈ ਆਸਟਰੇਲਿਆਈ ਘਰੇਲੂ ਸੈਸ਼ਨ ਸ਼ਾਨਦਾਰ ਰਿਹਾ, ਜਿਸ ਵਿੱਚ ਉਸ ਨੇ ਪੰਜ ਮੈਚਾਂ ਵਿੱਚ ਚਾਰ ਸੈਂਕੜੇ ਮਾਰੇ। ਇਸ ਵਿੱਚ ਤੀਜੇ ਟੈਸਟ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਜੜਿਆ ਦੂਹਰਾ ਸੈਂਕੜਾ ਵੀ ਸ਼ਾਮਲ ਹੈ। ਲਾਬੂਸ਼ਾਨੇ ਨੂੰ ਭਾਰਤ ਖ਼ਿਲਾਫ਼ ਮੁੰਬਈ ਵਿੱਚ 14 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਆਸਟਰੇਲਿਆਈ ਟੀਮ ਵਿੱਚ ਥਾਂ ਮਿਲੀ ਹੈ।

ਅੰਤਰ ’ਵਰਸਿਟੀ ਵੁੱਡਬਾਲ ਚੈਂਪੀਅਨਸ਼ਿਪ ’ਚ ਸੀਯੂ ਨੂੰ ਅੱਠ ਤਗਮੇ

ਖਰੜ,7 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਚੱਲ ਰਹੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੁੱਡਬਾਲ (ਮਹਿਲਾ/ਪੁਰਸ਼ ਵਰਗ) ਚੈਂਪੀਅਨਸ਼ਿਪ 2019-20 ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਟੂਰਨਾਮੈਂਟ ਡਾਇਰੈਕਟਰ ਪਰਵੀਨ ਮਨਵਤਕਰ ਅਤੇ ਚੇਅਰਮੈਨ ਟੂਰਨਾਮੈਂਟ ਕਮੇਟੀ ਦੇਵ ਬਲਹਾਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਓਵਰ ’ਚ ਛੇ ਛੱਕੇ ਜੜਨ ਵਾਲਾ 7ਵਾਂ ਬੱਲੇਬਾਜ਼ ਬਣਿਆ ਕਾਰਟਰ

ਕ੍ਰਾਈਸਟਚਰਚ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰ ਕੇ ਅੱਜ ਇਤਿਹਾਸ ਦੇ ਪੰਨਿਆਂ ’ਤੇ ਆਪਣਾ ਨਾਮ ਲਿਖਵਾ ਲਿਆ। ਉਹ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਅਤੇ ਯੁਵਰਾਜ ਸਿੰਘ ਵਾਂਗ ਇੱਕ ਓਵਰ ਵਿੱਚ ਛੇ ਛੱਕੇ ਜੜਨ ਵਾਲਾ ਵਿਸ਼ਵ ਦਾ ਸੱਤਵਾਂ ਕ੍ਰਿਕਟਰ ਬਣ ਗਿਆ। ਕਾਰਟਰ ਨੇ ਇਹ ਕਾਰਨਾਮਾ ਨਿਊਜ਼ੀਲੈਂਡ ਦੇ ਘਰੇਲੂ ਟੀ-20 ਟੂਰਨਾਮੈਂਟ ਸੁਪਰ ਸਮੈਸ਼ ਵਿੱਚ ਨਾਰਦਰਨ ਨਾਈਟ ਖ਼ਿਲਾਫ਼ ਆਪਣੀ ਟੀਮ ਕੈਂਟਰਬਰੀ ਕਿੰਗਜ਼ ਦੀ ਜਿੱਤ ਦੌਰਾਨ ਕੀਤਾ। 25 ਸਾਲ ਦੇ ਬੱਲੇਬਾਜ਼ ਨੇ ਸਪਿੰਨਰ ਐਂਟਨ ਦੇਵਸਿਚ ਦੇ ਓਵਰ ਵਿੱਚ ਛੇ ਵਾਰ ਛੱਕੇ ਜੜੇ। ਉਹ ਸਿਰਫ਼ 29 ਗੇਂਦਾਂ ਵਿਚ 70 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ ਨਾਲ ਉਸਦੀ ਟੀਮ ਨੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਕਾਰਟਰ ਇਸ ਤਰ੍ਹਾਂ ਘਰੇਲੂ ਅਤੇ ਕੌਮਾਂਤਰੀ ਦੋਵਾਂ ਪੱਧਰਾਂ ’ਤੇ ਸਾਰੀਆਂ ਵੰਨਗੀਆਂ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਵਿਸ਼ਵ ਦਾ ਸੱਤਵਾਂ ਕ੍ਰਿਕਟਰ ਬਣ ਗਿਆ।

ਸਟੋਇਨਸ ਨੂੰ ਅਪਸ਼ਬਦ ਬੋਲਣ ਕਾਰਨ ਜੁਰਮਾਨਾ

ਮੈਲਬਰਨ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਸਟਰੇਲਿਆਈ ਹਰਫ਼ਨਮੌਲਾ ਮਾਰਕਸ ਸਟੋਇਨਸ ’ਤੇ ਘਰੇਲੂ ਟੀ-20 ਬਿੱਗ ਬੈਸ਼ ਲੀਗ ਮੈਚ ਦੌਰਾਨ ਕੇਨ ਰਿਚਰਡਸਨ ਨੂੰ ਅਪਸ਼ਬਦ ਬੋਲਣ ਕਾਰਨ ਅੱਜ ਜੁਰਮਾਨਾ ਲਾਇਆ ਗਿਆ। ਮੈਲਬਰਨ ਸਟਾਰਜ਼ ਦੇ ਇਸ ਖਿਡਾਰੀ ਨੇ ਕ੍ਰਿਕਟ ਆਸਟਰੇਲੀਆ ਦੇ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਕਰਾਰ ਦੇਣ ਪਿੱਛੋਂ ਮੁਆਫ਼ੀ ਮੰਗ ਲਈ, ਪਰ ਉਸ ਨੂੰ 7,500 ਆਸਟਰੇਲਿਆਈ ਡਾਲਰ (5,200 ਡਾਲਰ) ਦਾ ਜੁਰਮਾਨਾ ਲਾਇਆ ਗਿਆ। ਸਟੋਇਨਸ ਨੇ ਸ਼ਨਿੱਚਰਵਾਰ ਨੂੰ ਮੈਲਬਰਨ ਰੈਨੇਗੇਡਜ਼ ਟੀਮ ਖ਼ਿਲਾਫ਼ ਮੈਚ ਦੌਰਾਨ ਇਸ ਤੇਜ਼ ਗੇਂਦਬਾਜ਼ ਨੂੰ ਅਪਸ਼ਬਦ ਬੋਲੇ ਸਨ।

ਤੀਜਾ ਟੈਸਟ: ਆਸਟਰੇਲੀਆ ਨੇ ਨਿਊਜ਼ੀਲੈਂਡ ’ਤੇ ਸ਼ਿਕੰਜਾ ਕੱਸਿਆ

ਸਿਡਨੀ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਸਟਰੇਲੀਆ ਨੇ ਅੱਜ ਇੱਥੇ ਤੀਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ’ਤੇ 243 ਦੌੜਾਂ ਦੀ ਲੀਡ ਹਾਸਲ ਕਰ ਲਈ ਅਤੇ ਉਸ ਦਾ ਇਰਾਦਾ ਲੜੀ ਵਿੱਚ ਹੂੰਝਾ ਫੇਰਨ ਦਾ ਹੈ। ਮੇਜ਼ਬਾਨ ਟੀਮ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 251 ਦੌੜਾਂ ’ਤੇ ਆਊਟ ਕਰਕੇ 203 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਹੁਣ ਉਸ ਨੇ ਫਾਲੋਆਨ ਦੇਣ ਦੀ ਥਾਂ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਟੈਸਟ ਵਿੱਚ ਅਜੇ ਦੋ ਦਿਨ ਬਚੇ ਹਨ। ਤੀਜੇ ਦਿਨ ਮੈਚ ਖ਼ਤਮ ਹੋਣ ਤੱਕ ਮੇਜ਼ਬਾਨ ਟੀਮ ਨੇ ਬਿਨਾਂ ਵਿਕਟ ਗੁਆਏ 40 ਦੌੜਾਂ ਬਣਾ ਲਈਆਂ। ਡੇਵਿਡ ਵਾਰਨਰ 23 ਅਤੇ ਜੋਏ ਬਰਨਸ 16 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹਨ।
ਸ਼ਾਇਦ ਚੌਥੇ ਦਿਨ ਟੀਮ ਥੋੜ੍ਹੀ ਬੱਲੇਬਾਜ਼ੀ ਕਰਨ ਮਗਰੋਂ ਨਿਊਜ਼ੀਲੈਂਡ ਨੂੰ ਵੱਡਾ ਟੀਚਾ ਦੇਵੇਗੀ। ਆਸਟਰੇਲੀਆ ਦੇ ਆਫ਼ ਸਪਿੰਨਰ ਨਾਥਨ ਲਿਓਨ ਨੇ 68 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਨਿਊਜ਼ੀਲੈਂਡ ਲਈ ਪਲੇਠਾ ਟੈਸਟ ਮੈਚ ਖੇਡਣ ਵਾਲਾ ਗਲੈਨ ਫਿਲਿਪਸ 52 ਦੌੜਾਂ ਦੀ ਪਾਰੀ ਖੇਡ ਕੇ ਚੋਟੀ ਦਾ ਸਕੋਰਰ ਰਿਹਾ।

ਕਦੇ ਤੁਸੀਂ ਜਿੱਤਦੇ ਹੋ ਤੇ ਕਦੇ ਸਿੱਖਦੇ ਹੋ: ਵਿਜੇਂਦਰ ਸਿੰਘ

ਨਵੀਂ ਦਿੱਲੀ,2 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਰਾਜਨੀਤੀ ਦੇ ਅਖਾੜੇ ’ਚ ਪੈਰ ਧਰ ਚੁੱਕੇ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਪਿਛਲੇ ਪੰਜ ਸਾਲਾਂ ’ਚ ਪੇਸ਼ੇਵਰ ਮੁੱਕੇਬਾਜ਼ੀ ’ਚ ਕੋਈ ਵੀ ਮੁਕਾਬਲਾ ਨਹੀਂ ਹਾਰੇ ਹਨ ਅਤੇ ਹੁਣ ਵਿਸ਼ਵ ਖ਼ਿਤਾਬ ਲਈ ਇਸ ਲੈਅ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਭਾਰਤ ਨੂੰ ਮੁੱਕੇਬਾਜ਼ੀ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਓਲੰਪਿਕ ਦਾ ਪਹਿਲਾ ਤਗ਼ਮਾ ਜਿਤਾਉਣ ਵਾਲੇ ਵਿਜੇਂਦਰ ਸਿੰਘ ਦਾ ਪੇਸ਼ੇਵਰ ਸਰਕਿਟ ’ਚ 12-0 ਦਾ ਰਿਕਾਰਡ ਹੈ।

ਸੁਨੀਤਾ ਲਾਕੜਾ ਵੱਲੋਂ ਕੌਮਾਂਤਰੀ ਹਾਕੀ ਤੋਂ ਸੰਨਿਆਸ

ਨਵੀਂ ਦਿੱਲੀ,2 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫ਼ੈਂਡਰ ਸੁਨੀਤਾ ਲਾਕੜਾ ਨੇ ਵੀਰਵਾਰ ਗੋਡੇ ਦੀ ਸੱਟ ਕਾਰਨ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ 2018 ਦੀਆਂ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਸੀ। ਸੁਨੀਤਾ ਨੇ ਕਿਹਾ ਕਿ ਗੋਡੇ ਦੀ ਸੱਟ ਕਾਰਨ ਉਸ ਨੂੰ ਦੁਬਾਰਾ ਸਰਜਰੀ ਕਰਵਾਉਣੀ ਪਵੇਗੀ ਜਿਸ ਕਾਰਨ ਉਹ ਖੇਡ ਨੂੰ ਅਲਵਿਦਾ ਕਹਿ ਰਹੀ ਹੈ। ਇਸ ਦੇ ਨਾਲ ਹੀ 28 ਵਰ੍ਹਿਆਂ ਦੀ ਖਿਡਾਰਨ ਦਾ ਟੋਕੀਓ ਓਲੰਪਿਕ ਖੇਡਣ ਦਾ ਸੁਪਨਾ ਵੀ ਟੁੱਟ ਗਿਆ ਹੈ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ ਉਸ ਨੇ ਕਿਹਾ, ‘‘ਅੱਜ ਮੇਰੇ ਲਈ ਬਹੁਤ ਭਾਵੁਕ ਦਿਨ ਹੈ ਕਿਉਂਕਿ ਮੈਂ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। 

ਕਦੇ ਤੁਸੀਂ ਜਿੱਤਦੇ ਹੋ ਤੇ ਕਦੇ ਸਿੱਖਦੇ ਹੋ: ਵਿਜੇਂਦਰ ਸਿੰਘ

ਨਵੀਂ ਦਿੱਲੀ,2 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਰਾਜਨੀਤੀ ਦੇ ਅਖਾੜੇ ’ਚ ਪੈਰ ਧਰ ਚੁੱਕੇ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਪਿਛਲੇ ਪੰਜ ਸਾਲਾਂ ’ਚ ਪੇਸ਼ੇਵਰ ਮੁੱਕੇਬਾਜ਼ੀ ’ਚ ਕੋਈ ਵੀ ਮੁਕਾਬਲਾ ਨਹੀਂ ਹਾਰੇ ਹਨ ਅਤੇ ਹੁਣ ਵਿਸ਼ਵ ਖ਼ਿਤਾਬ ਲਈ ਇਸ ਲੈਅ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਭਾਰਤ ਨੂੰ ਮੁੱਕੇਬਾਜ਼ੀ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਓਲੰਪਿਕ ਦਾ ਪਹਿਲਾ ਤਗ਼ਮਾ ਜਿਤਾਉਣ ਵਾਲੇ ਵਿਜੇਂਦਰ ਸਿੰਘ ਦਾ ਪੇਸ਼ੇਵਰ ਸਰਕਿਟ ’ਚ 12-0 ਦਾ ਰਿਕਾਰਡ ਹੈ।

ਮੇਰੀਕੌਮ ਖੇਡੇਗੀ ਓਲੰਪਿਕ ਕੁਆਲੀਫਾਇਰ

ਨਵੀਂ ਦਿੱਲੀ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੌਮ ਨੇ ਨਿਖ਼ਤ ਜ਼ਰੀਨ ਨੂੰ ਟਰਾਇਲ ਦੇ ਮਹਾਂ ਮੁਕਾਬਲੇ ਵਿੱਚ 9-1 ਨਾਲ ਹਰਾ ਕੇ ਅਗਲੇ ਸਾਲ ਚੀਨ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੇ 51 ਕਿਲੋ ਭਾਰ ਵਰਗ ’ਚ ਥਾਂ ਬਣਾਈ। ਦੋਵਾਂ ਮੁੱਕੇਬਾਜ਼ਾਂ ਨੇ ਮੈਚ ਖ਼ਤਮ ਹੋਣ ਮਗਰੋਂ ਹੱਥ ਨਹੀਂ ਮਿਲਾਏ। ਇਸ ਮੁਕਾਬਲੇ ਵਿੱਚ 36 ਸਾਲ ਦੀ ਮੇਰੀਕੌਮ ਨੇ ਕਾਫ਼ੀ ਮਜ਼ਬੂਤ ਪੰਚਾਂ ਨਾਲ ਅੰਕ ਹਾਸਲ ਕੀਤੇ ਅਤੇ ਟੀਮ ਵਿੱਚ ਥਾਂ ਪੱਕੀ ਕੀਤੀ।

ਪੰਜਾਬ ਦੀ ਬਾਸਕਟਬਾਲ ਟੀਮ ਕੌਮੀ ਚੈਂਪੀਅਨ

ਲੁਧਿਆਣਾ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੀ ਪੁਰਸ਼ ਟੀਮ ਨੇ ਅੱਜ ਇੱਥੇ ਤਾਮਿਲਨਾਡੂ ਨੂੰ ਹਰਾ ਕੇ ਸੱਤਵੀਂ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਜਿੱਤ ਲਈ ਹੈ, ਜਦੋਂਕਿ ਇੰਡੀਅਨ ਰੇਲਵੇ ਦੀ ਮਹਿਲਾ ਟੀਮ ਵੀ ਖ਼ਿਤਾਬ ਜਿੱਤਣ ’ਚ ਸਫਲ ਰਹੀ। ਉਸ ਨੇ ਫਾਈਨਲ ਵਿੱਚ ਕੇਰਲ ਦੀ ਟੀਮ ਨੂੰ ਹਰਾਇਆ। ਇੰਡੀਅਨ ਰੇਲਵੇ ਅਤੇ ਕੇਰਲ ਦੀਆਂ ਮਹਿਲਾਂ ਟੀਮਾਂ ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਕਈ ਦਿਨਾਂ ਤੋਂ ਚੱਲ ਰਹੇ ਟੂਰਨਾਮੈਂਟ ਵਿੱਚ ਹੁਣ ਤੱਕ ਜੇਤੂ ਰਹੀਆਂ ਸਨ।

ਬਾਕਸਿੰਗ ਡੇਅ ਟੈਸਟ: ਨਿਊਜ਼ੀਲੈਂਡ ਦੀ ਟੀਮ 148 ਦੌੜਾਂ ’ਤੇ ਢੇਰ

 ਮੈਲਬਰਨ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਟੈਸਟ ਦੇ ਤੀਜੇ ਦਿਨ ਅੱਜ ਨਿਊਜ਼ੀਲੈਂਡ ਦੀ ਪਹਿਲੀ ਪਾਰੀ 148 ਦੌੜਾਂ ’ਤੇ ਢੇਰ ਕਰ ਕੇ 319 ਦੌੜਾਂ ਦੀ ਲੀਡ ਹਾਸਲ ਕੀਤੀ। ਦਿਨ ਦੀ ਖੇਡ ਖ਼ਤਮ ਹੋਣ ਤੱਕ ਆਸਟਰੇਲਿਆਈ ਟੀਮ ਨੇ ਦੂਜੀ ਪਾਰੀ ਵਿੱਚ ਚਾਰ ਵਿਕਟਾਂ ’ਤੇ 137 ਦੌੜਾਂ ਬਣਾ ਕੇ ਆਪਣੀ ਕੁੱਲ ਲੀਡ 456 ਦੌੜਾਂ ਕਰ ਲਈ। ਟਰੈਵਿਸ ਹੈੱਡ 12 ਅਤੇ ਮੈਥਿਊ ਵੇਡ 15 ਦੌੜਾਂ ‘ਤੇ ਬੱਲੇਬਾਜ਼ੀ ਕਰ ਰਹੇ ਹਨ।

 ਇਸ਼ਾਂਤ ਤੇ ਸਿਮਰਜੀਤ ਦੀ ਤੇਜ਼ਧਾਰ ਗੇਂਦਬਾਜ਼ੀ ਅੱਗੇ ਹੈਦਰਾਬਾਦ ਢੇਰ

ਨਵੀਂ ਦਿੱਲੀ,26 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਸ਼ਾਂਤ ਸ਼ਰਮਾ ਅਤੇ ਸਿਮਰਜੀਤ ਸਿੰਘ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਨੇ ਰਣਜੀ ਟਰਾਫ਼ੀ ਗਰੁੱਪ ‘ਏ’ ਵਿੱਚ ਹੈਦਰਾਬਾਦ ਖ਼ਿਲਾਫ਼ ਪਾਰੀ ਨਾਲ ਜਿੱਤ ਵੱਲ ਪੈਰ ਪੁੱਟ ਲਿਆ ਹੈ। ਪਹਿਲੀ ਪਾਰੀ ਵਿੱਚ 284 ਦੌੜਾਂ ਬਣਾਉਣ ਮਗਰੋਂ ਦਿੱਲੀ ਨੇ ਹੈਦਰਾਬਾਦ ਨੂੰ 29 ਓਵਰਾਂ ਵਿੱਚ 69 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ਼ਾਂਤ (19 ਦੌੜਾਂ ਦੇ ਕੇ) ਅਤੇ ਸਿਮਰਜੀਤ ਨੇ (23 ਦੌੜਾਂ ਦੇ ਕੇ) ਚਾਰ-ਚਾਰ ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਪਵਨ ਸੁਯਾਲ ਨੂੰ ਦੋ ਵਿਕਟਾਂ ਮਿਲੀਆਂ।

ਆਸਟਰੇਲੀਆ ਪਹਿਲੇ ਦਿਨ ਨਿਊਜ਼ੀਲੈਂਡ ’ਤੇ ਭਾਰੂ

ਮੈਲਬਰਨ,26 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਟਾਰ ਸਲਾਮੀ ਬੱਲੇਬਾਜ਼ ਸਟੀਵ ਸਮਿੱਥ ਦੀਆਂ ਨਾਬਾਦ 77 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਯਾਨੀ ਬਾਕਸਿੰਗ ਡੇਅ ਮੌਕੇ ਆਪਣਾ ਪੱਲੜਾ ਭਾਰੀ ਰੱਖਿਆ। ਦੋਵੇਂ ਟੀਮਾਂ 32 ਸਾਲ (1987) ਮਗਰੋਂ ਬਾਕਸਿੰਗ ਡੇਅ ਮੈਚ ਖੇਡ ਰਹੀਆਂ ਹਨ। ਮੇਜ਼ਬਾਨ ਟੀਮ ਨੇ 80 ਹਜ਼ਾਰ ਤੋਂ ਵੱਧ ਦਰਸ਼ਕਾਂ ਨਾਲ ਭਰੇ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਵਿੱਚ ਚਾਰ ਵਿਕਟਾਂ ’ਤੇ 257 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਉਸ ਦਾ ਫ਼ੈਸਲਾ ਸਹੀ ਸਾਬਤ ਹੋਇਆ ਕਿਉਂਕਿ ਜੋਅ ਬਰਨਸ ਪਹਿਲੇ ਹੀ ਓਵਰ ਵਿੱਚ ਆਊਟ ਹੋਇਆ, ਜਦੋਂਕਿ ਡੇਵਿਡ ਵਾਰਨਰ (41 ਦੌੜਾਂ) ਲੰਚ ਤੋਂ ਪਹਿਲਾਂ ਪੈਵਿਲੀਅਨ ਪਰਤ ਗਿਆ। ਇਸ ਮਗਰੋਂ ਮਾਰਨੁਸ ਲਾਬੂਸ਼ਾਂਗੇ ਅਤੇ ਸਮਿੱਥ ਨੇ ਨੀਮ ਸੈਂਕੜੇ ਮਾਰ ਕੇ ਮੇਜ਼ਬਾਨ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਕਿਫ਼ਾਇਤੀ ਗੇਂਦਬਾਜ਼ੀ ਕਰਨ ਦੇ ਬਾਵਜੂਦ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਨਮੋਸ਼ੀ ਮਿਲੀ।

ਕੌਮੀ ਚੋਣਕਾਰ ਦੇਵਾਂਗ ਗਾਂਧੀ ਨੂੰ ਡਰੈਸਿੰਗ ਰੂਮ ’ਚੋਂ ਕੱਢਿਆ

ਕੋਲਕਾਤਾ,26 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕੌਮੀ ਚੋਣਕਾਰ ਦੇਵਾਂਗ ਗਾਂਧੀ ਨੂੰ ਅੱਜ ਉਸ ਸਮੇਂ ਨਮੋਸ਼ੀ ਝੱਲਣੀ ਪਈ ਜਦੋਂ ਉਸ ਨੂੰ ਭ੍ਰਿਸ਼ਟਾਚਾਰ ਰੋਕੂ ਪ੍ਰੋਟੋਕੋਲ ਦੀ ਉਲੰਘਣਾ ਕਾਰਨ ਬੰਗਾਲ ਰਣਜੀ ਟੀਮ ਦੇ ਡਰੈਸਿੰਗ ਰੂਮ ’ਚੋਂ ਬਾਹਰ ਜਾਣ ਲਈ ਕਿਹਾ ਗਿਆ। ਹਾਲਾਂਕਿ ਗਾਂਧੀ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ। ਦੂਜੇ ਪਾਸੇ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ (ਕੈਬ) ਨੇ ਵੀ ਸਪਸ਼ਟ ਕੀਤਾ ਕਿ ਪ੍ਰੋਟੋਕੋਲ ਦੀ ਕੋਈ ਉਲੰਘਣਾ ਨਹੀਂ ਹੋਈ। ਮਗਰੋਂ ਇਹ ਗ਼ੈਰ-ਲੋੜੀਂਦਾ ਵਿਵਾਦ ਸਾਬਤ ਹੋਇਆ, ਜਿਸ ਬਾਰੇ ਗਾਂਧੀ ਨੇ ਕਿਹਾ ਕਿ ਇਸ ਨਾਲ ਪੂਰੇ ਕ੍ਰਿਕਟ ਜਗਤ ਨੂੰ ਧੱਕਾ ਲੱਗਿਆ ਹੈ।

ਚਾਹਰ ਪਿੱਠ ਦਰਦ ਕਾਰਨ ਟੀਮ ’ਚੋਂ ਬਾਹਰ

ਕਟਕ,19 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਜ਼ਖ਼ਮੀ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਵੈਸਟ ਇੰਡੀਜ਼ ਖ਼ਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਤੀਜੇ ਤੇ ਆਖ਼ਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਤੋਂ ਬਾਹਰ ਹੋ ਗਿਆ ਹੈ ਅਤੇ ਨਵਦੀਪ ਸੈਣੀ ਨੂੰ ਉਸ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਦੀਪਕ ਚਾਹਰ ਨੇ ਬੁੱਧਵਾਰ ਨੂੰ ਖੇਡੇ ਗਏ ਦੂਜੇ ਇਕ ਰੋਜ਼ਾ ਮੈਚ ਦੇ ਬਾਅਦ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਦੀ ਸ਼ਿਕਾਇਤ ਕੀਤੀ। ਕ੍ਰਿਕਟ ਬੋਰਡ ਦੇ ਡਾਕਟਰ ਨੇ ਉਸ ਨੂੰ ਦੇਖਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਇਸ ਵਾਸਤੇ ਉਹ ਆਖ਼ਰੀ ਇਕ ਰੋਜ਼ਾ ਮੈਚ ਤੋਂ ਬਾਹਰ ਹੋ ਗਿਆ ਹੈ।’’ ਜ਼ਿਕਰਯੋਗ ਹੈ ਕਿ ਚਾਹਰ ਹਾਲ ਹੀ ਵਿੱਚ ਟੀ20 ਕੌਮਾਂਤਰੀ ਕ੍ਰਿਕਟ ’ਚ ਹੈਟ੍ਰਿਕ ਲਾਉਣ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਬਣਿਆ ਸੀ। ਉਸ ਨੇ ਆਈਪੀਐੱਲ ’ਚ ਚੇਨੱਈ ਸੁਪਰਕਿੰਗਜ਼ ਲਈ ਦੋ ਸੈਸ਼ਨਾਂ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਕੌਮੀ ਟੀਮ ’ਚ ਜਗ੍ਹਾ ਬਣਾਈ।

ਏਅਰ ਇੰਡੀਆ ਨੇ ਸਪੋਰਟਸ ਕਾਲਜ ਲਖਨਊ ਨੂੰ 7-2 ਨਾਲ ਹਰਾਇਆ

ਅੰਮ੍ਰਿਤਸਰ,19 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਐਸਟਰੋਟਰੱਫ ਮੈਦਾਨ ਵਿੱਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸਤਰੀ ਹਾਕੀ ਟੂਰਨਾਮੈਂਟ ਵਿੱਚ ਅੱਜ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਏਅਰ ਇੰਡੀਆ ਸਪੋਰਟਸ ਪ੍ਰੋਮੋਸ਼ਨ ਬੋਰਡ ਦੀ ਟੀਮ ਨੇ ਸਪੋਰਟਸ ਕਾਲਜ ਲਖਨਊ ਦੀ ਟੀਮ ਨੂੰ 7-2 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਮੈਨ ਆਫ਼ ਦਿ ਮੈਚ ਏਅਰ ਇੰਡੀਆ ਦੇ ਉੱਤਮ ਸਿੰਘ ਨੂੰ ਐਲਾਨਿਆ ਗਿਆ ਤੇ ਦੂਜੇ ਸੈਮੀਫਾਈਨਲ ਮੈਚ ਵਿੱਚ ਐੱਨਸੀਓਈ ਸੋਨੀਪਤ ਦੀ ਟੀਮ ਨੇ ਚੰਡੀਗੜ੍ਹ ਇਲੈਵਨ ਨੂੰ 3-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਵਿੱਚ ਅਕਸ਼ੈ ਐਟਿੰਲ ਸੋਨੀਪਤ ਨੂੰ ਮੈਨ ਆਫ਼ ਦਿ ਮੈਚ ਐਲਾਨਿਆ ਗਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089786768
Copyright © 2020, Panjabi Times. All rights reserved. Website Designed by Mozart Infotech