» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ

November 18, 2019 11:12 PM

ਲਾਹੌਰ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੋਨਿਲਾ ਗਿੱਲ ਨਾਮਕ ਈਸਾਈ ਔਰਤ ਪੱਤਰਕਾਰ ਨੂੰ ਸਿਰਫ਼ ਇਸ ਕਾਰਨ ਨੌਕਰੀ ਛੱਡਣੀ ਪਈ ਕਿਉਂਕਿ ਉਸ ਨੇ ਇਕ ਮੁਸਲਿਮ ਨਾਲ ਨਿਕਾਹ ਕੀਤਾ ਅਤੇ ਇਸਲਾਮ ਧਰਮ ਨਹੀਂ ਅਪਣਾਇਆ। ਇਸ ਕਾਰਨ ਉਹ ਆਪਣੇ ਸਹਿਯੋਗੀਆਂ ਦੇ ਨਿਸ਼ਾਨੇ 'ਤੇ ਸੀ। ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਨੌਕਰੀ ਛੱਡ ਦਿੱਤੀ। ਹੁਸਨੈਨ ਜਮੀਲ ਨਾਲ ਨਿਕਾਹ ਕਰਨ ਵਾਲੀ 38 ਸਾਲਾ ਗਿੱਲ ਦੁਨੀਆ ਨਿਊਜ਼ ਵਿਚ ਕੰਮ ਕਰਦੀ ਸੀ। ਕੰਮ ਵਾਲੀ ਥਾਂ 'ਤੇ ਉਸ ਨੂੰ ਆਪਣੇ ਧਰਮ ਅਤੇ ਇਸਲਾਮ ਨਾ ਅਪਣਾਉਣ ਨੂੰ ਲੈ ਕੇ ਅਪਮਾਨਿਤ ਕੀਤਾ ਜਾਂਦਾ ਸੀ। ਉਹ ਲਾਹੌਰ ਪ੍ਰਰੈੱਸ ਕਲੱਬ ਵਿਚ ਇਕਲੌਤੀ ਰਜਿਸਟਰਡ ਈਸਾਈ ਪੱਤਰਕਾਰ ਹੈ। ਉਸ ਦੇ ਪਤੀ ਨੇ ਕਿਹਾ ਕਿ ਗੋਨਿਲਾ ਦਾ ਕਹਿਣਾ ਹੈ ਕਿ ਮੇਰੀ ਆਸਥਾ ਦੇ ਬਾਰੇ ਵਿਚ ਫਾਲਤੂ ਗੱਲਾਂ ਕਰਦੇ ਹਨ ਪ੍ਰੰਤੂ ਮੈਂ ਉਮੀਦ ਨਹੀਂ ਛੱਡਾਂਗੀ ਅਤੇ ਆਪਣੇ ਧਰਮ ਦੇ ਨਾਲ ਖੜ੍ਹੀ ਰਹਾਂਗੀ।

ਘੱਟ ਗਿਣਤੀਆਂ ਦੀ ਹਾਲਤ ਚੰਗੀ ਨਹੀਂ
ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ, ਸਿੱਖ, ਅਹਿਮਦੀਆ, ਈਸਾਈ ਅਤੇ ਸ਼ੀਆ ਵਰਗੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਹਾਲਤ ਚੰਗੀ ਨਹੀਂ ਹੈ। ਉਨ੍ਹਾਂ ਨੂੰ ਨਾ ਸਿਰਫ਼ ਕੱਟੜਪੰਥੀ ਲੋਕਾਂ ਸਗੋਂ ਪ੍ਰਸ਼ਾਸਨ ਦੇ ਹੱਥੋਂ ਵੀ ਭੇਦਭਾਵ ਅਤੇ ਅਨਿਆਂ ਨਾਲ ਜੂਝਨਾ ਪੈਂਦਾ ਹੈ। ਦੇਸ਼ ਵਿਚ ਹਾਲ ਹੀ ਦੀ ਸਮੇਂ ਵਿਚ ਘੱਟ ਗਿਣਤੀਆਂ ਦੇ ਜਬਰਨ ਧਰਮ ਪਰਿਵਰਤਨ, ਹੱਤਿਆ ਅਤੇ ਅਗਵਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਦੀ ਖ਼ੂਬ ਆਲੋਚਨਾ ਹੋਈ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਨੋਬੇਲ ਜੇਤੂਆਂ ਵੱਲੋਂ ਜਲਵਾਯੂ ਤਬਦੀਲੀ ਨਾਲ ਸਿੱਝਣ ’ਤੇ ਜ਼ੋਰ

ਸਟਾਕਹੋਮ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਮੌਜੂਦਾ ਵਰ੍ਹੇ ਦੇ ਤਿੰਨ ਨੋਬੇਲ ਪੁਰਸਕਾਰ ਜੇਤੂਆਂ ਨੇ ਜਲਵਾਯੂ ਤਬਦੀਲੀ ’ਤੇ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਲੋਕਾਂ ਨਾਲ ਜੁੜੇ ਇਸ ਗੰਭੀਰ ਮੁੱਦੇ ਨੂੰ ਫੌਰੀ ਤੌਰ ’ਤੇ ਹੱਲ ਕਰਨ ਦੀ ਲੋੜ ਹੈ। ਭੌਤਿਕ ਲਈ ਡਿਡੀਅਰ ਕੁਏਲੋਜ਼, ਰਸਾਇਣ ਲਈ ਐੱਮ ਸਟੇਨਲੇਅ ਵਿਟਿੰਗਮ ਅਤੇ ਅਰਥ ਵਿਗਿਆਨ ਲਈ ਐਸਥਰ ਡੁਫਲੇ ਨੇ ਸਾਂਝੇ ਤੌਰ ’ਤੇ ਨੋਬੇਲ ਪੁਰਸਕਾਰ ਜਿੱਤੇ ਹਨ। ਇਨ੍ਹਾਂ ਵਿਗਿਆਨੀਆਂ ਨੇ ਅਗਲੇ ਹਫ਼ਤੇ ਮਿਲਣ ਵਾਲੇ ਪੁਰਸਕਾਰਾਂ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਜਲਵਾਯੂ ਤਬਦੀਲੀ ’ਤੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ। ਇਹ ਬਿਆਨ ਉਸ ਮੌਕੇ ਆਇਆ ਹੈ ਜਦੋਂ ਜਲਵਾਯੂ ਤਬਦੀਲੀ ਬਾਰੇ ਮੈਡਰਿਡ ’ਚ ਆਲਮੀ ਸੰਮੇਲਨ ਚੱਲ ਰਿਹਾ ਹੈ।

ਹਾਫ਼ਿਜ਼ ਸਈਦ ਵਿਰੁੱਧ 11 ਨੂੰ ਹੋਣਗੇ ਦੋਸ਼ ਤੈਅ

ਲਾਹੌਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅਤਿਵਾਦੀ ਸੰਗਠਨਾਂ ਨੂੰ ਵਿੱਤੀ ਮਦਦ ਦੇਣ ਦੇ ਦੋੋਸ਼ਾਂ ਦਾ ਸਾਹਮਣਾ ਕਰ ਰਹੇ ਮੁੰਬਈ ਹਮਲੇ ਦੇ ਸਜਿਸ਼ਕਾਰ ਹਾਫ਼ਿਜ਼ ਸਈਦ ’ਤੇ ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ’ਚ ਦੋਸ਼ ਤੈਅ ਨਹੀਂ ਹੋ ਸਕੇ। ਸ਼ਨਿਚਰਵਾਰ ਨੂੰ ਹਾਫਿਜ਼ ਦੇ ਹੋਰ ਸਾਥੀ ਦੋਸ਼ੀ ਨੂੰ ਅਦਾਲਤ ’ਚ ਪੇਸ਼ ਨਾ ਕੀਤੇ ਜਾ ਸਕਣ ਕਾਰਨ ਉਸ ’ਤੇ ਦੋਸ਼ ਤੈਅ ਨਹੀਂ ਕੀਤੇ ਜਾ ਸਕੇ। ਕੇਸ ਦੀ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ।

‘ਸੇਵਾ ਟਰੱਕ’ ਰਾਹੀਂ ਮੁਫ਼ਤ ਖਾਣਾ ਮੁਹੱਈਆ ਕਰਵਾ ਰਿਹੈ ਅਮਰੀਕੀ ਸਿੱਖ

ਵਾਸ਼ਿੰਗਟਨ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਇੱਕ ਅਮਰੀਕੀ ਸਿੱਖ ਵੱਲੋਂ ‘ਸੇਵਾ ਟਰੱਕ’ ਰਾਹੀਂ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਦੇ ਲੋਕਾਂ ਮੁਫ਼ਤ ਖਾਣਾ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਸ ਵੱਲੋਂ ਸਥਾਨਕ ਲੋੜਵੰਦ ਸਕੂਲ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਲੋੜ ਦੇ ਆਧਾਰ ’ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅਮੈਰੀਕਨ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਛਪੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਡੀਸੀ ਨਿਵਾਸੀ ਸੋਨੀ ਕੱਕੜ ਨੇ ਇੱਕ ਪੁਰਾਣਾ ਫੈੱਡਐਕਸ ਟਰੱਕ ਖਰੀਦ ਕੇ ਉਸ ਨੂੰ

ਚੀਨ ਨੂੰ ਉਧਾਰ ਦੇਣਾ ਬੰਦ ਕਰੇਗਾ ਆਲਮੀ ਬੈਂਕ

ਵਾਸ਼ਿੰਗਟਨ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਵਿਸ਼ਵ ਬੈਂਕ ਨੇ ਅੱਜ ਕਿਹਾ ਕਿ ਉਸ ਨੇ ਚੀਨ ਨੂੰ ਉਧਾਰ ਦੇਣ ਦਾ ਅਮਲ ਘਟਾ ਦਿੱਤਾ ਹੈ। ਅਮਰੀਕੀ ਸਦਰ ਡੋਨਲਡ ਟਰੰਪ ਨੇ ਚੀਨ ਨੂੰ ਹੋਰ ਕਰਜ਼ਾ ਨਾ ਦਿੱਤੇ ਜਾਣ ਦੀ ਮੰਗ ਕੀਤੀ ਸੀ।

ਸੈਂਕੜੇ ਪਾਕਿ ਲੜਕੀਆਂ ਤੇ ਮਹਿਲਾਵਾਂ ਚੀਨੀਆਂ ਨੂੰ ਵੇਚੀਆਂ ਗਈਆਂ

ਲਾਹੌਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਵਿੱਚ ਹੁਣ ਤੱਕ 629 ਲੜਕੀਆਂ ਤੇ ਮਹਿਲਾਵਾਂ ਚੀਨੀ ਮਰਦਾਂ ਨੂੰ ਵੇਚੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਚੀਨੀ ਵਿਆਹ ਕੇ ਆਪਣੇ ਨਾਲ ਲੈ ਗਏ ਹਨ। ਇਸ ਸਬੰਧੀ ਸੂਚੀ ਦਿ ਐਸੋਸੀਏਟ ਪ੍ਰੈੱਸ ਨੇ ਹਾਸਲ ਕੀਤੀ ਹੈ ਜਿਸ ਨੂੰ ਪਾਕਿਸਤਾਨ ਦੇ ਖੁਫੀਆ ਵਿਭਾਗ ਨੇ ਮਨੁੱਖੀ ਤਸਕਰੀ ਦਾ ਕਾਰੋਬਾਰ ਬੇਨਕਾਬ ਕਰਨ ਦੌਰਾਨ ਤਿਆਰ ਕੀਤਾ ਸੀ। ਇਹ ਸੂਚੀ 2018 ਤੋਂ ਹੁਣ ਤੱਕ ਦੇ ਸਭ ਤੋਂ ਦਰੁਸਤ ਅੰਕੜੇ ਪੇਸ਼ ਕਰਦੀ ਹੈ, ਪਰ ਜੂਨ ਵਿੱਚ ਇਸ ਤਸਕਰੀ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਸਰਕਾਰ ਦੇ ਦਬਾਅ ਕਾਰਨ ਰੋਕਣੀ ਪਈ ਸੀ ਕਿਉਂਕਿ ਅਧਿਕਾਰੀ ਨੂੰ ਡਰ ਸੀ ਕਿ ਇਸ ਨਾਲ ਪਾਕਿਸਤਾਨ ਤੇ ਪੇਈਚਿੰਗ ਵਿਚਾਲੇ ਰਿਸ਼ਤਿਆਂ ’ਤੇ ਅਸਰ ਪੈ ਸਕਦਾ ਹੈ।

ਲੰਡਨ ਬ੍ਰਿਜ ਦਾ ਹਮਲਾਵਰ ਮਕਬੂਜ਼ਾ ਕਸ਼ਮੀਰ ’ਚ ਸਪੁਰਦੇ ਖ਼ਾਕ

ਇਸਲਾਮਾਬਾਦ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨੀ ਮੂਲ ਦੇ ਦਹਿਸ਼ਤਗਰਦ ਉਸਮਾਨ ਖ਼ਵਾਜ਼ਾ ਨੂੰ ਮਕਬੂਜ਼ਾ ਕਸ਼ਮੀਰ ਸਥਿਤ ਉਹਦੇ ਜ਼ੱਦੀ ਪਿੰਡ ਕਿਜਲਾਨੀ ਵਿੱਚ ਸਪੁਰਦੇ ਖਾਕ ਕਰ ਦਿੱਤਾ ਗਿਆ ਹੈ। ਉਸਮਾਨ ਨੇ ਲੰਡਨ ਬ੍ਰਿਜ ’

ਪੱਤਰਕਾਰ ‘ਮੇਰੇ ਨਾਲ ਪੰਗਾ ਨਾ ਲੈਣ’: ਨੈਨਸੀ

ਵਾਸ਼ਿੰਗਟਨ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੂੰ ਜਦੋਂ ਇਹ ਸਵਾਲ ਪੁੱਛਿਆ ਕੀ ਉਹ ਡੋਨਲਡ ਟਰੰਪ ਨੂੰ ਨਫ਼ਰਤ ਕਰਦੀ ਹੈ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਸਾਫ਼ ਕਰ ਦਿੱਤਾ ਕਿ ‘ਮੇਰੇ ਨਾਲ ਨਾ ਉਲਝੋ।’ ਕੈਲੀਫੋਰਨੀਆ ਨਾਲ ਸਬੰਧਤ 79 ਸਾਲਾ ਡੈਮੋਕਰੈਟ, ਅਮਰੀਕੀ ਸਦਰ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਨਾਲ ਸਬੰਧਤ ਦੋਸ਼ਪੱਤਰ ਦਾਖ਼ਲ ਕੀਤੇ ਜਾਣ ਦਾ ਐਲਾਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ।

ਡਾਕ ਘਰ ਦਾ ਨਾਂ ਸੰਦੀਪ ਧਾਲੀਵਾਲ ਨੂੰ ਸਮਰਪਿਤ ਕਰਨ ਬਾਰੇ ਬਿੱਲ ਪੇਸ਼

ਹਿਊਸਟਨ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਸਦਨ (ਕਾਂਗਰਸ) ਵਿਚ ਹਿਊਸਟਨ ਦੇ ਇਕ ਡਾਕ ਘਰ ਦਾ ਨਾਂ ਭਾਰਤੀ-ਅਮਰੀਕੀ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਟੈਕਸਸ ਵਿਚ ਡਿਊਟੀ ਦੌਰਾਨ ਇਕ ਟਰੈਫ਼ਿਕ ਸਟੌਪ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਬਲਿਦਾਨ ਨੂੰ ਸਿਜਦਾ ਕਰਨ ਲਈ ਸਦਨ ’ਚ ਇਹ ਬਿੱਲ ਖ਼ਾਸ ਤੌਰ ’ਤੇ ਲਿਆਂਦਾ ਗਿਆ ਹੈ। ਧਾਲੀਵਾਲ (42) ਹੈਰਿਸ ਕਾਊਂਟੀ ਵਿਚ ਪਹਿਲੇ ਸਿੱਖ ਡਿਪਟੀ ਸ਼ੈਰਿਫ਼ ਸਨ। ਇੱਥੇ ਕਰੀਬ 10,000 ਸਿੱਖ ਰਹਿੰਦੇ ਹਨ। ਸੰਦੀਪ ਉਸ ਵੇਲੇ ਕੌਮੀ ਸੁਰਖ਼ੀ ਬਣ ਗਏ ਸਨ ਜਦ ਉਨ੍ਹਾਂ ਨੂੰ ਡਿਊਟੀ ਕਰਦਿਆਂ ਦਾੜ੍ਹੀ 

ਥੁਨਬਰਗ ਮਾਰਚ ਵਿੱਚ ਹਿੱਸਾ ਲੈਣ ਲਈ ਮੈਡਰਿਡ ਪੁੱਜੀ

ਮੈਡਰਿਡ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਆਲਮੀ ਆਗੂਆਂ ਨੂੰ ਜਲਵਾਯੂ ਤਬਦੀਲੀ ਖ਼ਿਲਾਫ਼ ਸਖ਼ਤ ਕਦਮ ਉਠਾਏ ਜਾਣ ਦੀ ਮੰਗ ਲਈ ਕੱਢੇ ਜਾਣ ਵਾਲੇ ਮਾਰਚ ’ਚ ਸ਼ਮੂਲੀਅਤ ਲਈ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਮੈਡਰਿਡ ਪਹੁੰਚ ਗਈ ਹੈ। ਉਹ ਹਜ਼ਾਰਾਂ ਨੌਜਵਾਨਾਂ ਨਾਲ ਇਸ ਮਾਰਚ ’ਚ ਹਿੱਸਾ ਲਵੇਗੀ। ਸਪੇਨ ਦੀ ਰਾਜਧਾਨੀ ’ਚ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਸੰਮੇਲਨ ਹੋ ਰਿਹਾ ਹੈ ਜਿਸ ’ਚ ਆਲਮੀ ਕਾਰਬਨ ਮੰਡੀਆਂ ਦੇ ਨੇਮਾਂ ਨੂੰ ਤਰਕਸੰਗਤ ਬਣਾਉਣ ਬਾਰੇ ਗੱਲਬਾਤ ਹੋਵੇਗੀ।

ਕੈਨੇਡਾ: ਹਾਦਸੇ ’ਚ ਪੰਜਾਬੀ ਵਿਦਿਆਰਥੀ ਦੀ ਮੌਤ

ਵੈਨਕੂਵਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕੈਨੇਡਾ ਦੇ ਪੂਰਬੀ ਹਿੱਸੇ ਨੂੰ ਪੱਛਮੀ ਸਿਰੇ ਨਾਲ ਜੋੜਦੇ ਮਾਰਗ ਟਰਾਂਸ ਕੈਨੇਡਾ-1 ਉੱਤੇ ਬਰਫ਼ ਕਾਰਨ ਤਿਲਕ ਕੇ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਪੰਜਾਬੀ ਵਿਦਿਆਰਥੀ ਦੀ ਮੌਤ ਹੋ ਗਈ। ਹਾਦਸਾ ਮੈਰਿਟ ਸ਼ਹਿਰ ਕੋਲ ਪੈਂਦੇ ਲਾਰਸਨ ਹਿੱਲ ਖੇਤਰ ’ਚ ਵਾਪਰਿਆ। ਮ੍ਰਿਤਕ ਅਰਸ਼ਿਦ ਕਟਾਰੀਆ (21) ਸਟੂਡੈਂਟ ਵੀਜ਼ੇ ’ਤੇ ਆਇਆ ਸੀ ਤੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਦੋ ਜਣੇ ਹੋਰ ਜ਼ਖ਼ਮੀ ਹੋਏ ਹਨ। 

ਚੀਨ ਨੇ ਅਮਰੀਕੀ ਕੂਟਨੀਤਕਾਂ ’ਤੇ ਪਾਬੰਦੀਆਂ ਲਾਈਆਂ

ਪੇਈਚਿੰਗ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਕ ’ਚ ਅਮਰੀਕੀ ਕੂਟਨੀਤਕਾਂ ਖ਼ਿਲਾਫ਼ ਪਾਬੰਦੀਆਂ ਲਾਈਆਂ ਹਨ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਅਮਰੀਕੀ ਕੂਟਨੀਤਕਾਂ ਨੂੰ ਸਥਾਨਕ ਅਧਿਕਾਰੀਆਂ

ਸੁਡਾਨ ਵਿੱਚ ਫੈਕਟਰੀ ਵਿੱਚ ਅੱਗ, 18 ਭਾਰਤੀਆਂ ਸਣੇ 23 ਮੌਤਾਂ

ਖਾਰਤੂਮ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸੂਡਾਨ 'ਚ ਇੱਕ ਚੀਨੀ ਮਿੱਟੀ ਦੀ ਫੈਕਟਰੀ 'ਚ ਐਲ ਪੀ ਜੀ ਗੈਸ ਦੇ ਟੈਂਕਰ 'ਚ ਧਮਾਕਾ ਹੋਣ ਕਾਰਨ 18 ਭਾਰਤੀਆਂ ਸਮੇੇਤ 23 ਲੋਕਾਂ ਦੀ ਮੌਤ ਹੋ ਗਈ, ਜਦ ਕਿ 130 ਲੋਕ ਜ਼ਖਮੀ ਹੋ ਗਏ ਅਤੇ ਇਸ ਬਾਰੇ ਪੂਰੇ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।

ਚੀਨੀ ਮਰਦਾਂ ਨੂੰ ਵਿਆਹ ਦੇ ਬਹਾਨੇ 629 ਪਾਕਿ ਕੁੜੀਆਂ ਵੇਚੀਆਂ ਗਈਆਂ

ਇਸਲਾਮਾਬਾਦ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੀਆਂ ਲਗਭਗ 629 ਕੁੜੀਆਂ ਅਤੇ ਔਰਤਾਂ ਨੂੰ ਲਾੜੀ ਦੇ ਰੂਪ ਵਿੱਚ ਚੀਨੀ ਪੁਰਸ਼ਾਂ ਨੂੰ ਵੇਚਿਆ ਗਿਆ ਹੈ, ਜੋ ਉਨ੍ਹਾਂ ਨੂੰ ਚੀਨ ਲੈ ਗਏ।
ਦੇਸ਼ ਦੇ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਤਸਕਰਾਂ ਦੇ ਨੈਟਵਰਕ ਦਾ ਪਰਦਾ ਫਾਸ਼ ਕਰਨ ਦਾ ਸੰਕਲਪ ਲੈਣ ਵਾਲੇ ਪਾਕਿਸਤਾਨੀ ਜਾਂਚ ਕਰਤਾਵਾਂ ਨੇ ਇਹ ਸੂਚੀ ਤਿਆਰ ਕੀਤੀ ਹੈ। ਇਹ ਸੂਚੀ 2018 ਤੋਂ ਬਾਅਦ ਤਸਕਰੀ ਦੀਆਂ ਯੋਜਨਾਵਾਂ ਵਿੱਚ ਫਸੀਆਂ ਔਰਤਾਂ ਦੀ ਸਭ ਤੋਂ ਠੀਕ ਗਿਣਤੀ ਉਪਲਬਧ ਕਰਾਉਂਦੀ ਹੈ। ਜਾਂਚ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਅਧਿਕਾਰੀਆਂ ਦੇ ਦਬਾਅ ਕਾਰਨ ਹੈ, ਜੋ ਪਾਕਿਸਤਾਨ ਦੇ ਚੀਨ ਨਾਲ ਮੁਨਾਫਾ ਸੰਬੰਧਾਂ ਨੂੰ ਠੇਸ ਪੁਚਾਉਣ ਤੋਂ ਡਰਦੇ ਹਨ। ਅਕਤੂਬਰ ਵਿੱਚ ਫੈਸਲਾਬਾਦ ਦੀ ਇੱਕ ਅਦਾਲਤ ਨੇ ਤਸਕਰੀ ਕੇਸ ਦੇ ਦੋਸ਼ੀ 31 ਚੀਨੀ ਨਾਗਰਿਕਾਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਦੇ ਇੱਕ ਅਧਿਕਾਰੀ ਤੇ ਕੇਸ ਦੀ ਜਾਣਕਾਰੀ ਰੱਖਣ ਵਾਲੇ ਇੱਕ ਪੁਲਸ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜਿਹੜੀਆਂ ਔਰਤਾਂ ਦਾ ਪੁਲਸ ਨੇ ਇੰਟਰਵਿਊ ਲਿਆ, ਉਨ੍ਹਾਂ ਵਿੱਚੋਂ ਕਈਆਂ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੰ ਜਾਂ ਧਮਕੀ ਦਿੱਤੀ ਗਈ ਸੀ ਜਾਂ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਸੀ। ਇਸ ਸਮੇਂ ਸਰਕਾਰ ਨੇ ਤਸਕਰੀ ਦੇ ਨੈਟਵਰਕ ਦਾ ਪਿੱਛਾ ਕਰਨ ਵਾਲੀ ਫੈਡਰਲ ਜਾਂਚ ਏਜੰਸੀ ਉੱਤੇ ਦਬਾਅ ਪਾਉਂਦੇ ਹੋਏ ਜਾਂਚ ਰੋਕਣ ਦੀ ਮੰਗ ਕੀਤੀ ਹੈ।

ਪਾਕਿ ਦੀ ਇਮਰਾਨ ਸਰਕਾਰ ਆਰਥਿਕ ਤੰਗੀ ਕਾਰਨ ਅਣਵਰਤੀਆਂ ਸਰਕਾਰੀ ਜਾਇਦਾਦਾਂ ਵੇਚਣ ਲੱਗੀ

ਇਸਲਾਮਾਬਾਦ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਦੇਸ਼ ਨੂੰ ਆਰਥਿਕ ਤੰਗੀ ਵਿੱਚੋਂ ਕੱਢਣ ਲਈ ਅਣਵਰਤੀਆਂ ਸਰਕਾਰੀ ਜਾਇਦਾਦਾਂ ਵੇਚਣ ਦਾ ਫ਼ੈਸਲਾ ਕੀਤਾ ਹੈ। ਵਰਨਣ ਯੋਗ ਹੈ ਕਿ ਪਿਛਲੇ ਸਾਲ ਸੱਤਾ ਸੰਭਾਲਣ ਪਿੱਛੋਂ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਕਾਫਲੇ ਦੀਆਂ ਕਈ ਗੱਡੀਆਂ, ਹੈਲੀਕਾਪਟਰ ਅਤੇ ਮੱਝਾਂ ਤਕ ਨੂੰ ਵੇਚ ਦਿੱਤਾ ਸੀ, ਪ੍ਰੰਤੂ ਇਸ ਦੀਆਸਤੋਂ ਘੱਟ ਆਮਦਨ ਹੋਈ ਸੀ। ਮਦਦ ਦੀ ਆਸ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਅਤੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ।

ਰਾਜ ਭਾਸ਼ਣ ਵਿੱਚ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਸਾਂਝਾ ਆਧਾਰ ਲੱਭ ਕੇ ਕੰਮ ਕਰਨ ਦਾ ਵਾਅਦਾ

ਓਟਵਾ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 43ਵੇਂ ਪਾਰਲੀਆਮੈਂਟ ਸੈਸ਼ਨ ਦੀ ਸ਼ੁਰੂਆਤ ਉਸ ਰਾਜ ਭਾਸ਼ਣ ਨਾਲ ਕੀਤੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਨੀਤੀਆਂ ਦਾ ਜਿ਼ਕਰ ਹੈ ਜਿਨ੍ਹਾਂ ਰਾਹੀਂ ਘੱਟਗਿਣਤੀ ਲਿਬਰਲ ਸਰਕਾਰ ਹੋਰਨਾਂ ਪਾਰਟੀਆਂ ਨਾਲ ਰਲ ਕੇ ਸਾਂਝਾ ਆਧਾਰ ਲੱਭ ਸਕਦੀ ਹੈ।

ਰੀਗਨ ਦੀ ਥਾਂ ਰੋਟਾ ਬਣੇ ਹਾਊਸ ਆਫ ਕਾਮਨਜ਼ ਦੇ ਸਪੀਕਰ

ਓਟਵਾ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਲਿਬਰਲ ਐਮਪੀ ਐਂਥਨੀ ਰੋਟਾ ਨੂੰ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ। ਉਨ੍ਹਾਂ ਆਪਣੇ ਸਾਥੀ ਲਿਬਰਲ ਦਾਅਵੇਦਾਰ ਜੈੱਫ ਰੀਗਨ, ਜੋ ਕਿ ਪਿਛਲੇ ਪਾਰਲੀਆਮੈਂਟ ਸੈਸ਼ਨ ਦੌਰਾਨ ਸਪੀਕਰ ਸਨ ਤੇ ਅੱਗੇ ਵੀ ਬਣਨਾ ਚਾਹੁੰਦੇ ਸਨ, ਨੂੰ ਹਰਾ ਕੇ ਇਹ ਅਹੁਦਾ ਹਾਸਲ ਕੀਤਾ।ਉੱਤਰੀ ਓਨਟਾਰੀਓ ਦੇ ਨਿਪੀਸਿੰਗ-ਟਿਮਿਸਕੇਮਿੰਗ ਹਲਕੇ ਦੇ ਨੁਮਾਇੰਦੇ 58 ਸਾਲਾ ਰੋਟਾ ਪਿਛਲੀ ਪਾਰਲੀਆਮੈਂਟ ਵਿੱਚ ਡਿਪਟੀ ਸਪੀਕਰ ਸਨ। ਇਸ ਵਾਰੀ ਰੋਟਾ ਦੀ ਚੋਣ ਇਹ ਦਰਸਾਉਂਦੀ ਹੈ ਕਿ ਲਿਬਰਲਾਂ ਦੇ ਘੱਟ ਗਿਣਤੀ ਰਹਿ ਜਾਣ ਉਪਰੰਤ ਮੁੱਖ ਵਿਰੋਧੀ ਧਿਰ ਕਿਸ ਤਰ੍ਹਾਂ ਆਪਣੇ ਪਾਸੇ ਸੁੱਟਦੀ ਹੈ। 121 ਸੀਟਾਂ ਜਿੱਤਣ ਵਾਲੇ ਕੰਜ਼ਰਵੇਟਿਵਾਂ ਕੋਲ ਐਣੀ ਸਟਰੈਂਥ ਨਹੀਂ 

ਹੁਣ ਓਨਟਾਰੀਓ ਦੇ ਕੈਥੋਲਿਕ ਅਧਿਆਪਕ ਹੜਤਾਲ ਦੇ ਰਾਹ ਪਏ!

ਟੋਰਾਂਟੋ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਵਿੰਟਰ ਬ੍ਰੇਕ ਨੂੰ ਲੈ ਕੇ ਓਨਟਾਰੀਓ ਦੇ ਕੈਥੋਲਿਕ ਟੀਚਰਜ਼ ਕਾਨੂੰਨੀ ਤੌਰ ਉੱਤੇ ਹੜਤਾਲ ਦੀ ਸਥਿਤੀ ਵਿੱਚ ਹਨ। ਉਨ੍ਹਾਂ ਕੋਲ ਹਾਲ ਦੀ ਘੜੀ ਕੋਈ ਜੌਬ ਐਕਸ਼ਨ ਪਲੈਨ ਨਹੀਂ ਹੈ ਇਸ ਲਈ ਉਨ੍ਹਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਵੱਡਾ ਸਬਕ ਹੋਣਾ ਚਾਹੀਦਾ ਹੈ। ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਨੋ ਬੋਰਡ ਸਬੰਧੀ ਰਿਪੋਰਟ ਹਾਸਲ ਹੋਈ ਹੈ, 

ਬਾਬਰੀ ਮਸਜਿਦ ਦੀ 27ਵੀਂ ਬਰਸੀ ਅੱਜ; ਅਯੁੱਧਿਆ ’ਚ ਸਖਤ ਸੁਰੱਖਿਆ ਪ੍ਰਬੰਧ

ਅਯੁੱਧਿਆ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹੁਣ ਜਦਕਿ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਬਾਰੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਮੁਸਲਿਮ ਤੇ ਹਿੰਦੂ ਦੋਵਾਂ ਧਿਰਾਂ ਦੇ ਧਾਰਮਿਕ ਆਗੂ ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਨੂੰ ਬਹੁਤਾ ਨਾ ਉਭਾਰਨ ਦੇ ਪੱਖ ਵਿਚ ਹਨ। ਹਾਲਾਂਕਿ ਪੁਲੀਸ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤਣਾ ਚਾਹੁੰਦੀ ਤੇ ਸੁਰੱਖਿਆ ਇੰਤਜ਼ਾਮ ਉਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਫ਼ੈਸਲੇ ਵਾਲੇ ਦਿਨ ਸਨ। ਧਾਰਮਿਕ ਜਥੇਬੰਦੀਆਂ ਨੇ ਭਰੋਸਾ ਦਿੱਤਾ ਹੈ ਕਿ ਭਲਕੇ (ਛੇ ਦਸੰਬਰ) ਬਰਸੀ ਸਬੰਧੀ ਕੋਈ ਵੱਡਾ ਸਮਾਗਮ ਨਹੀਂ ਹੋਵੇਗਾ। ਸੱਜੇ ਪੱਖੀ ਹਿੰਦੂ ਸੰਗਠਨ ਇਸ ਤੋਂ ਪਹਿਲਾਂ 6 ਦਸੰਬਰ ਨੂੰ ‘ਖ਼ੁਸ਼ੀ ਦੇ ਮੌਕੇ ਵਜੋਂ ਮਨਾਉਂਦੇ ਰਹੇ ਹਨ।’ ਇਸੇ ਦਿਨ ਸੰਨ 1992 ਵਿਚ ਵਿਵਾਦਤ ਥਾਂ ’ਤੇ ਬਾਬਰੀ ਮਸਜਿਦ ਡੇਗ ਦਿੱਤੀ ਗਈ ਸੀ। 

ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ

ਨਿਊਯਾਰਕ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਏ321ਐਕਸਐੱਲਆਰ ਹਵਾਈ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਏਅਰਲਾਈਨਜ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏਅਰਲਾਈਨਜ਼ 6.5 ਅਰਬ ਡਾਲਰ ਖਰਚ ਕੇ ਪੁਰਾਣੇ ਬੋਇੰਗ ਜਹਾਜ਼ਾਂ ਨੂੰ ਬਦਲ ਰਹੀ ਹੈ। ਨਵੇਂ ਏਅਰਬੱਸ ਜਹਾਜ਼ਾਂ ਦੀ ਸਪਲਾਈ 2024 ਤੱਕ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਨਾਲ ਬੋਇੰਗ ਜਹਾਜ਼ਾਂ ਦੀਆਂ ਉਡਾਣਾਂ ਰੋਕ ਦਿੱਤੀਆਂ ਜਾਣਗੀਆਂ।

ਹਮਲੇ ਵਿੱਚ ਜਾਪਾਨੀ ਡਾਕਟਰ ਸਣੇ ਛੇ ਹਲਾਕ

ਕਾਬੁਲ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਕਈ ਦਹਾਕਿਆਂ ਤੋਂ ਅਫਗਾਨਿਸਤਾਨ ਵਿੱਚ ਕੰਮ ਕਰਦੇ ਇਕ ਜਾਪਾਨੀ ਡਾਕਟਰ ਸਣੇ ਹਮਲੇ ਵਿੱਚ ਛੇ ਵਿਅਕਤੀ ਮਾਰੇ ਗਏ ਹਨ। ਡਾਕਟਰ ਤੇਸਤੂ ਨਾਕਾਮੁਰਾ (73) ਜੋ ਕਿ ਅਮਨ ਜਾਪਾਨ ਮੈਡੀਕਲ ਸਰਵਿਸਜ਼ ਦਾ ਮੁਖੀ ਸੀ, 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087633440
Copyright © 2019, Panjabi Times. All rights reserved. Website Designed by Mozart Infotech