» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ

November 19, 2019 09:45 AM

ਅੰਮ੍ਰਿਤਸਰ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਲਗਪਗ 548 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚ ਸ਼ੁਰੂ ਕੀਤੀ ਗਈ ਬੀਆਰਟੀਐੱਸ (ਬੱਸ ਰੈਪਿਡ ਟਰਾਂਜ਼ਿਟ ਸਿਸਟਮ) ਹੌਲੀ ਹੌਲੀ ਲੋਕਾਂ ਵਿਚ ਮਕਬੂਲੀਅਤ ਹਾਸਲ ਕਰ ਰਿਹਾ ਹੈ ਅਤੇ ਇਸ ਵਿਚ ਸਵਾਰ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਹਾਲ ਹੀ ਵਿਚ ਬੀਆਰਟੀਐਸ ਬੱਸ ਸੇਵਾ ਨੂੰ ਕੇਂਦਰ ਵਲੋਂ ਸ਼ਹਿਰਾਂ ਵਿਚ ਆਵਾਜ਼ਾਈ ਲਈ ਸਰਵ ਸ਼੍ਰੇਸਠ ਬੱਸ ਸੇਵਾ ਦਾ ਅਵਾਰਡ ਦਿੱਤਾ ਗਿਆ ਹੈ। ਬੱਸ ਸੇਵਾ ਹੇਠ ਇਸ ਵੇਲੇ ਲਗਪਗ 72 ਬੱਸਾਂ ਸ਼ਹਿਰ ਵਿਚ 31 ਕਿਲੋਮੀਟਰ ਦੇ ਘੇਰੇ ਵਿਚ ਚੱਲ ਰਹੀਆਂ ਹਨ। ਲਗਪਗ 30 ਹਜ਼ਾਰ ਵਿਅਕਤੀ ਰੋਜ਼ਾਨਾ ਇਨ੍ਹਾਂ ਬੱਸਾਂ ਰਾਹੀਂ ਇਕ ਤੋਂ ਦੂਜੀ ਥਾਂ ’ਤੇ ਆ ਜਾ ਰਹੇ ਹਨ ਅਤੇ ਇਸ ਵਾਸਤੇ ਸਿਰਫ 10 ਤੋਂ 15 ਰੁਪਏ ਪ੍ਰਤੀ ਵਿਅਕਤੀ ਕਿਰਾਇਆ ਖਰਚ ਕਰਨਾ ਪੈ ਰਿਹਾ ਹੈ। ਇਸ ਬੱਸ ਸੇਵਾ ਨੂੰ ਪੰਜਾਬ ਬੱਸ ਮੈਟਰੋ ਸੁਸਾਇਟੀ (ਪੀਬੀਐਮਐਸ) ਦੇ ਨਾਂ ਹੇਠ ਚਲਾਇਆ ਜਾ ਰਿਹਾ ਹੈ। ਇਸ ਵੇਲੇ ਪੀਬੀਐਮਐਸ ਕੋਲ ਅਜਿਹੀਆਂ 93 ਬੱਸਾਂ ਹਨ। ਦਸੰਬਰ 2016 ਵਿਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਅਧੂਰੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਅਤੇ ਪਹਿਲੇ ਪੜਾਅ ਵਿਚ 60 ਬੱਸਾਂ ਚਲਾਈਆਂ ਗਈਆਂ ਸਨ। ਸ਼ੁਰੂ ਵਿਚ ਕੁਝ ਰੂਟ ਹੀ ਚਲਾਏ ਗਏ ਸਨ ਜਿਸ ਕਾਰਨ ਬੀਆਰਟੀਐਸ ਨੂੰ ਨੁਕਸਾਨ ਪੁੱਜਾ ਸੀ। ਸੂਬੇ ਵਿਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਉਸ ਵੇਲੇ ਦੇ ਸਥਾਨਕ ਸਰਕਾਰਾਂ ਦੇ ਤਤਕਾਲੀ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਇਸ ਯੋਜਨਾ ਨੂੰ ਨਵਿਆਉਣ ਮਗਰੋਂ ਜੋਸ਼ੋ ਖਰੋਸ਼ ਨਾਲ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਪਹਿਲੇ ਤਿੰਨ ਮਹੀਨੇ ਮੁਫ਼ਤ ਆਵਾਜਾਈ ਦੀ ਸਹੂਲਤ ਦਿੱਤੀ ਗਈ ਸੀ। ਉਸ ਵੇਲੇ ਇਨ੍ਹਾਂ ਬੱਸਾਂ ਰਾਹੀਂ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ 75 ਹਜ਼ਾਰ ਤੱਕ ਪੁੱਜ ਗਈ ਸੀ ਪਰ ਕਿਰਾਇਆ ਸ਼ੁਰੂ ਕਰਨ ਤੋਂ ਬਾਅਦ ਇਹ ਗਿਣਤੀ ਘੱਟ ਕੇ 15 ਤੋਂ 16 ਹਜ਼ਾਰ ਰਹਿ ਗਈ। ਹੁਣ ਨਵੀਂ ਯੋਜਨਾ ਤਹਿਤ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਦੀ ਸਹੂਲਤ ਦਿੱਤੀ ਗਈ ਹੈ, ਕਾਲਜ ਵਿਦਿਆਰਥੀਆਂ ਨੂੰ 66 ਫੀਸਦੀ ਛੋਟ, ਸੀਨੀਅਰ ਸਿਟੀਜ਼ਨ ਨਾਗਰਿਕਾਂ ਨੂੰ 50 ਫੀਸਦ ਛੋਟ, ਅਪਾਹਜਾਂ ਨੂੰ 50 ਫੀਸਦ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਪੂਰੇ ਦਿਨ ਦਾ ਪਾਸ, ਮਹੀਨੇ ਦਾ ਪਾਸ ਆਦਿ ਸਹੂਲਤਾਂ ਵੀ ਦਿੱਤੀਆਂ ਗਈਆਂ। ਬੀਆਰਟੀਐੱਸ ਦੇ ਸੀਈਓ ਇੰਦਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਵੇਲੇ ਰੋਜ਼ਾਨਾ 86 ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਸੱਤ ਬੱਸਾਂ ਨੂੰ ਕਿਸੇ ਵੀ ਵੇਲੇ ਹੰਗਾਮੀ ਸਥਿਤੀ ਵਾਸਤੇ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 25 ਤੋਂ 30 ਹਜ਼ਾਰ ਵਿਅਕਤੀ ਇਸ ਸਹੂਲਤ ਲੈ ਰਹੇ ਹਨ। ਇਸ ਬੱਸ ਸੇਵਾ ਦੀ ਮੌਜੂਦਾ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਕਿਸੇ ਵਿੱਤੀ ਲਾਭ ਵਾਸਤੇ ਨਹੀਂ ਸਗੋਂ ਜਨਤਕ ਸੇਵਾ ਵਾਸਤੇ ਹੈ। ਇਸ ਵੇਲੇ ਮਾਸਿਕ ਖਰਚਾ ਲਗਪਗ 4 ਕਰੋੜ ਰੁਪਏ ਅਤੇ ਮਾਸਿਕ ਆਮਦਨ 60 ਤੋਂ 70 ਲੱਖ ਰੁਪਏ ਹੈ। ਇਹ ਵਿੱਤੀ ਘਾਟਾ ਸਰਕਾਰ ਦੀ ਮਦਦ ਨਾਲ ਪੂਰਾ ਹੋ ਰਿਹਾ ਹੈ। ਸਰਕਾਰ ਵਲੋਂ ਪੈਟਰੋਲ ਆਦਿ ਤੇ ਲਾਏ ਗਏ ਸੈੱਸ ਦੀ ਆਮਦਨ ਰਾਹੀਂ ਇਸ ਘਾਟੇ ਨੂੰ ਪੂਰਿਆ ਜਾ ਰਿਹਾ ਹੈ। ਬੱਸ ਸੇਵਾ ਦਾ ਲਾਭ ਲੈਣ ਵਾਲੇ ਬਲਦੇਵ ਸਿੰਘ ਨੇ ਆਖਿਆ ਕਿ ਇਨ੍ਹਾਂ ਬੱਸਾਂ ਦਾ ਰੱਖ ਰਖਾਓ ਹੋਣਾ ਜ਼ਰੂਰੀ ਹੈ। ਵਿਦਿਆਰਥਣ ਵਿਦਿਆ ਸ਼ਰਮਾ ਨੇ ਆਖਿਆ ਕਿ ਇਹ ਬੱਸ ਸੇਵਾ ਖਾਸ ਕਰ ਕੇ ਕੁੜੀਆਂ ਵਾਸਤੇ ਵਧੇਰੇ ਸੁਰੱਖਿਅਤ ਹੈ।ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜੇ ਐਲਾਨੇ

ਬਠਿੰਡਾ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਬਠਿੰਡਾ ਯੂਥ ਕਾਂਗਰਸ ਦੀਆਂ ਵੋਟਾਂ ਦੇ ਨਤੀਜੇ ਐਲਾਨ ਦਿੱਤੇ ਗਏ। ਲਖਵਿੰਦਰ ਸਿੰਘ ਲੱਕੀ 1990 ਵੋਟਾਂ ਹਾਸਲ ਕਰ ਕੇ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਬਣੇ। ਮੁਕਾਬਲੇ ਵਿੱਚ ਖੜੇ ਨਵਦੀਪ ਸਿੰਘ ਗੋਲਡੀ ਨੂੰ 515 ਵੋਟਾਂ ਮਿਲੀਆਂ। ਮਨਜੀਤ ਸਿੰਘ ਕੋਟਫੱਤਾ 1872 ਵੋਟਾਂ ਹਾਸਲ ਕਰਕੇ ਜਨਰਲ ਸਕੱਤਰ ਚੁਣੇ ਗਏ ਅਤੇ ਮੁਕਾਬਲੇ ਵਿਚ ਖੜੇ ਰਮਨਦੀਪ ਸਿੰਘ ਨੂੰ 282 ਵੋਟਾਂ ਪਈਆਂ। ਮੌੜ ਅਸੈਂਬਲੀ ਤੋਂ

ਮਾਨਸਾ ਜ਼ਿਲ੍ਹਾ: ਚੁਸਪਿੰਦਰਵੀਰ ਸਿੰਘ ਭੁਪਾਲ ਦੇ ਹਿੱਸੇ ਆਈ ਪ੍ਰਧਾਨਗੀ

ਮਾਨਸਾ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੀ ਚੋਣ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਦੇ ਨਜ਼ਦੀਕੀ ਦੱਸੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਮੁੱਖ ਵਿਰੋਧੀ ਸੁਲੱਖਣ ਸਿੰਘ ਨੂੰ ਮਾਤ ਦਿੱਤੀ ਹੈ।

ਨਿਗਮ ਦੀ ਕਬਜ਼ਾ ਹਟਾਉੂ ਮੁਹਿੰਮ ’ਤੇ ਲੋਕਾਂ ਨੇ ਉਠਾਏ ਸਵਾਲ

ਐਸ.ਏ.ਐਸ. ਨਗਰ (ਮੁਹਾਲੀ),7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਖੇਤਰ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿਵਾਦਾਂ ਵਿੱਚ ਘਿਰ ਗਈ ਹੈ। ਸਥਾਨਕ ਲੋਕਾਂ ਨੇ ਨਿਗਮ ਦੀ ਟੀਮ ’ਤੇ ਪੱਖਪਾਤਪੂਰਨ ਤਰੀਕੇ ਨਾਲ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ। ਲੋਕਾਂ ਨੇ ਘਰਾਂ ਦੇ ਮੂਹਰੇ ਅਤੇ ਸਾਈਡ ਵਿੱਚ ਖਾਲੀ ਪਈ ਥਾਂ ਵਿੱਚ ਆਪਣੇ ਪੱਧਰ ’ਤੇ ਫੁੱਲ ਬੂਟੇ ਲਗਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਹਨ ਪ੍ਰੰਤੂ ਗਰੀਨ ਬੈਲਟਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਮੁਹਿੰਮ ਤਹਿਤ ਨਗਰ ਨਿਗਮ ਦੇ ਸਟਾਫ਼ ਵੱਲੋਂ ਸਿਰਫ ਆਮ ਲੋਕਾਂ ਦੇ ਘਰਾਂ ਅੱਗਿਓਂ ਹਰਿਆਲੀ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਸੀਨੀਅਰ ਪੁਲੀਸ ਅਫ਼ਸਰਾਂ ਅਤੇ ਸਿਆਸੀ ਪਹੁੰਚ ਵਾਲੇ ਵਿਅਕਤੀਆਂ ਵੱਲੋਂ ਸਰਕਾਰੀ ਜ਼ਮੀਨ ’ਤੇ ਕੀਤੇ ਕਬਜ਼ਿਆਂ ਨੂੰ ਛੇੜਿਆ ਤਕ ਨਹੀਂ ਜਾ ਰਿਹਾ।

ਮਾਈਨਿੰਗ ਮਾਫੀਆ ਨੇ ਮੁਬਾਰਕਪੁਰ ਕਾਜ਼ਵੇਅ ਦੇ ਦੋਵੇਂ ਬੈਰੀਕੇਡ ਤੋੜੇ

ਡੇਰਾਬੱਸੀ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਡੇਰਾਬੱਸੀ ਖੇਤਰ ਵਿੱਚ ਮਾਈਨਿੰਗ ਮਾਫੀਆ ਦੇ ਹੌਸਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਈ ਖੌਫ ਨਹੀਂ ਹੈ। ਇਸ ਦੇ ਸਿੱਟੇ ਵਜੋਂ ਮਾਈਨਿੰਗ ਮਾਫੀਆ ਵੱਲੋਂ ਮੁਬਾਰਕਪੁਰ ਘੱਗਰ ਨਦੀ ’ਤੇ ਨਵੇਂ ਉਸਾਰੇ ਗਏ ਕਾਜ਼ਵੇਅ ’ਤੇ ਦੋਵੇਂ ਪਾਸੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡ ਵਾਰ ਵਾਰ ਤੋੜੇ ਜਾ ਰਹੇ ਹਨ। ਬੈਰੀਕੇਡ ਟੁੱਟਣ ਕਾਰਨ ਹੁਣ ਕਾਜ਼ਵੇਅ ’ਤੋਂ ਰੋਜ਼ਾਨਾ ਭਾਰੀ ਵਾਹਨ ਲੰਘਦੇ ਹਨ ਜਿਸ ਕਾਰਨ ਪੁਲ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਕਾਰਨ ਸਥਾਨਕ ਪਿੰਡਾਂ ਦੇ ਲੋਕ ਵੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮੋਟਰਸਾਈਕਲ ਸਵਾਰਾਂ ਨੇ ਕਾਰ ਨੂੰ ਟੱਕਰ ਮਾਰੀ

ਕੁਰਾਲੀ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕੌਮੀ ਮਾਰਗ ਉਤੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰਾਂ ਕੋਲੋਂ ਡਿੱਗੀ ਤੇਜ਼ਧਾਰ ਕਿਰਚ ਅਤੇ ਪਿਸਤੌਲ ਕਾਰਨ ਲੋਕਾਂ ਵਿੱਚ ਸਹਿਮ ਹੈ। ਲੋਕਾਂ ਨੇ ਮੋਟਰਸਾਈਕਲ ਸਵਾਰਾਂ ’ਤੇ ਜਾਣਬੁੱਝ ਕੇ ਟੱਕਰ ਮਾਰਨ ਅਤੇ ਮਗਰੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਪ੍ਰਗਟ ਕੀਤਾ ਹੈ।

ਪੰਨੂ ਨੇ ਘੁਲਾੜੀਆਂ ’ਤੇ ਗੁੜ-ਸ਼ੱਕਰ ਦੀ ਗੁਣਵੱਤਾ ਮੁਹਿੰਮ ਵਿੱਢੀ

ਖਰੜ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਵਿੱਚ ਚੱਲ ਰਹੀਆਂ ਗੰਨਾ ਘੁਲਾੜੀਆਂ ’ਤੇ ਬਣਾਏ ਜਾਂਦੇ ਗੁੜ-ਸ਼ੱਕਰ ਦੀ ਚੰਗੀ ਗੁਣਵੱਤਾ, ਮਿੱਟੀ ਅਤੇ ਮੱਖੀ ਤੋਂ ਰਹਿਤ ਗੁੜ ਸ਼ੱਕਰ ਬਣਾਉਣ ਲਈ ਸਰਹਿੰਦ-ਚੰਡੀਗੜ੍ਹ ਰੋੜ ’ਤੇ ਸਥਿਤ ਪਿੰਡ ਝੰਜੇੜੀ ਤੋਂ ਮੁਹਿੰਮ ਦਾ ਉਦਘਾਟਣ ਪੰਜਾਬ ਸਰਕਾਰ ਦੇ ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਡਿਜ਼ਾਈਨ ਕੀਤੇ ਗਏ ਸੀਸੇ ਤੇ ਫਾਈਬਰ ਦੇ ਬਕਸੇ ਨੂੰ ਅਮਨ ਸ਼ਰਮਾ ਦੀ ਘੁਲਾੜੀ ’ਤੇ ਸਥਾਪਿਤ ਕੀਤਾ ਗਿਆ ਤਾਂ ਜੋਂ ਗੁੜ-ਸ਼ੱਕਰ ਪਾਰਦਰਸੀ ਬਕਸੇ ਵਿੱਚ ਰੱਖ ਕੇ ਵੇਚਿਆ ਜਾ ਸਕੇ।

ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ

ਜਲੰਧਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਯੂਥ ਕਾਂਗਰਸ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਲਈ ਹੋਈਆਂ ਚੋਣਾਂ ਵਿੱਚ ਨਤੀਜਿਆਂ ਨੇ ਕਈ ਵੱਡੇ ਕਾਂਗਰਸੀਆਂ ਦੀ ਸਿਆਸੀ ਖਿਸਕਾ ਦਿੱਤੀ ਹੈ। ਦਿਹਾਤੀ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੇ ਸਮਰਥਨ ਵਾਲਾ ਉਮੀਦਵਾਰ ਮਨਵੀਰ ਚੀਮਾ ਚੋਣ ਹਾਰ ਗਿਆ ਹੈ। ਉਸ ਦੇ ਮੁਕਾਬਲੇ ਖੜ੍ਹਾ ਹਨੀ ਜੋਸ਼ੀ 693 ਵੋਟਾਂ ਨਾਲ ਚੋਣ ਜਿੱਤ ਗਿਆ ਹੈ, ਜਿਸ ਦਾ ਸਮਰਥਨ ਕਾਂਗਰਸ ਦੇ ਵਿਧਾਇਕ ਦੇ ਹਲਕਾ ਇੰਚਾਰਜ ਕਰ ਰਹੇ ਸਨ।

ਜਬਰ-ਜਨਾਹ ਦੀਆਂ ਘਟਨਾਵਾਂ ਸਬੰਧੀ ਕੇਂਦਰ ਸਰਕਾਰ ਗੰਭੀਰ: ਸੋਮ ਪ੍ਰਕਾਸ਼

ਫਗਵਾੜਾ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜਬਰ-ਜਨਾਹ ਦੀਆਂ ਘਟਨਾਵਾ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਹੋ ਜਿਹੇ ਮਾਮਲਿਆਂ ’ਚ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ‘ਫਾਸਟ ਟਰੈਕ’ ਅਦਾਲਤਾਂ ਨੂੰ ਸਮੇਂ ਸਿਰ ਆਪਣੇ ਕੇਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਅੱਜ ਇੱਥੇ ਮੀਡੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਮੰਨਿਆ ਕਿ ਪੀੜਤ ਲੋਕਾਂ ਨੂੰ ਨਿਆਂ ਲੈਣ ਲਈ ਲੰਬਾ ਸਮਾਂ ਸੰਘਰਸ਼ ਕਰਨਾ ਪੈਂਦਾ ਹੈ। ਹੈਦਰਾਬਾਦ ਕਾਂਡ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੁਕਾਬਲਾ ਸਹੀ ਹੋਇਆ ਤਾਂ ਫ਼ਿਰ ਇਹ ਕਾਰਵਾਈ ਜਾਇਜ਼ ਹੈ ਅਤੇ ਜੇਕਰ ਨਾਜਾਇਜ਼ ਹੋਇਆ ਤਾਂ ਫ਼ਿਰ ਗਲਤ ਹੈ।

ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਕਤਲ ਮਾਮਲੇ ਵਿਚ ਦੋ ਹੋਰ ਨਾਮਜ਼ਦ

ਅੰਮ੍ਰਿਤਸਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਜੂਨ 2018 ਵਿਚ ਕਤਲ ਕੀਤੇ ਗਏ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਮਾਮਲੇ ਵਿਚ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਉਨ੍ਹਾਂ ਵਿੱਚੋਂ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਵਾਰਦਾਤ ਵੇਲੇ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਵਰਿੰਦਰ ਸਿੰਘ ਉਰਫ਼ ਫਤਹਿ ਉਰਫ਼ ਸੰਨੀ ਵਾਸੀ ਪਿੰਡ ਕਿਲਾ ਲਾਲ ਸਿੰਘ ਬਟਾਲਾ ਵਜੋਂ ਹੋਈ ਹੈ। ਪੁਲੀਸ ਵਲੋਂ ਇਸ ਮਾਮਲੇ ਵਿਚ ਵਰਿੰਦਰ ਸਿੰਘ ਸਮੇਤ ਮਨਦੀਪ ਸਿੰਘ ਉਰਫ ਤੂਫਾਨ ਵਾਸੀ ਸੁੰਦਰ ਨਗਰ ਬਟਾਲਾ ਦੋਵਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਅੱਠ ਵਿਅਕਤੀ ਨਾਮਜ਼ਦ ਕੀਤੇ ਗਏ ਸਨ।

ਯੂਥ ਕਾਂਗਰਸ ਚੋਣ ਨਤੀਜੇ: ਤੋਸ਼ਿਤ ਮਹਾਜਨ ਬਣੇ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ

ਪਠਾਨਕੋਟ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਹੋਰ ਵੱਖ-ਵੱਖ ਅਹੁਦਿਆਂ ਲਈ ਬੀਤੇ ਦਿਨ ਪਈਆਂ ਵੋਟਾਂ ਤੋਂ ਬਾਅਦ ਅੱਜ ਦੁਪਹਿਰ ਨਤੀਜਿਆਂ ਦਾ ਐਲਾਨ ਕੀਤਾ ਗਿਆ। ਸਥਾਨਕ ਕਾਂਗਰਸ ਭਵਨ ਵਿੱਚ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸ ਵਿੱਚ ਤੋਸ਼ਿਤ ਮਹਾਜਨ ਸਭ ਤੋਂ ਵੱਧ ਵੋਟਾਂ ਲੈ ਕੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ। ਜ਼ਿਲ੍ਹਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਈ ਭੋਆ ਹਲਕੇ ਨਾਲ ਸਬੰਧਿਤ ਰੋਹਿਤ ਸਰਨਾ ਤੇ ਸੁਜਾਨਪੁਰ ਹਲਕੇ ਨਾਲ ਸਬੰਧਿਤ ਤੋਸ਼ਿਤ ਮਹਾਜਨ ਵਿਚਕਾਰ ਮੁਕਾਬਲਾ ਸੀ।

ਜੇਤੂ ਉਮੀਦਵਾਰਾਂ ਦਾ ਵਿਧਾਇਕ ਵਲੋਂ ਸਵਾਗਤ

ਅਜਨਾਲਾ ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਹੋਈ ਚੋਣ ਮਗਰੋਂ ਐਲਾਨੇ ਗਏ ਨਤੀਜਿਆਂ ਦੌਰਾਨ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸਵਰਨ ਸਿੰਘ ਨਿਜਾਮਪੁਰਾ ਚੁਣੇ ਗਏ।

ਔਰਤਾਂ ਖਿਲਾਫ਼ ਵੱਧ ਰਹੀ ਹਿੰਸਾ ਖ਼ਿਲਾਫ਼ ਰੋਸ ਮਾਰਚ ਕੱਢਿਆ

ਅੰਮ੍ਰਿਤਸਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਔਰਤਾਂ ਖਿਲਾਫ਼ ਵੱਧ ਰਹੀ ਹਿੰਸਾ ਵਿਰੁੱਧ ਰੋਸ ਮਾਰਚ ਕੀਤਾ ਗਿਆ। ਭਾਈ ਗੁਰਦਾਸ ਲਾਇਬ੍ਰੇਰੀ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ ਤਕ ਮੋਮਬੱਤੀਆਂ ਜਗਾ ਕੇ ਮਾਰਚ ਕੀਤਾ ਗਿਆ। ਰੋਸ ਮਾਰਚ ਵਿੱਚ ਐੱਸ.ਐੱਫ.ਐੱਸ ਵੱਲੋਂ ਜਸਕੰਵਲ ਨੇ ਕਿਹਾ ਕਿ ਦੇਸ਼ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ, ਨਾ ਕੋਈ ਆਖਰੀ। ਸੱਤ ਸਾਲ ਪਹਿਲਾਂ ਦਿੱਲੀ ਵਿਚ ਨਿਰਭਿਆ ਕਾਂਡ ਹੋਇਆ ਤਾਂ

ਢਿੱਲਵਾਂ ਕਤਲ ਕਾਂਡ: ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਅਕਾਲੀ ਦਲ ਨੇ ਐੱਸਐੱਸਪੀ ਦਫ਼ਤਰ ਘੇਰਿਆ

ਬਟਾਲਾ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਇੱਥੋਂ ਦੇ ਐੱਸਐੱਸਪੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਢਿੱਲਵਾਂ ਕਤਲ ਕੇਸ ਦਾ ਮਾਮਲਾ ਸੀਬੀਆਈ ਤੱਕ ਲਿਜਾਇਆ ਜਾਵੇਗਾ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੁਆਰਾ ਆਮ ਲੋਕਾਂ ’ਤੇ ਕਰਵਾਏ ਗਏ ਪੁਲੀਸ ਮਾਮਲਿਆਂ ਨੂੰ ਮੁੜ ਖੁੱਲ੍ਹਵਾਇਆ ਜਾਵੇਗਾ ਤੇ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਇਸੇ ਕੜੀ ’ਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਬੇਕਸੂਰ ਲੋਕਾਂ ਨੂੰ ਨਿਆਂ ਮਿਲ ਸਕੇ।
ਉਨ੍ਹਾਂ ਐੱਸਐੱਸਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ’

ਐੱਨਆਈਏ ਵੱਲੋਂ ਮਹਿਲਾ ਸਮੇਤ ਦੋ ਮੁਲਜ਼ਮ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ

ਐਸਏਐਸ ਨਗਰ (ਮੁਹਾਲੀ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਨੇ ਅੰਮ੍ਰਿਤਸਰ ਦੇ ਬਹੁ-ਕਰੋੜੀ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਸੰਦੀਪ ਕੌਰ ਤੇ ਨਿਰਭੈਲ ਸਿੰਘ ਨੂੰ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਨੂੰ ਮੁਹਾਲੀ ਸਥਿਤ ਐੱਨਆਈਏ ਦੇ ਵਿਸ਼ੇਸ਼ ਜੱਜ ਐੱਨਐੱਸ ਗਿੱਲ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਐੱਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਤੇ ਡੀਐੱਸਪੀ ਨਿਧੀ ਨੇ ਦਲੀਲ ਦੇ ਕੇ ਰਿਮਾਂਡ ਹਾਸਲ ਕੀਤਾ। ਉਕਤ ਮੁਲਜ਼ਮਾਂ ਨੂੰ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਪੰਜਾਬ ਵਿੱਚ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਅੰਮ੍ਰਿਤਸਰ ਜੇਲ੍ਹ ’ਚ ਬੰਦ ਸਨ। ਐੱਨਆਈਏ ਦਾ ਮੰਨਣਾ ਹੈ ਕਿ ਪੁੱਛ-ਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਮਹੱਤਵ ਪੂਰਨ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

ਖ਼ੁਦਕੁਸ਼ੀ ਪੀੜਤ ਸੁਖਜੀਤ ਕੌਰ ਜੀਅ ਰਹੀ ਹੈ ਗ਼ੁਰਬਤ ਦੀ ਜ਼ਿੰਦਗੀ

ਭੁੱਚੋ ਮੰਡੀ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੀ ਭਰ ਜਵਾਨੀ ਵਿੱਚ ਵਿਧਵਾ ਹੋਈ ਸੁਖਜੀਤ ਕੌਰ ਗ਼ੁਰਬਤ ਭਰੀ ਜ਼ਿੰਦਗੀ ਜੀਅ ਰਹੀ ਹੈ। ਉਸ ਦਾ ਮਜ਼ਦੂਰ ਪਤੀ ਮੱਖਣ ਸਿੰਘ ਕਰੀਬ ਪੰਜ ਸਾਲ ਪਹਿਲਾਂ 32 ਸਾਲ ਦੀ ਉਮਰ ਵਿੱਚ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ। ਉਸ ਦੇ ਘਰ ਕੋਈ ਕਮਾਊ ਜੀਅ ਨਹੀਂ ਰਿਹਾ। ਦਲਿਤ ਪਰਿਵਾਰ ਨਾਲ ਸਬੰਧਿਤ ਸੁਖਜੀਤ ਕੌਰ ਆਪਣੇ ਚੌਦਾਂ ਕੁ ਸਾਲ ਦੇ ਪੁੱਤਰ ਲਖਵਿੰਦਰ ਸਿੰਘ ਸਣੇ ਰਹਿ ਰਹੀ ਹੈ। ਪੁੱਤਰ ਦੀ ਪੜ੍ਹਾਈ ਅਤੇ ਘਰ ਦੇ ਖ਼ਰਚੇ ਲਈ ਉਹ ਲੋਕਾਂ ਦੇ ਘਰਾਂ ਵਿੱਚ ਗੋਹਾ-ਕੂੜਾ ਚੁੱਕਣ ਦਾ ਕੰਮ ਕਰਦੀ ਹੈ। ਉਹ ਖੇਤਾਂ ਵਿੱਚ ਨਰਮਾ ਕਪਾਹ ਚੁਗਣ ਵੀ ਜਾਂਦੀ ਹੈ। ਉਸ ਦੇ ਘਰ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਕਮਰਾ ਅਤੇ ਪਖਾਨਾ ਦਰਵਾਜ਼ਿਆਂ ਤੋਂ ਸੱਖਣੇ ਹਨ।

ਹਰੀਕੇ ਨੇੜਿਓਂ ਮਿਲੀ ਲਾਸ਼ ਦੇ ਮਾਮਲੇ ਵਿਚ ਤਿੰਨ ਕਾਬੂ

ਤਰਨ ਤਾਰਨ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੁਲੀਸ ਨੇ ਹਰੀਕੇ ਨੇੜਿਓਂ ਤਿੰਨ ਦਿਨ ਪਹਿਲਾਂ ਮਿਲੀ ਇਕ ਅੱਧ ਸੜੀ ਲਾਸ਼ ਦੇ ਮਾਮਲੇ ਵਿਚ ਲੋੜੀਂਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਵਿਚ 27 ਸਾਲਾ ਅਨੂਪ ਸਿੰਘ ਵੀ ਸ਼ਾਮਲ ਹੈ, ਜਿਸ ਨੂੰ ਮੌਕੇ ’ਤੇ ਮਰਿਆ ਹੋਇਆ ਦੱਸਿਆ ਗਿਆ ਸੀ। ਉਸ ਨਾਲ ਉਸ ਦੇ ਭਰਾ ਕਰਨਦੀਪ ਸਿੰਘ ਤੇ ਪਰਿਵਾਰ ਦੇ ਘਰੇਲੂ ਨੌਕਰ ਕਰਨ ਉਰਫ਼ ਕਾਕਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਝਬਾਲ ਰੋਡ,

ਨਹਿਰ ’ਚੋਂ ਲੱਭੇ ਡਰੋਨ ਦੇ ਪੁਰਜ਼ੇ

ਤਰਨ ਤਾਰਨ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਸ ਸਰਹੱਦੀ ਖੇਤਰ ਵਿਚ ਪਾਕਿਸਤਾਨ ਵਾਲੇ ਪਾਸਿਓਂ ਲਗਪਗ ਢਾਈ ਮਹੀਨੇ ਪਹਿਲਾਂ ਡਰੋਨਾਂ ਰਾਹੀਂ ਸੁੱਟੇ ਮਾਰੂ ਹਥਿਆਰਾਂ ਦੇ ਮਾਮਲੇ ਵਿਚ ਕਾਬੂ ਕੀਤੇ ਝਬਾਲ ਵਾਸੀ ਰੌਬਿਨਜੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਅੱਜ ਫਿਰ ਝਬਾਲ ਨੇੜਲੇ ਪਿੰਡ ਦੋਦੇ ਕੋਲੋਂ ਲੰਘਦੀ ਅਪਰਬਾਰੀ ਦੋਆਬ ਨਹਿਰ ਦੀ ਕੌਮੀ ਏਜੰਸੀਆਂ ਦੇ ਗੋਤਾਖੋਰਾਂ ਨੇ ਫਰੋਲਾ-ਫਰਾਲੀ ਕੀਤੀ। ਏਜੰਸੀਆਂ ਨੇ ਡੋਰਨਾਂ ਦੇ ਮਹੱਤਵਪੂਰਣ ਕਲ-ਪੁਰਜੇ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ।

ਹੈਰੋਇਨ ਤਸਕਰੀ ਮਾਮਲਾ: ਪਰਿਵਾਰ ਨਸ਼ਾ ਨਹੀਂ ਕੇਲੇ ਵੇਚਦੈ: ਜਸਬੀਰ ਕੌਰ

ਐਸ.ਏ.ਐਸ. ਨਗਰ (ਮੁਹਾਲੀ),7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅੰਮ੍ਰਿਤਸਰ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸੰਦੀਪ ਕੌਰ ਵਾਸੀ ਪਿੰਡ ਧੌਲ ਕਲਾਂ (ਅੰਮ੍ਰਿਤਸਰ) ਦੀ ਸੱਸ ਜਸਬੀਰ ਕੌਰ ਨੇ ਅੱਜ ਐਨਆਈਏ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਉਸ ਦੀ ਨੂੰਹ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ, ਉਹ ਘਰੇਲੂ ਔਰਤ ਹੈ। ਸੱਸ ਜਸਬੀਰ ਕੌਰ ਨੇ ਦੱਸਿਆ ਕਿ ਉਹ ਬਹੁਤ ਹੀ ਗ਼ਰੀਬ ਪਰਿਵਾਰ

ਸੰਘਰਸ਼ੀ ਮੁਲਾਜ਼ਮਾਂ ਨੂੰ ਪਾਵਰਕੌਮ ਨੇ ਦਿਖਾਈ ‘ਪਾਵਰ’

ਪਟਿਆਲਾ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਵਰਕੌਮ ਮੈਨੇਜਮੈਂਟ ਵੱਲੋਂ ਤਨਖ਼ਾਹ ਦੀ ਦੇਰੀ ਦੇ ਇਵਜ਼ ਸੰਘਰਸ਼ ਦੇ ਰਾਹ ਪਏ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ। ਅਜਿਹੇ ’ਚ ਸੰਘਰਸ਼ੀ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਤੇ ਉਨ੍ਹਾਂ ਦੀਆਂ ਸੇਵਾਵਾਂ ’ਚ ਬ੍ਰੇਕ ਪਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਨ੍ਹਾਂ ਧਰਨਿਆਂ ’ਚ ਸ਼ਮੂਲੀਅਤ ਵਾਲੇ ਅਧਿਕਾਰੀਆਂ, ਕਰਮਚਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵੀ ਆਰੰਭੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਦੇ ਵੱਡੀ ਗਿਣਤੀ ਮੁਲਾਜ਼ਮ ਲੰਘੇ ਦਿਨੀਂ ਨਵੰਬਰ ਮਹੀਨੇ ਦੀ ਤਨਖ਼ਾਹ ਦੀ ਦੇਰੀ ਦੇ ਰੋਸ ਵਜੋਂ ਤਿੰਨ ਦਿਨ ਲਗਾਤਾਰ ਸੰਘਰਸ਼ ’ਚ ਕੁੱਦ ਪਏ ਸਨ ਤੇ ਰੋਸ ਧਰਨਿਆਂ ’ਚ ਵੀ ਸ਼ਿਰਕਤ ਕੀਤੀ ਸੀ। ਹੜਤਾਲੀ ਮੁਲਾਜ਼ਮਾਂ ਨੇ ਚਾਰ ਤੇ ਪੰਜ ਦਸੰਬਰ ਨੂੰ

ਪਿੰਡ ਦੜੋਲੀ ’ਚ ਡੀਸੀ ਨੇ ਰਾਤਰੀ ਸਭਾ ਦੌਰਾਨ ਸਮੱਸਿਆਵਾਂ ਸੁਣੀਆਂ

ਨੰਗਲ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਆਮ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਣ ’ਚ ਹੋਣ ਵਾਲੀ ਬੇਲੋੜੀ ਦੇਰੀ ਨੂੰ ਦੂਰ ਕਰਨ, ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਦੜੋਲੀ ਅੱਪਰ ਵਿਚ ਰਾਤਰੀ ਸਭਾ ਲਗਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸਮੀਤ ਜਰਾਂਗਲ ਨੇ ਲੋਕਾਂ ਦੀਆਂ ਸਮੱਸਿਆਂ ਸੁਣੀਆਂ। ਇਸ ਰਾਤਰੀ ਸਭਾ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਯੋਜਨਾਵਾਂ ਬਾਰੇ ਦੱਸਿਆ ਤੇ ਸਬੰਧਿਤ ਸਮੱਸਿਆਵਾਂ ਦੇ ਹੱਲ ਦੱਸੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087631991
Copyright © 2019, Panjabi Times. All rights reserved. Website Designed by Mozart Infotech