ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਮਨੌਰੰਜਨ

‘ਕਸੂਰ’ ਰਾਹੀਂ ਆਖ਼ਰੀ ਵਾਰ ਵਾਪਸੀ ਕਰਨਗੇ ਅਮੋਲ ਪਾਲੇਕਰ

November 19, 2019 10:54 AM

ਨਵੀਂ ਦਿੱਲੀ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੁਣੌਤੀਪੂਰਨ ਭੂਮਿਕਾਵਾਂ ਦੀ ਘਾਟ ਜਾਂ ਫਿਲਮਾਂ ਬਣਾਉਣ ਵਿੱਚ ਰੁੱਝੇ ਹੋਣ ਕਾਰਨ ਪਿਛਲੇ 25 ਸਾਲਾਂ ਤੋਂ ਥੀਏਟਰ ਤੋਂ ਦੂਰ ਚਲੇ ਆ ਰਹੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਅਮੋਲ ਪਾਲੇਕਰ ਨਾਟਕ ‘ਕਸੂਰ’ ਰਾਹੀਂ ਮੁੜ ਆਖ਼ਰੀ ਵਾਰ ਵਾਪਸੀ ਕਰਨ ਜਾ ਰਹੇ ਹਨ। ਇਸ ਨਾਟਕ ’ਚ ਵੀ ਚੁਣੌਤੀਪੂਰਨ ਭੂਮਿਕਾ ਕਾਰਨ ਉਨ੍ਹਾਂ ਨੇ ਇਕ ਵਾਰ ਮੁੜ ਵਾਪਸੀ ਦਾ ਫ਼ੈਸਲਾ ਲਿਆ ਹੈ। ਪੀਟੀਆਈ ਨਾਲ ਗੱਲਬਾਤ ਦੌਰਾਨ ਅਮੋਲ ਪਾਲੇਕਰ ਨੇ ਕਿਹਾ ਕਿ ਥੀਏਟਰ ਦੀ ਮੰਗ ਅਤੇ ਦਰਸ਼ਕਾਂ ਦੀਆਂ ਆਸਾਂ ਦੀ ਅਨਿਸ਼ਚਿਤਤਾ ਕਾਰਨ ਉਹ ਥੀਏਟਰ ਛੱਡਣ ਤੋਂ ਪਹਿਲਾਂ ਇਸ ਨਾਟਕ ਦੇ ਸਿਰਫ਼ 25 ਸ਼ੋਅ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਥੀਏਟਰ ਲੰਬਾ ਸਮਾਂ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ‘ਕਸੂਰ’ ਉਨ੍ਹਾਂ ਦਾ ਆਖ਼ਰੀ ਨਾਟਕ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਦਰਸ਼ਕਾਂ ਦੀਆਂ ਆਸਾਂ ’ਤੇ ਪੂਰੇ ਉਤਰਗੇ ਜਾਂ ਨਹੀਂ। ਇਹ ਭੂਮਿਕਾ ਕਾਫੀ ਚੁਣੌਤੀਪੂਰਨ ਹੈ ਪਰ ਉਨ੍ਹਾਂ ਨੂੰ ਆਸ ਹੈ ਕਿ ਦਰਸ਼ਕ ਇਸ ਨਾਟਕ ਦਾ ਮਜ਼ਾ ਲੈਣਗੇ ਜਿਵੇਂ ਕਿ ਉਨ੍ਹਾਂ ਨੇ ਇਸ ’ਚ ਰੋਲ ਕਰਦਿਆਂ ਲਿਆ ਹੈ। ਨਾਟਕ ਦੀ ਕਹਾਣੀ ਸੰਧਿਆ ਗੋਖਲੇ ਨੇ ਲਿਖੀ ਹੈ ਜੋ ਇਕ ਸੇਵਾਮੁਕਤ ਪੁਲੀਸ ਅਧਿਕਾਰੀ (ਅਮੋਲ ਪਾਲੇਕਰ) ਦੁਆਲੇ ਘੁੰਮਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਸੋਨਮ ਦਾ ਲੰਡਨ ਵਿੱਚ ਊੂਬਰ ਚਾਲਕ ਨਾਲ ‘ਡਰਾਉਣਾ ਤਜਰਬਾ’

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਸੋਨਮ ਕਪੂਰ ਦਾ ਲੰਡਨ ਵਿੱਚ ਊਬਰ ਚਾਲਕ ਨਾਲ ‘ਡਰਾਉਣਾ ਤਜਰਬਾ’ ਰਿਹਾ, ਜਿਸ ਨੇ ਉਸ ਨੂੰ ‘ਹਿਲਾ’ ਕੇ ਰੱਖ ਦਿੱਤਾ। ਸੋਨਮ ਨੇ ਬੁੱਧਵਾਰ ਦੀ ਰਾਤ ਟਵਿੱਟਰ ’ਤੇ ਆਪਣੇ 1.28 ਕਰੋੜ ਪ੍ਰਸ਼ੰਸਕਾਂ ਨਾਲ ਆਪਣਾ ਤਜਰਬਾ ਸਾਂਝਾ ਕਰਕੇ ਉਨ੍ਹਾਂ ਨੂੰ ਚੌਕਸ ਕੀਤਾ। ਉਸ ਨੇ ਲਿਖਿਆ, ‘‘ਮੇਰਾ ਊਬਰ ਲੰਡਨ ਨਾਲ ਤਜਰਬਾ ਬਹੁਤ ਡਰਾਉਣਾ ਰਿਹਾ। ਕ੍ਰਿਪਾ ਕਰਕੇ ਆਪਣਾ ਧਿਆਨ ਰੱਖੋ। ਸਫ਼ਰ ਕਰਨ ਦਾ ਸਭ ਤੋਂ ਵਧੀਆ ਅਤੇ 

ਕਿੱਕ 2 ਦਸੰਬਰ 2021 ’ਚ ਹੋਵੇਗੀ ਰਿਲੀਜ਼: ਨਾਡੀਆਡਵਾਲਾ

ਮੁੰਬਈ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ‘ਕਿੱਕ 2’ ਦੇ ਨਿਰਦੇਸ਼ਕ ਸਾਜਿਦ ਨਾਡੀਆਡਵਾਲਾ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਫਿਲਮ ਦਸੰਬਰ 2021 ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਵਿੱਚ ਸਲਮਾਨ ਖਾਨ ਦੀ ਮੁੱਖ ਭੂਮਿਕਾ ਹੈ। ਸਾਜਿਦ ਨਾਡੀਆਡਵਾਲਾ ਨੇ ਦੱਸਿਆ ਕਿ ਸਾਲ 2014 ਵਿੱਚ ਬਾਕਸ ਆਫਿਸ ਉੱਤੇ ਬੇਹੱਦ ਹਿੱਟ ਰਹੀ ਫਿਲਮ ‘ਕਿੱਕ’ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਸੀਕੁਅਲ ਦੀ ਤਿਆਰੀ ਚੱਲ ਰਹੀ ਹੈ ਅਤੇ ਜਲਦੀ ਹੀ ਇਸ ਦੀ ਸਕਰਿਪਟ ਮੁਕੰਮਲ ਹੋ ਜਾਵੇਗੀ। 

ਤਾਨ੍ਹਾਜੀ’ ’ਚ ਸੈਫ਼ ਦੀ ਭੂਮਿਕਾ ਦੀ ਸ਼ਲਾਘਾ ਤੋਂ ਕਰੀਨਾ ਖ਼ੁਸ਼

ਮੁੰਬਈ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਹ ਫ਼ਿਲਮ ‘ਤਾਨ੍ਹਾਜੀ: ਦਿ ਅਨਸੰਗ ਵਾਰੀਅਰ’ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੈ। ਫ਼ਿਲਮ ਵਿਚ ਕਰੀਨਾ ਦੇ ਪਤੀ ਤੇ ਅਦਾਕਾਰ ਸੈਫ਼ ਅਲੀ ਖ਼ਾਨ ਦੀ ਅਹਿਮ ਭੂਮਿਕਾ ਹੈ। ਕਰੀਨਾ ਨੇ ਕਿਹਾ ਕਿ ਉਹ ਖ਼ੁਸ਼ ਹੈ ਕਿ ਫ਼ਿਲਮ ਦੀ ਦਰਸ਼ਕ ਸ਼ਲਾਘਾ ਕਰ ਰਹੇ ਹਨ। ‘ਤਾਨ੍ਹਾਜੀ’ ਵਿਚ ਸੈਫ਼ ਨੇ ਉਦੈਭਾਨ ਸਿੰਘ ਰਾਠੌਰ ਦੀ ਭੂਮਿਕਾ ਨਿਭਾਈ ਹੈ ਜੋ ਕਿ ਜੈ ਸਿੰਘ (ਪਹਿਲੇ) ਦੇ ਰਾਜ ਦੌਰਾਨ ਰਾਜਪੂਤ ਕਿਲੇ ਦਾ ਰੱਖਿਅਕ ਹੈ।

ਖ਼ੁਸ਼ ਹਾਂ ਕਿ ਦਰਸ਼ਕਾਂ ਦੇ ਦਿਮਾਗ਼ 'ਤੇ ਮੈਂ ਆਪਣਾ ਪ੍ਰਭਾਵ ਛੱਡਿਆ- ਤਾਪਸੀ ਪਨੂੰ

ਮੁੰਬਈ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ, ਜਿਨ੍ਹਾਂ ਨੂੰ ਹਾਲ ਹੀ 'ਚ ਫ਼ਿਲਮ 'ਗੇਮ ਓਵਰ' ਅਤੇ 'ਸਾਂਡ ਕੀ ਆਂਖ' ਲਈ ਪੁਰਸਕਾਰ ਮਿਲਿਆ ਹੈ, ਉਸ ਦਾ ਕਹਿਣਾ ਹੈ ਕਿ ਉਹ ਖ਼ੁਸ਼ ਹੈ ਕਿ ਉਸ ਨੇ ਆਪਣੇ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਦੇ ਦਿਮਾਗ਼ 'ਤੇ ਆਪਣਾ ਪ੍ਰਭਾਵ ਛੱਡਿਆ | ਪਿਛਲੇ ਸਾਲ, ਤਾਪਸੀ ਨੂੰ 'ਬਦਲਾ', 'ਗੇਮ ਓਵਰ', 'ਮਿਸ਼ਨ ਮੰਗਲ' ਅਤੇ 'ਸਾਂਡ ਕੀ ਆਂਖ' ਵਰਗੀਆਂ ਫ਼ਿਲਮਾਂ 'ਚ ਦੇਖਿਆ ਗਿਆ ਸੀ |

ਪੁਸਤਕ ‘ਇਰਫ਼ਾਨ ਖ਼ਾਨ: ਦਿ ਮੈਨ, ਦਿ ਡਰੀਮਰ, ਦਿ ਸਟਾਰ’ ਰਿਲੀਜ਼

ਨਵੀਂ ਦਿੱਲੀ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਲੇਖਕ, ਪੱਤਰਕਾਰ ਤੇ ਫ਼ਿਲਮ ਫੈਸਟੀਵਲ ਪ੍ਰਬੰਧਕ ਅਸੀਮ ਛਾਬੜਾ ਨੇ ਅਦਾਕਾਰ ਇਰਫ਼ਾਨ ਖ਼ਾਨ ਬਾਰੇ ਕਿਤਾਬ ਲਿਖ ਕੇ ਕਲਾਕਾਰ ਵਜੋਂ ਉਸ ਦੀ ਸਿਖ਼ਲਾਈ ਤੇ ਕਈ ਫ਼ਿਲਮਾਂ ਦੀ ਡੂੰਘੀ ਸਮੀਖ਼ਿਆ ਕੀਤੀ ਹੈ। ਪੁਸਤਕ ‘ਇਰਫ਼ਾਨ ਖ਼ਾਨ: ਦਿ ਮੈਨ, ਦਿ ਡਰੀਮਰ, ਦਿ ਸਟਾਰ’ ਸਿਰਲੇਖ ਹੇਠ ਰਿਲੀਜ਼ ਕੀਤੀ ਗਈ ਹੈ। ਕਿਤਾਬ ਵਿਚ ਇਰਫ਼ਾਨ ਦੇ ਵਰ੍ਹਿਆਂਬੱਧੀ ਸੰਘਰਸ਼ ਤੋਂ ਲੈ ਕੇ ਹੌਲੀਵੁੱਡ ’ਚ ਮੁੱਖ ਕਿਰਦਾਰ 

ਫਿਲਮ ‘ਦਰਬਾਰ’ ਦੇ ਮਲੇਸ਼ੀਆ ’ਚ ਰਿਲੀਜ਼ ਲਈ ਭਰਨੀ ਹੋਵੇਗੀ 4.90 ਕਰੋੜ ਦੀ ਬੈਂਕ ਗਾਰੰਟੀ

ਚੇਨੱਈ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਦਰਾਸ ਹਾਈ ਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਜਨੀਕਾਂਤ ਦੀ ਫਿਲਮ ‘ਦਰਬਾਰ’ ਮਲੇਸ਼ੀਆ ’ਚ ਬੈਂਕ ਗਾਰੰਟੀ ਜਮ੍ਹਾਂ ਕਰਨ ’ਤੇ ਰਿਲੀਜ਼ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਡਿਸਟ੍ਰੀਬਿਊਟਰ ਦੇ ਵਿੱਤੀ ਲੈਣ-ਦੇਣ ਸਬੰਧੀ ਵਿਵਾਦ ਦੇ ਮੱਦੇਨਜ਼ਰ ਫਿਲਮ ਦੇ ਮਲੇਸ਼ੀਆ ’ਚ ਰਿਲੀਜ਼ ਹੋਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਜਸਟਿਸ ਜੀ ਜੈਚੰਦਰ ਨੇ ਮਲੇਸ਼ੀਆ ਆਧਾਰਤ ਡੀਐੱਮਵਾਈ ਕ੍ਰੀਏਸ਼ਨਜ਼ ਐੱਸਡੀਐੱਨ ਬੀਐੱਚਡੀ

ਵਿਕਰਮ ਭੱਟ ਦੀ ‘ਹੈਕਡ’ 7 ਫਰਵਰੀ ਨੂੰ ਰਿਲੀਜ਼ ਹੋਵੇਗੀ

ਮੁੰਬਈ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਰਦੇਸ਼ਕ ਵਿਕਰਮ ਭੱਟ ਦੀ ਅਗਲੀ ਫਿਲਮ ‘ਹੈਕਡ’ 7 ਫਰਵਰੀ ਨੂੰ ਸਾਰੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਐਲਾਨ ਅੱਜ ਫਿਲਮ ਦੇ ਨਿਰਮਾਤਾਵਾਂ ਨੇ ਕੀਤਾ। ਇਹ ਫਿਲਮ ਜ਼ੀ ਸਟੂਡੀਓਜ਼ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿਨਾ ਖਾਨ, ਰੋਹਨ ਸ਼ਾਹ, ਮੋਹਿਤ ਮਲਹੋਤਰਾ ਤੇ ਸਿੱਡ ਮੱਕੜ ਨੇ ਵੱਖ ਵੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨਿਰਦੇਸ਼ਕ ਭੱਟ ਨੇ ਇਕ ਬਿਆਨ ’ਚ ਕਿਹਾ, ‘‘ਮੈਂ ਅਸਲ ਦੁਨੀਆਂ ਦੇ ਡਰ ਦੀ ਗੱਲ ਕਰਨ ਵਾਸਤੇ ਆਤਮਾਵਾਂ ਦੀ ਦੁਨੀਆਂ ਦੇ ਡਰ ਨੂੰ ਇਕ ਪਾਸੇ ਰੱਖ ਦਿੱਤਾ ਹੈ। ਇੰਟਰਨੈੱਟ ’ਤੇ ਆਧਾਰਤ ਸਾਡੀਆਂ ਕਮਜ਼ੋਰ ਜ਼ਿੰਦਗੀਆਂ ਵੀ ਅਸਲ ਦੁਨੀਆਂ ਦਾ ਇਕ ਅਜਿਹਾ ਹੀ ਡਰ ਹੈ।

ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ ਵਿੱਦਿਆ

ਮੁੰਬਈ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਵਿੱਦਿਆ ਬਾਲਨ ਆਪਣੀਆਂ ਫ਼ਿਲਮਾਂ ਲਈ ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ। ਵਿੱਦਿਆ ਦਾ ਕਹਿਣਾ ਹੈ ਕਿ ਅਭਿਨੇਤਰੀਆਂ ਲਈ ਬੌਲੀਵੁੱਡ ਵਿਚ ਇਹ ਦਿਲਚਸਪ ਸਮਾਂ ਹੈ, ਜਿਵੇਂ ਅੱਜਕਲ ਉਨ੍ਹਾਂ ਨੂੰ ਸਕਰੀਨ ’ਤੇ ਪੇਸ਼ ਕੀਤਾ ਜਾ ਰਿਹਾ ਹੈ, ਕਿਰਦਾਰ ਕਾਫ਼ੀ ਨਿੱਗਰ ਹਨ।

ਦੀਪਿਕਾ ਨੇ ਜਨਮ ਦਿਨ ਮੌਕੇ ਹਵਾਈ ਅੱਡੇ ’ਤੇ ਕੱਟਿਆ ਕੇਕ

ਨਵੀਂ ਦਿੱਲੀ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਦੀਪਿਕਾ ਪਾਦੂਕੋਨ ਨੇ ਅੱਜ ਆਪਣੇ ਜਨਮ ਦਿਨ ਮੌਕੇ ਮੁੰਬਈ ਹਵਾਈ ਅੱਡੇ ’ਤੇ ਪਤੀ ਅਤੇ ਅਦਾਕਾਰ ਰਣਵੀਰ ਸਿੰਘ ਨਾਲ ਕੇਕ ਕੱਟਿਆ। 34 ਵਰ੍ਹਿਆਂ ਦੀ ਹੋਈ ਦੀਪਿਕਾ ਦੀ ਕੇਕ ਕੱਟਦੀ ਦੀ ਵੀਡੀਓ ਵਾਇਰਲ ਹੋ ਗਈ ਹੈ। ਕਲਿੱਪ ਵਿਚ ਰਣਵੀਰ ਤੇ ਦੀਪਿਕਾ ਦੀ ਕਾਰ ਹਵਾਈ ਅੱਡੇ ’ਤੇ ਪੁੱਜ ਰਹੀ ਹੈ ਤੇ ਉਹ ਦੋਵੇਂ ਉੱਥੋਂ ਲਖ਼ਨਊ ਲਈ ਰਵਾਨਾ ਹੋਏ।

ਗ਼ੈਰ-ਫ਼ਿਲਮੀ ਸੰਗੀਤ ’ਚ ਹਰ ਵੰਨਗੀ ਨਾਲ ਤਜਰਬਾ ਅਹਿਮ: ਪਲਾਸ਼ ਸੇਨ

ਕੋਲਕਾਤਾ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਸ਼ਹੂਰ ਗਾਇਕ ਤੇ ‘ਯੂਫੋਰੀਆ’ ਰੌਕ ਬੈਂਡ ਦੇ ਅਹਿਮ ਮੈਂਬਰ ਰਹੇ ਪਲਾਸ਼ ਸੇਨ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਸੰਗੀਤਕ ਵੰਨਗੀਆਂ ਨਾਲ ਤਜਰਬਾ ਕਰਨ ਦੇ ਪੱਖ ਵਿਚ ਹੈ ਤੇ ਖ਼ੁਦ ਨੂੰ ‘ਕਦੇ ਵੀ ਇਕ ਵੰਨਗੀ ਤੱਕ ਸੀਮਤ ਨਹੀਂ ਰੱਖੇਗਾ।’ ਪਲਾਸ਼ ਨੇ ਕਿਹਾ ਕਿ ਅਜਿਹਾ ਢਾਂਚਾ ਜੋ ਗ਼ੈਰ-ਫ਼ਿਲਮੀ ਸੰਗੀਤ ਨੂੰ ਬਹੁਤਾ ਉਤਸ਼ਾਹਿਤ ਨਹੀਂ ਕਰਦਾ, ਉਸ ਵਿਚ ਬਣੇ ਰਹਿਣ ਲਈ ਹਰ ਦਿਨ ਬਦਲਾਅ ਦੀ ਲੋੜ ਪੈਂਦੀ ਹੈ। ਸੇਨ ਨੇ ਕਿਹਾ ਕਿ

ਮੈਂ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ: ਕ੍ਰਿਤੀ ਸੈਨਨ

ਮੁੰਬਈ,2 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜ ਸਾਲ ਪਹਿਲਾਂ ਫਿਲਮ ‘ਹੀਰੋਪੰਤੀ’ ਰਾਹੀਂ ਸਿਨੇ ਜਗਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਉਸ ਨੇ ਇੱਕ ਅਦਾਕਾਰ ਵਜੋਂ ਬਹੁਤ ਕੁਝ ਸਿੱਖਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਫਿਲਮਾਂ ਸਬੰਧੀ ਕੋਈ ਸਿਖਲਾਈ ਨਹੀਂ ਲਈ ਸੀ ਅਤੇ ਨਾ ਹੀ ਉਸ ਦਾ ਪਿਛੋਕੜ ਫਿਲਮਾਂ ਵਾਲਾ ਸੀ। ਉਸ ਨੇ ਸਭ ਕੁਝ ਆਪਣੇ ਕੰਮ ਦੌਰਾਨ ਹੀ ਸਿੱਖਿਆ ਹੈ। ਉਸ ਦਾ ਕਹਿਣਾ ਹੈ ਕਿ ਅਦਾਕਾਰੀ ਲਈ ਕੋਈ ਵਿਸ਼ੇਸ਼ ਫਾਰਮੂਲਾ ਨਹੀਂ ਹੈ ਪਰ ਕੰਮ ਕਰਨ ਵਾਲੇ ਨੂੰ ਕਿਰਦਾਰ ਦੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ। ਭਾਵੇਂ ਕਿ ਉਹ ਮੌਕੇ ’ਤੇ ਹੀ ਕਿਰਦਾਰ ਅਨੁਸਾਰ ਕੰਮ ਕਰਨ ਨੂੰ ਤਰਜੀਹ ਦਿੰਦੀ ਹੈ ਪਰ ਉਹ ਤਿਆਰੀ ਕਰਨਾ ਵੀ ਜ਼ਰੂਰੀ ਸਮਝਦੀ ਹੈ। 

‘ਛਪਾਕ’ ਸਮਾਜ ਨੂੰ ਬਦਲਣ ਦਾ ਸੁਨੇਹਾ ਦੇਵੇਗੀ: ਦੀਪਿਕਾ ਪਾਦੂਕੋਨ

ਨਵੀਂ ਦਿੱਲੀ,2 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ‘ਛਪਾਕ’ ਵਿੱਚ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਉਮੀਦ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਫ਼ਿਲਮ ਸਮਾਜ ਨੂੰ ਇੱਕ ਅਜਿਹਾ ਸੁਨੇਹਾ ਦੇਵੇਗੀ ਕਿ ਬਦਲਾਅ ਲਈ ਵਾਰ-ਵਾਰ ਤੇਜ਼ਾਬ ਪੀੜਤਾਂ ਦੀ ਕਹਾਣੀ ਦੱਸਣ ਦੀ ਜ਼ਰੂਰਤ ਨਹੀਂ ਪਵੇਗੀ। ਦੀਪਿਕਾ ਨੇ ਪੀਟੀਆਈ ਨਾਲ ਫੋਨ ’ਤੇ ਇੰਟਰਵਿਊ ਦੌਰਾਨ ਕਿਹਾ ਕਿ ਫ਼ਿਲਮ ਦਾ ਮਕਸਦ ਨਕਾਰਾਤਮਕ ਦਿਖਾਉਣ ਦੀ ਬਜਾਇ ਅਜਿਹੀਆਂ ਔਰਤਾਂ ਪ੍ਰਤੀ ਲੋਕਾਂ ਦੀ ਹਮਦਰਦੀ ਅਤੇ ਸਮਝ ਪੈਦਾ ਕਰਨਾ ਹੈ, ਜਿਨ੍ਹਾਂ ਨੂੰ ਇਸ ਸਥਿਤੀ ਵਿੱਚੋਂ ਗੁਜ਼ਰਨਾ ਪਿਆ। ਉਨ੍ਹਾਂ ਕਿਹਾ, ‘‘ਉਸ ਪੀੜ ਅਤੇ ਹਿੰਸਾ ਤੋਂ ਇਲਾਵਾ ਇਹ ਆਤਮਵਿਸ਼ਵਾਸ, ਜਿਊਣ ਦੇ ਜਜ਼ਬੇ ਅਤੇ ਉਮੀਦ ਦੀ ਕਹਾਣੀ ਹੈ। 

ਕੁਸ਼ਲ ਪੰਜਾਬੀ ਦਾ ਅੰਤਿਮ ਸੰਸਕਾਰ

ਮੁੰਬਈ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਟੀਵੀ ਤੇ ਫਿਲਮ ਅਭਿਨੇਤਾ ਕੁਸ਼ਲ ਪੰਜਾਬੀ ਦਾ ਅੱਜ ਸ਼ਨਿਚਰਵਾਰ ਸ਼ਾਮ ਨੂੰ ਨਮ ਅੱਖਾਂ ਤੇ ਭਰੇ ਦਿਲ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਸਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਰੱਖਦਿਆਂ ਕੁਸ਼ਲ ਪੰਜਾਬੀ ਦੇ ਸਸਕਾਰ ਦੀਆਂ ਰਸਮਾਂ ਦੀ ਕਵਰੇਜ ਨਾ ਕੀਤੀ ਜਾਵੇ। ਕੁਸ਼ਲ ਦਾ ਸਸਕਾਰ ਇੱਥੇ ਸ਼ਾਂਤਾਕਰੂਜ਼ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ।

‘ਲੋਲਿਤਾ’ ਅਦਾਕਾਰਾ ਦਾ ਦੇਹਾਂਤ

ਲਾਸ ਏਂਜਲਸ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਟੇਨਲੇਅ ਕੁਬਰਿਕ ਦੀ ਫਿਲਮ ‘ਲੋਲਿਤਾ’ ’ਚ ਅਹਿਮ ਕਿਰਦਾਰ ਨਿਭਾਉਣ ਵਾਲੀ ਸੂ ਲਿਓਨ (73) ਦਾ ਦੇਹਾਂਤ ਹੋ ਗਿਆ ਹੈ। 14 ਸਾਲ ਦੀ ਛੋਟੀ ਉਮਰ ’ਚ ਫਿਲਮ ’ਚ ਅਦਾਕਾਰੀ ਦੇ ਜਲਵੇ ਬਿਖੇਰਨ ਵਾਲੀ ਲਿਓਨ ਦੀ ਵੀਰਵਾਰ ਨੂੰ ਮੌਤ ਹੋਈ। ਉਸ ਦੇ ਦੋਸਤ ਫਿਲ ਸਾਇਰਾਕੋਪੋਲਸ ਨੇ ‘ਨਿਊਯਾਰਕ ਟਾਈਮਜ਼’ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੀ ਸਿਹਤ ਨਾਸਾਜ਼ ਚੱਲ ਰਹੀ ਸੀ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। 1946 ’ਚ ਜਨਮੀ ਲਿਓਨ ਨੇ ਟੈਲੀਵਿਜ਼ਨ ਤੋਂ ਆਪਣੀ ਅਦਾਕਾਰੀ ਸ਼ੁਰੂ ਕੀਤੀ ਸੀ ਅਤੇ ‘ਦਿ ਲੋਰੇਟਾ ਯੰਗ ਸ਼ੋਅ’ ਨਾਲ ਉਹ ਕੁਬਰਿਕ ਦੀਆਂ ਨਜ਼ਰਾਂ ’ਚ ਆ ਗਈ ਸੀ। ਫਿਲਮ

ਅਨੁਰਾਗ ਬਾਸੂ ਦੀ ਫਿਲਮ ‘ਲੁੱਡੋ’24 ਅਪਰੈਲ ਨੂੰ ਹੋਵੇਗੀ ਰਿਲੀਜ਼

ਮੁੰਬਈ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ਨਿਰਦੇਸ਼ਕ ਅਨੁਰਾਗ ਬਾਸੂ ਨੇ ਐਲਾਨ ਕੀਤਾ ਹੈ ਕਿ ਉਸ ਦੀ ਆ ਰਹੀ ਕਾਮੇਡੀ ਅਤੇ ਮਸਾਲਾ ਭਰਪੂਰ ਫਿਲਮ ‘ਲੁੱਡੋ’ ਅਗਲੇ ਸਾਲ 24 ਅਪਰੈਲ ਨੂੰ ਰਿਲੀਜ਼ ਹੋਵੇਗੀ। ਅਨੁਰਾਗ ਨੇ ਇਹ ਐਲਾਨ ਇੰਸਟਾਗ੍ਰਾਮ ਉੱਤੇ ਕੀਤਾ ਹੈ। ਅਨੁਰਾਗ ਨੇ ਇੰਸਟਾਗ੍ਰਾਮ ਉੱਤੇ ਫਿਲਮ ਦਾ ਟਾਈਟਲ, ਰਿਲੀਜ਼ ਹੋਣ ਦੀ ਤਰੀਕ ਅਤੇ ਪੋਸਟਰ ਸ਼ੇਅਰ ਕੀਤਾ ਹੈ। ਉਸਨੇ ਪੋਸਟਰ ਦੇ ਨਾਲ ਲਿਖਿਆ ਹੈ,‘ ਆਓ 24 ਅਪਰੈਲ 2020 ਨੂੰ ‘ਲੁੱਡੋ’ ਖੇਡੀਏ।’

ਬਰੂਸ ਲੀ ਦੀ ਧੀ ਨੇ ਫਾਸਟ ਫੂਡ ਚੇਨ ਵਿਰੁੱਧ ਦਾਅਵਾ ਠੋਕਿਆ

ਸ਼ੰਘਾਈ,26 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮਾਰਸ਼ਲ ਆਰਟ ਦੇ ਚੀਨ ਦੇ ਵਿਸ਼ਵ ਪ੍ਰਸਿੱਧ ਅਦਾਕਾਰ ਬਰੂਸ ਲੀ ਦੀ ਧੀ ਨੇ ਮੁਲਕ ਦੀ ਇੱਕ ਫਾਸਟ ਫੂਡ ਕੰਪਨੀ ਉੱਤੇ ਇਸ ਗੱਲ ਨੂੰ ਲੈ ਕੇ ਦਾਅਵਾ ਠੋਕ ਦਿੱਤਾ ਹੈ ਕਿ ਕੰਪਨੀ ਉਸ ਦੇ ਪਿਤਾ ਦੇ ਅਕਸ ਨੂੰ ਵਰਤ ਰਹੀ ਹੈ। ਸ਼ਾਨਨ ਲੀ ਦੀ ਬਰੂਸ ਲੀ ਇੰਟਰਪ੍ਰਾਈਜ਼ਜ਼ ਨੇ ਫੂਡ ਚੇਨ ਕੁੰਗਫੂ ਕੇਟਰਿੰਗ ਮੈਨੇਜਮੈਂਟ ਉੱਤੇ ਦੋਸ਼ ਲਾਇਆ ਹੈ ਕਿ ਕੰਪਨੀ ਪਿਛਲੇ 15 ਸਾਲ ਤੋਂ ਇੱਕ ਲੋਗੋ ਰਾਹੀਂ ਉਸ ਦੇ ਪਿਤਾ ਦੇ ਨਾਂਅ ਦਾ ਲਾਹਾ ਲੈ ਰਹੀ ਹੈ ਪਰ ਕੰਪਨੀ ਨੇ ਕਦੇ ਵੀ ਬੌਧਿਕ ਪ੍ਰਾਪਰਟੀ ਅਧਿਕਾਰਾਂ ਦੇ ਤਹਿਤ ਕੋਈ ਅਦਾਇਗੀ ਨਹੀਂ ਕੀਤੀ।

ਗਲੀ ਬੁਆਏ ਲਈ ਕੋਈ ਸ਼ਿਕਵਾ ਨਹੀਂ: ਜ਼ੋਯਾ

ਮੁੰਬਈ,26 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ਨਿਰਮਾਤਰੀ ਜ਼ੋਯਾ ਅਖ਼ਤਰ ਨੇ ਕਿਹਾ ਕਿ ਫਿਲਮ ‘ਗਲੀ ਬੁਆਏ’ ਭਾਵੇਂ ਆਸਕਰ ਪੁਰਸਕਾਰ ਲਈ ਫੀਚਰ ਫਿਲਮਾਂ ਦੇ ਨਾਮਜ਼ਦਗੀ ਗੇੜ ਦੌਰਾਨ ਫਾਈਨਲ ਵਿੱਚ ਨਹੀਂ ਪੁੱਜ ਚੁੱਕੀ ਪਰ ਇਸਦਾ ਉਸ ਨੂੰ ਕੋਈ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਸਗੋਂ ਉਹ ਸ਼ੁਕਰੀਆ ਅਦਾ ਕਰਦੀ ਹੈ। ਅਭਿਨੇਤਾ ਰਨਵੀਰ ਸਿੰਘ ਇਸ ਫਿਲਮ ਵਿੱਚ ਮੋਹਰੀ ਭੂਮਿਕਾ ਵਿੱਚ ਸੀ ਅਤੇ ਉਸ ਨੇ ਉਭਰਦੇ ਸਟਰੀਟ ਰੈਪਰ ਦਾ ਕਿਰਦਾਰ ਨਿਭਾਇਆ ਸੀ

ਦੇਸ਼ ਦਾ ਮਾਹੌਲ ਚਿੰਤਤ ਕਰਨ ਵਾਲਾ: ਸੈਫ ਅਲੀ ਖਾਨ

ਮੁੰਬਈ,26 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦੇਸ਼ ਭਰ ਵਿਚ ਹੋ ਰਹੇ ਪ੍ਰਦਰਸ਼ਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਬਣੇ ਤਣਾਅ ਵਾਲੇ ਮਾਹੌਲ ਕਾਰਨ ਉਸ ਨੂੰ ਚਿੰਤਾ ਹੋਣ ਲੱਗੀ ਹੈ। 49 ਸਾਲਾ ਅਦਾਕਾਰ ਬੌਲੀਵੁੱਡ ਦੇ ਉਨ੍ਹਾਂ ਕੁਝ ਸਿਤਾਰਿਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੇ ਦੇਸ਼ ਭਰ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਾਰਨ ਫੈਲੀ ਅਸ਼ਾਂਤੀ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। 

ਵਿੱਕੀ ਕੌਸ਼ਲ ਅਤੇ ਆਯੂਸ਼ਮਾਨ ਖੁਰਾਨਾ ਨੂੰ ਕੌਮੀ ਫਿਲਮ ਪੁਰਸਕਾਰ

ਨਵੀਂ ਦਿੱਲੀ,23 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੌਮੀ ਫਿਲਮ ਪੁਰਸਕਾਰ ਵੰਡੇ। ਅਦਾਕਾਰ ਵਿੱਕੀ ਕੌਸ਼ਲ, ਆਯੂਸ਼ਮਾਨ ਖੁਰਾਨਾ ਅਤੇ ਕੀਰਤੀ ਸੁਰੇਸ਼ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਸ੍ਰੀ ਨਾਇਡੂ ਨੇ ਇਸ ਗੱਲ ’ਤੇ ਖੁਸ਼ੀ ਜਤਾਈ ਕਿ ਪੁਰਸਕਾਰਾਂ ਲਈ ਚੁਣੀਆਂ ਗਈਆਂ ਫਿਲਮਾਂ ਨੇ ਰੂੜੀਵਾਦੀ ਰਵਾਇਤਾਂ ਨੂੰ ਤੋੜਿਆ ਅਤੇ ਵਹਿਮਾਂ-ਭਰਮਾਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਫਿਲਮਾਂ ਭਾਵੁਕਤਾ ਦੇ ਨਾਲ ਨਾਲ ਲਿਆਕਤ ਦਾ ਮੁਜ਼ਾਹਰਾ ਵੀ

ਅਦਾਕਾਰਾ ਸਦਫ ਦੀ ਗ੍ਰਿਫ਼ਤਾਰੀ ਤੋਂ ਮੀਰਾ ਨਾਇਰ ਤੇ ਹੰਸਲ ਮਹਿਤਾ ਹੈਰਾਨ

ਮੁੰਬਈ,23 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਫਿਲਮਸਾਜ਼ ਮੀਰਾ ਨਾਇਰ, ਹੰਸਲ ਮਹਿਤਾ ਅਤੇ ‘ਗੱਲੀ ਬੁਆਇ’ ਦੇ ਅਦਾਕਾਰ ਵਿਜੈ ਵਰਮਾ ਨੇ ਅਦਾਕਾਰਾ ਤੇ ਕਾਂਗਰਸ ਪਾਰਟੀ ਦੀ ਵਰਕਰ ਸਦਫ ਜਫਰ ਦੀ ਗ੍ਰਿਫ਼ਤਾਰੀ ’ਤੇ ਹੈਰਾਨੀ ਜਤਾਉਂਦਿਆਂ ਉਸ ਨੂੰ ਜਲਦੀ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ। ਜਫਰ ਜੋ ਕਿ ਮੀਰਾ ਨਾਇਰ ਦੀ ਅਗਲੀ ਬੀਬੀਸੀ ਸੀਰੀਜ਼ ‘ਏ ਸੂਟੇਬਲ ਬੁਆਇ’ ਦਾ ਹਿੱਸਾ ਹੈ, ਨੂੰ ਪਿਛਲੇ ਹਫ਼ਤੇ ਲਖਨਊ ’ਚ ਨਾਗਰਿਕਤਾ ਕਾਨੂੰਨ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089852974
Copyright © 2020, Panjabi Times. All rights reserved. Website Designed by Mozart Infotech