» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਹੈਰੋਇਨ ਤਸਕਰੀ ਮਾਮਲਾ: ਐੱਨਆਈਏ ਦੇ ਵਕੀਲ ਨੂੰ ਪਾਕਿ ਤੋਂ ਧਮਕੀ

November 22, 2019 04:12 PM

ਐਸ.ਏ.ਐਸ. ਨਗਰ (ਮੁਹਾਲੀ),21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਬਹੁ-ਚਰਚਿਤ ਹੈਰੋਇਨ ਮਾਮਲੇ ਵਿੱਚ ਪਾਕਿਸਤਾਨ ਦੇ ਡਰੱਗ ਤਸਕਰਾਂ ਨੇ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਹਨ। ਐੱਨਆਈਏ ਦੇ ਸੀਨੀਅਰ ਵਕੀਲ ਨੂੰ ਵਸਟਐਪ ’ਤੇ ਫੋਨ ਕਰਕੇ ਧਮਕਾਇਆ ਗਿਆ ਹੈ। ਇਸ ਤੋਂ ਪਹਿਲਾਂ ਹਿੰਦੂ ਆਗੂਆਂ ਦੀ ਹੱਤਿਆ ਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਵਿੱਚ ਖਾੜਕੂ ਕਾਰਕੁਨਾਂ ਦੀ ਗ੍ਰਿਫ਼ਤਾਰੀ ਮਗਰੋਂ ਵੀ ਉਸ ਨੂੰ ਧਮਕਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਖੁਫੀਆਂ ਏਜੰਸੀਆਂ ਚੌਕਸ ਹੋ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਹੁ-ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਨਾਮਜ਼ਦ ਕਈ ਮੁਲਜ਼ਮਾਂ ਦੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਤਾਰ ਜੁੜੇ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਦੀ ਪੜਤਾਲ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪੀ ਗਈ ਸੀ। ਇੰਝ ਹੀ ਪੰਜਾਬ ਵਿੱਚ ਹਿੰਦੂ ਆਗੂਆਂ ਦੀ ਮੌਤ ਤੇ ਜਾਨਲੇਵਾ ਹਮਲਿਆਂ ਦੇ ਮਾਮਲਿਆਂ ਦੀ ਜਾਂਚ ਵੀ ਐੱਨਆਈਏ ਕੋਲ ਹੈ। ਇਨ੍ਹਾਂ ਮਾਮਲਿਆਂ ਦੀ ਸੁਣਵਾਈ ਮੁਹਾਲੀ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ।
ਐੱਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਹੈਰੋਇਨ ਤਸਕਰੀ ਮਾਮਲੇ ਵਿੱਚ ਪਾਕਿਸਤਾਨ ’ਚੋਂ ਕਿਸੇ ਨੇ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ਉੱਤੇ ਵਸਟਐਪ ’ਤੇ ਕਾਲ ਕਰਕੇ ਧਮਕਾਇਆ ਗਿਆ ਹੈ। ਫੋਨ ’ਤੇ ਗੱਲ ਕਰਨ ਵਾਲਾ ਪੰਜਾਬੀ ਬੋਲਦਾ ਸੀ। ਉਸ ਦਾ ਕਹਿਣਾ ਸੀ ਕਿ ਉਹ ਹੈਰੋਇਨ ਤਸਕਰੀ ਮਾਮਲੇ ਦੀ ਅਦਾਲਤ ਵਿੱਚ ਠੋਸ ਪੈਰਵੀ ਕਰਨ ਤੋਂ ਲਾਂਭੇ ਹੋ ਜਾਵੇ, ਵਰਨਾ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਇਸ ਸਬੰਧੀ ਉਨ੍ਹਾਂ ਐੱਨਆਈਏ ਦੇ ਮੁੱਖ ਦਫ਼ਤਰ ਅਤੇ ਆਈਜੀ ਨੂੰ ਇਤਲਾਹ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ’ਚ ਹਿੰਦੂ ਆਗੂਆਂ ਦੇ ਕਤਲ ਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਵਿੱਚ ਵੀ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਘਰੇਲੂ ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ, ਹਾਦਸੇ 'ਚ 2 ਬੱਚਿਆਂ ਸਮੇਤ 7 ਝੁਲਸੇ

ਜਲੰਧਰ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਪਿੰਡ ਕਾਦੀਆਂ ਦੇ ਇਕ ਘਰ 'ਚ ਘਰੇਲੂ ਗੈਸ ਸਲੰਡਰ ਲੀਕ ਹੋਣ ਨਾਲ ਲੱਗੀ ਅੱਗ 'ਚ ਇਕੋ ਪਰਿਵਾਰ ਦੇ 7 ਮੈਂਬਰ ਝੁਲਸ ਗਏ ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਹਨ | ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮਨਜੀਤ ਕੌਰ (48) ਨੇ ਦੱਸਿਆ ਕਿ ਉਸ ਦੇ ਪਤੀ ਲਖਵਿੰਦਰ ਸਿੰਘ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ, ਜਿਸ ਕਰਕੇ ਉਸ ਦੇ ਘਰ ਰਿਸ਼ਤੇਦਾਰ ਆਏ ਹੋਏ ਸਨ | ਅੱਜ ਸਵੇਰੇ ਜਦੋਂ ਉਨ੍ਹਾਂ ਦੇ ਘਰ ਗੁਆਂਢਣ ਅਫ਼ਸੋਸ ਕਰਨ ਆਈ ਹੋਈ ਸੀ ਤਾਂ ਉਸ ਦੇ ਦੋਹਤਰੇ ਨੇ ਚਾਹ ਮੰਗ ਲਈ | ਜਦੋਂ ਉਹ ਚਾਹ ਬਣਾਉਣ ਲਈ ਗੈਸ ਸਲੰਡਰ ਚਲਾਉਣ ਲੱਗੀ ਤਾਂ ਅਚਾਨਕ ਅੱਗ ਲੱਗ ਗਈ | ਉਨ੍ਹਾਂ ਦਾ ਕਮਰਾ ਛੋਟਾ ਹੋਣ ਕਰਕੇ, ਕਮਰੇ 'ਚ ਬੈਠਾ ਉਸ ਦਾ ਪੁੱਤਰ ਅਮਰੀਕ ਸਿੰਘ (25), ਧੀ ਪਰਮਿੰਦਰ ਕੌਰ (23), ਦੂਸਰੀ ਧੀ ਸੁਖਵਿੰਦਰ ਕੌਰ, ਉਸ ਦਾ ਪਤੀ ਲੁਭਾਇਆ ਰਾਮ, ਧੀ ਦੇ ਬੱਚੇ ਸੁਖਮਨ (5) ਅਤੇ ਸਿਮਰਨ (3) ਵੀ ਝੁਲਸ ਗਏ | ਉਨ੍ਹਾਂ ਦੀ ਗੁਆਂਢਣ ਲਾਡੋ ਵੀ ਇਸ ਅੱਗ ਦੇ ਲਪੇਟ 'ਚ ਆ ਗਈ |

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਕੈਦ

ਜਲੰਧਰ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੌਤਮ ਕੁਮਾਰ ਪੁੱਤਰ ਕੇਵਲ ਕਿ੍ਸ਼ਨ ਵਾਸੀ ਨੋਗੱਜਾ ਪੀਰ, ਨੂਰਮਹਿਲ ਨੂੰ ਢਾਈ ਮਹੀਨੇ ਦੀ ਕੈਦ ਤੇ 

ਆਟੋ ਪਲਟਣ ਨਾਲ 2 ਔਰਤਾਂ ਸਮੇਤ 5 ਜ਼ਖ਼ਮੀ

ਫਿਲੌਰ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਹਾਈਵੇ 'ਤੇ ਆਟੋ ਪਲਟਣ ਨਾਲ 2 ਔਰਤਾਂ ਸਮੇਤ 5 ਜ਼ਖਮੀ ਹੋ ਗਏ | ਹਾਈਵੇ ਪੈਟਰੋਲੀਅਮ ਗੁਰਾਇਆ ਦੇ ਏ. ਐੱਸ. ਆਈ. ਹਰਮੇਸ਼ ਲਾਲ, ਏ. ਐੱਸ. ਆਈ. ਜਰਨੈਲ ਸਿੰਘ ਅਤੇ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਖਹਿਰਾ ਹਾਈਵੇ 'ਤੇ ਆਟੋ ਨੰਬਰ ਪੀ ਬੀ 08 ਡੀ ਜੀ 8226 ਦਾ ਅਗਲਾ ਟਾਇਰ ਫੱਟਣ ਨਾਲ ਪਲਟ ਗਿਆ ਜਿਸ ਨਾਲ ਉਸ ਵਿਚ ਸਵਾਰ ਅਮਨ ਪੁੱਤਰ ਓਮ ਪ੍ਰਕਾਸ਼, 

ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਮਜ਼ਦੂਰ ਦੀ ਮੌਤ

ਮਕਸੂਦਾਂ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਪਠਾਨਕੋਟ ਰੋਡ 'ਤੇ ਰਾਓਵਾਲੀ ਨੇੜੇ ਇਕ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੁੱਡੂ ਕੁਮਾਰ ਵਾਸੀ ਯੂ.ਪੀ. ਦੇ ਤੌਰ 'ਤੇ ਹੋਈ ਹੈ | ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਤੇ ਟਰੈਕਟਰ ਚਾਲਕ ਨੂੰ ਟਾਲੀ ਸਮੇਤ ਆਪਣੀ ਹਿਰਾਸਤ 'ਚ ਲੈ ਲਿਆ |

ਰੇਲਵੇ ਲਾਈਨਾਂ ਨੇੜੇ ਸੈਰ ਕਰ ਰਿਹਾ ਬਜ਼ੁਰਗ ਤੇਜ਼ ਰਫ਼ਤਾਰ ਗੱਡੀ ਦੇ ਵੇਗ਼ ਕਾਰਨ ਡਿਗਿਆ, ਮੌਤ

ਮਕਸੂਦਾਂ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਟਾਂਡਾ ਰੋਡ-ਸੋਢਲ ਫਾਟਕ ਰੇਲਵੇ ਲਾਈਨਾਂ ਤੇ ਅੱਜ ਸਵੇਰੇ ਰੇਲਵੇ ਲਾਈਨਾਂ ਦੇ ਨੇੜੇ ਸੈਰ ਕਰ ਰਿਹਾ ਇਕ 67 ਸਾਲਾ ਬਜ਼ੁਰਗ ਤੇਜ਼ ਰਫ਼ਤਾਰ ਰੇਲ ਗੱਡੀ ਦੇ ਕੋਲੋਂ ਲੰਘਣ ਦੇ ਕਾਰਨ ਥੱਲੇ ਪਏ ਪੱਥਰਾਂ 'ਤੇ ਡਿਗ ਗਿਆ ਜਿਸ ਕਾਰਨ ਉਸ ਦੇ ਸਿਰ ਦੇ ਗੰਭੀਰ ਸੱਟ ਲੱਗ ਗਈ ਤੇ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਜੈ ਪਾਲ ਚੱਢਾ ਪੁੱਤਰ ਸਵ. ਹੰਸਰਾਜ ਚੱਢਾ ਵਾਸੀ ਮੁਹੱਲਾ ਫਤੇਹਪੁਰਾ ਦੇ ਤੌਰ 'ਤੇ ਹੋਈ ਹੈ | 

ਮਾਂ ਦੇ ਕਤਲ ਦੇ ਮਾਮਲੇ 'ਚ ਪੁੱਤ ਨੂੰ ਉਮਰ ਕੈਦ

ਜਲੰਧਰ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਆਪਣੀ ਮਾਂ ਦੇ ਸੱਟਾਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਧਮਰਵੀਰ ਉਰਫ ਗਾਗਾ ਪੁੱਤਰ ਗੁਰਦੀਪ ਸਿੰਘ ਵਾਸੀ ਹਰੀਪੁਰ, ਆਦਮਪੁਰ ਨੂੰ ਉਮਰ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਭੁੁਗਤਣੀ ਪਵੇਗੀ |

ਜਣੇਪੇ ਲਈ ਸਿਵਲ ਹਸਪਤਾਲ 'ਚ ਪਹੁੰਚੇ ਪ੍ਰਵਾਸੀ ਨੇ ਭਰੇ 3200 ਰੁਪਏ, ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਜਲੰਧਰ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜਣੇਪੇ ਲਈ ਸਿਵਲ ਹਸਪਤਾਲ 'ਚ ਲਿਆਉਣ ਤੋਂ ਬਾਅਦ ਬਿਨਾ ਕਿਸੇ ਖ਼ਰਚ ਦੇ ਜਣੇਪਾ ਹੋਣ ਅਤੇ ਜਣੇਪੇ ਤੋਂ ਬਾਅਦ ਜੱਚਾ-ਬੱਚਾ ਨੂੰ ਘਰ ਤੱਕ ਪਹੁੰਚਾਉਣ ਦੇ ਸਰਕਾਰੀ ਦਾਅਵਿਆਂ ਦੀ ਪੋਲ ਅੱਜ ਉਸ ਵਕਤ ਖੁਲ੍ਹ ਗਈ ਜਦੋਂ ਇਕ ਪ੍ਰਵਾਸੀ ਵਿਅਕਤੀ ਅਸ਼ੀਸ਼ ਵਾਸੀ ਬਸਤੀ ਮਿੱਠੂ ਨੇ ਦੱਸਿਆ ਕਿ ਉਸ ਦਾ ਜਨੇਪੇ 'ਤੇ 3200 ਰੁਪਏ ਖ਼ਰਚ ਹੋ ਚੁੱਕਾ ਹੈ | ਅਸ਼ੀਸ਼ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਰਾਤ ਸਮੇਂ ਜਣੇਪੇ ਦੀ ਦਰਦ ਹੋਈ ਤਾਂ ਉਹ ਕਰੀਬ 1 ਵਜੇ ਉਸ ਨੂੰ ਇਕ ਨਿੱਜੀ ਐਾਬੂਲੈਂਸ 'ਚ ਸਿਵਲ ਹਸਪਤਾਲ ਲੈ ਕੇ ਆਇਆ | ਐਾਬੂਲੈਂਸ ਵਾਲੇ ਨੇ ਉਸ ਕੋਲੋਂ 1500 ਰੁਪਏ ਲੈ ਲਏ, ਜਦੋਂ ਉਸ ਦੀ ਪਤਨੀ ਨੇ ਲੜਕੇ ਨੂੰ ਜਨਮ ਦਿੱਤਾ ਤਾਂ ਹਸਪਤਾਲ 'ਚ ਮੌਜੂਦ ਆਪਣੇ ਆਪ ਨੂੰ ਸਟਾਫ਼ ਮੈਂਬਰ ਆਖ ਰਹੇ ਕੁਝ ਵਿਅ

ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ 'ਚ ਸਫ਼ਲ ਰਹੇ ਮੇਅਰ

ਜਲੰਧਰ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮੇਅਰ ਜਗਦੀਸ਼ ਰਾਜਾ ਸ਼ਹਿਰ ਦੀ ਇਕ ਵੱਡੀ ਸਮੱਸਿਆ ਦੇ ਤੌਰ 'ਤੇ ਜਾਣੀ ਜਾਂਦੀ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਵਿਚ ਸਫ਼ਲ ਰਹੇ ਹਨ | ਮੇਅਰ ਜਗਦੀਸ਼ ਰਾਜਾ ਦੇ 25 ਜਨਵਰੀ ਨੂੰ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਜਿਸ ਕਰਕੇ ਉਨ੍ਹਾਂ ਦੇ ਕਾਰਜਕਾਲ ਵਿਚ ਕੁਝ ਪ੍ਰਾਪਤੀਆਂ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਰਹੀ ਹੈ | ਸ਼ਹਿਰ ਵਿਚ ਆਵਾਰਾ ਕੁੱਤਿਆਂ ਵਲੋਂ ਕੱਟਣ ਬਾਰੇ ਪਹਿਲਾਂ ਕਾਫ਼ੀ ਸ਼ਿਕਾਇਤਾਂ ਨਿਗਮ ਕੋਲ ਪੁੱਜਦੀਆਂ ਰਹੀਆਂ ਹਨ ਪਰ ਹੁਣ ਸੂਤਰਾਂ ਦੀ ਮੰਨੀਏ ਤਾਂ ਨੰਗਲ ਸ਼ਾਮਾ ਵਿਚ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਕੱਟਣ ਦੀਆਂ ਸ਼ਿਕਾਇਤਾਂ ਕਾਫ਼ੀ ਘੱਟ ਗਈਆਂ ਹਨ | 

ਕਿਸਾਨ ਆਗੂ ਨੂੰ ਧਮਕੀ ਖ਼ਿਲਾਫ਼ ਨਾਅਰੇਬਾਜ਼ੀ ਤੇ ਰੋਸ ਮਾਰਚ

ਬਠਿੰਡਾ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਅੱਜ ਇਥੇ ਕਿਸਾਨੀ ਮੁੱਦਿਆਂ ਤੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੂੰ ਜਾਨੋਂ ਮਾਰਨ ਦੀ ਧਮਕੀ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮਿੰਨੀ ਸਕੱਤਰੇਤ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ। ਇਸ ਮੌਕੇ ਬਲਦੇਵ ਸਿੰਘ ਜ਼ੀਰਾ, ਪ੍ਰਸ਼ੋਤਮ ਮਹਾਰਾਜ, ਗੁਰਮੇਲ ਸਿੰਘ ਜੰਡਾਂ ਵਾਲਾ, ਸੁਖਪਾਲ ਸਿੰਘ ਖ਼ਿਆਲੀ ਵਾਲਾ ਅਤੇ ਲੋਕ ਸੰਗਰਾਮ ਮੰਚ ਪੰਜਾਬ ਦੀ ਜਰਨਲ ਸਕੱਤਰ ਸੁਖਵਿੰਦਰ ਕੌਰ ਨੇ ਦੋਸ਼ ਲਗਾਏ ਕਿ ਤਿੰਨ ਮਹੀਨੇ ਪਹਿਲਾਂ ਸ੍ਰੀ ਫੂਲ ਨੂੰ ਗੁਮਨਾਮ ਪੱਤਰ ਰਾਹੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਪਰ ਹਾਲੇ ਤੱਕ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦ

ਰਜਵਾਹੇ ’ਚ ਪਾੜ ਕਾਰਨ ਸੌ ਏਕੜ ਫ਼ਸਲ ਪ੍ਰਭਾਵਿਤ

ਮਹਿਲ ਕਲਾਂ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਨੇੜੇ ਲੰਘਦੇ ਕਲਿਆਣ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਸੌ ਏਕੜ ਦੇ ਕਰੀਬ ਫਸਲ ਪ੍ਰਭਾਵਿਤ ਹੋਈ ਹੈ। ਵਿਭਾਗ ਵੱਲੋਂ ਰਜਵਾਹੇ ਵਿੱਚ ਬਗੈ਼ਰ ਸਫਾਈ ਕਰਵਾਏ ਪਾਣੀ ਛੱਡ ਦਿੱਤਾ ਜਾਂਦਾ ਹੈ ਅਤੇ ਬਹੁਤੇ ਵਾਰ ਇਕੱਠਾ ਹੋਇਆ ਝਾੜ-ਫੂਸ ਮਾਈਨਰਾਂ ਅੱਗੇ ਫਸਣ ਕਰਕੇ ਕੁੱਝ ਥਾਂ ਪਾਣੀ ਓਵਰਫਲੋਅ ਹੋ ਜਾਂਦਾ ਹੈ। ਇਸ ਨਾਲ ਰਜਵਾਹੇ ਦੀ ਪਟੜੀ ਵਿੱਚ ਪਾੜ ਪੈਣ ਕਰਕੇ ਫਸਲਾਂ ਦਾ ਨੁਕਸਾਨ ਹੁੰਦਾ ਹੈ। ਟਰੈਕਟਰਾਂ-ਟਰਾਲੀਆਂ ਰਾਹੀਂ ਰੇਤ ਲਿਆ ਕੇ ਪਾੜ ਪੂਰ ਰਹੇ ਪੀੜਤ ਕਿਸਾਨਾਂ ਬਲਵੀਰ ਸਿੰਘ, ਭੋਲਾ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਲਾਪ੍ਰਵਾਹੀ ਕਾਰਨ ਪਾਣੀ ਨਾਲ ਉਨ੍ਹਾਂ ਦੀ ਕਣਕ ਦੀ ਫ਼ਸਲ ਅਤੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਖਰਾਬ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਰਜਵਾਹੇ ਵਿੱਚ ਤਿੰਨ ਵਾਰ ਪਾੜ ਪੈ ਚੁੱਕਿਆ ਹੈ।

ਇਨਾਮ ਵੰਡ ਸਮਾਰੋਹ: ਬਾਲ ਕਲਾਕਾਰਾਂ ਨੇ ਲਾਈਆਂ ਰੌਣਕਾਂ

ਜੈਤੋ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਵਿਚ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਖ਼ੂਬਸੂਰਤ ਸਟੇਜੀ ਵੰਨਗੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੜ੍ਹਾਈ, ਅਨੁਸਾਸ਼ਨ, ਖੇਡਾਂ ਅਤੇ ਸੱਭਿਅਚਾਰਕ ਸਰਗਰਮੀਆਂ ਵਿਚ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਪ੍ਰਿੰਸੀਪਲ ਸਾਧੂ ਰਾਮ ਸ਼ਰਮਾ, ਗੁਰਬਚਨ ਸਿੰਘ ਰਿਟਾ. ਮੁੱਖ ਅਧਿਆਪਕ, ਸੁਰਿੰਦਰਪਾਲ ਸ਼ਰਮਾ ਰਿਟਾ. ਅਧਿਆਪਕ ਤੇ ਡਾ. ਗਗਨਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਪ੍ਰਿੰਸੀਪਲ ਦਰਸ਼ਨਾ ਦੇਵੀ ਦੇ ਸਵਾਗਤੀ ਭਾਸ਼ਨ ਦਿੱਤਾ। ਉਨ੍ਹਾਂ ਸਕੂਲ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਸਕੂਲ

ਕਈ ਥਾਈਂ ਠੱਗੀ ਕਰਨ ਵਾਲੇ ਨਰਿੰਦਰ ਦਾ ਰਿਮਾਂਡ ਮਿਲਿਆ

ਖੰਨਾ,23 ਜਨਵਰੀ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ 60 ਤੋਂ ਵੀ ਜ਼ਿਆਦਾ ਠੱਗੀਆਂ ਮਾਰਨ ਤੇ ਖੰਨਾ ਪੁਲਿਸ ਨੂੰ ਝਕਾਨੀ ਦੇ ਕੇ ਹਿਰਾਸਤ ਵਿੱਚੋਂ ਫ਼ਰਾਰ ਹੋਣ ਵਾਲਾ ਨਰਿੰਦਰ ਕੁਮਾਰ ਨੂੰ ਖੰਨਾ ਪੁਲਿਸ ਨੇ ਜੱਜ ਤੋਂ ਵਾਰੰਟ ਹਾਸਿਲ ਕਰਨ ਤੋਂ ਬਾਅਦ ਪਟਿਆਲਾ ਦੀ ਜੇਲ੍ਹ ਵਲੋਂ ਪ੍ਰਰੋਡਕਸ਼ਨ ਵਾਰੰਟ 'ਤੇ ਖੰਨਾ ਲਿਆਂਦਾ। ਮੈਡੀਕਲ ਜਾਂਚ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਨੂੰ ਨਰਿੰਦਰ ਦਾ ਇਕ ਦਿਨ ਦਾ ਰਿਮਾਂਡ ਦਿੱਤਾ।ਪ੍ਰਰਾਪਤ ਜਾਣਕਾਰੀ

ਵਿਆਹ ਕਰਵਾ ਕੇ ਵੀ ਛੜੇ ਦੇ ਛੜੇ

ਕੋਟਕਪੂਰਾ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ’ਚ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ਼ ਟੈਸਟਿੰਗ ਸਿਸਟਮ (ਆਇਲਸ) ’ਚ ਚੰਗੇ ਅੰਕਰ ਹਾਸਲ ਨਾ ਕਰਨ ਵਾਲੇ ਮੁੰਡਿਆਂ ਵੱਲੋਂ ਇਸ ਟੈਸਟ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਨੂੰ ਫਾਇਨਾਂਸ ਕੀਤੇ ਜਾ ਰਹੇ ਹਨ। ਵਿਦੇਸ਼ ਲੈ ਕੇ ਜਾਣ ਦੀ ਸ਼ਰਤ ’ਤੇ ਆਇਲਸ ਪਾਸ ਕੁੜੀਆਂ ਨਾਲ ਮੁੰਡਿਆਂ ਦੇ ਵਿਆਹ ਕਰਵਾਏ ਜਾ ਰਹੇ ਹਨ। ਵਿਆਹਾਂ ਦਾ ਸਾਰਾ ਖਰਚ ਤੇ ਕੁੜੀਆਂ ਦੀ ਵਿਦੇਸ਼ਾਂ ਵਿਚ ਪੜ੍ਹਾਈ ਦੀ ਫੀਸ ਤੇ ਹੋਰ ਖਰਚਿਆਂ ਦਾ ਭਾਰ ਵੀ ਮੁੰਡਿਆਂ ਦੇ ਪਰਿਵਾਰ ਚੁੱਕ ਰਹੇ ਹਨ। ਅਜਿਹੇ ਜ਼ਿਆਦਾਤਰ ਮਾਮਲਿਆਂ ਵਿਚ ਠੱਗੀਆਂ ਵੀ ਵੱਜ ਰਹੀਆਂ ਹਨ। ਤਾਜ਼ਾ ਮਾਮਲਾ ਪਿੰਡ ਔਲਖ ਦੇ ਵਸਨੀਕ ਗੁਰਜੰਟ ਸਿੰਘ ਨਾਲ ਸਬੰਧਤ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਨਾਲ ਪੰਦਰਾਂ ਲੱਖ ਰੁਪਏ ਦੀ ਠੱਗੀ ਵਜੀ ਹੈ। ਉਹ ਇਲੈਟ੍ਰੋਨੀਕ ਡਿਪਲੋਮਾ ਹੋਲਡਰ ਹੈ ਤੇ ਵਿਦੇਸ਼ ਜਾਣ ਦਾ ਚਾਹਵਾਨ ਸੀ ਪਰ ਉਹ ਆਇਲਸ ਵਿਚ ਚੰਗੇ ਅੰਕ ਪ੍ਰਾਪਤ ਨਹੀਂ ਕਰ ਸਕਿਆ, ਜਿਸ ਕਰਕੇ ਉਸ ਨੇ ਵਿਆਹ ਕਰਵਾ ਕੇ ਵਿਦੇਸ਼ ਜਾਣ ਦਾ ਰਾਹ ਚੁਣਿਆ। ਐੱਸਐੱਸਪੀ ਫ਼ਰੀਦਕੋਟ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਉਸ ਨਾਲ ਵਿਆਹ ਕਰਵਾ ਕੇ ਲੜਕੀ ਕੇਨੈਡਾ ਵਿਚ ਰਹਿ ਰਹੀ ਹੈ, ਜਦ ਉਹ ਉਸ ਨੂੰ ਫ਼ੋਨ ਕਰਦਾ ਹੈ ਉਸਦਾ ਫ਼ੋਨ ਨਹੀ ਚੁੱਕਿਆ ਜਾ ਰਿਹਾ ਹੈ ਤੇ ਪੰਜਾਬ ਵਿਚ ਰਹਿੰਦਾ ਲੜਕੀ ਦਾ ਪਰਿਵਾਰ ਵੀ ਉਸ ਦੀ ਗੱਲ ਨਹੀ ਸੁਣ ਰਿਹਾ।

ਰਾਤ ਨੂੰ ਔਰਤ ਰੋਕਦੀ ਕਾਰ ਤੇ ਸਾਥੀ ਕਰਦੇ ਵਾਰ

ਰਾਮਪੁਰਾ ਫੂਲ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੋਂ ਦੇ ਥਾਣਾ ਸਿਟੀ ਨੇ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮਹਿਰਾਜ ਰੋਡ ’ਤੇ ਲੁਕੇ ਬੈਠੇ ਕੁੱਝ ਵਿਅਕਤੀ ਕਿਸੇ ਦੀ ਸਾਜ਼ਿਸ਼ ਰਚ ਰਹੇ ਸਨ। ਪੁਲੀਸ ਸੂਹ ਮਿਲਣ ’ਤੇ ਤਿੰਨ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ, ਜਦ ਕਿ ਗਰੋਹ ਕੁੱਝ ਮੈਂਬਰ ਭੱਜਣ ਵਿਚ ਸਫ਼ਲ ਹੋ ਗਏ। ਇਸ ਗਰੋਹ ਵਿੱਚ ਔਰਤ ਸਮੇਤ ਛੇ ਮੈਂਬਰ ਹਨ, ਜਿਨ੍ਹਾਂ ਵਿਚ ਹਨੀ ਸਿੰਘ, ਪਾਰਸ ਸਿੰਘ, ਗੁਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਜਸਪ੍ਰੀਤ ਸਿੰਘ ਵਾਸੀ ਲਹਿਰਾ ਧੂਰਕੋਟ ਅਤੇ ਸਰਬਜੀਤ ਕੌਰ ਵਾਸੀ ਰਾਮਪੁਰਾ ਸ਼ਾਮਲ ਹਨ।

ਰਾਤ ਨੂੰ ਔਰਤ ਰੋਕਦੀ ਕਾਰ ਤੇ ਸਾਥੀ ਕਰਦੇ ਵਾਰ

ਰਾਮਪੁਰਾ ਫੂਲ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੋਂ ਦੇ ਥਾਣਾ ਸਿਟੀ ਨੇ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮਹਿਰਾਜ ਰੋਡ ’ਤੇ ਲੁਕੇ ਬੈਠੇ ਕੁੱਝ ਵਿਅਕਤੀ ਕਿਸੇ ਦੀ ਸਾਜ਼ਿਸ਼ ਰਚ ਰਹੇ ਸਨ। ਪੁਲੀਸ ਸੂਹ ਮਿਲਣ ’ਤੇ ਤਿੰਨ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ, ਜਦ ਕਿ ਗਰੋਹ ਕੁੱਝ ਮੈਂਬਰ ਭੱਜਣ ਵਿਚ ਸਫ਼ਲ ਹੋ ਗਏ। ਇਸ ਗਰੋਹ ਵਿੱਚ ਔਰਤ ਸਮੇਤ ਛੇ ਮੈਂਬਰ ਹਨ, ਜਿਨ੍ਹਾਂ ਵਿਚ ਹਨੀ ਸਿੰਘ, ਪਾਰਸ ਸਿੰਘ, ਗੁਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਜਸਪ੍ਰੀਤ ਸਿੰਘ ਵਾਸੀ ਲਹਿਰਾ ਧੂਰਕੋਟ ਅਤੇ ਸਰਬਜੀਤ ਕੌਰ ਵਾਸੀ ਰਾਮਪੁਰਾ ਸ਼ਾਮਲ ਹਨ।

ਸਮਾਰਟ ਸਕੂਲ ਦੇਖ ਕੇ ਫੇਲ੍ਹ ਹੋ ਜਾਏ ‘ਹਾਰਟ’

ਫਾਜ਼ਿਲਕਾ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ-ਪਾਕਿ ਸਰਹੱਦ ਉੱਪਰ ਵੱਸੇ ਪਿੰਡ ਗੱਟੀ ਨੰਬਰ 1 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬੱਚੇ ਖਸਤਾ ਹੋ ਚੁੱਕੇ ਕਮਰਿਆਂ ਦੀਆਂ ਛੱਤਾਂ ਥੱਲੇ ਪੜ੍ਹਨ ਲਈ ਮਜਬੂਰ ਹਨ। ਇਸ ਦੇ ਵਿਰੋਧ ਵਿੱਚ ਅੱਜ ਸਮੂਹ ਪਿੰਡ ਵਾਸੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਪਿੰਡ ਦੀ ਪੰਚਾਇਤ ਦੇ ਮੈਂਬਰ ਅਮਰਜੀਤ ਸਿੰਘ, ਸਾਬਕਾ ਮੈਂਬਰ ਪ੍ਰੀਤਮ ਸਿੰਘ, ਪਿਆਰੋ ਬਾਈ, 

ਟਿੱਡੀ ਦਲ ਤੋਂ ਵੱਧ ਸਰਗਰਮ ਹੋਇਆ ਖੇਤੀਬਾੜੀ ਮਹਿਕਮਾ

ਲੂਆਣਾ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਜ਼ਿਲ੍ਹਾ ਸ੍ਰੀਗੰਗਾਨਗਰ ਵਿੱਚ ਬੀਤੀ ਰਾਤ ਤੋਂ ਟਿੱਡੀ ਦਲ ਦੀ ਸਰਗਰਮੀ ਮਗਰੋਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਤੈਨਾਤ ਖੇਤੀਬਾੜੀ ਅਫ਼ਸਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ।

ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਦੀ ਬਰਸੀ ਸਮਾਗਮ ਕਰਵਾਏ

ਚੇਤਨਪੁਰਾ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੱਚਖੰਡ ਵਾਸੀ ਸੰਤ ਬਾਬਾ ਹਜ਼ਾਰਾ ਸਿੰਘ ਦੀ 30ਵੀਂ ਤੇ ਬਾਬਾ ਲੱਖਾ ਸਿੰਘ ਦੀ 7ਵੀਂ ਬਰਸੀ ਸੰਤ ਬਾਬਾ ਸਤਨਾਮ ਸਿੰਘ, ਬਾਬਾ ਚਰਨ ਸਿੰਘ, ਬਾਬਾ ਜਗੀਰ ਸਿੰਘ ਤੇ ਬਾਬਾ ਕਿਰਪਾਲ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਅਗਵਾਈ 'ਚ ਇਲਾਕੇ ਦੀ ਸੰਗਤ ਦੇ ਸਹਿਯੋਗ ਸਦਕਾ ਡੇਰਾ ਕਾਰ ਸੇਵਾ ਗੁਰੂ ਕਾ ਬਾਗ ਵਿਖੇ ਮਨਾਈ ਗਈ। ਇਸ ਮੌਕੇ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਜਸਵੀਰ ਸਿੰਘ ਕੀਰਤਨੀ ਜਥਾ

ਨੌਜਵਾਨ ਫੈਡਰੇਸ਼ਨ ਦੇ ਉਪਰਾਲਿਆਂ ਨੂੰ ਸਹਿਯੋਗ ਦੇਣ : ਪਿ੍ਰੰਸ

ਅੰਮਿ੍ਤਸਰ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਿੱਖ ਨੌਜਵਾਨਾਂ ਨੂੰ ਫੈਡਰੇਸ਼ਨ (ਪਿ੍ਰੰਸ) ਵੱਲੋਂ ਸਿੱਖੀ ਦੀ ਪਛਾਣ ਸੁੰਦਰ ਦਸਤਾਰ ਸਜਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕਾਰਜ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪਿ੍ਰੰਸ) ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਪਿ੍ਰੰਸ ਸ਼ਰੀਫਪੁਰਾ ਨੇ ਅਹੁਦੇਦਾਰਾਂ ਦੀ ਕੀਤੀ ਗਈ ਮੀਟਿੰਗ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪਿ੍ਰੰਸ ਸ਼ਰੀਫਪੁਰਾ ਨੇ ਕਿਹਾ ਪਿਛਲੇ ਲੰਮੇ ਸਮੇਂ ਤੋਂ ਫੈਡਰੇਸ਼ਨ (ਪਿ੍ਰੰਸ) ਵੱਲੋਂ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕਾਰਜ ਕਰਨ ਦੇ ਨਾਲ-ਨਾਲ ਸੁੰਦਰ ਦਸਤਾਰ ਸਜਾਉਣ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ

9 ਫਰਵਰੀ ਨੂੰ ਕਰਵਾਏ ਜਾਣਗੇ ਮੁਕਾਬਲੇ : ਬਿੱਟੂ

ਅੰਮਿ੍ਤਸਰ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਵੱਲੋਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖ਼ਾਲਸਾ ਦੀਵਾਨ ਦੀ (ਧਰਮ ਪ੍ਰਚਾਰ ਕਮੇਟੀ) ਕਾਰ ਸੇਵਾ ਗੁਰੂ ਕਾ ਬਾਗ ਸੰਪਰਦਾ ਵਾਲੇ ਮਹਾਪੁਰਖ ਬਾਬਾ ਕਿ੍੍ਪਾਲ ਸਿੰਘ ਤੇ ਹੋਰ ਸੰਗਤ ਦੇ ਸਹਿਯੋਗ ਸਦਕਾ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਦਿਹਾਤੀ ਖੇਤਰ ਦੇ ਬੱਚਿਆਂ ਤੇ ਨੌਜਵਾਨਾਂ ਦੇ 9 ਫਰਵਰੀ ਨੂੰ ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕ ਮੁਕੰਦ ਵਿਖੇ ਗੁਰਮਤਿ ਮੁਕਾਬਲੇ ਕਰਵਾਏ ਜਾਣਗੇ ਤੇ ਇਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090307610
Copyright © 2020, Panjabi Times. All rights reserved. Website Designed by Mozart Infotech