ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਸ੍ਰੀਲੰਕਾ: ਰਾਸ਼ਟਰਪਤੀ ਰਾਜਪਕਸਾ ਨੇ ਵੱਡੇ ਭਰਾ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ

November 22, 2019 04:14 PM

ਕੋਲੰਬੋ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਛੋਟੇ ਭਰਾ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਕੁਝ ਦਿਨਾਂ ਮਗਰੋਂ ਮਹਿੰਦਾ ਰਾਜਪਕਸਾ (74) ਨੇ ਵੀਰਵਾਰ ਨੂੰ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਇਸ ਦੇ ਨਾਲ ਵਿਵਾਦਤ ਰਾਜਪਕਸਾ ਪਰਿਵਾਰ ਨੇ ਸ੍ਰੀਲੰਕਾ ਦੇ ਸਿਆਸੀ ਦ੍ਰਿਸ਼ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਮਹਿੰਦਾ ਨੂੰ 23ਵੇਂ ਪ੍ਰਧਾਨ ਮੰਤਰੀ ਵਜੋਂ ਛੋਟੇ ਭਰਾ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨੇ ਸਹੁੰ ਚੁਕਾਈ। ਅਗਲੇ ਸਾਲ ਅਗਸਤ ’ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਮਹਿੰਦਾ ਮੌਜੂਦਾ ਕੈਬਨਿਟ ਨਾਲ ਹੀ ਕੰਮ ਚਲਾਉਣਗੇ।
ਸਹੁੰ ਚੁੱਕ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਰਨੀਲ ਵਿਕਰਮਾਸਿੰਘੇ, ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਅਤੇ ਹੋਰ ਸਿਆਸੀ ਹਸਤੀਆਂ ਹਾਜ਼ਰ ਸਨ। ਮਹਿੰਦਾ ਰਾਜਪਕਸਾ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਉਹ 2018 ’ਚ ਥੋੜ੍ਹੇ ਸਮੇਂ ਲਈ ਇਸ ਅਹੁਦੇ ’ਤੇ ਤਾਇਨਾਤ ਰਹੇ ਸਨ ਜਦੋਂ ਮੁਲਕ ’ਚ ਵੱਡਾ ਸਿਆਸੀ ਘੜਮੱਸ ਪੈਦਾ ਹੋ ਗਿਆ ਸੀ। ਇਸ ਤੋਂ ਪਹਿਲਾਂ ਦਿਨ ਵੇਲੇ ਵਿਕਰਮਾਸਿੰਘੇ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਗੋਟਬਾਯਾ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਨਵੇਂ ਪ੍ਰਧਾਨ ਮੰਤਰੀ ਲਈ ਆਪਣੀ ਸਰਕਾਰੀ ਰਿਹਾਇਸ਼ ‘ਟੈਂਪਲ ਟ੍ਰੀਜ਼’ ਨੂੰ ਵੀ ਖਾਲੀ ਕਰ ਦਿੱਤਾ। ਯੂਨਾਈਟਿਡ ਨੈਸ਼ਨਲ ਪਾਰਟੀ ਦੀ ਰਾਸ਼ਟਰਪਤੀ ਚੋਣਾਂ ’ਚ ਨਮੋਸ਼ੀ ਭਰੀ ਹਾਰ ਮਗਰੋਂ ਵਿਕਰਮਾਸਿੰਘੇ ਨੇ ਬੁੱਧਵਾਰ ਨੂੰ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਕਮਿਊਨਿਟੀ ਸ਼ੋਕ ਸਮਾਚਾਰ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਕ੍ਰਾਈਸਟਰਚ ਵਿਖੇ ਗਲਾਸ ਫੈਕਟਰੀ ਵਿਚ ਮੌਤ

ਔਕਲੈਂਡ 17 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਸ਼ਾਮ 6.20 ਮਿੰਟ ਉਤੇ ਕ੍ਰਾਈਸਟਚਰਚ ਵਿਖੇ ਇਕ ਗਲਾਸ ਫੈਕਟਰੀ (ਸਟੇਕ ਗਲਾਸ) ਦੇ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੇ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਮੌਤ ਹੋ ਗਈ।

ਅਮਰੀਕੀ ਮਹਿਲਾ ਨੇ ਪਤੀ ਨੂੰ ਪਾਣੀ ’ਚ ਆਈ ਡਰਾਪਸ ਪਿਆ ਕੇ ਮਾਰਿਆ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦੱਖਣੀ ਕੈਰੋਲਾਈਨਾ ਦੀ ਇਕ ਮਹਿਲਾ ਨੂੰ ਆਪਣੇ ਪਤੀ ਦੀ ਹੱਤਿਆ ਦੇ ਦੋਸ਼ ਵਿੱਚ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਹਿਲਾ ਨੇ ਮੰਨਿਆ ਸੀ ਕਿ ਉਸ ਨੇ ਆਪਣੇ ਪਤੀ ਨੂੰ ਪੀਣ ਵਾਲੇ ਪਾਣੀ ਵਿੱਚ ਅੱਖਾਂ ਵਿੱਚ ਪਾਉਣ ਵਾਲੀਆਂ ਬੂੰਦਾਂ (ਆਈ ਡਰਾਪਸ) ਰਾਹੀਂ ਜ਼ਹਿਰ ਦਿੱਤਾ ਸੀ। ਲਾਨਾ ਸਿਊ ਕਲੇਅਟੋਨ (53) ਨੂੰ ਆਪਣੇ ਪਤੀ ਸਟੀਵਨ ਕਲੇਅਟੋਨ (64) ਨੂੰ 19 ਤੇ 21 ਜੁਲਾਈ 2018 ਦਰਮਿਆਨ ਜ਼ਹਿਰ ਦੇਣ ਦਾ ਦੋਸ਼ੀ ਪਾਇਆ ਗਿਆ ਹੈ। 

ਪਾਕਿ ’ਚ 86 ਕੱਟੜਵਾਦੀਆਂ ਨੂੰ 55-55 ਸਾਲ ਦੀ ਕੈਦ

ਇਸਲਾਮਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੀ ਅਦਾਲਤ ਨੇ ਕੱਟੜਵਾਦੀ ਇਸਲਾਮੀ ਪਾਰਟੀ ਦੇ 86 ਮੈਂਬਰਾਂ ਨੂੰ 2018 ’ਚ ਹਿੰਸਕ ਰੈਲੀਆਂ ’ਚ ਹਿੱਸਾ ਲੈਣ ਲਈ 55-55 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ। ਪਾਰਟੀ ਦੇ ਅਹੁਦੇਦਾਰ ਨੇ ਦੱਸਿਆ ਕਿ ਕੁਫ਼ਰ ਤੋਲਣ ਦੇ ਇਕ ਮਾਮਲੇ ’ਚ ਈਸਾਈ ਮਹਿਲਾ ਨੂੰ ਬਰੀ ਕੀਤੇ ਜਾਣ ਦੇ ਵਿਰੋਧ ’ਚ ਇਹ ਰੈਲੀਆਂ ਕੱਢੀਆਂ ਗਈਆਂ ਸਨ। ਰਾਵਲਪਿੰਡੀ ਦੀ ਅਦਾਲਤ ਨੇ ਵੀਰਵਾਰ ਰਾਤ ਇਹ ਫ਼ੈਸਲਾ ਸੁਣਾਇਆ। 

ਭਾਰਤੀ ਮਹਿਲਾ ਦੀ ਲਾਸ਼ ਕਾਰ ਦੀ ਡਿੱਕੀ ’ਚ ਮਿਲੀ

ਨਿਊਯਾਰਕ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੇ ਇਲੀਨਿਓਸ ਸੂਬੇ ’ਚ ਦੋ ਹਫ਼ਤੇ ਪਹਿਲਾਂ ਕਥਿਤ ਤੌਰ ’ਤੇ ਲਾਪਤਾ ਹੋਈ 34 ਵਰ੍ਹਿਆਂ ਦੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਉਸਦੀ ਆਪਣੀ ਕਾਰ ਦੀ ਡਿੱਕੀ ’ਚੋਂ ਮਿਲੀ ਹੈ।

ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ

ਇਸਲਾਮਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰੱਫ ਨੇ ਵਿਸ਼ੇਸ਼ ਅਦਾਲਤ ਦੇ ਉਸ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ ਜਿਸ ’ਚ ਉਨ੍ਹਾਂ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਹੈ। 

ਖਮੇਨੀ ਨੇ ਡੋਨਲਡ ਟਰੰਪ ਨੂੰ ਜੋਕਰ ਦੱਸਿਆ

ਤਹਿਰਾਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਰਾਨ ਦੇ ਸਿਖਰਲੇ ਆਗੂ ਆਇਤੁੱਲ੍ਹਾ ਅਲੀ ਖਮੇਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ‘ਜੋਕਰ’ ਕਰਾਰ ਦਿੰਦਿਆਂ ਕਿਹਾ ਕਿ ਉਹ ਇਰਾਨ ਦੇ ਲੋਕਾਂ ਦੀ ਹਮਾਇਤ ਕਰਨ ਦਾ ਸਿਰਫ਼ ਦਿਖਾਵਾ ਕਰਦਾ ਹੈ। ਖਮੇਨੀ ਨੇ 2012 ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਦੀ ਨਮਾਜ਼ ਨੂੰ ਸੰਬੋੋੋਧਨ ਕੀਤਾ ਹੈ।

ਆਸਟਰੇਲੀਆ ਵਿੱਚ ਮੀਂਹ: ਅੱਗ ਮਗਰੋਂ ਹੜ੍ਹਾਂ ਦਾ ਖ਼ਦਸ਼ਾ

ਮੈਲਬਰਨ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੂਰਬੀ ਆਸਟਰੇਲੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਦੀ ਮਾਰ ਸਹਿ ਰਹੇ ਲੋਕਾਂ ਨੂੰ ਭਰਵੇਂ ਮੀਂਹ ਨਾਲ ਰਾਹਤ ਮਿਲੀ ਹੈ ਪਰ ਹੁਣ ਹੜ੍ਹਾਂ ਦਾ ਨਵਾਂ ਖ਼ਤਰਾ ਖੜ੍ਹਾ ਹੋ ਗਿਆ ਹੈ। ਆਸਟਰੇਲੀਆ ’ਚ ਜੰਗਲਾਂ ਨੂੰ ਅੱਗ ਲੱਗਣ ਕਾਰਨ 28 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਕਰੋੜ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਰਾਖ ਹੋ ਗਈ ਹੈ। ਇਸ ਤੋਂ ਇਲਾਵਾ ਦੋ ਹਜ਼ਾਰ ਤੋਂ ਵੱਧ ਘਰ ਨਸ਼ਟ ਹੋ ਗਏ ਹਨ ਅਤੇ ਲੱਖਾਂ ਜੰਗਲੀ ਜੀਵਾਂ ਦੀ ਹੋਂਦ ਖ਼ਤਰੇ ’ਚ ਪੈ ਗਈ ਹੈ।

ਨਿਊ ਵੈਸਟਮਿੰਸਟਰ ਵੱਲੋਂ ਭਾਈ ਮੇਵਾ ਸਿੰਘ ਦਾ ਮਾਣ-ਤਾਣ

ਸਰੀ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਊ ਵੈਸਟਮਿੰਸਟਰ ਸ਼ਹਿਰ ਨੇ 1915 ਵਿਚ ਫਾਂਸੀ ਉੱਤੇ ਲਟਕਾਏ ਸਿੱਖ ਸਿਆਸੀ ਕਾਰਕੁਨ ਮੇਵਾ ਸਿੰਘ ਦੀ ਯਾਦ ਵਿਚ 11 ਜਨਵਰੀ ਨੂੰ ਮੇਵਾ ਸਿੰਘ ਦਿਵਸ ਵਜੋਂ ਮਾਨਤਾ ਦਿੱਤੀ ਹੈ। ਸਿਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਮੇਅਰ ਜੌਨਾਥਨ ਕੋਟੇ ਨੇ ਇਹ ਐਲਾਨਨਾਮਾ ਪੜ੍ਹ ਕੇ ਸੁਣਾਇਆ ਜੋ ਬਾਅਦ ਵਿਚ ਸੁੱਖ ਸਾਗਰ ਸਾਹਿਬ ਗੁਰਦੁਆਰੇ ਦੇ ਨੁਮਾਇੰਦਿਆਂ ਨੂੰ ਸੌਂਪਿਆ।

ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਅਮਲ ਸ਼ੁਰੂ

ਵਾਸ਼ਿੰਗਟਨ/ਕੀਵ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਅਮਲ ਚਲਾਉਣ ਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਅਮਰੀਕਾ ਦੇ ਉੱਪਰਲੇ ਸਦਨ ਸੈਨੇਟ ਨੂੰ ਭੇਜ ਦਿੱਤੀ ਗਈ ਹੈ। ਹੇਠਲੇ ਸਦਨ ’ਚ ਚੱਲ ਰਹੀ ਮਹਾਂਦੋਸ਼ ਦੀ ਕਾਰਵਾਈ ਨੂੰ ਉੱਪਰੀ ਸਦਨ ਸੈਨੇਟ ਕੋਲ ਭੇਜਣ ਦੇ ਪੱਖ ’ਚ ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ ਸੀ।

ਪਾਕਿਸਤਾਨੀ ਨਿਊਜ਼ ਸ਼ੋਅ ਅਤੇ ਐਂਕਰ ’ਤੇ ਪਾਬੰਦੀ

ਇਸਲਾਮਾਬਾਦ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਟੀਵੀ ਸ਼ੋਅ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਦਾ ਮਜ਼ਾਕ ਉਡਾਉਣ ਲਈ ਇੱਕ ਕੈਬਨਿਟ ਮੰਤਰੀ ਨੂੰ ਫੌਜੀ ਜੁੱਤਾ ਦਿਖਾਉਣ ਦੀ ਇਜਾਜ਼ਤ ਦੇਣ ਕਾਰਨ ਪਾਕਿਸਤਾਨ ਦੇ ਇੱਕ ਟੀਵੀ ਐਂਕਰ ਅਤੇ ਉਸ ਦੇ ਪ੍ਰੋਗਰਾਮ ’ਤੇ 60 ਦਿਨ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਸੰਘੀ ਜਲ ਸਰੋਤ ਮੰਤਰੀ ਫੈਜ਼ਲ ਵਾਵਦਾ ਏਆਰਵਾਈ ਨਿਊਜ਼ ’ਤੇ ਕਾਸ਼ਿਫ ਅੱਬਾਸੀ ਦੇ ‘ਆਫ ਦਿ ਰਿਕਾਰਡ’ ’ਚ ਆਏ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਤੇ

ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਮੁੱਦੇ ’ਤੇ ਵੱਡੇ ਮਤਭੇਦ: ਚੀਨ

ਪੇਈਚਿੰਗ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ’ਚ ਰੂਸ ਵੱਲੋਂ ਭਾਰਤ ਦੀ ਦਾਅਵੇਦਾਰੀ ਨੂੰ ਹਮਾਇਤ ਦੇਣ ਦੇ ਮੁੱਦੇ ਨੂੰ ਅਣਗੌਲਿਆ ਕਰਦਿਆਂ ਕਿਹਾ ਹੈ ਕਿ ਇਸ ਮੁੱਦੇ ’ਤੇ ਸਾਰੇ ਮੈਂਬਰ ਮੁਲਕਾਂ ’ਚ ਵੱਡੇ ਮਤਭੇਦ ਹਨ।

ਆਸਟ੍ਰੇਲੀਆ ਭਰ ਵਿਚ ਦਵਿੰਦਰ ਸਿੰਘ ਧਾਰੀਆ ਦੇ ਲੱਗੇ ਸਾਈਨ ਬੋਰਡ ਨਾਲ ਦਸਤਾਰ ਨੂੰ ਮਿਲਿਆ ਮਾਣ

ਸਿਡਨੀ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਆਸਟ੍ਰੇਲੀਆ ਵਿਚ 26 ਜਨਵਰੀ ਦੇ ਸਬੰਧ ਵਿਚ ਆਪਣੀ ਭਾਈਚਾਰਕ ਸਾਂਝੀਵਾਲਤਾ ਨੂੰ ਪੇਸ਼ ਕਰਦੇ 20 ਤੋਂ 30 ਫੁੱਟ ਤੱਕ ਦੇ ਵੱਡੇ ਦਵਿੰਦਰ ਸਿੰਘ ਧਾਰੀਆ ਦੀ ਤਸਵੀਰ ਦੇ ਸਾਈਨ ਬੋਰਡ ਲਗਾਏ ਗਏ ਹਨ | ਇਹ ਹਜ਼ਾਰਾਂ ਬੋਰਡ ਪੂਰੇ ਆਸਟ੍ਰੇਲੀਆ ਦੇ ਬੱਸ ਸਟਾਪ, ਸੜਕਾਂ ਦੇ ਸਾਈਡ ਤੇ ਵੱਡੀਆਂ ਇਮਾਰਤਾਂ 'ਤੇ ਲਗਾਏ ਗਏ ਹਨ | ਗੌਰਤਲਬ ਹੈ ਕਿ 26 ਜਨਵਰੀ, 1788 ਨੂੰ ਗੋਰੇ ਫਸਟ ਫਲੀਟ ਲੈ ਕੇ ਆਸਟ੍ਰੇਲੀਆ ਆਏ ਸਨ, ਜਿਸ ਨੂੰ ਇਹ ਹਰ ਸਾਲ ਬੜੀ ਧੂਮਧਾਮ ਨਾਲ ਮਨਾਉਂਦੇ ਹਨ | ਆਸਟ੍ਰੇਲੀਆ ਨੂੰ ਬਹੁ-ਸੱਭਿਅਕ ਦਰਸਾਉਣ ਲਈ ਹਰ ਭਾਈਚਾਰੇ 'ਚੋਂ ਇਕ ਵਿਅਕਤੀ ਚੁਣਿਆ ਜਾਂਦਾ ਹੈ | ਭਾਰਤੀ ਭਾਈਚਾਰੇ 'ਚੋਂ ਦਵਿੰਦਰ ਸਿੰਘ ਧਾਰੀਆ ਚੁਣਿਆ ਹੈ | 

ਵਿਨੀਪੈਗ 'ਚ ਗੱਡੀ ਦੀ ਛੱਤ ਤੋਂ ਬਰਫ਼ ਨਾ ਹਟਾਉਣ 'ਤੇ ਚਾਲਕ ਨੂੰ ਜੁਰਮਾਨਾ

ਵਿਨੀਪੈਗ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਿਨੀਪੈਗ ਵਾਸੀ ਇਕ ਵਿਅਕਤੀ ਨੂੰ ਆਪਣੀ ਵੈਨ ਦੀ ਛੱਤ 'ਤੇ ਬਹੁਤ ਜ਼ਿਆਦਾ ਬਰਫ਼ ਨਾਲ ਗੱਡੀ ਚਲਾਉਣ ਲਈ ਲਗਪਗ 240 ਡਾਲਰ ਦਾ ਜੁਰਮਾਨਾ ਹੋਇਆ ਹੈ | ਜੋਨਾਥਨ ਮਕਲੋਘ ਨਾਂਅ ਦੇ ਵਿਅਕਤੀ ਦੀ ਵੈਨ 'ਤੇ ਸੱਤ ਤੋਂ ਦਸ ਸੈਂਟੀਮੀਟਰ ਦੇ ਕਰੀਬ ਬਰਫ ਦੀ ਮੋਟੀ ਤਹਿ ਜੰਮੀ ਹੋਈ ਸੀ, ਜਿਸ ਲਈ ਉਸ ਨੂੰ ਅਸੁਰੱਖਿਅਤ ਭਾਰ ਦੇ ਨਾਲ ਵਾਹਨ ਚਲਾਉਣ ਲਈ 237.50 ਡਾਲਰ ਜੁਰਮਾਨਾ ਕੀਤਾ ਗਿਆ | 

ਮੈਲਬੌਰਨ ਹਵਾਈ ਅੱਡੇ ਤੋਂ ਧੂੰਏਾ ਕਾਰਨ ਕਈ ਉਡਾਣਾਂ ਰੱਦ

ਮੈਲਬੌਰਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜੰਗਲੀ ਅੱਗ ਦੇ ਸੰਘਣੇ ਧੂੰਏਾ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਈ ਉਡਾਣਾਂ ਰੱਦ ਹੋ ਗਈਆਂ | ਇਥੋਂ ਦੇ ਬੁਲਾਰੇ ਨੇ ਦੱਸਿਆ ਕਿ ਧੂੰਏਾ ਕਾਰਨ ਕਈ ਫਲਾਈਟਾਂ ਨੂੰ ਉਤਰਨ 'ਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਿਕਟੋਰੀਆ ਦੇ ਲੋਕ ਇਸ ਸਮੇਂ ਦੂਸ਼ਿਤ ਹਵਾ 'ਚ ਸਾਹ ਲੈ ਰਹੇ ਹਨ ਜੋ ਕਿ ਸਿਹਤ ਲਈ ਵੀ ਖਤਰਨਾਕ ਹੈ | ਇਸ ਦੇ ਹੋਰ ਵੀ ਵਧੇਰੇ ਫੈਲਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ | ਮੌਸਮ ਬਹੁਤ ਹੀ ਗਰਮ ਚੱਲ ਰਿਹਾ ਹੈ | ਇਸ ਸੂਬੇ 'ਚ ਕੱਲ੍ਹ ਦੁਨੀਆ ਦੀ ਸਭ ਤੋਂ ਦੂਸ਼ਿਤ ਹਵਾ ਦੀ ਗੁਣਵੱਤਾ ਦਰਜ ਕੀਤੀ ਹੈ | ਲੋਕਾਂ ਨੂੰ ਆਪਣੇ ਘਰਾਂ 'ਚ ਹੀ ਰਹਿਣ ਦੀ ਸਿਹਤ ਮਹਿਕਮੇ ਵਲੋਂ ਅਪੀਲ ਕੀਤੀ ਜਾ ਰਹੀ ਹੈ |

ਪੰਜਾਬੀ ਵਿਰੁੱਧ ਪਤਨੀ ਅਤੇ ਤਿੰਨ ਰਿਸ਼ਤੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ ਚੱਲੇਗਾ ਮੁਕੱਦਮਾ

ਕੈਲੀਫੋਰਨੀਆ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਔਵੈਸਟ ਚੈਸਟਰ, ਓਹੀਓ ਵਾਸੀ ਗੁਰਪ੍ਰੀਤ ਸਿੰਘ ਵਿਰੁੱਧ ਆਪਣੀ ਪਤਨੀ ਅਤੇ ਤਿੰਨ ਰਿਸ਼ਤੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ ਦੋਸ਼ ਆਇਦ ਕੀਤੇ ਗਏ ਹਨ | ਜੇਕਰ ਉਸ ਵਿਰੁੱਧ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ | ਬੁਟਲਰ ਕਾਉਂਟੀ ਅਦਾਲਤ ਦੇ ਜੱਜ ਗਰੇਗ ਹੌਵਰਡ ਨੇ ਗੁਰਪ੍ਰੀਤ ਸਿੰਘ ਨੂੰ ਦੁਭਾਸ਼ੀਆ ਮੁਹੱਈਆ ਕਰਵਾਉਣ ਦਾ ਵੀ ਆਦੇਸ਼ ਦਿੱਤਾ ਹੈ | ਇਸਤਗਾਸਾ ਪੱਖ ਅਨੁਸਾਰ ਪਿਛਲੇ ਸਾਲ 28 ਅਪ੍ਰੈਲ ਨੂੰ ਗੁਰਪ੍ਰੀਤ ਸਿੰਘ (37) ਨੇ ਕਥਿਤ ਤੌਰ 'ਤੇ ਆਪਣੀ ਪਤਨੀ ਸ਼ੈਲਿੰਦਰਜੀਤ ਕੌਰ, ਸਹੁਰਾ ਹਕੀਕਤ ਸਿੰਘ ਪਨਾਗ, ਸੱਸ ਪਰਮਜੀਤ ਕੌਰ ਅਤੇ ਚਾਚੀ ਅਮਰਜੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ | ਹੱਤਿਆਵਾਂ ਕਰਨ ਤੋਂ ਬਾਅਦ ਉਸ ਨੇ ਖ਼ੁਦ ਹੀ ਪੁਲਿਸ ਨੂੰ ਫੋਨ ਕੀਤਾ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਹਿਰੇ ਸਦਮੇ 'ਚ ਹੈ ਅਤੇ ਉਹ ਕੁਝ ਵੀ ਕਹਿ ਸਕਣ ਦੀ ਸਥਿਤੀ 'ਚ ਨਹੀਂ ਹੈ |

ਇਰਾਨ: ਜਹਾਜ਼ ਹਾਦਸੇ ’ਚ ਸਹਿਯੋਗ ਕਰੇਗਾ ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੰਯੁਕਤ ਰਾਸ਼ਟਰ ਦੇ ਮਾਹਿਰ ਵੀ ਇਰਾਨ ਵਿਚ ਹਾਦਸੇ ਦਾ ਸ਼ਿਕਾਰ ਹੋਏ ਯੂਕਰੇਨੀ ਜਹਾਜ਼ ਦੇ ਕੇਸ ਦੀ ਜਾਂਚ ਵਿਚ ਸਹਿਯੋਗ ਕਰਨਗੇ। ਇਰਾਨ ਨੇ ਜਹਾਜ਼ ਹਾਦਸੇ ਵਿਚ ਜਾਂਚ ਲਈ ਸੰਯੁਕਤ ਰਾਸ਼ਟਰ ਤੋਂ ਸਹਿਯੋਗ ਮੰਗਿਆ ਸੀ। ਇਸੇ ਦੌਰਾਨ ਇਕ ਨਵੀਂ ਫੁਟੇਜ ਸਾਹਮਣੇ ਆਈ ਹੈ ਜਿਸ ’ਚ ਰਾਤ ਨੂੰ ਇਰਾਨ ਦੀਆਂ ਦੋ ਮਿਜ਼ਾਈਲਾਂ ਅੱਗੇ ਵਧਦੀਆਂ ਤੇ ਜਹਾਜ਼ ਵਿਚ ਲੱਗਦੀਆਂ ਨਜ਼ਰ ਆ ਰਹੀਆਂ ਹਨ। ਨਿਊਯਾਰਕ ਟਾਈਮਜ਼ ਨੇ ਇਹ ਫੁਟੇਜ ਪੋਸਟ ਕੀਤਾ ਹੈ। 

ਅਮਰੀਕਾ ’ਚ ਵੱਖਰੀ ਕੌਮ ਵਜੋਂ ਹੋਵੇਗੀ ਸਿੱਖਾਂ ਦੀ ਗਿਣਤੀ

ਵਾਸ਼ਿੰਗਟਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ’ਚ ਇਸ ਸਾਲ ਹੋ ਰਹੀ ਮਰਦਮਸ਼ੁਮਾਰੀ ’ਚ ਪਹਿਲੀ ਵਾਰ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦਿੰਦਿਆਂ ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ। ਘੱਟ ਗਿਣਤੀ ਭਾਈਚਾਰੇ ਨਾਲ ਜੁੜੀ ਜਥੇਬੰਦੀ ਨੇ ਮੰਗਲਵਾਰ ਨੂੰ ਇਸ ਫ਼ੈਸਲੇ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਸਾਂ ਡਿਏਗੋ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ,‘‘ਇਸ ਨਾਲ ਸਿੱਖਾਂ ਲਈ ਹੀ ਨਹੀਂ ਸਗੋਂ ਅਮਰੀਕਾ ’ਚ ਰਹਿੰਦੇ ਹੋਰ ਭਾਈਚਾਰਿਆਂ ਦੇ ਲੋਕਾਂ ਲਈ ਵੀ ਰਾਹ ਪੱਧਰਾ ਹੋਇਆ ਹੈ।’’

ਅਮਰੀਕਾ ਵਿੱਚ ਨਵੇਂ ਬਣੇ ਗੁਰਦੁਆਰੇ ਦੀ ਬੇਅਦਬੀ

ਵਾਸ਼ਿੰਗਟਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਕੈਲੀਫੋਰਨੀਆ ਸੂਬੇ ਦੇ ਓਰੇਂਜਵੇਲ ’ਚ ਨਵੇਂ ਬਣੇ ਗੁਰਦੁਆਰੇ ’ਚ ਨਫ਼ਰਤੀ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰੇ ’ਚ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਇਸ ਦੀ ਬੇਅਦਬੀ ਕੀਤੀ ਗਈ। ਪੁਲੀਸ ਅਧਿਕਾਰੀਆਂ ਨੇ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਬਿਆਨ ਦਰਜ ਕੀਤੇ ਹਨ। ਗੁਰਦੁਆਰੇ ਦੇ ਉਦਘਾਟਨ ਦੇ ਇਕ ਦਿਨ ਮਗਰੋਂ ਸੋਮਵਾਰ ਸਵੇਰੇ ਲੋਕਾਂ ਨੇ ਉਥੇ ‘ਵ੍ਹਾਈਟ ਪਾਵਰ’ ਅਤੇ ਸਵਾਸਤਿਕ ਦੇ ਨਿਸ਼ਾਨ ਬਣੇ ਦੇਖੇ। 

ਪਾਕਿ ’ਚ ਬਰਫ਼ਬਾਰੀ ਤੇ ਮੀਂਹ ਨਾਲ ਮੌਤਾਂ ਦੀ ਗਿਣਤੀ 130 ਹੋਈ

 ਇਸਲਾਮਾਬਾਦ:,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਤੇ ਹੋਰ ਹਿੱਸਿਆਂ ਵਿਚ ਬਰਫ਼ੀਲੇ ਤੂਫ਼ਾਨ ਤੇ ਬਰਫ਼ਬਾਰੀ ਨਾਲ ਜੁੜੀਆਂ ਘਟਨਾਵਾਂ ਕਾਰਨ ਮ੍ਰਿਤਕਾਂ ਦੀ ਗਿਣਤੀ 130 ਹੋ ਗਈ ਹੈ। ਨੀਲਮ ਘਾਟੀ ’ਚ ਬਰਫ਼ੀਲੇ ਤੂਫ਼ਾਨ ਕਾਰਨ ਸਭ ਤੋਂ ਵੱਧ 66 ਮੌਤਾਂ ਹੋਈਆਂ ਹਨ। ਇੱਥੇ ਕਈ ਘਰ ਵੀ ਢਹਿ-ਢੇਰੀ ਹੋ ਗਏ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਦਾ ਦੌਰਾ ਕਰ ਕੇ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ ਹੈ। ਬਲੋਚਿਸਤਾਨ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸਿਆਲਕੋਟ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਪਿਛਲੇ ਕੁਝ ਦਿਨਾਂ ’ਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਬਾਰਿਸ਼ ਨਾਲ ਸਬੰਧਤ 

ਪੰਜਾਬੀਆਂ ਨੇ ਪਰਦੇਸਾਂ ਵਿਚ ਧੂਮਧਾਮ ਨਾਲ ਲੋਹੜੀ ਮਨਾਈ

ਵਿਨੀਪੈੱਗ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਦਿਨੀਂ ਆਰਬੀਸੀ ਕਨਵੈਨਸ਼ਨ ਸੈਂਟਰ ਵਿਨੀਪੈੱਗ ’ਚ ਏਸ਼ੀਅਨ ਵਿਮੈਨ ਆਫ ਵਿਨੀਪੈੱਗ ਵੱਲੋਂ ਲੋਹੜੀ ਮਨਾਈ ਗਈ। ਪ੍ਰਬੰਧਕ ਸ਼ੈਰਨ ਤਾਪੀਆ, ਸਾਦੀਆ ਮਰਿਅਮ, ਡਿੰਪਲ ਸ਼ਰਮਾ, ਨਿਸ਼ੂ ਗੁੰਬਰ, ਡਾ. ਸੁਖਵਿੰਦਰ ਭੁੱਲਰ, ਨਰਿੰਦਰ ਕਾਲਕੱਟ, ਅੰਜਨਾ ਕੁਮਾਰ, ਦਲਵਿੰਦਰ ਉੱਬੀ ਅਤੇ ਡਾ. ਜਾਹਰਾ ਸਪਿਹਰੀ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਧੀਆਂ-ਪੁੱਤਰਾਂ ਦੀ ਬਰਾਬਰਤਾ ਲਈ ਲੋਹੜੀ ਵੰਡੀ ਗਈ। ਪ੍ਰੋਗਰਾਮ ਵਿਚ ਬੁੱਲ੍ਹਾ ਆਰਟਸ ਦੇ ਬੱਚਿਆਂ ਨੇ ਜਿੰਦੂਆ ਤੇ ਗਿੱਧਾ ਪੇਸ਼ ਕੀਤਾ। ਮਾਪਿਆਂ ’ਚ ਅਮਰਵੀਰ, ਜੈਸਮੀਨ ਗਿੱਲ, ਸਿਮਰਨ ਸਿੰਘ ਤੇ ਚਰਨਜੀਤ ਔਲਖ, ਨਿਧੀ ਬੱਤਰਾ, ਪਰਮਿੰਦਰ ਸਿੰਘ, ਅਮਨਦੀਪ, ਚੰਦਰਸ਼ੇਖਰ ’ਤੇ ਤੇਜਪਾਲ ਸਿੰਘ ਪਰਿਵਾਰਾਂ ਵੱਲੋਂ ਵੀ ਲੋਹੜੀ ਮਨਾਈ ਗਈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089853685
Copyright © 2020, Panjabi Times. All rights reserved. Website Designed by Mozart Infotech