ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਪੈਸਿਆਂ ਦੇ ਲੈਣ-ਦੇਣ ਤੋਂ ਕਤਲ

November 22, 2019 04:50 PM

ਸ੍ਰੀ ਮੁਕਤਸਰ ਸਾਹਿਬ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਡੀਜੇ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਬੀਤੀ ਦੇਰ ਰਾਤ ਕਤਲ ਹੋ ਗਿਆ। ਥਾਣਾ ਸਦਰ ਪੁਲੀਸ ਨੇ ਆਦਰਸ਼ ਨਗਰ ਦੇ ਇਕ ਡਾਕਟਰ, ਸ਼ਰਾਬ ਠੇਕੇਦਾਰ ਦੇ ਪੁੱਤਰ ਅਤੇ ਫਾਇਨਾਂਸਰ ਸਣੇ ਚਾਰ ਜਣਿਆਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਹੁਣ ਇਸ ਮਾਮਲੇ ਵਿਚ ਪੁਲੀਸ ਵਲੋਂ ਬਿਊਟੀ ਪਾਰਲਰ ਚਲਾਉਣ ਵਾਲੀ ਮਹਿਲਾ ਪਾਸੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਡੀ.ਜੇ. ਦਾ ਕੰਮ ਕਰਨ ਵਾਲਾ ਰਾਜੀਵ ਕੁਮਾਰ ਬੁੱਧਵਾਰ ਰਾਤ ਨੂੰ ਘਰੋਂ ਗਿਆ ਪਰ ਅਗਲੇ ਦਿਨ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਬਾਈਪਾਸ ਕੰਢੇ ਮਿਲੀ। ਰਾਜੀਵ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਰਾਜੀਵ ਕੁਮਾਰ ਨੇ ਡਾ. ਸਤੀਸ਼ ਕੁਮਾਰ, ਅਕਾਸ਼ ਕੁਮਾਰ, ਵਰਮਾ ਅਤੇ ਕਮਲ ਹੋਰਾਂ ਪਾਸੋਂ ਵਿਆਜੂ ਪੈਸੇ ਲਏ ਸਨ ਤੇ ਇਸ ਮਾਮਲੇ ਸਬੰਧੀ ਡਾਕਟਰ ਦੇ ਹੋਰ ਉਸ ਨੂੰ ਧਮਕੀਆਂ ਦੇ ਰਹੇ ਸੀ। ਇਸ ਸਬੰਧੀ ਥਾਣਾ ਸਦਰ ਦੇ ਤਫਤੀਸ਼ੀ ਅਧਿਕਾਰੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਚਾਰਾਂ ਜਣਿਆਂ ਖਿਲਾਫ ਧਾਰਾ 302, 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਹੋਰ ਦੋਸ਼ੀਆਂ ਦੀ ਭਾਲ ਕਰਨ ਦੀ ਮੰਗ ਸਬੰਧੀ ਦੇਹ ਦਾ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕਰ ਦਿੱਤਾ। ਪੁਲੀਸ ਨੇ ਜਾਂਚ ਦੌਰਾਨ ਪਾਇਆ ਕਿ ਘਟਨਾ ਵਾਲੀ ਰਾਤ ਰਾਜੀਵ ਕੁਮਾਰ ਬਿਊਟੀ ਪਾਰਲਰ ਚਲਾਉਣ ਵਾਲੀ ਔਰਤ ਨਾਲ ਘੁੰਮਦਾ ਰਿਹਾ ਤੇ ਦੇਰ ਸ਼ਾਮ ਸੇਤੀਆ ਪੇਪਰ ਮਿੱਲ ਦੇ ਸਾਹਮਣੇ ਲਹੌਰੀਆਂ ਦੇ ਢਾਬੇ ਤੋਂ ਰੋਟੀ ਖਾਣ ਵੀ ਗਿਆ। ਪੁਲੀਸ ਇਸ ਔਰਤ ਪਾਸੋਂ ਵੀ ਪੁੱਛ-ਪੜਤਾਲ ਕਰ ਰਹੀ ਹੈ ।
 

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਲੁਧਿਆਣਾ ਦੀ ਕੰਪਨੀ ਨੇ ਦੇਸ਼ ਦੇ 13 ਵਪਾਰੀਆਂ ਤੋਂ ਦੋ ਕਰੋੜ ਠੱਗੇ

ਲੁਧਿਆਣਾ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਲੁਧਿਆਣਾ ਦੀ ਗੁੱਡ ਟਾਈਮ ਵੈਂਚਰ ਇੰਡੀਆ ਕੰਪਨੀ ਦੇ ਮਾਲਕਾਂ ਨੇ ਦੇਸ਼ ਦੇ 13 ਵਪਾਰੀਆਂ ਨੂੰ ਐਕਸਪਾਇਰੀ ਡੇਟ ਦਾ ਸਾਮਾਨ ਦੇ ਕੇ ਦੋ ਕਰੋੜ ਦੀ ਠੱਗੀ ਕੀਤੀ ਹੈ। ਕੱਲ੍ਹ ਲੁਧਿਆਣਾੇ ਪਹੁੰਚੇ ਠੱਗੀ ਦੇ ਸ਼ਿਕਾਰ ਵਪਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਬਹਿਬਲ ਕਾਂਡ: ਭਗਵਾਨ ਸਿੰਘ ਦਾ ਬੁੱਤ ਲਾਇਆ, ਪਰ ਪਰਵਾਰ ਇਕਮੱਤ ਨਹੀਂ

ਜੈਤੋ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਹਿਬਲ ਕਲਾਂ ਗੋਲੀ ਕਾਂਡ 'ਚ ਜਾਨ ਗੁਆਉਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੁੱਤ ਦਾ ਉਦਘਾਟਨ ਕੱਲ੍ਹ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕੀਤਾ ਹੈ। ਇਹ ਬੁੱਤ ਕ੍ਰਿਸ਼ਨ ਭਗਵਾਨ ਸਿੰਘ ਦੇ ਪਿੰਡ ਬਹਿਬਲ ਕਲਾਂ (ਨਿਆਮੀ ਵਾਲਾ) ਦੇ ਬੱਸ ਅੱਡੇ 'ਤੇ ਲਾਇਆ ਗਿਆ ਹੈ।

ਅੱਤ ਦੀ ਠੰਢ ਕਾਰਨ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀਂ

ਬਰੇਟਾ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲਗਭਗ ਇੱਕ ਮਹੀਨੇ ਤੋਂ ਇਸ ਵਾਰ ਪੈ ਰਹੀ ਅੱਤ ਦੀ ਠੰਢ ਕਾਰਨ ਸਬਜ਼ੀਆਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਸਬਜ਼ੀ ਦੀ ਖੇਤੀ ਦੀ ਨਵੀਂ ਫੁਟਾਰ ਰੁਕ ਗਈ ਹੈ | 

ਪਿ੍ੰਸੀਪਲ ਜਗਜੀਤ ਸਿੰਘ ਦੀ ਸਰਪ੍ਰਸਤੀ ਹੇਠ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਾ ਗਠਨ

ਬੁਢਲਾਡਾ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਸਥਾਨਕ ਸ਼ਹਿਰ ਦੇ ਵਡੇਰੀ ਉਮਰ ਦੇ ਵਿਅਕਤੀਆਂ ਵਲੋਂ ਪਿ੍ੰਸੀਪਲ ਜਗਜੀਤ ਸਿੰਘ ਗੁਰਨੇ ਕਲਾਂ ਦੀ ਸਰਪ੍ਰਸਤੀ ਹੇਠ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਹੋਰਨਾਂ ਅਹੁਦੇਦਾਰਾਂ 'ਚ ਸੇਵਾ ਮੁਕਤ ਚੀਫ਼ ਮੈਨੇਜਰ ਕੇਵਲ ਗਰਗ ਨੂੰ ਪ੍ਰਧਾਨ, ਜਰਨਲ ਸਕੱਤਰ ਜਸਵੰਤ ਰਾਏ ਸਿੰਗਲਾ, ਸੰਯੁਕਤ ਸਕੱਤਰ ਸੀਤਾ ਰਾਮ ਗੋਇਲ, ਉਪ ਪ੍ਰਧਾਨਾਂ 'ਚ ਰਾਜ ਕੁਮਾਰ ਬੋੜਾਵਾਲੀਆ, ਸੁਰਜੀਤ ਸਿੰਘ, ਕਸ਼ਮੀਰੀ ਲਾਲ, ਬਲਦੇਵ ਸਿੰਘ, ਵਿੱਤ ਸਕੱਤਰ ਦੇਸ ਰਾਜ ਬਾਂਸਲ, ਦਫ਼ਤਰ ਸਕੱਤਰ ਸੋਹਨ ਲਾਲ ਅਤੇ ਸਰਪ੍ਰਸਤ ਸਲਾਹਕਾਰਾਂ 'ਚ ਦਰਸ਼ਨ ਸ਼ਰਮਾ, ਅੰਗਰੇਜ਼ ਗੋਇਲ, ਮਹਿੰਦਰ ਮਲਹੋਤਰਾ ਨੂੰ ਸ਼ਾਮਿਲ ਕਰਨ ਤੋਂ ਇਲਾਵਾ ਐਡਵੋਕੇਟ ਅਸ਼ੋਕ ਗਰਗ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ ਹੈ |

ਪਰਾਲੀ ਸਾੜਨ ਵਾਲੇ ਕਿਸਾਨਾਂ ਿਖ਼ਲਾਫ਼ ਮੁਕੱਦਮੇ ਤੇ ਜੁਰਮਾਨੇ ਰੱਦ ਕਰਵਾਉਣ ਲਈ 3 ਰੋਜ਼ਾ ਧਰਨਾ ਸ਼ੁਰੂ

ਮਾਨਸਾ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਿਖ਼ਲਾਫ਼ ਦਰਜ ਕੀਤੇ ਪੁਲਿਸ ਕੇਸ ਅਤੇ ਪਾਏ ਜੁਰਮਾਨੇ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਡਿਪਟੀ ਕਮਿਸ਼ਨਰ ਮਾਨਸਾ ਦਫ਼ਤਰ ਨੇੜੇ ਤਿੰਨ ਰੋਜਾ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ |

ਥਾਣਾ ਬੋਹਾ 'ਚ ਹੋਈ ਹੋਮਗਾਰਡਜ਼ ਜਵਾਨਾਂ ਤੇ ਪੁਲਿਸ ਕਰਮਚਾਰੀਆਂ ਦੀ ਸਾਂਝੀ ਬੈਠਕ

ਬੋਹਾ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਥਾਣਾ ਬੋਹਾ ਵਿਖੇ ਕਮਾਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਥਾਣਾ ਬੋਹਾ ਵਿਖੇ ਹੋਮਗਾਰਡਜ਼ ਜਵਾਨਾਂ ਅਤੇ ਪੁਲਿਸ ਕਰਮਚਾਰੀਆਂ ਨਾਲ ਅਮਨ ਕਾਨੂੰਨ ਅਤੇ ਭਲਾਈ ਸਬੰਧੀ ਸਾਂਝੀ ਬੈਠਕ ਕੀਤੀ ਗਈ | 

ਅਨੂਪਗੜ੍ਹ ਦਾ ਕਬੱਡੀ ਟੂਰਨਾਮੈਂਟ 1 ਫਰਵਰੀ ਤੋਂ

ਜੋਗਾ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੰਤ ਬਾਬਾ ਅਮਲੋਕ ਦਾਸ ਸਪੋਰਟਸ ਐਾਡ ਵੈੱਲਫੇਅਰ ਕਲੱਬ ਅਨੂਪਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਵਲੋ ਦੂਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ 1 ਫਰਵਰੀ ਤੇ 2 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਕਲੱਬ ਪ੍ਰਧਾਨ ਡਾ. ਜਗਜੀਤ ਸਿੰਘ ਜੱਗਾ ਨੇ ਦੱਸਿਆ ਹੈ ਕਿ ਕਬੱਡੀ 85 ਕਿੱਲੋ, 65 ਕਿੱਲੋ, 43 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਆਗੂ ਪਹੁੰਚ ਰਹੇ ਹਨ | 

ਪਰਾਲੀ ਨੂੰ ਬਿਨਾਂ ਅੱਗ ਲਗਾਏ ਬੀਜੀ ਕਣਕ ਦੀ ਫ਼ਸਲ ਨੂੰ ਸੁੰਡੀ ਨੇ ਕੀਤਾ ਬਰਬਾਦ

ਬਰੇਟਾ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਬੀਜੀ ਕਣਕ ਦੀ ਫ਼ਸਲ ਨੂੰ ਸੁੰਡੀ ਪੈ ਜਾਣ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਵਧੇਰੇ ਵਾਧਾ ਹੋ ਗਿਆ ਹੈ ਅਤੇ ਇਸ ਸੁੰਡੀ 'ਤੇ ਕੀਟਨਾਸ਼ਕ ਦਵਾਈਆਂ ਦਾ ਵੀ ਕੋਈ ਜ਼ਿਆਦਾ ਅਸਰ ਨਹੀਂ ਪੈ ਰਿਹਾ, ਜਿਸ ਕਰ ਕੇ ਕਿਸਾਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨਾ ਸਾੜ ਕੇ ਵੱਡੇ ਪੱਧਰ 'ਤੇ ਕਣਕ ਦੀ ਬਿਜਾਈ ਤਾਂ ਕਰ ਦਿੱਤੀ ਗਈ, ਪਰ ਕੁਝ ਸਮੇਂ ਬਾਅਦ ਹੀ ਪਰਾਲੀ ਕਾਰਨ ਹੋਈ ਸੁੰਡੀ ਨੇ ਫ਼ਸਲ ਨੂੰ ਵੱਡਾ ਨੁਕਸਾਨ ਪਹੰੁਚਾਉਣਾ ਸ਼ੁਰੂ ਕਰ ਦਿੱਤਾ | ਪਿੰਡ ਧਰਮਪੁਰਾ ਦੇ ਕਿਸਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਵਾਤਾਵਰਨ ਨੂੰ ਦੂਸ਼ਿਤ ਨਾ ਕਰਨ ਦੇ ਮਕਸਦ ਨਾਲ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਤਾਂ ਕਰ ਦਿੱਤੀ ਪਰ ਕੁਝ ਸਮੇਂ ਵਿਚ ਹੀ ਪਈ ਸੁੰਡੀ ਕਣਕ ਦੀ ਜ਼ਿਆਦਾਤਰ ਫ਼ਸਲ ਨੂੰ ਖਾ ਗਈ ਜਦੋਂ ਕਿ ਉਸ ਉੱਪਰ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦੀ ਵੀ ਵਰਤੋ ਕੀਤੀ ਗਈ |

ਮਾਨਸਾ ਜ਼ਿਲੇ੍ਹ ਦੇ ਸਰਪੰਚਾਂ/ਪੰਚਾਂ ਵਲੋਂ ਸਰਕਾਰ ਿਖ਼ਲਾਫ਼ ਮੋਰਚਾ ਖੋਲ੍ਹਣ ਦੀ ਚਿਤਾਵਨੀ

ਮਾਨਸਾ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲੇ੍ਹ 'ਚ ਰੁਕੇ ਵਿਕਾਸ ਕੰਮਾਂ ਲਈ ਗਰਾਂਟਾਂ ਜਾਰੀ ਕਰਵਾਉਣ ਲਈ ਜ਼ਿਲੇ੍ਹ ਦੇ ਸਰਪੰਚਾਂ, ਪੰਚਾਂ ਨੇ ਪੰਜਾਬ ਸਰਕਾਰ ਿਖ਼ਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ | ਇਸ ਸਬੰਧੀ ਜ਼ਰੂਰੀ ਮੀਟਿੰਗ 4 ਫਰਵਰੀ ਨੂੰ ਰੱਖੀ ਗਈ ਹੈ | ਸਥਾਨਕ ਬਾਲ ਭਵਨ ਵਿਖੇ ਸਰਪੰਚਾਂ ਅਤੇ ਪੰਚਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਸਰਪੰਚ ਨੰਦਗੜ੍ਹ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗਰਾਂਟਾਂ ਨਾ ਦੇਣ ਕਾਰਨ ਪੰਚਾਇਤਾਂ ਦੇ ਸਾਰੇ ਵਿਕਾਸ ਕਾਰਜ ਅਧਵਾਟੇ ਪਏ ਹਨ | 

ਗਣਤੰਤਰ ਦਿਵਸ ਦੀਆਂ ਤਿਆਰੀਆਂ 'ਚ ਰੁੱਝੀ ਕਮਿਸ਼ਨਰੇਟ ਪੁਲਿਸ

ਜਲੰਧਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਸਮਾਗਮ ਦੌਰਾਨ ਆਉਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਨੇ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸੇ ਤਹਿਤ ਅੱਜ ਸਟੇਡੀਅਮ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ 'ਤੋਂ ਇਲਾਵਾ ਬੱਸ ਅੱਡਾ, ਰੇਲਵੇ ਸਟੇਸ਼ਨ, ਹੋਟਲ, ਸਰਾਵਾਂ ਆਦਿ ਦੀ ਜਾਂਚ ਕੀਤੀ ਗਈ | ਏ.ਡੀ.ਸੀ.ਪੀ. (ਸਿਟੀ-2) ਪੀ.ਐਸ. ਭੰਡਾਲ ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲਿਸ ਪਾਰਟੀਆਂ, ਖੋਜੀ ਕੁੱਤਿਆਂ ਦੇ ਦਸਤੇ ਅਤੇ ਵਿਸ਼ੇਸ਼ ਯੰਤਰਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਚੱਪੇ-ਚੱਪੇ ਦੀ ਜਾਂਚ ਕੀਤੀ | ਸ਼ਹਿਰ 'ਚ ਨਾਕੇ ਲਗਾ ਕੇ ਵਾਹਨ ਚਾਲਕਾਂ ਅਤੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

ਦਿਲਬਾਗ ਨਗਰ 'ਚ ਬਦਮਾਸ਼ੀ ਦਾ ਪ੍ਰਦਰਸ਼ਨ- ਮੰਦਾ ਬੋਲਣ ਤੋਂ ਰੋਕਿਆ ਤਾਂ ਬਜ਼ੁਰਗ ਨੂੰ ਚਾਕੂ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

ਜਲੰਧਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਨਿਊ ਦਿਲਬਾਗ ਨਗਰ 'ਚ ਰਹਿੰਦੇ 40 ਸਾਲ ਦੇ ਵਿਅਕਤੀ ਨੂੰ ਮੰਦਾ ਬੋਲਣ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਘਰ ਦੇ ਸਾਹਮਣੇ ਰਹਿੰਦੇ 64 ਸਾਲ ਦੇ ਬਜ਼ੁਰਗ ਨੂੰ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਤੁਰੰਤ ਗਲੋਬਲ ਹਸਪਤਾਲ ਲੈ ਜਾਇਆ ਗਿਆ | ਜ਼ੇਰੇ ਇਲਾਜ ਮਨਮੋਹਨ ਸਿੰਘ ਦੇ ਵੱਡੇ ਭਰਾ ਜਗਮੋਹਨ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਭਰਾ ਬੈਂਕ ਦੀ ਨੌਕਰੀ ਤੋਂ ਸੇਵਾਮੁਕਤ ਹੋਏ ਹਨ | ਉਨ੍ਹਾਂ ਦੇ ਘਰ ਦੇ ਸਾਹਮਣੇ ਸੁਮਿਤ ਉਰਫ਼ ਲੱਕੀ ਨਾਂਅ ਦਾ ਇਕ ਵਿਅਕਤੀ ਰਹਿੰਦਾ ਹੈ, ਜੋ ਅਕਸਰ ਮੁਹੱਲੇ 'ਚ ਬਦਮਾਸ਼ੀ ਕਰਦਾ ਰਹਿੰਦਾ ਹੈ |

ਪੈਟਰੋਲ ਪੰਪ ਅਤੇ ਸ਼ਰਾਬ ਦੇ ਠੇਕੇ ਲੁੱਟਣ ਵਾਲੇ 4 ਗਿ੍ਫ਼ਤਾਰ, ਹਥਿਆਰ ਬਰਾਮਦ

ਜਲੰਧਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਭੋਗਪੁਰ ਦੀ ਪੁਲਿਸ ਨੇ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ 'ਤੇ ਖੋਹਾਂ ਕਰਨ ਵਾਲੇ ਅੰਤਰਰਾਜੀ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਇਕ ਪਿਸਤੋਲ 7.65 ਐਮ.ਐਮ, ਇਕ ਖਿਡੌਣਾ ਪਿਸਤੌਲ ਅਤੇ ਸਵਿਫਟ ਕਾਰ ਬਰਾਮਦ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਪਿ੍ਤਪਾਲ ਸਿੰਘ ਉਰਫ਼ ਲਾਡੀ ਪੁੱਤਰ ਰਸ਼ਪਾਲ ਸਿੰਘ ਵਾਸੀ ਕੰਧਾਲਾ ਗੁਰੂ, ਭੋਗਪੁਰ, ਅਮਨਪ੍ਰੀਤ ਸਿੰਘ ਪੁੱਤਰ ਰਜਵੰਤ ਸਿੰਘ ਵਾਸੀ ਪਿੰਡ ਘੋੜਾਵਾਹੀ, ਭੋਗਪੁਰ, ਜਸਜੀਤ ਸਿੰਘ ਉਰਫ਼ ਜੱਸੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੜ੍ਹੀ ਬਖਸ਼ਾ, ਭੋਗਪੁਰ ਅਤੇ ਜਸਵੀਰ ਸਿੰਘ ਉਰਫ਼ ਮੇਜਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੜ੍ਹੀ ਬਖਸ਼ਾ ਭੋਗਪਰ ਵਜੋਂ ਹੋਈ ਹੈ |

ਪੈਟਰੋਲ ਪੰਪ ਅਤੇ ਸ਼ਰਾਬ ਦੇ ਠੇਕੇ ਲੁੱਟਣ ਵਾਲੇ 4 ਗਿ੍ਫ਼ਤਾਰ, ਹਥਿਆਰ ਬਰਾਮਦ

ਜਲੰਧਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਭੋਗਪੁਰ ਦੀ ਪੁਲਿਸ ਨੇ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ 'ਤੇ ਖੋਹਾਂ ਕਰਨ ਵਾਲੇ ਅੰਤਰਰਾਜੀ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਇਕ ਪਿਸਤੋਲ 7.65 ਐਮ.ਐਮ, ਇਕ ਖਿਡੌਣਾ ਪਿਸਤੌਲ ਅਤੇ ਸਵਿਫਟ ਕਾਰ ਬਰਾਮਦ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਪਿ੍ਤਪਾਲ ਸਿੰਘ ਉਰਫ਼ ਲਾਡੀ ਪੁੱਤਰ ਰਸ਼ਪਾਲ ਸਿੰਘ ਵਾਸੀ ਕੰਧਾਲਾ ਗੁਰੂ, ਭੋਗਪੁਰ, ਅਮਨਪ੍ਰੀਤ ਸਿੰਘ ਪੁੱਤਰ ਰਜਵੰਤ ਸਿੰਘ ਵਾਸੀ ਪਿੰਡ ਘੋੜਾਵਾਹੀ, ਭੋਗਪੁਰ, ਜਸਜੀਤ ਸਿੰਘ ਉਰਫ਼ ਜੱਸੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੜ੍ਹੀ ਬਖਸ਼ਾ, ਭੋਗਪੁਰ ਅਤੇ ਜਸਵੀਰ ਸਿੰਘ ਉਰਫ਼ ਮੇਜਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੜ੍ਹੀ ਬਖਸ਼ਾ ਭੋਗਪਰ ਵਜੋਂ ਹੋਈ ਹੈ |

ਰੇਸ਼ਮ ਕੌਰ ਦਾ 'ਧੀ ਪੰਜਾਬ ਦੀ' ਪੁਰਸਕਾਰ ਨਾਲ ਸਨਮਾਨ

ਜਲੰਧਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਰੇਸ਼ਮ ਕੌਰ ਸਟੇਟ ਐਵਾਰਡੀ ਲੈਕਚਰਾਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਦਾ ਯੂਥ ਵੈੱਲਫੇਅਰ ਕਲੱਬ (ਰਜਿ) ਨਕੋਦਰ ਨੇ ਅੰਤਰ ਰਾਸ਼ਟਰੀ ਧੀ ਦਿਹਾੜੇ ਨੂੰ ਸਮਰਪਿਤ ਲੋਹੜੀ ਦੇ ਮੌਕੇ 'ਤੇ ਧੀ ਪੰਜਾਬ ਦੀ 

5 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਮਕਸੂਦਾਂ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ 8 ਦੀ ਪੁਲਿਸ ਨੇ ਮੀਟ ਦੀ ਦੁਕਾਨ 'ਚ ਨਾਜਾਇਜ਼ ਸ਼ਰਾਬ ਵੇਚਦੇ ਦੁਕਾਨ ਮਾਲਕ ਨੂੰ 5 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਛੋਟੇ ਲਾਲ ਪੁੱਤਰ ਲੱਲਣ ਵਾਸੀ ਸੁਲਤਾਨਪੁਰ ਹਾਲ ਵਾਸੀ 

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ 6 ਸਾਲ ਦੀ ਕੈਦ

ਜਲੰਧਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਲਜਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਰਤਨ ਨਗਰ, 

ਕੈਂਬਰਿਜ ਕੋ. ਐਡ ਸਕੂਲ ਦਾ ਬਾਸਕਟਬਾਲ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਹੋਦਿਆ ਬਾਸਕਟਬਾਲ ਚੈਂਪੀਅਨਸ਼ਿਪ ਏ.ਪੇ.ਜੇ ਸਕੂਲ ਵਿਖੇ ਕਰਵਾਈ ਗਈ | ਇਸ ਦੇ ਫਾਈਨਲ ਮੈਚ ਵਿਚੋਂ ਕੈਂਬਰਿਜ ਕੋ. ਐਡ ਟੀਮ ਨੇ ਏ.ਪੀ.ਜੇ ਸਕੂਲ ਤੇ ਸ਼ਾਨਦਾਰ ਜਿੱਤ ਦਰਜ ਕਰਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ | ਜੇਤੂ ਖਿਡਾਰੀਆਂ ਨੂੰ ਚੇਅਰਮੈਨ ਨਿਤਨ ਕੋਹਲੀ, ਵਾਈਸ ਚੇਅਰਮੈਨ ਦੀਪਕ ਭਾਟੀਆ, ਪ੍ਰਧਾਨ ਪਾਰਥ ਭਾਟੀਆ, ਡਾਇਰੈਕਟਰ ਰੋਹਿਤ ਖੋਸਲਾ ਤੇ ਪਿ੍ੰਸੀਪਲ ਰਵਿੰਦਰ ਮਾਹਲ ਨੇ ਵਧਾਈ ਦਿੱਤੀ |

ਭਾਕਿਯੂ (ਏਕਤਾ ਉਗਰਾਹਾ) ਵਲੋਂ 3 ਰੋਜ਼ਾ ਧਰਨਾ ਸ਼ੁਰੂ

ਅੰਮਿ੍ਤਸਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਵਲੋਂ ਪਰਾਲੀ ਦੀਆਂ ਮੰਗਾਂ ਸਬੰਧੀ ਡੀ. ਸੀ. ਦਫ਼ਤਰ ਮੂਹਰੇ 3 ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ ਜਿਸ 'ਚ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ |

ਅੰਮਿ੍ਤਸਰ 'ਚ ਅਲਕੋਹਲ ਦਾ ਭਰਿਆ ਕੈਂਟਰ ਪੁਲਿਸ ਨੇ ਫ਼ੜਿਆ

ਅੰਮਿ੍ਤਸਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅੰਮਿ੍ਤਸਰ ਸ਼ਹਿਰ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਲਈ ਵਰਤੋਂ 'ਚ ਆਉਂਦੇ ਅਲਕੋਹਲ ਦੀ ਤਸਕਰੀ ਦਾ ਪੁਲਿਸ ਵਲੋਂ ਪਰਦਾਫਾਸ਼ ਕਰਦਿਆਂ ਅਲਕੋਹਲ ਦੇ ਭਰੇ ਕੈਂਟਰ ਨੂੰ ਪੁਲਿਸ ਨੇ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਕੈਂਟਰ 'ਚ ਭਰੇ 115 ਕੈਨ ਤੇ 6 ਡਰੰਮ ਕੁਲ 5 ਹਜ਼ਾਰ 225 ਲੀਟਰ ਅਲਕੋਹਲ ਬਰਾਮਦ ਹੋਈ ਹੈ, ਜਦ ਕਿ ਕੈਂਟਰ 'ਚ ਸਵਾਰ ਡਰਾਇਵਰ ਸਣੇ ਤਿੰਨੋਂ ਕਥਿਤ ਦੋਸ਼ੀ ਮੌਕੇ ਤੋਂ ਭੱਜਣ 'ਚ ਕਾਮਯਾਬ ਰਹੇ | 

ਗੁਰੂ ਨਾਨਕ ਦੇਵ ਹਸਪਤਾਲ 'ਚ ਕੰਮ ਕਰਦੇ ਮੁਲਾਜ਼ਮਾਂ ਵਲੋਂ ਗੇਟ ਰੈਲੀ

ਅੰਮਿ੍ਤਸਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗੁਰੂ ਨਾਨਕ ਦੇਵ ਹਸਪਤਾਲ 'ਚ ਕੰਮ ਕਰਦੇ ਪੱਕੇ ਦਰਜਾ ਤਿੰਨ, ਦਰਜਾ ਚਾਰ ਤੇ ਠੇਕੇ ਆਧਾਰ 'ਤੇ ਲੱਗੇ ਸਮੂਹ ਕਰਮਚਾਰੀਆਂ ਵਲੋਂ ਇਥੇ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਬਾਹਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੇਟ ਰੈਲੀ ਕੀਤੀ ਗਈ, ਜਿਸ 'ਚ ਵੱਖ-ਵੱਖ ਬੁਲਾਰਿਆਂ ਵਲੋਂ ਮੈਡੀਕਲ ਸੁਪਰਡੈਂਟ ਵਲੋਂ ਮੁਲਾਜ਼ਮਾਂ ਦੀ ਹੋ ਰਹੇ ਕੰਮਾਂ ਦੀ ਖੱਜਲ-ਖੁਆਰੀ ਦੀ ਨਿੰਦਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090087074
Copyright © 2020, Panjabi Times. All rights reserved. Website Designed by Mozart Infotech