ਲੰਡਨ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆਂ ਤੇ ਭਾਰਤੀ ਯੂਨੀਵਰਸਿਟੀਆਂ ਦੇ ਮਾਹਿਰਾਂ ਵਲੋਂ ਭਾਰਤ ਵਿਚ ਦਿਮਾਗੀ ਸੱਟਾਂ ਨਾਲ ਪੀੜ੍ਹਤ ਬੱਚਿਆਂ 'ਤੇ ਅਧਿਐਨ ਸ਼ੁਰੂ ਕੀਤਾ ਹੈ, ਜਿਸ ਦਾ ਮਕਸਦ ਮਿਰਗੀ ਜਿਹੀਆ ਬਿਮਾਰੀਆਂ ਦੀ ਰੋਕਥਾਮ ਵਿਚ ਮਦਦ ਕਰਨਾ ਹੈ | ਇੰਪੀਰੀਅਲ ਕਾਲਜ ਲੰਡਨ ਨਵ-ਜਨਮੇਂ ਬੱਚਿਆਂ ਵਿਚ ਦਿਮਾਗੀ ਵਿਕਾਸ ਨੂੰ ਘੱਟ ਕਰ ਕੇ ਮਿਰਗੀ ਦੌਰਿਆਂ ਦੀ ਰੋਕਥਾਮ ਤੇ ਖੋਜ ਦੀ ਅਗਵਾਈ ਕਰ ਰਿਹਾ ਹੈ | ਇਸ ਵਿਸ਼ੇ 'ਤੇ ਅਧਿਐਨ ਕਰਨਾ ਗਰਭ ਅਵਸਥਾ ਦੌਰਾਨ ਬੱਚਿਆਂ ਵਿਚ ਮਿਰਗੀ ਦੇ ਮਾਮਲਿਆਂ ਨੂੰ ਘੱਟ ਕਰਨਾ ਹੈ | ਮਾਹਿਰਾਂ ਅਨੁਸਾਰ ਜਣੇਪੇ ਦੌਰਾਨ ਬੱਚਿਆਂ ਦੇ ਦਿਮਾਗ 'ਤੇ ਸੱਟ ਲੱਗਣਾ ਦੁਨੀਆਂ ਦੇ ਕੁਝ ਖੇਤਰਾਂ ਦੇ ਬੱਚਿਆਂ ਵਿਚ ਮਿਰਗੀ ਦਾ ਪ੍ਰਮੁੱਖ ਕਾਰਨ ਹੈ, ਤੇ ਨਵਜਾਤ ਨੂੰ ਸਾਹ ਲੈਣ ਵਿਚ ਦਿੱਕਤ ਇਸ ਬਿਮਾਰੀ ਦਾ ਮੁੱਖ ਕਾਰਨ ਹੈ | ਆਕਸੀਜਨ ਦੀ ਕਮੀ ਨਵਜਾਤ ਦੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ | 80 ਹਜ਼ਾਰ ਔਰਤਾਂ 'ਤੇ ਕੀਤੇ ਜਾਣ ਵਾਲੇ ਇਸ ਅਧਿਐਨ 'ਤੇ 34 ਲੱਖ ਡਾਲਰ ਦਾ ਖਰਚਾ ਹੋਵੇਗਾ |