» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ

November 24, 2019 03:55 PM

ਲੇਖਕ :  ਐੱਸ ਪੀ ਸਿੰਘ
ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਜ਼ਹੀਨ ਬੁੱਧੀ ਪਾਠਕ ਪਹੁੰਚਦੇ ਹਨ। ਇਸ ਲਈ ਮੈਨੂੰ ਭਲੀਭਾਂਤ ਇਹ ਗਿਆਤ ਹੈ ਕਿ ਤੁਸਾਂ ਇਤਿਹਾਸ ਦੇ ਇਹ ਪੰਨੇ ਚੰਗੀ ਤਰ੍ਹਾਂ ਫਰੋਲੇ ਹੋਏ ਹਨ ਕਿ ਦੂਜੀ ਸੰਸਾਰ ਜੰਗ ਵੇਲੇ ਕਿਵੇਂ ਇੱਕ ਖ਼ਾਸ ਪਛਾਣ ਵਾਲੇ ਲੋਕਾਂ ਨੂੰ ਫੜ-ਫੜ concentration ਕੈਂਪਾਂ ਵਿੱਚ ਧੱਕ ਦਿੱਤਾ ਗਿਆ ਜਿੱਥੇ ਉਹ ਸਾਲਾਂ ਤੱਕ ਸੜਦੇ ਰਹੇ, ਕਈ ਤਾਂ ਮਰ-ਮੁੱਕ ਹੀ ਗਏ।
ਕਿਉਂਜੋ ਇਤਿਹਾਸ ਦੇ ਆਪਣੇ ਆਪ ਨੂੰ ਦੁਹਰਾਉਣ ਬਾਰੇ ਬੜਾ ਕੁਝ ਸੁਣ ਰੱਖਿਆ ਹੈ, ਇਸ ਲਈ ਆਪਾਂ ਵੀ ਥੋੜ੍ਹਾ ਜਿਹਾ ਆਪਣਾ ਪੜ੍ਹਿਆ ਇਤਿਹਾਸ ਦੁਹਰਾ ਲਈਏ। ਵਿਗੜ ਵੀ ਕੀ ਜਾਸੀ? ਇਹ concentration ਕੈਂਪ ਦੁਨੀਆ ਨੂੰ ਲੋਕਤੰਤਰ ਦਾ ਪਾਠ ਪੜ੍ਹਾਉਂਦੇ ਅਤੇ ਸੰਸਾਰ ਭਰ ਵਿੱਚ ਲੋਕਤੰਤਰ ਨਿਰਯਾਤ ਕਰਦੇ ਅਮਰੀਕਾ ਨੇ ਖੋਲ੍ਹੇ ਸਨ। ਦੇਸ਼ ਦੇ ਇਤਿਹਾਸ ਵਿੱਚ ਤਿੰਨ ਮਹਾਨਤਮ ਅਮਰੀਕੀ ਰਾਸ਼ਟਰਪਤੀਆਂ, ਜੌਰਜ ਵਾਸ਼ਿੰਗਟਨ ਅਤੇ ਅਬਰਾਹਮ ਲਿੰਕਨ ਦੇ ਨਾਲ ਸ਼ੁਮਾਰ ਕੀਤੇ ਜਾਂਦੇ ਫ੍ਰੈਂਕਲਿਨ ਰੂਜ਼ਵੈਲਟ ਦੇ ਐਗਜ਼ੈਕਟਿਵ ਆਰਡਰ ਨੰਬਰ 9066 ਤਹਿਤ ਦੂਜੀ ਸੰਸਾਰ ਜੰਗ ਦੇ ਦੌਰਾਨ ਖੋਲ੍ਹੇ ਇਨ੍ਹਾਂ concentration ਕੈਂਪਾਂ ਵਿੱਚ ਆਪਣੇ ਹੀ ਦੇਸ਼ ਦੇ ਬਾਸ਼ਿੰਦਿਆਂ ਨੂੰ ਫੜ-ਫੜ ਧੱਕ ਦਿੱਤਾ ਗਿਆ। ਫਰਵਰੀ 1942 ਵਿੱਚ ਖੋਲ੍ਹੇ ਇਹ concentration ਕੈਂਪ ਦੂਜੀ ਆਲਮੀ ਜੰਗ ਦੇ ਖ਼ਤਮ ਹੋਣ ਤੋਂ ਛੇ ਮਹੀਨੇ ਬਾਅਦ ਵੀ ਚੱਲਦੇ ਰਹੇ।
ਜਰਮਨੀ ਵਿੱਚ ਸਵਾਸਤਿਕ ਦੇ ਚਿੰਨ੍ਹ ਵਾਲੇ ਬਦਨਾਮ, ਨਾਮੁਰਾਦ ਜ਼ਾਲਮ ਨੇਤਾ ਦੇ ਯਹੂਦੀਆਂ ਨੂੰ ਡੱਕਣ, ਤਸੀਹੇ ਦੇਣ, ਕਤਲ ਕਰਨ ਲਈ ਸਥਾਪਤ ਕੀਤੇ ਤਸੀਹਾ ਕੇਂਦਰਾਂ ਨੂੰ ਜਦੋਂ ਅਮਰੀਕੀ, ਰੂਸੀ, ਬਰਤਾਨਵੀ ਫ਼ੌਜਾਂ ਨੇ 1944 ਅਤੇ 1945 ਵਿੱਚ ਆਜ਼ਾਦ ਕਰਵਾ ਲਿਆ ਸੀ ਤਾਂ ਵੀ ਅਜੇ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਓਰੇਗਨ ਵਿੱਚ ਬੇਹਯਾਈ ਦੇ ਇਹ ਨਮੂਨੇ ਬੁਲੰਦ ਖੜ੍ਹੇ ਸਨ। ਇਨ੍ਹਾਂ ਵਿੱਚ ਬਿਲਕੁਲ ਨਿਰਦੋਸ਼ ਲੋਕ, ਜਿਨ੍ਹਾਂ ਵਿੱਚੋਂ ਬਹੁਤੇ ਅਮਰੀਕੀ ਨਾਗਰਿਕ ਸਨ, ਡੱਕੇ ਹੋਏ ਸਨ। ਮੁਲਕ ਨੂੰ ਇੱਕ ਖ਼ਾਸ ਪਛਾਣ ਰੱਖਦੇ ਆਪਣੇ ਹੀ ਬਾਸ਼ਿੰਦਿਆਂ ’ਤੇ ਸ਼ੱਕ ਹੋ ਗਿਆ ਸੀ। ਇਹ ਬੇਸ਼ਰਮੀ ਅੰਤ 1945 ਵਿੱਚ ਜਾ ਰੁਕੀ।
ਲੋਕਤੰਤਰ ਨਾਲ ਅਥਾਹ ਪਿਆਰ ਕਰਦੇ ਅਤੇ ਅਮਨ ਦੇ ਸਦਾ ਪੁਜਾਰੀ ਰਹੇ ਕੈਨੇਡਾ ਨੇ ਵੀ ਘੱਟ ਨਹੀਂ ਸੀ ਕੀਤੀ। ਹਜ਼ਾਰਾਂ ਸਥਾਨਕ ਨਿਵਾਸੀਆਂ ’ਤੇ ਸ਼ੱਕ ਕਰ, ਕੈਨੇਡਾ ਨੇ ਉਨ੍ਹਾਂ ਨੂੰ ਮੁਲਕ ਦੇ ਦੱਖਣੀ ਤੱਟ ਤੋਂ ਜ਼ਬਰਦਸਤੀ ਉਖਾੜ ਕੇ ਹੋਰਨਾਂ ਇਲਾਕਿਆਂ ਵਿੱਚ ਸੁੱਟ ਛੱਡਿਆ ਸੀ।
ਨਵੀਆਂ ਨਸਲਾਂ ਦੇ ਅਮਰੀਕੀ ਵਿਦਿਆਰਥੀ ਹਿਟਲਰ ਦੇ ਨਾਜ਼ੀ ਤਸੀਹਾ ਕੇਂਦਰਾਂ ਬਾਰੇ ਭਰਪੂਰ ਜਾਣਕਾਰੀ ਗ੍ਰਹਿਣ ਕਰਨ ਤੋਂ ਬਾਅਦ ਜਦੋਂ ਆਪਣੇ ਮੁਲਕ ਦੇ ਕਾਲੇ ਕਾਰੇ ਪੜ੍ਹਦੇ ਹਨ ਤਾਂ ਲੋਕਤੰਤਰੀ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੈ, ਅੰਦਰ ਦੇ ਕਈ ਭਰਮ-ਭੁਲੇਖੇ ਦੂਰ ਹੁੰਦੇ ਹਨ, ਕੋਈ ਨਵਾਂ ਸੱਚ ਰੂਪਮਾਨ ਹੁੰਦਾ ਹੈ।
ਜਦੋਂ ਦੂਜੇ ਮੁਲਕਾਂ ਦੇ ਬੀਤੇ ਦੀ ਕਥਾ ਮੇਰੇ ਮੁਲਕ ਮਹਾਨ ਵਿੱਚ ਇੱਥੇ ਦੁਹਰਾਈ ਜਾ ਰਹੀ ਹੈ ਤਾਂ ਪਿਛਲ-ਝਾਤ ਵਿੱਚ ਕੀ ਸੰਕੋਚ ਕਰਨਾ? ਕਥਾ ਇਹ ਪੁਰਾਣੀ ਵੀ ਹੈ, ਨਵੀਂ ਵੀ ਹੈ। ਕੁਝ ਤੁਸਾਂ ਸੁਣੀ ਵੀ ਹੋਈ ਹੈ, ਕੁਝ ਅੱਜ ਸੁਣਾਉਣੀ ਵੀ ਹੈ।
ਮੁਲਕਾਂ ਦੇ ਰਿਸ਼ਤੇ ਵੀ ਅਜੀਬ ਹੁੰਦੇ ਹਨ। ਦਹਾਕਿਆਂ ਤੋਂ ਦੋਵਾਂ ਮੁਲਕਾਂ ਵਿੱਚ ਦੁਵੱਲਾ ਵਪਾਰ ਵੀ ਹੋ ਰਿਹਾ ਸੀ ਪਰ ਇਹ ਅਹਿਸਾਸ ਵੀ ਦੋਹਾਂ ਨੂੰ ਸੀ ਕਿ ਆਪੋ ਵਿੱਚ ਜੰਗ ਦੀ ਸੰਭਾਵਨਾ ਵੀ ਹੈ, ਸੋ ਉਹਦੀ ਤਿਆਰੀ, ਯੋਜਨਾਕਾਰੀ ਵੀ ਚਲਦੀ ਰਹੀ। ਬੇਹੱਦ ਤਣਾਅ ਵਾਲੇ ਮਾਹੌਲ ਵਿੱਚ ਵੀ ਰਿਸ਼ਤੇ ਸੁਧਾਰਨ ਲਈ ਦੁਵੱਲੀ ਵਾਰਤਾਲਾਪ ਹੋਈ, ਕੁਝ ਲੈਣ-ਦੇਣ ਵਾਲੀਆਂ ਪੇਸ਼ਕਸ਼ਾਂ ਵੀ ਹੋਈਆਂ। ਦੋਹਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਮੁਲਾਕਾਤ ਦੀ ਕੋਸ਼ਿਸ਼ ਵੀ ਹੋਈ। ਤੁਸਾਂ ਅੱਜ ਵਾਲੇ ਆਪਣੇ ਇਤਿਹਾਸ ਨਾਲ ਨਾ ਜੋੜ ਲੈਣਾ, ਇਹ ਤਾਂ ਸੰਨ 1941 ਸੀ ਜਦੋਂ ਦਸੰਬਰ ਦੇ ਸੱਤਵੇਂ ਦਿਨ ਸਭ ਬਦਲ ਗਿਆ। ਜਾਪਾਨ ਨੇ ਪਰਲ ਹਾਰਬਰ ਦੇ ਸਮੁੰਦਰੀ ਜੰਗੀ ਠਿਕਾਣੇ ’ਤੇ ਹਮਲਾ ਕਰ ਦਿੱਤਾ। ਅੱਠਵੇਂ ਦਿਨ ਅਮਰੀਕਾ ਦੂਜੀ ਸੰਸਾਰ ਜੰਗ ਵਿੱਚ ਕੁੱਦ ਪਿਆ।
ਵਰ੍ਹਿਆਂ, ਦਹਾਕਿਆਂ ਅਤੇ ਕੁਝ ਕੇਸਾਂ ਵਿੱਚ ਤਾਂ ਸਦੀਆਂ ਤੋਂ ਅਮਰੀਕਾ ਵਿੱਚ ਰਹਿੰਦੇ ਜਾਪਾਨੀ ਮੂਲ ਦੇ ਲੋਕ ਝੱਟ ਸ਼ੱਕ ਦੇ ਘੇਰੇ ਵਿੱਚ ਆ ਗਏ। ਰੱਬ ਜਾਣੇ ਉਨ੍ਹਾਂ ਦੀਆਂ ਵਫ਼ਾਦਾਰੀਆਂ ਕਿਤ ਵੱਲ ਹੋਣ? ਮੁਹਾਜ਼ ’ਤੇ ਜੰਗ ਅਤੇ ਗਲੀ ਵਿੱਚ ਗੁਆਂਢੀ ’ਤੇ ਸ਼ੱਕ – ਇਨਸਾਨੀਅਤ ਦੇ ਮਰਨ ਲਈ ਤਾਬੜਤੋੜ ਗਾਰੰਟੀਸ਼ੁਦਾ ਸੁਮੇਲ ਕਿਸੇ ਵੀ ਤਰ੍ਹਾਂ ‘ਮੁਗਲੀ ਘੁੱਟੀ 555’ ਤੋਂ ਘੱਟ ਨਹੀਂ ਸੀ। ਉਨ੍ਹਾਂ ਮੁਲਕ ਦੇ ਅੰਦਰੋਂ ਮੁਲਕ ਦੇ ਦੁਸ਼ਮਣ ਤਲਾਸ਼ ਕਰਨੇ ਸਨ, ਉਸੇ ਸਵਾਲ ਦੇ ਸਨਮੁੱਖ ਹੋਣਾ ਸੀ ਜਿਸ ਨਾਲ ਅਸੀਂ ਅੱਜ ਜੂਝ ਰਹੇ ਹਾਂ – ‘‘ਇੱਥੋਂ ਦੇ ਹੋ ਕਿ ਬਾਹਰਲੇ?’’
ਪਰ ਜੰਗ ਲੱਗੀ ਹੋਵੇ ਤਾਂ ਇਹ ਬਾਰੀਕ ਫ਼ਰਕ ਵੀ ਮਿਟ ਜਾਂਦਾ ਹੈ। ਫ਼ਿਰਕਾ ਹੀ ਸ਼ੱਕ ਦੇ ਘੇਰੇ ਵਿੱਚ ਹੋਵੇ ਤਾਂ ਕੀ ਇੱਥੋਂ ਦੇ, ਕੀ ਬਾਹਰਲੇ? ਜਾਪਾਨ ਵਿੱਚ ਜੰਮੇ ਅਤੇ ਅਮਰੀਕਾ ਦੇ ਰਿਹਾਇਸ਼ੀ ਹੋ ਗਿਆਂ ਨੂੰ Issei ਕਹਿੰਦੇ ਸਨ। ਜਿਹੜੇ ਉਨ੍ਹਾਂ ਦੇ ਬੱਚੇ ਅਮਰੀਕਾ ਵਿੱਚ ਹੀ ਜੰਮੇ, ਉਹ Nisei ਅਖਵਾਏ। ਆਪਣਿਆਂ ਵਿੱਚੋਂ ਦੁਸ਼ਮਣ ਭਾਲਦਿਆਂ ਨੇ ਸਭਨਾਂ ਦਾ ਨਾਮ ਦੇਸ਼ਧ੍ਰੋਹੀ ਰੱਖ ਦਿੱਤਾ ਸੀ। ਰਾਸ਼ਟਰਪਤੀ ਨੇ ਹੁਕਮ ਕੀਤਾ ਕਿ ਸਭ ‘ਦੁਸ਼ਮਣ’ ਹਨ। ਰਾਤੋਂ-ਰਾਤ ਫੜੋ-ਫੜਾਈ ਸ਼ੁਰੂ ਹੋ ਗਈ। ਪਿਓ ਇੱਕ ਕੈਂਪ ਵਿੱਚ, ਮਾਂ ਦੂਜੇ ਵਿੱਚ, ਬੱਚਾ ਤੀਜੇ ਵਿੱਚ। ਕਿਸੇ ਆਖਿਆ, ਮੇਰੀ ਸਿਰਫ਼ ਮਾਂ ਜਾਪਾਨੀ ਹੈ। ਕਿਸੇ ਕਿਹਾ ਸਿਰਫ਼ ਦਾਦਾ ਉਸ ਦੇਸ਼ ਤੋਂ ਆਇਆ ਸੀ, ਅਸੀਂ ਤਾਂ ਸਭ ਇੱਥੇ ਜੰਮੇ ਹਾਂ। ਹਕੂਮਤ ਨੇ ਮਾਹੌਲ ਸਿਰਜ ਦਿੱਤਾ ਸੀ। ਜਦੋਂ ਰਗਾਂ ਵਿੱਚ ਭੋਰਾ ਵੀ ਗੰਦਾ ਖ਼ੂਨ ਵਹਿ ਰਿਹਾ ਹੈ ਤਾਂ ਭਰੋਸਾ ਨਹੀਂ ਕਰਨਾ।
ਇਤਿਹਾਸ ਦੇ ਦੁਹਰਾਉਣ ਵਾਲੀ ਗੱਲ ਜੇ ਵਾਰ-ਵਾਰ ਦੁਹਰਾਉਣੀ ਤੁਹਾਨੂੰ ਬਹੁਤੀ ਨਾਗਵਾਰ ਨਾ ਗੁਜ਼ਰੇ ਤਾਂ ਉਨ੍ਹਾਂ ਚਾਂਗਰਾਂ, ਬਿਆਨਾਂ, ਸ਼ੇਖੀਆਂ ਨੂੰ ਯਾਦ ਕਰੋ ਜਿਹੜੀਆਂ ਇਸ ਸਾਲ ਦੇ ਅਗਸਤ ਮਹੀਨੇ ਸੁਣਨ ਨੂੰ ਮਿਲੀਆਂ ਜਦੋਂ ਸਰਕਾਰ-ਏ-ਹਿੰਦ ਨੇ ਕਸ਼ਮੀਰ ਨੂੰ ਏਨੀ ਘੁੱਟ-ਗਲਵੱਕੜੀ ਪਾਈ ਕਿ ਅਜੇ ਵੀ ਵਾਦੀ ਨੂੰ ਸਾਹ ਨਹੀਂ ਆਉਣ ਡਿਹਾ। ਲੱਗਦਾ ਸੀ ਪੂਰੇ ਮੁਲਕ ’ਚ ਪ੍ਰਾਪਰਟੀ ਡੀਲਰ ਬਣਨ ਦੀ ਹਸਰਤ ਠਾਠਾਂ ਮਾਰ ਰਹੀ ਸੀ, ਹਰ ਕੋਈ ਉੱਥੇ ਪਲਾਟ ਖਰੀਦਣ ਦੀ ਗੱਲ ਕਰ ਰਿਹਾ ਸੀ। ਕੁਝ ਤਾਂ ਰਿਸ਼ਤੇ ਭਾਲਦੇ ਸਨ। ਰਾਸ਼ਟਰਪਤੀ ਰੂਜ਼ਵੈਲਟ ਦਾ ਹੁਕਮ ਆਉਂਦਿਆਂ ਹੀ ਅਮਰੀਕਾ ਦੇ ਪੱਛਮੀ ਤੱਟ ਵਾਲੇ ਸ਼ਹਿਰਾਂ ਵਿੱਚ ਕੰਧਾਂ ’ਤੇ ਪੋਸਟਰ ਉੱਭਰ ਆਏ – ਹਫ਼ਤੇ ਵਿੱਚ ਦਫ਼ਾ ਹੋ ਜਾਓ। ਦੇਸ਼ਪ੍ਰੇਮ ਵਿੱਚ ਓਤਪ੍ਰੋਤ ਅਮਰੀਕੀ ਜਾਇਦਾਦ ਦੇ ਸੌਦਿਆਂ ਲਈ ਗਲੀਆਂ ਵਿੱਚ ਉਮੜ ਪਏ। ਕਾਰਾਂ, ਘਰ, ਦੁਕਾਨਾਂ, ਸਟੋਵ, ਭਾਂਡੇ-ਟੀਂਡੇ ਤੱਕ ਕੌਡੀਆਂ ਦੇ ਭਾਅ ਵਿਕੇ।
ਸ਼ੁਰੂ ਵਿੱਚ 16 ਆਰਜ਼ੀ ਡਿਟੈਨਸ਼ਨ ਸੈਂਟਰ ਸਨ, ਫਿਰ ਦਸ ਨਵੇਂ ਪੱਕੇ ਕਨਸੈਂਟਰੇਸ਼ਨ ਕੈਂਪ ਬਣੇ। ਫਿਰ 17 ਸਾਲ ਤੋਂ ਵਧੀਕ ਉਮਰ ਵਾਲਿਆਂ ਲਈ ਕੈਂਪਾਂ ’ਚੋਂ ਰਿਹਾਈ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ। ਫਾਰਮ ਭਰੋ, ਸਵਾਲ ਨੰਬਰ 27 ਅਤੇ 28 ’ਤੇ ਖ਼ਾਸ ਤੌਰ ਨਾਲ ਗੌਰ ਕਰੋ। ਸਵਾਲ ਨੰ. 27: ‘ਕੀ ਤੁਸੀਂ ਅਮਰੀਕਾ ਦੀ ਫ਼ੌਜ ਵਿੱਚ ਸੇਵਾ ਕਰਨ ਲਈ ਰਾਜ਼ੀ ਹੋ?’ ਸਵਾਲ ਨੰ.  28: ‘ਕੀ ਤੁਸੀਂ ਅਮਰੀਕਾ ਪ੍ਰਤੀ ਬਿਨਾਂ ਸ਼ਰਤ ਵਫ਼ਾਦਾਰੀ ਦੀ ਸਹੁੰ ਖਾਓਗੇ ਅਤੇ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਹਮਲੇ ਦੀ ਸੂਰਤ ਵਿੱਚ ਅਮਰੀਕਾ ਦੀ ਰੱਖਿਆ ਕਰੋਗੇ ਅਤੇ ਜਾਪਾਨ ਦੇਸ਼ ਤੇ ਉਹਦੇ ਬਾਦਸ਼ਾਹ ਪ੍ਰਤੀ ਕਿਸੇ ਕਿਸਮ ਦੀ ਵੀ ਵਫ਼ਾਦਾਰੀ ਦਾ ਤਿਆਗ ਕਰੋਗੇ?’ਨਾਗਰਿਕਤਾ ਦੇ ਕਾਨੂੰਨ ਅਜਿਹੇ ਸਨ ਕਿ Issei ਜਾਪਾਨੀ ਨੂੰ ਅਮਰੀਕੀ ਨਾਗਰਿਕਤਾ ਮਿਲ ਹੀ ਨਹੀਂ ਸਕਦੀ ਸੀ। ਜੇ ਉਹ ਜਾਪਾਨ ਤੋਂ ਬਾਗ਼ੀ ਹੋਵੇ ਤਾਂ ਸਟੇਟਲੈੱਸ ਹੋ ਜਾਂਦਾ। Nisei, ਜਿਹੜੇ ਅਮਰੀਕੀ ਨਾਗਰਿਕ ਸਨ, ਕਿਉਂ ਹਾਮੀ ਭਰਨ ਕਿ ਉਹ ਜਾਪਾਨ ਪ੍ਰਤੀ ਵਫ਼ਾਦਾਰੀ ਦਾ ਤਿਆਗ ਕਰਦੇ ਹਨ? ਇਹਦਾ ਮਤਲਬ ਹੁੰਦਾ ਕਿ ਪਹਿਲੋਂ ਉਨ੍ਹਾਂ ਦੀ ਵਫ਼ਾਦਾਰੀ ਸ਼ੱਕੀ ਸੀ। ਬਹੁਤ ਸਾਰੇ Nisei ਕਦੀ ਜਾਪਾਨ ਗਏ ਹੀ ਨਹੀਂ ਸਨ, ਬਹੁਤ ਸਾਰਿਆਂ ਨੂੰ ਜਾਪਾਨੀ ਭਾਸ਼ਾ ਵੀ ਨਹੀਂ ਸੀ ਆਉਂਦੀ। ਅਮਰੀਕਾ ਦੇ ਇਨ੍ਹਾਂ ਕਨਸੈਂਟਰੇਸ਼ਨ ਕੈਂਪਾਂ ਵਿੱਚ ਕਈ ਉਹ 9ssei ਬਜ਼ੁਰਗ ਮਰੇ ਜਿਨ੍ਹਾਂ ਦੇ Nisei ਬੱਚੇ ਅਮਰੀਕੀ ਫ਼ੌਜ ਵਿੱਚ ਜਾਪਾਨ ਖ਼ਿਲਾਫ਼ ਲੜਦਿਆਂ ਮਰ ਗਏ।
ਜੌਨ ਓਕਾੜਾ ਵੀ ਕੁਝ ਦਿਨ ਕੈਂਪ ਵਿੱਚ ਰਿਹਾ, ਫਿਰ ਅਮਰੀਕੀ ਫ਼ੌਜ ਵਿੱਚ ਭਰਤੀ ਹੋ ਪੈਸੇਫਿਕ ਓਸ਼ੇਨ ਉੱਤੇ ਬੀ-24 ਹੈਵੀ ਬੌਂਬਰ ਜਹਾਜ਼ ਵਿੱਚ ਬੈਠ ਜਾਪਾਨੀ ਫ਼ੌਜ ਦੇ ਖ਼ੁਫ਼ੀਆ ਸੰਦੇਸ਼, ਯੰਤਰ ਲਾ ਕੇ ਸੁਣਦਾ, ਦੇਸ਼ ਦੀ ਸੇਵਾ ਕਰਦਾ ਰਿਹਾ। ਵਾਪਸ ਆ ਉਸ ਨੇ ਸਵਾਲ ਨੰਬਰ 27 ਅਤੇ 28 ਦਾ ਜਵਾਬ ‘‘ਨਾਂਹ’’, ‘‘ਨਾਂਹ’’ ਵਿੱਚ ਦੇਣ ਵਾਲਿਆਂ ਬਾਰੇ ਨਾਵਲ ਲਿਖਿਆ – ‘ਨੋ-ਨੋ ਬੌਇ’।
ਹਾਲਾਤ, ਸ਼ੱਕ ਅਤੇ ਧਾਕੜ ਸੱਤਾ ਦੇ ਕੁੱਟੇ ਜਾਪਾਨੀ-ਅਮਰੀਕੀ ਅਜੇ ਆਪਣੇ ਦੁੱਖਾਂ, ਸੰਤਾਪਾਂ ਬਾਰੇ ਨਹੀਂ ਸਨ ਪੜ੍ਹਨਾ ਚਾਹੁੰਦੇ। ਸਾਡੇ ਸੰਤਾਲੀ ਦੇ ਪੱਛਿਆਂ ਨੇ ਉਸ ਪਾਗਲਪਣ ਦੇ ਦੌਰ ਨੂੰ ਭੁਲਾਉਣ ਦਾ ਬੜਾ ਯਤਨ ਕੀਤਾ। ਉਸ ਨੂੰ ਕਿਉਂ ਜੀਂਵਦੇ ਜਿਸ ਨੂੰ ਭੁੱਲਣਾ ਚਾਹੁੰਦੇ ਸਨ? 1957 ਵਿੱਚ ਛਪੀ ਕਿਤਾਬ ਆਈ-ਗਈ ਹੋ ਗਈ। ਦਹਾਕਿਆਂ ਬਾਅਦ ਆਪਣੀ ਹੀ ਕੌਮ ਦੀ ਕਹਾਣੀ ਲੱਭਦੇ ਚਾਰ ਪਾੜ੍ਹੇ ਦੋਸਤਾਂ ਨੂੰ ਇਹਦੀ ਇੱਕ ਪ੍ਰਤੀ ਪੁਰਾਣੀਆਂ ਕਿਤਾਬਾਂ ਦੀ ਇਕ ਦੁਕਾਨ ਤੋਂ ਲੱਭ ਪਈ। ਉਨ੍ਹਾਂ ਖਰੀਦੀ ਤਾਂ ਸਹੀ, ਪਰ ਕਈ ਸਾਲ ਪੜ੍ਹ ਹੀ ਨਾ ਸਕੇ। 1971 ਵਿੱਚ ਲੇਖਕ ਅਣਗੌਲਿਆ ਹੀ ਗੁਜ਼ਰ ਗਿਆ। ਪਾੜ੍ਹਿਆਂ ਕਿਤਾਬ ਪੜ੍ਹੀ ਤਾਂ ਦੰਗ ਰਹਿ ਗਏ। ਇਹ ਉਨ੍ਹਾਂ ਦੀ ਕੌਮ ਦੀ ਕਹਾਣੀ ਸੀ। 1974 ਵਿੱਚ ਦੁਬਾਰਾ ਛਪੇ ਇਸ ਨਾਵਲ ਨੇ ਅਮਰੀਕਾ ਦੇ ਅਧੂਰੇ ਇਤਿਹਾਸ ਨੂੰ ਪੂਰਾ ਕੀਤਾ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਲਕ ਦੇ ਦੇਸ਼ਪ੍ਰੇਮ ਬਨਾਮ ਦੇਸ਼ਧ੍ਰੋਹੀ ਵਾਲੇ ਪਾਖੰਡੀ ਅਤੀਤ ਬਾਰੇ ਬਹਿਸ ਛਿੜੀ। ਅੱਜ ਸਮਕਾਲੀ ਅਮਰੀਕੀ ਇਤਿਹਾਸ ਨੂੰ ਸਮਝਣ ਲਈ ਇਸ ਨੂੰ ਲਾਜ਼ਮੀ ਲਿਖਤ ਮੰਨਿਆ ਜਾਂਦਾ ਹੈ।
ਨੋ-ਨੋ ਬੌਇ ਇੱਕ ਖ਼ਾਸ ਪਛਾਣ ਰੱਖਦੇ ਲੋਕਾਂ ਦੀ ਯੁੱਧ ਤੋਂ ਬਾਅਦ ਦੀ ਤ੍ਰਾਸਦੀ ਦੀ ਵੀ ਗੱਲ ਕਰਦਾ ਹੈ। ‘‘ਕਿਉਂ ਹੁੰਦਾ ਹੈ ਸਾਡੇ ’ਤੇ ਸ਼ੱਕ? ਕੀ ਇਹ ਸਾਡਾ ਘਰ ਨਹੀਂ? ਜੇ ਇਹ ਨਹੀਂ ਤਾਂ ਸਾਡਾ ਫਿਰ ਕਿਹੜਾ ਘਰ? ਸਾਨੂੰ ਉੱਥੇ ਜਾਣ ਲਈ ਕਿਉਂ ਕਿਹਾ ਜਾ ਰਿਹਾ ਹੈ ਜਿਸ ਨੂੰ ਅਸੀਂ ਜਾਣਦੇ ਹੀ ਨਹੀਂ? ਬੈਠੇ-ਬਿਠਾਏ ਮੁਲਕ ਦੇ ਦੁਸ਼ਮਣ ਕਿਵੇਂ ਹੋ ਗਏ? 1526 ਵਿੱਚ ਉਸ ਬਣਾਈ ਸੀ ਤਾਂ ਮੈਨੂੰ ਕਿਉਂ ਕੁੱਟ ਰਹੇ ਹੋ, ਮੈਂ ਤਾਂ ਮੋਬਾਈਲ ਫੋਨ ਤੋਂ ਵੀ ਬਾਅਦ ਜੰਮਿਆ ਹਾਂ?’’ ਪੁਰਾਣੇ, ਨਵੇਂ ਸਵਾਲ ਮੈਥੋਂ ਰਲਗੱਡ ਹੋ ਜਾਂਦੇ ਹਨ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜੋ ਹੈ।
ਉਹ ਡਰੇ ਹੋਏ ਹਨ/ਸਨ। ਸਰਕਾਰੀ ਹੁਕਮ ਪਿੱਛੇ ਸੱਤਾ ਦੀ ਅਥਾਹ ਤਾਕਤ ਹੈ/ਸੀ। ਖਿੜਕੀ ਵਿੱਚੋਂ ਬਾਹਰ ਝਾਕਣਾ ਮਨ੍ਹਾਂ ਹੈ/ਸੀ। ਬਾਹਰ ਵਰਦੀ ਅਤੇ ਬੰਦੂਕ ਹਨ/ਸਨ। ਏਨਾ ਸਭ ਹੋ ਗਿਆ ਪਰ ਵਿਰੋਧ ਦੀਆਂ ਆਵਾਜ਼ਾਂ ਗਾਇਬ ਹਨ/ਸਨ। ਯੁੱਧ ਖ਼ਤਮ ਹੋਇਆ, ਕੈਂਪ ਵੀ ਬੰਦ ਕਰ ਦਿੱਤੇ ਗਏ। ਜ਼ਿੰਮੇਵਾਰ ਸਿਆਸੀ ਨੇਤਾਵਾਂ ਅਪੀਲ ਕੀਤੀ – ਆਪਣੇ ਹੀ ਹਨ, ਕੋਈ ਗੱਲ ਨਹੀਂ। ਪਰ ‘‘ਭੇਜੋ ਇਨ੍ਹਾਂ ਨੂੰ ਪਾਕਿਸਤਾਨ’’ ਸ਼ੂਕਦੀਆਂ ਭੀੜਾਂ ਏਨੀਆਂ ਵੀ ਆਗਿਆਕਾਰੀ ਨਹੀਂ ਹੁੰਦੀਆਂ। ਖ਼ੈਰ, ਆਹਿਸਤਾ ਆਹਿਸਤਾ ਜੀਵਨ ਆਮ ਵਾਂਗ ਸ਼ੁਰੂ ਹੋ ਗਿਆ।
ਨੋ-ਨੋ ਬੌਇ ਇਸ ਸਵਾਲ ਨਾਲ ਸਿੱਝਦਾ ਹੈ ਕਿ ਮਜ਼ਲੂਮਾਂ ਨੇ ਜ਼ੋਰਦਾਰ ਵਿਰੋਧ ਕਿਉਂ ਨਾ ਕੀਤਾ। ਮਜ਼ਲੂਮ ਤਾਂ ਗਵਾਚੇ ਜੀਵਨ ਦੀ ਡੋਰ ਲੱਭ ਰਹੇ ਸਨ। ਨਿੱਕੇ ਹੁੰਦਿਆਂ ਮੈਂ ਪਿਓ ਨੂੰ ਕਈ ਵਾਰੀ ਪੁੱਛਣਾ, ‘‘ਤੁਹਾਡਾ ਦਿਲ ਕਰਦਾ ਏ ਹੁਜਰਾ ਸ਼ਾਹ ਮੁਕੀਮ ਦੁਬਾਰਾ ਦੇਖਣ ਦਾ?’’ ਕਹਿੰਦੇ, ‘‘ਕੀ ਕਰਨਾ ਹੈ ਉੱਥੇ ਜਾ ਕੇ? ਬੜੇ ਭੈੜੇ ਦਿਨ ਸਨ।’’ ਹੁਣ ਯੂਟਿਊਬ ’ਤੇ ਵਿਛੜਿਆਂ ਦੀ ਗਾਥਾ ਸੁਣ, ਮੂੰਹ ਦੂਜੇ ਪਾਸੇ ਕਰਕੇ ਰੁਮਾਲ ਲੱਭਦੇ ਹਨ।
ਗਵਾਚੇ ਸਾਲਾਂ, ਜਾਇਦਾਦਾਂ, ਸ਼ਹਿਰਾਂ ਵਿੱਚ ਆਪਣੇ ਤਸੱਵਰ ਦਾ ਗਵਾਚ ਗਿਆ ਮੁਲਕ ਵੀ ਸ਼ਾਮਿਲ ਹੈ। ਮੁਲਕ ਇੱਕ ਸੁਪਨਾ ਵੀ ਹੁੰਦਾ ਹੈ। 1945 ਵਿੱਚ ਵੀ, 1947 ਵਿੱਚ ਵੀ, 1984 ਵਿੱਚ ਵੀ, 2002 ਵਿੱਚ ਵੀ, ਇਸ ਸਾਲ ਦੇ ਅਗਸਤ ਮਹੀਨੇ ਵੀ। ਜਦੋਂ ਵਾਦੀ ਛੱਡ ਕਸ਼ਮੀਰੀ ਪੰਡਿਤ ਹਿਜਰਤ ਕਰ ਟੁਰੇ ਸਨ ਤਾਂ ਉਨ੍ਹਾਂ ਦਾ ਇੱਕ ਸੁਪਨ-ਦੇਸ਼ ਗਵਾਚਿਆ ਸੀ। ਧਾਹਾਂ ਮਾਰ ਕੇ ਕਿਉਂ ਨਹੀਂ ਸੀ ਰੋਏ ਅਸੀਂ? ਭੁੱਬਾਂ ਨਿਕਲਦੀਆਂ ਹਨ ਪੜ੍ਹੇ ਲਿਖੇ ਨੌਜਵਾਨ ਦੀਆਂ ਕਿਉਂਕਿ ਮੁਹੱਲੇ ਵਿੱਚ ਕਮਰਾ ਇਸ ਲਈ ਕਿਰਾਏ ’ਤੇ ਨਹੀਂ ਮਿਲਦਾ ਕਿ ਇਬਾਦਤ ਵੇਲੇ ਮੂੰਹ ਪੱਛਮ ਨੂੰ ਕਰਦਾ ਹੈ। ਤ੍ਰਿਲੋਕਪੁਰੀ ਦੀ ਗਲੀ ਵਿੱਚ ਉਹ ਅਧੇੜਉਮਰ ਔਰਤ ਇਹ ਦੱਸਦਿਆਂ ਮੇਰੇ ਗੱਲ ਲੱਗ ਰੋਈ ਸੀ ਕਿ ਪੁੱਤ ਨੇ ਵਾਲਾਂ ’ਤੇ ਕੈਂਚੀ ਚਲਾ ਦਿੱਤੀ, ਨਹੀਂ ਤਾਂ ਜਿਊਂਦਾ ਸੜ ਜਾਂਦਾ।
ਇਤਿਹਾਸ ਦੇ ਦੁਹਰਾਉਣ ਵਾਲੀ ਗੱਲ ਖਟਕਦੀ ਰਹਿੰਦੀ ਹੈ। ਅਸਾਂ ਵੀ ਤਾਂ ਕਦੀ ਸੁਪਰ-ਪਾਵਰ ਬਣਨਾ ਹੈ। ਕਦੀ ਅਮਰੀਕਾ, ਕੈਨੇਡਾ ਨਾਲ ਪੰਗਾ ਪਿਆ ਤਾਂ ਓਥੇ ਗੁਰਪੁਰਬ ਮਨਾਉਂਦਿਆਂ ਨੂੰ ਸਵਾਲ ਨੰਬਰ 27 ਅਤੇ 28 ਦਾ ਜਵਾਬ ਭਰਨਾ ਪਵੇਗਾ। ਮੇਰੇ ਦੇਸ਼ ਵਿੱਚ ਤਾਂ ਇੱਕ ਘੱਟ-ਗਿਣਤੀ ਮੂੰਹ ਅੱਡੀ ਬਾਕੀ ਦੇਸ਼ ਵੱਲ ਵੇਖ ਰਹੀ ਹੈ ਕਿ ਇਹ ਫਾਰਮ ਕਿਵੇਂ ਅਤੇ ਕਿਉਂ ਭਰਨੇ ਹਨ?
‘‘ਸੰਭਾਵੀ ਦੇਸ਼ਧ੍ਰੋਹੀਆਂ’’ ਦੇ ਕੈਂਪ ਵਿੱਚ ਰਹਿ ਚੁੱਕੀ Hisaye Yamamoto ਨੇ 1988 ਵਿੱਚ ਆਪਣੀ ਕਥਾ ‘Seventeen Syllables’ ਦੇ ਸਿਰਲੇਖ ਵਾਲੀ ਕਹਾਣੀਆਂ ਦੀ ਕਿਤਾਬ ਰਾਹੀਂ ਕਹੀ। ਇਹਦੇ ਮੁੱਖਬੰਦ ਵਿੱਚ ਉਹਨੇ ਆਪਣੇ ਦਰਦ ਨੂੰ ਛੋਟਾ ਦੱਸਿਆ, ਕਿਹਾ ਇਹ ਬਹੁਤ ਸਾਰੇ ਅਮਰੀਕੀਆਂ ਦੇ 200 ਸਾਲ ਤੋਂ ਵੀ ਵਧੇਰੇ ਅਰਸੇ ਤੱਕ ਹੰਢਾਏ ਦਰਦ ਅਤੇ ਮੁਤਅੱਸਬ ਸਾਹਵੇਂ ਨਿਗੂਣਾ ਹੈ।
ਆਪਣੇ ਆਪ ਨੂੰ ਦੁਹਰਾਉਂਦੇ ਇਤਿਹਾਸ ਦੇ ਮਾਰੇ ਅਤੇ ਬਿਰਾਜਮਾਨ ਭਗਵਾਨ ਦੀ ਨਗਰੀ ਵਿੱਚ ਪੰਜ ਏਕੜ ਜਗ੍ਹਾ ਦੇ ਨਵੇਂ ਬਣਨ ਵਾਲੇ ਮਾਲਕਾਂ ਦੇ ਦਰਦ ਨੂੰ ਕਦਾਚਿੱਤ ਛੋਟਾ ਨਹੀਂ ਕਰਨਾ ਚਾਹੁੰਦਾ ਮੈਂ, ਪਰ ਉਹ ਉਨ੍ਹਾਂ ਨਾਲ ਵੀ ਦਰਦ ਦੀ ਸਾਂਝ ਪਾਉਣ ਜਿਹੜੇ ਸਦੀਆਂ ਦੇ ਪੀੜਤ ਹਨ, ਗਟਰ ਵਿੱਚ ਮਰ ਕੇ ਹੀ ਖ਼ਬਰ ਬਣਦੇ ਹਨ। ਇਸ ਸਾਲ ਮੇਰੇ ਦੇਸ਼ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ (NRC) ਬਣਨਾ ਸ਼ੁਰੂ ਹੋ ਗਿਆ ਹੈ। ਕੈਂਪ ਵੀ ਬਣ ਚੁੱਕੇ ਹਨ। ਬਾਕੀ ਦੇ ਦੇਸ਼ ਵਿੱਚ ਨਾਗਰਿਕਾਂ ਵਿੱਚੋਂ ਅਸਲੀ ਨਾਗਰਿਕ ਲੱਭਣ ਦਾ ਐਲਾਨੀਆ ਬਿਆਨ ਆ ਗਿਆ ਹੈ। ਸ਼ੀਤ-ਰੁੱਤ ਦੇ ਸ਼ੁਰੂ ਹੋਣ ਜਾ ਰਹੇ ਪਾਰਲੀਮਾਨੀ ਇਜਲਾਸ ਵਿੱਚ ਕਾਨੂੰਨ ਆ ਰਿਹਾ ਹੈ ਕਿ ਕਿਸ ਨੂੰ ਨਾਗਰਿਕਤਾ ਨਹੀਂ ਮਿਲੇਗੀ। ਇਸ ਸਾਲ ਨੋ-ਨੋ ਬੌਇ ਦਾ ਵੀ ਨਵਾਂ ਪੈਂਗੂਇਨ ਕਲਾਸਿਕਸ ਐਡੀਸ਼ਨ ਛਪ ਕੇ ਆਇਆ ਹੈ। ਫਰੈਂਕ ਏਬ ਅਤੇ ਸਾਥੀਆਂ ਦੀ ਲਿਖੀ John Okada ਦੀ ਜੀਵਨੀ ਵੀ ਹੁਣ ਆ ਚੁੱਕੀ ਹੈ। ਇਸ ਸਾਲ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਵਾਦੀ ਨੇ ਆਪਣੀ ਚੁੱਪ ਦਾ 100ਵਾਂ ਦਿਨ ਮਨਾਇਆ ਸੀ। ਸੁਣਿਆ ਹੈ ਮੌਸਮ ਬਦਲ ਰਿਹਾ ਹੈ, ਹੌਲੀ ਹੌਲੀ ਹਾਲਾਤ ਆਮ ਵਾਂਗ ਹੋ ਰਹੇ ਹਨ। ਸਰਦੀ ਵਧ ਰਹੀ ਹੈ, ਚੁੱਪ ਨੂੰ ਦੰਦਲ ਪੈ ਗਈ ਹੈ। ਤੁਸੀਂ ਆਪਣਾ ਖਿਆਲ ਰੱਖਿਆ ਜੇ। ਤਾਕੀਦ ਜ਼ਰੂਰੀ ਹੈ ਕਿਉਂ ਜੋ ਇਤਿਹਾਸ ਆਪਣੇ ਨੂੰ ਦੁਹਰਾਉਂਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ।

ਸਿਆਸਤ

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ

ਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਉੱਬਲ ਰਿਹਾ ਹੈ, ਜਿਸ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹਨ ਵਾਲੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਸ਼ 'ਚ ਚਾਰੇ ਪਾਸੇ ਕਾਫ਼ੀ ਹਿੰਸਾ ਹੋ ਰਹੀ ਹੈ। ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ।ਦੇਸ਼ 'ਚ ਸੀ.ਏ.ਏ. ਨਾਲੋਂ ਵੀ ਵੱਡਾ ਉਬਾਲ ਮਹਿੰਗਾਈ ਦਾ ਹੈ, ਜਿਸ ਨਾਲ ਆਮ ਆਦਮੀ ਦਾ ਜੀਊਂਣਾ ਦੁੱਬਰ ਹੋ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿੱਤ ਵੱਧ ਰਹੀਆਂ ਹਨ, ਅਮਰੀਕਾ-ਇਰਾਨ ਕਲੇਸ਼ ਕਾਰਨ ਕੱਚੇ ਤੇਲ ਦੇ ਭਾਅ ਵਧਣਗੇ ਅਤੇ ਦੇਸ਼ ਮਹਿੰਗਾਈ ਦੀ ਭੱਠੀ 'ਚ ਹੋਰ ਵੀ ਝੁਲਸੇਗਾ। ਪਿਆਜ ਨੇ ਪਿਛਲੇ ਦਿਨੀਂ ਲੋਕਾਂ ਦੇ ਚੰਗੇ ਵੱਟ ਕੱਢੇ ਹਨ, ਮੰਡੀਆਂ 'ਚ 100 ਰੁਪਏ ਕਿਲੋ ਤੋਂ ਉਪਰ ਪਿਆਜ ਵਿਕਣ ਤੋਂ ਬਾਅਦ ਹੁਣ ਕੁਝ ਠੱਲ ਪਈ ਹੈ ਤੇ ਇਸਦੀ ਕੀਮਤ ਹਾਲੇ ਵੀ 30-40 ਰੁਪਏ ਕਿਲੋ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਅਸਮਾਨੇ ਚੜ੍ਹੇ ਹੋਏ ਹਨ। ਆਮ ਵਰਤੋਂ ਵਾਲੀਆਂ ਚੀਜ਼ਾਂ ਆਲੂ, ਸਬਜ਼ੀਆਂ, ਚਾਵਲ ਤਾਂ ਪਹਿਲਾਂ ਹੀ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਹਾਲਾਤ ਵਿੱਚ ਸਧਾਰਨ ਆਦਮੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ ਰਹੀਆਂ ਹਨ।

ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ

ਲੇਖ਼ਕ :  ਜਸਦੇਵ ਸਿੰਘ ਲਲਤੋਂ 
ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਪਿਤਾ ਸੰਤ ਰਾਮ ਢੁੱਡੀਕੇ ਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਕੋਟ ਸੰਤਰਾਮ ਵਿਖੇ (ਨਨਕਾਣਾ ਸਾਹਿਬ ਨੇੜੇ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੱਢਲੀ ਸਿੱਖਿਆ ਦੌਰਾਨ ਉਸ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। ਰੁਜ਼ਗਾਰ ਤੇ ਚੰਗੀ ਜ਼ਿੰਦਗੀ ਜਿਊਣ ਖਾਤਰ ਉਹ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚੁਪੀਤੇ ਰੇਲ ਗੱਡੀ ਰਾਹੀਂ 1985 ਵਿਚ ਬਰਮਾ ਜਾ ਪੁੱਜੇ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਤਕਰੀਬਨ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਸਭ ਤੋ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਚੀਨੀ ਪੁਲੀਸ ਵਿਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ’ਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰੀ ਕਰਦਿਆਂ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਤੁਸ਼ਾਮ ਦੀ ਬਾਰਾਂਦਰੀ

ਲੇਖ਼ਕ :  ਇਕਬਾਲ ਸਿੰਘ ਹਮਜਾਪੁਰ 
ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।

ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈ ਰੇਪਿਸਤਾਨ ਵਿਚ ਤਬਦੀਲ ਹੋ ਗਿਆ ਅੱਜ ਦਾ ਹਿੰਦੋਸਤਾਨ ਹੁਣ ਪੁਲਿਸ ਹੀ ਕਰੇਗੀ ਨਿਆਂ

ਲੇਖਕ: ਕੁਲਵੰਤ ਸਿੰਘ ‘ਢੇਸੀ’
ਭਾਰਤ ਵਿਚ ਜਬਰਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਭਾਜਪਾ ਦੇ ਕਾਨੂੰਨ ਅਤੇ ਨਿਆਂ ਪ੍ਰਬੰਧ ਖਿਲਾਫ ਦੇਸ਼ ਵਿਆਪੀ ਰੋਹ ਉੱਠਣ ਦੇ ਆਸਾਰ ਬਣ ਗਏ ਹਨ। ਰਾਜ ਸਭਾ ਦੀ ਮੈਂਬਰ ਜਯਾ ਬਚਨ ਵਲੋਂ ਰਾਜ ਸਭਾ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ਜਬਰਜਨਾਹ ਦੇ ਦੋਸ਼ੀਆਂ ਖਿਲਾਫ ‘ਲਿਚਿੰਗ’ ਹੋਣੀ ਚਾਹੀਦੀ ਹੈ ਭਾਵ ਕਿ ਉਹਨਾ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਪੱਥਰ ਮਾਰ ਮਾਰ ਕੇ ਦੋਸ਼ੀਆਂ ਨੂੰ ਮਾਰ ਦੇਣ।

ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ 'ਤੇ ਵਿਸ਼ੇਸ਼ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ ।

ਅਹਿਮਦ ਸ਼ਾਹ ਦੁਰਾਨੀ (ਅਬਦਾਲੀ) 18 ਹਜਾਰ ਅਫਗਾਨੀ ਫ਼ੌਜ ਨਾਲ ਹਿੰਦੁਸਤਾਨ ਉੱਤੇ ਸੱਤਵੇਂ ਹਮਲੇ ਲਈ ਦਸੰਬਰ 1764 ਦੌਰਾਨ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ 'ਤੇ ਆਪਣੇ ਨਾਲ ਰਲਾ ਲਿਆ, ਜਿਸ ਕੋਲ 12 ਹਜਾਰ ਦੀ ਫ਼ੌਜ ਸੀ। ਉਸ ਵਕਤ ਕਿਸੇ ਇਕ ਇਲਾਕੇ ਦਾ ਕਾਜੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖ਼ਿਦਮਤ ਵਿਚ ਪੇਸ਼ ਕਰਨ ਦੇ ਦਾਅਵੇ ਨਾਲ ਉਨ੍ਹਾਂ ਨਾਲ ਪੰਜਾਬ ਆਉਣ ਵਾਲੇ ਬਲੋਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਉਸ ਵਕਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅਖੀਂ ਡਿੱਠਾ ਹਾਲ ਆਪਣੀ ਫ਼ਾਰਸੀ ਕਾਵਿ 'ਜੰਗਨਾਮਾ' ਵਿਚ ਲਿਖਦਾ ਹੈ ਕਿ,

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਲੇਖਕ :  ਡਾ. ਕਿਰਨਦੀਪ ਕੌਰ
ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ।

ਪਿੰਜਰਾ

ਦੋ ਤਿੰਨ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਸੀ।ਉਹ ਟੀਵੀ ਮੂਹਰੇ ਬੈਠਾ ਖ਼ਬਰਾਂ ਸੁਣ ਰਿਹਾ ਸੀ। ਅਚਾਨਕ ਬਹੁਤ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਦੇ ਨਾਲ ਹੀ ਬੂਹੇ-ਬਾਰੀਆਂ ਤਾੜ-ਤਾੜ ਖੜਕਣ ਲੱਗੇ। ਕਾਲੀ-ਬੋਲੀ ਹਨੇਰੀ ਦੇ ਨਾਲ ਆਸਮਾਨ ’ਤੇ ਘਟਾ-ਟੋਪ ਛਾ ਗਈ। ਸ਼ਾਹ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਪਾ ਦਿੱਤੀ ਸੀ। ਫੇਰ ਸ਼ੈੱਡ ਦੀ ਟੀਨ ਦੀ ਛੱਤ ਤੋਂ ਜ਼ੋਰ-ਜ਼ੋਰ ਦੀ ਕਣੀਆਂ ਡਿੱਗਣ ਦੀ ਆਵਾਜ਼ ਆਈ। ਵੇਖਦੇ ਹੀ ਵੇਖਦੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ। ਉਸ ਨੂੰ ਅੰਦਰ ਹੁੰਮਸ ਮਹਿਸੂਸ ਹੋਈ। ਟੀਵੀ ਬੰਦ ਕਰਕੇ ਉਹ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕਨੀ ਦੀ ਛੱਤ ਹੇਠ ਪਈ ਮੰਜੀ ’ਤੇ ਬੈਠ ਗਿਆ। ਬਾਹਰ ਦਾ ਨਜ਼ਾਰਾ ਹੀ ਹੋਰ ਸੀ।

ਘੁੱਪ ਹਨੇਰਾ

ਅੱਜ ਵੀ ਮੈਂ ਰੋਜ਼ਾਨਾ ਵਾਂਗ ਕੰਮ ’ਤੇ ਜਾਣ ਤੋਂ ਪਹਿਲਾਂ ਸਵੇਰੇ ਤਿਆਰ ਹੋ ਕੇ ਟੀਵੀ ’ਤੇ ਖ਼ਬਰਾਂ ਸੁਣ ਰਿਹਾ ਸਾਂ। ਅੱਠਵੀਂ ’ਚ ਪੜ੍ਹਦੀ ਮੇਰੀ ਬੇਟੀ ਸਕੂਲ ਜਾਣ ਲਈ ਕਾਹਲੀ-ਕਾਹਲੀ ਤਿਆਰ ਹੁੰਦੀ ਭੱਜੀ ਫਿਰਦੀ ਸੀ। ਮੇਰਾ ਧਿਆਨ ਕਦੇ ਟੀਵੀ ਵੱਲ ਅਤੇ ਕਦੇ ਬੇਟੀ ਦੇ ਕਾਹਲਪੁਣੇ ਵੱਲ ਚਲਿਆ ਜਾਂਦਾ। ਏਨੇ ਚਿਰ ਨੂੰ ਖ਼ਬਰਾਂ ਤਾਂ ਖ਼ਤਮ ਹੋ ਗਈਆਂ ਅਤੇ ਟੀਵੀ ’ਤੇ ਨਵੀਆਂ ਆ ਰਹੀਆਂ ਕੈਸੇਟਾਂ ਦੀਆਂ ਮਸ਼ਹੂਰੀਆਂ ਚੱਲ ਪਈਆਂ ਜਿਨ੍ਹਾਂ ਵਿਚ ਜ਼ਿਆਦਾਤਰ ਧਾਰਮਿਕ ਗੀਤਾਂ ਅਤੇ ਕੀਰਤਨ ਦੀਆਂ ਸਨ ਕਿਉਂਕਿ ਕੁਝ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਆਉਣ ਵਾਲਾ ਸੀ। ਫਿਰ ਅਚਾਨਕ ‘‘ਪਾਪਾ ਜੀ’’ ਸ਼ਬਦ ਮੇਰੇ ਕੰਨੀ ਪਏ। ਮੇਰੀ ਬੇਟੀ ਤਿਆਰ ਹੋ ਕੇ ਮੇਰੇ ਸਾਹਮਣੇ ਖੜ੍ਹੀ ਸੀ। ‘‘ਹਾਂ ਬੇਟੇ?’’ ਮੈਂ ਸਹਿਜ ਸੁਭਾਅ ਬੋਲਿਆ। ਉਹ ਤਰਲਾ ਜਿਹਾ ਪਾ ਕੇ ਕਹਿਣ ਲੱਗੀ, ‘‘ਪਾਪਾ, ਮੈਂ ਕਿੰਨੇ ਦਿਨਾਂ ਦਾ ਤੁਹਾਨੂੰ ਪੰਜ ਸੌ ਰੁਪਏ ਦੇਣ ਨੂੰ ਕਿਹਾ, ਮੈਂ ਇਕ ਦੋ ਕਿਤਾਬਾਂ ਲੈਣੀਆਂ ਅਤੇ ਕੁਝ ਹੋਰ ਸਕੂਲ ਦਾ ਸਾਮਾਨ ਵੀ।’’

ਕਾਵਿ ਕਿਆਰੀ - ਕਾਜ਼ੀ ਨਾਲ ਗੋਸ਼ਠ

ਮੈਂ ਕੌਣ ਹਾਂ?
ਰੱਬ ਦਾ ਬੰਦਾ
ਨਾਨਕ ਆਖ ਕੇ ਸੱਦਿਆ ਜਾਂਦਾ
ਖ਼ਾਕਸਾਰ ਨਾਚੀਜ਼
ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼ੀਜ਼
ਥਾਂ ਥਾਂ ਉਸ ਦਾ ਹੁਕਮ ਪੁਚਾਉਣਾ
ਮੇਰਾ ਧੰਦਾ!

ਪਰਿਕਰਮਾ - ਕਥਾ ਪ੍ਰਵਾਹ

ਸਵੇਰੇ ਉਠਦਿਆਂ ਗੱਡੇ ਵਾਂਗ ਬੋਝਲ ਹੋਏ ਸਿਰ ਨੂੰ ਨਲਕੇ ਦੀ ਧਾਰ ਹੇਠ ਵੀ ਕੀਤਾ ਤੇ ਅੱਖਾਂ ’ਤੇ ਕਈ ਵਾਰੀ ਪਾਣੀ ਦੇ ਛਿੱਟੇ ਵੀ ਮਾਰੇ। ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰਾਤੀਂ ਰੋਂਦੇ ਰਹਿਣ ਕਰਕੇ ਅੱਖਾਂ ਦੀਆਂ ਪੁਤਲੀਆਂ ਅਜੇ ਵੀ ਸੁੱਜੀਆਂ ਸੁੱਜੀਆਂ ਨੇ। ਆਪਣੇ ਕਮਰੇ ’ਚ ਖਲੋਤਾ ਮੈਂ ਕੱਲ੍ਹ ਦਿਨ ਭਰ ਦੀ ਹੋਈ ਬੀਤੀ ਬਾਰੇ ਸੋਚ ਰਿਹਾ ਹਾਂ। ਮੇਰੀ ਨਿਗ੍ਹਾ ਸਾਹਮਣੇ ਅੰਗੀਠੀ ’ਤੇ ਟਿਕਦੀ ਹੈ ਜਿਸ ਉੱਤੇ ਬੀਬੀ ਅਤੇ ਭਾਪਾ ਆਪੋ ਆਪਣੀ ਫੋਟੋ ਦੇ ਫਰੇਮ ਅੰਦਰ ਬੈਠੇ ਨੇ। ਜਿਨ੍ਹਾਂ ਨੂੰ ਮੈਂ ਹੁਣੇ ਕੱਪੜੇ ਨਾਲ ਪੂੰਝਿਆ ਹੈ ਤੇ ਉਪਰੋਂ ਸਲੀਕੇ ਨਾਲ ਸਾਂਝਾ ਹਾਰ ਪਾਇਆ ਹੈ। ਆਪੋ ਆਪਣੀ ਜਗ੍ਹਾ ਦੋਵੇਂ ਸ਼ਾਂਤ ਚਿੱਤ ਬੈਠੇ ਹਨ।

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ

ਸ੍ਰੀ ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ
ਸ੍ਰੀ ਅਕਾਲ ਤਖਤ ਵਲੋਂ ਆਏ ਨਵੇਂ ਸੰਦੇਸ਼
ਤਖਤ ਨੂੰ ਸਮਰਪਿਤ ਹੋਣ ਦੀ ਲੋੜ

ਲੇਖਕ: ਕੁਲਵੰਤ ਸਿੰਘ ਢੇਸੀ

 

ਰਾਸ਼ਟਰੀ ਸਿੱਖ ਸੰਗਤ ਦੇ ਆਗੂ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਜ ਘੋਸ਼ਤ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਜੀ ਵਲੋਂ ਆਏ ਪ੍ਰਤੀਕਰਮ ‘ਤੇ ਹੈਰਾਨੀ ਦਾ ਆਲਮ ਹੈ। ਇਹ ਗੱਲ ਕਿਸੇ ਦੇ ਚਿੱਤ ਚੇਤੇ ਵਿਚ ਨਹੀਂ ਸੀ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਦਾ ਰੁਤਬੇ ਨੂੰ ਜਿਸ ਕਦਰ ਢਾਅ ਲਾਈ ਗਈ ਸੀ ਉਸ ਰੁਤਬੇ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਪਰ ਹੁਣ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ ਐਸ ਐਸ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤੇ ਜਾਣ ਬਾਰੇ ਆਏ ਬਿਆਨਾ ਨਾਲ ਸਿੱਖ ਭਾਈਚਾਰੇ ਵਿਚ ਕੁਝ ਰੌਸ਼ਨੀ ਦੀ ਕਿਰਣ ਜਗੀ ਹੈ। ਜਿਸ ਕਿਸਮ ਨਾਲ ਹਿੰਦੁਤਵਾ ਵਾਲੇ ਆਗੂ ਮੁਸਲਮਾਨਾ ਅਤੇ ਭਾਰਤ ਦੀਆਂ ਹੋਰ ਘੱਟਗਿਣਤੀਆਂ ਨਾਲ ਪੇਸ਼ ਆ ਰਹੇ ਹਨ ਅਤੇ ਜਿਸ ਤਰੀਕੇ ਨਾਲ ਹਿੰਦੂ ਭੀੜਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਤਾਂ ਇਹ ਜਰੂਰੀ ਸਮਝਿਆ ਜਾਣਾ ਚਾਹੀਦਾ ਹੈ ਕਿ ਇੱਕ ਲੋਕ ਰਾਜੀ

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ।

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸਦਾ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਸੁਣਾਉਂਦਾ ਹਾਂ। 

ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ, ਤਾਂ ਉਹ ਹੈ ਪਾਣੀ। ਪਾਣੀ ਤਾਂ ਧਰਤੀ ਦਾ ਹਾਣੀ ਹੈ...ਪਰ ਇਸ ਧਰਤੀ ਦਾ ਹਾਣ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ। 

ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ

ਭਾਰਤ ਵਿਚ ਦਿੱਲੀ ਦੇ ਸੁਲਤਾਨਾਂ ਵੱਲੋਂ ਬਣਵਾਈਆਂ ਪ੍ਰਸਿੱਧ ਇਮਾਰਤਾਂ ਵਿਚ ਕੁਤਬ ਮੀਨਾਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਦੱਖਣੀ ਦਿੱਲੀ ਦੇ ਮਹਿਰੌਲੀ ਵਿਚ ਸਥਿਤ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਕੁਤਬ ਦਾ ਮਤਲਬ ਹੈ-ਨਿਆਂ ਦਾ ਥੰਮ੍ਹ। ਪੰਜ ਮੰਜ਼ਿਲਾ ਇਸ ਇਮਾਰਤ ਦੀ ਉੱਚਾਈ 72.56 ਮੀਟਰ (238.1 ਫੁੱਟ), ਆਧਾਰ ਦਾ ਵਿਆਸ 14.40 (47.3 ਫੁੱਟ) ਮੀਟਰ ਅਤੇ ਟੀਸੀ ਦਾ ਵਿਆਸ 2.74 ਮੀਟਰ (9 ਫੁੱਟ) ਦੇ ਲਗਪਗ ਹੈ।

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ਦੂਸਰੇ ਪਾਸੇ। ਇਹ ਦਿਨ ਰਾਤ ਦੇ ਬੀਤ ਦੇ ਘੰਟਿਆਂ ਦੇ ਪ੍ਰਤੀਕ ਹਨ ਤੇ ਤੁਰਦੇ ਸਮੇਂ ਦਾ ਸੰਕਲਪ ਵੀ। ਪਹੀਏ ਦੀ ਹਰ ਬੱਲੀ ਜੀਵਨ ਕਿਰਿਆ ਵਿਚ ਰੁੱਝੇ ਮਰਦ/ਔਰਤਾਂ ਦੇ ਸੁਭਾਅ ਨਾਲ ਸ਼ਿੰਗਾਰੀ ਬੀਤੇ ਸਮੇਂ ਦੀ ਬਾਤ ਸੁਣਾਉਂਦੀ ਹੈ।

ਹੁਣ ਅਸੀਂ ਕਦੇ ਨਹੀਂ ਮਿਲਣਾ!

“ਮੈਨੂੰ ਜਦੋਂ ਵੀ ਸੁਪਨਾ ਆਉਂਦਾ, ਸ਼ਹਿਜ਼ਾਦੇ ਦਾ ਈ ਆਉਂਦੈ। ਉਵੇਂ ਦਿਸਦੇ ਨੇ ਸਾਰੇ। ਫਿਰ ਅੱਖ ਖੁੱਲ੍ਹ ਜਾਂਦੀ ਏ। ਜਿਵੇਂ ਮੱਛੀ ਤੜਫ਼ਦੀ ਆ ਪਾਣੀ ਤੋਂ ਬਗੈਰ, ਦਿਲ ਇੱਦਾਂ ਤੜਫ਼ਦੈ।” ਇਹ ਬੋਲ ਨੇ ਮੁਕੇਰੀਆਂ ਲਾਗਲੇ ਪਿੰਡ ਮਹਿਮੂਦਪੁਰ ਬਟਾਲੇ ’ਚ ਵੱਸਦੇ ਸੌ ਸਾਲਾ ਬਜ਼ੁਰਗ ਹਰਬੰਸ ਸਿੰਘ ਬਾਜਵਾ ਦੇ। ਸਿਆਲਕੋਟ ਦੀ ਪਸਰੂਰ ਤਹਿਸੀਲ ’ਚ ਕਸਬਾਨੁਮਾ ਪਿੰਡ ਸੀ ਸ਼ਹਿਜ਼ਾਦਾ। ਨੇੜਲੇ ਅੱਠ-ਦਸ ਪਿੰਡ ਸੌਦਾ-ਪੱਤਾ ਲੈਣ ਲਈ ਇੱਥੋਂ ਦੇ ਬਾਜ਼ਾਰ ’ਚ ਆਉਂਦੇ ਹੁੰਦੇ ਸਨ।

ਪਹਿਲਾ ਤਵਾ ਭਰਨ ਵਾਲ਼ੀ ਹਿੰਦੁਸਤਾਨੀ ਗਾਇਕਾ ਸਸ਼ੀਮੁਖੀ

ਘੜੀ ਦੀਆਂ ਸੂਈਆਂ ਦੇ ਰੁਖ਼: ਜਿਥੇ ਪਹਿਲੀ ਰਿਕਾਰਡਿੰਗ ਹੋਈ: ਦਿ ਗਰੇਟ ਈਸਟਰਨ ਹੋਟਲ, ਕਲਕੱਤਾ, 1902 ਦੀ ਤਸਵੀਰ; ਪਹਿਲੀ ਰਿਕਾਰਡਿੰਗ ਦੀ ਗਾਇਕਾ: ਸਸ਼ੀਮੁਖੀ; ਐਡੀਸਨ ਦੀ ਰਿਕਾਰਡਿੰਗ ਅਤੇ ਮਸ਼ੀਨ ਦਾ 1902 ਵਾਲ਼ਾ ਰੂਪ (ਇਨਸੈੱਟ); ਰਿਕਾਰਡ ਦਾ ਮਾਲਕ, ਪਾਂਚੂ ਗੋਪਾਲ ਬਿਸਵਾਸ। ਆਵਾਜ਼ ਨੂੰ ਮਸ਼ੀਨ ਦੀ ਮਦਦ ਨਾਲ ਫੜ-ਬੰਨ੍ਹ ਕੇ ਦੁਬਾਰਾ ਪੈਦਾ ਕਰ ਲੈਣ ਦਾ ਵਿਚਾਰ ਅਮਰੀਕੀ ਵਿਗਿਆਨੀ ਥਾਮਸ ਅਲਵਾ ਐਡੀਸਨ (11 ਫ਼ਰਵਰੀ 1847 – 18 ਅਕਤੂਬਰ 1931) ਦੇ ਨਾਂ ਨਾਲ ਜੁੜਿਆ ਹੋਇਆ ਹੈ। ਬਿਲਕੁਲ ਸੰਭਵ ਹੈ ਕਿ ਇਹ ਵਿਚਾਰ ਉਸ ਤੋਂ ਪਹਿਲਾਂ ਕਿਸੇ ਹੋਰ ਵਿਗਿਆਨੀ ਦੇ ਮਨ ਵਿਚ ਵੀ ਆਇਆ ਹੋਵੇ ਪਰ ਐਡੀਸਨ ਕਿਉਂਕਿ ਆਪਣੇ ਇਸ ਵਿਚਾਰ ਨੂੰ 1877 ਵਿਚ ਸਾਕਾਰ ਕਰਨ ਵਿਚ ਸਫਲ ਹੋ ਗਿਆ, ਕੁਦਰਤੀ ਸੀ ਕਿ ਉਹੋ ਹੀ ਰਿਕਾਰਡਿੰਗ ਦਾ ਕਾਢਕਾਰ ਮੰਨਿਆ ਗਿਆ। ਉਹ ਅਮਰੀਕਾ ਦੇ ਸਭ ਤੋਂ ਵੱਡੇ ਕਾਢਕਾਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ਨਾਂ ਆਪਣੇ ਦੇਸ ਵਿਚ ਤਾਂ 1,093 ਪੇਟੈਂਟ ਹਨ ਹੀ, ਹੋਰ ਦੇਸਾਂ ਵਿਚ ਵੀ ਅਨੇਕ ਪੇਟੈਂਟ ਹਨ। ਰਿਕਾਰਡਿੰਗ ਮਸ਼ੀਨ ਤੇ ਗਰਾਮੋਫੋਨ, ਟੈਲੀਗਰਾਫ, ਫ਼ਿਲਮੀ ਕੈਮਰੇ ਤੇ ਬਲਬ ਜਿਹੀਆਂ ਉਹਦੀਆਂ ਅਨੇਕ ਕਾਢਾਂ ਨੇ ਦੁਨੀਆ ਬਦਲ ਦਿੱਤੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090264711
Copyright © 2020, Panjabi Times. All rights reserved. Website Designed by Mozart Infotech