ਮੁੰਬਈ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਵਿਧਾਇਕ ਦਲ ਦੇ ਨੇਤਾ ਦੇਵੇਂਦਰ ਫੜਨਵੀਸ ਨੂੰ ਅੱਜ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਨਿਰਵਿਰੋਧ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਗਿਆ ਹੈ। ਵਿਧਾਨ ਸਭਾ ਸਪੀਕਰ ਨਾਨਾ ਐੱਫ ਪਟੋਲੇ ਨੇ ਸ੍ਰੀ ਫੜਨਵੀਸ ਦਾ ਨਾਂ ਇਸ ਵੱਕਾਰੀ ਅਹੁਦੇ ਲਈ ਐਲਾਨਿਆ। ਇਸ ਦੌਰਾਨ ਮਹਾਂ ਵਿਕਾਸ ਅਗਾੜੀ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਤਾੜੀਆਂ ਵਜਾ ਕੇ ਮੇਜ ਥਪਥਪਾ ਕੇ ਇਸ ਫ਼ੈਸਲੇ ਦਾ ਸਮਰਥਨ ਕੀਤਾ।