ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਚੰਡੀਗੜ੍ਹ

ਘੋੜ ਸਵਾਰਾਂ ਦੇ ਦਲੇਰਾਨਾ ਕਰਤੱਬਾਂ ਨੇ ਦਰਸ਼ਕ ਕੀਲੇ

December 02, 2019 05:39 PM

ਚੰਡੀਗੜ੍ਹ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੱਛਮੀ ਕਮਾਂਡ ਦੇ ਸਹਿਯੋਗ ਨਾਲ 13 ਤੋਂ 15 ਦਸਬੰਰ ਤੱਕ ਲਗਾਏ ਜਾਣ ਵਾਲੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਪਿੜ ਬੰਨ੍ਹਦਿਆਂ ਚੰਡੀਗੜ੍ਹ ਵਿਚ ਸ਼ੁਰੂ ਕੀਤਾ ਪ੍ਰੀ-ਸੈਸ਼ਨ ਅੱਜ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਬਹਾਦਰੀ ਵਾਲੇ ਕਰਤਬਾਂ ਨਾਲ ਸਮਾਪਤ ਹੋ ਗਿਆ। ਇਸ ਮੌਕੇ ਪੱਛਮੀ ਕਮਾਂਡ ਦੇ ਚੀਫ਼ ਲੈਫਟੀਨੈਂਟ ਜਨਰਲ ਗੁਰਪਾਲ ਸਿੰਘ ਸਾਂਘਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।
ਇਸ ਮੌਕੇ ਰਾਜਿੰਦਰ ਪਾਰਕ, ਸੈਕਟਰ-1 ਵਿੱਚ ਘੋੜ ਸਵਾਰਾਂ ਨੇ ਜੌਹਰ ਵਿਖਾਏ ਅਤੇ ਡੌਗ ਸ਼ੋਅ ਅਤੇ ਜੀਪਾਂ ਦੀਆਂ ਦੌੜਾਂ ਖਿੱਚ ਦਾ ਕੇਂਦਰ ਰਹੀਆਂ। ਘੋੜ-ਸਵਾਰਾਂ ਨੇ ਲੋਕਾਂ ਦੀਆਂ ਧੜਕਣਾਂ ਵਧਾ ਦਿੱਤੀਆਂ। ਫੌਜ ਤੇ ਪੰਜਾਬ ਆਰਮਡ ਪੁਲੀਸ (ਪੀਏਪੀ) ਦੇ ਜਵਾਨਾਂ ਨੇ ਲੋਕਾਂ ਦਾ ਉਤਸ਼ਾਹ ਸਿਖਰਾਂ ’ਤੇ ਪਹੁੰਚਾ ਦਿੱਤਾ। ਘੋੜ ਸਵਾਰੀ ਦੌਰਾਨ ਅਦਿੱਤਿਆ ਚਾਹਲ ਨੇ ਆਪਣੇ ਘੋੜੇ ਫਾਰਗੋ ਅਤੇ ਫਾਰੂਕ ਦੇ ਨਾਲ ਜਾਂਬਾਜ਼ ਕਰਤੱਬ ਦਿਖਾਏ। ਕਾਰਨੀਵਾਲ ਫਿਨਾਲੇ ਵਿੱਚ ਜੀਪ ਅਤੇ ਬਾਈਕ ਆਫ-ਰੋਡਰਾਂ ਦੇ ਦਿਲੇਰਾਨਾ ਅਭਿਆਸਾਂ ਨੇ ਦਰਸ਼ਕਾਂ ਨੂੰ ਮੋਹ ਲਿਆ।
ਇਸ ਮੌਕੇ ਹਥਿਆਰਾਂ ਅਤੇ ਤੋਪਾਂ ਦੀ ਪ੍ਰਦਰਸ਼ਨੀ ਦੌਰਾਨ ਬਖਤਰਬੰਦ ਗੱਡੀਆਂ, ਆਟੋਮੈਟਿਕ ਗਰਨੇਡ ਲਾਂਚਰ, ਆਈਐਨਐੱਸਏਐਸ ਰਾਈਫਲਾਂ ਅਤੇ ਪੈਨਟੂਨ ਪੁਲਾਂ ਅਤੇ ਐਂਟੀ ਏਅਰ ਕਰਾਫਟ ਐਲ-70 ਗੰਨ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਰਹੇ। ਪ੍ਰਦਰਸ਼ਨੀ ਦੌਰਾਨ ਟਰੈੱਕਰ, ਮਾਈਨ ਡਿਟੈਕਸ਼ਨ, ਐਕਸਪਲੋਸਿਵ ਡਿਟੈਕਸ਼ਨ, ਗਾਰਡ, ਇਨਫੈਂਟਰੀ ਪੈਟਰੋਲ ਅਤੇ ਡੋਗ ਸ਼ੋਅ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਮਹਿੰਗੇ ਭਾਅ ਆਰ.ਸੀ. ਤੇ ਲਾਇਸੈਂਸ ਬਣਾਉਣ ਦੇ ਦੋਸ਼

ਚੰਡੀਗੜ੍ਹ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਰੋਡ ਸੇਫਟੀ ਮਾਹਿਰ ਡਾ. ਕਮਲ ਸੋਹੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਬਣਾਉਣ ਵਾਲੀ ਸਮਾਰਟ ਚਿੱਪ ਕੰਪਨੀ ਨੇ ਮਹਿੰਗੇ ਭਾਅ ਲਾਇਸੈਂਸ ਅਤੇ ਆਰ.ਸੀ.ਬਣਾ ਕੇ ਸੂਬੇ ਦੇ ਲੋਕਾਂ ਕੋਲੋਂ 165 ਕਰੋੜ ਰੁਪਏ ਵੱਧ ਵਸੂਲੇ ਹਨ ਜੋ ਵਾਪਸ ਦੁਆਏ ਜਾਣ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕੰਪਨੀ ਆਰ.ਸੀ. ਬਣਾਉਣ ਦੇ

ਸੁਖਬੀਰ ਘਟੀਆ ਸਿਆਸਤ ਖੇਡ ਰਿਹੈ: ਕੈਪਟਨ

ਚੰਡੀਗੜ੍,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਗਰਿਕਤਾ ਸੋਧ ਬਿੱਲ ’ਤੇ ਅਫਗਾਨਿਸਤਾਨ ਦੇ ਸਿੱਖਾਂ ਬਾਰੇ ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ ਬਜਾਏ ਘਟੀਆ ਸਿਆਸਤ ਖੇਡਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।

ਮਿਲਟਰੀ ਲਿਟਰੇਚਰ ਫੈਸਟੀਵਲ: ਭਾਰਤ ਦੇ ਏਕੇ ਦੇ ਸਿਧਾਂਤ ਨੂੰ ਨਿਸ਼ਾਨਾ ਬਣੀਆਂ ਰਹੀਆਂ ਹਨ ਫਿਰਕੂ ਤਾਕਤਾਂ

ਚੰਡੀਗੜ੍ਹ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੌਰਾਨ ਟੀਐੱਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਆਖਿਆ ਕਿ ਫਿਰਕੂ ਤਾਕਤਾਂ ਭਾਰਤ ਦੇ ਏਕੇ ਦੇ ਸਿਧਾਂਤ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਵਿਰੋਧੀ ਧਿਰਾਂ, ਭਾਜਪਾ ਦੇ ਏਜੰਡੇ ਤੋਂ ਅਣਜਾਣ ਸਨ ਅਤੇ ਹੁਣ ਉਹ ਭਾਜਪਾ ਦੇ ਨਾਪਾਕ ਇਰਾਦਿਆਂ ਨੂੰ ਸਮਝ ਚੁੱਕੀਆਂ ਹਨ, ਜਿਸ ਦੇ ਟਾਕਰੇ ਲਈ ਇਕਜੁਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਅਸਫ਼ਲਤਾ ਨੂੰ ਛੁਪਾਉਣ ਲਈ ਧਰਮ ਦੀ ਓਟ ਲੈਂਦੀ ਰਹੀ ਹੈ। ਆਰਐੱਸਐੱਸ ਆਗੂ ਦੇਸ਼ ਰਤਨ ਨਿਗਮ ਨੇ ਆਖਿਆ ਕਿ ਭਾਰਤ ਦੇ ਸੰਵਿਧਾਨ ਵਿੱਚ ਮੁੱਢਲੇ ਤੌਰ ’ਤੇ ਸੈਕੂਲਰ ਸ਼ਬਦ ਨਹੀਂ ਸੀ, ਜੋ 42ਵੀਂ ਸੋਧ ਰਾਹੀਂ 1976 ਵਿੱਚ ਐਮਰਜੈਂਸੀ ਸਮੇਂ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਭਾਰਤੀ ਸੰਵਿਧਾਨ ਦੀ ਧਾਰਾ 51ਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅਧਿਕਾਰ ਹੈ ਕੌਮੀ ਸੱਭਿਆਚਾਰ ਅਤੇ ਵਿਰਾਸਤ ਦੀ ਰੱਖਿਆ ਕਰਨ ਦੀ ਆਜ਼ਾਦੀ ਦਿੰਦਾ ਹੈ। ਇਹ ਰਾਸ਼ਟਰਵਾਦ ਦਾ ਵਿਚਾਰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਿੱਤਾ ਗਿਆ ਸੀ। ਪ੍ਰਸਿੱਧ ਪੱਤਰਕਾਰ ਮਾਰਕ ਟੱਲੀ ਨੇ ਆਖਿਆ ਕਿ ਪੂਰੀ ਦੁਨੀਆ ਵਿੱਚ ਰਾਸ਼ਟਰਵਾਦ ਦਾ ਹੁਲਾਰਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਨੂੰ ਰਾਜਨੀਤਕ ਲਾਹੇ ਲਈ ਵਰਤਿਆ ਜਾਂਦਾ ਹੈ।

ਅਸਹਿਮਤੀ ਦੇਸ਼ਧ੍ਰੋਹ ਨਹੀਂ ਹੋ ਸਕਦੀ: ਰਵੀਸ਼ ਕੁਮਾਰ

ਚੰਡੀਗੜ੍ਹ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਉਘੇ ਪੱਤਰਕਾਰ ਰਵੀਸ਼ ਕੁਮਾਰ ਨੇ ਨਾਗਰਿਕਤਾ ਸੋਧ ਬਿੱਲ ’ਤੇ ਬਹਿਸ ਭਖਾਉਂਦਿਆਂ ਕਿਹਾ ਕਿ ਭਾਰਤ ਸਭ ਧਰਮਾਂ, ਫਿਰਕਿਆਂ ਅਤੇ ਜਾਤਾਂ ਦਾ ਸਾਂਝਾ ਦੇਸ਼ ਹੈ। ਇਸ ਲਈ ਕਿਸੇ ਵਿਅਕਤੀ ਦਾ ਕਿਸੇ ਗੱਲ ਨਾਲ ਅਸਹਿਮਤ ਹੋਣਾ ਦੇਸ਼ਧ੍ਰੋਹ ਨਹੀਂ ਗਰਦਾਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਪਾਸ ਕੀਤੇ ਜਾਣ ਨਾਲ ਲੋਕਾਂ ਨੂੰ ਆਪਣੀ ਨਾਗਰਿਕਤਾ ਦੇ ਸਬੂਤ ਦੇਣੇ ਪੈਣਗੇ। ਦੇਸ਼ ਦੇ ਲੋਕਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਸੀ

ਕੈਪਟਨ ਤੇ ਸਿੱਧੂ ਦੀ ਦਿੱਲੀ ਰੈਲੀ ਤੋਂ ਦੂਰੀ ਬਾਰੇ ਚਰਚੇ

ਚੰਡੀਗੜ੍,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਦੀ ਦਿੱਲੀ ਵਿਚ ਹੋਈ ‘ਭਾਰਤ ਬਚਾਓ ਰੈਲੀ’ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਿਰਕਤ ਨਾ ਕਰਨ ਦੀ ਅੱਜ ਚਰਚਾ ਹੁੰਦੀ ਰਹੀ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਚੰਡੀਗੜ੍ਹ ਤੋਂ ਉਡਾਨ ਨਹੀਂ ਭਰ ਸਕਿਆ ਤੇ ਇਸ ਕਰ ਕੇ ਉਹ ਰੈਲੀ ਵਿਚ ਪਹੁੰਚ ਨਹੀਂ ਸਕੇ। ਹਾਲਾਂਕਿ ਕਾਂਗਰਸ ਦੀ ਸੱਤਾ ਵਾਲੇ ਦੂਜੇ

ਗਿੱਲਾ ਤੇ ਸੁੱਕਾ ਕੂੜਾ ਵੱਖਰਾ ਚੁੱਕਣ ਸਬੰਧੀ ਸਮਝੌਤੇ ਨੂੰ ਹਰੀ ਝੰਡੀ

ਚੰਡੀਗੜ੍ਹ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿੱਚ ਸਰੋਤ ਪੱਧਰ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਚੁੱਕਣ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੇ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਨਾਲ ਕੀਤੇ ਗਏ ਸਮਝੌਤੇ ’ਤੇ ਚਰਚਾ ਕਰਨ ਲਈ ਅੱਜ ਨਿਗਮ ਹਾਊਸ ਦੀ ਵਿਸ਼ੇਸ ਮੀਟਿੰਗ ਸੱਦੀ ਗਈ। ਇਸ ਦੌਰਾਨ ਸ਼ਹਿਰ ਦੇ ਵੈਂਡਰਾਂ ਨੂੰ ਸ਼ਿਫਟ ਕਰਨ ਦਾ ਮੁੱਦਾ ਭਾਰੂ ਰਿਹਾ। ਮੀਟਿੰਗ ਦੌਰਾਨ ਕੂੜਾ ਪ੍ਰਬੰਧਨ ਨੂੰ ਲੈਕੇ ਪੇਸ਼ ਤਜਵੀਜ਼ ਨੂੰ ਨਿਗਮ ਹਾਊਸ ਨੇ ਪ੍ਰਵਾਨਗੀ ਦੇ ਦਿੱਤੀ। ਦੂਜੇ ਪਾਸੇ ਸ਼ਹਿਰ ਦੇ ਵੈਂਡਰ ਅਤੇ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਆਪਣੀਆਂ ਮੰਗਾਂ ਨੂੰ ਲੈਕੇ ਨਿਗਮ ਭਵਨ ਦੇ ਬਾਹਰ ਨਾਅਰੇਬਾਜ਼ੀ ਕਰਦੇ ਰਹੇ। ਨਿਗਮ ਹਾਊਸ ਅੰਦਰ ਮੀਟਿੰਗ ਦੌਰਾਨ ਜ਼ਿਆਦਾਤਰ ਕੌਂਸਲਰ ਆਪਣੇ ਇਲਾਕਿਆਂ ਦੇ ਵੈਂਡਰਾਂ ਨੂੰ ਸ਼ਿਫਟ ਹੋਣ ਤੋਂ ਦੁਖੀ ਨਜ਼ਰ ਆਏ ਅਤੇ ਨਿਗਮ ਪ੍ਰਸ਼ਾਸਨ ਨਾਲ ਬਹਿਸਬਾਜ਼ੀ ਕਰਦੇ ਰਹੇ। ਇਹ ਸਿਲਸਿਲਾ ਮੀਟਿੰਗ ਦੌਰਾਨ ਦੁਪਿਹਰ ਇੱਕ ਵਜੇ ਤੱਕ ਜਾਰੀ ਰਿਹਾ।

ਸਵੈ-ਵਿੱਤੀ ਕੋਰਸ: ਕਰਜ਼ਾ ਲੈਣ ਵਾਲੇ ਪਾੜ੍ਹਿਆਂ ਨੂੰ ਮਿਲੇਗੀ 50 ਹਜ਼ਾਰ ਸਬਸਿਡੀ

ਚੰਡੀਗੜ੍ਹ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਯੂਨੀਵਰਸਿਟੀ ਵਿਚ ਸਿੰਡੀਕੇਟ ਦੀ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਸਵੈ-ਵਿੱਤੀ ਕੋਰਸਾਂ ਵਿਚ ਲੋਨ ਲੈ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ 25 ਹਜ਼ਾਰ ਦੀ ਬਜਾਏ ਹੁਣ 50 ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ ਜਿਸ ਦੇ ਤਹਿਤ ਸਵੈ-ਵਿੱਤੀ ਕੋਰਸਾਂ ਦੇ ਵਿਦਿਆਰਥੀਆਂ ਨੂੰ 20 ਫੀਸਦੀ ਮੈਰਿਟ-ਕਮ-ਮੀਨਜ਼ ਲੋਨ ਸਬਸਿਡੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਸਵੈ-ਵਿੱਤੀ ਕੋਰਸਾਂ ਦਾ ਮਾਮਲਾ ਪਿਛਲੇ ਲਗਭਗ ਇਕ ਸਾਲ ਤੋਂ ਲਟਕਿਆ ਹੋਇਆ ਸੀ ਜਿਸ ਨੂੰ ਅੱਜ ਸਿੰਡੀਕੇਟ ਵਲੋਂ ਮਨਜ਼ੂਰੀ ਦੇ ਦਿੱਤੀ ਗਈ। ਵਿਦਿਆਰਥੀਆਂ ਵਲੋਂ ਕਾਫ਼ੀ ਸਮੇਂ ਤੋਂ ਸਬਸਿਡੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਮਿਲੇਗਾ।

ਚੰਡੀਗੜ੍ਹ ਨਿਗਮ ਦੇ ਚਾਰ ਅਧਿਕਾਰੀਆਂ ਨੂੰ ‘ਕਾਰਨ ਦੱਸੋ’ ਨੋਟਿਸ

ਚੰਡੀਗੜ੍ਹ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਨਗਰ ਨਿਗਮ ਨੇ ਇਥੇ ਸਨਅਤੀ ਖੇਤਰ ਫੇਜ਼-1 ਵਿੱਚ ਉਸਾਰੇ ਜਾਣ ਵਾਲੇ ਮਲਬੇ ਦੇ ਨਿਪਟਾਰੇ ਪਲਾਂਟ ’ਚ ਹੋ ਰਹੀ ਦੇਰੀ ਨੂੰ ਲੈ ਕੇ ਚਾਰ ਨਿਗਮ ਅਧਿਕਾਰੀਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਹਨ। ਸੂਤਰਾਂ ਅਨੁਸਾਰ ਇਸ ਪਲਾਂਟ ਦੀ ਉਸਾਰੀ ਅਤੇ ਸੰਚਾਲਨ ਦੀ ਮੱਠੀ ਰਫਤਾਰ ਨੂੰ ਲੈਕੇ ਨਗਰ ਨਿਗਮ ਕਮਿਸ਼ਨਰ ਵਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਸਨ ਜਿਸ ਵਿੱਚ ਇਨ੍ਹਾਂ ਚਾਰਾਂ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਥਾਣਾ ਮੁਖੀ ਤੇ ਹੋਮਗਾਰਡ ਬਖਸ਼ੇ ਨਹੀਂ ਜਾਣਗੇ: ਵਿੱਜ

ਪੰਚਕੂਲਾ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਚਕੂਲਾ ਐੱਮਡੀਸੀ ਸੈਕਟਰ-5 ਦੇ ਸਲੂਨ ਵਿੱਚ ਮਹਿਲਾ ਮੈਨੇਜਰ ਨਾਲ ਛੇੜਛਾੜ ਅਤੇ ਪੈਸਿਆਂ ਦੇ ਉਗਰਾਹੀ ਦੇ ਮਾਮਲੇ ਵਿੱਚ ਹੋਮਗਾਰਡ ਜਵਾਨ ਅਤੇ ਐੱਸ.ਐੱਚ.ਓ ਬਖਸ਼ੇ ਨਹੀਂ ਜਾਣਗੇ। ਇਹ ਖੁਲਾਸਾ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਦਰੁਸਤ ਕਰਨ ਲਈ ਛੇਤੀ ਹੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਖੁਦ ਸੀਸੀਟੀਵੀ ਫੁਟੇਜ ਵੇਖੀ ਹੈ ਜਿਸ ਵਿੱਚ ਹੋਮਗਾਰਡ ਜਵਾਨ 

ਪੇਪਰ ਲੀਕ ਮਾਮਲਾ: ਮੁਲਜ਼ਮਾਂ ਦੇ ਬੈਂਕ ਖਾਤੇ ਸੀਲ

ਚੰਡੀਗੜ੍ਹ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ (ਐੱਚਐੱਸਐੱਸਸੀ) ਦਾ ਪੇਪਰ ਲੀਕ ਕਰਵਾਉਣ ਦੇ ਮਾਮਲੇ ’ਚ ਪੁਲੀਸ ਨੇ ਰਾਜਸਥਾਨ ਦੇ ਰਹਿਣ ਵਾਲੇ ਨੀਤਿਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ’ਚ ਨਾਮਜ਼ਦ ਰਾਕੇਸ਼, ਮਨਜੀਤ ਅਤੇ ਅਮਿਤ ਹਾਲੇ ਦੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲੀਸ ਨੇ ਕੇਸ ’ਚ ਨਾਮਜ਼ਦ ਚਾਰਾਂ ਮੁਲਜ਼ਮਾਂ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਹਨ ਅਤੇ ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਡੀਐੱਸਪੀ ਨੇਹਾ ਯਾਦਵ ਨੇ ਕੀਤੀ ਹੈ।

ਅਫ਼ਸਰਸ਼ਾਹੀ ਤੇ ਸੂਬੇ ਦੇ ਲੋਕਾਂ ਵਿਚਾਲੇ ਪਾੜਾ ਵਧਿਆ: ਜਾਖੜ

ਚੰਡੀਗੜ੍ਹ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਲੋਕਾਂ, ਕਾਂਗਰਸੀ ਵਰਕਰਾਂ ਤੇ ਸੂਬੇ ਦੀ ਅਫ਼ਸਰਸ਼ਾਹੀ ਵਿਚਾਲੇ ਰਾਜ ਦੀਆਂ ਮੁਸ਼ਕਲਾਂ ਬਾਰੇ ਬਹੁਤ ਵੱਡਾ ਪਾੜਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੱਸਿਆਵਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਪਾਰਟੀ ਅਤੇ ਲੋਕ ਸਮੱਸਿਆਵਾਂ ਹੱਲ ਨਾ ਹੋਣ ਕਰ ਕੇ ਪ੍ਰੇਸ਼ਾਨ ਹਨ ਪਰ 

ਫਾਈਲਾਂ ਨੂੰ ਈ-ਆਫਿਸ ਤਹਿਤ ਨਿਪਟਾਇਆ ਜਾਵੇਗਾ: ਕੈਪਟਨ

ਚੰਡੀਗੜ੍ਹ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਸਮੁੱਚੇ ਵਿਭਾਗਾਂ ਵਿੱਚ ਅਗਲੇ ਮਹੀਨੇ ਤੋਂ ਨਵੀਆਂ ਫਾਈਲਾਂ ਨਿਪਟਾਉਣ ਦਾ ਕੰਮਕਾਜ ਸਿਰਫ ਈ-ਆਫਿਸ ਰਾਹੀਂ ਹੀ ਹੋਵੇਗਾ। ਅੱਜ ਇੱਥੇ ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ ਦੇ ਬੋਰਡ ਆਫ਼ ਗਵਰਨੈਂਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਇਕ ਹੋਰ ਐਲਾਨ ਕੀਤਾ ਕਿ ਸੇਵਾ ਕੇਂਦਰਾਂ ਵੱਲੋਂ ਜਾਰੀ

ਡੇਰਾ ਹਿੰਸਾ ਮਾਮਲਾ: ਹਨੀਪ੍ਰੀਤ ਨੇ ਅਦਾਲਤ ’ਚ ਪੇਸ਼ੀ ਭੁਗਤੀ

ਪੰਚਕੂਲਾ,13 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਚਕੂਲਾ ਵਿੱਚ ਡੇਰਾ ਹਿੰਸਾ ਦੇ ਮਾਮਲੇ ਸਬੰਧੀ ਹਨੀਪ੍ਰੀਤ ਅੱਜ ਸਥਾਨਕ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਈ। ਇਸ ਦੌਰਾਨ ਉਸ ਨੇ ਅਦਾਲਤ ਵਿੱਚ ਰਾਹਤ ਦੀ ਅਪੀਲ ਨਹੀਂ ਕੀਤੀ। ਇਸ ਮੌਕੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ’ਚ ਅੱਜ ਸਵੇਰੇ ਮਾਮਲੇ ਨਾਲ ਸਬੰਧਤ ਸਾਥੀਆਂ ਨਾਲ ਸੁਣਵਾਈ ਲਈ ਪਹੁੰਚੀ ਹਨੀਪ੍ਰੀਤ ਦੀ ਅਗਲੀ ਸੁਣਵਾਈ 24 ਜਨਵਰੀ ਨੂੰ ਨਿਰਧਾਰਿਤ ਕੀਤੀ ਗਈ ਹੈ। ਹੁਣ ਕੋਰਟ ਦੀ ਅਗਲੀ ਸਾਰੀ ਕਾਰਵਾਈ ਗਵਾਹਾਂ ਦੇ ਆਧਾਰ ’ਤੇ ਹੋਵੇਗੀ। ਪੰਚਕੂਲਾ ਵਿੱਚ ਭੜਕੀ ਹਿੰਸਾ ਸਬੰਧੀ ਦਾਇਰ ਐੱਫਆਈਆਰ ਨੰਬਰ-345 ਤਹਿਤ ਸੁਣਵਾਈ ਲਈ

ਲਾਵਾਰਿਸ ਪਸ਼ੂਆਂ ਖ਼ਿਲਾਫ਼ ਸਾਂਝੀ ਕਾਰਵਾਈ ਕਰਨ ਦਾ ਸੱਦਾ

ਚੰਡੀਗੜ੍ਹ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਦੇ ਚਾਰ ਮੰਤਰੀਆਂ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ-ਕਮੇਟੀ ਨੇ ਅੱਜ ਸੂਬੇ ਵਿੱਚ ਲਾਵਾਰਿਸ ਪਸ਼ੂਆਂ ਨਾਲ ਪੈਦਾ ਹੋਏ ਗੰਭੀਰ ਸਮਾਜਿਕ-ਆਰਥਿਕ ਖਤਰੇ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵੱਲੋਂ ਸਾਂਝੀ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ। ਕੈਬਨਿਟ ਸਬ-ਕਮੇਟੀ ਦੀ ਇਹ ਪਹਿਲੀ ਮੀਟਿੰਗ ਸੀ, ਜਿਸ ਦੀ ਪ੍ਰਧਾਨਗੀ ਬ੍ਰਹਮ ਮਹਿੰਦਰਾ ਨੇ ਕੀਤੀ। ਇਸ ਕਮੇਟੀ ਵਿੱਚ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਸ਼ਾਮਲ ਹਨ। ਸਥਾਨਕ ਸਰਕਾਰਾਂ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬ੍ਰਹਮ ਮਹਿੰਦਰਾ ਨੇ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਦੂਜੇ ਸੂਬਿਆਂ ਵੱਲੋਂ ਅਪਣਾਏ ਤਰੀਕਿਆਂ ਦਾ ਅਧਿਐਨ ਕਰਨ ਤੇ ਕੈਬਨਿਟ ਸਬ-ਕਮੇਟੀ ਕੋਲ ਵਿਚਾਰ ਲਈ ਕੋਈ ਢੁਕਵਾਂ ਹੱਲ ਪੇਸ਼ ਕਰਨ ਦੀ ਹਦਾਇਤ ਕੀਤੀ।

ਅਕਾਲੀ ਦਲ ਵੱਲੋਂ ਰੇਤ ਮਾਫ਼ੀਆ ਵਿਰੁੱਧ ਧਰਨਾ ਹਾਸੋਹੀਣਾ: ਮਾਨ

ਚੰਡੀਗੜ੍ਹ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਰੇਤ ਮਾਫ਼ੀਆ ਵਿਰੁੱਧ ਮੁਹਾਲੀ ਵਿੱਚ ਦਿੱਤੇ ਧਰਨੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰੇਤ ਮਾਫ਼ੀਆ ਦੇ ਫਾਊਂਡਰ ਮੈਂਬਰਾਂ ਵੱਲੋਂ ਰੇਤ ਮਾਫ਼ੀਆ ਤੇ ਗੁੰਡਾ ਪਰਚੀ ਵਿਰੁੱਧ ਧਰਨਾ ਇੰਜ ਜਾਪਦਾ ਹੈ, ਜਿਵੇਂ ਤਾਲਿਬਾਨੀ ਸ਼ਾਂਤੀ ਤੇ ਅਹਿੰਸਾ ਲਈ ਮੋਮਬੱਤੀ ਮਾਰਚ ਕੱਢ ਰਹੇ ਹੋਣ। 

ਸਰਕਾਰ ਦੀ ਕਮਾਨ ਕੈਪਟਨ ਆਪਣੇ ਹੱਥਾਂ ’ਚ ਲੈਣ: ਜਾਖੜ

ਚੰਡੀਗੜ੍ਹ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਰਕਾਰ ਦਾ ਪ੍ਰਭਾਵਸ਼ਾਲੀ ਤੇ ਲੋਕ ਪੱਖੀ ਅਕਸ ਦਿਖਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਸ਼ਾਸਨ ਦੀ ਕਮਾਨ ਆਪਣੇ ਹੱਥਾਂ ’ਚ ਲੈਣੀ ਪਵੇਗੀ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਜੋ ਉਮੀਦਾਂ ਸਨ, ਉਹ ਪੂਰੀਆਂ ਨਹੀਂ ਹੋ ਰਹੀਆਂ। 

ਸੁੰਦਰ ਸ਼ਹਿਰ ’ਚ ਖੌਫ਼ ਦਾ ‘ਸਾਇਆ’

ਚੰਡੀਗੜ੍ਹ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮੁਲਕ ਦੇ ਸਭ ਤੋਂ ਸੁੰਦਰ ਸ਼ਹਿਰ ਚੰਡੀਗੜ੍ਹ ਵਿੱਚ ਮਹਿਲਾਵਾਂ ਵਿੱਚ ਖੌਫ਼ ਵਧਦਾ ਜਾ ਰਿਹਾ ਹੈ। ਇਥੇ ਵਾਪਰੀਆਂ ਛੇੜਛਾੜ ਦੀਆਂ ਘਟਨਾਵਾਂ ਤੋਂ ਬਾਅਦ ਪੁਲੀਸ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਹਾਲ ਹੀ ਵਿੱਚ ਵਾਪਰੀਆਂ ਛੇੜਛਾੜ ਦੀਆਂ ਘਟਨਾਵਾਂ ਨੇ ਇਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ।
ਸ਼ਹਿਰ ਵਿੱਚ ਮਹਿਲਾਵਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ ਚਾਰ ਦਿਨਾਂ ਵਿੱਚ ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਮਹਿਲਾਵਾਂ ਨਾਲ ਛੇੜਛਾੜ ਦੀਆਂ 8 ਘਟਨਾਵਾਂ ਵਾਪਰੀਆਂ ਹਨ। ਇਸ ਦੇ ਨਾਲ ਹੀ ਪੁਲੀਸ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅੱਧਾ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਛੇੜਛਾੜ ਕਰਨ ਵਾਲੇ ਹਾਲੇ ਵੀ ਪੁਲੀਸ ਦੀ ਪਹੁੰਚ ਤੋਂ ਦੂਰ ਹਨ।
ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਅਤੇ ਪੈੱਕ ਇੰਸਟੀਚਿਊਟ ਨਜ਼ਦੀਕ ਮਹਿਲਾਵਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਾਪਰੀਆਂ ਸਨ। ਘਟਨਾਵਾਂ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਇਨ੍ਹਾਂ ਘਟਨਾਵਾਂ ਨੂੰ ਚਾਰ ਦਿਨ ਹੋ ਚੁੱਕੇ ਹਨ ਪਰ ਹਾਲੇ ਤਕ ਪੁਲੀਸ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਤੇ ਨਾ ਹੀ ਉਸ ਦੀ ਉਘ ਸੁਘ ਲਗਾ ਸਕੀ।

ਪੰਜਾਬ ਵਿਚ ਮੀਂਹ ਨਾਲ ਪਾਰਾ ਡਿੱਗਿਆ

ਚੰਡੀਗੜ੍ਹ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਵੱਡੇ ਹਿੱਸੇ ਵਿਚ ਲੰਘੀ ਰਾਤ ਤੋਂ ਹੋ ਰਹੀ ਹਲਕੀ ਤੋਂ ਦਰਮਿਆਨ ਬਾਰਿਸ਼ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ। ਪੰਜਾਬ ਵਿਚ ਸਰਦੀ ਦਾ ਆਗਾਜ਼ ਭਾਵੇਂ ਜਲਦੀ ਹੋ ਗਿਆ ਸੀ ਪਰ ਤਾਪਤਾਨ 20 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਸੀ। ਲੰਘੀ ਰਾਤ ਤੋਂ ਹੋ ਰਹੀ ਕਿਣ-ਮਿਣ ਕਾਰਨ ਹੁਣ ਜ਼ਿਆਦਾਤਰ ਖੇਤਰਾਂ ਵਿਚ ਤਾਪਮਾਨ ਘਟ ਕੇ 14 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ 11 ਅਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਅੱਜ ਸ਼ਾਮ ਤੱਕ ਸਾਰੇ ਪੰਜਾਬ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਭਲਕੇ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਠੰਢੀਆਂ ਤੇ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਕਣਕ ਲਈ ਤਾਂ ਇਹ ਮੀਂਹ ਕਾਫ਼ੀ ਲਾਹੇਵੰਦ ਹੈ ਪਰ ਕੁਝ ਕੁ ਦਿਨ ਪਹਿਲਾਂ ਬੀਜੀ ਕਣਕ ਮੀਂਹ ਨਾਲ ਕਰੰਡ ਹੋਣ ਦੇ ਆਸਾਰ ਹਨ।

ਗੰਨਾ ਖੋਜ ਕੇਂਦਰ ਸਬੰਧੀ ਰਿਪੋਰਟ ਹਫ਼ਤੇ ’ਚ ਹੋਵੇਗੀ ਤਿਆਰ: ਰੰਧਾਵਾ

ਚੰਡੀਗੜ੍ਹ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਲਾਨੌਰ (ਗੁਰਦਾਸਪੁਰ) ਵਿਚ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਸਬੰਧੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਇਕ ਹਫ਼ਤੇ ਦੇ ਅੰਦਰ ਤਿਆਰ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਕਲਾਨੌਰ ਵਿਚ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਸਬੰਧੀ ਰੂਪ-ਰੇਖਾ ਨੂੰ ਅੰਤਮ ਰੂਪ ਦੇਣ ਲਈ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਗੰਨੇ ਦੀ ਫ਼ਸਲ ਵਿਚ ਉਤਪਾਦਕਤਾ, ਪ੍ਰਤੀ ਏਕੜ ਝਾੜ ਤੇ ਖੰਡ ਦੀ ਵਸੂਲੀ 

ਵਿੱਤ ਵਿਭਾਗ ਵੱਲੋਂ ਵੱਖ ਵੱਖ ਵਿਭਾਗਾਂ ਨੂੰ 566 ਕਰੋੜ ਦੇ ਫੰਡ ਜਾਰੀ

ਚੰਡੀਗੜ੍ਹ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਵਿੱਤ ਵਿਭਾਗ ਨੇ ਪੇਂਡੂ ਵਿਕਾਸ ਤੇ ਪੰਚਾਇਤ, ਮਾਲ, ਸਹਿਕਾਰਤਾ, ਸੈਰ-ਸਪਾਟਾ, ਭੌਂ ਅਤੇ ਜਲ ਸੰਭਾਲ ਵਿਭਾਗਾਂ ਸਮੇਤ ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀਆਈਡੀਬੀ) ਨੂੰ 565.99 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਗਰਾਂਟ ਤਹਿਤ ਵਿੱਤੀ ਵਰ੍ਹੇ 2016-17 ਲਈ ਮੁਢਲੀ ਗਰਾਂਟ ਅਤੇ ਕਾਰਗੁਜ਼ਾਰੀ ਗਰਾਂਟ ਦੀ ਦੂਜੀ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087992479
Copyright © 2019, Panjabi Times. All rights reserved. Website Designed by Mozart Infotech