ਭੁੱਚੋ ਮੰਡੀ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਰਭਜਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਬੇਗਾ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ‘ ਸਨਸਾਈਨ-2019’ ਕਰਵਾਇਆ ਗਿਆ। ਸਮਾਗਮ ਵਿੱਚ ਈ ਸਕੂਲ ਬਠਿੰਡਾ ਦੇ ਐੱਮਡੀ ਰੁਪਿੰਦਰ ਸਿੰਘ ਮੁੱਖ ਮਹਿਮਾਨ ਅਤੇ ਆਰਟੀਕੁਲੇਟ ਅਕੈਡਮੀ ਦੇ ਐੱਮਡੀ ਹੇਮੰਤ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਐੱਮਡੀ ਪ੍ਰੋਫੈਸਰ ਹਰਭਜਨ ਸਿੰਘ ਨੇ ਸ਼ਮ੍ਹਾਂ ਰੌਸ਼ਨ ਕੀਤੀ। ਕੋਆਰਡੀਨੇਟਰ ਮੰਜੂ ਗੁਪਤਾ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਪੜ੍ਹਾਈ ਅਤੇ ਖੇਡਾਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੂਫ਼ੀ ਗਾਇਕ ਆਕੀਬ ਖ਼ਾਨ ਅਤੇ ਇਮਰੋਜ਼ ਸਿੰਘ ਨੇ ਸੂਫ਼ੀਆਨਾ ਅੰਦਾਜ਼ ਵਿੱਚ ਗੀਤ ਗਾਇਆ ਅਤੇ ਪੰਜਾਬੀ ਫਿਲਮ ‘ਅਸੀਸ’ ਵਿੱਚ ਗੀਤ ਗਾਉਣ ਵਾਲੇ ਗੁਰਦਾਸ ਸੰਧੂ ਨੇ ਵੀ ਚੰਗਾ ਰੰਗ ਬੰਨ੍ਹਿਆ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਪੰਜਾਬੀ ਲੋਕ ਨਾਚ ਗਿੱਧਾ ਤੇ ਭੰਗੜਾ ਆਦਿ ਪੇਸ਼ ਕੀਤਾ। ਇਸ ਮੌਕੇ ਗੀਤਕਾਰ ਹਰਫੂਲ ਭੁੱਲਰ ਮੰਡੀ ਕਲਾਂ, ਪ੍ਰੋਫੈਸਰ ਐੱਮਐੱਲ ਅਰੋੜਾ, ਸਕੂਲ ਪ੍ਰਬੰਧਕ ਛਿੰਦਰ ਸਿੰਘ, ਸਤਪਾਲ ਸਿੰਘ ਹਾਜ਼ਰ ਸਨ।