ਭਗਤਾ ਭਾਈ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਭਗਤਾ ਭਾਈ ਵੱਲੋਂ ਗੁਰੂ ਕਾਂਸ਼ੀ ਪਬਲਿਕ ਸਕੂਲ ਦੇ ਸਹਿਯੋਗ ਨਾਲ ਭਗਤਾ ਭਾਈ ਵਿੱਚ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਡਾ. ਨਿਰਭੈਅ ਸਿੰਘ ਭਗਤਾ ਨੇ ਦੱਸਿਆ ਕਿ ਸੁੰਦਰ ਲਿਖਾਈ ਵਿਚ ਅਗਮਦੀਪ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ, ਗੁਰਸਿਮਰਨਦੀਪ ਕੌਰ ਨੇ ਤੀਜਾ, ਪੇਂਟਿੰਗ ਮੁਕਾਬਲਾ ਯੂਨੀਅਰ ਵਰਗ ਵਿੱਚ ਬਲਵਿੰਦਰ ਸਿੰਘ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ, ਅਮਨਦੀਪ ਕੌਰ ਨੇ ਤੀਜਾ, ਪੇਟਿੰਗ ਸੀਨੀਅਰ ਵਰਗ ਵਿੱਚ ਸਰਨਦੀਪ ਸਿੰਘ ਨੇ ਪਹਿਲਾ, ਭਗਤ ਸਿੰਘ ਨੇ ਦੂਜਾ, ਸੁਖਰਾਜ ਸਿੰਘ ਨੇ ਤੀਜਾ, ਕਵਿਤਾ ਜੂਨੀਅਰ ਵਰਗ ਵਿੱਚ ਅਕਾਸ਼ਦੀਪ ਸਿੰਘ ਨੇ ਪਹਿਲਾ, ਮਾਨਵਜੋਤ ਸਿੰਘ ਨੇ ਦੂਜਾ ਅਤੇ ਰਾਜਵਿੰਦਰ ਸਿੰਘ ਨੇ ਤੀਜਾ, ਕਵਿਤਾ ਸੀਨੀਅਰ ਵਰਗ ਵਿੱਚ ਸਿਮਰਜੀਤ ਕੌਰ ਨੇ ਪਹਿਲਾ, ਗੁਰਸਿਮਰਤ ਕੌਰ ਨੇ ਦੂਜਾ, ਪਵਨਪ੍ਰੀਤ ਸਿੰਘ ਨੇ ਤੀਜਾ, ਦਸਤਾਰ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ, , ਕੁਇਜ਼ ਵਿੱਚ ਦਵਿੰਦਰ ਸਿੰਘ ਤੇ ਬਲਜਿੰਦਰ ਸਿੰਘ ਨੇ ਪਹਿਲਾ, ਪਰਨੀਤ ਕੌਰ ਤੇ ਪੁਸ਼ਪਿੰਦਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।