» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਜਹਾਜ਼ ਹਾਦਸੇ ਵਿੱਚ ਨੌਂ ਹਲਾਕ, ਤਿੰਨ ਜ਼ਖ਼ਮੀ

December 02, 2019 05:50 PM

ਵਾਸ਼ਿੰਗਟਨ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਸੂਬੇ ਸਾਊਥ ਡਕੋਟਾ ਵਿੱਚ ਇਕ ਜਹਾਜ਼ ਹਾਦਸੇ ਵਿਚ ਦੋ ਬੱਚਿਆਂ ਸਣੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨ ਚੈਂਬਰਲੇਨ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਸਿੰਗਲ ਇੰਜਣ ਵਾਲਾ ਜਹਾਜ਼ ਪਿਲੇਟਸ ਪੀਸੀ-12 ਤਕਰੀਬਨ ਇਕ ਮੀਲ ਜਾ ਕੇ ਹਾਦਸਾਗ੍ਰਸਤ ਹੋ ਗਿਆ। ਪ੍ਰਸ਼ਾਸਨਿਕ ਅਧਿਕਾਰੀ ਥੈਰੇਸਾ ਮਾਊਲੇ ਰੌਸੋ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਜਹਾਜ਼ ਦਾ ਪਾਇਲਟ ਵੀ ਸ਼ਾਮਲ ਸੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਸੁਡਾਨ ਵਿੱਚ ਫੈਕਟਰੀ ਵਿੱਚ ਅੱਗ, 18 ਭਾਰਤੀਆਂ ਸਣੇ 23 ਮੌਤਾਂ

ਖਾਰਤੂਮ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸੂਡਾਨ 'ਚ ਇੱਕ ਚੀਨੀ ਮਿੱਟੀ ਦੀ ਫੈਕਟਰੀ 'ਚ ਐਲ ਪੀ ਜੀ ਗੈਸ ਦੇ ਟੈਂਕਰ 'ਚ ਧਮਾਕਾ ਹੋਣ ਕਾਰਨ 18 ਭਾਰਤੀਆਂ ਸਮੇੇਤ 23 ਲੋਕਾਂ ਦੀ ਮੌਤ ਹੋ ਗਈ, ਜਦ ਕਿ 130 ਲੋਕ ਜ਼ਖਮੀ ਹੋ ਗਏ ਅਤੇ ਇਸ ਬਾਰੇ ਪੂਰੇ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।

ਚੀਨੀ ਮਰਦਾਂ ਨੂੰ ਵਿਆਹ ਦੇ ਬਹਾਨੇ 629 ਪਾਕਿ ਕੁੜੀਆਂ ਵੇਚੀਆਂ ਗਈਆਂ

ਇਸਲਾਮਾਬਾਦ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੀਆਂ ਲਗਭਗ 629 ਕੁੜੀਆਂ ਅਤੇ ਔਰਤਾਂ ਨੂੰ ਲਾੜੀ ਦੇ ਰੂਪ ਵਿੱਚ ਚੀਨੀ ਪੁਰਸ਼ਾਂ ਨੂੰ ਵੇਚਿਆ ਗਿਆ ਹੈ, ਜੋ ਉਨ੍ਹਾਂ ਨੂੰ ਚੀਨ ਲੈ ਗਏ।
ਦੇਸ਼ ਦੇ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਤਸਕਰਾਂ ਦੇ ਨੈਟਵਰਕ ਦਾ ਪਰਦਾ ਫਾਸ਼ ਕਰਨ ਦਾ ਸੰਕਲਪ ਲੈਣ ਵਾਲੇ ਪਾਕਿਸਤਾਨੀ ਜਾਂਚ ਕਰਤਾਵਾਂ ਨੇ ਇਹ ਸੂਚੀ ਤਿਆਰ ਕੀਤੀ ਹੈ। ਇਹ ਸੂਚੀ 2018 ਤੋਂ ਬਾਅਦ ਤਸਕਰੀ ਦੀਆਂ ਯੋਜਨਾਵਾਂ ਵਿੱਚ ਫਸੀਆਂ ਔਰਤਾਂ ਦੀ ਸਭ ਤੋਂ ਠੀਕ ਗਿਣਤੀ ਉਪਲਬਧ ਕਰਾਉਂਦੀ ਹੈ। ਜਾਂਚ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਅਧਿਕਾਰੀਆਂ ਦੇ ਦਬਾਅ ਕਾਰਨ ਹੈ, ਜੋ ਪਾਕਿਸਤਾਨ ਦੇ ਚੀਨ ਨਾਲ ਮੁਨਾਫਾ ਸੰਬੰਧਾਂ ਨੂੰ ਠੇਸ ਪੁਚਾਉਣ ਤੋਂ ਡਰਦੇ ਹਨ। ਅਕਤੂਬਰ ਵਿੱਚ ਫੈਸਲਾਬਾਦ ਦੀ ਇੱਕ ਅਦਾਲਤ ਨੇ ਤਸਕਰੀ ਕੇਸ ਦੇ ਦੋਸ਼ੀ 31 ਚੀਨੀ ਨਾਗਰਿਕਾਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਦੇ ਇੱਕ ਅਧਿਕਾਰੀ ਤੇ ਕੇਸ ਦੀ ਜਾਣਕਾਰੀ ਰੱਖਣ ਵਾਲੇ ਇੱਕ ਪੁਲਸ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜਿਹੜੀਆਂ ਔਰਤਾਂ ਦਾ ਪੁਲਸ ਨੇ ਇੰਟਰਵਿਊ ਲਿਆ, ਉਨ੍ਹਾਂ ਵਿੱਚੋਂ ਕਈਆਂ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੰ ਜਾਂ ਧਮਕੀ ਦਿੱਤੀ ਗਈ ਸੀ ਜਾਂ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਸੀ। ਇਸ ਸਮੇਂ ਸਰਕਾਰ ਨੇ ਤਸਕਰੀ ਦੇ ਨੈਟਵਰਕ ਦਾ ਪਿੱਛਾ ਕਰਨ ਵਾਲੀ ਫੈਡਰਲ ਜਾਂਚ ਏਜੰਸੀ ਉੱਤੇ ਦਬਾਅ ਪਾਉਂਦੇ ਹੋਏ ਜਾਂਚ ਰੋਕਣ ਦੀ ਮੰਗ ਕੀਤੀ ਹੈ।

ਪਾਕਿ ਦੀ ਇਮਰਾਨ ਸਰਕਾਰ ਆਰਥਿਕ ਤੰਗੀ ਕਾਰਨ ਅਣਵਰਤੀਆਂ ਸਰਕਾਰੀ ਜਾਇਦਾਦਾਂ ਵੇਚਣ ਲੱਗੀ

ਇਸਲਾਮਾਬਾਦ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਦੇਸ਼ ਨੂੰ ਆਰਥਿਕ ਤੰਗੀ ਵਿੱਚੋਂ ਕੱਢਣ ਲਈ ਅਣਵਰਤੀਆਂ ਸਰਕਾਰੀ ਜਾਇਦਾਦਾਂ ਵੇਚਣ ਦਾ ਫ਼ੈਸਲਾ ਕੀਤਾ ਹੈ। ਵਰਨਣ ਯੋਗ ਹੈ ਕਿ ਪਿਛਲੇ ਸਾਲ ਸੱਤਾ ਸੰਭਾਲਣ ਪਿੱਛੋਂ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਕਾਫਲੇ ਦੀਆਂ ਕਈ ਗੱਡੀਆਂ, ਹੈਲੀਕਾਪਟਰ ਅਤੇ ਮੱਝਾਂ ਤਕ ਨੂੰ ਵੇਚ ਦਿੱਤਾ ਸੀ, ਪ੍ਰੰਤੂ ਇਸ ਦੀਆਸਤੋਂ ਘੱਟ ਆਮਦਨ ਹੋਈ ਸੀ। ਮਦਦ ਦੀ ਆਸ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਅਤੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ।

ਰਾਜ ਭਾਸ਼ਣ ਵਿੱਚ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਸਾਂਝਾ ਆਧਾਰ ਲੱਭ ਕੇ ਕੰਮ ਕਰਨ ਦਾ ਵਾਅਦਾ

ਓਟਵਾ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 43ਵੇਂ ਪਾਰਲੀਆਮੈਂਟ ਸੈਸ਼ਨ ਦੀ ਸ਼ੁਰੂਆਤ ਉਸ ਰਾਜ ਭਾਸ਼ਣ ਨਾਲ ਕੀਤੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਨੀਤੀਆਂ ਦਾ ਜਿ਼ਕਰ ਹੈ ਜਿਨ੍ਹਾਂ ਰਾਹੀਂ ਘੱਟਗਿਣਤੀ ਲਿਬਰਲ ਸਰਕਾਰ ਹੋਰਨਾਂ ਪਾਰਟੀਆਂ ਨਾਲ ਰਲ ਕੇ ਸਾਂਝਾ ਆਧਾਰ ਲੱਭ ਸਕਦੀ ਹੈ।

ਰੀਗਨ ਦੀ ਥਾਂ ਰੋਟਾ ਬਣੇ ਹਾਊਸ ਆਫ ਕਾਮਨਜ਼ ਦੇ ਸਪੀਕਰ

ਓਟਵਾ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਲਿਬਰਲ ਐਮਪੀ ਐਂਥਨੀ ਰੋਟਾ ਨੂੰ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ। ਉਨ੍ਹਾਂ ਆਪਣੇ ਸਾਥੀ ਲਿਬਰਲ ਦਾਅਵੇਦਾਰ ਜੈੱਫ ਰੀਗਨ, ਜੋ ਕਿ ਪਿਛਲੇ ਪਾਰਲੀਆਮੈਂਟ ਸੈਸ਼ਨ ਦੌਰਾਨ ਸਪੀਕਰ ਸਨ ਤੇ ਅੱਗੇ ਵੀ ਬਣਨਾ ਚਾਹੁੰਦੇ ਸਨ, ਨੂੰ ਹਰਾ ਕੇ ਇਹ ਅਹੁਦਾ ਹਾਸਲ ਕੀਤਾ।ਉੱਤਰੀ ਓਨਟਾਰੀਓ ਦੇ ਨਿਪੀਸਿੰਗ-ਟਿਮਿਸਕੇਮਿੰਗ ਹਲਕੇ ਦੇ ਨੁਮਾਇੰਦੇ 58 ਸਾਲਾ ਰੋਟਾ ਪਿਛਲੀ ਪਾਰਲੀਆਮੈਂਟ ਵਿੱਚ ਡਿਪਟੀ ਸਪੀਕਰ ਸਨ। ਇਸ ਵਾਰੀ ਰੋਟਾ ਦੀ ਚੋਣ ਇਹ ਦਰਸਾਉਂਦੀ ਹੈ ਕਿ ਲਿਬਰਲਾਂ ਦੇ ਘੱਟ ਗਿਣਤੀ ਰਹਿ ਜਾਣ ਉਪਰੰਤ ਮੁੱਖ ਵਿਰੋਧੀ ਧਿਰ ਕਿਸ ਤਰ੍ਹਾਂ ਆਪਣੇ ਪਾਸੇ ਸੁੱਟਦੀ ਹੈ। 121 ਸੀਟਾਂ ਜਿੱਤਣ ਵਾਲੇ ਕੰਜ਼ਰਵੇਟਿਵਾਂ ਕੋਲ ਐਣੀ ਸਟਰੈਂਥ ਨਹੀਂ 

ਹੁਣ ਓਨਟਾਰੀਓ ਦੇ ਕੈਥੋਲਿਕ ਅਧਿਆਪਕ ਹੜਤਾਲ ਦੇ ਰਾਹ ਪਏ!

ਟੋਰਾਂਟੋ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਵਿੰਟਰ ਬ੍ਰੇਕ ਨੂੰ ਲੈ ਕੇ ਓਨਟਾਰੀਓ ਦੇ ਕੈਥੋਲਿਕ ਟੀਚਰਜ਼ ਕਾਨੂੰਨੀ ਤੌਰ ਉੱਤੇ ਹੜਤਾਲ ਦੀ ਸਥਿਤੀ ਵਿੱਚ ਹਨ। ਉਨ੍ਹਾਂ ਕੋਲ ਹਾਲ ਦੀ ਘੜੀ ਕੋਈ ਜੌਬ ਐਕਸ਼ਨ ਪਲੈਨ ਨਹੀਂ ਹੈ ਇਸ ਲਈ ਉਨ੍ਹਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਵੱਡਾ ਸਬਕ ਹੋਣਾ ਚਾਹੀਦਾ ਹੈ। ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਨੋ ਬੋਰਡ ਸਬੰਧੀ ਰਿਪੋਰਟ ਹਾਸਲ ਹੋਈ ਹੈ, 

ਬਾਬਰੀ ਮਸਜਿਦ ਦੀ 27ਵੀਂ ਬਰਸੀ ਅੱਜ; ਅਯੁੱਧਿਆ ’ਚ ਸਖਤ ਸੁਰੱਖਿਆ ਪ੍ਰਬੰਧ

ਅਯੁੱਧਿਆ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹੁਣ ਜਦਕਿ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਬਾਰੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਮੁਸਲਿਮ ਤੇ ਹਿੰਦੂ ਦੋਵਾਂ ਧਿਰਾਂ ਦੇ ਧਾਰਮਿਕ ਆਗੂ ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਨੂੰ ਬਹੁਤਾ ਨਾ ਉਭਾਰਨ ਦੇ ਪੱਖ ਵਿਚ ਹਨ। ਹਾਲਾਂਕਿ ਪੁਲੀਸ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤਣਾ ਚਾਹੁੰਦੀ ਤੇ ਸੁਰੱਖਿਆ ਇੰਤਜ਼ਾਮ ਉਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਫ਼ੈਸਲੇ ਵਾਲੇ ਦਿਨ ਸਨ। ਧਾਰਮਿਕ ਜਥੇਬੰਦੀਆਂ ਨੇ ਭਰੋਸਾ ਦਿੱਤਾ ਹੈ ਕਿ ਭਲਕੇ (ਛੇ ਦਸੰਬਰ) ਬਰਸੀ ਸਬੰਧੀ ਕੋਈ ਵੱਡਾ ਸਮਾਗਮ ਨਹੀਂ ਹੋਵੇਗਾ। ਸੱਜੇ ਪੱਖੀ ਹਿੰਦੂ ਸੰਗਠਨ ਇਸ ਤੋਂ ਪਹਿਲਾਂ 6 ਦਸੰਬਰ ਨੂੰ ‘ਖ਼ੁਸ਼ੀ ਦੇ ਮੌਕੇ ਵਜੋਂ ਮਨਾਉਂਦੇ ਰਹੇ ਹਨ।’ ਇਸੇ ਦਿਨ ਸੰਨ 1992 ਵਿਚ ਵਿਵਾਦਤ ਥਾਂ ’ਤੇ ਬਾਬਰੀ ਮਸਜਿਦ ਡੇਗ ਦਿੱਤੀ ਗਈ ਸੀ। 

ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ

ਨਿਊਯਾਰਕ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਏ321ਐਕਸਐੱਲਆਰ ਹਵਾਈ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਏਅਰਲਾਈਨਜ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏਅਰਲਾਈਨਜ਼ 6.5 ਅਰਬ ਡਾਲਰ ਖਰਚ ਕੇ ਪੁਰਾਣੇ ਬੋਇੰਗ ਜਹਾਜ਼ਾਂ ਨੂੰ ਬਦਲ ਰਹੀ ਹੈ। ਨਵੇਂ ਏਅਰਬੱਸ ਜਹਾਜ਼ਾਂ ਦੀ ਸਪਲਾਈ 2024 ਤੱਕ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਨਾਲ ਬੋਇੰਗ ਜਹਾਜ਼ਾਂ ਦੀਆਂ ਉਡਾਣਾਂ ਰੋਕ ਦਿੱਤੀਆਂ ਜਾਣਗੀਆਂ।

ਹਮਲੇ ਵਿੱਚ ਜਾਪਾਨੀ ਡਾਕਟਰ ਸਣੇ ਛੇ ਹਲਾਕ

ਕਾਬੁਲ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਕਈ ਦਹਾਕਿਆਂ ਤੋਂ ਅਫਗਾਨਿਸਤਾਨ ਵਿੱਚ ਕੰਮ ਕਰਦੇ ਇਕ ਜਾਪਾਨੀ ਡਾਕਟਰ ਸਣੇ ਹਮਲੇ ਵਿੱਚ ਛੇ ਵਿਅਕਤੀ ਮਾਰੇ ਗਏ ਹਨ। ਡਾਕਟਰ ਤੇਸਤੂ ਨਾਕਾਮੁਰਾ (73) ਜੋ ਕਿ ਅਮਨ ਜਾਪਾਨ ਮੈਡੀਕਲ ਸਰਵਿਸਜ਼ ਦਾ ਮੁਖੀ ਸੀ, 

‘ਚੋਣਾਂ ’ਚ ਲਾਹੇ ਲਈ ਰਾਸ਼ਟਰਪਤੀ ਟਰੰਪ ਨੇ ਸੱਤਾ ਦੀ ਦੁਰਵਰਤੋਂ ਕੀਤੀ’

ਵਾਸ਼ਿੰਗਟਨ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਵਿੱਚ ਡੈਮੋਕਰੈਟਸ ਦੇ ਕੰਟਰੋਲ ਵਾਲੀ ਪ੍ਰਤੀਨਿਧ ਸਭਾ ਦੀ ਚੌਕਸੀ ਕਮੇਟੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਮਹਾਦੋਸ਼ ਦੀ ਸੁਣਵਾਈ ’ਤੇ ਅਧਾਰਿਤ ਆਪਣੀ ਇਕ ਰਿਪੋਰਟ ਵਿੱਚ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਕਮੇਟੀ ਨੇ ਕਿਹਾ ਕਿ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਲਾਹਾ ਲੈਣ ਲਈ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਬਲਕਿ ਮੁਲਕ ਦੀ ਕੌਮੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾਇਆ। ਕਮੇਟੀ ਮੁਤਾਬਕ ਅਮਰੀਕੀ ਸਦਰ ਨੇ ਕੌਮੀ ਹਿੱਤਾਂ ਦੀ ਥਾਂ ਨਿੱਜੀ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ।
ਸਦਨ ਦੀਆਂ ਤਿੰਨ ਕਮੇਟੀਆਂ ਦੇ ਮੁਖੀਆਂ ਨੇ ਮੰਗਲਵਾਰ ਨੂੰ ਰਿਪੋਰਟ ਜਾਰੀ ਕਰਦਿਆਂ ਕਿਹਾ,

‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ

ਵਾਸ਼ਿੰਗਟਨ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :‘ਗੂਗਲ’ ਦੇ ਸੀਈਓ ਸੁੰਦਰ ਪਿਚਈ ਇਸ ਇੰਟਰਨੈੱਟ ਸਰਚ ਇੰਜਨ ਦਾ ਮਾਲਕਾਨਾ ਹੱਕ ਰੱਖਦੀ ਕੰਪਨੀ ਅਲਫ਼ਾਬੈੱਟ ਦੇ ਵੀ ਮੁਖੀ ਬਣਾ ਦਿੱਤੇ ਗਏ ਹਨ। ਸੰਸਾਰ ਦੀ ਇਸ ਵੱਡੀ ਕੰਪਨੀ ਦੇ ਸਹਿ-ਸੰਸਥਾਪਕਾਂ ਲੈਰੀ ਪੇਜ ਤੇ ਸਰਗੀ ਬਰਿਨ ਨੇ ਆਪੋ-ਆਪਣੀ ਐਗਜ਼ੈਕਟਿਵ ਭੂਮਿਕਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਨਿਊਯਾਰਕ ਟਾਈਮਜ਼’ ਮੁਤਾਬਕ ਪਿਚਈ ਹੁਣ ਦੁਨੀਆ ਦੇ ਸਭ ਤੋਂ ਤਾਕਤਵਰ ਕਾਰਪੋਰੇਟ ਆਗੂਆਂ ਵਿਚ ਗਿਣੇ ਜਾਣ ਲੱਗੇ ਹਨ। ਪੇਜ ਤੇ ਬਰਿਨ ਨੇ ਅਲਫ਼ਾਬੈੱਟ ਦੇ ਸੀਈਓ ਤੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਹੈ। ਪਿਚਈ (47) ਇਸ ਵੇਲੇ ਗੂਗਲ ਦੇ ਸੀਈਓ ਹਨ ਤੇ ਲੰਮੇ ਸਮੇਂ ਤੋਂ ਕੰਪਨੀ ਨਾਲ ਕਾਜਕਾਰੀ ਅਧਿਕਾਰੀ ਵਜੋਂ ਜੁੜੇ ਹੋਏ ਹਨ। ਮੌਜੂਦਾ ਰੋਲ ਦੇ ਨਾਲ ਉਹ ਹੁਣ ਅਲਫ਼ਾਬੈੱਟ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਪਿਚਈ ਨੇ ਤਰੱਕੀ ਮਿਲਣ ਮੌਕੇ ਕਿਹਾ ਕਿ ਉਹ ਉਤਸ਼ਾਹਿਤ ਹਨ ਤੇ ਤਕਨੀਕ ਰਾਹੀਂ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਦੇ ਕੰਪਨੀ ਦੇ ਮੰਤਵਾਂ ’ਤੇ ਧਿਆਨ ਕੇਂਦਰਿਤ ਕਰਨਗੇ। 

ਏਸ਼ਿਆਈ ਮੁਲਕਾਂ ਦਾ ਦੌਰਾ ਕਰਨਗੀਆਂ ਜੂਲੀਆ ਰੌਬਰਟ ਤੇ ਮਿਸ਼ੇਲ ਓਬਾਮਾ

ਲਾਸ ਏਂਜਲਸ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹੌਲੀਵੁੱਡ ਅਦਾਕਾਰਾ ਜੂਲੀਆ ਰੌਬਰਟ ਅਤੇ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਵੱਲੋਂ ਲੜਕੀਆਂ ਦੀ ਸਿੱਖਿਆ ਤੇ ਸ਼ਕਤੀਕਰਨ ਦੇ ਮੱਦੇਨਜ਼ਰ ਏਸ਼ੀਆ ਦਾ ਦੌਰਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਜੀਲੌਾਗ 'ਚ ਸਜਾਇਆ ਪਹਿਲੀ ਵਾਰ ਨਗਰ ਕੀਰਤਨ

ਮੈਲਬੌਰਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਥੋਂ 75 ਕਿਲੋਮੀਟਰ ਦੀ ਦੂਰੀ 'ਤੇ ਵਸੇ ਕਸਬੇ ਜੀਲੌਾਗ 'ਚ ਪਹਿਲੀ ਵਾਰ ਨਗਰ ਕੀਰਤਨ ਸਜਾਇਆ ਗਿਆ | 

ਭਾਰਤੀ ਮੂਲ ਦੇ ਨਾਗਰਿਕ ਨੂੰ ਕਤਲ ਕਰਨ ਵਾਲੇ ਨੂੰ ਉਮਰ ਕੈਦ

ਕੈਲੀਫੋਰਨੀਆ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਦਾਲਤ ਵਲੋਂ 2017 'ਚ ਇਕ ਗੈਸ ਸਟੇਸ਼ਨ ਉਪਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਦਿਤਿਆ ਸਨੀ ਆਨੰਦ ਦੀ ਹੋਈ ਹੱਤਿਆ ਦੇ ਮਾਮਲੇ 'ਚ ਬਾਲਟੀਮੋਰ ਦੇ ਵਸਨੀਕ ਮਾਰਕ ਐਾਥਨੀ ਐਲਿਸ (31) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਯਾਰਕ ਕਾਊਾਟੀ ਦੀ ਪੈਨਸਿਲਵੇਨੀਆ ਅਦਾਲਤ ਦੇ ਜੱਜ ਹੈਰੀ ਨੈਸ ਨੇ ਐਲਿਸ ਨੂੰ ਦੋਸ਼ੀ ਠਹਿਰਾਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ | ਦੋਸ਼ੀ ਦੀ ਪੈਰੋਲ ਦੀ ਕੋਈ ਸੰਭਾਵਨਾ ਨਹੀਂ ਹੈ | 

ਜੰਗਲਾਂ ਦੀ ਅੱਗ ਦਾ ਧੂੰਆਂ ਸਿਡਨੀ ਸ਼ਹਿਰ ਤੱਕ ਪਹੁੰਚਿਆ

ਸਿਡਨੀ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :-ਨਿਊ ਸਾਊਥ ਵੇਲਜ ਸੂਬਾ ਵਿਚ ਵੱਖ-ਵੱਖ ਸਥਾਨਾਂ 'ਤੇ ਲੱਗੀ ਜੰਗਲਾਂ ਦੀ ਅੱਗ ਨੇ ਬਹੁਤ ਹੀ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ | ਜਾਣਕਾਰੀ ਅਨੁਸਾਰ 120 ਦੇ ਕਰੀਬ ਵੱਖ-ਵੱਖ ਸਥਾਨਾਂ 'ਤੇ ਅੱਗ ਲੱਗੀ ਹੋਈ ਹੈ | ਕਈ ਘਰਾਂ ਦੇ ਨਾਲ-ਨਾਲ ਕੁਰੋਵਾਨ ਦੇ ਨੇੜੇ 25 ਹਜ਼ਾਰ ਹੈਕਟੇਅਰ ਜੰਗਲ ਸੜ ਕੇ ਸਵਾਹ ਹੋ ਗਿਆ ਹੈ | ਸਿਡਨੀ ਦੇ ਨੇੜਲੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਸਿਡਨੀ ਸ਼ਹਿਰ 'ਚ ਵੀ ਧੂੰਆਂ ਦੇਖਿਆ ਜਾ 

ਭਾਰਤੀ ਇੰਜਨੀਅਰ ਦੀ ਮਦਦ ਨਾਲ ‘ਨਾਸਾ’ ਨੇ ‘ਵਿਕਰਮ ਲੈਂਡਰ’ ਲੱਭਿਆ

ਵਾਸ਼ਿੰਗਟਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਦੇ ਪੁਲਾੜ ਪ੍ਰਾਜੈਕਟ ‘ਚੰਦਰਯਾਨ-2’ ਦਾ ‘ਵਿਕਰਮ’ ਲੈਂਡਰ ਜੋ ਕਿ ਸਤੰਬਰ ਵਿਚ ਚੰਦ ਦੇ ਧਰਾਤਲ ਨਾਲ ਟਕਰਾ ਗਿਆ ਸੀ, ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਲੱਭ ਲਿਆ ਹੈ। ਇਸ ਨੂੰ ਲੱਭਣ ਵਿਚ ‘ਨਾਸਾ’ ਦੇ ਚੇਨਈ ਦੇ ਇਕ ਸੂਚਨਾ ਤਕਨੀਕ ਮਾਹਿਰ ਨੇ ਮਦਦ ਕੀਤੀ ਹੈ।

ਬਰੀਆਰਪੁਰ ਦੇ ਦੇਵੀ ਗਧੀਮਾਈ ਦੇ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ

ਬਰੀਆਰਪੁਰ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੇਪਾਲ ਵਿੱਚ ਹਰ ਪੰਜ ਸਾਲ ਬਾਅਦ ਮਨਾਏ ਜਾਣ ਵਾਲੇ ਦੇਵੀ ਗਧੀਮਾਈ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸਮਾਜ ਸੇਵੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਸ ਹੈ ਇਸ ਵਾਰ ਇੱਥੇ ਘੱਟ ਪਸ਼ੂਆਂ ਦੀ ਬਲੀ ਦਿੱਤੀ ਜਾਵੇਗੀ। ਪੰਜ ਸਾਲ ਪਹਿਲਾਂ ਇੱਥੇ 2 ਲੱਖ ਦੇ ਕਰੀਬ ਪਸ਼ੂਆਂ ਦੀ ਬਲੀ ਦਿੱਤੀ ਗਈ ਸੀ।

ਮਹਾਦੋਸ਼ ਦੀ ਸੁਣਵਾਈ ’ਚੋਂ ਗੈਰਹਾਜ਼ਰ ਰਹਿਣਗੇ ਟਰੰਪ

ਵਾਸ਼ਿੰਗਟਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲ ਨੇ ਅੱਜ ਕਿਹਾ ਕਿ ਟਰੰਪ ਜਾਂ ਉਨ੍ਹਾਂ ਦਾ ਅਟਾਰਨੀ ਅਮਰੀਕੀ ਸਦਰ ਖ਼ਿਲਾਫ਼ ਹੋਣ ਵਾਲੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਨਹੀਂ ਹੋਣਗੇ। ਵਕੀਲ ਨੇ ਮਹਾਦੋਸ਼ ਦੀ ਇਸ ਪੂਰੀ ਕਾਰਵਾਈ ਵਿੱਚ ਬੁਨਿਆਦੀ ਅਮਲ ਤੇ ਮੌਲਿਕ ਨਿਰਪੱਖਤਾ ਦੀ ਘਾਟ ਦਾ ਹਵਾਲਾ ਦਿੱਤਾ ਹੈ। ਮਹਾਦੋਸ਼ ਨਾਲ ਸਬੰਧਤ ਸੁਣਵਾਈ ਅਸਲ ਵਿਚ ਡੈਮੋਕਰੈਟਾਂ ਵੱਲੋਂ ਇਸ ਤੱਥ ਨੂੰ ਸਥਾਪਤ ਕਰਨ ਦਾ ਯਤਨ ਹੈ 

ਚੀਨ ਵਿੱਚ ਨਵੇਂ ਫੋਨ ਨੰਬਰ ਲਈ ਫੇਸ ਸਕੈਨ ਜ਼ਰੂਰੀ

ਬੀਜਿੰਗ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਵਿੱਚ ਅੱਜ ਤੋ ਨਵਾਂ ਫੋਨ ਨੰਬਰ ਲੈਣ ਵਾਲਿਆਂ ਲਈ ਫੇਸ (ਚਿਹਰਾ) ਸਕੈਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਚਨਾ ਤਕਨਾਲੋਜੀ ਅਥਾਰਟੀ ਨੇ ਇਸ ਬਾਰੇ ਸਭ ਟੈਲੀਕਾਮ ਆਪ੍ਰੇਟਰਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ।

ਹਾਂਗਕਾਂਗ 'ਚ ਅਮਰੀਕਾ ਦੇ ਧੰਨਵਾਦ ਬਹਾਨੇ ਇੱਕ ਹੋਰ ਰੈਲੀ

ਹਾਂਗਕਾਂਗ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਾਂਗਕਾਂਗ 'ਚ ਕੱਲ੍ਹ ਦੁਪਹਿਰ ਸੈਂਕੜੇ ਲੋਕਾਂ ਵੱਲੋਂ ਚਾਰਟਰ ਗਾਰਡਨ ਸੈਂਟਰ ਤੋਂ ਅਮਰੀਕੀ ਦੂਤਘਰ ਤੱਕ ਅਮਰੀਕੀ ਸਰਕਾਰ ਵੱਲੋਂ ਲੋਕਤੰਤਰ ਪੱਖੀ ਧਿਰ ਦਾ ਸਪਸ਼ਟ ਸਮਰਥਨ ਕਰਨ ਉਤੇ ‘ਥੈਂਕ ਯੂ ਯੂ ਐਸ' ਨਾਂਅ ਦੀ ਰੈਲੀ ਕਰਕੇ ਸੜਕਾਂ 'ਤੇ ਅਮਰੀਕੀ ਝੰਡੇ ਲਹਿਰਾਏ ਗਏ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087526865
Copyright © 2019, Panjabi Times. All rights reserved. Website Designed by Mozart Infotech