ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਅਮਰੀਕੀ ਮਹਿਲਾ ਵੱਲੋਂ ਪ੍ਰਿੰਸ ਐਂਡਰਿਊ ਦੇ ਬਿਆਨ ਦੀ ਆਲੋਚਨਾ

December 04, 2019 12:53 PM

ਲੰਡਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਮਹਿਲਾ, ਜਿਸ ਨੇ ਦਾਅਵਾ ਕੀਤਾ ਸੀ ਕਿ ਜੈਫਰੀ ਐਪਸਟਾਈਨ ਨੇ ਉਸ ’ਤੇ ਪ੍ਰਿੰਸ ਐਂਡਰਿਊ ਨਾਲ ਸਬੰਧ ਬਣਾਉਣ ਲਈ ਜ਼ੋਰ ਪਾਇਆ ਸੀ, ਨੇ ਇੱਕ ਇੰਟਰਵਿਊ ਦੌਰਾਨ ਸ਼ਾਹੀ ਘਰਾਣੇ ਵੱਲੋਂ ਦਿੱਤੇ ਗਏ ਬਿਆਨ ਦੀ ਆਲੋਚਨਾ ਕੀਤੀ ਹੈ। ਬੀਬੀਸੀ ਵੱਲੋਂ ਇਹ ਇੰਟਰਵਿਊ ਐਂਡਰਿਊ ਦੇ ਸਾਹਮਣੇ ਰਿਕਾਰਡ ਕੀਤੀ ਗਈ ਸੀ। ਸ਼ਾਹੀ ਪਰਿਵਾਰ ਨੇ ਮਹਿਲਾ ਨਾਲ ਐਂਡਰਿਊ ਦੀ ਤਸਵੀਰ ਨੂੰ ਝੂਠੀ ਕਰਾਰ ਦਿੱਤਾ ਸੀ। ਵਰਜੀਨੀਆ ਜਿਊਫਰ ਨੇ ਇੰਟਰਵਿਊ ਦੌਰਾਨ ਕਿਹਾ, ‘ਅੰਦਰ ਦੇ ਲੋਕ ਹੁਣ ਇਹ ਬਹਾਣੇ ਬਣਾ ਰਹੇ ਹਨ ਕਿ ਪ੍ਰਿੰਸ ਐਂਡਰਿਊ ਦੀ ਮੇਰੇ ਦੁਆਲੇ ਲਪੇਟੀ ਬਾਂਹ ਵਾਲੀ ਤਸਵੀਰ ਛੇੜਛਾੜ ਕਰਕੇ ਤਿਆਰ ਕੀਤੀ ਹੋਈ ਹੈ।’ ਉਸ ਨੇ ਕਿਹਾ, ‘ਉਹ ਜਾਣਦੇ ਹਨ ਕਿ ਕੀ ਹੋਇਆ ਸੀ ਤੇ ਮੈਂ ਵੀ ਜਾਣਦੀ ਹਾਂ ਕਿ ਕੀ ਹੋਇਆ ਅਤੇ ਸਾਡੇ ਦੋਵਾਂ ’ਚੋਂ ਕੋਈ ਇੱਕ ਹੀ ਸੱਚ ਕਹਿ ਰਿਹਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਭਾਰਤੀ ਭਾਈਚਾਰੇ ਵਲੋਂ ਕਲਦੀਏਰੋ ਸ਼ਹਿਰ ਦੇ ਮੇਅਰ ਨਾਲ ਮੁਲਾਕਾਤ

ਵੀਨਸ (ਇਟਲੀ),18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਤੋਂ ਇਟਲੀ ਪਹੁੰਚ ਰਹੇ ਬੱਚਿਆਂ ਨੂੰ ਅਕਸਰ ਭਾਸ਼ਾਈ ਕਠਿਨਾਈ ਮਹਿਸੂਸ ਹੁੰਦੀਆਂ ਰਹਿੰਦੀਆਂ ਹਨ, ਜਿਸ ਨੂੰ ਲੈ ਮਾਪਿਆਂ ਨੂੰ ਪ੍ਰੇਸ਼ਾਨੀ ਵੀ ਬਣੀ ਰਹਿੰਦੀ ਹੈ | ਇਸ ਸਬੰਧੀ ਬੀਤੇ ਦਿਨ ਭਾਰਤੀ ਭਾਈਚਾਰੇ ਵਲੋਂ ਇਟਲੀ ਦੇ ਸਮਾਜ ਸੇਵੀ ਸੁਰਿੰਦਰ ਭਟਨਾਗਰ ਦੁਆਰਾ ਭਾਰਤੀ ਬੱਚਿਆਂ ਲਈ ਵਾਧੂ ਕਲਾਸ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਕਲਦੀਏਰੋ ਸ਼ਹਿਰ ਦੇ ਮੇਅਰ ਅਤੇ ਹੋਰ ਅਧਿਕਾਰੀਆਂ ਸਾਹਮਣੇ ਇਹ ਮਸਲਾ ਉਠਾਇਆ ਗਿਆ | ਜਿਸ ਦੌਰਾਨ ਸ਼ਹਿਰ ਦੇ ਮੇਅਰ ਮਰਚੇਲੋ ਲਵਾਤੋ ਨੇ ਇਹ ਭਰੋਸਾ ਦੁਆਇਆ ਕਿ ਇਸ ਸ਼ਹਿਰ 'ਚ ਭਾਰਤੀ ਬੱਚਿਆਂ ਨੂੰ ਇਟਾਲੀਅਨ ਸਿਖਾਉਣ ਲਈ ਉਹ ਬਹੁਤ ਜਲਦ ਵਾਧੂ ਕਲਾਸ ਦਾ ਪ੍ਰਬੰਧ ਕਰਨਗੇ |

ਇਟਲੀ 'ਚ ਗ਼ੈਰ-ਕਾਨੂੰਨੀ ਵਿਦੇਸ਼ੀਆਂ ਲਈ ਪੇਪਰ ਖੋਲ੍ਹਣ ਦਾ ਐਲਾਨ ਕਰ ਸਕਦੀ ਹੈ ਸਰਕਾਰ

ਮਿਲਾਨ (ਇਟਲੀ),18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਟਲੀ ਯੂਰਪ ਦਾ ਵਿਦੇਸ਼ੀਆਂ ਲਈ ਮਹਿਬੂਬ ਦੇਸ਼ ਸ਼ਾਇਦ ਇਸ ਲਈ ਹੈ ਕਿਉਂਕਿ ਇਕ ਤਾਂ ਇੱਥੇ ਨਿਵਾਸ ਆਗਿਆ ਸੌਖੀ ਮਿਲ ਜਾਂਦੀ ਹੈ, ਦੂਜਾ ਇੱਥੇ ਕਾਨੂੰਨ ਦਾ ਲਚਕੀਲਾ ਹੋਣਾ ਵੀ ਵਿਦੇਸ਼ੀਆਂ ਲਈ ਸੋਨੇ ਉੱਪਰ ਸੁਹਾਗੇ ਦਾ ਕੰਮ ਕਰਦਾ ਹੈ, ਪਰ ਪਿਛਲੇ 8 ਸਾਲਾਂ ਤੋਂ ਇਟਲੀ ਸਰਕਾਰ ਵਲੋਂ ਦੇਸ਼ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਲਈ ਇਮੀਗ੍ਰੇਸ਼ਨ ਨਾ ਖੋਲ੍ਹਣ ਕਾਰਨ ਲੱਖਾਂ ਅਜਿਹੇ ਵਿਦੇਸ਼ੀ ਹਨ ਜਿਹੜੇ ਕਿ ਆਪਣੇ ਪਰਿਵਾਰ ਨੂੰ ਕਈ-ਕਈ ਸਾਲਾਂ ਤੋਂ ਮਿਲ ਨਹੀਂ ਸਕੇ | ਇਸੇ ਕਾਰਨ ਇਟਲੀ 'ਚ ਬਿਨਾਂ ਪੇਪਰਾਂ ਦੇ ਜ਼ਿੰਦਗੀ ਕੱਟ ਰਹੇ ਪ੍ਰਵਾਸੀ ਅਕਸਰ ਉਦਾਸ ਦੇਖੇ ਜਾਂਦੇ ਹਨ ਪਰ ਹੁਣ ਲੱਗਦਾ ਹੈ ਕਿ ਇਟਲੀ ਦੇ ਇਨ੍ਹਾਂ ਸਭ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਬਨਵਾਸ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਇਟਲੀ ਦੀ ਗ੍ਰਹਿ ਮੰਤਰੀ ਲੁਚਾਨਾ ਲਾਮੋਰਜੇਸੇ ਜਿਹੜੀ ਕਿ ਇਮੀਗ੍ਰੇਸ਼ਨ ਮਾਹਿਰ ਹੋਣ ਦੇ ਨਾਲ-ਨਾਲ ਇਕ ਅਜਿਹੀ ਸ਼ਖ਼ਸੀਅਤ ਹੈ ਜਿਹੜੀ ਕਿ ਪ੍ਰਵਾਸੀਆਂ ਦੇ ਦਰਦ ਨੂੰ ਬਹੁਤ ਨੇੜੇ ਤੋਂ ਜਾਣਦੇ ਹਨ | ਸ਼ਾਇਦ ਇਸ ਲਈ ਹੀ ਮੈਡਮ ਲੁਚਾਨਾ ਨੇ ਬੀਤੇ ਦਿਨੀਂ ਇਕ ਬਿਆਨ ਦਿੱਤਾ ਹੈ ਕਿ ਉਹ ਜਲਦ ਹੀ ਇਟਲੀ 'ਚ ਲੱਖਾਂ ਅਨਿਯਮਤ ਤੌਰ 'ਤੇ ਕੰਮ ਕਰ ਰਹੇ ਲੋਕਾਂ ਦਾ ਕੋਈ ਸਾਰਥਿਕ ਹੱਲ ਕਰਨਗੇ |

ਬ੍ਰੈਗਜ਼ਿਟ ਦੀ ਖ਼ੁਸ਼ੀ 'ਚ 50 ਪੈਨੀ ਦਾ ਨਵਾਂ ਸਿੱਕਾ ਹੋਵੇਗਾ ਜਾਰੀ

ਲੰਡਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : 31 ਜਨਵਰੀ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਆਉਣ ਮੌਕੇ ਬਰਤਾਨੀਆ ਵਿਚ ਜਸ਼ਨ ਵਰਗਾ ਮਾਹੌਲ ਹੋਵੇਗਾ | ਇਨ੍ਹਾਂ ਪਲਾਂ ਨੂੰ ਯਾਦਗਾਰੀ ਬਣਾਉਣ ਲਈ 50 ਪੈਨੀ ਦਾ ਸਿੱਕਾ ਜਾਰੀ ਕੀਤਾ ਜਾਵੇਗਾ ਅਤੇ ਪਹਿਲਾ ਸਿੱਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਭੇਟ ਕੀਤਾ ਜਾਵੇਗਾ | ਦਿਨ ਭਰ ਦੇ ਰੁਝੇਵੇਂ ਹੋਣ ਕਰ ਕੇ ਪ੍ਰਧਾਨ ਮੰਤਰੀ ਬੌਰਿਸ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ | ਸੰਸਦੀ ਅਧਿਕਾਰੀਆਂ ਅਨੁਸਾਰ ਇਸ ਮੌਕੇ ਬੈਗ ਬੈੱਨ ਘੜੀ ਦਾ ਵੱਜਣਾ ਸ਼ੱਕੀ ਹੈ ਜ਼ਿਆਦਾ ਖ਼ਰਚਾ ਆਉਣ ਕਰ ਕੇ ਇਸ ਨੂੰ ਜਸ਼ਨਾਂ ਦੀ ਯੋਜਨਾ 'ਚ ਨਹੀਂ ਰੱਖਿਆ ਗਿਆ | ਬਿੱਗ ਬੈਨ ਘੜੀ ਨੂੰ ਵਜਾਉਣ ਲਈ ਸ਼ੁਰੂ ਹੋਈ ਮੁਹਿੰਮ ਦੌਰਾਨ 2 ਲੱਖ 27 ਹਜ਼ਾਰ ਪੌਾਡ ਤੋਂ ਵੱਧ ਰਾਸ਼ੀ ਇਕੱਠੀ ਕੀਤੀ ਜਾ ਚੁੱਕੀ ਹੈ

ਬੁੱਤ ਹਟਾਉਣ ਲਈ ਯਤਨਸ਼ੀਲ ਸਿੱਖ ਨੌਜਵਾਨਾਂ ਦਾ ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਸਮਰਥਨ

ਲੰਡਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਜਾਣ ਵਾਲੇ ਰਸਤੇ 'ਚ ਸੱਭਿਆਚਾਰ ਦੇ ਨਾਂਅ ਹੇਠ ਲੱਗੇ ਬੁੱਤ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ ਅਤੇ ਇਨ੍ਹਾਂ ਨੂੰ ਜਿੰਨਾ ਜਲਦੀ ਹੋ ਸਕੇ ਤੁਰੰਤ ਹਟਾਉਣ ਦੀ ਜ਼ਰੂਰਤ ਹੈ | ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਗਾਏ ਗਏ ਬੁੱਤਾਂ ਨੂੰ ਤੋੜਨ ਵਾਲੇ ਸਿੱਖ ਨੌਜਵਾਨਾਂ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਹੈ | ਯੂਨਾਈਟਿਡ ਖ਼ਾਲਸਾ ਦਲ ਯੂ. ਕੇ

ਐਡਵਰਡ ਅੱਠਵੇਂ ਦੇ ਰਾਜਕਾਲ ਦਾ ਸਿੱਕਾ 10 ਲੱਖ ਪੌ ਾਡ ਦਾ ਵਿਕਿਆ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਐਡਵਰਡ ਅੱਠਵੇਂ ਦੇ ਰਾਜਕਾਲ ਦੇ ਸਮੇਂ ਦਾ ਇਕ ਸਿੱਕਾ ਜਿਸ ਦੀ ਕੀਮਤ 10 ਲੱਖ ਪੌਾਡ ਲੱਗੀ ਹੈ, ਨੂੰ ਇੱਕ ਨਿੱਜੀ ਸੰਗ੍ਰਹਿਕਾਰ ਨੇ ਖ਼ਰੀਦਿਆ ਹੈ ਤਾਂ ਕਿ ਇਸ ਨੂੰ ਅਮਰੀਕਾ ਤੋਂ ਵਾਪਸ ਯੂ. ਕੇ. ਲਿਆਂਦਾ ਜਾ ਸਕੇ | ਸੰਗ੍ਰਹਿ ਕਰਤਾ ਨੇ ਕਿਹਾ ਹੈ ਕਿ ਅਜਿਹੇ ਮੌਕੇ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਮਿਲਦੇ ਹਨ | ਇਹ ਉਨ੍ਹਾਂ 6 ਸਿੱਕਿਆਂ 'ਚੋਂ ਇਕ ਹੈ ਜੋ ਵੱਡੀ ਗਿਣਤੀ 'ਚ ਤਿਆਰ ਨਹੀਂ ਹੋਏ | ਜਿਸ ਦੀ ਕੀਮਤ ਸਿਰਫ਼ ਇਕ ਪੌਾਡ ਹੈ

31 ਦੀ ਰਾਤ ਨੂੰ ਬਿੱਗ ਬੈੱਨ ਘੜੀ ਵਜਾਉਣ ਲਈ ਲੋਕ ਉਤਸ਼ਾਹਿਤ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : 31 ਜਨਵਰੀ 2020 ਨੂੰ ਬਰਤਾਨੀਆ ਰਾਤੀਂ 11 ਵਜੇ ਯੂਰਪੀ ਸੰਘ ਤੋਂ ਵੱਖ ਹੋ ਰਿਹਾ ਹੈ। ਇਸ ਇਤਿਹਾਸਕ ਮੌਕੇ 'ਤੇ ਲੰਡਨ ਦੀ ਮਸ਼ਹੂਰ ਘੰਟੀ ਬਿੱਗ ਬੈੱਨ ਨੂੰ ਵੱਜਦਾ ਵੇਖਣਾ ਚਾਹੁੰਦੇ ਹਨ। 

ਵਾਤਾਵਰਨ ਦੀ ਸ਼ੁੱਧਤਾ ਨੂੰ ਲੈ ਕੇ ਇਟਲੀ ਦੇ ਕਈ ਸ਼ਹਿਰਾਂ 'ਚ ਡੀਜ਼ਲ ਗੱਡੀਆ 'ਤੇ ਅਸਥਾਈ ਪਾਬੰਧੀ

ਇਟਲੀ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਮਨੁੱਖੀ ਜ਼ਿੰਦਗੀ ਅਨਮੋਲ ਹੈ ਇਸ ਨੂੰ ਲੰਬਾ ਤੇ ਤੰਦਰੁਸਤ ਕਰਨ ਲਈ ਦੁਨੀਆ ਭਰ ਦੇ ਜ਼ਿੰਮੇਵਾਰ ਲੋਕ ਅਨੇਕਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਰਹੇ ਹਨ, ਜਿਸ 'ਚ ਵਾਤਾਵਰਨ ਦੀ ਸ਼ੁੱਧਤਾ ਵੀ ਇਕ ਹੈ। ਪੂਰੀ ਦੁਨੀਆ ਮੰਨਦੀ ਹੈ ਕਿ ਡੀਜ਼ਲ ਅਤੇ ਪੈਟਰੋਲ ਗੱਡੀਆਂ ਮਨੁੱਖੀ ਜ਼ਿੰਦਗੀ ਨੂੰ ਖ਼ਤਮ ਕਰਨ ਲਈ ਧੀਮੇ ਜ਼ਹਿਰ ਦਾ ਕੰਮ ਕਰ ਰਹੇ ਹਨ। ਹਰ ਮੁਲਕ ਦੀ ਸਰਕਾਰ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਇਨ੍ਹਾਂ ਗੱਡੀਆਂ ਦਾ ਤੁਖ਼ਮ ਨਿਸ਼ਾਨ ਖ਼ਤਮ ਕਰਨ ਲਈ ਯੋਜਨਾਵਾਂ ਬਣਾ ਰਹੀ ਹੈ, ਜਿਹੜੇ ਵਾਤਾਵਰਨ ਨੂੰ ਅਸ਼ੁੱਧ ਕਰਦੇ ਹੋਏ ਲੋਕਾਂ ਦੀ ਜਾਨ ਦਾ ਖੋਅ ਬਣ ਰਹੇ ਹਨ। ਯੂਰਪ ਦੇ ਕਈ ਦੇਸ਼ ਇਸ ਕਾਰਵਾਈ ਉੱਪਰ ਤੇਜ਼ੀ ਨਾਲ ਕੰਮ ਕਰ ਰਹੇ ਹਨ, ਜਿਸ 'ਚ ਇਟਲੀ ਵੀ ਇਕ ਹੈ।

ਡਾ: ਸਾਥੀ ਲੁਧਿਆਨਵੀ ਅਤੇ ਚਮਨ ਲਾਲ ਚਮਨ ਦੀ ਯਾਦ 'ਚ ਇਕੱਤਰਤਾ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇੰਗਲੈਂਡ ਦੀਆਂ ਦੋ ਪ੍ਰਸਿੱਧ ਹਸਤੀਆਂ ਸਾਥੀ ਲੁਧਿਆਨਵੀ ਅਤੇ ਚਮਨ ਲਾਲ ਚਮਨ ਨੂੰ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਵਲੋਂ ਯਾਦ ਕਰਦਿਆਂ ਇਕ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ | 

ਬਰਗਰ ਕਿੰਗ ਨੇ ਪਿ੍ੰਸ ਹੈਰੀ ਨੂੰ ਪਾਰਟ ਟਾਈਮ ਨੌਕਰੀ ਦੀ ਕੀਤੀ ਪੇਸ਼ਕਸ਼

ਲੰਡਨ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਿ੍ੰਸ ਹੈਰੀ ਅਤੇ ਮੇਗਨ ਮਰਕੇਲ ਦੇ ਹਾਲ ਹੀ 'ਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦਾ ਸੀਨੀਅਰ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਹੋ ਰਹੀਆਾ ਹਨ | ਅਮਰੀਕਾ ਦੀ ਬਹੁ-ਰਾਸ਼ਟਰੀ ਚੇਨ ਬਰਗਰ ਕਿੰਗ ਨੇ ਟਵੀਟ ਕਰ ਕੇ ਪਿ੍ੰਸ ਹੈਰੀ ਨੂੰ ਪਾਰਟ ਟਾਈਮ ਨੌਕਰੀ ਦੀ ਪੇਸ਼ਕਸ਼ ਕੀਤੀ ਹੈ¢ ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ¢ ਲੋਕਾਾ ਵਲੋਂ ਵੱਖ-ਵੱਖ ਪ੍ਰਤੀਕਰਮ ਦਿੱਤੇ ਜਾ ਰਹੇ ਹਨ

ਬਰਤਾਨੀਆ ਦੀ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਅਪਰਾਧਕ ਕੇਸਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨ ਜਲਦ

ਲੰਡਨ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀ ਹਾਈਕੋਰਟ ਅਤੇ ਸੁਪਰੀਮ ਕੋਰਟ 'ਚ ਬਹੁ-ਚਰਚਿਤ ਕੇਸਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨ ਕਰਨ ਜਾਂ ਖ਼ਬਰਾਂ ਲਈ ਰਿਕਾਰਡ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ | ਬਰਤਾਨੀਆ ਦੇ ਤਿੰਨ ਰਾਸ਼ਟਰੀ ਟੈਲੀਵਿਜ਼ਨਾਂ ਵਲੋਂ ਇਸ ਲਈ ਮੁਹਿੰਮ ਚਲਾਈ ਜਾ ਰਹੀ ਸੀ | 2013 ਤੋਂ ਬਾਅਦ ਇੰਗਲੈਂਡ 'ਚ 8 ਕੇਸਾਂ ਦੀ ਰਿਕਾਰਡਿੰਗ ਤਾਂ ਹੋਈ ਸੀ ਪਰ ਉਨ੍ਹਾਂ ਨੂੰ ਟੀ.ਵੀ. 'ਤੇ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ |

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਉੱਘੇ ਕਾਰੋਬਾਰੀ ਬਲਦੇਵ ਸਿੰਘ ਫੁੱਲ ਵਲੋਂ ਸਨਮਾਨ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਯੂ. ਕੇ. ਫੇਰੀ ਦੌਰਾਨ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਬਲਦੇਵ ਸਿੰਘ ਫੁੱਲ ਤੇ ਬੀਬੀ ਸੁਖਵਿੰਦਰ ਕੌਰ ਫੁੱਲ ਦੇ ਗ੍ਰਹਿ ਵਿਖੇ ਨੌਜਵਾਨ ਸਿੱਖ ਆਗੂ ਇਸ਼ਟਮੀਤ ਸਿੰਘ ਫੁੱਲ ਦੀ ਅਗਵਾਈ 'ਚ ਤਰਨਜੀਤ ਸਿੰਘ ਫੁੱਲ ਅਤੇ ਸਾਥੀਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਨੌਜਵਾਨਾਂ ਵਲੋਂ ਪੰਥਕ ਏਕਤਾ, ਰਾਜਸੀ ਸਿੱਖ ਕੈਦੀਆਂ ਦੀ ਰਿਹਾਈ, ਪੰਥ ਵਿਵਾਦਾਂ ਦੇ ਹੱਲ ਤੋਂ ਇਲਾਵਾ ਪਾਕਿਸਤਾਨ ਸਮੇਤ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਦੀ ਅਪੀਲ ਕੀਤੀ |

ਜਥੇਦਾਰ ਹਰਪ੍ਰੀਤ ਸਿੰਘ ਨੂੰ ਵਰਲਡ ਕੈਂਸਰ ਕੇਅਰ ਮੈਗਜ਼ੀਨ ਭੇਟ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਅਤੇ ਹੋਰਨਾਂ ਥਾਵਾਂ 'ਤੇ ਕੈਂਸਰ ਚੈੱਕ ਅੱਪ ਦੇ ਕੈਂਪ ਲਗਾ ਕੇ ਲੋਕ ਸੇਵਾ ਕਰਨ ਵਾਲੀ ਯੂ. ਕੇ. ਦੀ ਸਮਾਜ ਸੇਵੀ ਸੰਸਥਾ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਅਤੇ ਮੁੱਖ ਸਲਾਹਕਾਰ ਡਾ: ਜਸਵੰਤ ਸਿੰਘ ਗਰੇਵਾਲ ਵਲੋਂ ਕੈਂਸਰ ਸਬੰਧੀ ਮੈਗਜ਼ੀਨ ਭੇਟ ਕੀਤੀ ਗਈ | ਸ੍ਰੀ ਗੁਰੂ ਨਾਨਕ ਦੇਵ 

ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੂੰ 4 ਅਪ੍ਰੈਲ ਨੂੰ ਮਿਲੇਗਾ ਨਵਾਂ ਨੇਤਾ

ਲੰਡਨ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੂੰ 4 ਅਪ੍ਰੈਲ ਨੂੰ ਨਵਾਂ ਨੇਤਾ ਮਿਲੇਗਾ | ਮੌਜੂਦਾ ਲੀਡਰ ਜੈਰਮੀ ਕੌਰਬਿਨ ਵਲੋਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਚੋਣ ਪ੍ਰਕਿ੍ਆ ਸ਼ੁਰੂ ਹੋ ਗਈ ਹੈ | ਕੱਲ੍ਹ ਨਾਮਜ਼ਦਗੀ ਲਈ ਆਖਰੀ ਦਿਨ ਸੀ ਅਤੇ ਹੁਣ ਤੱਕ 5 ਦਾਅਵੇਦਾਰ ਸਾਹਮਣੇ ਆਏ ਹਨ, ਜਿਨ੍ਹਾਂ 'ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਵੀ ਸ਼ਾਮਿਲ ਹੈ | ਨੰਦੀ ਨੇ ਕਿਹਾ ਹੈ ਕਿ ਉਹ ਵਿਰੋਧੀ ਧਿਰ ਦੇ ਨੇਤਾ ਵਜੋਂ ਉਸ ਨੂੰ ਚੁਣਨ ਲਈ ਪਾਰਟੀ ਨੂੰ ਸੱਦਾ ਦਿੱਤਾ ਹੈ |

ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਜਥੇਦਾਰ ਹਰਪ੍ਰੀਤ ਸਿੰਘ ਤੇ ਐਮ. ਪੀ. ਵਰਿੰਦਰ ਸ਼ਰਮਾ ਦਾ ਸਨਮਾਨ

ਲੰਡਨ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਈਲਿੰਗ ਸਾਊਥਾਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਫਿਰ ਕੁਝ ਤਾਕਤਾਂ ਵਲੋਂ ਸਾਨੂੰ ਪਿਛਾਂਹ ਧੱਕਿਆ ਜਾ ਰਿਹਾ ਹੈ ਅਤੇ ਸਮਾਜ 'ਚ ਵਿਤਕਰੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਬੀਤੇ ਸਮੇਂ 'ਚ ਗੁਰੂ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਰਹਿਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਪ੍ਰਬੰਧਕ ਕਮੇਟੀ ਦੀ ਪ੍ਰਸੰਸਾ ਕੀਤੀ |

ਲੈਸਟਰ 'ਚ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਤੇ ਭਾਈ ਬੇਅੰਤ ਸਿੰਘ ਦੀ ਯਾਦ 'ਚ ਸ਼ਹੀਦੀ ਸਮਾਗਮ

ਲੈਸਟਰ (ਇੰਗਲੈਂਡ),14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਧਰਮ ਪ੍ਰਚਾਰ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ (ਇੰਗਲੈਂਡ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਯੂਥ ਕਲੱਬ ਵਲੋਂ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣ ਉਪਰੰਤ ਸਜਾਏ ਗਏ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਖੰਨੇ ਵਾਲੇ, ਭਾਈ ਲਖਬੀਰ ਸਿੰਘ, ਭਾਈ ਸੁਖਚੈਨ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਮਦਮੀ ਟਕਸਾਲ ਦੇ ਬਕਤਾ ਬਾਬਾ ਬਘੇਲ ਸਿੰਘ ਅਤੇ ਪੰਥਕ ਢਾਡੀ ਜਥੇ ਨੇ ਸ਼ਹੀਦਾਂ ਦੀ ਅਨੋਖੀ ਦਾਸਤਾਨ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰੂ ਘਰ ਦੇ ਮੁਖੀ ਸ: ਜਰਨੈਲ ਸਿੰਘ ਰਾਣਾ ਤੇ ਗਿਆਨੀ ਸੁਖਚੈਨ ਸਿੰਘ ਨੇ ਬਾਬਾ ਬਘੇਲ ਸਿੰਘ ਅਤੇ ਲੰਗਰ ਇੰਚਾਰਜ ਬੀਬੀ ਪਰਮਜੀਤ ਕੌਰ ਵਾਲੀਆ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ | 

ਹੁਕਮਨਾਮਾ ਕਦੇ ਵੀ ਕਿਸੇ ਦੀ 'ਨਿੱਜੀ ਜਗੀਰ' ਨਹੀਂ ਹੋ ਸਕਦਾ

ਲੈਸਟਰ (ਇੰਗਲੈਂਡ),14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗੁਰਦੁਆਰਾ ਗੁਰੂ ਹਰਕਿ੍ਸ਼ਨ ਸਾਹਿਬ ਜੀ, ਓਡਬੀ, ਲੈਸਟਰ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਮੀਟਿੰਗ ਕਰਕੇ ਦਰਬਾਰ ਸਾਹਿਬ ਤੋਂ ਸੰਗਤਾਂ ਲਈ ਪ੍ਰਸਾਰਿਤ ਹੁੰਦੇ 'ਹੁਕਮਨਾਮੇ' 'ਤੇ ਇਕ ਨਿੱਜੀ ਪੰਜਾਬੀ ਚੈਨਲ ਵਲੋਂ ਨਿੱਜੀ ਮਲਕੀਅਤ ਦੇ ਕੀਤੇ ਦਾਅਵੇ ਦਾ ਸਖ਼ਤ ਨੋਟਿਸ ਲਿਆ ਗਿਆ ਹੈ | ਕਿਸੇ ਇਕ ਪਰਿਵਾਰ ਦਾ ਨਿੱਜੀ ਚੈਨਲ ਗੁਰਬਾਣੀ ਦੇ ਹੁਕਮਨਾਮੇ 'ਤੇ ਨਿੱਜੀ ਹੱਕ ਜਤਾਉਣ ਦੀ ਗੁਸਤਾਖੀ ਨਾ ਕਰੇ | 

ਗੁਰਮਤਿ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ: ਜਥੇਦਾਰ ਹਰਪ੍ਰੀਤ ਸਿੰਘ

ਲੰਡਨ ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮੀਰ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ ਹੈ। ਉਨਾਂ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਣ ਤੋਂ ਇਲਾਵਾ ਆਪਣੇ ਸ਼ਾਨਾਮਤੇ ਇਤਿਹਾਸ ਨੂੰ ਗੈਰ ਸਿਖਾਂ ਵਿਚ ਵੀ ਉਜਾਗਰ ਕਰਨ ਦੀ ਅਪੀਲ ਕੀਤੀ।

ਪੰਥਕ ਮਸਲਿਆਂ 'ਚ ਇੰਗਲੈਂਡ ਦੇ ਸਿੱਖ ਵੱਡੀ ਭੂਮਿਕਾ ਨਿਭਾਅ ਸਕਦੇ ਹਨ–ਗਿਆਨੀ ਹਰਪ੍ਰੀਤ ਸਿੰਘ

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ | ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟ ਕੀਤੇ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਿੱਖ ਧਰਮ ਦਾ ਫ਼ਲਸਫ਼ਾ ਦੁਨੀਆ ਨੂੰ ਦੱਸਣ 'ਚ ਨਾਕਾਮਯਾਬ ਰਹੇ ਹਾਂ | ਜਿਸ ਲਈ ਉੱਦਮ ਕਰਨ ਦੀ ਲੋੜ ਹੈ | 

ਪੰਜਾਬ ਦੀ ਧੀ ਹੈ ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਨਾਡੀਆ ਵਿਟੋਮ

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੋਣ ਦਾ ਮਾਣ ਰੱਖਣ ਵਾਲੀ ਨਾਡੀਆ ਵਿਟੋਮ ਦਾ ਪਿਛੋਕੜ ਪੰਜਾਬ ਨਾਲ ਸਬੰਧਿਤ ਹੈ | ਉਸ ਨੂੰ ਪੰਜਾਬ ਦੀ ਧੀ ਕਹਿਣਾ ਚਾਹੀਦਾ ਹੈ | ਜਿਸ ਦੀ ਇਹ ਛੋਟੀ ਉਮਰ 'ਚ ਵੱਡੀ ਪ੍ਰਾਪਤੀ ਹੈ | ਨਾਡੀਆ 23 ਸਾਲ ਦੀ ਹੈ, ਜੋ ਕਿ੍ਸਮਸ 2019 ਦੀ ਆਰਜ਼ੀ ਨੌਕਰੀਆਂ 'ਚੋਂ ਕੰਮ ਦੀ ਤਲਾਸ਼ ਕਰ ਰਹੀ ਸੀ ਅਤੇ ਬਾਅਦ 'ਚ ਕਿਸਮਤ ਨੇ ਅਜਿਹਾ ਪਲਟਾ ਖਾਧਾ ਕਿ ਉਹ ਅੱਜ ਸੰਸਦ ਮੈਂਬਰ ਹੈ | ਨਾਡੀਆ ਦੇ ਪਿਤਾ ਦਾ ਨਾਂਅ ਜਗਦੀਪ ਹੈ ਜੋ ਪੰਜਾਬ ਦੇ ਮਹਿਰਮਪੁਰ ਦੇ ਜੰਮਪਲ ਹਨ ਅਤੇ 21 ਸਾਲ ਦੀ ਉਮਰ 'ਚ ਯੂ. ਕੇ. ਆ ਗਏ ਸਨ, ਜਿਸ ਨੇ ਫ਼ੈਕਟਰੀਆਂ 'ਚ ਕੰਮ ਕੀਤਾ, ਇਕ ਦੁਕਾਨ ਵੀ ਚਲਾਈ ਅਤੇ ਹੁਣ ਲੋਕਾਂ ਨੂੰ ਡਰਾਈਵਿੰਗ ਸਿਖਾਉਣ ਦਾ ਕੰਮ ਕਰ ਰਿਹਾ ਹੈ | ਜਗਦੀਪ ਦਾ ਵਿਆਹ ਤਰੀਸ਼ ਨਾਲ ਹੋਇਆ ਜੋ ਨੌਟਿੰਘਮ 'ਚ ਸਮਾਜਿਕ ਮਾਮਲਿਆਂ ਬਾਰੇ ਵਕੀਲ ਹੈ | ਤਰੀਸ਼ ਦੇ ਮਾਪੇ ਐਾਗਲੋ-ਇੰਡੀਅਨ ਹਨ, ਜੋ 1950 ਦੇ ਕਰੀਬ ਕਲਕੱਤਾ ਤੋਂ ਯੂ. ਕੇ. ਆਏ ਸਨ | ਨਾਡੀਆ ਦਾ ਇਕ ਭਰਾ ਜੋ ਸਿਡਨੀ 'ਚ ਰਹਿੰਦਾ ਹੈ | ਨਾਡੀਆ ਦਾ ਕਹਿਣਾ ਹੈ ਕਿ ਉਹ ਨੌਟਿੰਘਮ ਦੀ ਪਹਿਲੀ ਬੀ. ਏ. ਐਮ. ਈ. ਸਾਂਸਦ ਹੈ | ਸਾਡਾ ਕੋਈ ਵੀ ਰਿਸ਼ਤੇਦਾਰ ਪੰਜਾਬ 'ਚ ਨਹੀਂ ਰਹਿੰਦਾ | 

ਪਿ੍ੰਸ ਹੈਰੀ ਅਤੇ ਵਿਲੀਅਮ ਦੇ ਰਿਸ਼ਤੇ ਨੂੰ ਲੈ ਕੇ ਛਪੀਆਂ ਖ਼ਬਰਾਂ ਦਾ ਦੋਵੇਂ ਭਰਾਵਾਂ ਵਲੋਂ ਖੰਡਨ

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੇ ਸ਼ਾਹੀ ਘਰਾਣੇ ਵਿਚ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਅੱਜ ਇਕ ਪਾਸੇ ਸ਼ਾਹੀ ਪਰਿਵਾਰ ਵਿਚਕਾਰ ਮੀਟਿੰਗਾਂ ਹੋ ਰਹੀਆਂ ਹਨ, ਦੂਜੇ ਪਾਸੇ ਬਰਤਾਨਵੀ ਮੀਡੀਆ 'ਚ ਵੱਡੇ ਰਾਜਕੁਮਾਰ ਵਿਲੀਅਮ ਵਲੋਂ ਛੋਟੇ ਰਾਜਕੁਮਾਰ ਹੈਰੀ ਤੇ ਧੌਾਸ ਜਮਾਉਣ ਦੀਆਂ ਛਪੀਆਂ ਖ਼ਬਰਾਂ ਨੂੰ ਲੈ ਕੇ ਦੋਵੇਂ ਭਰਾਵਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ, ਇਸ ਦਾ ਖੰਡਨ ਕੀਤਾ ਹੈ | ਡਿਊਕ ਆਫ਼ ਸੁਸੈਕਸ ਪਿ੍ੰਸ ਹੈਰੀ ਅਤੇ ਡਿਊਕ ਆਫ਼ ਕੈਂਬਿ੍ਜ਼ ਪਿ੍ੰਸ ਵਿਲੀਅਮ ਨੇ ਕਿਹਾ ਕਿ ਇਹ ਖ਼ਬਰਾਂ ਗ਼ਲਤ ਹਨ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089939961
Copyright © 2020, Panjabi Times. All rights reserved. Website Designed by Mozart Infotech