ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਰਾਸ਼ਟਰੀ

ਨਾਗਰਿਕਤਾ (ਸੋਧ) ਬਿੱਲ ਸੋਮਵਾਰ ਨੂੰ ਲੋਕ ਸਭਾ ’ਚ ਪੇਸ਼ ਕਰਨ ਦੀ ਤਿਆਰੀ

December 06, 2019 02:42 PM

ਨਵੀਂ ਦਿੱਲੀ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਗਰਿਕਤਾ (ਸੋਧ) ਬਿੱਲ 9 ਦਸੰਬਰ ਨੂੰ ਲੋਕ ਸਭਾ ’ਚ ਪੇਸ਼ ਹੋਣ ਦੀ ਸੰਭਾਵਨਾ ਹੈ। ਸਰਕਾਰੀ ਸੂਤਰਾਂ ਮੁਤਾਬਕ ਬਿੱਲ ’ਤੇ ਅਗਲੇ ਦਿਨ ਬਹਿਸ ਹੋ ਸਕਦੀ ਹੈ। ਕਾਂਗਰਸ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਹਨ। ਬਿੱਲ ਤਹਿਤ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ’ਚ ਰਹਿੰਦੇ ਗ਼ੈਰ ਮੁਸਲਮਾਨਾਂ ਨੂੰ ਤਸੀਹੇ ਮਿਲਣ ’ਤੇ ਮੁਲਕ ’ਚ ਨਾਗਰਿਕਤਾ ਦਿੱਤੀ ਜਾ ਸਕੇਗੀ। ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਬਿੱਲ ਦਾ ਵਿਰੋਧ ਕਰਨ ਵਾਲਿਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਘੱਟ ਗਿਣਤੀਆਂ ਨੂੰ ਰਾਹਤ ਦੇਵੇਗਾ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਾਨੂੰਨੀ ਢੰਗ ਨਾਲ ਭਾਰਤੀ ਨਾਗਰਿਕਤਾ ਲੈਣ ਵਾਲਿਆਂ ਨੂੰ ਹੀ ਤਰਜੀਹ ਦਿੱਤੀ ਜਾਵੇਗੀ ਅਤੇ ਗੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਵਿਅਕਤੀ ਘੁਸਪੈਠੀਏ ਹੋਣਗੇ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਕੋਈ ਵੀ ਮੁਲਕ ਘੁਸਪੈਠੀਆਂ ਨੂੰ ਸਵੀਕਾਰ ਨਹੀਂ ਕਰਦਾ ਹੈ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਨਾਗਰਿਕਤਾ (ਸੋਧ) ਬਿੱਲ ਨੂੰ ਗ਼ੈਰਸੰਵਿਧਾਨਕ ਅਤੇ ਵੰਡੀਆਂ ਪਾਉਣ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਲ ’ਤੇ ਨਜ਼ਰਸਾਨੀ ਲਈ ਇਹ ਸੰਸਦੀ ਕਮੇਟੀ ਕੋਲ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਬਿੱਲ ਡਾਕਟਰ ਬੀ ਆਰ ਅੰਬੇਡਕਰ ਦੇ ਸਿਧਾਂਤਾਂ ਖ਼ਿਲਾਫ਼ ਹੈ। ਉਧਰ ਸੀਪੀਆਈ ਨੇ ਕਿਹਾ ਕਿ ਸੋਧ ਬਿੱਲ ਭਾਰਤੀ ਨਾਗਰਿਕਤਾ ਦੇ ਮੁਹਾਂਦਰੇ ਨੂੰ ਬਦਲ ਕੇ ਰੱਖ ਦੇਵੇਗਾ। ਪਾਰਟੀ ਦੇ ਕੌਮੀ ਸਕੱਤਰੇਤ ਨੇ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਦੀ ਧਰਮ ਨਿਰਪੇਖ ਸੋਚ ਨੂੰ ਬਦਲ ਕੇ ਭਾਜਪਾ-ਆਰਐੱਸਐੱਸ ਦੇ ਨਾਪਾਕ ਇਰਾਦਿਆਂ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਰਥਿਕ ਮੰਦੀ ਨਾਲ ਸਿੱਝਣ ’ਚ ਨਾਕਾਮ ਰਹੀ ਹੈ ਜਿਸ ਕਰਕੇ ਉਹ ਅਜਿਹੇ ਤਰੀਕੇ ਅਪਣਾ ਕੇ ਲੋਕਾਂ ਨੂੰ ਭਰਮਾ ਰਹੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਇੰਦਰਾ ਜੈ ਸਿੰਘ ਦੀ ਟਿੱਪਣੀ ਤੋਂ ਪੀੜਤ ਪਰਿਵਾਰ ਖਫ਼ਾ

ਨਵੀਂ ਦਿੱਲੀ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਸ ਦੌਰਾਨ ਨਿਰਭਯਾ ਦੇ ਪਿਤਾ ਨੇ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਵੱਲੋਂ ਚਾਰਾਂ ਦੋਸ਼ੀਆਂ ਨੂੰ ਮੁਆਫ਼ ਕਰ ਦੇਣ ਦੇ ਸੁਝਾਅ ਉੱਤੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਦਿਲ ਸੋਨੀਆ ਗਾਂਧੀ ਦੇ ਦਿਲ ਜਿੰਨਾ ਵਿਸ਼ਾਲ ਨਹੀਂ ਹੈ। ਜ਼ਿਕਰਯੋਗ ਹੈ ਕਿ ਜੈ ਸਿੰਘ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਉਹ ਨਿਰਭਯਾ ਦੀ ਮਾਂ ਦੇ ਦਰਦ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦੀ ਹੈ ਅਤੇ ਉਨ੍ਹਾ ਨੂੰ

ਨਿਰਭਯਾ ਕੇਸ: ਦੋਸ਼ੀ ਦੇ ਨਾਬਾਲਗ ਹੋਣ ਬਾਰੇ ਪਟੀਸ਼ਨ ’ਤੇ ਸੁਣਵਾਈ ਭਲਕੇ

ਨਵੀਂ ਦਿੱਲੀ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਰਭਯਾ ਸਮੂਹਿਕ ਬਲਾਤਕਾਰ ਅਤੇ ਹੱਤਿਆ ਮਾਮਲੇ ਵਿੱਚ ਸ਼ਾਮਲ ਦੋਸ਼ੀ ਦੇ ਨਾਬਾਲਗ ਹੋਣ ਸਬੰਧੀ ਦਾਅਵੇ ਨੂੰ ਦਿੱਲੀ ਹਾਈ ਕੋਰਟ ਵੱਲੋਂ 19 ਦਸੰਬਰ ਨੂੰ ਰੱਦ ਕਰ ਦੇਣ ਦੇ ਫੈਸਲੇ ਨੂੰ ਉਸ ਵੱਲੋਂ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਪਟੀਸ਼ਨ ਉੱਤੇ ਸੁਣਵਾਈ 20 ਜਨਵਰੀ ਨੂੰ ਹੋਵੇਗੀ। ਦੋਸ਼ੀ ਪਵਨ ਕੁਮਾਰ ਗੁਪਤਾ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਘਟਨਾ ਸਮੇਂ ਉਹ ਨਾਬਾਲਗ ਸੀ। ਹਾਈ ਕੋਰਟ ਨੇ ਉਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਸੀ।

ਧਾਰਾ 370: ਤਿੰਨ ਕੇਂਦਰੀ ਮੰਤਰੀ ਜੰਮੂ ਪੁੱਜੇ; ਰਾਜਪਾਲ ਨਾਲ ਮੁਲਾਕਾਤ

ਜੰਮੂ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਮਗਰੋਂ ਲੋਕਾਂ ਨੂੰ ਪਰਚਾਉਣ ਲਈ ਤਿੰਨ ਕੇਂਦਰੀ ਮੰਤਰੀ ਅੱਜ ਇਥੇ ਪੁੱਜੇ। ਇਹ ਮੰਤਰੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਫਾਇਦਿਆਂ ਦੀ ਜਾਣਕਾਰੀ ਦੇਣਗੇ। ਅਗਲੇ ਛੇ ਦਿਨਾਂ ਦੌਰਾਨ ਕੁੱਲ 36 ਕੇਂਦਰੀ ਮੰਤਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ।
ਤਿੰਨ ਕੇਂਦਰੀ ਮੰਤਰੀ ਅਰਜੁਨ ਮੇਘਵਾਲ,

ਗ੍ਰਿਫ਼ਤਾਰ ਡੀਐੱਸਪੀ ਦਵਿੰਦਰ ਵੱਲੋਂ 2005 ’ਚ ਲਿਖਿਆ ਪੱਤਰ ਜਾਂਚ ਦੇ ਘੇਰੇ ’ਚ

ਨਵੀਂ ਦਿੱਲੀ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੰਟੈਲੀਜੈਂਸ ਬਿਊਰੋ ਨੂੰ ਜੰਮੂ ਕਸ਼ਮੀਰ ਪੁਲੀਸ ਦੇ ਗ੍ਰਿਫ਼ਤਾਰ ਕੀਤੇ ਡੀਐੱਸਪੀ ਦਵਿੰਦਰ ਸਿੰਘ ਦੇ ਵੱਲੋਂ ਸਾਲ 2005 ਦਾ ਲਿਖਿਆ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਉਸ ਨੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਅਤਿਵਾਦੀਆਂ ਵਿੱਚੋਂ ਇੱਕ ਨੂੰ ਪੱਤਰ ਲਿਖ ਕੇ ਦਿੱਤਾ ਹੋਇਆ ਸੀ ਕਿ ਇਸ ਨੂੰ ‘ਸੁਰੱਖਿਅਤ ਲਾਂਘਾ’ ਦਿੱਤਾ ਜਾਵੇ। ਕਸ਼ਮੀਰ ਤੋਂ ਆ ਰਹੇ ਇਹ ਅਤਿਵਾਦੀ ਦਿੱਲੀ ਪੁਲੀਸ ਨੇ ਦਿੱਲੀ-ਗੁਰੂਗ੍ਰਾਮ ਬਾਰਡਰ ਉੱਤੇ ਗ੍ਰਿਫ਼ਤਾਰ ਕਰ ਲਏ ਸਨ। ਇਸ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਦਵਿੰਦਰ ਹੋਰਨਾਂ ਅਤਿਵਾਦੀਆਂ ਦੀ ਵੀ ਸਹਾਇਤਾ ਕਰਦਾ ਰਿਹਾ ਹੈ। ਇਹ ਰਿਪੋਰਟ ਵੀ ਸਾਹਮਣੇ ਆਈ ਹੈ ਕਿ ਸੰਸਦ ਉੱਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੇ ਵੀ ਆਪਣੇ ਵਕੀਲ ਨੂੰ ਪੱਤਰ ਲਿਖ ਕੇ ਦਵਿੰਦਰ ਸਿੰਘ ਦੇ ਨਾਂਅ ਦਾ ਜ਼ਿਕਰ ਕੀਤਾ ਸੀ।

ਕਾਂਗਰਸ ਨੇ ਨੋਟੀਫਿਕੇਸ਼ਨ ਦੀ ਤੁਲਨਾ ਰੌਲਟ ਐਕਟ ਨਾਲ ਕੀਤੀ

ਨਵੀਂ ਦਿੱਲੀ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਆਗੂ ਪੀ ਚਿਦੰਬਰਮ ਨੇ ਇਸ ਦੀ ਨੁਕਤਾਚੀਨੀ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਲੋਕਾਂ ਅਤੇ ਸਰਕਾਰ ਵਿਚਕਾਰ ਪਾੜਾ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਐੱਨਐੱਸਏ ਤਹਿਤ ਦਿੱਲੀ ਪੁਲੀਸ ਕਮਿਸ਼ਨਰ ਨੂੰ ਅਧਿਕਾਰ ਦਿੱਤੇ ਜਾਣ ਦੀ ਤੁਲਨਾ ਬ੍ਰਿਟਿਸ਼ ਰਾਜ ਦੇ ਰੌਲਟ ਐਕਟ ਨਾਲ ਕੀਤੀ

ਕੇਂਦਰ ਦੀਵਾਲੀਆ ਹੋਣ ਦੇ ਕੰਢੇ: ਯਸ਼ਵੰਤ ਸਿਨਹਾ

ਅਹਿਮਦਾਬਾਦ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਜਪਾ ਦੇ ਸਾਬਕਾ ਆਗੂ ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਆਰਥਿਕ ਮੰਦੀ ਕਾਰਨ ਕੇਂਦਰ ਸਰਕਾਰ ‘ਦੀਵਾਲੀਆ ਹੋਣ ਦੇ ਕੰਢੇ’ ’ਤੇ ਖੜ੍ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸੈਕਟਰਾਂ ਵਿੱਚ ‘ਮੰਗ ਖ਼ਤਮ ਹੋਣ’ ਕਾਰਨ ਆਰਥਿਕਤਾ ਆਪਣੇ ਹੁਣ ਤੱਕ ਦੇ ‘ਸਭ ਤੋਂ ਮਾੜੇ ਸੰਕਟ’ ਵਿਚੋਂ ਲੰਘ ਰਹੀ ਹੈ।

ਟਕਸਾਲੀਆਂ ਵੱਲੋਂ ਬਾਦਲ ਪਰਿਵਾਰ ਦੇ ਗਲਬੇ ਨੂੰ ਖਤਮ ਕਰਨ ਲਈ ‘ਸਫ਼ਰ-ਏ-ਅਕਾਲੀ’ ਸ਼ੁਰੂ

ਨਵੀਂ ਦਿੱਲੀ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਸਮੇਤ ਟਕਸਾਲੀ ਅਕਾਲੀਆਂ ਨੂੰ ਇਕੱਠੇ ਕਰਕੇ ਬਾਦਲ ਪਰਿਵਾਰ ਦਾ ਸਿੱਖ ਸਿਆਸਤ ਤੋਂ ਗਲਬਾ ਖਤਮ ਕਰਨ ਖ਼ਾਤਰ ‘ਸਫ਼ਰ-ਏ-ਅਕਾਲੀ’ ਲਹਿਰ ਦਾ ਅਗਾਜ਼ ਅੱਜ ਇੱਥੋਂ ਕੀਤਾ ਗਿਆ। ਕੱਲ੍ਹ ਤੱਕ ਸਿਆਸੀ ਵਿਰੋਧੀਆਂ ਵਜੋਂ ਵਿਚਰਦੇ ਰਹੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ ਇੱਕੋ ਮੰਚ ਉਪਰ ਆ ਨਜ਼ਰ ਆਏ ਤੇ ਸਾਂਝੇ ‘ਸ਼ਰੀਕ’ ਬਣੇ ਬਾਦਲਾਂ ਨੂੰ ਨਿਸ਼ਾਨੇ ਉੱਤੇ ਲਿਆ।

ਗੋਆ ’ਚ ਸਕੂਲੀ ਵਿਦਿਆਰਥਣ ਦੇ ਸੀਏਏ ਵਿਰੋਧੀ ਭਾਸ਼ਨ ਨਾਲ ਸਿਆਸੀ ਪਾਰਾ ਚੜ੍ਹਿਆ

ਪਣਜੀ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਖ਼ਿਲਾਫ਼ ਸਕੂਲ ਦੀ ਵਿਦਿਆਰਥਣ ਵੱਲੋਂ ਦਿੱਤੇ ਗਏ ਭਾਸ਼ਨ ਨਾਲ ਗੋਆ ’ਚ ਸਿਆਸੀ ਪਾਰਾ ਚੜ੍ਹ ਗਿਆ ਹੈ। ਗੋਆ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੰਵਿਧਾਨ ਦੀ 70ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਇਹ ਵਾਕਿਆ ਵਾਪਰਿਆ। ਕਾਂਗਰਸ ਨੇ ਤਨਜ਼ ਕਸਦਿਆਂ ਸਿੱਖਿਆ ਡਾਇਰੈਕਟਰ ਵੰਦਨਾ ਰਾਓ ਨੂੰ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਵਿਧਾਨ ਬਾਰੇ ਸਬਕ ਪੜ੍ਹਾਉਣ। ਵੀਰਵਾਰ ਨੂੰ ਚਾਰ ਮਿੰਟ ਦੇ ਭਾਸ਼ਨ ਦੌਰਾਨ ਕਨਕੋਲਿਮ ਦੇ ਮਾਰੀਆ ਬੋਂਬੀਨੋ ਹਾਈ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਤਾਲੌਲੀਕਰ ਨੇ ਕਿਹਾ ਕਿ ਸੀਏਏ ਸੰਵਿਧਾਨ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਦਾ ਘਾਣ ਕਰਨ ਵਾਲਾ ਹੈ। ਗੋਆ ਦੇ ਐਡਵੋਕੇਟ ਜਨਰਲ ਦੇਵੀਦਾਸ ਪੰਗਮ ਦੀ ਹਾਜ਼ਰੀ ’ਚ ਦਿੱਤੇ ਭਾਸ਼ਨ ਦੌਰਾਨ ਵਿਦਿਆਰਥਣ ਨੇ ਕਿਹਾ,‘‘ਸੀਏਏ ਮੁਸਲਮਾਨਾਂ ਨਾਲ ਵਿਤਕਰਾ ਕਰਨ ਵਾਲਾ ਹੈ। ਮੁਲਕ ਸੜ ਰਿਹਾ ਹੈ।

ਪੰਜ ਮਹੀਨੇ ਬਾਅਦ ਕਸ਼ਮੀਰ ’ਚ ਮੋਬਾਈਲ ਤੇ ਇੰਟਰਨੈੱਟ ਸੇਵਾ ਬਹਾਲ

ਜੰਮੂ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੰਜ ਮਹੀਨੇ ਮਗਰੋਂ ਅੱਜ ਘਾਟੀ ’ਚ ਪ੍ਰੀਪੇਡ ਮੋਬਾਈਲ ਸੇਵਾਵਾਂ ਤੇ ਪੋਸਟਪੇਡ ਕੁਨੈਕਸ਼ਨਾਂ ’ਤੇ 2ਜੀ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਹੈ। ਪੋਸਟਪੇਡ ਕੁਨੈਕਸ਼ਨਾਂ ’ਤੇ 2ਜੀ ਇੰਟਰਨੈੱਟ ਸੇਵਾ ਕਸ਼ਮੀਰ ਦੇ ਸਿਰਫ਼ ਦੋ ਜ਼ਿਲ੍ਹਿਆਂ ਕੁਪਵਾੜਾ ਤੇ ਬਾਂਦੀਪੋਰਾ ’ਚ ਹੀ ਬਹਾਲ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪ੍ਰੀਪੇਡ ਮੋਬਾਈਲ ਫੋਨ ’ਤੇ ਕਾਲ ਕਰਨ ਤੇ ਐੱਸਐੱਮਐੱਸ ਭੇਜਣ

ਇਸਰੋ ਵੱਲੋਂ ਸੰਚਾਰ ਉਪਗ੍ਰਹਿ ਜੀਸੈਟ-30 ਲਾਂਚ

ਬੰਗਲੁਰੂ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਨੇ ਲੰਘੀ ਦੇਰ ਰਾਤ ਫਰੈਂਚ ਗੁਆਨਾ ਤੋਂ ਆਪਣਾ ਉੱਚ ਸਮਰੱਥਾ ਵਾਲਾ ਸੰਚਾਰ ਉੱਪਗ੍ਰਹਿ ਜੀਸੈਟ 30 ਸਫ਼ਲਤਾ ਨਾਲ ਲਾਂਚ ਕੀਤਾ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਇਹ ਜਾਣਕਾਰੀ ਦਿੱਤੀ।

ਚਾਰੋਂ ਦੋਸ਼ੀਆਂ ਲਈ ਮੌਤ ਦੇ ਨਵੇਂ ਵਾਰੰਟ ਜਾਰੀ

ਨਵੀਂ ਦਿੱਲੀ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਦੀ ਅਦਾਲਤ ਨੇ ਅੱਜ ਨਿਰਭਯਾ ਸਮੂਹਿਕ ਜਬਰ-ਜਨਾਹ ਤੇ ਕਤਲ ਕੇਸ ’ਚ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ ਛੇ ਵਜੇ ਫਾਂਸੀ ਦੇਣ ਸਬੰਧੀ ਨਵੇਂ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਨੇ ਇਸ ਕੇਸ ਦੇ ਦੋਸ਼ੀ ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਅੱਜ ਮੌਤ ਦੀ ਸਜ਼ਾਯਾਫ਼ਤਾ ਮੁਕੇਸ਼ ਦੀ ਉਸ ਅਪੀਲ ’ਤੇ ਸੁਣਵਾਈ ਕਰ ਰਹੇ ਸੀ ਜਿਸ ’ਚ ਉਸ ਨੇ ਫਾਂਸੀ ਦੇਣ ਲਈ ਤੈਅ 22 ਜਨਵਰੀ ਦੀ ਤਰੀਕ ਅੱਗੇ ਪਾਉਣ ਦੀ ਅਪੀਲ ਕੀਤੀ ਸੀ।

ਦਿੱਲੀ ਚੋਣਾਂ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਵਿਧਾਨ ਸਭਾ ਲਈ 8 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ’ਚ 57 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ‘ਆਪ’ ਤੋਂ ਬਾਗ਼ੀ ਹੋਏ ਕਪਿਲ ਮਿਸ਼ਰਾ ਨੂੰ ਵੀ ਟਿਕਟ ਦਿੱਤੀ ਗਈ ਹੈ ਤੇ ਦੋ ਸਿੱੱਖ ਉਮੀਦਵਾਰ ਆਰਪੀ ਸਿੰਘ (ਰਾਜਿੰਦਰ ਨਗਰ ਹਲਕਾ) ਤੇ ਇਮਰਤ ਸਿੰਘ (ਜੰਗਪੁਰਾ) ਵੀ ਮੈਦਾਨ ਵਿੱਚ ਉਤਾਰੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਹਲਕਿਆਂ ਦੀ ਵੰਡ ਦੇ ਚੱਲ ਰਹੇ ਰੇੜਕੇ ਕਾਰਨ ਉਨ੍ਹਾਂ ਸੰਭਾਵੀ ਹਲਕਿਆਂ ਨੂੰ ਅਜੇ ਖਾਲੀ ਛੱਡਿਆ ਗਿਆ ਹੈ। ਦਿੱਲੀ ਭਾਜਪਾ ਦੇ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਹਾਜ਼ਰੀ ’ਚ ਉਮੀਦਵਾਰਾਂ ਦਾ ਐਲਾਨ ਕੀਤਾ। ਮੌਜੂਦਾ ਵਿਧਾਇਕਾਂ ਵਜਿੰਦਰ ਗੁਪਤਾ (ਰੋਹਿਣੀ ਹਲਕਾ), ਓਪੀ ਸ਼ਰਮਾ (ਵਿਸ਼ਵਾਸ ਨਗਰ) ਤੇ ਜਗਦੀਸ਼ ਪ੍ਰਧਾਨ (ਮੁਸਤਫ਼ਾਬਾਦ) ਸਮੇਤ ਸਾਬਕਾ ਮੇਅਰ ਰਵਿੰਦਰ ਗੁਪਤਾ (ਮਟੀਆ ਮਹਿਲ) ਤੇ ਯੋਗਿੰਦਰ ਚੰਡੋਲੀਆ (ਕਰੋਲ ਬਾਗ਼) ਨੂੰ ਟਿਕਟ ਦੇਣ ਦੇ ਨਾਲ-ਨਾਲ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਨੁਸੂਚਿਤ ਜਾਤੀ ਦੇ 11 ਤੇ ਚਾਰ ਔਰਤਾਂ ਨੂੰ ਵੀ ਇਸ ਸੂਚੀ ਵਿੱਚ ਥਾਂ ਦਿੱਤੀ ਗਈ ਹੈ।

ਆਰਐੱਸਐੱਸ ਹੁਣ ਆਬਾਦੀ ’ਤੇ ਕਾਬੂ ਪਾਉਣ ਉੱਪਰ ਦੇਵੇਗਾ ਜ਼ੋਰ

ਮੁਰਾਦਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਦੇ ਏਜੰਡੇ ’ਤੇ ਹੁਣ ਮਥੁਰਾ ਜਾਂ ਕਾਸ਼ੀ ਨਹੀਂ ਹਨ। ਆਰਐੱਸਐੱਸ ਵੱਲੋਂ ਹੁਣ ਆਬਾਦੀ ’ਤੇ ਕੰਟਰੋਲ ਲਈ ਜ਼ੋਰ ਦਿੱਤਾ ਜਾਵੇਗਾ। ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਇਥੇ ਆਪਣੇ ਦੌਰੇ ਦੌਰਾਨ ਕਿਹਾ ਕਿ ਸਰਕਾਰ ਨੂੰ ਪਰਿਵਾਰ ’ਚ ਦੋ ਬੱਚਿਆਂ ਦਾ ਕਾਨੂੰਨ ਲਿਆਉਣਾ ਚਾਹੀਦਾ ਹੈ ਤਾਂ ਜੋ ਮੁਲਕ ਦਾ ਸਹੀ ਢੰਗ ਨਾਲ ਵਿਕਾਸ ਯਕੀਨੀ ਬਣਾਇਆ ਜਾ ਸਕੇ। 

ਮੁੰਬਈ ਬੰਬ ਧਮਾਕਿਆਂ ਦਾ ‘ਲਾਪਤਾ’ ਦੋਸ਼ੀ ਕਾਨਪੁਰ ਤੋਂ ਗ੍ਰਿਫ਼ਤਾਰ

ਮੁੰਬਈ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ 1993 ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਜਲੀਸ ਅਨਸਾਰੀ, ਜੋ ਪੈਰੋਲ ਦੌਰਾਨ ‘ਲਾਪਤਾ’ ਹੋ ਗਿਆ ਸੀ, ਨੂੰ ਪੁਲੀਸ ਨੇ ਕਾਨਪੁਰ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁੰਬਈ ਦਾ ਵਸਨੀਕ ਅਨਸਾਰੀ (68) ਰਾਜਸਥਾਨ ਜੇਲ੍ਹ 

ਦਲਾਈ ਲਾਮਾ ਨੇ ਨਿਤੀਸ਼ ਕੁਮਾਰ ਦੇ ਘਰ ਫੇਰੀ ਪਾਈ

ਪਟਨਾ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਅੱਜ ਇਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮਿਲੇ। ਦਲਾਈ ਲਾਮਾ ਨੇ ਇਸ ਮੌਕੇ ਅਮਨ ਤੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਲਾਵਤਨ ਬੋਧੀ ਦਰਵੇਸ਼ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ। ਦਲਾਈ ਲਾਮਾ ਨੇ ਮਗਰੋਂ ਹੋਰਨਾਂ ਬੋਧੀਆਂ ਨਾਲ ਮੁੱਖ ਮੰਤਰੀ ਦੀ 

ਸੀਏਏ: ਕੇਰਲਾ ਸਰਕਾਰ ਤੋਂ ਰਿਪੋਰਟ ਮੰਗਾਂਗਾ: ਰਾਜਪਾਲ

ਨਵੀਂ ਦਿੱਲੀ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਸੋਧੇ ਹੋਏ ਨਾਗਰਿਕਤਾ ਐਕਟ (ਸੀਏਏ) ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕਰਨ ਵਾਲੀ ਐੱਲਡੀਐੱਫ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਅੱਜ ਕਿਹਾ ਕਿ ਉਹ ਇਸ ਪੇਸ਼ਕਦਮੀ ਬਾਰੇ ਉਨ੍ਹਾਂ ਨੂੰ ਹਨੇਰੇ ’ਚ ਰੱਖਣ ਲਈ ਸਰਕਾਰ ਤੋਂ ਰਿਪੋਰਟ ਮੰਗਣਗੇ। ਰਾਜਪਾਲ ਇਥੇ ਕੇਰਲ ਹਾਊਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਰਾਜਪਾਲ ਨੇ ਮੁੱਖ ਮੰਤਰੀ 

ਅਜੇ ਸਿਆਸੀ ਪਾਰਟੀ ਬਣਾਉਣ ਦਾ ਕੋਈ ਇਰਾਦਾ ਨਹੀਂ: ਆਜ਼ਾਦ

ਨਵੀਂ ਦਿੱਲੀ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਅੱਜ ਕਿਹਾ ਕਿ ਉਹ ਕੋਈ ਸਿਆਸੀ ਪਾਰਟੀ ਬਣਾਉਣ ਬਾਰੇ ਫੈਸਲਾ ਅਜੇ ਬਾਅਦ ਵਿੱਚ ਲੈਣਗੇ ਕਿਉਂਕਿ ਹਾਲ ਦੀ ਘੜੀ ਉਨ੍ਹਾਂ ਦਾ ਸਾਰਾ ਧਿਆਨ ‘ਕਾਲੇ ਕਾਨੂੰਨ’ (ਸੀਏਏ) ਖਿਲਾਫ਼ ਲੜਾਈ ਲੜਨ ਵੱਲ ਹੈ। ਵੀਰਵਾਰ ਰਾਤ ਨੂੰ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਏ ਆਜ਼ਾਦ ਅੱਜ ਇਥੇ ਇੰਡੀਅਨ ਵਿਮੈੱਨ ਪ੍ਰੈਸ ਕੋਰ’ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਆਜ਼ਾਦ ਨੇ ਕਿਹਾ ਕਿ ਭੀਮ ਆਰਮੀ ਸੋਧੇ ਹੋਏ ਨਾਗਰਿਕਤਾ ਕਾਨੂੰਨ ਖਿਲਾਫ਼ ਲੜਾਈ ਜਾਰੀ ਰੱਖੇਗੀ। ਉਨ੍ਹਾਂ ਕਿਹਾ, ‘ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਹੈ। ਕੋਈ ਕਿਤੇ ਨਹੀਂ ਜਾਏਗਾ, ਸਾਰੇ ਇਥੇ ਹੀ ਰਹਿਣਗੇ।’ ਆਜ਼ਾਦ ਨੇ ਕਿਹਾ, ‘ਅਦਾਲਤ ਨੇ ਮੇਰੀ ਆਜ਼ਾਦੀ ਖੋਹ ਲਈ ਹੈ

ਦਵਿੰਦਰ ਸਿੰਘ ਨੂੰ ‘ਖਾਮੋਸ਼’ ਕਰਨ ਲਈ ਜਾਂਚ ਐੱਨਆਈਏ ਨੂੰ ਸੌਂਪੀ: ਰਾਹੁਲ

ਨਵੀਂ ਦਿੱਲੀ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਨੇ ਜੰਮੂ ਤੇ ਕਸ਼ਮੀਰ ਦੇ ਡੀਐੱਸਪੀ ਦਵਿੰਦਰ ਸਿੰਘ ਦੀ ਸ਼ਮੂਲੀਅਤ ਵਾਲੇ ਕੇਸ ਦੀ ਛੇ ਮਹੀਨਿਆਂ ਅੰਦਰ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ 2019 ਪੁਲਵਾਮਾ ਦਹਿਸ਼ਤੀ ਹਮਲੇ ਤੇ ਦਵਿੰਦਰ ਸਿੰਘ ਦੀ ਇਸ ਵਿਚਲੀ ਭੂਮਿਕਾ ਦੀ ਵੀ ਨਵੇਂ ਸਿਰੇ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਜਦੋਂ ਪੁਲਵਾਮਾ ਹਮਲਾ ਹੋਇਆ, ਦਵਿੰਦਰ ਸਿੰਘ ਉਸ ਮੌਕੇ ਜ਼ਿਲ੍ਹੇ ਵਿਚ ਡੀਐੱਸਪੀ ਵਜੋਂ ਤਾਇਨਾਤ ਸੀ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪਣ ਪਿੱਛੇ ਮੁੱਖ ਮੰਤਵ ਦਵਿੰਦਰ ਸਿੰਘ ਨੂੰ ‘ਖ਼ਾਮੋਸ਼’ ਕਰਨਾ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਧਾਰੀ ਚੁੱਪੀ ’ਤੇ ਵੀ ਸਵਾਲ ਉਠਾਏ। ਚੇਤੇ ਰਹੇ ਕਿ ਡੀਐੱਸਪੀ ਦਵਿੰਦਰ ਸਿੰਘ ਨੂੰ ਲੰਘੇ ਦਿਨੀਂ ਹਿਜ਼ਬੁਲ ਮੁਜਾਹਿਦੀਨ ਦੇ ਦੋ ਦਹਿਸ਼ਤਗਰਦਾਂ ਨਾਲ ਦੱਖਣੀ ਕਸ਼ਮੀਰ ਦੇ ਕੁਲਗਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਰਾਹੁਲ ਤੇ ਲਾਲੂ ਦੇਸ਼ ਵਾਸੀਆਂ ਨੂੰ ਗੁਮਰਾਹ ਨਾ ਕਰਨ: ਸ਼ਾਹ

ਪਟਨਾ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਤੇ ਲਾਲੂ ਪ੍ਰਸਾਦ ਯਾਦਵ ਨਾਗਰਿਕਤਾ ਸੋਧ ਕਾਨੂੰਨ ’ਤੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰਨ ਅਤੇ ਇਸ ਕਾਨੂੰਨ ਤਹਿਤ ਕਿਸੇ ਦੀ ਨਾਗਰਿਕਤਾ ਨਹੀਂ ਖੋਹੀ ਜਾ ਰਹੀ।

ਪੀਐੱਮਸੀ ਬੈਂਕ ਘੁਟਾਲਾ: ਪ੍ਰਮੋਟਰਾਂ ਨੂੰ ਜੇਲ੍ਹ ’ਚੋਂ ਘਰ ਤਬਦੀਲ ਕਰਨ ਦੇ ਫ਼ੈਸਲੇ ’ਤੇ ਰੋਕ

ਨਵੀਂ ਦਿੱਲੀ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਨੇ ਐੱਚਡੀਆਈਐੱਲ ਦੇ ਪ੍ਰਮੋਟਰਾਂ ਰਾਕੇਸ਼ ਵਧਾਵਨ ਅਤੇ ਸਾਰੰਗ ਵਧਾਵਨ (ਪਿਓ-ਪੁੱਤਰ) ਨੂੰ ਆਰਥਰ ਰੋਡ ਜੇਲ੍ਹ ਤੋਂ ਉਨ੍ਹਾਂ ਦੇ ਘਰ ਤਬਦੀਲ ਕਰਨ ਦੇ ਬੰਬਈ ਹਾਈ ਕੋਰਟ ਦੇ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਹੈ। ਚੀਫ਼ ਜਸਟਿਸ ਐੱਸ ਏ ਬੋਬੜੇ ਅਤੇ ਜਸਟਿਸ ਬੀ ਆਰ ਗਵਈ ਤੇ ਸੂਰਿਆ ਕਾਂਤ ’ਤੇ ਆਧਾਰਿਤ ਬੈਂਚ ਨੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਦਾ ਨੋਟਿਸ ਲਿਆ ਜਿਸ ’ਚ ਕਿਹਾ ਗਿਆ ਕਿ ਦੋਹਾਂ ਨੂੰ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089938622
Copyright © 2020, Panjabi Times. All rights reserved. Website Designed by Mozart Infotech