ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਰਾਸ਼ਟਰੀ

ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

December 07, 2019 01:06 PM

ਹੈਦਰਾਬਾਦ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੌਜਵਾਨ ਵੈਟਰਨਰੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਅੱਜ ਸੁਵੱਖਤੇ ਇਥੇ ਪੁਲੀਸ ਨਾਲ ਹੋਏ ਕਥਿਤ ਮੁਕਾਬਲੇ ਦੌਰਾਨ ਮਾਰ ਮੁਕਾਇਆ ਗਿਆ। ਚਾਰੋਂ ਮੁਲਜ਼ਮਾਂ ਨੂੰ 25 ਵਰ੍ਹਿਆਂ ਦੀ ਡਾਕਟਰ ਨਾਲ ਜਬਰ-ਜਨਾਹ ਮਗਰੋਂ ਉਸ ਦੀ ਹੱਤਿਆ ਕਰਕੇ ਸਾੜਨ ਦੇ ਦੋਸ਼ ਹੇਠ 29 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ ਸੱਤ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁਕਾਬਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਹੈਵਾਨੀਅਤ ਦੀ ਇਸ ਘਟਨਾ ਨੇ ਪੂਰੇ ਮੁਲਕ ਨੂੰ 16 ਦਸੰਬਰ 2012 ਦੇ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ (ਨਿਰਭਯਾ ਕਾਂਡ) ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਹੈਦਰਾਬਾਦ ’ਚ ਔਰਤ ਨਾਲ ਜਬਰ-ਜਨਾਹ ਮਗਰੋਂ ਪੂਰੇ ਮੁਲਕ ’ਚ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਦੋਸ਼ੀਆਂ ਨੂੰ ਫੜ ਕੇ ਤੁਰੰਤ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਪੁਲੀਸ ਮੁਤਾਬਕ ਮੁਕਾਬਲਾ ਤੜਕੇ ਪੌਣੇ 6 ਅਤੇ ਸਵਾ 6 ਵਜੇ ਦੇ ਵਿਚਕਾਰ ਹੋਇਆ ਜਦੋਂ 20 ਤੋਂ 24 ਸਾਲ ਦੇ ਮੁਲਜ਼ਮਾਂ ਨੂੰ ਹੈਦਰਾਬਾਦ ਨੇੜੇ ਮੌਕਾ-ਏ-ਵਾਰਦਾਤ ’ਤੇ ਲਿਆਂਦਾ ਗਿਆ ਸੀ ਤਾਂ ਜੋ ਘਟਨਾ ਬਾਬਤ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਪੁਲੀਸ ਨੇ ਕਿਹਾ ਕਿ ਮੁਲਜ਼ਮ ਭਾਵੇਂ ਹਿਰਾਸਤ ’ਚ ਸਨ ਪਰ ਉਨ੍ਹਾਂ ਦੇ ਹੱਥਕੜੀਆਂ ਨਹੀਂ ਲੱਗੀਆਂ ਹੋਈਆਂ ਸਨ। ਸਾਈਬਰਾਬਾਦ ਪੁਲੀਸ ਕਮਿਸ਼ਨਰ ਸੀ ਵੀ ਸਜਨਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਮੁਲਜ਼ਮਾਂ ਨੇ ਉਨ੍ਹਾਂ ਨਾਲ ਆਏ ਪੁਲੀਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਕੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਹੋਰ ਪੁਲੀਸ ਵਾਲਿਆਂ ਨੇ ਉਨ੍ਹਾਂ ’ਤੇ ਜਵਾਬੀ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਮੁਹੰਮਦ ਆਰਿਫ਼ ਨੇ ਸਭ ਤੋਂ ਪਹਿਲਾਂ ਗੋਲੀਆਂ ਚਲਾਈਆਂ ਅਤੇ ਵਾਰਦਾਤ ਵਾਲੀ ਥਾਂ ’ਤੇ ਗਈ 10 ਮੈਂਬਰੀ ਪੁਲੀਸ ਟੀਮ ਉਪਰ ਮੁਲਜ਼ਮਾਂ ਨੇ ਪੱਥਰਾਂ ਅਤੇ ਲਾਠੀਆਂ ਨਾਲ ਹਮਲਾ ਕੀਤਾ। ਪੁਲੀਸ ਨੇ ਪਹਿਲਾਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਪੁਲੀਸ ਨੇ ਜਵਾਬ ’ਚ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਖੋਹੇ ਗਏ ਹਥਿਆਰ ‘ਅਨਲਾਕ’ ਸਨ। ਪੁਲੀਸ ਕਮਿਸ਼ਨਰ ਮੁਤਾਬਕ ਮੁਲਜ਼ਮਾਂ ਦੇ ਹਮਲੇ ’ਚ ਇਕ ਸਬ-ਇੰਸਪੈਕਟਰ ਅਤੇ ਸਿਪਾਹੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ,‘‘ਪੁਲੀਸ ਅਧਿਕਾਰੀਆਂ ਨੇ ਸੰਜਮ ਵਰਤਦਿਆਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਗੋਲੀਆਂ ਚਲਾਉਣਾ ਅਤੇ ਹਮਲੇ ਕਰਨਾ ਜਾਰੀ ਰੱਖਿਆ। ਸਾਡੇ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ’ਚ ਗੋਲੀਆਂ ਚਲਾਈਆਂ ਤਾਂ ਚਾਰੋਂ ਮੁਲਜ਼ਮ ਮਾਰੇ ਗਏ।’’
ਮੁਕਾਬਲੇ ਦੇ ਵੇਰਵੇ ਦਿੰਦਿਆਂ ਸਜਨਾਰ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਗੁਨਾਹ ਕਬੂਲੇ ਜਾਣ ਮਗਰੋਂ ਉਨ੍ਹਾਂ ਨੂੰ ਵਾਰਦਾਤ ਵਾਲੀ ਥਾਂ ਤੋਂ ਸੈਲਫੋਨ ਅਤੇ ‘ਹੋਰ ਵਸਤਾਂ’ ਬਰਾਮਦ ਕਰਾਉਣ ਲਈ ਲਿਜਾਇਆ ਗਿਆ ਸੀ। ਮੈਡੀਕਲ ਟੀਮ ਮੌਕੇ ’ਤੇ ਪਹੁੰਚੀ ਅਤੇ ਇਕ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਦਾ ਮਹਿਬੂਬਨਗਰ ਜ਼ਿਲ੍ਹੇ ਦੇ ਹਸਪਤਾਲ ’ਚ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਕਾਰਵਾਈ ਦਾ ਬਚਾਅ ਕਰਦਿਆਂ ਬੰਗਲੂਰੂ ਪੁਲੀਸ ਕਮਿਸ਼ਨਰ ਭਾਸਕਰ ਰਾਓ ਨੇ ਕਿਹਾ ਕਿ ਹਾਲਾਤ ਨੂੰ ਦੇਖਦਿਆਂ ਇਹ ‘ਸਹੀ ਅਤੇ ਸਮੇਂ ਮੁਤਾਬਕ’ ਕਦਮ ਸੀ। ਮੁਕਾਬਲੇ ਵਾਲੀ ਥਾਂ ’ਤੇ ਇਕੱਠੇ ਹੋਏ ਲੋਕਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੇ ਪੱਖ ’ਚ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਕੁਝ ਵਿਅਕਤੀ ਪੁਲੀਸ ਮੁਲਾਜ਼ਮਾਂ ਨੂੰ ਮਠਿਆਈਆਂ ਵੀ ਵੰਡਦੇ ਅਤੇ ਆਤਿਸ਼ਬਾਜ਼ੀ ਚਲਾਉਂਦੇ ਦੇਖੇ ਗਏ। ਮਹਿਲਾ ਦੇ ਪਿਤਾ ਅਤੇ ਧੀ ਨੇ ਕਿਹਾ ਕਿ ਉਹ ਮੁਲਜ਼ਮਾਂ ਦੇ ਮੁਕਾਬਲੇ ਤੋਂ ਖੁਸ਼ ਹਨ ਅਤੇ ਉਨ੍ਹਾਂ ਤਿਲੰਗਾਨਾ ਸਰਕਾਰ ਤੇ ਪੁਲੀਸ ਦਾ ਧੰਨਵਾਦ ਕੀਤਾ। ਪਿਤਾ ਨੇ ਮੀਡੀਆ ਨੂੰ ਦੱਸਿਆ,‘‘ਅਸੀਂ ਟੀਵੀ ’ਤੇ ਮੁਕਾਬਲੇ ਦੀ ਖ਼ਬਰ ਦੇਖੀ। ਅਸੀਂ ਇਸ ਤੋਂ ਖੁਸ਼ ਹਾਂ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਸਾਡਾ ਸਾਥ ਦਿੱਤਾ। ਮੇਰੀ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ।’’ ਪੀੜਤਾ ਦੀ ਭੈਣ ਨੇ ਆਸ ਜਤਾਈ ਕਿ ਇਹ ਮੁਕਾਬਲਾ ਅਜਿਹਾ ਘਿਨਾਉਣਾ ਜੁਰਮ ਕਰਨ ਵਾਲਿਆਂ ਲਈ ਮਿਸਾਲ ਬਣੇਗਾ ਅਤੇ ਉਹ ਡਰਨਗੇ।’’ ਕੌਮੀ ਮਹਿਲਾ ਕਮਿਸ਼ਨ ਮੁਖੀ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਇਸ ਗੱਲੋਂ ਖੁਸ਼ ਹੈ ਕਿ ਸਾਰੇ ਸਾਜ਼ਿਸ਼ਘਾੜੇ ਮਾਰੇ ਗਏ ਹਨ ਪਰ ਇਨਸਾਫ਼ ਕਾਨੂੰਨ ਰਾਹੀਂ ਹੀ ਹੋਣਾ ਚਾਹੀਦਾ ਹੈ। ਨਿਰਭਯਾ ਦੀ ਮਾਂ ਨੇ ਵੀ ਕਿਹਾ ਹੈ ਕਿ ਪੀੜਤਾ ਨੂੰ ਇਨਸਾਫ਼ ਮਿਲ ਗਿਆ ਹੈ ਜਦਕਿ ਨਿਰਭਯਾ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਟੋਰੀ ਲੀਡਰਸਿ਼ਪ ਦੌੜ ਤੋਂ ਪਾਸੇ ਹਟੇ ਚਾਰੈਸਟ

ਓਟਵਾ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਮੰਗਲਵਾਰ ਨੂੰ ਜਾਰੀ ਕੀਤੇ ਗਏ ਇਸ ਬਿਆਨ ਅਨੁਸਾਰ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਹੁਣ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਨਹੀਂ ਲੈਣਗੇ। ਚਾਰੈਸਟ ਨੇ ਆਪਣੇ ਇਸ ਫੈਸਲੇ ਦਾ ਕਾਰਨ ਦੱਸਦਿਆਂ ਆਖਿਆ ਕਿ 1998 ਵਿੱਚ ਜਦੋਂ ਉਨ੍ਹਾਂ ਪਾਰਟੀ ਛੱਡੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕੰਜ਼ਰਵੇਟਿਵ ਪਾਰਟੀ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੋਈਆਂ ਹਨ ਤੇ ਲੀਡਰਸਿ਼ਪ ਦੌੜ ਦੇ ਨਿਯਮ ਵੀ ਕਾਫੀ ਸਖ਼ਤ ਹੋ ਗਏ ਹਨ। ਇਸ ਤੋਂ ਇਲਾਵਾ ਉਹ ਆਪਣੇ ਪਰਿਵਾਰ ਵਿੱਚ ਕਾਫੀ ਖੁਸ਼ ਹਨ। ਚਾਰੈਸਟ ਨੇ ਇਸ ਬਿਆਨ ਵਿੱਚ ਆਖਿਆ ਕਿ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਹ ਇਸ ਫੈਸਲੇ ਉੱਤੇ ਪਹੁੰਚੇ ਹਨ ਕਿ ਇਸ ਲੀਡਰਸਿ਼ਪ ਦੌੜ ਵਿੱਚ ਉਹ ਹਿੱਸਾ ਨਹੀਂ ਲੈਣਗੇ। 

ਕੇਜਰੀਵਾਲ ਨੂੰ ਨਾਮਜ਼ਦਗੀ ਭਰਨ ਲਈ 6 ਘੰਟੇ ਉਡੀਕਣਾ ਪਿਆ

ਨਵੀਂ ਦਿੱਲੀ ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਨਵੀਂ ਦਿੱਲੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਪੇਸ਼ ਕੀਤਾ ਹੈ। ਇਸ ਦੇ ਲਈ ਉਹਨਾਂ ਨੂੰ ਰਿਟਰਨਿੰਗ ਅਫਸਰ ਦੇ ਦਫਤਰ ਅੱਗੇ ਕਰੀਬ ਛੇ ਘੰਟੇ ਉਡੀਕ ਕਰਨੀ ਪਈ। ਆਮ ਆਦਮੀ ਪਾਰਟੀ ਨੇ ਇਸ ਦੇ ਪਿੱਛੇ ਇੱਕ ਸਾਜਿਸ਼ ਦੀ ਗੱਲ ਕਹੀ ਤੇ ਪੁੱਛਿਆ ਹੈ ਕਿ ਕੀ ਅਸੀਂ ਕਦੇ ਕਿਸੇ ਹੋਰ ਮੁੱਖ ਮੰਤਰੀ ਨੂੰ ਇੰਝ ਉਡੀਕ ਕਰਦਿਆਂ ਵੇਖਿਆ ਹੈ?

ਰੇਲਵੇ ਦੇ ਈ-ਟਿਕਟਿੰਗ ਰੈਕੇਟ ਦਾ ਪਰਦਾ ਫਾਸ਼

ਨਵੀਂ ਦਿੱਲੀ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਰੇਲਵੇ ਸੁਰੱਖਿਆ ਫੋਰਸ (ਆਰ ਪੀ ਐੱਫ) ਨੇ ਈ-ਟਿਕਟਿੰਗ ਰੈਕਟ ਦਾ ਪਰਦਾ ਫਾਸ਼ ਕੀਤਾ ਹੈ। ਇਸ ਰੈਕਟ ਦੀ ਤਾਰ ਪਾਕਿਸਤਾਨ, ਬੰਗਲਾ ਦੇਸ਼ ਤੇ ਡੁਬਈ ਨਾਲ ਜੁੜੀ ਨਿਕਲੀ ਹੈ। ਇਸ ਸੰਬੰਧ ਵਿੱਚ ਆਰ ਪੀ ਐਫ ਨੇ ਝਾਰਖੰਡ ਦੇ ਇਕ ਸਾਫਟਵੇਅਰ ਡਿਵੈਲਪਰ ਗੁਲਾਮ ਮੁਸਤਫ਼ਾ ਨੂੰ ਗ੍ਰਿਫਤਾਰ ਕੀਤਾ ਹੈ। ਆਰ ਪੀ ਐਫ ਡੀ ਜੀ ਅਰੁਣ ਕੁਮਾਰ ਨੇ ਇਸ ਪਿਛੇ ਟੈਰਰ ਫੰਡਿੰਗ ਦਾ ਸ਼ੱਕ ਪ੍ਰਗਟ ਕੀਤਾ ਹੈ।

ਸਿੱਖ ਵਿਰੋਧੀ ਦੰਗਿਆਂ ਦੇ 10 ਕੇਸਾਂ 'ਚ ਦੁਬਾਰਾ ਸਮੀਖਿਆ ਹੋਵੇਗੀ

ਕਾਨਪੁਰ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਉੱਤਰ ਪ੍ਰਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਦੀ ਫਾਈਨਲ ਰਿਪੋਰਟ ਲਾ ਕੇ ਬੰਦ ਕੀਤੇ ਗਏ 10 ਕੇਸਾਂ ਦੀ ਦੁਬਾਰਾ ਸਮੀਖਿਆ ਹੋਵੇਗੀ। ਕੱਲ੍ਹ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੇ ਮੁਖੀ ਸਾਬਕਾ ਡੀ ਜੀ ਅਤੁਲ ਕੁਮਾਰ ਨੇ ਇਸ ਦੀ ਸਮੀਖਿਆ ਕਰਕੇ 10 ਕੇਸਾਂ 'ਚ ਕੋਰਟ ਦੀ ਇਜਾਜ਼ਤ ਲਈ ਕਿਹਾ ਹੈ।

ਡੀ ਐੱਸ ਪੀ ਦਵਿੰਦਰ ਸਿੰਘ ਦੇ ਢਾਕਾ ਕੁਨੈਕਸ਼ਨ ਦੀ ਜਾਂਚ ਹੋਵੇਗੀ

ਸ੍ਰੀਨਗਰ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅੱਤਵਾਦੀਆਂ ਨਾਲ ਗਠਜੋੜ ਦੇ ਦੋਸ਼ 'ਚ ਫੜੇ ਗਏ ਜੰਮੂ-ਕਸ਼ਮੀਰ ਪੁਲਸ ਦੇ ਡੀ ਐਸ ਪੀ ਦਵਿੰਦਰ ਸਿੰਘ ਦੇ ਢਾਕਾ ਕੁਨੈਕਸ਼ਨ ਦੀ ਵੀ ਜਾਂਚ ਹੋਵੇਗੀ। ਉਹ ਉਥੇ ਸਿਰਫ ਆਪਣੀ ਬੇਟੀਆਂ ਦੀ ਪੜ੍ਹਾਈ ਦੇ ਸੰਬੰਧ ਵਿੱਚ ਜਾਂਦਾ ਸੀ ਜਾਂ ਉਥੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ (ਆਈ ਐਸ ਆਈ) ਦੇ ਏਜੰਟਾਂ ਨੂੰ ਮਿਲਦਾ ਸੀ, ਇਸ ਨਾਲ ਜੁੜੇ ਸਾਰੇ ਪਹਿਲੂ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੀ ਜਾਂਚ ਦਾ ਹਿੱਸਾ ਹੋਣਗੇ। ਜੰਮੂ-ਕਸ਼ਮੀਰ ਪੁਲਸ ਦੇ ਡੀ ਜੀ ਪੀ ਦਿਲਬਾਗ ਸਿੰਘ ਨੇ ਇਸ ਬਾਰੇ ਦੱਸਿਆ ਹੈ।ਡੀ ਐਸ ਪੀ ਦਵਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਜੰਮੂ-ਸ੍ਰੀਨਗਰ ਹਾਈਵੇ 'ਤੇ ਹਿਜ਼ਬੁਲ ਦੇ ਅੱਤਵਾਦੀ ਨਾਵੀਦ ਬਾਬੂ, ਆਤਿਫ ਉਰਫ ਆਸਿਫ ਤੇ ਲਕਸ਼ਰ ਦੇ ਓਵਰਗਰਾਊਂਡ ਵਰਕਰ ਨਾਲ ਜੰਮੂ ਕਸ਼ਮੀਰ ਪੁਲਸ ਨੇ ਫੜਿਆ ਸੀ। ਇਸ ਤੋਂ ਬਾਅਦ ਡੀ ਐਸ ਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।ਸ੍ਰੀਨਗਰ ਵਿੱਚ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ ਜੀ ਪੀ ਦਿਲਬਾਗ ਸਿੰਘ ਨੇ 

ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  1984 ਸਿੱਖ-ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਵੱਖ-ਵੱਖ ਕੇਸਾਂ ਦੇ ਵਕੀਲ ਵਜੋਂ ਪੇਸ਼ ਹੋਣ ਵਾਲੇ ਹਰਵਿੰਦਰ ਸਿੰਘ ਫੂਲਕਾ ਨੇ ਕੱਲ੍ਹ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੱਤਰ ਮਿਲਿਆ ਹੈ, ਜਿਸ 'ਚ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਹੈ। ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਐਚ ਐਸ ਭੱਲਾ ਵੱਲੋਂ ਸੀ ਬੀ ਆਈ ਨੂੰ 11 ਫਰਵਰੀ ਤੱਕ ਆਪਣਾ ਜਵਾਬ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਵਰਨਣ ਯੋਗ ਹੈ ਕਿ ਅਦਾਲਤ ਵੱਲੋਂ ਦੰਗਿਆਂ ਨਾਲ ਸਬੰਧਿਤ ਇੱਕ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਹੈ, ਜਿਸ ਵਿੱਚ ਸੀਨੀਅਰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੋਸ਼ੀ ਹਨ। 

ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਬਹੁਤ ਨੇੜਲਾ ਵਿਧਾਇਕ ਛੱਡ ਗਿਆ

ਨਵੀਂ ਦਿੱਲੀ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਨੇਤਾ ਅਤੇ ਵਿਧਾਇਕ ਸਾਬਕਾ ਐਨ ਐਸ ਜੀ ਕਮਾਂਡੋ ਸੁਰਿੰਦਰ ਸਿੰਘ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਉਹ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਸਨ।

ਨਾਕਾਮੀ ਸਫ਼ਲਤਾ ਦੀ ਪਹਿਲੀ ਪੌੜੀ ਹੈ-ਮੋਦੀ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਕਾਮੀ ਨੂੰ ਸਫ਼ਲਤਾ ਦੀ ਪਹਿਲੀ ਪੌੜੀ ਦੱਸਦਿਆਂ ਹਾਂ-ਪੱਖੀ ਸੋਚ ਅਪਣਾਉਣ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਸੋਚ ਹੀ ਜਿੱਤ ਦਿਵਾਉਂਦੀ ਹੈ। ਪ੍ਰਧਾਨ ਮੰਤਰੀ ਨੇ 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ ਤੋਂ ਐਨ ਪਹਿਲਾਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਰਹਿਣ ਦੇ ਗੁਰ ਸਿਖਾਉਂਦੇ ਹੋਏ ਉਕਤ ਟਿੱਪਣੀ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰੀਖਿਆਵਾਂ ਨੂੰ ਜ਼ਿੰਦਗੀ ਮੰਨਣ ਦੀ ਥਾਂ 'ਤੇ ਸਿਰਫ਼ ਇਕ ਪੜਾਅ ਵਜੋਂ ਲੈਣ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਜਾਣੇ-ਅਣਜਾਣੇ 'ਚ ਅਸੀਂ ਸਫਲਤਾ ਅਤੇ ਨਾਕਾਮੀ ਦਾ ਪੈਮਾਨਾ ਪ੍ਰੀਖਿਆਵਾਂ 'ਚ ਆਏ ਅੰਕਾਂ ਤੋਂ ਲਗਾਉਂਦੇ ਹਾਂ, ਪਰ ਅੰਕ ਘੱਟ ਆਉਣ 'ਤੇ ਦੁਨੀਆ ਖਤਮ ਨਹੀਂ ਹੁੰਦੀ। 

ਸ਼ੋਪੀਆਂ 'ਚ ਸਾਬਕਾ ਐਸ.ਪੀ.ਓ. ਸਮੇਤ ਹਿਜ਼ਬੁਲ ਦੇ 3 ਅੱਤਵਾਦੀ ਹਲਾਕ

ਸ੍ਰੀਨਗਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੁਰੱਖਿਆ ਬਲਾਂ ਦੇ ਉਸ ਵੇਲੇ ਭਾਰੀ ਸਫਲਤਾ ਹੱਥ ਲੱਗੀ ਜਦ ਉਨ੍ਹਾਂ ਨੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਦੇ ਵਾਚੀ ਇਲਾਕੇ 'ਚ ਹਿਜ਼ਬੁਲ ਮੁਜਾਹਦੀਨ ਦੇ ਅਤਿ ਲੋੜੀਂਦੇ ਅੱਤਵਾਦੀ ਆਦਿਲ ਬਸ਼ੀਰ ਸ਼ੇਖ ਸਣੇ 3 ਅੱਤਵਾਦੀਆਂ ਨੂੰ ਇਕ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਪੁਲਿਸ ਅਨੁਸਾਰ ਸ਼ੋਪੀਆਂ ਦੇ ਵਾਚੀ ਪਿੰਡ ਵਿਖੇ ਤੜਕੇ ਫੌਜ, 55 ਆਰ. ਆਰ. ਪੁਲਿਸ ਅਤੇ ਸੀ. ਆਰ. ਪੀ. ਐਫ. ਨੇ ਉਸ ਮਕਾਨ ਨੂੰ ਘੇਰ ਲਿਆ, 

ਦੱਖਣੀ ਕਸ਼ਮੀਰ 'ਚੋਂ ਹਿਜ਼ਬੁਲ ਦਾ ਸਫ਼ਾਇਆ ਹੋਣ ਕੰਢੇ-ਡੀ.ਜੀ.ਪੀ.

ਸ੍ਰੀਨਗਰ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਅੱਜ ਹਿਜ਼ਬੁਲ ਦੇ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਸਬੰਧ 'ਚ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਾਹਲੀ 'ਚ ਸੱਦੀ ਪ੍ਰੈੱਸ ਕਾਨਫ਼ਰੰਸ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿਜ਼ਬੁਲ ਮੁਜਾਹਦੀਨ ਦੱਖਣੀ ਕਸ਼ਮੀਰ 'ਚੋਂ ਪੂਰੀ ਤਰ੍ਹਾਂ ਖ਼ਤਮ ਹੋਣ ਕੰਢੇ 'ਤੇ ਹੈ। ਉਨ੍ਹਾਂ ਕਿਹਾ ਕਿ ਸ਼ੋਪੀਆਂ 'ਚ ਅੱਜ ਅਸੀਂ 3 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀਆਂ 'ਚੋਂ ਇਕ ਆਦਿਲ ਬਸ਼ੀਰ ਸ਼ੇਖ ਹੈ। ਇਹ ਸ਼ੋਪੀਆਂ ਦਾ ਹੀ ਰਹਿਣ ਵਾਲਾ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਇਹ ਜੰਮੂ-ਕਸ਼ਮੀਰ ਪੁਲਿਸ 'ਚ ਐਸ.ਪੀ.ਓ. ਦੇ ਅਹੁਦੇ 'ਤੇ ਵੀ ਰਹਿ ਚੁੱਕਾ ਸੀ।

ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਜੇ. ਪੀ. ਨੱਢਾ ਅੱਜ ਨਿਰਵਿਰੋਧ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ। ਇਸ ਤੋਂ ਪਹਿਲਾਂ ਨੱਢਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਪਾਰਟੀ ਦੇ ਰਾਸ਼ਟਰੀ ਚੋਣ ਅਧਿਕਾਰੀ ਅਤੇ ਸਾਬਕਾ ਕੇਂਦਰੀ ਮੰਤਰੀ ਰਾਧਾਮੋਹਨ ਸਿੰਘ ਨੇ ਜੇ. ਪੀ. ਨੱਢਾ ਦੇ ਪਾਰਟੀ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ,

ਨਿਰਭੈਆ ਮਾਮਲਾ : ਦੋਸ਼ੀ ਪਵਨ ਗੁਪਤਾ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਨੇ ਨਿਰਭੈਆ ਕਾਂਡ ਦੇ ਦੋਸ਼ੀ ਪਵਨ ਗੁਪਤਾ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਸ ਨੇ ਘਟਨਾ ਦੇ ਸਮੇਂ ਨਾਬਾਲਿਗ ਹੋਣ ਦਾ ਦਾਅਵਾ ਕੀਤਾ ਸੀ। ਇਸ ਤੋਂ ਪਹਿਲਾਂ ਪਵਨ ਦੇ ਨਾਬਾਲਿਗ ਹੋਣ ਦੇ ਦਾਅਵੇ ਨੂੰ ਹੇਠਲੀ ਅਦਾਲਤ ਅਤੇ ਦਿੱਲੀ ਹਾਈਕੋਰਟ ਵੀ ਰੱਦ ਕਰ ਚੁੱਕੇ ਹਨ। ਸੁਪਰੀਮ ਕੋਰਟ ਨੇ ਦੋਸ਼ੀ ਦੀ 1 ਫਰਵਰੀ ਨੂੰ ਹੋਣ ਵਾਲੀ ਫਾਂਸੀ ਤੋਂ ਐਨ ਪਹਿਲਾਂ ਕੀਤੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਅਰਜ਼ੀ ਵਾਰ-ਵਾਰ ਦਾਖ਼ਲ ਕੀਤੀ ਜਾਵੇਗੀ ਤਾਂ ਇਹ ਨਾ ਮੁੱਕਣ ਵਾਲਾ ਅਮਲ ਹੋ ਜਾਵੇਗਾ। ਜਸਟਿਸ ਭਾਨੂਮਤੀ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਪਵਨ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਫੈਸਲਾ ਦੁਪਹਿਰ ਢਾਈ ਵਜੇ ਤੱਕ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਫੈਸਲਾ ਦਿੰਦਿਆਂ ਸਖਤ ਲਫਜ਼ਾਂ 'ਚ ਝਾੜ ਪਾਉਂਦਿਆਂ ਕਿਹਾ ਕਿ ਇਕ ਦਾਅਵੇ ਨੂੰ ਦੋਸ਼ੀ ਵਲੋਂ ਕਿੰਨੀ ਵਾਰ ਪੇਸ਼ ਕੀਤਾ ਜਾਵੇਗਾ।

ਸੰਚਾਲਕ ਬ੍ਰਜੇਸ਼ ਠਾਕੁਰ ਸਮੇਤ 19 ਦੋਸ਼ੀ ਕਰਾਰ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਿਹਾਰ ਦੇ ਮੁਜ਼ੱਫਰਪੁਰ ਆਸਰਾ ਘਰ ਮਾਮਲੇ 'ਚ ਦਿੱਲੀ ਦੀ ਸਾਕੇਤ ਅਦਾਲਤ ਨੇ ਆਸਰਾ ਘਰ ਦੇ ਸੰਚਾਲਕ ਬ੍ਰਜੇਸ਼ ਠਾਕੁਰ ਸਮੇਤ 19 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਕ ਹੋਰ ਮੁਲਜ਼ਮ ਨੂੰ 'ਸਬੂਤਾਂ ਦੀ ਘਾਟ' ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਦਿੱਲੀ ਦੀ ਸਾਕੇਤ ਅਦਾਲਤ 'ਚ ਵਧੀਕ ਸੈਸ਼ਨ ਜੱਜ ਸੌਰਭ ਕੁਲਸ੍ਰੇਸ਼ਠ ਨੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਸਮੇਤ 19 ਲੋਕਾਂ ਨੂੰ 1045 ਸਫ਼ਿਆਂ ਦੇ ਆਪਣੇ ਆਦੇਸ਼ 

ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਟੁੱਟਣ ਦੀਆਂ ਸਵੇਰ ਤੋਂ ਹੀ ਚੱਲ ਰਹੀਆਂ ਕਨਸੋਆਂ ਤੋਂ ਬਾਅਦ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੱਤਰਕਾਰ ਸੰਮੇਲਨ ਕਰ ਕੇ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਭਾਜਪਾ ਨਾਲ ਸਹਿਮਤੀ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ ਹਾਲਾਂਕਿ ਭਾਜਪਾ ਵਲੋਂ ਇਸ ਮਾਮਲੇ 'ਚ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ, ਜਦਕਿ ਸਿਆਸੀ ਹਲਕਿਆਂ 'ਚ ਅਕਾਲੀ ਦਲ ਦੇ ਇਸ ਫ਼ੈਸਲੇ ਨੂੰ 'ਦਬਾਅ ਪਾਉਣ' ਜਾਂ 'ਬਹਾਨੇ ਘੜਨ' ਦੀ ਰਾਜਨੀਤੀ ਨਾਲ ਜੋੜ ਕੇ ਵੇਖੇ ਜਾਣ ਦੇ ਨਾਲ ਹੀ

ਚੋਣਾਂ ਸਬੰਧੀ ਅਕਾਲੀ ਦਲ ਦਾ ਆਪਣਾ ਫ਼ੈਸਲਾ-ਮਨੋਜ ਤਿਵਾੜੀ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇਸ ਸਬੰਧੀ ਕਿਹਾ ਕਿ ਚੋਣਾਂ ਨਾ ਲੜਨ ਸਬੰਧੀ ਅਕਾਲੀ ਦਲ ਦਾ ਆਪਣਾ ਫ਼ੈਸਲਾ ਹੈ। ਇਸ ਸਬੰਧੀ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਮਨੋਜ ਤਿਵਾੜੀ ਨੇ ਕਿਹਾ ਕਿ ਅਕਾਲੀ ਦਲ ਸਾਡੀਆਂ ਸਭ ਤੋਂ ਪੁਰਾਣੀਆਂ ਭਾਈਵਾਲ ਪਾਰਟੀਆਂ 'ਚੋਂ ਇਕ ਹੈ। ਅਕਾਲੀ ਦਲ ਨੇ ਨਾਗਰਿਕਤਾ ਕਾਨੂੰਨ ਸਬੰਧੀ ਸੰਸਦ 'ਚ ਵੀ ਸਾਡਾ ਸਮਰਥਨ ਕੀਤਾ ਸੀ। ਜੇਕਰ ਉਹ ਚੋਣਾਂ ਨਹੀਂ

1984 ਸਿੱਖ ਵਿਰੋਧੀ ਦੰਗਾ ਮਾਮਲਾ : ਸੀਨੀਅਰ ਵਕੀਲ ਐਚ.ਐਸ. ਫੂਲਕਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : 1984 ਸਿੱਖ-ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਵੱਖ-ਵੱਖ ਮਾਮਲਿਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਮਿਲਿਆ ਹੈ, ਜਿਸ 'ਚ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਹੈ। ਅਦਾਲਤ ਦੇ ਸੂਤਰ ਵਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਸਬੰਧ 'ਚ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਐਚ.ਐਸ. ਭੱਲਾ ਵਲੋਂ ਸੀ.ਬੀ.ਆਈ. ਨੂੰ 11 ਫਰਵਰੀ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅਦਾਲਤ ਵਲੋਂ ਦੰਗਿਆਂ ਨਾਲ ਸਬੰਧਿਤ ਇਕ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ, 

ਰੋਡ ਸ਼ੋਅ 'ਚ ਹੋਈ ਦੇਰੀ, ਨਾਮਜ਼ਦਗੀ ਪਰਚਾ ਦਾਖ਼ਲ ਨਾ ਕਰ ਸਕੇ ਕੇਜਰੀਵਾਲ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੋਡ ਸ਼ੋਅ 'ਚ ਦੇਰੀ ਹੋਣ ਕਾਰਨ ਅੱਜ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਪਰਚਾ ਦਾਖ਼ਲ ਨਹੀਂ ਕਰ ਸਕੇ। ਰੋਡ ਸ਼ੋਅ 'ਚ ਦੇਰੀ ਹੋਣ ਕਾਰਨ ਉਹ ਸਮੇਂ ਸਿਰ ਨਾਮਜ਼ਦਗੀ ਲਈ ਨਹੀਂ ਪਹੁੰਚੇ, ਇਸ ਲਈ ਹੁਣ ਉਹ ਮੰਗਲਵਾਰ ਨੂੰ ਪਰਚਾ ਦਾਖ਼ਲ ਕਰਨਗੇ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪਰਚਾ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ। ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੇਰੇ ਸਮਰਥਕ ਵੱਡੀ ਗਿਣਤੀ 'ਚ ਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਨਹੀਂ ਛੱਡ ਸਕਦੇ।

ਭਾਰਤ 'ਚ 1 ਫ਼ੀਸਦੀ ਅਮੀਰਾਂ ਕੋਲ 70 ਫ਼ੀਸਦੀ ਗ਼ਰੀਬਾਂ ਨਾਲੋਂ 4 ਗੁਣਾ ਵਧੇਰੇ ਜਾਇਦਾਦ-ਰਿਪੋਰਟ

ਦਾਵੋਸ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਭਾਰਤ ਦੇ 1 ਫ਼ੀਸਦੀ ਅਮੀਰਾਂ ਕੋਲ 95.3 ਕਰੋੜ (ਕਰੀਬ 70 ਫ਼ੀਸਦੀ) ਲੋਕਾਂ ਨਾਲੋਂ 4 ਗੁਣਾਂ ਵਧੇਰੇ ਜਾਇਦਾਦ ਹੈ ਅਤੇ ਦੇਸ਼ ਦੇ 95.3 ਕਰੋੜ ਲੋਕ ਗਰੀਬੀ ਹੇਠ ਰਹਿੰਦੇ ਹਨ। ਸੋਮਵਾਰ ਨੂੰ ਜਾਰੀ ਹੋਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੇ 63 ਅਰਬਪਤੀਆਂ ਕੋਲ ਦੇਸ਼ ਦੇ ਸਾਲਾਨਾ ਆਮ ਬਜਟ ਨਾਲੋਂ ਵੀ ਵਧੇਰੇ ਜਾਇਦਾਦ ਹੈ। ਵਰਲਡ ਇਕੋਨੋਮਿਕ ਫੋਰਮ (ਡਬਲਿਯੂ.ਈ.ਐਫ.) ਦੀ 50ਵੀਂ ਸਾਲਾਨਾ ਬੈਠਕ ਤੋਂ ਪਹਿਲਾਂ 'ਟਾਈਮ ਟੂ ਕੇਅਰ' ਰਿਪੋਰਟ ਜਾਰੀ ਕਰਦਿਆਂ 'ਆਕਸਫੈਮ' ਨੇ ਕਿਹਾ ਹੈ ਕਿ ਦੁਨੀਆ ਦੇ 2,153 ਅਰਬਪਤੀਆਂ ਕੋਲ 460 ਕਰੋੜ ਲੋਕਾਂ ਤੋਂ ਵਧੇਰੇ ਜਾਇਦਾਦ ਹੈ, 460 ਕਰੋੜ ਲੋਕ ਦੁਨੀਆ ਦੀ 60 ਫ਼ੀਸਦੀ ਆਬਾਦੀ ਬਣਦੀ ਹੈ। 

ਦਿੱੱਲੀ ਚੋਣਾਂ: ਕੇਜਰੀਵਾਲ ਨੇ ਲਗਾਈ ਵਾਅਦਿਆਂ ਦੀ ਝੜੀ

ਨਵੀਂ ਦਿੱਲੀ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ 2020 ਦੇ ਮੱਦੇਨਜ਼ਰ ਇਸ ਵਾਰ 10 ਨੁਕਾਤੀ ਗਾਰੰਟੀ ਕਾਰਡ ਜਾਰੀ ਕਰ ਕੇ ਮੁਫ਼ਤ ਸਹੂਲਤਾਂ ਰਾਹੀਂ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਚੋਣ ਮਨੋਰਥ ਪੱਤਰ’ ਵੀ ਜਾਰੀ ਕੀਤਾ ਜਾਵੇਗਾ ਜਿਸ ’ਚ ਪੂਰੇ ਵੇਰਵੇ ਹੋਣਗੇ। ਇਹ ਕਾਰਡ ਮੁਫ਼ਤ ਬਿਜਲੀ, ਟੂਟੀ ਰਾਹੀਂ 24 ਘੰਟੇ ਪੀਣ ਵਾਲੇ ਪਾਣੀ ਤੇ ਹਰ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਗਾਰੰਟੀ ਦਿੰਦਾ ਹੈ।

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਗੈਰ-ਸੰਵਿਧਾਨਕ: ਸੀਤਾਰਾਮਨ

ਚੇਨੱਈ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੁਝ ਰਾਜਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਨਾ ਕਰਨ ਦੇ ਫ਼ੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨ ਦਾ ਲਾਗੂ ਕਰਨਾ ਯਕੀਨੀ ਬਣਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਹ ਇੱਥੇ ਚੇਨੱਈ ਸਿਟੀਜ਼ਨਜ਼ ਫੋਰਮ ਵੱਲੋਂ ਵਿਵਾਦਤ ਨਾਗਰਿਕਤਾ ਸੋਧ ਕਾਨੂੰਨ ’ਤੇ ਚਰਚਾ ਸਬੰਧੀ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਬੋਲ ਰਹੇ ਸਨ। ਇਸੇ ਦੌਰਾਨ ਕੇਰਲਾ ਦੇ ਰਾਜਪਾਲ ਨੇ ਸੂਬਾ ਸਰਕਾਰ ਤੋਂ ਉਨ੍ਹਾਂ ਦੀ ਸਹਿਮਤੀ ਬਗੈਰ ਨਾਗਰਿਕਤਾ ਕਾਨੂੰਨ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਲਈ ਜਵਾਬ ਮੰਗਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090085898
Copyright © 2020, Panjabi Times. All rights reserved. Website Designed by Mozart Infotech