ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
 
ਜਰਮਨੀ / ਯੂਰੋਪ

'ਬਲੈਕ ਫਰਾਈਡੇ' ਦੇ ਚਲਦਿਆਂ ਇਟਲੀ ਦੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

December 07, 2019 05:03 PM

ਵੀਨਸ (ਇਟਲੀ),6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : 'ਬਲੈਕ ਫਰਾਈਡੇ' ਦੇ ਆਰੰਭ ਹੋ ਜਾਣ ਨਾਲ ਵਿਸ਼ਵ ਦੇ ਦੂਜੇ ਮੁਲਕਾਂ ਵਾਂਗ ਇਟਲੀ ਦੇ ਬਾਜ਼ਾਰਾਂ ਵਿਚ ਵੀ ਚਹਿਲ-ਪਹਿਲ ਵਧ ਗਈ ਹੈ | ਸਾਲ ਦੇ ਅਖ਼ੀਰ 'ਚ ਸ਼ੁਰੂ ਹੋਣ ਵਾਲੇ ਇਸ ਵਿਸ਼ੇਸ਼ ਦਿਨ ਤੋਂ ਲਗਪਗ ਪੂਰੇ ਦਸੰਬਰ ਮਹੀਨੇ ਦੌਰਾਨ ਬਾਜ਼ਾਰਾਂ 'ਚ ਵਿਸ਼ੇਸ਼ 'ਸੇਲ' ਲੱਗ ਜਾਂਦੀ ਹੈ | ਗਾਹਕਾਂ ਨੂੰ ਲੁਭਾਉਣ ਲਈ ਕਈ ਕੰਪਨੀਆਂ ਨੇ ਤਾਂ ਆਪਣੇ ਉਤਪਾਦਾਂ 'ਤੇ 50 ਤੋਂ 70 ਫ਼ੀਸਦੀ ਤੱਕ ਵਿਸ਼ੇਸ਼ ਛੋਟ ਲਗਾ ਰੱਖੀ ਹੈ, ਜਿਸ ਦੇ ਚਲਦਿਆਂ ਲੋਕੀ ਖਰੀਦੋ-ਫਰੋਖਤ ਵਿਚ ਵਿਅਸਤ ਹਨ | ਵੈਰੋਨਾ ਸ਼ਹਿਰ ਦੇ ਸਭ ਤੋਂ ਵੱਡੇ ਮੌਲ 'ਲਾ ਆਦੀਜੇ' ਵਿਚ ਵੀ ਇਟਾਲੀਅਨ ਲੋਕਾਂ ਦੇ ਨਾਲ-ਨਾਲ ਯੂਰਪ ਤੇ ਏਸ਼ੀਆਂ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਖਰੀਦਦਾਰੀ ਕਰਦੇ ਦਿਖਾਈ ਦਿੱਤੇ | ਐਡੀਡਾਸ, ਨਾਈਕ ਤੇ ਅਰਮਾਨੀ ਵਰਗੀਆਂ ਵੱਡੀਆਂ ਕੰਪਨੀਆਂ ਦੇ ਉਤਪਾਦ ਵੀ ਬਹੁਤ ਢੁਕਵੀਂ ਕੀਮਤ 'ਤੇ ਮਿਲ ਰਹੇ ਹਨ | ਦੱਸਣਯੋਗ ਹੈ ਕਿ 'ਬਲੈਕ ਫਰਾਈਡੇ' ਦਾ ਆਰੰਭ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨਾਲ ਸਬੰਧਿਤ ਮੁਲਕਾਂ ਵਿਚ 1952 ਤੋਂ ਹੋਇਆ ਸੀ, ਤੇ ਹੌਲੀ-ਹੌਲੀ ਯੂਰਪੀਅਨ ਮੁਲਕਾਂ ਨਾਲ ਸਬੰਧਿਤ ਕੰਪਨੀਆਂ ਨੇ ਵੀ ਗਾਹਕਾਂ ਦਾ ਧਿਆਨ ਖਿੱਚਣ ਲਈ ਇਸ ਨੂੰ ਅਪਣਾ ਲਿਆ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਬਰਗਰ ਕਿੰਗ ਨੇ ਪਿ੍ੰਸ ਹੈਰੀ ਨੂੰ ਪਾਰਟ ਟਾਈਮ ਨੌਕਰੀ ਦੀ ਕੀਤੀ ਪੇਸ਼ਕਸ਼

ਲੰਡਨ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਿ੍ੰਸ ਹੈਰੀ ਅਤੇ ਮੇਗਨ ਮਰਕੇਲ ਦੇ ਹਾਲ ਹੀ 'ਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦਾ ਸੀਨੀਅਰ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਹੋ ਰਹੀਆਾ ਹਨ | ਅਮਰੀਕਾ ਦੀ ਬਹੁ-ਰਾਸ਼ਟਰੀ ਚੇਨ ਬਰਗਰ ਕਿੰਗ ਨੇ ਟਵੀਟ ਕਰ ਕੇ ਪਿ੍ੰਸ ਹੈਰੀ ਨੂੰ ਪਾਰਟ ਟਾਈਮ ਨੌਕਰੀ ਦੀ ਪੇਸ਼ਕਸ਼ ਕੀਤੀ ਹੈ¢ ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ¢ ਲੋਕਾਾ ਵਲੋਂ ਵੱਖ-ਵੱਖ ਪ੍ਰਤੀਕਰਮ ਦਿੱਤੇ ਜਾ ਰਹੇ ਹਨ

ਬਰਤਾਨੀਆ ਦੀ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਅਪਰਾਧਕ ਕੇਸਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨ ਜਲਦ

ਲੰਡਨ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀ ਹਾਈਕੋਰਟ ਅਤੇ ਸੁਪਰੀਮ ਕੋਰਟ 'ਚ ਬਹੁ-ਚਰਚਿਤ ਕੇਸਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨ ਕਰਨ ਜਾਂ ਖ਼ਬਰਾਂ ਲਈ ਰਿਕਾਰਡ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ | ਬਰਤਾਨੀਆ ਦੇ ਤਿੰਨ ਰਾਸ਼ਟਰੀ ਟੈਲੀਵਿਜ਼ਨਾਂ ਵਲੋਂ ਇਸ ਲਈ ਮੁਹਿੰਮ ਚਲਾਈ ਜਾ ਰਹੀ ਸੀ | 2013 ਤੋਂ ਬਾਅਦ ਇੰਗਲੈਂਡ 'ਚ 8 ਕੇਸਾਂ ਦੀ ਰਿਕਾਰਡਿੰਗ ਤਾਂ ਹੋਈ ਸੀ ਪਰ ਉਨ੍ਹਾਂ ਨੂੰ ਟੀ.ਵੀ. 'ਤੇ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ |

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਉੱਘੇ ਕਾਰੋਬਾਰੀ ਬਲਦੇਵ ਸਿੰਘ ਫੁੱਲ ਵਲੋਂ ਸਨਮਾਨ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਯੂ. ਕੇ. ਫੇਰੀ ਦੌਰਾਨ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਬਲਦੇਵ ਸਿੰਘ ਫੁੱਲ ਤੇ ਬੀਬੀ ਸੁਖਵਿੰਦਰ ਕੌਰ ਫੁੱਲ ਦੇ ਗ੍ਰਹਿ ਵਿਖੇ ਨੌਜਵਾਨ ਸਿੱਖ ਆਗੂ ਇਸ਼ਟਮੀਤ ਸਿੰਘ ਫੁੱਲ ਦੀ ਅਗਵਾਈ 'ਚ ਤਰਨਜੀਤ ਸਿੰਘ ਫੁੱਲ ਅਤੇ ਸਾਥੀਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਨੌਜਵਾਨਾਂ ਵਲੋਂ ਪੰਥਕ ਏਕਤਾ, ਰਾਜਸੀ ਸਿੱਖ ਕੈਦੀਆਂ ਦੀ ਰਿਹਾਈ, ਪੰਥ ਵਿਵਾਦਾਂ ਦੇ ਹੱਲ ਤੋਂ ਇਲਾਵਾ ਪਾਕਿਸਤਾਨ ਸਮੇਤ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਦੀ ਅਪੀਲ ਕੀਤੀ |

ਜਥੇਦਾਰ ਹਰਪ੍ਰੀਤ ਸਿੰਘ ਨੂੰ ਵਰਲਡ ਕੈਂਸਰ ਕੇਅਰ ਮੈਗਜ਼ੀਨ ਭੇਟ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਅਤੇ ਹੋਰਨਾਂ ਥਾਵਾਂ 'ਤੇ ਕੈਂਸਰ ਚੈੱਕ ਅੱਪ ਦੇ ਕੈਂਪ ਲਗਾ ਕੇ ਲੋਕ ਸੇਵਾ ਕਰਨ ਵਾਲੀ ਯੂ. ਕੇ. ਦੀ ਸਮਾਜ ਸੇਵੀ ਸੰਸਥਾ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਅਤੇ ਮੁੱਖ ਸਲਾਹਕਾਰ ਡਾ: ਜਸਵੰਤ ਸਿੰਘ ਗਰੇਵਾਲ ਵਲੋਂ ਕੈਂਸਰ ਸਬੰਧੀ ਮੈਗਜ਼ੀਨ ਭੇਟ ਕੀਤੀ ਗਈ | ਸ੍ਰੀ ਗੁਰੂ ਨਾਨਕ ਦੇਵ 

ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੂੰ 4 ਅਪ੍ਰੈਲ ਨੂੰ ਮਿਲੇਗਾ ਨਵਾਂ ਨੇਤਾ

ਲੰਡਨ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੂੰ 4 ਅਪ੍ਰੈਲ ਨੂੰ ਨਵਾਂ ਨੇਤਾ ਮਿਲੇਗਾ | ਮੌਜੂਦਾ ਲੀਡਰ ਜੈਰਮੀ ਕੌਰਬਿਨ ਵਲੋਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਚੋਣ ਪ੍ਰਕਿ੍ਆ ਸ਼ੁਰੂ ਹੋ ਗਈ ਹੈ | ਕੱਲ੍ਹ ਨਾਮਜ਼ਦਗੀ ਲਈ ਆਖਰੀ ਦਿਨ ਸੀ ਅਤੇ ਹੁਣ ਤੱਕ 5 ਦਾਅਵੇਦਾਰ ਸਾਹਮਣੇ ਆਏ ਹਨ, ਜਿਨ੍ਹਾਂ 'ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਵੀ ਸ਼ਾਮਿਲ ਹੈ | ਨੰਦੀ ਨੇ ਕਿਹਾ ਹੈ ਕਿ ਉਹ ਵਿਰੋਧੀ ਧਿਰ ਦੇ ਨੇਤਾ ਵਜੋਂ ਉਸ ਨੂੰ ਚੁਣਨ ਲਈ ਪਾਰਟੀ ਨੂੰ ਸੱਦਾ ਦਿੱਤਾ ਹੈ |

ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਜਥੇਦਾਰ ਹਰਪ੍ਰੀਤ ਸਿੰਘ ਤੇ ਐਮ. ਪੀ. ਵਰਿੰਦਰ ਸ਼ਰਮਾ ਦਾ ਸਨਮਾਨ

ਲੰਡਨ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਈਲਿੰਗ ਸਾਊਥਾਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਫਿਰ ਕੁਝ ਤਾਕਤਾਂ ਵਲੋਂ ਸਾਨੂੰ ਪਿਛਾਂਹ ਧੱਕਿਆ ਜਾ ਰਿਹਾ ਹੈ ਅਤੇ ਸਮਾਜ 'ਚ ਵਿਤਕਰੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਬੀਤੇ ਸਮੇਂ 'ਚ ਗੁਰੂ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਰਹਿਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਪ੍ਰਬੰਧਕ ਕਮੇਟੀ ਦੀ ਪ੍ਰਸੰਸਾ ਕੀਤੀ |

ਲੈਸਟਰ 'ਚ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਤੇ ਭਾਈ ਬੇਅੰਤ ਸਿੰਘ ਦੀ ਯਾਦ 'ਚ ਸ਼ਹੀਦੀ ਸਮਾਗਮ

ਲੈਸਟਰ (ਇੰਗਲੈਂਡ),14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਧਰਮ ਪ੍ਰਚਾਰ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ (ਇੰਗਲੈਂਡ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਯੂਥ ਕਲੱਬ ਵਲੋਂ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣ ਉਪਰੰਤ ਸਜਾਏ ਗਏ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਖੰਨੇ ਵਾਲੇ, ਭਾਈ ਲਖਬੀਰ ਸਿੰਘ, ਭਾਈ ਸੁਖਚੈਨ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਮਦਮੀ ਟਕਸਾਲ ਦੇ ਬਕਤਾ ਬਾਬਾ ਬਘੇਲ ਸਿੰਘ ਅਤੇ ਪੰਥਕ ਢਾਡੀ ਜਥੇ ਨੇ ਸ਼ਹੀਦਾਂ ਦੀ ਅਨੋਖੀ ਦਾਸਤਾਨ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰੂ ਘਰ ਦੇ ਮੁਖੀ ਸ: ਜਰਨੈਲ ਸਿੰਘ ਰਾਣਾ ਤੇ ਗਿਆਨੀ ਸੁਖਚੈਨ ਸਿੰਘ ਨੇ ਬਾਬਾ ਬਘੇਲ ਸਿੰਘ ਅਤੇ ਲੰਗਰ ਇੰਚਾਰਜ ਬੀਬੀ ਪਰਮਜੀਤ ਕੌਰ ਵਾਲੀਆ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ | 

ਹੁਕਮਨਾਮਾ ਕਦੇ ਵੀ ਕਿਸੇ ਦੀ 'ਨਿੱਜੀ ਜਗੀਰ' ਨਹੀਂ ਹੋ ਸਕਦਾ

ਲੈਸਟਰ (ਇੰਗਲੈਂਡ),14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗੁਰਦੁਆਰਾ ਗੁਰੂ ਹਰਕਿ੍ਸ਼ਨ ਸਾਹਿਬ ਜੀ, ਓਡਬੀ, ਲੈਸਟਰ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਮੀਟਿੰਗ ਕਰਕੇ ਦਰਬਾਰ ਸਾਹਿਬ ਤੋਂ ਸੰਗਤਾਂ ਲਈ ਪ੍ਰਸਾਰਿਤ ਹੁੰਦੇ 'ਹੁਕਮਨਾਮੇ' 'ਤੇ ਇਕ ਨਿੱਜੀ ਪੰਜਾਬੀ ਚੈਨਲ ਵਲੋਂ ਨਿੱਜੀ ਮਲਕੀਅਤ ਦੇ ਕੀਤੇ ਦਾਅਵੇ ਦਾ ਸਖ਼ਤ ਨੋਟਿਸ ਲਿਆ ਗਿਆ ਹੈ | ਕਿਸੇ ਇਕ ਪਰਿਵਾਰ ਦਾ ਨਿੱਜੀ ਚੈਨਲ ਗੁਰਬਾਣੀ ਦੇ ਹੁਕਮਨਾਮੇ 'ਤੇ ਨਿੱਜੀ ਹੱਕ ਜਤਾਉਣ ਦੀ ਗੁਸਤਾਖੀ ਨਾ ਕਰੇ | 

ਗੁਰਮਤਿ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ: ਜਥੇਦਾਰ ਹਰਪ੍ਰੀਤ ਸਿੰਘ

ਲੰਡਨ ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮੀਰ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ ਹੈ। ਉਨਾਂ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਣ ਤੋਂ ਇਲਾਵਾ ਆਪਣੇ ਸ਼ਾਨਾਮਤੇ ਇਤਿਹਾਸ ਨੂੰ ਗੈਰ ਸਿਖਾਂ ਵਿਚ ਵੀ ਉਜਾਗਰ ਕਰਨ ਦੀ ਅਪੀਲ ਕੀਤੀ।

ਪੰਥਕ ਮਸਲਿਆਂ 'ਚ ਇੰਗਲੈਂਡ ਦੇ ਸਿੱਖ ਵੱਡੀ ਭੂਮਿਕਾ ਨਿਭਾਅ ਸਕਦੇ ਹਨ–ਗਿਆਨੀ ਹਰਪ੍ਰੀਤ ਸਿੰਘ

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ | ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟ ਕੀਤੇ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਿੱਖ ਧਰਮ ਦਾ ਫ਼ਲਸਫ਼ਾ ਦੁਨੀਆ ਨੂੰ ਦੱਸਣ 'ਚ ਨਾਕਾਮਯਾਬ ਰਹੇ ਹਾਂ | ਜਿਸ ਲਈ ਉੱਦਮ ਕਰਨ ਦੀ ਲੋੜ ਹੈ | 

ਪੰਜਾਬ ਦੀ ਧੀ ਹੈ ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਨਾਡੀਆ ਵਿਟੋਮ

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੋਣ ਦਾ ਮਾਣ ਰੱਖਣ ਵਾਲੀ ਨਾਡੀਆ ਵਿਟੋਮ ਦਾ ਪਿਛੋਕੜ ਪੰਜਾਬ ਨਾਲ ਸਬੰਧਿਤ ਹੈ | ਉਸ ਨੂੰ ਪੰਜਾਬ ਦੀ ਧੀ ਕਹਿਣਾ ਚਾਹੀਦਾ ਹੈ | ਜਿਸ ਦੀ ਇਹ ਛੋਟੀ ਉਮਰ 'ਚ ਵੱਡੀ ਪ੍ਰਾਪਤੀ ਹੈ | ਨਾਡੀਆ 23 ਸਾਲ ਦੀ ਹੈ, ਜੋ ਕਿ੍ਸਮਸ 2019 ਦੀ ਆਰਜ਼ੀ ਨੌਕਰੀਆਂ 'ਚੋਂ ਕੰਮ ਦੀ ਤਲਾਸ਼ ਕਰ ਰਹੀ ਸੀ ਅਤੇ ਬਾਅਦ 'ਚ ਕਿਸਮਤ ਨੇ ਅਜਿਹਾ ਪਲਟਾ ਖਾਧਾ ਕਿ ਉਹ ਅੱਜ ਸੰਸਦ ਮੈਂਬਰ ਹੈ | ਨਾਡੀਆ ਦੇ ਪਿਤਾ ਦਾ ਨਾਂਅ ਜਗਦੀਪ ਹੈ ਜੋ ਪੰਜਾਬ ਦੇ ਮਹਿਰਮਪੁਰ ਦੇ ਜੰਮਪਲ ਹਨ ਅਤੇ 21 ਸਾਲ ਦੀ ਉਮਰ 'ਚ ਯੂ. ਕੇ. ਆ ਗਏ ਸਨ, ਜਿਸ ਨੇ ਫ਼ੈਕਟਰੀਆਂ 'ਚ ਕੰਮ ਕੀਤਾ, ਇਕ ਦੁਕਾਨ ਵੀ ਚਲਾਈ ਅਤੇ ਹੁਣ ਲੋਕਾਂ ਨੂੰ ਡਰਾਈਵਿੰਗ ਸਿਖਾਉਣ ਦਾ ਕੰਮ ਕਰ ਰਿਹਾ ਹੈ | ਜਗਦੀਪ ਦਾ ਵਿਆਹ ਤਰੀਸ਼ ਨਾਲ ਹੋਇਆ ਜੋ ਨੌਟਿੰਘਮ 'ਚ ਸਮਾਜਿਕ ਮਾਮਲਿਆਂ ਬਾਰੇ ਵਕੀਲ ਹੈ | ਤਰੀਸ਼ ਦੇ ਮਾਪੇ ਐਾਗਲੋ-ਇੰਡੀਅਨ ਹਨ, ਜੋ 1950 ਦੇ ਕਰੀਬ ਕਲਕੱਤਾ ਤੋਂ ਯੂ. ਕੇ. ਆਏ ਸਨ | ਨਾਡੀਆ ਦਾ ਇਕ ਭਰਾ ਜੋ ਸਿਡਨੀ 'ਚ ਰਹਿੰਦਾ ਹੈ | ਨਾਡੀਆ ਦਾ ਕਹਿਣਾ ਹੈ ਕਿ ਉਹ ਨੌਟਿੰਘਮ ਦੀ ਪਹਿਲੀ ਬੀ. ਏ. ਐਮ. ਈ. ਸਾਂਸਦ ਹੈ | ਸਾਡਾ ਕੋਈ ਵੀ ਰਿਸ਼ਤੇਦਾਰ ਪੰਜਾਬ 'ਚ ਨਹੀਂ ਰਹਿੰਦਾ | 

ਪਿ੍ੰਸ ਹੈਰੀ ਅਤੇ ਵਿਲੀਅਮ ਦੇ ਰਿਸ਼ਤੇ ਨੂੰ ਲੈ ਕੇ ਛਪੀਆਂ ਖ਼ਬਰਾਂ ਦਾ ਦੋਵੇਂ ਭਰਾਵਾਂ ਵਲੋਂ ਖੰਡਨ

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੇ ਸ਼ਾਹੀ ਘਰਾਣੇ ਵਿਚ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਅੱਜ ਇਕ ਪਾਸੇ ਸ਼ਾਹੀ ਪਰਿਵਾਰ ਵਿਚਕਾਰ ਮੀਟਿੰਗਾਂ ਹੋ ਰਹੀਆਂ ਹਨ, ਦੂਜੇ ਪਾਸੇ ਬਰਤਾਨਵੀ ਮੀਡੀਆ 'ਚ ਵੱਡੇ ਰਾਜਕੁਮਾਰ ਵਿਲੀਅਮ ਵਲੋਂ ਛੋਟੇ ਰਾਜਕੁਮਾਰ ਹੈਰੀ ਤੇ ਧੌਾਸ ਜਮਾਉਣ ਦੀਆਂ ਛਪੀਆਂ ਖ਼ਬਰਾਂ ਨੂੰ ਲੈ ਕੇ ਦੋਵੇਂ ਭਰਾਵਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ, ਇਸ ਦਾ ਖੰਡਨ ਕੀਤਾ ਹੈ | ਡਿਊਕ ਆਫ਼ ਸੁਸੈਕਸ ਪਿ੍ੰਸ ਹੈਰੀ ਅਤੇ ਡਿਊਕ ਆਫ਼ ਕੈਂਬਿ੍ਜ਼ ਪਿ੍ੰਸ ਵਿਲੀਅਮ ਨੇ ਕਿਹਾ ਕਿ ਇਹ ਖ਼ਬਰਾਂ ਗ਼ਲਤ ਹਨ |

ਮਹਾਰਾਣੀ ਐਲਿਜ਼ਾਬੈੱਥ ਨੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਦਿੱਤੀ ਸਹਿਮਤੀ

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਵਲੋਂ ਅੱਜ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਰਾਜਕੁਮਾਰ ਹੈਰੀ ਤੇ ਉਸ ਦੀ ਪਤਨੀ ਮੇਗਨ ਮਾਰਕਲ ਨੂੰ ਨਵੀਂ ਅਤੇ ਆਜ਼ਾਦ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਮਹਾਰਾਣੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਹੈਰੀ ਅਤੇ ਮੇਗਨ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਹਮਾਇਤ ਕਰਦੇ ਹਨ। ਭਾਵੇਂ ਅਸੀਂ ਉਨ੍ਹਾਂ ਨੂੰ ਪੂਰਾ ਸਮਾਂ ਸ਼ਾਹੀ ਪਰਿਵਾਰ ਦੇ ਮੈਂਬਰ ਵਜੋਂ ਕੰਮ ਕਰਦੇ ਰਹਿਣ ਨੂੰ ਤਰਜੀਹ ਦਿੰਦੇ ਹਾਂ। ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਉਹ ਆਜ਼ਾਦ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਜਦ ਕਿ ਉਹ ਸ਼ਾਹੀ ਪਰਿਵਾਰ ਦਾ ਹਿੱਸਾ ਬਣੇ ਰਹਿਣਗੇ। 

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਾਲਸਾ ਰਾਜ ਦੀਆਂ ਨਿਸ਼ਾਨੀਆਂ ਵੇਖੀਆਂ

ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ 'ਚ ਸਥਾਪਿਤ ਖ਼ਾਲਸਾ ਰਾਜ ਦੀਆਂ ਅਣਮੁੱਲੀਆਂ ਨਿਸ਼ਾਨੀਆਂ ਅੱਜ ਬਰਤਾਨੀਆ ਦੇ ਕਈ ਅਜਾਇਬ ਘਰਾਂ 'ਚ ਸੁਸ਼ੋਭਿਤ ਹਨ | ਯੂ. ਕੇ. ਫੇਰੀ 'ਤੇ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਰਾਜ ਦੀਆਂ ਉਕਤ ਨਿਸ਼ਾਨੀਆਂ ਨੂੰ ਵੇਖਿਆ ਅਤੇ ਕਿਹਾ ਕਿ ਕਿਸੇ ਵੇਲੇ ਸਿੱਖਾਂ ਦਾ ਵਿਸ਼ਾਲ ਰਾਜ ਹੁੰਦਾ ਸੀ, ਜਿਸ ਨੂੰ ਸਮੇਂ ਦੇ ਗ਼ੱਦਾਰਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਤਬਾਹ ਕਰ ਦਿੱਤਾ | ਅੱਜ ਸਾਡੀ ਪੀੜੀ ਨੂੰ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੱਕ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ | 

ਮਹਾਰਾਣੀ ਨੇ ਪੋਤੇ ਹੈਰੀ ਤੇ ਮੇਘਨ ਨੂੰ ਸੱਦਿਆ

ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਮੇਘਨ ਵੱਲੋਂ ਸ਼ਾਹੀ ਪਰਿਵਾਰ ਦੀਆਂ ਜਿੰਮੇਵਾਰੀਆਂ ਚੁੱਕਣ ਤੋਂ ਦਿੱਤੇ ਜਵਾਬ ਕਾਰਨ ਪੈਦਾ ਹੋਏ ਸੰਕਟ ਦੇ ਨਿਬੇੜੇ ਲਈ ਮਹਾਰਾਣੀ ਐਲਿਜ਼ਾਬੈੱਥ ਦੋਇਮ ਅੱਜ ਆਪਣੇ ਪੋਤੇ ਅਤੇ ਪੋਤ ਨੂੰਹ ਨਾਲ ਆਹਮੋ ਸਾਹਮਣੀ ਮੀਟਿੰਗ ਕਰੇਗੀ ਤਾਂ ਜੋ ਇਸ ਸੰਕਟ ਦਾ ਕੋਈ ਸੌਖਾਲਾ ਹੱਲ ਨਿਕਲ ਸਕੇ। ਇਹ ਮੀਟਿੰਗ ਮਹਾਰਾਣੀ ਦੀ ਨੌਰਫੋਕ ਸਥਿਤ ਸੈਂਡਰਿੰਘਮ ਅਸਟੇਟ ਵਿੱਚ ਹੋਵੇਗੀ। 

ਇਰਾਨ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ: ਬਰਤਾਨੀਆ

ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦਾ ਕਹਿਣਾ ਹੈ ਕਿ ਇਸ ਦੇ ਰਾਜਦੂਤ ਨੂੰ ‘ਬਿਨਾਂ ਕਿਸੇ ਕਾਰਨ ਜਾਂ ਸਫ਼ਾਈ’ ਦਿੱਤੇ ਹਿਰਾਸਤ ਵਿਚ ਲਿਆ ਗਿਆ। ਵਿਦੇਸ਼ ਮੰਤਰੀ ਡੌਮੀਨਿਕ ਰਾਬ ਨੇ ਕਿਹਾ ਕਿ ਇਹ ‘ਕੌਮਾਂਤਰੀ ਕਾਨੂੰਨਾਂ ਦੀ ਵੱਡੀ ਉਲੰਘਣਾ’ ਹੈ। ਡੌਮੀਨਿਕ ਨੇ ਕਿਹਾ ਕਿ ਇਰਾਨ ਚੌਰਾਹੇ ’ਤੇ ਖੜ੍ਹਾ ਹੈ, ਜਾਂ ਤਾਂ ਸਿਆਸੀ ਤੇ ਆਰਥਿਕ ਤੌਰ ’ਤੇ ਬਾਈਕਾਟ ਝੱਲੇ ਜਾਂ ਫਿਰ ਸ਼ਾਂਤੀ ਦਾ ਰਾਹ ਅਖ਼ਤਿਆਰ ਕਰੇ ਤੇ ਕੂਟਨੀਤੀ ਨਾਲ ਮਸਲਾ ਹੱਲ ਕਰੇ।

ਡਿਜ਼ਨੀ ਨੈੱਟਵਰਕਸ ਨਾਲ ਕੰਮ ਕਰੇਗੀ ਮੇਗ਼ਨ ਮਰਕਲ

ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਸ਼ਹਿਜ਼ਾਦੇ ਹੈਰੀ ਦੀ ਪਤਨੀ ਮੇਗ਼ਨ ਮਰਕਲ ਨੇ ਡਿਜ਼ਨੀ ਨਾਲ ਵਾਇਸਓਵਰ ਕਰਾਰ ਕੀਤਾ ਹੈ। ਸਾਬਕਾ ਅਦਾਕਾਰਾ ਮਰਕਲ ਨੇ ਹੈਰੀ ਨਾਲ ਮੰਗਣੀ ਕਰਵਾਉਣ ਤੋਂ ਬਾਅਦ 2017 ਵਿਚ ਫ਼ਿਲਮ ਤੇ ਟੀਵੀ ਜਗਤ ਨੂੰ ਅਲਵਿਦਾ ਕਹਿ ਦਿੱਤਾ ਸੀ। ‘ਦਿ ਟਾਈਮਜ਼’ ਦੀ ਰਿਪੋਰਟ ਮੁਤਾਬਕ ਮੇਗ਼ਨ ਡਿਜ਼ਨੀ ਨੈੱਟਵਰਕਸ ਲਈ ਹਾਥੀਆਂ ਸਬੰਧੀ ਚੈਰਿਟੀ ਪ੍ਰੋਗਰਾਮ ’ਚ ਆਪਣੀ ਆਵਾਜ਼ ਦੇਵੇਗੀ।

ਸ਼ਾਹੀ ਪਰਿਵਾਰ ’ਚ ਸੰਕਟ: ਮੇਘਨ ਮਰਕਲ ਕੈਨੇਡਾ ਪਰਤੀ

ਲੰਡਨ,10 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨਵੀ ਸ਼ਾਹੀ ਪਰਿਵਾਰ ’ਚ ਪੈਦਾ ਹੋਏ ਸੰਕਟ ਵਿਚਕਾਰ ਡੱਚੇਸ ਆਫ਼ ਸਸੈਕਸ ਮੇਘਨ ਮਰਕਲ (38) ਇੰਗਲੈਂਡ ਛੱਡ ਕੇ ਕੈਨੇਡਾ ਚਲੀ ਗਈ ਹੈ। ਉਸ ਦੇ ਪਤੀ ਰਾਜਕੁਮਾਰ ਹੈਰੀ ਵੱਲੋਂ ਸ਼ਾਹੀ ਪਰਿਵਾਰ ਦੇ ਫਰਜ਼ਾਂ ਤੋਂ ਆਪਣੇ ਆਪ ਨੂੰ ਲਾਂਭੇ ਕਰਨ ਦੇ ਐਲਾਨ ਨਾਲ ਸਾਰੇ ਹੈਰਾਨ ਹਨ। ਸਾਬਕਾ ਅਮਰੀਕੀ ਅਦਾਕਾਰਾ ਦੇ ਤਰਜਮਾਨ ਨੇ ਸ਼ੁੱਕਰਵਾਰ ਨੂੰ ਤਸਦੀਕ ਕੀਤੀ ਕਿ ਉਹ ਆਪਣੇ ਅੱਠ ਮਹੀਨਿਆਂ ਦੇ ਪੁੱਤਰ ਆਰਚੀ ਕੋਲ ਕੈਨੇਡਾ ਪਰਤ ਗਈ ਹੈ। ਵੈਨਕੂਵਰ ਟਾਪੂ ’ਤੇ ਛੇ ਹਫ਼ਤਿਆਂ ਦੀਆਂ ਛੁੱਟੀਆਂ ਮਗਰੋਂ ਸ਼ਾਹੀ ਜੋੜਾ ਇਸੇ ਹਫ਼ਤੇ ਇੰਗਲੈਂਡ ਪਰਤਿਆ ਸੀ ਪਰ ਆਰਚੀ ਨੂੰ ਉਥੇ ਹੀ ਛੱਡ ਦਿੱਤਾ ਸੀ।

ਦੇਸ਼ ਵਿਦੇਸ਼ 'ਚ ਵੱਧ ਤੋਂ ਵੱਧ ਵਿੱਦਿਅਕ ਅਦਾਰੇ ਖੋਲ੍ਹਣ ਦੀ ਲੋੜ- ਸਿੰਘ ਸਾਹਿਬ

ਲੰਡਨ,9 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਯੂ. ਕੇ. ਦੌਰੇ ਸਮੇਂ ਈਸਟ ਮਿਡਲੈਂਡ ਦੇਸ਼ਾਂ 'ਚ ਸਿੱਖ ਸੰਗਤਾਂ ਨੂੰ ਮਿਲੇ | ਇਸ ਦੌਰਾਨ ਉਹ ਸਟੋਕ ਆਨ ਟਰੈਂਟ ਵਿਖੇ ਵੀ ਗਏ | ਬਾਅਦ 'ਚ ਉਹ ਡਰਬੀ ਵਿਖੇ ਚਾਰ ਸਾਲ ਪਹਿਲਾਂ ਖੋਲ੍ਹੇ ਗਏ ਅਕਾਲ ਪ੍ਰਾਇਮਰੀ ਸਕੂਲ ਦੇਖਣ ਪਹੁੰਚੇ | ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਹਰਜੀਤ ਸਿੰਘ ਸਰਪੰਚ ਅਤੇ ਰਣਧੀਰ ਸਿੰਘ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਵੀ ਹਾਜ਼ਰ ਸਨ | ਸਕੂਲ ਵਿਖੇ ਸਿੰਘ ਸਾਹਿਬ ਨੂੰ ਸਕੂਲ ਦੇ ਪ੍ਰਬੰਧਕ ਪ੍ਰੋਫੈਸਰ ਦਲਜੀਤ ਸਿੰਘ ਨੇ ਦੱਸਿਆ ਗਿਆ ਕਿ ਇਸ ਅਕਾਲ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸਮੇਂ ਰੱਖਿਆ ਗਿਆ ਸੀ, ਅਤੇ ਬਾਅਦ 'ਚ ਸਕੂਲ ਦਾ ਉਦਘਾਟਨ ਵੀ ਪੰਜ ਪਿਆਰਿਆਂ ਵਲੋਂ ਕੀਤਾ ਗਿਆ ਸੀ |

ਰਾਜਕੁਮਾਰ ਹੈਰੀ ਅਤੇ ਰਾਜਕੁਮਾਰੀ ਮੇਗਨ ਸ਼ਾਹੀ ਅਹੁਦਿਆਂ ਤੋਂ ਹਟੇ ਪਿੱਛੇ

ਲੰਡਨ,9 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੇ ਸ਼ਾਹੀ ਪਰਿਵਾਰ 'ਚ ਅੱਜ-ਕੱਲ੍ਹ ਸਭ ਚੰਗਾ ਨਹੀਂ ਚੱਲ ਰਿਹਾ | ਛੋਟੇ ਰਾਜਕੁਮਾਰ ਹੈਰੀ ਅਤੇ ਉਸ ਦੀ ਧਰਮ ਪਤਨੀ ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਜੋਂ ਖ਼ੁਦ ਨੂੰ ਪਿੱਛੇ ਕਰਦਿਆਂ ਆਪਣੀ ਆਜ਼ਾਦ ਵਿੱਤੀ ਨਿਰਭਰਤਾ ਲਈ ਕੰਮ ਕਰਨ ਦਾ ਰਾਹ ਚੁਣਿਆ ਹੈ | 'ਡਿਊਕ ਐਾਡ ਡਿਊਚ ਆਫ਼ ਸੁਸੈਕਸ' ਵਲੋਂ ਕੈਨੇਡਾ ਵਿਖੇ ਕਿ੍ਸਮਸ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਯੂ. ਕੇ. ਪਰਤਦਿਆਂ ਹੀ ਸ਼ਾਹੀ ਕੰਮਕਾਜ ਤੋਂ ਖ਼ੁਦ ਨੂੰ ਅਲੱਗ ਕਰਨ ਦਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਮਹਾਰਾਣੀ ਨੂੰ ਲਗਾਤਾਰ ਹਮਾਇਤ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂ. ਕੇ. ਅਤੇ ਦੱਖਣੀ ਅਮਰੀਕਾ ਵਿਚਕਾਰ ਸੰਤੁਲਨ ਬਣਾਉਣ ਦੀ ਯੋਜਨਾ ਹੈ ਅਤੇ ਪਰ ਮਹਾਰਾਣੀ, ਰਾਸ਼ਟਰਮੰਡਲ ਅਤੇ ਉਨ੍ਹਾਂ ਦੇ ਪ੍ਰਯੋਜਕਾਂ ਲਈ ਉਹ ਆਪਣੇ ਫ਼ਰਜ਼ ਅਦਾ ਕਰਦੇ ਰਹਿਣਗੇ | ਰਾਜਕੁਮਾਰ ਹੈਰੀ ਅਤੇ ਮੇਗਨ ਦੇ ਇਸ ਐਲਾਨ ਨੇ ਬਰਤਾਨੀਆ ਦੇ ਸ਼ਾਹੀ ਘਰਾਣੇ 'ਚ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089782739
Copyright © 2020, Panjabi Times. All rights reserved. Website Designed by Mozart Infotech