ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ ਪ੍ਰਤੀ ਫ਼ਿਕਰਮੰਦੀ ਦਾ ਪ੍ਰਗਟਾਵਾ

December 15, 2019 12:17 PM

ਵਾਸ਼ਿੰਗਟਨ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਆਪਣੀ ਫ਼ਿਕਰਮੰਦੀ ਪ੍ਰਗਟਾਈ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਸਮੀਖਿਆ ਲਈ ਜਿੰਮੇਵਾਰ ਅਮਰੀਕੀ ਅਧਿਕਾਰੀ ਨੇ ਇੱਕ ਬਿਆਨ ਵਿੱਚ ਆਪਣੀ ਫਿਰਕਮੰਦੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਸੰਵਿਧਾਨ ਪ੍ਰਤੀ ਪ੍ਰਤੀਬੱਧ ਰਹੇਗੀ।
ਜ਼ਿਕਰਯੋਗ ਹੈ ਕਿ ਭਾਰਤ ਦੀ ਸੰਸਦ ਨੇ ਨਾਗਰਿਕਤਾ ਸੋਧ ਬਿਲ ਨੂੰ ਪਾਸ ਕਰ ਦਿੱਤਾ ਹੈ ਅਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਦੇ ਉੱਤੇ ਮੋਹਰ ਲਾਉਣ ਬਾਅਦ ਇਹ ਕਾਨੂੰਨ ਵਿੱਚ ਬਦਲ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਦੇਸ਼ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਤੋਂ ਆਏ ਹਿੰਦੂਆਂ,ਸਿੱਖਾਂ, ਜੈਨੀਆਂ, ਬੋਧੀਆਂ ਅਤੇ ਈਸਾਈਆਂ ਲਈ ਭਾਰਤ ਦੀ ਨਾਗਰਿਕਤਾਾ ਹਾਸਲ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ ਪਰ ਇਸ ਕਾਨੂੰਨ ਵਿੱਚ ਗੁਆਂਢੀ ਦੇਸ਼ ਵਿੱਚੋਂ ਆਏ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਨਹੀਂ ਹੈ ਅਤੇ ਇਸ ਕਰਕੇ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਇਸ ਬਿਲ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੀਆਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇੱਕ ਧਰਮ ਨਿਰਪੱਖ ਰਾਸ਼ਟਰ ਹੈ ਪਰ ਇਸ ਕਾਨੂੰਨ ਵਿੱਚ ਧਰਮ ਦੇ ਆਧਾਰ ਉੱਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ’ਤੇ ਭਾਰੀ ਵਿਰੋਧ ਹੋਣ ਕਾਰਨ ਇਹ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਜਦੂਤ ਸੈਮ ਬਰਾਉੂਨ ਬੈਕ ਨੇ ਟਵੀਟ ਕਰਕੇ ਕਿਹਾ ਹੈ,‘ ਭਾਰਤ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਵਿੱਚੋਂ ਸੰਵਿਧਾਨ ਇੱਕ ਹੈ। ਅਸੀਂ ਜਮਹੂਰੀਅਤ ਪੱਖੀ ਹੋਣ ਸਦਕਾ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਬਾਰੇ ਫ਼ਿਕਰਮੰਦ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਧਾਰਮਿਕ ਆਜ਼ਾਦੀ ਸਣੇ ਆਪਣੀਆਂ ਸੰਵਿਧਾਨਕ ਜਿੰਮੇਵਾਰੀਆਂ ਦਾ ਪਾਬੰਦ ਰਹੇਗਾ। ਅਮਰੀਕੀ ਰਾਜਦੂਤ ਦਾ ਬਿਆਨ ਐਨ 2+2 ਮੀਟਿੰਗ ਜੋ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਤੇ ਭਾਰਤ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਵਿਚਕਾਰ ਹੋਣੀ ਹੈ, ਤੋਂ ਪਹਿਲਾਂ ਆਇਆ ਹੈ ਤੇ ਇਸ ਕਰਕੇ ਬਿਆਨ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਅਗਲੇ ਹਫ਼ਤੇ ਦੋਵੇਂ ਭਾਰਤੀ ਮੰਤਰੀ ਅਮਰੀਕਾ ਜਾ ਰਹੇ ਹਨ ਜਿਥੇ ਉਹ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਦੇ ਨਾਲ ਮੀਟਿੰਗ ਕਰਨਗੇ। -


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਐਮਾਜ਼ੋਨ ਦੇ ਮੂਲ ਵਾਸੀਆਂ ਵਲੋਂ ਬ੍ਰਾਜ਼ੀਲ ਉੱਪਰ ‘ਨਸਲਕੁਸ਼ੀ’ ਦੇ ਦੋਸ਼

ਪੇਅਰਾਕੂ (ਬ੍ਰਾਜ਼ੀਲ),18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਾਜ਼ੀਲ ਸਰਕਾਰੀ ਦੀਆਂ ਵਾਤਾਵਰਨ ਨੀਤੀਆਂ ਦੇ ਵਿਰੋਧ ਵਿੱਚ ਇਕੱਠੇ ਹੋਏ ਮੂਲ ਵਾਸੀ ਭਾਈਚਾਰੇ ਦੇ ਆਗੂਆਂ ਨੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਐਮਾਜ਼ੋਨ ਨੂੰ ਖਣਨ ਕੰਪਨੀਆਂ ਲਈ ਖੋਲ੍ਹਣ ਦੀ ਵਚਨਬੱਧਤਾ ਨੂੰ ‘ਨਸਲਕੁਸ਼ੀ’ ਦੇ ਬਰਾਬਰ ਕਰਾਰ ਦਿੱਤਾ। ਇਸ ਹਫ਼ਤੇ ਇੱਥੇ ਜੰਗਲਾਂ ਵਿੱਚ ਸਥਿਤ ਪੇਅਰਾਕੂ ਵਿੱਚ ਸੈਂਕੜੇ ਲੋਕ ਬੋਲਸੋਨਾਰੋ ਦੀਆਂ ਵਾਤਾਵਰਨ ਨੀਤੀਆਂ ਵਿਰੁਧ ਸਾਂਝਾ ਫਰੰਟ ਬਣਾਉਣ ਲਈ ਇਕੱਠੇ ਹੋਏ।

ਕੁਰੈਸ਼ੀ ਵੱਲੋਂ ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਨਾਲ ਮੁਲਾਕਾਤ

ਵਾਸ਼ਿੰਗਟਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਮੁਲਾਕਾਤ ਕੀਤੀ ਤੇ ਦੱਖਣੀ ਏਸ਼ੀਆ ’ਚ ਸੁਰੱਖਿਆ ਤੇ ਸਥਿਤਰਾ ਲਈ ਪਾਕਿਸਤਾਨ ਦੀ ਪ੍ਰਤੀਬੱਧਤਾ ਦੁਹਰਾਈ। ਦੋਵਾਂ ਆਗੂਆਂ ਨੇ ਅਫ਼ਗ਼ਾਨਿਸਤਾਨ ਤੇ ਮੱਧ ਪੂਰਬ ਦੇ ਹਾਲਾਤ ਤੇ ਦੁਵੱਲੇ ਰਿਸ਼ਤਿਆਂ ਬਾਰੇ ਚਰਚਾ ਕੀਤੀ। ਅਮਰੀਕਾ ਦੇ ਦੋ ਰੋਜ਼ਾ ਦੌਰੇ ਦੌਰਾਨ ਪੌਂਪੀਓ ਨੇ ਕੁਰੈਸ਼ੀ ਨੂੰ ਮੁਲਾਕਾਤ ਦਾ ਸੱਦਾ ਦਿੱਤਾ ਸੀ।

ਮੁਸ਼ੱਰਫ ਨੂੰ ਆਤਮ-ਸਮਰਪਣ ਕਰਨ ਲਈ ਕਿਹਾ

ਇਸਲਾਮਾਬਾਦ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸਾਬਕਾ ਤਾਨਸ਼ਾਹ ਪਰਵੇਜ਼ ਮੁਸ਼ੱਰਫ ਵੱਲੋਂ ਮੌਤ ਦੀ ਸਜ਼ਾ ਰੱਦ ਕਰਨ ਦੀ ਦਾਖ਼ਲ ਪਟੀਸ਼ਨ ਨੂੰ ਵਾਪਸ ਮੋੜ ਦਿੱਤਾ ਹੈ। ਸੁਪਰੀਮ ਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਇਹ ਪਟੀਸ਼ਨ ਮੋੜਦਿਆਂ ਕਿਹਾ ਕਿ ਅਪੀਲ ਪਾਉਣ ਤੋਂ ਪਹਿਲਾਂ ਮੁਸ਼ਰੱਫ ਨੂੰ ਕਾਨੂੰਨ ਮੂਹਰੇ ਆਤਮ-ਸਮਰਪਣ ਕਰਨਾ ਚਾਹੀਦਾ ਹੈ।

ਮੈਲਬਰਨ: ਜਲਵਾਯੂ ਤਬਦੀਲੀ ਨੂੰ ਲੈ ਕੇ ਹਜ਼ਾਰਾਂ ਲੋਕਾਂ ਵੱਲੋਂ ਪ੍ਰਦਰਸ਼ਨ

ਮੈਲਬਰਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਾਤਾਵਰਨ ਤਬਦੀਲੀ ਨੂੰ ਲੈ ਕੇ ਅੱਜ ਹਜ਼ਾਰਾਂ ਲੋਕਾਂ ਨੇ ਇਥੇ ਰੈਲੀ ਕੱਢੀ ਜਿਸ ’ਚ ਵੱਖ ਵੱਖ ਤਬਕਿਆਂ ਦੇ ਲੋਕ ਸ਼ਾਮਲ ਸਨ। ਸੂਬਾ ਲਾਇਬਰੇਰੀ ਸਾਹਮਣਿਓਂ ਚੱਲ ਕੇ ਸ਼ਹਿਰ ਦੇ ਵਿਚਕਾਰੋਂ ਗੁਜ਼ਰੀ ਇਸ ਰੈਲੀ ਦੇ ਨੁਮਾਇੰਦੇ ਜਲਵਾਯੂ ਪਰਿਵਰਤਨ ਪ੍ਰਤੀ ਢਿੱਲ-ਮੱਠ ਦੇ ਦੋਸ਼ਾਂ ਸਮੇਤ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਉਹ ਨਾ-ਨਵਿਆਉਣਯੋਗ ਊਰਜਾ ਸਾਧਨਾਂ ਦੀ ਵਰਤੋਂ ਪ੍ਰਤੀ ਗੈਰ-ਸੰਜੀਦਗੀ ਦਿਖਾਉਣ ਲਈ ਸਰਕਾਰ ਨੂੰ ਦੋਸ਼ੀ ਦੱਸ ਰਹੇ ਸਨ। ਇਸ ਮੌਕੇ ਇੱਕ ਯੂਨੀਵਰਸਿਟੀ ਦੀ ਨੌਜਵਾਨ ਜਥੇਬੰਦੀ ਦੇ ਬੁਲਾਰੇ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਵਾਤਾਵਰਨ ਤਬਦੀਲੀ ਸਿੱਧਾ ਪ੍ਰਭਾਵਿਤ ਕਰ ਰਹੀ ਹੈ ਅਤੇ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ।

ਭਾਰਤੀ ਮਹਿਲਾ ਦੀ ਲਾਸ਼ ਕਾਰ ਦੀ ਡਿੱਕੀ ’ਚ ਮਿਲੀ

ਨਿਊਯਾਰਕ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੇ ਇਲੀਨਿਓਸ ਸੂਬੇ ’ਚ ਦੋ ਹਫ਼ਤੇ ਪਹਿਲਾਂ ਕਥਿਤ ਤੌਰ ’ਤੇ ਲਾਪਤਾ ਹੋਈ 34 ਵਰ੍ਹਿਆਂ ਦੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਉਸਦੀ ਆਪਣੀ ਕਾਰ ਦੀ ਡਿੱਕੀ ’ਚੋਂ ਮਿਲੀ ਹੈ।

ਅਮਰੀਕਾ ਸਰਕਾਰ ਵਿਰੋਧੀ ਸਾਜ਼ਿਸ਼ ਘੜਨ ਦੇ ਤਿੰਨ ਦੋਸ਼ੀ ਕਾਬੂ

ਵਾਸ਼ਿੰਗਟਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਗੋਰਿਆਂ ਦੇ ਨਸਲਪ੍ਰਸਤ ਸੰਗਠਨ ਦੇ ਕਥਿਤ ਤਿੰਨ ਮੈਂਬਰਾਂ ਨੂੰ ਅਮਰੀਕੀ ਸਰਕਾਰ ਡੇਗਣ ਅਤੇ ਫਾਸ਼ੀਵਾਦ ਵਿਰੋਧੀ ਦੋ ਕਾਰਕੁਨਾਂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਮਿਊਨਿਟੀ ਸ਼ੋਕ ਸਮਾਚਾਰ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਕ੍ਰਾਈਸਟਰਚ ਵਿਖੇ ਗਲਾਸ ਫੈਕਟਰੀ ਵਿਚ ਮੌਤ

ਔਕਲੈਂਡ 17 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਸ਼ਾਮ 6.20 ਮਿੰਟ ਉਤੇ ਕ੍ਰਾਈਸਟਚਰਚ ਵਿਖੇ ਇਕ ਗਲਾਸ ਫੈਕਟਰੀ (ਸਟੇਕ ਗਲਾਸ) ਦੇ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੇ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਮੌਤ ਹੋ ਗਈ।

ਅਮਰੀਕੀ ਮਹਿਲਾ ਨੇ ਪਤੀ ਨੂੰ ਪਾਣੀ ’ਚ ਆਈ ਡਰਾਪਸ ਪਿਆ ਕੇ ਮਾਰਿਆ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦੱਖਣੀ ਕੈਰੋਲਾਈਨਾ ਦੀ ਇਕ ਮਹਿਲਾ ਨੂੰ ਆਪਣੇ ਪਤੀ ਦੀ ਹੱਤਿਆ ਦੇ ਦੋਸ਼ ਵਿੱਚ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਹਿਲਾ ਨੇ ਮੰਨਿਆ ਸੀ ਕਿ ਉਸ ਨੇ ਆਪਣੇ ਪਤੀ ਨੂੰ ਪੀਣ ਵਾਲੇ ਪਾਣੀ ਵਿੱਚ ਅੱਖਾਂ ਵਿੱਚ ਪਾਉਣ ਵਾਲੀਆਂ ਬੂੰਦਾਂ (ਆਈ ਡਰਾਪਸ) ਰਾਹੀਂ ਜ਼ਹਿਰ ਦਿੱਤਾ ਸੀ। ਲਾਨਾ ਸਿਊ ਕਲੇਅਟੋਨ (53) ਨੂੰ ਆਪਣੇ ਪਤੀ ਸਟੀਵਨ ਕਲੇਅਟੋਨ (64) ਨੂੰ 19 ਤੇ 21 ਜੁਲਾਈ 2018 ਦਰਮਿਆਨ ਜ਼ਹਿਰ ਦੇਣ ਦਾ ਦੋਸ਼ੀ ਪਾਇਆ ਗਿਆ ਹੈ। 

ਪਾਕਿ ’ਚ 86 ਕੱਟੜਵਾਦੀਆਂ ਨੂੰ 55-55 ਸਾਲ ਦੀ ਕੈਦ

ਇਸਲਾਮਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੀ ਅਦਾਲਤ ਨੇ ਕੱਟੜਵਾਦੀ ਇਸਲਾਮੀ ਪਾਰਟੀ ਦੇ 86 ਮੈਂਬਰਾਂ ਨੂੰ 2018 ’ਚ ਹਿੰਸਕ ਰੈਲੀਆਂ ’ਚ ਹਿੱਸਾ ਲੈਣ ਲਈ 55-55 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ। ਪਾਰਟੀ ਦੇ ਅਹੁਦੇਦਾਰ ਨੇ ਦੱਸਿਆ ਕਿ ਕੁਫ਼ਰ ਤੋਲਣ ਦੇ ਇਕ ਮਾਮਲੇ ’ਚ ਈਸਾਈ ਮਹਿਲਾ ਨੂੰ ਬਰੀ ਕੀਤੇ ਜਾਣ ਦੇ ਵਿਰੋਧ ’ਚ ਇਹ ਰੈਲੀਆਂ ਕੱਢੀਆਂ ਗਈਆਂ ਸਨ। ਰਾਵਲਪਿੰਡੀ ਦੀ ਅਦਾਲਤ ਨੇ ਵੀਰਵਾਰ ਰਾਤ ਇਹ ਫ਼ੈਸਲਾ ਸੁਣਾਇਆ। 

ਭਾਰਤੀ ਮਹਿਲਾ ਦੀ ਲਾਸ਼ ਕਾਰ ਦੀ ਡਿੱਕੀ ’ਚ ਮਿਲੀ

ਨਿਊਯਾਰਕ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੇ ਇਲੀਨਿਓਸ ਸੂਬੇ ’ਚ ਦੋ ਹਫ਼ਤੇ ਪਹਿਲਾਂ ਕਥਿਤ ਤੌਰ ’ਤੇ ਲਾਪਤਾ ਹੋਈ 34 ਵਰ੍ਹਿਆਂ ਦੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਉਸਦੀ ਆਪਣੀ ਕਾਰ ਦੀ ਡਿੱਕੀ ’ਚੋਂ ਮਿਲੀ ਹੈ।

ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ

ਇਸਲਾਮਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰੱਫ ਨੇ ਵਿਸ਼ੇਸ਼ ਅਦਾਲਤ ਦੇ ਉਸ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ ਜਿਸ ’ਚ ਉਨ੍ਹਾਂ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਹੈ। 

ਖਮੇਨੀ ਨੇ ਡੋਨਲਡ ਟਰੰਪ ਨੂੰ ਜੋਕਰ ਦੱਸਿਆ

ਤਹਿਰਾਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਰਾਨ ਦੇ ਸਿਖਰਲੇ ਆਗੂ ਆਇਤੁੱਲ੍ਹਾ ਅਲੀ ਖਮੇਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ‘ਜੋਕਰ’ ਕਰਾਰ ਦਿੰਦਿਆਂ ਕਿਹਾ ਕਿ ਉਹ ਇਰਾਨ ਦੇ ਲੋਕਾਂ ਦੀ ਹਮਾਇਤ ਕਰਨ ਦਾ ਸਿਰਫ਼ ਦਿਖਾਵਾ ਕਰਦਾ ਹੈ। ਖਮੇਨੀ ਨੇ 2012 ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਦੀ ਨਮਾਜ਼ ਨੂੰ ਸੰਬੋੋੋਧਨ ਕੀਤਾ ਹੈ।

ਆਸਟਰੇਲੀਆ ਵਿੱਚ ਮੀਂਹ: ਅੱਗ ਮਗਰੋਂ ਹੜ੍ਹਾਂ ਦਾ ਖ਼ਦਸ਼ਾ

ਮੈਲਬਰਨ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੂਰਬੀ ਆਸਟਰੇਲੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਦੀ ਮਾਰ ਸਹਿ ਰਹੇ ਲੋਕਾਂ ਨੂੰ ਭਰਵੇਂ ਮੀਂਹ ਨਾਲ ਰਾਹਤ ਮਿਲੀ ਹੈ ਪਰ ਹੁਣ ਹੜ੍ਹਾਂ ਦਾ ਨਵਾਂ ਖ਼ਤਰਾ ਖੜ੍ਹਾ ਹੋ ਗਿਆ ਹੈ। ਆਸਟਰੇਲੀਆ ’ਚ ਜੰਗਲਾਂ ਨੂੰ ਅੱਗ ਲੱਗਣ ਕਾਰਨ 28 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਕਰੋੜ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਰਾਖ ਹੋ ਗਈ ਹੈ। ਇਸ ਤੋਂ ਇਲਾਵਾ ਦੋ ਹਜ਼ਾਰ ਤੋਂ ਵੱਧ ਘਰ ਨਸ਼ਟ ਹੋ ਗਏ ਹਨ ਅਤੇ ਲੱਖਾਂ ਜੰਗਲੀ ਜੀਵਾਂ ਦੀ ਹੋਂਦ ਖ਼ਤਰੇ ’ਚ ਪੈ ਗਈ ਹੈ।

ਨਿਊ ਵੈਸਟਮਿੰਸਟਰ ਵੱਲੋਂ ਭਾਈ ਮੇਵਾ ਸਿੰਘ ਦਾ ਮਾਣ-ਤਾਣ

ਸਰੀ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਊ ਵੈਸਟਮਿੰਸਟਰ ਸ਼ਹਿਰ ਨੇ 1915 ਵਿਚ ਫਾਂਸੀ ਉੱਤੇ ਲਟਕਾਏ ਸਿੱਖ ਸਿਆਸੀ ਕਾਰਕੁਨ ਮੇਵਾ ਸਿੰਘ ਦੀ ਯਾਦ ਵਿਚ 11 ਜਨਵਰੀ ਨੂੰ ਮੇਵਾ ਸਿੰਘ ਦਿਵਸ ਵਜੋਂ ਮਾਨਤਾ ਦਿੱਤੀ ਹੈ। ਸਿਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਮੇਅਰ ਜੌਨਾਥਨ ਕੋਟੇ ਨੇ ਇਹ ਐਲਾਨਨਾਮਾ ਪੜ੍ਹ ਕੇ ਸੁਣਾਇਆ ਜੋ ਬਾਅਦ ਵਿਚ ਸੁੱਖ ਸਾਗਰ ਸਾਹਿਬ ਗੁਰਦੁਆਰੇ ਦੇ ਨੁਮਾਇੰਦਿਆਂ ਨੂੰ ਸੌਂਪਿਆ।

ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਅਮਲ ਸ਼ੁਰੂ

ਵਾਸ਼ਿੰਗਟਨ/ਕੀਵ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਅਮਲ ਚਲਾਉਣ ਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਅਮਰੀਕਾ ਦੇ ਉੱਪਰਲੇ ਸਦਨ ਸੈਨੇਟ ਨੂੰ ਭੇਜ ਦਿੱਤੀ ਗਈ ਹੈ। ਹੇਠਲੇ ਸਦਨ ’ਚ ਚੱਲ ਰਹੀ ਮਹਾਂਦੋਸ਼ ਦੀ ਕਾਰਵਾਈ ਨੂੰ ਉੱਪਰੀ ਸਦਨ ਸੈਨੇਟ ਕੋਲ ਭੇਜਣ ਦੇ ਪੱਖ ’ਚ ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ ਸੀ।

ਪਾਕਿਸਤਾਨੀ ਨਿਊਜ਼ ਸ਼ੋਅ ਅਤੇ ਐਂਕਰ ’ਤੇ ਪਾਬੰਦੀ

ਇਸਲਾਮਾਬਾਦ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਟੀਵੀ ਸ਼ੋਅ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਦਾ ਮਜ਼ਾਕ ਉਡਾਉਣ ਲਈ ਇੱਕ ਕੈਬਨਿਟ ਮੰਤਰੀ ਨੂੰ ਫੌਜੀ ਜੁੱਤਾ ਦਿਖਾਉਣ ਦੀ ਇਜਾਜ਼ਤ ਦੇਣ ਕਾਰਨ ਪਾਕਿਸਤਾਨ ਦੇ ਇੱਕ ਟੀਵੀ ਐਂਕਰ ਅਤੇ ਉਸ ਦੇ ਪ੍ਰੋਗਰਾਮ ’ਤੇ 60 ਦਿਨ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਸੰਘੀ ਜਲ ਸਰੋਤ ਮੰਤਰੀ ਫੈਜ਼ਲ ਵਾਵਦਾ ਏਆਰਵਾਈ ਨਿਊਜ਼ ’ਤੇ ਕਾਸ਼ਿਫ ਅੱਬਾਸੀ ਦੇ ‘ਆਫ ਦਿ ਰਿਕਾਰਡ’ ’ਚ ਆਏ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਤੇ

ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਮੁੱਦੇ ’ਤੇ ਵੱਡੇ ਮਤਭੇਦ: ਚੀਨ

ਪੇਈਚਿੰਗ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ’ਚ ਰੂਸ ਵੱਲੋਂ ਭਾਰਤ ਦੀ ਦਾਅਵੇਦਾਰੀ ਨੂੰ ਹਮਾਇਤ ਦੇਣ ਦੇ ਮੁੱਦੇ ਨੂੰ ਅਣਗੌਲਿਆ ਕਰਦਿਆਂ ਕਿਹਾ ਹੈ ਕਿ ਇਸ ਮੁੱਦੇ ’ਤੇ ਸਾਰੇ ਮੈਂਬਰ ਮੁਲਕਾਂ ’ਚ ਵੱਡੇ ਮਤਭੇਦ ਹਨ।

ਆਸਟ੍ਰੇਲੀਆ ਭਰ ਵਿਚ ਦਵਿੰਦਰ ਸਿੰਘ ਧਾਰੀਆ ਦੇ ਲੱਗੇ ਸਾਈਨ ਬੋਰਡ ਨਾਲ ਦਸਤਾਰ ਨੂੰ ਮਿਲਿਆ ਮਾਣ

ਸਿਡਨੀ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਆਸਟ੍ਰੇਲੀਆ ਵਿਚ 26 ਜਨਵਰੀ ਦੇ ਸਬੰਧ ਵਿਚ ਆਪਣੀ ਭਾਈਚਾਰਕ ਸਾਂਝੀਵਾਲਤਾ ਨੂੰ ਪੇਸ਼ ਕਰਦੇ 20 ਤੋਂ 30 ਫੁੱਟ ਤੱਕ ਦੇ ਵੱਡੇ ਦਵਿੰਦਰ ਸਿੰਘ ਧਾਰੀਆ ਦੀ ਤਸਵੀਰ ਦੇ ਸਾਈਨ ਬੋਰਡ ਲਗਾਏ ਗਏ ਹਨ | ਇਹ ਹਜ਼ਾਰਾਂ ਬੋਰਡ ਪੂਰੇ ਆਸਟ੍ਰੇਲੀਆ ਦੇ ਬੱਸ ਸਟਾਪ, ਸੜਕਾਂ ਦੇ ਸਾਈਡ ਤੇ ਵੱਡੀਆਂ ਇਮਾਰਤਾਂ 'ਤੇ ਲਗਾਏ ਗਏ ਹਨ | ਗੌਰਤਲਬ ਹੈ ਕਿ 26 ਜਨਵਰੀ, 1788 ਨੂੰ ਗੋਰੇ ਫਸਟ ਫਲੀਟ ਲੈ ਕੇ ਆਸਟ੍ਰੇਲੀਆ ਆਏ ਸਨ, ਜਿਸ ਨੂੰ ਇਹ ਹਰ ਸਾਲ ਬੜੀ ਧੂਮਧਾਮ ਨਾਲ ਮਨਾਉਂਦੇ ਹਨ | ਆਸਟ੍ਰੇਲੀਆ ਨੂੰ ਬਹੁ-ਸੱਭਿਅਕ ਦਰਸਾਉਣ ਲਈ ਹਰ ਭਾਈਚਾਰੇ 'ਚੋਂ ਇਕ ਵਿਅਕਤੀ ਚੁਣਿਆ ਜਾਂਦਾ ਹੈ | ਭਾਰਤੀ ਭਾਈਚਾਰੇ 'ਚੋਂ ਦਵਿੰਦਰ ਸਿੰਘ ਧਾਰੀਆ ਚੁਣਿਆ ਹੈ | 

ਵਿਨੀਪੈਗ 'ਚ ਗੱਡੀ ਦੀ ਛੱਤ ਤੋਂ ਬਰਫ਼ ਨਾ ਹਟਾਉਣ 'ਤੇ ਚਾਲਕ ਨੂੰ ਜੁਰਮਾਨਾ

ਵਿਨੀਪੈਗ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਿਨੀਪੈਗ ਵਾਸੀ ਇਕ ਵਿਅਕਤੀ ਨੂੰ ਆਪਣੀ ਵੈਨ ਦੀ ਛੱਤ 'ਤੇ ਬਹੁਤ ਜ਼ਿਆਦਾ ਬਰਫ਼ ਨਾਲ ਗੱਡੀ ਚਲਾਉਣ ਲਈ ਲਗਪਗ 240 ਡਾਲਰ ਦਾ ਜੁਰਮਾਨਾ ਹੋਇਆ ਹੈ | ਜੋਨਾਥਨ ਮਕਲੋਘ ਨਾਂਅ ਦੇ ਵਿਅਕਤੀ ਦੀ ਵੈਨ 'ਤੇ ਸੱਤ ਤੋਂ ਦਸ ਸੈਂਟੀਮੀਟਰ ਦੇ ਕਰੀਬ ਬਰਫ ਦੀ ਮੋਟੀ ਤਹਿ ਜੰਮੀ ਹੋਈ ਸੀ, ਜਿਸ ਲਈ ਉਸ ਨੂੰ ਅਸੁਰੱਖਿਅਤ ਭਾਰ ਦੇ ਨਾਲ ਵਾਹਨ ਚਲਾਉਣ ਲਈ 237.50 ਡਾਲਰ ਜੁਰਮਾਨਾ ਕੀਤਾ ਗਿਆ | 

ਮੈਲਬੌਰਨ ਹਵਾਈ ਅੱਡੇ ਤੋਂ ਧੂੰਏਾ ਕਾਰਨ ਕਈ ਉਡਾਣਾਂ ਰੱਦ

ਮੈਲਬੌਰਨ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜੰਗਲੀ ਅੱਗ ਦੇ ਸੰਘਣੇ ਧੂੰਏਾ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਈ ਉਡਾਣਾਂ ਰੱਦ ਹੋ ਗਈਆਂ | ਇਥੋਂ ਦੇ ਬੁਲਾਰੇ ਨੇ ਦੱਸਿਆ ਕਿ ਧੂੰਏਾ ਕਾਰਨ ਕਈ ਫਲਾਈਟਾਂ ਨੂੰ ਉਤਰਨ 'ਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਿਕਟੋਰੀਆ ਦੇ ਲੋਕ ਇਸ ਸਮੇਂ ਦੂਸ਼ਿਤ ਹਵਾ 'ਚ ਸਾਹ ਲੈ ਰਹੇ ਹਨ ਜੋ ਕਿ ਸਿਹਤ ਲਈ ਵੀ ਖਤਰਨਾਕ ਹੈ | ਇਸ ਦੇ ਹੋਰ ਵੀ ਵਧੇਰੇ ਫੈਲਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ | ਮੌਸਮ ਬਹੁਤ ਹੀ ਗਰਮ ਚੱਲ ਰਿਹਾ ਹੈ | ਇਸ ਸੂਬੇ 'ਚ ਕੱਲ੍ਹ ਦੁਨੀਆ ਦੀ ਸਭ ਤੋਂ ਦੂਸ਼ਿਤ ਹਵਾ ਦੀ ਗੁਣਵੱਤਾ ਦਰਜ ਕੀਤੀ ਹੈ | ਲੋਕਾਂ ਨੂੰ ਆਪਣੇ ਘਰਾਂ 'ਚ ਹੀ ਰਹਿਣ ਦੀ ਸਿਹਤ ਮਹਿਕਮੇ ਵਲੋਂ ਅਪੀਲ ਕੀਤੀ ਜਾ ਰਹੀ ਹੈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089938575
Copyright © 2020, Panjabi Times. All rights reserved. Website Designed by Mozart Infotech