ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
 
ਚੰਡੀਗੜ੍ਹ

ਮਹਿੰਗੇ ਭਾਅ ਆਰ.ਸੀ. ਤੇ ਲਾਇਸੈਂਸ ਬਣਾਉਣ ਦੇ ਦੋਸ਼

December 15, 2019 12:55 PM

ਚੰਡੀਗੜ੍ਹ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਰੋਡ ਸੇਫਟੀ ਮਾਹਿਰ ਡਾ. ਕਮਲ ਸੋਹੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਬਣਾਉਣ ਵਾਲੀ ਸਮਾਰਟ ਚਿੱਪ ਕੰਪਨੀ ਨੇ ਮਹਿੰਗੇ ਭਾਅ ਲਾਇਸੈਂਸ ਅਤੇ ਆਰ.ਸੀ.ਬਣਾ ਕੇ ਸੂਬੇ ਦੇ ਲੋਕਾਂ ਕੋਲੋਂ 165 ਕਰੋੜ ਰੁਪਏ ਵੱਧ ਵਸੂਲੇ ਹਨ ਜੋ ਵਾਪਸ ਦੁਆਏ ਜਾਣ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕੰਪਨੀ ਆਰ.ਸੀ. ਬਣਾਉਣ ਦੇ 136.5 ਰੁਪਏ ਪ੍ਰਤੀ ਆਰ.ਸੀ. ਅਤੇ 65 ਰੁਪਏ ਪ੍ਰਤੀ ਡਰਾਈਵਿੰਗ ਲਾਇਸੈਂਸ ਵਸੂਲ ਕਰਦੀ ਰਹੀ ਤੇ ਹੁਣ ਆਰ.ਸੀ. ਤੇ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਨਵਾਂ ਠੇਕਾ ਲੈ ਲਿਆ ਹੈ। ਇਸ ਕੰਪਨੀ ਨੂੰ ਵਿਭਾਗ ਨੇ ਬਲੈਕ ਲਿਸਟ ਕਰ ਦਿੱਤਾ ਸੀ ਪਰ ਇਸ ਕੰਪਨੀ ਨੂੰ ਮੁੜ ਠੇਕਾ ਦਿੱਤਾ ਗਿਆ ਹੈ। ਇਸ ਕੰਪਨੀ ਖਿਲਾਫ ਵਿਜੀਲੈਂਸ ਦੀ ਜਾਂਚ ਮੁਕੰਮਲ ਹੋਣ ਵਿਚ ਹੀ ਨਹੀਂ ਆ ਰਹੀ। ਿੲਸ ਮਾਮਲੇ ’ਚ ਮੁੱਖ ਮੰਤਰੀ ਨੂੰ ਹਰ ਮਹੀਨੇ ਸ਼ਿਕਾਿੲਤਾਂ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਚੰਡੀਗੜ੍ਹ ਭਾਜਪਾ ਪ੍ਰਧਾਨ ਦੀ ਚੋਣ ਲਈ ਅਰੁਣ ਸੂਦ ਨੇ ਭਰੀ ਨਾਮਜ਼ਦਗੀ

ਚੰਡੀਗੜ੍,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਦੀ ਚੋਣ ਲਈ ਸਾਬਕਾ ਮੇਅਰ ਅਰੁਣ ਸੂਦ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਭਲਕੇ ਪ੍ਰਧਾਨ ਐਲਾਨੇ ਜਾਣ ਦੀ ਪੂਰੀ ਸੰਭਾਵਨਾ ਹੈ। ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਲਈ ਅੱਜ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਸੀ। ਇਸ ਦੌਰਾਨ ਸਾਬਕਾ ਮੇਅਰ ਅਤੇ ਵਾਰਡ ਨੰਬਰ 8 ਤੋਂ ਕੌਂਸਲਰ ਅਰੁਣ ਸੂਦ ਨੇ 39 ਪ੍ਰਸਤਾਵਾਂ ਦੇ ਨਾਲ ਪ੍ਰਧਾਨ ਲਈ ਅਤੇ ਭਾਜਪਾ ਦੇ ਮੌਜੂਦਾ ਪ੍ਰਧਾਨ ਸੰਜੇ ਟੰਡਨ ਨੇ ਭਾਜਪਾ ਕੌਮੀ ਕੌਂਸਲ ਲਈ ਨਾਮਜ਼ਦਗੀ ਪੱਤਰ ਭਾਜਪਾ ਦੇ ਕੌਮੀ ਸਕੱਤਰ ਸੱਤਿਆ ਕੁਮਾਰ ਕੋਲ ਦਾਖ਼ਲ ਕੀਤੇ। ਇਸ ਤਰ੍ਹਾਂ ਸ਼ਾਮ 5 ਵਜੇ ਤੱਕ ਦੋਵਾਂ ਅਹੁਦਿਆਂ ਲਈ ਇਕ-ਇਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ।

ਐਂਟਰੀ ਲੈਵਲ ਜਮਾਤਾਂ ਲਈ ਸੂਚੀ ਨਸ਼ਰ

ਚੰਡੀਗੜ੍ਹ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਨੇ ਐਂਟਰੀ ਲੈਵਲ ਜਮਾਤਾਂ ਲਈ ਅੱਜ ਯੋਗ ਵਿਦਿਆਰਥੀਆਂ ਦੀ ਸੂਚੀ ਆਪਣੀ ਵੈੱਬਸਾਈਟ ’ਤੇ ਨਸ਼ਰ ਕਰ ਦਿੱਤੀ ਹੈ। ਕਈ ਸਕੂਲਾਂ ਵੱਲੋਂ ਸਮੇਂ ਸਿਰ ਸੂਚੀ ਅਪਲੋਡ ਨਾ ਕਰਨ ਕਾਰਨ ਮਾਪਿਆਂ ਨੂੰ ਖੱਜਲ ਹੋਣਾ ਪਿਆ। ਦੂਜੇ ਪਾਸੇ ਸ਼ਹਿਰ ਦੇ ਸਾਰੇ ਨਿੱਜੀ ਸਕੂਲ 31 ਜਨਵਰੀ ਤੋਂ ਪਹਿਲਾਂ ਬੱਚਿਆਂ ਦੇ ਦਾਖਲਿਆਂ ਸਬੰਧੀ ਡਰਾਅ ਕੱਢਣਗੇ।

ਮੇਅਰ ਨੇ ਚੰਡੀਗੜ੍ਹ ਦੇ ਵਿਕਾਸ ਲਈ ਕਾਰਵਾਈ ਆਰੰਭੀ

ਚੰਡੀਗੜ੍ਹ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਨੇ ਅੱਜ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਥਾਨਕ ਚੀਫ ਵਾਸਤੂਕਾਰ ਕਪਿਲ ਸੇਤੀਆ ਅਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਮੇਅਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਨਿਗਮ ਕੌਂਸਲਰਾਂ ਦੇ ਮੁੱਖ ਵਾਸਤੂਕਾਰ ਨਾਲ ਸ਼ਹਿਰ ਦੀਆਂ ਸਮੱਸਿਆਂਵਾਂ ਬਾਰੇ ਚਰਚਾ ਕੀਤੀ। ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਦੀਆਂ ਸਮੱਸਿਆਂਵਾਂ ਅਤੇ ਮੁੱਦਿਆਂ ਬਾਰੇ ਚਰਚਾ ਕੀਤੀ ਜਿਨ੍ਹਾਂ ਵਿੱਚ ਵੇਰਕਾ ਬੂਥਾਂ ਦੀ ਸਥਿਤੀ, ਬਹੁਮੰਜ਼ਿਲਾ ਪਾਰਕਿੰਗ, ਸ਼ਹਿਰ ਦੀਆਂ ਸੜਕਾਂ ਤੇ ਆਮ ਲੋਕਾਂ ਨੂੰ ਜਾਣਕਾਰੀ ਉਪਲਬਧ ਕਰਵਾਉਣ ਲਈ ਨਕਸ਼ੇ ਤੇ ਬੋਰਡਾਂ ਦੀ ਮੁੜ ਸਥਾਪਨਾ, ਕਮਿਊਨਿਟੀ ਸੈਂਟਰਾਂ ਦੀ ਉਸਾਰੀ, ਲੋਕਲ ਬੱਸ ਅੱਡਿਆਂ ਲਈ ਸ਼ੈਲਟਰਾਂ ਦਾ ਨਿਰਮਾਣ ਮੁੱਖ ਤੌਰ ’ਤੇ ਸ਼ਾਮਲ ਸਨ।

ਪੀਸੀਆਰ ਮੁਲਾਜ਼ਮਾਂ ਦੀ ਕੁੱਟਮਾਰ

ਚੰਡੀਗੜ੍,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਮਨੀਮਾਜਰਾ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਪੀਸੀਆਰ ਦੇ ਦੋ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਡਿਊਟੀ ’ਚ ਰੁਕਾਵਟ ਪੈਦਾ ਕੀਤੀ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਤਿੰਨੋਂ ਨੌਜਵਾਨਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਵੱਲੋਂ 370 ਕਰੋੜ ਰੁਪਏ ਜਾਰੀ

ਚੰਡੀਗੜ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਵਿੱਤ ਵਿਭਾਗ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ (ਪੀਐੱਸਪੀਸੀਐੱਲ) ਨੂੰ ਬਿਜਲੀ ਸਬਸਿਡੀ ਨਾਲ ਦਸੰਬਰ, 2019 ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਵੰਡਣ ਲਈ 370 ਕਰੋੜ ਰੁਪਏ ਜਾਰੀ ਕੀਤੇ ਹਨ।

ਵ੍ਹਾਈਟ ਪੇਪਰ ਲਿਆਵਾਂਗੇ: ਕੈਪਟਨ

ਚੰਡੀਗੜ੍ਹ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਵਿਵਾਦਗ੍ਰਸਤ ਬਿਜਲੀ ਖ਼ਰੀਦ ਸਮਝੌਤਿਆਂ ਦੇ ਸਬੰਧ ਵਿੱਚ ਅਕਾਲੀਆਂ ਵੱਲੋਂ ਕੀਤੇ ਫ਼ਰੇਬ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਵ੍ਹਾਈਟ ਪੇਪਰ ਲਿਆਵੇਗੀ। ਅੱਜ ਇੱਥੇ ਵਿਧਾਨ ਸਭਾ ਦੇ ਦੋ-ਰੋਜ਼ਾ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵ੍ਹਾਈਟ ਪੇਪਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਵਰ ਪਲਾਂਟ ਸਥਾਪਤ ਕਰਨ ਸਬੰਧੀ ਕੀਤੇ ਸਮਝੌਤਿਆਂ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਖ਼ੁਲਾਸਾ ਕਰੇਗਾ।

‘ਆਪ’ ਤੇ ਅਕਾਲੀ ਦਲ ਵਲੋਂ ਵਾਕਆਊਟ

ਚੰਡੀਗੜ੍ਹ,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਅੱਜ ਸਦਨ ਦੇ ਅੰਦਰ ਤੇ ਬਾਹਰ ਹੰਗਾਮਾ ਕੀਤੇ ਤੇ ਦੋਵਾਂ ਪਾਰਟੀਆਂ ਨੇ ਰਾਜਪਾਲ ਦੇ ਭਾਸ਼ਣ ਦੌਰਾਨ ਵਾਰੋ-ਵਾਰੀ ਵਾਕਆਊਟ ਕੀਤਾ। ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਮੰਨਿਆ ਕਿ ਸੂਬੇ ਨੂੰ ਨਸ਼ਿਆਂ ਸਮੇਤ ਕੁਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰੌਲੇ-ਰੱਪੇ ਦੌਰਾਨ ਅੱਧੇ ਘੰਟੇ ਵਿਚ ਆਪਣਾ ਭਾਸ਼ਣ ਪੜ੍ਹਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਵਜ਼ਾਰਤੀ ਸਾਥੀ ‘ਆਪ’ ਅਤੇ ਅਕਾਲੀ ਵਿਧਾਇਕਾਂ ਦੀ ਨਾਅਰੇਬਾਜ਼ੀ ਨੂੰ ਚੁੱਪ-ਚਾਪ ਦੇਖਦੇ ਰਹੇ।

ਬਿਜਲੀ ਸਮਝੌਤੇ ਰੱਦ ਕਰਨ ਲਈ ਸਿਕੰਦਰ ਬਣਨ ਕੈਪਟਨ: ਜਾਖੜ

ਚੰਡੀਗੜ੍,16 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀਆਂ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਮਹਾਨ ਸਿਕੰਦਰ ਬਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਰਾਹਤ ਚਾਹੁੰਦੇ ਹਨ ਅਤੇ ਜਿਨ੍ਹਾਂ ਨੇ ਗਲਤ ਸਮਝੌਤੇ ਕੀਤੇ ਸਨ, ਉਨ੍ਹਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਿਕੰਦਰ ਨੇ ਗੁੰਝਲਦਾਰ ਗੰਢ ਨੂੰ ਤਲਵਾਰ ਨਾਲ ਵੱਢ ਦਿਤਾ ਸੀ, ਉਸੇ ਤਰ੍ਹਾਂ ਕੈਪਟਨ ਨੂੰ ਬਿਜਲੀ ਸਮਝੌਤੇ ਤੋੜਨੇ ਚਾਹੀਦੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਲੋਕਾਂ ’ਤੇ ਵਾਰ ਵਾਰ ਬਿਜਲੀ ਮਹਿੰਗੀ ਕਰਨ ਦਾ ਬੋਝ ਪੈ ਰਿਹਾ ਹੈ ਜਿਸ ਕਾਰਨ ਲੋਕਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਗੁਰਬਾਣੀ ਦੇ ਪ੍ਰਸਾਰਨ ਤੱਕ ਨੂੰ

ਮੇਅਰ ਵੱਲੋਂ ਡੰਪਿੰਗ ਗਰਾਊਂਡ ਦਾ ਜਾਇਜ਼ਾ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਅਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਅੱਜ ਇਥੇ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ ਅਤੇ ਕੂੜੇ ਦੇ ਨਿਪਟਾਰੇ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸੇ ਦੌਰਾਨ ਮੇਅਰ ਨੇ ਗਾਰਬੇਜ ਪ੍ਰਾਸੈਸਿੰਗ ਪਲਾਂਟ ਦਾ ਵੀ ਨਿਰੀਖਣ ਕੀਤਾ। ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਮੇਅਰ ਨੂੰ ਇਸ ਪਲਾਂਟ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ 

ਚੰਡੀਗੜ੍ਹ ਨਿਗਮ ਨੇ ਪਲਾਜ਼ਾ ’ਤੇ ਮਨਾਈ ਲੋਹੜੀ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਨਗਰ ਨਿਗਮ ਨੇ ਅੱਜ ਇਥੇ ਸੈਕਟਰ-17 ਸਥਿਤ ਪਲਾਜ਼ਾ ਵਿੱਚ ਲੋਹੜੀ ਸਮਾਗਮ ਕਰਵਾਇਆ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਈ ਅਤੇ ਮੇਅਰ ਰਾਜ ਬਾਲਾ ਮਲਿਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। 

ਕਲਰਕ ਨੂੰ 3 ਸਾਲਾਂ ਦੀ ਕੈਦ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਰਿਸ਼ਵਤਖੋਰੀ ਸੰਬੰਧੀ ਕੇਸ ਦੀ ਸੁਣਵਾਈ ਕਰਦਿਆਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਨਗਰ ਨਿਗਮ ਚੰਡੀਗੜ੍ਹ ਦੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਬਤੌਰ ਕਲਰਕ ਤਾਇਨਾਤ ਸੁਧੀਰ ਸਿੰਘ ਵਾਸੀ ਰਾਮ ਦਰਬਾਰ ਨੂੰ 3 ਸਾਲਾਂ ਦੀ ਕੈਦ ਅਤੇ 30 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਸਜ਼ਾ ਤਿੰਨ ਸਾਲ ਤੋਂ ਜ਼ਿਆਦਾ ਨਾ ਹੋਣ ਕਰਕੇ ਸੁਧੀਰ ਨੂੰ ਤੁਰੰਤ ਜ਼ਮਾਨਤ ਮਿਲ ਗਈ। ਇਸ ਮੰਤਵ ਲਈ ਸੁਧੀਰ ਨੇ 50 ਹਜ਼ਾਰ ਰੁਪਏ ਦੇ ਬੇਲ ਬਾਂਡ ਭਰਿਆ। 21 ਅਕਤੂਬਰ 2013 ਨੂੰ ਦਰਜ ਕੀਤੇ ਗਏ ਇਸ ਕੇਸ ਵੇਰਵਿਆਂ ਅਨੁਸਾਰ ਸੁਧੀਰ ਸਿੰਘ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ’ਚ ਬਤੌਰ ਕਲਰਕ ਤੈਨਾਤ ਸੀ। ਉਸ ਕੋਲ ਮੁਲਾਜ਼ਮਾਂ ਦੇ ਬਿੱਲ ਪਾਸ ਹੋਣ ਲਈ ਆਉਂਦੇ ਸਨ।

ਹੱਤਿਆ ਦਾ ਮੁਲਜ਼ਮ ਪੁਲੀਸ ਰਿਮਾਂਡ ’ਤੇ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਦੇ ਇੰਡਸਟਰੀਅਲ ਏਰੀਆ ਫੇਜ਼-2 ਦੇ ਹੋਟਲ ’ਚ ਸੰਗਰੂਰ ਦੀ ਰਹਿਣ ਵਾਲੀ ਲੜਕੀ ਸਰਬਜੀਤ ਕੌਰ (28) ਦੇ ਕਤਲ ਕੇਸ ’ਚ ਨਾਮਜ਼ਦ ਮਨਿੰਦਰ ਸਿੰਘ ਵਾਸੀ ਸੈਕਟਰ-30 ਨੂੰ ਪੁਲੀਸ ਨੇ ਅੱਜ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਉਸ ਨੂੰ ਪੁਲੀਸ ਨੇ ਬੀਤੇ ਦਿਨ ਕਾਬੂ ਕੀਤਾ ਸੀ। ਪੁਲੀਸ ਨੇ ਮੁਲਜ਼ਮ ਤੋਂ ਪੁੱਛਗਿੱਛ ਕਰਨ ਲਈ 6 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਮੁਲਜ਼ਮ ਖ਼ਿਲਾਫ਼ ਪੰਜ ਦਿਨਾਂ ਦਾ ਰਿਮਾਂਡ ਹੀ ਮਨਜ਼ੂਰ ਕੀਤਾ ਹੈ।

ਚੋਰੀ ਦੇ ਵਾਹਨਾਂ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਸੈਕਟਰ-39 ਦੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਚੋਰੀ ਦੀਆਂ 6 ਕਾਰਾਂ ਅਤੇ 10 ਦੋ-ਪਹੀਆ ਵਾਹਨਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਬਰਾਮਦ ਕੀਤੇ ਗਏ ਸਾਮਾਨ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ। ਮੁਲਜ਼ਮਾਂ ਦੀ ਪਛਾਣ ਮਨੋਜ (37) ਵਾਸੀ ਜ਼ਿਲ੍ਹਾ ਮੁਰਾਦਾਬਾਦ (ਯੂਪੀ) ਅਤੇ ਅਬਰਾੜ ਖਾਨ ਵਾਸੀ ਬਲਟਾਨਾ (ਜ਼ੀਰਕਪੁਰ) ਵਜੋਂ ਹੋਈ ਹੈ।

ਪੀਯੂ: ਪੰਜਾਬੀ ਤੇ ਅੰਗਰੇਜ਼ੀ ਵਿਭਾਗ ਨੇ ਸਾਂਝੇ ਤੌਰ ’ਤੇ ਲੋਹੜੀ ਮਨਾਈ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਤੇ ਅੰਗਰੇਜ਼ੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਦੋਵੇਂ ਵਿਭਾਗਾਂ ਵਿਚ ਸਾਹਿਤਕ ਸਾਂਝ ਪੈਦਾ ਕਰਨ ਦੇ ਮਕਸਦ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਸੰਸਕ੍ਰਿਤ ਵਿਭਾਗ ਤੇ ਕਲਚਰਲ ਸਟੱਡੀਜ਼ ਵਿਭਾਗ ਨੂੰ ਵੀ ਸ਼ਾਮਲ ਕੀਤਾ ਗਿਆ। ਪ੍ਰੋਗਰਾਮ ਵਿਚ ਪੰਜਾਬੀ ਅਧਿਐਨ ਸਕੂਲ ਦੇ ਚੇਅਰਮੈਨ ਯੋਗਰਾਜ ਅੰਗਰੀਸ਼ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਸਾਹਿਤਕ ਪੇਸ਼ਕਾਰੀਆਂ ਦਿੱਤੀਆਂ। ਅੰਗਰੇਜ਼ੀ ਵਿਭਾਗ ਦੇ ਚੇਅਰਮੈਨ ਦੀਪਤੀ ਗੁਪਤਾ ਨੇ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਯੂਨੀਵਰਸਿਟੀ ਵਿਚ ਪਹਿਲੀ ਵਾਰ

ਪੁਰਾਣੇ ਪਰਿਵਾਰਾਂ ਨੂੰ ਪਾਰਟੀ ਨਾਲ ਜੋੜਿਆ: ਸੰਜੇ ਟੰਡਨ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :10 ਸਾਲ ਪ੍ਰਧਾਨਗੀ ਕਰਨ ਤੋਂ ਬਾਅਦ ਵੀ ਪਾਰਟੀ ਦੀ ਸੇਵਾ ’ਚ ਜੁਟੇ ਰਹਿਣਗੇ ਤੇ ਉਨ੍ਹਾਂ ਦਾ ਰਾਜਨੀਤਿਕ ਭਵਿੱਖ ਪਾਰਟੀ ਹਾਈਕਮਾਨ ਵੱਲੋਂ ਹੀ ਤੈਅ ਕੀਤਾ ਜਾਵੇਗਾ।
ਇਨ੍ਹਾਂ ਗੱਲਾ ਦਾ ਪ੍ਰਗਟਾਵਾ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਟੰਡਨ ਨੇ ਪ੍ਰਧਾਨਗੀ ਦੇ ਆਖਿਰਲੇ ਦਿਨ ਭਾਜਪਾ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪ੍ਰਧਾਨ ਬਣੇ ਸੀ ਤਾਂ ਚੰਡੀਗੜ੍ਹ ’ਚ ਭਾਜਪਾ ਦੇ 12 ਹਜ਼ਾਰ ਮੈਂਬਰ ਸੀ ਤੇ ਇਸ ਸਮੇਂ 90 ਹਜ਼ਾਰ ਮੈਂਬਰ ਹਨ।

ਐਡਵੋਕੇਟ ਜਨਰਲ ਨੰਦਾ ’ਤੇ ਵਰ੍ਹੇ ਜਾਖੜ

ਚੰਡੀਗੜ੍ਹ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਦੀ ਵੱਖ ਵੱਖ ਕੇਸਾਂ ਵਿਚ ਹੋ ਰਹੀ ਕਿਰਕਿਰੀ ਦਾ ਗੁੱਸਾ ਪੰਜਾਬ ਦੇ ਐਡਵੋਕੇਟ ਜਨਰਲ ’ਤੇ ਫੁੱਟਿਆ। ਸੂਤਰਾਂ ਅਨੁਸਾਰ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਮੁੱਖ ਮੰਤਰੀ ਨੂੰ ਮਿਲਣ ਗਏ ਤਾਂ ਉਥੇ ਤਾਂ ਉਨ੍ਹਾਂ ਦਾ ਟਾਕਰਾ ਐਡਵੋਕੇਟ ਜਨਰਲ ਅਤੁਲ ਨੰਦਾ ਨਾਲ ਹੋ ਗਿਆ। ਪਹਿਲਾਂ ਹੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ, ਮੁੱਖ ਸਕੱਤਰ ਤੇ ਕੁਝ ਹੋਰ ਸੀਨੀਅਰ ਅਧਿਕਾਰੀਆਂ ਦੀ 

ਪੀ. ਜੀ. ਆਈ. ਦਾ ਆਪ੍ਰੇਸ਼ਨ ਥੀਏਟਰ-22 ਬੰਦ ਹੋਣ ਕਾਰਨ ਮਰੀਜ਼ ਪ੍ਰੇਸ਼ਾਨ

ਚੰਡੀਗੜ੍ਹ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੀ. ਜੀ. ਆਈ. ਵਿਖੇ ਨੀਰੂ ਹਸਪਤਾਲ ਵਿਚ ਆਪ੍ਰੇਸ਼ਨ ਥੀਏਟਰ (ਓ.ਟੀ- 22), ਜਿੱਥੇ ਹੱਡੀਆਂ ਦੀਆਂ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੀ ਸਰਜਰੀ ਕੀਤੀ ਜਾਂਦੀ ਹੈ, ਦੇ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਓ.ਟੀ-22 ਵਿਚ ਤਿੰਨ ਆਪ੍ਰੇਸ਼ਨ ਥੀਏਟਰ ਹਨ ਜਿਨ੍ਹਾਂ ਵਿੱਚੋਂ ਦੋ ਚਲਦੇ ਹਨ ਪਰ ਇਕ ਆਪ੍ਰੇਸ਼ਨ ਥੀਏਟਰ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ | ਜਿਸ ਕਾਰਨ ਮਰੀਜ਼ਾਂ ਨੂੰ ਸਰਜਰੀ ਕਰਵਾਉਣ ਲਈ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ | ਸੂਤਰਾਂ ਅਨੁਸਾਰ ਦੋ ਆਪ੍ਰੇਸ਼ਨ ਥੀਏਟਰਾਂ ਵਿਚ ਹਰ ਰੋਜ਼ 5 ਤੋਂ 6 ਸਰਜਰੀਆਂ ਕੀਤੀਆਂ ਜਾਂਦੀਆਂ ਹਨ | ਜਾਣਕਾਰੀ ਅਨੁਸਾਰ ਓ.

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਦੀ 17 ਨੂੰ ਹੋਣ ਵਾਲੀ ਚੋਣ ਲਈ ਸਰਗਰਮੀਆਂ ਤੇਜ਼

ਚੰਡੀਗੜ੍ਹ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਜਨਤਾ ਪਾਰਟੀ (ਭਾਜਪਾ) ਚੰਡੀਗੜ੍ਹ ਦੇ ਪ੍ਰਧਾਨ ਦੀ ਚੋਣ 17 ਜਨਵਰੀ ਨੂੰ ਹੋਵੇਗੀ ਜਿਸ ਲਈ 16 ਜਨਵਰੀ ਨੂੰ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ ਜਾਣਗੇ | 17 ਜਨਵਰੀ ਨੂੰ ਪਾਰਟੀ ਦੇ ਸੈਕਟਰ-33 ਵਿਚ ਸਥਿਤ ਦਫ਼ਤਰ ਕਮਲਮ ਵਿਖੇ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਏਗੀ | ਜਾਣਕਾਰੀ ਅਨੁਸਾਰ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਦੀ ਚੋਣ ਕਰਵਾਉਣ ਲਈ ਅਬਜ਼ਰਵਰ ਅਤੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 17 ਜਨਵਰੀ ਨੂੰ ਚੰਡੀਗੜ੍ਹ ਪਹੰੁਚਣਗੇ | ਸੂਤਰਾਂ ਅਨੁਸਾਰ ਸਾਬਕਾ ਮੇਅਰ ਅਤੇ ਮੌਜੂਦਾ ਕੌਾਸਲਰ ਅਰੁਣ ਸੂਦ, ਰਾਮਵੀਰ ਭੱਟੀ, ਸਤਿੰਦਰ ਸਿੰਘ, ਦਿਵੇਸ਼ ਮੋਦਗਿਲ, ਚੰਦਰ ਸ਼ੇਖਰ ਦੇ ਨਾਂਅ ਪ੍ਰਮੁੱਖਤਾ ਨਾਲ ਪ੍ਰਧਾਨਗੀ ਲਈ ਚਰਚਾ ਵਿਚ ਹਨ | ਸੂਤਰਾਂ ਦੀ ਮੰਨੀਏ ਤਾਂ ਅਰੁਣ ਸੂਦ ਦਾ ਨਾਂਅ ਲਗਪਗ ਤੈਅ ਹੈ, ਕੇਵਲ 17 ਜਨਵਰੀ ਰਸਮੀ ਤੌਰ 'ਤੇ ਐਲਾਨ ਹੋਣਾ ਬਾਕੀ ਹੈ, ਜਦ ਕਿ ਦੂਜੇ ਨੰਬਰ 'ਤੇ ਰਾਮਵੀਰ ਭੱਟੀ ਦੇ ਨਾਂਅ ਦੇ ਚਰਚੇ ਹਨ | ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਨੂੰ ਲੈ ਕੇ ਅੱਜ ਭਾਜਪਾ ਆਗੂਆਂ ਦੀ ਬੈਠਕ ਪਾਰਟੀ ਦਫ਼ਤਰ ਕਮਲਮ ਵਿਖੇ ਹੋਈ |

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਰਾਜਪਾਲ ਨੇ 20 ਨੂੰ ਬੁਲਾਇਆ

ਚੰਡੀਗੜ੍ਹ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਨੇ 20 ਜਨਵਰੀ ਨੂੰ ਸਵੇਰੇ 11 ਵਜੇ ਇੱਥੇ ਰਾਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ ਜਿਸ ਦਾ ਉਹ ਉਦਘਾਟਨ ਕਰਨਗੇ | 

ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਲੜਕੇ ਨੂੰ 10 ਸਾਲ ਕੈਦ

ਚੰਡੀਗੜ੍ਹ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : 34 ਨਸ਼ੀਲੇ ਟੀਕਿਆਂ ਨਾਲ ਗਿ੍ਫ਼ਤਾਰ ਹੋਏ ਲੜਕੇ ਨੂੰ ਜ਼ਿਲ੍ਹਾ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਸਜ਼ਾ ਪਾਉਣ ਵਾਲਾ ਮੌਲੀ ਜੱਗਰਾਂ ਦਾ ਸੰਨੀ ਹੈ ਜਿਸ ਨੂੰ ਅਦਾਲਤ ਨੇ ਸਜ਼ਾ ਦੇ ਨਾਲ ਇਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ | ਪੁਲਿਸ ਨੇ ਸੰਨੀ ਨੂੰ ਅਕਤੂਬਰ 2017 ਵਿਚ ਗਿ੍ਫ਼ਤਾਰ ਕੀਤਾ ਸੀ ਅਤੇ ਉਸ ਦੇ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0089787165
Copyright © 2020, Panjabi Times. All rights reserved. Website Designed by Mozart Infotech