» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਨਨਕਾਣਾ ਸਾਹਿਬ ਦੀ ਸਿੱਖ ਲੜਕੀ ਨੇ ਘਰ ਜਾਣ ਤੋਂ ਦਿੱਤਾ ਜਵਾਬ

January 10, 2020 01:00 PM

ਲਾਹੌਰ,9 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਇੱਕ ਗ੍ਰੰਥੀ ਦੀ ਧੀ ਜਿਸ ਕਾਰਨ ਪਿਛਲੇ ਦਿਨੀਂ ਗੁਰਦੁਆਰਾ ਨਨਕਾਣਾ ਸਾਹਿਬ ਅੱਗੇ ਮੁਜ਼ਾਹਰਾ ਹੋਇਆ ਸੀ, ਅੱਜ ਆਪਣੇ ਵੱਡੇ ਭਾਈ ਨੂੰ ਮਿਲੀ ਪਰ ਉਸ ਨੇ ਆਪਣੇ ਮਾਪਿਆਂ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮੀਟਿੰਗ ਲਾਹੌਰ ਹਾਈ ਕੋਰਟ ਵਿੱਚ ਹੋਈ ਹੈ। ਹਾਈ ਕੋਰਟ ਦੇ ਜੱਜ ਸਈਅਦ ਮਜ਼ਹਰ ਅਲੀ ਅਕਬਰ ਨੇ ਲੜਕੀ ਦੇ ਭਰਾ ਮਨਮੋਹਨ ਸਿੰਘ ਦੀ ਉਸ ਨਾਲ ਮੁਲਾਕਾਤ ਕਰਵਾਉਣ ਦੀ ਪਟੀਸ਼ਨ ਸਵੀਕਾਰ ਕਰ ਲਈ ਤੇ ਲੜਕੀ ਜਗਜੀਤ ਕੌਰ (18) ਨਾਲ ਮੁਲਾਕਾਤ ਕਰਵਾਈ ਪਰ ਲੜਕੀ ਮਾਪਿਆਂ ਦੇ ਘਰ ਜਾਣ ਲਈ ਤਿਆਰ ਨਹੀਂ ਹੋਈ। ਇਸ ਤੋਂ ਬਾਅਦ ਮਨਮੋਹਨ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਭੈਣ ਦਬਾਅ ਵਿੱਚ ਹੈ ਅਤੇ ਉਸ ਨੂੰ ਫੈਸਲਾ ਲੈਣ ਲਈ ਹੋਰ ਸਮਾਂ ਦਿੱਤਾ ਜਾਵੇ। ਚਾਲੀ ਮਿੰਟ ਦੀ ਮੀਟਿੰਗ ਤੋਂ ਬਾਅਦ ਲੜਕੀ ਨੇ ਕਿਹਾ ਕਿ ਉਸ ਨੇ ਮੁਸਲਿਮ ਲੜਕੇ ਮੁਹੰਮਦ ਹਸਨ ਦੇ ਨਾਲ ਇਸਲਾਮ ਕਬੂਲਣ ਬਾਅਦ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਮਾਪਿਆਂ ਦੇ ਘਰ ਵਾਪਿਸ ਨਹੀਂ ਜਾਣਾ ਚਾਹੁੰਦੀ। -

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਆ ਗਈਆਂ ਚੋਣਾਂ: ਦੱਸਣਗੀਆਂ ਅਗਲੀ ਵਾਰ ਕਿਸਨੇ ਆਉਣਾ? ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਅਗਲੀਆਂ ਆਮ ਚੋਣਾਂ 19 ਸਤੰਬਰ ਨੂੰ ਕਰਾਉਣ ਦਾ ਐਲਾਨ

ਔਕਲੈਂਡ 28 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਜਿੱਥੇ ਪਹਿਲੀ ਵਾਰ 1853 ਦੇ ਵਿਚ ਰਾਸ਼ਟਰੀ ਚੋਣਾਂ ਹੋਈਆਂ ਸਨ ਅਤੇ 1893 ਦੇ ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਸੀ, ਇਸ ਸਾਲ ਆਪਣੀ 53ਵੀਂ ਪਾਰਲੀਮੈਂਟ ਦੀਆਂ ਚੋਣਾਂ 19 ਸਤੰਬਰ ਨੂੰ ਕਰਵਾ ਰਿਹਾ ਹੈ। ਇਸਦਾ ਐਲਾਨ ਅੱਜ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕੀਤਾ। ਕੁੱਲ 120 ਮੈਬਰ ਪਾਰਲੀਮੈਟ ਵੋਟਾਂ ਦੇ ਫਰਕ ਨਾਲ ਚੁਣੇ ਜਾਂਦੇ ਹਨ ਜਦ ਕਿ ਬਾਕੀ ਦੇ ਲਿਸਟ ਐਮ. ਪੀ. ਪਾਰਟੀ ਵੋਟ ਦੇ ਅਧਾਰ ਉਤੇ ਚੁਣੇ ਜਾਂਦੇ ਹਨ। 2008 ਦੇ ਵਿਚ ਇਥੇ ਪਹਿਲੀ ਵਾਰ ਸਿੱਖ ਸਾਂਸਦ ਸ. ਕੰਵਲਜੀਤ ਸਿੰਘ ਲਿਸਟ ਐਮ. ਪੀ. ਵਜੋਂ ਪਾਰਲੀਮੈਂਟ ਦੇ ਵਿਚ ਦਾਖਲ ਹੋਏ ਸਨ ਅਤੇ ਲਗਾਤਾਰ 12 ਸਾਲ ਤੋਂ ਭਾਰਤੀਆਂ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਇਲਾਵਾ ਡਾ. ਪਰਮਜੀਤ ਕੌਰ ਪਰਮਾਰ ਅਤੇ ਪ੍ਰਿਅੰਕਾ ਰਾਧਾਕ੍ਰਿਸ਼ਨਾ ਵੀ ਮੌਜੂਦਾ ਲਿਸਟ ਐਮ. ਪੀ. ਹਨ।

ਮਿਸ਼ੇਲ ਓਬਾਮਾ ਨੂੰ ਆਡੀਓ ਬੁੱਕ ‘ਬਿਕਮਿੰਗ’ ਲਈ ਗ੍ਰੈਮੀ ਮਿਲਿਆ

ਲਾਸ ਏਂਜਲਸ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਹੁਣ ਗ੍ਰੈਮੀ ’ਚ ਵੀ ਪੁਰਸਕਾਰ ਜਿੱਤ ਲਿਆ ਹੈ। ਓਬਾਮਾ ਨੂੰ ਕਿਤਾਬ ‘ਬਿਕਮਿੰਗ’ ਲਈ ਪੁਰਸਕਾਰ ਮਿਲਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸੇ ਵਰਗ ’ਚ ਪਹਿਲਾਂ ਪੁਰਸਕਾਰ ਜਿੱਤ ਚੁੱਕੇ ਹਨ। ਮਿਸ਼ੇਲ ਗ੍ਰੈਮੀ ਜਿੱਤਣ ਵਾਲੀ ਦੂਜੀ ਪ੍ਰਥਮ ਮਹਿਲਾ ਬਣ ਗਈ ਹੈ। ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ 

ਰਹਿਮਾਨ ਨੇ ਮੋਰਟਨ ਨਾਲ ਤਸਵੀਰ ਖਿਚਾਈ

ਲਾਸ ਏਂਜਲਸ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਗ੍ਰੈਮੀ ਐਵਾਰਡਜ਼ ’ਚ ਭਾਰਤੀ ਗਾਇਕ ਅਤੇ ਸੰਗੀਤਕਾਰ ਏ ਆਰ ਰਹਿਮਾਨ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਦੇ ਇੰਸਟਾਗ੍ਰਾਮ ’ਤੇ ਪ੍ਰੋਗਰਾਮ ਨਾਲ ਜੁੜੀ ਹਰ ਜਾਣਕਾਰੀ ਮੌਜੂਦ ਸੀ। 

ਕਾਲ ਸੈਂਟਰ ਘੁਟਾਲੇ ’ਚ ਤਿੰਨ ਭਾਰਤੀ-ਅਮਰੀਕੀਆਂ ਨੂੰ ਸਜ਼ਾ

ਵਾਸ਼ਿੰਗਟਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਅਧਾਰਿਤ ਕਾਲ ਸੈਂਟਰ ਸਕੀਮ ਘੁਟਾਲੇ ਰਾਹੀਂ ਹਜ਼ਾਰਾਂ ਅਮਰੀਕੀਆਂ ਨਾਲ ਧੋਖਾਧੜੀ ਦੇ ਦੋਸ਼ ਹੇਠ ਤਿੰਨ ਭਾਰਤੀ-ਅਮਰੀਕੀਆਂ ਸਣੇ ਅੱਠ ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ।

ਪਾਕਿਸਤਾਨ ’ਚ ਅਣਖ਼ ਖ਼ਾਤਰ ਪਰਿਵਾਰ ਦੇ ਛੇ ਜੀਆਂ ਦਾ ਕਤਲ

ਕਰਾਚੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ’ਚ ਅਣਖ਼ ਖ਼ਾਤਰ ਹੱਤਿਆ ਦੇ ਇਕ ਹੌਲਨਾਕ ਮਾਮਲੇ ’ਚ ਇਕੋ ਪਰਿਵਾਰ ਦੇ ਛੇ ਜੀਆਂ ਨੂੰ ਸੁੱਤੇ ਪਿਆਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਵਿਚ ਦੋ ਔਰਤਾਂ ਤੇ ਇਕ ਬੱਚਾ ਵੀ ਸ਼ਾਮਲ ਹੈ ਅਤੇ ਘਟਨਾ ਸਿੰਧ ਸੂਬੇ ਵਿਚ ਵਾਪਰੀ ਹੈ। ਪੁਲੀਸ ਮੁਤਾਬਕ ਲੜਕੀ ਨਸਰੀਨ ਬਰੋਹੀ ਦਾ ਪਿਤਾ ਤੇ ਰਿਸ਼ਤੇਦਾਰ ਜੋ ਕਿ ਬਰੋਹੀ ਕਬੀਲੇ ਨਾਲ ਸਬੰਧਤ ਹਨ, ਮੁਰਤਜ਼ਾ ਰੀਂਦ ਦੇ ਘਰ ਸੋਮਵਾਰ ਦੇਰ ਰਾਤ ਦਾਖ਼ਲ ਹੋਏ ਤੇ ਸੌਂ ਰਹੇ ਮੁਰਤਜ਼ਾ ਤੇ ਪੰਜ ਹੋਰਾਂ ਨੂੰ ਗੋਲੀਆਂ ਮਾਰ ਦਿੱਤੀਆਂ। ਮੁਰਤਜ਼ਾ ਦੀ ਪਤਨੀ ਨਸਰੀਨ ਜਿਸ ਨੇ ਮਰਜ਼ੀ ਨਾਲ ਵਿਆਹ ਕੀਤਾ ਸੀ, ਹਨੇਰੇ ਕਾਰਨ ਬਚਣ ’ਚ ਕਾਮਯਾਬ ਹੋ ਗਈ। ਮ੍ਰਿਤਕਾਂ ਵਿਚ ਮੁਰਤਜ਼ਾ ਦੇ ਦੋ ਭਰਾ, ਦੋ ਭੈਣਾਂ ਤੇ ਬੱਚਾ ਸ਼ਾਮਲ ਹੈ। ਨਸਰੀਨ ਫ਼ਿਲਹਾਲ ਪੁਲੀਸ ਸੁਰੱਖਿਆ ਹੇਠ ਹੈ ਤੇ ਉਸ ਦੇ ਪਿਤਾ ਰਫ਼ੀਕ ਬਰੋਹੀ ਅਤੇ ਭਰਾਵਾਂ ਦੀ ਭਾਲ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨਈਮ ਸ਼ੇਖ਼ ਨੇ ਦੱਸਿਆ ਕਿ ਨਸਰੀਨ ਨੇ ਮੁਰਤਜ਼ਾ ਨਾਲ ਜਨਵਰੀ 2018 ’ਚ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ।

ਪਾਕਿ: ਮੰਦਰ ’ਚ ਭੰਨ-ਤੋੜ ਦੇ ਦੋਸ਼ ਹੇਠ ਚਾਰ ਨਾਬਾਲਗ ਗ੍ਰਿਫ਼ਤਾਰ

ਕਰਾਚੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਸਿੰਧ ਸੂਬੇ ਵਿਚ ਚਾਰ ਲੜਕਿਆਂ ਨੂੰ ਇਕ ਮੰਦਰ ’ਚ ਤੋੜ-ਭੰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਹਿੰਦੂ ਮੰਤਰੀ ਹਰੀ ਰਾਮ ਕਿਸ਼ੋਰੀ ਲਾਲ ਨੇ ਨਾਬਾਲਗ ਲੜਕਿਆਂ ’ਤੇ ਕੁਫ਼ਰ ਤੋਲਣ ਦੇ ਕਾਨੂੰਨ ਹੇਠ ਧਾਰਾਵਾਂ ਲਾਉਣ ਦੀ ਮੰਗ ਕੀਤੀ ਹੈ। ਲੜਕਿਆਂ ਵਿਚੋਂ ਦੋ 13 ਸਾਲ ਦੇ, ਇਕ 15 ਅਤੇ ਇਕ ਹੋਰ 12 ਸਾਲ ਦਾ ਹੈ। ਉਨ੍ਹਾਂ ਅਪਰਾਧ ਕਬੂਲ ਲਿਆ ਹੈ ਤੇ ਦੱਸਿਆ ਕਿ ਮੰਦਰ ਵਿਚੋਂ ਪੈਸੇ ਚੋਰੀ ਕਰਨ ਲਈ ਉਨ੍ਹਾਂ ਇਹ ਕੀਤਾ। 

ਕੇਐੱਲਐੱਫ ਮੁਖੀ ‘ਹੈਪੀ ਪੀਐੱਚਡੀ’ ਦਾ ਲਾਹੌਰ ਵਿਚ ਕਤਲ

ਅੰਮ੍ਰਿਤਸਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਮੁਖੀ ਹਰਮੀਤ ਸਿੰਘ ਉਰਫ਼ ‘ਹੈਪੀ ਪੀਐਚਡੀ’ ਦਾ ਲਾਹੌਰ ਦੇ ਬਾਹਰਵਾਰ ਗੁਰਦੁਆਰਾ ਡੇਰਾ ਚਾਹਲ ਨੇੜੇ ਸ਼ੁੱਕਰਵਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਭਾਰਤੀ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਹਰਮੀਤ ਦੀ ਮੌਤ ਦਾ ਕਾਰਨ ਅਤਿਵਾਦੀਆਂ ਤੇ ਨਸ਼ਾ ਤਸਕਰਾਂ ਵਿਚਾਲੇ ਵਿੱਤੀ ਤਕਰਾਰ ਹੈ। ਜਦਕਿ ਪੰਜਾਬ ਪੁਲੀਸ ਨੇ ਹਾਲੇ ਤੱਕ ‘ਹੈਪੀ ਪੀਐੱਚਡੀ’ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਇਸ ਪਿਛਲੇ ਮੰਤਵਾਂ ਬਾਰੇ ਕੁਝ ਕਿਹਾ ਹੈ। ਅਧਿਕਾਰੀਆਂ ਮੁਤਾਬਕ ਫ਼ਿਲਹਾਲ ਉਹ ਦਾਅਵਿਆਂ ਦੀ ਪੁਸ਼ਟੀ ਕਰ ਰਹੇ ਹਨ। ਹੈਪੀ ਪੀਐੱਚਡੀ ਨੂੰ ਕਤਲ ਕੀਤੇ ਜਾਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਮੰਗ ਕੀਤੀ ਹੈ

ਅਮਰੀਕੀ ਗੁਰਦੁਆਰੇ ’ਚ ਹੋਰਾਂ ਧਰਮਾਂ-ਨਸਲਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕੱਤਰਤਾ

ਵਾਸ਼ਿੰਗਟਨ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੈਲੀਫੋਰਨੀਆ ਦਾ ਉਹ ਗੁਰਦੁਆਰਾ ਜਿੱਥੇ ਕੁਝ ਹਫ਼ਤੇ ਪਹਿਲਾਂ ਨਫ਼ਰਤੀ ਭਾਵਨਾ ਨਾਲ ਸਵਾਸਤਿਕ ਦਾ ਨਿਸ਼ਾਨ ਬਣਾ ਦਿੱਤਾ ਗਿਆ ਸੀ, ਨੇ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਇਕ ਖੁੱਲ੍ਹਾ ਇਕੱਠ ਕੀਤਾ। ਇਸ ਮੌਕੇ ਸੈਂਕੜੇ ਲੋਕ ਇਕੱਠੇ ਹੋਏ। ਜ਼ਿਕਰਯੋਗ ਹੈ ਕਿ 13 ਜਨਵਰੀ ਨੂੰ ਔਰੇਂਜਵੇਲ ਦੇ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਦੇ ਬਾਹਰ ਸਵਾਸਤਿਕ ਦਾ ਨਿਸ਼ਾਨ ਬਣਾ ਕੇ ‘ਵ੍ਹਾਈਟ ਪਾਵਰ’ ਲਿਖ ਦਿੱਤਾ ਗਿਆ ਸੀ। 

ਕੋਰੋਨਾਵਾਇਰਸ: ਚੀਨੀ ਪ੍ਰਧਾਨ ਮੰਤਰੀ ਵੱਲੋਂ ਵੂਹਾਨ ਦਾ ਦੌਰਾ

ਪੇਈਚਿੰਗ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੀਨ ’ਚ ਖ਼ਤਰਨਾਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਧ ਕੇ 80 ਹੋ ਗਈ ਹੈ ਜਦਕਿ 2744 ਵਿਅਕਤੀ ਇਸ ਤੋਂ ਪੀੜਤ ਹਨ। ਇਸ ’ਚੋਂ 461 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ। ਉਧਰ ਪੇਈਚਿੰਗ ’ਚ ਵਾਇਰਸ ਨਾਲ ਪਹਿਲੀ ਮੌਤ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਵੂਹਾਨ ਦਾ ਦੌਰਾ ਕਰਕੇ ਉਥੇ ਮਹਾਮਾਰੀ ’ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। 

ਇਰਾਕ: ਸਰਕਾਰ ਵਿਰੋਧੀ ਮੁਜ਼ਾਹਰਿਆਂ ’ਚ 12 ਹਲਾਕ

ਬਗ਼ਦਾਦ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਰਾਕ ਵਿਚ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਦੌਰਾਨ ਪਿਛਲੇ ਦੋ ਦਿਨਾਂ ’ਚ ਕਰੀਬ 12 ਮੁਜ਼ਾਹਰਾਕਾਰੀ ਮਾਰੇ ਗਏ ਹਨ ਤੇ 230 ਫੱਟੜ ਹੋ ਗਏ ਹਨ। ਪ੍ਰਦਰਸ਼ਨਕਾਰੀ

ਐਮਾਜ਼ੋਨ ਦੀ ਆਪਣੇ ਹੀ ਕਰਮਚਾਰੀਆਂ ਵੱਲੋਂ ਨਿਖੇਧੀ

ਸਾਂ ਫਰਾਂਸਿਸਕੋ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਐਮਾਜ਼ੋਨ ਦੇ ਸੈਂਕੜੇ ਕਰਮਚਾਰੀ ਖੁੱਲ੍ਹੇਆਮ ਆਪਣੀ ਕੰਪਨੀ ਦੇ ਜਲਵਾਯੂ ਤਬਦੀਲੀ ਬਾਰੇ ਰਿਕਾਰਡ ਦੀ ਨਿਖੇਧੀ ਕਰ ਰਹੇ ਹਨ। ਨੌਕਰੀ ਤੋਂ ਕੱਢਣ ਦੀ ਚਿਤਾਵਨੀ ਦੇ ਬਾਵਜੂਦ ਵੀ 300 ਮੁਲਾਜ਼ਮਾਂ ਨੇ ਐਤਵਾਰ ਇਕ ਬਲੌਗ 

ਲਾਪਤਾ ਭਾਰਤੀ-ਅਮਰੀਕੀ ਵਿਦਿਆਰਥਣ ਦੀ ਲਾਸ਼ ਝੀਲ ’ਚੋਂ ਮਿਲੀ

ਵਾਸ਼ਿੰਗਟਨ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਈ ਦਿਨਾਂ ਤੋਂ ਲਾਪਤਾ ਭਾਰਤੀ-ਅਮਰੀਕੀ ਵਿਦਿਆਰਥਣ ਐਨਰੋਜ਼ ਜੈਰੀ ਦੀ ਲਾਸ਼ ਇੰਡੀਆਨਾ ਸੂਬੇ ਦੀ ਇਕ ਝੀਲ ਵਿਚੋਂ ਮਿਲੀ ਹੈ। 21 ਸਾਲਾ ਵਿਦਿਆਰਥਣ 21 ਜਨਵਰੀ ਤੋਂ ਲਾਪਤਾ ਸੀ ਤੇ ਯੂਨੀਵਰਸਿਟੀ ਆਫ਼ ਨੋਟਰ ਡੇਮ ਦੀ ਵਿਦਿਆਰਥਣ ਸੀ।

ਪੱਛਮੀ ਮੈਲਬਰਨ ਵਿਚ ਪੰਜਾਬੀ ਮੂਲ ਦੇ ਸਿਆਸੀ ਆਗੂ ਦੀ ਕੁੱਟਮਾਰ

ਮੈਲਬਰਨ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਦੇ ਪੱਛਮੀ ਖੇਤਰ ਵਿਚ ਲੇਬਰ ਪਾਰਟੀ ਦੀ ਸਥਾਨਕ ਇਕਾਈ ਦੇ ਸਹਾਇਕ ਸਕੱਤਰ ਜਸਵਿੰਦਰ ਸਿੰਘ ਸਿੱਧੂ ਦੀ ਕੁਝ ਲੋਕਾਂ ਨੇ ਖਿੱਚ-ਧੂਹ ਕੀਤੀ ਅਤੇ ਸੱਟਾਂ ਮਾਰੀਆਂ। ਇਸ ਦੀ ਰਿਕਾਰਡਿੰਗ ਵਿਚ ਪਾਰਟੀ ਦੀ ਐੱਮ.ਪੀ. ਕੌ

ਅਫ਼ਗਾਨਿਸਤਾਨ ’ਚ ਜਹਾਜ਼ ਹਾਦਸਾਗ੍ਰਸਤ

ਗ਼ਜ਼ਨੀ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਫ਼ਗਾਨਿਸਤਾਨ ਦੇ ਗ਼ਜ਼ਨੀ ਸੂਬੇ ਵਿਚ ਅੱਜ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ, ਇਸ ਦੇ ਯਾਤਰੀ ਜਾਂ ਫ਼ੌਜੀ ਜਹਾਜ਼ ਹੋਣ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਅਮਰੀਕਾ: ਗਣਤੰਤਰ ਦਿਵਸ ਜਸ਼ਨਾਂ ਦੌਰਾਨ ਸੀਏਏ ਖ਼ਿਲਾਫ਼ ਮੁਜ਼ਾਹਰੇ

ਵਾਸ਼ਿੰਗਟਨ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ 26 ਜਨਵਰੀ ਨੂੰ ਮਨਾਏ ਗਏ ਗਣਤੰਤਰ ਦਿਵਸ ਜਸ਼ਨਾਂ ’ਤੇ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਕੀਤੇ ਗਏ ਸ਼ਾਂਤੀਪੂਰਨ ਰੋਸ ਪ੍ਰਦਰਸ਼ਨਾਂ ਤੇ ਮਾਰਚਾਂ ਦਾ ਪਰਛਾਵਾਂ ਪਿਆ। ਭਾਰਤੀ-ਅਮਰੀਕੀਆਂ ਵੱਲੋਂ ਕੀਤੇ ਗਏ ਮੁਜ਼ਾਹਰਿਆਂ ਵਿਚ ਕੁਝ ਨੇ ਐਕਟ ਦੇ ਸਮਰਥਨ ਵਿਚ ਵੀ ਨਾਅਰੇ ਲਾਏ ਪਰ ਇਨ੍ਹਾਂ ਦੀ ਗਿਣਤੀ ਵਿਰੋਧ ਜਤਾਉਣ ਵਾਲਿਆਂ ਦੇ ਮਾਮਲੇ ਵਿਚ ਕਾਫ਼ੀ ਘੱਟ ਸੀ। ਮੁਜ਼ਾਹਰਾਕਾਰੀਆਂ ਨੇ ਹੱਥ ਵਿਚ ਸੀਏਏ ਵਿਰੋਧੀ ਬੈਨਰ ਫੜੇ ਹੋਏ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇ ਮਾਰੇ।ਉਨ੍ਹਾਂ ਸੀਏਏ ਨੂੰ ਵਾਪਸ ਲੈਣ ਤੇ ਤਜਵੀਜ਼ਤ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ। ਐਕਟ ਖ਼ਿਲਾਫ਼ ਵਿਰੋਧ ਪ੍ਰਗਟਾਉਣ ਵਾਲਿਆਂ ਨੇ ਕਿਹਾ ਕਿ ਇਹ ਭਾਰਤ ’ਚ ਫ਼ਿਰਕੂ ਏਕਤਾ ਲਈ ਖ਼ਤਰਾ ਹੈ। ਨਿਊਯਾਰਕ, ਸ਼ਿਕਾਗੋ, ਹਿਊਸਟਨ, ਅਟਲਾਂਟਾ ਤੇ ਸਾਂ 

ਬਰਾਜ਼ੀਲ ਵਿਚ ਭਾਰੀ ਮੀਂਹ, ਹੜ੍ਹ ਕਾਰਨ 37 ਮੌਤਾਂ

ਰਿਓ ਡੀ ਜਨੇਰੋ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : : ਦੱਖਣੀ ਪੂਰਵੀ ਬਰਾਜ਼ੀਲ ਵਿਚ ਪਿਛਲੇ ਕਈ ਦਿਨਾਂ ਤੋਂ ਜਾਰੀ ਭਾਰੀ ਵਰਖਾ ਤੋਂ ਬਾਅਦ ਆਏ ਹੜ੍ਹ ਕਾਰਨ ਹੁਣ ਤੱਕ 37 ਲੋਕਾਂ ਦੀ ਮੌਤ ਹੋ ਗਈ। ਜਦ ਕਿ 17 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਬਗਦਾਦ ਸਥਿਤ ਅਮਰੀਕੀ ਦੂਤਘਰ ਨੇੜੇ ਰਾਕੇਟ ਹਮਲਾ

ਬਗਦਾਦ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਘਰ ਨੇਡ਼ੇ 5 ਰਾਕੇਟ ਦਾਗੇ ਗਏ ਹਨ। ਨਿਊਜ਼ ਏਜੰਸੀ ਏ. ਐਫ. ਪੀ. ਦੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਹੈ। ਈਰਾਨ ਨਾਲ ਤਣਾਅ ਤੋਂ ਬਾਅਦ ਕਈ ਵਾਰ ਬਗਦਾਦ ਸਥਿਤ ਅਮਰੀਕੀ ਦੂਤਘਰ ਨੇਡ਼ੇ ਹਮਲਾ ਹੋਇਆ ਹੈ।

ਤੁਰਕੀ ‘ਚ ਜ਼ਬਰਦਸਤ ਭੂਚਾਲ ਨੇ ਮਚਾਈ ਤਬਾਹੀ

ਤੁਰਕੀ ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਤੁਰਕੀ ਦੇ ਪੂਰਬੀ ਹਿੱਸੇ ਵਿਚ ਉਸ ਸਮੇਂ ਤਬਾਹੀ ਮਚ ਗਈ ਜਦੋਂ 6.8 ਤੀਬਰਤਾ ਵਾਲੇ ਭੂਚਾਲ ਨੇ ਕਈ ਇਮਾਰਤਾਂ ਨੂੰ ਜ਼ਮੀਨਦੋਜ਼ ਕਰ ਦਿੱਤਾ। ਇਸ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਆਫ਼ਤ ਅਤੇ ਹੰਗਾਮੀ ਹਾਲਤ ਨਾਲ ਨਿਪਟਣ ਵਾਲੀ ਏਜੰਸੀ ਮੁਤਾਬਕ ਭੂਚਾਲ ਦੇ ਇਹ ਝਟਕੇ ਪੂਰਬੀ ਐਲਾਜ਼ਿਗ ਸਿਵਰਿਸ ਕਸਬੇ ਲਾਗੇ ਸਭ ਤੋਂ ਜ਼ਿਆਦਾ ਮਹਿਸੂਸ ਕੀਤੇ ਗਏ। ਜਿਨ੍ਹਾਂ ਨੇ ਤਬਾਹੀ ਮਚਾ ਕੇ ਰੱਖ ਦਿੱਤੀ।

ਅਮਰੀਕਾ- ਹੈਲੀਕਾਪਟਰ ਹਾਦਸੇ ਦੀ ਭੇਂਟ ਚੜਿਆ ਦੋ ਵਾਰ ਉਲੰਪਿਕ ਚੈਪੀਅਨ

 ਅਮਰੀਕਾ  ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਬਾਸਕਟਬਾਲ ਲੀਗ ‘ਐਨਬੀਏ’ ਦੇ ਸਿਰਕੱਢ ਖਿਡਾਰੀ ਕੋਬੀ ਬਰਾਇਨ ਅਤੇ ਉਹਨਾਂ ਦੀ ਧੀ ਕੈਲੇਫੋਰਨੀਆ ‘ਚ ਇੱਕ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ । ਬਰਾਇਨ , ਐਤਵਾਰ ਨੂੰ ਆਪਣੇ ਨਿੱਜੀ ਹੈਲੀਕਾਪਟਰ ਸਫ਼ਰ ਕਰ ਰਹੇ । ਜਹਾਜ਼ ਵਿੱਚ ਉਹਨਾਂ ਦੀ 13 ਸਾਲ ਦੀ ਬੇਟੀ ਗਿਆਨਾ ਅਤੇ ਖੇਡ ਸਟਾਫ ਦੇ 7 ਹੋਰ ਮੈਂਬਰ ਵੀ ਸਵਾਰ ਸਨ ।ਪੁਲੀਸ ਮੁਤਾਬਿਕ ਕੈਲਾਬਸਾਸ ਵਿੱਚ ਹੈਲੀਕਾਪਟਰ ਦੇ ਸੰਤੁਲਨ ਹਿੱਲ ਗਿਆ ਜਿਸ ਕਾਰਨ ਉਹ ਹੇਠਾਂ ਡਿੱਗਦੇ ਸਾਰ ਇੱਕ ਧਮਾਕੇ ‘ਚ ਤਬਾਹ ਹੋ ਗਿਆ । ਨਤੀਜੇ ਵਜੋਂ ਸਾਰੇ ਯਾਤਰੀ ਮਾਰੇ ਗਏ।

ਅਮਰੀਕੀ ਸਫਾਰਤਖਾਨੇ ਨੇੜੇ ਈਰਾਨ ਦਾ ਇੱਕ ਹੋਰ ਹਮਲਾ

ਅਮਰੀਕਾ ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਵੱਲੋਂ ਕੀਤੀ ਗਈ ਈਰਾਨ ਦੇ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਇਰਾਕ ‘ਚ ਅਮਰੀਕੀ ਸਫਾਰਤਖਾਨੇ ਨੇੜੇ 5 ਰਾਕੇਟ ਦਾਗੇ ਗਏ ਹਨ। ਇਸ ਮਹੀਨੇ ਅਮਰੀਕੀ ਸਫਾਰਤਖਾਨੇ ਨੇੜੇ ਇਹ ਚੌਥਾ ਹਮਲਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਈਰਾਨ ਨੇ ਕੀਤਾ ਹੈ। ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਵੀ ਈਰਾਨ ਨੇ ਅਜਿਹੀ ਹੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090548939
Copyright © 2020, Panjabi Times. All rights reserved. Website Designed by Mozart Infotech