» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਪਿ੍ੰਸ ਹੈਰੀ ਅਤੇ ਵਿਲੀਅਮ ਦੇ ਰਿਸ਼ਤੇ ਨੂੰ ਲੈ ਕੇ ਛਪੀਆਂ ਖ਼ਬਰਾਂ ਦਾ ਦੋਵੇਂ ਭਰਾਵਾਂ ਵਲੋਂ ਖੰਡਨ

January 14, 2020 01:00 PM

ਲੰਡਨ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੇ ਸ਼ਾਹੀ ਘਰਾਣੇ ਵਿਚ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਅੱਜ ਇਕ ਪਾਸੇ ਸ਼ਾਹੀ ਪਰਿਵਾਰ ਵਿਚਕਾਰ ਮੀਟਿੰਗਾਂ ਹੋ ਰਹੀਆਂ ਹਨ, ਦੂਜੇ ਪਾਸੇ ਬਰਤਾਨਵੀ ਮੀਡੀਆ 'ਚ ਵੱਡੇ ਰਾਜਕੁਮਾਰ ਵਿਲੀਅਮ ਵਲੋਂ ਛੋਟੇ ਰਾਜਕੁਮਾਰ ਹੈਰੀ ਤੇ ਧੌਾਸ ਜਮਾਉਣ ਦੀਆਂ ਛਪੀਆਂ ਖ਼ਬਰਾਂ ਨੂੰ ਲੈ ਕੇ ਦੋਵੇਂ ਭਰਾਵਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ, ਇਸ ਦਾ ਖੰਡਨ ਕੀਤਾ ਹੈ | ਡਿਊਕ ਆਫ਼ ਸੁਸੈਕਸ ਪਿ੍ੰਸ ਹੈਰੀ ਅਤੇ ਡਿਊਕ ਆਫ਼ ਕੈਂਬਿ੍ਜ਼ ਪਿ੍ੰਸ ਵਿਲੀਅਮ ਨੇ ਕਿਹਾ ਕਿ ਇਹ ਖ਼ਬਰਾਂ ਗ਼ਲਤ ਹਨ | ਬਿਆਨ 'ਚ ਕਿਹਾ ਗਿਆ ਹੈ ਦੋਵੇਂ ਭਰਾਵਾਂ 'ਚ ਮਾਨਸਿਕ ਤਣਾਅ ਦਾ ਪ੍ਰਭਾਵ ਬਹੁਤ ਗਹਿਰਾਈ 'ਚ ਹੈ ਪਰ ਇਸ ਤਰ੍ਹਾਂ ਭੜਕਾਊ ਭਾਸ਼ਾ ਦਾ ਉਪਯੋਗ ਦੋਵਾਂ ਲਈ ਅਪਮਾਨ ਜਨਕ ਅਤੇ ਨੁਕਸਾਨ ਦਾਇਕ ਹੈ | ਪਿ੍ੰਸ ਹੈਰੀ ਅਤੇ ਮੇਘਨ ਮਾਰਕੇਲ ਵਲੋਂ ਸ਼ਾਹੀ ਪਦਵੀਆਂ ਤੋਂ ਪਿੱਛੇ ਹਟਣ ਦੀਆਂ ਖ਼ਬਰਾਂ ਯੂ. ਕੇ. ਭਰ 'ਚ ਖ਼ੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਇਲਫੋਰਡ ਕਤਲ ਮਾਮਲੇ 'ਚ ਸੰਦੀਪ ਸਿੰਘ 'ਤੇ ਲਾਏ ਦੋਸ਼

ਲੰਡਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬੀਤੇ ਦਿਨੀਂ ਸ਼ਰੇਆਮ ਇਲਫੋਰਡ ਵਿਚ ਕਤਲ ਕੀਤੇ ਗਏ ਤਿੰਨ ਪੰਜਾਬੀਆਾ ਦੇ ਮਾਮਲੇ ਵਿਚ ਪੁਲਿਸ ਨੇ 29 ਸਾਲਾ ਸੰਦੀਪ ਸਿੰਘ ਵਾਸੀ ਮੌਾਟਪਿਲਰ ਗਾਰਡਨਜ਼, ਚਡਵੈੱਲ ਹੀਥ, ਰਮਫੋਰਡ 'ਤੇ ਕਤਲ ਮਾਮਲੇ ਵਿਚ ਦੋਸ਼ ਲਗਾਏ ਹਨ, ਜਿਸ ਨੂੰ ਬਾਅਦ ਵਿਚ ਰੈਡਬਿ੍ਜ਼ ਮੈਜਿਸਟਰੇਟ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ¢ ਇਕ ਹੋਰ ਗੁਰਜੀਤ ਸਿੰਘ ਵਾਸੀ ਇਲਫੋਰਡ ਨੂੰ ਪਹਿਲਾਂ ਹੀ ਜਨਤਕ ਥਾਂਵਾਂ 'ਤੇ ਹਥਿਆਰ ਲਿਜਾਣ ਦੇ ਦੋਸ਼ਾਾ ਤਹਿਤ ਗਿ੍ਫ਼ਤਾਰ 

ਮਨਪ੍ਰੀਤ ਸਿੰਘ ਧਾਲੀਵਾਲ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਬਣੇ ਪ੍ਰਧਾਨ

ਲੰਡਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਯੂ.ਕੇ. ਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਮਨਪ੍ਰੀਤ ਸਿੰਘ ਧਾਲੀਵਾਲ ਨੇ 1584 ਵੋਟਾਾ ਲੈ ਕੇ 444 ਵੋਟਾਾ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ, ਜਦ ਕਿ ਦਵਿੰਦਰ ਸਿੰਘ ਬੈਂਸ ਨੂੰ 1140 ਅਤੇ ਪ੍ਰਮਿੰਦਰ ਸਿੰਘ ਮੰਡ ਨੂੰ 209 ਵੋਟਾਂ ਪ੍ਰਾਪਤ ਹੋਈਆਂ | ਧਾਲੀਵਾਲ ਪਿਛਲੀ ਕਮੇਟੀ 'ਚ ਮੀਤ ਪ੍ਰਧਾਨ ਸਨ, ਜੋ ਹੁਣ ਅਜੈਬ ਸਿੰਘ ਚੀਮਾ ਤੋਂ ਪ੍ਰਬੰਧ ਸੰਭਾਲਣਗੇ ¢ 

ਪੇਸ਼ੇਵਰਾਂ ਲਈ ਅਗਲੇ ਮਹੀਨੇ ਤੋਂ ਬਰਤਾਨੀਆ ਸ਼ੁਰੂ ਕਰ ਸਕਦਾ ਹੈ ਫਾਸਟ ਟਰੈਕ ਵੀਜ਼ਾ

ਲੰਡਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਸਰਕਾਰ ਨੇ ਸੋਮਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਚੋਟੀ ਦੇ ਵਿਗਿਆਨੀਆਂ, ਸ਼ੋਧ ਕਰਤਾਵਾਾ ਅਤੇ ਗਣਿਤ ਵਿਗਿਆਨੀਆਾ ਨੂੰ ਆਕਰਸ਼ਿਤ ਕਰਨ ਲਈ ਅਸੀਮਿਤ ਗਿਣਤੀ 'ਚ ਤੁਰੰਤ ਵੀਜ਼ਾ ਦੇਣ ਦੇ ਪ੍ਰਸਤਾਵ (ਫਾਸਟ ਟਰੈਕ ਵੀਜ਼ਾ) ਦਾ ਐਲਾਨ ਕੀਤਾ ਹੈ ¢ ਇਸ 'ਗਲੋਬਲ ਟੈਲੇਂਟ ਵੀਜ਼ਾ' ਯੋਜਨਾ ਦੇ ਅਗਲੇ ਮਹੀਨੇ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ | ਇਸ ਤਹਿਤ ਵਿਸ਼ਵ ਭਰ ਵਿਚ ਬਰਤਾਨੀਆ ਆਉਣ ਵਾਲੇ ਯੋਗ ਲੋਕਾਾ ਦੀ ਗਿਣਤੀ ਦੀ ਕੋਈ ਸੀਮਾ ਤੈਅ ਨਹੀਂ ਹੋਵੇਗੀ¢ ਇਹ ਵਿਗਿਆਨੀਆਾ ਅਤੇ ਸ਼ੋਧ ਕਰਤਾਵਾਾ ਨੂੰ ਇਥੇ ਵਸਾਉਣ ਲਈ ਮੌਕਾ ਵੀ ਪ੍ਰਦਾਨ ਕਰੇਗਾ ¢ ਵੀਜ਼ਾ ਤਬਦੀਲੀ ਲਈ ਇਮੀਗ੍ਰੇਸ਼ਨ ਬਿੱਲ ਇਸ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ ਅਤੇ 20

ਲੰਡਨ ਕਤਲ ਕਾਂਡ: ਪਰਵਾਸੀ ਭਾਰਤੀ ਖ਼ਿਲਾਫ਼ ਦੋਸ਼ ਤੈਅ

ਲੰਡਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੂਰਬੀ ਲੰਡਨ ਵਿਚ ਵਾਪਰੇ ਤਿੰਨ ਪੰਜਾਬੀਆਂ ਦੇ ਕਤਲ ਕਾਂਡ ਦੀ ਜਾਂਚ ’ਚ ਲੱਗੀ ਸਕਾਟਲੈਂਡ ਯਾਰਡ ਨੇ 29 ਸਾਲਾ ਭਾਰਤੀ ’ਤੇ ਦੋਸ਼ ਤੈਅ ਕੀਤੇ ਹਨ। ਪੁਲੀਸ ਮੁਤਾਬਕ ਸੰਦੀਪ ਸਿੰਘ ’ਤੇ ਸਾਜ਼ਿਸ਼ ਤਹਿਤ ਮਿੱਥ ਕੇ ਗੰਭੀਰ ਸਰੀਰਕ ਚੋਟ ਪਹੁੰਚਾਉਣ ਦੇ ਦੋਸ਼ ਲਾਏ ਗਏ ਹਨ। ਸੰਦੀਪ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ 19 ਜਨਵਰੀ ਨੂੰ ਇਲਫੋਰਡ ’ਚ ਰੈੱਡਬ੍ਰਿਜ ਦੇ ਸੈਵਨ ਕਿੰਗਜ਼ ਇਲਾਕੇ ’ਚ ਨਰਿੰਦਰ ਸਿੰਘ ਲੁਭਾਇਆ (29), ਹਰਿੰਦਰ ਕੁਮਾਰ (30), ਮਲਕੀਤ ਸਿੰਘ ਢਿੱਲੋਂ (37) ਸਰੀਰ ’ਤੇ ਡੂੰਘੇ ਜ਼ਖ਼ਮਾਂ ਨਾਲ ਮ੍ਰਿਤਕ ਮਿਲੇ ਸਨ। ਐਮਰਜੈਂਸੀ ਸਰਵਿਸਿਜ਼ ਨੇ ਤੇਜ਼ਧਾਰ ਹਥਿਆਰ ਨਾਲ ਹਮਲੇ ਦਾ ਸ਼ੱਕ ਜਤਾਇਆ ਸੀ। ਇਹ ਸਾਰੇ ਇਲਫੋਰਡ ਵਿਚ ਰਹਿ ਰਹੇ ਸਨ ਤੇ ਭਾਰਤੀ ਨਾਗਰਿਕ ਸਨ। ਇਸ ਮਾਮਲੇ ਵਿਚ ਪਹਿਲਾਂ 29 ਸਾਲਾ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਸ ਨੂੰ 19 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਯੂਰੋਪੀਅਨ ਯੂਨੀਅਨ ਸੰਸਦ ਵਿੱਚ ਸੀਏਏ ਖ਼ਿਲਾਫ਼ ਮਤਾ

ਲੰਡਨ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਯੂਰੋਪੀਅਨ ਯੂਨੀਅਨ ਦੀ ਸੰਸਦ ਵਿਚ ਭਾਰਤ ਦੇ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਵੱਡੀ ਗਿਣਤੀ ਮੈਂਬਰਾਂ ਵੱਲੋਂ ਮਤੇ ਪਾਏ ਗਏ ਹਨ ਅਤੇ ਅਗਲੇ ਹਫ਼ਤੇ ਇਨ੍ਹਾਂ ’ਤੇ ਵਿਚਾਰ ਅਤੇ ਵੋਟਿੰਗ ਕੀਤੀ ਜਾਵੇਗੀ। ਮਤੇ ਮੁਤਾਬਕ ਇਹ ਐਕਟ ਮੁਲਕ ਦੇ ਨਾਗਰਿਕਤਾ ਢਾਂਚੇ ’ਚ ‘ਖ਼ਤਰਨਾਕ ਤਬਦੀਲੀ’ ਲਿਆ ਸਕਦਾ ਹੈ। ਮਤੇ ਦੇ ਖਰੜੇ ’ਚ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 15 ਦਾ ਹਵਾਲਾ ਦਿੱਤਾ ਗਿਆ ਹੈ ਜੋ ਮਨੁੱਖੀ ਹੱਕਾਂ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਭਾਰਤ ਤੇ ਯੂਰੋਪੀਅਨ ਯੂਨੀਅਨ ਵਿਚਾਲੇ ਰਣਨੀਤਕ ਭਾਈਵਾਲੀ ਤੇ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਹੋਏ ਸੰਵਾਦਾਂ ਦਾ ਵੀ ਜ਼ਿਕਰ ਹੈ। ਖਰੜੇ ਵਿਚ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ

ਲੰਡਨ ’ਚ ਭਾਰਤ ਵਿਰੋਧੀ ਰੋਸ ਪ੍ਰਦਰਸ਼ਨ

ਲੰਡਨ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਯੂਕੇ ਅਧਾਰਿਤ ਵੱਖਵਾਦੀ ਤੇ ਪਾਕਿਸਤਾਨ ਪੱਖੀ ਸੰਗਠਨਾਂ ਨਾਲ ਜੁੜੇ ਕਾਰਕੁਨ ਅੱਜ ਇੱਥੇ ਭਾਰਤੀ ਦੂਤਾਵਾਸ ਨੇੜੇ ਜੁੜੇ ਤੇ ਗਣਤੰਤਰ ਦਿਵਸ ਨੂੰ ‘ਕਾਲੇ ਦਿਨ’ ਵਜੋਂ ਮਨਾਇਆ। ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਮੁਜ਼ਾਹਰਾਕਾਰੀਆਂ ਨੂੰ ਇਮਾਰਤ ਦੇ ਜ਼ਿਆਦਾ ਨੇੜੇ ਨਹੀਂ ਆਉਣ ਦਿੱਤਾ ਗਿਆ। ਸੈਂਕੜੇ ਮੁਜ਼ਾਹਰਾਕਾਰੀਆਂ ਨੇ ਪੋਸਟਰ ਫੜ ਕੇ ‘ਖ਼ਾਲਿਸਤਾਨ ਰੈਫਰੈਂਡਮ 2020’ (ਰਾਇਸ਼ੁਮਾਰੀ) ਤੇ ‘ਫ਼ਰੀ ਕਸ਼ਮੀਰ’ ਦੇ ਨਾਅਰੇ ਮਾਰੇ। ਉਨ੍ਹਾਂ ਭਾਰਤ ਸਰਕਾਰ ਤੇ ਫ਼ੌਜ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰੇ ਦਾ ਪ੍ਰਬੰਧ ਤਹਿਰੀਕ-ਏ-ਕਸ਼ਮੀਰ ਯੂਕੇ ਤੇ ਕਸ਼ਮੀਰ ਇਕਜੁੱਟਤਾ ਅੰਦੋਲਨ ਸੰਗਠਨ ਵੱਲੋਂ ਕੀਤਾ ਗਿਆ ਸੀ।

ਚੀਨ 'ਚ ਕੋਰੋਨਾ ਵਾਇਰਸ ਕਾਰਨ ਯੂ. ਕੇ. ਹੋਇਆ ਚੌਕਸ

ਲੰਡਨ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੀਨ 'ਚ ਫੈਲੇ ਜਾਨ ਲੇਵਾ ਕੋਰੋਨਾ ਵਾਇਰਸ ਕਾਰਨ ਯੂ. ਕੇ. ਵਿਚ ਵੀ ਚੌਕਸੀ ਵਧਾ ਦਿੱਤੀ ਹੈ | ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਚੀਨ ਤੋਂ ਆਉਣ ਵਾਲੀਆਂ ਉਡਾਣਾਂ ਦੇ ਯਾਤਰੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਚਿਤਾਵਨੀ ਵਜੋਂ ਵਾਇਰਸ ਦੇ ਲੱਛਣਾਂ ਦੀ ਜਾਣਕਾਰੀ ਵਾਲੇ ਪੇਪਰ ਦਿੱਤੇ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ | ਬੀਤੀ ਰਾਤ ਬ੍ਰੈਸਟਲ ਦੇ ਦੋ ਪੁਲਿਸ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਲਿਆਂਦੇ ਗਏ ਚੀਨੀ 

ਰੋਸ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤੀ ਹਾਈ ਕਮਿਸ਼ਨਰ ਵਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ

ਲੰਡਨ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਭਾਰਤੀ ਹਾਈ ਕਮਿਸ਼ਨਰ ਲੰਡਨ ਰੁਚੀ ਘਣਸ਼ਿਆਮ ਨੇ ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ 26 ਜਨਵਰੀ ਨੂੰ ਕਸ਼ਮੀਰੀ ਅਤੇ ਖ਼ਾਲਿਸਤੀਨੀ ਸੰਗਠਨਾਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਸਬੰਧ ਵਿਚ ਗੱਲ-ਬਾਤ ਕੀਤੀ ਹੈ¢ ਦੱਸਣਯੋਗ ਹੈ ਕਿ ਸਿੱਖ ਫ਼ਾਰ ਜਸਟਿਸ ਵਲੋਂ ਉਸ ਦਿਨ ਭਾਰਤੀ ਅੰਬੈਸੀਆਂ ਸਾਹਮਣੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ¢ ਜਿਸ ਨੂੰ ਲੈ ਕੇ ਮੰਗ ਕੀਤੀ ਗਈ ਹੈ ਕਿ ਅਜਿਹੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਈ ਜਾਵੇ¢ ਇਸ ਤੋਂ ਇਲਾਵਾ ਯੂ. ਕੇ. ਦੇ ਕਈ ਭਾਰਤੀ ਮੂਲ ਦੇ ਲੋਕਾਂ ਦੇ ਸੰਗਠਨਾਂ ਨੇ ਭਾਰਤੀ ਹਾਈ ਕਮਿਸ਼ਨ ਸਾਹਮਣੇ ਹੋਣ ਵਾਲੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ¢

ਬ੍ਰੈਗਜ਼ਿਟ ਬਿੱਲ ਨੂੰ ਮਹਾਰਾਣੀ ਤੋਂ ਮਿਲੀ ਮਨਜ਼ੂਰੀ

ਲੰਡਨ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਪੇਸ਼ ਕੀਤੇ ਬ੍ਰੈਗਜ਼ਿਟ ਬਿੱਲ ਨੂੰ ਬਰਤਾਨੀਆ ਦੇ ਦੋਵੇਂ ਸਦਨਾਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਮਹਾਰਾਣੀ ਐਲਿਜ਼ਾਬੈੱਥ ਵਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਹੁਣ 31 ਜਨਵਰੀ ਨੂੰ ਯੂਰਪੀ ਸੰਘ ਤੋਂ ਵੱਖ ਹੋਣ ਦੇ ਸਾਰੇ ਰਸਤੇ ਖੁੱਲ੍ਹ ਚੁੱਕੇ ਹਨ | ਹਾਊਸ ਆਫ਼ ਕਾਮਨਜ਼ 'ਚ ਇਸ ਬਿੱਲ ਨੂੰ ਪਹਿਲਾਂ ਮਨਜ਼ੂਰੀ ਮਿਲ ਗਈ ਸੀ, ਪਰ ਹਾਊਸ ਆਫ਼ ਲਾਰਡ 'ਚ ਕੱਲ੍ਹ ਸ਼ਾਮੀ ਬ੍ਰੈਗਜ਼ਿਟ ਬਿੱਲ ਪਾਸ ਹੋ ਗਿਆ ਹੈ |

1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ ਕੋਲ ਪਹੁੰਚ ਕਰਾਂਗੇ–ਸਿੱਖ ਫੈਡਰੇਸ਼ਨ ਯੂ.ਕੇ.

ਲੰਡਨ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜੂਨ 1984 'ਚ ਭਾਰਤ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦਾ ਬਦਲਾ ਲੈਣ ਲਈ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕੀਤੀ, ਜਿਸ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਸਿੱਖਾਂ ਦੀ ਹੋਈ ਨਸਲਕੁਸ਼ੀ ਅਤੇ ਕਤਲੋਗਾਰਤ ਸਬੰਧੀ ਭਾਰਤ ਦੀ ਭਾਜਪਾ ਸਰਕਾਰ ਵਲੋਂ ਜਸਟਿਸ ਐਸ. ਐਨ. ਢੀਂਗਰਾ ਦੀ ਰਿਪੋਰਟ ਮੰਨੇ ਜਾਣ ਅਤੇ ਨਵੰਬਰ 2019 'ਚ ਸੁਪਰੀਮ ਕੋਰਟ 'ਚ ਦਾਖਲ ਕਰਨ ਤੋਂ ਬਾਅਦ ਵਿਦੇਸ਼ੀ ਸਿੱਖਾਂ ਨੇ ਵੀ ਯੂ. ਐਨ. ਓ. 'ਚ ਨਿਰਪੱਖ ਜਾਂਚ ਦੀ ਮੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਜਾਰੀ ਇਕ ਬਿਆਨ 'ਚ 

ਮੇਰੇ ਕੋਲ ਹੋਰ ਕੋਈ ਬਦਲ ਨਹੀਂ ਹੈ- ਪਿ੍ੰਸ ਹੈਰੀ

ਲੰਡਨ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਰਾਜਕੁਮਾਰ ਹੈਰੀ ਨੇ ਕੱਲ੍ਹ ਸ਼ਾਮੀ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆਂ ਸਪਸ਼ਟ ਕੀਤਾ ਹੈ ਕਿ ਉਸ ਕੋਲ ਹੋਰ ਕੋਈ ਬਦਲ ਨਹੀਂ ਹੈ, ਪਰ ਉਹ ਅਤੇ ਮੇਘਨ ਬਿਨਾਂ ਜਨਤਕ ਫ਼ੰਡਾਂ ਦੀ ਵਰਤੋਂ ਕੀਤੇ ਮਹਾਰਾਣੀ ਲਈ ਸੇਵਾਵਾਂ ਦਿੰਦੇ ਰਹਿਣਗੇ | ਪਰ ਉਨ੍ਹਾਂ ਇਹ ਵੀ ਮੰਨਿਆ ਕਿ ਸਾਨੂੰ ਲੱਗਦਾ ਸੀ ਕਿ ਅਸੀਂ ਬਿਨਾਂ ਜਨਤਕ ਫ਼ੰਡਾਂ ਦੇ ਮਹਾਰਾਣੀ ਲਈ, ਰਾਸ਼ਟਰਮੰਡਲ ਲਈ ਅਤੇ ਮਿਲਟਰੀ ਐਸੋਸੀਏਸ਼ਨ ਲਈ ਸੇਵਾਵਾਂ ਜਾਰੀ ਰੱਖਾਂਗੇ ਪਰ ਸੰਭਵ ਨਹੀਂ ਸੀ | ਲੰਡਨ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਮੇਘਨ ਨਾਲ ਸਾਰੀ ਉਮਰ ਲਈ ਪਿਆਰ ਅਤੇ ਖ਼ੁਸ਼ੀ ਮਿਲ ਚੁੱਕੀ ਹੈ, ਪਰ ਉਹ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਉਹ ਦੂਰ ਨਹੀਂ ਜਾ ਰਹੇ | ਯੂ. ਕੇ. ਮੇਰਾ ਘਰ ਹੈ ਅਤੇ ਉਹ ਥਾਂ ਹੈ ਜਿਸ ਨੂੰ ਮੈਂ ਪਿਆਰ ਕਰਦਾ ਹਾਂ, ਇਹ ਕਦੇ ਬਦਲੇਗਾ ਨਹੀਂ | ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨੂੰ ਲੈਣਾ ਸੌਖਾ ਨਹੀਂ ਸੀ, ਉਨ੍ਹਾਂ ਇਸ ਬਾਰੇ ਬਹੁਤ ਗੱਲਬਾਤ ਕੀਤੀ ਹੈ | 

ਲੰਡਨ 'ਚ 3 ਪੰਜਾਬੀ ਨੌਜਵਾਨਾਂ ਦਾ ਕਤਲ

ਲੰਡਨ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : -ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਪੰਜਾਬੀ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ੍ਹ ਸ਼ਾਮ 7:38 ਵਜੇ ਅਲਮਸਟੈਡ ਰੋਡ, ਸੈਵਨਕਿੰਗਜ਼, ਇਲਫੋਰਡ ਵਿਖੇ ਵਾਪਰੀ ਅਤੇ ਮ੍ਰਿਤਕਾਂ ਦੀ ਉਮਰ 20 ਤੋਂ 35 ਸਾਲ ਦਰਮਿਆਨ ਦੱਸੀ ਜਾਂਦੀ ਹੈ। ਦੋ ਨੌਜਵਾਨਾਂ ਨੂੰ ਗੰਭੀਰ ਹਾਲਤ 'ਚ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਮਰਜੈਂਸੀ ਸਰਵਿਸ ਮੁਤਾਬਿਕ 20 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ 'ਚ ਪਾਇਆ ਗਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਇਕ ਨੌਜਵਾਨ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਸਰਾਏ ਜੱਟਾਂ ਦਾ ਮਲਕੀਤ ਸਿੰਘ ਢਿੱਲੋਂ (35) ਦੱਸਿਆ ਜਾ ਰਿਹਾ ਹੈ, ਜੋ ਕਰੀਬ 15 ਸਾਲ ਪਹਿਲਾਂ ਇੰਗਲੈਡ ਆਇਆ ਸੀ। ਬਾਕੀ ਦੋ ਨੌਜਵਾਨਾਂ ਦੀ ਪਛਾਣ ਨਰਿੰਦਰ ਸਿੰਘ (26) ਅਤੇ ਹਰਿੰਦਰ ਕੁਮਾਰ (22) ਵਜੋਂ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਬਿਲਡਰਾਂ ਦੀ ਆਪਸੀ ਰੰਜਿਸ਼ ਕਾਰਨ ਵਾਪਰੀ। ਸ਼ਰਾਬ ਪੀਣ ਉਪਰੰਤ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ 'ਚ 

ਹੈਰੀ ਤੇ ਮੇਘਨ ਨਹੀਂ ਕਰ ਸਕਣਗੇ ਐੱਚ. ਆਰ. ਐੱਚ. ਟਾਈਟਲ ਦਾ ਇਸਤੇਮਾਲ

ਲੰਡਨ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਸ਼ਾਹੀ ਪਰਿਵਾਰ ਨੇ ਹੈਰੀ ਅਤੇ ਮੇਘਨ ਮਾਰਕਲ ਲਈ ਨਵਾਂ ਫ਼ਰਮਾਨ ਜਾਰੀ ਕੀਤਾ ਹੈ | ਸ਼ਾਹੀ ਮਹਿਲ ਵਲੋਂ ਜਾਰੀ ਬਿਆਨ ਮੁਤਾਬਿਕ ਹੁਣ ਹੈਰੀ ਅਤੇ ਮੇਘਨ ਐੱਚ. ਆਰ. ਐੱਚ. ਟਾਈਟਲ ਦਾ ਇਸਤੇਮਾਲ ਨਹੀਂ ਕਰ ਸਕਣਗੇ | ਇਸ ਤੋਂ ਇਲਾਵਾ ਸ਼ਾਹੀ ਮਹਿਲ ਦਾ ਇਸਤੇਮਾਲ ਨਹੀਂ ਕਰ ਸਕਣਗੇ | ਇਸ ਤੋਂ ਇਲਾਵਾ ਸ਼ਾਹੀ ਜੋੜੇ ਵਲੋਂ ਮਹਿਲ ਨੂੰ ਨਵਿਆਉਣ ਲਈ ਖ਼ਰਚੇ 24 ਲੱਖ ਪੌਾਡ ਵੀ ਵਾਪਸ ਕਰਨੇ ਹੋਣਗੇ | 

ਇਟਲੀ ਦੇ ਗੁਰਦੁਆਰਿਆਂ 'ਚ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ

ਵੀਨਸ (ਇਟਲੀ),19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ 'ਚ ਮਾਘੀ ਦੇ ਪਵਿੱਤਰ ਦਿਹਾੜੇ 'ਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਗਏ | ਜਿਸ ਤਹਿਤ ਵਿਚੈਂਸਾ ਨੇੜੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ | ਇਸ ਮੌਕੇ ਪ੍ਰਸਿੱਧ ਢਾਡੀ ਭਾਈ ਮਨਦੀਪ ਸਿੰਘ ਹੀਰਾਂ ਵਾਲਿਆਂ ਦੇ ਢਾਡੀ ਜਥੇ ਦੁਆਰਾ ਜੋਸ਼ੀਲੀਆਂ ਤੇ ਪ੍ਰਭਾਵਸ਼ਾਲੀ ਵਾਰਾਂ ਦੇ ਰਾਹੀ 

ਭਾਰਤੀ ਭਾਈਚਾਰੇ ਵਲੋਂ ਕਲਦੀਏਰੋ ਸ਼ਹਿਰ ਦੇ ਮੇਅਰ ਨਾਲ ਮੁਲਾਕਾਤ

ਵੀਨਸ (ਇਟਲੀ),18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਤੋਂ ਇਟਲੀ ਪਹੁੰਚ ਰਹੇ ਬੱਚਿਆਂ ਨੂੰ ਅਕਸਰ ਭਾਸ਼ਾਈ ਕਠਿਨਾਈ ਮਹਿਸੂਸ ਹੁੰਦੀਆਂ ਰਹਿੰਦੀਆਂ ਹਨ, ਜਿਸ ਨੂੰ ਲੈ ਮਾਪਿਆਂ ਨੂੰ ਪ੍ਰੇਸ਼ਾਨੀ ਵੀ ਬਣੀ ਰਹਿੰਦੀ ਹੈ | ਇਸ ਸਬੰਧੀ ਬੀਤੇ ਦਿਨ ਭਾਰਤੀ ਭਾਈਚਾਰੇ ਵਲੋਂ ਇਟਲੀ ਦੇ ਸਮਾਜ ਸੇਵੀ ਸੁਰਿੰਦਰ ਭਟਨਾਗਰ ਦੁਆਰਾ ਭਾਰਤੀ ਬੱਚਿਆਂ ਲਈ ਵਾਧੂ ਕਲਾਸ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਕਲਦੀਏਰੋ ਸ਼ਹਿਰ ਦੇ ਮੇਅਰ ਅਤੇ ਹੋਰ ਅਧਿਕਾਰੀਆਂ ਸਾਹਮਣੇ ਇਹ ਮਸਲਾ ਉਠਾਇਆ ਗਿਆ | ਜਿਸ ਦੌਰਾਨ ਸ਼ਹਿਰ ਦੇ ਮੇਅਰ ਮਰਚੇਲੋ ਲਵਾਤੋ ਨੇ ਇਹ ਭਰੋਸਾ ਦੁਆਇਆ ਕਿ ਇਸ ਸ਼ਹਿਰ 'ਚ ਭਾਰਤੀ ਬੱਚਿਆਂ ਨੂੰ ਇਟਾਲੀਅਨ ਸਿਖਾਉਣ ਲਈ ਉਹ ਬਹੁਤ ਜਲਦ ਵਾਧੂ ਕਲਾਸ ਦਾ ਪ੍ਰਬੰਧ ਕਰਨਗੇ |

ਇਟਲੀ 'ਚ ਗ਼ੈਰ-ਕਾਨੂੰਨੀ ਵਿਦੇਸ਼ੀਆਂ ਲਈ ਪੇਪਰ ਖੋਲ੍ਹਣ ਦਾ ਐਲਾਨ ਕਰ ਸਕਦੀ ਹੈ ਸਰਕਾਰ

ਮਿਲਾਨ (ਇਟਲੀ),18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਟਲੀ ਯੂਰਪ ਦਾ ਵਿਦੇਸ਼ੀਆਂ ਲਈ ਮਹਿਬੂਬ ਦੇਸ਼ ਸ਼ਾਇਦ ਇਸ ਲਈ ਹੈ ਕਿਉਂਕਿ ਇਕ ਤਾਂ ਇੱਥੇ ਨਿਵਾਸ ਆਗਿਆ ਸੌਖੀ ਮਿਲ ਜਾਂਦੀ ਹੈ, ਦੂਜਾ ਇੱਥੇ ਕਾਨੂੰਨ ਦਾ ਲਚਕੀਲਾ ਹੋਣਾ ਵੀ ਵਿਦੇਸ਼ੀਆਂ ਲਈ ਸੋਨੇ ਉੱਪਰ ਸੁਹਾਗੇ ਦਾ ਕੰਮ ਕਰਦਾ ਹੈ, ਪਰ ਪਿਛਲੇ 8 ਸਾਲਾਂ ਤੋਂ ਇਟਲੀ ਸਰਕਾਰ ਵਲੋਂ ਦੇਸ਼ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਲਈ ਇਮੀਗ੍ਰੇਸ਼ਨ ਨਾ ਖੋਲ੍ਹਣ ਕਾਰਨ ਲੱਖਾਂ ਅਜਿਹੇ ਵਿਦੇਸ਼ੀ ਹਨ ਜਿਹੜੇ ਕਿ ਆਪਣੇ ਪਰਿਵਾਰ ਨੂੰ ਕਈ-ਕਈ ਸਾਲਾਂ ਤੋਂ ਮਿਲ ਨਹੀਂ ਸਕੇ | ਇਸੇ ਕਾਰਨ ਇਟਲੀ 'ਚ ਬਿਨਾਂ ਪੇਪਰਾਂ ਦੇ ਜ਼ਿੰਦਗੀ ਕੱਟ ਰਹੇ ਪ੍ਰਵਾਸੀ ਅਕਸਰ ਉਦਾਸ ਦੇਖੇ ਜਾਂਦੇ ਹਨ ਪਰ ਹੁਣ ਲੱਗਦਾ ਹੈ ਕਿ ਇਟਲੀ ਦੇ ਇਨ੍ਹਾਂ ਸਭ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਬਨਵਾਸ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਇਟਲੀ ਦੀ ਗ੍ਰਹਿ ਮੰਤਰੀ ਲੁਚਾਨਾ ਲਾਮੋਰਜੇਸੇ ਜਿਹੜੀ ਕਿ ਇਮੀਗ੍ਰੇਸ਼ਨ ਮਾਹਿਰ ਹੋਣ ਦੇ ਨਾਲ-ਨਾਲ ਇਕ ਅਜਿਹੀ ਸ਼ਖ਼ਸੀਅਤ ਹੈ ਜਿਹੜੀ ਕਿ ਪ੍ਰਵਾਸੀਆਂ ਦੇ ਦਰਦ ਨੂੰ ਬਹੁਤ ਨੇੜੇ ਤੋਂ ਜਾਣਦੇ ਹਨ | ਸ਼ਾਇਦ ਇਸ ਲਈ ਹੀ ਮੈਡਮ ਲੁਚਾਨਾ ਨੇ ਬੀਤੇ ਦਿਨੀਂ ਇਕ ਬਿਆਨ ਦਿੱਤਾ ਹੈ ਕਿ ਉਹ ਜਲਦ ਹੀ ਇਟਲੀ 'ਚ ਲੱਖਾਂ ਅਨਿਯਮਤ ਤੌਰ 'ਤੇ ਕੰਮ ਕਰ ਰਹੇ ਲੋਕਾਂ ਦਾ ਕੋਈ ਸਾਰਥਿਕ ਹੱਲ ਕਰਨਗੇ |

ਬ੍ਰੈਗਜ਼ਿਟ ਦੀ ਖ਼ੁਸ਼ੀ 'ਚ 50 ਪੈਨੀ ਦਾ ਨਵਾਂ ਸਿੱਕਾ ਹੋਵੇਗਾ ਜਾਰੀ

ਲੰਡਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : 31 ਜਨਵਰੀ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਆਉਣ ਮੌਕੇ ਬਰਤਾਨੀਆ ਵਿਚ ਜਸ਼ਨ ਵਰਗਾ ਮਾਹੌਲ ਹੋਵੇਗਾ | ਇਨ੍ਹਾਂ ਪਲਾਂ ਨੂੰ ਯਾਦਗਾਰੀ ਬਣਾਉਣ ਲਈ 50 ਪੈਨੀ ਦਾ ਸਿੱਕਾ ਜਾਰੀ ਕੀਤਾ ਜਾਵੇਗਾ ਅਤੇ ਪਹਿਲਾ ਸਿੱਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਭੇਟ ਕੀਤਾ ਜਾਵੇਗਾ | ਦਿਨ ਭਰ ਦੇ ਰੁਝੇਵੇਂ ਹੋਣ ਕਰ ਕੇ ਪ੍ਰਧਾਨ ਮੰਤਰੀ ਬੌਰਿਸ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ | ਸੰਸਦੀ ਅਧਿਕਾਰੀਆਂ ਅਨੁਸਾਰ ਇਸ ਮੌਕੇ ਬੈਗ ਬੈੱਨ ਘੜੀ ਦਾ ਵੱਜਣਾ ਸ਼ੱਕੀ ਹੈ ਜ਼ਿਆਦਾ ਖ਼ਰਚਾ ਆਉਣ ਕਰ ਕੇ ਇਸ ਨੂੰ ਜਸ਼ਨਾਂ ਦੀ ਯੋਜਨਾ 'ਚ ਨਹੀਂ ਰੱਖਿਆ ਗਿਆ | ਬਿੱਗ ਬੈਨ ਘੜੀ ਨੂੰ ਵਜਾਉਣ ਲਈ ਸ਼ੁਰੂ ਹੋਈ ਮੁਹਿੰਮ ਦੌਰਾਨ 2 ਲੱਖ 27 ਹਜ਼ਾਰ ਪੌਾਡ ਤੋਂ ਵੱਧ ਰਾਸ਼ੀ ਇਕੱਠੀ ਕੀਤੀ ਜਾ ਚੁੱਕੀ ਹੈ

ਬੁੱਤ ਹਟਾਉਣ ਲਈ ਯਤਨਸ਼ੀਲ ਸਿੱਖ ਨੌਜਵਾਨਾਂ ਦਾ ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਸਮਰਥਨ

ਲੰਡਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਜਾਣ ਵਾਲੇ ਰਸਤੇ 'ਚ ਸੱਭਿਆਚਾਰ ਦੇ ਨਾਂਅ ਹੇਠ ਲੱਗੇ ਬੁੱਤ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ ਅਤੇ ਇਨ੍ਹਾਂ ਨੂੰ ਜਿੰਨਾ ਜਲਦੀ ਹੋ ਸਕੇ ਤੁਰੰਤ ਹਟਾਉਣ ਦੀ ਜ਼ਰੂਰਤ ਹੈ | ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਗਾਏ ਗਏ ਬੁੱਤਾਂ ਨੂੰ ਤੋੜਨ ਵਾਲੇ ਸਿੱਖ ਨੌਜਵਾਨਾਂ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਹੈ | ਯੂਨਾਈਟਿਡ ਖ਼ਾਲਸਾ ਦਲ ਯੂ. ਕੇ

ਐਡਵਰਡ ਅੱਠਵੇਂ ਦੇ ਰਾਜਕਾਲ ਦਾ ਸਿੱਕਾ 10 ਲੱਖ ਪੌ ਾਡ ਦਾ ਵਿਕਿਆ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਐਡਵਰਡ ਅੱਠਵੇਂ ਦੇ ਰਾਜਕਾਲ ਦੇ ਸਮੇਂ ਦਾ ਇਕ ਸਿੱਕਾ ਜਿਸ ਦੀ ਕੀਮਤ 10 ਲੱਖ ਪੌਾਡ ਲੱਗੀ ਹੈ, ਨੂੰ ਇੱਕ ਨਿੱਜੀ ਸੰਗ੍ਰਹਿਕਾਰ ਨੇ ਖ਼ਰੀਦਿਆ ਹੈ ਤਾਂ ਕਿ ਇਸ ਨੂੰ ਅਮਰੀਕਾ ਤੋਂ ਵਾਪਸ ਯੂ. ਕੇ. ਲਿਆਂਦਾ ਜਾ ਸਕੇ | ਸੰਗ੍ਰਹਿ ਕਰਤਾ ਨੇ ਕਿਹਾ ਹੈ ਕਿ ਅਜਿਹੇ ਮੌਕੇ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਮਿਲਦੇ ਹਨ | ਇਹ ਉਨ੍ਹਾਂ 6 ਸਿੱਕਿਆਂ 'ਚੋਂ ਇਕ ਹੈ ਜੋ ਵੱਡੀ ਗਿਣਤੀ 'ਚ ਤਿਆਰ ਨਹੀਂ ਹੋਏ | ਜਿਸ ਦੀ ਕੀਮਤ ਸਿਰਫ਼ ਇਕ ਪੌਾਡ ਹੈ

31 ਦੀ ਰਾਤ ਨੂੰ ਬਿੱਗ ਬੈੱਨ ਘੜੀ ਵਜਾਉਣ ਲਈ ਲੋਕ ਉਤਸ਼ਾਹਿਤ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : 31 ਜਨਵਰੀ 2020 ਨੂੰ ਬਰਤਾਨੀਆ ਰਾਤੀਂ 11 ਵਜੇ ਯੂਰਪੀ ਸੰਘ ਤੋਂ ਵੱਖ ਹੋ ਰਿਹਾ ਹੈ। ਇਸ ਇਤਿਹਾਸਕ ਮੌਕੇ 'ਤੇ ਲੰਡਨ ਦੀ ਮਸ਼ਹੂਰ ਘੰਟੀ ਬਿੱਗ ਬੈੱਨ ਨੂੰ ਵੱਜਦਾ ਵੇਖਣਾ ਚਾਹੁੰਦੇ ਹਨ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090547210
Copyright © 2020, Panjabi Times. All rights reserved. Website Designed by Mozart Infotech