» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਰਾਸ਼ਟਰੀ

ਮੋਦੀ ਵਲੋਂ ਪੁਤਿਨ ਨਾਲ ਖੇਤਰੀ ਤੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਚਰਚਾ

January 14, 2020 01:25 PM

ਨਵੀਂ ਦਿੱਲੀ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਖੇਤਰੀ ਤੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਚਰਚਾ ਕੀਤੀ। ਦੋਵੇਂ ਨੇਤਾਵਾਂ ਨੇ ਖੇਤਰੀ ਅਤੇ ਵਿਸ਼ਵ ਪੱਧਰੀ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ 'ਚ ਦੋਵੇਂ ਦੇਸ਼ਾਂ ਦੇ ਨਜ਼ਰੀਏ 'ਚ ਸਮਾਨਤਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਟੈਲੀਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀ ਵਧਾਈ ਦਿੱਤੀ। ਪੁਤਿਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਲੋਕਾਂ ਦੀ ਖੁਸ਼ਹਾਲੀ, ਵਿਕਾਸ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਬਿਆਨ ਅਨੁਸਾਰ ਦੋਵੇਂ ਨੇਤਾਵਾਂ ਨੇ ਖੇਤਰੀ ਅਤੇ ਆਲਮੀ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ 2020 ਤੱਕ ਸਾਰੇ ਖੇਤਰਾਂ 'ਚ ਭਾਰਤ-ਰੂਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਚਰਚਾ ਜਾਰੀ ਰੱਖਣ 'ਤੇ ਸਹਿਮਤੀ ਵੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਾਲ ਰੂਸ 'ਚ ਸ਼ੰਘਾਈ ਸਹਿਯੋਗ ਸੰਗਠਨ (ਐਸ. ਸੀ. ਓ) ਅਤੇ ਬ੍ਰਿਕਸ ਦੇਸ਼ਾਂ ਦੇ ਸਿਖ਼ਰ ਸੰਮੇਲਨਾਂ 'ਚ ਹਿੱਸਾ ਲੈਣ ਤੇ 21ਵੇਂ ਦੁਵੱਲੇ ਸਿਖ਼ਰ ਸੰਮੇਲਨ ਲਈ ਭਾਰਤ 'ਚ ਪੁਤਿਨ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਕਰੋਨਾਵਾਇਰਸ: ਹੁਬੇਈ ’ਚੋਂ ਭਾਰਤੀਆਂ ਨੂੰ ਕੱਢਣ ਦੀ ਤਿਆਰੀ

ਨਵੀਂ ਦਿੱਲੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਦੇ ਹੁਬੇਈ ਸੂਬੇ ’ਚ ਕਰੋਨਾਵਾਇਰਸ ਨਾਲ ਉਪਜੀ ਸਥਿਤੀ ਨਾਲ ਪ੍ਰਭਾਵਿਤ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪੇਈਚਿੰਗ ’ਚ ਭਾਰਤੀ ਦੂਤਾਵਾਸ ਚੀਨੀ ਅਥਾਰਿਟੀ ਤੇ ਭਾਰਤੀ ਨਾਗਰਿਕਾਂ ਦੇ ਸੰਪਰਕ ਵਿਚ ਹੈ। ਚੀਨ ਤੋਂ ਪਰਤੇ ਦਿੱਲੀ-ਐੱਨਆਰਸੀ ਦੇ ਤਿੰਨ ਵਾਸੀਆਂ ਨੂੰ ਵੀ ਸ਼ੱਕੀ ਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ ਹੇਠ ਆਰਐੱਮਐੱਲ ਹਸਪਤਾਲ ਵਿਚ ਇਕ ਵੱਖਰੇ ਵਾਰਡ ਵਿਚ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਬੁਖ਼ਾਰ ਤੇ ਸਾਹ ਲੈਣ ’ਚ ਤਕਲੀਫ਼ ਮਗਰੋਂ ਇਨ੍ਹਾਂ ਦੇ ਸਰੀਰ ’ਚੋਂ ਲਏ ਨਮੂਨੇ ਜਾਂਚ ਲਈ ਭੇਜੇ ਗਏ ਹਨ। ਕੇਰਲ, ਕੋਲਕਾਤਾ ਤੇ ਮਹਾਰਾਸ਼ਟਰ ’ਚ 

ਦਿੱਲੀ ਪੁਲੀਸ ਵੱਲੋਂ ਸ਼ਰਜੀਲ ਇਮਾਮ ਜਹਾਨਾਬਾਦ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਪੁਲੀਸ ਦੀ ਅਪਰਾਧ ਸ਼ਾਖ਼ਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ’ਚ ਇਤਿਹਾਸ ਵਿਸ਼ੇ ਦੇ ਵਿਦਿਆਰਥੀ ਸ਼ਰਜੀਲ ਇਮਾਮ ਦੀ ਜਹਾਨਾਬਾਦ (ਬਿਹਾਰ) ’ਚ ਗ੍ਰਿਫ਼ਤਾਰੀ ਤੋਂ ਬਾਅਦ, ਰਵਾਨਗੀ ਵਾਰੰਟ ’ਤੇ ਉਸ ਨੂੰ ਕੌਮੀ ਰਾਜਧਾਨੀ ਲਿਆ ਰਹੀ ਹੈ। ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਲਗਾਤਾਰ ਚੱਲ ਰਹੇ ਧਰਨੇ ਵਿਚ ਸ਼ਾਮਲ ਰਹੇ ਇਮਾਮ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ।

ਸ਼ਾਹੀਨ ਬਾਗ਼: ਪਿਸਤੌਲ ਦਿਖਾ ਕੇ ਲੋਕਾਂ ਨੂੰ ਦਿੱਤੀ ਧਮਕੀ

ਨਵੀਂ ਦਿੱਲੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਅੱਜ ਧਰਨੇ ਵਾਲੀ ਥਾਂ ਤੋਂ ਇਕ ਹਥਿਆਰਬੰਦ ਵਿਅਕਤੀ ਨੂੰ ਕਾਬੂ ਕੀਤਾ ਹੈ। ਚਸ਼ਮਦੀਦਾਂ ਮੁਤਾਬਕ ਇਸ ਹਥਿਆਰਬੰਦ ਵਿਅਕਤੀ, ਜਿਸ ਦਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਨੇ ਸ਼ਾਹੀਨ ਬਾਗ ਵਿੱਚ ਧਰਨੇ ਵਾਲੀ ਥਾਂ ਮੰਚ ’ਤੇ ਚੜ੍ਹ ਕੇ ਉਥੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਪਿਸਤੌਲ ਵਿਖਾ ਕੇ ਧਮਕੀਆਂ ਦਿੱਤੀਆਂ। ਇਸ ਪੂਰੀ ਘਟਨਾ ਦੀ ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓ ਵਿੱਚ ਇਕ ਵਿਅਕਤੀ ਧਰਨੇ ਵਾਲੀ ਥਾਂ ਬੰਦੂਕ ਲਹਿਰਾਉਂਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਕਾਬੂ ਕਰ ਲਿਆ।

ਲੋਕਾਂ ਨੂੰ ਬੇਵਤਨੇ ਨਾ ਕਰੋ’

ਨਵੀਂ ਦਿੱਲੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਦੇ ਨਵੇਂ ਨਾਗਰਕਿਤਾ ਕਾਨੂੰਨ ਅਤੇ ਐੱਨਆਰਸੀ ਬਾਰੇ ਚਿੰਤਾਵਾਂ ਦੌਰਾਨ ਯੂਰੋਪੀਅਨ ਯੂਨੀਅਨ ਦੇ ਮੈਂਬਰ ਲਕਸਮਬਰਗ ਨੇ ਅੱਜ ਕਿਹਾ ਕਿ ਉਹ ਇਸ ਮੁਲਕ ਦੀ ‘ਘਰੇਲੂ ਨੀਤੀ ਵਿੱਚ ਦਖ਼ਲ ਨਹੀਂ’ ਦੇਣਾ ਚਾਹੁੰਦੇ ਪਰ ਉਨ੍ਹਾਂ ਨਵੀਂ ਦਿੱਲੀ ਨੂੰ ਨਾਗਰਿਕਤਾ ਤੋਂ ਵਿਰਵੇ ਲੋਕਾਂ ਦੀ ਗਿਣਤੀ ਨਾ ਵਧਣ ਦੇਣ ਲਈ ‘ਸਭ ਕੁਝ ਕਰਨ’ ਲਈ ਆਖਿਆ ਹੈ।

ਇਤਿਹਾਸਕ ਬੇਇਨਸਾਫ਼ੀ ਦੂਰ ਕਰੇਗਾ ਸੀਏਏ: ਮੋਦੀ

ਨਵੀਂ ਦਿੱਲੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲੰਬੇ ਸਮੇਂ ਤੋਂ ਚੱਲੀ ਆ ਰਹੀ ਬੇਇਨਸਾਫ਼ੀ ਨੂੰ ਦੂਰ ਕਰਨ ਲਈ ਲਿਆਂਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨਹਿਰੂ-ਲਿਆਕਤ ਸਮਝੌਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਭਾਰਤ ਵੱਲੋਂ ਗਵਾਂਢੀ ਦੇਸ਼ਾਂ ਵਿੱਚ ਵਸਦੀਆਂ ਘੱਟ ਗਿਣਤੀਆਂ ਨਾਲ ਕੀਤੇ ਪੁਰਾਣੇ ਵਾਅਦੇ ਨੂੰ ਪੂਰਾ ਕਰੇਗਾ

ਮੋਦੀ ਨੇ ਭਾਰਤ ਦਾ ਭਾਈਚਾਰਕ ਸਾਂਝ ਵਾਲਾ ਅਕਸ ਖ਼ਰਾਬ ਕੀਤਾ: ਰਾਹੁਲ

ਜੈਪੁਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਾਰਤ ਦਾ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲਾ ਮੁਲਕ ਹੋਣ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲਾਏ।ਇੱਥੇ ਯੂਥ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਭਾਰਤ ਦਾ ਅਕਸ ਨਿਵੇਸ਼ਕਾਰਾਂ ਨੂੰ ਰੋਕਣ ਵਾਲੇ ਮੁਲਕ ਦਾ ਬਣਾਉਣ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ

ਸਰਦਾਰਪੁਰਾ ਦੰਗਾ ਕੇਸ: ਸੁਪਰੀਮ ਕੋਰਟ ਵੱਲੋਂ 17 ਦੋਸ਼ੀਆਂ ਨੂੰ ਜ਼ਮਾਨਤ

ਨਵੀਂ ਦਿੱਲੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਨੇ ਸਾਲ 2002 ਵਿੱਚ ਗੁਜਰਾਤ ਦੇ ਗੋਧਰਾ ਕਾਂਡ ਮਗਰੋਂ ਸਰਦਾਰਪੁਰਾ ਵਿੱਚ ਹੋਏ ਦੰਗਿਆਂ, ਜਿਸ ਵਿੱਚ 33 ਮੁਸਲਮਾਨਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ, ਦੇ ਮਾਮਲੇ ਵਿੱਚ ਅੱਜ 17 ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਵਿੱਚ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਦਿਆਂ ਸਮਾਜ ਸੇਵਾ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਐੱਸ.ਏ.ਬੋਬੜੇ ਤੇ ਜਸਟਿਸ ਬੀ.ਆਰ.ਗਵਈ ਤੇ ਸੂਰਿਆ ਕਾਂਤ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਦੋਸ਼ੀਆਂ ਨੂੰ ਦੋ ਸਮੂਹਾਂ ਵਿੱਚ ਵੰਡਦਿਆਂ ਗੁਜਰਾਤ ਤੋਂ ਬਾਹਰ ਜਾ ਕੇ ਮੱਧ ਪ੍ਰਦੇਸ਼ ਦੇ ਇੰਦੌਰ ਤੇ ਜਬਲਪੁਰ ਵਿੱਚ ਨਵੇਂ ਸਿਰੇ ਤੋਂ ਥਾਂ ਟਿਕਾਣਾ ਬਣਾਉਣ ਲਈ ਕਿਹਾ ਹੈ

ਭਾਰਤ ਦੀਆਂ 37 ਜਲਗਾਹਾਂ ਨੂੰ ਕੌਮਾਂਤਰੀ ਦਰਜਾ ਮਿਲਿਆ: ਜਾਵੜੇਕਰ

ਨਵੀਂ ਦਿੱਲੀ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਰਾਮਸਰ ਕਨਵੈਨਸ਼ਨ ਤਹਿਤ ਭਾਰਤ ਦੀਆਂ ਦਸ ਹੋਰ ਜਲਗਾਹਾਂ ਅੰਤਰਰਾਸ਼ਟਰੀ ਅਹਿਮੀਅਤ ਵਾਲੀਆਂ ਐਲਾਨੀਆਂ ਗਈਆਂ ਹਨ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਸਰਕਾਰ ਦੀ ਆਪਣੀਆਂ ਜਲਗਾਹਾਂ ਨੂੰ ਬਚਾਉਣ ਅਤੇ ਇਨ੍ਹਾਂ ਦੀ ਪੁਨਰ ਸੁਰਜੀਤੀ ਦੇ ਯਤਨਾਂ ਨੂੰ ਵੱਡੀ ਮਾਨਤਾ ਮਿਲੀ ਹੈ। ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਨਲ ਸੇ ਜਲ’ ਦਾ ਸੁਪਨਾ ਪੂਰਾ ਹੋਵੇਗਾ। ਇਸ ਐਲਾਨ ਦੇ ਨਾਲ ਦੇਸ਼ ਵਿੱਚ ਕੁੱਲ 37 ਜਲਗਾਹਾਂ ਨੂੰ ਰਾਮਸਰ ਸੰਧੀ ਤਹਿਤ ਮਾਨਤਾ ਮਿਲ ਗਈ ਹੈ।

ਬਹੁਜਨ ਸਮਾਜ ਹੈਦਰਾਬਾਦ ’ਚ ਹੋਈ ਬੇਇੱਜ਼ਤੀ ਨਹੀਂ ਭੁੱਲੇਗਾ: ਆਜ਼ਾਦ

ਹੈਦਰਬਾਦ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖ਼ਰ ਆਜ਼ਾਦ, ਜਿਨ੍ਹਾਂ ਨੂੰ ਐਤਵਾਰ ਸ਼ਾਮ ਹੈਦਰਾਬਾਦ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ, ਅੱਜ ਸਵੇਰੇ ਹਵਾਈ ਉਡਾਣ ਰਾਹੀਂ ਦਿੱਲੀ ਪਰਤ ਆਏ ਹਨ। ਆਜ਼ਾਦ ਸੀਏਏ ਤੇ ਐੱਨਆਰਸੀ ਵਿਰੋਧੀ ਸਮਾਗਮ ’ਚ ਸ਼ਿਰਕਤ ਕਰਨ ਲਈ ਹੈਦਰਾਬਾਦ ਗਏ ਸਨ। ਇਸ ਦੌਰਾਨ ਦਲਿਤ ਆਗੂ ਨੇ ਇਕ ਟਵੀਟ ਵਿੱਚ ‘ਜਲਦੀ ਹੀ ਵਾਪਸ ਆਉਣ’ ਦਾ ਵਾਅਦਾ ਕਰਦਿਆਂ ਕਿਹਾ ਬਹੁਜਨ ਸਮਾਜ ਇਸ ਬੇਇੱਜ਼ਤੀ ਨੂੰ ਨਹੀਂ ਭੁੱਲੇਗਾ। ਆਜ਼ਾਦ ਨੇ ਕਿਹਾ, ‘ਤਿਲੰਗਾਨਾ ਵਿੱਚ ਤਾਨਾਸ਼ਾਹੀ ਆਪਣੀ ਸਿਖਰ ’ਤੇ ਹੈ, ਲੋਕਾਂ ਤੋਂ ਵਿਰੋਧ ਪ੍ਰਦਰਸ਼ਨਾਂ ਦਾ ਹੱਕ ਖੋਹਿਆ ਜਾ 

ਪੱਛਮੀ ਬੰਗਾਲ ਵੀ ਸੀਏਏ ਖ਼ਿਲਾਫ਼ ਡਟਿਆ

ਕੋਲਕਾਤਾ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੱਛਮੀ ਬੰਗਾਲ ਵਿਧਾਨ ਸਭਾ ਨੇ ਵੀ ਅੱਜ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਮਤਾ ਪਾਸ ਕਰ ਦਿੱਤਾ ਹੈ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਆਬਾਦੀ ਤੇ ਨਾਗਰਿਕ ਰਜਿਸਟਰ (ਐੱਨਪੀਆਰ ਤੇ ਐੱਨਆਰਸੀ) ਦੀ ਕਾਰਵਾਈ ਵੀ ਤੁਰੰਤ ਰੋਕੀ ਜਾਵੇ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਤੇ ’ਤੇ ਬੋਲਦਿਆਂ ਕਿਹਾ ਕਿ ਸੋਧਿਆ ਐਕਟ ‘ਸੰਵਿਧਾਨ ਤੇ ਇਨਸਾਨੀਅਤ ਦੇ ਖ਼ਿਲਾਫ਼’ ਹੈ ਤੇ ਇਸ ਨੂੰ ਐੱਨਪੀਆਰ ਸਣੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾਂਦੀ ਹੈ। ਵਿਰੋਧੀ ਧਿਰਾਂ ਕਾਂਗਰਸ ਤੇ ਸੀਪੀਐੱਮ ਦੀ ਅਗਵਾਈ ਵਾਲੀ ਖੱਬੇ ਪੱਖੀ ਧਿਰ ਨੇ ਵੀ ਮਤੇ ਦਾ ਸਮਰਥਨ ਕੀਤਾ। ਜਦਕਿ ਭਾਜਪਾ ਵਿਧਾਇਕ ਦਲ ਨੇ ਮਤੇ ਦਾ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੀਏਏ ਲਿਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ’ਚ ਇਹ ਸਹਾਈ ਸਿੱਧ ਹੋਵੇਗਾ। ਦੱਸਣਯੋਗ ਹੈ

‘ਦਾਦੀਆਂ’ ਨੇ ਸ਼ਾਹੀਨ ਬਾਗ਼ ’ਚ ਰੋਹਿਤ ਵੇਮੁਲਾ ਦੀ ਮਾਂ ਨਾਲ ਲਹਿਰਾਇਆ ਤਿਰੰਗਾ

ਨਵੀਂ ਦਿੱਲੀ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੋਧੇ ਗਏ ਨਾਗਰਿਕਤਾ ਐਕਟ (ਸੀਏਏ) ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰ ਕੇ ‘ਸ਼ਾਹੀਨ ਬਾਗ਼ ਦੀਆਂ ਦਾਦੀਆਂ’ ਵਜੋਂ ਮਸ਼ਹੂਰ ਹੋਈਆਂ ਤਿੰਨ ਬਜ਼ੁਰਗ ਔਰਤਾਂ- ਹੈਦਰਾਬਾਦ ’ਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਮਾਂ ਤੇ ਹੋਰਾਂ ਨੇ ਐਤਵਾਰ ਨੂੰ 71ਵੇਂ ਗਣਤੰਤਰ ਦਿਵਸ ਮੌਕੇ ਸ਼ਾਹੀਨ ਬਾਗ਼ ਵਿਚ ਤਿਰੰਗਾ ਲਹਿਰਾਇਆ। ਮ੍ਰਿਤਕ ਰੋਹਿਤ ਦੀ ਮਾਂ ਰਾਧਿਕਾ ਵੇਮੁਲਾ ਦੇ ਨਾਲ ਇਸ ਮੌਕੇ ਜੇਐੱਨਯੂ ਦਾ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਵੀ ਮੌਜੂਦ ਸੀ। ਇਸ ਮੌਕੇ ‘ਦਾਦੀਆਂ’ ਦੇ ਨਾਲ ਸ਼ਾਹੀਨ ਬਾਗ਼ ਵਿਚ ਹਾਜ਼ਰ ਹਜ਼ਾਰਾਂ ਬੱਚਿਆਂ ਤੇ ਔਰਤਾਂ ਨੇ ਕੌਮੀ ਤਰਾਨਾ ਵੀ ਗਾਇਆ। ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਵੀ ਇਸ ਮੌਕੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸੀਏਏ ਤੇ ਐੱਨਆਰਸੀ ਖ਼ਿਲਾਫ਼ ਮੁਜ਼ਾਹਰਾਕਾਰੀ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਸ਼ਾਹੀਨ ਬਾਗ਼ ’ਚ ਜੁੜੇ ਹੋਏ ਹਨ ਤੇ ਇਹ ਵਿਵਾਦਤ ਐਕਟ ਖ਼ਿਲਾਫ਼ ਰੋਸ ਦਾ ਕੇਂਦਰ ਬਣ ਕੇ ਉੱਭਰਿਆ ਹੈ। 

ਸਰਕਾਰ ਵੱਲੋਂ ਤਿੰਨ-ਧਿਰੀ ਬੋਡੋ ਸਮਝੌਤਾ ਸਹੀਬੰਦ

ਨਵੀਂ ਦਿੱਲੀ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰ ਸਰਕਾਰ ਨੇ ਵੱਖਰੇ ਬੋਡੋਲੈਂਡ ਦੀ ਮੰਗ ਕਰ ਰਹੀਆਂ ਅਸਾਮ ਨਾਲ ਸਬੰਧਤ ਬਾਗ਼ੀ ਸਮੂਹਾਂ ਨਾਲ ਅੱਜ ਇਕ ਕਰਾਰ ਸਹੀਬੰਦ ਕੀਤਾ ਹੈ। ਕਰਾਰ ਤਹਿਤ ਕੇਂਦਰ ਸਰਕਾਰ ਇਨ੍ਹਾਂ ਬੋਡੋ ਲੋਕਾਂ ਨੂੰ ਸਿਆਸੀ ਤੇ ਆਰਥਿਕ ਖੁ਼ਸ਼ਹਾਲੀ ਮੁਹੱਈਆ ਕਰਵਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਝੌਤੇ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਬੋਡੋ ਲੋਕਾਂ ਦੀਆਂ ਦਹਾਕਿਆਂ ਪੁਰਾਣੀ ਮੁਸ਼ਕਲਾਂ ਦਾ ਸਥਾਈ ਹੱਲ ਨਿਕਲੇਗਾ। ਸ੍ਰੀ ਮੋਦੀ ਨੇ ਕਿਹਾ ਕਿ ਸਮਝੌਤਾ ਸੂਬੇ ਵਿੱਚ ਅਮਨ, ਖੁ਼ਸ਼ਹਾਲੀ ਤੇ ਇਕਸੁਰਤਾ ਦੀ ਨਵੀਂ ਸਵੇਰ ਲੈ ਕੇ ਆਵੇਗਾ। ਇਸ ਤਿੰਨ ਧਿਰੀ ਸਮਝੌਤੇ ’ਤੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਗ੍ਰਹਿ ਮੰਤਰਾਲੇ ’ਚ ਜੁਆਇੰਟ ਸਕੱਤਰ ਸਤੇਂਦਰ ਗਰਗ, ਅਸਾਮ ਦੇ ਮੁੱਖ ਸਕੱਤਰ ਕੁਮਾਰ ਸੰਜੈ ਕ੍ਰਿਸ਼ਨ ਅਤੇ ਨੈਸ਼ਨਲ ਡੈਮੋਕਰੈਟਿਕ ਫਰੰਟ ਆਫ਼ ਬੋਡੋਲੈਂਡ (ਐੱਨਡੀਐੱਫਬੀ) ਤੇ ਆਲ ਬੋਡੋ ਵਿਦਿਆਰਥੀ ਯੂਨੀਅਨ (ਏਬੀਐੱਸਯੂ) ਨਾਲ ਸਬੰਧਤ ਚਾਰ ਧਿਰਾਂ ਨੇ ਸਹੀ ਪਾਈ। ਸਮਝੌਤਾ ਸਹੀਬੰਦ ਕਰਨ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਐੱਨਡੀਐੱਫਬੀ, ਜਿੱਥੇ ਅਸਾਮ ਦੀ ਸਭ ਤੋਂ ਖ਼ੌਫਨਾਕ ਵੱਖਵਾਦੀ ਗਰੁੱਪਾਂ ’ਚੋਂ ਇਕ ਹੈ, ਉਥੇ ਏਬੀਐੱਸਯੂ ਸਾਲ 1972 ਤੋਂ ਵੱਖਰੇ ਬੋਡੋਲੈਂਡ ਦੀ ਮੰਗ ਨੂੰ ਲੈ ਕੇ ਅੰਦੋਲਨ ਦੇ ਰਾਹ ਪਿਆ ਹੋਇਆ ਹੈ।

ਸੀਏਏ: ਪ੍ਰਦਰਸ਼ਨਕਾਰੀਆਂ ’ਤੇ ਤਸ਼ੱਦਦ ਖ਼ਿਲਾਫ਼ ਕਾਂਗਰਸ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ

ਨਵੀਂ ਦਿੱਲੀ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਤੱਕ ਪਹੁੰਚ ਕਰਕੇ ਉੱਤਰ ਪ੍ਰਦੇਸ਼ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਹੋਏ ਕਥਿਤ ਪੁਲੀਸ ਤਸ਼ੱਦਦ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਪੀੜਤਾਂ ਨੂੰ ਕੇਸ ਸਬੰਧੀ ਐੱਫਆਈਆਰਜ਼ ਵਿੱਚ ਮੁਲਜ਼ਮ ਬਣਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਪੁਲੀਸ ਅਫਸਰ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ।ਕਾਂਗਰਸ ਦੇ ਸੀਨੀਅਰ ਆਗੂਆਂ ਰਾਹੁਲ ਗਾਂਧੀ 

ਹਿੰਮਤ ਹੈ ਤਾਂ ਕੇਜਰੀਵਾਲ ਸ਼ਾਹੀਨ ਬਾਗ਼ ਜਾ ਕੇ ਦਿਖਾਉਣ: ਅਮਿਤ ਸ਼ਾਹ

ਨਵੀਂ ਦਿੱਲੀ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲੇ ਤੇਜ਼ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਆਪ’ ਮੁਖੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ’ਚ ਹਿੰਮਤ ਹੈ ਤਾਂ ਉਹ ਸੀਏਏ ਖ਼ਿਲਾਫ਼ ਸ਼ਾਹੀਨ ਬਾਗ਼ ’ਚ ਚੱਲ ਰਹੇ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕਰਕੇ ਦਿਖਾਉਣ ਤਾਂ ਜੋ ਰਾਜਧਾਨੀ ਦੇ ਲੋਕ ਫ਼ੈਸਲਾ ਕਰ ਸਕਣ ਕਿ ਵਿਧਾਨ ਸਭਾ ਚੋਣਾਂ ’ਚ ਵੋਟ ਕਿਸ ਨੂੰ ਦੇਣੀ ਹੈ। ਭਾਜਪਾ ਆਗੂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਜੇਐੱਨਯੂ ਦੇ 

ਹਦੀਆ ਕੇਸ ’ਚ ਪੀਐੱਫਆਈ ਤੋਂ 77 ਲੱਖ ਰੁਪਏ ਫੀਸ ਮਿਲੀ: ਸਿੱਬਲ

ਨਵੀਂ ਦਿੱਲੀ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਤੋਂ ਕੋਈ ਪੈਸਾ ਨਾ ਮਿਲਣ ਦਾ ਦਾਅਵਾ ਕਰਨ ਦੇ ਕੁਝ ਘੰਟਿਆਂ ਮਗਰੋਂ ਹੀ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਯੂ-ਟਰਨ ਲੈਂਦਿਆਂ ਕਬੂਲਿਆ ਕਿ ਉਨ੍ਹਾਂ ਨੂੰ ਹਦੀਆ ਕੇਸ ਲੜਨ ਲਈ ਪੀਐੱਫਆਈ ਤੋਂ 77 ਲੱਖ ਰੁਪਏ ਮਿਲੇ ਸਨ। ਸੁਪਰੀਮ ਕੋਰਟ ਨੇ 8 ਮਾਰਚ 2018 ’ਚ ਕੇਰਲਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਪਲਟ ਦਿੱਤਾ ਸੀ ਜਿਸ ’ਚ ਹਾਈ ਕੋਰਟ ਨੇ ਹਦੀਆ ਦੇ ਸ਼ਫੀਨ ਨਾਲ ਨਿਕਾਹ ਨੂੰ ਰੱਦ ਕਰ ਦਿੱਤਾ ਸੀ।

ਲੋਕਾਂ ਨੂੰ ਉਹੀ ਸਰਕਾਰ ਮਿਲੇਗੀ, ਜਿਸ ਦੇ ਉਹ ਹੱਕਦਾਰ: ਪਾਇਲਟ

ਜੈਪੁਰ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਰਾਜਸਥਾਨ ਦੇ ਉਪ ਮੁੱਖ ਮੰਤਰੀ ਤੇ ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਭਾਰਤ ਦੇ ਲੋਕ ਸਹੀ ਸਮੇਂ ’ਤੇ ਸਹੀ ਫੈਸਲਾ ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ’ਚ ਹਾਰ ਨਸੀਬ ਹੋਵੇਗੀ। ਪਾਇਲਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੋਧੇ ਹੋਏ ਨਾਗਰਿਕਤਾ ਐਕਟ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ‘ਰੌਂਅ/ਇੱਛਾ ਨੂੰ ਸਮਝਣ ਵਿੱਚ ਨਾਕਾਮ’ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਦਰਸ਼ਨਾਂ ਦਾ ਲੰਮਾ ਸਮਾਂ ਚੱਲਣਾ ਜਮਹੂਰੀਅਤ ਲਈ ਕੋਈ ਸਿਹਤਮੰਦ ਵਰਤਾਰਾ ਨਹੀਂ ਹੈ ਤੇ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਲਾਜ਼ਮੀ ਸੰਵਾਦ ਕਰਨਾ ਚਾਹੀਦਾ ਹੈ। ਉਪ ਮੁੱਖ ਮੰਤਰੀ ਇਥੇ ਜੈਪੁਰ ਸਾਹਿਤ ਮੇਲੇ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਗਣਤੰਤਰ ਦਿਹਾੜੇ ਮੌਕੇ ਭਾਰਤ ਵੱਲੋਂ ਫ਼ੌਜੀ ਤਾਕਤ ਦਾ ਮੁਜ਼ਾਹਰਾ

ਨਵੀਂ ਦਿੱਲੀ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  71ਵੇਂ ਗਣਤੰਤਰ ਦਿਹਾੜੇ ਮੌਕੇ ਭਾਰਤ ਨੇ ਜਿਥੇ ਆਪਣੀ ਫ਼ੌਜੀ ਤਾਕਤ ਦਾ ਮੁਜ਼ਾਹਰਾ ਕੀਤਾ, ਉਥੇ ਹੀ ਸਭਿਆਚਾਰਕ ਵਿਰਾਸਤ ਵੀ ਉਭਾਰ ਪੇਸ਼ ਕੀਤੀ ਗਈ। ਭਾਰਤੀ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਮਹਿਲਾ ਕੈਪਟਨ ਨੇ ਪੁਰਸ਼ਾਂ ਦੀ ਫ਼ੌਜੀ ਟੁਕੜੀ ਦੀ ਅਗਵਾਈ ਕੀਤੀ ਅਤੇ ਅਗਵਾਈ ਕਰਨ ਵਾਲੀ ਪੰਜਾਬਣ ਤਾਨੀਆ ਸ਼ੇਰਗਿੱਲ ਰਹੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇ.ਐਮ. ਬੋਲਸੋਨਾਰੋ ਇਸ ਵਾਰ ਗਣਤੰਤਰ ਦਿਵਸ ਸਮਾਗਮਾਂ ਦੇ ਮੁੱਖ ਮਹਿਮਾਨ ਸਨ ਜਿਨ•ਾਂ 

ਜੇਤਲੀ, ਸੁਸ਼ਮਾ ਸਮੇਤ ਸੱਤ ਨੂੰ ਪਦਮ ਵਿਭੂਸ਼ਣ, 16 ਨੂੰ ਪਦਮ ਭੂਸ਼ਣ ਅਤੇ 118 ਨੂੰ ਪਦਮ ਸ਼੍ਰੀ

ਨਵੀਂ ਦਿੱਲੀ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਗਣਤੰਤਰ ਦਿਵਸ ਦੇ ਮੌਕੇ ‘ਤੇ ਪਦਮ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ। ਘੋਸ਼ਣਾ ਅਨੁਸਾਰ 7 ਮਸ਼ਹੂਰ ਹਸਤੀਆਂ ਨੂੰ ਪਦਮ ਵਿਭੂਸ਼ਣ, 16 ਮਸ਼ਹੂਰ ਹਸਤੀਆਂ ਨੂੰ ਪਦਮ ਭੂਸ਼ਣ ਨਾਲ ਅਤੇ 118 ਹਸਤੀਆਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ, ਏਕਤਾ ਕਪੂਰ, ਗਾਇਕ ਅਦਨਾਨ ਸਾਮੀ ਅਤੇ ਫ਼ਿਲਮ ਨਿਰਦੇਸ਼ਕ ਕਰਨ ਜਾਹੌਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 

ਆਸਾਮ ਦੇ 2 ਜ਼ਿਲਿਆਂ ‘ਚ ਗਣਤੰਤਰ ਦਿਵਸ ‘ਤੇ ਧਮਾਕੇ

ਆਸਾਮ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗਣਤੰਤਰ ਦਿਵਸ ਮੌਕੇ ਆਸਾਮ ਦੇ 2 ਜ਼ਿਲਿਆਂ (ਡਿਬਰੂਗੜ੍ਹ ਅਤੇ ਚਰਾਈਦੇਵ) ‘ਚ ਗ੍ਰਨੇਡ ਰਾਹੀਂ 3 ਵੱਡੇ ਧਮਾਕੇ ਕੀਤੇ ਗਏ ਹਨ। ਇਹ ਧਮਾਕੇ ਐਤਵਾਰ ਸਵੇਰੇ ਉਸ ਸਮੇਂ ਹੋਏ, ਜਦੋਂ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਹੈ ਅਤੇ ਸੁਰੱਖਿਆ ਵਿਵਸਥਾ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਰਾਜ ‘ਚ 2 ਧਮਾਕੇ ਡਿਬਰੂਗੜ੍ਹ ਜ਼ਿਲੇ ‘ਚ ਤਾਂ ਇਕ ਧਮਾਕਾ ਚਰਾਈਦੇਵ ‘ਚ ਕੀਤਾ ਗਿਆ। 

ਚੱਲਦੀ ਬਾਈਕ ’ਤੇ ਨਹਾਉਣ ਵਾਲਿਆਂ ਦਾ ਪੁਲਿਸ ਨੇ ਕੱਟਿਆ ਚਲਾਨ

ਹਨੋਈ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਵਿਅਤਨਾਮ ਵਿਚ ਇਕ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਾਈਕ ਦੀ ਸਵਾਰੀ ਕਰਦਿਆਂ ਦੋ ਵਿਅਕਤੀਆਂ ਦੀ ਨਹਾਉਣ ਦੀ ਵੀਡੀਓ ਵਾਇਰਲ ਹੋ ਗਈ। ਇੰਨਾ ਹੀ ਨਹੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਵੀ ਲੱਭ ਕੇ ਬਾਈਕ ਸਵਾਰ ਦਾ ਚਲਾਨ ਕੱਟਿਆ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਬਾਈਕ ਦੀ ਸਵਾਰੀ ਕਰਦਿਆਂ ਨਹਾ ਰਹੇ ਸਨ। ਉਹਨਾਂ ਵਿਚੋਂ ਇਕ ਬਾਈਕ ਚਲਾ ਰਿਹਾ ਸੀ ਤੇ ਦੂਜਾ ਪਿੱਛੇ ਬੈਠਾ ਸੀ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090548818
Copyright © 2020, Panjabi Times. All rights reserved. Website Designed by Mozart Infotech