» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਚੰਡੀਗੜ੍ਹ

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਰਾਜਪਾਲ ਨੇ 20 ਨੂੰ ਬੁਲਾਇਆ

January 15, 2020 03:44 PM

ਚੰਡੀਗੜ੍ਹ,14 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਨੇ 20 ਜਨਵਰੀ ਨੂੰ ਸਵੇਰੇ 11 ਵਜੇ ਇੱਥੇ ਰਾਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ ਜਿਸ ਦਾ ਉਹ ਉਦਘਾਟਨ ਕਰਨਗੇ | ਇਹ ਸੈਸ਼ਨ 2 ਦਿਨ ਤੱਕ ਚੱਲੇਗਾ | ਮੈਂਬਰ ਸਾਹਿਬਾਨ ਧੰਨਵਾਦ ਦੇ ਮਤੇ 'ਤੇ ਬਹਿਸ ਕਰਨਗੇ ਜਿਸ ਦਾ ਉੱਤਰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੇਣਗੇ | ਮੈਂਬਰ ਸਾਹਿਬਾਨ ਉਸ ਸੰਵਿਧਾਨਕ ਸੋਧ ਬਿੱਲ ਦੀ ਤਸਦੀਕ ਵੀ ਕਰਨਗੇ ਜਿਸ ਦਾ ਮੰਤਵ ਰਾਜ ਵਿਧਾਨ ਸਭਾਵਾਂ ਤੇ ਲੋਕ ਸਭਾ ਵਿਚ ਸ਼ੈਡਿਊਲ ਕਾਸਟਜ ਤੇ ਸ਼ੈਡਿਊਲ ਟਰਾਈਬਜ ਲਈ ਹੋਰ 10 ਸਾਲ ਲਈ ਰਾਖਵਾਂਕਰਨ ਜਾਰੀ ਰੱਖਣਾ ਹੈ | ਸਦਨ ਨਾਗਰਿਕਤਾ ਸੋਧ ਕਾਨੂੰਨ ਦੀ ਵੀ ਤਸਦੀਕ ਕਰੇਗਾ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਸੈਕਟਰ-22 ਦੀ ਸ਼ਾਸਤਰੀ ਮਾਰਕੀਟ ਵਿੱਚ ਹੰਗਾਮਾ

ਚੰਡੀਗੜ੍ਹ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅੱਜ ਇਥੇ ਸੈਕਟਰ-22 ਦੀ ਸ਼ਾਸਤਰੀ ਮਾਰਕੀਟ ਵਿੱਚ ਨਿਗਮ ਵੱਲੋਂ ਹੋਰ ਵੈਂਡਰਾਂ ਨੂੰ ਬਿਠਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈਕੇ ਹੰਗਾਮਾ ਹੋ ਗਿਆ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ। ਨਗਰ ਨਿਗਮ ਨੇ ਅੱਜ ਇੱਥੇ ਸਾਸ਼ਤਰੀ ਮਾਰਕੀਟ ਦੇ ਸਾਹਮਣੇ ਵਾਲੀ ਸੜਕ ਅਤੇ ਇੱਥੇ ਪਾਰਕਿੰਗ ਏਰੀਆ ਵਿੱਚ ਬਣਾਇਆ ਭੂਮੀਗਤ ਕੂੜੇਦਾਨ ਤੋੜ ਦਿੱਤਾ ਅਤੇ ਉਥੇ ਵੈਂਡਰਾਂ ਨੂੰ ਬਿਠਾਉਣ ਲਈ ਥਾਂ ਨੂੰ ਪੱਧਰੀ ਕਰਕੇ ਟਾਈਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਨਿਗਮ ਕਰਮਚਾਰੀਆਂ ਨੇ ਨਾਲ ਲੱਗਦੀ ਸੜਕ ਦੀ ਬਰਮ ਨੂੰ ਵੀ ਤੋੜ ਕੇ ਉਥੇ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ। 

ਸੜਕ ਹਾਦਸੇ ’ਚ ਮਹਿਲਾ ਦੀ ਮੌਤ; ਪੰਜ ਜ਼ਖ਼ਮੀ

ਚੰਡੀਗੜ੍ਹ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਮਟਕਾ ਚੌਕ ਨੇੜੇ ਸੈਕਟਰ-9/10 ਦੀ ਸੜਕ ’ਤੇ ਬੀਤੀ ਰਾਤ ਤੇਜ਼ ਰਫ਼ਤਾਰ ਕਾਰ ਡਿਵਾਇਡਰ ਨਾਲ ਟਕਰਾ ਗਈ ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਪੰਜ ਮੈਂਬਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸੈਕਟਰ-3 ਦੀ ਪੁਲੀਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ 26 ਸਾਲਾਂ ਦੀ ਸ੍ਰਿਸ਼ਟੀ ਗੋਇਲ ਵਾਸੀ ਮੁਜ਼ਫ਼ਰਨਗਰ ਵਜੋਂ ਹੋਈ ਹੈ।

ਟਰੱਕ ਦੀ ਲਪੇਟ ’ਚ ਆਉਣ ਕਾਰਨ ਦੋ ਹਲਾਕ

ਚੰਡੀਗੜ੍ਹ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੇ ਇੰਡਸਟਰੀਅਲ ਏਰੀਆ ਫੇਜ਼-1 ’ਚ ਰੇਲਵੇ ਪੁਲ ਨਜ਼ਜੀਕ ਟਰੱਕ ਦੀ ਲਪੇਟ ’ਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸੈਕਟਰ-32 ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਦੇਰ ਰਾਤ 9 ਵਜੇ ਵਾਪਰੀ। ਪੁਲੀਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਤਿੰਨ ਵਿਅਕਤੀ ਪੁਲ ਹੇਠੋਂ

ਪੇਇੰਗ ਗੈਸਟ ਹਾਊਸਾਂ ਲਈ ਫਾਇਰ ਬ੍ਰਿਗੇਡ ਦੀ ਮਨਜ਼ੂਰੀ ਲਾਜ਼ਮੀ

ਚੰਡੀਗੜ੍ਹ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਸੈਕਟਰ-32 ਦੇ ਪੇਇੰਗ ਗੈਸਟ ਹਾਊਸ ’ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਹਿਰ ’ਚ ਚੱਲ ਰਹੇ ਗੈਰਕਾਨੂੰਨੀ ਪੀਜੀ ਹਾਊਸਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਪੇਇੰਗ ਗੈਸਟ ਹਾਊਸ ਚਲਾਉਣ ਲਈ ਫਾਇਰ ਬ੍ਰਿਗੇਡ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਸਲਾਹਕਾਰ ਮਨੋਜ ਪਰੀਦਾ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਗੈਰਕਾਨੂੰਨੀ ਪੀਜੀ ਹਾਊਸਾਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਚੰਡੀਗੜ੍ਹ ਪੁਲੀਸ ਨੂੰ ਵੀ ਸਮੇਂ-ਸਮੇਂ ’ਤੇ ਪੀਜੀ ਹਾਊਸਾਂ ਦੀ ਚੈਕਿੰਗ ਕਰਨ ਲਈ ਕਿਹਾ ਹੈ।ਇਸੇ ਦੌਰਾਨ ਸ਼ਹਿਰ ਦੇ ਐੱਸਡੀਐੱਮਜ਼ ਵੱਲੋਂ ਆਪੋ-ਆਪਣੇ ਇਲਾਕੇ ’ਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਗੈਰਕਾਨੂੰਨੀ ਪੇਇੰਗ ਗੈਸਟ ਹਾਊਸਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਰੇ ਹਨ। ਪ੍ਰਸ਼ਾਸਨ ਦੀ ਸਖਤੀ ਨੂੰ ਵੇਖਦਿਆਂ ਦੋ ਦਿਨਾਂ ’ਚ ਸ਼ਹਿਰ ਦੇ ਡੇਢ ਦਰਜਨ ਪੇਇੰਗ ਗੈਸਟ ਹਾਊਸ ਮਾਲਕਾਂ ਨੇ ਆਪਣੇ ਪੀਜੀ ਬੰਦ ਕਰ ਦਿੱਤੇ ਹਨ ਅਤੇ ਵਧੇਰਿਆਂ ਨੇ ਘਰਾਂ ਤੋਂ ਪੀਜੀ ਹਾਊਸ ਦੇ ਬੋਰਡ ਵੀ ਉਤਾਰ ਦਿੱਤੇ ਹਨ।ਇਸੇ ਦੌਰਾਨ ਸੈਕਟਰ-32 ਦੇ ਪੀਜੀ ਹਾਊਸ ’ਚ ਕਮਰੇ ਦੀ ਕੀਤੀ ਗਈ ਨਾਜਾਇਜ਼

ਪੀਜੀਆਈ ਵਿਚ ‘ਟਰਾਂਸਪਲਾਂਟ ਗੇਮਜ਼-2020’

ਚੰਡੀਗੜ੍ਹ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੀਜੀਆਈ ਵੱਲੋਂ ਸਪੋਰਟਸ ਕੰਪਲੈਕਸ ਵਿਚ ‘ਟਰਾਂਸਪਲਾਂਟ ਗੇਮਜ਼ 2020’ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਦੇਸ਼ ਭਰ ਦੇ 500 ਤੋਂ ਵੱਧ ਟਰਾਂਸਪਲਾਂਟ ਪ੍ਰਾਪਤ ਕਰਨ ਵਾਲੇ ਅਤੇ ਦਾਨੀ ਪਰਿਵਾਰਾਂ ਨੇ ਹਿੱਸਾ ਲਿਆ ਗਿਆ। ਟਰਾਂਸਪਲਾਂਟ ਦੀ ਸੁਰੱਖਿਆ ਅਤੇ ਸਧਾਰਨ ਜੀਵਨ ਦੇ ਸਾਧਨ ਵਜੋਂ ਅੰਗਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਹ ਪ੍ਰੋਗਰਾਮ ਪੀਜੀਆਈ ਦੇ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਅਤੇ ਰੀਜ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ (ਰੋਟੋ) ਨੌਰਥ ਪੀਜੀਆਈ ਦੇ ਸਹਿਯੋਗ ਨਾਲ ਕਰਵਾਇਆ ਗਿਆ। ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਵਸੰਥੀ ਰਮੇਸ਼ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਟਰਾਂਸਪਲਾਂਟ ਦੀ 

ਪੀਸਾ ਪ੍ਰੀਖਿਆ: ਕੇਂਦਰੀ ਰਾਜ ਮੰਤਰੀ ਸੰਜੇ ਧੋਤਰੇ ਵੱਲੋਂ ਸ਼ਹਿਰ ਦਾ ਦੌਰਾ

ਚੰਡੀਗੜ੍ਹ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੇਂਦਰੀ ਰਾਜ ਮੰਤਰੀ ਸੰਜੇ ਧੋਤਰੇ ਵੱਲੋਂ ਅੱਜ ਚੰਡੀਗੜ੍ਹ ਵਿਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ‘ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ ਅਸੈਸਮੈਂਟ’ (ਪੀਸਾ) ਪ੍ਰੀਖਿਆ ਬਾਰੇ ਮੀਟਿੰਗ ਕਰਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਭਾਰਤ ਪਿਛਲੇ ਸਮੇਂ ਨਾਲੋਂ 20 ਗੁਣਾਂ ਸੁਧਾਰ ਕਰੇਗਾ। ਉਨ੍ਹਾਂ ਅਧਿਕਾਰੀਆਂ ਤੇ ਪ੍ਰਿੰਸੀਪਲਾਂ ਤੋਂ ਪੀਸਾ ਬਾਰੇ ਫੀਡਬੈਕ ਵੀ ਲਈ। ਜਾਣਕਾਰੀ ਅਨੁਸਾਰ ਪੀਸਾ ਦੀਆਂ ਤਿਆਰੀਆਂ ਲਈ ਕੇਂਦਰੀ ਮੰਤਰੀ ਨੇ ਨਵੀਂ ਤਕਨਾਲੋਜੀ ਨਾਲ ਪੜ੍ਹਾਉਣ ਸਬੰਧੀ ਸਮੱਸਿਆਵਾਂ ਬਾਰੇ ਚਰਚਾ ਕੀਤੀ ਤੇ ਉਨ੍ਹਾਂ ਤੋਂ ਸੁਝਾਅ ਵੀ ਲਏ। ਦੱਸਣਯੋਗ ਹੈ ਕਿ ਪੀਸਾ ਪ੍ਰੀਖਿਆ ਦੇਸ਼ ਤੇ ਵਿਦੇਸ਼ ਵਿਚ ਇਕੋ ਸਮੇਂ ਸਾਲ 

ਨੌਕਰੀਓਂ ਕੱਢੇ ਮੁਲਾਜ਼ਮਾਂ ਨੇ ਵਿਧਾਇਕ ਦਾ ਘਰ ਘੇਰਿਆ

ਪੰਚਕੂਲਾ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਗਰ ਨਿਗਮ ਤੋਂ ਕੱਢੇ ਗਏ 258 ਮੁਲਾਜ਼ਮਾਂ ਨੇ ਅੱਜ ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਸੈਕਟਰ-17 ਸਥਿਤ ਘਰ ਦਾ ਘਿਰਾਓ ਕੀਤਾ। ਇਹ ਘਰਾਓ ਕਈ ਘੰਟੇ ਤੱਕ ਜਾਰੀ ਰਿਹਾ। ਪੁਲੀਸ ਨੇ ਇਸ ਧਰਨੇ ਨੂੰ ਲੈ ਕੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ, ਪਰ ਮੁਲਾਜ਼ਮ ਘਰ ਦਾ ਘਿਰਾਓ ਕਰਨ ਵਿਚ ਸਫ਼ਲ ਰਹੇ। ਮੁਲਜ਼ਮਾਂ ਨੇ ਮੰਗ ਕੀਤੀ ਕਿ ਨਿਗਮ ਵੱਲੋਂ ਕੱਢੇ ਜਾਣ

ਨਾਜਾਇਜ਼ ਖਣਨ: ਕਾਂਗਰਸੀਆਂ ਤੇ ਅਕਾਲੀਆਂ ’ਚ ਚੱਲੇ ਸ਼ਬਦ ਬਾਣ

ਚੰਡੀਗੜ੍ਹ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਵਿਧਾਨ ਸਭਾ ਵਿੱਚ ਅੱਜ ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿਚਾਲੇ ਤਿੱਖੀ ਸ਼ਬਦੀ ਜੰਗ ਹੋਈ। ਸਰਕਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇੱਕ-ਦੂਜੇ ’ਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਦੇ ਦੋਸ਼ ਲਾਏ।

ਏਬੀਵੀਪੀ ਦੇ ਰੋਸ ਮਾਰਚ ਨੂੰ ਪੁਲੀਸ ਨੇ ਖਦੇੜਿਆ

ਚੰਡੀਗੜ੍ਹ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਿਦਿਆਰਥੀ ਜਥੇਬੰਦੀ ਏਬੀਵੀਪੀ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਸੈਕਟਰ-17 ਤੋਂ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਨੂੰ ਚੰਡੀਗੜ੍ਹ ਪੁਲੀਸ ਨੇ ਜਲ ਤੋਪਾਂ ਦੀਆਂ ਬੌਛਾੜਾਂ ਨਾਲ ਨਗਰ ਨਿਗਮ ਦਫਤਰ ਨੇੜੇ ਰੋਕ ਦਿੱਤਾ। ਸੂਬਾ ਸਕੱਤਰ ਚਿਰਾਂਸ਼ੂ ਰਤਨ ਦੀ ਅਗਵਾਈ ਵਿਚ ਕੀਤੇ ਗਏ ਇਸ ਰੋਸ ਮਾਰਚ ਵਿਚ ਸ਼ਾਮਲ ਜਥੇਬੰਦੀ ਦੇ ਕਾਰਕੁਨਾਂ ਨੇ ਪੁਲੀਸ ਵੱਲੋਂ ਲਗਾਏ ਬੈਰੀਕੇਡਾਂ ’ਤੇ ਦੀ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੀਆਂ ਤੇਜ਼ ਬੋਛਾੜਾਂ ਕਾਰਨ ਉਹ ਅੱਗੇ ਨਾ ਵਧ ਸਕੇ। ਹੱਥਾਂ ਵਿਚ ਪੰਜਾਬ ਸਰਕਾਰ ਵਿਰੋਧੀ ਸਲੋਗਨਾਂ ਵਾਲੀਆਂ ਤਖ਼ਤੀਆਂ ਫੜ ਕੇ ਰੋਸ ਮਾਰਚ ਕਰ ਰਹੇ ਕਾਰਕੁਨਾਂ ਨੇ ਉਥੇ ਹੀ ਰੁਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਊਟੀ ਮੈਜਿਸਟ੍ਰੇਟ ਜਗਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਤੇ ਰੋਸ ਮਾਰਚ ਸਮਾਪਤ ਕਰ ਦਿੱਤਾ।

ਕੂੜਾ ਪ੍ਰਾਸੈਸਿੰਗ ਪਲਾਂਟ ਦਾ ਸਮਝੌਤਾ ਹੋਵੇਗਾ ਰੱਦ

ਚੰਡੀਗੜ੍ਹ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਗਰ ਨਿਗਮ ਵੱਲੋਂ ਪਿੰਡ ਡੱਡੂਮਾਜਰਾ ਵਿਚ ਸ਼ਹਿਰ ਦੇ ਕੂੜੇ ਕਰਕਟ ਤੋਂ ਕੰਪੋਸਟ ਬਣਾਉਣ ਲਈ ਮੈਸਰਜ਼ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਕੰਪਨੀ ਵੱਲੋਂ ਲਗਾਏ ਗਏ ਗਾਰਬੇਜ ਪ੍ਰੋਸੈਸਿੰਗ ਪਲਾਂਟ ਦਾ ਨਿਗਮ ਨਾਲ ਕੀਤਾ ਐਗਰੀਮੈਂਟ ਰੱਦ ਕਰ ਦਿੱਤਾ ਜਾਵੇਗਾ ਅਤੇ ਨਿਗਮ ਗਾਰਬੇਜ ਪ੍ਰੋਸੈਸਿੰਗ ਦਾ ਕੰਮ ਖ਼ੁਦ ਆਪਣੇ ਹੱਥ ਵਿਚ ਲੈਣ ਵੱਲ ਕਦਮ ਵਧਾਏਗਾ। ਨਿਗਮ ਕੰਪੋਸਟ ਖਾਦ ਪਲਾਂਟ ਦਾ ਮਾਰਕੀਟ ਰੇਟ ਪੁਆ ਕੇ ਜੇਕਰ ਕੋਈ ਰਾਸ਼ੀ ਕੰਪਨੀ ਨੂੰ ਦੇਣੀ ਬਣਦੀ ਹੋਵੇਗੀ ਤਾਂ ਉਸ ਦਾ ਭੁਗਤਾਨ ਕਰ ਦੇਵੇਗਾ ਜਦਕਿ ਕੂੜੇ ਦੀ ਪ੍ਰੋਸੈਸਿੰਗ ਕਰਨ ਵਾਲੀ ਮਸ਼ੀਨਰੀ ਨੂੰ ਹਟਾਉਣ ਲਈ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਜਾਵੇਗਾ।

ਅਣਅਧਿਕਾਰਤ ਪੀਜੀ ਹਾਊਸਾਂ ਦੇ ਮਾਲਕਾਂ ਨੂੰ ਨੋਟਿਸ

ਚੰਡੀਗੜ੍ਹ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੋਂ ਦੇ ਸੈਕਟਰ-32 ਦੇ ਪੇਇੰਗ ਗੈਸਟ ਹਾਊਸ ’ਚ ਅੱਗ ਲੱਗਣ ਦੀ ਘਟਨਾ ਮਗਰੋਂ ਹਰਕਤ ’ਚ ਆਏ ਪ੍ਰਸ਼ਾਸਨ ਨੇ ਸ਼ਹਿਰ ’ਚ ਚਲਾਏ ਜਾ ਰਹੇ 40 ਅਣਅਧਿਕਾਰਤ ਪੀਜੀ ਹਾਊਸਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਸੇ ਦੌਰਾਨ ਸ਼ਹਿਰ ’ਚ ਪੀਜੀ ਹਾਊਸਾਂ ਦੀ ਚੈਕਿੰਗ ਜਾਰੀ ਹੈ ਤੇ ਸੱਤ ਪੀਜੀ ਹਾਊਸਾਂ ਦੇ ਮਾਲਕਾਂ ਨੇ ਆਪਣੇ ਪੀਜੀ ਹਾਊਸ ਬੰਦ ਕਰ ਦਿੱਤੇ ਹਨ।

ਦਿੱਲੀ ਹਿੰਸਾ ਖ਼ਿਲਾਫ਼ ਸੈਕਟਰ-17 ’ਚ ਮੁਜ਼ਾਹਰਾ

ਚੰਡੀਗੜ੍ਹ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਉੱਤਰੀ-ਪੂਰਬੀ ਦਿੱਲੀ ਦੇ ਇਲਾਕਿਆਂ ਵਿਚ ਬੀਤੇ ਦਿਨ ਹੋਈ ਹਿੰਸਾ ਦੇ ਵਿਰੋਧ ਵਿਚ ਅੱਜ ‘ਚੰਡੀਗੜ੍ਹ ਸਿਟੀਜ਼ਨਜ਼ ਪ੍ਰੋਟੈਸਟ’ ਬੈਨਰ ਹੇਠ ਸੈਕਟਰ-17 ਦੇ ਪਲਾਜ਼ਾ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਐੱਸ.ਐੱਫ.ਐੱਸ., ਪੀ.ਐੱਸ.ਯੂ. (ਲਲਕਾਰ), ਬੇਖੌਫ਼ ਅਜ਼ਾਦੀ ਅਤੇ ਆਈਸਾ ਵੀ ਸ਼ਾਮਿਲ ਹੋਈਆਂ ਜਿਨ੍ਹਾਂ ਨੇ ਮੋਦੀ ਸਰਕਾਰ ਅਤੇ ਆਰ.ਐੱਸ.ਐੱਸ. ਖਿਲਾਫ਼ ਨਾਅਰੇਬਾਜ਼ੀ ਕੀਤੀ।

ਗੁਰੂ ਹਰਿ ਰਾਇ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਚੰਡੀਗੜ੍ਹ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਥਾਨਕ ਗੁਰਦੁਆਰਾ ਅਸਥਾਪਨ ਕਮੇਟੀ ਵੱਲੋਂ ਗੁਰਦੁਆਰਾ ਸੈਕਟਰ-22 ਡੀ ਵਿਚ ਲੋੜਵੰਦਾਂ ਦੀ ਸਹੂਲਤ ਲਈ ਚਲਾਏ ਜਾ ਰਹੇ ਗੁਰੂ ਹਰਿ ਰਾਇ ਸਾਹਿਬ ਡਾਇਗਨੋਸਟਿਕ ਸੈਂਟਰ ਦੇ ਸਹਿਯੋਗ ਨਾਲ ਗੁਰੂ ਹਰਿ ਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗਰਮਤਿ ਸਮਾਗਮ ਕਰਵਾਇਆ ਗਿਆ। ਇਸ ਵਿੱਚ ਰਹਿਰਾਸ ਸਾਹਿਬ ਤੋਂ ਬਾਅਦ ਭਾਈ ਸੁਖਦੀਪ ਸਿੰਘ, ਭਾਈ ਪਵਿੱਤਰਪਾਲ ਸਿੰਘ, ਭਾਈ ਅਰਵਿੰਦਰਜੀਤ ਸਿੰਘ,

ਡੀਏਵੀ ਸਕੂਲ ਦੀਆਂ ਬੱਸਾਂ ਦੀ ਜਾਂਚ

ਚੰਡੀਗੜ੍ਹ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ (ਸੀਸੀਪੀਸੀਆਰ) ਨੇ ਅੱਜ ਡੀਏਵੀ ਸਕੂਲ ਦੀਆਂ ਬੱਸਾਂ ਦੀ ਜਾਂਚ ਕੀਤੀ। ਇਸ ਦੌਰਾਨ ਟੀਮ ਨੂੰ ਸਕੂਲਾਂ ਤੇ ਟਰਾਂਸਪੋਰਟ ਨਿਯਮਾਂ ਵਿਚ ਊਣਤਾਈਆਂ ਮਿਲੀਆਂ। ਇਸ ਮੌਕੇ ਦੋ ਥ੍ਰੀ-ਵ੍ਹੀਲਰਾਂ ਤੇ ਤਿੰਨ ਬੱਸਾਂ ਦੇ ਚਲਾਨ ਕੀਤੇ ਗਏ। ਬਾਲ ਕਮਿਸ਼ਨ ਨੇ ਸਕੂਲਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਲਿਆਉਣ ਵਾਲੇ ਵਾਹਨਾਂ ’ਤੇ ਖਾਸ ਨਜ਼ਰ ਰੱਖਣ ਤੇ ਟਰੈਫਿਕ ਮੁਲਾਜ਼ਮਾਂ ਨੂੰ ਵੀ ਓਵਰਲੋਡ ਵਾਹਨਾਂ ਦੇ ਚਲਾਨ ਕੱਟਣ ਲਈ ਕਿਹਾ।

ਬਰਵਾਲਾ ਤੇ ਪੰਚਕੂਲਾ ’ਚ ਲਾਵਾਰਿਸ ਪਸ਼ੂਆਂ ਤੋਂ ਰਾਹਗੀਰ ਪ੍ਰੇਸ਼ਾਨ

ਪੰਚਕੂਲਾ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਰਵਾਲਾ ਕਸਬੇ ਅਤੇ ਪੰਚਕੂਲਾ ਵਿੱਚ ਅਵਾਰਾ ਸਾਂਡ ਲੋਕਾਂ ਲਈ ਖ਼ਤਰਾ ਬਣੇ ਹੋਏ ਹਨ। ਬਰਵਾਲਾ ਕਸਬੇ ਅਤੇ ਪੰਚਕੂਲਾ ਸੈਕਟਰ 20 ਦੇ ਕੁੰਡੀ ਪਿੰਡ ਦੇ ਚੌਕ ’ਤੇ ਇਹ ਅਵਾਰਾ ਸਾਂਡ ਝੁੰਡਾਂ ਵਿੱਚ ਖੜ੍ਹਦੇ ਹਨ ਅਤੇ ਰਾਹ ਜਾਂਦੇ ਲੋਕਾਂ ਨੂੰ ਟੱਕਰ ਮਾਰ ਦਿੰਦੇ ਹਨ।

ਕਰਤਾਰਪੁਰ ਲਾਂਘਾ ਕਦੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ-ਕੈਪਟਨ

ਚੰਡੀਗੜ੍ਹ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਸਦਨ ਨੂੰ ਭਰੋਸਾ ਦਿਵਾਇਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸ਼ੁਰੂ ਹੋਣ ਨਾਲ ਪੰਜਾਬ ਤੋਂ ਸ਼ਰਧਾਲੂਆਂ ਦੀ ਇਕ ਬਹੁਤ ਪੁਰਾਣੀ ਮੰਗ ਪੂਰੀ ਹੋਈ ਹੈ ਜਿਸ ਲਈ ਉਹ ਰੋਜ਼ ਅਰਦਾਸ ਕਰਦੇ ਹਨ ਤੇ ਇਹ ਲਾਂਘਾ ਕਦੇ ਵੀ ਬੰਦ ਨਹੀਂ ਹੋਣ ਦਿੱਤਾ ਜਾਵੇਗਾ | ਬਲਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਪੰਜਾ ਸਾਹਿਬ ਸਮੇਤ ਪਾਕਿਸਤਾਨ ਵਿਚਲੇ ਦੂਜੇ ਗੁਰਧਾਮਾਂ ਲਈ ਵੀ ਦਰਸ਼ਨ ਦੀਦਾਰ ਆਸਾਨ ਹੋਣ | ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਨੇ ਇਸ ਲਾਂਘੇ ਨੂੰ ਲੈ ਕੇ ਜ਼ਰੂਰੀ ਕੰਮਾਂ 'ਚ ਤੇਜ਼ੀ ਲਿਆਉਣ ਲਈ ਆਪਣੀ ਕੈਬਨਿਟ ਮੀਟਿੰਗ ਵੀ ਡੇਰਾ ਬਾਬਾ ਨਾਨਕ ਜਾ ਕੇ

ਪ੍ਰਸ਼ਾਸਨ ਨੂੰ ਹੁਣ ਦਿਖਣ ਲੱਗੇ ਗੈਰਕਾਨੂੰਨੀ ਪੀਜੀ

ਚੰਡੀਗੜ੍ਹ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੈਕਟਰ-32 ’ਚ ਸਥਿਤ ਪੇਇੰਗ ਗੈਸਟ ਹਾਊਸ ’ਚ ਅੱਗ ਲੱਗਣ ਦੀ ਘਟਨਾ ਦੌਰਾਨ ਤਿੰਨ ਲੜਕੀਆਂ ਦੇ ਜਾਨ ਗਵਾ ਦੇਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੂੰ ਸ਼ਹਿਰ ’ਚ ਚੱਲ ਰਹੇ ਅਣਅਧਿਕਾਰਤ ਪੀਜੀ ਹਾਊਸ ਦਿਖਾਈ ਦੇਣ ਲੱਗੇ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਵੱਲੋਂ ਸਮੂਹ ਐੱਸਡੀਐਮ ਅਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗਈ ਜਿਸ ’ਚ ਉਨ੍ਹਾਂ ਸ਼ਹਿਰ ’ਚ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਪੇਇੰਗ ਗੈਸਟ ਹਾਊਸ ’ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।ਡਿਪਟੀ ਕਮਿਸ਼ਨਰ ਨੇ ਸਮੂਹ ਐੱਸਡੀਐਮਜ਼ ਨੂੰ ਆਪੋ-ਆਪਣੇ ਇਲਾਕੇ ’ਚ ਟੀਮਾਂ ਦਾ ਗਠਨ ਕਰਕੇ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਪੀਜੀ ਹਾਊਸ ਦੀ ਭਾਲ ਕਰਕੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮਿਲਖ ਵਿਭਾਗ ਨੂੰ ਵੀ ਆਦੇਸ਼ ਜਾਰੀ ਕਰਦਿਆਂ ਪੀਜੀ ਹਾਊਸਾਂ ਨੂੰ ਰਜਿਸਟਰਡ ਕਰਨ ਦੀ 

ਹਵਾਲਾਤੀ ਵੱਲੋਂ ਖੁਦਕੁਸ਼ੀ

ਚੰਡੀਗੜ੍ਹ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੁੜੈਲ ਜੇਲ੍ਹ ’ਚ ਹਵਾਲਾਤੀ ਦੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਹਵਾਲਾਤੀ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਪਛਾਣ 26 ਸਾਲਾ ਵੀਰਪਾਲ ਵਾਸੀ ਪਲਸੌਰਾ ਸੈਕਟਰ-56 ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ ’ਚ ਰੱਖ ਦਿੱਤਾ ਹੈ। 

ਪੰਚਕੂਲਾ ਵਿੱਚ ਦੋ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਈਂ ਧਰਨੇ

ਪੰਚਕੂਲਾ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਦੇ ਨਗਰ ਨਿਗਮ ਵੱਲੋਂ ਕੱਢੇ ਗਏ 258 ਕਰਮਚਾਰੀਆਂ ਨੇ ਅੱਜ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਨਿਗਮ ਵੱਲੋਂ ਕੱਢੇ ਜਾਣ ਕਾਰਨ ਉਹ ਸੜਕਾਂ ’ਤੇ ਆ ਗਏ ਹਨ ਅਤੇ ਉਨ੍ਹਾਂ ਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਇਸ ਲਈ ਨਗਰ ਨਿਗਮ ਜ਼ਿੰਮੇਵਾਰ ਹੋਵੇਗਾ। ਮੁਲਾਜ਼ਮਾਂ ਨੇ ਇੱਥੇ ਨਗਰ ਨਿਗਮ ਦੀ ਕਮਿਸ਼ਨਰ ਅਤੇ ਈਓ ਦੇ ਖ਼ਿਲਾਫ ਨਾਅਰੇ ਲਾਏ ਅਤੇ ਉਨ੍ਹਾਂ ਨੂੰ ਦੁਬਾਰਾ ਨੌਕਰੀ ’ਤੇ ਰੱਖੇ ਜਾਣ ਦੀ ਮੰਗ ਕੀਤੀ। ਦੂਜੇ ਪਾਸੇ ਫੁੱਟਪਾਥ ਵਰਕਰ ਸੰਘਰਸ਼ ਸਮਿਤੀ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਘਿਰਾਓ ਕੀਤਾ ਗਿਆ।
ਇਨ੍ਹਾਂ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਵਿਆਪਕ ਪੁਲੀਸ ਪ੍ਰਬੰਧ ਕੀਤੇ ਸਨ। ਡੀਸੀ ਦਫ਼ਤਰ ਵਿੱਚ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਨੇ ਡੀਸੀ ਦਫ਼ਤਰ ਦਾ ਮੁੱਖ ਗੇਟ ਰੋਕ ਲਿਆ ਅਤੇ ਪੁਲੀਸ ਦੀ ਹਿੰਮਤ ਨਹੀਂ ਪਈ ਕਿ ਉਨ੍ਹਾ ਨੂੰ ਇੱਥੋਂ ਹਟਾਇਆ ਜਾਵੇ। ਇਹ ਤਿੰਨ ਘੰਟੇ ਤੱਕ ਰਸਤਾ ਰੋਕੀ ਬੈਠੇ ਰਹੇ।

ਪਤੀ ਦੀ ਹੱਤਿਆ ਦੇ ਦੋਸ਼ ਹੇਠ ਮਾਂ-ਪੁੱਤਰ ਨੂੰ ਉਮਰ ਕੈਦ

ਚੰਡੀਗੜ੍ਹ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਤਲ ਸਬੰਧੀ ਦਰਜ ਕੀਤੇ ਗਏ ਮਾਮਲੇ ਦੀ ਸੁਣਵਾਈ ਕਰਦਿਆਂ ਵਧੀਕ ਸੈਸ਼ਨ ਜੱਜ ਅਜੀਤ ਅੱਤਰੀ ਦੀ ਅਦਾਲਤ ਨੇ ਮਾਂ ਉਸ਼ਾ ਅਤੇ ਪੁੱਤਰ ਵਿੱਕੀ ਵਾਸੀਆਨ ਰਾਮ ਦਰਬਾਰ ਨੂੰ ਉਮਰ ਕੈਦ ਅਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਕੇਸ ਫਾਈਲ ਅਨੁਸਾਰ ਥਾਣਾ ਸੈਕਟਰ-31 ਦੀ ਪੁਲੀਸ ਨੇ ਇਹ ਕੇਸ 29 ਜੂਨ 2017 ਨੂੰ ਰਾਜ ਕੁਮਾਰ ਦੀ ਮੌਤ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092277985
Copyright © 2020, Panjabi Times. All rights reserved. Website Designed by Mozart Infotech