» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਰਾਸ਼ਟਰੀ

ਜੰਮੂ ’ਚ ਬਹਾਲ ਨਹੀਂ ਹੋਈਆਂ ਇੰਟਰਨੈੱਟ ਸੇਵਾਵਾਂ

January 16, 2020 02:10 PM

ਜੰਮੂ,15 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮੋਬਾਈਲ ਇੰਟਰਨੈੱਟ ਤੇ ਬਰਾਡਬੈਂਡ ਸੇਵਾਵਾਂ ਨੂੰ ਬਹਾਲ ਕਰਨ ਦੇ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਬੁੱਧਵਾਰ ਨੂੰ ਜੰਮੂ ਖੇਤਰ ਦੇ ਵੱਖ ਵੱਖ ਹਿੱਸਿਆਂ ’ਚ ਅੱਜ ਸਵੇਰੇ ਇਹ ਸੇਵਾਵਾਂ ਨਹੀਂ ਸ਼ੁਰੂ ਹੋਈਆਂ। ਇਕ ਦਿਨ ਪਹਿਲਾਂ ਪ੍ਰਸ਼ਾਸਨ ਨੇ ਜੰਮੂ ਖੇਤਰ ਦੇ ਕੁਝ ਹਿੱਸਿਆਂ ਖਾਸ ਕਰਕੇ ਹਸਪਤਾਲ ਤੇ ਬੈਂਕ ਜਿਹੇ ਅਤਿ ਜ਼ਰੂਰੀ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ’ਚ ਇੰਟਰਨੈੱਟ ਸੇਵਾਵਾਂ ਚਾਲੂ ਕਰਨ ਦਾ ਹੁਕਮ ਦਿੱੱਤਾ ਸੀ।
ਜੰਮੂ, ਸਾਂਬਾ, ਕਠੂਆ, ਊਧਮਪੁਰ ਤੇ ਰਿਆਸੀ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਅਜੇ ਸ਼ੁਰੂ ਨਹੀਂ ਹੋਈਆਂ ਕਿਉਂਕਿ ਲੋਕਾਂ ਦੇ ਮੋਬਾਈਲ ਫੋਨਾਂ ’ਤੇ ਇੰਟਰਨੈੱਟ ਡੇਟਾ ਦੇ ਸੰਕੇਤ ਨਹੀਂ ਮਿਲ ਰਹੇ ਹਨ। ਉਧਰ ਸਥਾਨਕ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾਵਾਂ ਨੂੰ ਐਕਟਿਵ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਹੌਲੀ ਹੌਲੀ ਸ਼ੁਰੂ ਕੀਤਾ ਜਾਵੇਗਾ ਤੇ ਅਮਲ ਜਾਰੀ ਹੈ। ਜੰਮੂ ਖੇਤਰ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਨ੍ਹਾਂ (ਸੇਵਾਵਾਂ) ਨੂੰ ਐਕਟਿਵ ਕਰ ਦਿੱਤਾ ਗਿਆ ਹੈ, ਪਰ ਸ਼ੁਰੂ ਹੌਲੀ ਹੌਲੀ ਕੀਤਾ ਜਾਵੇਗਾ। ਅਮਲ ਜਾਰੀ ਹੈ।’ ਚੇਤੇ ਰਹੇ ਕਿ ਜੰਮੂ-ਕਸ਼ਮੀਰ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਇੰਟਰਨੈੱਟ ਤੇ ਬਰਾਡਬੈਂਡ ਸੇਵਾਵਾਂ ਠੱਪ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਦੀ ਸ਼ਾਮ ਨੂੰ ਜੰਮੂ ਖੇਤਰ ਦੇ ਕਈ ਹਿੱਸਿਆਂ ’ਚ ਇੰਟਰਨੈੱਟ ਸੇਵਾ ਤੇ ਹੋਟਲਾਂ ਤੇ ਹਸਪਤਾਲਾਂ ਸਮੇਤ ਜ਼ਰੂਰੀ ਸੇਵਾਵਾਂ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ’ਚ ਬਰਾਡਬੈਂਡ ਇੰਟਰਨੈੱਟ ਸਹੂਲਤ ਬਹਾਲ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਸੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
84 ਵਰਗੇ ਹਾਲਾਤ ਨਹੀਂ ਬਣਨ ਦੇਵਾਂਗੇ: ਦਿੱਲੀ ਹਾਈ ਕੋਰਟ

ਨਵੀਂ ਦਿੱਲੀ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਖ਼ਿਲਾਫ਼ ਭੜਕੀ ਫ਼ਿਰਕੂ ਹਿੰਸਾ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਦਿੱਲੀ ਵਿੱਚ 1984 ਦੇ ਦੰਗਿਆਂ ਵਰਗੇ ਹਾਲਾਤ ਬਣਾਉਣ ਦੀ ਆਗਿਆ ਨਹੀਂ ਦੇਵੇਗੀ। ਹਾਈ ਕੋਰਟ ਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਨਫ਼ਰਤੀ ਤਕਰੀਰਾਂ ਕਰਨ ਵਾਲੇ ਤਿੰਨ ਭਾਜਪਾ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ‘ਸੁਚੇਤ ਫੈਸਲਾ’ ਲਏ। ਅਦਾਲਤ ਨੇ ਦਿੱਲੀ ਪੁਲੀਸ ਨੂੰ ਭਲਕੇ ਵੀਰਵਾਰ ਤਕ ਸੂਚਿਤ ਕਰਨ ਲਈ ਕਿਹਾ ਹੈ। ਇਨ੍ਹਾਂ ਆਗੂਆਂ ਵਿੱਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਸੰਸਦ ਮੈਂਬਰ ਪਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਇਨ੍ਹਾਂ ਤਿੰਨਾਂ ਆਗੂਆਂ ਨੇ ਦਿੱਲੀ ਅਸੈਂਬਲੀ ਚੋਣਾਂ ਦੇ ਪ੍ਰਚਾਰ ਦੌਰਾਨ ਕਥਿਤ ਨਫ਼ਰਤੀ ਤਕਰੀਰਾਂ ਕੀਤੀਆਂ ਸਨ। ਇਸ ਦੌਰਾਨ ਕਾਨੂੰਨ ਤੇ ਨਿਆਂ ਮੰਤਰਾਲਾ ਨੇ ਅੱਜ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਲੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਐੱਸ.ਮੁਰਲੀਧਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਕਰ ਦਿੱਤਾ ਹੈ। ਜਸਟਿਸ ਮੁਰਲੀਧਰ ਨੇ ਅੱਜ ਕੇਸ ਦੀ ਸੁਣਵਾਈ ਦੌਰਾਨ ਸਰਕਾਰ ਤੇ ਦਿੱਲੀ ਪੁਲੀਸ ਨੂੰ ਸਖ਼ਤ ਸਵਾਲ ਪੁੱਛੇ ਸੀ।

ਹਿੰੰਸਾਗ੍ਰਸਤ ਖੇਤਰਾਂ ’ਚ ਹਾਲਾਤ ਕਾਬੂ ਹੇਠ: ਡੋਵਾਲ

ਨਵੀਂ ਦਿੱਲੀ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਉੱਤਰ ਪੂਰਬੀ ਦਿੱਲੀ ਵਿੱਚ ਫ਼ਿਰਕੂ ਹਿੰਸਾ ਦੀ ਜ਼ੱਦ ਵਿੱਚ ਆਏ ਖੇਤਰਾਂ ਦਾ ਖੁ਼ਦ ਦੌਰਾ ਕੀਤਾ ਤੇ ਮੁਕਾਮੀ ਲੋਕਾਂ ਨੂੰ ਸਥਿਤੀ ਕਾਬੂ ਹੇਠ ਹੋਣ ਦਾ ਯਕੀਨ ਦਿਵਾਇਆ। ਕਈ ਥਾਵਾਂ ’ਤੇ ਲੋਕਾਂ ਨੇ ਉਨ੍ਹਾਂ (ਡੋਵਾਲ) ਦਾ ਨਿੱਘਾ ਸਵਾਗਤ ਕੀਤਾ, ਜਦੋਂਕਿ ਇੱਕਾ-ਦੁੱਕਾ ਥਾਵਾਂ ’ਤੇ ਮੁਕਾਮੀ ਲੋਕਾਂ ਨੇ ਹਿੰਸਾ ਨੂੰ ਲੈ ਕੇ ਰੋਸ ਜਤਾਉਂਦਿਆਂ ਸ਼ਿਕਾਇਤਾਂ ਦਰਜ ਕਰਵਾਈਆਂ। ਕੌਮੀ ਸੁਰੱਖਿਆ ਸਲਾਹਕਾਰ ਦੀ ਪਿਛਲੇ 24 ਘੰਟਿਆਂ ਵਿੱਚ ਫ਼ਿਰਕੂ ਹਿੰਸਾਗ੍ਰਸਤ ਖੇਤਰਾਂ ਦੀ ਇਹ ਦੂਜੀ ਫੇਰੀ ਸੀ। ਸ੍ਰੀ ਡੋਵਾਲ ਨੇ ਬੀਤੀ ਰਾਤ ਵੀ ਜਾਫ਼ਰਾਬਾਦ ਸਮੇਤ ਹੋਰਨਾਂ ਖੇਤਰਾਂ ਵਿੱਚ ਜਾ ਕੇ ਖ਼ੁਦ ਸਥਿਤੀ ਦਾ ਜਾਇਜ਼ਾ ਲਿਆ ਸੀ।

ਸੋਨੀਆ ਨੇ ਸ਼ਾਹ ਦਾ ਅਸਤੀਫ਼ਾ ਮੰਗਿਆ

ਨਵੀਂ ਦਿੱਲੀ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਫਿਰਕੂ ਹਿੰਸਾ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗ ਕੀਤੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਹਿੰਸਾ ਪਿੱਛੇ ਸੋਚੀ-ਸਮਝੀ ਸਾਜ਼ਿਸ਼ ਸੀ। ਕਾਂਗਰਸ ਵਰਕਿੰਗ ਕਮੇਟੀ ਨੇ ਦਿੱਲੀ ’ਚ ਹਿੰਸਾ ਦਾ ਮੁੱਦਾ ਵਿਚਾਰਿਆ ਅਤੇ ਮਤਾ ਪਾਸ ਕਰਕੇ ਦੋਵੇਂ ਸਰਕਾਰਾਂ ਤੋਂ ਜਵਾਬ ਮੰਗੇ। ਇਸ ਦੌਰਾਨ ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਨਫ਼ਰਤ ਦੀ ਸਿਆਸਤ ਨਕਾਰ ਕੇ ਪੈਦਾ ਹੋਈਆਂ ਦੂਰੀਆਂ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਮਤੇ ਨੂੰ ਪੜ੍ਹਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਖਾਸ ਕਰਕੇ ਗ੍ਰਹਿ ਮੰਤਰੀ ਆਪਣੇ ਫਰਜ਼ ਨਿਭਾਉਣ ’ਚ ਨਾਕਾਮ ਰਹੇ। ਇਸ ਕਾਰਨ ਉਹ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇਣ।

ਦਿੱਲੀ ਹਿੰਸਾ ਨੇ 2002 ਦੇ ਗੁਜਰਾਤ ਦੰਗੇ ਯਾਦ ਕਰਵਾਏ: ਯੇਚੁਰੀ

ਨਵੀਂ ਦਿੱਲੀ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਦਿੱਲੀ ’ਚ ਹਿੰਸਾ ਨੇ 2002 ਦੇ ਗੁਜਰਾਤ ਦੰਗਿਆਂ ਦੀ ਯਾਦ ਕਰਵਾ ਦਿੱਤੀ ਹੈ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਉਥੋਂ ਦੇ ਮੁੱਖ ਮੰਤਰੀ ਸਨ। ਉਨ੍ਹਾਂ ਕਿਹਾ ਕਿ ਰਾਜਧਾਨੀ ’ਚ ਸਿਰਫ਼ ਫ਼ੌਜ ਸੱਦ ਕੇ ਹੀ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਯੇਚੁਰੀ ਨੇ ਦਾਅਵਾ ਕੀਤਾ ਕਿ ਇਹ ਸਪੱਸ਼ਟ ਹੈ 

ਬਰਾਤੀਆਂ ਨਾਲ ਭਰੀ ਬੱਸ ਦਰਿਆ ਵਿੱਚ ਡਿੱਗੀ; 24 ਹਲਾਕ

ਰਾਜਸਥਾਨ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਬੂੰਦੀ ਵਿੱਚ ਕੋਟਾ-ਦੌਸਾ ਹਾਈਵੇਅ ’ਤੇ ਅੱਜ ਸਵੇਰੇ ਬਰਾਤੀਆਂ ਨਾਲ ਭਰੀ ਬੱਸ ਦਰਿਆ ਵਿੱਚ ਡਿੱਗਣ ਕਾਰਨ 24 ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।

ਪ੍ਰਿਯੰਕਾ ਸਮੇਤ ਕਾਂਗਰਸ ਆਗੂਆਂ ਨੇ ਸ਼ਾਂਤੀ ਮਾਰਚ ਕੱਢਿਆ

ਨਵੀਂ ਦਿੱਲੀ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਦਿੱਲੀ ’ਚ ਹੋਈ ਹਿੰਸਾ ਖ਼ਿਲਾਫ਼ ਅੱਜ ਸ਼ਾਂਤੀ ਮਾਰਚ ਕੱਢਿਆ। ਪਾਰਟੀ ਹੈੱਡਕੁਆਰਟਰ ਤੋਂ ਸ਼ੁਰੂ ਹੋਏ ਮਾਰਚ ’ਚ ਮੁਕੁਲ ਵਾਸਨਿਕ, 

ਸਪਾ ਦੇ ਸੰਸਦ ਮੈਂਬਰ ਆਜ਼ਮ ਖ਼ਾਨ, ਪਤਨੀ ਤੇ ਪੁੱਤਰ ਨੂੰ ਜੇਲ੍ਹ ਭੇਜਿਆ

ਲਖਨਊ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ, ਉਨ੍ਹਾਂ ਦੀ ਵਿਧਾਇਕ ਪਤਨੀ ਤਾਨਜ਼ਿਨ ਫ਼ਾਤਿਮਾ ਅਤੇ ਵਿਧਾਇਕ ਪੁੱਤਰ ਅਬਦੁੱਲਾ ਆਜ਼ਮ ਨੂੰ ਅੱਜ ਅਦਾਲਤ ਨੇ ਅਬਦੁੱਲਾ ਦੇ ਜਾਅਲੀ ਜਨਮ ਸਰਟੀਫਿਕੇਟ ਮਾਮਲੇ ਸਬੰਧੀ 2 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਰਾਮਪੁਰ ਦੇ ਐੱਸਪੀ ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ, ‘‘ਉਨ੍ਹਾਂ ਨੂੰ 2 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।’’ ਇਹ ਕੇਸ ਆਜ਼ਮ ਦੇ ਪੁੱਤਰ ਅਬਦੁੱਲਾ, ਜਿਸ ਨੇ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਕਥਿਤ ਤੌਰ ’ਤੇ ਗਲਤ ਜਨਮ ਤਰੀਕ ਵਾਲਾ ਜਾਅਲੀ ਜਨਮ ਸਰਟੀਫਿਕੇਟ ਦਿੱਤਾ ਸੀ, ਨਾਲ ਸਬੰਧਤ ਹੈ। 

ਕੇਂਦਰੀ ਕੈਬਨਿਟ ਵਲੋਂ ਸਰੋਗੇਸੀ ਬਿੱਲ ’ਤੇ ਮੋਹਰ

ਨਵੀਂ ਦਿੱਲੀ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੇਂਦਰੀ ਕੈਬਨਿਟ ਨੇ ਅੱਜ ਕਿਰਾਏ ਦੀ ਕੁੱਖ ਬਾਰੇ ਸਰੋਗੇਸੀ (ਰੈਗੂਲੇਸ਼ਨ) ਬਿੱਲ, 2020 ਪਾਸ ਕਰ ਦਿੱਤਾ ਹੈ, ਜਿਸ ਵਿਚ ਕਿਸੇ ਵੀ ‘ਇਛੁੱਕ’ ਮਹਿਲਾ ਨੂੰ ਸਰੋਗੇਟ ਮਾਂ ਬਣਨ ਦੀ ਇਜਾਜ਼ਤ ਮਿਲਣ ਅਤੇ ਬਾਂਝ ਭਾਰਤੀ ਜੋੜਿਆਂ ਤੋਂ ਇਲਾਵਾ ਵਿਧਵਾਵਾਂ ਤੇ ਤਲਾਕਸ਼ੁਦਾ ਮਹਿਲਾਵਾਂ ਨੂੰ ਫ਼ਾਇਦਾ ਹੋਣ ਦੀ ਤਜਵੀਜ਼ ਸ਼ਾਮਲ ਹੈ।

ਦਿੱਲੀ ਹਾਈ ਕੋਰਟ ਵੱਲੋਂ ਡੀਜੀਸੀਏ ਦੀ ਝਾੜ-ਝੰਬ

ਨਵੀਂ ਦਿੱਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਹਾਈ ਕੋਰਟ ਨੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ’ਤੇ ਹਵਾਈ ਸਫ਼ਰ ਦੌਰਾਨ ਪੱਤਰਕਾਰ ਅਰਨਬ ਗੋਸਵਾਮੀ ਨਾਲ ਕਥਿਤ ਬਦਸਲੂਕੀ ਕਰਨ ਦੇ ਦੋਸ਼ ਵਿੱਚ ਕੁਝ ਏਅਰਲਾਈਨਾਂ (ਇੰਡੀਗੋ ਨੂੰ ਛੱਡ ਕੇ) ਵੱਲੋਂ ਬਿਨਾਂ ਕਿਸੇ ਜਾਂਚ ਤੇ ਬਿਨਾਂ ਕਿਸੇ ਸ਼ਿਕਾਇਤ ਦੇ ਅਣਮਿੱਥੇ ਸਮੇਂ ਲਈ ਹਵਾਈ ਸਫ਼ਰ ਦੀ ਪਾਬੰਦੀ ਲਾਉਣ ਦੇ ਫੈਸਲੇ ਦੀ ‘ਤਸਦੀਕ’ ਕਰਨ ਬਦਲੇ ਏਵੀਏਸ਼ਨ ਰੈਗੂਲੇਟਰ ਡੀਜੀਸੀਏ ਦੀ ਚੰਗੀ ਝਾੜ-ਝੰਬ ਕੀਤੀ ਹੈ। 

ਭੀਮਾ ਕੋਰੇਗਾਓਂ: ਸ਼ਰਦ ਪਵਾਰ ਦੇ ਬਿਆਨ ਲਵੇਗਾ ਜਾਂਚ ਕਮਿਸ਼ਨ

ਪੁਣੇ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭੀਮਾ ਕੋਰੇਗਾਓਂ ਜਾਂਚ ਕਮਿਸ਼ਨ ਨੇ 2018 ਵਿਚ ਹੋਈ ਜਾਤ ਅਧਾਰਿਤ ਹਿੰਸਾ ਦੇ ਕੇਸ ’ਚ ਬਿਆਨ ਲੈਣ ਲਈ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਜੇ.ਐਨ. ਪਟੇਲ ਮੁਤਾਬਕ ਪਵਾਰ ਨੇ ਪੈਨਲ ਕੋਲ ਹਲਫ਼ਨਾਮਾ ਦਾਖ਼ਲ ਕੀਤਾ ਸੀ ਤੇ ਉਨ੍ਹਾਂ ਨੂੰ ਬਿਆਨ ਦੇਣ ਲਈ ਸੱਦਿਆ ਜਾਵੇਗਾ। ਪਵਾਰ ਨੂੰ ਸੁਣਵਾਈ ਦੇ ਆਖ਼ਰੀ ਗੇੜ ਵਿਚ ਸੱਦੇ ਜਾਣ ਦੀ ਸੰਭਾਵਨਾ ਹੈ।

ਬਹੁਗਿਣਤੀ ਦੇ ਕੱਟੜਪੁਣੇ ਨਾਲ ਭਾਰਤ ਦੀ ਅਨੇਕਤਾ ਨੂੰ ਲੱਗਿਆ ਧੱਕਾ: ਇਲਤਿਜਾ

ਸ੍ਰੀਨਗਰ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਦੇਸ਼ ਦੀ ਤਾਜ਼ਾ ਸਥਿਤੀ ਉੱਤੇ ਬਿਆਨ ਦਿੰਦਿਆਂ ਕਿਹਾ ਹੈ ਕਿ ਦੇਸ਼ ਦੀ ਹਾਲਤ ਇੱੱਥੋਂ ਤੱਕ ਨਿਘਰ ਗਈ ਹੈ ਕਿ ਅੱਜ ਬਹੁਗਿਣਤੀ ਵਿੱਚ ਕੱਟੜਤਾ ਦੇ ਜ਼ਹਿਰ ਕਾਰਨ ਭਾਰਤ ਦੇ ਅਨੇਕਤਾ ਵਾਲੇ ਚਰਿੱਤਰ ਨੂੰ ਭਾਰੀ ਧੱਕਾ ਲੱਗਿਆ ਹੈ। ਉਸ ਨੇ ਸੋਸ਼ਲ ਮੀਡੀਆ ਉੱਤੇ ਦਿੱਲੀ ਵਿੱਚ ਸੋਮਵਾਰ ਨੂੰ ਗੋਲੀ ਚਲਾਉਣ ਵਾਲਿਆਂ ਨੂੰ ਅਜੇ ਤੱਕ ਨਾ ਫੜੇ ਜਾਣ ਪਿੱਛੇ ਖ਼ੁਦ ਹੀ 

ਨਿਰਭਯਾ ਕੇਸ: ਕੇਂਦਰ ਦੀ ਪਟੀਸ਼ਨ ਉੱਤੇ ਸੁਣਵਾਈ 5 ਮਾਰਚ ਨੂੰ

ਨਵੀਂ ਦਿੱਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਨੇ ਅੱਜ ਐਲਾਨ ਕੀਤਾ ਹੈ ਕਿ ਨਿਰਭਯਾ ਕਾਂਡ ਦੇ ਦੋਸ਼ੀਆਂ ਨੂੰ ਇੱਕ ਇੱਕ ਦੀ ਥਾਂ ਇਕੱਠਿਆਂ ਫਾਂਸੀ ਦੇਣ ਸਬੰਧੀ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਕੇਂਦਰ ਦੀ ਪਟੀਸ਼ਨ ਉੱਤੇ ਸੁਣਵਾਈ 5 ਮਾਰਚ ਨੂੰ ਹੋਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 14 ਮਾਰਚ ਨੂੰ ਇਹ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਦੋਸ਼ੀਆਂ ਨੂੰ ਵੱਖ ਵੱਖ ਫਾਂਸੀ ਦੇਣ ਦੀ ਮੰਗ ਵਾਲੀ ਪਟੀਸ਼ਨ ਟਰਾਇਲ ਕੋਰਟ ਵੱਲੋਂ ਦੋਸ਼ੀਆਂ ਨੂੰ ਤਿੰਨ ਮਾਰਚ ਨੂੰ ਫਾਂਸੀ ਦੇਣ ਦੇ ਜਾਰੀ ਕੀਤੇ ਵਰੰਟਾਂ ਵਿੱਚ ਅੜਿੱਕਾ ਨਹੀਂ ਪਾਏਗੀ।

ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ

ਨਵੀਂ ਦਿੱਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਦੇ ਛੇ ਜੱਜ ਸਵਾਈਨ ਫਲੂ ਤੋਂ ਪੀੜਤ ਹੋਣ ਬਾਅਦ ਅੱਜ ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ ਏ ਬੋਬੜੇ ਨੇ ਹੋਰਨਾਂ ਜੱਜ ਸਹਿਬਾਨ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਰੋਗ ਨੂੰ ਫੈਲਣ ਤੋਂ ਰੋਕਣ ਲਈ ਸੁਪਰੀਮ ਕੋਰਟ ਦੇ ਅਮਲੇ ਅਤੇ ਵਕੀਲਾਂ ਨੂੰ ਟੀਕੇ ਲਾਏ ਜਾਣੇ ਚਾਹੀਦੇ ਹਨ।

ਭਾਰਤ-ਅਮਰੀਕਾ ਵਿਚਕਾਰ 3 ਅਰਬ ਡਾਲਰ ਦਾ ਰੱਖਿਆ ਸਮਝੌਤਾ ਸਹੀਬੱਧ

ਨਵੀਂ ਦਿੱਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਨੂੰ ਉਨ੍ਹਾਂ ਦੀ ਰਣਨੀਤਕ ਭਾਈਵਾਲੀ ਦੀ ਝਲਕ ਕਰਾਰ ਦਿੰਦਿਆਂ ਦੋਵਾਂ ਦੇਸ਼ਾਂ ਨੇ ਮੰਗਲਵਾਰ ਨੂੰ 3 ਅਰਬ ਡਾਲਰ ਦਾ ਰੱਖਿਆ ਸਮਝੌਤਾ ਕੀਤਾ | ਇਸ ਤੋਂ ਇਲਾਵਾ ਤਿੰਨ ਹੋਰ ਸਮਝੌਤੇ ਕੀਤੇ ਗਏ | ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ 'ਚ ਹੈਦਰਾਬਾਦ ਹਾਊਸ ਵਿਖੇ ਹੋਏ | ਹਾਲਾਂਕਿ ਵਪਾਰ ਸਮਝੌਤੇ, ਜਿਸ ਨੂੰ ਟਰੰਪ ਨੇ ਦੌਰੇ ਤੋਂ ਪਹਿਲਾਂ ਹੀ 'ਦੂਰ ਦੀ ਕੌਡੀ' ਕਰਾਰ ਦਿੱਤਾ ਸੀ, ਨੂੰ ਲੈ ਕੇ ਛੇਤੀ ਹੀ ਗੱਲਬਾਤ ਦਾ ਦੌਰ ਸ਼ੁਰੂ ਕਰਨ ਦੀ ਆਸ ਪ੍ਰਗਟਾਈ ਗਈ | ਅਮਰੀਕੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਵਿਚਾਰੇ ਜਾਣ ਵਾਲੇ 2 ਹੋਰ ਬਕਾਇਆ ਮੁੱਦੇ ਐਚ-1 ਬੀ ਵੀਜ਼ਾ ਅਤੇ ਵਪਾਰ ਸਬੰਧਾਂ ਨੂੰ ਲੈ ਕੇ ਭਾਰਤ ਨੂੰ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ | ਟਰੰਪ ਨੇ ਅਮਰੀਕੀ ਦੂਤਘਰ ਵਿਖੇ ਕਾਨਫਰੰਸ 'ਚ ਵਪਾਰ ਸਬੰਧਾਂ ਬਾਰੇ 'ਅਮਰੀਕਾ ਫਾਸਟ' ਦੀ ਨੀਤੀ ਨੂੰ ਅੱਗੇ ਰੱਖਦਿਆਂ ਕਿਹਾ ਕਿ ਭਾਰਤ ਸਭ ਤੋਂ ਉੱਚੀ ਦਰ 'ਤੇ ਟੈਕਸ ਵਸੂਲਣ ਵਾਲੇ ਦੇਸ਼ਾਂ 'ਚ ਸ਼ਾਮਿਲ ਹੈ | ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਨਾਲ ਵੀ ਬਰਾਬਰੀ ਦਾ ਵਰਤਾਓ ਕੀਤਾ ਜਾਣਾ ਚਾਹੀਦਾ ਹੈ | ਐਚ 1 ਬੀ ਵੀਜ਼ਾ ਬਾਰੇ ਵੀ ਛੋਟ ਦਿੱਤੇ ਜਾਣ ਦੇ ਸਵਾਲ ਦਾ ਸਪੱਸ਼ਟ ਜਵਾਬ ਨਾ ਦਿੰਦਿਆਂ ਟਰੰਪ ਨੇ ਕਿਹਾ ਕਿ ਇਹ ਮਾਮਲਾ ਮਿਲ-ਜੁਲ ਕੇ ਸੁਲਝਾਇਆ ਜਾਣਾ ਚਾਹੀਦਾ ਹੈ |
ਰੱਖਿਆ ਸਮਝੌਤਾ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸੜ ਰਹੀ ਦਿੱਲੀ-ਹੁਣ ਤੱਕ 13 ਮੌਤਾਂ

ਨਵੀਂ ਦਿੱਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ. ਆਰ. ਸੀ.) ਦੇ ਮੁੱਦੇ ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਦੇ ਜਾਫ਼ਰਾਬਾਦ ਸਮੇਤ ਹੋਰਨਾਂ ਇਲਾਕਿਆਂ 'ਚ ਸ਼ੁਰੂ ਹੋਈ ਹਿੰਸਾ ਅੱਜ ਤੀਜੇ ਦਿਨ ਵੀ ਜਾਰੀ ਰਹੀ ਤੇ ਇਸ ਦੌਰਾਨ ਕੁੱਟਮਾਰ, ਲੁੱਟਮਾਰ ਤੋਂ ਇਲਾਵਾ ਕਈ ਗੱਡੀਆਂ ਵੀ ਸਾੜ ਦਿੱਤੀਆਂ ਗਈਆਂ ਤੇ ਇਸ ਹਿੰਸਾ 'ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 56 ਪੁਲਿਸ ਮੁਲਾਜ਼ਮਾਂ ਸਮੇਤ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ | ਹਿੰਸਾ ਨੂੰ ਦੇਖਦੇ ਹੋਏ ਉੱਤਰ-ਪੂਰਬੀ ਦਿੱਲੀ ਦੇ ਚਾਰ ਖੇਤਰਾਂ ਮੌਜ਼ਪੁਰ, ਜਾਫ਼ਰਾਬਾਦ, ਚਾਂਦ ਬਾਗ ਅਤੇ ਕਰਵਲ ਨਗਰ 'ਚ ਕਰਫਿਊ ਲਗਾ ਦਿੱਤਾ ਗਿਆ |

ਮੇਲਾਨੀਆ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ 'ਹੈਪੀਨੈਸ ਕਲਾਸ' 'ਚ ਭਰੀ ਹਾਜ਼ਰੀ

ਨਵੀਂ ਦਿੱਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ 'ਹੈਪੀਨਸ ਕਲਾਸ' ਦਾ ਦੌਰਾ ਕਰਨ ਤੋਂ ਬਾਅਦ ਉਸ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਦੁਨੀਆ ਇਸ ਪਾਠਕ੍ਰਮ ਤੋਂ ਪ੍ਰੇਰਨਾ ਲੈ ਸਕਦੀ ਹੈ | ਮੇਲੀਨਆ ਨੇ ਦਿੱਲੀ ਦੇ ਨਾਨਕਪੁਰਾ ਸਥਿਤ ਸਰਵੋਦਿਆ ਵਿਦਿਆਲਯ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਸਕੂਲ ਨੂੰ ਫੁੱਲਾਂ ਅਤੇ ਰੰਗੋਲੀਆਂ ਨਾਲ ਸਜਾਇਆ ਗਿਆ ਸੀ | ਮੇਲਾਨੀਆ ਦਾ ਸਵਾਗਤ ਟਿੱਕਾ ਲਾ ਕੇ ਅਤੇ ਮਾਲਾ ਪਾ ਕੇ ਕੀਤਾ ਗਿਆ | ਮੇਲਾਨੀਆ ਨੇ ਇਸ ਦੌਰੇ ਨੂੰ ਯਾਦਗਾਰ ਦੱਸਦਿਆਂ ਕਿਹਾ ਕਿ ਇੱਥੋਂ ਦੇ ਲੋਕ ਬਹੁਤ ਮਿਲਣਸਾਰ ਅਤੇ ਦਿਆਲ ਹਨ

ਅਮਰੀਕਾ ਤੇ ਭਾਰਤ ਇਸਲਾਮਿਕ ਦਹਿਸ਼ਤਵਾਦ ਵਿਰੁੱਧ ਡਟਣਗੇ: ਟਰੰਪ

ਅਹਿਮਦਾਬਾਦ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਦੀ ਪਲੇਠੀ ਫੇਰੀ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਸਵਾ ਲੱਖ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਅਮਰੀਕੀ ਸਦਰ ਨੇ ਐਲਾਨ ਕੀਤਾ ਕਿ ਉਹ ਮੰਗਲਵਾਰ ਨੂੰ ਵਫ਼ਦ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਨਾਲ 3 ਅਰਬ ਅਮਰੀਕੀ ਡਾਲਰ ਦਾ ਸੁਰੱਖਿਆ ਕਰਾਰ ਸਹੀਬੰਦ ਕਰਨਗੇ। ਅਮਰੀਕੀ ਸਦਰ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ ਤੇ ਉਨ੍ਹਾਂ ਨੂੰ ਦੇਸ਼ ਲਈ ਦਿਨ ਰਾਤ ਕੰਮ ਕਰਨ ਵਾਲਾ ‘ਅਸਧਾਰਨ ਆਗੂ’ ਦੱਸਿਆ। ਟਰੰਪ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਭਾਰਤ ਦਾ ਅਡੋਲ ਤੇ ਵਫ਼ਾਦਾਰ ਦੋਸਤ ਰਹੇਗਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਪਰਿਵਾਰ ਨੂੰ ਜੀ ਆਇਆਂ ਆਖਦਿਆਂ ਅਮਰੀਕੀ ਸਦਰ ਦੀ ਫੇਰੀ ਨੂੰ ਇਤਿਹਾਸਕ ਭਾਰਤ-ਅਮਰੀਕਾ ਸਬੰਧਾਂ ਵਿੱਚ ‘ਨਵਾਂ ਅਧਿਆਇ’ ਦੱਸਿਆ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਤੇ ਸਹਿਯੋਗ 21ਵੀਂ ਸਦੀ ਵਿੱਚ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਟਰੰਪ ਤੇ ਮੇਲਾਨੀਆ ਵੱਲੋਂ ਤਾਜ ਮਹੱਲ ਦੇ ਦੀਦਾਰ

ਆਗਰਾ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਥਮ ਮਹਿਲ ਮੇਲਾਨੀਆ ਟਰੰਪ ਨੇ ਅੱਜ ਸ਼ਾਮ ਸਮੇਂ ਢਲਦੇ ਸੂਰਜ ਦੇ ਪਿਛੋਕੜ ਵਿੱਚ ਵਿਸ਼ਵ ਦੇ ਅਜੂਬਿਆਂ ’ਚ ਸ਼ੁਮਾਰ 17ਵੀਂ ਸਦੀ ਦੇ ਮੁਗ਼ਲ ਕਾਲ ਦੇ ਮਕਬਰੇ ਤੇ ਪਿਆਰ ਦੇ ਸਮਾਰਕ ਕਹੇ ਜਾਂਦੇ ਤਾਜ ਮਹੱਲ ਦੇ ਦੀਦਾਰ ਕੀਤੇ। ਟਰੰਪ ਜੋੜੇ ਨਾਲ ਇਸ ਮੌਕੇ ਉਨ੍ਹਾਂ ਦੀ ਧੀ ਇਵਾਂਕਾ ਤੇ ਦਾਮਾਦ ਜੇਅਰਡ ਕੁਸ਼ਨਰ ਵੀ ਮੌਜੂਦ ਸਨ। ਟਰੰਪ ਪਰਿਵਾਰ ਅਹਿਮਦਾਬਾਦ ਤੋਂ ਸਿੱਧਾ ਇਥੇ ਪੁੱਜਾ ਸੀ। ਮੁਗ਼ਲ ਸਮਰਾਟ ਸ਼ਾਹ ਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਦੀ ਯਾਦ ਵਿੱਚ ਇਹ ਸਮਾਰਕ ਉਸਾਰਿਆ ਸੀ।

ਸੱਤ ਮਹੀਨਿਆਂ ਬਾਅਦ ਕਸ਼ਮੀਰ ਵਾਦੀ ਵਿੱਚ ਸਕੂਲ ਖੁੱਲ੍ਹੇ

ਸ੍ਰੀਨਗਰ,,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਸ਼ਮੀਰ ਵਾਦੀ ਵਿੱਚ ਅੱਜ ਕਰੀਬ ਸੱਤ ਮਹੀਨਿਆਂ ਬਾਅਦ ਸਕੂਲ ਖੁੱਲ੍ਹੇ ਅਤੇ ਹਜ਼ਾਰਾਂ ਵਿਦਿਆਰਥੀ ਵਰਦੀਆਂ ਪਹਿਨ ਕੇ ਸਕੂਲਾਂ ਵਿੱਚ ਪੁੱਜੇ। ਜੰਮੂ ਕਸ਼ਮੀਰ ਵਿੱਚੋਂ ਪਿਛਲੇ ਵਰ੍ਹੇ 5 ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਬਣੇ ਹਾਲਾਤ ਅਤੇ ਸਰਦ ਰੁੱਤ ਦੀਆਂ ਛੁੱਟੀਆਂ ਕਾਰਨ ਸਕੂਲ ਬੰਦ ਪਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਸਕੂਲਾਂ ਵਿੱਚ ਹਾਜ਼ਰ ਹੋਣ ਦੇ ਮੱਦੇਨਜ਼ਰ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਕਈ ਮਹੀਨਿਆਂ ਬਾਅਦ ਸਕੂਲ ਵਿੱਚ ਹੋਈ ਵਾਪਸੀ ਕਰਕੇ ਵਿਦਿਆਰਥੀ ਬਾਗੋਬਾਗ ਹਨ। ਇੱਥੇ ਨਿੱਜੀ ਸਕੂਲ ਦੀ ਛੇਵੀਂ ਜਮਾਤ ਦੇ ਵਿਦਿਆਰਥੀ ਜ਼ੀਆ ਜਾਵੇਦ ਨੇ ਕਿਹਾ, ‘‘ਏਨੇ ਮਹੀਨਿਆਂ ਬਾਅਦ ਆਪਣੇ ਸਕੂਲ ਅਤੇ ਜਮਾਤ ਵਿੱਚ ਵਾਪਸੀ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ।’’ ਜਾਵੇਦ ਨੇ ਦੱਸਿਆ ਕਿ ਆਪਣੇ ਦੋਸਤਾਂ ਅਤੇ ਸਹਿਪਾਠੀਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਰਿਹਾ ਹੈ। ਚੌਥੀ ਜਮਾਤ ਦੇ ਨੁਮਾਨ ਨੇ ਕਿਹਾ, ‘‘ਮੈਂ ਪਿਛਲੇ ਮਹੀਨਿਆਂ ਵਿੱਚ ਤਿੰਨ-ਚਾਰ ਵਾਰ ਸਕੂਲ ਗਿਆ ਅਤੇ ਆਪਣਾ ਕੰਮ ਲੈ ਕੇ ਆ ਗਿਆ, ਪਰ ਕਲਾਸਾਂ ਨਹੀਂ ਲੱਗ ਰਹੀਆਂ ਸਨ। ਮੈਂ ਕਲਾਸਾਂ ਲਾਉਣਾ ਚਾਹੁੰਦਾ ਹਾਂ ਕਿਉਂਕਿ ਮੈਂ ਪੜ੍ਹਨਾ ਚਾਹੁੰਦਾ ਹਾਂ ਅਤੇ ਡਾਕਟਰ ਬਣਨਾ ਚਾਹੁੰਦਾ ਹਾਂ।’’

ਸੀਏਏ: ਸੱਜਰੀਆਂ ਝੜਪਾਂ ’ਚ ਹੈੱਡ ਕਾਂਸਟੇਬਲ ਸਮੇਤ ਚਾਰ ਹਲਾਕ

ਨਵੀਂ ਦਿੱਲੀ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ਼, ਖ਼ੁਰੇਜੀ ਖਾਸ ਤੇ ਭਜਨਪੁਰਾ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਇਸ ਦੇ ਹੱਕ ਤੇ ਵਿਰੋਧ ਵਿੱਚ ਖੜ੍ਹਨ ਵਾਲੀਆਂ ਦੋ ਧਿਰਾਂ ਵਿਚਾਲੇ ਅੱਜ ਹੋਈਆਂ ਸੱਜਰੀਆਂ ਝੜਪਾਂ ਵਿੱਚ ਦਿੱਲੀ ਪੁਲੀਸ ਦਾ ਇਕ ਹੈੱਡ ਕਾਂਸਟੇਬਲ ਤੇ ਤਿੰਨ ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ। ਝੜਪਾਂ ਦੌਰਾਨ ਨੀਮ ਫੌਜੀ ਬਲ ਤੇ ਦਿੱਲੀ ਪੁਲੀਸ ਦੇ ਅਮਲੇ ਸਮੇਤ ਘੱਟੋ-ਘੱਟ 50 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਪੁਲੀਸ ਦਾ ਇਕ ਡੀਸੀਪੀ ਵੀ ਸ਼ਾਮਲ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਘਰਾਂ, ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਇਕ ਦੂਜੇ ’ਤੇ ਜੰਮ ਕੇ ਪੱਥਰਬਾਜ਼ੀ ਕੀਤੀ। ਪੁਲੀਸ ਨੂੰ ਹਿੰਸਕ ਹੋਏ ਹਜੂਮ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ ਤੇ ਲਾਠੀਚਾਰਜ ਵੀ ਕੀਤਾ। ਪੁਲੀਸ ਨੇ ਹਿੰਸਾ ਦੀ ਮਾਰ ਹੇਠ ਆਏ ਖੇਤਰਾਂ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੰਗਾਮੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092278000
Copyright © 2020, Panjabi Times. All rights reserved. Website Designed by Mozart Infotech