» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
 
ਰਾਸ਼ਟਰੀ

ਆਰਐੱਸਐੱਸ ਹੁਣ ਆਬਾਦੀ ’ਤੇ ਕਾਬੂ ਪਾਉਣ ਉੱਪਰ ਦੇਵੇਗਾ ਜ਼ੋਰ

January 18, 2020 12:45 PM

ਮੁਰਾਦਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਦੇ ਏਜੰਡੇ ’ਤੇ ਹੁਣ ਮਥੁਰਾ ਜਾਂ ਕਾਸ਼ੀ ਨਹੀਂ ਹਨ। ਆਰਐੱਸਐੱਸ ਵੱਲੋਂ ਹੁਣ ਆਬਾਦੀ ’ਤੇ ਕੰਟਰੋਲ ਲਈ ਜ਼ੋਰ ਦਿੱਤਾ ਜਾਵੇਗਾ। ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਇਥੇ ਆਪਣੇ ਦੌਰੇ ਦੌਰਾਨ ਕਿਹਾ ਕਿ ਸਰਕਾਰ ਨੂੰ ਪਰਿਵਾਰ ’ਚ ਦੋ ਬੱਚਿਆਂ ਦਾ ਕਾਨੂੰਨ ਲਿਆਉਣਾ ਚਾਹੀਦਾ ਹੈ ਤਾਂ ਜੋ ਮੁਲਕ ਦਾ ਸਹੀ ਢੰਗ ਨਾਲ ਵਿਕਾਸ ਯਕੀਨੀ ਬਣਾਇਆ ਜਾ ਸਕੇ। ਮੁਰਾਦਾਬਾਦ ਇੰਸਟੀਚਿਊਟ ਆਫ਼ ਤਕਨਾਲੋਜੀ ’ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਆਰਐੱਸਐੱਸ ਦੋ ਬੱਚਿਆਂ ਵਾਲੇ ਕਿਸੇ ਵੀ ਕਾਨੂੰਨ ਦੀ ਹਮਾਇਤ ਕਰੇਗਾ। ਸੰਘ ਦੇ 40 ਸੀਨੀਅਰ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਮਹਿਸੂਸ ਕਰਦੇ ਹਾਂ ਕਿ ਆਬਾਦੀ ’ਤੇ ਕੰਟਰੋਲ ਕਰਨਾ ਸਮੇਂ ਦੀ ਲੋੜ ਹੈ ਅਤੇ ਇਸ ਬਾਰੇ ਅੰਤਿਮ ਫ਼ੈਸਲਾ ਸਰਕਾਰ ਨੇ ਲੈਣਾ ਹੈ। ਇਸ ਕਾਨੂੰਨ ਦਾ ਕਿਸੇ ਖਾਸ ਧਰਮ ਨਾਲ ਕੋਈ ਸਬੰਧ ਨਹੀਂ ਹੋਵੇਗਾ ਅਤੇ ਇਹ ਸਾਰਿਆਂ ’ਤੇ ਲਾਗੂ ਹੋਵੇਗਾ।’’ ਆਰਐੱਸਐੱਸ ਮੁਖੀ ਨੇ ਕਿਹਾ ਕਿ ਭਾਰਤ ਵਿਕਾਸਸ਼ੀਲ ਮੁਲਕ ਹੈ ਪਰ ਆਬਾਦੀ ਦੀ ਸਮੱਸਿਆ ਇਸ ਦੇ ਵਿਕਾਸ ਲਈ ਸਹੀ ਨਹੀਂ ਹੈ। ਰਾਮ ਮੰਦਰ ਬਾਰੇ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਭੂਮਿਕਾ ਮੰਦਰ ਦੇ ਨਿਰਮਾਣ ਤੱਕ ਸੀਮਤ ਸੀ। ਉਨ੍ਹਾਂ ਕਿਹਾ ਕਿ ਜਦੋਂ ਟਰੱਸਟ ਬਣ ਜਾਵੇਗਾ ਤਾਂ ਆਰਐੱਸਐੱਸ ਰਾਮ ਮੰਦਰ ਦੀ ਉਸਾਰੀ ਤੋਂ ਲਾਂਭੇ ਹੋ ਜਾਵੇਗਾ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਮੋਦੀ ਨੇ ‘ਹੁਨਰ ਹਾਟ’ ’ਤੇ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ

ਨਵੀਂ ਦਿੱਲੀ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਪਥ ’ਤੇ ‘ਹੁਨਰ ਹਾਟ’ ਦਾ ਅਚਨਚੇਤ ਦੌਰਾ ਕੀਤਾ ਤੇ ਕਲਾਕਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ। ਉਨ੍ਹਾਂ ‘ਕੁੱਲੜ੍ਹ ਚਾਹ’ ਵੀ ਪੀਤੀ। ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੋਦੀ ਰਾਜਪਥ ਚਲੇ ਗਏ ਜਿੱਥੇ ਘੱਟ ਗਿਣਤੀਆਂ ਬਾਰੇ ਮੰਤਰਾਲੇ ਵੱਲੋਂ ‘ਹੁਨਰ ਹਾਟ’ ਚਲਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਮੰਤਰਾਲੇ ਦੇ ਅਧਿਕਾਰੀ ਮੋਦੀ

ਸ਼ਾਹੀਨ ਬਾਗ਼: ਧਰਨਾਕਾਰੀਆਂ ਨੂੰ ਮਿਲੇ ਵਾਰਤਾਕਾਰ

ਨਵੀਂ ਦਿੱਲੀ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਵੱਲੋਂ ਨਿਯੁਕਤ ਦੋ ਵਾਰਤਕਾਰਾਂ ਸੀਨੀਅਰ ਵਕੀਲ ਸੰਜੈ ਹੈਗੜੇ ਤੇ ਸਾਧਨਾ ਰਾਮਾਚੰਦਰਨ ਨੇ ਅੱਜ ਸ਼ਾਹੀਨ ਬਾਗ਼ ਦਾ ਦੌਰਾ ਕਰਕੇ ਪਿਛਲੇ ਦੋ ਮਹੀਨੇ ਤੋਂ ਧਰਨਾ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਵਾਰਤਕਾਰਾਂ ਨੇ ਯਕੀਨ ਦਿਵਾਇਆ ਕਿ ਸੁਪਰੀਮ ਕੋਰਟ ਨੇ ਧਰਨਾ ਦੇਣ ਦੇ ਉਨ੍ਹਾਂ ਦੇ ਮੌਲਿਕ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ ਤੇ ਉਹ ਇਥੇ ਮੌਜੂਦ ਹਰ ਕਿਸੇ ਦੀ ਗੱਲ ਸੁਣਨਗੇ। ਧਰਨੇ ਵਿੱਚ ਮੌਜੂਦ ਦਾਦੀਆਂ, ਔਰਤਾਂ ਤੇ ਹੋਰਨਾਂ ਨੇ ਦਿਲ ਖੋਲ੍ਹ ਦੇ ਆਪਣਾ ਪੱਖ ਰੱਖਿਆ ਤੇ ਕਈਆਂ ਦੀਆਂ ਅੱਖਾਂ ਨਮ ਹੋਈਆਂ। ਧਰਨਾਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਉਹ ਸਰਕਾਰ ਵੱਲੋਂ ਸੀਏਏ, ਐੱਨਆਰਸੀ ਤੇ ਐੱਨਪੀਆਰ ਨੂੰ ਵਾਪਸ ਲੈਣ ਤਕ ਇਥੇ ਡਟੇ ਰਹਿਣਗੇ। ਤਿੰਨ ਘੰਟੇ ਦੀ ਗੱਲਬਾਤ ਮਗਰੋਂ ਹੈਗੜੇ ਤੇ ਰਾਮਾਚੰਦਰਨ ਵੀਰਵਾਰ ਨੂੰ ਮੁੜ ਆਉਣ ਦਾ ਵਾਅਦਾ ਕਰਕੇ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਕੁਝ ਮਿੰਟਾਂ ਅੰਦਰ ਸਾਬਕਾ ਸੂਚਨਾ ਕਮਿਸ਼ਨਰ ਤੇ ਵਾਰਤਾਕਾਰ ਦੀ ਟੀਮ ’ਚ ਤੀਜੇ ਮੈਂਬਰ ਵਜੋਂ ਸ਼ਾਮਲ ਵਜਾਹਤ ਹਬੀਬਉੱਲ੍ਹਾ ਵਕੀਲਾਂ ਦੇ ਲਾਮ ਲਸ਼ਕਰ ਨਾਲ ਸ਼ਾਹੀਨ ਬਾਗ਼ ਪੁੱਜੇ ਤੇ ਉਨ੍ਹਾਂ ਧਰਨਾਕਾਰੀਆਂ ਦਾ ਪੱਖ ਸੁਣਿਆ।

ਅਸਥਾਨਾ ਦਾ ‘ਲਾਇ ਡਿਟੈਕਟਰ ਟੈਸਟ’ ਨਾ ਕਰਵਾਉਣ ਕਾਰਨ ਸੀਬੀਆਈ ਦੀ ਖਿਚਾਈ

ਨਵੀਂ ਦਿੱਲੀ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਦੀ ਅਦਾਲਤ ਨੇ ਵੱਢੀ ਲੈਣ ਨਾਲ ਸਬੰਧਤ ਕੇਸ ਵਿੱਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵੱਲੋਂ ਆਪਣੇ ਹੀ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦਾ ਮਨੋਵਿਗਿਆਨਕ ਤੇ ਝੂਠ ਫੜਨ ਵਾਲਾ ਟੈਸਟ ਨਾ ਕਰਵਾਉਣ ਬਦਲੇ ਸੀਬੀਆਈ ਦੀ ਚੰਗੀ ਝਾੜ-ਝੰਬ ਕੀਤੀ ਹੈ। ਅਸਥਾਨਾ ਨੂੰ ਅਜੇ ਪਿੱਛੇ ਜਿਹੇ ਇਸ ਕੇਸ ਵਿੱਚ ਕਲੀਨ ਚਿੱਟ ਮਿਲੀ ਹੈ। ਵਿਸ਼ੇਸ਼ ਸੀਬੀਆਈ ਜੱਜ ਸੰਜੀਵ ਅਗਰਵਾਲ ਨੇ ਕੇਸ ਦੀ ਸ਼ੁਰੂਆਤੀ ਜਾਂਚ ਕਰਨ ਵਾਲੇ ਅਫ਼ਸਰ ਅਜੈ ਕੁਮਾਰ ਬੱਸੀ ਨੂੰ ਕੇਸ ਡਾਇਰੀ ਸਮੇਤ 28 ਫਰਵਰੀ ਨੂੰ ਪੇਸ਼ ਹੋਣ ਦੀ ਤਾਕੀਦ ਕੀਤੀ ਹੈ। ਅਦਾਲਤ ਨੇ ਅੱਜ ਸੁਣਵਾਈ ਦੌਰਾਨ ਕਿਹਾ ਕਿ ਇਸ ਕੇਸ ਵਿੱਚ ਸਹਿ-ਮੁਲਜ਼ਮ 

ਅਮਿਤ ਸ਼ਾਹ ਨੂੰ ਮਿਲੇ ਕੇਜਰੀਵਾਲ

ਨਵੀਂ ਦਿੱਲੀ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਅਤੇ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਵਿਕਾਸ ਕਰਨ ਦਾ ਸੱਦਾ ਦਿੱਤਾ। ਸ੍ਰੀ ਸ਼ਾਹ ਦੀ ਸਰਕਾਰੀ ਰਿਹਾਇਸ਼ ’ਤੇ ਦੋਵਾਂ ਆਗੂਆਂ ਵਿਚਾਲੇ ਕਰੀਬ 20 ਮਿੰਟ ਮੁਲਾਕਾਤ ਹੋਈ। ਸ੍ਰੀ ਕੇਜਰੀਵਾਲ ਨੇ ਮੁਲਾਕਾਤ ਮਗਰੋਂ ਟਵੀਟ ਕੀਤਾ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ। ਇਹ ਮਿਲਣੀ ਕਾਫੀ ਸੁਖਾਵੀਂ ਅਤੇ ਲਾਭਕਾਰੀ ਰਹੀ। ਦਿੱਲੀ ਨਾਲ ਜੁੜੇ ਕਈ ਮੁੱਦੇ ਵਿਚਾਰੇ। ਅਸੀਂ ਦੋਵੇਂ ਇਸ ਗੱਲ ’ਤੇ ਸਹਿਮਤ ਹੋਏ ਕਿ ਮਿਲ ਕੇ ਦਿੱਲੀ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ।’

ਚਵਿੰਡਾ ਦੇਵੀ ਵਿਚ ਭਰਾ ਵਲੋਂ ਭਰਾ ਦਾ ਕਤਲ

ਜੈਂਤੀਪੁਰ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿਚ ਜ਼ਮੀਨੀ ਝਗੜੇ ਕਾਰਨ ਭਰਾ ਵਲੋਂ ਭਰਾ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਥਾਣਾ ਕੱਥੂਨੰਗਲ ਵਲੋਂ ਮਿਲੀ ਜਾਣਕਾਰੀ ਅਨੁਸਾਰ ਕੇਵਲ ਕ੍ਰਿਸ਼ਨ ਪੁੱਤਰ ਧਰਮ ਪਾਲ ਵਾਸੀ ਚਵਿੰਡਾ ਦੇਵੀ ਦਾ ਆਪਣੇ ਭਰਾ ਪਰਵੀਨ ਕੁਮਾਰ ਨਾਲ ਜ਼ਮੀਨੀ ਝਗੜਾ ਚੱਲਦਾ ਸੀ ਅਤੇ ਬੀਤੀ 16 ਫਰਵਰੀ ਨੂੰ ਦੋਵਾਂ ਭਰਾਵਾਂ ਵਿਚ ਗਾਲੀ-ਗਲੋਚ ਤੋਂ ਬਾਅਦ ਝਗੜਾ ਹੋ ਗਿਆ।

ਮੋਦੀ ਸਰਕਾਰ ‘ਆਰਥਿਕ ਸੁਸਤੀ’ ਦੇ ਜ਼ਿਕਰ ਤੋਂ ਵੀ ਇਨਕਾਰੀ: ਮਨਮੋਹਨ

ਨਵੀਂ ਦਿੱਲੀ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦੇਸ਼ ਦੇ ਅਰਥਚਾਰੇ ਸਬੰਧੀ ਮੋਦੀ ਸਰਕਾਰ ’ਤੇ ਹਮਲਾ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਮੌਜੂਦਾ ਸਰਕਾਰ ‘ਆਰਥਿਕ ਸੁਸਤੀ’ ਦੇ ਜ਼ਿਕਰ ਤੋਂ ਵੀ ਇਨਕਾਰੀ ਹੈ ਅਤੇ ਅਸਲੀ ਸੰਕਟ ਇਹ ਹੈ ਕਿ ਜੇਕਰ ਸਮੱਸਿਆਵਾਂ ਨੂੰ ਪਛਾਣਿਆ ਹੀ ਨਾ ਜਾਵੇ ਤਾਂ ਉਨ੍ਹਾਂ ਦਾ ਹੱਲ ਲੱਭਣ ਲਈ ਸਹੀ ਕਾਰਵਾਈ ਕਰਨੀ ਅਸੰਭਵ ਹੈ। ਇੱਥੇ ਮੌਂਟੇਕ ਸਿੰਘ ਆਹਲੂਵਾਲੀਆ ਦੀ ਪੁਸਤਕ ‘ਬੈਕਸਟੇਜ’ ਦੀ

ਤਰਾਲ ਮੁਕਾਬਲੇ ’ਚ ਹਿਜ਼ਬੁਲ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਹਲਾਕ

ਸ੍ਰੀਨਗਰ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਰੱਖਿਆ ਬਲਾਂ ਨੇ ਜੰਮੂ ਤੇ ਕਸ਼ਮੀਰ ਦੇ ਤਰਾਲ ਖੇਤਰ ਵਿੱਚ ਅੱਜ ਇਕ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਅਖੌਤੀ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਪੁਲੀਸ ਨੇ ਮੌਕੇ ਤੋਂ ਹਥਿਆਰ ਤੇ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ। ਮਾਰੇ ਗਏ ਦਹਿਸ਼ਤਗਰਦ ਦੋ ਆਮ ਨਾਗਰਿਕਾਂ ਦੀ ਹੱਤਿਆ ਸਮੇਤ ਕਈ ‘ਦਹਿਸ਼ਤੀ ਅਪਰਾਧਾਂ’ ਲਈ ਲੋੜੀਂਦੇ ਸਨ।

ਜੀਐੱਸਟੀ ‘ਇੱਕੀਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ’: ਸਵਾਮੀ

ਹੈਦਰਾਬਾਦ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਸਰਕਾਰ ਵੱਲੋਂ ਲਿਆਂਦੇ ਕਰ ਸੁਧਾਰਾਂ (ਜੀਐੱਸਟੀ) ਨੂੰ ‘21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ’ ਕਰਾਰ ਦਿੰਦਿਆਂ ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ 2030 ਤੱਕ ਆਲਮੀ ਤਾਕਤ ਬਣਨ ਲਈ ਭਾਰਤ ਲਈ 10 ਫ਼ੀਸਦ ਸਾਲਾਨਾ ਦੀ ਦਰ ਨਾਲ ਵਿਕਾਸ ਕਰਨਾ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਨੂੰ ਆਪਣੇ ਕਾਰਜਕਾਲ ਦੌਰਾਨ ਕੀਤੇ ਵਿੱਤੀ ਸੁਧਾਰਾਂ ਲਈ ‘ਭਾਰਤ ਰਤਨ’ ਦਿੱਤਾ ਜਾਵੇ। ਸਵਾਮੀ ਨੇ ਇਕ ਸਮਾਗਮ ਦੌਰਾਨ ਕਿਹਾ ਕਿ 8 ਫ਼ੀਸਦ ਦੀ ਦਰ ਸਮੇਂ-ਸਮੇਂ ਹਾਸਲ ਕੀਤੀ ਗਈ ਹੈ ਪਰ ਕਾਂਗਰਸੀ ਆਗੂ ਵੱਲੋਂ ਕੀਤੇ ਸੁਧਾਰਾਂ ਤੋਂ ਅੱਗੇ ਕੋਈ 

ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ: ਸ਼ਕਤੀਕਾਂਤ

ਨਵੀਂ ਦਿੱਲੀ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਚੀਨੀ ਅਰਥਚਾਰੇ ਦੇ ਵੱਡ ਆਕਾਰੀ ਹੋਣ ਕਰਕੇ ਆਲਮੀ ਪੱਧਰ ’ਤੇ ਜੀਡੀਪੀ ਅਤੇ ਵਪਾਰ ਉਪਰ ਜ਼ਰੂਰ ਜ਼ਿਆਦਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ’ਚ ਕੁਝ ਕੁ ਸੈਕਟਰਾਂ ’ਚ ਖੜੋਤ ਆ ਸਕਦੀ ਹੈ ਅਤੇ ਅਜਿਹੇ ਮਸਲਿਆਂ ਨਾਲ ਸਿੱਝਣ ਦੇ ਰਾਹ ਲੱਭੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਖ਼ਤਰਨਾਕ ਵਾਇਰਸ ਕਾਰਨ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਚੀਨ ਦੇ ਵੱਡੇ ਹਿੱਸੇ ’ਚ ਜੀਵਨ ਰੁਕ ਗਿਆ ਹੈ ਅਤੇ ਇਸ ਦਾ ਅਸਰ ਆਲਮੀ ਸਨਅਤਾਂ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਸ੍ਰੀ ਦਾਸ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਭਾਰਤ ਦੇ ਫਾਰਮਾਸਿਊਟੀਕਲ ਅਤੇ ਇਲੈਕਟ੍ਰਾਨਿਕਸ ਸੈਕਟਰ ਚੀਨ ’ਤੇ ਨਿਰਭਰ ਹਨ ਅਤੇ ਉਨ੍ਹਾਂ ’ਤੇ ਅਸਰ ਪੈ ਸਕਦਾ ਹੈ।

ਸੀਏਏ: ਤਾਮਿਲਨਾਡੂ ਦੀਆਂ ਸੜਕਾਂ ’ਤੇ ਨਿਕਲੇ ਹਜ਼ਾਰਾਂ ਲੋਕ

ਚੇਨੱਈ,19 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਚੇਪਕ ’ਚ ਵੱਡੀ ਗਿਣਤੀ ਮੁਸਲਮਾਨਾਂ ਸਮੇਤ ਹਜ਼ਾਰਾਂ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਂਜ ਪੂਰੇ ਤਾਮਿਲਨਾਡੂ ’ਚ ਅੱਜ ਥਾਂ ਥਾਂ ’ਤੇ ਮੁਜ਼ਾਹਰੇ ਹੋਏ।ਸੂਬਾਈ ਮੁਸਲਿਮ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੀ ਫੈਡਰੇਸ਼ਨ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤੇ ਗਏ। ਡੀਐੱਮਕੇ ਅਤੇ ਹੋਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਇਨ੍ਹਾਂ ਪ੍ਰਦਰਸ਼ਨਾਂ ’ਚ ਹਿੱਸਾ ਲਿਆ। ਉਧਰ ਜਦੋਂ ਚੇਪਕ ’ਚ ਪ੍ਰਦਰਸ਼ਨ ਹੋ ਰਹੇ ਸਨ ਤਾਂ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਵਿਧਾਨ ਸਭਾ ’ਚ ਉਲੇਮਾਵਾਂ ਦੀ ਪੈਨਸ਼ਨ ’ਚ ਵਾਧੇ ਸਮੇਤ ਮੁਸਲਿਮ ਭਾਈਚਾਰੇ ਲਈ ਕਈ ਭਲਾਈ ਪ੍ਰੋਗਰਾਮਾਂ ਦਾ ਐਲਾਨ ਕੀਤਾ।

ਫ਼ਿਲਮ ਫੇਅਰ ਐਵਾਰਡ' 'ਚ 'ਕੇਸਰੀ' ਨੂੰ ਅਣਗੌਲਿਆ

ਮੁੰਬਈ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਹਾਲ ਹੀ 'ਚ ਫ਼ਿਲਮੀ ਦੁਨੀਆ ਦਾ ਨਾਮੀ ਪੁਰਸਕਾਰ ਸ਼ੋਅ 'ਫ਼ਿਲਮ ਫੇਅਰ ਐਵਾਰਡ' ਕਰਵਾਇਆ ਗਿਆ | ਜਿਸ 'ਚ ਕਈ ਕਲਾਕਾਰਾਂ ਅਤੇ ਕਈ ਫ਼ਿਲਮਾਂ ਨੂੰ ਸਨਮਾਨ ਵਜੋਂ ਪੁਰਸਕਾਰ ਦੇ ਕੇ ਸਨਮਾਨਿਆ ਗਿਆ ਪਰ ਹੁਣ ਇਨ੍ਹਾਂ ਪੁਰਸਕਾਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜਰਜ਼ ਕਾਫ਼ੀ ਨਾਰਾਜ਼ ਹਨ | ਕਈ ਯੂਜਰਜ਼ ਤਾਂ ਇਨ੍ਹਾਂ ਪੁਰਸਕਾਰਾਂ ਤੋਂ ਕਾਫ਼ੀ ਖ਼ੁਸ਼ ਨਜ਼ਰ ਆਏ ਪਰ ਕਈਆਂ ਨੇ ਇਹ ਦਾਅਵਾ ਕੀਤਾ ਹੈ 

26/11 ਹਮਲੇ ਨੂੰ ਹਿੰਦੂ ਅਤਿਵਾਦ ਵਜੋਂ ਪੇਸ਼ ਕਰਨਾ ਚਾਹੁੰਦਾ ਸੀ ਲਸ਼ਕਰ

ਮੁੰਬਈ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਦਾਅਵਾ ਕੀਤਾ ਹੈ ਕਿ ਲਸ਼ਕਰ-ਏ-ਤੋਇਬਾ ਵਲੋਂ 26/11 ਦੇ ਮੁੰਬਈ ਦਹਿਸ਼ਤੀ ਹਮਲੇ ਨੂੰ ‘ਹਿੰਦੂ ਅਤਿਵਾਦ’ ਵਜੋਂ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਪਾਕਿਸਤਾਨੀ ਦਹਿਸ਼ਤਗਰਦ ਮੁਹੰਮਦ ਅਜਮਲ ਕਸਾਬ ਨੇ ਬੰਗਲੁਰੂ ਵਾਸੀ ਸਮੀਰ ਚੌਧਰੀ ਵਜੋਂ ਮਰਨਾ ਸੀ। ਆਪਣੀ ਪੁਸਤਕ ‘ਲੈੱਟ ਮੀ ਸੇਅ ਇਟ ਨਾਓ’ ਦੀ ਰਿਲੀਜ਼ ਮੌਕੇ ਮਾਰੀਆ ਨੇ ਦੱਸਿਆ ਕਿ 26/11 ਦੇ ਮੁੰਬਈ ਦਹਿਸ਼ਤੀ ਹਮਲੇ ਦੀ ਜਾਂਚ ਉਨ੍ਹਾਂ ਨੇ ਕੀਤੀ ਸੀ। ਇਸ ਹਮਲੇ ਦੀ ਯੋਜਨਾ ਲਸ਼ਕਰ ਨੇ ਬਣਾਈ ਸੀ ਅਤੇ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਖ਼ੁਲਾਸਾ ਹੋਇਆ ਸੀ। 

ਘੁਸਪੈਠ ਦੀ ਤਾਕ ’ਚ ਨੇ ਮਕਬੂਜ਼ਾ ਕਸ਼ਮੀਰ ਵਿੱਚ ਬੈਠੇ ਅਤਿਵਾਦੀ: ਜਨਰਲ ਢਿੱਲੋਂ

ਸ੍ਰੀਨਗਰ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਫੌਜ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਨੇੜੇ ਅਤਿਵਾਦੀ ਭਾਰਤ ਵਿੱਚ ਘੁਸਘੈਠ ਲਈ ਵੱਡੀ ਗਿਣਤੀ ਵਿੱਚ ਤਿਆਰ ਬੈਠੇ ਹਨ ਪਰ ਭਾਰਤੀ ਫੌਜ ਵੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਰਤ ਵਿੱਚ ਘੁਸਪੈਠ ਕਰਨ ’ਤੇ ਸਖਤ ਸਜ਼ਾ ਦਿੱਤੀ ਜਾਂਦੀ ਹੈ। ਭਾਰਤੀ ਥਲ ਸੈਨਾ ਦੀ 15ਵੀਂ ਕੋਰ ਦੀ ਰਣਨੀਤਕ ਕਮਾਂਡ ਦੇ ਮੁਖੀ ਅਤੇ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੇ ਭਰੋਸਾ ਪ੍ਰਗਟਾਇਆ ਕਿ ਪਾਕਿਸਤਾਨ ਦੇ ਭਾਰਤੀ ਕਸ਼ਮੀਰ ਵਿੱਚ ਅਤਿਵਾਦੀ ਭੇਜਣ ਅਤੇ ਇੱਥੋਂ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਸ਼ਾਂਤੀ ਭਾਰਤੀ ਸੈਨਾ ਨੇ ਖਿੱਤੇ ਦੀਆਂ ਹੋਰ ਧਿਰਾਂ ਦੇ ਸਾਂਝੇ ਯਤਨਾਂ ਅਤੇ ਸਹਿਯੋਗ ਨਾਲ ਸਥਾਪਿਤ ਕੀਤੀ ਹੈ। ਇਨ੍ਹਾਂ ਵਿੱਚ ਸਮਾਜ ਅਤੇ ਵੱਖ ਭਾਈਚਾਰਿਆਂ ਦੇ ਆਗੂਆਂ ਦਾ ਸਹਿਯੋਗ ਹਾਸਲ ਹੈ। ਲੈਫਟੀਨੈਂਟ ਜਨਰਲ ਢਿੱਲੋਂ, ਜਿਨ੍ਹਾਂ ਨੇ

ਟਰੰਪ ਦੀ ਫੇਰੀ: ਝੁੱਗੀਆਂ ਵਾਲਿਆਂ ਲਈ ਨਵੀਂ ਮੁਸੀਬਤ

ਅਹਿਮਦਾਬਾਦ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 24 ਫਰਵਰੀ ਨੂੰ ਭਾਰਤ ਖਾਸ ਕਰਕੇ ਅਹਿਮਦਾਬਾਦ ਦੀ ਹਾਈ ਪ੍ਰੋਫਾਈਲ ਫੇਰੀ ਤੋਂ ਪਹਿਲਾਂ ਅਹਿਮਦਾਬਾਦ ਨਗਰ ਨਿਗਮ ਨੇ ਨਵੇਂ ਬਣੇ ਮੋਟੇਰਾ ਕ੍ਰਿਕਟ ਸਟੇਡੀਅਮ ਨੇੜੇ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਘੱਟੋ-ਘੱਟ 45 ਪਰਿਵਾਰਾਂ ਨੂੰ ਸੱਤ ਦਿਨਾਂ ਅੰਦਰ ਥਾਂ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ। ਹੁਕਮਾਂ ਦਾ ਪਾਲਣ ਨਾ ਹੋਣ ’ਤੇ ਵਿਭਾਗੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਇਸ ਸਟੇਡੀਅਮ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਨਮਸਤੇ ਟਰੰਪ’ ਸਮਾਗਮ ਤਹਿਤ ਇਕ ਲੱਖ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਨਿਗਮ ਅਧਿਕਾਰੀਆਂ ਨੇ ਹਾਲਾਂਕਿ

ਮਾਹਵਾਰੀ ਦੌਰਾਨ ਖਾਣਾ ਬਣਾਉਣ ਵਾਲੀਆਂ ਪਤਨੀਆਂ ਕੁੱਤੀਆਂ ਦੀ ਜੂਨ ਪੈਣਗੀਆਂ: ਸਵਾਮੀ

ਅਹਿਮਦਾਬਾਦ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗੁਜਰਾਤ ਦੇ ਇੱਕ ਧਾਰਮਿਕ ਆਗੂ ਦਾ ਕਹਿਣਾ ਹੈ ਕਿ ਮਾਹਵਾਰੀ ਦੌਰਾਨ ਆਪਣੇ ਪਤੀਆਂ ਲਈ ਭੋਜਨ ਤਿਆਰ ਕਰਨ ਵਾਲੀਆਂ ਮਹਿਲਾਵਾਂ ਆਪਣੇ ਅਗਲੇ ਜਨਮ ਵਿੱਚ ਕੁੱਤੀਆਂ ਵਜੋਂ ਜਨਮ ਲੈਣਗੀਆਂ ਜਦਕਿ ਇਹ ਭੋਜਨ ਖਾਣ ਵਾਲੇ ਪੁਰਸ਼ ਅਗਲੇ ਜਨਮ ਵਿੱਚ ਬੈਲ ਬਣਨਗੇ। ਦੱਸਣਯੋਗ ਹੈ ਕਿ ਇਹ ਟਿੱਪਣੀਆਂ ਕਰਨ ਵਾਲਾ ਸਵਾਮੀ ਕ੍ਰਿਸ਼ਨਾਸਵਰੂਪ ਦਾਸਜੀ ਭੁਜ ਵਿੱਚ ਕਾਲਜ ਚਲਾਉਂਦੇ ਸਵਾਮੀ ਨਰਾਇਣ ਮੰਦਰ ਨਾਲ ਜੁੜਿਆ ਹੋਇਆ ਹੈ, ਜਿਸ ਦੀ ਪ੍ਰਿੰਸੀਪਲ ਅਤੇ ਮਹਿਲਾ ਸਟਾਫ ਨੇ 11 ਫਰਵਰੀ ਨੂੰ 60 ਲੜਕੀਆਂ ਨੂੰ ਕਥਿਤ ਤੌਰ ’ਤੇ ਆਪਣੇ ਅੰਦਰਲੇ ਕੱਪੜੇ ਲਾਹੁਣ ਲਈ ਮਜਬੂਰ ਕੀਤਾ ਸੀ ਤਾਂ ਜੋ ਇਨ੍ਹਾਂ ਦੀ ਮਾਹਵਾਰੀ ਆਈ ਹੋਣ ਬਾਰੇ ਪਤਾ ਲਾਇਆ ਜਾ ਸਕੇ। ਇਸ ਕਾਲਜ ਦੇ ਹੋਸਟਲ ਦਾ ਨਿਯਮ ਹੈ ਕਿ ਜਿਨ੍ਹਾਂ ਲੜਕੀਆਂ ਨੂੰ ਮਾਹਵਾਰੀ ਆਈ ਹੋਈ ਹੈ, ਉਹ ਆਪਣੀਆਂ ਸਾਥੀ ਲੜਕੀਆਂ ਨਾਲ ਬੈਠ ਕੇ ਭੋਜਨ ਨਹੀਂ ਖਾ ਸਕਦੀਆਂ।

ਕਸ਼ਮੀਰ ਆਰਥਿਕ, ਮਾਨਸਿਕ ਤੇ ਭਾਵੁਕ ਸੰਕਟ ’ਚ ਫਸਿਆ: ਇਲਤਿਜਾ

ਨਵੀਂ ਦਿੱਲੀ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਅੱਜ ਕਿਹਾ ਕਿ ਸੱਤ ਮਹੀਨੇ ਪਹਿਲਾਂ ਸੂਬੇ ਵਿੱਚੋਂ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ ਮਗਰੋਂ ਜੰਮੂ ਤੇ ਕਸ਼ਮੀਰ ਆਰਥਿਕ, ਮਨੋਵਿਗਿਆਨਕ ਤੇ ਭਾਵਨਾਤਮਕ ਸੰਕਟ ਵਿੱਚ ਉਲਝ ਕੇ ਰਹਿ ਗਿਆ ਹੈ। ਇਲਤਿਜਾ ਨੇ ਕਿਹਾ ਕਿ ਧਾਰਾ 370 ਕਸ਼ਮੀਰ ਦਾ ਬਾਕੀ ਭਾਰਤ ਨਾਲ ‘ਭਾਵੁਕ ਰਿਸ਼ਤਾ’ ਸੀ ਤੇ ਇਸ ਧਾਰਾ ਨੂੰ ਮਨਸੂਖ ਕਰਨ ਲਈ ਵੱਡੀ ਕੀਮਤ ਤਾਰਨੀ ਪਈ ਹੈ। ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਲਤਿਜਾ ਨੇ ਕਿਹਾ, ‘ਮੈਂ ਇਥੇ ਮਹਿਬੂਬਾ ਮੁਫ਼ਤੀ ਦੀ ਧੀ ਵਜੋਂ ਹੀ ਨਹੀਂ ਬਲਕਿ ਸੰਤਾਪ ਹੰਢਾ ਰਹੇ ਕਸ਼ਮੀਰੀ ਵਜੋਂ ਬੋਲ ਰਹੀ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ ਮਗਰੋਂ ਵਾਦੀ ਵਿੱਚ ਕੀ ਕੁਝ ਹੋ ਰਿਹੈ। ਧਾਰਾ 370 ਸਾਨੂੰ ਬਾਕੀ ਭਾਰਤ ਨਾਲ ਭਾਵੁਕ ਤੌਰ ’ਤੇ ਜੋੜਨ ਦਾ ਜ਼ਰੀਆ ਸੀ, ਜਿਸ ਨੂੰ ਮਨਸੂਖ਼ ਕਰ ਦਿੱਤਾ ਗਿਆ।

ਦੇਸ਼ ਦੇ ਸੰਵਿਧਾਨ ਨੂੰ ਬਾਹਰੀ ਤਾਕਤਾਂ ਤੋਂ ਨਹੀਂ ਆਪਣਿਆਂ ਤੋਂ ਹੀ ਖ਼ਤਰਾ: ਕਰਤ

ਰਾਏਪੁਰ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੀਪੀਐੱਮ ਆਗੂ ਬਰਿੰਦਾ ਕਰਤ ਨੇ ਅੱਜ ਕਿਹਾ ਕਿ ਜੇਕਰ ਮੋਦੀ ਸਰਕਾਰ ਗੁਆਂਢੀ ਮੁਲਕਾਂ ਵਿੱਚ ਲੋਕਾਂ ਹੁੰਦੇ ਤਸ਼ੱਦਦ ਬਾਰੇ ਇੰਨੀ ਹੀ ਫ਼ਿਕਰਮੰਦ ਹੈ ਤਾਂ ਉਸ ਨੇ ਮਿਆਂਮਾਰ ਤੇ ਪਾਕਿਸਤਾਨ ਵਿੱਚ ਧਾਰਮਿਕ ਵਧੀਕੀਆਂ ਦੇ ਸ਼ਿਕਾਰ ਰੋਹਿੰਗੀਆ ਤੇ ਅਹਿਮਦੀਆ ਮੁਸਲਮਾਨਾਂ ਨੂੰ ਨਵੇਂ ਨਾਗਰਿਕਤਾ ਕਾਨੂੰਨ ਦੇ ਘੇਰੇ ਵਿੱਚ ਕਿਉਂ ਨਹੀਂ ਲਿਆਂਦਾ। ਕਰਤ ਇਥੇ ਜੈਸਤੰਭ ਚੌਕ ਵਿੱਚ ਸੀਏਏ, ਐੱਨਆਰਸੀ ਤੇ ਐੱਨਪੀਆਰ ਖ਼ਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ

ਲਖਨਊ,17 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਮਾਜਿਕ ਕਾਰਕੁਨ ਅਤੇ ਰੈਮਨ ਮੈਗਸੇਸੇ ਪੁਰਸਕਾਰ ਜੇਤੂ ਸੰਦੀਪ ਪਾਂਡੇ ਅਤੇ 9 ਹੋਰਾਂ ਨੂੰ ਅੱਜ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਇਥੇ ਚੌਕ ਇਲਾਕੇ ’ਚ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਸਨ।

ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ

ਲਖ਼ਨਊ,17 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਉੱਤਰ ਪ੍ਰਦੇਸ਼ ਵਿਧਾਨ ਸਭਾ ਵਿਚ ਅੱਜ ਪ੍ਰਸ਼ਨ ਕਾਲ ਦੌਰਾਨ ਸਮਾਜਵਾਦੀ ਪਾਰਟੀ ਮੈਂਬਰਾਂ ਦੇ ਰੌਲੇ-ਰੱਪੇ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ। ‘ਸਪਾ’ ਮੈਂਬਰ ਪਾਰਟੀ ਮੁਖੀ 

ਟੈਲੀਕਾਮ ਬਕਾਇਆ: ‘ਵੋਡਾਫੋਨ’ ਦੀ 2500 ਕਰੋੜ ਜਮ੍ਹਾਂ ਕਰਾਉਣ ਦੀ ਤਜਵੀਜ਼ ਰੱਦ

ਨਵੀਂ ਦਿੱਲੀ,17 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀ ‘ਵੋਡਾਫੋਨ’ ਵੱਲੋਂ ਅੱਜ ਤੱਕ 2500 ਕਰੋੜ ਰੁਪਏ ਅਦਾ ਕਰਨ ਦੀ ਰੱਖੀ ਤਜਵੀਜ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਸ਼ੁੱਕਰਵਾਰ ਤੱਕ 1,000 ਕਰੋੜ ਰੁਪਏ ਅਦਾ ਕਰਨ ਦੀ ਤਜਵੀਜ਼ ਵੀ ਨਹੀਂ ਮੰਨੀ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091883326
Copyright © 2020, Panjabi Times. All rights reserved. Website Designed by Mozart Infotech